21 April 2022 Punjabi Murli Today | Brahma Kumaris
Read and Listen today’s Gyan Murli in Punjabi
20 April 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਬਾਪ ਦੀ ਯਾਦ ਵਿੱਚ ਰਹਿਣਾ ਹੈ - ਇਹ ਬਹੁਤ ਮਿੱਠੀ ਮਿਠਾਈ ਹੈ, ਜੋ ਦੂਜਿਆਂ ਨੂੰ ਵੀ ਵੰਡਦੇ ਰਹੋ ਮਤਲਬ ਅਲਫ਼ ਅਤੇ ਬੇ ਦਾ ਪਰਿਚੈ ਦਿੰਦੇ ਰਹੋ"
ਪ੍ਰਸ਼ਨ: -
ਸਥਾਈ ਯਾਦ ਵਿੱਚ ਰਹਿਣ ਦੀ ਸਹਿਜ ਵਿਧੀ ਕੀ ਹੈ?
ਉੱਤਰ:-
ਸਥਾਈ ਯਾਦ ਵਿੱਚ ਰਹਿਣਾ ਹੈ ਤਾਂ ਦੇਹ ਸਹਿਤ ਜੋ ਵੀ ਸੰਬੰਧ ਹਨ ਉਨ੍ਹਾਂ ਸਭ ਨੂੰ ਭੁੱਲੋ। ਚਲਦੇ – ਫਿਰਦੇ, ਉਠਦੇ ਬੈਠਦੇ ਯਾਦ ਵਿੱਚ ਰਹਿਣ ਦਾ ਅਭਿਆਸ ਕਰੋ। ਜੇਕਰ ਯੋਗ ਵਿੱਚ ਬੈਠਦੇ ਲਾਲਬੱਤੀ ਵੀ ਯਾਦ ਆਈ ਤਾਂ ਯੋਗ ਟੁੱਟ ਜਾਵੇਗਾ। ਸਥਾਈ ਯਾਦ ਰਹਿ ਨਹੀਂ ਸਕੇਗੀ। ਜੋ ਕਹਿੰਦੇ ਕੋਈ ਖਾਸ ਬੈਠਕੇ ਯੋਗ ਕਰਾਵੇ, ਉਨ੍ਹਾਂ ਦਾ ਯੋਗ ਵੀ ਲੱਗ ਨਹੀਂ ਸਕਦਾ।
ਗੀਤ:-
ਰਾਤ ਦੇ ਰਾਹੀ..
ਓਮ ਸ਼ਾਂਤੀ। ਹੁਣ ਇਹ ਹੋਈ ਯੋਗ ਦੀ ਗੱਲ ਕਿਓਂਕਿ ਹੁਣ ਹੈ ਰਾਤ। ਰਾਤ ਕਿਹਾ ਜਾਂਦਾ ਹੈ ਕਲਯੁਗ ਨੂੰ, ਦਿਨ ਕਿਹਾ ਜਾਂਦਾ ਹੈ ਸਤਿਯੁਗ ਨੂੰ। ਤੁਸੀਂ ਹੁਣ ਕਲਯੁਗ ਰੂਪੀ ਰਾਤ ਤੋਂ ਸਤਿਯੁਗੀ ਦਿਨ ਵਿੱਚ ਜਾਂਦੇ ਹੋ ਇਸਲਈ ਰਾਤ ਨੂੰ ਭੁੱਲ ਦਿਨ ਨੂੰ ਯਾਦ ਕਰੋ। ਨਰਕ ਤੋਂ ਬੁੱਧੀ ਨੂੰ ਹਟਾਉਣਾ ਹੈ। ਬੁੱਧੀ ਕਹਿੰਦੀ ਹੈ ਬਰੋਬਰ ਇਹ ਨਰਕ ਹੈ ਹੋਰ ਕਿਸੀ ਦੀ ਬੁੱਧੀ ਨਹੀਂ ਕਹਿੰਦੀ। ਬੁੱਧੀ ਹੈ ਆਤਮਾ ਵਿੱਚ। ਆਤਮਾ ਹੁਣ ਜਾਨ ਗਈ ਹੈ ਕਿ ਬਾਬਾ ਆਇਆ ਹੈ ਰਾਤ ਤੋਂ ਦਿਨ ਵਿੱਚ ਲੈ ਜਾਨ। ਬਾਪ ਕਹਿੰਦੇ ਹਨ ਹੇ ਆਤਮਾਓਂ ਤੁਹਾਨੂੰ ਜਾਣਾ ਹੈ ਸ੍ਵਰਗ ਵਿੱਚ। ਪਰ ਪਹਿਲੇ ਸ਼ਾਂਤੀਧਾਮ ਵਿੱਚ ਜਾਕੇ ਫਿਰ ਸ੍ਵਰਗ ਵਿੱਚ ਆਉਣਾ ਹੈ। ਗੋਇਆ ਤੁਸੀਂ ਯੋਗੀ ਹੋ, ਪਹਿਲੇ ਘਰ ਦੇ, ਪਿੱਛੇ ਰਾਜਧਾਨੀ ਦੇ। ਹੁਣ ਮ੍ਰਿਤੂਲੋਕ ਮਤਲਬ ਰਾਤ ਪੂਰੀ ਹੋਣੀ ਹੈ। ਹੁਣ ਜਾਣਾ ਹੈ ਦਿਨ ਵਿਚ ਇਸ ਨੂੰ ਈਸ਼ਵਰੀ ਯੋਗ ਕਿਹਾ ਜਾਂਦਾ ਹੈ। ਈਸ਼ਵਰ ਨਿਰਾਕਾਰ ਸਾਨੂੰ ਯੋਗ ਸਿਖਾਉਂਦੇ ਹਨ ਅਤੇ ਸਾਡੀ ਆਤਮਾਵਾਂ ਦੀ ਸਗਾਈ ਕਰਾਉਂਦੇ ਹਨ। ਇਹ ਹੈ ਰੂਹਾਨੀ ਯੋਗ, ਉਹ ਹੈ ਜਿਸਮਾਨੀ। ਤੁਸੀਂ ਬੱਚਿਆਂ ਨੂੰ ਇੱਕ ਜਗ੍ਹਾ ਬੈਠ ਯੋਗ ਨਹੀਂ ਲਗਾਉਣਾ ਹੈ। ਉਹ ਤਾਂ ਮਨੁੱਖ ਜਿਵੇਂ ਖੁਦ ਬੈਠਦੇ ਹਨ ਉਵੇਂ ਸਭ ਨੂੰ ਬੈਠ ਕੇ ਸਿਖਾਉਂਦੇ ਹਨ। ਇੱਥੇ ਤੁਹਾਨੂੰ ਬੈਠਕ ਨਹੀਂ ਸਿਖਾਈ ਜਾਂਦੀ ਹੈ। ਹਾਂ ਸਭਾ ਵਿੱਚ ਕਾਇਦੇਸਿਰ ਬੈਠਣਾ ਹੈ। ਬਾਕੀ ਯੋਗ ਵਿੱਚ ਤਾਂ ਕਿਵੇਂ ਵੀ ਬੈਠਣ, ਚਲਦੇ ਫਿਰਦੇ ਸੋਂਦੇ ਵੀ ਲੱਗ ਸਕਦਾ ਹੈ। ਆਰਟਿਸਟ ਯੋਗ ਵਿੱਚ ਰਹਿ ਚਿੱਤਰ ਬਣਾ ਸਕਦੇ ਹਨ। ਸ਼ਿਵਬਾਬਾ ਜਿਨ੍ਹਾਂ ਨਾਲ ਯੋਗ ਲਗਾਉਂਦੇ ਹੋ, ਉਨ੍ਹਾਂ ਦਾ ਚਿੱਤਰ ਬਣਾਉਂਦੇ ਹਨ। ਜਾਣਦੇ ਹਨ ਇਹ ਸਾਡਾ ਬਾਬਾ ਨਿਰਾਕਾਰੀ ਦੁਨੀਆਂ ਪਰਮਧਾਮ ਵਿੱਚ ਰਹਿੰਦੇ ਹਨ। ਅਸੀਂ ਵੀ ਉੱਥੇ ਦੇ ਰਹਿਵਾਸੀ ਹਾਂ। ਅਸੀਂ ਆਤਮਾਵਾਂ ਨੂੰ ਜਾਣਾ ਹੈ, ਇਹ ਬੁੱਧੀ ਵਿੱਚ ਚਲਦੇ – ਫਿਰਦੇ ਰਹਿਣਾ ਚਾਹੀਦਾ ਹੈ। ਇਵੇਂ ਨਹੀਂ ਕਿ ਮੈਨੂੰ ਤਪੱਸਿਆ ਵਿੱਚ ਬਿਠਾਓ, ਯੋਗ ਕਰਾਓ – ਇਹ ਕਹਿਣਾ ਵੀ ਰਾਂਗ ਹੈ। ਬੁੱਧੂ ਇਵੇਂ ਕਹਿਣਗੇ। ਬੱਚੇ ਲੌਕਿਕ ਬਾਪ ਨੂੰ ਖਾਸ ਬੈਠਕੇ ਯਾਦ ਕਰਦੇ ਹਨ ਕੀ? ਬਾਬਾ – ਬਾਬਾ ਕਰਦੇ ਹੀ ਰਹਿੰਦੇ ਹਨ, ਕਦੀ ਭੁਲਦੇ ਹੀ ਨਹੀਂ ਹਨ। ਛੋਟੇ ਬੱਚੇ ਹੋਰ ਹੀ ਜਿਆਦਾ ਯਾਦ ਕਰਦੇ ਹਨ। ਮੁੱਖ ਚਲਦਾ ਹੀ ਰਹਿੰਦਾ ਹੈ। ਇੱਥੇ ਪਾਰਲੌਕਿਕ ਬਾਪ ਕਿਓਂ ਭੁੱਲ ਜਾਂਦਾ ਹੈ? ਬੁੱਧੀਯੋਗ ਕਿਓਂ ਟੁੱਟ ਪੈਂਦਾ ਹੈ? ਮੁੱਖ ਨਾਲ ਬਾਬਾ – ਬਾਬਾ ਕਹਿਣਾ ਵੀ ਨਹੀਂ ਹੈ। ਆਤਮਾ ਜਾਣਦੀ ਹੈ ਬਾਬਾ ਨੂੰ ਯਾਦ ਕਰਨਾ ਹੈ। ਜੇਕਰ ਖਾਸ ਬੈਠਣ ਦੀ ਆਦਤ ਹੈ ਤਾਂ ਯੋਗ ਸਿੱਧ ਨਾ ਹੋ ਸਕੇ। ਇਹ ਈਸ਼ਵਰੀ ਯੋਗ ਤੁਹਾਨੂੰ ਆਪ ਈਸ਼ਵਰ ਸਿਖਾ ਰਹੇ ਹਨ। ਯੋਗੇਸ਼ਵਰ ਕਹਿੰਦੇ ਹੋ ਨਾ। ਤੁਹਾਨੂੰ ਈਸ਼ਵਰ ਨੇ ਯੋਗ ਸਿਖਾਇਆ ਹੈ ਕਿ ਮੈਨੂੰ ਬਾਪ ਨੂੰ ਯਾਦ ਕਰੋ। ਇਵੇਂ ਨਹੀਂ ਜਦ ਮੈਨੂੰ ਦੀਦੀ ਯੋਗ ਵਿੱਚ ਬੈਠਾਉਂਦੀ ਹੈ ਤਾਂ ਮਜਾ ਆਉਂਦਾ ਹੈ। ਉਨ੍ਹਾਂ ਦਾ ਯੋਗ ਕਦੇ ਸਥਾਈ ਨਹੀਂ ਰਹਿ ਸਕੇਗਾ। ਸਮਝੋ ਹਾਰਟਫੇਲ ਦੀ ਤਕਲੀਫ ਹੋ ਜਾਂਦੀ ਹੈ ਤਾਂ ਉਸ ਸਮੇਂ ਕੋਈ ਯੋਗ ਵਿੱਚ ਬਿਠਾਏਗਾ ਕੀ? ਇਹ ਤਾਂ ਬੁੱਧੀ ਨਾਲ ਯਾਦ ਕਰਨਾ ਹੈ। ਮਨੁੱਖ ਜੋ ਵੀ ਯੋਗ ਸਿਖਾਉਂਦੇ ਹਨ ਉਹ ਹੈ ਰਾਂਗ। ਯੋਗੀ ਕੋਈ ਵੀ ਇਸ ਦੁਨੀਆਂ ਵਿੱਚ ਹੈ ਨਹੀਂ। ਉਵੇਂ ਤਾਂ ਕਿਸ ਨੂੰ ਵੀ ਯਾਦ ਕਰੋ ਤਾਂ ਉਹ ਵੀ ਯੋਗ ਹੋਇਆ। ਅੰਬ ਚੰਗਾ ਲਗਦਾ ਹੈ ਤਾਂ ਉਨ੍ਹਾਂ ਨਾਲ ਯੋਗ ਲੱਗ ਜਾਂਦਾ ਹੈ, ਲਾਲਬੱਤੀ ਚੰਗੀ ਲਗਦੀ ਹੈ ਤਾਂ ਉਹ ਯਾਦ ਆਵੇਗੀ ਤਾਂ ਉਨ੍ਹਾਂ ਨਾਲ ਵੀ ਯੋਗ ਹੋਇਆ। ਪਰ ਇੱਥੇ ਤਾਂ ਦੇਹ ਸਹਿਤ ਦੇਹ ਦੇ ਜੋ ਵੀ ਸੰਬੰਧ ਹਨ ਉਨ੍ਹਾਂ ਸਭ ਨੂੰ ਭੁੱਲ ਮੇਰੇ ਇੱਕ ਦੇ ਨਾਲ ਯੋਗ ਲਗਾਓ ਤਾਂ ਤੁਹਾਡਾ ਕਲਿਆਣ ਹੋਵੇਗਾ ਅਤੇ ਤੁਸੀਂ ਵਿਕਰਮਾਜੀਤ ਬਣ ਜਾਵੋਗੇ। ਬਾਪ ਹੀ ਆਕੇ ਸਦਗਤੀ ਦਾ ਰਸਤਾ ਦੱਸਦੇ ਹਨ। ਬਾਪ ਦੇ ਬਗੈਰ ਕੋਈ ਵੀ ਸਦਗਤੀ ਦੇ ਨਾ ਸਕੇ। ਬਾਕੀ ਸਭ ਹਨ ਦੁਰਗਤੀ ਦਾ ਰਸਤਾ ਦੱਸਣ ਵਾਲੇ। ਸ੍ਵਰਗ ਕਿਹਾ ਜਾਂਦਾ ਹੈ ਸਦਗਤੀ ਨੂੰ ਅਤੇ ਮੁਕਤੀਧਾਮ, ਜਿੱਥੇ ਅਸੀਂ ਆਤਮਾਵਾਂ ਰਹਿੰਦੀਆਂ ਹਾਂ ਉਹ ਹੈ ਘਰ। ਇਸ ਸਮੇਂ ਸਾਰਿਆਂ ਨੂੰ ਦੁਰਗਤੀ ਵਿੱਚ ਪਹੁੰਚਾਉਣ ਵਾਲੀ ਹੈ – ਮਨੁੱਖ ਮੱਤ। ਨਿਰਾਕਾਰ ਬਾਪ ਆਕੇ ਸਦਗਤੀ ਦਿੰਦੇ ਹਨ ਫਿਰ ਅੱਧਾਕਲਪ ਅਸੀਂ ਸਦਗਤੀ ਵਿੱਚ ਰਹਿੰਦੇ ਹਾਂ। ਉੱਥੇ ਭਗਵਾਨ ਨਾਲ ਮਿਲਣ ਅਤੇ ਮੁਕਤੀ ਜੀਵਨਮੁਕਤੀ ਪਾਉਣ ਲਈ ਦਰ – ਦਰ ਭਟਕਦੇ ਨਹੀਂ ਹਨ। ਜਦ ਰਾਵਣ ਰਾਜ ਸ਼ੁਰੂ ਹੁੰਦਾ ਹੈ ਤਾਂ ਦਰ – ਦਰ ਲੱਭਣਾ ਸ਼ੁਰੂ ਕਰਦੇ ਹਨ ਕਿਓਂ ਕਿ ਅਸੀਂ ਡਿੱਗਣ ਲੱਗ ਪੈਂਦੇ ਹਾਂ। ਭਗਤੀ ਨੂੰ ਵੀ ਸ਼ੁਰੂ ਹੋਣਾ ਹੀ ਹੈ। ਤੁਸੀਂ ਜਾਣਦੇ ਹੋ ਹੁਣ ਅਸੀਂ ਸ਼ਰੀਰ ਨੂੰ ਛੱਡ ਫਿਰ ਸ਼ਿਵਾਲੇ ਵਿੱਚ ਜਾਵਾਂਗੇ। ਸਤਿਯੁਗ ਹੈ ਬੇਹੱਦ ਦਾ ਸ਼ਿਵਾਲਾ। ਇਸ ਸਮੇਂ ਹੈ ਵੈਸ਼ਾਲਿਆ। ਇਹ ਗੱਲਾਂ ਯਾਦ ਕਰਨੀਆਂ ਪੈਂਦੀਆਂ ਹਨ। ਸ਼ਿਵਬਾਬਾ ਨੂੰ ਯਾਦ ਨਹੀਂ ਕਰਨਗੇ ਤਾਂ ਉਹ ਯੋਗੀ ਨਹੀਂ, ਭੋਗੀ ਠਹਿਰਿਆ। ਤੁਸੀਂ ਕਿਸੇ ਨੂੰ ਸੁਣਨ ਦੇ ਲਈ ਕਹਿੰਦੇ ਹੋ ਤਾਂ ਕਹਿੰਦੇ ਹਨ ਅਸੀਂ ਦੋ ਵਚਨ ਸੁਣਾਂਗੇ। ਹੁਣ ਦੋ ਵਚਨ ਤਾਂ ਬਹੁਤ ਨਾਮੀਗ੍ਰਾਮੀ ਹਨ। ਮਨਮਨਾਭਵ, ਮਧਜੀਭਵ। ਮੈਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਇਨ੍ਹਾਂ ਦੋ ਵਚਨਾਂ ਨਾਲ ਹੀ ਜੀਵਨਮੁਕਤੀ ਮਿਲਦੀ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਨਿਰੋਗੀ ਬਣੋਗੇ ਅਤੇ ਚੱਕਰ ਨੂੰ ਯਾਦ ਕਰੋਗੇ ਤਾਂ ਧਨਵਾਨ ਬਣੋਗੇ। ਦੋ ਵਚਨ ਨਾਲ ਤੁਸੀਂ ਐਵਰਵੇਲਦੀ ਅਤੇ ਏਵਰਵੇਲਦੀ ਬਣ ਜਾਂਦੇ ਹੋ। ਜੇਕਰ ਰਾਈਟ ਗੱਲ ਹੈ ਤਾਂ ਉਸ ਤੇ ਚਲਣਾ ਪਵੇ, ਨਹੀਂ ਤਾਂ ਸਮਝਦੇ ਹਨ ਬੁੱਧੂ ਹਨ। ਅਲਫ਼ ਅਤੇ ਬੇ – ਇਹ ਹੈ ਦੋ ਵਚਨ। ਅਲਫ਼ ਅਲਾਹ, ਬੇ ਹੋਈ ਰਚਨਾ। ਬਾਬਾ ਹੈ ਅਲਫ਼, ਬੇ ਹੈ ਬਾਦਸ਼ਾਹੀ। ਤੁਹਾਡੇ ਵਿੱਚ ਕੋਈ ਨੂੰ ਬਾਦਸ਼ਾਹੀ ਮਿਲਦੀ ਹੈ ਅਤੇ ਕੋਈ ਪ੍ਰਜਾ ਵਿੱਚ ਜਾਂਦੇ ਹਨ। ਤੁਸੀਂ ਬੱਚਿਆਂ ਨੂੰ ਪੋਤਾਮੇਲ ਰੱਖਣਾ ਚਾਹੀਦਾ ਹੈ ਕਿ ਸਾਰੇ ਦਿਨ ਵਿੱਚ ਕਿੰਨਾ ਸਮੇਂ ਬਾਪ ਨੂੰ ਅਤੇ ਵਰਸੇ ਨੂੰ ਯਾਦ ਕੀਤਾ। ਇਹ ਸ਼੍ਰੀਮਤ ਬਾਪ ਹੀ ਦਿੰਦੇ ਹਨ। ਆਤਮਾਵਾਂ ਨੂੰ ਬਾਪ ਸਿਖਾਉਂਦੇ ਹਨ। ਮਨੁੱਖ ਧਨ ਦੇ ਲਈ ਕਿੰਨਾ ਮੱਥਾ ਮਾਰਦੇ ਹਨ। ਧਨ ਤਾਂ ਬ੍ਰਹਮਾ ਦੇ ਕੋਲ ਬਹੁਤ ਸੀ। ਜੱਦ ਵੇਖਿਆ ਕਿ ਅਲਫ਼ ਤੋਂ ਬਾਦਸ਼ਾਹੀ ਮਿਲਦੀ ਹੈ ਤਾਂ ਧਨ ਕੀ ਕਰਨਗੇ? ਕਿਉਂ ਨਾ ਸਭ ਕੁਝ ਅਲਫ਼ ਦੇ ਹਵਾਲੇ ਕਰ ਬਾਦਸ਼ਾਹੀ ਲਈਏ। ਬਾਬਾ ਨੇ ਇਸ ਤੇ ਇੱਕ ਗੀਤ ਵੀ ਬਣਾਇਆ…ਅਲਫ਼ ਨੂੰ ਅਲਾਹ ਮਿਲਿਆ…ਬੇ ਨੂੰ ਮਿਲੀ ਬਾਦਸ਼ਾਹੀ…ਉਸੀ ਸਮੇਂ ਬੁੱਧੀ ਵਿੱਚ ਆਇਆ ਸਾਨੂੰ ਤਾਂ ਵਿਸ਼ਨੂੰ ਚਤੁਰਭੁਜ ਬਣਨਾ ਹੈ, ਅਸੀਂ ਇਸ ਧਨ ਨੂੰ ਕੀ ਕਰਾਂਗੇ। ਬਸ ਬਾਬਾ ਨੇ ਬੁੱਧੀ ਦਾ ਤਾਲਾ ਖੋਲ ਦਿੱਤਾ। ਇਹ (ਸਾਕਾਰ) ਬਾਬਾ ਤਾਂ ਧਨ ਕਮਾਉਣ ਵਿੱਚ ਬਿਜ਼ੀ ਸੀ, ਜਦ ਰਜਾਈ ਮਿਲਦੀ ਹੈ ਤਾਂ ਗਦਾਈ ਦਾ ਕੰਮ ਕਿਓਂ ਕਰਨ। ਫਿਰ ਬਾਬਾ ਭੁੱਖਾ ਤਾਂ ਨਹੀਂ ਮਰਿਆ। ਬਾਬਾ ਦੇ ਕੋਲ ਜੋ ਆਉਂਦੇ ਹਨ – ਉਨ੍ਹਾਂ ਦੀ ਬਹੁਤ ਚੰਗੀ ਪਾਲਣਾ ਹੁੰਦੀ ਹੈ। ਘਰ ਵਿੱਚ ਭੁੱਖੇ ਮਰਦੇ ਹੋਣਗੇ। ਇੱਥੇ ਤਾਂ ਜੋ ਸ਼੍ਰੀਮਤ ਤੇ ਚਲਦੇ ਹਨ ਉਨ੍ਹਾਂ ਨੂੰ ਬਾਬਾ ਵੀ ਬਹੁਤ ਚੰਗੀ ਮਦਦ ਕਰਦੇ ਹਨ। ਬਾਬਾ ਕਹਿੰਦੇ ਹਨ ਸਭ ਨੂੰ ਰਸਤਾ ਦੱਸੋ ਕਿ ਬੇਹੱਦ ਦੇ ਬਾਪ ਨੂੰ ਯਾਦ ਕਰੋ ਅਤੇ ਚੱਕਰ ਦੀ ਨਾਲੇਜ ਨੂੰ ਯਾਦ ਕਰੋ ਤਾਂ ਤੁਹਾਡਾ ਬੇੜਾ ਪਾਰ ਹੋ ਜਾਵੇਗਾ। ਖਵਈਆ ਆਇਆ ਹੈ ਬੇੜਾ ਪਾਰ ਕਰਨ। ਤਾਂ ਤੇ ਗਾਉਂਦੇ ਹਨ ਪਤਿਤ – ਪਾਵਨ, ਖਵਈਆ ਪਰ ਯਾਦ ਕਿਸ ਨੂੰ ਕਰਨਾ ਹੈ, ਇਹ ਕਿਸ ਨੂੰ ਵੀ ਪਤਾ ਨਹੀਂ ਹੈ ਕਿਓਂਕਿ ਸਰਵਵਿਆਪੀ ਕਹਿ ਦਿੱਤਾ ਹੈ। ਇੱਕ ਹੀ ਸ਼ਿਵ ਦੇ ਚਿੱਤਰ ਨੂੰ ਕਹਿੰਦੇ ਹਨ ਭਗਵਾਨ। ਫਿਰ ਲਕਸ਼ਮੀ – ਨਾਰਾਇਣ ਜਾਂ ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਭਗਵਾਨ ਕਿਓਂ ਕਹਿੰਦੇ ਹਨ। ਜੇਕਰ ਸਭ ਹੀ ਬਾਪ ਬਣ ਜਾਵੇਂ ਤਾਂ ਵਰਸਾ ਕੌਣ ਦਵੇਗਾ। ਸਰਵਵਿਆਪੀ ਕਹਿਣ ਨਾਲ ਤਾਂ ਨਾ ਦੇਣ ਵਾਲਾ ਰਿਹਾ, ਨਾ ਲੈਣ ਵਾਲਾ ਰਿਹਾ। ਲਿਖਿਆ ਹੋਇਆ ਹੈ ਬ੍ਰਹਮਾ ਦਵਾਰਾ ਸਥਾਪਨਾ। ਉੱਪਰ ਵਿੱਚ ਸ਼ਿਵ ਖੜਾ ਹੈ। ਸ਼ਿਵਬਾਬਾ ਬ੍ਰਹਮਾ ਦਵਾਰਾ ਦੇਵਤਾ ਬਣਾਉਂਦੇ ਹਨ ਤਾਂ ਬ੍ਰਹਮਾ ਵੀ ਦੇਵਤਾ ਬਣਨਗੇ। ਇਹ ਕੰਮ ਇੱਕ ਬਾਪ ਦਾ ਹੀ ਹੈ। ਉਨ੍ਹਾਂ ਦੀ ਹੀ ਮਹਿਮਾ ਹੈ, ਏਕੋ ਓਂਕਾਰ… ਅਕਾਲਮੂਰਤ, ਆਤਮਾ ਅਕਾਲਮੂਰਤ ਹੁੰਦੀ ਹੈ। ਉਨ੍ਹਾਂ ਨੂੰ ਕਾਲ ਨਹੀਂ ਖਾਂਦੇ, ਤਾਂ ਬਾਪ ਵੀ ਅਕਾਲਮੂਰਤ ਹੈ। ਸ਼ਰੀਰ ਤਾਂ ਸਭ ਦੇ ਖਤਮ ਹੋ ਜਾਂਦੇ ਹਨ। ਆਤਮਾ ਨੂੰ ਕਦੀ ਕਾਲ ਖਾਂਦਾ ਨਹੀਂ ਹੈ। ਉੱਥੇ ਅਕਾਲੇ ਮ੍ਰਿਤੂ ਕਦੇ ਹੁੰਦਾ ਨਹੀਂ ਹੈ। ਸਮਝਦੇ ਹਨ ਸਾਨੂੰ ਇੱਕ ਸ਼ਰੀਰ ਛੱਡ ਦੂਜਾ ਲੈਣਾ ਹੈ। ਸ੍ਵਰਗ ਵਿੱਚ ਹੈ ਤਾਂ ਵੀ ਸ੍ਵਰਗ ਵਿੱਚ ਹੀ ਹੋਵੇਗਾ। ਇੱਥੇ ਤਾਂ ਸਭ ਨਰਕਵਾਸੀ ਹਨ। ਕਹਿੰਦੇ ਹਨ ਫਲਾਣਾ ਸ੍ਵਰਗ ਪਧਾਰਾ, ਤਾਂ ਜ਼ਰੂਰ ਪਹਿਲੇ ਨਰਕ ਵਿੱਚ ਸੀ। ਇੰਨੀ ਸਹਿਜ ਗੱਲ ਵੀ ਸਮਝਦੇ ਨਹੀਂ ਹਨ। ਸੰਨਿਆਸੀ ਵੀ ਨਹੀਂ ਜਾਣਦੇ ਹਨ। ਉਹ ਤਾਂ ਜਯੋਤੀ ਜੋਤ ਸਮਾਇਆ ਕਹਿ ਦਿੰਦੇ ਹਨ। ਭਾਰਤਵਾਸੀ ਭਗਤ ਭਗਵਾਨ ਨੂੰ ਯਾਦ ਕਰਦੇ ਹਨ। ਗ੍ਰਹਿਸਥੀ ਭਗਤ ਹਨ ਕਿਓਂਕਿ ਭਗਤੀ ਪ੍ਰਵ੍ਰਿਤੀ ਮਾਰਗ ਵਾਲਿਆਂ ਦੇ ਲਈ ਹੁੰਦੀ ਹੈ। ਉਹ ਤਾਂ ਹੈ ਤਤ੍ਵ ਗਿਆਨੀ। ਸਮਝਦੇ ਹਨ ਅਸੀਂ ਤਤ੍ਵ ਨਾਲ ਯੋਗ ਲਗਾਕੇ ਲੀਨ ਹੋ ਜਾਵਾਂਗੇ। ਉਹ ਤਾਂ ਆਤਮਾ ਨੂੰ ਵੀ ਵਿਨਾਸ਼ੀ ਮੰਨਦੇ ਹਨ । ਸੱਚ ਕਦੇ ਬੋਲ ਨਹੀਂ ਸਕਦੇ। ਸੱਚ ਹੈ ਇਕ ਪਰਮਾਤਮਾ। ਤੁਹਾਡਾ ਹੁਣ ਸੱਤ ਦਾ ਸੰਗ ਹੈ ਤਾਂ ਬਾਕੀ ਸਭ ਝੂਠ ਹੋਏ। ਕਲਯੁਗ ਵਿੱਚ ਸੱਤ ਬੋਲਣ ਵਾਲਾ ਕੋਈ ਮਨੁੱਖ ਹੁੰਦਾ ਹੀ ਨਹੀਂ। ਰਚਤਾ ਅਤੇ ਰਚਨਾ ਦੇ ਬਾਰੇ ਵਿੱਚ ਕੋਈ ਵੀ ਸੱਤ ਨਹੀਂ ਬੋਲਦਾ। ਬਾਪ ਕਹਿੰਦੇ ਹਨ ਹੁਣ ਮੈਂ ਤੁਹਾਨੂੰ ਸਾਰੇ ਸ਼ਾਸਤਰਾਂ ਦਾ ਸਾਰ ਦੱਸਦਾ ਹਾਂ। ਮੁੱਖ ਜੋ ਗੀਤਾ ਹੈ ਉਨ੍ਹਾਂ ਵਿੱਚ ਵੀ ਪਰਮਾਤਮਾ ਦੇ ਬਦਲੇ ਮਨੁੱਖ ਦਾ ਨਾਮ ਪਾ ਦਿੱਤਾ ਹੈ, ਜਦਕਿ ਕ੍ਰਿਸ਼ਨ ਇਸ ਸਮੇਂ ਸਾਂਵਰਾ ਹੈ। ਹੁਣ ਕ੍ਰਿਸ਼ਨ ਦਾ ਵੀ ਅਜਿਹਾ ਚਿੱਤਰ ਬਣਾਓ ਜੋ ਮਨੁੱਖ ਸਮਝਣ। ਡਬਲ ਸ਼ੇਡ ਦੇਣ। ਇੱਕ ਪਾਸੇ ਸਾਂਵਰੇ ਦਾ ਸ਼ੇਡ, ਦੂਜੇ ਪਾਸੇ ਗੋਰੇ ਦਾ ਸ਼ੇਡ ਫਿਰ ਉਨ੍ਹਾਂ ਤੇ ਸਮਝਾਇਆ ਜਾਵੇ ਕਿ ਕਾਮ ਚਿਤਾ ਤੇ ਬੈਠਣ ਨਾਲ ਕਾਲਾ ਬਣ ਜਾਂਦੇ ਹਨ। ਫਿਰ ਗਿਆਨ ਚਿਤਾ ਤੇ ਬੈਠਣ ਨਾਲ ਗੋਰਾ ਬਣ ਜਾਂਦੇ ਹਨ। ਨਿਵ੍ਰਿਤੀ ਅਤੇ ਪ੍ਰਵ੍ਰਿਤੀ ਦੋਵੇਂ ਹੀ ਮਾਰਗ ਵਿਖਾਉਣੇ ਹਨ। ਆਇਰਨ ਏਜ਼ ਫਿਰ ਗੋਲਡਨ ਏਜ਼ ਬਣਦੀ ਹੈ। ਗੋਲਡਨ ਦੇ ਬਾਦ ਫਿਰ ਸਿਲਵਰ, ਕਾਪਰ ਹੁੰਦੀ ਹੈ। ਆਤਮਾ ਕਹਿੰਦੀ ਹੈ ਪਹਿਲੇ ਮੈਂ ਕਾਮ ਚਿਤਾ ਤੇ ਸੀ, ਹੁਣ ਮੈਂ ਗਿਆਨ ਚਿਤਾ ਤੇ ਬੈਠੀ ਹਾਂ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਪਤਿਤ ਤੋਂ ਪਰੀਸਤਾਨੀ ਬਣ ਰਹੇ ਹਾਂ। ਯੋਗ ਵਿੱਚ ਰਹਿ ਤੁਸੀਂ ਕੋਈ ਵੀ ਚੀਜ਼ ਬਣਾਓ ਤਾਂ ਕਦੇ ਖਰਾਬ ਨਹੀਂ ਹੋਵੇਗੀ। ਬੁੱਧੀ ਠੀਕ ਰਹਿਣ ਨਾਲ ਮਦਦ ਮਿਲਦੀ ਹੈ। ਪਰ ਹੈ ਮੁਸ਼ਕਿਲ। ਬਾਬਾ ਕਹਿੰਦੇ ਹਨ ਅਸੀਂ ਵੀ ਭੁੱਲ ਜਾਂਦੇ ਹਾਂ। ਬਹੁਤ ਤਿੜਕਣ ਬਾਜੀ ਹੈ। ਬਹੁਤ ਚੰਗਾ ਅਭਿਆਸ ਚਾਹੀਦਾ ਹੈ। ਸਥਾਈ ਯਾਦ ਠਹਿਰ ਨਹੀਂ ਸਕਦੀ ਹੈ। ਚਲਦੇ ਫਿਰਦੇ ਯਾਦ ਵਿੱਚ ਰਹਿਣ ਦਾ ਅਭਿਆਸ ਕਰਨਾ ਹੈ। ਯਾਦ ਤਾਂ ਕਿੱਥੇ ਵੀ ਕਰ ਸਕਦੇ ਹੋ, ਯਾਦ ਨਾਲ ਬਲ ਮਿਲਦਾ ਹੈ। ਇਸ ਸਮੇਂ ਸੱਚਾ ਯੋਗ ਕੋਈ ਵੀ ਜਾਣਦੇ ਹੀ ਨਹੀਂ ਹਨ। ਬਾਪ ਦੇ ਸਿਵਾਏ ਜੋ ਵੀ ਯੋਗ ਲਗਾਉਣਾ ਸਿਖਾਉਂਦੇ ਹਨ, ਉਹ ਰਾਂਗ ਹੈ। ਭਗਵਾਨ ਨੇ ਜਦ ਯੋਗ ਸਿਖਾਇਆ ਤਾਂ ਸ੍ਵਰਗ ਬਣ ਗਿਆ। ਮਨੁੱਖਾਂ ਨੇ ਜਦ ਯੋਗ ਸਿਖਾਇਆ ਤਾਂ ਸ੍ਵਰਗ ਤੋਂ ਨਰਕ ਬਣ ਗਿਆ। ਕੋਈ ਵੀ ਉਲਟੀ ਚਲਣ ਥੋੜੀ ਚਲਦੇ ਹਨ ਤਾਂ ਬੁੱਧੀ ਦਾ ਤਾਲਾ ਬੰਦ ਹੋ ਜਾਂਦਾ ਹੈ। 10 – 15 ਮਿੰਟ ਵੀ ਯਾਦ ਵਿਚ ਨਹੀਂ ਰਹਿ ਸਕਦੇ। ਨਹੀਂ ਤਾਂ ਬੁੱਢਿਆਂ ਦੇ ਲਈ, ਬੱਚਿਆਂ ਦੇ ਲਈ, ਬੀਮਾਰਾਂ ਦੇ ਲਈ ਵੀ ਬਹੁਤ ਸਹਿਜ ਹੈ। ਬੁਹਤ ਚੰਗੀ ਮਿਠਾਈ ਹੈ। ਭਾਵੇਂ ਗੂੰਗਾ ਬਹਿਰਾ ਹੋਵੇ, ਉਹ ਵੀ ਇਸ਼ਾਰਿਆਂ ਨਾਲ ਸਮਝ ਸਕਦੇ ਹਨ। ਬਾਪ ਨੂੰ ਯਾਦ ਕਰੋ ਤਾਂ ਇਹ ਵਰਸਾ ਮਿਲੇਗਾ। ਕੋਈ ਵੀ ਆਵੇ ਤਾਂ ਬੋਲੋ ਅਸੀਂ ਤੁਹਾਨੂੰ ਰਸਤਾ ਦੱਸਦੇ ਹਾਂ। ਬੇਹੱਦ ਦੇ ਬਾਪ ਸ੍ਵਰਗ ਦੇ ਰਚਤਾ ਤੋਂ ਸ੍ਵਰਗ ਦੇ ਸਦਾ ਸੁੱਖ ਦਾ ਵਰਸਾ ਕਿਵੇਂ ਮਿਲਦਾ ਹੈ। ਇਹ ਛੋਟੀਆਂ – ਛੋਟੀਆਂ ਚਿੱਟਕੀਆਂ ਪਰਚੇ ਵੰਡਦੇ ਰਹਿਣਾ ਚਾਹੀਦਾ ਹੈ। ਦਿਲ ਵਿੱਚ ਬਹੁਤ ਉਮੰਗ ਰਹਿਣਾ ਚਾਹੀਦਾ ਹੈ। ਕੋਈ ਵੀ ਧਰਮ ਵਾਲਾ ਆਏ ਤਾਂ ਅਸੀਂ ਇਵੇਂ ਸਮਝਾਈਏ। ਬਾਪ ਕਹਿੰਦੇ ਹਨ ਇਹ ਦੇਹ ਦੇ ਸਭ ਧਰਮ ਛੱਡ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਤੁਸੀਂ ਮੇਰੇ ਕੋਲ ਚਲੇ ਆਓਗੇ। ਪਹਿਲੇ – ਪਹਿਲੇ ਇਹ ਨਿਸ਼ਚਾ ਕਰੋ ਫਿਰ ਦੂਜੀ ਗੱਲ, ਉਦੋਂ ਤੱਕ ਅੱਗੇ ਵਧਣਾ ਹੀ ਨਹੀਂ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਸ ਇਹ ਹੈ ਸਭ ਤੋਂ ਫਸਟਕਲਾਸ ਗੱਲ। ਸਿਰਫ ਦੋ ਅੱਖਰ ਹਨ ਅਲਫ਼ ਅਤੇ ਬੇ, ਬਾਪ ਅਤੇ ਵਰਸਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਆਪਣਾ ਸਭ ਕੁਝ ਅਲਫ਼ ਦੇ ਹਵਾਲੇ ਕਰ ਬੇ ਬਾਦਸ਼ਾਹੀ ਲੈਣੀ ਹੈ। ਪੋਤਾਮੇਲ ਰੱਖਣਾ ਹੈ ਕਿ ਬਾਪ ਅਤੇ ਵਰਸੇ ਦੀ ਕਿੰਨਾ ਸਮੇਂ ਯਾਦ ਰਹੀ।
2. ਕੋਈ ਵੀ ਉਲਟੀ ਚਲਣ ਨਹੀ ਚਲਨੀ ਹੈ। ਸਥਾਈ ਯਾਦ ਵਿੱਚ ਰਹਿਣ ਦਾ ਅਭਿਆਸ ਕਰਨਾ ਹੈ।
ਵਰਦਾਨ:-
ਅੰਦਰ ਵਿੱਚ ਜੇਕਰ ਕੋਈ ਵੀ ਕਮੀ ਹੈ ਤਾਂ ਉਸ ਦੇ ਕਾਰਨ ਨੂੰ ਸਮਝਕੇ ਨਿਵਾਰਨ ਕਰੋ ਕਿਓਂਕਿ ਮਾਇਆ ਦਾ ਨਿਯਮ ਹੈ ਕਿ ਜੋ ਕਮਜ਼ੋਰੀ ਤੁਹਾਡੇ ਵਿੱਚ ਹੋਵੇਗੀ, ਉਸੀ ਕਮਜ਼ੋਰੀ ਦੇ ਦਵਾਰਾ ਉਹ ਤੁਹਾਨੂੰ ਮਾਇਆਜੀਤ ਬਣਨ ਨਹੀਂ ਦਵੇਗੀ। ਮਾਇਆ ਉਸੀ ਕਮਜੋਰੀ ਦਾ ਫਾਇਦਾ ਲਵੇਗੀ ਅਤੇ ਅੰਤ ਸਮੇਂ ਵਿੱਚ ਵੀ ਉਹ ਹੀ ਕਮਜੋਰੀ ਧੋਖਾ ਦਵੇਗੀ। ਇਸਲਈ ਸਰਵ ਸ਼ਕਤੀਆਂ ਦਾ ਸਟਾਕ ਜਮਾਂ ਕਰ, ਸ਼ਕਤੀਸ਼ਾਲੀ ਆਤਮਾ ਬਣੋ ਅਤੇ ਯੋਗ ਦੇ ਪ੍ਰਯੋਗ ਦਵਾਰਾ ਹਰ ਕੰਮਪਲੇਨ ਨੂੰ ਸਮਾਪਤ ਕਰ ਕੰਮਪਲੀਟ ਬਣ ਜਾਓ। ਇਹ ਹੀ ਸਲੋਗਨ ਯਾਦ ਰਹੇ – “ਹੁਣ ਨਹੀਂ ਤਾਂ ਕਦੀ ਨਹੀਂ”।
ਸਲੋਗਨ:-
ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – “ਆਪਣਾ ਅਸਲੀ ਲਕਸ਼ ਕੀ ਹੈ?”
ਪਹਿਲੇ ਪਹਿਲੇ ਇਹ ਜਾਨਣਾ ਜ਼ਰੂਰ ਹੈ ਕਿ ਆਪਣਾ ਅਸਲੀ ਲਕਸ਼ ਕੀ ਹੈ? ਉਹ ਵੀ ਚੰਗੀ ਤਰ੍ਹਾਂ ਨਾਲ ਬੁੱਧੀ ਵਿੱਚ ਧਾਰਨ ਕਰਨਾ ਹੈ ਤਾਂ ਹੀ ਪੂਰਨ ਰੀਤੀ ਨਾਲ ਉਸ ਲਕਸ਼ ਵਿਚ ਉਪਸਥਿਤ ਹੋ ਸਕੋਗੇ। ਆਪਣਾ ਅਸਲੀ ਲਕਸ਼ ਹੈ – ਮੈਂ ਆਤਮਾ ਉਸ ਪਰਮਾਤਮਾ ਦੀ ਸੰਤਾਨ ਹਾਂ। ਅਸਲ ਵਿੱਚ ਕਰਮਾਤੀਤ ਹਾਂ ਫਿਰ ਆਪਣੇ ਆਪ ਨੂੰ ਭੁਲਣ ਨਾਲ ਕਰੰਮਬੰਧਨ ਵਿੱਚ ਆ ਗਈ, ਹੁਣ ਫਿਰ ਤੋਂ ਉਹ ਯਾਦ ਆਉਣ ਨਾਲ, ਇਸ ਈਸ਼ਵਰੀ ਯੋਗ ਵਿਚ ਰਹਿਣ ਨਾਲ ਆਪਣੇ ਕੀਤੇ ਹੋਏ ਵਿਕਰਮ ਵਿਨਾਸ਼ ਕਰ ਰਹੇ ਹਾਂ। ਤਾਂ ਆਪਣਾ ਲਕਸ਼ ਹੋਇਆ ਮੈਂ ਆਤਮਾ ਪ੍ਰਮਾਤਮਾ ਦੀ ਸੰਤਾਨ ਹਾਂ। ਬਾਕੀ ਕੋਈ ਆਪਣੇ ਨੂੰ ਹਮ ਸੋ ਦੇਵਤਾ ਸਮਝ ਉਸ ਲਕਸ਼ ਵਿਚ ਸਥਿਤ ਰਹਿਣਗੇ ਤਾਂ ਫਿਰ ਜੋ ਪਰਮਾਤਮਾ ਦੀ ਸ਼ਕਤੀ ਹੈ ਉਹ ਮਿਲ ਨਹੀਂ ਸਕੇਗੀ। ਅਤੇ ਨਾ ਫਿਰ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਹੁਣ ਇਹ ਤਾਂ ਆਪਣੇ ਨੂੰ ਫੁੱਲ ਗਿਆਨ ਹੈ, ਮੈਂ ਆਤਮਾ ਪਰਮਾਤਮਾ ਦੀ ਸੰਤਾਨ ਕਰਮਾਤੀਤ ਹੋ ਭਵਿੱਖ ਵਿੱਚ ਜਾਕੇ ਜੀਵਨਮੁਕਤੀ ਦੇਵੀ ਦੇਵਤਾ ਪਦਵੀ ਪਾਵਾਂਗੇ, ਇਸ ਲਕਸ਼ ਵਿੱਚ ਰਹਿਣ ਨਾਲ ਉਹ ਤਾਕਤ ਮਿਲ ਜਾਂਦੀ ਹੈ। ਹੁਣ ਇਹ ਜੋ ਮਨੁੱਖ ਚਾਹੁੰਦੇ ਹਨ ਸਾਨੂੰ ਸੁੱਖ ਸ਼ਾਂਤੀ ਪਵਿੱਤਰਤਾ ਚਾਹੀਦੀ ਹੈ, ਉਹ ਵੀ ਜਦ ਪੂਰਨ ਯੋਗ ਹੋਵੇਗਾ ਤਾਂ ਹੀ ਪ੍ਰਾਪਤੀ ਹੋਵੇਗੀ। ਬਾਕੀ ਦੇਵਤਾ ਪਦਵੀ ਤਾਂ ਆਪਣੀ ਭਵਿੱਖ ਪ੍ਰਾਲਬੱਧ ਹੈ, ਆਪਣਾ ਪੁਰਸ਼ਾਰਥ ਵੱਖ ਹੈ ਅਤੇ ਆਪਣੀ ਪ੍ਰਾਲਬੱਧ ਵੀ ਵੱਖ ਹੈ। ਤਾਂ ਇਹ ਲਕਸ਼ ਵੀ ਵੱਖ ਹੈ, ਆਪਣੇ ਨੂੰ ਇਸ ਲਕਸ਼ ਵਿਚ ਨਹੀਂ ਰਹਿਣਾ ਹੈ ਕਿ ਮੈਂ ਪਵਿੱਤਰ ਆਤਮਾ ਆਖਰੀਨ ਪਰਮਾਤਮਾ ਬਣ ਜਾਵਾਂਗੀ, ਨਹੀਂ। ਪਰ ਸਾਨੂੰ ਪਰਮਾਤਮਾ ਦੇ ਨਾਲ ਯੋਗ ਲਗਾਕੇ ਪਵਿੱਤਰ ਆਤਮਾ ਬਣਨਾ ਹੈ, ਬਾਕੀ ਆਤਮਾ ਨੂੰ ਕੋਈ ਪਰਮਾਤਮਾ ਨਹੀਂ ਬਣਨਾ ਹੈ। ਅੱਛਾ – ਓਮ ਸ਼ਾਂਤੀ।
➤ Email me Murli: Receive Daily Murli on your email. Subscribe!