21 June 2022 Punjabi Murli Today | Brahma Kumaris
Read and Listen today’s Gyan Murli in Punjabi
20 June 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਦੇਵਤਾਵਾਂ ਤੋਂ ਵੀ ਉੱਚ ਇਹ ਤੁਹਾਡੀ ਬ੍ਰਾਹਮਣ ਜੀਵਨ ਹੈ ਕਿਉਂਕਿ ਇਸ ਵੇਲੇ ਤੁਸੀਂ ਤਿੰਨਾਂ ਲੋਕਾਂ ਅਤੇ ਤਿੰਨਾਂ ਕਾਲਾਂ ਨੂੰ ਜਾਣਦੇ ਹੋ, ਤੁਸੀਂ ਇਸ਼ਵਰੀਏ ਸੰਤਾਨ ਹੋ"
ਪ੍ਰਸ਼ਨ: -
ਤੁਸੀਂ ਬੱਚੇ ਇਸ ਵੇਲੇ ਕਿਹੜੀ ਉੱਚੀ ਚੜ੍ਹਾਈ ਚੜ੍ਹਦੇ ਹੋ?
ਉੱਤਰ:-
ਮਨੁੱਖ ਤੋਂ ਦੇਵਤਾ ਬਣਨਾ ਇਹ ਉੱਚੀ ਚੜ੍ਹਾਈ ਹੈ, ਜਿਸ ਤੇ ਤੁਸੀਂ ਚੜ੍ਹ ਰਹੇ ਹੋ। ਕਹਿੰਦੇ ਵੀ ਹਨ ਚੜ੍ਹੇ ਤਾਂ ਚੱਖੇ ਪ੍ਰੇਮ ਰਸ। ਇਹ ਬਹੁਤ ਲੰਬੀ ਚੜ੍ਹਾਈ ਹੈ। ਲੇਕਿਨ ਵੰਡਰ ਹੈ ਜੋ ਚੜ੍ਹਦੇ ਇੱਕ ਸੈਕਿੰਡ ਵਿੱਚ ਹੋ, ਉਤਰਨ ਵਿੱਚ ਸਮਾਂ ਲਗਦਾ ਹੈ।
ਪ੍ਰਸ਼ਨ: -
ਪਾਪ ਦਾ ਘੜਾ ਫੁੱਟਣ ਨਾਲ ਹੀ ਜੈ ਜੈ ਕਾਰ ਹੁੰਦੀ ਹੈ, ਇਸਦੀ ਕਿਹੜੀ ਨਿਸ਼ਾਨੀ ਭਗਤੀਮਾਰਗ ਵਿੱਚ ਹੈ?
ਉੱਤਰ:-
ਵਿਖਾਉਂਦੇ ਹਨ ਘੜੇ ਵਿਚੋਂ ਸੀਤਾ ਨਿਕਲੀ.. ਮਤਲਬ ਜਦੋਂ ਪਾਪ ਦਾ ਘੜਾ ਭਰਕੇ ਫੁੱਟਿਆ ਤਾਂ ਸੀਤਾ ਅਤੇ ਰਾਧੇ ਦਾ ਜਨਮ ਹੁੰਦਾ ਹੈ।
ਗੀਤ:-
ਇਸ ਪਾਪ ਕੀ ਦੁਨੀਆਂ ਸੇ..
ਓਮ ਸ਼ਾਂਤੀ। ਮਿੱਠੇ – ਮਿੱਠੇ ਬੱਚਿਆਂ ਨੇ ਗੀਤ ਸੁਣਿਆ ਭਗਤੀਮਾਰਗ ਦਾ। ਪੁਕਾਰਦੇ ਹਨ ਇਸ ਪਤਿਤ ਦੁਨੀਆਂ ਤੋਂ ਪਾਵਨ ਦੁਨੀਆਂ ਵਿੱਚ ਲੈ ਚੱਲੋ। ਅਸ਼ਾਂਤੀ ਦੀ ਦੁਨੀਆਂ ਵਿਚੋਂ ਸ਼ਾਂਤੀ ਦੀ ਦੁਨੀਆਂ ਵਿੱਚ ਲੈ ਚੱਲੋ। ਬੁੱਧੀ ਵਿੱਚ ਬੈਠਿਆ ਹੈ ਕੋਈ ਹੋਰ ਦੁਨੀਆਂ ਹੈ, ਜਿੱਥੇ ਸ਼ਾਂਤੀ ਵੀ ਸੀ, ਸੁਖ ਵੀ ਸੀ। ਮਹਾਰਾਜਾ, ਮਹਾਰਾਣੀ ਲਕਸ਼ਮੀ – ਨਾਰਾਇਣ ਦਾ ਰਾਜ ਸੀ, ਜਿਨ੍ਹਾਂ ਦੇ ਚਿੱਤਰ ਵੀ ਇੱਥੇ ਹਨ। ਮਨੁੱਖ ਜੋ ਹਿਸਟ੍ਰੀ -ਜੋਗ੍ਰਾਫੀ ਪੜ੍ਹਦੇ ਹਨ ਉਹ ਤਾਂ ਜਿਵੇਂ ਕੁਵਾਟਰ ਦੁਨੀਆਂ ਦੀ ਹੈ। ਅਧਾਕਲਪ ਦੀ ਵੀ ਨਹੀਂ ਹੈ। ਸਤਿਯੁਗ ਤ੍ਰੇਤਾ ਦਾ ਤੇ ਕਿਸੇ ਨੂੰ ਪਤਾ ਨਹੀਂ ਹੈ। ਅੱਖ ਹੀ ਬੰਦ ਹੈ। ਜਿਵੇਂ ਕਾਣੇ ਹਨ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਕੋਈ ਜਾਣਦੇ ਹੀ ਨਹੀਂ ਹਨ। ਵਰਲਡ ਕਿੰਨੀ ਵੱਡੀ ਹੈ। ਕਦੋਂ ਨਵੀਂ ਵਰਲਡ ਸ਼ੁਰੂ ਹੋਈ ਹੈ ਫਿਰ ਪੁਰਾਣੀ ਹੁੰਦੀ ਹੈ, ਫਿਰ ਪੁਰਾਣੇ ਤੋੰ ਕਦੋਂ ਨਵੀਂ ਬਣਦੀ ਹੈ, ਇਹ ਤੁਸੀਂ ਬੱਚੇ ਹੁਣ ਜਾਣਦੇ ਹੋ। ਬਣੇਗੀ ਤਾਂ ਜਰੂਰ ਨਾ। ਗੋਲਡਨ, ਸਿਲਵਰ, ਕਾਪਰ, ਆਇਰਨ ਵਿੱਚ ਆਉਣਾ ਹੀ ਹੈ। ਕਲਯੁਗ ਦੇ ਬਾਦ ਸਤਿਯੁਗ ਫਿਰ ਜਰੂਰ ਹੋਵੇਗਾ। ਸੰਗਮ ਤੇ ਸਤਿਯੁਗ ਸਥਾਪਨ ਕਰਨ ਵਾਲਾ ਆਵੇਗਾ। ਇਹ ਸਮਝਾਉਣ ਦੀਆਂ ਬੜੀਆਂ ਯੁਕਤੀਆਂ ਹਨ। ਕਲਯੁਗ ਨੂੰ ਸਤਿਯੁਗ ਬਣਾਉਣ ਵਾਲਾ ਬਾਪ ਹੀ ਹੈ। ਇਤਨੀ ਸਹਿਜ ਗੱਲਾਂ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦੀਆਂ ਹਨ ਕਿਉਂਕਿ ਬੁੱਧੀ ਨੂੰ ਮਾਇਆ ਦਾ ਤਾਲਾ ਲੱਗਿਆ ਹੋਇਆ ਹੈ। ਪਰਮਪਿਤਾ ਪਰਮਾਤਮਾ ਦੀ ਮਹਿਮਾ ਵੀ ਗਾਉਂਦੇ ਹਨ, ਹੇ ਪਰਮਪਿਤਾ ਪ੍ਰਮਾਤਮਾ, ਬੁੱਧੀਵਾਨਾਂ ਦੀ ਬੁੱਧੀ ਤੁਸੀਂ ਹੋ। ਬੁੱਧੀਹੀਣ ਨੂੰ ਤੁਸੀਂ ਬੁੱਧੀ ਦਵੋ। ਹੋਰ ਸਭ ਆਸੁਰੀ ਮਤ ਦੇਣ ਵਾਲੇ ਹਨ, ਸ੍ਰੇਸ਼ਠ ਮਤ ਦੇਣ ਵਾਲਾ ਇੱਕ ਹੀ ਬਾਪ ਹੈ। ਮਨੁੱਖ ਗਾਉਂਦੇ ਹਨ ਪਰ ਸਮਝਦੇ ਕੁਝ ਵੀ ਨਹੀਂ ਹਨ।
ਤੁਸੀਂ ਬੱਚਿਆਂ ਨੂੰ ਹੁਣ ਤਿੰਨਾਂ ਲੋਕਾਂ ਦਾ ਗਿਆਨ ਹੈ। ਇਵੇਂ ਨਹੀਂ ਸਿਰ੍ਫ ਵਰਲਡ ਦਾ ਗਿਆਨ ਹੈ, ਵਰਲਡ ਤੋੰ ਵੀ ਅੱਗੇ ਤੁਸੀਂ ਜਾਣਦੇ ਹੋ। ਮੂਲਵਤਨ, ਸੁਖਸ਼ਮਵਤਨ, ਸਥੂਲਵਤਨ ਇਨ੍ਹਾਂ ਤਿੰਨਾਂ ਲੋਕਾਂ ਦਾ ਬੁੱਧੀ ਵਿੱਚ ਗਿਆਨ ਹੈ। ਜੋ ਚੰਗੀ ਤਰ੍ਹਾਂ ਪੜ੍ਹਦੇ ਹਨ ਉਨ੍ਹਾਂ ਦੀ ਬੁੱਧੀ ਵਿੱਚ ਹੈ। ਤੁਸੀਂ ਸਕੂਲ ਵਿਚ ਪੜ੍ਹਦੇ ਹੋ, ਤਾਂ ਪੜ੍ਹਾਈ ਪੂਰੀ ਤਰ੍ਹਾਂ ਬੁੱਧੀ ਵਿੱਚ ਰਹਿਣੀ ਚਾਹੀਦੀ ਹੈ। ਤਿੰਨਾਂ ਕਾਲਾਂ ਦਾ ਗਿਆਨ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਤ੍ਰਿਕਾਲਦਰਸ਼ੀ ਬਣਦੇ ਹੋ। ਤੁਹਾਨੂੰ ਤ੍ਰਿਲੋਕੀਨਾਥ ਨਹੀਂ ਕਹਾਂਗੇ। ਤ੍ਰਿਲੋਕੀਨਾਥ ਕੋਈ ਬਣਦਾ ਨਹੀਂ ਹੈ। ਤ੍ਰਿਕਾਲਦਰਸ਼ੀ ਅੱਖਰ ਠੀਕ ਹੈ। ਤਿੰਨ ਲੋਕ ਤਿੰਨਾਂ ਕਾਲਾਂ ਨੂੰ ਤੁਸੀਂ ਜਾਣਦੇ ਹੋ। ਬਰੋਬਰ ਅਸੀਂ ਮੂਲਵਤਨ ਵਿੱਚ ਰਹਿੰਦੇ ਹਾਂ। ਅਸੀਂ ਆਤਮਾਵਾਂ ਉੱਥੇ ਨਿਵਾਸ ਕਰਦੀਆਂ ਹਾਂ। ਇਹ ਗਿਆਨ ਹੋਰ ਕਿਸੇ ਦੀ ਬੁੱਧੀ ਵਿੱਚ ਹੈ ਨਹੀਂ। ਇਹ ਤੁਸੀਂ ਜਾਣਦੇ ਹੋ ਪਰਮਪਿਤਾ ਪਰਮਾਤਮਾ ਤ੍ਰਿਕਾਲਦਰਸ਼ੀ ਹੈ। ਆਦਿ ਮੱਧ ਅੰਤ ਤਿੰਨਾਂ ਕਾਲਾਂ ਨੂੰ ਅਤੇ ਤ੍ਰਿਲੋਕ ਨੂੰ ਜਾਣਦੇ ਹਨ। ਲਕਸ਼ਮੀ – ਨਾਰਾਇਣ ਨੂੰ ਬੈਕੁੰਠਨਾਥ ਕਹਿ ਸਕਦੇ ਹਾਂ। ਤ੍ਰਿਲੋਕੀਨਾਥ ਨਹੀਂ। ਉਹ ਹੈਵਿਨ ਅਤੇ ਸਵਰਗ ਦੇ ਮਾਲਿਕ ਹਨ। ਬਾਪ ਨੂੰ ਪੈਰਾਡਾਇਜ ਦਾ ਮਾਲਿਕ ਨਹੀਂ ਕਹਿ ਸਕਦੇ। ਤਾਂ ਇਹ ਵੀ ਸਮਝਣ ਦੀਆਂ ਗੱਲਾਂ ਹਨ। ਪਰਮਾਤਮਾ ਵਰਗਾ ਕੋਈ ਮਨੁੱਖ ਨਹੀਂ ਹੋ ਸਕਦਾ। ਕਹਿੰਦੇ ਵੀ ਹਨ ਪਰਮਾਤਮਾ ਜਾਣੀ ਜਾਨਨਹਾਰ, ਨਾਲੇਜਫੁਲ ਹੈ, ਪਰੰਤੂ ਅਰਥ ਨਹੀਂ ਜਾਣਦੇ ਹਨ। ਸਮਝਦੇ ਹਨ ਜਾਣੀ ਜਾਨਨਹਾਰ ਹੈ ਤਾਂ ਸਭ ਦੇ ਦਿਲਾਂ ਨੂੰ ਜਾਣਦੇ ਹੋਣਗੇ। ਸ੍ਰਵਵਿਆਪੀ ਕਹਿ ਗਲਾਨੀ ਕਰ ਦਿੰਦੇ ਹਨ।
ਹੁਣ ਤੁਸੀ ਤਾਂ ਈਸ਼ਵਰੀਏ ਵੰਸ਼ਾਂਵਲੀ ਹੋ ਫਿਰ ਦੈਵੀ ਵੰਸ਼ਾਵਲੀ ਬਣੋਗੇ। ਈਸ਼ਵਰ ਵੱਡਾ ਜਾਂ ਸਤਿਯੁਗ ਦੇ ਦੇਵਤੇ ਵੱਡੇ? ਉਨ੍ਹਾਂ ਦੇਵਤਾਵਾਂ ਤੋੰ ਵੱਡੇ ਸੁਖਸ਼ਮਵਤਨ ਵਾਸੀ ਦੇਵਤੇ ਹਨ। ਸੁਖਸ਼ਮਵਤਨ ਵਾਸੀ ਬ੍ਰਹਮਾ ਵੱਡਾ ਕਹਾਂਗੇ ਨਾ! ਉਹ ਹੈ ਹੀ ਅਵਿਅਕਤ। ਇਹ ਤਾਂ ਵਿਅਕਤ ਹੈ ਨਾ। ਇਹ ਜਦੋਂ ਪਾਵਨ ਫਰਿਸ਼ਤੇ ਬਣਦੇ ਹਨ ਤਾਂ ਮਹਿਮਾ ਹੁੰਦੀ ਹੈ। ਬ੍ਰਾਹਮਣਾਂ ਨੂੰ ਹੁਣੇ ਅਲਕਾਂਰ ਦੇਵਾਂਗੇ ਤਾਂ ਉਹ ਅਸਤਰ ਸ਼ਸਤਰ ਸ਼ੋਭੇਗਾ ਨਹੀਂ ਇਸਲਈ ਵਿਸ਼ਨੂੰ ਨੂੰ ਸਵਦਰਸ਼ਨ ਚਕਰ ਵਿਖਾਉਂਦੇ ਹਨ। ਸ਼ੰਖ, ਚਕ੍ਰ, ਗਦਾ, ਪਦਮ ਹੁਣ ਇਹਨਾਂ ਦਾ ਅਰਥ ਵੀ ਤੁਸੀਂ ਸਮਝ ਗਏ ਹੋ। ਸਤਿਯੁਗ ਵਿੱਚ ਲਕਸ਼ਮੀ – ਨਰਾਇਣ ਨੂੰ ਤਾਂ ਅਸਤਰ ਸ਼ਸਤਰ ਦੇਣਗੇ ਨਹੀਂ। ਇਹ ਹੈ ਹੁਣ ਦੀ ਗੱਲ। ਅਸਲ ਵਿੱਚ ਇਹ ਗਿਆਨ ਦੇ ਅਸਤਰ ਸ਼ਸਤਰ ਹਨ। ਸਥੂਲ ਹਥਿਆਰਾਂ ਦੀ ਗੱਲ ਹੀ ਨਹੀਂ ਹੈ। ਸ਼ਾਸਤਰਾਂ ਵਿੱਚ ਤੇ ਸਥੂਲ ਹਥਿਆਰ ਆਦਿ ਹਨ। ਪਾਂਡਵਾਂ ਅਤੇ ਕੌਰਵਾਂ ਦੀ ਸੈਨਾ ਵਿਖਾਈ ਹੈ, ਪਰ ਉਸ ਵਿੱਚ ਫੀਮੇਲ ਨੂੰ ਨਹੀਂ ਵਿਖਾਇਆ ਹੈ। ਪਾਂਡਵ ਸੈਨਾ ਵਿੱਚ ਪੁਰਸ਼ ਵਿਖਾਉਂਦੇ ਹਨ। ਬਾਕੀ ਸ਼ਕਤੀ ਸੈਨਾ ਕਿੱਥੇ ਗਈ। ਇਹ ਹੈ ਗੁਪਤ। ਕਿਸੇ ਨੂੰ ਪਤਾ ਹੀ ਨਹੀਂ ਇਹ ਸ਼ਿਵ ਸ਼ਕਤੀ ਸੈਨਾ ਕਿੱਥੇ ਗਈ। ਇਨਾਂ ਦਾ ਵ੍ਰਿਤਾਂਤ ਕੁਝ ਵੀ ਨਹੀਂ ਵਿਖਾਉਂਦੇ ਹਨ। ਸ਼ਕਤੀਆਂ ਨੇ ਕਿਵੇਂ ਲੜ੍ਹਾਈ ਕੀਤੀ! ਸੈਨਾ ਵਿਖਾਉਂਦੇ ਤੇ ਹਨ ਨਾ। ਕਿਸੇਨੂੰ ਵੀ ਸਮਝ ਵਿੱਚ ਨਹੀਂ ਆਉਂਦਾ ਹੈ। ਜਿਸ ਨੇ ਜੋ।
ਕੁਝ ਬੋਲਿਆ ਉਹ ਲਿਖ ਦਿੱਤਾ। ਪੂਰੀ ਤਰ੍ਹਾਂ ਹੁਣ ਤੁਸੀਂ ਜਾਣਦੇ ਹੋ। ਅਸੀਂ ਸਭ ਐਕਟਰਸ ਹਾਂ। ਹਰ ਇੱਕ ਆਤਮਾ ਨੂੰ ਆਪਣਾ ਪਾਰਟ ਮਿਲਿਆ ਹੋਇਆ ਹੈ। ਬਾਬਾ ਜਿਸਨੂੰ ਕ੍ਰਿਏਟਰ, ਡਾਇਰੈਕਟਰ ਮੁੱਖ ਐਕਟਰ ਕਿਹਾ ਜਾਂਦਾ ਹੈ ਉਨ੍ਹਾਂ ਦਵਾਰਾ ਤੁਸੀਂ ਸਾਰੇ ਡਰਾਮੇ ਦੇ ਰਾਜ਼ ਨੂੰ ਜਾਣਦੇ ਹੋ। ਇਸ ਵਿੱਚ ਚਾਰ ਯੁਗ ਹਨ ਅਤੇ ਚਾਰ ਭਾਗ ਹਨ, ਜਿਸਨੂੰ ਐਪਿਕ ਯੁਗ ਕਹਿੰਦੇ ਹਨ। ਅਸਲ ਵਿੱਚ ਹਨ 5, ਪੰਜਵਾਂ ਇਹ ਕਲਿਆਣਕਾਰੀ ਯੁਗ ਹੈ। ਸਤਿਯੁਗ ਅਤੇ ਤ੍ਰੇਤਾ ਦੇ ਸੰਗਮ ਨੂੰ ਕਲਿਆਣਕਾਰੀ ਨਹੀਂ ਕਹਾਂਗੇ ਕਿਉਂਕਿ ਉਤਰਾਈ ਹੁੰਦੀ ਜਾਂਦੀ ਹੈ। ਸਤੋਪ੍ਰਧਾਨ, ਸਤੋ,ਰਜੋ, ਤਮੋ ਇਹ ਹਨ ਪੌੜੀਆਂ। ਤਾਂ ਪੌੜੀ ਉਤਰਨੀ ਹੀ ਪੈਂਦੀ ਹੈ। ਗਿਆਨ ਵਿੱਚ ਤੁਸੀਂ ਇੱਕ ਹੀ ਵਾਰ ਗੈਲਪ ਕਰਦੇ ਹੋ। ਫਿਰ ਉੱਪਰ ਚੜ੍ਹੀ ਹੋਈ ਸੀੜੀ ਉਤਰਦੇ ਹੀ ਜਾਂਦੇ ਹੋ। ਸੀੜੀ ਉਤਰਨਾ ਬੜਾ ਸਹਿਜ ਹੁੰਦਾ ਹੈ। ਚੜ੍ਹਨ ਵਿੱਚ ਬੜਾ ਮੁਸ਼ਕਿਲ ਹੁੰਦਾ ਹੈ। ਤੁਸੀਂ ਕਿੰਨੀ ਮਿਹਨਤ ਕਰਦੇ ਹੋ। ਮਨੁੱਖ ਤੋੰ ਦੇਵਤਾ ਬਣਨਾ ਉੱਚੀ ਚੜ੍ਹਾਈ ਹੈ ਨਾ। ਕਹਿੰਦੇ ਹਨ ਨਾ ਚੜ੍ਹੇ ਤਾਂ ਚੱਖਣ ਪ੍ਰੇਮ ਰਸ। ਜਾਣਦੇ ਹੋ ਹੁਣ ਅਸੀਂ ਚੜ੍ਹ ਰਹੇ ਹਾਂ। ਫਿਰ ਡਿੱਗਦੇ ਹੋ ਤਾਂ ਇੱਕਦਮ ਚਕਨਾਚੂਰ ਹੋ ਜਾਂਦੇ ਹੋ। ਕਿਨਾਂ ਵਕਤ ਲਗਦਾ ਹੈ। ਬਹੁਤ ਲੰਬੀ ਚੜ੍ਹਾਈ ਹੈ। ਤੁਸੀਂ ਜਾਣਦੇ ਹੋ ਹੁਣ ਅਸੀਂ ਚੜ੍ਹ ਰਹੇ ਹਾਂ ਫਿਰ ਉੱਤਰਾਂਗੇ। ਸੈਕਿੰਡ ਲਗਦਾ ਹੈ ਚੜ੍ਹਨ ਵਿੱਚ, ਪਿਛਾੜੀ ਵਿੱਚ ਆਉਣ ਵਾਲੇ ਸੈਕਿੰਡ ਵਿੱਚ ਚੜ੍ਹ ਸਕਦੇ ਹਨ। ਅਬਲਾਵਾਂ ਮਾਤਾਵਾਂ ਤੇ ਕਿੰਨੇਂ ਅੱਤਿਆਚਾਰ ਹੁੰਦੇਂ ਹਨ। ਬੱਚੀਆਂ ਪੁਕਰਦੀਆਂ ਹਨ ਬਾਬਾ ਨਗਨ ਹੋਣ ਤੋੰ ਬਚਾਓ। ਢੇਰ ਬੱਚੀਆਂ ਹਨ। ਅਬਲਾਵਾਂ ਤੇ ਅੱਤਿਆਚਾਰ ਬਹੁਤ ਹੁੰਦੇ ਹਨ, ਮਾਰਦੇ ਹਨ ਤਾਂ ਉਨ੍ਹਾਂ ਦੇ ਪਾਪ ਦਾ ਘੜਾ ਭਰਦਾ ਹੈ, ਜੋ ਭਰਕੇ ਫੁੱਟ ਜਾਂਦੇ ਹਨ। ਵਿਖਾਉਂਦੇ ਹਨ ਨਾ – ਘੜੇ ਵਿਚੋਂ ਸੀਤਾ ਨਿਕਲੀ। ਹੁਣ ਤੁਸੀਂ ਸੱਚੀ – ਸੱਚੀ ਸੀਤਾਵਾਂ ਨਿਕਲ ਰਹੀਆਂ ਹੋ। ਰਾਧੇ ਵੀ ਨਿਕਲੀ ਅਤੇ ਸੀਤਾ ਵੀ ਨਿਕਲੀ। ਰਘੁਪਤੀ ਰਾਘਵ ਰਾਜਾ ਰਾਮ ਲਿਖਣ ਤੇ ਸੀਤਾ ਦਾ ਨਾਮ ਪਾ ਦਿੱਤਾ ਹੈ। ਜਗਤ ਅੰਬਾ, ਜਗਤ ਪਿਤਾ ਹੀ ਫਿਰ ਰਾਜ – ਰਾਜੇਸ਼ਵਰ, ਰਾਜ – ਰਾਜੇਸ਼ਵਰੀ ਬਣਦੇ ਹਨ। ਇਹ ਹੀ ਲਕਸ਼ਮੀ – ਨਾਰਾਇਣ ਸਨ, ਫਿਰ ਅੰਤ ਵਿੱਚ ਵੇਖੋ ਕੀ ਬਣ ਜਾਂਦੇ ਹਨ। ਸਤਿਯੁਗ ਵਿੱਚ ਕੋਈ ਇੰਨੇ 33 ਕਰੋੜ ਮਨੁੱਖ ਨਹੀਂ ਸਨ। ਉੱਥੇ ਤਾਂ ਬਹੁਤ ਘੱਟ ਹੁੰਦੇਂ ਹਨ। ਬਾਦ ਵਿੱਚ ਵਾਧਾ ਹੁੰਦਾ ਜਾਂਦਾ ਹੈ। ਦੈਵੀ ਸੰਪ੍ਰਦਾਈ ਹੀ ਫਿਰ ਪੁਨਰਜਨਮ ਲੈਂਦੇ – ਲੈਂਦੇ ਫਿਰ ਆਸੁਰੀ ਸੰਪ੍ਰਦਾਈ ਬਣ ਜਾਂਦੇ ਹਨ। ਹੁਣ ਆਸੁਰੀ ਸੰਪ੍ਰਦਾਈ ਨੂੰ ਫਿਰ ਦੈਵੀ ਸੰਪ੍ਰਦਾਈ ਬਣਾ ਰਹੇ ਹਨ। ਕਲਪ – ਕਲਪ ਬਨਾਉਂਦੇ ਹਨ। ਤੁਹਾਡੀ ਬੁੱਧੀ ਵਿੱਚ ਸਾਰੀ ਨਾਲੇਜ ਆ ਗਈ ਹੈ। ਤੁਸੀਂ ਹੀ ਤ੍ਰਿਕਾਲਦਰਸ਼ੀ ਬਣਦੇ ਹੋ। ਤਿੰਨਾਂ ਲੋਕਾਂ ਦੀ ਵੀ ਨਾਲੇਜ ਮਿਲੀ ਹੈ। ਤੁਸੀਂ ਕਹੋਗੇ ਅਸੀਂ ਪੂਜੀਏ ਬੈਕੁੰਠ ਨਾਥ ਸੀ, ਹੁਣ ਪੁਜਾਰੀ ਨਰਕ ਦੇ ਨਾਥ ਬਣੇ ਹਾਂ। ਹਮ ਸੋ ਦਾ ਪੂਰਾ ਅਸਲ ਅਰਥ ਨਾ ਜਾਨਣ ਦੇ ਕਾਰਨ ਹੀ ਆਤਮਾ ਸੋ ਪ੍ਰਮਾਤਮਾ ਕਹਿ ਦਿੰਦੇ ਹਨ। ਕਿੰਨਾਂ ਫਰਕ ਕਰ ਦਿੱਤਾ ਹੈ। ਹੁਣ ਤੁਹਾਨੂੰ ਸਮਝਾਇਆ ਹੈ, ਇਹ ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਹੈ। ਤੁਸੀਂ ਇਸ ਬੇਹੱਦ ਦੇ ਚੱਕਰ ਨੂੰ ਵੀ ਜਾਣ ਗਏ ਹੋ। ਤਿੰਨਾਂ ਲੋਕਾਂ, ਤਿੰਨਾਂ ਕਾਲਾਂ ਨੂੰ ਵੀ ਤੁਸੀਂ ਜਾਣਦੇ ਹੋ।
ਇਹ ਗੁਪਤ ਗੱਲ ਬਾਪ ਪੜ੍ਹਾਉਂਦੇ ਹਨ। ਕਿਸੇ ਨੂੰ ਪਤਾ ਨਹੀਂ ਹੈ – ਗੀਤਾ ਵਿੱਚ ਕੋਈ ਅਜਿਹਿਆਂ ਗੱਲਾਂ ਥੋੜ੍ਹੀ ਨਾ ਹਨ। ਇਹ ਨਾਲੇਜ ਜਿਸ ਦੇ ਕੋਲ ਹੈ ਉਹ ਹੀ ਸਿਖਾਉਣਗੇ। ਫਿਰ ਆਪਣਾ ਪਾਰਟ ਉਸੇ ਸਮੇਂ ਰਪੀਟ ਕਰਨਗੇ। ਕ੍ਰਾਇਸਟ ਆਪਣਾ ਪਾਰਟ ਆਪਣੇ ਸਮੇਂ ਤੇ ਰਪੀਟ ਕਰਨਗੇ। ਤੁਸੀਂ ਜਾਣਦੇ ਹੋ ਅਸੀਂ ਸੂਰਜਵੰਸ਼ੀ, ਚੰਦ੍ਰਵਨਸ਼ੀ, ਵੈਸ਼, ਸ਼ੂਦਰ ਵੰਸ਼ੀ ਬਣਦੇ ਹਾਂ। ਚਕਰ ਫਿਰਦਾ ਰਹਿੰਦਾ ਹੈ। ਇਸਲਾਮੀ, ਬੋਧੀ ਫਿਰ ਆਪਣਾ ਪਾਰਟ ਰਪੀਟ ਕਰਨਗੇ। ਜਦੋਂ ਇੱਕ ਦੇਵਤਾ ਧਰਮ ਰਹਿੰਦਾ ਹੈ ਤਾਂ ਹੋਰ ਸਾਰੇ ਧਰਮ ਰਹਿੰਦੇ ਨਹੀਂ। ਵਰਲਡ ਤਾਂ ਇੱਕ ਹੀ ਹੈ। ਬਾਪ ਨੇ ਕ੍ਰਿਏਟਰ ਅਤੇ ਕ੍ਰਿਏਸ਼ਨ ਦਾ ਰਾਜ਼ ਸਮਝਾਇਆ ਹੈ, ਹਰ ਇੱਕ ਮਨੁੱਖ ਹੱਦ ਦਾ ਬ੍ਰਹਮਾ ਹੈ। ਬੱਚਿਆਂ ਨੂੰ ਕ੍ਰਿਏਟ ਕਰਦੇ ਹਨ ਫਿਰ ਉਨ੍ਹਾਂ ਦੀ ਪਲਾਣਾ ਕਰਦੇ ਹਨ। ਕ੍ਰਿਏਸ਼ਨ ਨੂੰ ਵਰਸਾ ਮਿਲਦਾ ਹੈ ਰਚਤਾ ਬਾਪ ਤੋੰ। ਭਾਈ – ਭਾਈ ਨੂੰ ਵਰਸਾ ਮਿਲਦਾ ਹੈ। ਲੌਕਿਕ ਟੀਚਰ ਪੜ੍ਹਾਉਂਦੇ ਹਨ, ਪੜ੍ਹਾਉਣ ਨਾਲ ਕੋਈ ਸਾਰੀ ਸ੍ਰਿਸ਼ਟੀ ਦੇ ਮਾਲਿਕ ਥੋੜ੍ਹੀ ਨਾ ਬਣਦੇ ਹਨ, ਇਹ ਬੇਹੱਦ ਦੀ ਗੱਲ ਹੈ। ਹੱਦ ਵਾਲੇ ਸਾਰੇ ਉਸ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਨ। ਉਨ੍ਹਾਂਨੂੰ ਕਹਿੰਦੇ ਹੀ ਹਨ, ਬਾਬਾ, ਸ਼ਿਵਬਾਬਾ। ਕ੍ਰਿਏਟਰ ਨੂੰ ਬਾਬਾ ਕਹਾਂਗੇ ਨਾ। ਸਿਰ੍ਫ ਬਾਬਾ ਹਲਕਾ ਨਾਮ ਹੈ ਇਸਲਈ ਸ਼ਿਵਬਾਬਾ ਕਹਿੰਦੇ ਹਨ। ਉਹ ਹੈ ਹੀ ਨਿਰਾਕਾਰ। ਪੁੱਛਿਆ ਜਾਂਦਾ ਹੈ ਸ਼ਿਵਬਾਬਾ ਨਾਲ ਤੁਹਾਡਾ ਕੀ ਸੰਬੰਧ ਹੈ? ਕਹਿੰਦੇ ਹਨ ਨਾ – ਸ਼ਿਵਬਾਬਾ ਝੋਲੀ ਭਰ ਦੋ। ਬਾਬਾ ਦਾ ਸ਼ਿਵ ਨਾਮ ਇਕੂਰੇਟ ਹੈ। ਸ਼ੰਕਰ ਦਾ ਚਿੱਤਰ ਵੱਖ ਹੈ। ਸ਼ਿਵ ਅਤੇ ਸ਼ੰਕਰ ਦੋਵਾਂ ਨੂੰ ਮਿਲਾਕੇ ਸ਼ਿਵ – ਸ਼ੰਕਰ ਕਹਿਣਾ, ਇਹ ਤਾਂ ਬੜੀ ਵੱਡੀ ਭੁੱਲ ਹੈ। ਉੱਚੇ ਤੇ ਉੱਚੇ ਬਾਪ ਨੂੰ ਭੁੱਲ ਗਏ ਹਨ। ਚਿੱਤਰ ਬਹੁਤ ਚੰਗੇ ਹਨ। ਬ੍ਰਹਮਾ ਦਵਾਰਾ ਹੁਣ ਸਥਾਪਨਾ ਹੋ ਰਹੀ ਹੈ। ਗਿਆਨ ਵੀ ਹੁਣ ਮਿਲੇਗਾ। ਤੁਸੀਂ ਹੁਣ ਬ੍ਰਾਹਮਣ ਬਣੇ ਹੋ। ਬ੍ਰਾਹਮਣ ਕਿਥੋਂ ਆਏ? ਉਨ੍ਹਾਂਨੂੰ ਅਡੋਪਟ ਕਰਦਾ ਹਾਂ। ਬ੍ਰਹਮਾ ਨੂੰ ਵੀ ਅਡੋਪਟ ਕੀਤਾ ਹੈ। ਬ੍ਰਹਮਾ ਤੋੰ ਬ੍ਰਾਹਮਣ ਪੈਦਾ ਹੋਏ। ਤੁਸੀਂ ਜਾਣਦੇ ਹੋ ਹੁਣ ਅਸੀਂ ਪ੍ਰਜਾਪਿਤਾ ਬ੍ਰਹਮਾਕੁਮਾਰ ਕੁਮਾਰੀਆਂ ਹਾਂ। ਪ੍ਰਜਾਪਿਤਾ ਅੱਖਰ ਜਰੂਰ ਪਾਉਣਾ ਹੈ। ਸਿਰ੍ਫ ਬ੍ਰਹਮਾ ਕਹਿ ਦੇਣ ਨਾਲ ਬ੍ਰਹਮਾ ਨਾਮ ਤਾਂ ਬਹੁਤਿਆਂ ਦਾ ਹੈ। ਪ੍ਰਜਾਪਿਤਾ ਬ੍ਰਹਮਾ ਨਾਮ ਤੇ ਕਿਸੇ ਦਾ ਨਹੀਂ ਹੋਵੇਗਾ। ਇਹ ਤਾਂ ਮਨੁੱਖ ਹਨ ਨਾ। ਰੁਦ੍ਰ ਸ਼ਿਵਬਾਬਾ ਨੇ ਇਹ ਗਿਆਨ ਯਗ ਰਚਿਆ ਹੈ। ਜਰੂਰ ਬ੍ਰਾਹਮਣ ਚਾਹੀਦੇ ਹਨ। ਤੁਸੀਂ ਜਾਣਦੇ ਹੋ ਬ੍ਰਾਹਮਣ ਕਿਵੇਂ ਦੇ ਹੁੰਦੇ ਹਨ! ਯਗ ਬ੍ਰਾਹਮਣਾਂ ਦਵਾਰਾ ਰਚਿਆ ਜਾਂਦਾ ਹੈ। ਤੁਸੀਂ ਬ੍ਰਾਹਮਣ ਹੋ ਫਿਰ ਸੋ ਦੇਵਤਾ ਬਣਨਾ ਹੈ। ਆਉਣਾ ਫਿਰ ਇਸੇ ਸ੍ਰਿਸ਼ਟੀ ਤੇ ਹੈ ਫਿਰ ਇਹ ਸਭ ਕਿੱਥੇ ਜਾਣਗੇ? ਇਸ ਰੁਦ੍ਰ ਗਿਆਨ ਯਗ ਵਿੱਚ ਸਭ ਸਵਾਹਾ ਹੋ ਜਾਂਦੇ ਹਨ। ਪੁਰਾਣੀ ਦੁਨੀਆਂ ਦੀ ਆਹੂਤੀ ਇਸ ਰੁਦ੍ਰ ਗਿਆਨ ਯਗ ਵਿੱਚ ਪੈਂਦੀ ਹੈ। ਇਸ ਰੁਦ੍ਰ ਗਿਆਨ ਯਗ ਤੋੰ ਹੀ ਵਿਨਾਸ਼ ਜਵਾਲਾ ਨਿਕਲੀ ਹੈ। ਸ਼ੰਕਰ ਦਵਾਰਾ ਵਿਨਾਸ਼ ਗਾਇਆ ਹੋਇਆ ਹੈ। ਆਸਾਰ ਵੀ ਬਰੋਬਰ ਵੇਖਦੇ ਹਨ। ਇਹ ਹੂਬਹੂ ਉਹ ਹੀ ਸਮਾਂ ਹੈ। ਗਾਇਆ ਹੋਇਆ ਹੈ ਯੂਰੋਪਵਾਸੀ ਯਾਦਵ, ਕੌਰਵ ਅਤੇ ਪਾਂਡਵ। ਭਾਰਤਵਾਸੀ ਆਪਣੇ ਧਰਮ ਨੂੰ ਭੁੱਲ ਗਏ ਹਨ। ਚਿੱਤਰ ਵੀ ਹਨ ਪਰ ਕਿਸੇ ਨੂੰ ਪਤਾ ਨਹੀਂ ਹੈ। ਦੇਵੀ – ਦੇਵਤਾਵਾਂ ਦਾ ਰਾਜ ਸੀ ਪਰੰਤੂ ਉਨ੍ਹਾਂਨੂੰ ਇਹ ਰਾਜ ਕਿਸ ਨੇ ਦਿੱਤਾ? ਦੇਵੀ – ਦੇਵਤਾ ਧਰਮ ਦੀ ਸਥਾਪਨਾ ਕਿਵੇਂ ਹੋਈ? ਇਹ ਬਿਲਕੁਲ ਨਹੀਂ ਜਾਣਦੇ। ਜੋ ਧਰਮ ਸਥਾਪਨ ਕਰਦੇ ਹਨ ਉਹ ਹੀ ਸਮਝਾਉਂਦੇ ਹਨ। ਹੋਰ ਕੋਈ ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਸਮਝਾ ਨਹੀਂ ਸਕਦਾ। ਤਿੰਨਾਂ ਲੋਕਾਂ ਦਾ ਗਿਆਨ ਕੋਈ ਦੇ ਨਹੀਂ ਸਕਦਾ। ਸਭ ਦੇ ਪਾਰਟ ਨੂੰ ਤੁਸੀਂ ਸਮਝ ਗਏ ਹੋ। ਇਹ ਸਭ ਫਿਰ ਆਪਣੇ ਸਮੇਂ ਤੇ ਪਾਰਟ ਵਜਾਉਣ ਆਉਣਗੇ। ਅੱਗੇ ਚੱਲਕੇ ਤੁਹਾਡੀ ਮਹਿਮਾ ਵੀ ਵਧਦੀ ਜਾਵੇਗੀ। ਵ੍ਰਿਧੀ ਜਲਦੀ ਹੋਣੀ ਹੈ। ਤਾਂ ਕਿੰਨਾਂ ਵੱਡਾ ਮਕਾਨ ਬਣਾਉਣਾ ਪਵੇਗਾ। ਡਰਾਮੇ ਵਿੱਚ ਪਾਰਟ ਹੈ। ਸਮਝਦੇ ਹੋ ਕਿੰਨੇਂ ਬੱਚੇ ਆਉਣਗੇ। ਵ੍ਰਿਧੀ ਨੂੰ ਪਾਉਂਦੇ ਹੀ ਰਹਿੰਦੇ ਹਨ। ਆਉਣ ਗੇ ਵੀ ਸਿੱਖਿਆ ਲੈਣ ਦੇ ਲਈ। ਬਾਕੀ ਤਾਂ ਇਵੇਂ ਹੀ ਘੁੰਮਣ ਬਹੁਤ ਆਉਂਦੇ ਹਨ। ਸਮਝੋ ਕੋਈ ਐਜੂਕੇਸ਼ਨ ਮਨਿਸਟਰ ਆਦਿ ਆਉਂਦੇ ਹਨ ਤਾਂ ਉਨ੍ਹਾਂਨੂੰ ਵੀ ਨਾਲੇਜ ਸਮਝਾਉਣੀ ਹੈ। ਸਾਡੀ ਹੈ ਵਰਲਡ ਦੀ ਹਿਸਟ੍ਰੀ ਜੋਗ੍ਰਾਫੀ। ਸਾਰੇ ਕਲਪ ਦੇ ਚੱਕਰ ਨੂੰ ਕੋਈ ਵੀ ਨਹੀਂ ਜਾਣਦੇ। ਤੁਸੀਂ ਹੁਣ ਗਿਆਨ ਸਾਗਰ ਦਵਾਰਾ ਮਾਸਟਰ ਗਿਆਨ ਸਾਗਰ ਬਣੇ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਬੇਹੱਦ ਦੀ ਹਿਸਟ੍ਰੀ – ਜੋਗ੍ਰਾਫੀ ਪੜ੍ਹਨੀ ਅਤੇ ਪੜ੍ਹਾਉਣੀ ਹੈ। ਸ੍ਰਵ ਅਲਕਾਰਾਂ ਨੂੰ ਧਾਰਨ ਕਰਨ ਦੇ ਲਈ ਪਾਵਨ ਫਰਿਸ਼ਤਾ ਬਣਨਾ ਹੈ।
2. ਬੁੱਧੀਵਾਨਾਂ ਦੀ ਬੁੱਧੀ ਇੱਕ ਬਾਪ ਹੈ, ਉਨ੍ਹਾਂ ਦੀ ਹੀ ਸ਼੍ਰੀਮਤ ਤੇ ਚੱਲ ਬੁੱਧੀਵਾਨ ਬਣਨਾ ਹੈ। ਇਹ ਬ੍ਰਾਹਮਣ ਜੀਵਨ ਅਮੁੱਲ ਹੈ – ਇਸ ਨਸ਼ੇ ਵਿੱਚ ਰਹਿਣਾ ਹੈ।
ਵਰਦਾਨ:-
ਬ੍ਰਾਹਮਣ ਬਣਨ ਨਾਲ ਸਭ ਵਿੱਚ ਰੰਗ ਵੀ ਆ ਗਿਆ ਹੈ ਅਤੇ ਰੂਪ ਵੀ ਪਰਿਵਰਤਨ ਹੋ ਗਿਆ ਹੈ ਲੇਕਿਨ ਖੁਸ਼ਬੂ ਨੰਬਰਵਾਰ ਹੈ। ਆਕਰਸ਼ਣ ਮੂਰਤ ਬਣਨ ਦੇ ਲਈ ਰੰਗ ਅਤੇ ਰੂਪ ਦੇ ਨਾਲ ਸੰਪੂਰਨ ਪਵਿਤ੍ਰਤਾ ਦੀ ਖੁਸ਼ਬੂ ਚਾਹੀਦੀ ਹੈ। ਪਵਿਤ੍ਰਤਾ ਮਤਲਬ ਸਿਰ੍ਫ ਬ੍ਰਹਮਚਾਰੀ ਨਹੀਂ ਲੇਕਿਨ ਦੇਹ ਦੇ ਲਗਾਵ ਤੋੰ ਵੀ ਨਿਆਰਾ। ਮਨ ਬਾਪ ਦੇ ਸਿਵਾਏ ਹੋਰ ਕਿਸੇ ਵੀ ਤਰ੍ਹਾਂ ਦੇ ਲਗਾਵ ਵਿੱਚ ਨਹੀਂ ਜਾਵੇ। ਤਨ ਤੋਂ ਵੀ ਬ੍ਰਹਮਚਾਰੀ, ਸੰਬੰਧ ਵਿੱਚ ਵੀ ਬ੍ਰਹਮਚਾਰੀ ਅਤੇ ਸੰਸਕਾਰਾਂ ਵਿੱਚ ਵੀ ਬ੍ਰਹਮਚਾਰੀ – ਅਜਿਹੀ ਖੁਸ਼ਬੂ ਵਾਲੇ ਰੂਹਾਨੀ ਗੁਲਾਬ ਹੀ ਆਕਰਸ਼ਣ ਮੂਰਤ ਬਣਦੇ ਹਨ।
ਸਲੋਗਨ:-
➤ Email me Murli: Receive Daily Murli on your email. Subscribe!