22 September 2021 PUNJABI Murli Today | Brahma Kumaris

Read and Listen today’s Gyan Murli in Punjabi 

September 21, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਬੇਹੱਦ ਦੇ ਡਰਾਮੇ ਵਿੱਚ ਹੀਰੋ ਹੀਰੋਇਨ ਦਾ ਪਾਰ੍ਟ ਤੁਹਾਡਾ ਹੈ, ਬਾਪ ਦਾ ਨਹੀਂ, ਬਾਪ ਦੇ ਕੋਲ ਸਿਰਫ਼ ਪਤਿਤ ਨੂੰ ਪਾਵਨ ਬਣਾਉਣ ਦਾ ਹੁਨਰ ਹੈ"

ਪ੍ਰਸ਼ਨ: -

ਬ੍ਰਹਮਾ ਨੂੰ ਦੇਖ ਕੇ ਜੋ ਪ੍ਰਸ਼ਨ ਪੁੱਛਦੇ ਹਨ, ਉਹਨਾਂ ਨੂੰ ਕਿਹੜਾ ਰਾਜ਼ ਸਮਝਾਉਣਾ ਹੈ?

ਉੱਤਰ:-

ਉਹਨਾਂ ਨੂੰ ਸਮਝਾਵੋ ਕਿ ਇਹ ਆਦਿ ਤੋਂ ਅੰਤ ਵਾਲੀ ਆਤਮਾ ਹੈ। ਜੋ ਫਸਟ ਪ੍ਰਿੰਸ ਸ਼੍ਰੀਕ੍ਰਿਸ਼ਨ ਹੈ, ਉਹਨਾਂ ਦੇ ਹੀ ਲਾਸ੍ਟ ਜਨਮ ਵਿੱਚ ਬਾਪ ਆਉਂਦੇ ਹਨ। ਇਹ ਪਤਿਤ ਤਨ ਹੈ, ਇਹਨਾਂ ਨੂੰ ਹੀ ਪਾਵਨ ਬਣਨਾ ਹੈ। ਇਹ ਕੋਈ ਭਗਵਾਨ ਨਹੀਂ। ਭਗਵਾਨ ਤਾਂ ਏਵਰ – ਪਿਓਰ ਹੈ। ਉਸਨੇ ਇਹਨਾਂ ਦੇ ਤਨ ਦਾ ਆਧਾਰ ਲੀਤਾ ਹੈ।

ਗੀਤ:-

ਮੁਖੜਾ ਦੇਖ ਲੈ ਪ੍ਰਾਣੀ .

ਓਮ ਸ਼ਾਂਤੀ ਬਾਪ ਨੇ ਬੱਚਿਆਂ ਨੂੰ ਸਮਝਾਇਆ ਹੈ ਕਿ ਸ਼ਾਂਤੀ ਦੇ ਲਈ ਕੋਈ ਬਾਹਰ ਦਰ – ਦਰ ਧੱਕਾ ਨਹੀਂ ਖਾਣਾ ਹੈ। ਜਿਵੇਂ ਹਠਯੋਗੀ ਜਾਂ ਸੰਨਿਆਸੀ ਸਮਝਦੇ ਹਨ ਸ਼ਾਂਤੀ ਉੱਥੇ ਵੀ ਮਿਲ ਨਹੀਂ ਸਕਦੀ। ਇਸ ਤੇ ਇੱਕ ਕਹਾਣੀ ਜਾਂ ਦ੍ਰਿਸ਼ਟਾਂਤ ਸੁਣਾਉਂਦੇ ਹਨ ਕਿ ਰਾਣੀ ਦੇ ਗਲੇ ਵਿੱਚ ਹਾਰ ਪਿਆ ਸੀ ਅਤੇ ਲੱਭਦੇ ਸੀ ਬਾਹਰ… ਇਵੇਂ ਸ਼ਾਂਤੀ ਤੇ ਤੁਹਾਡੇ ਗਲੇ ਵਿੱਚ ਪਈ ਹੈ। ਬਾਹਰ ਕਿੱਥੇ ਲੱਭਦੇ ਹੋ। ਬਾਪ ਆਕੇ ਸਮਝਾਉਂਦੇ ਹਨ ਬੱਚੇ, ਤੁਸੀਂ ਆਤਮਾਵਾਂ ਦਾ ਸਵਧਰਮ ਹੀ ਹੈ ਸ਼ਾਂਤ। ਇਹ ਸ਼ਰੀਰ ਤਾਂ ਤੁਹਾਡੀਆਂ ਕਰਮਇੰਦਰੀਆਂ ਹਨ, ਜਿਸ ਨਾਲ ਤੁਹਾਨੂੰ ਪਾਰ੍ਟ ਵਜਾਉਣਾ ਪੈਂਦਾ ਹੈ। ਆਤਮਾ ਤਾਂ ਅਵਿਨਾਸ਼ੀ ਹੈ। ਆਤਮਾ ਕੋਈ ਛੋਟੀ ਵੱਡੀ ਨਹੀਂ ਹੁੰਦਾ ਹੈ, ਨਾ ਵਿਨਾਸ਼ ਹੁੰਦੀ ਹੈ। ਹਾਂ ਆਤਮਾ ਪਤਿਤ ਬਣਦੀ ਹੈ, ਇਹਨਾਂ ਨੂੰ ਹੀ ਪਾਵਨ ਬਣਨਾ ਹੁੰਦਾ ਹੈ। ਆਤਮਾ ਨੂੰ ਪਹਿਲਾਂ ਕਿਸ਼ੋਰ ਸ਼ਰੀਰ ਮਿਲਦਾ ਹੈ ਫਿਰ ਜਵਾਨ, ਬੁੱਢਾ ਹੁੰਦਾ ਹੈ। ਆਤਮਾ ਤਾਂ ਹੈ ਹੀ ਇੱਕਰਸ। ਪਹਿਲਾਂ – ਪਹਿਲਾਂ ਤਾਂ ਆਤਮਾ ਨੂੰ ਜਾਨਣਾ ਹੁੰਦਾ ਹੈ। ਮੈਂ ਆਤਮਾ ਹੀ ਬੈਰਿਸਟਰ ਆਦਿ ਬਣਦਾ ਹਾਂ। ਇਸਨੂੰ ਕਿਹਾ ਜਾਂਦਾ ਹੈ – ਆਤਮ – ਅਭਿਮਾਨੀ ਭਵ। ਬਾਪ ਸਮਝਾਉਂਦੇ ਹਨ ਬੱਚੇ ਤੁਸੀਂ ਦੇਹ – ਅਭਿਮਾਨੀ ਬਣ ਗਏ ਹੋ ਇਸਲਈ ਆਪਣੇ ਨੂੰ ਸ਼ਰੀਰ ਸਮਝ ਲੈਂਦੇ ਹੋ, ਇਹ ਭੁੱਲ ਜਾਂਦੇ ਹੋ ਮੈਂ ਆਤਮਾ ਹਾਂ, ਇਹ ਮੇਰਾ ਸ਼ਰੀਰ ਹੈ। ਤਾਂ ਆਪਣੇ ਨੂੰ ਰਿਲਾਇਜ਼ ਕਰਨਾ ਹੈ 84 ਜਨਮ ਵੀ ਆਤਮਾ ਲੈਂਦੀ ਹੈ। ਹੁਣ ਬਾਪ ਨੇ ਸਮਝਾਇਆ ਹੈ ਜੋ ਬ੍ਰਾਹਮਣ ਬਣੇ ਹਨ ਉਹ ਹੀ ਫਿਰ ਤੋਂ ਦੇਵਤਾ ਬਣਨ ਵਾਲੇ ਹਨ। ਇਵੇਂ ਵੀ ਨਹੀਂ ਹੈ ਕਿ ਸਾਰੇ 84 ਜਨਮ ਲੈਂਦੇ ਹਨ। ਕੋਈ ਪਹਿਲਾਂ ਆਏਗਾ, ਕੋਈ 50-100 ਵਰ੍ਹੇ ਬਾਦ ਵੀ ਆਉਂਦੇ ਰਹਿਣਗੇ। ਕਿਸੇ ਦੇ 80-82, ਕਿਸੇ ਦੇ ਕਿੰਨੇ ਜਨਮ ਹੋਣਗੇ। ਮਨੁੱਖ ਤਾਂ 84 ਲੱਖ ਜਨਮ ਕਹਿ ਦਿੰਦੇ ਹਨ, ਇਸ ਵਿੱਚ ਵੀ ਸੈਟੀਸਫਾਈ ਨਹੀਂ ਹੁੰਦੇ ਹਨ ਫਿਰ ਕਹਿ ਦਿੰਦੇ ਕਣ – ਕਣ ਵਿੱਚ ਭਗਵਾਨ ਹੈ। ਹੁਣ ਭਗਵਾਨ ਕਹਿੰਦੇ ਹਨ ਮੈਂ ਕਿਸੀ ਮਨੁੱਖ ਤਨ ਵਿੱਚ ਵੀ ਨਹੀਂ ਹਾਂ, ਤਾਂ ਜਾਨਵਰ, ਪੱਥਰ ਠੀਕਰ ਕਣ – ਕਣ ਵਿੱਚ ਕਿਵੇਂ ਹੋਵੇਗਾ। ਬਾਪ ਨੇ ਸਮਝਾਇਆ ਹੈ ਨੰਬਰਵਨ ਹੀ ਲਾਸ੍ਟ ਨੰਬਰ ਵਿੱਚ ਤਮੋਪ੍ਰਧਾਨ ਬਣਦੇ ਹਨ। ਮੈਂ ਖੁਦ ਕਹਿੰਦਾ ਹਾਂ ਕਿ ਮੈਂ ਬਹੁਤ ਜਨਮਾਂ ਦੇ ਅੰਤ ਵਿੱਚ ਸਧਾਰਨ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਜਿਸਨੇ ਪੂਰੇ 84 ਜਨਮ ਲੀਤੇ ਹਨ ਉਹ ਤਾਂ ਜਰੂਰ ਪਤਿਤ ਹੋਵੇਗਾ। ਪਾਵਨ ਤਾਂ ਹੋ ਨਹੀਂ ਸਕਦਾ। ਬਾਪ ਖੁਦ ਕਹਿੰਦੇ ਹਨ ਪਹਿਲੇ ਨੰਬਰ ਵਿੱਚ ਤਾਂ ਹੈ ਸ਼੍ਰੀ ਕ੍ਰਿਸ਼ਨ, ਫਸਟ ਪ੍ਰਿੰਸ। ਸ਼੍ਰੀ ਨਾਰਾਇਣ ਤਾਂ ਬਾਦ ਵਿੱਚ ਬਣਦਾ ਹੈ, ਜਦੋਂ ਵੱਡਾ ਹੁੰਦਾ ਹੈ। ਉਹ ਵੀ 20-25 ਵਰ੍ਹੇ ਘੱਟ ਹੋ ਜਾਂਦੇ ਹਨ। ਉਹਨਾਂ ਦੇ ਵੀ ਪੂਰੇ 84 ਜਨਮ ਨਹੀਂ ਕਹਾਂਗੇ। ਨੰਬਰਵਨ ਹੈ ਸ਼੍ਰੀ ਕ੍ਰਿਸ਼ਨ। ਭਾਵੇਂ ਉਹ ਹੀ ਸਵੰਬਰ ਦੇ ਬਾਦ ਨਾਰਾਇਣ ਬਣਦੇ ਹਨ। ਪਰ ਹਿਸਾਬ ਤਾਂ ਬੱਚਿਆਂ ਨੂੰ ਕਰਨਾ ਹੈ ਨਾ। ਪੂਰੇ 84 ਜਨਮ, 5 ਹਜ਼ਾਰ ਵਰ੍ਹੇ ਸ਼੍ਰੀ ਕ੍ਰਿਸ਼ਨ ਦੇ ਹੀ ਕਹਾਂਗੇ। ਤਾਂ ਬਾਪ ਬੈਠ ਸਮਝਾਉਂਦੇ ਹਨ ਮੈਂ ਕਲਪ – ਕਲਪ ਉਸ ਹੀ ਤਨ ਵਿੱਚ ਆਉਂਦਾ ਹਾਂ, ਜਿਨਾਂ ਦਾ ਆਦਿ ਤੋਂ ਲੈ ਕੇ ਅੰਤ ਤੱਕ ਪਾਰ੍ਟ ਹੈ। ਦੂਸਰੇ ਕਿਸੀ ਵਿੱਚ ਆ ਨਹੀਂ ਸਕਦਾ ਹਾਂ। ਹਿਸਾਬ ਹੈ ਨਾ। ਬ੍ਰਹਮਾ ਹੀ ਪਹਿਲਾ ਨੰਬਰ ਠਹਿਰਿਆ। ਮੈਂ ਕਿਸੇ ਹੋਰ ਵਿੱਚ ਆ ਕਿਵੇਂ ਸਕਦਾ ਹਾਂ। ਤੁਹਾਨੂੰ ਬਹੁਤ ਲੋਕ ਪੁੱਛਦੇ ਹਨ ਕਿ ਸਿਰਫ ਇੱਕ ਹੀ ਬ੍ਰਹਮਾ ਵਿੱਚ ਕਿਉਂ ਆਉਂਦੇ ਹਨ! ਪਰ ਇਹ ਹਿਸਾਬ ਹੈ ਨਾ। ਇਹ ਸਮਝਣ ਦੀ ਗੱਲ ਹੈ। ਗਾਇਆ ਵੀ ਹੋਇਆ ਹੈ ਬ੍ਰਹਮਾ ਦਵਾਰਾ ਸਥਾਪਨਾ ਕਰਦੇ ਹਨ। ਵਿਸ਼ਨੂੰ ਅਤੇ ਸ਼ੰਕਰ ਦਵਾਰਾ ਸਥਾਪਨਾ ਨਹੀ ਕਰਦੇ। ਇਹ ਹੋਰ ਕਿਸੇ ਦਾ ਕੰਮ ਨਹੀਂ ਹੈ। ਮਨੁੱਖ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧਿਆ ਹੋਇਆ ਹੈ। ਬਣੀ ਬਣਾਈ ਬਣ ਰਹੀ… ਚਿੰਤਾ ਤਾਕਿ ਕੀਜੀਏ….ਇਹ ਹੁਣ ਦੀ ਹੀ ਗੱਲ ਹੈ, ਜੋ ਹੋਣੀ ਹੈ ਉਹ ਹੀ ਹੁੰਦੀ ਹੈ। ਉਹ ਬਦਲ ਨਹੀਂ ਸਕਦੀ। ਅੱਜ ਜੋ ਕੁੱਝ ਵੀ ਹੁੰਦਾ ਹੈ ਉਹ 5 ਹਜ਼ਾਰ ਵਰ੍ਹੇ ਬਾਦ ਵੀ ਹੋਵੇਗਾ। ਬਾਬਾ ਨੇ ਸਮਝਾਇਆ ਵੀ ਸੀ – ਕੋਈ ਵੀ ਗੱਲ ਅਜਿਹੀ ਦੇਖੋ ਤਾਂ ਬੋਲੋ ਇਹ ਕੋਈ ਨਵੀ ਗੱਲ ਨਹੀਂ। 5 ਹਜ਼ਾਰ ਵਰ੍ਹੇ ਪਹਿਲਾਂ ਵੀ ਹੋਇਆ ਸੀ। ਇੱਕਦਮ ਅਜਿਹਾ ਲਿਖ ਦਵੋ। ਫਿਰ ਭਾਵੇਂ ਉਹ ਆਕੇ ਪੁੱਛਣ, ਲਿਖਣ ਵਿੱਚ ਕੋਈ ਹਰਜਾ ਨਹੀਂ ਹੈ। ਇਹ ਲੜਾਈ ਪਹਿਲਾਂ ਲੱਗੀ ਸੀ, ਨਥਿੰਗ ਨਿਊ। ਮਹਾਭਾਰਤ ਦੀ ਲੜਾਈ 5 ਹਜ਼ਾਰ ਵਰ੍ਹੇ ਪਹਿਲਾਂ ਵੀ ਹੋਈ ਸੀ। ਕ੍ਰਿਸਚਨਾਂ ਨੇ ਭਾਰਤ ਵਿੱਚ ਆਕੇ ਰਾਜ ਖੋਇਆ, ਨਥਿੰਗ ਨਿਊ। ਫਿਰ ਕਲਪ ਬਾਦ ਵੀ ਅਜਿਹਾ ਹੀ ਹੋਵੇਗਾ। ਇਹ ਵਰਲਡ ਦੀ ਹਿਸਟਰੀ – ਜਗਰਫ਼ੀ ਰਪੀਟ ਹੁੰਦੀ ਰਹਿੰਦੀ ਹੈ। ਹੁਣ ਫਿਰ ਤੋਂ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ। ਜਿਨਾਂ ਦੇ 84 ਜਨਮ ਪੂਰੇ ਹੋਏ ਹਨ ਉਹ ਹੀ ਪਹਿਲੇ ਨੰਬਰ ਵਿੱਚ ਲਕਸ਼ਮੀ – ਨਾਰਾਇਣ ਬਣਨਗੇ। ਇਹ ਸਭ ਰਾਜ਼ ਬਾਪ ਬੈਠ ਸਮਝਾਉਂਦੇ ਹਨ। ਬਾਪ ਕਹਿੰਦੇ ਹਨ – ਮੈਂ ਮਨੁੱਖ ਸ੍ਰਿਸ਼ਟੀ ਦਾ ਬੀਜ਼ ਰੂਪ ਹਾਂ, ਇਸਨੂੰ ਉਲਟਾ ਝਾੜ ਕਿਹਾ ਜਾਂਦਾ ਹੈ। ਇਸ ਕਲਪ ਬ੍ਰਿਖ ਦੀ ਉਮਰ 5 ਹਜ਼ਾਰ ਵਰ੍ਹੇ ਹੈ। ਸਵਾਸਤਿਕਾ ਵਿੱਚ 4 ਭਾਗ ਇੱਕ ਜਿਹੇ ਵੇਖੋਗੇ। ਯੁਗ ਵੀ ਇਕਵਲ ਹਨ। ਉਸ ਵਿੱਚ ਫਰਕ ਨਹੀਂ ਪੇਂਦਾ।

ਬਾਪ ਸਮਝਾਉਂਦੇ ਹਨ ਕਿ ਦੇਖੋ ਦੁਨੀਆਂ ਵਿੱਚ ਤਾਂ ਕੀ – ਕੀ ਹੋ ਰਿਹਾ ਹੈ। ਕਈ ਮੂਨ ਤੇ ਜਾਂਦੇ, ਕੋਈ ਅੱਗ ਤੇ, ਕੋਈ ਪਾਣੀ ਤੇ ਚਲਣਾ ਸਿੱਖਦੇ ਹਨ। ਇਹ ਸਭ ਹਨ ਫਾਲਤੂ, ਇਸ ਨਾਲ ਕੋਈ ਵੀ ਫ਼ਾਇਦਾ ਨਹੀਂ। ਮਨੁੱਖ ਪਾਵਨ ਬਣ ਮੁਕਤੀ – ਜੀਵਨਮੁਕਤੀ ਵਿੱਚ ਤਾਂ ਜਾ ਨਹੀਂ ਸਕਦੇ। ਕੁਝ ਵੀ ਕਰਨ ਪਰ ਘਰ ਵਾਪਿਸ ਨਹੀਂ ਜਾ ਸਕਦੇ। ਆਤਮਾ ਨੂੰ ਆਪਣਾ ਘਰ ਅਤੇ ਬਾਪ ਦਾ ਘਰ ਭੁੱਲ ਗਿਆ ਹੈ। ਆਤਮਾ ਆਪਣੇ ਨੂੰ ਹੀ ਭੁੱਲ ਦੇਹ – ਅਭਿਮਾਨੀ ਬਣ ਗਈ ਹੈ। ਫਿਰ ਮੰਦਿਰਾਂ ਵਿੱਚ ਜਾਕੇ ਮਹਿਮਾ ਗਾਉਂਦੇ ਹਨ। ਤੁਸੀਂ ਸਰਵਗੁਣ ਸੰਪੰਨ, ਅਸੀਂ ਨੀਚ ਪਾਪੀ ਹਾਂ। ਆਪਣੀ ਗਲਾਨੀ ਕਰਦੇ ਹਨ। ਬਾਪ ਕਦੀ ਪੁਜਾਰੀ ਨਹੀਂ ਬਣਦੇ। ਅੱਛਾ ਫਿਰ ਸੈਕਿੰਡ ਨੰਬਰ ਵਿੱਚ ਕਹਾਂਗੇ ਸ਼ੰਕਰ ਵੀ ਏਵਰ ਪੂਜਯ ਹਨ। ਉਹ ਵੀ ਪੁਜਾਰੀ ਨਹੀਂ ਬਣਦੇ, ਉਹਨਾਂ ਦਾ ਪਾਰ੍ਟ ਹੀ ਇੱਥੇ ਨਹੀਂ ਹੈ। ਇਸ ਸਟੇਜ਼ ਤੇ ਪਾਰ੍ਟ ਹੈ ਬ੍ਰਹਮਾ ਅਤੇ ਵਿਸ਼ਨੂੰ ਦਾ। ਬ੍ਰਹਮਾ ਅਤੇ ਵਿਸ਼ਨੂੰ ਦਾ ਕੀ – ਕੀ ਪਾਰ੍ਟ ਹੈ, ਇਹ ਦੁਨੀਆਂ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਹੈ। ਤ੍ਰਿਮੂਰਤੀ ਬ੍ਰਹਮਾ ਨੂੰ ਕਹਿ ਦਿੰਦੇ ਹਨ, ਅਰਥ ਕੁੱਝ ਵੀ ਨਹੀਂ ਸਮਝਦੇ ਹਨ। ਇਹ ਵੀ ਗਾਉਂਦੇ ਹਨ ਬ੍ਰਹਮਾ ਦਵਾਰਾ ਸਥਾਪਨਾ, ਕੌਣ ਕਰਦੇ ਹਨ, ਉਹਨਾਂ ਦਾ ਚਿੱਤਰ ਹੀ ਨਹੀਂ। ਮੂੰਹ ਨਾਲ ਕਹਿੰਦੇ ਹਨ ਪਰ ਉਹ ਕਿੱਥੇ ਹਨ। ਸ਼ਿਵ ਕੀ ਚੀਜ਼ ਹੈ, ਇਹ ਵੀ ਨਹੀਂ ਜਾਣਦੇ। ਆਤਮਾ ਦੇ ਲਈ ਕਹਿੰਦੇ ਹਨ ਭ੍ਰਿਕੁਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ… ਮੈਂ ਆਤਮਾ ਅਵਿਨਾਸ਼ੀ ਹਾਂ, ਸ਼ਰੀਰ ਵਿਨਾਸ਼ੀ ਹੈ। ਕਿੰਨੇ ਸ਼ਰੀਰ ਲੈਂਦੇ ਹਨ, ਕੁੱਝ ਵੀ ਪਤਾ ਨਹੀਂ। ਮਨੁੱਖ ਕਿੰਨੇ ਦੁੱਖੀ ਹਨ, ਰੜੀਆਂ ਮਾਰਦੇ ਰਹਿੰਦੇ ਹਨ – ਓ ਗੋਡ ਫਾਦਰ। ਜਦੋਂ ਤੋਂ ਦੁੱਖ ਸ਼ੁਰੂ ਹੋਇਆ ਹੈ, ਪੁਕਾਰਦੇ ਆਏ ਹਨ। ਇਹ ਵੀ ਸਮਝਾਇਆ ਗਿਆ ਹੈ ਭਾਰਤ ਵਿੱਚ ਜਦੋਂ ਰਾਵਾਣ ਰਾਜ ਸ਼ੁਰੂ ਹੁੰਦਾ ਹੈ। ਤਾਂ ਇਵੇਂ ਨਹੀਂ ਹੋਰ ਧਰਮਾਂ ਵਿੱਚ ਵੀ ਰਾਵਾਣ ਰਾਜ ਹੋ ਗਿਆ। ਨਹੀਂ, ਉਹਨਾਂ ਨੂੰ ਤਾਂ ਆਪਣੇ ਸਮੇਂ ਤੇ ਸਤੋ ਰਜੋ ਤਮੋ ਵਿੱਚ ਹੀ ਆਉਣਾ ਹੈ। ਇਹ ਕਹਾਣੀ ਸਾਰੀ ਭਾਰਤ ਤੇ ਹੀ ਹੈ। ਉਹ ਤਾਂ ਬਾਈਪਲਾਟ ਹਨ। ਬਾਪ ਵਿੱਚ ਹੀ ਆਉਂਦੇ ਹਨ। ਭਾਰਤ ਜਦੋ ਤਮੋਪ੍ਰਧਾਨ ਬਣ ਜਾਂਦਾ ਹੈ ਫਿਰ ਸਾਰਾ ਝਾੜ ਤਮੋਪ੍ਰਧਾਨ ਬਣ ਜਾਂਦਾ ਹੈ। ਉਹਨਾਂ ਨੂੰ ਵੀ ਸੁਖ ਦੁਖ ਭੋਗਣਾ ਹੈ। ਝਾੜ ਵਿੱਚ ਨਵੇਂ – ਨਵੇਂ ਪੱਤੇ ਨਿਕਲਦੇ ਹਨ। ਉਹ ਬਹੁਤ ਸ਼ੋਭਨੀਕ ਹੁੰਦੇਂ ਹਨ। ਨਵਿਆਂ ਨੂੰ ਫਿਰ ਸਤੋ ਰਜ਼ੋ ਤਮੋ ਵਿੱਚ ਜਰੂਰ ਆਉਣਾ ਹੈ। ਪਿਛਾੜੀ ਵਿੱਚ ਜੋ ਆਉਂਦੇ ਹਨ ਉਹਨਾਂ ਦਾ ਕੁੱਝ ਮਾਨ ਰਹਿੰਦਾ ਹੈ। ਇੱਕ ਜਨਮ ਵਿੱਚ ਵੀ ਸਤੋ ਰਜੋ ਤਮੋ ਨੂੰ ਪਾਸ ਕਰ ਸਕਦੇ ਹਨ, ਪਰ ਉਹਨਾਂ ਦੀ ਕੋਈ ਵੈਲਯੂ ਨਹੀਂ ਰਹਿੰਦੀ। ਵੈਲਯੂ ਤਾਂ ਉਹਨਾਂ ਦੀ ਹੈ ਜੋ ਹੀਰੋ – ਹੀਰੋਇਨ ਦਾ ਪਾਰ੍ਟ ਵਜਾਉਂਦੇ ਹਨ। ਇਵੇਂ ਨਹੀਂ ਕਹਾਂਗੇ ਬਾਬਾ ਹੀ ਹੀਰੋ ਹੀਰੋਇਨ ਦਾ ਪਾਰਟ ਵਜਾਉਂਦੇ ਹਨ। ਬਾਬਾ ਦੇ ਲਈ ਨਹੀਂ ਕਹਿ ਸਕਦੇ ਹਾਂ। ਉਹ ਤਾਂ ਆਕੇ ਪਤਿਤਾਂ ਨੂੰ ਪਾਵਨ ਬਣਾਉਂਦੇ ਹਨ। ਖ਼ੁਦ ਪਤਿਤ ਨਹੀਂ ਬਣਦੇ ਹਨ। ਤੁਸੀਂ ਪਤਿਤ ਤੋਂ ਪਾਵਨ ਬਣਨ ਦੀ ਮਿਹਨਤ ਕਰਦੇ ਹੋ। ਸ਼੍ਰੀਮਤ ਤੇ ਹੀ ਰਾਜਯੋਗ ਨਾਲ ਰਾਜ ਲੀਤਾ ਸੀ। ਹੁਣ ਤੁਸੀਂ ਫਿਰ ਤੋਂ ਲੈ ਰਹੇ ਹੋ। ਬਾਬਾ ਕਹਿੰਦੇ ਹਨ – ਮੈਂ ਤਾਂ ਰਾਜ ਨਹੀਂ ਕਰਦਾ ਹਾਂ, ਤੁਹਾਨੂੰ ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ। ਹੁਣ ਦੁਨੀਆਂ ਵਿੱਚ ਮਨੁੱਖ ਕਹਿੰਦੇ ਤਾਂ ਬਹੁਤ ਹਨ। ਭਗਵਾਨੁਵਾਚ – ਮੈਂ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਪਰ ਉਨ੍ਹਾਂ ਦਾ ਅਰਥ ਨਾ ਖੁਦ ਸਮਝਦੇ ਹਨ, ਨਾ ਕਿਸੇ ਨੂੰ ਸਮਝਾ ਸਕਦੇ ਹਨ। ਭਗਵਾਨੁਵਾਚ ਤਾਂ ਜਰੂਰ ਭਗਵਾਨ ਆਇਆ ਸੀ। ਤਾਂ ਹੀ ਤਾਂ ਕਿਹਾ ਹੋਵੇਗਾ ਨਾ ਹੇ ਬੱਚਿਓ, ਭਾਰਤ ਵਿੱਚ ਹੀ ਸ਼ਿਵ ਜਯੰਤੀ, ਸ਼ਿਵ ਰਾਤ੍ਰੀ ਮਨਾਉਂਦੇ ਹਨ। ਬਾਪ ਆਉਂਦੇ ਵੀ ਹਨ ਭਾਰਤ ਖੰਡ ਵਿੱਚ। ਭਾਰਤ ਹੀ ਅਵਿਨਾਸ਼ੀ ਖੰਡ ਹੈ। ਉਹਨਾਂ ਦੀ ਮਹਿਮਾ ਬਹੁਤ ਭਾਰੀ ਹੈ। ਜਿਵੇਂ ਬਾਪ ਦੀ ਮਹਿਮਾ ਅਪਰਮਪਾਰ ਹੈ। ਉਵੇਂ ਭਾਰਤ ਦੀ ਮਹਿਮਾ ਵੀ ਅਪਰਮਅਪਾਰ ਹੈ। ਭਾਰਤ ਵਿੱਚ ਹੀ ਪਰਮਪਿਤਾ ਪਰਮਾਤਮਾ ਆਕੇ ਸਾਰੇ ਮਨੁੱਖ ਮਾਤਰ ਦੀ ਸਦਗਾਤੀ ਕਰਦੇ ਹਨ। ਸਾਰਿਆਂ ਨੂੰ ਸੁਖ ਦਿੰਦੇ ਹਨ। ਉਹਨਾਂ ਦਾ ਬਰਥ ਪਲੇਸ ਭਾਰਤ ਹੈ। ਭਾਰਤ ਹੀ ਪ੍ਰਾਚੀਨ ਦੇਸ਼ ਹੈ। ਭਗਵਾਨ ਰਾਜਯੋਗ ਸਿਖਾਉਣ ਭਾਰਤ ਵਿੱਚ ਹੀ ਆਇਆ ਸੀ। ਪਰ ਕ੍ਰਿਸ਼ਨ ਨੂੰ ਭਗਵਾਨ ਕਹਿ ਦੇਣ ਨਾਲ ਉਹਨਾਂ ਦੀ ਮਹਿਮਾ ਨਹੀਂ ਰਹੀ ਹੈ। ਭਗਵਾਨ ਤਾਂ ਹੈ ਹੀ ਇੱਕ, ਉਹਨਾਂ ਨੂੰ ਹੀ ਸਤਿਗੁਰੂ ਕਿਹਾ ਜਾਂਦਾ ਹੈ। ਬਾਕੀ ਗੁਰੂ ਤਾਂ ਢੇਰ ਹਨ। ਕੋਈ ਧੰਧਾ ਸਿਖਾਉਣ ਵਾਲੇ ਨੂੰ ਵੀ ਗੁਰੂ ਕਹਿ ਦਿੰਦੇ ਹਨ। ਅੱਜਕਲ ਤੇ ਸਭ ਨੂੰ ਅਵਤਾਰ ਮਨ ਲੈਂਦੇ ਹਨ। ਕੁੱਝ ਵੀ ਸਮਝਦੇ ਨਹੀਂ। ਜਦੋਂ ਬਿਲਕੁਲ ਹੀ ਪਤਿਤ ਬਣ ਜਾਂਦੇ ਹਨ ਤਾਂ ਪੁਕਾਰਦੇ ਹਨ – ਬਾਬਾ ਆਕੇ ਸਾਨੂੰ ਪਾਵਨ ਬਣਾਓ।

ਬਾਪ ਹੀ ਆਕੇ ਸੱਚੀ – ਸੱਚੀ ਅਮਰਕਥਾ ਸੁਣਾਉਂਦੇ ਹਨ। ਹੁਣ ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ 84 ਜਨਮ ਵਿੱਚ ਕਿਵੇਂ ਆਉਂਦੇ ਹਾਂ। ਪਹਿਲੇ ਚੰਗਾ ਜਨਮ ਫਿਰ ਉਤਰਦੇ ਆਵਾਂਗੇ। ਦੁਨੀਆਂ ਦੀ ਵੀ ਉਤਰਦੀ ਕਲਾ ਹੁੰਦੀ ਹੈ। ਮਨੁੱਖਾਂ ਦੀ ਬੁੱਧੀ ਸਤੋ, ਰਜ਼ੋ, ਤਮੋ ਬਣਦੀ ਹੈ। ਸਤਿਯੁਗ ਤੋੰ ਫਿਰ ਥੋੜੀ – ਥੋੜੀ ਉਤਰਦੀ ਕਲਾ ਸ਼ੁਰੂ ਹੋ ਜਾਂਦੀ ਹੈ। ਚੜ੍ਹਦੀ ਕਲਾਂ ਤੇਰੇ ਭਾਨੇ ਸਰਵ ਦਾ ਭਲਾ। ਸਰਵ ਦਾ ਸਦਗਤੀ ਦਾਤਾ ਤਾਂ ਇੱਕ ਬਾਪ ਹੀ ਹੈ ਨਾ। ਉਹ ਗੁਰੂ ਲੋਕ ਤਾਂ ਸਿਰਫ਼ ਸ਼ਾਸ਼ਤਰ ਸਣਾਉਂਦੇ ਹਨ। ਸੁਣਦੇ – ਸੁਣਦੇ ਡਿੱਗਦੇ ਹੀ ਆਏ ਹਨ। ਬੇਹੱਦ ਦਾ ਬਾਪ ਬੱਚਿਆਂ ਤੋਂ ਆਕੇ ਪੁੱਛਦੇ ਹਨ, ਮੈਂ ਤੁਹਾਨੂੰ ਇਨਾਂ ਸਾਹੂਕਾਰ ਬਣਾ ਕੇ ਗਿਆ, ਇਤਨੇ ਹੀਰੇ – ਜਵਾਹਾਰਾਤਾਂ ਦੇ ਮਹਿਲ ਦੇਕੇ ਗਿਆ, ਉਹ ਸਭ ਕਿੱਥੇ ਗਏ? ਲੌਕਿਕ ਬਾਪ ਬੱਚਿਆਂ ਨੂੰ ਪੈਸੇ ਦਿੰਦੇ ਹਨ ਪਰ ਬੱਚੇ ਪੈਸੇ ਬਰਬਾਦ ਕਰ ਦਿੰਦੇ ਹਨ ਤਾਂ ਬਾਪ ਬੁਲਾ ਕੇ ਪੁੱਛਦੇ ਹਨ ਇਤਨਾ ਪੈਸਾ ਕਿੱਥੇ ਬਰਬਾਦ ਕੀਤਾ? ਬੱਚਿਆਂ ਦੇ ਕੋਲ ਪੈਸਾ ਹੋਣ ਨਾਲ ਉਡਾਉਂਦੇ ਬਹੁਤ ਹਨ। ਬਾਪ ਧਰਮਾਤਮਾ ਹਨ, ਬੱਚੇ ਵਿਲਾਇਤ ਵਿੱਚ ਜਾਕੇ ਲੱਖਾਂ ਰੁਪਏ ਉਡਾ ਆਉਂਦੇ ਹਨ। ਬਾਪ ਕੁੱਝ ਕਰ ਨਹੀਂ ਸਕਦਾ। ਬਾਪ ਫਾਰਗਤੀ ਵੀ ਨਹੀਂ ਦੇ ਸਕਦੇ ਕਿਉਂਕਿ ਦਾਦੇ ਦੀ ਮਲਕੀਅਤ ਉਡਾ ਦਿੰਦੇ ਹਨ। ਉਹ ਹਨ ਹੱਦ ਦੀਆਂ ਗੱਲਾਂ। ਇਹ ਫਿਰ ਹੈ ਬੇਹੱਦ ਦੀ ਗੱਲ। ਬੇਹੱਦ ਦਾ ਬਾਪ ਕਹਿੰਦੇ ਹਨ ਤੁਸੀਂ ਕਿੰਨੇ ਧੰਨਵਾਨ ਸੀ, ਵਿਸ਼ਵ ਦੇ ਮਾਲਿਕ ਸੀ। ਫਿਰ ਕੰਗਾਲ ਕਿਉਂ ਬਣੇ ਹੋ? ਏਨਾ ਧੰਨ ਕਿੱਥੇ ਗਿਆ? ਬੱਚਿਆਂ ਨੂੰ ਬਾਪ ਪੁੱਛਦੇ ਹਨ – ਭਾਰਤ ਨੂੰ ਇਨਾਂ ਸਾਹੂਕਾਰ ਬਣਾਇਆ, ਸਾਰੇ ਪੈਸੇ ਕਿੱਥੇ ਗਏ? ਫਿਰ ਬਾਪ ਹੀ ਬੈਠ ਸਮਝਾਉਂਦੇ ਹਨ। ਭਗਤੀ ਮਾਰਗ ਵਿੱਚ ਕਿੰਨਾ ਖ਼ਰਚ ਕਰਦੇ ਹਨ। ਸ਼ਾਸ਼ਤਰਾਂ ਆਦਿ ਦੇ ਪਿਛਾੜੀ ਕਿੰਨਾ ਖਰਚ ਕਰਦੇ ਹਨ। ਮੱਥਾ ਵੀ ਟੇਕਦੇ ਗਏ, ਟਿੱਪੜ ਵੀ ਘਿਸ ਗਈ। ਪੈਸੇ ਆਦਿ ਸਭ ਕੁੱਝ ਗਵਾਂ ਬੈਠੇ, ਇਹ ਹੈ ਡਰਾਮਾ। ਅਸੀਂ ਤੁਹਾਨੂੰ ਸਾਹੂਕਾਰ ਬਣਾਉਂਦੇ ਹਾਂ। ਰਾਵਣ ਤੁਹਾਨੂੰ ਕੰਗਾਲ ਬਨਾਉਂਦੇ ਹਨ। ਭਾਰਤਵਾਸੀਆਂ ਨੂੰ ਹੀ ਬਾਪ ਸਮਝਾਉਣਗੇ ਨਾ। ਭਾਰਤ ਹੀ ਸੋਨੇ ਦੀ ਚਿੜੀਆ ਸੀ, ਇਤਨਾ ਧਨ ਸੀ ਜੋ ਦੂਜੇ ਧਰਮ ਵਾਲੇ ਲੁੱਟ ਕੇ ਲੈ ਗਏ। ਖਿਆਲ ਤਾਂ ਕਰੋ- ਭਾਰਤ ਕੀ ਸੀ! ਇਹ ਵੀ ਡਰਾਮਾ ਬਣਿਆ ਹੋਇਆ ਹੈ। ਭਾਰਤ ਹੀ ਹੇਵਿਨ, ਭਾਰਤ ਹੀ ਹੇਲ। ਹੁਣ ਹੈ ਨਰਕ, ਇਸਲਈ ਬਾਬਾ ਨੇ ਸੀੜੀ ਵੀ ਅਜਿਹੀ ਬਣਵਾਈ ਹੋਈ ਹੈ ਜੋ ਕੋਈ ਵੀ ਸਮਝੇ ਅਸੀਂ ਪਤਿਤ ਹਾਂ। ਛੋਟੇ – ਛੋਟੇ ਬੱਚਿਆਂ ਨੂੰ ਵੀ ਚਿੱਤਰ ਤੇ ਸਮਝਾਇਆ ਜਾਂਦਾ ਹੈ ਨਾ। ਨਕਸ਼ੇ ਬਿਨਾਂ ਬੱਚੇ ਕੀ ਸਮਝਣ। ਬਾਪ ਹੀ ਆਕੇ ਪਤਿਤ ਤੋੰ ਪਾਵਨ ਬਣਨ ਦੀ ਸਹਿਜ ਯੂਕਤੀ ਦੱਸਦੇ ਹਨ। ਸਹਿਜ ਤੋਂ ਸਹਿਜ ਵੀ ਹੈ, ਡੀਫਿਕਲਟ ਤੋੰ ਡੀਫਿਕਲਟ ਵੀ ਹੈ। ਸਤਿਯੁਗ ਵਿੱਚ ਦੇਹੀ- ਅਭਿਮਾਨੀ ਰਹਿੰਦੇ ਹਨ। ਆਤਮਾ ਸਮਝਦੀ ਹੈ ਹੁਣ ਸ਼ਰੀਰ ਵੱਡਾ ਹੋਇਆ ਹੈ, ਇਹ ਪੁਰਾਣਾ ਚੋਲਾ ਛੱਡ ਦੂਸਰਾ ਲੈਣਾ ਹੈ। ਜਿਵੇੰ ਸ਼ਾਖਸ਼ਤਕਾਰ ਹੋ ਜਾਂਦਾ ਹੈ – ਹੁਣ ਜਾਕੇ ਬੱਚਾ ਬਣਨਾ ਹੈ, ਪੁਰਾਣੀ ਖੱਲ ਛੱਡ ਦਿੰਦੇ ਹਨ। ਇੱਥੇ ਕੋਈ ਮਰਦਾ ਹੈ ਤਾਂ ਰੌਂਦੇ ਵੀ ਹਨ। ਬੈੰਡ ਵਾਜਾ ਵੀ ਲੈ ਜਾਂਦੇ। ਸਤਿਯੁਗ ਵਿੱਚ ਤਾਂ ਖੁਸ਼ੀ ਨਾਲ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਨ, ਤਾਂ ਸ਼ਾਦਮਾਨਾ ਮਨਾਉਂਦੇ ਹਨ। ਇੱਥੇ ਕਿੰਨਾਂ ਅਫਸੋਸ ਕਰਦੇ ਹਨ। ਕੋਈ ਮਰਦਾ ਹੈ ਤਾਂ ਕਹਿੰਦੇ ਹਨ ਸਵਰਗ ਪਧਾਰਿਆ। ਤਾਂ ਇਸ ਦਾ ਮਤਲਬ ਨਰਕ ਵਿੱਚ ਸੀ ਨਾ! ਹੁਣ ਤੁਸੀਂ ਪੁਰਸ਼ਾਰਥ ਕਰ ਰਹੇ ਹੋ – ਸਵਰਗਵਾਸੀ ਬਣਨ ਦੇ ਲਈ। ਬਾਪ ਤੁਹਾਨੂੰ ਸਵਰਗਵਾਸੀ ਬਨਾਉਂਦੇ ਹਨ। ਬਾਪ ਆਉਂਦੇ ਹੀ ਹਨ ਜੀਵਨਮੁਕਤੀ ਦੇਣ। ਰਾਵਣ ਦੇ ਬੰਧਨ ਤੋਂ ਛੁੱਡਾਕੇ ਜੀਵਨ ਮੁਕਤ ਕਰਦੇ ਹਨ। ਬਾਪ ਕਹਿੰਦੇ ਹਨ ਮੈਂ ਕਲਪ ਪਹਿਲੇ ਮੁਆਫ਼ਿਕ ਆਕੇ ਰਾਜਯੋਗ ਸਿਖਾਉਂਦਾ ਹਾਂ। ਕਲਪ – ਕਲਪ ਬ੍ਰਹਮਾ ਦੇ ਹੀ ਤਨ ਵਿੱਚ ਆਉਂਦਾ ਹਾਂ। ਤੁਹਾਨੂੰ ਬ੍ਰਾਹਮਣ ਜਰੂਰ ਬਣਨਾ ਹੈ। ਯਗ ਵਿੱਚ ਬ੍ਰਾਹਮਣ ਤਾਂ ਜਰੂਰ ਚਾਹੀਦੇ ਹਨ ਨਾ। ਇਹ ਹੈ ਰਾਜਸਵ ਅਸ਼ਵਮੇਘ ਅਵਿਨਾਸ਼ੀ ਗਿਆਨ ਯਗ। ਇਸ ਰਥ ਨੂੰ ਸਵਾਹਾ ਕਰਨਾ ਹੈ। ਅਸ਼ਵ ਇਸ ਰਥ ਨੂੰ ਕਿਹਾ ਜਾਂਦਾ ਹੈ। ਰਾਜਸਵ, ਸਵਰਾਜ ਦੇ ਲਈ ਇਸ ਸਭ ਅਸ਼ਵ ( ਸ਼ਰੀਰ) ਇਸ ਵਿੱਚ ਸਵਾਹਾ ਹੋਣੇ ਹਨ। ਆਤਮਾ ਤੇ ਸਵਾਹਾ ਨਹੀਂ ਹੋਵੇਗੀ। ਆਤਮਾਵਾਂ ਹਿਸਾਬ – ਕਿਤਾਬ ਚੁਕਤੂ ਕਰ ਚਲੀਆਂ ਜਾਣਗੀਆਂ। ਫਿਰ ਨਵੇਂ ਸਿਰੇ ਸਭ ਦਾ ਪਾਰਟ ਸ਼ੁਰੂ ਹੋਵੇਗਾ। ਇਸਨੂੰ ਕਿਹਾ ਜਾਂਦਾ ਹੈ ਹਿਸਟਰੀ – ਜੋਗ੍ਰਾਫੀ ਰਪੀਟ। ਬਾਪ ਆਉਂਦੇ ਹੀ ਹਨ ਨਵੀਂ ਦੁਨੀਆਂ ਸਥਾਪਨ ਕਰ ਪੁਰਾਣੀ ਦੁਨੀਆਂ ਖਲਾਸ ਕਰਨ। ਇਹ ਇੱਕ ਹੀ ਮਹਾਭਾਰਤ ਲੜ੍ਹਾਈ ਹੈ, ਜੋ ਸ਼ਾਸਤਰਾਂ ਵਿੱਚ ਗਾਈ ਹੋਈ ਹੈ। ਤਾਂ ਸਮਝਾਉਣਾ ਚਾਹੀਦਾ ਹੈ – ਇਸ ਲੜ੍ਹਾਈ ਨਾਲ ਇਹ ਸਵਰਗ ਦੇ ਦਵਾਰ ਖੁਲ੍ਹਦੇ ਹਨ, ਇਸਲਈ ਇਸ ਦਾ ਗਾਇਨ ਸ਼ਾਸਤਰਾਂ ਵਿੱਚ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬੀਤੀਆਂ ਗੱਲਾਂ ਦਾ ਕੱਦੇ ਵੀ ਚਿੰਤਨ ਨਹੀਂ ਕਰਨਾ ਹੈ। ਜੋ ਗੱਲ ਬੀਤ ਗਈ ਨਥਿੰਗ ਨਿਊ ਸਮਝ ਭੁੱਲ ਜਾਣਾ ਹੈ।

2. ਇਸ ਰਾਜਸਵ ਅਸ਼ਵਮੇਘ ਯਗ ਵਿੱਚ ਆਪਣਾ ਤਨ, ਮਨ, ਧਨ ਸਭ ਸਵਾਹਾ ਕਰ ਸਫਲ ਕਰਨਾ ਹੈ। ਇਸ ਅੰਤਿਮ ਜਨਮ ਵਿੱਚ ਸੰਪੂਰਨ ਪਾਵਨ ਬਣਨ ਦੀ ਮਿਹਨਤ ਕਰਨੀ ਹੈ।

ਵਰਦਾਨ:-

ਜੋ ਵੀ ਸੰਕਲਪ, ਬੋਲ ਅਤੇ ਕਰਮ ਕਰਦੇ ਹੋ – ਉਹ ਮਾਸਟਰ ਤ੍ਰਿਕਾਲਦਰਸ਼ੀ ਬਣ ਕੇ ਕਰੋ ਤਾਂ ਕੋਈ ਵੀ ਕਰਮ ਵਿਅਰੱਥ ਜਾਂ ਅਨਰਥ ਨਹੀਂ ਹੋ ਸਕਦਾ। ਤ੍ਰਿਕਾਲਦਰਸ਼ੀ ਮਤਲਬ ਸਾਖ਼ਸ਼ੀਪਨ ਦੀ ਸਥਿਤੀ ਵਿੱਚ ਸਥਿਤ ਹੋਕੇ, ਕਰਮਾਂ ਦੀ ਗੂਹੀਏ ਗਤੀ ਨੂੰ ਜਾਣਕੇ ਇਨ੍ਹਾਂ ਕਰਮਿੰਦਰੀਆਂ ਦਵਾਰਾ ਕਰਮ ਕਰਵਾਓ ਤਾਂ ਕਦੇ ਵੀ ਕਰਮ ਦੇ ਬੰਧਨ ਵਿੱਚ ਨਹੀਂ ਬੰਧੋਗੇ। ਹਰ ਕਰਮ ਕਰਦੇ ਕਰਮਬੰਧਨ ਮੁਕਤ, ਕਰਮਾਤੀਤ ਸਥਿਤੀ ਦਾ ਅਨੁਭਵ ਕਰਦੇ ਰਹੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top