22 November 2021 PUNJABI Murli Today | Brahma Kumaris

Read and Listen today’s Gyan Murli in Punjabi 

21 November 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਹੁਣ ਤੁਸੀਂ ਸੰਗਮਯੁਗ ਤੇ ਹੋ, ਤੁਹਾਨੂੰ ਇਸ ਪੁਰਾਣੀ ਕਲਿਯੁਗੀ ਦੁਨੀਆਂ ਦਾ ਕੋਈ ਵੀ ਖਿਆਲ ਨਹੀਂ ਆਉਣਾ ਚਾਹੀਦਾ।"

ਪ੍ਰਸ਼ਨ: -

ਬਾਪ ਨੇ ਬੱਚਿਆਂ ਨੂੰ ਸ੍ਰੇਸ਼ਠ ਕਰਮ ਕਰਨ ਦੀ ਅਤੇ ਕਰਮਾਂ ਨੂੰ ਸੁਧਾਰਣ ਦੀ ਵਿਧੀ ਕੀ ਦੱਸੀ ਹੈ?

ਉੱਤਰ:-

ਆਪਣੇ ਕਰਮਾਂ ਨੂੰ ਸੁਧਾਰਣ ਦੇ ਲਈ ਸੱਚੇ ਬਾਪ ਨਾਲ ਸਦਾ ਸੱਚੇ ਰਹੋ, ਜੇਕਰ ਕਦੀ ਭੁੱਲ ਨਾਲ ਵੀ ਕੋਈ ਉਲਟਾ ਕਰਮ ਹੋ ਜਾਏ ਤਾਂ ਉਸਨੂੰ ਬਾਬਾ ਨੂੰ ਫੋਰਨ ਲਿਖ ਦਵੋ। ਸਚਾਈ ਨਾਲ ਬਾਬਾ ਨੂੰ ਸੁਣਾਓਗੇ ਤਾਂ ਉਸਦਾ ਅਸਰ ਘੱਟ ਹੋ ਜਾਏਗਾ। ਨਹੀਂ ਤਾਂ ਵ੍ਰਿਧੀ ਹੁੰਦੀ ਰਹੇਗੀ। ਬਾਬਾ ਦੇ ਕੋਲ ਸਮਾਚਾਰ ਆਏਗਾ ਤਾਂ ਬਾਬਾ ਸੁਧਾਰਨ ਦੀ ਸ਼੍ਰੀਮਤ ਦੇਣਗੇ।

ਓਮ ਸ਼ਾਂਤੀ ਸ਼ਿਵਬਾਬਾ ਬ੍ਰਹਮਾ ਦਵਾਰਾ ਬੱਚਿਆਂ ਤੋਂ ਪੁੱਛ ਰਹੇ ਹਨ ਕਿ ਬੱਚੇ ਤੁਸੀਂ ਇੱਥੇ ਸਵੇਰੇ ਤੋਂ ਬੈਠੇ ਕੀ ਕਰ ਰਹੇ ਹੋ। ਤੁਸੀਂ ਸਟੂਡੈਂਟ ਤੇ ਹੋ ਹੀ ਤਾਂ ਜਰੂਰ ਇੱਥੇ ਬੈਠੇ ਇਹ ਖਿਆਲ ਕਰਦੇ ਹੋਵੋਗੇ ਕਿ ਸਾਨੂੰ ਸ਼ਿਵਬਾਬਾ ਪੜ੍ਹਾਉਣ ਆਏ ਹਨ। ਇਸ ਪੜ੍ਹਾਈ ਨਾਲ ਅਸੀਂ ਸੂਰਜਵੰਸ਼ੀ ਬਣਾਂਗੇ ਕਿਉਂਕਿ ਤੁਸੀਂ ਰਾਜਯੋਗ ਸਿੱਖ ਰਹੇ ਹੋ। ਵਿਸ਼ਨੂੰਪੂਰੀ ਦਾ ਮਾਲਿਕ ਬਣਨ ਦੇ ਲਈ, ਇਸ ਖਿਆਲ ਵਿੱਚ ਬੈਠੇ ਹੋ ਜਾਂ ਕਿਸੇ ਨੂੰ ਜਿੰਮੇਵਾਰੀ, ਬਾਲ – ਬੱਚੇ, ਧੰਧਾ ਧੋਰੀ ਆਦਿ ਯਾਦ ਆਉਂਦਾ ਹੈ? ਬੁੱਧੀ ਵਿੱਚ ਇਹ ਰਹਿਣਾ ਚਾਹੀਦਾ ਹੈ ਕਿ ਇਹ ਹੈ ਗੀਤਾ ਪਾਠਸ਼ਾਲਾ, ਸਾਨੂੰ ਭਗਵਾਨ ਪੜ੍ਹਾਉਂਦੇ ਹਨ ਅਤੇ ਅਸੀ ਲਕਸ਼ਮੀ – ਨਾਰਾਇਣ ਅਤੇ ਉਹਨਾਂ ਦੇ ਕਟੁੰਬ ਦੇ ਭਾਤੀ ਬਣਾਂਗੇ। ਇਹ ਹੈ ਰਾਜਯੋਗ। ਬੱਚਿਆਂ ਦੀ ਬੁੱਧੀ ਵਿੱਚ ਰਹਿਣਾ ਚਾਹੀਦਾ ਕਿ ਅਸੀ ਬਾਬਾ ਕੋਲ ਡਾਇਰੈਕਟ ਸੁਣਕੇ ਸੂਰਜਵੰਸ਼ੀ ਘਰਾਣੇ ਦੇ ਭਾਤੀ ਬਣਾਂਗੇ। ਲਕਸ਼ਮੀ – ਨਾਰਾਇਣ ਦਾ ਚਿੱਤਰ ਸਾਹਮਣੇ ਖੜਾ ਹੈ, ਸਾਡਾ ਰਾਜ ਹੋਵੇਗੀ। ਦੁਨੀਆਂ ਵਿੱਚ ਲੋਕਾਂ ਨੂੰ ਪਤਾ ਨਹੀਂ ਹੈ ਕਿ ਸਵਰਗ ਕਿਸਨੂੰ ਕਿਹਾ ਜਾਂਦਾ ਹੈ। ਤੁਸੀਂ ਬੱਚੇ ਕਹਿੰਦੇ ਹੋ ਕਿ ਹੁਣ ਬਾਬਾ ਕੋਲੋਂ ਸਵਰਾਜ ਵਿਧਿਆ, ਸਵਰਗ ਦੀ ਸਿੱਖ ਰਹੇ ਹਾਂ। ਅਸੀਂ ਹੀ ਸਵਰਗ ਦੇ ਮਾਲਿਕ ਬਣਨ ਵਾਲੇ ਹਾਂ। ਇਹ ਅੰਦਰ ਵਿੱਚ ਸੁਮਰਿਨ ਕਰਨਾ ਹੈ। ਜਿਵੇਂ ਸਕੂਲ ਵਿੱਚ ਬੱਚਿਆਂ ਦੀ ਬੁੱਧੀ ਵਿੱਚ ਰਹਿੰਦਾ ਹੈ ਕਿ ਅਸੀਂ ਬੈਰਿਸਟਰ- ਇੰਜੀਨੀਅਰ ਆਦਿ ਬਣਨ ਦੇ ਲਈ ਪੜ੍ਹ ਰਹੇ ਹਾਂ। ਤੁਹਾਨੂੰ ਇਨਾਂ ਵੀ ਯਾਦ ਰਹਿੰਦਾ ਹੈ ਜਾਂ ਭੁੱਲ ਜਾਂਦੇ ਹੋ? ਤੁਸੀਂ ਉੱਚ ਤੇ ਉੱਚ ਭਗਵਾਨ ਦੇ ਸਟੂਡੈਂਟ ਹੋ। ਤੁਹਾਨੂੰ ਉੱਚ ਤੇ ਉੱਚ ਦੇਵਤਾ ਬਨਾਉਣ ਦੇ ਲਈ ਬਾਪ ਪੜ੍ਹਾ ਰਹੇ ਹਨ, ਤੁਸੀਂ ਉਹਨਾਂ ਦੇ ਬੱਚੇ ਹੋ। ਆਤਮਾਵਾਂ ਇਸ ਸ਼ਰੀਰ ਦਵਾਰਾ ਆਪਣੇ ਭਵਿੱਖ ਮਰਤਬੇ ਨੂੰ ਯਾਦ ਕਰ ਰਹੀਆਂ ਹਨ ਜਾਂ ਸ਼ਰੀਰ ਦੇ ਸੰਬੰਧੀ, ਜਿਸਮਾਨੀ ਮਲਕੀਅਤ, ਧੰਧਾ – ਧੋਰੀ ਯਾਦ ਕਰਦੀਆਂ ਹਨ? ਇੱਥੇ ਜਦੋਂ ਆਉਂਦੇ ਹੋ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਸਾਨੂੰ ਬੇਹੱਦ ਦਾ ਬਾਪ ਪੜ੍ਹਾਉਣ ਆਉਂਦਾ ਹੈ – ਬੇਹੱਦ ਦਾ ਮਾਲਿਕ ਬਣਾਉਣ। ਫਿਰ ਰਾਜਾ – ਰਾਣੀ ਬਣੋ ਜਾਂ ਪ੍ਰਜਾ! ਮਾਲਿਕ ਤਾਂ ਬਣਦੇ ਹੋ ਨਾ। ਨਵੀਂ ਦੁਨੀਆਂ ਵਿੱਚ ਹੈ ਹੀ ਸੂਰਜਵੰਸ਼ੀ ਘਰਾਣਾ। ਇਹ ਤਾਂ ਸਮਝਦੇ ਹੋ ਨਾ ਕਿ ਅਸੀਂ ਆਪਣੀ ਰਜਾਈ ਕਰਾਂਗੇ।

ਬਾਬਾ ਜਾਣਦੇ ਹਨ ਕਿ ਬੱਚਿਆਂ ਨੂੰ ਬਾਹਰ ਰਹਿੰਦੇ, ਘਰਬਾਰ, ਖੇਤੀ – ਬਾੜੀ ਵਿੱਚ ਰਹਿੰਦੇ ਇੰਨੀ ਬਾਬਾ ਦੀ ਯਾਦ ਨਹੀਂ ਰਹਿ ਸਕਦੀ। ਤਾਂ ਇੱਥੇ ਜਦੋਂ ਆਉਂਦੇ ਹੋ ਤਾਂ ਸਾਰੇ ਖਿਆਲਾਤ ਛੱਡ ਕੇ ਜਾਓ। ਤੁਸੀਂ ਹੁਣ ਉਸ ਕਲਿਯੁਗੀ ਦੁਨੀਆਂ ਵਿੱਚ ਹੋ ਹੀ ਨਹੀਂ, ਹੁਣ ਤੁਸੀਂ ਸੰਗਮਯੁਗ ਤੇ ਹੋ, ਕਲਿਯੁਗ ਨੂੰ ਛੱਡ ਦਿੱਤਾ ਹੈ, ਬਾਹਰ ਵਿੱਚ ਕਲਿਯੁਗ ਹੈ। ਮਧੁਬਨ ਜੋ ਖਾਸ ਹੈ, ਇਹ ਹੈ ਸੰਗਮ ਇਸਲਈ ਮਧੂਬਨ ਦਾ ਗਾਇਨ ਹੈ। ਇੱਥੇ ਇਸ ਮੁਰਲੀ ਦਾ ਹੀ ਸਿਮਰਨ ਕਰਨਾ ਹੈ। ਜੋ ਸੁਣਦੇ ਹੋ ਉਹ ਰਿਪੀਟ ਕਰੋ ਅਤੇ ਵਿਚਾਰ ਸਾਗਰ ਮੰਥਨ ਕਰੋ। ਜਿਨਾਂ ਸਮਾਂ ਮਿਲੇ ਚਿੱਤਰਾਂ ਦੇ ਅੱਗੇ ਆਕੇ ਬੈਠ ਜਾਓ। ਇਹਨਾਂ ਨੂੰ ਦੇਖਦੇ ਰਹੋ ਅਤੇ ਪੜ੍ਹਦੇ ਰਹੋ। ਬ੍ਰਾਹਮਣੀਆ ਜੋ ਲੈ ਆਉਂਦੀਆਂ ਹਨ ਉਹਨਾਂ ਦੀ ਬਹੁਤ ਜ਼ਿਮੇਵਾਰੀ ਹੈ। ਬਹੁਤ ਉਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਜਿਵੇਂ ਟੀਚਰਸ ਨੂੰ ਓਣਾ ਰਹਿੰਦਾ ਹੈ – ਸਾਡੇ ਸਕੂਲ ਵਿੱਚੋ ਜੇਕਰ ਘੱਟ ਪਾਸ ਹੋਣਗੇ ਤਾਂ ਇੱਜਤ ਜਾਏਗੀ। ਜਦੋਂ ਸਕੂਲ ਵਿੱਚ ਬਹੁਤ ਪਾਸ ਹੁੰਦੇ ਹਨ ਤਾਂ ਉਹ ਟੀਚਰ ਚੰਗਾ ਮੰਨਿਆ ਜਾਂਦਾ ਹੈ। ਬ੍ਰਾਹਮਣੀਆ ਨੂੰ ਸਟੂਡੈਂਟਸ ਤੇ ਧਿਆਨ ਦੇਣਾ ਚਾਹੀਦਾ ਹੈ। ਇੱਥੇ ਤੁਸੀਂ ਜਿਵੇਂ ਸੰਗਮ ਤੇ ਆਏ ਹੋ, ਜਿੱਥੇ ਡਾਇਰੈਕਟ ਬਾਬਾ ਸੁਣਾਉਂਦੇ ਹਨ। ਇੱਥੇ ਦਾ ਪ੍ਰਭਾਵ ਬਹੁਤ ਵਧੀਆ ਹੈ। ਜੇਕਰ ਇੱਥੇ ਘਰਘਾਟ , ਧੰਧਾ ਯਾਦ ਪਿਆ ਤਾਂ ਬਾਬਾ ਸਮਝਣਗੇ ਇਹ ਸਧਾਰਨ ਪ੍ਰਜਾ ਬਣੇਗਾ। ਆਏ ਸੀ ਰਾਜਾ ਬਣਨ ਲਈ ਪਰ… ਨਹੀਂ ਤਾਂ ਬੱਚਿਆਂ ਦੇ ਅੰਦਰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਚਿੱਤਰ ਵੀ ਤੁਹਾਨੂੰ ਬਹੁਤ ਮਦਦ ਕਰਦੇ ਹਨ। ਲੋਕ ਅਸ਼ਟ ਦੇਵਤਾਵਾਂ ਦੇ ਅਤੇ ਗੁਰੂਆਂ ਦੇ ਚਿੱਤਰ ਘਰ ਵਿੱਚ ਰੱਖਦੇ ਹਨ, ਯਾਦ ਦੇ ਲਈ। ਪਰ ਉਹਨਾਂ ਨੂੰ ਯਾਦ ਕਰਨ ਦੇ ਨਾਲ ਮਿਲਦਾ ਕੁਝ ਵੀ ਨਹੀਂ। ਭਗਤੀ ਮਾਰਗ ਵਿੱਚ ਜੋ ਕੁਝ ਕਰਦੇ, ਥੱਲੇ ਉਤਰਦੇ ਆਏ ਹੋ। ਤੁਹਾਨੂੰ ਬੱਚਿਆਂ ਨੂੰ ਉੱਚ ਜਾਣ ਦਾ ਪੁਰਸ਼ਾਰਥ ਕਰਨਾ ਹੈ। ਘਰ ਵਿੱਚ ਸ਼ਿਵਬਾਬਾ ਦਾ ਚਿੱਤਰ ਰੱਖ ਦਵੋ ਤਾਂ ਘੜੀ – ਘੜੀ ਯਾਦ ਆਏਗੀ। ਪਹਿਲੇ ਤੁਸੀਂ ਹਨੂਮਾਨ ਨੂੰ, ਕ੍ਰਿਸ਼ਨ ਨੂੰ, ਰਾਮ ਨੂੰ ਯਾਦ ਕਰਦੇ ਸੀ। ਹੁਣ ਸ਼ਿਵਬਾਬਾ ਸਮੁੱਖ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ। ਤ੍ਰਿਮੂਰਤੀ ਦਾ ਚਿੱਤਰ ਬੜਾ ਵਧੀਆ ਹੈ, ਇਹ ਚਿੱਤਰ ਸਦੈਵ ਪਾਕੇਟ ਵਿੱਚ ਰੱਖੋ। ਘੜੀ – ਘੜੀ ਦੇਖਦੇ ਰਹੋ ਤਾਂ ਯਾਦ ਰਹੇਗੀ। ਬਾਬਾ ਭਗਤ ਸੀ ਤਾਂ ਲਕਸ਼ਮੀ – ਨਾਰਾਇਣ ਦਾ ਫੋਟੋ ਪੈਕੇਟ ਵਿੱਚ ਰੱਖਦਾ ਸੀ। ਗੱਦਦੀ ਦੇ ਥੱਲੇ ਨਾਲ – ਨਾਲ ਰੱਖਦਾ ਸੀ, ਉਹਨਾਂ ਕੋਲੋਂ ਮਿਲਦਾ ਕੁਝ ਨਹੀਂ। ਹੁਣ ਬਾਬਾ ਕੋਲੋਂ ਬਹੁਤ ਪ੍ਰਾਪਤੀ ਹੋ ਰਹੀ ਹੈ, ਉਹਨਾਂ ਨੂੰ ਹੀ ਯਾਦ ਕਰਨਾ ਹੈ, ਇਸ ਵਿੱਚ ਮਾਇਆ ਸਾਹਮਣਾ ਕਰਦੀ ਹੈ। ਗਿਆਨ ਤਾਂ ਭਾਵੇਂ ਬਹੁਤ ਸੁਣਦੇ ਸੁਣਾਉਂਦੇ ਹਨ ਇਸ ਵਿੱਚ ਤਿੱਖੇ ਜਾਂਦੇ ਹਨ, ਇਵੇਂ ਨਹੀਂ ਕਹਿੰਦੇ ਕਿ 84 ਦਾ ਚੱਕਰ ਭੁੱਲ ਜਾਂਦਾ ਹੈ। ਇਵੇਂ ਵੀ ਨਹੀਂ ਇੱਥੇ ਰਹਿਣ ਵਾਲੇ ਜ਼ਿਆਦਾ ਯਾਦ ਕਰਦੇ ਹਨ। ਨਹੀਂ, ਇੱਥੇ ਰਹਿੰਦੇ ਵੀ ਕਈ ਹਨ ਜੋ ਧੂਲਛਾਈਂ ਨੂੰ ਯਾਦ ਕਰਦੇ ਹਨ। ਜਿਸ ਬਾਪ ਕੋਲੋਂ ਅਸੀਂ ਗੋਰਾ ਬਣਨ ਆਏ ਹਾਂ, ਉਹਨਾਂ ਨੂੰ ਜਾਣਦੇ ਹੀ ਨਹੀਂ। ਮਾਇਆ ਦਾ ਪਰਛਾਵਾਂ ਬਹੁਤ ਪੈ ਜਾਂਦਾ ਹੈ। ਮੂਲ ਗੱਲ ਹੈ ਯਾਦ ਦੀ। ਬਾਬਾ ਜਾਣਦੇ ਹਨ ਬਹੁਤ ਚੰਗੇ – ਚੰਗੇ ਬੱਚੇ ਵੀ ਯਾਦ ਵਿੱਚ ਨਹੀਂ ਰਹਿੰਦੇ ਹਨ। ਯਾਦ ਵਿੱਚ ਰਹਿਣ ਨਾਲ ਹੀ ਦੇਹ – ਅਭਿਮਾਨ ਘੱਟ ਹੋਵੇਗਾ, ਬਹੁਤ ਮਿੱਠੇ ਰਹੋਗੇ। ਦੇਹ – ਅਭਿਮਾਨ ਹੋਣ ਦੇ ਕਾਰਨ ਮਿੱਠਾ ਨਹੀਂ ਬਣਦੇ, ਵਿਗੜਦੇ ਰਹਿੰਦੇ ਹਨ। ਬਾਬਾ ਸਾਰਿਆਂ ਦੇ ਲਈ ਨਹੀਂ ਕਹਿੰਦੇ। ਕਈ ਸਪੂਤ ਵੀ ਹਨ, ਸਪੂਤ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਯੋਗ ਵਿੱਚ ਰਹਿੰਦੇ ਹਨ। ਉਹਨਾਂ ਦੇ ਕੋਲੋਂ ਕੋਈ ਵੀ ਉਲਟੀ – ਸੁਲਟੀ ਗੱਲ ਨਹੀਂ ਹੋਵੇਗੀ। ਮਿੱਤਰ ਸੰਬੰਧੀ ਆਦਿ ਸਾਰਿਆਂ ਨੂੰ ਭੁੱਲ ਜਾਣਗੇ। ਅਸੀਂ ਨੰਗੇ (ਅਸ਼ਰੀਰੀ) ਆਏ ਸੀ, ਹੁਣ ਅਸ਼ਰੀਰੀ ਬਣ ਘਰ ਜਾਣਾ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ ਜਿਸ ਨਾਲ ਤੁਸੀਂ ਆਪਣੇ ਘਰ ਨੂੰ ਜਾਣਦੇ ਹੋ। ਰਾਜਧਾਨੀ ਨੂੰ ਵੀ ਜਾਣਦੇ ਹੋ। ਇਹ ਵੀ ਤੁਸੀਂ ਬੱਚੇ ਜਾਣਦੇ ਹੋ ਕਿ ਸ਼ਿਵਬਾਬਾ ਕੋਈ ਕਾਲਾ ਲਿੰਗ ਨਹੀਂ ਹੈ। ਜਿਵੇਂ ਉਹ ਦਿਖਾਉਂਦੇ ਹਨ, ਉਹ ਤਾਂ ਬਿੰਦੀ ਮਿਸਲ ਹੈ। ਉਹ ਵੀ ਅਸੀਂ ਜਾਣਦੇ ਹਾਂ। ਹੁਣ ਅਸੀਂ ਘਰ ਜਾਵਾਂਗੇ, ਉਥੇ ਅਸੀਂ ਅਸ਼ਰੀਰੀ ਰਹਿੰਦੇ ਹਾਂ। ਹੁਣ ਸਾਨੂੰ ਅਸ਼ਰੀਰੀ ਬਣਨਾ ਹੈ। ਆਪਣੇ ਨੂੰ ਆਤਮਾ ਸਮਝ ਪਤਿਤ – ਪਾਵਨ ਬਾਪ ਨੂੰ ਯਾਦ ਕਰਨਾ ਹੈ। ਇਹ ਤਾਂ ਸਮਝਾਇਆ ਜਾਂਦਾ ਹੈ ਆਤਮਾ ਅਵਿਨਾਸ਼ੀ ਹੈ। ਉਸ ਵਿੱਚ 84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ, ਉਸਦਾ ਅੰਤ ਹੁੰਦਾ ਨਹੀਂ। ਥੋੜਾ ਸਮਾਂ ਮੁਕਤੀਧਾਮ ਵਿੱਚ ਜਾਕੇ ਫਿਰ ਪਾਰ੍ਟ ਵਿੱਚ ਆਉਣਾ ਹੈ। ਤੁਸੀਂ ਆਲਰਾਉਂਡਰ ਪਾਰ੍ਟ ਵਜਾਉਂਦੇ ਹੋ। ਇਹ ਸਦੈਵ ਯਾਦ ਰੱਖਣਾ ਚਾਹੀਦਾ ਹੈ। ਹੁਣ ਸਾਨੂੰ ਘਰ ਜਾਣਾ ਹੈ। ਬਾਬਾ ਨੂੰ ਯਾਦ ਕਰਨ ਨਾਲ ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵਾਂਗੇ। ਇੱਥੇ ਧੰਧਾ ਧੋਰੀ ਨੂੰ ਯਾਦ ਨਹੀਂ ਕਰਨਾ ਹੈ। ਇੱਥੇ ਤੁਸੀਂ ਪੂਰੇ ਸੰਗਮਯੁਗ ਤੇ ਹੋ। ਹੁਣ ਤੁਸੀਂ ਬੋਟ ਵਿੱਚ ਬੈਠੇ ਹੋ। ਕੋਈ ਵਿੱਚ ਹੀ ਉੱਤਰ ਜਾਂਦੇ ਹਨ ਫਿਰ ਫਸ ਮਰਦੇ ਹਨ। ਇਸ ਤੇ ਵੀ ਸ਼ਾਸ਼ਤਰਾਂ ਦੀ ਇੱਕ ਕਹਾਣੀ ਹੈ। ਹੁਣ ਤੁਸੀਂ ਜਾਣਦੇ ਹੋ ਉਸ ਪਾਰ ਜਾ ਰਹੇ ਹਾਂ, ਖਵਈਆ ਜਾਂ ਬਾਗਵਾਨ ਨਹੀਂ ਕਹਾਂਗੇ। ਸ਼ਿਵ ਭਗਵਾਨੁਵਾਚ ਹੈ। ਪਤਿਤ – ਪਾਵਨ ਸ਼ਿਵਬਾਬਾ ਹੈ। ਕ੍ਰਿਸ਼ਨ ਦੇ ਵੱਲ ਬੁੱਧੀ ਜਾ ਨਾ ਸਕੇ। ਮਨੁੱਖਾਂ ਦੀ ਬੁੱਧੀ ਤਾਂ ਭਟਕਦੀ ਰਹਿੰਦੀ ਹੈ, ਬਾਬਾ ਆਕੇ ਭਟਕਣ ਤੋਂ ਛੁਡਾਉਂਦੇ ਹਨ। ਸਿਰਫ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਬਾ ਨੂੰ ਯਾਦ ਕਰੋ ਤਾਂ ਤੁਸੀਂ ਸਵਰਗ ਦੇ ਮਾਲਿਕ ਬਣੋਗੇ। ਇਹ ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ ਹਨ। ਇੱਥੋਂ ਤਾਂ ਤੁਸੀਂ ਬਹੁਤ ਰਿਫ੍ਰੇਸ਼ ਹੋਕੇ ਜਾਂਦੇ ਹੋ। ਅਨੁਭਵ ਸੁਣਾਉਂਦੇ ਹੋ, ਬਾਬਾ, ਅਸੀਂ ਫਿਰ ਉਵੇਂ ਦੇ ਉਵੇਂ ਹੋ ਜਾਂਦੇ ਹਾਂ। ਮਿੱਤਰ ਸੰਬੰਧੀ ਆਦਿ ਦਾ ਮੂੰਹ ਦੇਖਦੇ ਹਾਂ, ਲੁਭਾਯਮਾਨ ਹੋ ਜਾਦੇ ਹਾਂ। ਤੁਸੀਂ ਬੱਚੇ ਆਸ਼ਿਕ ਹੋ ਕੰਮ ਕਾਜ ਕਰਦੇ ਮਾਸ਼ੂਕ ਨੂੰ ਯਾਦ ਕਰੋ। ਤਾਂ ਉੱਚ ਪਦਵੀ ਪਾਓਗੇ। ਜੇਕਰ ਹੁਣ ਪੁਰਸ਼ਾਰਥ ਨਹੀਂ ਕਰੋਗੇ ਤਾਂ ਸਿੰਗਲ ਤਾਜ ਵੀ ਨਹੀਂ ਮਿਲੇਗਾ। ਇੱਥੇ ਬੱਚੇ ਜਦੋਂ ਆਉਂਦੇ ਹਨ ਤਾਂ ਟਾਇਮ ਵੇਸ੍ਟ ਨਹੀਂ ਕਰਨਾ ਚਾਹੀਦਾ। ਹੋਰ ਤਾਂ ਕੁਝ ਇੱਥੇ ਹੈ ਨਹੀਂ। ਸਿਰਫ ਦਿਲਵਾੜਾ ਮੰਦਿਰ ਤੁਹਾਡਾ ਯਾਦਗਾਰ ਹੈ, ਉਹ ਤੁਸੀਂ ਦੇਖ ਸਕਦੇ ਹੋ। ਉੱਪਰ ਵਿੱਚ ਬੈਕੁੰਠ ਖੜਾ ਹੈ। ਝਾੜ ਵੀ ਤੁਹਾਡਾ ਕਲੀਅਰ ਹੈ। ਥੱਲੇ ਰਾਜਯੋਗ ਵਿੱਚ ਬੈਠੇ ਹੋ, ਉੱਪਰ ਰਜਾਈ ਖੜੀ ਹੈ। ਹੂਬਹੂ ਜਿਵੇਂ ਦਿਲਵਾੜਾ ਮੰਦਿਰ ਬਣਿਆ ਹੋਇਆ ਹੈ। ਤੁਸੀਂ ਜਾਣਦੇ ਹੋ ਸ਼ਿਵਬਾਬਾ ਫਿਰ ਤੋਂ ਸਾਨੂੰ ਗਿਆਨ ਦੇਕੇ ਸਵਰਗ ਦਾ ਮਾਲਿਕ ਬਣਾ ਰਹੇ ਹਨ। ਇਸ ਕਲਿਯੁਗ ਦਾ ਵਿਨਾਸ਼ ਹੋਣਾ ਹੈ। ਇਹ ਆਦਿ ਦੇਵ, ਆਦਿ ਨਾਥ ਕੌਣ ਹਨ। ਤੁਸੀਂ ਸਭ ਦੇ ਆਕੁਪੇਸ਼ਨ ਨੂੰ ਜਾਣਦੇ ਹੋ ਨਾ। ਇਸ ਸਮੇਂ ਦੀ ਚਰਚਾ ਫਿਰ ਭਗਤੀ ਮਾਰਗ ਵਿੱਚ ਚੱਲਦੀ ਹੈ। ਤਿਓਹਾਰ, ਵਰਤ ਸਭ ਇਸ ਸਮੇਂ ਦੇ ਹਨ। ਸੱਚਾ ਵਰਤ ਹੈ ਮਨਮਨਾਭਾਵ। ਬਾਕੀ ਨਿਰਜਲ ਰੱਖਣਾ, ਖਾਣਾ ਨਹੀਂ ਖਾਣਾ, ਇਹ ਕੋਈ ਵਰਤ ਨਹੀਂ ਹੈ। ਦੁਨੀਆਂ ਵਿੱਚ ਇਸ ਸਮੇਂ ਮਾਇਆ ਦਾ ਪਾਮਪ ਬਹੁਤ ਹੈ। ਪਹਿਲੇ ਇਹ ਬਿਜਲੀ, ਗੈਸ ਆਦਿ ਨਹੀਂ ਸੀ ਫਿਰ ਨਿਕਲੀ ਹੀ 100 ਸਾਲ ਹੋਏ ਹਨ, ਇਸ ਵਿੱਚ ਮਨੁੱਖ ਫ਼ਸ ਮਰੇ ਹਨ। ਕਹਿੰਦੇ ਹਨ ਸਾਡੇ ਲਈ ਸਵਰਗ ਇੱਥੇ ਹੀ ਹੈ। ਮਾਇਆ ਦਾ ਇਨਾਂ ਜ਼ੋਰ ਹੈ ਜੋ ਬਾਪ ਨੂੰ ਬਿਲਕੁਲ ਹੀ ਯਾਦ ਨਹੀਂ ਕਰਦੇ ਹਨ। ਕਹਿੰਦੇ ਹਨ ਤੁਸੀਂ ਚੱਲਕੇ ਦੇਖੋ – ਅਸੀਂ ਕਿਵੇਂ ਸਵਰਗ ਵਿੱਚ ਬੈਠੇ ਹਾਂ। ਹੁਣ ਸਵਰਗ ਦੇ ਅੱਗੇ ਤੇ ਇਹ ਕੁਝ ਵੀ ਨਹੀਂ ਹੈ। ਕਿੱਥੇ ਨਰਕ, ਕਿੱਥੇ ਸਵਰਗ। ਸਵਰਗ ਦੀ ਇੱਕ ਵੀ ਚੀਜ਼ ਇੱਥੇ ਨਹੀਂ ਹੋ ਸਕਦੀ। ਉੱਥੇ ਹਰ ਚੀਜ਼ ਸਤੋਪ੍ਰਧਾਨ ਹੋਵੇਗੀ। ਗਾਵਾਂ ਵੀ ਫਸਟਕਲਾਸ ਹੋਣਗੀਆਂ। ਤੁਸੀਂ ਵੀ ਫਸਟਕਲਾਸ ਬਣਦੇ ਹੋ ਤਾਂ ਤੁਹਾਡਾ ਫਰਨੀਚਰ, ਖਾਨ – ਪਾਣ ਆਦਿ ਸਭ ਫਸਟਕਲਾਸ ਹੁੰਦਾ ਹੈ। ਸੁਕਸ਼ਮਵਤਨ ਵਿੱਚ ਫਲ ਆਦਿ ਵੇਖਕੇ ਆਉਂਦੇ ਹੋ ਨਾ। ਨਾਮ ਹੀ ਰੱਖਦੇ ਹਨ ਸ਼ੁਬੀਰਸ। ਦੁਨੀਆਂ ਵਾਲਿਆਂ ਨੂੰ ਇਹ ਵੀ ਪਤਾ ਨਹੀਂ ਕਿ ਸ੍ਵਰਗ ਹੈ ਕਿੱਥੇ? ਉੱਥੇ ਸਭ ਕੁਝ ਸਤੋਪ੍ਰਧਾਨ ਹੁੰਦਾ ਹੈ। ਇਹ ਮਿੱਟੀ ਆਦਿ ਉੱਥੇ ਨਹੀਂ ਪੈਂਦੀ। ਦੁੱਖ ਦੀ ਕੋਈ ਗੱਲ ਹੀ ਨਹੀਂ ਹੈ। ਪਰ ਬੱਚਿਆਂ ਨੂੰ ਇਹ ਨਸ਼ਾ ਅਜੂੰਨ ਚੜ੍ਹਦਾ ਨਹੀਂ ਕਿ ਬਾਬਾ ਸਾਨੂੰ ਸ੍ਵਰਗ ਦਾ ਮਾਲਿਕ ਬਣਾਉਣ ਦੇ ਲਈ ਇਹ ਪੜ੍ਹਾਈ ਪੜ੍ਹਾ ਰਹੇ ਹਨ। ਚਿੱਤਰ ਕਿੰਨੇ ਕਲੀਅਰ ਹਨ। ਚਿੱਤਰ ਬਣਨ ਵਿੱਚ ਸਮੇਂ ਤਾਂ ਲੱਗਦਾ ਹੈ। ਬਾਬਾ ਸਭ ਕੁਝ ਸਰਵਿਸ ਅਰਥ ਬਣਵਾਉਂਦੇ ਹੀ ਰਹਿੰਦੇ ਹਨ। ਪਰ ਕੋਈ ਤਾਂ ਆਪਣੇ ਧੰਧੇ – ਧੋਰੀ ਵਿੱਚ ਇੰਨਾ ਫਸੇ ਹੋਏ ਹਨ ਜੋ ਬਾਬਾ ਨੂੰ ਯਾਦ ਵੀ ਨਹੀਂ ਕਰਦੇ ਹਨ। ਪ੍ਰਦਰਸ਼ਨੀ ਦੇ ਚਿੱਤਰਾਂ ਦੀ ਮੈਗਜ਼ੀਨ ਵੀ ਹੈ ਉਹ ਵੀ ਪੜ੍ਹਨੀ ਚਾਹੀਦੀ ਹੈ। ਗੀਤਾ ਦੇ ਜੋ ਨਿਯਮੀ ਹੁੰਦੇ ਹਨ, ਉਹ ਕਿੱਥੇ ਵੀ ਜਾਣਗੇ ਤਾਂ ਗੀਤਾ ਜਰੂਰ ਪੜ੍ਹਨਗੇ। ਹੁਣ ਤੁਹਾਨੂੰ ਸੱਚੀ ਗੀਤਾ ਚਿੱਤਰਾਂ ਸਹਿਤ ਮਿਲੀ ਹੈ। ਹੁਣ ਚੰਗੀ ਤਰ੍ਹਾਂ ਮਿਹਨਤ ਕਰਨੀ ਚਾਹੀਦੀ ਹੈ। ਨਹੀਂ ਤਾਂ ਉੱਚ ਪਦਵੀ ਪਾ ਨਹੀਂ ਸਕੋਗੇ। ਫਿਰ ਹਾਯ – ਹਾਯ ਕਰਨੀ ਪਵੇਗੀ, ਜਦ ਸਾਕਸ਼ਾਤਕਾਰ ਹੋਵੇਗਾ। ਇਮਤਿਹਾਨ ਪੂਰਾ ਹੋਇਆ ਫਿਰ ਦੂਜੇ ਕਲਾਸ ਵਿੱਚ ਨੰਬਰਵਾਰ ਬੈਠ ਜਾਂਦੇ ਹਨ। ਇੱਥੇ ਵੀ ਜਦ ਸਾਕਸ਼ਾਤਕਾਰ ਹੋ ਜਾਵੇਗਾ ਤਾਂ ਨੰਬਰਵਾਰ ਰੁਦ੍ਰ ਮਾਲਾ ਫਿਰ ਵਿਜੇ ਮਾਲਾ ਵਿੱਚ ਜਾਣਗੇ। ਸਕੂਲ ਵਿੱਚ ਕੋਈ ਬੱਚੇ ਨਾਪਾਸ ਹੁੰਦੇ ਹਨ ਤਾਂ ਕਿੰਨੇ ਦੁਖੀ ਹੋ ਜਾਂਦੇ ਹਨ। ਤੁਹਾਡੀ ਹੈ ਕਲਪ ਕਲਪਾਂਤਰ ਦੀ ਬਾਜ਼ੀ।

ਕਈ ਬੱਚੇ ਪੂਰੀ ਮੈਗਜੀਨ ਪੜ੍ਹਦੇ ਨਹੀਂ ਹਨ। ਬੱਚਿਆਂ ਨੂੰ ਮੈਗਜੀਨ ਪੜ੍ਹਕੇ ਸਰਵਿਸ ਕਰਨੀ ਚਾਹੀਦੀ ਹੈ। ਲਿਖਦੇ ਹਨ ਬਾਬਾ ਫਲਾਣੀ ਨੂੰ ਬਦਲੀ ਕਰ ਦੋ। ਚੰਗੀ ਬ੍ਰਾਹਮਣੀ ਭੇਜ ਦੋ। ਕੋਈ – ਕੋਈ ਬ੍ਰਾਹਮਣੀ ਦੇ ਨਾਲ ਇੰਨਾ ਪਿਆਰ ਹੋ ਜਾਂਦਾ ਹੈ, ਬ੍ਰਾਹਮਣੀ ਬਦਲੀ ਹੋਣ ਤੋਂ ਡਿੱਗ ਪੈਂਦੇ ਹਨ। ਸੈਂਟਰ ਤੇ ਆਉਣਾ ਹੀ ਛੱਡ ਦਿੰਦੇ ਹਨ। ਕੋਈ ਉਲਟਾ ਕੰਮ ਹੋ ਜਾਵੇ ਤਾਂ ਸੱਚਾਈ ਨਾਲ ਫੌਰਨ ਬਾਬਾ ਨੂੰ ਲਿਖਣਾ ਚਾਹੀਦਾ ਹੈ ਤਾਂ ਪਾਪ ਦਾ ਅਸਰ ਘੱਟ ਹੋ ਜਾਵੇਗਾ। ਨਹੀਂ ਤਾਂ ਵ੍ਰਿਧੀ ਹੁੰਦੀ ਜਾਵੇਗੀ। ਬਾਬਾ ਸੁਧਾਰਨ ਦੇ ਲਈ ਕਹਿੰਦੇ ਹਨ ਪਰ ਕੋਈ ਨੂੰ ਸੁਧਰਨਾ ਨਹੀਂ ਹੈ ਤਾਂ ਪਾਪ ਕਰਮ ਕਰਨਾ ਛੱਡਦੇ ਹੀ ਨਹੀਂ ਹਨ। ਤਕਦੀਰ ਵਿੱਚ ਨਹੀਂ ਹੈ ਤਾਂ ਬਾਬਾ ਨੂੰ ਸੱਚਾ ਸਮਾਚਾਰ ਨਹੀਂ ਦਿੰਦੇ ਹਨ। ਬਾਬਾ ਦੇ ਕੋਲ ਰਿਪੋਰਟ ਆਉਣ ਨਾਲ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਅਸ਼ਰੀਰੀ ਬਣਨ ਦਾ ਪੂਰਾ – ਪੂਰਾ ਅਭਿਆਸ ਕਰਨਾ ਹੈ। ਕੋਈ ਵੀ ਉਲਟੀ – ਸੁਲਟੀ ਗੱਲ ਨਹੀਂ ਕਰਨੀ ਹੈ। ਬਹੁਤ ਮਿੱਠਾ ਬਣਨਾ ਹੈ। ਕਿਸੇ ਗੱਲ ਵਿੱਚ ਵੀ ਵਿਗੜਨਾ ਨਹੀਂ ਹੈ।

2. ਮੁਰਲੀ ਦਾ ਸਿਮਰਨ ਕਰਨਾ ਹੈ। ਜੋ ਸੁਣਦੇ ਹੋ ਉਸ ਤੇ ਵਿਚਾਰ ਸਾਗਰ ਮੰਥਨ ਕਰਨਾ ਹੈ। ਮਨਮਨਾਭਵ ਦਾ ਵਰਤ ਰੱਖਣਾ ਹੈ।

ਵਰਦਾਨ:-

ਜਿਨ੍ਹਾਂ ਬੱਚਿਆਂ ਦੇ ਮਸਤਕ ਤੇ ਫਰਮਾਨਬਰਦਾਰੀ ਦੀ ਸਮ੍ਰਿਤੀ ਦਾ ਤਿਲਕ ਲੱਗਿਆ ਹੋਇਆ ਹੈ, ਇੱਕ ਸੰਕਲਪ ਵੀ ਫਰਮਾਨ ਦੇ ਬਿਨਾ ਨਹੀਂ ਕਰਦੇ ਉਨ੍ਹਾਂ ਨੂੰ ਫਸਟ ਪ੍ਰਾਈਜ਼ ਪ੍ਰਾਪਤ ਹੁੰਦੀ ਹੈ। ਜਿਵੇਂ ਸੀਤਾ ਨੂੰ ਲਕੀਰ ਦੇ ਅੰਦਰ ਰਹਿਣ ਦਾ ਫਰਮਾਨ ਸੀ, ਇਵੇਂ ਹਰ ਕਦਮ ਉਠਾਉਂਦੇ ਹੋਏ, ਹਰ ਸੰਕਲਪ ਕਰਦੇ ਹੋਏ ਬਾਪ ਦੇ ਫਰਮਾਨ ਦੀ ਲਕੀਰ ਦੇ ਅੰਦਰ ਰਹੋ ਤਾਂ ਹਮੇਸ਼ਾ ਸੇਫ ਰਹੋਗੇ। ਕਿਸੇ ਵੀ ਤਰ੍ਹਾਂ ਦੇ ਰਾਵਣ ਦੇ ਸੰਸਕਾਰ ਵਾਰ ਨਹੀਂ ਕਰਨਗੇ ਅਤੇ ਸਮੇਂ ਵੀ ਵਿਅਰਥ ਨਹੀਂ ਜਾਵੇਗਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top