21 May 2022 Punjabi Murli Today | Brahma Kumaris
Read and Listen today’s Gyan Murli in Punjabi
20 May 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਸ਼੍ਰੀਮਤ ਵਿੱਚ ਕਦੇ ਮਨਮਤ ਮਿਕਸ ਨਹੀਂ ਕਰਨਾ, ਮਨਮਤ ਤੇ ਚਲਣਾ ਮਾਨਾ ਆਪਣੀ ਤਕਦੀਰ ਨੂੰ ਲਕੀਰ ਲਗਾਉਣਾ"
ਪ੍ਰਸ਼ਨ: -
ਬੱਚਿਆਂ ਨੂੰ ਬਾਪ ਤੋੰ ਕਿਹੜੀ ਉਮੀਦ ਨਹੀਂ ਰੱਖਣੀ ਚਾਹੀਦੀ?
ਉੱਤਰ:-
ਕਈ ਬੱਚੇ ਕਹਿੰਦੇ ਹਨ ਬਾਬਾ ਸਾਡੀ ਬਿਮਾਰੀ ਨੂੰ ਦੂਰ ਕਰ ਦਵੋ ਕੁਝ ਕ੍ਰਿਪਾ ਕਰੋ। ਬਾਬਾ ਕਹਿੰਦੇ ਇਹ ਤਾਂ ਤੁਹਾਡੇ ਪੁਰਾਣੇ ਆਰਗੰਜ਼ ਹਨ। ਥੋੜ੍ਹੀ ਬਹੁਤ ਤਕਲੀਫ ਤਾਂ ਹੋਵੇਗੀ ਹੀ, ਇਸ ਵਿੱਚ ਬਾਬਾ ਕੀ ਕਰਨ। ਕੋਈ ਮਰ ਗਿਆ, ਦਿਵਾਲਾ ਨਿਕਲ ਗਿਆ ਤਾਂ ਇਸ ਵਿਚ ਬਾਬਾ ਤੋੰ ਕ੍ਰਿਪਾ ਕਿਉਂ ਮੰਗਦੇ ਹੋ, ਇਹ ਤਾਂ ਤੁਹਾਡਾ ਹਿਸਾਬ – ਕਿਤਾਬ ਹੈ। ਹਾਂ ਯੋਗਬਲ ਨਾਲ ਤੁਹਾਡੀ ਉਮਰ ਵੱਧ ਸਕਦੀ ਹੈ, ਜਿਨਾਂ ਹੋ ਸਕੇ ਯੋਗਬਲ ਨਾਲ ਕੰਮ ਲਵੋ।
ਗੀਤ:-
ਤੂਨੇ ਰਾਤ ਗਵਾਈ..
ਓਮ ਸ਼ਾਂਤੀ:- ਬੱਚਿਆਂ ਨੂੰ ਓਮ ਦਾ ਅਰਥ ਤੇ ਦੱਸਿਆ ਹੈ। ਇਵੇਂ ਨਹੀਂ ਓਮ ਮਾਨਾ ਭਗਵਾਨ। ਓਮ ਮਾਨਾ ਅਹਮ ਮਤਲਬ ਮੈਂ। ਮੈਂ ਕੌਣ? ਇਹ ਮੇਰੇ ਆਰਗੰਜ। ਬਾਪ ਵੀ ਕਹਿੰਦੇ ਹਨ ਅਹਮ ਆਤਮਾ, ਪਰੰਤੂ ਮੈਂ ਪਰਮ ਆਤਮਾ ਹਾਂ ਮਾਨਾ ਪਰਮਾਤਮਾ। ਉਹ ਹੈ ਪਰਮਧਾਮ ਨਿਵਾਸੀ ਪਰਮਪਿਤਾ ਪ੍ਰਮਾਤਮਾ। ਕਹਿੰਦੇ ਹਨ ਮੈਂ ਇਸ ਸ਼ਰੀਰ ਦਾ ਮਾਲਿਕ ਨਹੀਂ ਹਾਂ। ਮੈਂ ਕ੍ਰਿਏਟਰ, ਡਾਇਰੈਕਟਰ, ਐਕਟਰ ਕਿਵੇਂ ਹਾਂ -ਇਹ ਸਮਝਣ ਦੀਆਂ ਗੱਲਾਂ ਹਨ। ਮੈਂ ਸਵਰਗ ਦਾ ਰਚਤਾ ਜਰੂਰ ਹਾਂ। ਸਤਿਯੁਗ ਨੂੰ ਰਚ ਕੇ ਕਲਯੁਗ ਦਾ ਵਿਨਾਸ਼ ਜਰੂਰ ਕਰਵਾਉਣਾ ਹੀ ਹੈ। ਮੈਂ ਕਰਨਕਰਾਵਣਹਾਰ ਹੋਣ ਦੇ ਕਾਰਨ ਮੈਂ ਕਰਵਾਉਂਦਾ ਹਾਂ। ਇਹ ਕੌਣ ਕਹਿੰਦੇ ਹਨ? ਪਰਮਪਿਤਾ ਪਰਮਾਤਮਾ। ਫਿਰ ਕਹਿੰਦੇ ਹਨ ਮੈਂ ਬ੍ਰਹਾਮੰਡ ਦਾ ਮਾਲਿਕ ਹਾਂ। ਬ੍ਰਹਾਮੰਡ ਦੇ ਮਾਲਿਕ ਤੁਸੀਂ ਬੱਚੇ ਵੀ ਹੋ, ਜਦੋਂ ਬਾਪ ਦੇ ਨਾਲ ਰਹਿੰਦੇ ਹੋ। ਉਨ੍ਹਾਂ ਨੂੰ ਸਵੀਟ ਹੋਮ ਵੀ ਕਹਿੰਦੇ ਹਨ। ਫਿਰ ਜਦੋਂ ਸ੍ਰਿਸ਼ਟੀ ਰਚੀ ਜਾਂਦੀ ਹੈ ਤਾਂ ਪਹਿਲੇ ਬ੍ਰਾਹਮਣ ਰਚਦੇ ਹਨ ਜੋ ਫਿਰ ਦੇਵਤੇ ਬਣਦੇ ਹਨ। ਉਹ ਪੂਰੇ 84 ਜਨਮ ਲੈਂਦੇ ਹਨ। ਸ਼ਿਵਬਾਬਾ ਏਵਰ ਪੂਜੀਏ ਹਨ। ਆਤਮਾ ਨੇ ਤਾਂ ਪੁਨਰਜਨਮ ਲੈਣਾ ਹੀ ਹੈ। ਬਾਕੀ 84 ਲੱਖ ਤਾਂ ਹੋ ਨਹੀਂ ਸਕਦੇ। ਬਾਪ ਕਹਿੰਦੇ ਹਨ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ, ਮੈਂ ਦੱਸਦਾ ਹਾਂ। 84 ਦਾ ਚੱਕਰ ਕਿਹਾ ਜਾਂਦਾ ਹੈ। 84 ਲੱਖ ਦਾ ਨਹੀਂ। ਇਸ ਚੱਕਰ ਨੂੰ ਯਾਦ ਕਰਨ ਨਾਲ ਤੁਸੀਂ ਚਕ੍ਰਵਰਤੀ ਰਾਜਾ ਬਣਦੇ ਹੋ। ਹੁਣ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਦੇਹ ਸਮੇਤ ਦੇਹ ਦੇ ਸਾਰੇ ਸਬੰਧਾਂ ਨੂੰ ਭੁੱਲ ਜਾਵੋ। ਹੁਣ ਤੁਹਾਡਾ ਇਹ ਅੰਤਿਮ ਜਨਮ ਹੈ। ਜਦੋਂ ਤੱਕ ਇਹ ਗੱਲ ਬੁੱਧੀ ਵਿੱਚ ਨਹੀਂ ਆਈ ਹੈ ਉਦੋਂ ਤੱਕ ਸਮਝਣਗੇ ਨਹੀਂ। ਇਹ ਪੁਰਾਣਾ ਸ਼ਰੀਰ, ਪੁਰਾਣੀ ਦੁਨੀਆਂ ਹੈ। ਇਹ ਦੇਹ ਤਾਂ ਖਲਾਸ ਹੋ ਜਾਣੀ ਹੈ। ਕਹਾਵਤ ਵੀ ਹੈ ਆਪ ਮੂਏ ਮਰ ਗਈ ਦੁਨੀਆਂ। ਇਹ ਪੁਰਸ਼ਾਰਥ ਦਾ ਥੋੜ੍ਹਾ ਜਿਹਾ ਸੰਗਮ ਦਾ ਸਮਾਂ ਹੈ। ਬੱਚੇ ਪੁੱਛਦੇ ਹਨ ਬਾਬਾ ਇਹ ਗਿਆਨ ਕਦੋਂ ਤੱਕ ਚੱਲੇਗਾ? ਜਦੋਂ ਤੱਕ ਭਵਿੱਖ ਦੈਵੀ ਰਾਜਧਾਨੀ ਸਥਾਪਨ ਹੋ ਜਾਵੇ ਉਦੋਂ ਤੱਕ ਸੁਣਾਉਂਦੇ ਹੀ ਰਹਾਂਗੇ। ਇਮਤਿਹਾਨ ਪੂਰਾ ਹੋਵੇਗਾ ਫਿਰ ਟਰਾਂਸਫਰ ਹੋਵਾਂਗੇ ਨਵੀਂ ਦੁਨੀਆਂ ਵਿੱਚ। ਜਦ ਤੱਕ ਸ਼ਰੀਰ ਨੂੰ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ। ਇਹ ਸ਼ਰੀਰਕ ਰੋਗ ਵੀ ਕਰਮ ਭੋਗ ਹਨ। ਬਾਬਾ ਦਾ ਇਹ ਇਸ਼ਾਰਾ ਕਿਨਾਂ ਪ੍ਰਿਯ ਹੈ। ਤਾਂ ਵੀ ਖਾਂਸੀ ਆਦਿ ਹੁੰਦੀ ਹੈ ਤਾਂ ਬਾਬਾ ਕਹਿੰਦੇ ਹਨ ਇਹ ਤੁਹਾਡੇ ਆਰਗੰਜ ਪੁਰਾਣੇ ਹੋ ਗਏ ਹਨ ਇਸਲਈ ਤਕਲੀਫ ਹੁੰਦੀ ਹੈ। ਇਸ ਵਿੱਚ ਬਾਬਾ ਮਦਦ ਕਰੇ, ਇਹ ਉਮੀਦ ਨਹੀਂ ਰੱਖਣੀ ਚਾਹੀਦੀ। ਦਿਵਾਲਾ ਨਿਕਲਿਆ, ਬੀਮਾਰ ਹੋਇਆ ਬਾਪ ਕਹਿਣਗੇ ਇਹ ਤੁਹਾਡਾ ਹੀ ਹਿਸਾਬ ਕਿਤਾਬ ਹੈ। ਹਾਂ ਫਿਰ ਵੀ ਯੋਗ ਨਾਲ ਉਮਰ ਵਧੇਗੀ, ਤੁਹਾਨੂੰ ਹੀ ਫਾਇਦਾ ਹੈ। ਆਪਣੀ ਮਿਹਨਤ ਕਰੋ, ਕ੍ਰਿਪਾ ਨਹੀਂ ਮੰਗੋ। ਬਾਪ ਦੀ ਯਾਦ ਵਿੱਚ ਕਲਿਆਣ ਹੈ। ਜਿਨਾਂ ਹੋ ਸਕੇ ਯੋਗਬਲ ਨਾਲ ਕੰਮ ਲਵੋ। ਗਾਉਂਦੇ ਵੀ ਹਨ- ਮੈਨੂੰ ਪਲਕਾਂ ਵਿੱਚ ਛਿਪਾ ਲਵੋ.. ਪ੍ਰਿਯ ਚੀਜ ਨੂੰ ਨੂਰੇ ਰਤਨ, ਪ੍ਰਾਣ ਪਿਆਰੀ ਕਹਿੰਦੇ ਹਨ। ਇਹ ਬਾਪ ਤੇ ਬਹੁਤ ਪਿਆਰੇ ਹਨ, ਪਰੰਤੂ ਹਨ ਗੁਪਤ ਇਸਲਈ ਲਵ ਪੂਰਾ ਠਹਿਰਦਾ ਨਹੀਂ। ਨਹੀਂ ਤਾਂ ਉਨ੍ਹਾਂ ਦੇ ਲਈ ਲਵ ਅਜਿਹਾ ਹੋਣਾ ਚਾਹੀਦਾ ਹੈ ਜੋ ਗੱਲ ਨਾ ਪੁੱਛੋ। ਬੱਚਿਆਂ ਨੂੰ ਤੇ ਬਾਪ ਪਲਕਾਂ ਵਿੱਚ ਛਿਪਾ ਲੈਂਦੇ ਹਨ। ਪਲਕਾਂ ਕੋਈ ਇਹ ਅੱਖਾਂ ਨਹੀਂ, ਇਹ ਤਾਂ ਬੁੱਧੀ ਵਿੱਚ ਯਾਦ ਰੱਖਣਾ ਹੈ ਕਿ ਇਹ ਗਿਆਨ ਸਾਨੂੰ ਕੌਣ ਦੇ ਰਹੇ ਹਨ? ਮੋਸ੍ਟ ਬਿਲਵਰਡ ਨਿਰਾਕਾਰ ਬਾਪ, ਜਿਸ ਦੀ ਹੀ ਮਹਿਮਾ ਹੈ – ਪਤਿਤ ਪਾਵਨ, ਗਿਆਨ ਦਾ ਸਾਗਰ, ਸੁਖ ਦਾ ਸਾਗਰ, ਉਨ੍ਹਾਂਨੂੰ ਫਿਰ ਸਰਵਵਿਆਪੀ ਕਹਿ ਦਿੰਦੇ ਹਨ। ਤਾਂ ਫਿਰ ਹਰ ਇੱਕ ਮਨੁੱਖ ਗਿਆਨ ਦਾ ਸਾਗਰ, ਸੁਖ ਦਾ ਸਾਗਰ ਹੋਣਾ ਚਾਹੀਦਾ ਹੈ। ਪਰ ਨਹੀਂ, ਹਰ ਆਤਮਾ ਨੂੰ ਆਪਣਾ ਅਵਿਨਾਸ਼ੀ ਪਾਰਟ ਮਿਲਿਆ ਹੋਇਆ ਹੈ। ਇਹ ਹਨ ਬੜੀਆਂ ਗੁਪਤ ਗੱਲਾਂ। ਪਹਿਲਾਂ ਤਾਂ ਬਾਪ ਦਾ ਪਰਿਚੈ ਦੇਣਾ ਹੈ। ਪਾਰਲੌਕਿਕ ਬਾਪ ਸਵਰਗ ਦੀ ਰਚਨਾ ਰਚਦੇ ਹਨ। ਸਤਿਯੁਗ ਸੱਚਖੰਡ ਵਿੱਚ ਦੇਵੀ – ਦੇਵਤਿਆਂ ਦਾ ਰਾਜ ਹੁੰਦਾ ਹੈ, ਜੋ ਨਵੀਂ ਦੁਨੀਆਂ ਬਾਪ ਰਚਦੇ ਹਨ। ਕਿਵੇਂ ਰਚਦੇ ਹਨ ਸੋ ਤੁਸੀਂ ਬੱਚੇ ਜਾਣਦੇ ਹੋ। ਕਹਿੰਦੇ ਹਨ ਮੈਂ ਆਉਂਦਾ ਹੀ ਹਾਂ ਪਤਿਤਾਂ ਨੂੰ ਪਾਵਨ ਬਨਾਉਣ। ਤਾਂ ਪਤਿਤ ਸ੍ਰਿਸ਼ਟੀ ਵਿੱਚ ਆਕੇ ਪਾਵਨ ਬਨਾਉਣਾ ਪਵੇ ਨਾ। ਗਾਉਂਦੇ ਵੀ ਹਨ ਬ੍ਰਹਮਾ ਦਵਾਰਾ ਸਥਾਪਨਾ। ਤਾਂ ਉਨ੍ਹਾਂ ਦੇ ਮੂੰਹ ਦਵਾਰਾ ਗਿਆਨ ਸੁਣਾਉਂਦੇ ਅਤੇ ਸ੍ਰੇਸ਼ਠ ਕਰਮ ਸਿਖਾਉਂਦੇ ਹਨ। ਬੱਚਿਆਂ ਨੂੰ ਕਹਿੰਦੇ ਹਨ ਮੈਂ ਤੁਹਾਨੂੰ ਅਜਿਹੇ ਕਰਮ ਸਿਖਾਉਂਦਾ ਹਾਂ ਜੋ ਉੱਥੇ ਤੁਹਾਡੇ ਕਰਮ ਵਿਕਰਮ ਨਹੀਂ ਹੋਣਗੇ ਕਿਉਂਕਿ ਉੱਥੇ ਮਾਇਆ ਹੈ ਹੀ ਨਹੀਂ ਇਸਲਈ ਤੁਹਾਡੇ ਕਰਮ ਅਕਰਮ ਬਣ ਜਾਂਦੇ ਹਨ। ਮਾਇਆ ਦੇ ਰਾਜ ਵਿੱਚ ਜੋ ਕੁਝ ਵੀ ਕਰਨਗੇ ਉਲਟਾ ਹੀ ਕਰਨਗੇ।
ਹੁਣ ਬਾਪ ਕਹਿੰਦੇ ਹਨ ਮੇਰੇ ਦਵਾਰਾ ਤੁਸੀਂ ਸਭ ਕੁਝ ਜਾਣ ਜਾਂਦੇ ਹੋ। ਉਹ ਲੋਕੀ ਸਾਧਨਾ ਆਦਿ ਕਰਦੇ ਹਨ – ਪਰਮਾਤਮਾ ਨੂੰ ਮਿਲਣ ਦੇ ਲਈ, ਅਨੇਕ ਤਰ੍ਹਾਂ ਦੇ ਹਠਯੋਗ ਆਦਿ ਸਿਖਾਉਂਦੇ ਹਨ। ਇੱਥੇ ਤਾਂ ਬਸ ਇੱਕ ਬਾਪ ਨੂੰ ਯਾਦ ਕਰਨਾ ਹੈ। ਮੂੰਹ ਨਾਲ ਸ਼ਿਵ- ਸ਼ਿਵ ਵੀ ਨਹੀਂ ਕਹਿਣਾ ਹੈ। ਇਹ ਬੁੱਧੀ ਦੀ ਯਾਤ੍ਰਾ ਹੈ। ਜਿਨਾਂ ਯਾਦ ਕਰੋਗੇ ਉਣਾਂ ਰੂਦ੍ਰ ਮਾਲਾ ਦਾ ਦਾਣਾ ਬਣੋਗੇ, ਬਾਪ ਦੇ ਨੇੜੇ ਆਵੋਗੇ। ਸ਼ਿਵਬਾਬਾ ਦੇ ਗਲੇ ਦਾ ਹਾਰ ਬਣਨਾ ਜਾਂ ਰੂਦ੍ਰ ਮਾਲਾ ਵਿੱਚ ਨੇੜੇ ਆਉਣਾ, ਉਸਦੀ ਹੈ ਰੇਸ। ਚਾਰਟ ਰੱਖਣਾ ਹੈ ਤਾਂ ਅੰਤ ਮਤਿ ਸੋ ਗਤੀ ਹੋ ਜਾਵੇਗੀ। ਦੇਹ ਵੀ ਯਾਦ ਨਾ ਪਵੇ, ਅਜਿਹੀ ਅਵਸਥਾ ਚਾਹੀਦੀ ਹੈ।
ਬਾਪ ਕਹਿੰਦੇ ਹਨ ਹੁਣ ਤੁਹਾਨੂੰ ਹੀਰੇ ਜਿਹਾ ਜਨਮ ਮਿਲਿਆ ਹੈ। ਤਾਂ ਮੇਰੇ ਲਾਡਲੇ ਬੱਚੇ, ਨੀਂਦ ਨੂੰ ਜਿੱਤਣ ਵਾਲੇ ਬੱਚੇ, ਘੱਟ ਤੋੰ ਘੱਟ 8 ਘੰਟੇ ਮੇਰੀ ਯਾਦ ਵਿੱਚ ਰਹੋ। ਹੁਣ ਉਹ ਅਵਸਥਾ ਆਈ ਨਹੀਂ ਹੈ। ਚਾਰਟ ਰੱਖੋ ਅਸੀਂ ਸਾਰੇ ਦਿਨ ਵਿੱਚ ਕਿੰਨਾਂ ਸਮੇਂ ਯਾਦ ਦੀ ਯਾਤ੍ਰਾ ਤੇ ਚਲਦੇ ਹਾਂ। ਕਿਤੇ ਖੜ੍ਹੇ ਤਾਂ ਨਹੀਂ ਹੋ ਜਾਂਦੇ ਹੋ। ਬਾਪ ਨੂੰ ਯਾਦ ਕਰਨ ਨਾਲ ਵਰਸਾ ਵੀ ਬੁੱਧੀ ਵਿੱਚ ਰਹੇਗਾ। ਪ੍ਰਵ੍ਰਿਤੀ ਮਾਰਗ ਹੈ ਨਾ। ਨੰਬਰਵਨ ਹੈ ਬਾਪ ਦਾ ਸਥਾਪਨ ਕੀਤਾ ਹੋਇਆ – ਸਵਰਗ ਦਾ ਦੇਵੀ – ਦੇਵਤਾ ਧਰਮ। ਬਾਪ ਰਾਜਯੋਗ ਸਿਖਲਾ ਕੇ ਸਵਰਗ ਦਾ ਮਾਲਿਕ ਬਨਾਉਂਦੇ ਹਨ, ਫਿਰ ਇਹ ਗਿਆਨ ਪ੍ਰਾਯ ਲੋਪ ਹੋ ਜਾਂਦਾ ਹੈ। ਤਾਂ ਫਿਰ ਇਹ ਗਿਆਨ ਸ਼ਾਸਤਰਾਂ ਵਿੱਚ ਕਿਥੋਂ ਆਇਆ? ਰਮਾਇਣ ਆਦਿ ਤਾਂ ਪਿੱਛੋਂ ਬਣਾਈ ਹੈ। ਸਾਰੀ ਦੁਨੀਆ ਹੀ ਲੰਕਾ ਹੈ। ਰਾਵਣ ਦਾ ਰਾਜ ਹੈ ਨਾ। ਬਾਂਦਰ ਵਰਗੇ ਮਨੁੱਖਾਂ ਨੂੰ ਪਵਿੱਤਰ ਮੰਦਿਰ ਲਾਇਕ ਬਣਾਕੇ ਰਾਵਣ ਰਾਜ ਨੂੰ ਖਤਮ ਕਰ ਦਿੰਦੇ ਹਨ। ਸਦਗਤੀ ਦਾਤਾ ਬਾਪ ਗਿਆਨ ਦਿੰਦੇ ਹਨ ਸਦਗਤੀ ਦੇ ਲਈ। ਉਨ੍ਹਾਂਨੂੰ ਸਦਗਤੀ ਕਰਨੀ ਹੈ ਅੰਤ ਵਿੱਚ।
ਹੁਣ ਬਾਪ ਕਹਿੰਦੇ ਹਨ ਬੱਚੇ ਹੋਰ ਸਭਨੂੰ ਛੱਡ ਇੱਕ ਮੇਰੀ ਸੁਣੋ। ਮੈਂ ਕੌਣ ਹਾਂ, ਪਹਿਲਾਂ ਇਹ ਨਿਸ਼ਚੇ ਚਾਹੀਦਾ ਹੈ। ਮੈਂ ਤੁਹਾਡਾ ਉਹ ਹੀ ਬਾਪ ਹਾਂ। ਮੈਂ ਤੁਹਾਨੂੰ ਫਿਰ ਤੋਂ ਵੇਦਾਂ ਸ਼ਾਸਤਰਾਂ ਦਾ ਸਾਰ ਸੁਣਾਉਂਦਾ ਹਾਂ। ਇਹ ਗਿਆਨ ਤਾਂ ਬਾਪ ਸਨਮੁੱਖ ਦਿੰਦੇ ਹਨ। ਫਿਰ ਤਾਂ ਵਿਨਾਸ਼ ਹੋ ਜਾਂਦਾ ਹੈ। ਫਿਰ ਜਦੋਂ ਦਵਾਪਰ ਵਿੱਚ ਲੱਭਦੇ ਹਨ ਤਾਂ ਫਿਰ ਉਹ ਹੀ ਗੀਤਾ ਆਦਿ ਸ਼ਾਸਤਰ ਨਿਕਲ ਆਉਂਦੇ ਹਨ। ਭਗਤੀ ਮਾਰਗ ਦੇ ਲਈ ਜਰੂਰੀ ਉਹ ਹੀ ਸਮਗ੍ਰੀ ਚਾਹੀਦੀ ਹੈ। ਜੋ ਹੁਣ ਤੁਸੀਂ ਵੇਖਦੇ ਹੋ, ਹੋਰਾਂ ਦਾ ਗਿਆਨ ਤਾਂ ਪ੍ਰੰਪਰਾ ਤੋੰ ਚਲਿਆ ਆਉਂਦਾ ਹੈ। ਇਹ ਗਿਆਨ ਤੇ ਇੱਥੇ ਹੀ ਖਤਮ ਹੋ ਜਾਂਦਾ ਹੈ। ਬਾਦ ਵਿੱਚ ਜਦੋਂ ਖੋਜਦੇ ਹਨ ਤਾਂ ਇਹ ਹੀ ਸ਼ਾਸਤਰ ਆਦਿ ਹੱਥ ਵਿੱਚ ਆਉਂਦੇ ਹਨ, ਇਸਲਈ ਇਨ੍ਹਾਂ ਨੂੰ ਅਨਾਦਿ ਕਹਿ ਦਿੰਦੇ ਹਨ। ਦਵਾਪਰ ਵਿੱਚ ਸਾਰੇ ਉਹ ਹੀ ਸ਼ਾਸਤਰ ਨਿਕਲਦੇ ਹਨ। ਫਿਰ ਹੀ ਮੈਂ ਆਕੇ ਫਿਰ ਤੋੰ ਸਭ ਦਾ ਸਾਰ ਸੁਣਾਉਂਦਾ ਹਾਂ, ਫਿਰ ਉਹ ਹੀ ਰਿਪੀਟੀਸ਼ਨ ਹੋਵੇਗੀ। ਕੋਈ ਰਿਪੀਟੀਸ਼ਨ ਨੂੰ ਮੰਨਦੇ ਹਨ, ਕੋਈ ਕੀ ਕਹਿੰਦੇ। ਅਨੇਕ ਮਤਾਂ ਹਨ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਤਾਂ ਤੁਸੀਂ ਬੱਚੇ ਹੀ ਜਾਣਦੇ ਹੋ, ਹੋਰ ਕੋਈ ਜਾਣ ਨਹੀ ਸਕਦਾ। ਉਨ੍ਹਾਂਨੇ ਤਾਂ ਕਲਪ ਦੀ ਉਮਰ ਲੱਖਾਂ ਵਰ੍ਹੇ ਕਰ ਦਿੱਤੀ ਹੈ। ਇੰਝ ਵੀ ਬਹੁਤ ਲੋਕੀ ਕਹਿੰਦੇ ਹਨ ਕਿ ਮਹਾਭਾਰਤ ਦਾ ਯੁੱਧ ਨੂੰ 5 ਹਜ਼ਾਰ ਵਰ੍ਹੇ ਹੋਏ ਨੇ। ਇਹ ਫਿਰ ਤੋਂ ਉਹ ਹੀ ਲੜ੍ਹਾਈ ਹੈ। ਤਾਂ ਜਰੂਰ ਗੀਤਾ ਦਾ ਭਗਵਾਨ ਵੀ ਹੋਵੇਗਾ! ਜੇਕਰ ਕ੍ਰਿਸ਼ਨ ਹੋਵੇ ਤਾਂ ਉਹ ਫਿਰ ਮੋਰ ਮੁਕਟਧਾਰੀ ਚਾਹੀਦਾ ਹੈ। ਕ੍ਰਿਸ਼ਨ ਤੇ ਸਤਿਯੁਗ ਵਿੱਚ ਹੀ ਹੁੰਦਾ ਹੈ। ਉਹ ਹੀ ਕ੍ਰਿਸ਼ਨ ਤਾਂ ਹੁਣ ਹੋ ਨਹੀਂ ਸਕਦਾ। ਇਨ੍ਹਾਂ ਦੇ ਦੂਜੇ ਜਨਮ ਵਿੱਚ ਵੀ ਉਹ ਹੀ ਕਲਾ ਨਹੀਂ ਰਹਿੰਦੀ। 16 ਕਲਾ ਤੋਂ 14 ਕਲਾ ਬਣਨਾ ਹੈ ਤਾਂ ਜਨਮ ਬਾਏ ਜਨਮ ਥੋੜ੍ਹਾ – ਥੋੜ੍ਹਾ ਫਰਕ ਪੈਂਦਾ ਜਾਵੇਗਾ ਨਾ। ਇਵੇਂ ਤਾਂ ਮੋਰ ਮੁਕਟਧਾਰੀ ਬਹੁਤ ਹਨ। ਕ੍ਰਿਸ਼ਨ ਜੋ ਪਹਿਲਾ ਨੰਬਰ 16 ਕਲਾ ਸੰਪੂਰਨ ਹੈ, ਉਨ੍ਹਾਂ ਦੀ ਤੇ ਪੁਨਰਜਨਮ ਨਾਲ ਥੋੜ੍ਹੀ – ਥੋੜ੍ਹੀ ਕਲਾ ਕਮਤੀ ਹੁੰਦੀ ਜਾਂਦੀ ਹੈ। ਇਹ ਬਹੁਤ ਗੁਹੀਏ ਰਾਜ ਹੈ।
ਬਾਪ ਕਹਿੰਦੇ ਹਨ ਇਵੇਂ ਨਹੀਂ ਚਲੱਦੇ ਫਿਰਦੇ, ਘੁਮੰਦੇ ਸਮਾਂ ਗਵਾਓ। ਇਹ ਹੀ ਕਮਾਈ ਦਾ ਸਮਾਂ ਹੈ। ਜਿਨ੍ਹਾਂ ਦੇ ਕੋਲ ਧਨ ਬਹੁਤ ਹੈ ਉਹ ਤਾਂ ਸਮਝਦੇ ਹਨ ਸਾਡੇ ਲਈ ਇਹ ਹੀ ਸਵਰਗ ਹੈ, ਬਾਪ ਕਹਿੰਦੇ ਭਾਵੇਂ ਇਹ ਸਵਰਗ ਤੁਹਾਨੂੰ ਮੁਬਾਰਕ ਹੋਵੇ। ਬਾਪ ਤਾਂ ਗਰੀਬ ਨਿਵਾਜ਼ ਹੈ। ਗਰੀਬਾਂ ਨੂੰ ਦਾਨ ਦੇਣਾ ਹੈ। ਗਰੀਬਾਂ ਨੂੰ ਸਰੈਂਡਰ ਹੋਣਾ ਸਹਿਜ ਹੁੰਦਾ ਹੈ। ਹਾਂ, ਕੋਈ ਵਿਰਲਾ ਸਾਹੂਕਾਰ ਵੀ ਨਿਕਲਦਾ ਹੈ। ਇਹ ਬਹੁਤ ਸਮਝਣ ਦੀਆਂ ਗੱਲਾਂ ਹਨ। ਦੇਹ ਦਾ ਭਾਣ ਵੀ ਛੱਡਣਾ ਹੈ। ਇਹ ਦੁਨੀਆਂ ਹੀ ਖਤਮ ਹੋਣੀ ਹੈ, ਫਿਰ ਅਸੀਂ ਬਾਬਾ ਦੇ ਕੋਲ ਚਲੇ ਜਾਵਾਂਗੇ। ਸ੍ਰਿਸ਼ਟੀ ਨਵੀਂ ਬਣ ਜਾਵੇਗੀ। ਕਈ ਤਾਂ ਐਡਵਾਂਸ ਵਿੱਚ ਵੀ ਜਾਣਗੇ। ਸ਼੍ਰੀਕ੍ਰਿਸ਼ਨ ਦੇ ਮਾਂ ਬਾਪ ਵੀ ਤੇ ਐਡਵਾਂਸ ਵਿੱਚ ਜਾਨੇ ਚਾਹੀਦੇ ਹਨ, ਜੋ ਫਿਰ ਕ੍ਰਿਸ਼ਨ ਨੂੰ ਗੋਦੀ ਵਿੱਚ ਲੈਣਗੇ। ਕ੍ਰਿਸ਼ਨ ਤੋਂ ਹੀ ਸਤਿਯੁਗ ਸ਼ੁਰੂ ਹੁੰਦਾ ਹੈ। ਇਹ ਬੜੀਆਂ ਗੁਪਤ ਗੱਲਾਂ ਹਨ। ਇਹ ਤਾਂ ਸਮਝ ਦੀ ਗੱਲ ਹੈ – ਕੌਣ ਮਾਂ – ਬਾਪ ਬਣਨਗੇ? ਕੌਣ ਸੈਕਿੰਡ ਨੰਬਰ ਵਿੱਚ ਆਉਣ ਦੇ ਲਾਇਕ ਹਨ। ਸਰਵਿਸ ਤੋੰ ਵੀ ਤੁਸੀਂ ਸਮਝ ਸਕਦੇ ਹੋ। ਲਕ ਨਾਲ ਵੀ ਕੋਈ ਗੇਲਪ ਕਰ ਅੱਗੇ ਆ ਜਾਂਦੇ ਹਨ। ਇੰਝ ਹੋ ਰਿਹਾ ਹੈ, ਪਿਛਾੜੀ ਵਾਲੇ ਬਹੁਤ ਫਸਟਕਲਾਸ ਸਰਵਿਸ ਕਰ ਰਹੇ ਹਨ। ਰੂਪ ਬਸੰਤ ਤੁਸੀਂ ਬੱਚੇ ਹੋ। ਬਾਪ ਨੂੰ ਵੀ ਬਸੰਤ ਕਿਹਾ ਜਾਂਦਾ ਹੈ। ਹੈ ਤਾਂ ਸਟਾਰ। ਐਨਾ ਵੱਡਾ ਤੇ ਹੈ ਨਹੀਂ। ਪਰਮ ਆਤਮਾ ਮਾਨਾ ਪਰਮਾਤਮਾ। ਆਤਮਾ ਦਾ ਰੂਪ ਕੋਈ ਵੱਡਾ ਨਹੀਂ ਹੈ। ਪਰ ਮਨੁੱਖ ਕਿਤੇ ਮੂੰਝਣ ਨਾ ਇਸਲਈ ਵੱਡਾ ਵਿਖਾਇਆ ਹੈ। ਉੱਚੇ ਤੇ ਉੱਚਾ ਹੈ ਸ਼ਿਵਬਾਬਾ। ਫਿਰ ਹਨ ਬ੍ਰਹਮਾ – ਵਿਸ਼ਨੂੰ, ਸ਼ੰਕਰ। ਬ੍ਰਹਮਾ ਵੀ ਵਿਅਕਤ ਤੋੰ ਅਵਿਅਕਤ ਬਣਦਾ ਹੈ ਹੋਰ ਕੋਈ ਚਿੱਤਰ ਹੈ ਨਹੀਂ। ਵਿਸ਼ਨੂੰ ਦੇ ਦੋ ਰੂਪ ਲਕਸ਼ਮੀ – ਨਾਰਾਇਣ ਬਣਦੇ ਹਨ। ਸ਼ੰਕਰ ਦਾ ਪਾਰਟ ਸ਼ੁਖਸ਼ਮ ਵਤਨ ਤੱਕ ਹੈ। ਇੱਥੇ ਸਥੂਲ ਸ੍ਰਿਸ਼ਟੀ ਤੇ ਆਕੇ ਪਾਰਟ ਵਜਾਉਣ ਦਾ ਨਹੀਂ ਹੈ, ਨਾ ਪਾਰਵਤੀ ਨੂੰ ਅਮਰਕਥਾ ਸੁਣਾਉਂਦੇ ਹਨ। ਇਹ ਸਭ ਭਗਤੀਮਾਰਗ ਦੀਆਂ ਕਥਾਵਾਂ ਹਨ। ਇਹ ਸ਼ਾਸਤਰ ਫਿਰ ਵੀ ਨਿਕਲਣਗੇ। ਉਨ੍ਹਾਂ ਵਿੱਚ ਕੁਝ ਆਟੇ ਵਿੱਚ ਨਮਕ ਜਿਨਾਂ ਸੱਚ ਹੈ। ਜਿਵੇਂ ਸ਼੍ਰੀਮਤ ਭਗਵਤ ਗੀਤਾ ਅੱਖਰ ਰਾਈਟ ਹੈ। ਫਿਰ ਕਹਿ ਦਿੰਦੇ ਸ਼੍ਰੀਕ੍ਰਿਸ਼ਨ ਭਗਵਾਨ – ਇਹ ਬਿਲਕੁਲ ਰਾਂਗ ਹੈ। ਦੇਵਤਾਵਾਂ ਦੀ ਮਹਿਮਾ ਵੱਖ, ਉੱਚ ਤੇ ਉੱਚ ਹਨ ਹੀ ਪਰਮਪਿਤਾ ਪਰਮਾਤਮਾ। ਜਿਸਨੂੰ ਸਭ ਯਾਦ ਕਰਦੇ ਹਨ, ਉਨ੍ਹਾਂ ਦੀ ਮਹਿਮਾ ਵੱਖ ਹੈ। ਸਭ ਇੱਕ ਕਿਵੇਂ ਹੋ ਸਕਦੇ ਹਨ। ਸਰਵਵਿਆਪੀ ਦਾ ਅਰਥ ਹੀ ਨਹੀਂ ਨਿਕਲਦਾ।
ਤੁਸੀਂ ਹੋ ਰੂਹਾਨੀ ਸੇਲਵੇਸ਼ਨ ਆਰਮੀ, ਪਰ ਗੁਪਤ ਹੋ। ਸਥੂਲ ਹਥਿਆਰ ਆਦਿ ਤਾਂ ਹੋ ਨਹੀਂ ਸਕਣ। ਇਹ ਗਿਆਨ ਦੇ ਬਾਣ, ਗਿਆਨ ਕਟਾਰੀ ਦੀ ਗੱਲ ਹੈ। ਮੇਹਨਤ ਹੈ, ਪਵਿਤ੍ਰਤਾ ਵਿੱਚ। ਬਾਪ ਨਾਲ ਪੂਰੀ ਪ੍ਰਤਿਗਿਆ ਕਰਨੀ ਹੈ। ਬਾਬਾ ਅਸੀਂ ਪਵਿੱਤਰ ਬਣ ਸਵਰਗ ਦਾ ਵਰਸਾ ਜਰੂਰ ਲਵਾਂਗੇ। ਵਰਸਾ ਬੱਚਿਆਂ ਨੂੰ ਹੀ ਮਿਲਦਾ ਹੈ। ਬਾਪ ਆਕੇ ਅਸ਼ੀਰਵਾਦ ਕਰਦੇ ਹਨ, ਮਾਇਆ ਰਾਵਣ ਤੇ ਸ਼ਰਾਪਿਤ ਕਰਦੀ ਹੈ। ਤਾਂ ਅਜਿਹੇ ਮੋਸ੍ਟ ਬਿਲਵਰਡ ਬਾਪ ਦੇ ਨਾਲ ਕਿੰਨਾਂ ਪਿਆਰ ਚਾਹੀਦਾ ਹੈ। ਬੱਚਿਆਂ ਦੀ ਨਿਸ਼ਕਾਮ ਸੇਵਾ ਕਰਦੇ ਹਨ। ਪਤਿਤ ਦੁਨੀਆਂ, ਪਤਿਤ ਸ਼ਰੀਰ ਵਿੱਚ ਆਕੇ ਤੁਸੀਂ ਬੱਚਿਆਂ ਨੂੰ ਹੀਰੇ ਵਰਗਾ ਬਣਾਕੇ ਖ਼ੁਦ ਨਿਰਵਾਨਧਾਮ ਵਿੱਚ ਬੈਠ ਜਾਂਦੇ ਹਨ। ਇਸ ਸਮੇਂ ਤੁਸੀਂ ਸਭ ਦੀ ਵਾਣਪ੍ਰਸਥ ਅਵਸਥਾ ਹੈ ਇਸਲਈ ਬਾਬਾ ਆਇਆ ਹੈ ਸਭ ਦੀ ਜੋਤਿ ਜੱਗ ਜਾਂਦੀ ਹੈ ਤਾਂ ਸਭ ਮਿੱਠੇ ਬਣ ਜਾਂਦੇ ਹਨ। ਬਾਬਾ ਵਰਗਾ ਮਿੱਠਾ ਬਣਨਾ ਹੈ। ਗਾਉਂਦੇ ਹਨ ਨਾ – ਕਿੰਨਾਂ ਮਿੱਠਾ ਕਿੰਨਾਂ ਪਿਆਰਾ.. ਲੇਕਿਨ ਬਾਬਾ ਕਿੰਨਾਂ ਨਿਰਹੰਕਾਰ ਨਾਲ ਤੁਸੀਂ ਬੱਚਿਆਂ ਦੀ ਸੇਵਾ ਕਰਦੇ ਹਨ। ਤੁਸੀਂ ਬੱਚਿਆਂ ਨੂੰ ਵੀ ਇਤਨੀ ਰਿਟਰਨ ਸਰਵਿਸ ਕਰਨੀ ਚਾਹੀਦੀ ਹੈ। ਇਹ ਹਾਸਪੀਟਲ ਕੰਮ ਯੂਨੀਵਰਸਿਟੀ ਤਾਂ ਘਰ – ਘਰ ਵਿੱਚ ਹੋਣੀ ਚਾਹੀਦੀ ਹੈ। ਜਿਵੇਂ ਘਰ – ਘਰ ਵਿੱਚ ਮੰਦਿਰ ਬਨਾਉਂਦੇ ਹਨ। ਤੁਸੀਂ ਬੱਚੀਆਂ 21 ਜਨਮ ਦੇ ਲਈ ਹੈਲਥ ਵੈਲਥ ਦਿੰਦਿਆਂ ਹੋ ਸ਼੍ਰੀਮਤ ਤੇ। ਤੁਸੀਂ ਬੱਚਿਆਂ ਨੂੰ ਵੀ ਸ਼੍ਰੀਮਤ ਤੇ ਚੱਲਣਾ ਹੈ। ਕਿਧਰੇ ਆਪਣੀ ਮਤ ਵਿਖਾਈ ਤਾਂ ਤਕਦੀਰ ਨੂੰ ਲਕੀਰ ਲਗ ਜਾਵੇਗੀ। ਕਿਸੇ ਨੂੰ ਦੁੱਖ ਨਾ ਦਵੋ। ਜਿਵੇਂ ਮਹਾਰਥੀ ਬੱਚੇ ਸਰਵਿਸ ਕਰ ਰਹੇ ਹਨ ਉਵੇਂ ਫਾਲੋ ਕਰਨਾ ਹੈ। ਤਖਤਨਸ਼ੀਨ ਬਣਨ ਦਾ ਪੁਰਸ਼ਾਰਥ ਕਰਨਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਬਾਪ ਸਮਾਨ ਨਿਰਹੰਕਾਰੀ ਬਣ ਸੇਵਾ ਕਰਨੀ ਹੈ। ਬਾਪ ਦੀ ਜੋ ਸੇਵਾ ਲੈ ਰਹੇ ਹੋ ਉਸਦਾ ਦਿਲ ਨਾਲ ਰਿਟਰਨ ਦੇਣਾ ਹੈ, ਬਹੁਤ ਮਿੱਠਾ ਬਣਨਾ ਹੈ।
2. ਤੁਰਦੇ – ਫਿਰਦੇ ਆਪਣਾ ਸਮਾਂ ਨਹੀਂ ਗਵਾਉਣ ਹੈ ਸ਼ਿਵਬਾਬਾ ਦੇ ਗਲੇ ਦਾ ਹਾਰ ਬਣਨ ਦੇ ਲਈ ਰੇਸ ਕਰਨੀ ਹੈ। ਦੇਹ ਵੀ ਯਾਦ ਨਾ ਆਵੇ, ਇਸ ਦਾ ਅਭਿਆਸ ਕਰਨਾ ਹੈ।
ਵਰਦਾਨ:-
ਜੋ ਬੱਚੇ ਨਾਲੇਜਫੁਲ, ਤ੍ਰਿਕਾਲਦਰਸ਼ੀ ਹਨ ਉਹ ਕਦੇ ਨਾਰਾਜ਼ ਨਹੀਂ ਹੋ ਸਕਦੇ। ਭਾਵੇਂ ਕੋਈ ਗਾਲੀ ਵੀ ਦਵੇ, ਇਨਸਲਟ ਕਰ ਦਵੇ ਤਾਂ ਵੀ ਰਾਜ਼ੀ, ਕਿਉਂਕਿ ਡਰਾਮੇ ਦੇ ਹਰ ਰਾਜ਼ ਨੂੰ ਜਾਨਣ ਵਾਲੇ ਨਾਰਾਜ਼ ਨਹੀਂ ਹੁੰਦੇਂ। ਨਾਰਾਜ਼ ਉਹ ਹੁੰਦਾ ਹੈ ਜੋ ਰਾਜ਼ ਨੂੰ ਨਹੀਂ ਜਾਣਦਾ ਹੈ, ਇਸਲਈ ਸਦਾ ਇਹ ਸਮ੍ਰਿਤੀ ਰੱਖੋ ਕਿ ਭਗਵਾਨ ਬਾਪ ਦੇ ਬੱਚੇ ਬਣਕੇ ਵੀ ਰਾਜ਼ੀ ਨਹੀਂ ਹੋਣਗੇ ਤਾਂ ਕਦੋ ਹੋਣਗੇ! ਤਾਂ ਹੁਣ ਜੋ ਖੁਸ਼ ਵੀ ਹਨ, ਰਾਜ਼ੀ ਵੀ ਹਨ ਉਹ ਹੀ ਬਾਪ ਦੇ ਨੇੜੇ ਅਤੇ ਸਮਾਨ ਹਨ।
ਸਲੋਗਨ:-
➤ Email me Murli: Receive Daily Murli on your email. Subscribe!