21 July 2021 PUNJABI Murli Today | Brahma Kumaris
Read and Listen today’s Gyan Murli in Punjabi
20 July 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਬਾਪ ਆਏ ਹਨ ਤੁਸੀਂ ਬੱਚਿਆਂ ਦੀ ਅਵਿਨਾਸ਼ੀ ਗਿਆਨ ਰਤਨਾਂ ਨਾਲ ਝੋਲੀ ਭਰਨ, ਇਹ ਇੱਕ - ਇੱਕ ਗਿਆਨ ਰਤਨ ਲੱਖਾਂ ਰੁਪਈਆਂ ਦਾ ਹੈ"
ਪ੍ਰਸ਼ਨ: -
ਗੁਪਤ ਦਾਨ ਦਾ ਇੰਨਾ ਜਿਆਦਾ ਮਹੱਤਵ ਕਿਓਂ ਹੈ?
ਉੱਤਰ:-
ਕਿਓਂਕਿ ਬਾਪ ਤੁਹਾਨੂੰ ਹੁਣ ਗੁਪਤ ਗਿਆਨ ਰਤਨਾਂ ਦਾ ਦਾਨ ਦਿੰਦੇ ਹਨ, ਇਸ ਨੂੰ ਦੁਨੀਆਂ ਨਹੀਂ ਜਾਣਦੀ, ਫਿਰ ਤੁਸੀਂ ਬੱਚੇ ਇਨ੍ਹਾਂ ਗਿਆਨ ਰਤਨਾਂ ਦਾ ਦਾਨ ਕਰਨ ਨਾਲ ਵਿਸ਼ਵ ਦੀ ਰਜਾਈ ਲੈ ਲੈਂਦੇ ਹੋ ਇਹ ਵੀ ਗੁਪਤ ਹੈ ਨਾ ਕੋਈ ਲੜਾਈ, ਨਾ ਕੋਈ ਬਾਰੂਦ ਆਦਿ, ਨਾ ਕੋਈ ਖਰਚਾ। ਗੁਪਤ ਰੀਤੀ ਨਾਲ ਬਾਪ ਨੇ ਤੁਹਾਨੂੰ ਰਜਾਈ ਦਾਨ ਵਿੱਚ ਦਿੱਤੀ ਹੈ, ਇਸਲਈ ਗੁਪਤ ਦਾਨ ਦਾ ਬਹੁਤ ਮਹੱਤਵ ਹੈ।
ਓਮ ਸ਼ਾਂਤੀ। ਇੱਕ ਸ਼ਿਵਬਾਬਾ ਕਹਿੰਦੇ ਹਨ, ਇੱਕ ਬ੍ਰਹਮਾ ਦਾਦਾ ਕਹਿੰਦੇ ਹਨ। ਦੋਵਾਂ ਦਾ ਸਵਧਰ੍ਮ ਹੈ ਸ਼ਾਂਤ। ਦੋਵੇਂ ਹੀ ਸ਼ਾਂਤੀਧਾਮ ਵਿੱਚ ਰਹਿਣ ਵਾਲੇ ਹਨ। ਤੁਸੀਂ ਬੱਚੇ ਵੀ ਸ਼ਾਂਤੀਧਾਮ ਵਿੱਚ ਰਹਿਣ ਵਾਲੇ ਹੋ। ਨਿਰਾਕਾਰ ਦੇਸ਼ ਵਿੱਚ ਰਹਿਣ ਵਾਲੇ ਆਏ ਹੋ ਸਾਕਾਰੀ ਦੇਸ਼ ਵਿੱਚ ਪਾਰ੍ਟ ਵਜਾਉਣ ਕਿਓਂਕਿ ਇਹ ਡਰਾਮਾ ਹੈ ਨਾ। ਬੱਚਿਆਂ ਨੂੰ ਡਰਾਮਾ ਦੇ ਆਦਿ – ਮੱਧ – ਅੰਤ ਦਾ ਗਿਆਨ ਬੁੱਧੀ ਵਿੱਚ ਭਰਿਆ ਹੋਇਆ ਹੈ – ਉੱਪਰ ਤੋਂ ਲੈਕੇ ਥੱਲੇ ਤੱਕ। ਉੱਚ ਤੇ ਉੱਚ ਭਗਵਾਨ, ਉਨ੍ਹਾਂ ਦੇ ਨਾਲ ਬੱਚੇ। ਇਨ੍ਹਾਂ ਗੱਲਾਂ ਨੂੰ ਚੰਗੀ ਰੀਤੀ ਸਮਝੋ। ਤੁਹਾਡੇ ਸਿਵਾਏ ਇਹ ਗਿਆਨ ਕੋਈ ਵਿੱਚ ਹੈ ਨਹੀਂ। ਤੁਸੀਂ ਪੜ੍ਹਦੇ ਹੋ – ਖੁਦਾਈ ਸਕੂਲ ਵਿੱਚ। ਭਗਵਾਨੁਵਾਚ, ਭਗਵਾਨ ਇੱਕ ਹੀ ਹੈ। ਕੋਈ 10 – 20 ਭਗਵਾਨ ਨਹੀਂ ਹਨ। ਜੋ ਵੀ ਸਭ ਧਰਮ ਵਾਲੇ ਹਨ, ਉਨ੍ਹਾਂ ਦੀ ਜੋ ਵੀ ਆਤਮਾਵਾਂ ਹਨ, ਸਭ ਦਾ ਇੱਕ ਹੀ ਬਾਪ ਹੈ। ਫਿਰ ਬਾਪ ਸ੍ਰਿਸ਼ਟੀ ਰਚਦੇ ਹਨ ਤਾਂ ਕਿਹਾ ਜਾਂਦਾ ਹੈ ਪ੍ਰਜਾਪਿਤਾ ਬ੍ਰਹਮਾ। ਸ਼ਿਵ ਨੂੰ ਪ੍ਰਜਾਪਿਤਾ ਨਹੀਂ ਕਹਾਂਗੇ। ਪ੍ਰਜਾ ਤਾਂ ਜਨਮ – ਮਰਨ ਵਿੱਚ ਆਉਂਦੀ ਹੈ। ਆਤਮਾ ਸੰਸਕਾਰ ਦੇ ਆਧਾਰ ਤੇ ਜਨਮ – ਮਰਨ ਵਿੱਚ ਆਉਂਦੀ ਹੈ। ਫਿਰ ਚਾਹੀਦਾ ਹੈ ਪ੍ਰਜਾਪਿਤਾ ਬ੍ਰਹਮਾ। ਗਾਇਆ ਹੋਇਆ ਹੈ – ਪਰਮਪਿਤਾ ਪਰਮਾਤਮਾ ਪ੍ਰਜਾਪਿਤਾ ਬ੍ਰਹਮਾ ਦਵਾਰਾ ਰਚਨਾ ਰਚਦੇ ਹਨ। ਉਨ੍ਹਾਂ ਨੂੰ ਬੁਲਾਇਆ ਹੀ ਜਾਂਦਾ ਹੈ – ਪਤਿਤ – ਪਾਵਨ ਆਓ। ਜੱਦ ਦੁਨੀਆਂ ਪਤਿਤ ਬਣਦੀ ਹੈ ਅਤੇ ਉਨ੍ਹਾਂ ਦਾ ਅੰਤ ਹੁੰਦਾ ਹੈ ਉਦੋਂ ਹੀ ਬਾਪ ਆਉਂਦੇ ਹਨ ਪਤਿਤ ਤੋਂ ਪਾਵਨ ਬਣਾਉਣ। ਹੁਣ ਤੁਸੀਂ ਜਾਣ ਗਏ ਹੋ – ਬਾਪ ਆਉਂਦੇ ਵੀ ਇੱਕ ਵਾਰ ਹਨ ਹੋਰ ਕਦੇ ਆਉਂਦੇ ਹੀ ਨਹੀਂ। ਹੁਣ ਤੁਹਾਨੂੰ ਸਾਰੀ ਨਾਲੇਜ ਮਿਲੀ ਹੈ। ਤੁਸੀਂ ਡਰਾਮਾ ਦੇ ਐਕਟਰਸ ਹੋ ਨਾ। ਡਰਾਮਾ ਦੇ ਐਕਟਰਸ ਨੂੰ ਸਭ ਦੀ ਐਕਟ ਦਾ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਕੀ – ਕੀ ਪਾਰ੍ਟ ਹੈ। ਉਹ ਹੁੰਦਾ ਹੈ ਛੋਟਾ ਹੱਦ ਦਾ ਪਾਰ੍ਟ (ਡਰਾਮਾ), ਉਨ੍ਹਾਂ ਦਾ ਤਾਂ ਸਭ ਨੂੰ ਪਤਾ ਪੈ ਜਾਂਦਾ ਹੈ। ਤੁਸੀਂ ਵੀ ਵੇਖਕੇ ਆਉਂਦੇ ਹੋ। ਭਾਵੇਂ ਤਾਂ ਲਿਖ ਵੀ ਸਕਦੇ ਹੋ, ਯਾਦ ਕਰ ਸਕਦੇ ਹੋ। ਛੋਟਾ ਜਿਹਾ ਹੁੰਦਾ ਹੈ। ਇਹ ਤਾਂ ਬਹੁਤ ਵੱਡਾ ਬੇਹੱਦ ਦਾ ਡਰਾਮਾ ਹੈ, ਜਿਸ ਨੂੰ ਤੁਸੀਂ ਸਤਿਯੁਗ ਤੋਂ ਲੈਕੇ ਕਲਯੁਗ ਅੰਤ ਤੱਕ ਜਾਣਦੇ ਹੋ, ਹੁਣ ਤੁਸੀਂ ਬੱਚੇ ਜਾਣਦੇ ਹੋ ਸਾਨੂੰ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ। ਫਿਰ ਹੱਦ ਦੇ ਬਾਪ ਤੋਂ ਹੱਦ ਦਾ ਵਰਸਾ, ਹੱਦ ਦੀ ਪ੍ਰਾਪਰਟੀ ਮਿਲਦੀ ਹੈ। ਬਾਬਾ ਨੇ ਸਮਝਾਇਆ ਸੀ ਰਾਜਾ ਜੋ ਬਣਦੇ ਹਨ ਉਹ ਅਗਲੇ ਜਨਮ ਵਿੱਚ ਦਾਨ – ਪੁੰਨ ਆਦਿ ਕਰਨ ਨਾਲ ਇੱਕ ਜਨਮ ਦੇ ਲਈ ਰਾਜਾ ਬਣਦੇ ਹਨ। ਇਵੇਂ ਨਹੀਂ ਕਿ ਉਹ ਦੂਜੇ ਜਨਮ ਵਿੱਚ ਵੀ ਬਣਨਗੇ! ਤੁਸੀਂ ਜੋ ਸਤਿਯੁਗ ਵਿੱਚ ਰਾਜੇ, ਮਹਾਰਾਜੇ ਸੀ। ਇਵੇਂ ਨਾ ਸਮਝੋ ਕਿ ਤੁਹਾਡੀ ਰਜਾਈ ਕੋਈ ਗੁੰਮ ਹੋ ਜਾਂਦੀ ਹੈ ਫਿਰ ਜੱਦ ਭਗਤੀ ਮਾਰਗ ਹੁੰਦਾ ਹੈ ਤੱਦ ਵੀ ਉਹ ਜਾਸਤੀ ਦਾਨ – ਪੁੰਨ ਕਰਦੇ ਹਨ, ਤਾਂ ਉਹ ਵੀ ਰਜਾਈ ਵਿੱਚ ਜਾਂਦੇ ਹਨ। ਪਰ ਉਹ ਫਿਰ ਹੋ ਜਾਂਦੇ ਹਨ ਵਿਕਾਰੀ ਰਾਜੇ। ਤੁਸੀਂ ਹੀ ਜੋ ਪੂਜੀਯ ਸੀ ਫਿਰ ਪੁਜਾਰੀ ਬਣੇ ਹੋ। ਉਹ ਹੁੰਦਾ ਹੈ ਅਲਪਕਾਲ ਦਾ ਸੁੱਖ। ਦੁੱਖ ਤਾਂ ਸਿਰਫ ਹੁਣ ਹੁੰਦਾ ਹੈ। ਹੁਣ ਤਮੋਪ੍ਰਧਾਨ ਵਿੱਚ ਵੀ ਤੁਹਾਨੂੰ ਸੁੱਖ ਹੈ, ਕੋਈ ਲੜਾਈ – ਝਗੜੇ ਦੀ ਗੱਲ ਨਹੀਂ। ਇਹ ਤਾਂ ਬਾਦ ਵਿੱਚ ਹੁੰਦਾ ਹੈ, ਜੱਦ ਲੱਖਾਂ ਦੀ ਅੰਦਾਜ ਵਿੱਚ ਹੋ ਜਾਂਦੇ ਹਨ ਉਦੋਂ ਲੜਾਈ ਆਦਿ ਸ਼ੁਰੂ ਹੋ ਜਾਂਦੀ ਹੈ। ਤੁਸੀਂ ਬੱਚਿਆਂ ਨੂੰ ਤਾਂ ਸਤਿਯੁਗ ਤ੍ਰੇਤਾ ਦਵਾਪਰ ਵਿੱਚ ਵੀ ਸੁੱਖ ਹੈ। ਜਦੋਂ ਤਮੋਪ੍ਰਧਾਨ ਸ਼ੁਰੂ ਹੁੰਦਾ ਹੈ ਤਾਂ ਥੋੜਾ ਦੁੱਖ ਹੁੰਦਾ ਹੈ। ਹੁਣ ਤਾਂ ਹੈ ਹੀ ਤਮੋਪ੍ਰਧਾਨ। ਬਾਪ ਸਮਝਾਉਂਦੇ ਹਨ ਇਹ ਹੈ ਹੀ ਤਮੋਪ੍ਰਧਾਨ ਦੁਨੀਆਂ। ਤੁਸੀਂ ਜਾਣਦੇ ਹੋ ਇਹ ਬੇਹੱਦ ਦਾ ਡਰਾਮਾ ਹੈ, ਇਸ ਤੋਂ ਕੋਈ ਵੀ ਛੁੱਟ ਨਹੀਂ ਸਕਦਾ ਹੈ। ਮਨੁੱਖ ਜਦੋਂ ਦੁੱਖ ਵਿੱਚ ਤੰਗ ਹੋ ਜਾਂਦੇ ਹਨ ਤਾਂ ਕਹਿੰਦੇ ਹਨ ਭਗਵਾਨ ਨੇ ਇਵੇਂ ਦਾ ਖੇਡ ਕਿਓਂ ਰਚਿਆ ਹੈ। ਜੇ ਭਗਵਾਨ ਰਚੇ ਹੀ ਨਹੀਂ ਤਾਂ ਦੁਨੀਆਂ ਹੀ ਨਹੀਂ ਹੁੰਦੀ। ਕੁਝ ਨਹੀਂ ਹੁੰਦਾ। ਰਚਤਾ ਅਤੇ ਰਚਨਾ ਤਾਂ ਹੈ ਨਾ। ਉਨ੍ਹਾਂ ਦੀ ਡਿਟੇਲ ਵੀ ਹੈ, ਸਤਿਯੁਗ ਤੋਂ ਕਲਯੁਗ ਅੰਤ ਤੱਕ ਬਾਕੀ ਥੋੜੇ ਰੋਜ਼ ਹਨ। ਤੁਸੀਂ ਵੀ ਪ੍ਰੈਕਟੀਕਲ ਵਿੱਚ ਵੇਖੋਗੇ। ਪਹਿਲੇ ਤੋਂ ਹੀ ਤਾਂ ਨਹੀਂ ਵਿਖਾਉਣਗੇ। 5 ਹਜਾਰ ਵਰ੍ਹੇ ਦਾ ਬਾਕੀ ਥੋੜਾ ਚੱਕਰ ਹੈ। ਉਹ ਹੁਣ ਥੋੜੀ ਹੀ ਵਿਖਾ ਦੇਣਗੇ, ਜਦੋਂ ਹੋਵੇਗਾ ਉਦੋਂ ਉਸਨੂੰ ਵੀ ਸਾਖਸ਼ੀ ਹੋ ਵੇਖੋਗੇ। ਜੋ ਹੁੰਦਾ ਹੈ, ਉਹ ਕਲਪ ਪਹਿਲੇ ਮੁਆਫ਼ਿਕ ਹੋਵੇਗਾ। ਇਹ ਤਾਂ ਵੇਖਦੇ ਹੀ ਹੋ, ਤਿਆਰੀਆਂ ਹੋ ਰਹੀਆਂ ਹਨ। ਵਿਨਾਸ਼ ਤਾਂ ਹੋਵੇਗਾ ਜਰੂਰ। ਸਭ ਦੀ ਤਿਆਰੀ ਹੋ ਰਹੀ ਹੈ। ਉਹ ਡਰਾਮਾ ਵਿੱਚ ਪਹਿਲੇ ਤੋਂ ਹੀ ਨੂੰਦ ਹੈ। ਵਿਨਾਸ਼ ਜਰੂਰ ਹੋਵੇਗਾ। ਹੁਣ ਤੁਸੀਂ ਬੱਚਿਆਂ ਨੂੰ ਬਾਪ ਸਮਝਾਉਂਦੇ ਹਨ – ਤੁਹਾਡੀ ਆਤਮਾ ਜੋ ਤਮੋਪ੍ਰਧਾਨ ਬਣੀ ਹੈ ਉਨ੍ਹਾਂ ਨੂੰ ਵੀ ਇੱਥੇ ਸਤੋਪ੍ਰਧਾਨ ਬਣਾਉਣਾ ਹੈ। ਇਹ ਤੁਸੀਂ ਹੁਣ ਸਮਝਦੇ ਹੋ।
ਬਾਪ ਗੁਪਤ ਆਉਂਦੇ ਹਨ, ਗੁਪਤ ਹੀ ਤੁਹਾਨੂੰ ਗਿਆਨ ਦੇ ਰਹੇ ਹਨ। ਦੁਨੀਆਂ ਵਿੱਚ ਕੋਈ ਨਹੀਂ ਜਾਣਦੇ। ਗੁਪਤ ਰੀਤੀ ਤੁਸੀਂ ਵਿਸ਼ਵ ਦਾ ਰਾਜ ਲੈਂਦੇ ਹੋ, ਕੋਈ ਵੀ ਅਵਾਜ ਨਹੀਂ। ਬਿਲਕੁਲ ਹੀ ਗੁਪਤ ਦਾਨ ਕਿਹਾ ਜਾਂਦਾ ਹੈ ਨਾ। ਬਾਪ ਆਕੇ ਬੱਚਿਆਂ ਨੂੰ ਅਵਿਨਾਸ਼ੀ ਗਿਆਨ ਰਤਨਾਂ ਦਾ ਗੁਪਤ ਦਾਨ ਦਿੰਦੇ ਹਨ। ਬਾਪ ਵੀ ਕਿੰਨਾ ਗੁਪਤ ਹੈ, ਕੋਈ ਨਹੀਂ ਜਾਣਦੇ ਹਨ। ਇਹ ਸਭ ਕਿੱਥੇ ਜਾਂਦੇ ਹਨ, ਬ੍ਰਹਮਾਕੁਮਾਰ ਕੁਮਾਰੀਆਂ ਕੀ ਕਰਦੇ ਹਨ, ਕੁਝ ਸਮਝਦੇ ਨਹੀਂ। ਤੁਸੀਂ ਬੱਚੇ ਜਾਣਦੇ ਹੋ ਬਾਬਾ ਕਿੰਨਾ ਗੁਪਤ ਹੈ। ਤੁਸੀਂ ਬੱਚਿਆਂ ਨੂੰ ਗੁਪਤ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਨਾ ਕੋਈ ਲੜਾਈ, ਨਾ ਕੋਈ ਬਾਰੂਦ ਨਾ ਕੋਈ ਖਰਚਾ। ਇੱਥੇ ਤਾਂ ਇੱਕ ਛੋਟਾ ਪਿੰਡ ਲੈਣ ਵਿੱਚ ਹੀ ਕਿੰਨੇ ਝਗੜੇ, ਮਾਰਾਮਾਰੀ ਚਲ ਪੈਂਦੀ ਹੈ। ਤਾਂ ਬਾਪ ਆਕੇ ਗੁਪਤ ਦਾਨ ਦਿੰਦੇ ਹਨ। ਅਵਿਨਾਸ਼ੀ ਗਿਆਨ ਰਤਨਾਂ ਨਾਲ ਤੁਹਾਡੀ ਝੋਲੀ ਭਰਦੇ ਹਨ। ਕਹਿੰਦੇ ਹਨ ਭਰ ਦੋ ਝੋਲੀ, ਸ਼ਿਵ ਭੋਲਾ ਭੰਡਾਰੀ।
ਤੁਸੀਂ ਜਾਣਦੇ ਹੋ ਸ਼ਿਵਬਾਬਾ ਸਾਡੀ ਅਵਿਨਾਸ਼ੀ ਗਿਆਨ ਰਤਨਾਂ ਨਾਲ ਝੋਲੀ ਭਰ ਰਹੇ ਹਨ। ਤਾਂ ਇੱਕ – ਇੱਕ ਰਤਨ ਲੱਖਾਂ ਰੁਪਿਆ ਦਾ ਹੈ। ਤੁਸੀਂ ਕਿੰਨੇ ਰਤਨ ਦਿੰਦੇ ਹੋ। ਫਿਰ ਤੁਸੀਂ ਕਿੰਨੇ ਦਾਨੀ ਬਣਦੇ ਹੋ। ਉਹ ਵੀ ਗੁਪਤ ਹੈ। ਦੇਵਤਿਆਂ ਨੂੰ ਕਿੰਨੇ ਹਥਿਆਰ ਬਾਹਵਾਂ ਆਦਿ ਦੇ ਦਿੱਤੀਆਂ ਹਨ। ਅਸਲ ਵਿੱਚ ਹੈ ਕੁਝ ਵੀ ਨਹੀਂ। ਸਤਿਯੁਗ ਵਿੱਚ ਦੇਵਤਿਆਂ ਨੂੰ ਇੰਨੀ ਭੁਜਾਵਾਂ ਆਦਿ ਤਾਂ ਹੁੰਦੀ ਨਹੀਂ। ਕਲਯੁਗ ਵਿੱਚ ਕਿੰਨੇ ਪ੍ਰਕਾਰ ਦੇ ਹਥਿਆਰ ਦੇ ਦਿੱਤੇ ਹਨ। ਵਿਨਾਸ਼ ਦੇ ਲਈ ਬੰਬਸ ਹੈ ਤਾਂ ਫਿਰ ਤਲਵਾਰ, ਬਾਣ ਆਦਿ ਕੀ ਕਰਨਗੇ। ਤੁਸੀਂ ਕਹਿੰਦੇ ਹੋ ਗਿਆਨ ਖੜਗ, ਗਿਆਨ ਤਲਵਾਰ ਤਾਂ ਉਨ੍ਹਾਂ ਨੇ ਹਥਿਆਰ ਸਮਝ ਲਿੱਤੇ ਹਨ। ਹੈ ਕੁਝ ਵੀ ਨਹੀਂ। ਤੁਹਾਨੂੰ ਤਾਂ ਗੁਪਤ ਦਾਨ ਮਿਲਦਾ ਹੈ। ਤੁਸੀਂ ਫਿਰ ਸਭ ਨੂੰ ਗੁਪਤ ਦਾਨ ਦਿੰਦੇ ਹੋ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਸ਼੍ਰੀਮਤ ਦੇ ਰਹੇ ਹਨ, ਸ਼੍ਰੀਮਤ ਹੈ ਹੀ ਭਗਵਾਨ ਦੀ। ਤੁਸੀਂ ਜਾਣਦੇ ਹੋ ਅਸੀਂ ਆਉਂਦੇ ਹਾਂ ਨਰ ਤੋਂ ਨਾਰਾਇਣ ਬਣਨ। ਉਨ੍ਹਾਂ ਨੂੰ ਸਰਵਗੁਣ ਸੰਪੰਨ, 16 ਕਲਾ ਸੰਪੂਰਨ ਦੈਵੀ ਗੁਣਧਾਰੀ ਕਿਹਾ ਜਾਂਦਾ ਹੈ। ਦੈਵੀ ਗੁਣ ਸਿਰਫ ਉਨ੍ਹਾਂ ਦੇਵੀ – ਦੇਵਤਾਵਾਂ ਵਿੱਚ ਹੁੰਦੇ ਹਨ, ਫਿਰ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਜਿਵੇਂ ਸੰਪੂਰਨ ਚੰਦਰਮਾ ਦੀ ਰੋਸ਼ਨੀ ਚੰਗੀ ਹੁੰਦੀ ਹੈ ਫਿਰ ਘੱਟ ਹੁੰਦੀ ਜਾਂਦੀ ਹੈ। ਘੱਟ ਹੁੰਦੇ – ਹੁੰਦੇ ਬਾਕੀ ਇੱਕਦਮ ਪਤਲੀ ਲੀਕ ਬੱਚ ਜਾਂਦੀ ਹੈ। ਸਾਰਾ ਗੁੰਮ ਨਹੀਂ ਹੁੰਦਾ। ਲਕੀਰ ਜਰੂਰ ਹੁੰਦੀ ਹੈ ਜਿਸ ਨੂੰ ਅਮਾਵਸ ਕਹਿੰਦੇ ਹਨ। ਹੁਣ ਤੁਹਾਡੀ ਹੈ ਬੇਹੱਦ ਦੀ ਗੱਲ। ਤੁਸੀਂ 16 ਕਲਾ ਸੰਪੂਰਨ ਬਣਦੇ ਹੋ। ਵਿਖਾਉਂਦੇ ਹਨ ਕ੍ਰਿਸ਼ਨ ਦੇ ਮੁੱਖ ਵਿੱਚ ਮਾਤਾਵਾਂ ਚੰਦਰਮਾ ਵੇਖਦੀਆਂ ਹਨ। ਇਹ ਹੈ ਸਾਕਸ਼ਾਤਕਾਰ ਦੀਆਂ ਗੱਲਾਂ, ਜਿਸ ਦੀ ਸਮਝਾਣੀ ਬਾਪ ਬੈਠ ਦਿੰਦੇ ਹਨ। ਹੁਣ ਤੁਹਾਨੂੰ ਸੰਪੂਰਨ ਬਣਨਾ ਹੈ। ਮਾਇਆ ਦਾ ਸੰਪੂਰਨ ਗ੍ਰਹਿਣ ਲੱਗਿਆ ਹੋਇਆ ਹੈ। ਬਾਕੀ ਜਾਕੇ ਲਕੀਰ ਬੱਚਦੀ ਹੈ, ਸੀੜੀ ਉਤਰਦੇ ਆਏ ਹਨ। ਸਭ ਨੂੰ ਸੀੜੀ ਉਤਰਨੀ ਹੈ ਤੱਦ ਹੀ ਫਿਰ ਸਭ ਨੂੰ ਵਾਪਿਸ ਜਾਣਾ ਪਵੇ। ਤੁਸੀਂ ਤਾਂ ਹੁਣ ਥੋੜੇ ਆਏ ਹੋ। ਅਹਿਸਤੇ – ਅਹਿਸਤੇ ਵ੍ਰਿਧੀ ਹੋਵੇਗੀ। ਪੜ੍ਹਾਈ ਵਿੱਚ ਬਹੁਤ ਨਹੀਂ ਪਾਸ ਹੁੰਦੇ। ਤੁਹਾਡੇ ਸੈਂਟਰਜ਼ ਵੀ ਹੋਲੀ – ਹੋਲੀ ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ। ਸਮੇਂ ਨਜਦੀਕ ਆਉਂਦਾ ਜਾਵੇਗਾ ਫਿਰ ਸਮਝਣਗੇ – ਇਨ੍ਹਾਂ ਵਿੱਚ ਕੀ ਹੈ? ਦਿਨ – ਪ੍ਰਤੀਦਿਨ ਵਾਧੇ ਨੂੰ ਪਾਉਂਦੇ ਰਹਿੰਦੇ ਹਨ। ਹੁਣ ਕਹਿੰਦੇ ਹਨ ਅਸੀਂ ਸਮਝਿਆ ਸੀ ਇਹ ਕਿੱਥੇ ਤੱਕ ਚੱਲਣਗੇ, ਖਤਮ ਹੋ ਜਾਣਗੇ। ਸ਼ੁਰੂ ਵਿੱਚ ਇਸ ਡਰ ਤੋਂ ਬਹੁਤ ਭੱਜ ਗਏ। ਪਤਾ ਨਹੀਂ ਕੀ ਹੋਵੇਗਾ! ਨਾ ਇੱਥੇ ਦੇ, ਨਾ ਉੱਥੇ ਦੇ ਰਹਿਣਗੇ, ਇਸ ਤੋਂ ਤਾਂ ਭੱਜੋ। ਭੱਜ ਗਏ ਫਿਰ ਉਨ੍ਹਾਂ ਵਿਚੋਂ ਆਉਂਦੇ ਰਹੇ ਹਨ। ਬਾਪ ਕਿੰਨਾ ਸਹਿਜ ਤਰ੍ਹਾਂ ਨਾਲ ਬੈਠ ਸਮਝਾਉਂਦੇ ਹਨ। ਇਨ੍ਹਾਂ ਅਬਲਾਵਾਂ, ਅਹਿਲੀਆਵਾਂ ਨੂੰ ਕੋਈ ਤਕਲੀਫ ਨਹੀਂ ਦਿੰਦਾ ਹਾਂ। ਇਨ੍ਹਾਂ ਦਾ ਵੀ ਉਧਾਰ ਤਾਂ ਹੋਣਾ ਹੈ। ਕਹਿੰਦੇ ਹਨ ਬਾਬਾ ਅਸੀਂ ਤਾਂ ਕੁਝ ਪੜ੍ਹੀ ਲਿਖੀ ਨਹੀਂ ਹਾਂ। ਬਾਪ ਕਹਿੰਦੇ ਹਨ – ਕੁਝ ਨਹੀਂ ਪੜ੍ਹੀ ਹੋ ਤਾਂ ਬਹੁਤ ਚੰਗਾ ਹੈ। ਸ਼ਾਸਤਰ ਆਦਿ ਜੋ ਵੀ ਪੜ੍ਹੇ ਹੋ ਉਹ ਸਭ ਭੁੱਲ ਜਾਓ। ਮੈਂ ਕੁਝ ਜਾਸਤੀ ਪੜ੍ਹਾਉਂਦਾ ਨਹੀਂ ਹਾਂ। ਸਿਰਫ ਕਹਿੰਦਾ ਹਾਂ – ਮੈਨੂੰ ਯਾਦ ਕਰੋ ਤਾਂ ਫਿਰ ਬਾਦਸ਼ਾਹੀ ਤੁਹਾਡੀ ਹੈ। ਬਸ ਤੁਹਾਡਾ ਬੇੜਾ ਪਾਰ ਹੋ ਜਾਵੇਗਾ। ਬੱਚਾ ਪੈਦਾ ਹੋਇਆ ਅਤੇ ਕਹੇਗੇ ਬਾਬਾ। ਬਸ ਵਰਸੇ ਦਾ ਹੱਕਦਾਰ ਬਣ ਜਾਂਦੇ ਹਨ। ਇੱਥੇ ਵੀ ਤੁਸੀਂ ਹੱਕਦਾਰ ਬਣ ਜਾਂਦੇ ਹੋ। ਬਾਪਦਾਦਾ ਨੂੰ ਯਾਦ ਕੀਤਾ ਅਤੇ ਰਾਜਧਾਨੀ ਤੁਹਾਡੀ ਇਸਲਈ ਗਾਇਆ ਹੋਇਆ ਹੈ – ਸੈਕਿੰਡ ਵਿੱਚ ਜੀਵਨਮੁਕਤੀ। ਸਾਹੂਕਾਰ ਲੋਕਾਂ ਦਾ ਹੈ ਪਿਛਾੜੀ ਦਾ ਪਾਰ੍ਟ। ਪਹਿਲੇ ਗਰੀਬਾਂ ਦੀ ਵਾਰੀ ਹੈ। ਤੁਹਾਡੇ ਕੋਲ ਆਪੇ ਹੀ ਆਉਣਗੇ। ਦਲਿਤਾਂ ਦਾ ਵੀ ਉਧਾਰ ਹੋਣਾ ਹੈ। ਭੀਲਣੀ ਦਾ ਵੀ ਗਾਇਨ ਹੈ। ਕਹਿੰਦੇ ਹਨ ਰਾਮ ਨੇ ਭੀਲਣੀ ਦੇ ਬੇਰ ਖਾਏ। ਅਸਲ ਵਿੱਚ ਰਾਮ ਵੀ ਨਹੀਂ ਹੈ, ਸ਼ਿਵਬਾਬਾ ਵੀ ਨਹੀਂ ਹੈ। ਹਾਂ ਹੋ ਸਕਦਾ ਹੈ ਇਸ ਬ੍ਰਹਮਾ ਨੂੰ ਖਾਣਾ ਪਵੇ। ਭੀਲਣੀ ਅਦਿ ਆਵੇਗੀ। ਸਮਝੋ ਟੋਲੀ ਆਦਿ ਲੈ ਆਉਣ ਤਾਂ ਇਨਕਾਰ ਕਿਵੇਂ ਕਰ ਸਕਦੇ ਹਨ। ਭੀਲਣੀ, ਗਨਿਕਾਵਾਂ ਲੈ ਆਉਣਗੀਆਂ ਤਾਂ ਤੁਸੀਂ ਵੀ ਖਾਓਗੇ। ਸ਼ਿਵਬਾਬਾ ਕਹਿੰਦੇ ਹਨ ਮੈਂ ਤਾਂ ਨਹੀਂ ਖਾਵਾਂਗਾ, ਮੈਂ ਤਾਂ ਅਭੋਕਤਾ ਹਾਂ। ਤੁਹਾਡੇ ਕੋਲ ਆਉਣਗੇ ਸਾਰੇ। ਗੌਰਮਿੰਟ ਵੀ ਮਦਦ ਕਰੇਗੀ ਕਿ ਇਨ੍ਹਾਂ ਨੂੰ ਉਠਾਓ। ਤੁਹਾਨੂੰ ਵੀ ਆਟੋਮੈਟੀਕਲੀ ਪ੍ਰੇਰਨਾ ਹੋਵੇਗੀ। ਬਾਬਾ ਗਰੀਬ ਨਿਵਾਜ਼ ਹੈ ਤਾਂ ਅਸੀਂ ਵੀ ਗਰੀਬਾਂ ਨੂੰ ਸਮਝਾਈਏ। ਭਿਲਣੀਆਂ ਤੋਂ ਵੀ ਨਿਕਲਣਗੇ। ਇੰਨਾ ਵੱਡਾ ਝਾੜ ਹੈ, ਇਨ੍ਹਾਂ ਵਿੱਚ ਇੱਕ ਵੀ ਦੇਵੀ – ਦੇਵਤਾ ਧਰਮ ਦਾ ਨਹੀਂ ਰਿਹਾ ਹੋਰ ਸਭ ਧਰਮਾਂ ਵਿੱਚ ਕਨਵਰਟ ਹੋ ਗਏ ਹਨ। ਹੁਣ ਬਾਪ ਕਹਿੰਦੇ ਹਨ ਜੋ ਭਗਤੀ ਕਰਨ ਵਾਲੇ ਹਨ ਉਨ੍ਹਾਂ ਨੂੰ ਸਮਝਾਓ। ਤੁਸੀਂ ਵੇਖ ਰਹੇ ਹੋ – ਸਪੈਲਿੰਗ ਕਿਵੇਂ ਲੱਗਦਾ ਹੈ। ਬ੍ਰਾਹਮਣ ਕਿਵੇਂ ਬਣਦੇ ਹਨ। ਜੋ ਸੂਰਜ਼ਵੰਸ਼ੀ, ਚੰਦ੍ਰਵੰਸ਼ੀ ਦੇਵਤਾ ਬਣਦੇ ਹੋਣਗੇ ਉਹ ਹੀ ਆਉਂਦੇ ਜਾਣਗੇ। ਇੱਕ ਵਾਰ ਵੀ ਸੁਣਿਆ ਤਾਂ ਸ੍ਵਰਗ ਵਿੱਚ ਜਰੂਰ ਆਉਣਗੇ। ਬਾਬਾ ਨੇ ਕਾਸ਼ੀ ਕਲਵਟ ਦਾ ਵੀ ਮਿਸਾਲ ਸੁਣਾਇਆ ਹੈ। ਸ਼ਿਵ ਤੇ ਜਾਕੇ ਬਲੀ ਚੜ੍ਹਦੇ ਸੀ। ਉਨ੍ਹਾਂ ਨੂੰ ਵੀ ਕੁਝ ਤਾਂ ਮਿਲਣਾ ਚਾਹੀਦਾ ਹੈ। ਤੁਸੀਂ ਵੀ ਬਲ਼ੀ ਚੜ੍ਹਦੇ ਹੋ। ਪੁਰਸ਼ਾਰਥ ਕਰਦੇ ਹੋ ਰਜਾਈ ਦੇ ਲਈ। ਭਗਤੀਮਾਰਗ ਵਿੱਚ ਰਜਾਈ ਤਾਂ ਹੁੰਦੀ ਨਹੀਂ। ਵਾਪਿਸ ਕੋਈ ਵੀ ਜਾ ਨਹੀਂ ਸਕਦੇ। ਤਾਂ ਕੀ ਹੁੰਦਾ ਹੈ, ਉਨ੍ਹਾਂ ਦੇ ਜੋ ਪਾਪ ਕੀਤੇ ਹੋਏ ਹਨ ਉਨ੍ਹਾਂ ਦੀ ਸਜਾ ਭੋਗ ਚੁਕਤੁ ਕਰ ਦਿੰਦੇ ਹਨ। ਫਿਰ ਨਵੇਂ ਸਿਰੇ ਜਨਮ ਹੁੰਦਾ ਹੈ। ਨਵੇਂ ਸਿਰ ਪਾਪ ਸ਼ੁਰੂ ਹੁੰਦਾ ਹੈ। ਬਾਕੀ ਰਹਿਣਾ ਤਾਂ ਸਭ ਨੂੰ ਇੱਥੇ ਹੀ ਹੈ। ਨੰਬਰਵਨ ਵਿਚ ਤੁਸੀਂ ਹੀ ਹੋ। ਤੁਸੀਂ ਹੀ 84 ਜਨਮ ਭੋਗਦੇ ਹੋ। ਸਭ ਨੂੰ ਸਤੋ ਰਜੋ ਤਮੋ ਵਿੱਚ ਆਉਣਾ ਹੁੰਦਾ ਹੈ। ਬਾਪ ਕਹਿੰਦੇ ਹਨ ਇਸ ਸਮੇਂ ਸਾਰੀ ਮਨੁੱਖ ਸ੍ਰਿਸ਼ਟੀ ਦਾ ਝਾੜ ਜੜਜੜੀਭੂਤ ਹੋ ਗਿਆ ਹੈ। ਮਨੁੱਖ ਤਾਂ ਬਿਲਕੁਲ ਘੋਰ ਹਨ੍ਹੇਰੇ ਵਿੱਚ ਕੁੰਭਕਰਨ ਦੀ ਨੀਂਦ ਵਿੱਚ ਸੋਏ ਹੋਏ ਹਨ। ਇੱਕ ਕੁੰਭਕਰਨ ਨਹੀਂ, ਕਈ ਹਨ। ਤੁਸੀਂ ਕਿੰਨਾ ਵੀ ਸਮਝਾਉਂਦੇ ਹੋ, ਸੁਣਦੇ ਹੀ ਨਹੀਂ ਹਨ। ਜਿਨ੍ਹਾਂ ਦਾ ਪਾਰ੍ਟ ਹੈ ਉਹ ਪੁਰਸ਼ਾਰਥ ਕਰਦੇ ਹਨ ਅਤੇ ਉਹ ਹੀ ਮਾਤਾ – ਪਿਤਾ ਦੇ ਦਿਲ ਤੇ ਚੜ੍ਹਦੇ ਹਨ। ਤਖਤਨਸ਼ੀਨ ਵੀ ਉਹ ਹੀ ਬਣਨਗੇ। ਕਿੰਨੀ ਬੱਚੀਆਂ ਪੁੱਛਦੀਆਂ ਹਨ ਬਾਬਾ ਬੱਚਿਆਂ ਨੂੰ ਡਾਂਟਨਾ ਪੈਂਦਾ ਹੈ। ਬਾਪ ਕਹਿੰਦੇ ਹਨ – ਇਸ ਦਾ ਇੰਨਾ ਕੁਝ ਨਹੀਂ ਹੈ। ਤੁਸੀਂ ਪੁਕਾਰਦੀ ਹੋ ਸਾਨੂੰ ਪਤਿਤਾਂ ਨੂੰ ਪਾਵਨ ਬਣਾਓ। ਬਾਪ ਵੀ ਕਹਿੰਦੇ ਹਨ – ਕਾਮ ਮਹਾਸ਼ਤ੍ਰੁ ਹੈ। ਇਵੇਂ ਨਹੀਂ ਕਿਹਾ ਜਾਂਦਾ ਗੁੱਸਾ ਦੁਸ਼ਮਨ ਹੈ। ਮਾਤਾਵਾਂ ਵਿੱਚ ਇੰਨਾ ਨਹੀਂ ਹੁੰਦਾ ਹੈ, ਪੁਰਸ਼ ਬਹੁਤ ਲੜਾਈ ਕਰਦੇ ਹਨ। ਹੁਣ ਬਾਪ ਨੇ ਤੁਸੀਂ ਮਾਤਾਵਾਂ ਨੂੰ ਅੱਗੇ ਕੀਤਾ ਹੈ। ਵੰਦੇ ਮਾਤਰਮ। ਨਹੀਂ ਤਾਂ ਮਾਤਾਵਾਂ ਨੂੰ ਕਹਿੰਦੇ ਹਨ – ਤੁਹਾਡਾ ਪਤੀ ਗੁਰੂ ਈਸ਼ਵਰ ਹੈ। ਉਨ੍ਹਾਂ ਦੀ ਮਤ ਤੇ ਚਲਣਾ ਹੈ। ਹਥਿਆਲਾ ਬੰਨਿਆ ਫਿਰ ਫੱਟ ਤੋਂ ਪਤਿਤ ਬਣੇ। ਇਹ ਈਸ਼ਵਰ ਮਿਲਿਆ ਉਨ੍ਹਾਂ ਨੂੰ! ਹੁਣ ਰਾਮਰਾਜ ਸਥਾਪਨ ਹੁੰਦਾ ਹੈ, ਬਾਕੀ ਸਭ ਮਰਦੇ ਜਾਣਗੇ। ਬਾਬਾ ਨੇ ਸਮਝਾਇਆ ਹੈ – ਵਿਨਾਸ਼ ਕਾਲੇ ਵਿਪਰੀਤ ਬੁੱਧੀ। ਵਿਨਾਸ਼ ਕਾਲੇ ਪ੍ਰੀਤ ਬੁੱਧੀ। ਤੁਹਾਡੀ ਪਰਮਪਿਤਾ ਪਰਮਾਤਮਾ ਨਾਲ ਪ੍ਰੀਤ ਬੁੱਧੀ ਹੈ। ਤੁਹਾਡੀ ਆਤਮਾ ਜਾਣਦੀ ਹੈ ਸ਼ਿਵਬਾਬਾ ਇਨ੍ਹਾਂ ਵਿੱਚ ਆਉਂਦੇ ਹਨ, ਇਨ੍ਹਾਂ ਦਵਾਰਾ ਅਸੀਂ ਸੁਣ ਰਹੇ ਹਾਂ। ਇੰਨੀ ਛੋਟੀ ਬਿੰਦੂ ਹੈ। ਸ਼ਿਵਬਾਬਾ ਦਾ ਇਹ ਟੈਪੰਰੇਰੀ ਰਥ ਹੈ, ਇਨ੍ਹਾਂ ਦੇ ਦਵਾਰਾ ਇਹ ਰੁਦ੍ਰ ਗਿਆਨ ਯਗ ਰਚਿਆ ਹੈ, ਜੋ ਵਧਦਾ ਹੀ ਜਾਵੇਗਾ, ਬੱਚਿਆਂ ਦੀ ਬੂੰਦ – ਬੂੰਦ ਨਾਲ ਤਲਾਬ ਭਰਦਾ ਰਹਿੰਦਾ ਹੈ। ਬੱਚੇ ਆਪਣਾ ਸਫਲ ਕਰਦੇ ਰਹਿੰਦੇ ਹਨ ਕਿਓਂਕਿ ਜਾਣਦੇ ਹਨ – ਇਹ ਤਾਂ ਸਭ ਕੁਝ ਮਿੱਟੀ ਵਿੱਚ ਮਿਲ ਜਾਣਾ ਹੈ। ਕੁਝ ਵੀ ਰਹਿਣਾ ਨਹੀਂ ਹੈ। ਇੰਨਾ ਤਾਂ ਸਫਲ ਹੋ ਜਾਏ। ਸੁਦਾਮਾ ਦਾ ਵੀ ਮਿਸਾਲ ਹੈ ਨਾ। ਬੱਚੀਆਂ ਬਾਬਾ ਦੇ ਕੋਲ ਚਾਵਲ ਮੁੱਠੀ ਅਤੇ 6 – 8 ਰੁਪਿਆ ਭੇਜ ਦਿੰਦੀਆਂ ਹਨ। ਵਾਹ ਬੱਚੀ! ਬਾਪ ਤਾਂ ਗਰੀਬ ਨਿਵਾਜ਼ ਹੈ ਨਾ। ਇਹ ਸਭ ਡਰਾਮਾ ਵਿੱਚ ਨੂੰਦ ਹੈ, ਫਿਰ ਵੀ ਹੋਵੇਗਾ। ਬੰਧੇਲੀਆਂ ਹਨ। ਬਾਬਾ ਕਹਿੰਦੇ ਹਨ ਭਾਗਿਆਸ਼ਾਲੀ ਹੋ – ਸ਼ਿਵਬਾਬਾ ਦਾ ਹੱਥ ਤਾਂ ਮਿਲਿਆ ਨਾ। ਇੱਕ ਦਿਨ ਆਵੇਗਾ ਸਭ ਆਰਯ ਸਮਾਜੀ ਆਦਿ ਵੀ ਆਉਣਗੇ। ਜਾਣਗੇ ਕਿੱਥੇ? ਮੁਕਤੀ – ਜੀਵਨਮੁਕਤੀ ਦੀ ਹੱਟੀ ਤਾਂ ਇੱਕ ਹੀ ਹੈ। ਸਜਾਵਾਂ ਖਾਕੇ ਸਭ ਨੂੰ ਮੁਕਤੀ ਵਿੱਚ ਜਾਣਾ ਹੈ। ਇਹ ਹੈ ਕਿਆਮਤ ਦਾ ਸਮੇਂ। ਸਭ ਵਾਪਿਸ ਜਾਣਗੇ। ਇਹ ਹੈ ਸਾਜਨ ਦੀ ਬਰਾਤ। ਕਿਵੇਂ ਬਰਾਤ ਜਾਵੇਗੀ, ਉਹ ਵੀ ਸਾਕਸ਼ਾਤਕਾਰ ਹੋਵੇਗਾ। ਤੁਹਾਡੇ ਸਿਵਾਏ ਹੋਰ ਕੋਈ ਵੇਖ ਨਾ ਸਕੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਬਾਪ ਦਵਾਰਾ ਗਿਆਨ ਦਾ ਜੋ ਗੁਪਤ ਦਾਨ ਮਿਲਿਆ ਹੈ, ਉਸ ਦੀ ਵੈਲ੍ਯੂ ਨੂੰ ਸਮਝ ਆਪਣੀ ਝੋਲੀ ਗਿਆਨ ਰਤਨਾਂ ਨਾਲ ਭਰਪੂਰ ਕਰਨੀ ਹੈ। ਸਭ ਨੂੰ ਗੁਪਤ ਦਾਨ ਦਿੰਦੇ ਜਾਣਾ ਹੈ।
2. ਇਸ ਕਿਆਮਤ ਦੇ ਸਮੇਂ ਜਦੋਂ ਕਿ ਵਾਪਿਸ ਜਾਣਾ ਹੈ ਤਾਂ ਆਪਣਾ ਸਭ ਕੁਝ ਸਫਲ ਕਰਨਾ ਹੈ। ਪ੍ਰੀਤ ਬੁੱਧੀ ਬਣਨਾ ਹੈ। ਮੁਕਤੀ ਅਤੇ ਜੀਵਨਮੁਕਤੀ ਦਾ ਰਸਤਾ ਸਭਨੂੰ ਦੱਸਣਾ ਹੈ।
ਵਰਦਾਨ:-
ਜੱਦ ਆਪ ਬੱਚੇ ਸਤਿਯਤਾ ਦੀ ਸ਼ਕਤੀ ਨੂੰ ਧਾਰਨ ਕਰ ਮਾਸਟਰ ਵਿਧੀ ਵਿਧਾਤਾ ਬਣਦੇ ਹੋ ਤਾਂ ਪ੍ਰਕ੍ਰਿਤੀ ਸਤੋਪ੍ਰਧਾਨ ਬਣ ਜਾਂਦੀ ਹੈ, ਯੁਗ ਸਤਿਯੁਗ ਬਣ ਜਾਂਦਾ ਹੈ। ਸਰਵ ਆਤਮਾਵਾਂ ਸਦਗਤੀ ਦੀ ਤਕਦੀਰ ਬਣਾ ਲੈਂਦੀ ਹੈ। ਤੁਹਾਡੀ ਸਤਿਯਤਾ ਪਾਰਸ ਦੇ ਸਮਾਨ ਹੈ। ਜਿਵੇਂ ਪਾਰਸ ਲੋਹੇ ਨੂੰ ਪਾਰਸ ਬਣਾ ਦਿੰਦਾ ਹੈ, ਇਵੇਂ ਸਤਿਯਤਾ ਦੀ ਸ਼ਕਤੀ ਆਤਮਾ ਨੂੰ, ਪ੍ਰਕ੍ਰਿਤੀ ਨੂੰ, ਸਮੇ ਨੂੰ, ਸਰਵ ਸਮੱਗਰੀ ਨੂੰ, ਸਰਵ ਸੰਬੰਧਾਂ ਨੂੰ, ਸੰਸਕਾਰਾਂ ਨੂੰ, ਆਹਾਰ – ਵਿਵਹਾਰ ਨੂੰ ਸਤੋਪ੍ਰਧਾਨ ਬਣਾ ਦਿੰਦੀ ਹੈ।
ਸਲੋਗਨ:-
➤ Email me Murli: Receive Daily Murli on your email. Subscribe!