22 February 2022 Punjabi Murli Today | Brahma Kumaris
Read and Listen today’s Gyan Murli in Punjabi
21 February 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਤੁਸੀਂ ਸਭ ਨੂੰ ਸੱਚੀ ਗੀਤਾ ਸੁਣਾਕੇ ਸੁਖ ਦੇਣ ਵਾਲੇ ਸੱਚੇ - ਸੱਚੇ ਵਿਆਸ ਹੋ, ਤੁਹਾਨੂੰ ਚੰਗੀ ਤਰ੍ਹਾਂ ਪੜ੍ਹਕੇ ਸਭਨੂੰ ਪੜ੍ਹਾਉਣਾ ਹੈ, ਸੁਖ ਦੇਣਾ ਹੈ"
ਪ੍ਰਸ਼ਨ: -
ਸਭ ਤੋਂ ਉੱਚੀ ਮੰਜਿਲ ਕਿਹੜੀ ਹੈ ਜਿਸ ਤੇ ਪਹੁੰਚਣ ਦਾ ਤੁਸੀਂ ਪੁਰਸ਼ਾਰਥ ਕਰਦੇ ਹੋ?
ਉੱਤਰ:-
ਆਪਣੇ ਨੂੰ ਅਸ਼ਰੀਰੀ ਸਮਝਣਾ, ਇਸ ਦੇਹ – ਅਭਿਮਾਨ ਤੇ ਜਿੱਤ ਪਾਉਣਾ – ਇਹ ਹੀ ਉੱਚੀ ਮੰਜਿਲ ਹੈ ਕਿਉਂਕਿ ਸਭ ਤੋਂ ਵੱਡਾ ਦੁਸ਼ਮਣ ਹੈ ਦੇਹ – ਅਭਿਮਾਨ। ਅਜਿਹਾ ਪੁਰਸ਼ਾਰਥ ਕਰਨਾ ਹੈ ਜੋ ਅੰਤ ਵਿੱਚ ਇੱਕ ਬਾਪ ਦੇ ਸਿਵਾਏ ਕਿਸੇ ਦੀ ਯਾਦ ਨਹੀਂ ਆਏ। ਸ਼ਰੀਰ ਛੱਡ ਬਾਪ ਦੇ ਕੋਲ ਜਾਣਾ ਹੈ। ਇਹ ਸ਼ਰੀਰ ਵੀ ਯਾਦ ਨਾ ਰਹੇ। ਇਹ ਹੀ ਮਿਹਨਤ ਕਰਨੀ ਹੈ।
ਗੀਤ:-
ਇਸ ਪਾਪ ਦੀ ਦੁਨੀਆਂ ਸੇ…
ਓਮ ਸ਼ਾਂਤੀ। ਜੀਵ ਆਤਮਾਵਾਂ ਜਾਂ ਬੱਚੇ ਸਮਝਦੇ ਹਨ ਦਿਲ ਵਿੱਚ ਕਿ ਹੁਣ ਸਾਨੂੰ ਬਾਬਾ ਕਿਤੇ ਲੈ ਚਲਦੇ ਹਨ। ਬਰੋਬਰ ਜਿਥੋਂ ਅਸੀਂ ਆਏ ਹਾਂ ਉੱਥੇ ਹੀ ਲੈ ਚੱਲਣ ਗੇ। ਫਿਰ ਸਾਨੂੰ ਪੁੰਨ ਆਤਮਾਵਾਂ ਦੀ ਸ੍ਰਿਸ਼ਟੀ, ਜੀਵ ਆਤਮਾਵਾਂ ਦੀ ਦੁਨੀਆਂ ਵਿੱਚ ਭੇਜ ਦੇਣਗੇ। ਸ੍ਰੇਸ਼ਠ ਅਤੇ ਭ੍ਰਸ਼ਟ ਅੱਖਰ ਨਿਕਲੇ ਹਨ, ਜਰੂਰ ਜੀਵ ਆਤਮਾਵਾਂ ਨੂੰ ਹੀ ਕਹਿਣਗੇ। ਸੁਖ ਜਾਂ ਦੁਖ ਜਦੋਂ ਸ਼ਰੀਰ ਵਿੱਚ ਹੈ ਤਾਂ ਹੀ ਭੋਗਿਆ ਜਾਂਦਾ ਹੈ। ਬੱਚੇ ਜਾਣਦੇ ਹਨ ਕਿ ਹੁਣ ਬਾਬਾ ਆਇਆ ਹੈ। ਬਾਬਾ ਦਾ ਨਾਮ ਸਦਾ ਸ਼ਿਵ ਹੈ। ਸਾਡਾ ਨਾਮ ਸਾਲੀਗ੍ਰਾਮ ਹੈ। ਸ਼ਿਵ ਦੇ ਮੰਦਿਰ ਵਿੱਚ ਸਾਲੀਗ੍ਰਾਮਾਂ ਦੀ ਵੀ ਪੂਜਾ ਹੁੰਦੀ ਹੈ, ਬਾਬਾ ਨੇ ਸਮਝਾਇਆ ਸੀ – ਇੱਕ ਹੈ ਰੁਦ੍ਰ ਗਿਆਨ ਯਗ, ਦੂਜਾ ਹੈ ਰੁਦ੍ਰ ਯਗ। ਉਸ ਵਿੱਚ ਖਾਸ ਬਨਾਰਸ ਦੇ ਬ੍ਰਾਹਮਣਾਂ, ਪੰਡਿਤਾਂ ਨੂੰ ਬੁਲਾਉਂਦੇ ਹਨ – ਰੁਦ੍ਰ ਗਿਆਨ ਯਗ ਦੀ ਪੂਜਾ ਦੇ ਲਈ। ਬਨਾਰਸ ਵਿੱਚ ਹੀ ਸ਼ਿਵ ਦੇ ਰਹਿਣ ਦੇ ਅਨੇਕ ਮੰਦਿਰ ਹਨ। ਸ਼ਿਵ – ਕਾਸ਼ੀ ਕਹਿੰਦੇ ਹਨ, ਅਸਲ ਨਾਮ ਕਾਸ਼ੀ ਸੀ। ਫਿਰ ਅੰਗਰੇਜ਼ਾਂ ਨੇ ਬਨਾਰਸ ਨਾਮ ਰੱਖਿਆ। ਵਾਰਾਨਸੀ ਨਾਮ ਹੁਣੇ ਰੱਖਿਆ ਹੈ। ਭਗਤੀ ਮਾਰਗ ਵਿੱਚ ਆਤਮਾ ਪਰਮਾਤਮਾ ਦਾ ਗਿਆਨ ਤਾਂ ਹੈ ਨਹੀਂ। ਪੂਜਾ ਦੋਵਾਂ ਦੀ ਵੱਖ – ਵੱਖ ਕਰਦੇ ਹਨ। ਇੱਕ ਵੱਡਾ ਸ਼ਿਵਲਿੰਗ ਬਨਾਉਂਦੇ ਹਨ ਬਾਕੀ ਛੋਟੇ – ਛੋਟੇ ਸਾਲੀਗ੍ਰਾਮ ਅਨੇਕ ਬਨਾਉਂਦੇ ਹਨ। ਤੁਸੀਂ ਜਾਣਦੇ ਹੋ – ਸਾਡਾ ਆਤਮਾਵਾਂ ਦਾ ਨਾਮ ਹੈ ਸਾਲੀਗ੍ਰਾਮ ਅਤੇ ਸਾਡੇ ਬਾਬਾ ਦਾ ਨਾਮ ਹੈ ਸ਼ਿਵ। ਸਾਲੀਗ੍ਰਾਮ ਸਭ ਇੱਕ ਸਾਈਜ਼ ਦੇ ਬਨਾਉਂਦੇ ਹਨ ਤਾਂ ਬਰੋਬਰ ਬਾਪ ਅਤੇ ਬੇਟੇ ਦਾ ਸੰਬੰਧ ਹੈ। ਆਤਮਾ ਯਾਦ ਕਰਦੀ ਰਹਿੰਦੀ ਹੈ ਹੇ ਪਰਮਪਿਤਾ ਪਰਮਾਤਮ। ਅਸੀਂ ਪਰਮਾਤਮਾ ਨਹੀਂ ਹਾਂ। ਪ੍ਰਮਾਤਮਾ ਸਾਡਾ ਬਾਬਾ ਹੈ, ਇਹ ਸਮਝਾਉਣ ਦੀ ਮੱਤ ਤੁਹਾਨੂੰ ਦਿੱਤੀ ਗਈ ਹੈ। ਦਿਨ – ਪ੍ਰਤੀਦਿਨ ਤੁਹਾਨੂੰ ਸ਼੍ਰੀਮਤ ਮਿਲਦੀ ਰਹਿੰਦੀ ਹੈ ਕਿ ਕਿਸੇ ਨੂੰ ਵੀ ਪਹਿਲਾਂ ਬਾਪ ਦਾ ਪਰਿਚੈ ਦੇਕੇ ਵਰਸਾ ਦਵਾਉਣਾ ਹੈ। ਪਹਿਲਾਂ ਤੁਹਾਨੂੰ ਸਿੱਧ ਕਰਕੇ ਸਮਝਾਉਣਾ ਹੈ ਕਿ ਉਹ ਨਿਰਾਕਾਰ ਬਾਪ ਹੈ। ਇਹ ਪ੍ਰਜਾਪਿਤਾ ਸਾਕਾਰ ਹੈ। ਵਰਸਾ ਨਿਰਾਕਾਰ ਤੋੰ ਮਿਲਦਾ ਹੈ। ਹੁਣ ਬਾਪ ਸਮਝਾਉਂਦੇ ਹਨ – ਮੇਰਾ ਇੱਕ ਹੀ ਸ਼ਿਵ ਨਾਮ ਹੈ। ਦੂਜਾ ਕੋਈ ਮੇਰਾ ਨਾਮ ਨਹੀਂ। ਸਾਰੀਆਂ ਆਤਮਾਵਾਂ ਦੇ ਸ਼ਰੀਰ ਦੇ ਨਾਮ ਅਨੇਕ ਹਨ। ਮੇਰਾ ਕੋਈ ਸ਼ਰੀਰ ਹੈ ਨਹੀਂ। ਮੈਂ ਸੁਪ੍ਰੀਮ ਸੋਲ ਹਾਂ।
ਬਾਪ ਪੁੱਛਦੇ ਹਨ ਬੱਚੇ, ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ? ਜੋ ਸਿਆਣੇ ਹੋਣਗੇ ਉਹ ਕਹਿ ਦੇਣਗੇ ਦੇਹ – ਅਭਿਮਾਨ ਸਭ ਤੋੰ ਵੱਡਾ ਦੁਸ਼ਮਣ ਹੈ ਜਿਸ ਨਾਲ ਹੀ ਕਾਮ ਦੀ ਪੈਦਾਇਸ਼ ਹੁੰਦੀ ਹੈ। ਦੇਹ – ਅਭਿਮਾਨ ਨੂੰ ਜਿੱਤਣ ਲਈ ਬੜੀ ਮੁਸ਼ਕਿਲਾਤ ਹੁੰਦੀ ਹੈ। ਦੇਹੀ – ਅਭਿਮਾਨੀ ਬਣਨ ਵਿੱਚ ਹੀ ਮਿਹਨਤ ਹੈ। ਜਨਮ – ਜਨਮਾਂਤ੍ਰ ਤੁਸੀਂ ਦੇਹ ਦੇ ਸੰਬੰਧ ਵਿੱਚ ਚੱਲੇ ਹੋ। ਹੁਣ ਜਾਣਦੇ ਹੋ ਬਰੋਬਰ ਮੈਂ ਆਤਮਾ ਅਵਿਨਾਸ਼ੀ ਹਾਂ, ਜਿਸਦੇ ਆਧਾਰ ਨਾਲ ਇਹ ਸ਼ਰੀਰ ਚਲਦਾ ਹੈ। ਰਿਲੀਜਸ ਮਾਇੰਡਿਡ ਜੋ ਵੀ ਹਨ ਉਹ ਸਮਝਦੇ ਹਨ ਕਿ ਅਸੀਂ ਆਤਮਾ ਹਾਂ, ਦੇਹ ਨਹੀਂ ਹਾਂ। ਆਤਮਾ ਦਾ ਨਾਮ ਇੱਕ ਹੀ ਰਹਿੰਦਾ ਹੈ। ਦੇਹ ਦੇ ਨਾਮ ਬਦਲਦੇ ਹਨ। ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਸਾਨੂੰ ਬਾਪ ਕਹਿੰਦੇ ਹਨ ਤੁਹਾਨੂੰ ਚਲਣਾ ਹੈ ਪੁੰਨ ਆਤਮਾਵਾਂ ਦੀ ਦੁਨੀਆਂ ਵਿੱਚ। ਇਹ ਹੈ ਪਾਪ ਆਤਮਾਵਾਂ ਦੀ ਦੁਨੀਆਂ। ਭ੍ਰਸ਼ਟਾਚਾਰੀ ਰਾਵਣ ਬਨਾਉਂਦੇ ਹਨ। ਦਸ ਸਿਰ ਵਾਲਾ ਕੋਈ ਮਨੁੱਖ ਨਹੀਂ ਹੁੰਦਾ ਪਰੰਤੂ ਇਸ ਗੱਲ ਨੂੰ ਕੋਈ ਨਹੀਂ ਜਾਣਦੇ। ਸਾਰੇ ਰਾਮਲੀਲਾ ਆਦਿ ਵਿੱਚ ਪਾਰ੍ਟ ਲੈਂਦੇ ਰਹਿੰਦੇ ਹਨ। ਸਭ ਦੀ ਇੱਕ ਮੱਤ ਵੀ ਨਹੀਂ ਹੈ। ਕੋਈ – ਕੋਈ ਇਨ੍ਹਾਂ ਸਭਨਾਂ ਗੱਲਾਂ ਨੂੰ ਕਲਪਨਾ ਸਮਝਦੇ ਹਨ। ਪ੍ਰੰਤੂ ਇਹ ਨਹੀਂ ਜਾਣਦੇ ਕਿ ਰਾਵਣ ਭ੍ਰਸ਼ਟਾਚਾਰੀ ਨੂੰ ਕਿਹਾ ਜਾਂਦਾ ਹੈ। ਪਰਾਈ ਔਰਤ ਨੂੰ ਚੁਰਾਉਣਾ ਇਹ ਭ੍ਰਸ਼ਟਾਚਾਰ ਹੈ ਨਾ। ਇਸ ਸਮੇਂ ਸਭ ਭ੍ਰਸ਼ਟਾਚਾਰੀ ਹਨ ਨਾ ਕਿਉਂਕਿ ਵਿਕਾਰ ਵਿੱਚ ਜਾਂਦੇ ਹਨ। ਜੋ ਵਿਕਾਰ ਵਿੱਚ ਨਹੀਂ ਜਾਂਦੇ ਉਨ੍ਹਾਂਨੂੰ ਨਿਰਵਿਕਾਰੀ ਕਿਹਾ ਜਾਂਦਾ ਹੈ, ਉਹ ਹੈ ਰਾਮਰਾਜ। ਇਹ ਹੈ ਰਾਵਣ ਰਾਜ। ਭਾਰਤ ਵਿੱਚ ਹੀ ਰਾਮਰਾਜ ਸੀ। ਭਾਰਤ ਸਭ ਤੋੰ ਪ੍ਰਾਚੀਨ ਸੀ। ਪਹਿਲੇ ਨੰਬਰ ਵਿੱਚ ਧਰਤੀ ਤੇ ਸੂਰਜਵੰਸ਼ੀ ਦੇਵੀ ਦੇਵਤਾਵਾਂ ਦਾ ਝੰਡਾ ਬੁਲੰਦ ਸੀ। ਉਸ ਵਕਤ ਚੰਦ੍ਰਵਨਸ਼ੀ ਵੀ ਨਹੀਂ ਸਨ। ਹੁਣ ਤੁਸੀਂ ਬੱਚਿਆਂ ਦਾ ਇਹ ਸੂਰਜਵੰਸ਼ੀ ਝੰਡਾ ਹੈ। ਤੁਹਾਨੂੰ ਮੰਜਿਲ ਦਾ ਪਤਾ ਚੱਲ ਗਿਆ ਹੈ ਫਿਰ ਭੁੱਲ ਜਾਂਦੇ ਹੋ। ਸਕੂਲ ਵਿੱਚ ਬੱਚਾ ਕਦੇ ਐਮ ਅਬਜੈਕਟ ਨੂੰ ਭੁੱਲ ਨਹੀਂ ਸਕਦਾ। ਸਟੂਡੈਂਟ ਟੀਚਰ ਨੂੰ ਜਾਂ ਪੜ੍ਹਾਈ ਨੂੰ ਕਦੇ ਭੁੱਲ ਨਹੀਂ ਸਕਦੇ। ਇੱਥੇ ਫਿਰ ਭੁੱਲ ਜਾਂਦੇ ਹਨ। ਕਿੰਨੀ ਵੱਡੀ ਪੜ੍ਹਾਈ ਹੈ, 21 ਜਨਮਾਂ ਦੇ ਲਈ ਰਾਜਭਾਗ ਪਾਉਂਦੇ ਹੋ। ਅਜਿਹੇ ਸਕੂਲ ਵਿੱਚ ਕਿੰਨਾਂ ਚੰਗਾ ਅਤੇ ਰੋਜ਼ਾਨਾ ਪੜ੍ਹਨਾ ਚਾਹੀਦਾ ਹੈ। ਇਸ ਕਲਪ ਜੇਕਰ ਨਾਪਾਸ ਹੋਏ ਤਾਂ ਕਲਪ – ਕਲਪ ਨਾਪਾਸ ਹੁੰਦੇ ਹੀ ਰਹਿਣਗੇ। ਫਿਰ ਕਦੇ ਵੀ ਪਾਸ ਨਹੀਂ ਹੋਣਾ ਹੈ। ਤਾਂ ਕਿਨਾਂ ਪੁਰਸ਼ਾਰਥ ਕਰਨਾ ਚਾਹੀਦਾ ਹੈ। ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ। ਸ਼੍ਰੀਮਤ ਕਹਿੰਦੀ ਹੈ ਚੰਗੀ ਤਰ੍ਹਾਂ ਧਾਰਨ ਕਰੋ ਅਤੇ ਕਰਵਾਓ। ਜੇਕਰ ਈਸ਼ਵਰੀਏ ਡਾਇਰੈਕਸ਼ਨ ਤੇ ਨਹੀਂ ਚੱਲੋਗੇ ਤਾਂ ਉੱਚ ਪਦਵੀ ਵੀ ਨਹੀਂ ਪਾਓਗੇ। ਆਪਣੀ ਦਿਲ ਤੋੰ ਪੁੱਛੋ – ਅਸੀਂ ਸ਼੍ਰੀਮਤ ਤੇ ਚੱਲ ਰਹੇ ਹਾਂ। ਆਪਣੇ ਨੂੰ ਮਿਆ ਮਿੱਠੂ ਨਹੀਂ ਸਮਝਣਾ ਹੈ। ਹੁਣ ਆਪਣੇ ਤੋੰ ਪੁੱਛੋ ਤਾਂ ਜਿਵੇਂ ਇਹ ਬ੍ਰਹਮਾ ਸਰਸਵਤੀ ਸ਼੍ਰੀਮਤ ਤੇ ਚਲਦੇ ਹਨ, ਅਸੀਂ ਇਵੇਂ ਚਲ ਰਹੇ ਹਾਂ? ਪੜ੍ਹਕੇ ਹੋਰ ਪੜ੍ਹਾਉਂਦੇ ਹਾਂ? ਕਿਉਂਕਿ ਤੁਸੀਂ ਸੱਚੀ – ਸੱਚੀ ਗੀਤਾ ਸੁਨਾਉਣ ਵਾਲੇ ਵਿਆਸ ਹੋ। ਉਹ ਵਿਆਸ ਨਹੀਂ ਜਿਸ ਨੇ ਗੀਤਾ ਲਿਖੀ ਹੈ। ਤੁਸੀਂ ਇਸ ਸਮੇਂ ਸੁਖਦੇਵ ਦੇ ਬੱਚੇ ਸੁਖ ਦੇਣ ਵਾਲੇ ਵਿਆਸ ਹੋ। ਸੁਖਦੇਵ ਸ਼ਿਵਬਾਬਾ ਗੀਤਾ ਦਾ ਭਗਵਾਨ ਹੈ। ਤੁਸੀਂ ਉਨ੍ਹਾਂ ਦੇ ਬੱਚੇ ਵਿਆਸ ਹੋ ਕਥਾ ਸੁਨਾਉਣ ਵਾਲੇ।
ਇਹ ਸਕੂਲ ਹੈ, ਸਕੂਲ ਵਿੱਚ ਬੱਚੇ ਦੀ ਪੜ੍ਹਾਈ ਦਾ ਪਤਾ ਚਲ ਜਾਂਦਾ ਹੈ। ਉਹ ਹੈ ਪ੍ਰਤੱਖ, ਇਹ ਹੈ ਗੁਪਤ। ਇਹ ਫਿਰ ਬੁੱਧੀ ਨਾਲ ਜਾਣਿਆ ਜਾਂਦਾ ਹੈ ਕਿ ਅਸੀਂ ਕਿਸ ਲਾਇਕ ਹਾਂ। ਕਿਸਨੂੰ ਪੜ੍ਹਾਉਣ ਦਾ ਸਬੂਤ ਮਿਲਿਆ ਹੈ। ਬੱਚੇ ਲਿਖਦੇ ਹਨ ਕਿ ਬਾਬਾ ਫਲਾਣੇ ਨੇ ਸਾਨੂੰ ਅਜਿਹਾ ਤੀਰ ਲਗਾਇਆ ਜੋ ਅਸੀਂ ਤੁਹਾਡੇ ਬਣ ਗਏ। ਕਈ ਤਾਂ ਸਾਹਮਣੇ ਆਉਂਦੇ ਵੀ ਕਹਿ ਨਹੀਂ ਸਕਦੇ ਕਿ ਬਾਬਾ ਅਸੀਂ ਤਾਂ ਤੁਹਾਡੇ ਬਣ ਗਏ। ਕਈ ਬੱਚੀਆਂ ਪਵਿਤ੍ਰਤਾ ਦੇ ਕਾਰਨ ਮਾਰ ਵੀ ਖਾਂਦੀਆਂ ਰਹਿੰਦੀਆਂ ਹਨ। ਕਈ ਤਾਂ ਬੱਚੇ ਬਣਕੇ ਫਿਰ ਟੁੱਟ ਵੀ ਪੈਂਦੇ ਹਨ ਕਿਉਂਕਿ ਚੰਗੀ ਤਰ੍ਹਾਂ ਨਾਲ ਪੜ੍ਹਦੇ ਨਹੀਂ। ਨਹੀਂ ਤਾਂ ਬਾਪ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ ਕਿ ਬੱਚੇ ਸਿਰ੍ਫ ਮੈਨੂੰ ਯਾਦ ਕਰੋ ਅਤੇ ਪੜ੍ਹੋ ਇਸ ਨਾਲੇਜ ਨਾਲ ਤੁਸੀਂ ਚਕ੍ਰਵਰਤੀ ਰਾਜਾ ਬਣੋਗੇ। ਘਰ ਦੇ ਬਾਹਰ ਵੀ ਲਿਖ ਦਵੋ – ਇੱਕ ਸੈਕਿੰਡ ਵਿੱਚ ਜੀਵਨਮੁਕਤੀ ਮਿਲ ਸਕਦੀ ਹੈ – ਜਨਕ ਮਿਸਲ, 21 ਜਨਮਾਂ ਦੇ ਲਈ। ਇੱਕ ਸੈਕਿੰਡ ਵਿੱਚ ਤੁਸੀਂ ਵਿਸ਼ਵ ਦੇ ਮਾਲਿਕ ਬਣ ਸਕਦੇ ਹੋ। ਵਿਸ਼ਵ ਦੇ ਮਾਲਿਕ ਤਾਂ ਜਰੂਰ ਦੇਵਤੇ ਹੀ ਬਣਨਗੇ ਨਾ। ਉਹ ਵੀ ਨਵੀਂ ਵਿਸ਼ਵ, ਨਵਾਂ ਭਾਰਤ। ਜੋ ਭਾਰਤ ਨਵਾਂ ਸੀ ਉਹ ਹੁਣ ਪੁਰਾਣਾ ਹੋ ਗਿਆ ਹੈ। ਸਿਵਾਏ ਭਾਰਤ ਦੇ ਹੋਰ ਕਿਸੇ ਖੰਡ ਨੂੰ ਨਵਾਂ ਨਹੀਂ ਕਹਾਂਗੇ। ਜੇਕਰ ਨਵਾਂ ਕਹਾਂਗੇ ਤਾਂ ਫਿਰ ਪੁਰਾਣਾ ਵੀ ਕਹਿਣਾ ਪਵੇਗਾ। ਅਸੀਂ ਫੁਲ ਨਵੇਂ ਭਾਰਤ ਵਿੱਚ ਜਾਂਦੇ ਹਾਂ। ਭਾਰਤ ਹੀ 16 ਕਲਾਂ ਸੰਪੂਰਨ ਬਣਦਾ ਹੈ ਹੋਰ ਕੋਈ ਖੰਡ ਫੁਲ ਮੂਨ ਹੋ ਨਹੀਂ ਸਕਦਾ। ਉਹ ਤਾਂ ਸ਼ੁਰੂ ਹੀ ਅੱਧੇ ਤੋੰ ਹੁੰਦਾ ਹੈ। ਕਿੰਨੇਂ ਚੰਗੇ – ਚੰਗੇ ਰਾਜ਼ ਹਨ। ਸਾਡਾ ਭਾਰਤ ਹੀ ਸੱਚਖੰਡ ਕਹਿਲਾਇਆ ਜਾਂਦਾ ਹੈ। ਸੱਚ ਦੇ ਪਿੱਛੇ ਫਿਰ ਝੂਠ ਵੀ ਹੈ। ਭਾਰਤ ਪਹਿਲਾਂ ਫੁਲ ਮੂਨ ਹੁੰਦਾ ਹੈ। ਪਿਛੋਂ ਹਨ੍ਹੇਰਾ ਹੋ ਜਾਂਦਾ ਹੈ। ਪਹਿਲਾ ਝੰਡਾ ਹੈ ਹੈਵਿਨ ਦਾ। ਗਾਉਂਦੇ ਵੀ ਹਨ ਪੈਰਾਡਾਇਜ਼ ਸੀ। ਅਸੀਂ ਚੰਗੀ ਤਰ੍ਹਾਂ ਨਾਲ ਸਮਝਾ ਸਕਦੇ ਹਾਂ ਕਿਉਂਕਿ ਸਾਨੂੰ ਸਾਰਾ ਅਨੁਭਵ ਹੈ। ਸਤਿਯੁਗ ਤ੍ਰੇਤਾ ਵਿੱਚ ਅਸੀਂ ਕਿਵੇਂ ਰਾਜ ਕੀਤਾ ਫਿਰ ਦਵਾਪਰ ਕਲਯੁਗ ਵਿੱਚ ਕੀ ਹੋਇਆ, ਇਹ ਸਭ ਬੁੱਧੀ ਵਿੱਚ ਆਉਣ ਨਾਲ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਸਤਿਯੁਗ ਨੂੰ ਸੋਝਰਾ, ਕਲਯੁਗ ਨੂੰ ਹਨ੍ਹੇਰਾ ਕਿਹਾ ਜਾਂਦਾ ਹੈ, ਤਾਂ ਕਹਿੰਦੇ ਹਨ ਗਿਆਨ ਅੰਜਨ ਸਤਿਗੁਰੂ ਦਿੱਤਾ। ਬਾਬਾ ਨੇ ਕਿਵੇਂ ਆਕੇ ਤੁਸੀਂ ਅਬਲਾਵਾਂ, ਮਾਤਾਵਾਂ ਨੂੰ ਜਗਾਇਆ ਹੈ। ਸ਼ਾਹੂਕਾਰ ਤਾਂ ਕੋਈ ਮੁਸ਼ਕਿਲ ਨਾਲ ਹੀ ਖੜ੍ਹਾ ਹੁੰਦਾ ਹੈ। ਇਸ ਸਮੇਂ ਸੱਚਮੁੱਚ ਬਾਬਾ ਗਰੀਬ ਨਿਵਾਜ਼ ਹੈ। ਗ਼ਰੀਬ ਹੀ ਸਵਰਗ ਦੇ ਮਾਲਿਕ ਬਣਦੇ ਹਨ, ਸਾਹੂਕਾਰ ਨਹੀਂ। ਇਸ ਦਾ ਵੀ ਗੁਪਤ ਕਾਰਨ ਹੈ। ਇੱਥੇ ਤਾਂ ਬਲਿਹਾਰ ਜਾਣਾ ਪੈਂਦਾ ਹੈ। ਗਰੀਬਾਂ ਨੂੰ ਬਲਿਹਾਰ ਜਾਣ ਵਿੱਚ ਦੇਰ ਨਹੀਂ ਲਗਦੀ ਇਸਲਈ ਸੁਦਾਮਾ ਦਾ ਮਿਸਾਲ ਗਾਇਆ ਹੋਇਆ ਹੈ। ਤੁਸੀਂ ਬੱਚਿਆਂ ਨੂੰ ਹੁਣ ਰੋਸ਼ਨੀ ਮਿਲੀ ਹੈ, ਲੇਕਿਨ ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਹੋਰ ਸਭ ਦੀ ਜੋਤ ਉਝਾਈ ਹੋਈ ਹੈ। ਇੰਨੀ ਛੋਟੀ ਜਿਹੀ ਆਤਮਾ ਵਿੱਚ ਅਵਿਨਾਸ਼ੀ ਪਾਰਟ ਨੂੰਧਿਆ ਹੋਇਆ ਹੈ। ਵੰਡਰ ਹੈ ਨਾ। ਇਹ ਕੋਈ ਸਾਇੰਸ ਦੀ ਸ਼ਕਤੀ ਨਹੀਂ ਹੈ। ਤੁਹਾਨੂੰ ਹੁਣ ਬਾਬਾ ਤੋੰ ਸ਼ਕਤੀ ਮਿਲਦੀ ਹੈ, ਬਰੋਬਰ ਇਹ ਅਵਿਨਾਸ਼ੀ ਚੱਕਰ ਹੈ ਜੋ ਫਿਰਦਾ ਰਹਿੰਦਾ ਹੈ, ਇੰਨਾਂ ਦਾ ਕੋਈ ਆਦਿ ਅੰਤ ਨਹੀਂ ਹੈ। ਨਵਾਂ ਕੋਈ ਇਹ ਗੱਲਾਂ ਸੁਣੇ ਤਾਂ ਚਾਕਰੀ ਵਿੱਚ ਆ ਜਾਵੇ। ਇੱਥੇ 10 – 20 ਵਰ੍ਹੇ ਵਾਲਿਆਂ ਨੂੰ ਵੀ ਪੂਰਾ – ਸਮਝ ਨਹੀਂ ਆਉਂਦਾ ਹੈ, ਨਾ ਕਿਸੇ ਨੂੰ ਸਮਝਾ ਸਕਦੇ ਹਨ। ਤੁਹਾਨੂੰ ਪਿਛਾੜੀ ਵਿੱਚ ਸਭ ਪਤਾ ਪੈ ਜਾਵੇਗਾ ਕਿ ਫਲਾਣਾ, ਫਲਾਣੇ ਦੇ ਕੋਲ ਜਨਮ ਲਵੇਗਾ, ਇਹ ਹੋਵੇਗਾ… ਜੋ ਮਹਾਵੀਰ ਹੋਣਗੇ ਉਨ੍ਹਾਂਨੂੰ ਅੱਗੇ ਚੱਲਕੇ ਸਭ ਸ਼ਾਖਸ਼ਤਕਾਰ ਹੁੰਦੇਂ ਰਹਿਣਗੇ ਪਿਛਾੜੀ ਵਿੱਚ ਤੁਹਾਨੂੰ ਸਤਿਯੁਗ ਦੇ ਝਾੜ ਬਹੁਤ ਨੇੜੇ ਵਿਖਾਈ ਦੇਣਗੇ। ਮਹਾਵੀਰਾਂ ਦੀ ਹੀ ਮਾਲਾ ਹੈ ਨਾ। ਪਹਿਲੋਂ 8 ਮਹਾਵੀਰ, ਫਿਰ ਹਨ 108 ਮਹਾਵੀਰ। ਪਿਛਾੜੀ ਵਿੱਚ ਬਹੁਤ ਫਸਟਕਲਾਸ ਸਾਖਸ਼ਤਕਾਰ ਹੋਣਗੇ। ਗਾਇਆ ਵੀ ਹੋਇਆ ਹੈ – ਪਰਮਪਿਤਾ ਪ੍ਰਮਾਤਮਾ ਨੇ ਬਾਣ ਮਰਵਾਏ। ਨਾਟਕ ਵਿੱਚ ਬਹੁਤ ਗੱਲਾਂ ਬਣਾਈਆਂ ਹਨ। ਅਸਲ ਵਿੱਚ ਇਹ ਸਥੂਲ ਬਾਣਾਂ ਦੀ ਗੱਲ ਨਹੀਂ। ਕੰਨਿਆਵਾਂ, ਮਾਤਾਵਾਂ ਬਾਣਾਂ ਨੂੰ ਕੀ ਜਾਨਣ। ਅਸਲ ਵਿੱਚ ਇਹ ਹਨ ਗਿਆਨ ਬਾਣ ਅਤੇ ਇਨ੍ਹਾਂ ਨੂੰ ਗਿਆਨ ਦੇਣ ਵਾਲਾ ਬਰੋਬਰ ਪਰਮਪਿਤਾ ਪ੍ਰਮਾਤਮਾ ਹੈ। ਕਿੰਨੀਆਂ ਵੰਡਰਫੁਲ ਗੱਲਾਂ ਹਨ। ਪਰ ਬੱਚਿਆਂ ਨੂੰ ਇੱਕ ਹੀ ਮੁੱਖ ਗੱਲ ਘੜੀ – ਘੜੀ ਭੁੱਲ ਜਾਂਦੀ ਹੈ। ਸਭ ਤੋੰ ਕੜੀ ਤੋੰ ਕੜੀ ਭੁੱਲ ਹੁੰਦੀ ਹੈ ਜੋ ਦੇਹ – ਅਭਿਮਾਨ ਵਿੱਚ ਆਕੇ ਆਪਣੇ ਆਪ ਨੂੰ ਆਤਮਾ ਨਿਸ਼ਚੇ ਨਹੀਂ ਕਰਦੇ। ਸੱਚ ਕੋਈ ਨਹੀਂ ਦੱਸਦੇ। ਸੱਚ ਤਾਂ ਕੋਈ ਅੱਧਾ ਘੰਟਾ, ਘੰਟਾ ਵੀ ਸਾਰੇ ਦਿਨ ਵਿੱਚ ਮੁਸ਼ਕਿਲ ਯਾਦ ਵਿੱਚ ਰਹਿ ਸਕਦੇ ਹਨ। ਕਿਸੇਨੂੰ ਸਮਝ ਵਿੱਚ ਵੀ ਨਹੀਂ ਆਉਂਦਾ ਕਿ ਯੋਗ ਕਿਸ ਨੂੰ ਕਿਹਾ ਜਾਂਦਾ ਹੈ। ਮੰਜਿਲ ਵੀ ਬਹੁਤ ਉੱਚੀ ਹੈ। ਆਪਣੇ ਨੂੰ ਅਸ਼ਰੀਰੀ ਸਮਝਣਾ ਹੈ, ਜਿਨਾਂ ਹੋ ਸਕੇ ਉਨਾਂ ਪੁਰਸ਼ਾਰਥ ਕਰਨਾ ਹੈ, ਜੋ ਪਿਛਾੜੀ ਦੇ ਸਮੇਂ ਕੁਝ ਵੀ ਯਾਦ ਨਾ ਪਵੇ। ਕੋਈ ਤਤ੍ਵ ਗਿਆਨੀ, ਬ੍ਰਹਮ ਗਿਆਨੀ ਚੰਗੇ ਹੁੰਦੇ ਹਨ ਤਾਂ ਗੱਦੀ ਤੇ ਬੈਠੇ – ਬੈਠੇ ਸਮਝਦੇ ਹਨ ਅਸੀਂ ਤਤ੍ਵ ਵਿੱਚ ਲੀਨ ਹੋ ਜਾਵਾਂਗੇ। ਸ਼ਰੀਰ ਦਾ ਭਾਣ ਨਹੀਂ ਰਹਿੰਦਾ ਹੈ। ਫਿਰ ਜਦੋਂ ਉਨ੍ਹਾਂ ਦਾ ਸ਼ਰੀਰ ਛੁੱਟਦਾ ਹੈ ਤਾਂ ਆਲੇ – ਦੁਆਲੇ ਸਨਾਟਾ ਹੋ ਜਾਂਦਾ ਹੈ। ਸਮਝਦੇ ਹਨ ਕਿਸੇ ਮਹਾਨ ਆਤਮਾ ਨੇ ਸ਼ਰੀਰ ਛੱਡਿਆ ਹੈ।
ਤੁਸੀਂ ਬੱਚੇ ਯਾਦ ਵਿੱਚ ਰਹੋਗੇ ਤਾਂ ਕਿੰਨੀ ਸ਼ਾਂਤੀ ਫੈਲਾਓ ਗੇ। ਇਹ ਅਨੁਭਵ ਉਨ੍ਹਾਂ ਨੂੰ ਹੋਵੇਗਾ ਜੋ ਤੁਹਾਡੇ ਕੁਲ ਦੇ ਹੋਣਗੇ। ਬਾਕੀ ਤਾਂ ਮੱਛਰਾਂ ਸਦ੍ਰਿਸ਼ ਮਰਨ ਵਾਲੇ ਹਨ। ਤੁਹਾਡੀ ਪ੍ਰੈਕਟਿਸ ਹੋ ਜਾਵੇਗੀ ਅਸ਼ਰੀਰੀ ਹੋਣ ਦੀ। ਇਹ ਪ੍ਰੈਕਟਿਸ ਤੁਸੀਂ ਇੱਥੇ ਹੀ ਕਰਦੇ ਹੋ। ਉੱਥੇ ਸਤਿਯੁਗ ਵਿੱਚ ਤਾਂ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਇੱਥੇ ਤਾਂ ਤੁਸੀਂ ਜਾਣਦੇ ਹੋ ਇਹ ਸ਼ਰੀਰ ਛੱਡ ਬਾਬਾ ਦੇ ਕੋਲ ਜਾਣਾ ਹੈ। ਪਰੰਤੂ ਪਿਛਾੜੀ ਵਿੱਚ ਕੋਈ ਯਾਦ ਨਾ ਆਵੇ। ਸ਼ਰੀਰ ਹੀ ਯਾਦ ਨਾ ਰਹੇ ਤਾਂ ਬਾਕੀ ਕੀ ਰਿਹਾ। ਮਿਹਨਤ ਹੈ ਇਸ ਵਿੱਚ। ਮਿਹਨਤ ਕਰਦੇ – ਕਰਦੇ ਪਿਛਾੜੀ ਵਿੱਚ ਪਾਸ ਹੋਕੇ ਨਿਕਲਦੇ ਹੋ। ਪੁਰਸ਼ਾਰਥ ਵਾਲਿਆਂ ਦਾ ਵੀ ਪਤਾ ਤੇ ਪੈਂਦਾ ਹੈ ਨਾ, ਉਨ੍ਹਾਂ ਦਾ ਸ਼ੌ ਨਿਕਲਦਾ ਰਹੇਗਾ। ਬੰਧੇਲੀ ਗੋਪੀਕਾਵਾਂ ਪੱਤਰ ਇਵੇਂ ਲਿਖਦੀਆਂ ਹਨ, ਜੋ ਕਦੇ ਛੁਟੇਲੀ ਵੀ ਨਹੀਂ ਲਿਖਦੀ। ਉਨ੍ਹਾਂ ਨੂੰ ਫੁਰਸਤ ਹੀ ਨਹੀਂ। ਬੰਧੇਲੀਆਂ ਸਮਝਦੀਆਂ ਹਨ ਸ਼ਿਵਬਾਬਾ ਨੇ ਇਨ੍ਹਾਂ ਹੱਥਾਂ ਦਾ ਲੋਨ ਲਿਆ ਹੈ ਤਾਂ ਸ਼ਿਵਬਾਬਾ ਦਾ ਪੱਤਰ ਆਵੇਗਾ। ਅਜਿਹੇ ਪੱਤਰ ਤਾਂ ਫਿਰ 5 ਹਜ਼ਾਰ ਵਰ੍ਹੇ ਬਾਦ ਆਉਣਗੇ। ਕਿਉਂ ਨਹੀਂ ਬਾਬਾ ਨੂੰ ਪੱਤਰ ਰੋਜ ਲਿਖੀਏ। ਨੈਣਾਂ ਤੋਂ ਕੱਜਲ ਕੱਢ ਕੇ ਵੀ ਲਿਖੀਏ। ਅਜਿਹੇ ਖਿਆਲਾਤ ਆਉਣਗੇ। ਅਤੇ ਲਿਖਦੀਆਂ ਹਨ ਬਾਬਾ ਮੈਂ ਉਹ ਹੀ ਕਲਪ ਪਹਿਲਾਂ ਵਾਲੀ ਗੋਪਿਕਾ ਹਾਂ। ਅਸੀਂ ਤੁਹਾਨੂੰ ਮਿਲਾਂਗੇ ਵੀ ਜ਼ਰੂਰ, ਵਰਸਾ ਵੀ ਜ਼ਰੂਰ ਲਵਾਂਗੇ। ਯੋਗਬਲ ਹੈ ਤਾਂ ਆਪਣੇ ਨੂੰ ਬੰਧਨ ਤੋੰ ਛਡਾਉਂਦੀਆਂ ਰਹਿੰਦੀਆਂ ਹਨ। ਫਿਰ ਮੋਹ ਵੀ ਕਿਸੇ ਵਿੱਚ ਨਾ ਰਹੇ। ਚਤੁਰਾਈ ਨਾਲ ਸਮਝਾਉਣਾ ਹੈ। ਆਪਣੇ ਨੂੰ ਬਚਾਉਣਾ ਹੈ, ਤੋੜ ਨਿਭਾਉਣ ਦੇ ਲਈ ਬੜੀ ਕੋਸ਼ਿਸ਼ ਕਰਨੀ ਹੈ। ਮਾਤਾਵਾਂ ਸਮਝਦੀਆਂ ਹਨ ਅਸੀਂ ਪਤੀ ਨੂੰ ਵੀ ਨਾਲ ਲੈ ਜਾਈਏ। ਸਾਡਾ ਫਰਜ਼ ਹੈ ਉਨ੍ਹਾਂ ਨੂੰ ਸਮਝਾਉਣਾ। ਪਵਿੱਤਰਤਾ ਤਾਂ ਬਹੁਤ ਚੰਗੀ ਹੈ। ਬਾਬਾ ਖੁਦ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ, ਇਸਨੂੰ ਜਿੱਤੋ। ਮੈਨੂੰ ਯਾਦ ਕਰੋ ਤਾਂ ਮੈਂ ਤੁਹਾਨੂੰ ਸਵਰਗ ਦਾ ਮਾਲਿਕ ਬਣਾਵਾਂਗਾ। ਅਜਿਹੀਆਂ ਬੱਚੀਆਂ ਹਨ ਜੋ ਪਤੀ ਨੂੰ ਸਮਝਾ ਕੇ ਲੈ ਆਉਂਦੀਆਂ ਹਨ। ਬੰਧੇਲੀਆਂ ਦਾ ਵੀ ਪਾਰਟ ਹੈ। ਅਬਲਾਵਾਂ ਤੇ ਅਤਿਆਚਾਰ ਤਾਂ ਹੁੰਦੇ ਹੀ ਹਨ। ਇਹ ਸ਼ਾਸਤਰਾਂ ਵਿੱਚ ਵੀ ਗਾਇਨ ਹੈ – ਕਾਮੇਸ਼ੂ, ਕੋਧੇਸ਼ੂ.. ਕੋਈ ਨਵੀਂ ਗੱਲ ਨਹੀਂ ਹੈ। ਤੁਹਾਨੂੰ ਤੇ 21 ਜਨਮ ਦਾ ਵਰਸਾ ਮਿਲਦਾ ਹੈ, ਇਸਲਈ ਥੋੜ੍ਹਾ ਕੁਝ ਸਹਿਣ ਤਾਂ ਕਰਨਾ ਹੀ ਪੈਂਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਯੋਗਬਲ ਨਾਲ ਆਪਣੇ ਸਾਰੇ ਬੰਧਨਾਂ ਨੂੰ ਕੱਟ ਬੰਧਨਮੁੱਕਤ ਹੋਣਾ ਹੈ, ਕਿਸੇ ਵਿੱਚ ਵੀ ਮੋਹ ਨਹੀਂ ਰੱਖਣਾ ਹੈ।
2. ਜੋ ਵੀ ਈਸ਼ਵਰੀਏ ਡਾਇਰੈਕਸ਼ਨ ਮਿਲਦੇ ਹਨ ਉਨ੍ਹਾਂ ਤੇ ਪੂਰਾ – ਪੂਰਾ ਚਲਣਾ ਹੈ। ਚੰਗੀ ਤਰ੍ਹਾਂ ਨਾਲ ਪੜ੍ਹਨਾ ਅਤੇ ਪੜ੍ਹਾਉਣਾ ਹੈ। ਮਿਆਂ ਮਿੱਠੂ ਨਹੀਂ ਬਣਨਾ ਹੈ।
ਵਰਦਾਨ:-
ਸਾਰੇ ਵਿਸ਼ਵ ਦੀਆਂ ਆਤਮਾਵਾਂ ਪ੍ਰਮਾਤਮਾ ਨੂੰ ਬਾਪ ਕਹਿਦੀਆਂ ਹਨ ਪਰ ਪਾਲਣਾ ਅਤੇ ਪੜ੍ਹਾਈ ਦੇ ਪਾਤਰ ਨਹੀਂ ਬਣਦੀਆਂ ਹਨ। ਸਾਰੇ ਕਲਪ ਵਿੱਚ ਤੁਸੀਂ ਥੋੜ੍ਹੀਆਂ ਜਿਹੀਆਂ ਆਤਮਾਵਾਂ ਹੁਣ ਹੀ ਇਸ ਭਾਗ ਦੇ ਪਾਤਰ ਬਣਦੀਆਂ ਹੋ। ਤਾਂ ਇਸ ਪਾਲਣਾ ਦਾ ਪ੍ਰੈਕਟੀਕਲ ਸਵਰੂਪ ਹੈ – ਸਹਿਜਯੋਗੀ ਜੀਵਨ। ਬਾਪ ਬੱਚਿਆਂ ਦੀ ਕੋਈ ਵੀ ਮੁਸ਼ਕਿਲ ਗੱਲ ਵੇਖ ਨਹੀਂ ਸਕਦੇ। ਬੱਚੇ ਖੁਦ ਹੀ ਸੋਚ – ਸੋਚ ਕੇ ਮੁਸ਼ਕਿਲ ਬਣਾ ਦਿੰਦੇ ਹਨ। ਲੇਕਿਨ ਸਮ੍ਰਿਤੀ ਸਵਰੂਪ ਦੇ ਸੰਸਕਾਰਾਂ ਨੂੰ ਇਮਰਜ ਕਰੋ ਤਾਂ ਸਮਰਥੀ ਆ ਜਾਵੇਗੀ।
ਸਲੋਗਨ:-
➤ Email me Murli: Receive Daily Murli on your email. Subscribe!