22 July 2021 PUNJABI Murli Today | Brahma Kumaris

Read and Listen today’s Gyan Murli in Punjabi 

July 21, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਵਰਿਕਸ਼ਪਤੀ ਬਾਪ ਨੇ ਤੁਸੀਂ ਬੱਚਿਆਂ ਤੇ ਬ੍ਰਹਿਸਪਤੀ ਦੀ ਦਸ਼ਾ ਬਿਠਾਈ ਹੈ, ਹੁਣ ਤੁਸੀਂ ਅਵਿਨਾਸ਼ੀ ਸੁੱਖ ਦੀ ਦੁਨੀਆਂ ਵਿੱਚ ਜਾ ਰਹੇ ਹੋ"

ਪ੍ਰਸ਼ਨ: -

ਅਵਿਨਾਸ਼ੀ ਬ੍ਰਹਿਸਪਤੀ ਦੀ ਦਸ਼ਾ ਕਿਨ੍ਹਾਂ ਬੱਚਿਆਂ ਤੇ ਬੈਠਦੀ ਹੈ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-

ਜੋ ਬੱਚੇ ਜਿੰਉਂਦੇ ਜੀ ਦੇਹ ਦੇ ਸਾਰੇ ਸੰਬੰਧਾਂ ਨੂੰ ਤਿਆਗ ਆਪਣੇ ਨੂੰ ਆਤਮਾ ਨਿਸ਼ਚਾ ਕਰਦੇ ਹਨ, ਇਵੇਂ ਨਿਸ਼ਚੇ ਆਤਮਿਕ ਬੁੱਧੀ ਵਾਲੇ ਬੱਚਿਆਂ ਤੇ ਬ੍ਰਹਿਸਪਤੀ ਦੀ ਦਸ਼ਾ ਬੈਠਦੀ ਹੈ। ਉਨ੍ਹਾਂ ਦੇ ਹੀ ਸੁੱਖ ਦਾ ਗਾਇਨ ਹੈ ਕਿ ਅਤਿਇੰਦ੍ਰੀਏ ਸੁੱਖ ਗੋਪ ਗੋਪੀਆਂ ਤੋਂ ਪੁੱਛੋ। ਉਨ੍ਹਾਂ ਦੀ ਖੁਸ਼ੀ ਕਦੀ ਵੀ ਗੁੰਮ ਨਹੀਂ ਹੋ ਸਕਦੀ।

ਗੀਤ:-

ਓਮ ਨਮੋ ਸਿਵਾਏ…

ਓਮ ਸ਼ਾਂਤੀ ਬੱਚਿਆਂ ਨੇ ਬਾਪ ਦੀ ਮਹਿਮਾ ਸੁਣੀ। ਅੱਜ ਦੇ ਦਿਨ ਨੂੰ ਕਿਹਾ ਹੀ ਜਾਂਦਾ ਹੈ ਵਰਿਕਸ਼ਪਤੀ ਡੇ, ਜਿਸਨੂੰ ਮਿਲਾਕੇ ਕਿਹਾ ਹੈ ਬ੍ਰਹਿਸਪਤੀ। ਇਨ੍ਹਾਂ ਨੂੰ ਹੀ ਗੁਰੂਵਾਰ ਵੀ ਕਿਹਾ ਜਾਂਦਾ ਹੈ। ਨਾ ਸਿਰਫ ਗੁਰੂਵਾਰ ਪਰ ਸਤਿਗੁਰੂਵਾਰ। ਬੰਗਾਲ ਵਿੱਚ ਬਹੁਤ ਮੰਨਦੇ ਹਨ। ਗਾਇਆ ਜਾਂਦਾ ਹੈ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਇਸਲਈ ਵਰਿਕਸ਼ਪਤੀ ਕਹਿੰਦੇ ਹਨ। ਬੀਜ ਠਹਿਰਿਆ, ਤਾਂ ਪਤੀ ਵੀ ਠਹਿਰਿਆ। ਵਰੀਕ੍ਸ਼ ਦੇ ਬੀਜ ਨੂੰ ਬਾਪ ਵੀ ਕਹਿਣਗੇ। ਉਨ੍ਹਾਂ ਤੋਂ ਵਰੀਕ੍ਸ਼ ਉਤਪੰਨ ਹੁੰਦਾ ਹੈ। ਇਹ ਹੈ ਮਨੁੱਖ ਸ੍ਰਿਸ਼ਟੀ ਰੂਪੀ ਝਾੜ। ਇਨ੍ਹਾਂ ਦਾ ਬੀਜ ਉੱਪਰ ਵਿੱਚ ਹੈ। ਤੁਸੀਂ ਜਾਣਦੇ ਹੋ ਅਸੀਂ ਬੱਚਿਆਂ ਤੇ ਹੁਣ ਅਵਿਨਾਸ਼ੀ ਵਰਿਕਸ਼ਪਤੀ ਦੀ ਦਸ਼ਾ ਹੈ ਕਿਓਂਕਿ ਅਵਿਨਾਸ਼ੀ ਸਵਰਾਜ ਮਿਲ ਰਿਹਾ ਹੈ। ਸਤਿਯੁਗ ਨੂੰ ਕਿਹਾ ਹੀ ਜਾਂਦਾ ਹੈ ਅਵਿਨਾਸ਼ੀ ਸੁਖਧਾਮ। ਕਲਯੁਗ ਨੂੰ ਕਿਹਾ ਜਾਂਦਾ ਹੈ ਵਿਨਾਸ਼ੀ ਦੁਖਧਾਮ। ਹੁਣ ਦੁੱਖਧਾਮ ਦਾ ਵਿਨਾਸ਼ ਹੋਣਾ ਹੈ। ਸੁਖਧਾਮ ਅਵਿਨਾਸ਼ੀ ਹੈ, ਅੱਧਾਕਲਪ ਚਲਦਾ ਹੈ ਜੋ ਅਵਿਨਾਸ਼ੀ ਵਰਿਕਸ਼ਪਤੀ ਸਥਾਪਨ ਕਰ ਰਹੇ ਹਨ। ਬੱਚਿਆਂ ਨੂੰ ਸਰਵਿਸ ਦੇ ਲਈ ਪੁਆਇੰਟਸ ਨੋਟ ਕਰਨੀ ਹੈ। ਪ੍ਰਦਰਸ਼ਨੀ ਵਿੱਚ ਇਹ – ਇਹ ਪੁਆਇੰਟ ਮੁੱਖ ਸਮਝਾਉਣੇ ਹਨ ਕਿਓਂਕਿ ਮਨੁੱਖ ਤਾਂ ਕੁਝ ਵੀ ਜਾਣਦੇ ਨਹੀਂ। ਬਰੋਬਰ ਇਹ ਹੀ ਗਿਆਨ ਹੈ। ਹੁਣ ਬਾਪ ਇਹ ਗਿਆਨ ਦਿੰਦੇ ਹੀ ਹਨ – ਨਵੀਂ ਅਤੇ ਪੁਰਾਣੀ ਦੁਨੀਆਂ ਦੇ ਵਿੱਚਕਾਰ, ਫਿਰ ਇਹ ਪਰਾਏ ਲੋਪ ਹੋ ਜਾਂਦਾ ਹੈ। ਦੇਵਤਾਵਾਂ ਨੂੰ ਇਹ ਗਿਆਨ ਨਹੀਂ ਹੁੰਦਾ ਹੈ। ਜੇਕਰ ਇਹ ਚੱਕਰ ਦਾ ਗਿਆਨ ਹੋਵੇ ਤਾਂ ਫਿਰ ਰਜਾਈ ਵਿੱਚ ਮਜਾ ਹੀ ਨਾ ਆਵੇ। ਹੁਣ ਵੀ ਤੁਹਾਨੂੰ ਖਿਆਲ ਹੁੰਦਾ ਹੈ ਨਾ। ਕੀ ਰਾਜ ਲੈਕੇ ਫਿਰ ਸਾਡੀ ਇਹ ਹਾਲਤ ਹੋਵੇਗੀ। ਪਰ ਇਹ ਤਾ ਡਰਾਮਾ ਬਣਿਆ ਹੋਇਆ ਹੈ। ਚੱਕਰ ਨੂੰ ਫਿਰਨਾ ਹੀ ਹੈ। ਵਰਲਡ ਦੀ ਹਿਸਟਰੀ – ਜਾਗਰਫ਼ੀ ਰਿਪੀਟ ਹੋ ਰਹੀ ਹੈ। ਕਿਵੇਂ ਰਿਪੀਟ ਹੋ ਰਹੀ ਹੈ – ਇਹ ਤੁਸੀਂ ਬੱਚੇ ਜਾਣਦੇ ਹੋ। ਇਹ ਹੈ ਮਨੁੱਖ ਸ੍ਰਿਸ਼ਟੀ। ਤੁਹਾਡੀ ਬੁੱਧੀ ਵਿੱਚ ਮੂਲਵਤਨ ਦਾ ਝਾੜ ਵੀ ਹੈ। ਸੈਕਸ਼ਨ ਸਭ ਦਾ ਵੱਖ – ਵੱਖ ਹੈ। ਇਹ ਗੱਲਾਂ ਕਿਸੇ ਦੀ ਬੁੱਧੀ ਵਿੱਚ ਕਦੀ ਨਹੀਂ ਹੋਵੇਗੀ। ਕੋਈ ਸ਼ਾਸਤਰਾਂ ਵਿੱਚ ਤਾਂ ਇਹ ਲਿਖੀਆਂ ਹੋਈਆਂ ਨਹੀਂ ਹਨ। ਅਸੀਂ ਆਤਮਾ ਅਸਲ ਸ਼ਾਂਤੀਧਾਮ ਦੀ ਰਹਿਵਾਸੀ ਹਾਂ, ਅਵਿਨਾਸ਼ੀ ਹਾਂ। ਕਦੇ ਵਿਨਾਸ਼ ਨੂੰ ਨਹੀਂ ਪਾਉਂਦੇ। ਉਹ ਸਮਝਦੇ ਹਨ ਬੁਦਬੁਦਾ ਪਾਣੀ ਤੋਂ ਨਿਕਲ ਫਿਰ ਉਸ ਵਿੱਚ ਮਿਲ ਜਾਂਦਾ ਹੈ। ਤੁਹਾਡੀ ਬੁੱਧੀ ਵਿੱਚ ਸਾਰਾ ਰਾਜ਼ ਹੈ। ਆਤਮਾ ਅਵਿਨਾਸ਼ੀ ਹੈ, ਜਿਸ ਵਿੱਚ ਸਾਰਾ ਪਾਰ੍ਟ ਨੂੰਧਿਆ ਹੋਇਆ ਹੈ। ਇਹ ਚੱਕਰ ਦਾ ਨਾਲੇਜ ਕੋਈ ਸ਼ਾਸਤਰਾਂ ਵਿੱਚ ਨਹੀਂ ਹੈ। ਭਾਵੇਂ ਕਿੱਥੇ – ਕਿੱਥੇ ਸਵਾਸਤਿਕ ਵੀ ਵਿਖਾਉਂਦੇ ਹਨ। ਚੱਕਰ ਦੀ ਸਿਰਫ ਇਵੇਂ – ਇਵੇਂ ਲਕੀਰ ਲਗਾ ਦਿੰਦੇ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਈ ਧਰਮ ਸੀ। ਬਾਪ ਨੇ ਸਮਝਾਇਆ ਹੈ ਮੁੱਖ ਧਰਮ ਅਤੇ ਸ਼ਾਸਤਰ ਹਨ 4, ਸਤਿਯੁਗ ਤ੍ਰੇਤਾ ਵਿੱਚ ਤਾਂ ਕੋਈ ਧਰਮ ਸਥਾਪਨ ਹੁੰਦਾ ਹੀ ਨਹੀਂ, ਨਾ ਉੱਥੇ ਕੋਈ ਧਰਮਸ਼ਾਸ੍ਤਰ ਹੁੰਦਾ ਹੈ। ਇਹ ਸਭ ਦਵਾਪਰ ਤੋਂ ਸ਼ੁਰੂ ਹੁੰਦੇ ਹਨ। ਫਿਰ ਵੇਖੋ ਕਿੰਨੀ ਵ੍ਰਿਧੀ ਹੁੰਦੀ ਹੈ। ਅੱਛਾ – ਗੀਤਾ ਕੱਦ ਸੁਣਾਈ ਗਈ? ਬਾਪ ਕਹਿੰਦੇ ਹਨ – ਮੈਂ ਕਲਪ ਦੇ ਸੰਗਮਯੁਗੇ ਹੀ ਆਉਂਦਾ ਹਾਂ। ਉਨ੍ਹਾਂ ਨੇ ਫਿਰ ਕਲਪ ਅੱਖਰ ਕੱਢ ਸਿਰਫ ਸੰਗਮਯੁਗੇ – ਯੁਗੇ ਲਿਖ ਦਿੱਤਾ ਹੈ। ਅਸਲ ਵਿੱਚ ਸੰਗਮਯੁਗੇ ਹੋਰ ਕੋਈ ਧਰਮ ਸਥਾਪਨ ਨਹੀਂ ਕਰਦੇ ਹਨ। ਇਵੇਂ ਨਹੀਂ ਕਿ ਤ੍ਰੇਤਾ ਦੇ ਅੰਤ, ਦਵਾਪਰ ਦੇ ਆਦਿ ਦੇ ਸੰਗਮ ਤੇ ਇਸਲਾਮੀ ਧਰਮ ਸਥਾਪਨ ਹੋਇਆ। ਨਹੀਂ, ਕਹਾਂਗੇ ਦਵਾਪਰ ਵਿੱਚ ਸਥਾਪਨ ਹੋਇਆ। ਇਹ ਸੰਗਮ ਦਾ ਸੁਹਾਵਣਾ ਸਮੇਂ ਹੈ, ਜਿਸ ਨੂੰ ਕੁੰਭ ਕਹਿੰਦੇ ਹਨ। ਕੁੰਭ ਸੰਗਮ ਨੂੰ ਕਿਹਾ ਜਾਂਦਾ ਹੈ। ਇਹ ਹਨ ਆਤਮਾਵਾਂ ਅਤੇ ਪਰਮਾਤਮਾ ਦੇ ਮਿਲਣ ਦਾ ਸੰਗਮ। ਇਹ ਰੂਹਾਨੀ ਮੇਲਾ ਸੰਗਮ ਤੇ ਹੀ ਹੁੰਦਾ ਹੈ। ਉਨ੍ਹਾਂ ਨੇ ਪਾਣੀ ਦੀ ਗੰਗਾ ਦਾ ਨਾਮ ਬਾਲਾ ਕਰ ਦਿੱਤਾ ਹੈ। ਗਿਆਨ ਸਾਗਰ, ਪਤਿਤ – ਪਾਵਨ ਨੂੰ ਜਾਣਦੇ ਹੀ ਨਹੀਂ। ਉਸ ਨੇ ਕਿਵੇਂ ਪਤਿਤ ਦੁਨੀਆਂ ਨੂੰ ਪਾਵਨ ਬਣਾਇਆ, ਕੋਈ ਸ਼ਾਸ਼ਤਰਾਂ ਵਿੱਚ ਹੈ ਨਹੀਂ। ਹੁਣ ਤੁਸੀਂ ਬੱਚਿਆਂ ਨੂੰ ਬਾਪ ਕਹਿੰਦੇ ਹਨ – ਮਾਮੇਕਮ ਯਾਦ ਕਰੋ। ਦੇਹ ਦੇ ਸਭ ਧਰਮ ਤਿਆਗੋ। ਕਿਸ ਨੂੰ ਕਹਿੰਦੇ ਹਨ? ਆਤਮਾਵਾਂ ਨੂੰ। ਇਸ ਨੂੰ ਕਿਹਾ ਜਾਂਦਾ ਹੈ ਜਿਉਂਦੇ ਜੀ ਮਰਨਾ। ਮਨੁੱਖ ਸ਼ਰੀਰ ਛੱਡਦੇ ਹਨ ਤਾਂ ਦੇਹ ਦੇ ਸਭ ਸੰਬੰਧ ਛੁੱਟ ਜਾਂਦੇ ਹਨ।

ਬਾਪ ਕਹਿੰਦੇ ਹਨ – ਜੋ ਵੀ ਦੇਹ ਦੇ ਸੰਬੰਧ ਹਨ ਉਹ ਸਭ ਛੱਡ ਆਪਣੇ ਨੂੰ ਆਤਮਾ ਨਿਸ਼ਚੇ ਕਰੋ। ਨਿਸ਼ਚੇ ਆਤਮਿਕ ਬੁੱਧੀ ਬਣੋ। ਜਿੰਨਾ ਜਾਸਤੀ ਯਾਦ ਕਰੋਂਗੇ ਤਾਂ ਬ੍ਰਹਿਸਪਤੀ ਦੀ ਦਸ਼ਾ ਹੋਵੇਗੀ। ਜਾਂਚ ਕਰੋ ਅਸੀਂ ਸ਼ਿਵਬਾਬਾ ਨੂੰ ਕਿੰਨਾ ਯਾਦ ਕਰਦੇ ਹਾਂ! ਯਾਦ ਨਾਲ ਹੀ ਕੱਟ ਨਿਕਲਦੀ ਜਾਵੇਗੀ ਅਤੇ ਤੁਹਾਨੂੰ ਖੁਸ਼ੀ ਹੋਵੇਗੀ। ਤੁਸੀਂ ਮਹਿਸੂਸ ਕਰ ਸਕਦੇ ਹੋ, ਅਸੀਂ ਆਤਮਾ ਕਿੰਨਾ ਬਾਪ ਨੂੰ ਯਾਦ ਕਰਦੇ ਹਾਂ। ਜੇਕਰ ਘੱਟ ਯਾਦ ਕਰਾਂਗੇ ਤਾਂ ਕੱਟ ਵੀ ਘੱਟ ਨਿਕਲੇਗੀ। ਖੁਸ਼ੀ ਵੀ ਘੱਟ ਰਹੇਗੀ। ਪਦਵੀ ਵੀ ਘੱਟ ਪਾਵਾਂਗੇ। ਆਤਮਾ ਹੀ ਸਤੋ ਰਜੋ ਤਮੋ ਬਣਦੀ ਹੈ। ਇਸ ਸਮੇਂ ਦਾ ਹੀ ਗਾਇਨ ਹੈ – ਗੋਪੀ ਗੋਪੀਆਂ ਦੇ ਅਤਿਇੰਦ੍ਰੀਏ ਸੁੱਖ ਦਾ। ਹੋਰ ਕੁਝ ਵੀ ਯਾਦ ਨਹੀਂ ਪੈਂਦਾ ਹੈ ਸਿਵਾਏ ਬਾਪ ਦੇ, ਤੱਦ ਹੀ ਖੁਸ਼ੀ ਦਾ ਪਾਰਾ ਚੜ੍ਹੇਗਾ। ਸਾਡੇ ਉੱਪਰ ਬ੍ਰਹਿਸਪਤੀ ਦੀ ਦਸ਼ਾ ਅਤੇ ਸਤਿਗੁਰੂ ਦੀ ਦਸ਼ਾ ਹੈ। ਫਿਰ ਕਦੀ ਖੁਸ਼ੀ ਗੁੰਮ ਹੋ ਜਾਂਦੀ ਹੈ ਤਾਂ ਕਹਿੰਦੇ ਹਨ ਬ੍ਰਹਿਸਪਤੀ ਦੀ ਦਸ਼ਾ ਬਦਲ ਰਾਹੂ ਦੀ ਬੈਠੀ ਹੈ। ਕੋਈ ਬਹੁਤ ਸਾਹੂਕਾਰ ਹੁੰਦੇ ਹਨ, ਕੋਈ ਸੱਟਾ ਲਗਾਇਆ ਇਹ ਦੇਵਾਲਾ ਨਿਕਲਿਆ। ਭਾਰਤ ਵਿੱਚ ਹੀ ਜਦੋਂ ਗ੍ਰਹਿਣ ਲੱਗਦਾ ਹੈ ਤਾਂ ਕਹਿੰਦੇ ਹਨ ਦੇ ਦਾਨ ਤਾਂ ਛੁੱਟੇ ਗ੍ਰਹਿਣ। ਤੁਹਾਡਾ ਦੇਵੀ – ਦੇਵਤਾ ਧਰਮ ਵੀ 16 ਕਲਾ ਸੰਪੂਰਨ ਸੀ, ਉਨ੍ਹਾਂ ਨੂੰ ਗ੍ਰਹਿਣ ਲੱਗਿਆ ਹੋਇਆ ਹੈ। ਰਾਹੂ ਦੀ ਦਸ਼ਾ ਬੈਠਦੀ ਹੈ ਇਸਲਈ ਦੇਵਤਾਵਾਂ ਦੇ ਅੱਗੇ ਜਾਕੇ ਗਾਉਂਦੇ ਹਨ – ਤੁਸੀਂ ਸਰਵਗੁਣ ਸੰਪੰਨ… ਅਸੀਂ ਪਾਪੀ, ਕਪਟੀ ਹਾਂ। ਹੁਣ ਤੁਸੀਂ ਸਮਝਦੇ ਹੋ ਰਾਹੂ ਦਾ ਗ੍ਰਹਿਣ ਲਗਨ ਨਾਲ ਸਭ ਕਾਲੇ ਬਣ ਗਏ ਹਨ। ਚੰਦਰਮਾ ਦੀ ਪਿਛਾੜੀ ਵਿੱਚ ਲਕੀਰ ਜਾਕੇ ਰਹਿੰਦੀ ਹੈ। ਬਾਪ ਵੀ ਸਮਝਾਉਂਦੇ ਹਨ ਤੁਸੀਂ ਦੇਵੀ – ਦੇਵਤਾਵਾਂ ਦੇ ਵੀ ਚਿੱਤਰ ਹਨ। ਗੀਤਾ ਹੀ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦਾ ਸ਼ਾਸਤਰ ਹੈ। ਪਰ ਇਹ ਆਪਣੇ ਧਰਮ ਨੂੰ ਨਹੀਂ ਜਾਣਦੇ ਹਨ। ਰਿਲਿਜਸ ਹੇਡਸ ਦੀ ਕਾਨ੍ਫ੍ਰੇੰਸ ਕਰਦੇ ਹਨ। ਤੁਸੀਂ ਉੱਥੇ ਵੀ ਸਮਝਾ ਸਕਦੇ ਹੋ – ਈਸ਼ਵਰ ਸਰਵਵਿਆਪੀ ਤਾਂ ਹੈ ਨਹੀਂ। ਉਹ ਤਾਂ ਬੇਹੱਦ ਦਾ ਬਾਪ ਹੈ। ਬੱਚਿਆਂ ਨੂੰ ਆਕੇ ਵਰਸਾ ਦਿੰਦੇ ਹਨ। ਸਾਧੂ ਸੰਤ ਆਦਿ ਨੂੰ ਤਾਂ ਵਰਸਾ ਮਿਲਦਾ ਨਹੀਂ ਤਾਂ ਮੰਨਣਗੇ ਕਿਵੇਂ! ਤੁਹਾਨੂੰ ਹੀ ਵਰਸਾ ਮਿਲਦਾ ਹੈ। ਮੁੱਖ ਗੱਲ ਹੈ ਹੀ ਇਹ ਸਿੱਧ ਕਰਨ ਦੀ ਕਿ ਈਸ਼ਵਰ ਸਰਵਵਿਆਪੀ ਨਹੀਂ ਹੈ। ਸ਼ਿਵ ਜਯੰਤੀ ਹੁੰਦੀ ਹੈ। ਸ਼ਿਵ ਜਯੰਤੀ ਕਹੋ ਅਤੇ ਰੁਦ੍ਰ ਜਯੰਤੀ ਕਹੋ – ਰੁਦ੍ਰ ਇਹ ਗਿਆਨ ਯਗ ਰਚਦੇ ਹਨ। ਹੈ ਤਾਂ ਸ਼ਿਵ। ਉਹ ਹੀ ਗੀਤਾ ਗਿਆਨ ਯਗ ਹੈ, ਜਿਸ ਤੋਂ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ ਹੈ। ਪ੍ਰੈਕਟੀਕਲ ਵਿੱਚ ਤੁਸੀਂ ਵੇਖਦੇ ਹੋ, ਕਿਵੇਂ ਨਿਰਾਕਾਰ ਬਾਬਾ ਨੇ ਰੁਦ੍ਰ ਗਿਆਨ ਯਗ ਰਚਿਆ ਹੈ। ਸਾਕਾਰ ਤਾਂ ਕੁਝ ਕਰ ਨਾ ਸਕੇ। ਇਹ ਬੇਹੱਦ ਦਾ ਯਗ ਹੈ, ਇਨ੍ਹਾਂ ਵਿੱਚ ਸਾਰੀ ਪੁਰਾਣੀ ਦੁਨੀਆਂ ਸਵਾਹਾ ਹੋਣੀ ਹੈ। ਬਾਕੀ ਤਾਂ ਉਹ ਸਭ ਹੈ ਜਿਸਮਾਨੀ ਯਗ। ਕਿੰਨਾ ਰਾਤ – ਦਿਨ ਦਾ ਫਰਕ ਹੈ। ਬਾਪ ਕਹਿੰਦੇ ਹਨ – ਇਹ ਰੁਦ੍ਰ ਗਿਆਨ ਯਗ ਹੈ, ਵਿਨਾਸ਼ ਵੀ ਹੋਣਾ ਹੈ। ਤੁਸੀਂ ਜੱਦ ਪਾਸ ਹੋ ਜਾਵੋਗੇ, ਪੂਰਾ ਯੋਗੀ ਅਤੇ ਗਿਆਨੀ ਬਣ ਜਾਵੋਗੇ ਤਾਂ ਫਿਰ ਤੁਹਾਡੇ ਲਈ ਨਵੀਂ ਦੁਨੀਆਂ ਸ੍ਵਰਗ ਚਾਹੀਦੀ ਹੈ। ਨਰਕ ਦਾ ਜਰੂਰ ਵਿਨਾਸ਼ ਚਾਹੀਦਾ ਹੈ। ਰਾਜਸ੍ਵ ਅਸ਼ਵਮੇਧ ਅੱਖਰ ਵੀ ਠੀਕ ਹੈ। ਘੋੜੇ ਨੂੰ ਸਵਾਹਾ ਕਰਦੇ ਹਨ। ਅਸਲ ਵਿੱਚ ਹੈ ਤੁਹਾਡਾ ਇਹ ਰਥ। ਇੱਕ ਦਕਸ਼ ਪ੍ਰਜਾਪਿਤਾ ਦਾ ਵੀ ਯਗ ਰਚਦੇ ਹਨ, ਉਨ੍ਹਾਂ ਦੀ ਵੀ ਕਹਾਣੀ ਹੈ।

ਹੁਣ ਤੁਸੀਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ – ਸਾਨੂੰ ਵਰਿਕਸ਼ਪਤੀ ਬਾਪ ਪੜ੍ਹਾ ਰਹੇ ਹਨ। ਸਾਡੇ ਉੱਪਰ ਹੁਣ ਬ੍ਰਹਿਸਪਤੀ ਦੀ ਦਸ਼ਾ ਹੈ, ਸਾਡੀ ਅਵਸਥਾ ਬਹੁਤ ਚੰਗੀ ਹੈ। ਫਿਰ ਚਲਦੇ – ਚਲਦੇ ਲਿਖਦੇ ਹਨ ਬਾਬਾ ਅਸੀਂ ਤਾਂ ਮੂੰਝ ਗਏ ਹਾਂ। ਪਹਿਲੇ ਅਸੀਂ ਬਹੁਤ ਖੁਸ਼ੀ ਵਿੱਚ ਸੀ, ਹੁਣ ਪਤਾ ਨਹੀਂ ਕੀ ਹੋਇਆ ਹੈ। ਇੱਥੇ ਆਕੇ ਬਾਪ ਦਾ ਬਣਨਾ ਵੱਡੀ ਯਾਤਰਾ ਹੈ। ਉੱਥੇ ਤੀਰਥ ਯਾਤਰਾਵਾਂ ਤੇ ਜਾਂਦੇ ਹਨ ਤਾਂ ਕਿੰਨੇ ਪੈਸੇ ਖਰਚਾ ਕਰਦੇ ਹਨ। ਹੁਣ ਇੱਥੇ ਤਾਂ ਦਾਨ ਕਰਨ ਦੀ ਗੱਲ ਨਹੀਂ। ਇਨ੍ਹਾਂ ਵਿੱਚ ਕੁਝ ਵੀ ਪੈਸਾ ਖਰਚ ਨਹੀਂ ਕਰਨਾ ਹੈ। ਉਹ ਹੈ ਜਿਸਮਾਨੀ ਯਾਤਰਾਵਾਂ, ਤੁਹਾਡੀ ਹੈ ਰੂਹਾਨੀ ਯਾਤਰਾ। ਜਿਸਮਾਨੀ ਯਾਤਰਾ ਤੋਂ ਫਾਇਦਾ ਕੁਝ ਨਹੀਂ। ਗੀਤ ਵਿੱਚ ਵੀ ਹੈ ਨਾ – ਚਾਰੋਂ ਪਾਸੇ ਲਗਾਏ ਫੇਰੇ ਫਿਰ ਵੀ ਜਨਮ – ਜਨਮਾਂਤਰ ਦੂਰ ਰਹੇ। ਹੁਣ ਤੁਸੀਂ ਸਮਝਦੇ ਹੋ ਕਿੰਨੇ ਢੇਰ ਯਾਤਰਾਵਾਂ ਕੀਤੀਆਂ ਹੋਣਗੀਆ। ਕਿੱਥੇ ਨਾ ਕਿੱਥੇ ਮਨੁੱਖ ਜਾਂਦੇ ਜਰੂਰ ਹਨ। ਹਰਿਦਵਾਰ ਵਿੱਚ ਗੰਗਾਜੀ ਤੇ ਜਰੂਰ ਜਾਂਦੇ ਹਨ। ਪਤਿਤ – ਪਾਵਨੀ ਗੰਗਾ ਸਮਝਦੇ ਹਨ ਨਾ। ਹੁਣ ਅਸਲ ਵਿੱਚ ਤੁਸੀਂ ਹੋ ਸੱਚੀ – ਸੱਚੀ ਗਿਆਨ ਗੰਗਾਵਾਂ। ਤੁਹਾਡੇ ਕੋਲ ਵੀ ਬਹੁਤ ਆਕੇ ਗਿਆਨ ਸਨਾਨ ਕਰਦੇ ਹਨ। ਬਾਬਾ ਨੇ ਸਮਝਾਇਆ ਹੈ – ਸਤਿਗੁਰੂ ਇੱਕ ਹੀ ਹੈ। ਸਰਵ ਦਾ ਸਦਗਤੀ ਦਾਤਾ ਸਿਵਾਏ ਇੱਕ ਸਤਿਗੁਰੂ ਦੇ ਹੋਰ ਕੋਈ ਗੁਰੂ ਨਹੀਂ। ਬਾਪ ਕਹਿੰਦੇ ਹਨ – ਮੈਂ ਤੁਹਾਨੂੰ ਕਲਪ – ਕਲਪ ਸੰਗਮਯੁਗ ਤੇ ਆਕੇ ਸਦਗਤੀ ਦੇ ਪੁਜਾਰੀ ਤੋਂ ਪੂਜਯ ਬਣਾਉਂਦਾ ਹਾਂ। ਫਿਰ ਤੁਸੀਂ ਪੁਜਾਰੀ ਬਣ ਦੁਖੀ ਬਣ ਜਾਂਦੇ ਹੋ। ਇਹ ਵੀ ਹੁਣ ਪਤਾ ਪਿਆ ਹੈ। ਬਰੋਬਰ ਸਾਡਾ ਅੱਧਾਕਲਪ ਰਾਜ ਚਲਦਾ ਹੈ ਫਿਰ ਦਵਾਪਰ ਵਿੱਚ ਅਸੀਂ ਸੋ ਦੇਵੀ – ਦੇਵਤਾ ਵਾਮ ਮਾਰਗ ਵਿੱਚ ਚਲੇ ਜਾਵਾਂਗੇ। ਜਦੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਉਦੋਂ ਤੋਂ ਹੀ ਵਾਮ ਮਾਰਗ ਸ਼ੁਰੂ ਹੁੰਦਾ ਹੈ। ਉਨ੍ਹਾਂ ਦੀ ਵੀ ਨਿਸ਼ਾਨੀਆਂ ਹੈ। ਜਗਨਨਾਥ ਦੇ ਮੰਦਿਰ ਵਿੱਚ ਜਾਓ ਤਾਂ ਅੰਦਰ ਕਾਲੀ ਮੂਰਤੀ ਹੈ। ਬਾਹਰ ਵਿਚਕਾਰ ਦੇਵਤਾਵਾਂ ਦੇ ਗੰਦੇ ਚਿੱਤਰ ਹਨ। ਉਸ ਸਮੇਂ ਆਪਣੇ ਨੂੰ ਵੀ ਥੋੜੇ ਹੀ ਸਮਝ ਵਿੱਚ ਆਉਂਦਾ ਸੀ ਕਿ ਕੀ ਹੈ। ਵਿਕਾਰੀ ਮਨੁੱਖ ਵਿਕਾਰੀ ਦ੍ਰਿਸ਼ਟੀ ਨਾਲ ਵੇਖਣਗੇ। ਤਾਂ ਸਮਝਦੇ ਸੀ, ਦੇਵਤੇ ਵੀ ਵਿਕਾਰੀ ਸੀ। ਇਹ ਲਿਖਿਆ ਹੋਇਆ ਹੈ ਦੇਵਤੇ ਵਾਮ ਮਾਰਗ ਵਿੱਚ ਜਾਂਦੇ ਹਨ। ਡਰੈਸ ਵੀ ਦੇਵਤਾਵਾਂ ਦੀ ਦਿੱਤੀ ਹੈ। ਇੱਥੇ ਵੀ ਦੇਲਵਾੜਾ ਮੰਦਿਰ ਵਿੱਚ ਜਾਓ ਤਾਂ ਉੱਪਰ ਵਿੱਚ ਸ੍ਵਰਗ ਲੱਗਿਆ ਹੋਇਆ ਹੈ। ਥੱਲੇ ਤਪੱਸਿਆ ਵਿੱਚ ਬੈਠੇ ਹਨ। ਇਨ੍ਹਾਂ ਸਭ ਰਾਜ਼ਾ ਨੂੰ ਹੋਰ ਕੋਈ ਨਹੀਂ ਜਾਣਦੇ ਹਨ। ਬਾਬਾ ਦਾ ਤਾਂ ਅਨੁਭਵੀ ਰਥ ਹੈ ਨਾ।

ਤੁਸੀਂ ਬੱਚੇ ਹੁਣ ਸਮਝ ਰਹੇ ਹੋ – ਆਤਮਾਵਾਂ ਅਤੇ ਪਰਮਾਤਮਾ ਵੱਖ ਰਹੇ ਬਹੁਕਾਲ…ਤੁਸੀਂ ਜੋ ਪਹਿਲੇ ਵੱਖ ਹੋਏ ਹੋ ਫਿਰ ਤੁਸੀਂ ਹੀ ਆਕੇ ਪਹਿਲੇ ਮਿਲਦੇ ਹੋ। ਸਤਿਯੁਗ ਦਾ ਫਸਟ ਪ੍ਰਿੰਸ ਹੈ ਸ੍ਰੀਕ੍ਰਿਸ਼ਨ। ਕ੍ਰਿਸ਼ਨ ਦਾ ਬਾਪ ਵੀ ਤਾਂ ਹੋਵੇਗਾ ਨਾ। ਕ੍ਰਿਸ਼ਨ ਦੇ ਮਾਂ ਬਾਪ ਦਾ ਇੰਨਾ ਕੁਝ ਵਿਖਾਉਂਦੇ ਨਹੀਂ ਹਨ। ਸਿਰਫ ਵਿਖਾਉਂਦੇ ਹਨ ਮੱਥੇ ਤੇ ਰੱਖਕੇ ਨਦੀ ਤੋਂ ਉਸ ਪਾਰ ਲੈ ਗਿਆ। ਰਜਾਈ ਆਦਿ ਕੁਝ ਨਹੀਂ ਵਿਖਾਈ ਹੈ। ਉਨ੍ਹਾਂ ਦੇ ਬਾਪ ਦੀ ਮਹਿਮਾ ਕਿਓਂ ਨਹੀਂ ਹੈ! ਹੁਣ ਤੁਸੀਂ ਜਾਣਦੇ ਹੋ ਇਸ ਸਮੇਂ ਕ੍ਰਿਸ਼ਨ ਦੀ ਆਤਮਾ ਨੇ ਚੰਗੀ ਰੀਤੀ ਪੜ੍ਹਾਈ ਪੜ੍ਹੀ ਹੈ। ਜਿਸ ਕਾਰਨ ਮਾਂ ਬਾਪ ਤੋਂ ਵੀ ਉੱਚ ਪਦ ਪਾਇਆ ਹੈ। ਤੁਸੀਂ ਸਮਝਦੇ ਹੋ ਅਸੀਂ ਸ੍ਰੀਕ੍ਰਿਸ਼ਨ ਦੀ ਰਾਜਧਾਨੀ ਵਿੱਚ ਸੀ, ਸ੍ਵਰਗ ਵਿੱਚ ਤਾਂ ਸੀ ਨਾ। ਫਿਰ ਅਸੀਂ ਚੰਦ੍ਰਵੰਸ਼ੀ ਬਣੇ। ਹੁਣ ਫਿਰ ਸੂਰਜ਼ਵੰਸ਼ੀ ਬਣਨ ਦੇ ਲਈ ਸ਼੍ਰੀਮਤ ਤੇ ਚਲ ਪਾਵਨ ਬਣ ਪਾਵਨ ਦੁਨੀਆਂ ਦੇ ਮਾਲਿਕ ਬਣਾਂਗੇ। ਹਰ ਇੱਕ ਆਪਣੀ ਅਵਸਥਾ ਨੂੰ ਵੇਖ ਸਕਦੇ ਹੋ। ਜੇ ਅਸੀਂ ਇਸ ਸਮੇਂ ਸ਼ਰੀਰ ਛੱਡ ਸਕਦੇ ਹੋ। ਜੇਕਰ ਅਸੀਂ ਇਸ ਸਮੇਂ ਸ਼ਰੀਰ ਛੱਡ ਦਈਏ ਤਾਂ ਕਿਸ ਗਤੀ ਨੂੰ ਪਾਵਾਂਗੇ। ਹਰ ਇੱਕ ਸਮਝ ਸਕਦੇ ਹਨ। ਜਿਨ੍ਹਾਂ ਬਾਪ ਨੂੰ ਯਾਦ ਕਰਾਂਗੇ ਉਨੇ ਵਿਕਰਮ ਵਿਨਾਸ਼ ਹੋਣਗੇ। ਮਨੁੱਖ ਦੇ ਉੱਪਰ ਕੋਈ ਆਫ਼ਤਾਂ ਜਾਂ ਦੁੱਖ ਆਉਂਦਾ ਹੈ ਜਾਂ ਦੇਵਾਲਾ ਨਿਕਾਲਦੇ ਹਨ ਤਾਂ ਸਾਧੂਆਂ ਦਾ ਜਾਕੇ ਸੰਗ ਕਰਦੇ ਹਨ। ਫਿਰ ਮਨੁੱਖ ਸਮਝਦੇ ਇਹ ਤਾਂ ਭਗਤ ਆਦਮੀ ਹੈ। ਠਗੀ ਥੋੜੀ ਹੀ ਕਰਨਗੇ। ਇਵੇਂ – ਇਵੇਂ ਵੀ ਦੋ ਚਾਰ ਵਰ੍ਹੇ ਵਿੱਚ ਬਹੁਤ ਧਨਵਾਨ ਹੋ ਜਾਂਦੇ ਹਨ। ਉਨ੍ਹਾਂ ਦੇ ਬਹੁਤ ਛਿਪੇ ਹੋਏ ਪੈਸੇ ਹੁੰਦੇ ਹਨ। ਹਰ ਇੱਕ ਪ੍ਰਾਣੀ ਬੁੱਧੀ ਨਾਲ ਸਮਝ ਸਕਦੇ ਹਨ। ਤੁਹਾਡੇ ਵਿੱਚ ਵੀ ਬਹੁਤ ਹਨ ਜੋ ਬਹੁਤ ਘੱਟ ਯਾਦ ਕਰਦੇ ਹਨ ਇਸਲਈ ਬਾਬਾ ਕਹਿੰਦੇ ਹਨ ਆਪਣਾ ਕਲਿਆਣ ਚਾਹੁੰਦੇ ਹੋ ਤਾਂ ਆਪਣੇ ਕੋਲ ਨੋਟ ਬੁੱਕ ਰੱਖੋ। ਚਾਰਟ ਨੋਟ ਕਰੋ। ਅਸੀਂ ਸਾਰੇ ਦਿਨ ਵਿੱਚ ਕਿੰਨਾ ਸਮੇਂ ਯਾਦ ਵਿੱਚ ਰਹੇ। ਮਨੁੱਖ ਤਾਂ ਸਾਰੀ ਜੀਵਨ ਦੀ ਵੀ ਹਿਸਟਰੀ ਲਿਖਦੇ ਹਨ। ਤੁਹਾਨੂੰ ਤਾਂ ਸਿਰਫ ਯਾਦ ਦਾ ਚਾਰਟ ਲਿਖਣਾ ਹੈ, ਆਪਣੀ ਹੀ ਉਨਤੀ ਕਰਨੀ ਹੈ। ਬਾਬਾ ਨੂੰ ਯਾਦ ਨਹੀਂ ਕਰਨਗੇ ਤਾਂ ਉੱਚ ਪਦਵੀ ਪਾ ਨਹੀਂ ਸਕਣਗੇ। ਵਿਕਰਮ ਵਿਨਾਸ਼ ਹੀ ਨਹੀਂ ਹੋਣਗੇ ਤਾਂ ਉੱਚ ਪਦਵੀ ਕਿਵੇਂ ਪਾਉਣਗੇ। ਫਿਰ ਸਜਾਵਾਂ ਖਾਣੀਆਂ ਪੈਣਗੀਆਂ। ਮੋਚਰਾ ਜੋ ਨਹੀਂ ਖਾਣਗੇ ਤਾਂ ਪਦਵੀ ਚੰਗੀ ਮਿਲੇਗੀ। ਮੋਚਰਾ ਖਾਕੇ ਫਿਰ ਕੁਝ ਥੋੜਾ ਬਹੁਤ ਪਦਵੀ ਪਾਉਣਾ ਪਰ ਉਹ ਕੀ ਕੰਮ ਦਾ। ਧਰਮਰਾਜ ਦਾ ਮੋਚਰਾ ਨਾ ਖਾਈਏ, ਬੇਇੱਜਤੀ ਨਾ ਹੋਵੇ – ਇਹ ਪੁਰਸ਼ਾਰਥ ਕਰਨਾ ਹੈ। ਤੁਸੀਂ ਵੇਖਦੇ ਹੋ ਸ਼ਿਵਬਾਬਾ ਬੈਠਾ ਰਹਿੰਦਾ ਹੈ ਫਿਰ ਧਰਮਰਾਜ ਵੀ ਹੈ। ਤੁਹਾਨੂੰ ਸਭ ਸਾਕਸ਼ਾਤਕਰ ਕਰਾਉਂਦੇ ਹਨ। ਤੁਸੀਂ ਇਹ – ਇਹ ਕੀਤਾ ਸੀ, ਯਾਦ ਹੈ? ਹੁਣ ਖਾਓ ਸਜਾ। ਫਿਰ ਉਸੇ ਸਮੇਂ ਸਜਾਵਾਂ ਉਨੀ ਹੀ ਖਾਂਦੇ ਹਨ, ਜਿੰਨੀ ਜਨਮ – ਜਨਮਾਂਤਰ ਖਾਂਦੇ ਹਨ। ਪਿਛਾੜੀ ਵਿੱਚ ਥੋੜਾ ਰੋਟੀ ਟੁੱਕੜ ਮਿਲਿਆ, ਉਸ ਤੋ ਕੀ ਫਾਇਦਾ। ਮੋਚਰਾ ਤਾਂ ਨਹੀਂ ਖਾਣਾ ਚਾਹੀਦਾ ਹੈ। ਆਪਣੀ ਅਵਸਥਾ ਦੀ ਜਾਂਚ ਕਰਨੀ ਹੈ। ਜਿਵੇਂ ਪੋਤਾਮੇਲ ਕੱਢਦੇ ਹਨ। ਕੋਈ 6 ਮਹੀਨੇ ਦਾ, ਕੋਈ 12 ਮਹੀਨੇ ਦਾ। ਕੋਈ ਤਾਂ ਰੋਜ਼ ਦਾ ਵੀ ਕੱਡਦੇ ਹਨ। ਬਾਪ ਕਹਿੰਦੇ ਹਨ – ਤੁਸੀਂ ਵਪਾਰੀ ਹੋ। ਕੋਈ ਵਿਰਲਾ ਵਪਾਰੀ ਬੇਹੱਦ ਦੇ ਬਾਪ ਨਾਲ ਵਪਾਰ ਕਰੇ। ਧਨ ਨਹੀਂ ਤਨ – ਮਨ ਤਾਂ ਹੈ ਨਾ। ਉਨ੍ਹਾਂ ਨੂੰ ਸ਼ਰਾਫ਼ ਵੀ ਕਹਿੰਦੇ ਹਨ। ਮੱਟਾ ਸੱਟਾ ਕਰਦੇ ਹੈ ਨਾ। ਤੁਸੀਂ ਤਨ – ਮਨ – ਧਨ ਦਿੰਦੇ ਹੋ ਰਿਟਰਨ ਵਿੱਚ 21 ਜਨਮ ਦੇ ਲਈ ਕਿੰਨਾ ਵਰਸਾ ਪਾਉਂਦੇ ਹੋ। ਬਾਬਾ ਮੈਂ ਆਪ ਦਾ ਹਾਂ। ਅਜਿਹੀ ਯੁਕਤੀ ਦੱਸੋ ਜੋ ਸਾਡੀ ਆਤਮਾ ਅਤੇ ਸ਼ਰੀਰ ਇਨ੍ਹਾਂ ਲਕਸ਼ਮੀ – ਨਾਰਾਇਣ ਵਰਗਾ ਬਣ ਜਾਵੇ। ਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਕਿੰਨਾ ਗੋਰਾ ਬਣਾਉਂਦਾ ਹਾਂ। ਇੱਕਦਮ ਰੂਪ ਹੀ ਬਦਲ ਦਿੰਦਾ ਹਾਂ। ਦੂਜੇ ਜਨਮ ਵਿੱਚ ਤੁਹਾਨੂੰ ਫਸਟਕਲਾਸ ਸ਼ਰੀਰ ਮਿਲੇਗਾ। ਤੁਸੀਂ ਬੈਕੁੰਠ ਵਿਚ ਵੀ ਵੇਖਦੇ ਹੋ। ਤੁਸੀਂ ਜਾਣਦੇ ਹੋ ਇਹ ਮੰਮਾ ਬਾਬਾ ਫਿਰ ਲਕਸ਼ਮੀ – ਨਾਰਾਇਣ ਬਣਨਗੇ। ਏਮ ਆਬਜੈਕਟ ਵੀ ਵਿਖਾਉਂਦੇ ਹਨ। ਜੋ ਜਿੰਨਾ ਪੁਰਸ਼ਾਰਥ ਕਰੇ। ਜੇਕਰ ਪੁਰਸ਼ਾਰਥ ਪੂਰਾ ਨਹੀਂ ਕਰਨਗੇ, ਧਮਚਕਰ ਮਚਾਉਣਗੇ ਤਾਂ ਆਪਣੀ ਪਦਵੀ ਹੀ ਭ੍ਰਿਸ਼ਟ ਕਰਨਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਆਪਣੀ ਅਵਸਥਾ ਦੀ ਜਾਂਚ ਆਪ ਹੀ ਕਰਨੀ ਹੈ। ਆਪਣੇ ਕਲਿਆਣ ਦੇ ਲਈ ਡੇਲੀ ਡਾਇਰੀ ਰੱਖਣੀ ਹੈ, ਜਿਸ ਵਿੱਚ ਯਾਦ ਦਾ ਚਾਰਟ ਨੋਟ ਕਰਨਾ ਹੈ।

2. ਬੇਹੱਦ ਦੇ ਬਾਪ ਨਾਲ ਸੱਚਾ – ਸੱਚਾ ਵਪਾਰ ਕਰਨਾ ਹੈ। ਆਪਣਾ ਤਨ – ਮਨ – ਧਨ ਬਾਪ ਹਵਾਲੇ ਕਰ 21 ਜਨਮਾਂ ਦੇ ਲਈ ਰਿਟਰਨ ਲੈਣਾ ਹੈ। ਨਿਸ਼ਚਾਬੁੱਧੀ ਬਣ ਆਪਣਾ ਕਲਿਆਣ ਕਰਨਾ ਹੈ।

ਵਰਦਾਨ:-

ਬਾਪਦਾਦਾ ਦੀ ਨੰਬਰਵਨ ਸ਼੍ਰੀਮਤ ਹੈ ਕਿ ਆਪਣੇ ਨੂੰ ਆਤਮਾ ਸਮਝਕੇ ਬਾਪ ਨੂੰ ਯਾਦ ਕਰੋ। ਜੇ ਆਤਮਾ ਦੇ ਬਜਾਏ ਆਪਣੇ ਨੂੰ ਸਾਧਾਰਨ ਸ਼ਰੀਰਧਾਰੀ ਸਮਝਦੇ ਹੋ ਤਾਂ ਯਾਦ ਟਿਕ ਨਹੀਂ ਸਕਦੀ। ਉਵੇਂ ਵੀ ਕੋਈ ਦੋ ਚੀਜ਼ਾਂ ਨੂੰ ਜੱਦ ਜੋੜਿਆ ਜਾਂਦਾ ਹੈ ਤਾਂ ਪਹਿਲੇ ਸਮਾਨ ਬਣਾਉਂਦੇ ਹਨ, ਇਵੇਂ ਹੀ ਆਤਮਾ ਸਮਝਕੇ ਯਾਦ ਕਰੋ ਤਾਂ ਯਾਦ ਸਹਿਜ ਹੋ ਜਾਵੇਗੀ। ਇਹ ਸ਼੍ਰੀਮਤ ਹੀ ਮੁੱਖ ਫਾਊਂਡੇਸ਼ਨ ਹੈ। ਇਸ ਗੱਲ ਤੇ ਬਾਰ – ਬਾਰ ਅਟੈਂਸ਼ਨ ਦਵੋ ਤਾਂ ਸਾਹਿਜਯੋਗੀ ਬਣ ਜਾਵੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top