21 August 2021 PUNJABI Murli Today | Brahma Kumaris

Read and Listen today’s Gyan Murli in Punjabi 

August 20, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਆਪਣੇ ਯੋਗਬਲ ਨਾਲ ਇਸ ਪੁਰਾਣੀ ਦੁਨੀਆਂ ਨੂੰ ਪਰਿਵਰਤਨ ਕਰ ਨਵਾਂ ਬਣਾਉਂਦੇ ਹੋ, ਤੁਸੀਂ ਪ੍ਰਕਟ ਹੋਏ ਹੋ ਰੂਹਾਨੀ ਸੇਵਾ ਦੇ ਲਈ"

ਪ੍ਰਸ਼ਨ: -

ਇਮਾਨਦਾਰ ਸੱਚੇ ਪੁਰਸ਼ਾਰਥੀ ਬੱਚਿਆਂ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ?

ਉੱਤਰ:-

ਇਮਾਨਦਾਰ ਬੱਚੇ ਕਦੀ ਵੀ ਆਪਣੀ ਭੁੱਲ ਨੂੰ ਛੁਪਾਉਣਗੇ ਨਹੀਂ। ਫੌਰਨ ਬਾਬਾ ਨੂੰ ਸੁਣਾਉਣਗੇ। ਉਹ ਬਹੁਤ – ਬਹੁਤ ਨਿਰਹੰਕਾਰੀ ਹੁੰਦੇ ਹਨ, ਉਨ੍ਹਾਂ ਦੀ ਬੁੱਧੀ ਵਿੱਚ ਹਮੇਸ਼ਾ ਇਹ ਹੀ ਖਿਆਲ ਰਹਿੰਦਾ ਹੈ ਕਿ ਜਿਵੇਂ ਦੇ ਕਰਮ ਅਸੀਂ ਕਰਾਂਗੇ…। 2 – ਉਹ ਕਿਸੇ ਦੀ ਡਿਸ – ਸਰਵਿਸ ਦਾ ਗਾਇਨ ਨਹੀਂ ਕਰਦੇ। ਆਪਣੀ ਸਰਵਿਸ ਵਿੱਚ ਲੱਗੇ ਰਹਿੰਦੇ ਹਨ। ਉਹ ਕਿਸੇ ਦਾ ਵੀ ਅਵਗੁਣ ਵੇਖ ਆਪਣਾ ਮੱਥਾ ਖਰਾਬ ਨਹੀਂ ਕਰਦੇ।

ਗੀਤ:-

ਧੀਰਜ ਧਰ ਮਨੁਵਾ…

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਧੀਰਜ ਦਿੰਦੇ ਹਨ। ਜਿਵੇਂ ਲੌਕਿਕ ਬਾਪ ਵੀ ਧੀਰਜ ਦਿੰਦੇ ਹਨ ਨਾ। ਕੋਈ ਬਿਮਾਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਆਥਤ ਦਿੰਦੇ ਹਨ। ਤੁਹਾਡੀ ਬਿਮਾਰੀ ਦੇ ਦੁੱਖ ਦੇ ਦਿਨ ਬਦਲਕੇ ਸੁੱਖ ਦੇ ਦਿਨ ਆਉਣਗੇ। ਉਹ ਹੱਦ ਦਾ ਬਾਪ ਹੱਦ ਦਾ ਧੀਰਜ ਦਿੰਦੇ ਹਨ। ਹੁਣ ਇਹ ਤਾਂ ਹੈ ਬੇਹੱਦ ਦਾ ਬਾਪ। ਬੱਚਿਆਂ ਨੂੰ ਬੇਹੱਦ ਦਾ ਧੀਰਜ ਦੇ ਰਹੇ ਹਨ। ਬੱਚੇ ਹੁਣ ਤੁਹਾਡੇ ਸੁੱਖ ਦੇ ਦਿਨ ਆ ਰਹੇ ਹਨ। ਬਾਕੀ ਇਹ ਥੋੜੇ ਦਿਨ ਹਨ। ਹੁਣ ਤੁਸੀਂ ਬਾਪ ਦੀ ਯਾਦ ਵਿੱਚ ਰਹਿ ਹੋਰਾਂ ਨੂੰ ਵੀ ਸਿਖਾਓ। ਤੁਸੀਂ ਵੀ ਸ਼ਿਵ ਸ਼ਕਤੀਆਂ ਹੋ ਨਾ। ਸ਼ਿਵਬਾਬਾ ਦੀ ਸ਼ਕਤੀ ਸੈਨਾ ਫਿਰ ਤੋਂ ਪ੍ਰਕਟ ਹੋਈ ਹੈ। ਇਹ (ਗੋਪ) ਵੀ ਆਤਮਾਵਾਂ ਹਨ। ਇਹ ਸਭ ਸ਼ਿਵ ਤੋਂ ਸ਼ਕਤੀ ਲੈਂਦੇ ਹਨ। ਤੁਸੀਂ ਵੀ ਸ਼ਕਤੀ ਲੈਂਦੇ ਹੋ। ਬਾਪ ਨੇ ਸਮਝਾਇਆ ਹੈ ਇਸ ਵਿੱਚ ਕ੍ਰਿਪਾ ਅਤੇ ਆਸ਼ੀਰਵਾਦ ਦੀ ਕੋਈ ਗੱਲ ਨਹੀਂ ਹੈ। ਯਾਦ ਵਿੱਚ ਰਹਿ ਸ਼ਕਤੀ ਲੈਂਦੇ ਜਾਓ। ਯਾਦ ਨਾਲ ਹੀ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਸ਼ਕਤੀਵਾਨ ਬਣਦੇ ਜਾਵੋਗੇ। ਸ਼ਿਵ ਦੀ ਸ਼ਕਤੀ ਸੈਨਾ ਇੰਨੀ ਸ੍ਰਵਸ਼ਕਤੀਵਾਨ ਸੀ ਜੋ ਪੁਰਾਣੀ ਦੁਨੀਆਂ ਨੂੰ ਪਲਟ ਨਵੀਂ ਬਣਾ ਦਿੱਤਾ। ਤੁਸੀਂ ਜਾਣਦੇ ਹੋ ਯੋਗਬਲ ਨਾਲ ਅਸੀਂ ਇਸ ਪੁਰਾਣੀ ਦੁਨੀਆਂ ਨੂੰ ਪਲਟਾਉਂਦੇ ਹਾਂ। ਉਂਗਲੀ ਤੋਂ ਵੀ ਮਨੁੱਖ ਇਵੇਂ ਇਸ਼ਾਰਾ ਕਰਦੇ ਹਨ ਕਿ ਅਲਾਹ ਨੂੰ, ਗੌਡ ਨੂੰ ਯਾਦ ਕਰੋ। ਬੱਚੇ ਹੁਣ ਸਮਝਦੇ ਹਨ – ਬਾਪ ਦੀ ਯਾਦ ਨਾਲ ਇਹ ਪੱਥਰਾਂ ਦੇ ਪਹਾੜ – ਮਤਲਬ ਦੁਨੀਆਂ ਬਦਲ ਜਾਵੇਗੀ। ਹੁਣ ਅਸੀਂ ਪਰੀਸਤਾਨ ਸਥਾਪਨ ਕਰ ਰਹੇ ਹਾਂ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ – ਪ੍ਰਦਰਸ਼ਨੀ ਤੇ ਖੂਬ ਸਰਵਿਸ ਕਰੋ, ਮਿਹਨਤ ਕਰੋ ਜੋ ਸਮੇਂ ਮਿਲੇ ਉਸ ਵਿੱਚ ਬੈਠ ਕੇ ਸਿੱਖੋ। ਹੈ ਬਹੁਤ ਸਹਿਜ। ਬੱਚਿਆਂ ਨੂੰ ਹਰ ਤਰ੍ਹਾਂ ਦੀ ਸਿੱਖਿਆ ਮਿਲਦੀ ਰਹਿੰਦੀ ਹੈ। ਹਰ ਇੱਕ ਦੇ ਕਰਮਾਂ ਦਾ ਹਿਸਾਬ ਹੈ। ਕੰਨਿਆਵਾਂ ਦੇ ਕਰਮ ਚੰਗੇ ਹਨ। ਜਿਨ੍ਹਾਂ ਦੀ ਸ਼ਾਦੀ ਕੀਤੀ ਹੋਈ ਹੈ ਉਹ ਕਹਿੰਦੀ ਹੈ – ਇਸ ਸਮੇਂ ਅਸੀਂ ਜੇ ਕੰਨਿਆ ਹੁੰਦੀ ਤਾਂ ਇਨ੍ਹਾਂ ਸਭ ਜ਼ੰਜੀਰਾਂ ਤੋਂ ਛੁਟੀ ਹੋਈ, ਫ੍ਰੀ ਬਰਡ ਹੁੰਦੀ। ਕੰਨਿਆਵਾਂ ਫ੍ਰੀ ਬਰ੍ਡ੍ਸ ਹਨ। ਪਰ ਖਰਾਬ ਸੰਗ ਵਿੱਚ ਨੁਕਸਾਨ ਹੋ ਜਾਂਦਾ ਹੈ। ਇਸਤਰੀ ਨੂੰ ਪੁਰਸ਼ ਬੱਚਿਆਂ ਆਦਿ ਦੀਆਂ ਕਿੰਨੀਆਂ ਜ਼ੰਜੀਰਾਂ ਹਨ, ਇਸ ਵਿੱਚ ਰਸਮ – ਰਿਵਾਜ ਆਦਿ ਦੇ ਕਿੰਨੇ ਬੰਧਨ ਰਹਿੰਦੇ ਹਨ। ਕੰਨਿਆਵਾਂ ਨੂੰ ਕੋਈ ਬੰਧਨ ਆਦਿ ਨਹੀਂ ਹੈ। ਹੁਣ ਬੰਬੇ ਵਿੱਚ ਵੀ ਕੰਨਿਆਵਾਂ ਤਿਆਰ ਹੋ ਰਹੀਆਂ ਹਨ। ਕਹਿੰਦੀਆਂ ਹਨ ਅਸੀਂ ਆਪਣੇ ਪ੍ਰਾਂਤ ਨੂੰ ਆਪ ਹੀ ਸੰਭਾਲਾਂਗੇ। ਸਾਰੇ ਆਪਣੇ ਪ੍ਰਾਂਤ ਦੇ ਲਈ ਕਿੰਨੀ ਮਿਹਨਤ ਕਰਦੇ ਹਨ। ਕਹਿੰਦੇ ਹਨ ਸਾਡਾ ਗੁਜਰਾਤ, ਸਾਡੀ ਯੂ. ਪੀ… ਤੁਸੀਂ ਹੁਣ ਆਪਣਾ ਸ੍ਵਰਾਜ ਲੈਂਦੇ ਹੋ, ਇਸ ਵਿੱਚ ਮੈਂ ਫਲਾਣਾ ਹਾਂ, ਫਲਾਣੇ ਪ੍ਰਾਂਤ ਦਾ ਹਾਂ, ਇਹ ਵੀ ਨਾ ਰਹੇ। ਤੁਹਾਨੂੰ ਕਿਸੇ ਨਾਲ ਵੀ ਈਰਖਾ ਨਹੀਂ ਰੱਖਣੀ ਚਾਹੀਦੀ ਹੈ। ਕਿਸੇ ਦਾ ਅਵਗੁਣ ਆਦਿ ਵੇਖ ਮੱਥਾ ਖਰਾਬ ਨਹੀਂ ਹੋਣਾ ਚਾਹੀਦਾ ਹੈ। ਆਪਣੇ ਨੂੰ ਵੇਖਣਾ ਚਾਹੀਦਾ ਹੈ ਅਸੀਂ ਕਿੰਨੀਆਂ ਆਤਮਾਵਾਂ ਨੂੰ, ਭੈਣ ਭਰਾਵਾਂ ਨੂੰ ਸੁੱਖ ਦਾ ਰਸਤਾ ਦੱਸਿਆ ਹੈ! ਜੇਕਰ ਰਸਤਾ ਨਹੀਂ ਦੱਸਿਆ ਤਾਂ ਉਹ ਕੋਈ ਕੰਮ ਦਾ ਨਹੀਂ। ਦਿਲ ਤੇ ਚੜ੍ਹ ਨਹੀਂ ਸਕਦਾ। ਬਾਪਦਾਦਾ ਦੇ ਦਿਲ ਤੇ ਨਹੀਂ ਚੜ੍ਹਿਆ ਤਾਂ ਤਖਤ ਤੇ ਨਹੀਂ ਬੈਠ ਸਕਦਾ। ਬਾਬਾ ਜਾਣਦੇ ਹਨ – ਕੋਈ – ਕੋਈ ਬੱਚੇ ਨੂੰ ਸਰਵਿਸ ਦਾ ਬਹੁਤ ਸ਼ੌਂਕ ਹੈ। ਜਰਾ ਵੀ ਦੇਹ ਦਾ ਅਭਿਮਾਨ ਨਹੀਂ ਹੈ। ਕੋਈ – ਕੋਈ ਤਾਂ ਬਹੁਤ ਹੰਕਾਰ ਵਿੱਚ ਰਹਿੰਦੇ ਹਨ। ਸਮਝਦੇ ਹਨ ਆਪਣੇ ਉੱਪਰ ਨਹੀਂ, ਬਾਪ ਤੇ ਕ੍ਰਿਪਾ ਕੀਤੀ ਹੈ। ਕਦੀ ਵੀ ਕਿਸੇ ਦੇ ਅਵਗੁਣ ਨੂੰ ਨਹੀਂ ਵੇਖਣਾ ਚਾਹੀਦਾ। ਫਲਾਣਾ ਅਜਿਹਾ ਹੈ, ਇਹ ਕਰਦੇ ਹਨ। ਅੱਜਕਲ ਅਜਿਹੇ ਵੀ ਸਿਆਣੇ ਹਨ ਜੋ ਇੱਕ ਦੋ ਦੀ ਡਿਸ – ਸਰਵਿਸ ਦਾ ਗਾਇਨ ਕਰਦੇ ਹਨ। ਫਲਾਣਾ ਇਹ ਕਰਦਾ ਹੈ, ਅਜਿਹਾ ਹੈ। ਅਰੇ ਤੁਸੀਂ ਆਪਣੀ ਸਰਵਿਸ ਕਰੋ। ਬ੍ਰਾਹਮਣ ਬੱਚਿਆਂ ਦਾ ਕੰਮ ਹੈ ਸਰਵਿਸ ਵਿੱਚ ਲੱਗ ਜਾਣਾ। ਬਾਪ ਬੈਠਾ ਹੈ, ਬਾਪ ਦੇ ਕੋਲ ਸਭ ਸਮਾਚਾਰ ਆਉਂਦੇ ਹਨ। ਹਰ ਇੱਕ ਦੀ ਅਵਸਥਾ ਨੂੰ ਬਾਪ ਜਾਣਦੇ ਹਨ। ਸਰਵਿਸ ਵੇਖ ਮਹਿਮਾ ਵੀ ਕਰਦੇ ਹਨ। ਬੱਚਿਆਂ ਵਿੱਚ ਸਰਵਿਸ ਦਾ ਜੋਸ਼ ਆਉਣਾ ਚਾਹੀਦਾ ਹੈ। ਹਰ ਇੱਕ ਨੂੰ ਆਪਣਾ ਕਲਿਆਣ ਕਰਨਾ ਹੈ – ਇਸ ਰੂਹਾਨੀ ਸਰਵਿਸ ਨਾਲ। ਉਹ ਧੰਧਾ ਆਦਿ ਤਾਂ ਜਨਮ – ਜਨਮਾਂਤਰ ਕਰਦੇ ਆਏ। ਇਹ ਧੰਧਾ ਕੋਈ ਵਿਰਲਾ ਵਪਾਰੀ ਕਰੇ। ਬਾਪ ਤਰੀਕਾ ਬਹੁਤ ਸਹਿਜ ਸਮਝਾਉਂਦੇ ਹਨ ਸਰਵਿਸ ਦਾ। ਕਦੀ ਵੀ ਦੂਜੇ ਦੀ ਨਿੰਦਾ ਨਹੀਂ ਕਰੋ। ਇਵੇਂ ਬਹੁਤ ਕਰਦੇ ਹਨ। ਚੰਗੇ – ਚੰਗੇ ਮਹਾਂਰਥੀਆਂ ਨੂੰ ਵੀ ਮਾਇਆ ਨੱਕ ਤੋਂ ਫੜ ਲੈਂਦੀ ਹੈ। ਬਾਬਾ ਨੂੰ ਯਾਦ ਨਹੀਂ ਕੀਤਾ ਤਾਂ ਮਾਇਆ ਫੜ੍ਹ ਲਵੇਗੀ। ਬਾਪ ਵੀ ਕਹਿੰਦੇ ਹੈ ਨਾ – ਮੈਨੂੰ ਸਾਧਾਰਨ ਤਨ ਵਿੱਚ ਆਇਆ ਹੋਇਆ ਵੇਖ ਪਹਿਚਾਣ ਨਹੀਂ ਸਕਦੇ ਹਨ। ਬਾਬਾ ਨੂੰ ਵੀ ਰਾਏ ਦਿੰਦੇ ਹਨ ਇਵੇਂ – ਇਵੇਂ ਕਰਨਾ ਚਾਹੀਦਾ ਹੈ। ਅਵਸਥਾ ਇਵੇਂ ਹੈ ਜੋ ਬਾਬਾ ਥੋੜਾ ਵੀ ਇਵੇਂ ਕਰਨਗੇ ਤਾਂ ਟ੍ਰੇਟਰ ਬਣ ਜਾਣਗੇ। ਬਾਬਾ ਨੂੰ ਵੀ ਆਪਣੀ ਮਤ ਭੇਜ ਦਿੰਦੇ ਹਨ। ਕਹਾਵਤ ਹੈ ਨਾ – ਚੂਹੇ ਲਦੀ… (ਚੂਹੇ ਨੂੰ ਹਲਦੀ ਦੀ ਗੰਢੀ ਮਿਲੀ ਤਾਂ ਸਮਝਿਆ ਪੰਸਾਰੀ ਹਾਂ। ਇਹ ਨਹੀਂ ਸਮਝਦੇ ਕਿ ਅਸੀਂ ਡਿਸ – ਸਰਵਿਸ ਕਰਦੇ ਹਾਂ । ਭੁੱਲਾਂ ਤਾਂ ਬਹੁਤਿਆਂ ਤੋਂ ਹੁੰਦੀਆਂ ਰਹਿੰਦੀਆਂ ਹਨ। ਕਦੀ ਅਵਸਥਾ ਉੱਚ, ਕਦੀ ਨੀਚ, ਇਹ ਚਲਦਾ ਆਇਆ ਹੈ। ਹਰ ਇੱਕ ਆਪਣੀ ਅਵਸਥਾ ਦਾ ਵੇਖੋ। ਈਮਾਨਦਾਰ ਬੱਚੇ ਆਪਣੀ ਅਵਸਥਾ ਝੱਟ ਦੱਸਦੇ ਹਨ। ਕਈ ਤਾਂ ਆਪਣੀਆਂ ਭੁੱਲਾਂ ਛਿਪਾ ਲੈਂਦੇ ਹਨ, ਇਸ ਵਿਚ ਬਹੁਤ ਨਿਰਹੰਕਾਰੀਪਣਾ ਚਾਹੀਦਾ ਹੈ । ਸਰਵਿਸ ਨੂੰ ਵਧਾਉਣ ਵਿੱਚ ਲੱਗ ਜਾਣਾ ਚਾਹੀਦਾ ਹੈ। ਹਮੇਸ਼ਾ ਇਹ ਖਿਆਲ ਰਹਿਣਾ ਚਾਹੀਦਾ ਹੈ – ਜਿਵੇਂ ਦੇ ਕਰਮ ਅਸੀਂ ਕਰਾਂਗੇ ਸਾਨੂੰ ਵੇਖ ਹੋਰ ਕਰਨਗੇ। ਮੈਂ ਕਿਸ ਦੀ ਨਿੰਦਾ ਕਰਾਂਗਾ ਤਾਂ ਹੋਰ ਵੀ ਕਰਨ ਲਗ ਪੈਣਗੇ। ਬਹੁਤਿਆਂ ਨੂੰ ਇਹ ਖਿਆਲ ਨਹੀਂ ਆਉਂਦਾ ਹੈ। ਬਾਪ ਸਮਝਾਉਂਦੇ ਹਨ – ਤੁਸੀਂ ਆਪਣੀ ਸਰਵਿਸ ਵਿੱਚ ਲਗ ਜਾਓ। ਨਹੀਂ ਤਾਂ ਬਹੁਤ ਪਛਤਾਓਗੇ। ਦੁਸ਼ਮਣ ਵੀ ਬਹੁਤ ਬਣਦੇ ਹਨ।

ਤੁਸੀਂ ਹੁਣ ਸ਼ੂਦ੍ਰ ਤੋਂ ਟਰਾਂਸਫਰ ਹੋ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਹੋ ਗਏ। ਜਿਸ ਵਿੱਚ 5 ਵਿਕਾਰ ਹਨ – ਉਹ ਹੈ ਆਸੁਰੀ ਸੰਪਰਦਾਏ, ਤੁਸੀਂ ਹੋ ਦੈਵੀ ਸੰਪਰਦਾਏ। ਤੁਸੀਂ ਦੇਵਤਾ ਬਣਨ ਦੇ ਲਈ ਵਿਕਾਰਾਂ ਤੇ ਵਿਜੇ ਪਾ ਰਹੇ ਹੋ। ਦੇਵਤਾ ਤਾਂ ਇੱਥੇ ਹਨ ਨਹੀਂ। ਦੇਵਤਾ ਹੋਣਗੇ ਸਤਿਯੁਗ ਵਿੱਚ। ਤੁਸੀਂ ਹੁਣ ਦੈਵੀ ਸੰਪਰਦਾਏ ਬਣ ਰਹੇ ਹੋ।

ਤੁਸੀਂ ਬੱਚਿਆਂ ਨੂੰ ਹੁਣ ਸਮਝਾਉਣ ਦੇ ਲਈ ਚਾਂਸ ਮਿਲਦੇ ਹਨ। ਪ੍ਰਦਰਸ਼ਨੀ ਤੇ ਸਮਝਾਉਂਦੇ ਰਹੋ। ਪ੍ਰਦਰਸ਼ਨੀ, ਮੇਲੇ ਵਿੱਚ ਹਰ ਇੱਕ ਦੀ ਨਬਜ਼ ਦਾ ਪਤਾ ਪੈ ਜਾਂਦਾ ਹੈ। ਪ੍ਰੋਜੈਕਟਰ ਵਿੱਚ ਤਾਂ ਕਿਸੇ ਨੂੰ ਸਮਝਾ ਨਹੀਂ ਸਕੋਂਗੇ। ਸਮੁੱਖ ਸਮਝਾਉਣ ਨਾਲ ਹੀ ਸਮਝ ਸਕਣਗੇ। ਪ੍ਰਦਰਸ਼ਨੀ ਮੇਲਾ ਚੰਗੀ ਚੀਜ਼ ਹੈ, ਉਸ ਵਿੱਚ ਲਿਖ ਵੀ ਸਕਦੇ ਹੋ। ਪ੍ਰਦਰਸ਼ਨੀ ਮੇਲੇ ਦਾ ਸ਼ੌਂਕ ਹੋਣਾ ਚਾਹੀਦਾ ਹੈ। ਰੈਗੂਲਰ ਪੜ੍ਹਨ ਨਾਲ ਹੀ ਨਸ਼ਾ ਚੜ੍ਹੇਗਾ। ਬੰਧੇਲੀ ਹੋ ਤਾਂ ਘਰ ਵਿੱਚ ਰਹਿੰਦੇ ਬਾਪ ਨੂੰ ਯਾਦ ਕਰਦੀ ਰਹੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਘਰ ਵਿੱਚ ਬੈਠੇ ਵੀ ਯਾਦ ਕਰਨਾ ਚੰਗਾ ਹੈ। ਪਰ ਯਾਦ ਕਰਨਾ ਹੈ – ਇਹ ਬੱਚਿਆਂ ਦੇ ਲਈ ਬੜੀ ਮੁਸ਼ਕਿਲ ਗੱਲ ਹੋ ਗਈ ਹੈ। ਬਾਪ ਜਿਸ ਤੋਂ 21 ਜਨਮ ਦਾ ਵਰਸਾ ਮਿਲਦਾ ਹੈ ਉਨ੍ਹਾਂ ਨੂੰ ਯਾਦ ਨਹੀਂ ਕਰਦੇ। ਚੰਗੇ – ਚੰਗੇ ਭਾਸ਼ਣ ਕਰਨ ਵਾਲੇ ਮਹਾਰਥੀ ਵੀ ਬਾਪ ਨੂੰ ਯਾਦ ਨਹੀਂ ਕਰਦੇ। ਨਾ ਸਵੇਰੇ ਉੱਠ ਸਕਦੇ ਹਨ। ਉਠਦੇ ਹਨ ਤਾਂ ਬੈਠਣ ਨਾਲ ਝੂਟਕੇ ਖਾਂਦੇ ਹਨ। ਯਾਦ ਕਰਨ ਦੇ ਲਈ ਸਵੇਰੇ ਦਾ ਹੀ ਟਾਈਮ ਚੰਗਾ ਹੈ। ਭਗਤੀ ਮਾਰਗ ਵਿੱਚ ਵੀ ਸਵੇਰੇ ਉੱਠ ਯਾਦ ਵਿੱਚ ਲੱਗ ਜਾਂਦੇ ਹਨ। ਉਨ੍ਹਾਂ ਦੀ ਤਾਂ ਉਤਰਦੀ ਕਲਾ ਹੈ। ਇੱਥੇ ਤਾਂ ਹੈ ਹੀ ਚੜ੍ਹਨ ਦੀ ਗੱਲ। ਮਾਇਆ ਕਿੰਨੇ ਵਿਘਨ ਪਾਉਂਦੀ ਹੈ। ਸਵੇਰੇ ਉੱਠਕੇ ਬਾਪ ਨੂੰ ਯਾਦ ਨਹੀਂ ਕਰਨਗੇ ਤਾਂ ਧਾਰਨਾ ਕਿਵੇਂ ਹੋਵੇਗੀ, ਵਿਕਰਮ ਵਿਨਾਸ਼ ਕਿਵੇਂ ਹੋਣਗੇ। ਬਾਕੀ ਸਿਰਫ ਮੁਰਲੀ ਚਲਾਉਣਾ – ਉਹ ਤਾਂ ਛੋਟੇ ਬੱਚੇ ਵੀ ਸਿੱਖਕੇ ਸਮਝਾਉਣ ਲੱਗ ਪੈਂਦੇ ਹਨ। ਇਹ ਪੜ੍ਹਾਈ ਵੱਡਿਆ ਦੇ ਲਈ ਹੈ। ਕਿੰਨੀ ਵੱਡੀ ਯੂਨੀਵਰਸਿਟੀ ਹੈ। ਸਾਨੂੰ ਪੜ੍ਹਾਉਣ ਵਾਲਾ ਕੌਣ ਹੈ – ਇਹ ਬੱਚਿਆਂ ਨੂੰ ਨਸ਼ਾ ਨਹੀਂ ਰਹਿੰਦਾ ਹੈ। ਮਾਇਆ ਕਿਸੇ ਨੂੰ ਧੋਖਾ ਦਿੰਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਨਾ ਵੇਖ ਆਪਣੀ ਸਰਵਿਸ ਵਿੱਚ ਲੱਗੇ ਰਹੀਏ। ਬਾਪ ਦੇ ਕੋਲ ਸਭ ਸਮਾਚਾਰ ਆਉਂਦੇ ਰਹਿੰਦੇ ਹਨ। ਕੋਈ ਦੇਹ – ਅਭਿਮਾਨ ਵਿੱਚ ਆਕੇ ਸਮਝਦੇ ਹਨ, ਇਹ ਇਵੇਂ ਕਰਦੇ ਹਨ, ਇਹ ਕਰਦੇ ਹਨ, ਹੋਰਾਂ ਦੀ ਹੀ ਨਿੰਦਾ ਕਰਦੇ ਟਾਈਮ ਵੇਸਟ ਕਰਦੇ ਹਨ। ਤੁਹਾਡਾ ਕੰਮ ਹੈ ਸਰਵਿਸ ਵਿੱਚ ਰਹਿਣਾ। ਕੋਈ ਵੀ ਗੱਲ ਹੈ ਇਸ਼ਾਰਾ ਬਾਪ ਨੂੰ ਦੇ ਦਿੱਤਾ ਬਸ। ਪਰਿਚਿੰਤਨ ਨਹੀਂ ਕਰਨਾ ਚਾਹੀਦਾ ਹੈ। ਸਰਵਿਸ ਵਿੱਚ ਬੱਚਿਆਂ ਨੂੰ ਦਿਨ ਰਾਤ ਲੱਗਣਾ ਚਾਹੀਦਾ ਹੈ। ਤੁਹਾਡਾ ਧੰਧਾ ਹੀ ਇਹ ਹੈ। ਰੋਜ਼ ਪ੍ਰਦਰਸ਼ਨੀ ਵਿੱਚ ਸਮਝੋ ਕਿ ਇਹ ਸ਼ਿਵਬਾਬਾ, ਇਹ ਪ੍ਰਜਾਪਿਤਾ ਬ੍ਰਹਮਾ। ਕਲਪ ਪਹਿਲੇ ਵੀ ਪ੍ਰਜਾਪਿਤਾ ਬ੍ਰਹਮਾ ਗਾਇਆ ਹੋਇਆ ਹੈ। ਪ੍ਰਜਾਪਿਤਾ ਬ੍ਰਹਮਾ ਦਵਾਰਾ ਮਨੁੱਖ ਸ੍ਰਿਸ਼ਟੀ ਰਚਦੇ ਹਨ। ਇਵੇਂ ਨਹੀਂ ਕਿ ਮਨੁੱਖ ਸੀ ਹੀ ਨਹੀਂ। ਮਨੁੱਖ ਸ੍ਰਿਸ਼ਟੀ ਰਚਦੇ ਹਨ ਮਤਲਬ ਕੰਢਿਆਂ ਨੂੰ ਫੁੱਲ ਬਣਾਉਂਦੇ ਹਨ। ਬ੍ਰਹਮਾ ਦਵਾਰਾ ਸ੍ਰਿਸ਼ਟੀ ਰਚਦੇ ਹਨ ਤਾਂ ਉੱਪਰ ਵਿੱਚ ਥੋੜੀ ਸ੍ਰਿਸ਼ਟੀ ਰਚਣਗੇ। ਬ੍ਰਹਮਾ ਤਾਂ ਇੱਥੇ ਹੋਵੇਗਾ ਨਾ। ਕਿੰਨਾ ਕਲੀਅਰ ਸਮਝਾਇਆ ਜਾਂਦਾ ਹੈ।

ਬਾਪ ਕਹਿੰਦੇ ਹਨ – ਮੈਂ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿਚ ਪ੍ਰਵੇਸ਼ ਕਰ ਮਨੁੱਖ ਨੂੰ ਦੇਵਤਾ ਬਣਾਉਂਦਾ ਹਾਂ। ਤਾਂ ਬੱਚਿਆਂ ਨੂੰ ਸਰਵਿਸ ਵਿੱਚ ਰਾਤ ਦਿਨ ਮਿਹਨਤ ਕਰਨੀ ਚਾਹੀਦੀ ਹੈ। ਧੰਧੇ ਆਦਿ ਤੋਂ ਥੋੜਾ ਟਾਈਮ ਕੱਡ ਕੇ ਇਸ ਵਿੱਚ ਲਗ ਜਾਣਾ ਚਾਹੀਦਾ ਹੈ। ਇਵੇਂ ਨਹੀਂ ਕਿ ਫੁਰਸਤ ਨਹੀਂ ਮਿਲਦੀ। ਬਿਮਾਰ ਪੈ ਜਾਓ ਤਾਂ ਫਿਰ ਕੀ ਕਹਿਣਗੇ ਕਿ ਫੁਰਸਤ ਨਹੀਂ! ਪੁਰਸ਼ਾਰਥ ਕਰਨਾ ਚਾਹੀਦਾ ਹੈ। ਪ੍ਰੇਰਨਾ ਤੋਂ ਕੁਝ ਵੀ ਨਹੀਂ ਹੋ ਸਕਦਾ ਹੈ। ਭਗਵਾਨ ਤੋਂ ਹੀ ਪ੍ਰੇਰਨਾ ਦਵਾਰਾ ਕੰਮ ਨਹੀਂ ਹੋ ਸਕਦਾ ਤਾਂ ਹੋਰਾਂ ਨਾਲ ਫਿਰ ਕਿਵੇਂ ਹੋਵੇਗਾ। ਸਮਝਦੇ ਹਨ ਭਗਵਾਨ ਕੀ ਨਹੀਂ ਕਰ ਸਕਦਾ ਹੈ। ਮਰੇ ਹੋਏ ਨੂੰ ਜਿੰਦਾ ਕਰ ਸਕਦੇ ਹਨ। ਅਰੇ ਭਗਵਾਨ ਨੂੰ ਤੁਸੀਂ ਕਹਿੰਦੇ ਹੋ, ਹੇ ਪਤਿਤ – ਪਾਵਨ ਆਕੇ ਸਾਨੂੰ ਪਤਿਤ ਤੋਂ ਪਾਵਨ ਬਣਾਓ, ਬਸ ਦੂਜੀ ਕੋਈ ਗੱਲ ਨਹੀਂ। ਇਵੇਂ ਥੋੜੀ ਕਹਿੰਦੇ ਹਨ ਕਿ ਮੁਰਦੇ ਨੂੰ ਜਿੰਦਾ ਬਣਾਓ। ਉਹ ਹੈ ਹੀ ਪਤਿਤ – ਪਾਵਨ। ਭਾਰਤ ਪਾਵਨ ਸੀ ਨਾ। ਬਾਪ ਕਹਿੰਦੇ ਹਨ – ਮੈਂ ਕਲਪ – ਕਲਪ ਆਕੇ ਪਾਵਨ ਬਣਾਉਂਦਾ ਹਾਂ। ਮਾਇਆ ਫਿਰ ਆਕੇ ਪਤਿਤ ਬਣਾਉਂਦੀ ਹੈ। ਹੁਣ ਫਿਰ ਮੈਂ ਆਇਆ ਹਾਂ ਪਾਵਨ ਬਨਾਉਣ। ਕਿੰਨੀ ਸਹਿਜ ਗੱਲ ਦੱਸਦੇ ਹਨ। ਹਕੀਮ ਲੋਕ ਵੱਡੀ ਬਿਮਾਰੀ ਨੂੰ ਵੀ ਜੜੀ ਬੂਟਿਆਂ ਨਾਲ ਠੀਕ ਕਰ ਦਿੰਦੇ ਹਨ ਫਿਰ ਉਨ੍ਹਾਂ ਦੀ ਮਹਿਮਾ ਵੀ ਹੁੰਦੀ ਹੈ। ਕੋਈ ਨੂੰ ਬੱਚਾ ਜਾਂ ਧਨ ਮਿਲਿਆ ਤਾਂ ਕਹਿਣਗੇ ਗੁਰੂ ਕ੍ਰਿਪਾ ਹੋਈ। ਅੱਛਾ, ਬੱਚਾ ਮਰ ਗਿਆ ਤਾਂ ਕਹਿਣਗੇ ਭਾਵੀ। ਇਨ੍ਹਾਂ ਸਭ ਗੱਲਾਂ ਨੂੰ ਹੁਣ ਤੁਸੀਂ ਬੱਚੇ ਸਮਝਦੇ ਹੋ। ਸੰਨਿਆਸੀ ਲੋਕ ਪਵਿੱਤਰ ਬਣਦੇ ਹਨ ਤਾਂ ਉਨ੍ਹਾਂ ਦੀ ਮਾਨ੍ਯਤਾ ਹੁੰਦੀ ਹੈ। ਪਰ ਉਹ ਹਨ ਹੱਠ ਯੋਗੀ, ਉਹ ਰਾਜਯੋਗ ਸਿੱਖਾ ਨਾ ਸਕਣ। ਉਹ ਸੰਨਿਆਸੀ, ਅਸੀਂ ਗ੍ਰਹਿਸਥੀ, ਫਿਰ ਅਸੀਂ ਆਪਣੇ ਨੂੰ ਇਨ੍ਹਾਂ ਦੇ ਫਾਲੋਰਸ ਕਿਵੇਂ ਕਹਿਲਾ ਸਕਦੇ ਹਾਂ। ਬਾਪ ਤਾਂ ਕਹਿੰਦੇ ਹਨ ਬੱਚਿਆਂ ਨੂੰ ਪੂਰਾ ਫਾਲੋ ਕਰਨਾ ਹੈ – ਮਨਮਨਾਭਵ। ਮੈਨੂੰ ਯਾਦ ਕਰੋ ਤਾਂ ਤੁਸੀਂ ਪਵਿੱਤਰ ਬਣ ਜਾਵੋਗੇ ਅਤੇ ਮੇਰੇ ਨਾਲ ਚੱਲੋਗੇ। ਮੈਂ ਤਾਂ ਐਵਰ ਪਾਵਨ ਹਾਂ। ਮਨੁੱਖ ਪਤਿਤ ਬਣਾਉਂਦੇ ਹਨ, ਬਾਪ ਆਕੇ ਪਾਵਨ ਬਣਾਉਂਦੇ ਹਨ। ਉਹ ਪਵਿੱਤਰਤਾ, ਸ਼ਾਂਤੀ, ਸੁੱਖ ਦਾ ਸਾਗਰ ਹੈ। ਤੁਹਾਨੂੰ ਵੀ ਇਵੇਂ ਦੇ ਬਣਾ ਰਹੇ ਹਨ। ਤੁਸੀਂ ਯੋਗਬਲ ਨਾਲ ਆਤਮਾ ਨੂੰ ਪਵਿੱਤਰ ਬਣਾਉਂਦੇ ਹੋ। ਜਾਣਦੇ ਹੋ ਸਾਨੂੰ ਫਸਟਕਲਾਸ ਸ਼ਰੀਰ ਮਿਲੇਗਾ। ਮਨੁੱਖ ਨੂੰ ਦੇਵਤਾ ਪ੍ਰੈਕਟੀਕਲ ਵਿੱਚ ਬਨਾਉਣਾ ਹੈ। ਇਵੇਂ ਥੋੜੀ ਸਿਰਫ ਦੇਵਤਾਈ ਕਪੜਾ ਆਦਿ ਪਾ ਲਿੱਤਾ, ਆਪਣੇ ਤੇ ਪੂਰਾ ਧਿਆਨ ਦੇਣਾ ਹੈ। ਦੇਹ -ਅਭਿਮਾਨ ਨਾ ਆਵੇ। ਬਾਬਾ ਅਸੀਂ ਤਾਂ ਤੁਹਾਡੇ ਤੋਂ ਵਰਸਾ ਲੈਕੇ ਹੀ ਛੱਡਾਂਗੇ। ਤੁਸੀਂ ਵੀ ਕਹਿੰਦੇ ਹੋ ਅਸੀਂ ਭਾਰਤ ਨੂੰ ਸ੍ਰੇਸ਼ਠਚਾਰੀ ਬਣਾਕੇ ਹੀ ਛੱਡਾਂਗੇ। ਨਿਸ਼ਚਾ ਵਾਲੇ ਹੀ ਕਹਿੰਦੇ ਹਨ ਨਾ। ਕੋਈ ਤਾਂ ਕਹਿੰਦੇ ਹਨ ਇੰਨੇ ਥੋੜੇ ਸਮੇਂ ਵਿੱਚ ਕਿਵੇਂ ਹੋਵੇਗਾ। ਅਸਲ ਵਿੱਚ ਕਦੀ ਵੀ ਇਹ ਸੰਸ਼ੇ ਨਹੀਂ ਲਿਆਉਣਾ ਚਾਹੀਦਾ। ਸੰਸ਼ੇ ਵਿੱਚ ਆਉਣ ਨਾਲ ਫਿਰ ਸਰਵਿਸ ਵਿੱਚ ਢੀਲੇ ਹੋ ਪੈਂਦੇ ਹਨ। ਟਾਈਮ ਬਹੁਤ ਥੋੜਾ ਹੈ। ਜਿਨ੍ਹਾਂ ਹੋ ਸਕੇ ਪੁਰਸ਼ਾਰਥ ਖੂਬ ਕਰਨਾ ਚਾਹੀਦਾ ਹੈ। ਥੋੜਾ ਲੜਾਈ ਆਦਿ ਦਾ ਕਿੱਥੇ ਹੰਗਾਮਾ ਹੋਵੇਗਾ ਤਾਂ ਫਿਰ ਵੇਖਣਾ ਕਿੰਨੀ ਮਿਹਨਤ ਕਰਨ ਲੱਗ ਪੈਂਦੇ ਹਨ। ਸਮਝਦੇ ਹਨ ਨਾ – ਅਸੀਂ ਯਾਦ ਵਿੱਚ ਪੂਰਾ ਨਹੀਂ ਰਹਾਂਗੇ ਤਾਂ ਫਿਰ ਉਸ ਸਮੇਂ ਕਸ਼ਮਕਸ਼ਾ ਤਾਂ ਕਰ ਨਹੀਂ ਸਕਾਂਗੇ। ਉਸ ਸਮੇਂ ਤਾਂ ਬਹੁਤ ਆਫ਼ਤਾਂ ਆਦਿ ਰਹਿੰਦੀਆਂ ਹਨ ਇਸਲਈ ਬਾਪ ਕਹਿੰਦੇ ਹੈ ਜਿੰਨਾ ਹੋ ਸਕੇ ਗੈਲਪ ਕਰਦੇ ਜਾਓ। ਇਹ ਆਤਮਾਵਾਂ ਦੀ ਰੇਸ ਹੈ। ਬਾਪ ਕਿੰਨਾ ਚੰਗੀ ਰੀਤੀ ਸਮਝਾਉਂਦੇ ਹਨ। ਨਿਸ਼ਾਨੇ ਤੇ ਜਾਕੇ ਮਤਲਬ ਬਾਪ ਦੇ ਘਰ ਜਾਕੇ ਫਿਰ ਮੁੜ ਆਉਣਾ ਹੈ ਨਵੀਂ ਦੁਨੀਆਂ ਵਿੱਚ। ਬਹੁਤ ਫਾਈਨ ਰੇਸ ਹੈ। ਬਾਪ ਕਹਿੰਦੇ ਹਨ – ਮੇਰੇ ਨੂੰ ਟੱਚ ਕਰ ਮਤਲਬ ਮੂਲਵਤਨ ਵਿੱਚ ਜਾਕੇ ਫਿਰ ਆਉਣਾ ਹੈ। ਪਹਿਲੇ – ਪਹਿਲੇ ਉਹ ਆਉਣਗੇ ਜੋ ਯੋਗਯੁਕਤ ਹੋਣਗੇ। ਚਾਹੁੰਦੇ ਹਨ ਅਸੀਂ ਮੁਕਤੀਧਾਮ ਵਿੱਚ ਜਾਈਏ। ਤਾਂ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਚਲੇ ਜਾਵੋਗੇ। ਮੁਕਤੀਧਾਮ ਤਾਂ ਸਭ ਨੂੰ ਪਸੰਦ ਹੈ ਫਿਰ ਆਉਣਗੇ ਪਾਰ੍ਟ ਵਜਾਉਣ। ਮੋਕਸ਼ ਕਿਸ ਨੂੰ ਮਿਲਦਾ ਨਹੀਂ। ਈਸ਼ਵਰੀ ਹਿਸਟਰੀ – ਜਾਗਰਫ਼ੀ ਵਿੱਚ ਮੋਕਸ਼ ਦਾ ਅੱਖਰ ਹੈ ਨਹੀਂ। ਇੱਕ ਸੇਕੇਂਡ ਵਿੱਚ ਤੁਹਾਨੂੰ ਜੀਵਨਮੁਕਤੀ ਮਿਲਦੀ ਹੈ, ਬਾਕੀ ਸਭ ਮੁਕਤ ਹੋ ਜਾਣਗੇ। ਰਾਵਣ ਰਾਜ ਤੋਂ ਮੁਕਤ ਹੋਣਾ ਹੀ ਹੈ, ਜੋ ਪੁਰਸ਼ਾਰਥ ਕਰੇਗਾ ਉਹ ਹੀ ਉੱਚ ਪਦਵੀ ਪਾਵੇਗਾ। ਬੱਚਿਆਂ ਨੂੰ ਬੜਾ ਮਿੱਠਾ ਬਣਨਾ ਹੈ। ਸ੍ਵਭਾਵ ਬੜਾ ਮਿੱਠਾ ਚਾਹੀਦਾ ਹੈ। ਕ੍ਰੋਧੀ ਨਹੀਂ ਬਣਨਾ ਹੈ, ਦੁਰਵਾਸਾ ਦਾ ਨਾਮ ਹੈ ਨਾ। ਇਨ੍ਹਾਂ ਰਾਜਰੀਸ਼ੀਆਂ ਵਿੱਚ ਵੀ ਕੋਈ – ਕੋਈ ਅਜਿਹੇ ਹਨ। ਹਮੇਸ਼ਾ ਆਪਣੇ ਤੇ ਹੱਥ ਰੱਖਣਾ ਚਾਹੀਦਾ ਹੈ ਕਿ ਮੈਂ ਕੀ ਕਰਦਾ ਹਾਂ! ਇਸ ਤੋਂ ਸਾਨੂੰ ਕੀ ਪਦਵੀ ਮਿਲੇਗੀ! ਜੇਕਰ ਸਰਵਿਸ ਨਹੀਂ ਕੀਤੀ, ਆਪ ਸਮਾਨ ਨਹੀਂ ਬਣਾਇਆ ਤਾਂ ਕੀ ਪਦਵੀ ਮਿਲੇਗੀ। ਥੋੜੇ ਵਿੱਚ ਰਾਜ਼ੀ ਨਹੀਂ ਹੋਣਾ ਚਾਹੀਦਾ ਹੈ। ਬਾਪ ਕਹਿੰਦੇ ਹਨ – ਮੈਂ ਆਇਆ ਹਾਂ ਬੱਚਿਆਂ ਨੂੰ ਫੁਲ ਬਾਦਸ਼ਾਹੀ ਦੇਣ। ਤਾਂ ਹਿੰਮਤ ਵਿਖਾਉਣਾ ਚਾਹੀਦੀ ਹੈ। ਸਿਰਫ ਕਥਨੀ ਤੋਂ ਤਾਂ ਹੋ ਨਹੀਂ ਸਕਦਾ। ਸਰਵਿਸ ਵਿੱਚ ਤਾਂ ਹੱਡੀਆਂ ਵੀ ਦੇਣੀਆਂ ਹਨ। ਕਰਦੇ ਵੀ ਹਨ ਫਿਰ ਕਿੱਥੇ ਦੇਹ – ਅਭਿਮਾਨ ਆ ਜਾਨ ਨਾਲ ਨਸ਼ਾ ਆ ਜਾਂਦਾ ਹੈ ਅਤੇ ਮਾਇਆ ਵੀ ਘੱਟ ਪਹਿਲਵਾਨ ਨਹੀਂ ਹੈ। ਬਾਪ ਦੀ ਸ਼੍ਰੀਮਤ ਤੇ ਨਾ ਚੱਲਣ ਨਾਲ ਮਾਇਆ ਵਾਰ ਕਰਦੀ ਹੈ, ਤਾਂ ਬਾਪ ਨੂੰ ਫਾਰਕਤੀ ਦੇ ਦਿੰਦੇ ਹਨ। ਬਾਪ ਸੁੱਖਧਾਮ ਦਾ ਮਾਲਿਕ ਬਣਾਉਂਦੇ ਹਨ ਤਾਂ ਆਪਣੇ ਤੇ ਤਰਸ ਆਉਣਾ ਚਾਹੀਦਾ ਹੈ। ਬਾਪ ਸਲਾਹ ਬੜੀ ਸਿੰਪਲ ਦਿੰਦੇ ਹਨ। ਮਾਇਆ ਦੇ ਤੂਫ਼ਾਨ ਤਾਂ ਬਹੁਤ ਆਉਣਗੇ ਪਰ ਮਹਾਵੀਰ ਬਣਨਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸਰਵਿਸ ਦਾ ਸ਼ੌਂਕ ਰੱਖ ਆਪਣਾ ਅਤੇ ਦੂਜਿਆਂ ਦਾ ਕਲਿਆਣ ਕਰਨਾ ਹੈ। ਕਿਸੇ ਦੀ ਡਿਸ – ਸਰਵਿਸ ਦਾ ਗਾਇਨ ਨਹੀਂ ਕਰਨਾ ਹੈ। ਪਰਿਚਿੰਤਨ ਵਿੱਚ ਆਪਣਾ ਸਮੇਂ ਨਹੀਂ ਗੁਆਉਣਾ ਹੈ।

2. ਈਮਾਨਦਾਰ ਅਤੇ ਨਿਰਹੰਕਾਰੀ ਬਣ ਸੇਵਾ ਨੂੰ ਵਧਾਉਣਾ ਹੈ। ਸਵੇਰੇ – ਸਵੇਰੇ ਉਠਕੇ ਬਾਪ ਨੂੰ ਪਿਆਰ ਨਾਲ ਯਾਦ ਕਰਨਾ ਹੈ। ਕਥਨੀ ਅਤੇ ਕਰਨੀ ਸਮਾਨ ਬਨਾਉਣੀ ਹੈ।

ਵਰਦਾਨ:-

ਹਮੇਸ਼ਾ ਸਫਲ ਹੋਣ ਦੇ ਲਈ ਬਾਪ ਅਤੇ ਪਰਿਵਾਰ ਨਾਲ ਠੀਕ ਕਨੈਕਸ਼ਨ ਚਾਹੀਦਾ ਹੈ। ਹਰ ਇੱਕ ਨੂੰ ਤਿੰਨ ਸਰਟੀਫਿਕੇਟ ਲੈਣੇ ਹਨ – ਬਾਪ, ਆਪ ਅਤੇ ਪਰਿਵਾਰ। ਪਰਿਵਾਰ ਨੂੰ ਸੰਤੁਸ਼ਟ ਕਰਨ ਦੇ ਲਈ ਛੋਟੀ ਜਿਹੀ ਗੱਲ ਯਾਦ ਰੱਖੋ – ਕਿ ਰਿਗਾਰ੍ਡ ਦੇਣ ਦਾ ਰਿਕਾਰਡ ਨਿਰੰਤਰ ਚਲਦਾ ਰਹੇ, ਇਸ ਵਿੱਚ ਨਿਸ਼ਕਾਮ ਬਣੋ। ਬਾਪ ਨੂੰ ਸੰਤੁਸ਼ਟ ਕਰਨ ਦੇ ਲਈ ਸੱਚੇ ਬਣੋ। ਅਤੇ ਖੁਦ ਤੋਂ ਸੰਤੁਸ਼ਟ ਰਹਿਣ ਦੇ ਲਈ ਹਮੇਸ਼ਾ ਸ਼੍ਰੀਮਤ ਦੀ ਲਕੀਰ ਦੇ ਅੰਦਰ ਰਹੋ। ਇਹ ਤਿੰਨ ਸਰਟੀਫਿਕੇਟ ਉੱਚ ਪਦਵੀ ਦਾ ਅਧਿਕਾਰੀ ਬਣਾ ਦੇਣਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top