21 January 2022 Punjabi Murli Today | Brahma Kumaris

Read and Listen today’s Gyan Murli in Punjabi 

January 21, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਕਿਸੇ ਵੀ ਤਰ੍ਹਾਂ ਦੀ ਹਬਚ (ਲਾਲਚ) ਤੁਸੀਂ ਬੱਚਿਆਂ ਨੂੰ ਨਹੀਂ ਰੱਖਣੀ ਹੈ, ਕਿਸੇ ਤੋਂ ਵੀ ਕੁਝ ਮੰਗਣਾ ਨਹੀਂ ਹੈ, ਕਿਉਂਕਿ ਤੁਸੀਂ ਦਾਤਾ ਦੇ ਬੱਚੇ ਦੇਣ ਵਾਲੇ ਹੋ।"

ਪ੍ਰਸ਼ਨ: -

ਤੁਸੀਂ ਗੌਡਲੀ ਸਟੂਡੈਂਟ ਹੋ ਤੁਹਾਡਾ ਲਕਸ਼ ਕੀ ਹੈ, ਕੀ ਨਹੀਂ?

ਉੱਤਰ:-

ਤੁਹਾਡਾ ਲਕਸ਼ ਹੈ – ਬਾਪ ਦਵਾਰਾ ਜੋ ਨਾਲੇਜ਼ ਮਿਲ ਰਹੀ ਹੈ, ਉਸ ਨੂੰ ਧਾਰਨ ਕਰਨਾ, ਉਸ ਨਾਲ ਵਿਦ ਆਨਰ ਬਣਨਾ। ਬਾਕੀ, ਇਹ ਚਾਹੀਦਾ, ਇਹ ਚਾਹੀਦਾ… ਅਜਿਹੀਆਂ ਇਛਾਵਾਂ ਰੱਖਣਾ ਤੁਹਾਡਾ ਲਕਸ਼ ਨਹੀਂ। ਤੁਸੀਂ ਕਿਸੇ ਵੀ ਮਨੁੱਖ ਆਤਮਾ ਨਾਲ ਲੈਣ – ਦੇਣ ਕਰਕੇ ਹਿਸਾਬ – ਕਿਤਾਬ ਨਹੀਂ ਬਣਾਓ। ਬਾਪ ਦੀ ਯਾਦ ਵਿੱਚ ਰਹਿ ਕੇ ਕਰਮਾਤੀਤ ਬਣਨ ਦਾ ਪੁਰਸ਼ਾਰਥ ਕਰੋ।

ਗੀਤ:-

ਬਚਪਨ ਦੇ ਦਿਨ ਭੁਲਾ ਨਾ ਦੇਣਾ..

ਓਮ ਸ਼ਾਂਤੀ ਬੱਚੇ ਜਾਣਦੇ ਹਨ ਕਿ ਇਹ ਹੈ ਰੂਹਾਨੀ ਬਾਪ ਅਤੇ ਬੱਚਿਆਂ ਦਾ ਸੰਬੰਧ। ਰੂਹਾਨੀ ਬਾਪ ਹੁਣ ਬੈਠੇ ਹਨ ਅਤੇ ਬੱਚੇ ਵੀ ਬੈਠੇ ਹਨ। ਸੰਨਿਆਸੀ ਆਦਿ ਹੋਣਗੇ – ਆਪਣੇ ਆਸ਼ਰਮ ਤੋਂ ਕਿਤੇ ਜਾਣਗੇ ਤਾਂ ਕਹਿਣਗੇ ਫਲਾਣਾ ਸੰਨਿਆਸੀ ਫਲਾਣੀ ਜਗ੍ਹਾ ਰਹਿਣ ਵਾਲਾ ਹੈ। ਗੀਤਾ ਸ਼ਾਸਤਰ ਆਦਿ ਸੁਣਾਉਂਦੇ ਹਨ। ਉਹ ਕੋਈ ਨਵੀਂ ਗੱਲ ਨਹੀਂ। ਈਸ਼ਵਰ ਸ੍ਰਵਵਿਆਪੀ ਕਹਿਣ ਨਾਲ ਸਾਰਾ ਗਿਆਨ ਹੀ ਖਤਮ ਹੋ ਜਾਂਦਾ ਹੈ। ਹੁਣ ਇਹ ਤਾਂ ਹੈ ਰੂਹਾਨੀ ਬਾਪ ਜਿਸ ਨੂੰ ਸਭ ਰੂਹਾਂ ਯਾਦ ਕਰਦੀਆਂ ਹਨ। ਰੂਹ ਹੀ ਕਹਿੰਦੀ ਹੈ – ਪਰਮਪਿਤਾ ਪਰਮਾਤਮਾ। ਜਦ ਦੁੱਖ ਹੁੰਦਾ ਹੈ ਤਾਂ ਲੌਕਿਕ ਨੂੰ ਕੁਝ ਨਹੀਂ ਕਹਿਣਗੇ। ਬੇਹੱਦ ਦੇ ਬਾਪ ਨੂੰ ਹੀ ਯਾਦ ਕਰਨਗੇ। ਸੰਨਿਆਸੀ ਹੋਣਗੇ ਤਾਂ ਬ੍ਰਹਮ ਤੱਤਵ ਨੂੰ ਯਾਦ ਕਰਨਗੇ। ਉਹ ਹਨ ਹੀ ਬ੍ਰਹਮ ਗਿਆਨੀ। ਬਾਪ ਨੂੰ ਹੀ ਯਾਦ ਨਹੀਂ ਕਰਦੇ। ਸ਼ਿਵੋਹਮ ਕਹਿੰਦੇ ਹਨ, ਮੈਂ ਆਤਮਾ ਸੋ ਪਰਮਾਤਮਾ ਹਾਂ। ਫਿਰ ਬ੍ਰਹਮ ਮਤਲਬ ਤਤ੍ਵ ਤਾਂ ਰਹਿਣ ਦਾ ਸਥਾਨ ਹੈ। ਇਹ ਗੱਲਾਂ ਬਿਲਕੁਲ ਨਵੀਆਂ ਹਨ। ਇਹ ਗਿਆਨ ਪਰਾਏ ਲੋਪ ਹੋ ਜਾਂਦਾ ਹੈ। ਇਹ ਜੋ ਸ਼ਾਸਤਰ ਹਨ, ਉਨ੍ਹਾਂ ਵਿੱਚ ਮੇਰਾ ਗਿਆਨ ਨਹੀਂ ਹੈ। ਮੇਰਾ ਗਿਆਨ ਨਾ ਹੋਣ ਕਾਰਨ ਤੁਸੀਂ ਜਦ ਕਿਸੇ ਨੂੰ ਸਮਝਾਉਂਦੇ ਹੋ ਤਾਂ ਕਹਿੰਦੇ ਹਨ ਇਹ ਤਾਂ ਨਵੀਂ ਗੱਲ ਹੈ। ਨਿਰਾਕਾਰ ਪਰਮਾਤਮਾ ਗਿਆਨ ਦਿੰਦੇ ਹਨ, ਇਹ ਉਨ੍ਹਾਂ ਦੀ ਬੁੱਧੀ ਵਿੱਚ ਹੀ ਨਹੀਂ ਆਉਂਦਾ ਹੈ। ਉਹ ਤਾਂ ਸਮਝਦੇ ਹਨ ਕ੍ਰਿਸ਼ਨ ਨੇ ਗਿਆਨ ਸੁਣਾਇਆ ਹੈ ਤਾਂ ਮੂੰਝ ਪੈਂਦੇ ਹਨ। ਬਾਪ ਤਾਂ ਇੱਕ – ਇੱਕ ਗੱਲ ਸਿੱਧ ਕਰਕੇ ਦੱਸਦੇ ਹਨ। ਭਗਤੀ ਮਾਰਗ ਵਿੱਚ ਤੁਸੀਂ ਸਭ ਯਾਦ ਕਰਦੇ ਹੋ। ਭਗਤ ਤਾਂ ਸਭ ਭਗਤ ਹਨ। ਭਗਵਾਨ ਤਾ ਇੱਕ ਹੋਣਾ ਚਾਹੀਦਾ ਹੈ। ਸਰਵ ਵਿੱਚ ਭਗਵਾਨ ਸਮਝਣ ਨਾਲ ਸਾਰਿਆਂ ਨੂੰ ਪੂਜਣ ਲਗ ਜਾਂਦੇ ਹਨ। ਪਹਿਲੇ ਅਵਿੱਭਚਾਰੀ ਇੱਕ ਸ਼ਿਵ ਦੀ ਭਗਤੀ ਹੁੰਦੀ ਹੈ ਪਰ ਗਿਆਨ ਨਹੀਂ ਰਹਿੰਦਾ ਹੈ ਕਿ ਉਹ ਕੀ ਕਰਕੇ ਗਏ ਹਨ, ਕਦੋਂ ਆਏ ਸਨ, ਇਹ ਨਹੀਂ ਜਾਣਦੇ ਹਨ। ਪਰ ਉਹ ਹੈ ਸਤੋਪ੍ਰਧਾਨ ਭਗਤੀ। ਪੂਜਾ ਉਸ ਦੀ ਹੁੰਦੀ ਹੈ ਜਿਸ ਤੋਂ ਸੁੱਖ ਮਿਲਦਾ ਹੈ। ਲਕਸ਼ਮੀ – ਨਾਰਾਇਣ ਦੇ ਰਾਜ ਵਿੱਚ ਵੀ ਅਪਾਰ ਸੁੱਖ ਸੀ। ਉਹ ਸ੍ਵਰਗ ਦੇ ਦੇਵਤੇ ਸਨ। ਲਕਸ਼ਮੀ – ਨਾਰਾਇਣ ਨੂੰ ਸਤਿਯੁਗ ਦਾ ਪਹਿਲਾ – ਪਹਿਲਾ ਮਹਾਰਾਜਾ – ਮਹਾਰਾਣੀ ਮੰਨਦੇ ਹਨ। ਪਰ ਸਤਿਯੁਗ ਦੀ ਉਮਰ ਨਹੀਂ ਜਾਣਦੇ ਹਨ। ਬਾਪ ਹਰ ਇੱਕ ਗੱਲ ਬੱਚਿਆਂ ਨੂੰ ਹੀ ਸਮਝਾਉਂਦੇ ਹਨ। ਬੱਚੇ ਹੀ ਬ੍ਰਾਹਮਣ ਬਣਨਗੇ। ਇਹ ਨਵੀਂ ਰਚਨਾ ਹੈ ਨਾ। ਤੁਸੀਂ ਸਭ ਨੂੰ ਸਮਝਾ ਸਕਦੇ ਹੋ ਕਿ ਪਰਮਪਿਤਾ ਪਰਮਾਤਮਾ ਪ੍ਰਜਾਪਿਤਾ ਬ੍ਰਹਮਾ ਦਵਾਰਾ ਨਵੀਂ ਸ੍ਰਿਸ਼ਟੀ ਰਚਦੇ ਹਨ, ਇਹ ਤਾਂ ਸਭ ਸਮਝਦੇ ਹਨ। ਨਹੀਂ ਤਾਂ ਪ੍ਰਜਾਪਿਤਾ ਕਿਓਂ ਕਹਿੰਦੇ ਹਨ? ਇਹ ਗੱਲਾਂ ਤੁਸੀਂ ਬੱਚੇ ਹੀ ਜਾਣਦੇ ਹੋ ਦੂਜਾ ਕੋਈ ਨਹੀਂ ਜਾਣਦੇ। ਉਨ੍ਹਾਂ ਨੂੰ ਇਹ ਨਵੀਂਆਂ – ਨਵੀਂਆਂ ਗੱਲਾਂ ਸਮਝ ਵਿੱਚ ਨਹੀਂ ਆਉਂਦੀਆਂ। ਜਦ ਸੁਣਦੇ – ਸੁਣਦੇ ਪੱਕੇ ਹੋ ਜਾਂਦੇ ਹਨ ਤਾਂ ਸਮਝਦੇ ਹਨ ਅਸੀਂ ਕਿੰਨਾ ਘੋਰ ਹਨ੍ਹੇਰੇ ਵਿੱਚ ਸੀ। ਨਾ ਭਗਵਾਨ ਨੂੰ ਜਾਣਦੇ ਸੀ, ਨਾ ਦੇਵਤਾਵਾਂ ਨੂੰ ਜਾਣਦੇ ਸੀ। ਜੋ ਪਾਸਟ ਹੋ ਜਾਂਦੇ ਹਨ ਉਨ੍ਹਾਂ ਦੀ ਹੀ ਭਗਤੀ ਕੀਤੀ ਜਾਂਦੀ ਹੈ। ਫਿਰ ਪੁੱਛੋ ਪਰਮਪਿਤਾ ਪਰਮਾਤਮਾ ਜਿਸ ਦੀ ਤੁਸੀਂ ਜਯੰਤੀ ਮਨਾਉਂਦੇ ਹੋ ਉਸ ਦੇ ਨਾਲ ਤੁਹਾਡਾ ਕੀ ਸੰਬੰਧ ਹੈ? ਉਹ ਕੀ ਕਰਕੇ ਗਏ ਹਨ? ਕੁਝ ਵੀ ਦੱਸ ਨਹੀਂ ਸਕਣਗੇ। ਕ੍ਰਿਸ਼ਨ ਦੇ ਲਈ ਸਿਰਫ ਕਹਿੰਦੇ ਹਨ ਮੱਖਣ ਚੁਰਾਇਆ, ਇਹ ਕੀਤਾ, ਗਿਆਨ ਦਿੱਤਾ। ਕਿੰਨਾ ਘੋਟਾਲਾ ਹੈ। ਦਾਤਾ ਤਾਂ ਇੱਕ ਈਸ਼ਵਰ ਹੀ ਹਨ। ਕ੍ਰਿਸ਼ਨ ਦੇ ਲਈ ਤਾਂ ਦਾਤਾ ਨਹੀਂ ਕਹਾਂਗੇ। ਉਹ ਤਾਂ ਮੁੰਝੇ ਹੋਏ ਹਨ। ਇਹ ਸਭ ਡਰਾਮਾ ਵਿੱਚ ਨੂੰਧ ਹੈ। ਬਾਪ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ। ਨਟਸ਼ੇਲ ਵਿੱਚ ਥੋੜੀਆਂ ਗੱਲਾਂ ਵੀ ਮਨੁੱਖਾਂ ਦੀ ਬੁੱਧੀ ਵਿੱਚ ਨਹੀਂ ਬੈਠਦੀਆਂ। ਜੇਕਰ ਇੱਕ – ਇੱਕ ਦੇ 84 ਜਨਮਾਂ ਦਾ ਵ੍ਰਿਤਾਂਤ ਬੈਠ ਕੱਢਣ ਤਾਂ ਪਤਾ ਨਹੀਂ ਕਿੰਨਾ ਹੋ ਜਾਵੇ। ਬਾਪ ਕਹਿੰਦੇ ਹਨ ਇਨ੍ਹਾਂ ਸਭ ਗੱਲਾਂ ਨੂੰ ਛੱਡ ਮਾਮੇਕਮ ਯਾਦ ਕਰੋ। ਥੋੜਾ ਵਿਸਤਾਰ ਨਾਲ ਕਦੀ ਸਮਝਾਇਆ ਜਾਂਦਾ ਹੈ ਤਾਂ ਮਨੁੱਖਾਂ ਦਾ ਸੰਸ਼ੇ ਮਿੱਟ ਜਾਵੇ। ਬਾਕੀ ਗੱਲ ਤਾਂ ਥੋੜੀ ਹੈ – ਮੈਨੂੰ ਯਾਦ ਕਰੋ। ਜਿਵੇਂ ਮੰਤਰ ਦਿੰਦੇ ਹਨ ਈਸ਼ਵਰ ਨੂੰ ਯਾਦ ਕਰੋ। ਪਰ ਉਹ ਇਵੇਂ ਨਹੀਂ ਕਹਿਣਗੇ ਕਿ ਈਸ਼ਵਰ ਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਈਸ਼ਵਰ ਦੇ ਕੋਲ ਜਾਵੋਗੇ। ਇਹ ਤਾਂ ਬਾਪ ਹੀ ਸਮਝਾਉਂਦੇ ਹਨ ਤਾਂ ਗੰਗਾ ਸਨਾਨ ਨਾਲ ਵਿਕਰਮ ਵਿਨਾਸ਼ ਨਹੀਂ ਹੋਣਗੇ। ਇਸ ਸਮੇਂ ਹਰ ਇੱਕ ਤੇ ਵਿਕਰਮਾਂ ਦਾ ਬੋਝ ਬਹੁਤ ਭਾਰੀ ਹੈ। ਸੁਕਰਮ ਥੋੜੇ ਹੁੰਦੇ ਹਨ ਬਾਕੀ ਵਿਕਰਮ ਤਾਂ ਜਨਮ – ਜਨਮਾਂਤ੍ਰ ਦੇ ਬਹੁਤ ਹਨ। ਕਿੰਨਾ ਗਿਆਨ ਅਤੇ ਯੋਗ ਵਿੱਚ ਰਹਿੰਦੇ ਹਨ ਤਾਂ ਵੀ ਇੰਨੇ ਵਿਕਰਮ ਹਨ ਜੋ ਛੁੱਟਦੇ ਹੀ ਨਹੀਂ। ਜਦ ਕਰਮਾਤੀਤ ਬਣ ਜਾਵੋਗੇ ਫਿਰ ਤਾਂ ਤੁਹਾਨੂੰ ਨਵਾਂ ਜਨਮ ਨਵੀਂ ਦੁਨੀਆਂ ਵਿੱਚ ਮਿਲੇਗਾ। ਜੇ ਕੁਝ ਵਿਕਰਮ ਰਹੇ ਹੋਏ ਹੋਣਗੇ ਤਾਂ ਪੁਰਾਣੀ ਦੁਨੀਆਂ ਵਿੱਚ ਹੀ ਦੂਜਾ ਜਨਮ ਲੈਣਾ ਪਵੇਗਾ। ਗਿਆਨ ਤਾਂ ਬੱਚਿਆਂ ਨੂੰ ਬਹੁਤ ਚੰਗਾ ਮਿਲ ਰਿਹਾ ਹੈ। ਬਾਪ ਕਹਿੰਦੇ ਹਨ ਹੋਰ ਕੁਝ ਨਹੀਂ ਸਮਝਦੇ ਹੋ ਤਾਂ ਬਾਪ ਨੂੰ ਯਾਦ ਕਰੋ ਇਸ ਨਾਲ ਵੀ ਸੈਕਿੰਡ ਵਿੱਚ ਸ੍ਵਰਗ ਦੀ ਬਾਦਸ਼ਾਹੀ ਮਿਲ ਜਾਵੇਗੀ। ਇੱਕ ਕਹਾਣੀ ਵੀ ਹੈ – ਖੁਦਾ – ਦੋਸਤ ਦੀ। ਇੱਕ ਰੋਜ਼ ਦੇ ਲਈ ਬਾਦਸ਼ਾਹੀ ਦਿੰਦੇ ਸੀ। ਹੁਣ ਤੁਸੀਂ ਜਾਣਦੇ ਹੋ ਬਾਬਾ ਹੀ ਤਵਮੇਵ ਮਾਤਾਸ਼ਚ ਪਿਤਾ, ਬੰਧੂ…ਹੋ ਗਿਆ, ਤਾਂ ਖੁਦਾ ਦੋਸਤ ਹੋਇਆ ਨਾ। ਅਲਾਹ ਅਵਲਦੀਨ, ਖੁਦਾ ਦੋਸਤ, ਇਹ ਸਭ ਗੱਲਾਂ ਇਸ ਸਮੇਂ ਦੀਆਂ ਹਨ। ਬਾਬਾ ਤੁਹਾਨੂੰ ਇੱਕ ਸੈਕਿੰਡ ਵਿੱਚ ਸ੍ਵਰਗ ਦੀ ਬਾਦਸ਼ਾਹੀ ਦਿੰਦੇ ਹਨ। ਬੱਚੀਆਂ ਜਦ ਧਿਆਨ ਵਿੱਚ ਜਾਂਦੀਆਂ ਸਨ ਤਾਂ ਉੱਥੇ ਪ੍ਰਿੰਸ ਪ੍ਰਿੰਸੇਜ ਬਣ ਜਾਂਦੀਆਂ ਸਨ, ਉਥੇ ਦੇ ਸਭ ਸਮਾਚਾਰ ਆਕੇ ਸੁਣਾਉਂਦੀਆਂ ਸਨ। ਤੁਸੀਂ ਬਾਪ ਨੂੰ ਹੁਣ ਜਾਣਦੇ ਹੋ। ਸਭ ਕਹਿੰਦੇ ਹਨ ਹੈਵਨਲੀ ਗੌਡ ਫਾਦਰ, ਜਰੂਰ ਨਵੀਂ ਦੁਨੀਆਂ ਸ੍ਵਰਗ ਹੀ ਰਚਣਗੇ। ਭਾਰਤ ਹੀ ਗੋਲਡਨ ਏਜ਼ ਸੀ। ਉਸ ਸਮੇਂ ਹੋਰ ਕੋਈ ਧਰਮ ਨਹੀਂ ਸੀ। ਕ੍ਰਿਸ਼ਚਨ ਵੀ ਕਹਿੰਦੇ ਹਨ – ਕਰਾਈਸਟ ਤੋਂ 3 ਹਜਾਰ ਵਰ੍ਹੇ ਪਹਿਲੇ ਭਾਰਤ ਸ੍ਵਰਗ ਸੀ। ਜਿੱਥੇ ਲਕਸ਼ਮੀ – ਨਾਰਾਇਣ ਰਾਜ ਕਰਦੇ ਸੀ ਇਸਲਈ ਪੁੱਛਦੇ ਹਨ ਇਨ੍ਹਾਂ ਨੂੰ ਇਹ ਵਰਸਾ ਕਿਥੋਂ ਮਿਲਿਆ? ਭਾਰਤਵਾਸੀਆਂ ਦਾ ਇਨ੍ਹਾਂ ਤੋਂ ਕੀ ਸੰਬੰਧ ਹੈ? ਸ੍ਵਰਗ ਦੇ ਮਾਲਿਕ ਪਹਿਲੇ ਇਹ ਸਨ। ਹੁਣ ਤਾਂ ਨਰਕ ਹੈ, ਇਹ ਕਿੱਥੇ ਗਏ। ਜਨਮ – ਮਰਨ ਨੂੰ ਤਾਂ ਮੰਨਦੇ ਹਨ ਨਾ। ਆਤਮਾ ਜਨਮ – ਮਰਨ ਵਿੱਚ ਆਉਂਦੀ ਹੈ ਤਾਂ ਤੇ 84 ਜਨਮ ਲੈਣਗੇ। ਨਹੀਂ ਤਾਂ ਕਿਵੇਂ ਲੈਣਗੇ। ਦੁਨੀਆਂ ਵਿੱਚ ਕਈ ਮੱਤ ਹਨ। ਕੋਈ ਪੁਨਰਜਨਮ ਨੂੰ ਮੰਨਦੇ ਹਨ, ਕੋਈ ਨਹੀਂ ਮੰਨਦੇ ਹਨ। ਪੁੱਛਣਾ ਚਾਹੀਦਾ ਹੈ ਪਰਮਪਿਤਾ ਪਰਮਾਤਮਾ ਸ਼ਿਵ ਨਾਲ ਤੁਹਾਡਾ ਕੀ ਸੰਬੰਧ ਹੈ? ਇਹ ਬ੍ਰਹਮਾ ਵਿਸ਼ਨੂੰ ਸ਼ੰਕਰ ਕੌਣ ਹਨ? ਕਿੱਥੇ ਦੇ ਰਹਿਣ ਵਾਲੇ ਹਨ? ਤੁਸੀਂ ਕਹੋਗੇ ਸੂਕ੍ਸ਼੍ਮਵਤਨ ਦੇ। ਹੋਰ ਤਾਂ ਕੋਈ ਦੱਸ ਨਾ ਸਕੇ। ਤੁਹਾਡੇ ਲਈ ਤਾਂ ਕਿੰਨਾ ਸਹਿਜ ਹੈ। ਮਾਤਾਵਾਂ ਨੂੰ ਤਾਂ ਕੋਈ ਨੌਕਰੀ ਆਦਿ ਦਾ ਫੁਰਨਾ ਨਹੀਂ ਹੈ। ਘਰ ਵਿੱਚ ਰਹਿਣ ਵਾਲੀਆਂ ਹਨ। ਕੋਈ ਧੰਧੇਧੋਰੀ ਦਾ ਹੰਗਾਮਾ ਨਹੀਂ ਹੈ। ਬਾਪ ਤੋਂ ਵਰਸਾ ਲੈਣਾ ਹੈ। ਪੁਰਸ਼ਾਂ ਨੂੰ ਤਾਂ ਫੁਰਨਾ ਹੈ। ਤੁਹਾਨੂੰ ਤਾਂ ਬਾਬਾ ਕਹਿੰਦੇ ਹਨ ਤੁਸੀਂ ਆਪਣਾ ਮਰਤਬਾ ਲਵੋ, ਵਿਸ਼ਵ ਦੇ ਮਾਲਿਕ ਬਣੋ। ਸ਼ਾਹੂਕਾਰਾਂ ਨੂੰ ਤਾਂ ਕਿੰਨੀ ਚਿੰਤਾ ਰਹਿੰਦੀ ਹੈ। ਦੁਨੀਆਂ ਵਿੱਚ ਰਿਸ਼ਵਤਖੋਰੀ ਵੀ ਬਹੁਤ ਹੈ। ਤੁਹਾਨੂੰ ਰਿਸ਼ਵਤ ਲੈਣ ਦੀ ਕੋਈ ਜਰੂਰਤ ਹੀ ਨਹੀਂ। ਉਹ ਤਾਂ ਵਪਾਰੀਆਂ ਦਾ ਕੰਮ ਹੈ। ਤੁਸੀਂ ਇਨ੍ਹਾਂ ਤੋਂ ਛੁੱਟੇ ਹੋਏ ਹੋ। ਫਿਰ ਵੀ ਮਾਇਆ ਅਜਿਹੀ ਹੈ ਜੋ ਚੋਟੀ ਤੋਂ ਫੜ ਲੈਂਦੀ ਹੈ ਇਸਲਈ ਫਿਰ ਕੁਝ ਨਾ ਕੁਝ ਹਬਚ (ਲੋਭ – ਲਾਲਚ) ਰਹਿੰਦੀ ਹੈ ਤਾਂ ਜਿਗਿਆਸੂਆਂ ਤੋਂ ਮੰਗਦੇ ਰਹਿੰਦੇ ਹਨ। ਬਾਬਾ ਕਹਿੰਦੇ ਹਨ ਬੱਚੇ ਕਿਸੀ ਤੋਂ ਵੀ ਮੰਗੋ ਨਾ। ਤੁਸੀਂ ਦਾਤਾ ਦੇ ਬੱਚੇ ਹੋ ਨਾ। ਤੁਹਾਨੂੰ ਦੇਣਾ ਹੈ ਨਾ ਕਿ ਮੰਗਣਾ ਹੈ। ਤੁਹਾਨੂੰ ਜੋ ਕੁਝ ਚਾਹੀਦਾ ਹੈ ਸ਼ਿਵਬਾਬਾ ਤੋਂ ਮਿਲ ਸਕਦਾ ਹੈ। ਹੋਰ ਕਿਸੇ ਤੋਂ ਲਵੋਗੇ ਤਾਂ ਉਨ੍ਹਾਂ ਦੀ ਯਾਦ ਰਹੇਗੀ। ਹਰ ਇੱਕ ਚੀਜ਼ ਸ਼ਿਵਬਾਬਾ ਤੋਂ ਲਵੋਗੇ ਤਾਂ ਸ਼ਿਵਬਾਬਾ ਤੁਹਾਨੂੰ ਘੜੀ – ਘੜੀ ਯਾਦ ਪਵੇਗਾ। ਸ਼ਿਵਬਾਬਾ ਕਹਿੰਦੇ ਹਨ – ਤੁਹਾਡੇ ਲੈਣ – ਦੇਣ ਦਾ ਹਿਸਾਬ ਮੇਰੇ ਨਾਲ ਹੈ। ਇਹ ਬ੍ਰਹਮਾ ਤਾਂ ਵਿੱਚ ਦਲਾਲ ਹੈ। ਦੇਣ ਵਾਲਾ ਮੈਂ ਹਾਂ। ਮੇਰੇ ਨਾਲ ਤੁਸੀਂ ਕੁਨੈਕਸ਼ਨ ਰੱਖੋ ਥਰੂ ਬ੍ਰਹਮਾ। ਕੋਈ ਵੀ ਚੀਜ਼ ਹੋਰਾਂ ਤੋਂ ਲਵੋਗੇ ਤਾਂ ਤੁਹਾਨੂੰ ਉਨ੍ਹਾਂ ਦੀ ਯਾਦ ਆਵੇਗੀ ਅਤੇ ਤੁਸੀਂ ਵਿਭਚਾਰੀ ਬਣ ਜਾਓਗੇ। ਸ਼ਿਵਬਾਬਾ ਦੇ ਭੰਡਾਰੇ ਤੋਂ ਤੁਸੀਂ ਚੀਜ਼ ਲੈ ਲਵੋ ਹੋਰ ਕਿਸੀ ਤੋਂ ਮੰਗੋ ਨਾ। ਨਹੀਂ ਤਾਂ ਦੇਣ ਵਾਲੇ ਨੂੰ ਨੁਕਸਾਨ ਪੈਂਦਾ ਹੈ ਕਿਓਂਕਿ ਉਸ ਨੇ ਸ਼ਿਵਬਾਬਾ ਦੀ ਭੰਡਾਰੀ ਵਿੱਚ ਨਹੀਂ ਦਿੱਤਾ। ਦੇਣਾ ਚਾਹੀਦਾ ਹੈ ਸ਼ਿਵਬਾਬਾ ਦੀ ਭੰਡਾਰੀ ਵਿੱਚ। ਮਨੁੱਖਾਂ ਨਾਲ ਲੈਣ – ਦੇਣ ਦਾ ਕੁਨੈਕਸ਼ਨ ਤਾਂ ਬਹੁਤ ਸਮੇਂ ਰੱਖਿਆ ਹੈ, ਹੁਣ ਤੁਹਾਡਾ ਕਨੈਕਸ਼ਨ ਡਾਇਰੈਕਟ ਸ਼ਿਵਬਾਬਾ ਨਾਲ ਹੈ। ਪਰ ਬਾਬਾ ਜਾਣਦੇ ਹਨ ਬੱਚਿਆਂ ਵਿੱਚ ਲੋਭ ਦਾ ਭੂਤ ਹੈ।

ਕਈ ਬੱਚੇ ਕਹਿੰਦੇ ਹਨ ਅਸੀਂ ਸ਼ਿਵਬਾਬਾ ਨੂੰ ਵੇਖਿਆ ਨਹੀਂ ਹੈ। ਅਰੇ ਤੁਸੀਂ ਆਪਣੇ ਨੂੰ ਵੇਖਦੇ ਹੋ? ਤੁਹਾਨੂੰ ਆਪਣੀ ਆਤਮਾ ਦਾ ਸਾਖਸ਼ਤਕਾਰ ਹੋਇਆ ਹੈ, ਜੋ ਕਹਿੰਦੇ ਹੋ ਸਾਨੂੰ ਸ਼ਿਵਬਾਬਾ ਦਾ ਸਾਖਸ਼ਤਕਾਰ ਹੋਵੇ? ਤੁਸੀਂ ਜਾਣਦੇ ਹੋ ਸਾਡੀ ਆਤਮਾ ਭ੍ਰਿਕੁਟੀ ਦੇ ਵਿੱਚ ਰਹਿੰਦੀ ਹੈ। ਸ਼ਿਵਬਾਬਾ ਵੀ ਭ੍ਰਿਕੁਟੀ ਦੇ ਵਿੱਚ ਹੀ ਹੋਵੇਗਾ। ਤੁਸੀਂ ਜਾਣਦੇ ਹੋ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਕਿਸੇ ਸਮੇਂ ਆਤਮਾ ਦਾ ਸਾਖਸ਼ਤਕਾਰ ਹੋ ਵੀ ਸਕਦਾ ਹੈ। ਆਤਮਾ ਸਟਾਰ ਹੈ, ਸਾਖਸ਼ਤਕਾਰ ਵੀ ਦਿਵਯ ਦ੍ਰਿਸ਼ਟੀ ਨਾਲ ਹੀ ਹੋਵੇਗਾ। ਅੱਛਾ ਕ੍ਰਿਸ਼ਨ ਦੀ ਤੁਸੀਂ ਭਗਤੀ ਕਰੋ, ਸਾਖਸ਼ਤਕਾਰ ਹੋ ਸਕਦਾ ਹੈ ਫਿਰ ਫਾਇਦਾ ਕੀ? ਪਰਮਾਤਮਾ ਦਾ ਵੀ ਸਾਖਸ਼ਤਕਾਰ ਹੋਇਆ ਫਾਇਦਾ ਕੀ? ਫਿਰ ਵੀ ਤੁਹਾਨੂੰ ਤਾਂ ਪੜ੍ਹਨਾ ਹੈ ਨਾ। ਭਗਤੀ ਮਾਰਗ ਵਿੱਚ ਸਾਕਸ਼ਾਤਕਾਰ ਹੁੰਦਾ ਹੈ ਤਾਂ ਉਨ੍ਹਾਂ ਦਾ ਕਿੰਨਾ ਗਾਇਨ ਕਰਦੇ ਹਨ। ਪਰ ਮਿਲਦਾ ਕੁਝ ਵੀ ਨਹੀਂ ਹੈ। ਸ਼ਿਵਬਾਬਾ ਹੈ ਗਿਆਨ ਦਾ ਸਾਗਰ। ਬ੍ਰਹਮਾ ਨੂੰ ਤਾਂ ਗਿਆਨ ਦਾ ਸਾਗਰ ਨਹੀਂ ਕਹਾਂਗੇ ਨਾ। ਬ੍ਰਹਮਾ ਨੂੰ ਵੀ ਉਨ੍ਹਾਂ ਤੋਂ ਗਿਆਨ ਮਿਲਦਾ ਹੈ। ਅੱਜਕਲ ਸ਼ਿਵਲਿੰਗ ਸਭ ਦੇ ਅੱਗੇ ਰੱਖ ਦਿੰਦੇ ਹਨ, ਸਮਝਦੇ ਕੁਝ ਵੀ ਨਹੀਂ। ਪੂਜਾ ਕਰਦੇ ਹਨ ਪਰ ਕੋਈ ਦੀ ਵੀ ਬਾਯੋਗ੍ਰਾਫੀ ਦੱਸ ਨਾ ਸਕਣ। ਇਨ੍ਹਾਂ ਗਿਆਨ ਰਤਨਾਂ ਨੂੰ ਸਮਝ ਨਾ ਸਕੇ। ਰਤਨ ਲੈਂਦੇ – ਲੈਂਦੇ ਕਈਆਂ ਨੂੰ ਮਾਇਆ ਬੰਦਰ ਬਣਾ ਦਿੰਦੀ ਹੈ। ਕਹਿੰਦੇ ਹਨ ਸਾਨੂੰ ਰਤਨ ਨਹੀਂ ਚਾਹੀਦੇ ਹਨ। ਬਾਬਾ ਸਮਝਾਉਂਦੇ ਹਨ ਫਿਰ ਵੀ ਸ਼ਿਵਾਲਾ ਵਿੱਚ ਤਾਂ ਆਉਣਗੇ ਪਰ ਪ੍ਰਜਾ ਪਦਵੀ। ਪੁਰਸ਼ਾਰਥ ਕਰ ਉੱਚ ਪਦਵੀ ਪਾਉਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਮੈਂ ਬੈਕੁੰਠ ਦੀ ਬਾਦਸ਼ਾਹੀ ਦੇਣ ਆਇਆ ਹਾਂ, ਤੁਸੀਂ ਪੁਰਸ਼ਾਰਥ ਕਰ ਆਪ ਸਮਾਨ ਬਣਾਓ। ਪੁਜਾਰੀਆਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਇਹ ਕੌਣ ਹਨ? ਕਹਿੰਦੇ ਹਨ ਨਾ – ਆਏ ਅੱਗ ਲੈਣ ਅਤੇ ਬਬੋਰਚੀ ( ਮਾਲਿਕ) ਬਣ ਬੈਠੇ। ਕੋਈ ਪੁਜਾਰੀਆਂ ਨੂੰ ਵੀ ਬੁੱਧੀ ਵਿੱਚ ਚੰਗੀ ਤਰ੍ਹਾਂ ਬੈਠ ਜਾਂਦਾ ਹੈ। ਅਸੀਂ ਵੀ ਪੁਜਾਰੀ ਸੀ, ਹੁਣ ਪੂਜਯ ਬਣੇ ਹਾਂ। ਇਹ ਲਕਸ਼ਮੀ – ਨਾਰਾਇਣ ਪੂਜਿਯ ਕਿਸ ਪੁਰਸ਼ਾਰਥ ਨਾਲ ਬਣੇ ਹਨ, ਤੁਸੀਂ ਸਮਝਾ ਸਕਦੇ ਹੋ। ਬਾਬਾ ਕਹਿੰਦੇ ਹਨ – ਜਿੱਥੇ ਮੇਰੇ ਭਗਤ ਹਨ ਉਨ੍ਹਾਂ ਨੂੰ ਸਮਝਾਓ। ਭਗਤ ਹੋਣਗੇ ਸ਼ਿਵ ਦੇ ਮੰਦਿਰ ਵਿੱਚ, ਲਕਸ਼ਮੀ- ਨਾਰਾਇਣ ਦੇ ਮੰਦਿਰ ਵਿੱਚ, ਜਗਤ ਅੰਬਾ ਦੇ ਮੰਦਿਰ ਵਿੱਚ ਜਾਵੋ। ਪੁਜਾਰੀਆਂ ਨੂੰ ਸਮਝਾਵੋ – ਉਹ ਫਿਰ ਹੋਰਾਂ ਨੂੰ ਸਮਝਾਉਣ। ਪੁਜਾਰੀ ਬੈਠ ਕਿਸੇ ਨੂੰ ਜਗਤ ਅੰਬਾ ਦਾ ਓਕਿਉਪੇਸ਼ਨ ਦੱਸਣ ਤਾਂ ਸਭ ਖੁਸ਼ ਹੋ ਜਾਣ। ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਤੁਸੀਂ ਇਨ੍ਹਾਂ ਸਭ ਗੱਲਾਂ ਨੂੰ ਸਮਝੋ। ਤੁਸੀਂ ਕਿਸੇ ਨੂੰ ਬੈਠ ਇਨ੍ਹਾਂ ਦੇਵਤਾਵਾਂ ਦੀ ਜੀਵਨ ਕਹਾਣੀ ਦੱਸੋਗੇ ਤਾਂ ਤੁਹਾਨੂੰ ਬਹੁਤ ਪੈਸੇ ਮਿਲਣਗੇ। ਇਹ ਵੀ ਸਮਝਾ ਉਹ ਹੀ ਸਕਦਾ ਹੈ ਜੋ ਦੇਹੀ – ਅਭਿਮਾਨੀ ਹੈ। ਦੇਹ – ਅਭਿਮਾਨੀ ਨੂੰ ਤਾਂ ਸਾਰਾ ਦਿਨ ਇਹ ਚਾਹੀਦਾ ਹੈ, ਇਹ ਚਾਹੀਦਾ ਹੈ, ਹਬਚ (ਲਾਲਚ) ਰਹਿੰਦੀ ਹੈ। ਸਟੂਡੈਂਟ ਨੂੰ ਤਾਂ ਨਾਲੇਜ ਦੀ ਹਬਚ ਹੋਣੀ ਚਾਹੀਦੀ ਹੈ ਤਾਂ ਮੈਂ ਪਾਸ ਵਿਦ ਆਨਰ ਹੋ ਜਾਵਾਂ। ਇਹ ਹੈ ਪੜ੍ਹਾਈ ਦਾ ਲਕਸ਼।

ਡਰਾਮਾ ਦੇ ਰਾਜ਼ ਨੂੰ ਵੀ ਸਮਝਣਾ ਹੈ। ਡਰਾਮਾ ਕੋਈ ਲੰਬਾ ਨਹੀਂ ਹੈ। ਪਰ ਸ਼ਾਸਤਰਾਂ ਵਿਚ ਇਨ੍ਹਾਂ ਦੀ ਉਮਰ ਲੰਬੀ ਲਿਖ ਦਿੱਤੀ ਹੈ। ਤਾਂ ਇਹ ਸਭ ਬੁੱਧੀ ਵਿੱਚ ਆਉਣਾ ਚਾਹੀਦਾ ਹੈ। ਸਰਵਿਸ ਤਾਂ ਬਹੁਤ ਹੈ ਕੋਈ ਕਰਕੇ ਵਿਖਾਵੇ। ਬਾਪ ਤੋਂ ਕੋਈ ਕ੍ਰਿਪਾ ਥੋੜੀ ਮੰਗੀ ਜਾਂਦੀ ਹੈ। ਕਹਿੰਦੇ ਹਨ ਭਗਵਾਨ ਬੱਚਾ ਦੋ ਤਾਂ ਕੁਲ ਦੀ ਵ੍ਰਿਧੀ ਹੋਵੇਗੀ। ਅਰੇ ਬਾਪ ਤਾਂ ਆਪਣੇ ਕੁਲ ਦੀ ਵ੍ਰਿਧੀ ਕਰ ਰਹੇ ਹਨ। ਇਸ ਸਮੇਂ ਫਿਰ ਦੇਵਤਾ ਕੁਲ ਦੀ ਵ੍ਰਿਧੀ ਹੋ ਰਹੀ ਹੈ। ਹੁਣ ਈਸ਼ਵਰੀ ਕੁਲ ਦੀ ਵ੍ਰਿਧੀ ਹੁੰਦੀ ਹੈ। ਤੁਸੀਂ ਵੀ ਈਸ਼ਵਰੀ ਸੰਤਾਨ ਹੋ। ਤਾਂ ਬਾਪ ਸਮਝਾਉਂਦੇ ਹਨ ਇਹ ਸਭ ਇੱਛਾਵਾਂ ਛੱਡ ਇੱਕ ਬਾਪ ਨੂੰ ਯਾਦ ਕਰੋ। ਬੰਧਨ ਆਦਿ ਹਨ, ਇਹ ਸਭ ਕਰਮ ਦਾ ਹਿਸਾਬ ਹੈ। ਬਾਬਾ ਨੂੰ ਵੇਖੋ ਕਿੰਨਾ ਬੰਧਨ ਹੈ, ਕਿੰਨੇ ਬੱਚਿਆਂ ਦੇ ਖਿਆਲ ਰਹਿੰਦੇ ਹਨ, ਕਿੰਨੀ ਖਿਟਪਿਟ ਹੁੰਦੀ ਹੈ। ਕਿੰਨੀ ਨਿੰਦਾ ਕਰਦੇ ਹਨ। ਡਿਸਸਰਵਿਸ ਕਰਨਾ ਸਹਿਜ ਹੈ, ਸਰਵਿਸ ਕਰਨਾ ਬਹੁਤ ਮੁਸ਼ਕਿਲ ਹੈ। ਇੱਕ ਖਰਾਬ ਹੁੰਦਾ ਹੈ ਤਾਂ 10 – 20 ਨੂੰ ਖਰਾਬ ਕਰ ਦਿੰਦੇ ਹਨ। ਬਾਕੀ ਪੰਜ ਅੱਠ ਨਿਕਲਦੇ ਬੜੀ ਮਿਹਨਤ ਨਾਲ ਹਨ। ਕਈ ਸੈਂਟਰਜ਼ ਤੇ ਆਉਂਦੇ ਵੀ ਰਹਿੰਦੇ ਹਨ ਫਿਰ ਕਾਲਾ ਮੂੰਹ ਵੀ ਕਰਦੇ ਰਹਿੰਦੇ ਹਨ। ਇਵੇਂ ਬੰਦਰ ਬੁੱਧੀ ਵਾਯੂਮੰਡਲ ਨੂੰ ਖਰਾਬ ਕਰਦੇ ਹਨ। ਅਜਿਹਿਆ ਨੂੰ ਤੁਸੀਂ ਬਿਠਾਉਂਦੇ ਕਿਓਂ ਹੋ! ਕਾਲਾ ਮੂੰਹ ਕੀਤਾ ਤਾਂ ਉਸ ਦਾ ਅਸਰ ਬਹੁਤ ਸਮੇਂ ਚਲਦਾ ਹੈ। ਰਜਿਸਟਰ ਤੋਂ ਪਤਾ ਚਲ ਜਾਂਦਾ ਹੈ। ਚਾਰ ਪੰਜ ਵਰ੍ਹੇ ਆਕੇ ਫਿਰ ਆਉਣਾ ਬੰਦ ਕਰ ਦਿੱਤਾ। ਬਾਬਾ ਸਮਝਾਉਂਦੇ ਹਨ ਇੰਝ ਕਰਨ ਨਾਲ ਤੁਸੀਂ ਰਜਾਈ ਪਦਵੀ ਪਾ ਨਹੀਂ ਸਕੋਂਗੇ। ਇੰਦਰਪ੍ਰਸਥ ਦੀ ਕਹਾਣੀ ਵੀ ਹੈ, ਪੱਥਰ ਬਣ ਗਏ। ਤੁਸੀਂ ਵੀ ਪੱਥਰਬੁੱਧੀ ਬਣ ਪਵੋਗੇ। ਪਾਰਸ ਬਣ ਨਹੀਂ ਸਕੋਗੇ। ਫਿਰ ਵੀ ਪੁਰਸ਼ਾਰਥ ਨਹੀਂ ਕਰਦੇ, ਇਹ ਵੀ ਡਰਾਮਾ ਵਿੱਚ ਨੂੰਧ ਹੈ। ਰਾਜਧਾਨੀ ਵਿੱਚ ਨੰਬਰਵਾਰ ਚਾਹੀਦਾ ਹੈ। ਨੌਕਰ, ਚੰਡਾਲ ਆਦਿ ਸਭ ਚਾਹੀਦੇ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਲੌਕਿਕ ਸਭ ਇੱਛਾਵਾਂ ਛੱਡ ਈਸ਼ਵਰੀ ਕੁਲ ਦੀ ਵ੍ਰਿਧੀ ਕਰਨ ਵਿੱਚ ਮਦਦਗਾਰ ਬਣਨਾ ਹੈ, ਕੋਈ ਵੀ ਡਿਸਸਰਵਿਸ ਦਾ ਕੰਮ ਨਹੀਂ ਕਰਨਾ ਹੈ।

2. ਲੈਣ – ਦੇਣ ਦਾ ਕੁਨੈਕਸ਼ਨ ਇੱਕ ਬਾਪ ਨਾਲ ਰੱਖਣਾ ਹੈ, ਕਿਸੀ ਦੇਹਧਾਰੀ ਨਾਲ ਨਹੀਂ।

ਵਰਦਾਨ:-

ਲਾਸ੍ਟ ਸਮੇਂ ਵਿਚ ਚਾਰੋਂ ਪਾਸੇ ਵਿਅਕਤੀਆਂ ਦਾ, ਪ੍ਰਕ੍ਰਿਤੀ ਦਾ ਹਲਚਲ ਅਤੇ ਆਵਾਜ ਹੋਵੇਗਾ। ਚਿੱਲਾਉਂਣ ਦਾ, ਹਿਲਾਉਣ ਦਾ ਵਾਯੂਮੰਡਲ ਹੋਵੇਗਾ। ਅਜਿਹੇ ਸਮੇਂ ਤੇ ਸੈਕਿੰਡ ਵਿੱਚ ਅਵਿਅਕਤ ਫਰਿਸ਼ਤਾ ਸੋ ਨਿਰਾਕਾਰੀ ਅਸ਼ਰੀਰੀ ਆਤਮਾ ਹਾਂ – ਇਹ ਅਭਿਆਸ ਹੀ ਵਿਜਯੀ ਬਣਾਏਗਾ ਇਸਲਈ ਬਹੁਤ ਸਮੇਂ ਦਾ ਅਭਿਆਸ ਹੋਵੇ ਕਿ ਮਾਲਿਕ ਬਣ ਜਦ ਚਾਹੇ ਮੁੱਖ ਦਵਾਰਾ ਸਾਜ਼ ਵਜਾਵੇਂ ਚਾਹੇ ਤਾਂ ਕੰਨਾਂ ਦਵਾਰਾ ਸੁਣੀਏ, ਜੇਕਰ ਨਹੀਂ ਚਾਹੀਏ ਤਾਂ ਸੈਕਿੰਡ ਵਿੱਚ ਸਟਾਪ – ਇਹ ਹੀ ਅਭਿਆਸ ਸਿਮਰਨੀ ਮਤਲਬ ਵਿਜਯ ਮਾਲਾ ਵਿਚ ਲੈ ਆਏਗਾ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ

ਆਦਿਕਾਲ, ਅੰਮ੍ਰਿਤਵੇਲੇ ਆਪਣੇ ਦਿਲ ਵਿੱਚ ਪਰਮਾਤਮ ਪਿਆਰ ਨੂੰ ਸੰਪੂਰਨ ਰੂਪ ਨਾਲ ਧਾਰਨ ਕਰ ਲਵੋ। ਜੇਕਰ ਦਿਨ ਵਿਚ ਪਰਮਾਤਮਾ ਪਿਆਰ, ਪਰਮਾਤਮ ਸ਼ਕਤੀਆਂ, ਪਰਮਾਤਮ ਗਿਆਨ ਫੁੱਲ ਹੋਵੇਗਾ ਤਾਂ ਕਦੀ ਹੋਰ ਕਿਸੀ ਵੀ ਵੱਲ ਲਗਾਵ ਜਾਂ ਪਿਆਰ ਜਾ ਨਹੀਂ ਸਕਦਾ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top