22 October 2021 PUNJABI Murli Today | Brahma Kumaris

Read and Listen today’s Gyan Murli in Punjabi 

October 21, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਮਾਇਆ ਤੋਂ ਡਰੋ ਨਾ, ਭਾਵੇਂ ਕਿੰਨਾ ਵੀ ਭੁਲਾਉਣ ਦੀ ਕੋਸ਼ਿਸ਼ ਕਰੇ ਪਰ ਥੱਕੋ ਨਹੀਂ, ਅੰਮ੍ਰਿਤਵੇਲੇ ਉੱਠ ਯਾਦ ਵਿੱਚ ਰਹਿਣ ਦਾ ਦਾ ਪੂਰਾ - ਪੂਰਾ ਪੁਰਸ਼ਾਰਥ ਕਰੋ"

ਪ੍ਰਸ਼ਨ: -

ਪੁਰਸ਼ਾਰਥ ਵਿੱਚ ਅੱਗੇ ਨੰਬਰ ਕਿਹੜੇ ਬੱਚੇ ਲੈਂਦੇ ਹਨ?

ਉੱਤਰ:-

ਜੋ ਬਾਪ ਤੇ ਪੂਰਾ – ਪੂਰਾ ਬਲੀ ਚੜ੍ਹਦੇ ਹਨ ਮਤਲਬ ਕੁਰਬਾਨ ਜਾਂਦੇ ਹਨ, ਸਭ ਤੋਂ ਅੱਗੇ ਉਹ ਹੀ ਜਾਂਦੇ ਹਨ। ਬਾਪ ਤੇ ਬੱਚੇ ਕੁਰਬਾਨ ਜਾਂਦੇ ਅਤੇ ਬੱਚਿਆਂ ਤੇ ਬਾਪ ਕੁਰਬਾਨ ਜਾਂਦੇ ਹਨ। ਤੁਸੀਂ ਆਪਣਾ ਕੱਖਪਨ, ਪੁਰਾਣਾ ਤਨ – ਮਨ – ਧਨ ਬਾਪ ਨੂੰ ਦਿੰਦੇ ਅਤੇ ਬਾਪ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦਾ ਇਸਲਈ ਉਸ ਨੂੰ ਗਰੀਬ ਨਿਵਾਜ਼ ਕਿਹਾ ਜਾਂਦਾ ਹੈ। ਗਰੀਬ ਭਾਰਤ ਨੂੰ ਹੀ ਦਾਨ ਦੇਣ ਬਾਪ ਆਏ ਹਨ।

ਗੀਤ:-

ਨੈਣਹੀਣ ਕੋ ਰਾਹ ਦਿਖਾਓ..

ਓਮ ਸ਼ਾਂਤੀ ਮਿੱਠੇ – ਮਿੱਠੇ ਅਤਿ ਮਿੱਠੇ, ਇਵੇਂ ਕਹਾਂਗੇ ਨਾ! ਬੇਹੱਦ ਦਾ ਬਾਪ ਅਤੇ ਬੇਹੱਦ ਦਾ ਪਿਆਰ ਹੈ। ਕਹਿੰਦੇ ਹਨ ਮਿੱਠੇ ਸਿਕੀਲੱਧੇ ਬੱਚਿਆਂ ਨੇ ਗੀਤ ਸੁਣਿਆ। ਰਾਹ ਇੱਕ ਬਾਪ ਹੀ ਵਿਖਾਉਂਦੇ ਹਨ। ਭਗਤੀ ਮਾਰਗ ਵਿਚ ਰਾਹ ਦੱਸਣ ਵਾਲਾ ਕੋਈ ਹੈ ਨਹੀਂ। ਉੱਥੇ ਹੀ ਠੋਕਰਾਂ ਖਾਂਦੇ ਰਹਿੰਦੇ ਹਨ। ਹੁਣ ਭਾਵੇਂ ਰਾਹ ਮਿਲੀ ਹੈ ਫਿਰ ਵੀ ਮਾਇਆ ਬਾਪ ਦੇ ਨਾਲ ਬੁੱਧੀਯੋਗ ਲੱਗਣ ਨਹੀਂ ਦਿੰਦੀ ਹੈ। ਸਮਝਦੇ ਵੀ ਹਨ ਇੱਕ ਬਾਪ ਨੂੰ ਯਾਦ ਕਰਨ ਨਾਲ ਸਾਡੇ ਸਭ ਦੁੱਖ ਦੂਰ ਹੋ ਜਾਣਗੇ, ਫਿਕਰਾਤ ਦੀ ਕੋਈ ਗੱਲ ਨਹੀਂ ਰਹੇਗੀ, ਫਿਰ ਵੀ ਭੁੱਲ ਜਾਂਦੇ ਹਨ। ਬਾਪ ਕਹਿੰਦੇ ਹਨ – ਆਪਣੇ ਨੂੰ ਆਤਮਾ ਸਮਝ ਮੈਨੂੰ ਪਤਿਤ – ਪਾਵਨ ਬਾਪ ਨੂੰ ਯਾਦ ਕਰੋ। ਬਾਪ ਗਿਆਨ ਦਾ ਸਾਗਰ ਹੈ ਨਾ। ਉਹ ਹੀ ਗੀਤਾ ਗਿਆਨ ਦਾਤਾ ਹੈ। ਸ੍ਵਰਗ ਦੀ ਬਾਦਸ਼ਾਹੀ ਅਤੇ ਸਦਗਤੀ ਦਿੰਦੇ ਹਨ। ਕ੍ਰਿਸ਼ਨ ਨੂੰ ਗਿਆਨ ਦਾ ਸਾਗਰ ਨਹੀਂ ਕਹਿ ਸਕਦੇ। ਸਾਗਰ ਇੱਕ ਹੀ ਹੁੰਦਾ ਹੈ। ਇਸ ਧਰਤੀ ਦੇ ਚਾਰੋਂ ਪਾਸੇ ਸਾਗਰ ਹੀ ਸਾਗਰ ਹੈ। ਸਾਰਾ ਸਾਗਰ ਇੱਕ ਹੀ ਹੈ। ਫਿਰ ਉਨ੍ਹਾਂ ਨੂੰ ਵੰਡਿਆ ਗਿਆ ਹੈ। ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ ਤਾਂ ਸਾਰਾ ਸਾਗਰ, ਧਰਨੀ ਦੇ ਮਾਲਿਕ ਤੁਸੀਂ ਬਣਦੇ ਹੋ। ਇਵੇਂ ਕੋਈ ਕਹਿ ਨਾ ਸਕੇ, ਇਹ ਸਾਡਾ ਟੁਕੜਾ ਹੈ। ਸਾਡੀ ਹੱਦ ਦੇ ਅੰਦਰ ਨਾ ਆਓ। ਇੱਥੇ ਤਾਂ ਸਾਗਰ ਵਿੱਚ ਵੀ ਟੁਕੜੇ – ਟੁਕੜੇ ਕਰ ਦਿੱਤੇ ਹਨ। ਤੁਸੀਂ ਸਮਝਦੇ ਹੋ ਸਾਰਾ ਵਿਸ਼ਵ ਹੀ ਭਾਰਤ ਸੀ, ਜਿਸ ਦੇ ਤੁਸੀਂ ਮਾਲਿਕ ਸੀ। ਗੀਤ ਵੀ ਹੈ ਬਾਬਾ ਤੁਹਾਡੇ ਤੋਂ ਅਸੀਂ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹਾਂ ਜੋ ਕੋਈ ਖੋਹ ਨਾ ਸਕੇ। ਇੱਥੇ ਵੇਖੋ ਪਾਣੀ ਦੇ ਉੱਪਰ ਵੀ ਲੜਾਈ ਹੈ। ਇੱਕ ਦੋ ਨੂੰ ਪਾਣੀ ਦੇਣ ਦੇ ਲਈ ਲੱਖਾਂ ਰੁਪਈਆ ਦੇਣਾ ਪੈਂਦਾ ਹੈ। ਤੁਸੀਂ ਬੱਚਿਆਂ ਨੂੰ ਸਾਰੇ ਵਿਸ਼ਵ ਦੀ ਰਜਾਈ ਕਲਪ ਪਹਿਲੇ ਮਿਸਲ ਮਿਲ ਰਹੀ ਹੈ। ਬਾਪ ਨੇ ਤਾਂ ਗਿਆਨ ਦਾ ਤੀਜਾ ਨੇਤਰ ਦਿੱਤਾ ਹੈ। ਗਿਆਨ ਦਾਤਾ ਹੈ ਹੀ ਪਰਮਪਿਤਾ ਪਰਮਾਤਮਾ। ਇਸ ਸਮੇਂ ਆਕੇ ਗਿਆਨ ਦਿੰਦੇ ਹਨ। ਸਤਿਯੁਗ ਵਿੱਚ ਲਕਸ਼ਮੀ – ਨਾਰਾਇਣ ਦੇ ਕੋਲ ਇਹ ਗਿਆਨ ਨਹੀਂ ਹੋਵੇਗਾ। ਹਾਂ, ਇਵੇਂ ਕਹਾਂਗੇ ਪਿਛਲੇ ਜਨਮ ਵਿੱਚ ਗਿਆਨ ਲੈਕੇ ਇਹ ਬਣੇ ਹਨ। ਤੁਸੀਂ ਹੀ ਸੀ। ਤੁਸੀਂ ਕਹਿੰਦੇ ਹੋ ਬਾਬਾ ਤੁਸੀਂ ਉਹ ਹੀ ਹੋ। ਤੁਸੀਂ ਸਾਨੂੰ ਵਿਸ਼ਵ ਦਾ ਮਾਲਿਕ ਬਣਾਇਆ ਸੀ। ਬਾਪ ਕਹਿੰਦੇ ਹਨ – ਮੇਰੀ ਮੱਤ ਕੋਈ ਲੰਬੀ ਚੋੜੀ ਨਹੀਂ ਹੈ। ਉਹ ਪੜ੍ਹਾਈ ਕਿੰਨੀ ਲੰਬੀ ਚੌੜੀ ਹੁੰਦੀ ਹੈ। ਇਹ ਤਾਂ ਬਹੁਤ ਸਹਿਜ ਹੈ। ਰਚਤਾ ਅਤੇ ਰਚਨਾ ਦੇ ਆਦਿ – ਮੱਧ – ਅੰਤ ਨੂੰ ਤੁਸੀਂ ਜਾਣ ਕੇ ਹੋਰਾਂ ਨੂੰ ਦੱਸਦੇ ਰਹਿੰਦੇ ਹੋ। ਕਿਵੇਂ 84 ਦਾ ਚੱਕਰ ਲਗਾਇਆ ਹੈ। ਹੁਣ ਵਾਪਿਸ ਜਾਣਾ ਹੈ ਬਾਪ ਦੇ ਕੋਲ। ਇਹ ਵੀ ਬਾਪ ਨੇ ਦੱਸਿਆ ਹੈ – ਮਾਇਆ ਦੇ ਤੂਫ਼ਾਨ ਬਹੁਤ ਆਉਣਗੇ, ਇਸ ਤੋਂ ਡਰੋ ਨਾ। ਸਵੇਰੇ ਨੂੰ ਉੱਠਕੇ ਬੈਠਣਗੇ ਬੁੱਧੀ ਹੋਰ – ਹੋਰ ਖਿਆਲਾਤਾਂ ਵਿੱਚ ਚਲੀ ਜਾਵੇਗੀ। ਦੋ ਮਿੰਟ ਵੀ ਯਾਦ ਨਹੀਂ ਰਹੇਗੀ। ਬਾਪ ਕਹਿੰਦੇ ਹਨ ਥੱਕਣਾ ਨਹੀਂ ਹੈ। ਅੱਛਾ ਇੱਕ ਮਿੰਟ ਯਾਦ ਰਹੀ ਫਿਰ ਕਲ ਬੈਠਣਾ, ਪਰਸੋਂ ਬੈਠਣਾ। ਅੰਦਰ ਵਿੱਚ ਇਹ ਪੱਕਾ ਜਰੂਰ ਕਰੋ ਕਿ ਅਸੀਂ ਯਾਦ ਕਰਨਾ ਹੈ। ਜੇਕਰ ਕੋਈ ਵਿਕਾਰ ਵਿੱਚ ਜਾਂਦਾ ਹੋਵੇਗਾ ਫਿਰ ਤਾਂ ਬਹੁਤ ਤੂਫ਼ਾਨ ਆਉਂਦੇ ਹੋਣਗੇ। ਪਵਿੱਤਰਤਾ ਹੀ ਮੁੱਖ ਹੈ। ਅੱਜ ਇਹ ਦੁਨੀਆਂ ਪਤਿਤ ਵੇਸ਼ਾਲਿਆ ਹੈ। ਕਲ ਪਾਵਨ ਸ਼ਿਵਾਲਾ ਹੋਵੇਗਾ। ਜਾਣਦੇ ਹੋ ਇਹ ਪੁਰਾਣਾ ਸ਼ਰੀਰ ਹੈ। ਬਾਪ ਨੂੰ ਯਾਦ ਕਰਦੇ ਰਹੋਗੇ ਤਾਂ ਕੋਈ ਵੀ ਸਮੇਂ ਸ਼ਰੀਰ ਛੁੱਟ ਜਾਵੇਗਾ ਤਾਂ ਸ੍ਵਰਗ ਵਿੱਚ ਚੱਲਣ ਲਾਇਕ ਬਣ ਜਾਵੋਗੇ। ਬਾਪ ਨੇ ਕੁਝ ਨਾ ਕੁਝ ਗਿਆਨ ਤਾਂ ਸੁਣਾਇਆ ਹੈ ਨਾ। ਅਜਿਹੇ ਵੀ ਹੈ ਜੋ ਇੱਥੇ ਤੋਂ ਭਗੰਤੀ ਹੋ ਗਏ ਹਨ ਫਿਰ ਵੀ ਆਕੇ ਆਪਣਾ ਵਰਸਾ ਲੈ ਰਹੇ ਹਨ। ਇਹ ਵੀ ਸਮਝਾਇਆ ਹੈ ਅੰਤ ਮਤਿ ਸੋ ਗਤੀ ਹੋਵੇਗੀ। ਸਮਝੋ ਕੋਈ ਸ਼ਰੀਰ ਛੱਡਦੇ ਹਨ, ਸੰਸਕਾਰ ਗਿਆਨ ਦੇ ਲੈ ਜਾਂਦੇ ਹਨ ਛੋਟੇਪਨ ਵਿੱਚ ਹੀ ਇਸ ਵੱਲ ਉਨ੍ਹਾਂ ਨੂੰ ਖਿੱਚ ਹੋਵੇਗੀ। ਭਾਵੇਂ ਆਰਗਨਜ਼ ਛੋਟੇ ਹਨ, ਬੋਲ ਨਹੀਂ ਸਕਦੇ ਪਰ ਖਿੱਚ ਲੈਣਗੇ। ਛੋਟੇਪਨ ਤੋਂ ਹੀ ਸੰਸਕਾਰ ਚੰਗੇ ਹੋਣਗੇ। ਸੁਖਦਾਈ ਬਣਨਗੀ। ਆਤਮਾ ਨੂੰ ਹੀ ਬਾਪ ਸਿਖਾਉਂਦੇ ਹਨ ਨਾ। ਜਿਵੇਂ ਬਾਪ ਮਿਲਟਰੀ ਵਾਲਿਆਂ ਦਾ ਮਿਸਾਲ ਸਮਝਾਉਂਦੇ ਹਨ। ਸੰਸਕਾਰ ਲੈ ਜਾਂਦੇ ਹਨ ਤਾਂ ਲੜਾਈ ਵਿੱਚ ਫਿਰ ਭਰਤੀ ਹੋ ਜਾਂਦੇ ਹਨ। ਜਿਵੇਂ ਸ਼ਾਸਤਰ ਪੜ੍ਹਨ ਵਾਲੇ ਸੰਸਕਾਰ ਲੈ ਜਾਂਦੇ ਹਨ। ਤਾਂ ਛੋਟੇਪਨ ਵਿੱਚ ਹੀ ਸ਼ਾਸਤਰ ਕੰਠ ਹੋ ਜਾਂਦੇ ਹਨ। ਉਨ੍ਹਾਂ ਦੀ ਮਹਿਮਾ ਵੀ ਨਿਕਲਦੀ ਹੈ। ਤਾਂ ਇੱਥੇ ਤੋਂ ਜੋ ਜਾਂਦੇ ਹਨ ਤਾਂ ਛੋਟੇਪਨ ਵਿੱਚ ਮਹਿਮਾ ਨਿਕਲਦੀ ਹੈ। ਆਤਮਾ ਹੀ ਗਿਆਨ ਧਾਰਨ ਕਰਦੀ ਹੈ ਨਾ। ਬਾਕੀ ਰਿਹਾ ਹੋਇਆ ਹਿਸਾਬ – ਕਿਤਾਬ ਚੁਕਤੁ ਕਰਨਾ ਪੈਂਦਾ ਹੈ। ਸ੍ਵਰਗ ਵਿੱਚ ਤਾਂ ਆਉਣਗੇ ਨਾ। ਬਾਪ ਦੇ ਕੋਲ ਆਕੇ ਮਾਲੇਕਮ ਸਲਾਮ ਕਰਨਗੇ। ਪ੍ਰਜਾ ਤਾਂ ਢੇਰ ਬਣੇਗੀ। ਬਾਪ ਤੋਂ ਤਾਂ ਵਰਸਾ ਲੈਣਗੇ। ਪਿਛਾੜੀ ਵਿੱਚ ਕਿਹਾ ਹੈ ਨਾ – ਓਹੋ ਪ੍ਰਭੂ ਤੇਰੀ ਲੀਲਾ…

ਹੁਣ ਤੁਸੀਂ ਸਮਝਦੇ ਹੋ – ਓਹੋ ਬਾਬਾ ਤੁਹਾਡੀ ਲੀਲਾ ਡਰਾਮਾ ਪਲਾਨ ਅਨੁਸਾਰ ਅਜਿਹੀ ਹੈ। ਬਾਬਾ ਤੁਹਾਡਾ ਐਕਟ ਸਾਰੇ ਮਨੁੱਖ ਮਾਤਰ ਤੋਂ ਨਿਆਰਾ ਹੈ। ਜੋ ਬਾਪ ਦੀ ਚੰਗੀ ਸਰਵਿਸ ਕਰਦੇ ਹਨ ਉਨ੍ਹਾਂ ਨੂੰ ਫਿਰ ਇਨਾਮ ਵੀ ਬੜਾ ਚੰਗਾ ਮਿਲਦਾ ਹੈ। ਵਿਜੈ ਮਾਲਾ ਵਿੱਚ ਪਿਰੋਏ ਜਾਂਦੇ ਹਨ। ਇਹ ਹੈ ਰੂਹਾਨੀ ਗਿਆਨ, ਜੋ ਬਾਪ ਰੂਹ, ਰੂਹਾਂ ਨੂੰ ਦਿੰਦੇ ਹਨ। ਮਨੁੱਖ ਤਾਂ ਸਭ ਸ਼ਰੀਰਾਂ ਨੂੰ ਹੀ ਯਾਦ ਕਰਨਗੇ, ਕਹਿਣਗੇ ਸ਼ਿਵਾਨੰਦ, ਗੰਗੇਸ਼ਵਰਾਨੰਦ… ਆਦਿ ਇਹ ਗਿਆਨ ਦਿੰਦੇ ਹਨ। ਇੱਥੇ ਤਾਂ ਕਹਿਣਗੇ ਨਿਰਾਕਾਰ ਸ਼ਿਵ ਬਾਬਾ ਗਿਆਨ ਦਿੰਦੇ ਹਨ। ਮੈਂ ਉੱਚ ਤੇ ਉੱਚ ਹਾਂ। ਮੈਂ ਆਤਮਾ ਦਾ ਨਾਮ ਹੈ ਸ਼ਿਵ। ਸ਼ਿਵ ਪ੍ਰਮਾਤਮਾਏ ਨਮਾ ਕਹਿੰਦੇ ਹਨ। ਫਿਰ ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਕਹਿਣਗੇ ਦੇਵਤਾਏ ਨਮਾ ਇਹ ਵੀ ਰਚਨਾ ਹੈ, ਉਨ੍ਹਾਂ ਤੋਂ ਕੋਈ ਵਰਸਾ ਨਹੀਂ ਮਿਲ ਸਕਦਾ। ਤੁਸੀਂ ਆਪਸ ਵਿੱਚ ਭਰਾ – ਭਰਾ ਹੋ। ਭਰਾ ਨੂੰ ਯਾਦ ਕਰਨ ਨਾਲ ਵਰਸਾ ਨਹੀਂ ਮਿਲੇਗਾ। ਇਹ (ਬ੍ਰਹਮਾ ਦਾਦਾ) ਵੀ ਤੁਹਾਡਾ ਭਰਾ ਹੈ, ਸਟੂਡੈਂਟ ਹੈ ਨਾ। ਪੜ੍ਹ ਰਹੇ ਹਨ, ਇਸ ਤੋਂ ਵਰਸਾ ਨਹੀਂ ਮਿਲੇਗਾ। ਇਹ ਆਪ ਹੀ ਵਰਸਾ ਪਾ ਰਹੇ ਹਨ ਸ਼ਿਵਬਾਬਾ ਤੋਂ। ਪਹਿਲੇ ਇਹ ਸੁਣਦੇ ਹਨ। ਬਾਪ ਨੂੰ ਕਹਿੰਦਾ ਹਾਂ ਬਾਬਾ ਮੈਂ ਤੇ ਤੁਹਾਡਾ ਪਹਿਲਾ – ਪਹਿਲਾ ਬੱਚਾ ਹਾਂ। ਤੁਹਾਡੇ ਤੋਂ ਅਸੀਂ ਕਲਪ – ਕਲਪ ਵਰਸਾ ਲੈਂਦੇ ਹਾਂ। ਕਲਪ – ਕਲਪ ਤੁਹਾਡਾ ਰਥ ਬਣਦਾ ਹਾਂ। ਸ਼ਿਵ ਦਾ ਰਥ ਬ੍ਰਹਮਾ। ਬ੍ਰਹਮਾ ਦਵਾਰਾ ਵਿਸ਼ਨੂੰਪੁਰੀ ਦੀ ਸਥਾਪਨਾ। ਤੁਸੀਂ ਬ੍ਰਾਹਮਣ ਵੀ ਮਦਦਗਾਰ ਹੋ ਫਿਰ ਤੁਸੀਂ ਮਾਲਿਕ ਬਣੋਗੇ। ਹੁਣ ਤੁਸੀਂ ਜਾਣਦੇ ਹੋ ਅਸੀਂ 5 ਹਜਾਰ ਵਰ੍ਹੇ ਪਹਿਲੇ ਮੁਅਫਿਕ ਬਾਪ ਦਵਾਰਾ ਰਾਜ ਭਾਗ ਲੈਂਦੇ ਹਾਂ, ਜਿਨ੍ਹਾਂ ਨੇ ਕਲਪ ਪਹਿਲੇ ਰਾਜ ਭਾਗ ਲਿੱਤਾ ਹੈ ਉਹ ਹੀ ਆਉਣਗੇ। ਹਰ ਇੱਕ ਦੇ ਪੁਰਸ਼ਾਰਥ ਤੋਂ ਪਤਾ ਲੱਗ ਜਾਂਦਾ ਹੈ – ਕੌਣ ਮਹਾਰਾਜਾ – ਮਹਾਰਾਣੀ ਬਣਨਗੇ, ਕੌਣ ਪ੍ਰਜਾ ਬਣਨਗੇ। ਪਿਛਾੜੀ ਵਿੱਚ ਤੁਹਾਨੂੰ ਸਭ ਸਾਕਸ਼ਾਤਕਾਰ ਹੋਵੇਗਾ। ਸਾਰਾ ਪੁਰਸ਼ਾਰਥ ਤੇ ਮਦਾਰ ਹੈ। ਕੁਰਬਾਨ ਵੀ ਹੋਣਾ ਹੁੰਦਾ ਹੈ। ਬਾਪ ਕਹਿੰਦੇ ਹਨ – ਮੈਂ ਗਰੀਬ ਨਿਵਾਜ ਹਾਂ। ਤੁਸੀਂ ਗਰੀਬ ਹੀ ਮੇਰੇ ਤੇ ਕੁਰਬਾਨ ਹੁੰਦੇ ਹੋ। ਦਾਨ ਹਮੇਸ਼ਾ ਗਰੀਬਾਂ ਨੂੰ ਹੀ ਦਿੱਤਾ ਜਾਂਦਾ ਹੈ। ਸਮਝੋ ਕੋਈ ਕਾਲੇਜ ਬਣਵਾਉਂਦੇ ਹਨ, ਉਹ ਕੋਈ ਗਰੀਬਾਂ ਨੂੰ ਦਾਨ ਨਹੀਂ ਹੁੰਦਾ। ਉਹ ਕੋਈ ਈਸ਼ਵਰ ਅਰਥ ਹੁੰਦਾ ਨਹੀਂ ਹੈ, ਪਰ ਦਾਨ ਤਾਂ ਕਰਦੇ ਹਨ ਨਾ। ਕਾਲੇਜ ਖੋਲਦੇ ਹਨ ਤਾਂ ਉਨ੍ਹਾਂ ਦਾ ਫਲ ਮਿਲਦਾ ਹੈ। ਦੂਜੇ ਜਨਮ ਵਿੱਚ ਚੰਗਾ ਪੜ੍ਹਨਗੇ। ਇਹ ਆਸ਼ਰੀਵਾਦ ਮਿਲਦੀ ਹੈ। ਭਾਰਤ ਵਿੱਚ ਹੀ ਸਭ ਤੋਂ ਜਿਆਦਾ ਦਾਨ – ਪੁੰਨ ਹੁੰਦਾ ਹੈ। ਇਸ ਸਮੇਂ ਤਾਂ ਬਹੁਤ ਦਾਨ ਹੁੰਦਾ ਹੈ। ਤੁਸੀਂ ਬਾਪ ਨੂੰ ਦਾਨ ਕਰਦੇ ਹੋ । ਬਾਪ ਤੁਹਾਨੂੰ ਦਾਨ ਕਰਦੇ ਹਨ। ਤੁਹਾਡਾ ਕਖਪਨ ਲੈ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ। ਇਸ ਸਮੇਂ ਤੁਸੀਂ ਤਨ – ਮਨ – ਧਨ ਸਭ ਬਾਪ ਨੂੰ ਦਾਨ ਵਿੱਚ ਦਿੰਦੇ ਹੋ। ਉਹ ਲੋਕ ਤਾਂ ਮਰਦੇ ਹਨ ਤਾਂ ਵਿਲ ਕਰਕੇ ਜਾਂਦੇ ਹਨ। ਫਲਾਣੇ ਆਸ਼ਰਮ ਨੂੰ ਦੇਣਾ ਜਾਂ ਇਹ ਆਰੀਆ ਸਮਾਜ ਲੈ ਲੈਣ। ਅਸਲ ਵਿੱਚ ਦਾਨ ਗਰੀਬਾਂ ਨੂੰ ਦੇਣਾ ਹੁੰਦਾ ਹੈ, ਜੋ ਭੁੱਖੇ ਹੁੰਦੇ ਹਨ। ਹੁਣ ਭਾਰਤ ਗਰੀਬ ਹੈ ਨਾ। ਸ੍ਵਰਗ ਵਿੱਚ ਭਾਰਤ ਕਿੰਨਾ ਸਾਹੂਕਾਰ ਹੁੰਦਾ ਹੈ। ਤੁਸੀਂ ਜਾਣਦੇ ਹੋ ਜਿੰਨਾ ਅਨਾਜ ਧਨ ਆਦਿ ਤੁਹਾਡੇ ਕੋਲ ਹੁੰਦਾ ਹੈ ਉਨ੍ਹਾਂ ਹੋਰ ਕੋਈ ਦੇ ਕੋਲ ਨਹੀਂ ਹੋ ਸਕਦਾ। ਉੱਥੇ ਤਾਂ ਕੁਝ ਵੀ ਪੈਸਾ ਨਹੀਂ ਲੱਗੇਗਾ। ਮੁੱਠੀ ਚਾਵਲ ਦਾਨ ਕਰਦੇ ਹਨ, ਤਾਂ ਰਿਟਰਨ ਵਿੱਚ 21 ਜਨਮਾਂ ਦੇ ਲਈ ਮਹਿਲ ਮਿਲ ਜਾਂਦੇ ਹਨ। ਜਾਗੀਰ ਵੀ ਮਿਲੇਗੀ। ਹੁਣ ਤਤ੍ਵ ਵੀ ਤਮੋਪ੍ਰਧਾਨ ਹੋਣ ਕਾਰਨ ਦੁੱਖ ਦਿੰਦੇ ਹਨ, ਉੱਥੇ ਤਤ੍ਵ ਸਤੋਪ੍ਰਧਾਨ ਹੁੰਦੇ ਹਨ। ਤੁਸੀਂ ਜਾਣਦੇ ਹੋ – ਸਤਿਯੁਗ ਵਿੱਚ ਕੌਣ – ਕੌਣ ਆਉਣਗੇ। ਫਿਰ ਦਵਾਪਰ ਵਿੱਚ ਫਲਾਣੇ – ਫਲਾਣੇ ਆਉਣਗੇ। ਕਲਯੁਗ ਦੇ ਅੰਤ ਵਿੱਚ ਛੋਟੀ – ਛੋਟੀ ਟਾਲੀਆਂ ਮੱਠ ਪੰਥ ਆਦਿ ਨਿਕਲਦੇ ਰਹਿੰਦੇ ਹਨ ਨਾ। ਹੁਣ ਤੁਹਾਡੀ ਬੁੱਧੀ ਵਿੱਚ ਝਾੜ, ਡਰਾਮਾ ਆਦਿ ਦੀ ਨਾਲੇਜ ਹੈ। ਬਾਪ ਦੇ ਪਾਰ੍ਟ ਨੂੰ ਵੀ ਜਾਣਦੇ ਹੋ। ਮਹਾਭਾਰਤ ਲੜਾਈ ਵਿੱਚ ਵਿਖਾਉਂਦੇ ਹਨ – 5 ਪਾਂਡਵ ਬਚੇ। ਅੱਛਾ ਫਿਰ ਕੀ ਹੋਇਆ? ਜਰੂਰ ਜੋ ਰਾਜਯੋਗ ਸਿੱਖਣਗੇ ਉਹ ਹੀ ਜਾਕੇ ਰਾਜ ਕਰਨਗੇ ਨਾ। ਅੱਗੇ ਤੁਸੀਂ ਵੀ ਕੁਝ ਜਾਣਦੇ ਥੋੜੀ ਸੀ। ਬਾਬਾ ਵੀ ਗੀਤਾ ਆਦਿ ਪੜ੍ਹਦੇ ਸੀ। ਨਾਰਾਇਣ ਦੀ ਭਗਤੀ ਕਰਦੇ ਸੀ। ਗੀਤਾ ਦੇ ਨਾਲ ਵੀ ਬਹੁਤ ਪਿਆਰ ਸੀ। ਟ੍ਰੇਨ ਵਿੱਚ ਜਾਂਦੇ ਸੀ ਤਾਂ ਵੀ ਗੀਤਾ ਪੜ੍ਹਦੇ ਸੀ। ਹੁਣ ਵੇਖਦੇ ਹਨ ਕੁਝ ਵੀ ਸਮਝਿਆ ਨਹੀਂ, ਡਿੱਬੀ ਵਿੱਚ ਠੀਕਰੀ। ਭਗਤੀਮਾਰਗ ਵਿੱਚ ਜੋ ਕੁਝ ਕਰਦੇ ਆਏ ਪਰ ਉੱਧਾਰ ਤਾਂ ਹੋਇਆ ਨਹੀਂ। ਦੁਨੀਆਂ ਵਿੱਚ ਤਾਂ ਕਿੰਨਾ ਝਗੜਾ ਹੈ। ਇੱਥੇ ਵੀ ਤਾਂ ਸਭ ਪਵਿੱਤਰ ਬਣ ਨਾ ਸਕਣ, ਇਸਲਈ ਝਗੜਾ ਪੈਂਦਾ ਹੈ। ਬਾਪ ਦੀ ਸ਼ਰਨ ਲੈਂਦੇ ਵੀ ਹਨ ਫਿਰ ਕਹਿੰਦੇ ਹਨ ਬੀਮਾਰੀ ਉਛਲੇਗੀ ਜਰੂਰ। ਬੱਚੇ ਆਦਿ ਯਾਦ ਪੈਣਗੇ, ਇਨ੍ਹਾਂ ਵਿੱਚ ਨਸ਼ਟਾਮੋਹ ਹੋਣਾ ਪਵੇ। ਸਮਝਣਾ ਹੈ ਅਸੀਂ ਮਰ ਗਏ। ਬਾਪ ਦੇ ਬਣੇ ਗੋਇਆ ਇਸ ਦੁਨੀਆਂ ਤੋਂ ਮਰੇ। ਫਿਰ ਸ਼ਰੀਰ ਦਾ ਭਾਨ ਨਹੀਂ ਰਹਿੰਦਾ। ਬਾਪ ਕਹਿੰਦੇ ਹਨ – ਦੇਹ ਸਹਿਤ ਜੋ ਵੀ ਸੰਬੰਧ ਹੈ, ਉਨ੍ਹਾਂ ਨੂੰ ਭੁੱਲ ਜਾਣਾ ਹੈ। ਇਸ ਦੁਨੀਆਂ ਵਿੱਚ ਜੋ ਕੁਝ ਵੇਖਦੇ ਹੋ ਉਹ ਜਿਵੇਂ ਕੁਝ ਵੀ ਹੈ ਨਹੀਂ। ਇਹ ਪੁਰਾਣਾ ਸ਼ਰੀਰ ਵੀ ਛੱਡਣਾ ਹੈ। ਸਾਨੂੰ ਜਾਣਾ ਹੈ ਘਰ। ਘਰ ਜਾਕੇ ਫਿਰ ਆਕੇ ਨਵਾਂ ਸੌਹਣਾ ਸ਼ਰੀਰ ਲਵਾਂਗੇ। ਹੁਣ ਸ਼ਾਮ ਹਾਂ ਫਿਰ ਸੁੰਦਰ ਬਣਾਂਗੇ। ਭਾਰਤ ਹੁਣ ਸ਼ਾਮ ਹੈ, ਫਿਰ ਸੁੰਦਰ ਬਣੇਗਾ। ਹੁਣ ਭਾਰਤ ਹੈ ਕੰਡਿਆਂ ਦਾ ਜੰਗਲ। ਸਭ ਇੱਕ ਦੋ ਨੂੰ ਕੱਟਦੇ ਰਹਿੰਦੇ ਹਨ। ਕਿਸੇ ਗੱਲ ਤੇ ਵਿਗੜ ਪੈਂਦੇ ਹਨ ਤਾਂ ਗਾਲੀ ਦਿੰਦੇ ਹਨ, ਲੜ ਪੈਂਦੇ ਹਨ। ਤੁਸੀਂ ਬੱਚਿਆਂ ਨੂੰ ਘਰ ਵਿੱਚ ਵੀ ਬਹੁਤ ਮਿੱਠਾ ਬਣਨਾ ਹੈ। ਨਹੀਂ ਤਾਂ ਮਨੁੱਖ ਕਹਿਣਗੇ ਇਨ੍ਹਾਂ ਨੇ ਤਾਂ 5 ਵਿਕਾਰ ਦਾਨ ਦਿੱਤੇ ਹਨ ਫਿਰ ਗੁੱਸਾ ਕਿਓਂ ਕਰਦੇ ਹਨ। ਸ਼ਾਇਦ ਗੁੱਸਾ ਦਾਨ ਨਹੀਂ ਦਿੱਤਾ ਹੈ। ਬਾਪ ਕਹਿੰਦੇ ਹਨ – ਬੱਚੇ ਝੋਲੀ ਵਿੱਚ 5 ਵਿਕਾਰ ਦਾਨ ਵਿੱਚ ਦੇ ਦਵੋ ਤਾਂ ਤੁਹਾਡਾ ਗ੍ਰਹਿਣ ਛੁੱਟ ਜਾਵੇ। ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ ਨਾ। ਤੁਸੀਂ ਵੀ ਹੁਣ ਸੰਪੂਰਨ ਬਣਦੇ ਹੋ ਤਾਂ ਤਾਂ ਬਾਪ ਕਹਿੰਦੇ ਹਨ ਇਹ ਵਿਕਾਰ ਦਾਨ ਵਿੱਚ ਦੇ ਦਵੋ। ਤੁਹਾਨੂੰ ਸ੍ਵਰਗ ਦੀ ਬਾਦਸ਼ਾਹੀ ਮਿਲਦੀ ਹੈ। ਆਤਮਾ ਨੂੰ ਬਾਪ ਤੋਂ ਵਰਸਾ ਮਿਲਦਾ ਹੈ। ਆਤਮਾ ਕਹਿੰਦੀ ਹੈ ਇਸ ਪੁਰਾਣੀ ਦੁਨੀਆਂ ਵਿੱਚ ਬਾਕੀ ਥੋੜਾ ਟਾਈਮ ਹੈ। ਕਾਮ ਉਤਾਰ ਦੇਣਾ ਹੈ। ਖ਼ਿਆਲਾਤ ਕੋਈ ਵੀ ਉਤਾਰ ਦੇਣੇ ਚਾਹੀਦੇ ਹਨ। ਬਾਬਾ ਜਾਣਦੇ ਹਨ ਕਈ ਤਰ੍ਹਾਂ ਦੇ ਖ਼ਿਆਲਾਤ ਆਉਣਗੇ। ਧੰਧੇ ਦੇ ਖ਼ਿਆਲਾਤ ਆਉਣਗੇ। ਭਗਤੀ ਮਾਰਗ ਵਿੱਚ ਭਗਤੀ ਕਰਦੇ ਸਮੇਂ ਗ੍ਰਾਹਿਕ, ਧੰਧਾਧੋਰੀ ਯਾਦ ਪੈਂਦਾ ਹੈ ਤਾਂ ਫਿਰ ਆਪਣੇ ਨੂੰ ਚੁਟਕੀ ਨਾਲ ਕੱਟਦੇ ਹਨ। ਮੈਂ ਨਾਰਾਇਣ ਦੀ ਯਾਦ ਵਿੱਚ ਬੈਠਾ ਹਾਂ ਫਿਰ ਇਹ ਗੱਲਾਂ ਕਿਓਂ ਯਾਦ ਆਈਆਂ! ਤਾਂ ਇੱਥੇ ਵੀ ਇਵੇਂ ਹੁੰਦਾ ਹੈ। ਜਦੋਂ ਇਸ ਰੂਹਾਨੀ ਸਰਵਿਸ ਵਿੱਚ ਚੰਗੀ ਤਰ੍ਹਾਂ ਲੱਗ ਜਾਂਦੇ ਹੋ ਤਾਂ ਫਿਰ ਸਮਝਾਇਆ ਜਾਂਦਾ ਹੈ – ਅੱਛਾ ਛੱਡੋ ਧੰਧਾਧੋਰੀ ਨੂੰ। ਬਾਬਾ ਦੀ ਸਰਵਿਸ ਵਿੱਚ ਲੱਗ ਜਾਓ। ਕਹਿੰਦੇ ਹਨ ਛੱਡੋ ਤਾਂ ਛੁੱਟੇ। ਦੇਹ – ਅਭਿਮਾਨ ਛੱਡਦੇ ਜਾਓ। ਸਿਰਫ ਬਾਪ ਨੂੰ ਯਾਦ ਕਰੋ ਤਾਂ ਬੰਦਰ ਤੋਂ ਮੰਦਿਰ ਲਾਇਕ ਬਣ ਜਾਵੋਗੇ। ਭ੍ਰਮਰੀ ਦਾ, ਕੱਛੂਏ ਦਾ ਵੀ ਸਭ ਮਿਸਾਲ ਬਾਪ ਦਿੰਦੇ ਹਨ ਜੋ ਫਿਰ ਭਗਤੀ ਮਾਰਗ ਵਿੱਚ ਉਹ ਲੋਕ ਦ੍ਰਿਸ਼ਟਾਂਤ ਦਿੰਦੇ ਹਨ। ਹੁਣ ਤੁਸੀਂ ਜਾਣਦੇ ਹੋ ਕੀੜੇ ਕੌਣ ਹਨ। ਤੁਸੀਂ ਹੋ ਬ੍ਰਾਹਮਣੀਆਂ। ਤੁਸੀਂ ਭੂੰ – ਭੂੰ ਕਰਦੀ ਹੋ। ਇਹ ਦ੍ਰਿਸ਼ਟਾਂਤ ਹੁਣ ਦਾ ਹੈ। ਉਹ ਦੱਸ ਨਾ ਸਕਣ। ਤਿਓਹਾਰ ਆਦਿ ਸਭ ਇਸ ਸਮੇਂ ਦੇ ਹਨ। ਸਤਿਯੁਗ ਤ੍ਰੇਤਾ ਵਿੱਚ ਕੋਈ ਤਿਓਹਾਰ ਹੁੰਦਾ ਨਹੀਂ। ਇਹ ਸਭ ਹੈ ਭਗਤੀ ਮਾਰਗ ਦੇ । ਹੁਣ ਵੇਖੋ ਕ੍ਰਿਸ਼ਨ ਜਯੰਤੀ ਸੀ। ਕ੍ਰਿਸ਼ਨ ਮਿੱਟੀ ਦਾ ਬਣਾਇਆ, ਉਨ੍ਹਾਂ ਦੀ ਪੂਜਾ ਕੀਤੀ ਫਿਰ ਜਾਕੇ ਲੇਕ (ਨਹਿਰ) ਵਿੱਚ ਡੁੱਬੋ ਦਿੱਤਾ। ਹੁਣ ਤੁਸੀਂ ਸਮਝਦੇ ਹੋ ਇਹ ਕੀ ਕਰਦੇ ਹਨ । ਇਹ ਹੈ ਅੰਧਸ਼ਰਧਾ। ਤੁਸੀਂ ਕਿਸੇ ਨੂੰ ਸਮਝਾਉਗੇ ਤਾਂ ਉਹ ਸਮਝਣਗੇ ਨਹੀਂ। ਕੋਈ ਨੂੰ ਬਿਮਾਰੀ ਆਦਿ ਹੋਈ ਤਾਂ ਕਹਿਣਗੇ ਵੇਖੋ ਤੁਸੀਂ ਕ੍ਰਿਸ਼ਨ ਦੀ ਪੂਜਾ ਛੱਡ ਦਿੱਤੀ ਹੈ ਇਸਲਈ ਇਹ ਹਾਲ ਹੋਇਆ ਹੈ। ਇਵੇਂ ਬਹੁਤ ਹੀ ਅਸ਼ਚਰਿਆਵਤ ਸੁੰਨਤੀ, ਕਥੰਤੀ ਭਗੰਤੀ ਹੋ ਜਾਂਦੇ ਹਨ ਇਸਲਈ ਬ੍ਰਾਹਮਣਾਂ ਦੀ ਮਾਲਾ ਬਣ ਨਹੀਂ ਸਕਦੀ। ਉੱਚ ਤੇ ਉੱਚ ਇਹ ਬ੍ਰਾਹਮਣ ਕੁਲ ਭੂਸ਼ਨ ਹਨ। ਪਰ ਉਨ੍ਹਾਂ ਦੀ ਮਾਲਾ ਬਣ ਨਹੀਂ ਸਕਦੀ। ਤੁਹਾਡੀ ਬੁੱਧੀ ਵਿੱਚ ਹੈ ਸ਼ਿਵਬਾਬਾ ਦੀ ਮਾਲਾ ਹੈ ਫਿਰ ਅਸੀਂ ਜਾਕੇ ਸਤਿਯੁਗ ਵਿੱਚ ਨੰਬਰਵਾਰ ਵਿਸ਼ਨੂੰ ਦੀ ਮਾਲਾ ਦੇ ਦਾਣੇ ਬਣਾਂਗੇ। ਤੁਹਾਡਾ ਇੱਕ – ਇੱਕ ਅੱਖਰ ਇਵੇਂ ਹੈ ਜੋ ਕੋਈ ਸਮਝ ਨਾ ਸਕੇ। ਬਾਪ ਪੜ੍ਹਾਉਂਦੇ ਰਹਿੰਦੇ ਹਨ। ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ। ਪ੍ਰਦਰਸ਼ਨੀ ਵਿੱਚ ਕਿੰਨੇ ਆਉਂਦੇ ਹਨ। ਕਹਿੰਦੇ ਵੀ ਹਨ ਅਸੀਂ ਆਕੇ ਸਮਝਾਂਗੇ ਫਿਰ ਗਏ ਘਰ ਵਿੱਚ ਅਤੇ ਖਲਾਸ ਉੱਥੇ ਦੀ ਉੱਥੇ ਰਹੀ। ਕਹਿੰਦੇ ਹਨ ਪ੍ਰਭੁ ਨੂੰ ਮਿਲਣ ਦੇ ਲਈ ਰਾਹ ਬਹੁਤ ਚੰਗੀ ਦੱਸਦੇ ਹਨ। ਪਰ ਅਸੀਂ ਉਸ ਤੇ ਚਲੀਏ, ਵਰਸਾ ਲਈਏ ਇਹ ਬੁੱਧੀ ਵਿੱਚ ਨਹੀਂ ਆਉਂਦਾ। ਬਹੁਤ ਚੰਗੀ ਸੇਵਾ ਕਰ ਰਹੀਆਂ ਹਨ ਬ੍ਰਹਮਾਕੁਮਾਰੀਆਂ। ਬਸ, ਅਰੇ ਤੁਸੀਂ ਵੀ ਸਮਝੋ ਨਾ। ਜਿਸਮਾਨੀ ਸੇਵਾ ਕਰਦੇ ਰਹਿੰਦੇ ਹੋ। ਹੁਣ ਇਹ ਰੂਹਾਨੀ ਸੇਵਾ ਕਰੋ। ਸੋਸਾਇਟੀ ਦੀ ਸੇਵਾ ਤਾਂ ਸਾਰੇ ਮਨੁੱਖ ਕਰਦੇ ਰਹਿੰਦੇ ਹਨ। ਮੁਫ਼ਤ ਵਿੱਚ ਤਾਂ ਕੋਈ ਸੇਵਾ ਨਹੀਂ ਕਰਦੇ। ਨਹੀਂ ਤਾਂ ਖਾਣਗੇ ਕਿੱਥੋਂ। ਹੁਣ ਤੁਸੀਂ ਬੱਚੇ ਬਹੁਤ ਚੰਗੀ ਸੇਵਾ ਕਰਦੇ ਹੋ। ਤੁਹਾਨੂੰ ਭਾਰਤ ਦੇ ਲਈ ਬਹੁਤ ਤਰਸ ਰਹਿੰਦਾ ਹੈ। ਸਾਡਾ ਭਾਰਤ ਕੀ ਸੀ ਫਿਰ ਰਾਵਣ ਨੇ ਕਿਸ ਗਤੀ ਵਿੱਚ ਲਿਆਉਂਦਾ ਹੈ। ਹੁਣ ਅਸੀਂ ਬਾਪ ਦੀ ਸ਼੍ਰੀਮਤ ਤੇ ਚਲ ਵਰਸਾ ਜਰੂਰ ਲਵਾਂਗੇ।

ਹੁਣ ਤੁਸੀਂ ਜਾਣਦੇ ਹੋ ਅਸੀਂ ਹਾਂ ਸੰਗਮਯੁਗੀ, ਬਾਕੀ ਸਭ ਹਨ ਕਲਯੁਗੀ। ਅਸੀਂ ਉਸ ਪਾਰ ਜਾ ਰਹੇ ਹਾਂ। ਜੋ ਬਾਪ ਦੀ ਯਾਦ ਵਿੱਚ ਚੰਗੀ ਤਰ੍ਹਾਂ ਰਹਿਣਗੇ ਉਹ ਇਵੇਂ ਬੈਠੇ – ਬੈਠੇ ਯਾਦ ਕਰਦੇ – ਕਰਦੇ ਸ਼ਰੀਰ ਛੱਡ ਦੇਣਗੇ। ਬਸ ਫਿਰ ਆਤਮਾ ਵਾਪਿਸ ਆਵੇਗੀ ਨਹੀਂ। ਬੈਠੇ – ਬੈਠੇ ਬਾਪ ਦੀ ਯਾਦ ਵਿੱਚ ਗਿਆ। ਇੱਥੇ ਹੱਠਯੋਗ ਆਦਿ ਦੀ ਕੋਈ ਗੱਲ ਨਹੀਂ। ਜਿਵੇਂ ਵੇਖਦੇ ਹੋ ਧਿਆਨ ਵਿੱਚ ਬੈਠੇ – ਬੈਠੇ ਚਲੇ ਜਾਂਦੇ ਹਨ, ਉਵੇਂ ਤੁਸੀਂ ਬੈਠੇ – ਬੈਠੇ ਇਹ ਸ਼ਰੀਰ ਛੱਡ ਦੇਵੋਗੇ। ਸੂਕ੍ਸ਼੍ਮਵਤਨ ਜਾਕੇ ਫਿਰ ਬਾਪ ਦੇ ਕੋਲ ਚਲੇ ਜਾਵੋਗੇ। ਜੋ ਯਾਦ ਦੇ ਯਾਤਰਾ ਦੀ ਬਹੁਤ ਮਿਹਨਤ ਕਰਨਗੇ ਉਹ ਇਵੇਂ ਸ਼ਰੀਰ ਛੱਡ ਦੇਣਗੇ। ਸਾਕਸ਼ਾਤਕਰ ਹੋ ਜਾਂਦਾ ਹੈ। ਜਿਵੇਂ ਸ਼ੁਰੂ ਵਿੱਚ ਤੁਹਾਨੂੰ ਬਹੁਤ ਸਾਕਸ਼ਾਤਕਰ ਹੋਏ ਉਵੇਂ ਪਿਛਾੜੀ ਵਿੱਚ ਵੀ ਤੁਸੀਂ ਬਹੁਤ ਵੇਖੋਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਮੰਦਿਰ ਲਾਇਕ ਬਣਨ ਦੇ ਲਈ ਦੇਹ – ਅਭਿਮਾਨ ਛੱਡ ਦੇਣਾ ਹੈ। ਰੂਹਾਨੀ ਸੇਵਾ ਵਿੱਚ ਲੱਗ ਜਾਣਾ ਹੈ।

2. ਹੁਣ ਘਰ ਜਾਣ ਦਾ ਸਮੇਂ ਹੈ ਇਸਲਈ ਜੋ ਵੀ ਹਿਸਾਬ – ਕਿਤਾਬ, ਧੰਧੇ ਧੋਰੀ ਦੇ ਖ਼ਿਆਲਾਤ ਹਨ, ਉਨ੍ਹਾਂ ਨੂੰ ਉਤਾਰ ਦੇਣਾ ਹੈ। ਯਾਦ ਦੇ ਯਾਤਰਾ ਦੀ ਮਿਹਨਤ ਕਰਨੀ ਹੈ।

ਵਰਦਾਨ:-

ਯੋਗਯੁਕਤ ਦੀ ਨਿਸ਼ਾਨੀ ਹੈ – ਬੰਧਨਮੁਕਤ। ਯੋਗਯੁਕਤ ਬਣਨ ਵਿੱਚ ਸਭ ਤੋਂ ਵੱਡਾ ਅੰਤਿਮ ਬੰਧਨ ਹੈ – ਖ਼ੁਦ ਨੂੰ ਸਮਝਦਾਰ ਸਮਝਕੇ ਸ਼੍ਰੀਮਤ ਨੂੰ ਆਪਣੀ ਬੁੱਧੀ ਦੀ ਕਮਾਲ ਸਮਝਣਾ ਮਤਲਬ ਸ਼੍ਰੀਮਤ ਵਿੱਚ ਆਪਣੀ ਬੁੱਧੀ ਮਿਕਸ ਕਰਨਾ, ਜਿਸਨੂੰ ਬੁੱਧੀ ਦਾ ਅਭਿਮਾਨ ਕਿਹਾ ਜਾਂਦਾ ਹੈ। 2. ਜਦੋਂ ਕਦੀ ਕੋਈ ਕਮਜ਼ੋਰੀ ਦਾ ਇਸ਼ਾਰਾ ਦਿੰਦਾ ਹੈ ਅਤੇ ਬੁਰਾਈ ਕਰਦਾ ਹੈ – ਜੇਕਰ ਉਸ ਸਮੇਂ ਜਰਾ ਵੀ ਵਿਅਰਥ ਸੰਕਲਪ ਚੱਲਿਆ ਤਾਂ ਵੀ ਬੰਧਨ ਹੈ। ਜਦੋਂ ਇਨ੍ਹਾਂ ਬੰਧਨਾਂ ਨੂੰ ਕਰਾਸ ਕਰ ਹਾਰ – ਜਿੱਤ, ਨਿੰਦਾ – ਸਤੂਤੀ ਵਿੱਚ ਸਮਾਨ ਸਥਿਤੀ ਬਣਾਓ ਤਾਂ ਕਹਾਂਗੇ ਸੰਪੂਰਨ ਬੰਧਨਮੁਕਤ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top