21 January 2022 Punjabi Murli Today | Brahma Kumaris

Read and Listen today’s Gyan Murli in Punjabi 

January 20, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸਮਝਦਾਰ ਬਣਕੇ ਹਰ ਕੰਮ ਕਰੋ, ਮਾਇਆ ਕੋਈ ਵੀ ਪਾਪ ਕਰਮ ਨਾ ਕਰਵਾ ਦਵੇ ਇਸਦੀ ਸੰਭਾਲ ਕਰੋ"

ਪ੍ਰਸ਼ਨ: -

ਬਾਪ ਦਾ ਨਾਮ ਬਾਲਾ ਕਰਨ ਲਈ ਕਿਹੜੀਆਂ ਧਾਰਨਾਵਾਂ ਚਾਹੀਦੀਆਂ ਹਨ?

ਉੱਤਰ:-

ਨਾਮ ਬਾਲਾ ਕਰਨ ਦੇ ਲਈ ਇਮਾਨਦਾਰ, ਵਫ਼ਾਦਾਰ ਬਣੋ। ਸੱਚਾਈ ਦੇ ਨਾਲ ਸੇਵਾ ਕਰੋ। ਵਗਦੀ ਗੰਗਾ ਬਣ ਬਾਪ ਦਾ ਸੰਦੇਸ਼ ਸਭ ਨੂੰ ਦਿੰਦੇ ਜਾਓ। ਆਪਣੀ ਕਰਮਇੰਦਰੀਆਂ ਤੇ ਪੂਰਾ ਕੰਟਰੋਲ ਰੱਖ, ਆਸ਼ਾਵਾਂ ਨੂੰ ਛੱਡ ਕਾਇਦੇ ਸਿਰ ਚਲਣ ਚੱਲੋ, ਸੁਸਤ ਨਹੀਂ ਬਣੋ। ਗਿਆਨ – ਯੋਗ ਦੀ ਪਹਿਲੇ ਖੁਦ ਵਿੱਚ ਧਾਰਣਾ ਹੋਵੇ ਤਾਂ ਬਾਪ ਦਾ ਨਾਮ ਬਾਲਾ ਕਰ ਸਕੋਗੇ।

ਗੀਤ:-

ਆਜ ਕੇ ਇੰਨਸਾਨ ਕੋ..

ਓਮ ਸ਼ਾਂਤੀ ਇਹ ਹੈ ਭਾਰਤ ਦੀ ਅੱਜ ਦੀ ਹਾਲਤ। ਇੱਕ ਗੀਤ ਵਿੱਚ ਭਾਰਤ ਦੀ ਡਿੱਗੀ ਹੋਈ ਹਾਲਤ ਦਿਖਾਈ ਹੈ। ਦੂਸਰੇ ਗੀਤ ਵਿੱਚ ਫਿਰ ਭਾਰਤ ਦੀ ਮਹਿਮਾ ਵੀ ਕਰਦੇ ਹਨ। ਦੁਨੀਆਂ ਇਹਨਾਂ ਗੱਲਾਂ ਨੂੰ ਨਹੀਂ ਜਾਣਦੀ। ਤੁਸੀਂ ਬੱਚਿਆਂ ਵਿੱਚੋਂ ਵੀ ਕਈ ਤੇ ਇਹਨਾਂ ਗੱਲਾਂ ਨੂੰ ਸਮਝਦੇ ਹਨ ਕਿ ਭਾਰਤ ਹੀ 100 ਪ੍ਰਤੀਸ਼ਤ ਬੇਸਮਝ ਸੀ ਅਤੇ ਹੁਣ 100 ਪ੍ਰਤੀਸ਼ਤ ਬੇਸਮਝ ਹੈ। 100 ਪ੍ਰਤੀਸ਼ਤ ਸਮਝਦਾਰ 2500 ਵਰ੍ਹੇ ਰਹਿੰਦਾ ਹੈ ਫਿਰ ਪੂਰਾ ਬੇਸਮਝ ਬਣ ਜਾਂਦਾ ਹੈ। ਬੇਸਮਝ ਬਣਨ ਵਿੱਚ ਪੂਰਾ ਅੱਧਾ ਕਲਪ ਲੱਗਦਾ ਹੈ। ਪੂਰੇ ਬੇਸਮਝ ਨੂੰ ਫਿਰ ਇੱਕ ਜਨਮ ਵਿੱਚ ਸਮਝਦਾਰ ਬਨਾਉਣ ਵਾਲਾ ਹੈ ਬਾਪ। ਕਈ ਬੇਸਮਝੀ ਦਾ ਕੰਮ ਕਰਦੇ ਹਨ ਤਾਂ ਦਿਲ ਅੰਦਰ ਤੋਂ ਖਾਂਦਾ ਹੈ, ਕੀਤੇ ਹੋਏ ਪਾਪ ਯਾਦ ਆਉਂਦੇ ਹਨ। ਹੁਣ ਤਾਂ ਸਮਝਕੇ ਕੰਮ ਕਰਨਾ ਚਾਹੀਦਾ ਹੈ। ਬੇਸਮਝੀ ਨਾਲ ਕੋਈ ਵੀ ਕੰਮ ਨਾ ਹੋਵੇ, ਬੜੀ ਸੰਭਾਲ ਰੱਖਣੀ ਹੈ। ਮਾਇਆ ਵਾਰ ਅਜਿਹਾ ਕਰਦੀ ਹੈ ਜੋ ਪਤਾ ਵੀ ਨਹੀਂ ਚਲਦਾ। ਕਾਮ ਦਾ ਵੀ ਇਵੇਂ ਦਾ ਨਸ਼ਾ ਆਉਂਦਾ ਹੈ। ਬੱਚੇ ਲਿੱਖਦੇ ਹਨ ਬਾਬਾ ਤੂਫ਼ਾਨ ਆਉਂਦੇ ਹਨ। ਕਾਮ ਦਾ ਤੂਫ਼ਾਨ ਘੱਟ ਨਹੀਂ ਹੈ, ਬਹੁਤ ਤਰ੍ਹਾਂ ਦਾ ਨਸ਼ਾ ਮੱਥਾ ਗਰਮ ਕਰ ਦਿੰਦਾ ਹੈ। ਪਿਆਰ ਵੀ ਦੇਹ ਦਾ ਅਜਿਹਾ ਹੁੰਦਾ ਹੈ, ਜਿਸ ਵਿੱਚ ਬੁੱਧੀ ਜਾਂਦੀ ਹੈ। ਯੋਗ ਪੂਰਾ ਨਾ ਰਹਿਣ ਨਾਲ, ਅਵਸਥਾ ਕੱਚੀ ਹੋਣ ਨਾਲ ਫਿਰ ਉਹਨਾਂ ਦਾ ਨੁਕਸਾਨ ਬਹੁਤ ਹੁੰਦਾ ਹੈ। ਬਾਬਾ ਦੇ ਕੋਲ ਰਿਪੋਰਟ ਤਾਂ ਬਹੁਤ ਆਉਂਦੀ ਹੈ। ਬੜੇ ਕੜੇ ਤੂਫ਼ਾਨ ਆਉਂਦੇ ਹਨ। ਲੋਭ ਵੀ ਬਹੁਤ ਸਤਾਉਂਦਾ ਹੈ, ਜੋ ਬੇਕਾਇਦੇ ਚਲਣ ਚੱਲਦੇ ਹਨ। ਜਿਵੇਂ ਉਹ ਸੰਨਿਆਸੀ ਲੋਕ ਹੁੰਦੇ ਹਨ, ਤੁਸੀਂ ਵੀ ਸੰਨਿਆਸੀ ਹੋ। ਉਹ ਹਨ ਹਠਯੋਗੀ, ਤੁਸੀਂ ਹੋ ਰਾਜਯੋਗੀ। ਉਹਨਾਂ ਵਿੱਚ ਵੀ ਨੰਬਰਵਾਰ ਹੁੰਦੇ ਹਨ। ਕੋਈ ਤਾਂ ਆਪਣੀ ਕੁਟੀਆ ਵਿੱਚ ਰਹਿੰਦੇ ਹਨ, ਭੋਜਨ ਉੱਥੇ ਹੀ ਉਹਨਾਂ ਨੂੰ ਪਹੁੰਚਦਾ ਹੈ ਜਾਂ ਮੰਗਵਾ ਵੀ ਲੈਂਦੇ ਹਨ। ਵਿਕਾਰਾਂ ਦਾ ਸੰਨਿਆਸ ਕਰਦੇ ਹਨ ਤਾਂ ਪਵਿੱਤਰਤਾ ਮਨੁੱਖਾਂ ਨੂੰ ਖਿੱਚਦੀ ਹੈ। ਉਹਨਾਂ ਵਿੱਚ ਵੀ ਨੰਬਰਵਾਰ ਹੁੰਦੇ ਹਨ। ਇਹਨਾਂ ਵਿੱਚ ਵੀ ਗਿਆਨ – ਯੋਗ ਬੱਲ ਦੀ ਤਾਕਤ ਚਾਹੀਦੀ ਹੈ। ਜਿਨ੍ਹਾਂ ਯੋਗ ਵਿੱਚ ਰਹੋਗੇ ਤਾਂ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਰਹੇਗੀ। ਯੋਗ ਹੈ ਤੰਦਰੁਸਤੀ ਦੀ ਨਿਸ਼ਾਨੀ। ਭਾਵੇਂ ਪੁਰਾਣੇ ਵਿਕਰਮਾਂ ਦੀ ਭੋਗਣਾਂ ਤੇ ਭੋਗਣੀ ਪੈਂਦੀ ਹੈ ਫਿਰ ਵੀ ਯੋਗ ਤੇ ਆਧਾਰ ਰਹਿੰਦਾ ਹੈ। ਇਵੇਂ ਨਹੀਂ ਕਿ ਫਲਾਣੀ ਚੀਜ਼ ਚਾਹੀਦੀ ਹੈ…ਸੰਨਿਆਸੀ ਲੋਕ ਮੰਗਦੇ ਨਹੀਂ ਹਨ। ਯੋਗ ਦਾ ਬਲ ਰਹਿੰਦਾ ਹੈ। ਤੱਤਵ ਯੋਗੀ ਵਿੱਚ ਤਾਕਤ ਹੈ। ਨਾਂਗੇ ਫ਼ਕੀਰ ਜੋ ਹੁੰਦੇ ਹਨ ਉਹ ਤਾਂ ਦਵਾਈਆਂ ਤੋਂ ਕੰਮ ਲੈਂਦੇ ਹਨ। ਉਹ ਹੋਇਆ ਆਰਟੀਫਿਸ਼ਲ।

ਤੁਹਾਡਾ ਸਾਰਾ ਮਦਾਰ ਯੋਗ ਤੇ ਹੈ। ਤੁਹਾਡਾ ਯੋਗ ਬਾਪ ਦੇ ਨਾਲ ਹੈ, ਤਾਂ ਇਸ ਨਾਲ ਪੱਦਵੀ ਵੀ ਭਾਰੀ ਮਿਲਦੀ ਹੈ। ਤੁਹਾਡੇ ਦੇਵੀ – ਦੇਵਤਾ ਧਰਮ ਵਿੱਚ ਬਹੁਤ ਸੁਖ ਹੈ। ਉਸਦੇ ਲਈ ਤੁਹਾਨੂੰ ਸ਼੍ਰੀਮਤ ਮਿਲਦੀ ਹੈ। ਉਹਨਾਂ ਨੂੰ ਕੋਈ ਈਸ਼ਵਰੀ ਮਤ ਨਹੀਂ ਮਿਲਦੀ। ਤੁਹਾਨੂੰ ਈਸ਼ਵਰ ਆਕੇ ਮੱਤ ਦਿੰਦੇ ਹਨ। ਕਿੰਨਾ ਭਾਰੀ ਵਰਸਾ ਮਿਲਦਾ ਹੈ, 21 ਜਨਮਾਂ ਦੇ ਲਈ ਪ੍ਰਾਪਤੀ ਹੈ। ਪਰਮਪਿਤਾ ਪਰਮਾਤਮਾ ਆਕੇ ਪੜ੍ਹਾਉਂਦੇ ਹਨ। ਪਰ ਬੱਚੇ ਬਾਪ ਨੂੰ ਵੀ ਭੁੱਲ ਜਾਂਦੇ ਹਨ। ਯੋਗ ਪੂਰਾ ਲਗਾਉਂਦੇ ਰਹਿਣ ਤਾਂ ਇਹ ਲੋਭ, ਮੋਹ ਆਦਿ ਵਿਕਾਰ ਸਤਾਉਣਗੇ ਨਹੀਂ। ਬਹੁਤਿਆਂ ਨੂੰ ਸਤਾਉਂਦੇ ਹਨ – ਇਹ ਚਾਹੀਦਾ, ਇਹ ਚਾਹੀਦਾ। ਪੱਕੇ ਸੰਨਿਆਸੀਆਂ ਵਿੱਚ ਇਹ ਨਹੀਂ ਹੁੰਦਾ ਹੈ। ਇੱਕ ਖਿੜਕੀ ਤੋਂ ਜੋ ਮਿਲਿਆ ਹੈ ਉਹ ਲਿਆ। ਜਿਨ੍ਹਾਂ ਦਾ ਕਰਮਇੰਦਰੀਆਂ ਤੇ ਪੂਰਾ ਕੰਟਰੋਲ ਰਹਿੰਦਾ ਹੈ ਉਹ ਫਿਰ ਦੂਸਰੀ ਚੀਜ਼ ਕਦੀ ਨਹੀਂ ਲੈਣਗੇ। ਕੋਈ ਤੇ ਲੈ ਲੈਂਦੇ ਹਨ। ਇੱਥੇ ਵੀ ਇਵੇਂ ਹੀ ਹੈ। ਅਸਲ ਵਿੱਚ ਈਸ਼ਵਰ ਦੇ ਭੰਡਾਰੇ ਵਿੱਚ ਜੋ ਕੁਝ ਕਾਇਦੇਸਿਰ ਮਿਲੇ ਉਸ ਤੇ ਚੱਲਣਾ ਠੀਕ ਹੈ। ਮਨੁੱਖਾਂ ਨੂੰ ਆਸ਼ ਬਹੁਤ ਉੱਠਦੀ ਹੈ। ਆਸ਼ ਪੂਰੀ ਨਾ ਹੋਣ ਨਾਲ ਸੁਸਤ ਬਣ ਜਾਂਦੇ ਹਨ। ਇੱਥੇ ਸਭ ਨੂੰ ਇਮਾਨਦਾਰ, ਵਫ਼ਾਦਾਰ ਬਣਨਾ ਹੈ। ਸਭ ਆਸ਼ਾਵਾਂ ਮਿਟਾ ਦੇਣੀਆਂ ਹਨ। ਤੁਹਾਨੂੰ ਬੱਚਿਆਂ ਨੂੰ ਬਹੁਤ ਸ੍ਰੇਸ਼ਠਾਚਾਰੀ ਬਣਨਾ ਹੈ।

ਬਾਪ ਤਾਂ ਹਰ ਤਰ੍ਹਾਂ ਪੁਰਸ਼ਾਰਥ ਕਰਾਉਂਦੇ ਹਨ ਕਿ ਬੱਚੇ ਨਾਮ ਬਾਲਾ ਕਰਨ। ਇੱਕ ਤੇ ਯੋਗ ਵਿੱਚ ਰਹਿਣਾ ਹੈ ਅਤੇ ਗਿਆਨ ਧਾਰਨ ਕਰ ਹੋਰਾਂ ਨੂੰ ਕਰਾਉਣਾ ਹੈ। ਗੰਗਾਵਾਂ ਨੂੰ ਬਹਿਣਾ ਹੈ, ਸਮਝਾਉਣਾ ਹੈ ਸੱਚਾ ਯੋਗ ਕਿਸਨੂੰ ਕਿਹਾ ਜਾਂਦਾ ਹੋ। ਭਗਵਾਨ ਹੈ ਸਭ ਦਾ ਬਾਪ, ਕ੍ਰਿਸ਼ਨ ਤਾਂ ਗੌਡ ਫ਼ਾਦਰ ਹੈ ਨਹੀਂ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਮੈਂ ਸ਼ਾਂਤੀ ਅਤੇ ਸੁਖ ਦਾ ਵਰਸਾ ਦਵਾਂਗਾ। ਕਿੰਨੀ ਸਹਿਜ਼ ਗੱਲ ਹੈ। ਕਿਸੇ ਨੂੰ ਤੀਰ ਨਹੀਂ ਲੱਗਦਾ ਕਿਉਂਕਿ ਕੋਈ ਨਾ ਕੋਈ ਖ਼ਾਮੀਆਂ ਹਨ। ਸਰਵਿਸ ਤਾਂ ਅਥਾਹ ਹੈ। ਮਨੁੱਖਾਂ ਨੂੰ ਸਮਸ਼ਾਨ ਵਿੱਚ ਫੁਰਸਤ ਰਹਿੰਦੀ ਹੈ। ਬੱਚੇ ਸਮਝਦਾਰ ਹੋਣ, ਸਰਵਿਸ ਦਾ ਸ਼ੌਂਕ ਹੋਵੇ, ਕੋਈ ਵਿਕਾਰ ਨਾ ਹੋਵੇ ਤਾਂ ਜਾਕੇ ਸਮਝਾ ਸਕਦੇ ਹਨ। ਤੁਹਾਨੂੰ ਸਮਝਾਉਣਾ ਹੈ ਕਿ ਇੱਕ ਬਾਪ ਨੂੰ ਯਾਦ ਕਰੋ, ਜਿਸ ਨਾਲ ਹੀ ਫਲ ਮਤਲਬ ਵਰਸਾ ਮਿਲ ਸਕਦਾ ਹੈ। ਸੰਨਿਆਸੀ, ਹਠਯੋਗੀ, ਗੁਰੂ ਆਦਿ ਕੀ ਦਿੰਦੇ ਹਨ। ਜੋ ਵੀ ਸਿੱਖਿਆ ਆਦਿ ਦੇਣਗੇ ਅਲਪਕਾਲ ਸੁਖ ਦੀ। ਬਾਕੀ ਤਾਂ ਸਭ ਦੁੱਖ ਹੀ ਦਿੰਦੇ ਹਨ ਅਤੇ ਇਹ ਬਾਪ ਤੇ ਸਦਾ ਸੁੱਖ ਦਾ ਰਸਤਾ ਦੱਸਦੇ ਹਨ। ਹੁਣ ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ। ਵਿਨਾਸ਼ ਸਾਹਮਣੇ ਖੜ੍ਹਾ ਹੈ, ਮੈਨੂੰ ਯਾਦ ਕਰੋਗੇ ਤਾਂ ਸਵਰਗ ਦੇ ਮਾਲਿਕ ਬਣੋਗੇ। ਪਵਿੱਤਰ ਤਾਂ ਰਹਿਣਾ ਹੈ। ਨਿਮੰਤਰਣ ਤਾਂ ਦੇਣਾ ਹੁੰਦਾ ਹੈ। ਦਿਨ – ਪ੍ਰਤੀਦਿਨ ਪੋਇੰਟਸ ਸਹਿਜ ਕਰ ਦਿੱਤੀ ਜਾਂਦੀ ਹੈ। ਵੱਡੇ – ਵੱਡੇ ਸ਼ਹਿਰਾਂ ਵਿੱਚ ਸਮਸ਼ਾਨ ਵਿੱਚ ਬਹੁਤ ਆਉਂਦੇ ਹਨ। ਸਮਸ਼ਾਨ ਵਿੱਚ ਸਰਵਿਸ ਬਹੁਤ ਹੋ ਸਕਦੀ ਹੈ। ਬੱਚੇ ਕਹਿੰਦੇ ਹਨ ਸਾਨੂੰ ਫੁਰਸਤ ਨਹੀਂ, ਅੱਛਾ ਛੁੱਟੀ ਲੈਕੇ ਜਾਓ। ਸਰਵਿਸ ਵਿੱਚ ਬਹੁਤ ਫਾਇਦਾ ਹੈ। ਵਿਨਾਸ਼ ਤੇ ਹੋਣਾ ਹੀ ਹੈ। ਅਰਥਕੁਵੇਕ ਆਦਿ ਹੋਣਗੇ, ਸਾਰੇ ਡੈਮਸ ਆਦਿ ਫੱਟ ਪੈਣਗੇ। ਆਫਤਾਂ ਤਾਂ ਬਹੁਤ ਆਉਣ ਵਾਲੀਆਂ ਹਨ। ਜਿਨ੍ਹਾਂ ਨੂੰ ਗਿਆਨ ਹੋਵੇਗਾ ਉਹ ਤਾਂ ਡਾਂਸ ਕਰਦੇ ਰਹਿਣਗੇ। ਜੋ ਸਰਵਿਸਏਬਲ ਬੱਚੇ ਹਨ ਉਹ ਹੀ ਪਿਛਾੜੀ ਵਿੱਚ ਹਨੂਮਾਨ ਮਿਸਲ ਸਥੇਰਿਯਮ ਰਹਿ ਸਕਣਗੇ। ਕਈ ਤਾਂ ਇਵੇਂ ਦੇ ਵੀ ਹਨ ਜੋ ਬੋਮਬ ਦੀ ਆਵਾਜ਼ ਨਾਲ ਹੀ ਮਰ ਜਾਣਗੇ। ਹਨੂਮਾਨ ਇੱਕ ਦਾ ਮਿਸਾਲ ਹੈ, ਪਰ 108 ਤਾਂ ਅਜਿਹੇ ਤਾਕਤਵਰ ਹੋਣਗੇ ਨਾ। ਇਹ ਤਾਕਤ ਆਏਗੀ ਸਰਵਿਸ ਨਾਲ। ਬਾਪ ਕਹਿੰਦੇ ਹਨ ਬੱਚੇ ਸਰਵਿਸ ਕਰ ਉੱਚ ਪਦਵੀ ਪਾਓ, ਬਾਦ ਵਿੱਚ ਪਛਤਾਉਣਾ ਨਾ ਪਵੇ, ਇਸਲਈ ਪਹਿਲੇ ਤੋਂ ਹੀ ਦੱਸਦੇ ਹਨ ਕਿ ਉੱਚ ਪਦਵੀ ਲੈ ਲਵੋ। ਕਿਸੇ ਨੂੰ ਵੀ ਸਮਝਾਉਣਾ ਬਹੁਤ ਸਹਿਜ ਹੈ। ਮੰਦਿਰਾਂ ਵਿੱਚ ਵੀ ਤੁਸੀਂ ਜਾਕੇ ਸਮਝਾ ਸਕਦੇ ਹੋ। ਇਹਨਾਂ ਨੂੰ ਇਹ ਰਾਜ ਕਿਸਨੇ ਦਿੱਤਾ? ਝੱਟ ਕਹਿਣਗੇ ਭਗਵਾਨ ਨੇ ਦਿੱਤਾ। ਮਨੁੱਖਾਂ ਨੂੰ ਪੁੱਛੋ ਤੁਹਾਨੂੰ ਇਹ ਧਨ ਕਿਸਨੇ ਦਿੱਤਾ ਤਾਂ ਫੱਟ ਤੋਂ ਕਹਿਣਗੇ ਭਗਵਾਨ ਨੇ। ਲਕਸ਼ਮੀ – ਨਾਰਾਇਣ ਨੂੰ ਭਗਵਾਨ ਨੇ ਧਨ ਕਿਵੇ ਦਿੱਤਾ – ਇਹ ਵੀ ਸਮਝਾਉਣਾ ਹੈ। ਬਾਪ ਨੂੰ ਜਾਨਣ ਨਾਲ ਤੁਸੀਂ ਵੀ ਉਹ ਪਦਵੀ ਪਾ ਸਕਦੇ ਹੋ। ਚੱਲਣ ਤਾਂ ਸਮਝਾਈਏ ਜਾਂ ਫਲਾਣੀ ਐਡਰੈੱਸ ਤੇ ਆਕੇ ਸਮਝਣ। ਇੱਥੇ ਕੋਈ ਪੈਸਾ ਆਦਿ ਨਹੀਂ ਰੱਖਣਾ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਸਾਰਾ ਰਾਜ਼ ਹੈ। ਲਕਸ਼ਮੀ – ਨਾਰਾਇਣ, ਸੀਤਾ – ਰਾਮ ਉਹਨਾਂ ਨੂੰ ਇਹ ਰਾਜ ਕਿਸਨੇ ਦਿੱਤਾ? ਜ਼ਰੂਰ ਭਗਵਾਨ ਤੋਂ ਮਿਲਿਆ। ਸੂਰਜਵੰਸ਼ੀ ਚੰਦਰਵੰਸ਼ੀ ਰਾਜਧਾਨੀ ਸਥਾਪਨ ਹੋ ਰਹੀ ਹੈ। ਤੁਸੀਂ ਸਾਕਸ਼ਾਤਕਾਰ ਵੀ ਕੀਤਾ ਹੈ – ਕਿਵੇਂ ਲਕਸ਼ਮੀ – ਨਾਰਾਇਣ ਫਿਰ ਰਾਮ ਸੀਤਾ ਦਾ ਰਾਜ ਦਿੰਦੇ ਹਨ। ਲਕਸ਼ਮੀ – ਨਾਰਾਇਣ ਫਿਰ ਭਗਵਾਨ ਤੋਂ ਪਾਉਂਦੇ ਹਨ, ਸਮਝਾ ਤੇ ਸਕਦੇ ਹਨ ਨਾ। ਗੱਲਾਂ ਬੜੀਆਂ ਸਹਿਜ਼ ਅਤੇ ਮਿੱਠੀਆਂ ਹਨ। ਬੋਲੋ, ਉੱਚੇ ਤੇ ਉੱਚਾ ਤਾਂ ਬਾਪ ਹੈ ਨਾ। ਉਸ ਪਰਮਪਿਤਾ ਪਰਮਾਤਮਾ ਨੂੰ ਜਾਣਦੇ ਹੋ? ਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ। ਕ੍ਰਿਸ਼ਨ ਨੂੰ ਬਾਬਾ ਤੇ ਨਹੀਂ ਕਹਾਂਗੇ। ਕ੍ਰਿਸ਼ਨ ਨੇ ਅੱਗੇ ਜਨਮ ਵਿੱਚ ਇਸ ਰਾਜਯੋਗ ਨਾਲ ਇਹ ਪਦਵੀ ਪਾਈ ਹੈ। ਇਵੇਂ – ਇਵੇਂ ਪੋਇੰਟਸ ਨੋਟ ਕਰਨੀਆਂ ਹਨ, ਜੋ ਫਿਰ ਭੁੱਲ ਨਾ ਜਾਣ। ਮਨੁੱਖਾਂ ਨੂੰ ਕੋਈ ਗੱਲ ਯਾਦ ਕਰਨੀ ਹੁੰਦੀ ਹੈ ਤਾਂ ਗੰਢ ਬੰਨ੍ਹ ਲੈਂਦੇ ਹਨ। ਤੁਸੀਂ ਵੀ ਸਿਰਫ ਦੋ ਗੱਲਾਂ ਦੀ ਗੰਢ ਬੰਨ੍ਹ ਲਵੋ। ਕਿਸੇ ਨੂੰ ਸਿਰਫ ਇਹ ਦੋ ਗੱਲਾਂ ਸੁਣਾਉਂਦੇ ਰਹੋ ਕਿ ਬਾਪ ਕਹਿੰਦੇ ਮੱਧਜੀਭਵ। ਪ੍ਰਦਰਸ਼ਨੀ ਨਾਲ ਵੀ ਬਹੁਤ ਸਰਵਿਸ ਕਰ ਸਕਦੇ ਹੋ ਕਿ ਬਾਪ ਨੇ ਸਾਨੂੰ ਕਿਹਾ ਹੈ ਸਾਰਿਆਂ ਨੂੰ ਪੈਗਾਮ ਦਵੋ – ਸਰਵ ਧਰਮਾਂਨਿ … ਤੁਸੀਂ ਇਕੱਲੀ ਆਤਮਾ ਸੀ। ਹੁਣ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਮੇਰੇ ਕੋਲ ਆ ਜਾਓਗੇ। ਇਹ ਅੰਤਿਮ ਜਨਮ ਪਵਿੱਤਰ ਬਣਨਾ ਹੈ। ਅਮਰਲੋਕ ਚੱਲਣਾ ਹੈ ਤਾਂ ਮੈਂਨੂੰ ਯਾਦ ਕਰੋ। ਬਸ ਇਹ ਹੀ ਸਮਝਾਉਣ ਦਾ ਧੰਧਾ ਕਰੋ। ਅੱਧਾਕਲਪ ਭਗਤੀ ਦਾ ਧੱਕਾ ਖਾਦਾ ਹੈ। ਇਸ ਜਨਮ ਵਿੱਚ ਇਹ ਸੰਦੇਸ਼ ਸਾਰਿਆਂ ਨੂੰ ਦੇਣਾ ਹੈ। ਢਿੰਡੋਰਾ ਵੀ ਪਿੱਟ ਸਕਦੇ ਹੋ ਬਾਬਾ ਕੀ ਕਹਿੰਦੇ ਹਨ। ਬਾਬਾ ਦਾ ਮੈਸਿਜ ਦੇਣਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਜ਼ਿਆਦਾ ਕੁਝ ਸਮਝਣਾ ਹੋਵੇ ਤਾਂ ਆਕੇ ਸਮਝੋ। ਤੁਸੀਂ ਬਹੁਤ ਸਰਵਿਸ ਕਰ ਸਕਦੇ ਹੋ। ਖਰਚਾ ਸਭ ਕੁਝ ਮਿਲ ਸਕਦਾ ਹੈ। ਰੋਟੀ ਤਾਂ ਆਪਣੇ ਹੱਥ ਨਾਲ ਵੀ ਬਣਾ ਸਕਦੇ ਹੋ। ਸਰਵਿਸ ਕਰ ਸਕਦੇ ਹੋ। ਸਰਵਿਸ ਦਾ ਬਹੁਤ ਸਕੋਪ ਹੈ। ਪਰ ਤਕਦੀਰ ਵਿੱਚ ਨਹੀਂ ਹੈ ਤਾਂ ਕੀ ਕਰ ਸਕਦੇ ਹਨ। ਆਸਾਮੀ ਵੀ ਦੇਖੀ ਜਾਂਦੀ ਹੈ। ਬਾਬਾ ਕਹਿੰਦੇ ਹਨ ਅੱਛਾ – ਮੈਂ ਤੁਹਾਨੂੰ ਕਿੱਟ ਬੈਗ ਬਣਾ ਕੇ ਦਿੰਦਾ ਹਾਂ, ਥੋੜਾ ਹੀ ਰਾਜ਼ ਕਿਸੇ ਨੂੰ ਸਮਝਾਉਣਾ। ਬਾਬਾ ਆਏ ਹਨ ਭਗਤੀ ਦਾ ਫ਼ਲ ਦੇਣ, ਕਹਿੰਦੇ ਹਨ ਬੱਚੇ ਹੁਣ ਅਸ਼ਰੀਰੀ ਬਣ ਵਾਪਿਸ ਚਲਣਾ ਹੈ ਇਸਲਈ ਮੇਰੇ ਨੂੰ ਯਾਦ ਕਰੋ ਤਾਂ ਤੁਹਾਡੀ ਕਰਮਾਤੀਤ ਅਵਸਥਾ ਹੋ ਜਾਏਗੀ। ਬਾਬਾ ਗਾਰੰਟੀ ਕਰਦੇ ਹਨ ਤੁਸੀਂ ਸਵਰਗ ਦੇ ਮਾਲਿਕ ਬਣੋਗੇ। ਬਹੁਤਿਆਂ ਨੂੰ ਪੈਗਾਮ ਮਿਲ ਜਾਵੇ। ਆਪਣੇ – ਆਪਣੇ ਪਿੰਡ ਵਿੱਚ ਵੀ ਸਰਵਿਸ ਕਰ ਸਕਦੇ ਹੋ ਮਤਲਬ ਬਾਹਰ ਜਾਕੇ ਕਰੋ, ਖਰਚਾ ਤਾਂ ਮਿਲ ਹੀ ਜਾਏਗਾ। ਕੋਈ ਸਰਵਿਸ ਕਰਕੇ ਦਿਖਾਵੇ। ਭਾਵੇਂ ਧੰਦੇ ਵਿੱਚ ਰਹੋ ਤਾਂ ਵੀ ਬਹੁਤ ਸਰਵਿਸ ਹੋ ਸਕਦੀ ਹੈ। 8 ਘੰਟੇ ਧੰਦਾ ਕਰੋ, 8 ਘੰਟੇ ਅਰਾਮ ਕਰੋ ਤਾਂ ਵੀ ਟਾਇਮ ਬਹੁਤ ਹੈ। ਇੱਕ ਘੰਟਾ ਕੋਈ ਸੱਚਾਈ ਨਾਲ ਸੇਵਾ ਕਰੇ ਤਾਂ ਵੀ ਬਹੁਤ ਚੰਗੀ ਪਦਵੀ ਪਾ ਸਕਦੇ ਹਨ। ਚਾਰੋਂ ਪਾਸੇ ਚੱਕਰ ਲਗਾਉਂਦੇ ਰਹੋ, ਪਰ ਇਸ ਵਿੱਚ ਨਿਰਭੈਤਾ ਵੀ ਚਾਹੀਦੀ ਹੈ। ਪਹਿਲੇ ਉਹਨਾਂ ਨੂੰ ਦੱਸਣਾ ਹੈ ਮੈਂ ਕੋਈ ਬੇਗਰ ਨਹੀਂ ਹਾਂ। ਮੈਂ ਤੇ ਤੁਹਾਨੂੰ ਈਸ਼ਵਰ ਦਾ ਰਸਤਾ ਦੱਸਣ ਆਇਆ ਹਾਂ। ਸਾਨੂੰ ਹੁਕਮ ਮਿਲਿਆ ਹੈ – ਇੱਕ ਮਿੰਟ ਦਾ ਮਹਾਮੰਤਰ ਦੇਕੇ ਜਾਵਾਂਗਾ। ਇਹ ਹੈ ਸੰਜੀਵਨੀ ਬੂਟੀ। ਅਸੀਂ ਬਾਬਾ ਦਾ ਪੈਗਾਮ ਦੇਣ ਆਏ ਹਾਂ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਸਰਵਿਸ ਤਾਂ ਬਹੁਤ ਹਨ ਪਰ ਖੁਦ ਹੀ ਕੋਈ ਦੇਹ – ਅਭਿਮਾਨੀ ਹੋਵੇਗਾ ਤਾਂ ਕਿਸੇ ਨੂੰ ਤੀਰ ਲੱਗੇਗਾ ਨਹੀਂ। ਬਾਪ ਦੇ ਨਾਲ ਸੱਚਾ ਰਹਿਣਾ ਚਾਹੀਦਾ ਹੈ। ਇਵੇਂ ਨਹੀਂ ਮਿੱਤਰ – ਸੰਬੰਧੀ ਨੂੰ ਯਾਦ ਕਰਦੇ ਰਹੀਏ। ਇਹ ਚਾਹੀਦਾ, ਇਹ ਚਾਹੀਦਾ… ਤੁਹਾਨੂੰ ਮੰਗਣਾ ਕੁਝ ਵੀ ਨਹੀਂ ਹੈ। ਤੁਸੀਂ ਕਿਸੇ ਤੋਂ ਕੁਝ ਲੈ ਨਹੀਂ ਸਕਦੇ ਹੋ। ਕਿਸੇ ਦੇ ਹੱਥ ਦਾ ਖਾ ਨਹੀਂ ਸਕਦੇ ਹੋ। ਅਸੀਂ ਆਪਣੇ ਹੱਥ ਨਾਲ ਬਣਾਕੇ ਖਾਂਦੇ ਹਾਂ। ਆਪਣੇ ਹੱਥ ਨਾਲ ਬਣਾਕੇ ਖਾਣ ਨਾਲ ਤਾਕਤ ਆਏਗੀ। ਪਰ ਇੰਨੀ ਮਿਹਨਤ ਕਰਦੇ ਨਹੀਂ ਹਨ। ਮਾਇਆ ਬੜੀ ਬਲਵਾਨ ਹੈ। ਦੇਹ – ਅਭਿਮਾਨ ਦੀ ਬਿਮਾਰੀ ਬੜੀ ਮੁਸ਼ਿਕਲ ਜਾਂਦੀ ਹੈ। ਬੜੀ ਮਿਹਨਤ ਹੈ। ਯੋਗ ਵਿੱਚ ਰਹਿ ਨਹੀਂ ਸਕਦੇ ਹਨ ਤਾਂ ਬਨਾਉਣਾ ਹੀ ਛੱਡ ਦਿੰਦੇ ਹਨ। ਅੱਛਾ ਯੋਗ ਵਿੱਚ ਰਹਿ ਕੇ ਖਾ ਸਕਦੇ ਹੋ। ਦੇਹੀ – ਅਭਿਮਾਨੀ ਅਵਸਥਾ ਜਮਾਉਣ ਦੇ ਲਈ ਬੜੀ ਮਿਹਨਤ ਚਾਹੀਦੀ ਹੈ। ਵੱਡੇ – ਵੱਡੇ ਸਤਿਸੰਗਾ ਵਿੱਚ ਇੱਕ ਹੀ ਗੱਲ ਜਾਕੇ ਸਮਝਾਓ – ਭਗਵਾਨੁਵਾਚ, ਮਾਮੇਕਮ ਯਾਦ ਕਰੋ ਤਾਂ ਫਿਰ ਸਵਰਗ ਵਿੱਚ ਆ ਜਾਓਗੇ। ਭਾਰਤ ਸਵਰਗ ਸੀ ਨਾ। ਬੜੀ ਮਿਹਨਤ ਹੈ – ਵਿਸ਼ਵ ਦਾ ਮਾਲਿਕ ਬਣਨਾ, ਉੱਚ ਪਦਵੀ ਹੈ। ਪ੍ਰਜਾ ਵਿੱਚ ਆਉਣਾ ਕੋਈ ਵੱਡੀ ਗੱਲ ਨਹੀਂ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕੋਈ ਵੀ ਕੰਮ ਬੇਸਮਝੀ ਨਾਲ ਨਾ ਹੋਵੇ, ਇਸਦੇ ਲਈ ਗਿਆਨ ਯੋਗ ਦਾ ਬਲ ਜਮਾਂ ਕਰਨਾ ਹੈ। ਸਮੇਂ ਨਿਕਾਲ ਸੱਚਾਈ ਨਾਲ, ਨਿਰਭੈ ਹੋ ਸਰਵਿਸ ਕਰਨੀ ਚਾਹੀਦੀ ਹੈ। ਸਰਵਿਸ ਨਾਲ ਹੀ ਤਾਕਤ ਆਏਗੀ।

2. ਦੇਹ – ਅਭਿਮਾਨ ਦੀ ਬਿਮਾਰੀ ਤੋਂ ਬੱਚਣ ਦੇ ਲਈ ਬਹੁਤ ਯੋਗਯੁਕਤ ਹੋਕੇ ਖਾਣਾ ਹੈ। ਹੋ ਸਕੇ ਤੇ ਆਪਣੇ ਹੱਥ ਨਾਲ ਬਣਾ ਕੇ ਸ਼ੁੱਧ ਭੋਜਨ ਸਵੀਕਾਰ ਕਰਨਾ ਹੈ।

ਵਰਦਾਨ:-

ਜਿਵੇ ਗੁਲਾਬ ਦਾ ਫੁੱਲ ਬਦਬੂ ਵਾਲੀ ਖਾਦ ਨਾਲ ਖੁਸ਼ਬੂ ਧਾਰਣ ਕਰ ਖੁਸ਼ਬੂਦਾਰ ਗੁਲਾਬ ਬਣ ਜਾਂਦਾ ਹੈ। ਇਵੇਂ ਤੁਸੀਂ ਵਿਸ਼ਵ ਪਰਿਵਰਤਕ ਸ੍ਰੇਸ਼ਠ ਆਤਮਾਵਾਂ ਅਸ਼ੁਭ, ਵਿਅਰਥ, ਸਾਧਾਰਣ ਭਾਵਨਾ ਅਤੇ ਭਾਵ ਨੂੰ ਸ੍ਰੇਸ਼ਠਤਾ ਨਾਲ, ਅਸ਼ੁਭ ਭਾਵ ਅਤੇ ਭਾਵਨਾ ਨੂੰ ਸ਼ੁਭ ਭਾਵ ਅਤੇ ਭਾਵਨਾ ਵਿੱਚ ਪਰਿਵਰਤਨ ਕਰੋ, ਉਦੋਂ ਬ੍ਰਹਮਾ ਬਾਪ ਸਮਾਨ ਅਵਿਯਕਤ ਫਰਿਸ਼ਤਾ ਬਨਾਉਣ ਦੇ ਲਕਸ਼ਣ ਸਹਿਜ ਅਤੇ ਖੁਦ ਆਉਣਗੇ। ਇਸੇ ਨੂੰ ਮਾਲਾ ਦਾ ਦਾਣਾ, ਦਾਣੇ ਦੇ ਸਮੀਪ ਆਏਗਾ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ

ਬਾਪਦਾਦਾ ਦਾ ਬੱਚਿਆਂ ਨਾਲ ਇਨ੍ਹਾਂ ਪਿਆਰ ਹੈ ਜੋ ਸਮਝਦੇ ਹਨ ਹਰ ਇੱਕ ਬੱਚਾ ਮੇਰੇ ਤੋਂ ਵੀ ਅੱਗੇ ਹੋਵੇ। ਦੁਨੀਆਂ ਵਿੱਚ ਜਿਸਨਾਲ ਵੀ ਜ਼ਿਆਦਾ ਪਿਆਰ ਹੁੰਦਾ ਹੈ ਉਸਨੂੰ ਆਪਣੇ ਤੋਂ ਵੀ ਅੱਗੇ ਵਧਾਉਂਦੇ ਹਨ। ਇਹ ਹੀ ਪਿਆਰ ਦੀ ਨਿਸ਼ਾਨੀ ਹੈ। ਤਾਂ ਬਾਪਦਾਦਾ ਵੀ ਕਹਿੰਦੇ ਹਨ ਮੇਰੇ ਬੱਚਿਆਂ ਵਿੱਚ ਹੁਣ ਕੋਈ ਵੀ ਕਮੀ ਨਹੀਂ ਰਹੇ, ਸਾਰੇ ਸੰਪੂਰਨ, ਸੰਪੰਨ ਅਤੇ ਸਮਾਨ ਬਣ ਜਾਣ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top