20 November 2021 PUNJABI Murli Today | Brahma Kumaris

Read and Listen today’s Gyan Murli in Punjabi 

19 November 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸਾਰਿਆਂ ਨੂੰ ਇੱਕ ਬਾਪ ਦਾ ਹੀ ਪਰਿਚੈ ਦਵੋ, ਇੱਕ ਬਾਪ ਨਾਲ ਹੀ ਲੈਣ ਦੇਣ ਰੱਖੋ, ਆਪਣਾ ਸੱਚਾ ਪੋਤਾਮੇਲ ਦਵੋ"

ਪ੍ਰਸ਼ਨ: -

ਬੱਚਿਆਂ ਕੋਲੋਂ ਹੁਣ ਤੱਕ ਵੀ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੁੰਦੀਆਂ ਰਹਿੰਦੀਆਂ ਹਨ, ਉਸਦਾ ਕਾਰਨ ਕੀ ਹੈ?

ਉੱਤਰ:-

ਮੁੱਖ ਕਾਰਨ ਹੈ – ਯੋਗ ਵਿੱਚ ਬਹੁਤ ਕੱਚੇ ਹਨ। ਬਾਪ ਦੀ ਯਾਦ ਵਿੱਚ ਰਹਿਣ ਤਾਂ ਕੋਈ ਬੁਰਾ ਕੰਮ ਨਹੀ ਹੋ ਸਕਦਾ। ਨਾਮ ਰੂਪ ਵਿੱਚ ਫਸਣਗੇ ਤਾਂ ਯੋਗ ਲੱਗ ਨਹੀਂ ਸਕਦਾ। ਤੁਸੀਂ ਪਤਿਤ ਤੋਂ ਪਾਵਨ ਬਣਨ ਦੀ ਧੁਨ ਵਿੱਚ ਰਹੋ। ਨਿਰੰਤਰ ਸ਼ਿਵਬਾਬਾ ਦੀ ਯਾਦ ਵਿੱਚ ਰਹੋ, ਤੁਹਾਡਾ ਆਪਸ ਵਿੱਚ ਜਿਸਮਾਨੀ ਪਿਆਰ ਹੋਣਾ ਨਹੀਂ ਚਾਹੀਦਾ।

ਗੀਤ:-

ਜਲੇ ਨਾ ਕਿਉਂ ਪਰਵਾਨਾ ..

ਓਮ ਸ਼ਾਂਤੀ ਇਹ ਭਗਤੀ ਮਾਰਗ ਦੇ ਗੀਤ ਗਾਏ ਹੋਏ ਹਨ। ਆਖਰੀਨ ਇਹ ਸਾਰੇ ਬੰਦ ਹੋ ਜਾਣਗੇ, ਇਨ੍ਹਾਂ ਦੀ ਲੋੜ ਨਹੀਂ। ਗਾਇਨ ਵੀ ਹੈ ਇੱਕ ਸੈਕੰਡ ਵਿੱਚ ਬਾਪ ਕੋਲੋਂ ਵਰਸਾ ਮਿਲਦਾ ਹੈ। ਤੁਸੀਂ ਜਾਣਦੇ ਹੋ – ਬੇਹੱਦ ਦੇ ਬਾਬਾ ਕੋਲੋਂ ਜੀਵਨਮੁਕਤੀ ਦਾ ਵਰਸਾ ਮਿਲਦਾ ਹੈ। ਜੀਵਨਮੁਕਤੀ ਮਤਲਬ ਇਸ ਦੁੱਖਧਾਮ ਤੋਂ ਮੁਕਤ, ਭ੍ਰਿਸ਼ਟਾਚਾਰ ਤੋਂ ਮੁਕਤ। ਫਿਰ ਕੀ ਬਣਨਗੇ? ਉਸਦੇ ਲਈ ਏਮ ਆਬਜੈਕਟ ਤਾਂ ਬਹੁਤ ਚੰਗੀ ਸਮਝਾਉਣ ਦੀ ਹੈ। ਬਾਬਾ ਨੇ ਰਾਤ੍ਰੀ ਨੂੰ ਵੀ ਸਮਝਾਇਆ ਕਿ ਕੋਈ ਵੀ ਆਉਂਦੇ ਹਨ ਤਾਂ ਪਹਿਲੇ ਪਰਿਚੈ ਦੋ ਉੱਚ ਤੇ ਉੱਚ ਭਗਵਾਨ ਦਾ। ਪੁੱਛਦੇ ਹਨ – ਇੱਥੇ ਦਾ ਉੱਦੇਸ਼ ਕੀ ਹੈ? ਤਾਂ ਪਹਿਲੇ – ਪਹਿਲੇ ਪਰਿਚੈ ਦੇਣਾ ਹੈ ਬੇਹੱਦ ਦੇ ਬਾਪ ਦਾ। ਹੁਣ ਉਹ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣੋਗੇ। ਗਾਉਂਦੇ ਵੀ ਹਨ ਹੇ ਪਤਿਤ – ਪਾਵਨ ਆਓ। ਤਾਂ ਬਾਪ ਨੂੰ ਜਰੂਰ ਕੋਈ ਅਥਾਰਿਟੀ ਹੋਵੇਗੀ ਨਾ। ਕੋਈ ਤਾਂ ਪਾਰ੍ਟ ਮਿਲਿਆ ਹੋਇਆ ਹੋਵੇਗਾ। ਉਨ੍ਹਾਂ ਨੂੰ ਕਹਿੰਦੇ ਹਨ – ਉੱਚ ਤੇ ਉੱਚ ਬਾਪ। ਉਹ ਭਾਰਤ ਵਿੱਚ ਹੀ ਆਉਂਦੇ ਹਨ। ਭਾਰਤ ਨੂੰ ਹੀ ਆਕੇ ਉੱਚ ਤੇ ਉੱਚ ਬਣਾਉਂਦੇ ਹਨ। ਬੈਕੁੰਠ ਦੀ ਸੌਗਾਤ ਲੈ ਆਉਂਦੇ ਹਨ। ਮਨੁੱਖ ਸ੍ਰਿਸ਼ਟੀ ਵਿੱਚ ਉੱਚ ਤੇ ਉੱਚ ਹੈ ਦੇਵੀ – ਦੇਵਤੇ, ਸੂਰਜਵੰਸ਼ੀ ਘਰਾਣਾ, ਜੋ ਸਤਿਯੁਗ ਵਿੱਚ ਰਾਜ ਕਰਦੇ ਸੀ। ਸਤਿਯੁਗ ਸਥਾਪਨ ਕਰਨ ਵਾਲਾ ਉੱਚ ਤੇ ਉੱਚ ਭਗਵਾਨ ਹੀ ਹੈ। ਉਨ੍ਹਾਂ ਨੂੰ ਕਹਿੰਦੇ ਵੀ ਹੈ ਹੈਵਿਨ ਸਥਾਪਨ ਕਰਨ ਵਾਲਾ, ਹੈਵਨਲੀ ਗੌਡ ਫਾਦਰ। ਉਹ ਬਾਪ ਹੈ, ਉਨ੍ਹਾਂ ਦੇ ਲਈ ਕਦੀ ਇਵੇਂ ਨਹੀਂ ਕਹਿ ਸਕਦੇ ਹਨ ਕਿ ਬਾਪ ਸ੍ਰਵਵਿਆਪੀ ਹੈ। ਸ੍ਰਵਵਿਆਪੀ ਕਹਿਣ ਨਾਲ ਬਾਪ ਦਾ ਵਰਸਾ ਗੁੰਮ ਹੋ ਜਾਂਦਾ ਹੈ। ਕਿੰਨੀਆਂ ਮਿੱਠੀਆਂ ਗੱਲਾਂ ਹਨ, ਬਾਪ ਮਾਨਾ ਵਰਸਾ। ਜਰੂਰ ਆਪਣੇ ਬੱਚਿਆਂ ਨੂੰ ਹੀ ਵਰਸਾ ਦੇਣਗੇ। ਸਾਰੇ ਬੱਚਿਆਂ ਦਾ ਬਾਪ ਇੱਕ ਹੀ ਹੈ। ਉਹ ਆਕੇ ਸੁੱਖ – ਸ਼ਾਂਤੀ ਦਾ ਵਰਸਾ ਦਿੰਦੇ ਹਨ, ਰਾਜਯੋਗ ਸਿਖਾਉਂਦੇ ਹਨ। ਬਾਕੀ ਤਾਂ ਸਾਰੀਆਂ ਆਤਮਾਵਾਂ ਹਿਸਾਬ – ਕਿਤਾਬ ਚੁਕਤੁ ਕਰ ਵਾਪਿਸ ਚਲੀਆਂ ਜਾਣਗੀਆਂ। ਹੁਣ ਪੁਰਾਣੀ ਦੁਨੀਆਂ ਖਤਮ ਹੋਣ ਵਾਲੀ ਹੈ। ਉਸ ਦੇ ਲਈ ਇਹ ਮਹਾਭਾਰਤ ਲੜਾਈ ਹੈ। ਅਨੇਕ ਧਰਮਾਂ ਦਾ ਵਿਨਾਸ਼, ਇੱਕ ਧਰਮ ਦੀ ਸਥਾਪਨਾ ਹੋਣੀ ਹੈ। ਬੁੱਧੀ ਵੀ ਕਹਿੰਦੀ ਹੈ ਜਰੂਰ ਕਲਯੁਗ ਦੇ ਬਾਦ ਸਤਿਯੁਗ ਆਉਣਾ ਚਾਹੀਦਾ ਹੈ। ਦੇਵੀ – ਦੇਵਤਾਵਾਂ ਦੀ ਹਿਸਟ੍ਰੀ ਰਿਪੀਟ। ਗਾਇਆ ਵੀ ਹੋਇਆ ਹੈ ਬ੍ਰਹਮਾ ਦਵਾਰਾ ਸਥਾਪਨਾ ਕਰਦੇ ਹਨ। ਉੱਚ ਤੇ ਉੱਚ ਪਦਵੀ ਪ੍ਰਾਪਤ ਕਰਾਉਂਦੇ ਹਨ।

ਬਾਪ ਕਹਿੰਦੇ ਹਨ – ਬੱਚੇ ਇਹ ਅੰਤਿਮ ਜਨਮ ਪਵਿੱਤਰ ਬਣੋ। ਹੁਣ ਮ੍ਰਿਤੂਲੋਕ ਮੁਰਦਾਬਾਦ ਅਤੇ ਅਮਰਲੋਕ ਜਿੰਦਾਬਾਦ ਹੋਣਾ ਹੈ। ਤੁਸੀਂ ਸਭ ਪਾਰਵਤੀਆਂ ਹੋ, ਅਮਰਕਥਾ ਸੁਣ ਰਹੀਆਂ ਹੋ। ਬੱਚੇ ਅਤੇ ਬੱਚੀਆਂ ਦੋਨੋ ਅਮਰ ਬਣਨਗੇ ਨਾ। ਇਸ ਨੂੰ ਅਮਰਕਥਾ ਕਹੋ, ਤਿਜਰੀ ਦੀ ਕਥਾ ਕਹੋ। ਅਕਸਰ ਕਰਕੇ ਮਾਤਾਵਾਂ ਹੀ ਕਥਾ ਸੁਣਦੀਆਂ ਹਨ। ਕੀ ਅਮਰਪੂਰੀ ਵਿੱਚ ਪੁਰਸ਼ ਨਹੀਂ ਹੋਣਗੇ? ਦੋਨੋ ਹੀ ਹੋਣਗੇ, ਇਹ ਬਾਪ ਹੀ ਸਮਝਾਉਂਦੇ ਹਨ ਕਿ ਭਗਤੀ ਮਾਰਗ ਦੇ ਸ਼ਾਸਤਰ ਕੀ ਕਹਿੰਦੇ ਹਨ ਅਤੇ ਬਾਪ ਕੀ ਕਹਿੰਦੇ ਹਨ? ਇਹ ਵੀ ਕਹਿੰਦੇ ਹਨ ਭਗਤੀ ਦਾ ਫਲ ਭਗਵਾਨ ਦੇਣ ਆਉਂਦੇ ਹਨ। ਬਰੋਬਰ ਸਤਿਯੁਗ ਵਿੱਚ ਇਨ੍ਹਾਂ ਦੇਵੀ – ਦੇਵਤਾਵਾਂ ਦਾ ਹੀ ਵਿਸ਼ਵ ਤੇ ਰਾਜ ਸੀ। ਇਨ੍ਹਾਂ ਨੂੰ ਫ਼ਲ ਕਿਸ ਨੇ ਦਿੱਤਾ? ਕੋਈ ਵੀ ਸਾਧੂ – ਸੰਨਿਆਸੀ ਆਦਿ ਤਾਂ ਦੇ ਨਾ ਸਕਣ। ਇਹ ਵੀ ਜਾਣਦੇ ਹੋ ਭਗਤੀ ਵੀ ਸਭ ਇੱਕ ਜਿਹੀ ਨਹੀ ਕਰਦੇ। ਜੋ ਬਹੁਤ ਭਗਤੀ ਕਰੇਗਾ ਉਨ੍ਹਾਂ ਨੂੰ ਫਲ ਵੀ ਜਰੂਰ ਅਜਿਹਾ ਹੀ ਮਿਲੇਗਾ। ਜੋ ਪੂਜਯ ਸਨ ਉਹ ਹੀ ਪੁਜਾਰੀ ਬਣੇ ਫਿਰ ਪੂਜਯ ਬਣਨਗੇ। ਭਗਤੀ ਦਾ ਫਲ ਤਾਂ ਮਿਲੇਗਾ ਨਾ। ਇਹ ਗੱਲਾਂ ਵੀ ਸਭ ਸਮਝਾਉਣੀਆਂ ਹੁੰਦੀਆਂ ਹਨ। ਪਹਿਲੇ – ਪਹਿਲੇ ਤ੍ਰਿਮੂਰਤੀ ਤੇ ਸਮਝਾਉਣਾ ਹੈ। ਇਵੇਂ ਨਹੀਂ ਕਿ ਪਹਿਲੇ ਸੀੜੀ ਦੇ ਚਿੱਤਰ ਤੇ ਲੈ ਜਾਓ। ਇਹ ਹੈ ਡਿਟੇਲ ਦੀਆਂ ਗੱਲਾਂ। ਪਹਿਲੇ – ਪਹਿਲੇ ਪਰਿਚੈ ਦੇਣਾ ਹੈ ਬਾਪ ਦਾ। ਉਹ ਹੈ ਉੱਚੇ ਤੇ ਉੱਚਾ। ਫਿਰ ਬ੍ਰਹਮਾ ਵਿਸ਼ਨੂੰ ਸ਼ੰਕਰ ਦਾ ਫਿਰ ਲਕਸ਼ਮੀ – ਨਾਰਾਇਣ ਦਾ। ਬਾਕੀ ਭਗਤੀ ਮਾਰਗ ਦੇ ਚਿੱਤਰ ਤਾਂ ਢੇਰਾਂ ਦੇ ਢੇਰ ਹਨ। ਪਹਿਲੇ – ਪਹਿਲੇ ਇਹ ਬੋਲੋ ਕਿ ਬੇਹੱਦ ਦਾ ਬਾਪ ਹੈ – ਜਿਸ ਤੋਂ ਅਸੀਂ ਬੇਹੱਦ ਸ੍ਵਰਗ ਦਾ ਵਰਸਾ ਲੈਂਦੇ ਹਾਂ। ਉੱਚ ਤੇ ਉੱਚ ਭਗਵਾਨ ਵਰਸਾ ਵੀ ਉੱਚ ਤੇ ਉੱਚ ਦਿੰਦੇ ਹਨ। ਭਾਰਤ ਵਿੱਚ ਸ਼ਿਵ ਜਯੰਤੀ ਵੀ ਮਨਾਈ ਜਾਂਦੀ ਹੈ, ਜਰੂਰ ਹੈਵਿਨਲੀ ਗੌਡ ਫਾਦਰ ਨੇ ਆਕੇ ਹੈਵਿਨ ਸਥਾਪਨ ਕੀਤਾ ਹੋਵੇਗਾ। ਬਾਪ ਹੀ ਸ੍ਵਰਗ ਸਥਾਪਨ ਕਰਦੇ ਹਨ ਫਿਰ 5 ਹਜਾਰ ਵਰ੍ਹੇ ਦੇ ਬਾਦ ਨਰਕ ਹੋ ਜਾਂਦਾ ਹੈ। ਰਾਮ ਨੂੰ ਵੀ ਆਉਣਾ ਪੈਂਦਾ ਹੈ, ਤਾਂ ਸਮੇਂ ਤੇ ਰਾਵਣ ਨੂੰ ਵੀ ਆਉਣਾ ਪੈਂਦਾ ਹੈ। ਰਾਮ ਵਰਸਾ ਦਿੰਦੇ, ਰਾਵਣ ਸ਼ਰਾਪ ਦਿੰਦੇ ਹਨ। ਗਿਆਨ ਮਤਲਬ ਦਿਨ ਪੂਰੇ ਹੋ ਰਾਤ ਹੋ ਜਾਂਦੀ ਹੈ। ਦਿਨ ਵਿੱਚ ਸਿਰਫ ਸੂਰਜਵੰਸ਼ੀ, ਚੰਦ੍ਰਵੰਸ਼ੀ। ਇਹ ਗੱਲਾਂ ਨਟਸ਼ੇਲ ਵਿੱਚ ਸਮਝਾਉਣ ਦੀਆਂ ਬਹੁਤ ਸਹਿਜ ਹਨ। ਪਹਿਲੇ – ਪਹਿਲੇ ਉੱਚ ਤੇ ਉੱਚ ਬਾਪ ਦਾ ਪਰਿਚੈ ਦੇ ਪੱਕਾ ਕਰਾਉਣਾ ਚਾਹੀਦਾ ਹੈ। ਮੂਲ ਗੱਲ ਹੀ ਇਹ ਹੈ। ਸਤਿਯੁਗ ਵਿੱਚ ਦੇਵੀ – ਦੇਵਤਾ ਘਰਾਣਾ ਸੀ। ਸਤੋਪ੍ਰਧਾਨ ਸੀ ਫਿਰ ਸਤੋ – ਰਜੋ – ਤਮੋ ਵਿੱਚ ਆਏ। ਇਹ ਹੈ ਚੱਕਰ। ਇੱਕ ਹੀ ਚੀਜ਼ ਕਾਇਮ ਨਹੀਂ ਰਹਿ ਸਕਦੀ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਇਹ ਯਾਦ ਰਹੇ ਕਿ ਉੱਚ ਤੇ ਉੱਚ ਬਾਪ ਨੂੰ ਯਾਦ ਕਰਨਾ ਹੈ। ਇਸ ਯਾਦ ਵਿੱਚ ਬਹੁਤ ਕੱਚੇ ਹਨ। ਬਾਬਾ ਵੀ ਆਪਣਾ ਅਨੁਭਵ ਦੱਸਦੇ ਹਨ ਤਾਂ ਯਾਦ ਹੀ ਘੜੀ – ਘੜੀ ਭੁੱਲ ਜਾਂਦੀ ਹੈ ਕਿਉਕਿ ਇਹਨਾਂ ਨੂੰ ਬਹੁਤ ਖ਼ਿਆਲਾਤ ਰਹਿੰਦੇ ਹਨ। ਤਾਂ ਹੀ ਕਿਹਾ ਜਾਂਦਾ ਹੈ ਜਿਨਾਂ ਦੇ ਮੱਥੇ ਮਾਮਲਾ, ਉਹ ਯਾਦ ਵਿੱਚ ਕਿਵੇਂ ਰਹਿਣ। ਬਾਬਾ ਦੇ ਸਾਰੇ ਦਿਨ ਖ਼ਿਆਲਾਤ ਚੱਲਦਾ ਰਹਿੰਦਾ ਹੈ। ਕਿੰਨੀਆਂ ਗੱਲਾਂ ਸਾਹਮਣੇ ਆਉਦੀਆਂ ਹਨ। ਬਾਬਾ ਨੂੰ ਸਵੇਰੇ ਉੱਠਕੇ ਬੈਠਣ ਵਿੱਚ ਜਾਸਤੀ ਮਜ਼ਾ ਆਉਂਦਾ ਹੈ। ਨਸ਼ਾ ਵੀ ਰਹਿੰਦਾ ਹੈ। ਬਸ, ਇਹ ਸਥਾਪਨਾ ਹੋਣ ਦੇ ਬਾਦ ਅਸੀਂ ਵਿਸ਼ਵ ਦਾ ਮਹਾਰਾਜਾ ਬਣਾਂਗਾ ਫਿਰ ਤੋਂ। ਜਿਵੇਂ ਬਾਬਾ ਆਪਣਾ ਅਨੁਭਵ ਦੱਸਦੇ ਹਨ ਕਿ ਪਹਿਲੀ – ਪਹਿਲੀ ਮੁੱਖ ਗੱਲ ਹੈ – ਬਾਪ ਦਾ ਪਰਿਚੈ। ਹੋਰ ਜੋ ਵੀ ਗੱਲਾਂ ਕੋਈ ਕਹੇ ਬੋਲੋ, ਇਸ ਵਿੱਚ ਕੋਈ ਫਾਇਦਾ ਨਹੀਂ। ਅਸੀਂ ਤੁਹਾਨੂੰ ਪਰਿਚੈ ਦਿੰਦੇ ਹਾਂ ਉੱਚੇ ਤੇ ਉੱਚੇ ਬਾਪ ਦਾ। ਉਹ ਹੀ ਉੱਚੇ ਤੇ ਉੱਚੇ ਬਾਪ ਦਾ ਵਰਸਾ ਦਿੰਦੇ ਹਨ ਵਿਸ਼ਵ ਦੇ ਮਾਲਿਕ ਬਣਨ ਦਾ। ਆਰਯ ਸਮਾਜੀ ਲੋਕ ਦੇਵਤਾਵਾਂ ਦੇ ਚਿਤਰਾਂ ਨੂੰ ਨਹੀਂ ਮੰਨਦੇ। ਤੁਹਾਡੇ ਕੋਲ ਚਿੱਤਰ ਦੇਖਦੇ ਹਨ ਤਾਂ ਹੀ ਵਿਗੜਦੇ ਹਨ। ਜਿਸ ਨੂੰ ਵਰਸਾ ਲੈਣਾ ਹੋਵੇਗਾ ਉਹ ਸ਼ਾਂਤੀ ਨਾਲ ਆਕੇ ਸੁਣਦੇ ਰਹਿਣਗੇ। ਮੁਖ ਗੱਲ ਹੀ ਇੱਕ ਹੈ ਉੱਚ ਤੇ ਉੱਚ ਭਗਵਾਨ ਦੀ। ਉੱਚ ਤੇ ਉੱਚ ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਨਹੀਂ ਕਹਾਂਗੇ। ਉੱਚ ਤੇ ਉੱਚ ਬਾਪ ਤੋਂ ਵਰਸਾ ਮਿਲਦਾ ਹੈ। ਉਹ ਹੀ ਪਤਿਤ – ਪਾਵਨ ਹੈ। ਇਹ ਗੱਲ ਪੱਕੀ ਕਰ ਲੋ। ਗੌਡ ਇੰਜ ਵਨ। ਬਾਪ ਮਾਨਾ ਵਰਸਾ। ਭਾਰਤ ਵਿੱਚ ਆਕੇ ਵਰਸਾ ਦਿੰਦੇ ਹਨ। ਬ੍ਰਹਮਾ ਦਵਾਰਾ ਨਵੀਂ ਦੁਨੀਆਂ ਦੀ ਸਥਾਪਨਾ, ਸ਼ੰਕਰ ਦਵਾਰਾ ਵਿਨਾਸ਼। ਇਸ ਮਹਾਭਾਰਤ ਲੜ੍ਹਾਈ ਨਾਲ ਹੀ ਸ੍ਵਰਗ ਦੇ ਗੇਟ ਖੁਲਦੇ ਹਨ। ਪਤਿਤ ਤੋਂ ਪਾਵਨ ਬਣਦੇ ਹਨ। ਬੇਹੱਦ ਦੇ ਬਾਪ ਤੋਂ ਹੀ ਭਾਰਤ ਨੂੰ ਵਰਸਾ ਮਿਲ ਰਿਹਾ ਹੈ। ਦੂਜੀ ਕੋਈ ਗੱਲ ਨਹੀਂ। ਇੱਥੇ ਹੈ ਇਕ ਗੱਲ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਤੁਹਾਡੀ ਖਾਦ ਨਿਕਲੇ। ਇਹ ਇੱਕ ਗੱਲ ਜਦ ਸਮਝਣ ਤਾਂ ਹੋਰ ਕੁਝ ਸਮਝਾਉਣਾ। ਇਹ ਜੋ ਇੰਨੇ ਚਿੱਤਰ ਹਨ, ਇਹ ਹੈ ਰੇਜਗਾਰੀ। ਅਸੀਂ ਕਹਿੰਦੇ ਹਾਂ ਗਿਆਨ ਅੰਮ੍ਰਿਤ ਪੀਕੇ ਪਵਿੱਤਰ ਬਣੋ। ਉਹ ਕਹਿੰਦੇ ਹਨ ਵਿਸ਼ ਚਾਹੀਦਾ ਹੈ। ਉਸ ਤੇ ਵੀ ਇਹ ਚਿੱਤਰ ਹਨ, ਤਾਂ ਕਹਿੰਦੇ ਹਾਂ ਅੰਮ੍ਰਿਤ ਛੱਡ ਵਿਸ਼ ਕਾਹੇ ਨੂੰ ਖਾਏ। ਇਹ ਰੂਹਾਨੀ ਨਾਲੇਜ ਸਪ੍ਰਿਚੂਅਲ ਫਾਦਰ ਹੀ ਦਿੰਦੇ ਹਨ। ਉਹ ਬਾਪ ਸਰਵ ਵਿਆਪੀ ਕਿਵੇਂ ਹੋਵੇਗਾ। ਤੁਸੀਂ ਬਾਪ ਨੂੰ ਸਰਵ ਵਿਆਪੀ ਮੰਨਦੇ ਹੋ ਤਾਂ ਭਾਵੇਂ ਮੰਨੋ, ਅਸੀਂ ਹੁਣ ਨਹੀਂ ਮੰਨਾਂਗੇ। ਅੱਗੇ ਅਸੀਂ ਮੰਨਦੇ ਸੀ। ਹੁਣ ਬਾਪ ਨੇ ਦੱਸਿਆ ਹੈ ਇਹ ਭੁੱਲ ਹੈ। ਬਾਪ ਤੋਂ ਵਰਸਾ ਮਿਲਦਾ ਹੈ। ਹੁਣ ਭਾਰਤ ਨਰਕ ਹੈ, ਉਸ ਨੂੰ ਫਿਰ ਅਸੀਂ ਸ੍ਵਰਗ ਮਤਲਬ ਪਵਿੱਤਰ ਗ੍ਰਹਿਸਥ ਆਸ਼ਰਮ ਬਣਾਉਂਦੇ ਹਾਂ। ਆਦਿ ਸਨਾਤਨ ਦੇਵੀ – ਦੇਵਤਾਵਾਂ ਦਾ ਪਵਿੱਤਰ ਗ੍ਰਹਿਸਥ ਆਸ਼ਰਮ ਸੀ। ਹੁਣ ਹੈ ਅਪਵਿੱਤਰ ਵਿਸ਼ਸ਼ ਦੁਨੀਆਂ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਉੱਚ ਤੋਂ ਉੱਚ ਸ਼ਿਵਬਾਬਾ, ਕ੍ਰਿਏਟਰ ਹੈ, ਉਨ੍ਹਾਂ ਤੋਂ ਵਰਸਾ ਮਿਲਦਾ ਹੈ। ਹੁਣ ਕਲਯੁਗ ਵਿੱਚ ਹਨ ਢੇਰ ਮਨੁੱਖ, ਸਤਿਯੁਗ ਵਿੱਚ ਤਾਂ ਬਹੁਤ ਘੱਟ ਮਨੁੱਖ ਹਨ। ਤਾਂ ਉਸ ਸਮੇਂ ਬਾਕੀ ਸਭ ਸ਼ਾਂਤੀਧਾਮ ਵਿੱਚ ਹਨ। ਤਾਂ ਜਰੂਰ ਹੁਣ ਲੜ੍ਹਾਈ ਲੱਗੇਗੀ ਤਾਂ ਤੇ ਮੁਕਤੀ ਵਿੱਚ ਜਾਣਗੇ। ਇਹ ਸਭ ਗੱਲਾਂ ਬੁੱਧੀ ਵਿੱਚ ਰਹਿਣੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਸਰਵਿਸ ਜਰੂਰ ਕਰਨੀ ਹੈ। ਸਰਵਿਸ ਨਾਲ ਹੀ ਉੱਚ ਪਦਵੀ ਪਾਓਗੇ। ਇਵੇਂ ਨਹੀਂ ਆਪਸ ਵਿੱਚ ਨਹੀਂ ਬਣੀ ਤਾਂ ਸ਼ਿਵਬਾਬਾ ਨੂੰ ਭੁੱਲ ਜਾਣਾ ਹੈ ਜਾਂ ਸ਼ਿਵਬਾਬਾ ਦੀ ਸਰਵਿਸ ਕਰਨਾ ਛੱਡ ਦੇਣਾ ਹੈ। ਫਿਰ ਤੇ ਉਹ ਪਦਵੀ ਭ੍ਰਿਸ਼ਟ ਹੋ ਜਾਣਗੇ। ਫਿਰ ਇਹ ਸਰਵਿਸ ਕਰਨ ਦੇ ਬਦਲੇ ਡਿਸਰਵਿਸ ਕਰ ਦੇਣਗੇ। ਆਪਸ ਵਿੱਚ ਲੂਣ -ਪਾਣੀ ਹੋਕੇ ਸਰਵਿਸ ਨੂੰ ਛੱਡ ਦੇਣਾ, ਇਸ ਵਰਗਾ ਬੁਰਾ ਕੰਮ ਕੋਈ ਨਹੀਂ। ਬਾਬਾ ਨੂੰ ਯਾਦ ਕਰੋ ਤਾਂ ਕਮਾਈ ਵੀ ਹੋਵੇਗੀ। ਹੁਣ ਗਿਆਨ ਮਿਲਿਆ ਹੈ ਹੋਲੀ ਬਣੋ ਅਤੇ ਬਾਪ ਨੂੰ ਯਾਦ ਕਰੋ। ਧੁਰਿਆ ਕਿਹਾ ਜਾਂਦਾ ਹੈ ਗਿਆਨ ਦੀ ਰਿਮਝਿਮ ਨੂੰ। ਗਿਆਨ ਅਤੇ ਵਿਗਿਆਨ ਕਿਹਾ ਜਾਂਦਾ ਹੈ। ਵਿਗਿਆਨ ਹੈ ਯੋਗ, ਗਿਆਨ ਹੈ ਸ੍ਰਿਸ਼ਟੀ ਚੱਕਰ ਦਾ। ਹੋਲੀ – ਧੁਰਿਆ, ਮਨੁੱਖ ਕੁਝ ਸਮਝਦੇ ਨਹੀਂ ਹਨ। ਬਾਪ ਨੂੰ ਯਾਦ ਕਰਨਾ ਅਤੇ ਗਿਆਨ ਸਭ ਨੂੰ ਸੁਣਾਉਣਾ। ਬਾਬਾ ਬਾਰ – ਬਾਰ ਸਮਝਾਉਂਦੇ ਹਨ ਕਿ ਉੱਚ ਤੋਂ ਉੱਚ ਬਾਪ ਨੂੰ ਸ੍ਰਵਵਿਆਪੀ ਕਹਿ ਨਹੀਂ ਸਕਦੇ। ਨਹੀਂ ਤਾਂ ਖ਼ੁਦ ਕਿਸਨੂੰ ਯਾਦ ਕਰਦੇ ਹਨ? ਬਾਪ ਕਹਿੰਦੇ ਹਨ – ਨਿਰੰਤਰ ਮੈਨੂੰ ਯਾਦ ਕਰੋ। ਪਰ ਰਚਤਾ ਨੂੰ ਜਾਣਦੇ ਨਹੀਂ ਤਾਂ ਮਿਲੇਗਾ ਕੀ! ਨਾ ਜਾਨਣ ਦੇ ਕਾਰਨ ਸ੍ਰਵਵਿਆਪੀ ਕਹਿ ਦਿੰਦੇ ਹਨ। ਤਾਂ ਉੱਚੇ ਤੋਂ ਉੱਚਾ ਸਿੱਧ ਕਰ ਦੱਸੋ ਤਾਂ ਸ੍ਰਵਵਿਆਪੀ ਦੀਆਂ ਗੱਲਾਂ ਬੁੱਧੀ ਵਿਚੋਂ ਨਿਕਲ ਜਾਣ। ਅਸੀਂ ਸਭ ਬ੍ਰਦਰਜ਼ ਹਾਂ। ਬਾਪ ਹਰ 5 ਹਜਾਰ ਵਰ੍ਹਿਆਂ ਬਾਦ ਆਕੇ ਵਰਸਾ ਦਿੰਦੇ ਹਨ। ਸਤਿਯੁਗ ਵਿੱਚ ਦੇਵੀ – ਦੇਵਤਾ ਹੋਣਗੇ। ਬਾਕੀ ਸਭ ਮੁਕਤੀ ਵਿੱਚ ਜਾਣਗੇ। ਸਭ ਨੂੰ ਬਾਪ ਦਾ ਪਰਿਚੈ ਦਿੰਦੇ ਰਹੋ। ਕ੍ਰਾਈਸਟ ਦੀ ਪ੍ਰੇਅਰ ਕਰਦੇ ਹਨ – ਬੋਲੋ ਕ੍ਰਾਈਸਟ ਤਾਂ ਸਭ ਦਾ ਫਾਦਰ ਨਹੀਂ ਹੈ ਨਾ। ਸਭਦਾ ਫਾਦਰ ਤੇ ਨਿਰਾਕਾਰ ਹੈ, ਜਿਸਨੂੰ ਹੀ ਆਤਮਾ ਪੁਕਾਰਦੀ ਹੈ – ਓ ਗੌਡ ਫਾਦਰ, ਕ੍ਰਾਈਸਟ ਉਨ੍ਹਾਂ ਦਾ ਸਨ ਗਾਇਆ ਹੋਇਆ ਹੈ। ਸਨ ਤੋਂ ਵਰਸਾ ਕਿਵੇਂ ਮਿਲੇਗਾ? ਕ੍ਰਾਈਸਟ ਤੇ ਰਚਨਾ ਹੈ। ਇਵੇਂ ਕਿਸੇ ਵੀ ਸ਼ਾਸਤਰ ਵਿੱਚ ਲਿਖਿਆ ਹੋਇਆ ਨਹੀਂ ਹੈ ਕਿ ਕ੍ਰਾਈਸਟ ਨੂੰ ਯਾਦ ਕਰਨ ਤੇ ਆਤਮਾ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੇਗੀ। ਇੱਕ ਗੀਤਾ ਵਿੱਚ ਹੀ ਹੈ ਮਾਮੇਕਮ ਯਾਦ ਕਰੋ। ਗੌਡ ਫਾਦਰ ਦਾ ਸ਼ਾਸਤਰ ਹੈ ਹੀ ਗੀਤਾ। ਸਿਰ੍ਫ ਬਾਪ ਦਾ ਨਾਮ ਬਦਲੀ ਕਰ ਕ੍ਰਿਸ਼ਨ ਦਾ ਨਾਮ ਲਿਖ ਦਿੱਤਾ ਹੈ। ਇਹ ਭੁੱਲ ਕਰ ਦਿੱਤੀ ਹੈ। ਉੱਚੇ ਤੋਂ ਉੱਚਾ ਬਾਪ ਹੈ, ਉਹ ਹੀ ਸੁਖ ਸ਼ਾਂਤੀ ਦਾ ਵਰਸਾ ਦਿੰਦੇ ਹਨ। ਸ਼ਿਵ ਦਾ ਚਿੱਤਰ ਸਭ ਨੂੰ ਆਪਣੇ ਕੋਲ ਰੱਖਣਾ ਹੈ। ਸ਼ਿਵਬਾਬਾ ਇਹ ਵਰਸਾ ਦਿੰਦੇ ਹਨ ਫਿਰ 84 ਜਨਮਾਂ ਵਿੱਚ ਗਵਾਂ ਦਿੰਦੇ ਹਨ। ਸੀੜੀ ਤੇ ਸਮਝਾਉਣਾ ਹੈ – ਪਤਿਤ – ਪਾਵਨ ਬਾਪ ਹੀ ਆਕੇ ਪਾਵਨ ਬਣਨ ਦੀ ਯੁਕਤੀ ਦੱਸਦੇ ਹਨ। ਉਹ ਕਹਿੰਦੇ ਹਨ ਕ੍ਰਿਸ਼ਨ ਭਗਵਾਨੁਵਾਚ, ਤੁਸੀਂ ਕਹਿੰਦੇ ਹੋ ਸ਼ਿਵ ਭਗਵਾਨੁਵਾਚ। ਫ਼ਸਟ ਫਲੌਰ ਵਿੱਚ ਉੱਚਾ ਬਾਪ ਰਹਿੰਦਾ ਹੈ ਫਿਰ ਸੈਕਿੰਡ ਫਲੌਰ ਵਿੱਚ ਸੁਖਸ਼ਮਵਤਨ। ਇਹ ਹੈ ਥਰਡ ਫਲੌਰ। ਸ੍ਰਿਸ਼ਟੀ ਇੱਥੇ ਹੈ, ਪਿੱਛੋਂ ਸੁਖਸ਼ਮਵਤਨ ਵਿੱਚ ਜਾਂਦੇ ਹਨ। ਉੱਥੇ ਟ੍ਰਿਬਿਉੱਨਲ ਬੈਠਦੀ ਹੈ, ਸਜ਼ਾਵਾਂ ਮਿਲਦੀਆਂ ਹਨ। ਸਜ਼ਾਵਾਂ ਖਾਕੇ ਪਵਿੱਤਰ ਬਣ ਚਲੇ ਜਾਂਦੇ ਹਨ ਉੱਪਰ। ਬਾਪ ਸਾਰੇ ਬੱਚਿਆਂ ਨੂੰ ਲੈ ਜਾਂਦੇ ਹਨ। ਹੁਣ ਹੈ ਸੰਗਮ। ਇਸ ਨੂੰ 100 ਵਰ੍ਹੇ ਦੇਣੇ ਚਾਹੀਦੇ ਹਨ। ਬੱਚੇ ਪੁੱਛਦੇ ਹਨ – ਬਾਬਾ ਸਵਰਗ ਵਿੱਚ ਕੀ – ਕੀ ਹੋਵੇਗਾ? ਬਾਬਾ ਕਹਿੰਦੇ ਬੱਚੇ ਉਹ ਅੱਗੇ ਚੱਲਕੇ ਵੇਖਣਾ। ਪਹਿਲੇ ਤੁਸੀਂ ਬਾਪ ਨੂੰ ਜਾਣੋ, ਪਤਿਤ ਤੋਂ ਪਾਵਨ ਬਣਨ ਦੀ ਧੁਨ ਵਿੱਚ ਰਹੋ। ਸ੍ਵਰਗ ਵਿੱਚ ਜੋ ਹੋਣਾ ਹੋਵੇਗਾ ਸੋ ਹੁੰਦਾ ਰਹੇਗਾ। ਤੁਸੀਂ ਪਾਵਨ ਇਵੇਂ ਬਣੋ ਜੋ ਬਾਪ ਦਾ ਪੂਰਾ ਵਰਸਾ ਮਿਲ ਜਾਵੇ ਨਵੀਂ ਦੁਨੀਆਂ ਦਾ। ਬਾਕੀ ਵਿੱਚ ਕੀ ਹੁੰਦਾ ਹੈ, ਇਹ ਵੀ ਅੱਗੇ ਚੱਲਕੇ ਵੇਖਣਾ ਹੈ। ਤਾਂ ਇਹ ਗੱਲਾਂ ਸਭ ਯਾਦ ਰੱਖਣੀਆਂ ਚਾਹੀਦੀਆਂ ਹਨ। ਨਾ ਯਾਦ ਰਹਿਣ ਦੇ ਕਾਰਨ ਸਮੇਂ ਤੇ ਸਮਝਦੇ ਨਹੀਂ, ਭੁੱਲ ਜਾਂਦੇ ਹਨ। ਬੱਚਿਆਂ ਨੂੰ ਕਰਮ ਵੀ ਚੰਗੇ ਕਰਨੇ ਹਨ। ਬਾਪ ਦੀ ਯਾਦ ਵਿੱਚ ਰਹਿਣ ਨਾਲ ਬੁਰਾ ਕੰਮ ਹੋਵੇਗਾ ਹੀ ਨਹੀਂ ਬਹੁਤ ਬੁਰੇ ਕਰਮ ਵੀ ਕਰਦੇ ਹਨ। ਇਵੇਂ ਥੋੜ੍ਹੀ ਸਿਰ੍ਫ ਇਸੇ ਬ੍ਰਾਹਮਣੀ ਦਾ ਚੰਗਾ ਲਗਦਾ ਹੈ। ਉਹ ਬ੍ਰਾਹਮਣੀ ਗਈ ਤਾਂ ਆਪ ਵੀ ਖਲਾਸ। ਬ੍ਰਾਹਮਣੀ ਦੇ ਕਾਰਨ ਮਰ ਜਾਂਦੇ ਹਨ। ਗੋਇਆ ਬਾਪ ਤੋਂ ਵਰਸਾ ਲੈਣ ਤੋਂ ਮਰੇ। ਇਹ ਵੀ ਬਦਕਿਸਮਤੀ ਕਹੀ ਜਾਂਦੀ ਹੈ।

ਕਈ ਬੱਚੇ ਇੱਕ ਦੋ ਦੇ ਨਾਮ ਰੂਪ ਵਿੱਚ ਫਸ ਮਰਦੇ ਹਨ। ਇੱਥੇ ਤੁਹਾਡਾ ਜਿਸਮਾਨੀ ਪਿਆਰ ਨਹੀਂ ਹੋਣਾ ਚਾਹੀਦਾ। ਨਿਰੰਤਰ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਕੋਈ ਵੀ ਲੈਣਾ – ਦੇਣਾ ਨਹੀਂ ਹੈ। ਬੋਲੋ, ਸਾਨੂੰ ਕਿਓਂ ਦਿੰਦੇ ਹੋ? ਤੁਹਾਡਾ ਯੋਗ ਤਾਂ ਸ਼ਿਵਬਾਬਾ ਨਾਲ ਹੈ ਨਾ। ਜੋ ਡਾਇਰੈਕਟ ਨਹੀਂ ਦਿੰਦੇ, ਉਨ੍ਹਾਂ ਦਾ ਸ਼ਿਵਬਾਬਾ ਦੇ ਕੋਲ ਜਾਣਾ ਨਹੀਂ ਹੁੰਦਾ ਹੈ। ਬ੍ਰਹਮਾ ਦਵਾਰਾ ਸਥਾਪਨਾ ਹੁੰਦੀ ਹੈ ਤਾਂ ਉਨ੍ਹਾਂ ਦੇ ਦਵਾਰਾ ਸਭ ਕੁਝ ਕਰਨਾ ਹੈ। ਵਿੱਚੋਂ ਕੋਈ ਖਾ ਗਿਆ ਤਾਂ ਸ਼ਿਵਬਾਬਾ ਦੇ ਕੋਲ ਤਾਂ ਜਮਾਂ ਨਹੀਂ ਹੋਇਆ। ਸ਼ਿਵਬਾਬਾ ਨੂੰ ਦੇਣਾ ਹੈ ਤਾਂ ਥਰੂ ਬ੍ਰਹਮਾ। ਸੈਂਟਰ ਵੀ ਥਰੂ ਬ੍ਰਹਮਾ ਹੀ ਖੋਲੋ। ਆਪ ਹੀ ਸੈਂਟਰ ਖੋਲਦੇ ਹਨ ਤਾਂ ਉਹ ਥੋੜੀ ਸੈਂਟਰ ਹੋਇਆ। ਬਾਪਦਾਦ ਦੋਨੋ ਇਕੱਠੇ ਹਨ। ਇਨ੍ਹਾਂ ਦੇ ਹੱਥ ਆਇਆ ਗੋਇਆ ਸ਼ਿਵਬਾਬਾ ਦੇ ਹੱਥ ਆਇਆ। ਕਿੰਨੇ ਸੈਂਟਰਜ਼ ਹਨ ਜਿਨ੍ਹਾਂ ਦਾ ਕੋਈ ਸਮਾਚਾਰ ਹੀ ਨਹੀਂ। ਲਿਖਣਾ ਚਾਹੀਦਾ ਹੈ ਸ਼ਿਵਬਾਬਾ ਤੁਹਾਡੇ ਸੈਂਟਰ ਦਾ ਇਹ ਪੋਤਾਮੇਲ ਹੈ। ਸੇਠ ਦੇ ਕੋਲ ਪੋਤਾਮੇਲ ਆਉਣਾ ਚਾਹੀਦਾ ਹੈ ਨਾ। ਬਹੁਤਿਆਂ ਦਾ ਹੀ ਸਿਵਬਾਬਾ ਦੇ ਕੋਲ ਜਮਾਂ ਨਹੀਂ ਹੁੰਦਾ ਹੈ। ਇਹ ਵੀ ਅਕਲ ਨਹੀਂ ਹੈ, ਭਾਵੇਂ ਗਿਆਨ ਬਹੁਤ ਹੈ ਪਰ ਯੁਕਤੀ ਨਹੀਂ ਆਉਂਦੀ ਹੈ। ਬਸ ਅਸੀਂ ਸੈਂਟਰ ਖੋਲਿਆ। ਤੁਸੀਂ ਜਿੰਨ੍ਹਾਂਨੂੰ ਦਿੱਤਾ, ਉਸ ਨੇ ਸੈਂਟਰ ਖੋਲਿਆ। ਉਹ ਸ਼ਿਵਬਾਬਾ ਨੇ ਥੋੜੀ ਖੋਲਿਆ। ਉਹ ਸੈਂਟਰ ਫਿਰ ਜ਼ੋਰ ਵੀ ਨਹੀਂ ਭਰਦਾ। ਸੈਂਟਰ ਖੋਲ੍ਹਣਾ ਹੈ ਤਾਂ ਸ਼ਿਵਬਾਬਾ ਦੇ ਥਰੂ। ਸ਼ਿਵਬਾਬਾ ਅਸੀਂ ਇਹ ਦਿੰਦੇ ਹਾਂ, ਇਸ ਵਿੱਚ ਲਗਾ ਦੇਣਾ। ਬੱਚੇ ਭੁੱਲਾਂ ਬਹੁਤ ਕਰਦੇ ਹਨ। ਯੋਗ ਵਿੱਚ ਬਹੁਤ ਕੱਚੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਗਿਆਨ ਦੇ ਨਾਲ – ਨਾਲ ਆਪਣਾ ਭਵਿੱਖ ਬਣਾਉਣ ਦਾ ਤਰੀਕਾ ਵੀ ਸਿੱਖਣਾ ਹੈ ਇੱਕ ਬਾਪ ਤੋਂ ਵਰਸਾ ਲੈਣਾ ਹੈ। ਕਿਸੇ ਦੇਹਧਾਰੀ ਦੇ ਪਿੱਛੇ ਬਦਕਿਸਮਤ ਨਹੀਂ ਬਣਨਾ ਹੈ।

2. ਆਪਸ ਵਿੱਚ ਕਿਸੀ ਗੱਲ ਦੇ ਕਾਰਨ ਬਾਪ ਦੀ ਸਰਵਿਸ ਨਹੀਂ ਛੱਡਣਾ ਹੈ। ਸਵੇਰੇ – ਸਵੇਰੇ ਉਠਕੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਹਨ। ਯਾਦ ਕਰਨ ਦੀ ਮਿਹਨਤ ਕਰਨੀ ਹੈ।

ਵਰਦਾਨ:-

ਸਭ ਤੋਂ ਪਾਵਰਫੁੱਲ ਸਟੇਜ ਹੈ ਆਪਣਾ ਅਨੁਭਵ। ਅਨੁਭਵੀ ਆਤਮਾ ਆਪਣੇ ਅਨੁਭਵ ਦੀ ਵਿਲ – ਪਾਵਰ ਨਾਲ ਮਾਇਆ ਦੀ ਕੋਈ ਵੀ ਪਾਵਰ ਦਾ, ਸਾਰੀਆਂ ਗੱਲਾਂ ਦਾ, ਸਰਵ ਸਮੱਸਿਆਵਾਂ ਦਾ ਸਹਿਜ ਹੀ ਸਾਹਮਣਾ ਕਰ ਸਕਦੀ ਹੈ ਅਤੇ ਸਾਰੀਆਂ ਆਤਮਾਵਾਂ ਨੂੰ ਸੰਤੁਸ਼ਟ ਵੀ ਕਰ ਸਕਦੀ ਹੈ। ਸਾਹਮਣਾ ਕਰਨ ਦੀ ਸ਼ਕਤੀ ਨਾਲ ਸਰਵ ਨੂੰ ਸੰਤੁਸ਼ਟ ਕਰਨ ਦੀ ਸ਼ਕਤੀ ਅਨੁਭਵ ਦੇ ਵਿਲ ਪਾਵਰ ਨਾਲ ਸਹਿਜ ਪ੍ਰਾਪਤ ਹੁੰਦੀ ਹੈ, ਇਸਲਈ ਹਰ ਖਜ਼ਾਨੇ ਨੂੰ ਅਨੁਭਵ ਵਿੱਚ ਲਿਆਕੇ ਅਨੁਭਵੀਮੂਰਤ ਬਣੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top