23 July 2021 PUNJABI Murli Today | Brahma Kumaris

Read and Listen today’s Gyan Murli in Punjabi 

July 22, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਨੂੰ ਆਪਣਾ ਚਿੰਤਨ ਕਰਨਾ ਹੈ , ਦੂਜੇ ਦਾ ਨਹੀਂ ਕਿਉਂਕਿ ਡਰਾਮੇ ਅਨੁਸਾਰ ਜੋ ਕਰੇਗਾ ਸੋ ਪਾਵੇਗਾ"

ਪ੍ਰਸ਼ਨ: -

ਤ੍ਰਿਕਾਲਦਰਸ਼ੀ ਬਣਨ ਨਾਲ ਆਤਮਾ ਨੂੰ ਕਿਹੜੀ ਸਮ੍ਰਿਤੀ ਆਈ ਹੈ?

ਉੱਤਰ:-

ਆਤਮਾ ਨੂੰ ਸਮ੍ਰਿਤੀ ਆਈ – ਅਸੀਂ ਅਸਲ ਮੂਲਵਤਨ ਦੇ ਨਿਵਾਸੀ ਇਸ ਡਰਾਮੇ ਵਿੱਚ ਪਾਰਟ ਵਜਾਉਣ ਆਏ ਹਾਂ, ਅਸੀਂ ਮੁੱਖ ਐਕਟਰ ਬਣ 84 ਜਨਮਾਂ ਦਾ ਪਾਰਟ ਵਜਾਇਆ। ਹੁਣ ਬਾਪ ਦੇ ਸਾਹਮਣੇ ਹਾਂ ਫਿਰ ਨਾਲ ਘਰ ਜਾਵਾਂਗੇ। ਪਾਵਨ ਬਣ ਕੇ ਘਰ ਜਾਣਾ ਹੈ ਫਿਰ ਸੁਖਧਾਮ ਵਿੱਚ ਆਉਣਾ ਹੈ। ਇਹ ਸਾਰਾ ਖੇਡ ਭਾਰਤ ਤੇ ਹੀ ਬਣਿਆ ਹੋਇਆ ਹੈ। ਇਹ ਸਾਰੀ ਸਮ੍ਰਿਤੀ ਤ੍ਰਿਕਾਲਦਰਸ਼ੀ ਬਣਨ ਨਾਲ ਆ ਗਈ ਹੈ।

ਗੀਤ:-

ਮਰਨਾ ਤੇਰੀ ਗਲੀ ਮੇਂ..

ਓਮ ਸ਼ਾਂਤੀ ਇਹ ਗੀਤ ਕਿਸਨੇ ਗਾਇਆ? ਬੱਚਿਆਂ ਨੇ। ਕੀ ਕਹਿੰਦੇ ਹਨ ਬੱਚੇ! ਬਾਬਾ ਹੁਣ ਤਾਂ ਤੁਹਾਡੇ ਗਲੇ ਦਾ ਹਾਰ ਬਣਨਾ ਹੈ। ਇਹ ਸ਼ਰੀਰ ਤਾਂ ਇੱਥੇ ਹੀ ਛੱਡ ਦੇਣਾ ਹੈ। ਬੱਚੇ ਜਾਣਦੇ ਹਨ ਸ਼ਾਂਤੀਧਾਮ ਜਾਂ ਨਿਰਵਾਨਧਾਮ ਵਿੱਚ ਬਾਪ ਅਤੇ ਅਸੀਂ ਬੱਚੇ ਆਤਮਾਵਾਂ ਰਹਿੰਦੇ ਹਾਂ। ਹੁਣ ਬਾਪ ਘੜੀ – ਘੜੀ ਕਹਿੰਦੇ ਹਨ ਆਪਣੇ ਨੂੰ ਆਤਮ ਨਿਸ਼ਚੇ ਕਰੋ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਬਾਪ ਦੇ ਨਾਲ ਨਿਰਵਾਣਧਾਮ ਵਿੱਚ ਰਹਿਣ ਵਾਲੇ ਸੀ, ਫ਼ਿਰ ਇਹ ਸ਼ਰੀਰ ਧਾਰਨ ਕਰ 84 ਜਨਮਾਂ ਦਾ ਚੱਕਰ ਲਗਾਇਆ ਹੈ। ਬੱਚੇ ਜਾਣਦੇ ਹਨ ਅਸੀਂ ਬਰੋਬਰ ਪਰਮਧਾਮ ਦੇ ਨਿਵਾਸੀ ਹਾਂ। ਹੁਣ ਫਿਰ ਬਾਬਾ ਆਏ ਹਨ। ਤੁਸੀਂ ਬੈਠੇ ਹੋ, ਵੇਖਦੇ ਹੋ ਬਾਬਾ ਸਾਹਮਣੇ ਬੈਠੇ ਹਨ। ਇੱਥੇ ਹੈ ਲੌਕਿਕ ਸ਼ਰੀਰ ਦੇ ਸੰਬੰਧ। ਅਸੀਂ ਅਸਲ ਆਤਮਾਵਾਂ ਸੀ ਫਿਰ ਲੌਕਿਕ ਸੰਬੰਧ ਵਿੱਚ ਸੁਖ ਦਾ ਅਤੇ ਦੁੱਖ ਦਾ ਜੀਵਨ ਬਿਤਾਇਆ। ਹੁਣ ਤੁਸੀਂ ਆਤਮਾਵਾਂ ਤ੍ਰਿਕਾਲਦਰਸ਼ੀ ਬਣੀਆਂ ਹੋ। ਬਾਪ ਵੀ ਤਿੰਨਾਂ ਕਾਲਾਂ, ਤਿੰਨਾਂ ਲੋਕਾਂ ਦਾ ਜਾਨਣ ਵਾਲਾ ਹੈ। ਤੁਸੀਂ ਵੀ ਜਾਣਦੇ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਪੜ੍ਹਾਈ ਦੀ ਯਾਦ ਤੇ ਰਹਿਣੀ ਚਾਹੀਦੀ ਹੈ ਨਾ। ਹੁਣ ਸਮ੍ਰਿਤੀ ਆਈ ਹੈ। ਬਾਬਾ ਨੇ ਸਮਝਾਇਆ ਹੈ – ਤੁਸੀਂ ਮੂਲਵਤਨ ਵਿੱਚ ਰਹਿਣ ਵਾਲੇ ਹੋ ਹੁਣ ਤੁਸੀਂ ਬਾਪਦਾਦਾ ਤ੍ਰਿਕਾਲਦਰਸ਼ੀ ਬਣੇ ਹੋ। ਤੁਸੀਂ ਜਾਣਦੇ ਹੋ – ਇਸ ਡਰਾਮੇ ਦੇ ਅਸੀਂ ਮੁੱਖ ਐਕਟਰਸ ਹਾਂ। ਸਾਰੇ ਡਰਾਮੇ ਦਾ ਨਾਲੇਜ ਤੁਹਾਡੀ ਬੁੱਧੀ ਵਿੱਚ ਹੁਣ ਹੈ। ਸਮ੍ਰਿਤੀ ਆਈ ਹੈ – ਅਸੀਂ ਅਧਾਕਲਪ ਸੁਖਧਾਮ ਵਿਚ ਰਹਿੰਦੇ ਹਾਂ। ਉੱਥੇ ਰਾਵਣ ਹੁੰਦਾ ਨਹੀਂ। ਅਸੀਂ ਆਤਮਾਵਾਂ ਪੂਰੇ 84 ਜਨਮਾਂ ਦਾ ਚੱਕਰ ਲਗਾਉਂਦੀ ਹਾਂ। ਹੁਣ ਬਾਪ ਸਾਹਮਣੇ ਬੈਠੇ ਹਨ। ਤੁਹਾਡੀ ਸ਼੍ਰੀਮਤ ਤੇ ਚੱਲ ਅਸੀਂ ਤੁਹਾਡੇ ਨਾਲ ਚੱਲਾਂਗੇ। ਜਿਨਾਂ ਹੋ ਸਕੇ ਤੁਹਾਨੂੰ ਯਾਦ ਕਰਾਂਗੇ। ਤੁਹਾਨੂੰ ਬੱਚਿਆਂ ਨੂੰ ਸਾਰਾ ਦਿਨ ਇਹ ਹੀ ਖਿਆਲ ਵਿੱਚ ਰਹਿਣਾ ਚਾਹੀਦਾ ਹੈ, ਜਦਕਿ ਤ੍ਰਿਕਾਲਦਰਸ਼ੀ ਬਣੇ ਹੋ। ਉੱਚ ਤੇ ਉੱਚ ਹਨ ਭਗਵਾਨ। ਉਨ੍ਹਾਂ ਦੇ ਨਾਲ ਤੁਸੀਂ ਬੱਚੇ ਵੀ ਉੱਚ ਤੇ ਉੱਚ ਰਹਿਣ ਵਾਲੇ ਹੋ। ਹੁਣ ਤੁਹਾਨੂੰ ਬੱਚਿਆਂ ਨੂੰ ਘਰ ਦੀ ਯਾਦ ਆਈ ਹੈ। ਅਸੀਂ ਪਵਿੱਤਰ ਬਣ ਆਪਣੇ ਪਰਮਧਾਮ ਘਰ ਜਾਵਾਂਗੇ। ਬਾਪ ਸ਼ਿਵ ਦੀ ਪੂਜਾ ਹੁੰਦੀ ਹੈ ਤਾਂ ਸਾਲੀਗ੍ਰਾਮਾਂ ਦੀ ਵੀ ਪੂਜਾ ਹੁੰਦੀ ਹੈ। ਬਾਪ ਹੀ ਆਕੇ ਆਤਮਾਵਾਂ ਨੂੰ ਪਾਵਨ ਬਨਾਉਂਦੇ ਹਨ। ਆਤਮਾਵਾਂ ਨੂੰ ਪਵਿੱਤਰ ਬਨਾਓਣ ਵਾਲਾ ਇੱਕ ਹੀ ਬਾਪ ਹੈ ਹੋਰ ਕੋਈ ਬਣਾ ਨਹੀਂ ਸਕਦਾ। ਹੁਣ ਤੁਸੀਂ ਸਾਰੇ ਡਰਾਮੇ ਦੇ ਖੇਲ ਨੂੰ ਜਾਣ ਚੁੱਕੇ ਹੋ। ਸਮਝਦੇ ਹੋ ਭਾਰਤ ਤੇ ਹੀ ਖੇਲ ਬਣਿਆ ਹੋਇਆ ਹੈ। ਤਾਂ ਹੁਣ ਤੁਸੀਂ ਬੱਚਿਆਂ ਨੂੰ ਬਾਪ ਸਨਮੁੱਖ ਬੈਠ ਸਮਝਾਉਂਦੇ ਹਨ। ਹਰ ਇੱਕ ਜੀਵ ਦੀ ਆਤਮਾ ਜਾਣਦੀ ਹੈ ਬਾਬਾ ਗਿਆਨ ਦਾ ਸਾਗਰ ਹੈ। ਉਸਨੂੰ ਭਗਤੀਮਾਰਗ ਵਿੱਚ ਬੁਲਾਉਂਦੇ ਆਏ ਹਨ ਅਤੇ ਪ੍ਰੀਤਿਗਿਆ ਕਰਦੇ ਆਏ ਹਨ। ਬਾਬਾ ਤੁਸੀਂ ਆਵੋਂਗੇ ਤਾਂ ਜਰੂਰ ਅਸੀਂ ਤੁਹਾਡੀ ਮਤ ਤੇ ਚੱਲਾਂਗੇ। ਇਹ ਕੋਈ ਲੌਕਿਕ ਸੰਬੰਧ ਦੀ ਗੱਲ ਨਹੀਂ। ਤੁਹਾਨੂੰ ਦੇਹੀ – ਅਭਿਮਾਨੀ ਬਣ ਇਹ ਖਿਆਲ ਰੱਖਣਾ ਹੈ ਕਿ ਸਾਨੂੰ ਇੱਕ ਬੇਹੱਦ ਦੇ ਬਾਪ ਦੀ ਸ਼੍ਰੀਮਤ ਤੇ ਚੱਲਣਾ ਹੈ। ਉਨ੍ਹਾਂ ਦਾ ਹੀ ਮੰਨਣਾ ਹੈ। ਇਹ ਤਾਂ ਬਹੁਤ ਸਹਿਜ ਸਮਝਾਉਂਦੇ ਹਨ। ਤੁਹਾਡਾ ਹੁਣ ਤੀਜਾ ਨੇਤ੍ਰ ਗਿਆਨ ਦਾ ਖੁਲ ਗਿਆ ਹੈ। ਇਹ ਗਿਆਨ ਤੁਹਾਨੂੰ ਇੱਥੇ ਹੈ। ਮੂਲਵਤਨ ਵਿੱਚ ਬਾਪ ਅਤੇ ਬੱਚੇ ਰਹਿੰਦੇ ਹਨ। ਉੱਥੇ ਇਹ ਕਿਸੇ ਨੂੰ ਪਤਾ ਨਹੀਂ ਰਹਿੰਦਾ। ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਆਪਣਾ ਅੰਤ ਦਿੰਦੇ ਹਨ। ਉਹ ਹੀ ਗਿਆਨ ਦਾ ਸਾਗਰ ਹੈ ਹੋਰ ਕਿਸੇ ਸਤਿਸੰਗਾਂ ਵਿੱਚ ਇਵੇਂ ਨਹੀਂ ਕਹਿਣਗੇ ਕਿ ਬਾਬਾ ਸਾਨੂੰ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਇਹ ਤੁਸੀਂ ਜਾਣਦੇ ਹੋ। ਘੜੀ – ਘੜੀ ਤੁਹਾਨੂੰ ਕਹਿਣਾ ਪੈਂਦਾ ਹੈ, ਦੇਹੀ – ਅਭਿਮਾਨੀ ਬਣੋ। ਆਤਮਾ ਇਸ ਡਰਾਮੇ ਵਿੱਚ ਐਕਟਰ ਹੈ, ਪਾਰਟ ਵਜਾਉਂਦੀ ਹੈ। ਅਸੀਂ ਆਤਮਾਵਾਂ ਨੇ ਚੋਲਾ ਲਿਆ ਹੋਇਆ ਹੈ। ਉਹ ਐਕਟਰ ਕਪੜੇ ਬਦਲਦੇ ਹਨ।

ਤੁਸੀਂ ਆਤਮਾਵਾਂ ਨਿਰਾਕਾਰੀ ਦੁਨੀਆਂ ਤੋਂ ਇੱਥੇ ਆਕੇ ਇਹ ਸ਼ਰੀਰ ਰੂਪੀ ਚੋਲਾ ਲੈਂਦੀਆਂ ਹੋ। ਉਹ ਸਿਰ੍ਫ ਆਪਣੇ ਕਪੜੇ ਬਦਲਦੇ ਹਨ। ਸਾਨੂੰ ਆਤਮਾਵਾਂ ਨੂੰ ਬਾਬਾ ਫਿਰ ਤੋਂ ਆਕੇ ਰਾਜਯੋਗ ਸਿਖਲਾ ਰਹੇ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ – ਬਾਬਾ ਆਇਆ ਹੋਇਆ ਹੈ ਤਾਂ ਜ਼ਰੂਰ ਅਸੀਂ ਬਾਬਾ ਦੇ ਮਦਦਗਾਰ ਬਣਾਂਗੇ। ਪਵਿੱਤਰ ਬਣ ਸਾਰੇ ਭਾਰਤ ਨੂੰ ਪਵਿੱਤਰ ਬਣਾਵਾਂਗੇ। ਸਾਨੂੰ ਸ਼੍ਰੀਮਤ ਤੇ ਚੱਲਣਾ ਹੀ ਹੈ। ਸ਼੍ਰੀਮਤ ਕਹਿੰਦੀ ਹੈ – ਬਾਪ ਨੂੰ ਯਾਦ ਕਰਨਾ ਹੈ। ਜੋ ਕਰਨਗੇ ਉਹ ਪਾਉਣਗੇ। ਸਭ ਤਾਂ ਨਹੀਂ ਆਕੇ ਪੁਰਸ਼ਾਰਥ ਕਰਨਗੇ। ਜਿੰਨ੍ਹਾਂ ਨੇ ਕਲਪ ਪਹਿਲਾਂ ਪੁਰਸ਼ਾਰਥ ਕੀਤਾ ਹੈ, ਉਹ ਹੀ ਕਰਨਗੇ। ਹੁਣ ਵਾਪਿਸ ਜਾਣਾ ਹੈ ਇਸ ਲਈ ਪਵਿੱਤਰ ਜਰੂਰ ਬਣਨਾ ਹੈ। ਅਸੀਂ ਉੱਪਰ ਮੂਲਵਤਨ ਵਿੱਚ ਰਹਿਣ ਵਾਲੇ ਹਾਂ। ਪਹਿਲਾਂ – ਪਹਿਲਾਂ ਅਸੀਂ ਸਵਰਗ ਵਿੱਚ ਆਏ ਸੀ ਫਿਰ ਸੀੜੀ ਹੇਠਾਂ ਉੱਤਰਦੇ ਆਏ। ਬਾਪ ਸਮਝਾਉਂਦੇ ਵੀ ਭਾਰਤਵਾਸੀਆਂ ਨੂੰ ਹਨ। ਭਾਰਤ ਵਿੱਚ ਹੀ ਆਉਂਦੇ ਹਨ। ਯਾਦ ਵੀ ਭਾਰਤ ਵਿੱਚ ਹੀ ਕਰਦੇ ਹਨ ਕਿ ਆਕੇ ਸਾਨੂੰ ਪਾਵਨ ਬਨਾਓ। ਸ਼ਰੀਰ ਧਾਰਨ ਕਰ ਸਾਨੂੰ ਸ੍ਰੇਸ਼ਠ ਕਰਮ ਸਿਖਾਓ। ਸ਼ਰੀਰ ਦਾ ਨਾਮ ਵੀ ਗਾਇਆ ਹੋਇਆ ਹੈ। ਇਹ ਭਾਗਿਆਸ਼ਾਲੀ ਰਥ ਹੈ। ਬਾਪ ਵੀ ਕਹਿੰਦੇ ਹਨ ਮੈਂ ਸਧਾਰਨ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਪਹਿਲੋਂ ਵੀ ਕਿਹਾ ਸੀ – ਤੁਸੀਂ ਬੱਚਿਆਂ ਨੂੰ ਸਮ੍ਰਿਤੀ ਆਈ ਹੈ ਬਰੋਬਰ 5 ਹਜਾਰ ਵਰ੍ਹੇ ਪਹਿਲੋਂ ਵੀ ਬਾਬਾ ਨੇ ਇਹ ਹੀ ਕਿਹਾ ਸੀ ਹੋਰ ਕੋਈ ਵੀ ਇਹ ਗੱਲ ਦੱਸ ਨਹੀਂ ਸਕਦੇ ਹਨ। ਬਾਪ ਹੀ ਕਹਿੰਦੇ ਹਨ 5 ਹਜਾਰ ਵਰ੍ਹੇ ਪਹਿਲੋਂ ਵੀ ਮੈਂ ਇਸ ਸ਼ਰੀਰ ਵਿੱਚ ਆਕੇ ਤੁਹਾਨੂੰ ਸਮਝਾਇਆ ਸੀ। ਹੁਣ ਫਿਰ ਤੁਹਾਨੂੰ ਬੱਚਿਆਂ ਨੂੰ ਕਹਿੰਦਾ ਹਾਂ – ਆਤਮ – ਅਭਿਮਾਨੀ ਬਣੋਂ। ਜਿਵੇੰ ਨਾਟਕ ਵਾਲਿਆਂ ਨੂੰ ਪਤਾ ਰਹਿੰਦਾ ਹੈ ਨਾ – ਅਸੀਂ ਕਿਹੜਾ ਕਪੜਾ ਪਾਕੇ, ਕੀ – ਕੀ ਪਾਰਟ ਵਜਾਉਂਦੇ ਹਾਂ। ਪਰੰਤੂ ਉਹ ਤਾਂ ਹੈ ਦੇਹ ਅਭਿਮਾਨੀ। ਇਹ ਹੈ ਬੇਹੱਦ ਦੀ ਗੱਲ। ਦੇਹੀ – ਅਭਿਮਾਨੀ ਬਣਨਾ ਹੈ। ਅਸੀਂ ਅਸਲ ਆਤਮਾ ਹੀ ਹਾਂ। ਹੁਣ ਸਾਡਾ ਪਾਰਟ ਪੂਰਾ ਹੁੰਦਾ ਹੈ। ਬਾਪ ਸਾਹਮਣੇ ਬੈਠ ਸਭ ਕੁਝ ਤੁਹਾਨੂੰ ਸਮਝਾਉਂਦੇ ਹਨ, ਇਹ ਭੁੱਲ ਨਹੀਂ ਜਾਣਾ ਹੈ। ਮਾਇਆ ਕਿੰਨੇਂ ਵਿਘਨ ਪਾਉਂਦੀ ਹੈ। ਬਾਪ ਸਮਝਾਉਂਦੇ ਹਨ- ਬੱਚੇ ਤੁਹਾਨੂੰ ਕੋਈ ਵੀ ਵਿਕਰਮ ਨਹੀਂ ਕਰਨਾ ਹੈ। ਮਨਸਾ ਤੂਫ਼ਾਨ ਭਾਵੇਂ ਬਹੁਤ ਆਉਣਗੇ। ਆਪਣੀ ਪ੍ਰੀਖਿਆ ਲੈਣੀ ਹੈ। ਸਾਡੀਆਂ ਕਰਮਿੰਦਰੀਆਂ ਚਲਾਇਮਾਨ ਤਾਂ ਨਹੀਂ ਹੁੰਦੀਆਂ ਹਨ? ਅਸੀਂ ਕਾਮ ਨੂੰ ਜਿੱਤ ਸੱਕਦੇ ਹਾਂ? ਤੁਹਾਡੇ ਲਈ ਤੇ ਬਹੁਤ ਸਹਿਜ ਹੈ। ਅਸੀਂ ਆਤਮਾ ਹਾਂ, ਇੱਕ ਬਾਪ ਦੇ ਬੱਚੇ ਹਾਂ। ਬਾਪ ਨਾਲ ਹੀ ਯੋਗ ਲਗਾਉਣਾ ਹੈ। ਕਰਮਿੰਦਰੀਆਂ ਦਾ ਚਲਾਇਮਾਨ ਹੋਣਾ ਇਹ ਵੀ ਦੇਹ – ਅਭਿਮਾਨ ਹੋਇਆ ਨਾ। ਤੁਹਾਨੂੰ ਕਿਸੇ ਤੋਂ ਵੀ ਡਰਨਾ ਨਹੀਂ ਹੈ। ਨਿਰਭਉ ਬਣਨਾ ਹੈ। ਕੱਦੇ ਵੀ ਕਿਧਰੇ ਜਾਵੋ ਤਾਂ ਸਾਖਸ਼ੀ ਹੋ ਵੇਖਣਾ ਹੈ। ਅਸੀਂ ਤਾਂ ਆਤਮਾ ਹਾਂ। ਇਸ ਖੇਡ ਨੂੰ ਤੁਸੀਂ ਪੂਰਾ ਜਾਣ ਗਏ ਹੋ। ਉੱਚ ਤੋਂ ਉੱਚ ਬਾਪ ਹੈ, ਇਹ ਬੁੱਧੀ ਵਿੱਚ ਆਇਆ ਹੈ, ਉਨ੍ਹਾਂਨੂੰ ਬਿੰਦੀ ਕਿਹਾ ਜਾਂਦਾ ਹੈ। ਨਿਰਾਕਾਰੀ ਦੁਨੀਆਂ ਵਿੱਚ ਆਤਮਾਵਾਂ ਦਾ ਝਾੜ ਹੈ। ਬੀਜ ਤੋਂ ਝਾੜ ਨਿਕਲਦਾ ਹੈ ਫਿਰ ਨੰਬਰਵਾਰ ਪੱਤੇ ਆਉਂਦੇ ਹਨ, ਇਹ ਵੀ ਇਵੇਂ ਹੈ। ਉੱਪਰ ਤੋਂ ਨੰਬਰਵਾਰ ਆਤਮਾਵਾਂ ਆਉਂਦੀਆਂ ਹਨ। ਆਤਮਾ ਪ੍ਰਵੇਸ਼ ਕਿਵੇਂ ਕਰਦੀ ਹੈ, ਨਿਕਲਦੀ ਕਿਵੇਂ ਹੈ, ਇਹ ਕੋਈ ਵੇਖ ਨਹੀਂ ਸਕਦਾ। ਹੁਣ ਬਾਪ ਸਮਝਾਉਂਦੇ ਹਨ ਤੁਹਾਡੀ ਆਤਮਾ ਪਤਿਤ ਹੋ ਗਈ ਹੈ, ਉਸਨੂੰ ਪਾਵਨ ਬਨਾਓ। ਇਨ੍ਹਾਂ ਦਵਾਰਾ ਬਾਪ ਬੈਠ ਸਮਝਾਉਂਦੇ ਹਨ। ਗੱਲ ਤਾਂ ਕਰਮਿੰਦਰੀਆਂ ਨਾਲ ਕਰਦੇ ਹਨ ਨਾ। ਆਤਮਾ ਬਿੰਦੀ ਇਸ ਵਿੱਚ ਨਹੀਂ ਹੁੰਦੀ ਤਾਂ ਕਰਮਿੰਦਰੀਆਂ ਕੁਝ ਕਰ ਨਹੀ ਸਕਦੀਆਂ। ਇੰਨੀ ਛੋਟੀ ਬਿੰਦੀ ਕਿੰਨੀ ਪਾਵਰਫੁਲ ਹੈ, ਉਸ ਵਿੱਚ ਸਾਰੀ ਨਾਲੇਜ ਹੈ। ਬਾਪ ਗਿਆਨ ਦਾ ਸਾਗਰ ਹੈ ਜੋ ਤੁਹਾਨੂੰ ਬੈਠ ਸਮਝਾਉਂਦੇ ਹਨ। ਉਨ੍ਹਾਂ ਵਿੱਚ ਸਾਰਾ ਗਿਆਨ ਹੈ। ਇਹ ਵੀ ਉਨ੍ਹਾਂ ਦਾ ਪਾਰਟ ਨੂੰਧਿਆ ਹੋਇਆ ਹੈ। ਤੁਹਾਡੀ ਆਤਮਾ ਵਿੱਚ 84 ਜਨਮਾਂ ਦਾ ਪਾਰਟ ਹੈ। ਤੁਸੀਂ ਦੁਖ ਸੁਖ਼ ਦਾ ਪਾਰਟ ਵਜਾਉਂਦੇ ਹੋ। ਦੁਖ ਵਿੱਚ ਬਹੁਤ ਤਕਲੀਫ ਲੈਂਦੇ ਹੋ। ਬਾਪ ਕਹਿੰਦੇ ਹਨ – ਮੈਂ ਪੁੰਨਰਜਨਮ ਵਿੱਚ ਆਉਂਦਾ ਨਹੀਂ ਹਾਂ, ਤੁਸੀਂ 84 ਜਨਮ ਲੈਂਦੇ ਹੋ। ਮੈਂ ਤਾਂ ਨਹੀਂ ਲੈਂਦਾ ਹਾਂ। ਮੈਂ ਆਕੇ ਤੁਹਾਨੂੰ ਬੱਚਿਆਂ ਨੂੰ ਸਹਿਜ ਯੂਕਤੀ ਦੱਸਦਾ ਹਾਂ ਕਿ ਮੈਨੂੰ ਯਾਦ ਕਰੋ ਤਾਂ ਪਾਵਨ ਬਣੋਗੇ। ਅੱਧਾਕਲਪ ਤੁਸੀਂ ਕਾਮ ਚਿਤਾ ਤੇ ਬੈਠ ਤਮੋਪ੍ਰਧਾਨ ਬਣੇ ਹੋ। ਆਤਮਾਵਾਂ ਨਾਲ ਹੀ ਬਾਪ ਗੱਲ ਕਰਦੇ ਹਨ। ਆਤਮਾ ਦੇ ਆਰਗੰਜ ਪਹਿਲਾਂ ਛੋਟੇ ਹੁੰਦੇ ਹਨ ਫਿਰ ਵੱਡੇ ਹੁੰਦੇ ਹਨ। ਆਤਮਾ ਤੇ ਛੋਟੀ ਵੱਡੀ ਹੁੰਦੀ ਨਹੀਂ। ਆਤਮਾ ਹੀ ਕਹਿੰਦੀ ਹੈ ਹੇ ਪਤਿਤ – ਪਾਵਨ ਆਓ। ਆਤਮਾ ਬਾਪ ਨੂੰ ਪੁਕਾਰਦੀ ਹੈ। ਬਾਪ ਕਹਿੰਦੇ ਮੈਂ ਕਲਪ – ਕਲਪ ਆਉਂਦਾ ਹਾਂ, ਤੁਹਾਨੂੰ ਪਤੀਤਾਂ ਨੂੰ ਪਾਵਨ ਬਨਾਉਣ। ਹੁਣ ਤੁਸੀਂ ਜਾਣਦੇ ਹੋ ਆਤਮਾ ਕਿਵੇਂ ਆਉਂਦੀ ਜਾਂਦੀ ਹੈ। ਮਨੁੱਖ ਬਹੁਤ ਮੱਥਾ ਮਾਰਦੇ ਹਨ। ਦੇਖੋ ਆਤਮਾ ਕਿਵੇਂ ਨਿਕਲਦੀ ਹੈ, ਪਰ ਕਿਸੇ ਨੂੰ ਪਤਾ ਨਹੀਂ ਪੈਂਦਾ ਕਿਉਂਕਿ ਇਹ ਹੈ ਅਤੀ ਸੁਖਸ਼ਮ। ਛੋਟੀ ਜਿਹੀ ਆਤਮਾ ਵਿੱਚ ਕਿੰਨਾ ਪਾਰਟ ਹੈ। ਜਿਵੇੰ ਬੀਜ ਵਿੱਚ ਸਾਰਾ ਗਿਆਨ ਹੈ, ਉਹ ਤੇ ਬੀਜ ਹੈ ਜੜ੍ਹ। ਬੜ (ਬੋਹੜ) ਦਾ ਝਾੜ ਹੁੰਦਾ ਹੈ ਉਸਦਾ ਬੀਜ ਕਿੰਨਾਂ ਛੋਟਾ, ਉਸ ਤੋਂ ਝਾੜ ਕਿੰਨਾਂ ਲੰਬਾ ਨਿਕਲਦਾ ਹੈ। ਕਲਕੱਤੇ ਵਾਲਾ ਬੋਹੜ ਦਾ ਝਾੜ ਕਈਆਂ ਨੇ ਵੇਖਿਆ ਹੋਵੇਗਾ। ਬਹੁਤ ਵੱਡਾ ਝਾੜ ਹੈ। ਹੁਣ ਉਸਦਾ ਫਾਊਂਡੇਸ਼ਨ ਸਾਰਾ ਸੜ੍ਹ ਗਿਆ ਹੈ। ਬਾਕੀ ਝਾੜ ਖੜ੍ਹਾ ਹੈ। ਇਹ ਵੀ ਇਵੇਂ ਹੈ। ਦੇਵਤਾ ਧਰਮ ਦਾ ਫਾਊਂਡੇਸ਼ਨ ਹੈ ਨਹੀਂ। ਝਾੜ ਦੀ ਹੁਣ ਜੜ੍ਹਜੜ੍ਹੀਭੂਤ ਅਵਸਥਾ ਹੈ। ਇਹ ਵੀ ਤੁਸੀਂ ਜਾਣਦੇ ਹੋ ਤਾਂ ਹੀ ਤੇ ਗੌਰਮਿੰਟ ਨੂੰ ਕਹਿੰਦੇ ਹੋ ਕਿ ਅਸੀਂ ਇਤਨੇ ਸਮੇਂ ਵਿੱਚ ਦੁਨੀਆਂ ਨੂੰ ਪਾਵਨ ਬਣਾਕੇ ਵਿਖਾਵਾਂਗੇ। ਮਨੁੱਖ ਇੰਨ੍ਹਾਂ ਗੱਲਾਂ ਨੂੰ ਸਮਝਦੇ ਨਹੀਂ। ਤੁਹਾਨੂੰ ਤੇ ਨਿਸ਼ਚੇ ਹੈ ਕਿ ਅਸੀਂ ਇਸ ਭਾਰਤ ਨੂੰ ਸ੍ਰੇਸ਼ਠਾਚਾਰੀ ਜਰੂਰ ਬਣਾਵਾਂਗੇ, ਤਾਂ ਹੀ ਤੇ ਭ੍ਰਿਸ਼ਟਾਚਾਰੀ ਦੁਨੀਆਂ ਦਾ ਵਿਨਾਸ਼ ਹੋਵੇਗਾ। ਇਹ ਜੋ ਚਾਹੁੰਦੇ ਹਨ ਸ਼ਾਂਤੀ ਹੋ ਜਾਵੇ। ਆਤਮਾ ਪਾਰਟ ਵਜਾਉਂਦੇ – ਵਜਾਉਂਦੇ ਥੱਕ ਗਈ ਹੈ। ਇਸਲਈ ਪੁਕਾਰਦੀ ਹੈ – ਹੇ ਸ਼ਾਂਤੀਦੇਵਾ। ਇਹ ਥੋੜ੍ਹੀ ਨਾ ਸਮਝਦੇ ਹਨ ਆਤਮਾ ਸ਼ਾਂਤ ਸਵਰੂਪ ਹੈ। ਪਰੰਤੂ ਇੱਥੇ ਆਤਮਾ ਨੂੰ ਕਰਮਿੰਦਰੀਆਂ ਦਵਾਰਾ ਕਰਮ ਤਾਂ ਜਰੂਰ ਕਰਨਾ ਹੀ ਹੈ। ਸ਼ਾਂਤੀ ਦਵੋ ਕਹਿੰਦੇ ਹਨ। ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਸ਼ਾਂਤੀਧਾਮ ਵੱਖ ਹੈ, ਸੁਖਧਾਮ ਵੱਖ ਹੈ। ਸੁਖਧਾਮ ਵਿੱਚ ਬਹੁਤ ਘੱਟ ਮਨੁੱਖ ਹੁੰਦੇ ਹਨ। ਉਹ ਹੈ ਹੀ ਪਵਿੱਤਰ ਦੁਨੀਆਂ। ਉੱਥੇ ਸ਼ਾਂਤੀ ਤਾਂ ਕੋਈ ਮੰਗਦੇ ਨਹੀਂ। ਕਰਮ ਤੇ ਉੱਥੇ ਵੀ ਕਰਦੇ ਹਨ, ਪਰੰਤੂ ਉੱਥੇ ਅਸ਼ਾਂਤੀ ਨਹੀਂ ਹੁੰਦੀ। ਜੀਵਨਮੁਕਤੀ ਧਾਮ ਅਤੇ ਸ਼ਾਂਤੀਧਾਮ ਦੋਵੇਂ ਵੱਖ ਹੈ। ਸਤਿਯੁਗ ਵਿੱਚ ਜੀਵ ਆਤਮਾਵਾਂ ਨੂੰ ਸੁਖ ਵੀ ਹੈ ਤਾਂ ਸ਼ਾਂਤੀ ਵੀ ਹੈ। ਏਵਰ ਹੈਲਦੀ, ਵੈਲਦੀ ਰਹਿੰਦੇ ਹਨ।

ਹੁਣ ਤੁਸੀਂ ਜਾਣਦੇ ਹੋ ਸਵਰਗ ਕਿਸਨੂੰ ਕਹਿੰਦੇ ਹਨ। ਦੁਨੀਆਂ ਵਿੱਚ ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਸਵਰਗ ਕੀ ਹੈ। ਇਹ ( ਲਕਸ਼ਮੀ – ਨਰਾਇਣ ) ਬੱਚੇ ਹਨ ਨਾ। ਇਨਾਂ ਬੱਚਿਆਂ ਨੂੰ ਵੀ ਸੁਖ ਕਿਸਨੇ ਦਿੱਤਾ? ਕੋਈ ਤੇ ਸੁਖ ਦੇਣ ਵਾਲਾ ਹੈ ਨਾ। ਕੀ ਇੰਨ੍ਹਾਂ ਦਾ ਫਿਰ ਰਾਜ ਆਉਣ ਵਾਲਾ ਹੈ? ਸਵਰਗ ਜਰੂਰ ਫਿਰ ਰਪੀਟ ਹੋਵੇਗਾ। ਸਵਰਗ ਵਿੱਚ ਜਦੋਂ ਹੋਣਗੇ ਤਾਂ ਉੱਥੇ ਇਵੇਂ ਨਹੀਂ ਕਹਿਣਗੇ ਕਿ ਨਰਕ ਫਿਰ ਤੋਂ ਰਪੀਟ ਹੋਵੇਗਾ। ਹੁਣ ਕਹਿੰਦੇ ਹੋ ਪਵਿਤ੍ਰਤਾ ਸੁਖ – ਸ਼ਾਂਤੀ ਦੀ ਨਵੀਂ ਦੁਨੀਆਂ ਫਿਰ ਤੋਂ ਰਪੀਟ ਹੋਵੇਗੀ। ਇਹ ਤੇ ਪੁਰਾਣੀ ਦੁਨੀਆਂ ਦੁਖਧਾਮ ਹੈ, ਇਸਨੂੰ ਆਇਰਨ ਏਜ਼ ਕਿਹਾ ਜਾਂਦਾ ਹੈ। ਨਵੀਂ ਦੁਨੀਆਂ ਵੀ ਤੇ ਸੀ ਨਾ! ਉਸਨੂੰ ਸਵਰਗ ਕਹਿੰਦੇ ਹਨ। ਇਹ ਗਿਆਨ ਤੁਹਾਡੀ ਬੁੱਧੀ ਵਿੱਚ ਠਹਿਰਿਆ ਹੋਇਆ ਹੈ। ਬਰੋਬਰ ਅਸੀਂ ਫਿਰ ਤੋਂ ਦੇਵੀ – ਦੇਵਤਾ ਬਣ ਰਹੇ ਹਾਂ। ਤੁਹਾਡੀ ਐਮ ਆਬਜੈਕਟ ਹੀ ਇਹ ਹੈ। ਅਸੀਂ ਫਿਰ ਤੋਂ ਸਵਰਗ ਦੀ ਬਾਦਸ਼ਾਹੀ ਲੈਂਦੇ ਹਾਂ। ਬੇਹੱਦ ਦੇ ਬਾਪ ਤੋਂ ਵਰਸਾ ਜਰੂਰ ਪਾਵਾਂਗੇ। ਇਹ ਚੰਗੀ ਤਰ੍ਹਾਂ ਯਾਦ ਕਰਨਾ ਹੈ। ਅਸੀਂ ਆਤਮਾਵਾਂ ਉੱਥੇ ਰਹਿੰਦੀਆਂ ਹਾਂ, ਫਿਰ ਅਸੀਂ ਇੱਥੇ ਆਏ ਹਾਂ ਪਾਰਟ ਵਜਾਉਣ। ਹੁਣ ਸਮ੍ਰਿਤੀ ਮਿਲੀ ਹੈ – 84 ਜਨਮ ਕਿਵੇਂ ਲੈਂਦੇ ਹਾਂ। ਬਾਪ ਸਮਝਾਉਂਦੇ ਵੀ ਤੁਸੀਂ ਬ੍ਰਹਮਾ ਮੁੱਖ ਵੰਸ਼ਾਂਵਲੀ ਬ੍ਰਾਹਮਣਾਂ ਨੂੰ ਹਨ। ਬ੍ਰਾਹਮਣ ਬਣਨ ਬਿਗਰ, ਪ੍ਰਜਾਪਿਤਾ ਬ੍ਰਹਮਾ ਦਾ ਬੱਚਾ ਬਣਨ ਬਿਗਰ ਸ਼ਿਵਬਾਬਾ ਤੋਂ ਵਰਸਾ ਕਿਵੇਂ ਲਵਾਂਗੇ। ਪ੍ਰਜਾਪਿਤਾ ਬ੍ਰਹਮਾ ਤਾਂ ਮਸ਼ਹੂਰ ਹੈ ਨਾ। ਬ੍ਰਹਮਾ ਦਵਾਰਾ ਨਵੀਂ ਦੁਨੀਆਂ ਦੀ ਸਥਾਪਨਾ ਕਰਦੇ ਹਨ। ਤਾਂ ਨਵੀਂ ਦੁਨੀਆਂ ਦਾ ਰਾਜ ਵੀ ਜਰੂਰ ਉਨ੍ਹਾਂ ਨੂੰ ਮਿਲਿਆ ਹੋਵੇਗਾ। 5 ਹਜਾਰ ਵਰ੍ਹੇ ਪਹਿਲਾਂ ਵੀ ਬ੍ਰਹਮਾ ਦਵਾਰਾ ਵਿਸ਼ਨੂੰਪੁਰੀ ਦੀ ਸਥਾਪਨਾ ਕੀਤੀ ਸੀ। ਹੁਣ ਫਿਰ ਰਪੀਟ ਹੋਵੇਗਾ। ਉਸ ਦੇ ਲਈ ਤੁਸੀਂ ਤਿਆਰੀ ਕਰ ਰਹੇ ਹੋ। ਕਈ ਬੱਚੇ ਪੁੱਛਦੇ ਹਨ – ਡਰਾਮੇ ਨੂੰ ਵੱਡਾ ਮਨੀਏ ਜਾਂ ਪੁਰਸ਼ਾਰਥ ਨੂੰ ਵੱਡਾ ਮਨੀਏ? ਸਮਝਾਇਆ ਜਾਂਦਾ ਹੈ ਪੁਰਸ਼ਾਰਥ ਤਾਂ ਜਰੂਰ ਕਰਨਾ ਹੀ ਹੈ। ਪੁਰਸ਼ਾਰਥ ਬਿਗਰ ਪ੍ਰਾਲਬੱਧ ਕਿੰਵੇਂ ਮਿਲੇਗੀ। ਪੂਰਾ ਪੁਰਸ਼ਾਰਥ ਕਰਨਾ ਹੈ। ਕੋਈ ਚੰਗੀ ਤਰ੍ਹਾਂ ਪੁਰਸ਼ਾਰਥ ਕਰਦੇ ਹਨ ਤਾਂ ਸਮਝਿਆ ਜਾਂਦਾ ਹੈ ਡਰਾਮੇ ਅਨੁਸਾਰ ਇਨ੍ਹਾਂ ਦਾ ਪੁਰਸ਼ਾਰਥ ਚੰਗਾ ਚਲਦਾ ਹੈ। ਪਦਵੀ ਵੀ ਚੰਗੀ ਪਾਉਣਗੇ। ਉਨ੍ਹਾਂ ਦਾ ਪੁਰਸ਼ਾਰਥ ਬਹੁਤ ਤੇਜ਼ ਚਲਦਾ ਹੈ। ਫਿਰ ਚਲੱਦੇ – ਚਲੱਦੇ ਕਿਸੇ ਦੀ ਘੱਟ ਪਦਵੀ ਵੀ ਹੋ ਜਾਂਦੀ ਹੈ। ਬ੍ਰਾਹਮਣੀਆਂ ਜਾਣਦੀਆਂ ਹਨ, ਬ੍ਰਾਹਮਣੀਆਂ ਦੇ ਕੋਲ ਜਾਣ ਵਾਲੇ ਵੀ ਜਾਣਦੇ ਹਨ। ਫਲਾਣਾ ਬਹੁਤ ਚੰਗਾ ਚਲਦਾ ਹੈ। ਅੱਜਕਲ ਆਉਂਦੇ ਨਹੀਂ ਹਨ। ਕਹਿੰਦੇ ਹਨ ਸਾਡੀ ਬੁੱਧੀ ਵਿੱਚ ਪਤਾ ਨਹੀਂ ਕਿਉਂ ਨਹੀਂ ਬੈਠਦਾ ਹੈ, ਬਾਬਾ ਨੂੰ ਅਸੀਂ ਯਾਦ ਹੀ ਨਹੀਂ ਕਰ ਸਕਦੇ ਹਾਂ। ਬਸ ਅਸੀਂ ਨਹੀਂ ਚੱਲ ਸਕਾਂਗੇ। ਵੱਡੀ ਮੰਜਿਲ ਹੈ। ਇਵੇਂ – ਇਵੇਂ ਲਿਖ ਦਿੰਦੇ ਹਨ। ਮੂਲ ਗੱਲ ਹੈ ਹੀ ਨਿਰਵਿਕਾਰੀ ਬਣਨਾ। ਵਿਕਾਰਾਂ ਨੂੰ ਛੱਡਣਾ ਬੜਾ ਮੁਸ਼ਕਿਲ ਹੈ, ਤੁਸੀਂ ਜਾਣਦੇ ਹੋ ਡਰਾਮੇ ਅਨੁਸਾਰ ਕਲਪ ਪਹਿਲੇ ਮਿਸਲ ਇਨ੍ਹਾਂ ਦੀ ਅਜਿਹੀ ਅਵਸਥਾ ਚੱਲੀ ਆ ਰਹੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਬੇਹੱਦ ਦੇ ਖੇਡ ਨੂੰ ਸਾਖਸ਼ੀ ਹੋਕੇ ਵੇਖਣਾ ਹੈ। ਕਿਸੇ ਤੋਂ ਡਰਨਾ ਨਹੀਂ ਹੈ। ਨਿਰਭਉ ਬਣਨ ਦੇ ਲਈ “ਮੈਂ ਆਤਮਾ ਹਾਂ” ਇਹ ਪਾਠ ਪੱਕਾ ਕਰਨਾ ਹੈ।

2. ਆਪਣੀ ਜਾਂਚ ਕਰਕੇ ਆਪਣੀ ਪ੍ਰੀਖਿਆ ਲੈਣੀ ਹੈ ਕਿ ਕੋਈ ਵੀ ਕਰਮਿੰਦਰੀ ਚਲਾਇਮਾਨ ਤਾਂ ਨਹੀਂ ਹੁੰਦੀ ਹੈ? ਕਾਮ ਵਿਕਾਰ ਤੇ ਵਿਜੇ ਪਾਈ ਹੈ? ਦੇਹੀ – ਅਭਿਮਾਨੀ ਕਿਥੋਂ ਤੱਕ ਬਣੇ ਹਾਂ?

ਵਰਦਾਨ:-

“ਮੈਂ ਅਤੇ ਮੇਰਾ ਬਾਬਾ” – ਇਸ ਸਮ੍ਰਿਤੀ ਵਿੱਚ ਕੰਬਾਈਡ ਰਹੋ ਅਤੇ ਇਹ ਸ੍ਰੇਸ਼ਠ ਪੁਜੀਸ਼ਨ ਸਦਾ ਸਮ੍ਰਿਤੀ ਵਿੱਚ ਰਹੇ ਕਿ ਅਸੀਂ ਅੱਜ ਬ੍ਰਾਹਮਣ ਹਾਂ ਕਲ ਦੇਵਤਾ ਬਣਾਂਗੇ। ਹਮ ਸੋ, ਸੋ ਹਮ ਦਾ ਮੰਤਰ ਸਦਾ ਯਾਦ ਰਹੇ ਤਾਂ ਇਸ ਨਸ਼ੇ ਅਤੇ ਖੁਸ਼ੀ ਵਿੱਚ ਪੁਰਾਣੀ ਦੁਨੀਆਂ ਸਹਿਜ ਭੁੱਲ ਜਾਵੇਗੀ। ਸਦਾ ਇਹ ਹੀ ਖੁਮਾਰੀ ਰਹੇਗੀ ਕਿ ਅਸੀਂ ਹੀ ਕਲਪ -ਕਲਪ ਦੀ ਅਧਿਕਾਰੀ ਆਤਮਾ ਹਾਂ। ਅਸੀਂ ਹੀ ਸੀ, ਅਸੀਂ ਹੀ ਹਾਂ ਅਤੇ ਅਸੀਂ ਹੀ ਕਲਪ – ਕਲਪ ਹੋਵਾਂਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top