22 May 2021 PUNJABI Murli Today – Brahma Kumaris

21 May 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਆਪਣਾ ਸਭ ਕੁਝ ਈਸ਼ਵਰੀ ਸੇਵਾ ਵਿੱਚ ਸਫਲ ਕਰ ਭਵਿੱਖ ਬਣਾ ਲੋ ਕਿਓਂਕਿ ਮੌਤ ਸਿਰ ਤੇ ਹੈ"

ਪ੍ਰਸ਼ਨ: -

ਗਿਆਨ ਸੁਣਦੇ ਹੋਏ ਵੀ ਬੱਚਿਆਂ ਵਿੱਚ ਉਸ ਦੀ ਧਾਰਨਾ ਕਿਓਂ ਨਹੀਂ ਹੁੰਦੀ ਹੈ?

ਉੱਤਰ:-

ਕਿਓਂਕਿ ਵਿਚਾਰ ਸਾਗਰ ਮੰਥਨ ਕਰਨਾ ਨਹੀਂ ਆਉਂਦਾ ਹੈ। ਬੁੱਧੀਯੋਗ ਦੇਹ ਅਤੇ ਦੇਹ ਦੇ ਸੰਬੰਧਾਂ ਵਿੱਚ ਲਟਕਿਆ ਹੋਇਆ ਹੈ। ਪਹਿਲੇ ਜੱਦ ਬੁੱਧੀ ਤੋਂ ਮੋਹ ਕੱਢਣ, ਫਿਰ ਕੁਝ ਧਾਰਨਾ ਵੀ ਹੋਵੇ। ਮੋਹ ਅਜਿਹੀ ਚੀਜ਼ ਹੈ, ਜੋ ਇੱਕਦਮ ਬੰਦਰ ਬਣਾ ਦਿੰਦਾ ਹੈ ਇਸਲਈ ਬਾਪ ਬੱਚਿਆਂ ਨੂੰ ਪਹਿਲਾ – ਪਹਿਲਾ ਵਾਇਦਾ ਯਾਦ ਦਿਲਾਉਂਦੇ ਹਨ – ਦੇਹ ਸਹਿਤ, ਦੇਹ ਦੇ ਸਭ ਸੰਬੰਧਾਂ ਨੂੰ ਭੁੱਲੋ ਅਤੇ ਮੈਨੂੰ ਯਾਦ ਕਰੋ।

ਗੀਤ:-

ਭੋਲੇਨਾਥ ਤੋਂ ਨਿਰਾਲਾ।…

ਓਮ ਸ਼ਾਂਤੀ ਬਾਪ ਬੈਠ ਸਮਝਾਉਂਦੇ ਹਨ, ਹੁਣ ਬੱਚਿਆਂ ਨੂੰ ਇਹ ਤਾਂ ਚੰਗੀ ਤਰ੍ਹਾਂ ਪਤਾ ਹੈ ਕਿ ਬੇਹੱਦ ਦੇ ਬਾਪ ਨੂੰ ਹੀ ਕਿਹਾ ਜਾਂਦਾ ਹੈ – ਬਿਗੜੀ ਨੂੰ ਬਣਾਉਣ ਵਾਲਾ। ਕ੍ਰਿਸ਼ਨ ਬਿਗੜੀ ਨੂੰ ਸੁਧਾਰ ਨਹੀਂ ਸਕਦੇ। ਗੀਤਾ ਦਾ ਭਗਵਾਨ ਕ੍ਰਿਸ਼ਨ ਨਹੀਂ, ਸ਼ਿਵ ਹੈ। ਸ਼ਿਵਬਾਬਾ ਰਚਤਾ ਹੈ ਅਤੇ ਕ੍ਰਿਸ਼ਨ ਹੈ ਰਚਨਾ। ਸ੍ਵਰਗ ਦਾ ਵਰਸਾ ਦੇਣ ਵਾਲਾ, ਸ੍ਵਰਗ ਦਾ ਰਚਤਾ ਹੀ ਹੋ ਸਕਦਾ ਹੈ। ਇਹ ਹੀ ਭਾਰਤ ਦੀ ਮੁੱਖ ਵੱਡੇ ਤੇ ਵੱਡੀ ਭੁੱਲ ਹੈ। ਸ਼੍ਰੀਕ੍ਰਿਸ਼ਨ ਨੂੰ ਬਾਬਾ ਕੋਈ ਕਹਿ ਨਹੀਂ ਸਕਦਾ। ਵਰਸਾ, ਬਾਬਾ ਤੋਂ ਹੀ ਮਿਲਦਾ ਹੈ ਅਤੇ ਭਾਰਤ ਨੂੰ ਹੀ ਮਿਲਿਆ ਸੀ। ਭਾਰਤ ਵਿੱਚ ਹੀ ਸ੍ਰੀਕ੍ਰਿਸ਼ਨ ਸ਼ਹਿਜ਼ਾਦਾ, ਰਾਧੇ ਸ਼ਹਿਜ਼ਾਦੀ ਗਾਈ ਹੋਈ ਹੈ। ਮਹਿਮਾ ਉੱਚ ਤੇ ਉੱਚ ਇੱਕ ਬਾਪ ਦੀ ਹੈ। ਸ੍ਰੀਕ੍ਰਿਸ਼ਨ ਹੈ ਉੱਚ ਤੇ ਉੱਚ ਰਚਨਾ, ਵਿਸ਼ਵ ਦਾ ਮਾਲਿਕ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸੂਰਜਵੰਸ਼ੀ ਡੀ.ਟੀ. ਡਾਇਨੈਸਟੀ। ਗੀਤਾ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦਾ ਸ਼ਾਸਤਰ ਹੈ। ਸਤਿਯੁਗ ਵਿੱਚ ਤਾਂ ਕਿਸੇ ਨੂੰ ਗਿਆਨ ਸੁਣਾਇਆ ਨਹੀਂ ਹੈ। ਸੰਗਮ ਤੇ ਹੀ ਬਾਪ ਨੇ ਸੁਣਾਇਆ ਹੈ। ਚਿੱਤਰਾਂ ਵਿੱਚ ਵੀ ਪਹਿਲੇ ਇਹ ਸਿੱਧ ਕਰਨਾ ਹੈ। ਦੋਨੋਂ ਦੇ ਚਿੱਤਰ ਦਿੰਦੇ ਹਨ, ਗੀਤਾ ਦਾ ਭਗਵਾਨ, ਇਹ ਰਚਤਾ ਹੈ, ਜੋ ਪੁਨਰਜਨਮ ਰਹਿਤ ਹੈ, ਨਾ ਕਿ ਸ਼੍ਰੀਕ੍ਰਿਸ਼ਨ, ਰਚਨਾ। ਤੁਸੀਂ ਜਾਣਦੇ ਹੋ – ਸ਼ਿਵਬਾਬਾ ਹੀ ਹੀਰੇ – ਤੁਲ੍ਯ ਬਣਾਉਂਦੇ ਹਨ। ਗਾਇਆ ਵੀ ਜਾਂਦਾ ਹੈ – ਹੀਰੇ ਤੁਲ੍ਯ, ਕੌੜੀ – ਤੁਲ੍ਯ। ਬੱਚਿਆਂ ਦੀ ਬੁੱਧੀ ਵਿੱਚ ਇਹ ਰਹਿਣਾ ਚਾਹੀਦਾ ਹੈ ਕਿ ਬਾਪ ਦਾ ਫਰਮਾਨ ਹੈ – ਤੁਸੀਂ ਮੈਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਉਹ ਹੈ ਬੇਹੱਦ ਦਾ ਬਾਪ। ਕ੍ਰਿਸ਼ਨ ਤਾਂ ਹੈ ਹੱਦ ਦਾ ਮਾਲਿਕ। ਭਾਵੇਂ ਵਿਸ਼ਵ ਦਾ ਰਾਜਾ ਬਣਦਾ ਹਾਂ, ਸ਼ਿਵਬਾਬਾ ਤਾਂ ਰਾਜਾ ਨਹੀਂ ਹੈ ਨਾ। ਗੀਤਾ ਦੀ ਅਸਲ ਵਿੱਚ ਬੜੀ ਮਹਿਮਾ ਹੈ। ਨਾਲ – ਨਾਲ ਭਾਰਤ ਦੀ ਵੀ ਮਹਿਮਾ ਹੈ। ਭਾਰਤ ਸਭ ਧਰਮ ਵਾਲਿਆਂ ਦਾ ਵੱਡਾ ਤੀਰਥ ਹੈ। ਸਿਰਫ ਕ੍ਰਿਸ਼ਨ ਦਾ ਨਾਮ ਪਾਉਣ ਦੇ ਕਾਰਨ ਸਾਰਾ ਮਹੱਤਵ ਉੱਡ ਗਿਆ ਹੈ। ਇਸ ਕਾਰਨ ਹੀ ਭਾਰਤ ਕੌਡੀ – ਤੁਲ੍ਯ ਬਣ ਗਿਆ ਹੈ। ਹੈ ਤਾਂ ਡਰਾਮਾ ਅਨੁਸਾਰ ਪਰ ਸਾਵਧਾਨ ਕਰਨਾ ਹੁੰਦਾ ਹੈ। ਬਾਪ ਸਮਝਾਉਂਦੇ ਬਹੁਤ ਚੰਗੀ ਤਰ੍ਹਾਂ ਹਨ। ਦਿਨ – ਪ੍ਰਤੀਦਿਨ ਗੁਪਤ ਗੱਲਾਂ ਸੁਣਾਉਂਦੇ ਰਹਿੰਦੇ ਹਨ ਤਾਂ ਫਿਰ ਪੁਰਾਣੇ ਚਿੱਤਰਾਂ ਨੂੰ ਬਦਲ ਕੇ ਦੂਜਾ ਬਨਾਉਣਾ ਪਵੇ। ਇਹ ਤਾਂ ਅੰਤ ਤਕ ਹੁੰਦਾ ਹੀ ਰਹੇਗਾ। ਬੱਚਿਆਂ ਨੂੰ ਬੁੱਧੀ ਵਿੱਚ ਚੰਗੀ ਤਰ੍ਹਾਂ ਰੱਖਣਾ ਚਾਹੀਦਾ ਹੈ – ਸ਼ਿਵਬਾਬਾ ਸਾਨੂੰ ਵਰਸਾ ਦੇ ਰਹੇ ਹਨ। ਕਹਿੰਦੇ ਹਨ – ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਕ੍ਰਿਸ਼ਨ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਨਹੀਂ ਹੋਣਗੇ। ਉਹ ਸ੍ਰਵਸ਼ਕਤੀਮਾਨ ਤਾਂ ਹੈ ਨਹੀਂ। ਸਰਵਸ਼ਕਤੀਮਾਨ ਬਾਪ ਹੈ, ਵਰਸਾ ਵੀ ਉਹ ਦਿੰਦੇ ਹਨ। ਮਨੁੱਖ, ਕ੍ਰਿਸ਼ਨ ਨੂੰ ਹੀ ਯਾਦ ਕਰਦੇ ਰਹਿੰਦੇ ਹਨ। ਅੱਛਾ ਸਮਝੋ, ਕ੍ਰਿਸ਼ਨ ਨੇ ਕਿਹਾ ਹੈ। ਉਹ ਵੀ ਕਹਿੰਦੇ ਹਨ – ਦੇਹ ਦੇ ਸੰਬੰਧ ਛੱਡ ਮਾਮੇਕਮ ਯਾਦ ਕਰੋ। ਆਤਮਾ ਤਾਂ ਬਾਪ ਨੂੰ ਯਾਦ ਕਰੇਗੀ ਨਾ। ਕ੍ਰਿਸ਼ਨ ਤਾਂ ਸਾਰੀ ਆਤਮਾਵਾਂ ਦਾ ਬਾਪ ਨਹੀਂ ਹੈ। ਇਹ ਸਭ ਵਿਚਾਰ ਸਾਗਰ ਮੰਥਨ ਕਰ ਬੁੱਧੀ ਵਿੱਚ ਧਾਰਨ ਕਰਨਾ ਚਾਹੀਦਾ ਹੈ। ਕੋਈ – ਕੋਈ ਮੋਹ ਵਿੱਚ ਫੱਸਣ ਦੇ ਕਾਰਨ ਫਿਰ ਧਾਰਨਾ ਨਹੀਂ ਕਰ ਸਕਦੇ ਹਨ। ਤੁਸੀਂ ਗਾਉਂਦੇ ਆਏ ਹੋ – ਹੋਰ ਸੰਗ ਤੋੜ ਤੁਹਾਡੇ ਸੰਗ ਜੋੜਾਂਗੇ। ਮੇਰਾ ਤਾਂ ਇੱਕ, ਦੂਜਾ ਨਾ ਕੋਈ। ਪਰ ਮੋਹ ਫਿਰ ਅਜਿਹੀ ਚੀਜ਼ ਹੈ ਜੋ ਇੱਕਦਮ ਬੰਦਰ ਬਣਾ ਦਿੰਦੇ ਹਨ। ਬੰਦਰ ਵਿੱਚ ਮੋਹ ਅਤੇ ਲੋਭ ਬਹੁਤ ਹੁੰਦਾ ਹੈ। ਸਾਹੂਕਾਰ ਲੋਕਾਂ ਨੂੰ ਵੀ ਸਮਝਾਇਆ ਜਾਂਦਾ ਹੈ ਕਿ ਹੁਣ ਮੌਤ ਸਾਹਮਣੇ ਖੜਿਆ ਹੈ। ਇਹ ਸਭ ਈਸ਼ਵਰੀ ਸੇਵਾ ਵਿੱਚ ਲਗਾਓ, ਭਵਿੱਖ ਬਣਾ ਲੋ। ਪਰ ਬੰਦਰ ਮੁਅਫਿਕ ਲਟਕ ਪੈਂਦੇ ਹਨ, ਛੱਡਦੇ ਨਹੀਂ ਹਨ। ਬਾਪ ਕਹਿੰਦੇ ਹਨ – ਜੋ ਵੀ ਦੇਹ ਸਾਹਿਤ, ਦੇਹ ਦੇ ਸੰਬੰਧ ਹਨ ਉਨ੍ਹਾਂ ਤੋਂ ਬੁੱਧੀਯੋਗ ਹਟਾਓ। ਬਾਪ ਦੀ ਸ਼੍ਰੀਮਤ ਤੇ ਚੱਲੋ। ਤੁਸੀਂ ਕਹਿੰਦੇ ਹੋ – ਇਹ ਧਨ, ਬਾਲ – ਬੱਚੇ ਆਦਿ ਸਭ ਈਸ਼ਵਰ ਨੇ ਦਿੱਤਾ ਹੈ। ਹੁਣ ਉਹ ਆਪ ਆਏ ਹਨ, ਕਹਿੰਦੇ ਹਨ – ਤੁਹਾਡਾ ਇਹ ਧਨ – ਦੌਲਤ ਆਦਿ ਸਭ ਖਤਮ ਹੋ ਜਾਣਾ ਹੈ। ਕਿਨ੍ਹਾ ਦੀ ਦਬੀ ਰਹੀ ਧੂਲ ਵਿੱਚ… ਅਰਥਕਵੇਕ ਆਦਿ ਹੋਵੇਗੀ, ਇਹ ਸਭ ਖਲਾਸ ਹੋ ਜਾਵੇਗਾ। ਏਰੋਪਲੇਨ ਡਿੱਗਦੇ ਹਨ ਅਤੇ ਅੱਗ ਆਦਿ ਲੱਗਦੀ ਹੈ ਤਾਂ ਪਹਿਲੇ – ਪਹਿਲੇ ਅੰਦਰ ਚੋਰ ਘੁਸਦੇ ਹਨ, ਜਦੋੰ ਤੱਕ ਪੁਲਿਸ ਆਏ। ਤਾਂ ਬਾਪ ਸਮਝਾਉਂਦੇ ਹਨ – ਬੱਚੇ ਦੇਹਧਾਰੀਆਂ ਤੋਂ ਮੋਹ ਕੱਢਣਾ ਚਾਹੀਦਾ ਹੈ। ਮੋਹਜੀਤ ਬਣਨਾ ਹੈ। ਦੇਹ – ਅਭਿਮਾਨ ਹੈ ਸਭ ਤੋਂ ਪਹਿਲਾ ਨੰਬਰ ਦੁਸ਼ਮਨ। ਦੇਵਤਾ ਦੇਹੀ – ਅਭਿਮਾਨੀ ਹਨ। ਦੇਹ – ਅਭਿਮਾਨ ਆਉਣ ਨਾਲ ਹੀ ਵਿਕਾਰਾਂ ਵਿੱਚ ਫਸਦੇ ਹਨ। ਤੁਸੀਂ ਅੱਧਾਕਲਪ ਦੇਹ – ਅਭਿਮਾਨੀ ਰਹਿੰਦੇ ਹੋ। ਹੁਣ ਦੇਹੀ – ਅਭਿਮਾਨੀ ਹੋਣ ਦੀ ਪ੍ਰੈਕਟਿਸ ਕਰਨੀ ਹੈ। ਜੋ ਵੀ ਮਨੁੱਖ ਮਾਤਰ ਹਨ ਬਿਲਕੁਲ ਹੀ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੇ ਹਨ, ਨਾ ਪਰਮਾਤਮਾ ਨੂੰ ਜਾਣਦੇ ਹਨ। ਆਤਮਾ ਕੀ ਹੈ, ਪਰਮਾਤਮਾ ਕੀ ਹੈ, ਆਤਮਾ ਕਿੰਨੇ ਜਨਮ ਲੈਂਦੀ ਹੈ, ਕਿਵੇਂ ਪਾਰ੍ਟ ਵਜਾਉਂਦੀ ਹੈ, ਅਸੀਂ ਐਕਟਰਸ ਹਾਂ – ਇਹ ਕਿਸੇ ਨੂੰ ਪਤਾ ਨਹੀਂ ਹੈ, ਇਸਲਈ ਆਰਫਨ ਨਿਧਨ ਦੇ ਕਿਹਾ ਜਾਂਦਾ ਹੈ। ਉਹ ਤਾਂ ਕਹਿ ਦਿੰਦੇ ਆਤਮਾ ਜਯੋਤੀ ਵਿੱਚ ਲੀਨ ਹੋ ਜਾਂਦੀ ਹੈ। ਪਰ ਆਤਮਾ ਤਾਂ ਅਵਿਨਾਸ਼ੀ ਹੈ। ਆਤਮਾ ਵਿੱਚ ਹੀ 84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ। ਕਹਿੰਦੇ ਵੀ ਹਨ ਆਤਮਾ ਸਟਾਰ ਹੈ, ਫਿਰ ਵੀ ਸਮਝਦੇ ਨਹੀਂ। ਆਤਮਾ ਸੋ ਪਰਮਾਤਮਾ ਕਹਿ ਦਿੰਦੇ ਹਨ, ਬਾਪ ਨੂੰ ਬਿਲਕੁਲ ਜਾਣਦੇ ਨਹੀਂ। ਆਤਮਾ ਦੇ ਲਈ ਵੀ ਕਹਿੰਦੇ ਹਨ ਭ੍ਰਿਕੁਟੀ ਦੇ ਵਿੱਚ ਸਿਤਾਰਾ ਚਮਕਦਾ ਹੈ। ਪਰਮਾਤਮਾ ਦੇ ਲਈ ਤਾਂ ਕੁਝ ਦੱਸਦੇ ਨਹੀਂ ਹਨ। ਉਨ੍ਹਾਂਨੂੰ ਪਰਮ – ਆਤਮਾ ਕਿਹਾ ਜਾਂਦਾ ਹੈ, ਉਹ ਵੀ ਪਰਮਧਾਮ ਵਿੱਚ ਰਹਿੰਦੇ ਹਨ। ਉਹ ਵੀ ਬਿੰਦੀ ਹੈ। ਸਿਰਫ ਪੁਨਰਜਨਮ ਰਹਿਤ ਹੈ, ਆਤਮਾਵਾਂ ਪੁਨਰਜਨਮ ਵਿੱਚ ਆਉਂਦੀ ਹੈ। ਪਰਮਾਤਮਾ ਦੇ ਲਈ ਕਿਹਾ ਜਾਂਦਾ ਹੈ ਗਿਆਨ ਦਾ ਸਾਗਰ, ਆਨੰਦ ਦਾ ਸਾਗਰ, ਪਵਿੱਤਰਤਾ ਦਾ ਸਾਗਰ ਹੈ। ਦੇਵਤਾਵਾਂ ਨੂੰ ਇਹ ਵਰਸਾ ਕਿਸ ਨੇ ਦਿੱਤਾ? ਬਾਪ ਨੇ। ਸ੍ਰਵਗੁਣ ਸੰਪੰਨ, 16 ਕਲਾ ਸੰਪੂਰਨ… ਇਨ੍ਹਾਂ ਦੇਵਤਾਵਾਂ ਵਰਗਾ ਹੁਣ ਕੋਈ ਹੈ ਨਹੀਂ। ਉਨ੍ਹਾਂ ਨੂੰ ਇਹ ਵਰਸਾ ਕਿਵੇਂ ਮਿਲਿਆ, ਇਹ ਕੋਈ ਨੂੰ ਪਤਾ ਨਹੀਂ। ਬਾਪ ਹੀ ਆਕੇ ਸਮਝਾਉਂਦੇ ਹਨ, ਉਨ੍ਹਾਂ ਨੂੰ ਹੀ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਇਸ ਸਮੇਂ ਆਕੇ ਗਿਆਨ ਦਿੰਦੇ ਹਨ ਫਿਰ ਪਰਾਏ ਲੋਪ ਹੋ ਜਾਂਦਾ ਹੈ। ਫਿਰ ਹੁੰਦੀ ਹੈ ਭਗਤੀ, ਉਨ੍ਹਾਂ ਨੂੰ ਗਿਆਨ ਨਹੀਂ ਕਿਹਾ ਜਾ ਸਕਦਾ। ਗਿਆਨ ਤੋਂ ਤਾਂ ਸਦਗਤੀ ਹੁੰਦੀ ਹੈ। ਜੱਦ ਦੁਰਗਤੀ ਹੋਵੇ, ਉਦੋਂ ਸਰਵ ਦਾ ਸਦਗਤੀ ਦਾਤਾ, ਗਿਆਨ ਦਾ ਸਾਗਰ ਆਏ। ਬਾਪ ਹੀ ਆਕੇ ਗਿਆਨ ਸਨਾਨ ਕਰਾਉਂਦੇ ਹਨ। ਉਹ ਤਾਂ ਪਾਣੀ ਦਾ ਸਨਾਨ ਹੈ, ਉਸ ਨਾਲ ਸਦਗਤੀ ਹੋ ਨਹੀਂ ਸਕਦੀ। ਇਹ ਥੋੜੀਆਂ ਗੱਲਾਂ ਵੀ ਧਾਰਨ ਕਰਨੀ ਚਾਹੀਦੀਆਂ ਹਨ। ਮੁੱਖ ਜੋ ਚੰਗੇ – ਚੰਗੇ ਚਿੱਤਰ ਹੈ, ਉਹ ਵੱਡੇ ਹੋਣੇ ਚਾਹੀਦੇ ਹਨ ਜੋ ਕੋਈ ਚੰਗੀ ਤਰ੍ਹਾਂ ਸਮਝ ਜਾਣ। ਅੱਖਰ ਬੜੇ ਚੰਗੇ ਹੋਣ। ਚਿੱਤਰ ਬਣਾਉਣ ਵਾਲਿਆਂ ਨੂੰ ਇਹ ਬੁੱਧੀ ਵਿੱਚ ਰੱਖਣਾ ਚਾਹੀਦਾ ਹੈ। ਕਿਸੇ ਨੂੰ ਵੀ ਬੁਲਾਉਣਾ ਹੈ – ਨਿਮੰਤਰਣ ਦੇਕੇ ਕਿ ਆਕੇ ਪਰਮਪਿਤਾ ਪਰਮਾਤਮਾ ਦਾ ਪਰਿਚੈ ਲਵੋ ਅਤੇ ਭਵਿੱਖ 21 ਜਨਮ ਦੇ ਲਈ ਬਾਪ ਤੋਂ ਵਰਸਾ ਲਵੋ। ਭਰਾਵੋ – ਭੈਣੋਂ ਪਾਰਲੌਕਿਕ ਬਾਪ ਤੋਂ ਬੇਹੱਦ ਸੁੱਖ ਦਾ ਸਵਰਾਜ ਕਿਵੇਂ ਮਿਲਦਾ ਹੈ – ਸੋ ਆਕੇ ਸਮਝੋ। ਬੇਹੱਦ ਦੇ ਬਾਪ ਤੋਂ ਵਰਸਾ ਪਾਉਣਾ ਸਿੱਖੋ, ਇਸ ਵਿੱਚ ਡਰਨ ਦੀ ਤਾਂ ਗੱਲ ਹੀ ਨਹੀਂ। ਬੁਲਾਉਂਦੇ ਰਹਿੰਦੇ ਹਨ – ਹੇ ਪਤਿਤ – ਪਾਵਨ ਆਓ। ਬਾਪ ਵੀ ਕਹਿੰਦੇ ਹਨ – ਕਾਮ ਮਹਾਸ਼ਤ੍ਰੁ ਹੈ। ਪਾਵਨ ਦੁਨੀਆਂ ਵਿੱਚ ਜਾਣਾ ਹੈ ਤਾਂ ਪਵਿੱਤਰ ਜਰੂਰ ਬਣਨਾ ਹੈ। ਪਤਿਤ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਵਿਕਾਰ ਤੋਂ ਜਨਮ ਲੈਂਦੇ ਹਨ। ਸਤਿਯੁਗ ਤ੍ਰੇਤਾ ਵਿੱਚ ਵਿਸ਼ ਹੁੰਦਾ ਨਹੀਂ, ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਸੰਪੂਰਨ ਨਿਰਵਿਕਾਰੀ ਦੁਨੀਆਂ। ਵਿਕਾਰ ਹੈ ਹੀ ਨਹੀਂ। ਫਿਰ ਇਹ ਤੁਸੀਂ ਕਿਓਂ ਪੁੱਛਦੇ ਹੋ – ਬੱਚੇ ਕਿਵੇਂ ਪੈਦਾ ਹੁੰਦੇ ਹਨ? ਤੁਸੀਂ ਨਿਰਵਿਕਾਰੀ ਤਾਂ ਬਣੋ। ਬੱਚਾ ਜਿਵੇਂ ਹੋਣਾ ਹੋਵੇਗਾ ਉਵੇਂ ਹੋਵੇਗਾ। ਤੁਸੀਂ ਇਹ ਪੁੱਛਦੇ ਹੀ ਕਿਓਂ ਹੋ? ਤੁਸੀਂ ਬਾਪ ਨੂੰ ਯਾਦ ਕਰੋ ਤਾਂ ਜਨਮ – ਜਨਮਾਂਤਰ ਦੇ ਵਿਕਰਮ ਵਿਨਾਸ਼ ਹੋ ਜਾਨ, ਇਹ ਹੈ ਹੀ ਪਾਪ ਆਤਮਾਵਾਂ ਦੀ ਦੁਨੀਆਂ। ਉਹ ਹੈ ਪੁੰਨ ਆਤਮਾਵਾਂ ਦੀ ਦੁਨੀਆਂ। ਇਹ ਚੰਗੀ ਰੀਤੀ ਬੁੱਧੀ ਵਿੱਚ ਬਿਠਾਉਣਾ ਹੈ। ਭਗਤੀ ਦਾ ਫਲ ਭਗਵਾਨ ਆਕੇ ਦਿੰਦੇ ਹਨ, ਬਾਪ ਹੀ ਸਰਵ ਦੀ ਸਦਗਤੀ ਕਰ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ। ਬਾਪ ਕਹਿੰਦੇ ਹਨ – ਹੁਣ ਪਵਿੱਤਰ ਬਣੋ, ਮਾਮੇਕਮ ਯਾਦ ਕਰੋ, ਇਹ ਹੈ ਮਹਾਮੰਤ੍ਰ। ਬਾਪ ਤੋਂ ਵਰਸਾ ਜਰੂਰ ਮਿਲੇਗਾ। ਬਾਪ ਕਹਿੰਦੇ ਹਨ – ਤੁਸੀਂ ਮੈਨੂੰ ਯਾਦ ਕਰੋ ਤਾਂ ਤੁਸੀਂ ਸਤੋਪ੍ਰਧਾਨ ਬਣ ਜਾਵੋਗੇ। ਸੀੜੀ ਤੇ ਸਮਝਾਉਣਾ ਹੈ। ਦਿਨ – ਪ੍ਰਤੀਦਿਨ ਹਰ ਚੀਜ਼ ਸੁਧਰਦੀ ਜਾਂਦੀ ਹੈ ਇਨ੍ਹਾਂ ਵਿੱਚ ਕਲਿਯਰ ਕਰ ਲਿਖਣਾ ਹੈ। ਬ੍ਰਹਮਾ ਦਵਾਰਾ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ। ਜੱਦ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਜੋ ਪਵਿੱਤਰ ਬਣਦੇ ਹਨ ਉਹ ਹੀ ਪਵਿੱਤਰ ਦੁਨੀਆਂ ਵਿੱਚ ਆਉਣਗੇ। ਜਿੰਨੀ ਤਾਕਤ ਤੁਹਾਡੇ ਵਿੱਚ ਭਰਦੀ ਜਾਵੇਗੀ, ਉੰਨਾ ਪਹਿਲੇ ਆਉਣਗੇ। ਸਭ ਇਕੱਠੇ ਤਾਂ ਨਹੀਂ ਆਉਣਗੇ। ਇਹ ਵੀ ਜਾਣਦੇ ਹੋ ਸਤਿਯੁਗ – ਤ੍ਰੇਤਾ ਵਿੱਚ ਦੇਵੀ – ਦੇਵਤਾ ਬਹੁਤ ਥੋੜੇ ਹੁੰਦੇ ਹਨ, ਪਿੱਛੋਂ ਵ੍ਰਿਧੀ ਨੂੰ ਪਾਉਂਦੇ ਹਨ। ਪਰਜਾ ਵਿੱਚ ਤਾਂ ਢੇਰ ਹੋਣਗੇ। ਸਮਝਾਉਣ ਵਾਲੇ ਵੀ ਬਹੁਤ ਚੰਗੇ ਚਾਹੀਦੇ ਹਨ। ਬੋਲੋ, ਬੇਹੱਦ ਦੇ ਬਾਪ ਤੋਂ ਆਕੇ ਵਰਸਾ ਲਵੋ, ਜਿਸ ਨੂੰ ਪੁਕਾਰਦੇ ਹੀ ਹਨ ਬਾਬਾ, ਉਨ੍ਹਾਂ ਦਾ ਅਸਲ ਵਿੱਚ ਨਾਮ ਹੀ ਸ਼ਿਵ ਹੈ। ਈਸ਼ਵਰ ਜਾਂ ਪ੍ਰਭੂ, ਭਗਵਾਨ ਕਹਿਣ ਨਾਲ ਇਹ ਨਹੀਂ ਸਮਝਦੇ ਕਿ ਉਹ ਬਾਪ ਹੈ, ਉਨ੍ਹਾਂ ਤੋਂ ਵਰਸਾ ਮਿਲਣਾ ਹੈ। ਸ਼ਿਵਬਾਬਾ ਕਹਿਣ ਨਾਲ ਵਰਸਾ ਯਾਦ ਆਉਂਦਾ ਹੈ। ਉਨ੍ਹਾਂ ਨੂੰ ਕਹਿੰਦੇ ਹਨ ਸ਼ਿਵ ਪ੍ਰਮਾਤਮਾਏ ਨਮਾ, ਪਰਮਾਤਮਾ ਦਾ ਨਾਮ ਤਾਂ ਦੱਸੋ। ਨਾਮ – ਰੂਪ ਤੋਂ ਨਿਆਰਾ ਕੋਈ ਨਹੀਂ ਹੈ। ਉਨ੍ਹਾਂ ਦਾ ਤਾਂ ਸ਼ਿਵ ਨਾਮ ਹੈ। ਸਿਰਫ ਸ਼ਿਵਾਏ ਨਮਾ ਵੀ ਨਹੀਂ ਕਹਿਣਾ ਹੈ, ਸ਼ਿਵ ਪ੍ਰਮਾਤਮਾਏ ਨਮਾ। ਹਰ ਇੱਕ ਅੱਖਰ ਨੂੰ ਬਹੁਤ ਚੰਗੀ ਰੀਤੀ ਕਲਿਯਰ ਕਰ ਸਮਝਾਉਣਾ ਹੁੰਦਾ ਹੈ। ਸ਼ਿਵਾਏ ਕਹਿਣ ਨਾਲ ਬਾਪ ਦਾ ਮਜ਼ਾ ਨਹੀਂ ਆਉਂਦਾ ਹੈ। ਮਨੁੱਖਾਂ ਨੇ ਤਾਂ ਸਭ ਨਾਮ ਆਪਣੇ ਉੱਪਰ ਰੱਖ ਦਿੱਤੇ ਹਨ। ਤੁਸੀਂ ਜਾਣਦੇ ਹੋ ਮਨੁੱਖ ਨੂੰ ਕਦੀ ਭਗਵਾਨ ਨਹੀਂ ਕਿਹਾ ਜਾਂਦਾ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਵੀ ਦੇਵਤਾ ਕਿਹਾ ਜਾਂਦਾ ਹੈ। ਬਾਪ ਰਚਤਾ ਤਾਂ ਇੱਕ ਹੀ ਨਿਰਾਕਾਰ ਹੈ। ਜਿਵੇਂ ਲੌਕਿਕ ਬਾਪ ਬੱਚਿਆਂ ਨੂੰ ਰਚਦੇ ਹਨ ਨਾ, ਵਰਸਾ ਦਿੰਦੇ ਹਨ, ਉਵੇਂ ਬੇਹੱਦ ਦਾ ਬਾਪ ਵੀ ਵਰਸਾ ਦਿੰਦੇ ਹਨ। ਭਾਰਤ ਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਸਾਰੀ ਦੁਨੀਆਂ ਦਾ ਪਤਿਤ – ਪਾਵਨ ਇੱਕ ਹੀ ਬਾਪ ਹੈ। ਇਹ ਥੋੜੀ ਕੋਈ ਜਾਣਦੇ ਹਨ। ਸਾਡੇ ਧਰਮ ਸਥਾਪਕ ਵੀ ਇਸ ਸਮੇਂ ਪਤਿਤ ਹਨ, ਕਬ੍ਰਦਾਖਿਲ ਹਨ। ਹੁਣ ਸਭ ਦੀ ਕਿਆਮਤ ਦਾ ਸਮੇਂ ਹੈ। ਬਾਪ ਹੀ ਆਕੇ ਸਭ ਨੂੰ ਉਠਾਉਣਗੇ। ਕਿਆਮਤ ਦੇ ਸਮੇਂ ਹੀ ਖੁਦਾ, ਭਗਵਾਨ ਆਉਂਦੇ ਹਨ। ਉਹ ਹੀ ਗਿਆਨ ਦਾ ਸਾਗਰ ਲਿਖਿਆ ਹੋਇਆ ਹੈ – ਸਾਗਰ ਦੇ ਬੱਚੇ ਭਸਮੀਭੂਤ ਹੋ ਗਏ ਸਨ ਮਤਲਬ ਕਾਮ ਚਿਤਾ ਤੇ ਬੈਠ ਕਾਲੇ, ਆਇਰਨ ਏਜਡ ਬਣ ਗਏ ਸਨ, ਫਿਰ ਸੁੰਦਰ ਕਿਵੇਂ ਬਣਨਗੇ? ਬਾਪ ਕਹਿੰਦੇ ਹਨ ਯਾਦ ਦੀ ਯਾਤਰਾ ਨਾਲ। ਯੋਗ ਅੱਖਰ ਕਹਿਣ ਨਾਲ ਮਨੁੱਖ ਮੂੰਝ ਜਾਂਦੇ ਹਨ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਅੰਤ ਮਤਿ ਸੋ ਗਤੀ ਹੋਵੇ। ਕਿੰਨਾ ਸਹਿਜ ਸਮਝਾਉਂਦੇ ਹਨ ਫਿਰ ਵੀ ਇਹ ਗੱਲਾਂ ਬੁੱਧੀ ਵਿੱਚ ਕਿਓਂ ਨਹੀਂ ਬੈਠਦੀਆਂ ਹਨ? ਦੇਹ – ਅਭਿਮਾਨ ਬਹੁਤ ਹੈ ਇਸਲਈ ਧਾਰਨਾ ਨਹੀਂ ਹੁੰਦੀ ਹੈ। ਬਾਬਾ ਬਹੁਤ ਚੰਗੀ ਯੁਕਤੀ ਦੱਸਦੇ ਹਨ। ਬੇਹੱਦ ਦੇ ਬਾਪ ਨੇ, ਜਿਸ ਨੂੰ ਯਾਦ ਕਰਦੇ ਹਨ ਉਨ੍ਹਾਂ ਨੇ ਕੀ ਆਕੇ ਕੀਤਾ? ਭਾਰਤ ਨੂੰ ਸ੍ਵਰਗ ਬਣਾਇਆ ਸੀ। ਹੱਦ ਦਾ ਵਰਸਾ ਤਾਂ ਜਨਮ – ਜਨਮਾਂਤਰ ਲੈਂਦੇ ਆਏ ਹੋ। ਹੁਣ ਬੇਹੱਦ ਦੇ ਬਾਪ ਤੋਂ 21 ਜਨਮ ਦੇ ਲਈ ਬੇਹੱਦ ਦਾ ਵਰਸਾ ਲਵੋ। ਸਤਿਯੁਗ – ਤ੍ਰੇਤਾ ਵਿੱਚ ਦੇਵਤਾ ਰਾਜ ਕਰਦੇ ਸਨ। ਸੂਰਜਵੰਸ਼ੀ ਫਿਰ ਚੰਦ੍ਰਵੰਸ਼ੀ ਸੋ ਵੈਸ਼ ਵੰਸ਼ੀ ਫਿਰ ਸ਼ੂਦ੍ਰ ਵੰਸ਼ੀ… ਸੋ ਅੱਖਰ ਪਾਉਣ ਨਾਲ ਸਿੱਧ ਹੁੰਦਾ ਹੈ ਕਿ ਉਹ ਹੀ ਪੁਨਰਜਨਮ ਲੈਂਦੇ ਹਨ, ਵਰਨਾਂ ਵਿੱਚ ਆਉਂਦੇ ਹਨ। ਬਾਪ ਸਮਝਾਉਂਦੇ ਤਾਂ ਸਭ ਨੂੰ ਹਨ, ਤੁਸੀਂ ਸਾਮ੍ਹਣੇ ਬੈਠੇ ਹੋ ਤਾਂ ਖੁਸ਼ ਹੁੰਦੇ ਹੋ। ਕੋਈ – ਕੋਈ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਸਰਵਿਸ ਕਰਦੇ ਨਹੀਂ ਹਨ। ਸਰਵਿਸ ਕਰਨਗੇ ਤਾਂ ਨਾਮ ਹੋਵੇਗਾ। ਕਹਿਣਗੇ ਬਾਬਾ ਦੀਆਂ ਬੱਚੀਆਂ ਕਿੰਨੀਆਂ ਹੁਸ਼ਿਆਰ ਹਨ, ਸਭ ਕੰਮ ਕਰਦੀਆਂ ਹਨ। ਸਾਨੂੰ ਸ੍ਵਰਗ ਦੀ ਬਾਦਸ਼ਾਹੀ ਦਾ ਵਰਸਾ ਦਿੰਦੀਆਂ ਹਨ, ਇਹ ਵੱਖਰ (ਮਾਲ) ਵੀ ਦਿੰਦੀਆਂ ਹਨ। ਇਹ ਚਿੱਤਰ ਹੈ – ਅੰਨਿਆ ਦੇ ਅੱਗੇ ਆਈਨਾ, ਇਸ ਵਿੱਚ ਜਾਦੂ ਆਦਿ ਦੀ ਗੱਲ ਹੀ ਨਹੀਂ ਹੈ। ਪਵਿੱਤਰਤਾ ਦੀ ਹੀ ਮੁੱਖ ਗੱਲ ਹੈ। ਸਮਝਦੇ ਹਨ – ਇਹ ਅੰਤਿਮ ਜਨਮ ਹੈ, ਸ੍ਵਰਗ ਵਿੱਚ ਚਲਣਾ ਹੈ ਤਾਂ ਪਵਿੱਤਰ ਜਰੂਰ ਬਣਨਾ ਹੈ। ਵਿਨਾਸ਼ ਸਾਹਮਣੇ ਖੜ੍ਹਾ ਹੈ। ਪਾਵਨ ਜਰੂਰ ਬਣਨਾ ਪਵੇ। ਸੰਨਿਆਸੀ ਘਰਬਾਰ ਛੱਡਦੇ ਹਨ – ਪਾਵਨ ਬਣਨ ਦੇ ਲਈ। ਬਾਪ ਕਹਿੰਦੇ ਹਨ ਵਿਨਾਸ਼ ਸਾਹਮਣੇ ਖੜ੍ਹਾ ਹੈ, ਮੈਨੂੰ ਯਾਦ ਕਰੋ ਤਾਂ ਬੇੜਾ ਪਾਰ ਹੋ ਜਾਵੇ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਵਿਨਾਸ਼ ਦੇ ਪਹਿਲੇ ਆਪਣਾ ਸਭ ਕੁਝ ਸਫਲ ਕਰਨਾ ਹੈ। ਇਹ ਕਿਆਮਤ ਦਾ ਸਮੇਂ ਹੈ ਇਸਲਈ ਪਾਵਨ ਜਰੂਰ ਬਣਨਾ ਹੈ।

2. ਦੇਹਧਾਰੀਆਂ ਤੋਂ ਮੋਹ ਕੱਢ ਮੋਹਜੀਤ ਬਣਨਾ ਹੈ। ਦੇਹ – ਅਭਿਮਾਨ ਜੋ ਪਹਿਲਾ ਨੰਬਰ ਦੁਸ਼ਮਨ ਹੈ ਉਸ ਤੇ ਵਿਜੇ ਪਾਉਂਣੀ ਹੈ। ਹੋਰ ਸਾਰੇ ਸੰਗ ਤੋੜ, ਬਾਪ ਨਾਲ ਬੁੱਧੀਯੋਗ ਜੋੜਨਾ ਹੈ।

ਵਰਦਾਨ:-

ਵਰਤਮਾਨ ਸਮੇਂ ਮਨਨ ਸ਼ਕਤੀ ਦਵਾਰਾ ਆਤਮਾ ਵਿੱਚ ਸਰਵ ਸ਼ਕਤੀਆਂ ਭਰਨ ਦੀ ਲੋੜ ਹੈ। ਇਸ ਦੇ ਲਈ ਅੰਤਰਮੁਖੀ ਬਣ ਹਰ ਪੁਆਇੰਟ ਤੇ ਮਨਨ ਕਰੋ ਤਾਂ ਮੱਖਣ ਨਿਕਲੇਗਾ ਅਤੇ ਸ਼ਕਤੀਸ਼ਾਲੀ ਬਣ ਜਾਵੋਗੇ। ਅਜਿਹੀਆਂ ਸ਼ਕਤੀਸ਼ਾਲੀ ਆਤਮਾਵਾਂ ਅਤਿਇੰਦ੍ਰੀ ਸੁਖ ਦੀ ਪ੍ਰਾਪਤੀ ਦਾ ਅਨੁਭਵ ਕਰਦੀਆਂ ਹਨ, ਉਨ੍ਹਾਂ ਨੂੰ ਅਲਪਕਾਲ ਦੀ ਕੋਈ ਵੀ ਚੀਜ਼ ਆਪਣੇ ਵੱਲ ਆਕਰਸ਼ਿਤ ਨਹੀਂ ਕਰ ਸਕਦੀ। ਉਨ੍ਹਾਂ ਦੀ ਮਗਨ ਅਵਸਥਾ ਦਵਾਰਾ ਜੋ ਰੂਹਾਨੀਯਤ ਦੀ ਸ਼ਕਤੀਸ਼ਾਲੀ ਸਥਿਤੀ ਬਣਦੀ ਹੈ ਉਸ ਨਾਲ ਵਿਘਨਾਂ ਦਾ ਫੋਰਸ ਸਮਾਪਤ ਹੋ ਜਾਂਦਾ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top