20 June 2022 Punjabi Murli Today | Brahma Kumaris

Read and Listen today’s Gyan Murli in Punjabi 

19 June 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਦੇਹ ਸਹਿਤ ਇਹਨਾਂ ਅੱਖਾਂ ਨਾਲ ਜੋ ਕੁੱਝ ਦੇਖਦੇ ਹੋ - ਉਸਨੂੰ ਭੁੱਲ ਇੱਕ ਬਾਪ ਨੂੰ ਯਾਦ ਕਰੋ ਕਿਉਂਕਿ ਹੁਣ ਇਹ ਸਭ ਖ਼ਤਮ ਹੋਣ ਵਾਲਾ ਹੈ।"

ਪ੍ਰਸ਼ਨ: -

ਸਤਿਯੁਗ ਵਿੱਚ ਰਾਜ ਪਦਵੀ ਦੀ ਲਾਟਰੀ ਵਿਨ ਕਰਨ ਦਾ ਪੁਰਸ਼ਾਰਥ ਕੀ ਹੈ?

ਉੱਤਰ:-

ਸਤਿਯੁਗ ਵਿੱਚ ਰਾਜ ਪਦਵੀ ਲੈਣੀ ਹੈ ਤਾਂ ਆਪਣੇ ਉੱਪਰ ਪੂਰੀ ਨਜ਼ਰ ਰੱਖੋ। ਅੰਦਰ ਕੋਈ ਵੀ ਭੂਤ ਨਾ ਰਹੇ। ਜੇਕਰ ਕੋਈ ਵੀ ਭੂਤ ਹੋਵੇਗਾ ਤਾਂ ਲਕਸ਼ਮੀ ਨੂੰ ਵਰ ਨਹੀਂ ਸਕਦੇ। ਰਾਜਾ ਬਣਨ ਦੇ ਲਈ ਪ੍ਰਜਾ ਵੀ ਬਣਾਉਣੀ ਹੈ। 2- ਇੱਥੇ ਹੀ ਰੋਣਾ ਪਰੂਫ਼ ਬਣਨਾ ਹੈ। ਕਿਸੀ ਦੇਹਧਾਰੀ ਦੀ ਯਾਦ ਵਿੱਚ ਸ਼ਾਕ ਆਇਆ, ਸ਼ਰੀਰ ਛੁਟਿਆ ਤਾਂ ਪਦਵੀ ਭ੍ਰਿਸ਼ਟ ਹੋ ਜਾਏਗੀ ਇਸਲਈ ਬਾਪ ਦੀ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰਨਾ ਹੈ।

ਗੀਤ:-

ਆਜ ਨਹੀਂ ਤੋਂ ਕਲ…

ਓਮ ਸ਼ਾਂਤੀ ਸ਼ਿਵਬਾਬਾ ਕਹਿੰਦੇ ਹਨ ਓਮ ਸ਼ਾਂਤੀ ਫਿਰ ਇਹਨਾਂ ਦੀ ਆਤਮਾ ਵੀ ਕਹੇਗੀ – ਓਮ ਸ਼ਾਂਤੀ। ਉਹ ਹੈ ਪਰਮਾਤਮਾ, ਇਹ ਹੈ ਪ੍ਰਜਾਪਿਤਾ। ਇਹਨਾ ਦੀ ਆਤਮਾ ਕਹਿੰਦੀ ਹੈ ਓਮ ਸ਼ਾਂਤੀ। ਬੱਚੇ ਵੀ ਕਹਿੰਦੇ ਹਨ ਓਮ ਸ਼ਾਂਤੀ। ਆਪਣੇ ਸਵਧਰਮ ਨੂੰ ਜਾਨਣਾ ਹੁੰਦਾ ਹੈ ਨਾ। ਮਨੁੱਖ ਤਾਂ ਆਪਣੇ ਸਵਧਰਮ ਨੂੰ ਵੀ ਨਹੀਂ ਜਾਣਦੇ ਹਨ। ਓਮ ਸ਼ਾਂਤੀ ਮਤਲਬ ਅਹਿਮ ਆਤਮਾ ਸ਼ਾਂਤ ਸਵਰੂਪ ਹਾਂ। ਆਤਮਾ ਹੈ ਮਨ ਬੁੱਧੀ ਸਹਿਤ। ਇਹ ਭੁੱਲਕੇ ਮਨ ਦਾ ਨਾਮ ਲੈ ਲੈਂਦੇ ਹਨ। ਜੇਕਰ ਕਹਿਣ ਆਤਮਾ ਨੂੰ ਸ਼ਾਂਤੀ ਕਿਵੇਂ ਮਿਲੇ ਤਾਂ ਬੋਲੋ, ਵਾਹ ਇਹ ਵੀ ਪ੍ਰਸ਼ਨ ਹੈ? ਆਤਮਾ ਤਾਂ ਖੁਦ ਸ਼ਾਂਤ ਸਵਰੂਪ ਹੈ, ਸ਼ਾਂਤੀਧਾਮ ਵਿੱਚ ਰਹਿਣ ਵਾਲੀ ਹੈ। ਸ਼ਾਂਤੀ ਤੇ ਉੱਥੇ ਮਿਲੇਗੀ ਨਾ। ਆਤਮਾ ਸ਼ਰੀਰ ਛੱਡ ਚਲੀ ਜਾਏਗੀ, ਉਦੋਂ ਸ਼ਾਂਤੀ ਵਿੱਚ ਰਹੇਗੀ। ਇਹ ਤਾਂ ਸਾਰੀ ਦੁਨੀਆਂ ਹੈ, ਇਸ ਵਿੱਚ ਆਤਮਾਵਾਂ ਨੂੰ ਪਾਰ੍ਟ ਵਜਾਉਣਾ ਹੈ। ਸ਼ਾਂਤ ਕਿਵੇਂ ਰਹਿਣਗੇ। ਕੰਮ ਕਰਨਾ ਹੈ। ਮਨੁੱਖ ਸ਼ਾਂਤੀ ਦੇ ਲਈ ਕਿੰਨਾ ਭਟਕਦੇ ਹਨ। ਉਹਨਾਂ ਨੂੰ ਪਤਾ ਨਹੀਂ ਹੈ ਕਿ ਅਸੀਂ ਆਤਮਾਵਾਂ ਦਾ ਸਵਧਰਾਮ ਸ਼ਾਂਤ ਹੈ। ਹੁਣ ਤੁਹਾਨੂੰ ਆਤਮਾ ਦੇ ਧਰਮ ਦਾ ਪਤਾ ਹੈ। ਆਤਮਾ ਬਿੰਦੀ ਮਿਸਲ ਹੈ। ਬਾਪ ਨੇ ਸਮਝਾਇਆ ਹੈ ਸਭ ਕਹਿੰਦੇ ਹਨ ਨਿਰਾਕਾਰ ਪ੍ਰਮਾਤਮਾਏ ਨਮ:। ਪਰਮਪਿਤਾ ਉਹਨਾਂ ਨੂੰ ਹੀ ਕਿਹਾ ਜਾਂਦਾ ਹੈ। ਉਹ ਤਾਂ ਹੈ ਨਿਰਾਕਾਰ। ਉਹਨਾਂ ਨੂੰ ਪ੍ਰਮਾਤਮਾਏ ਨਮ: ਕਿਹਾ ਜਾਂਦਾ ਹੈ। ਹੁਣ ਤੁਹਾਡਾ ਬੁੱਧੀਯੋਗ ਉਸ ਵੱਲ ਹੈ। ਮਨੁੱਖ ਤਾਂ ਸਭ ਦੇਹ – ਅਭਿਮਾਨੀ ਹਨ। ਉਹਨਾਂ ਦਾ ਯੋਗ ਬਾਪ ਦੇ ਵਲ ਨਹੀਂ। ਤੁਸੀਂ ਬੱਚਿਆਂ ਨੂੰ ਹਰ ਗੱਲ ਸਮਝਾਈ ਜਾਂਦੀ ਹੈ। ਗਾਉਂਦੇ ਵੀ ਹਨ ਬ੍ਰਹਮਾ ਦੇਵਤਾਏ ਨਮ: ਬ੍ਰਹਮਾ ਦਾ ਨਾਮ ਲੈਕੇ ਇਵੇਂ ਕਦੀ ਨਹੀਂ ਕਹਿਣਗੇ – ਬ੍ਰਹਮਾ ਪ੍ਰਮਾਤਮਾਏ ਨਮ:। ਇੱਕ ਨੂੰ ਹੀ ਪਰਮਾਤਮਾ ਕਿਹਾ ਜਾਂਦਾ ਹੈ। ਉਹ ਹੈ ਰਚਿਯਤਾ। ਤੁਸੀਂ ਜਾਣਦੇ ਹੋ ਅਸੀਂ ਹਾਂ ਸ਼ਿਵਬਾਬਾ ਦੇ ਬੱਚੇ। ਉਸਨੇ ਸਾਨੂੰ ਬ੍ਰਹਮਾ ਦਵਾਰਾ ਕ੍ਰੀਏਟ ਕੀਤਾ ਹੈ, ਆਪਣਾ ਬਣਾਇਆ ਹੈ। ਬ੍ਰਹਮਾ ਦੀ ਆਤਮਾ ਨੂੰ ਵੀ ਆਪਣਾ ਬਣਾਇਆ ਹੈ, ਵਰਸਾ ਦੇਣ ਦੇ ਲਈ। ਬ੍ਰਹਮਾ ਦੀ ਆਤਮਾ ਨੂੰ ਵੀ ਕਹਿੰਦੇ ਹਨ ਮੈਨੂੰ ਯਾਦ ਕਰੋ। ਬੀ. ਕੇ. ਨੂੰ ਵੀ ਕਹਿੰਦੇ ਹਨ ਮਾਮੇਕਮ ਯਾਦ ਕਰੋ। ਦੇਹ ਦਾ ਅਭਿਮਾਨ ਛੱਡ ਦਵੋ। ਇਹ ਗਿਆਨ ਦੀਆਂ ਗੱਲਾਂ ਹਨ। 84 ਜਨਮ ਲੈਂਦੇ – ਲੈਂਦੇ ਹੁਣ ਇਹ ਸ਼ਰੀਰ ਜੜਜੜੀਭੂਤ ਹੋ ਗਿਆ ਹੈ। ਬਿਮਾਰ ਰੋਗੀ ਹੋ ਗਿਆ ਹੈ। ਤੁਸੀਂ ਬੱਚੇ ਕਿੰਨੇ ਨਿਰੋਗੀ ਸੀ, ਸਤਿਯੁਗ ਵਿੱਚ ਕੋਈ ਵੀ ਰੋਗ ਨਹੀਂ ਸੀ। ਏਵਰਹੈਲਦੀ ਸੀ। ਕਦੀ ਦੇਵਾਲਾ ਨਹੀਂ ਮਾਰਦੇ ਸਨ। ਹੁਣ ਤੋਂ ਹੀ ਆਪਣਾ ਵਰਸਾ 21 ਜਨਮਾਂ ਦੇ ਲਈ ਲੈ ਲੈਂਦੇ ਹੋ, ਇਸਲਈ ਦੇਵਾਲਾ ਮਾਰ ਨਹੀਂ ਸਕਦੇ। ਇੱਥੇ ਤਾਂ ਦੇਵਾਲਾ ਮਾਰਦੇ ਹੀ ਰਹਿੰਦੇ ਹਨ। ਬੱਚਿਆਂ ਨੂੰ ਸਮਝਾਇਆ – ਗਾਉਂਦੇ ਵੀ ਹਨ ਪਰਮਪਿਤਾ ਪਰਮਾਤਮਾ ਸ਼ਿਵਾਏ ਨਮ:, ਬ੍ਰਹਮਾ ਨੂੰ ਪਰਮਾਤਮਾ ਨਹੀਂ ਕਹਾਂਗੇ। ਉਹਨਾਂ ਨੂੰ ਪ੍ਰਜਾਪਿਤਾ ਕਿਹਾ ਜਾਂਦਾ ਹੈ। ਦੇਵਤੇ ਸੂਕ੍ਸ਼੍ਮਵਤਮ ਵਿੱਚ ਹਨ। ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਇਹ ਪ੍ਰਜਾਪਿਤਾ ਹੀ ਫਿਰ ਜਾਕੇ ਫਰਿਸ਼ਤਾ ਬਣਦਾ ਹੈ। ਸੂਕ੍ਸ਼੍ਮਵਤਨ ਮਤਲਬ ਸੂਕ੍ਸ਼੍ਮ ਦੇਹਧਾਰੀ। ਹੁਣ ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ ਮਾਮੇਕਮ ਯਾਦ ਕਰੋ। ਤੁਸੀਂ ਵੀ ਨਿਰਾਕਾਰ ਹੋ, ਅਸੀਂ ਵੀ ਨਿਰਾਕਾਰ ਹਾਂ। ਮਾਮੇਕਮ ਯਾਦ ਕਰਨਾ ਹੈ ਹੋਰ ਜੋ ਵੀ ਦੇਹਧਾਰੀ ਹਨ ਉਹਨਾਂ ਨਾਲੋਂ ਬੁਧੀਯੋਗ ਹਟਾਉਣਾ ਹੈ। ਦੇਹ ਸਹਿਤ ਇਹਨਾਂ ਅੱਖਾਂ ਨਾਲ ਜੋ ਕੁੱਝ ਵੀ ਦੇਖਦੇ ਹੋ ਸਭ ਖ਼ਤਮ ਹੋਣ ਵਾਲਾ ਹੈ। ਫਿਰ ਤੁਹਾਨੂੰ ਜਾਣਾ ਹੈ – ਸੁਖਧਾਮ ਵਾਯਾ ਸ਼ਾਂਤੀਧਾਮ। ਉਸ ਸੁਖਧਾਮ ਮਤਲਬ ਕ੍ਰਿਸ਼ਨਪੁਰੀ ਦੀ ਹੀ ਤੁਹਾਨੂੰ ਚਾਹੁਣਾ ਰਹਿੰਦੀ ਹੈ। ਤਾਂ ਬਾਪ ਕਹਿੰਦੇ ਹਨ ਸ਼ਾਂਤੀ ਧਾਮ ਸੁਖਧਾਮ ਨੂੰ ਯਾਦ ਕਰੋ। ਭਾਵੇਂ ਸਤਿਯੁਗ ਵਿੱਚ ਵੀ ਪਵਿੱਤਰਤਾ ਸੁਖ ਸ਼ਾਂਤੀ ਰਹਿੰਦੀ ਹੈ, ਪਰ ਉਹਨਾਂ ਨੂੰ ਸ਼ਾਂਤੀਧਾਮ ਨਹੀਂ ਕਹਾਂਗੇ। ਕਰਮ ਤਾਂ ਸਭਨੂੰ ਕਰਨਾ ਹੈ। ਰਾਜਾਈ ਕਰਨੀ ਹੈ। ਸਤਿਯੁਗ ਵਿੱਚ ਵੀ ਕਰਮ ਕਰਦੇ ਹਨ ਪਰ ਉਹ ਵਿਕਰਮ ਨਹੀਂ ਬਣਦਾ ਕਿਉਂਕਿ ਉੱਥੇ ਮਾਇਆ ਹੀ ਨਹੀਂ। ਇਹ ਤਾਂ ਸਹਿਜ ਸਮਝਣ ਦੀਆਂ ਗੱਲਾਂ ਹਨ। ਬ੍ਰਹਮਾ ਦਾ ਦਿਨ ਹੈ, ਦਿਨ ਵਿੱਚ ਧੱਕਾ ਨਹੀਂ ਖਾਇਆ ਜਾਂਦਾ। ਰਾਤ ਹਨ੍ਹੇਰੇ ਵਿੱਚ ਧੱਕੇ ਨਹੀਂ ਖਾਏ ਜਾਂਦੇ ਹਨ। ਤਾਂ ਅੱਧਾਕਲਪ ਭਗਤੀ, ਬ੍ਰਹਮਾ ਦੀ ਰਾਤ। ਅੱਧਾਕਲਪ ਬ੍ਰਹਮਾ ਦਾ ਦਿਨ। ਬਾਬਾ ਨੇ ਦੱਸਿਆ – ਇੱਕ ਸਥਾਨ ਤੇ 6 ਮਹੀਨੇ ਦਿਨ, 6 ਮਹੀਨੇ ਰਾਤ ਹੁੰਦੀ ਹੈ। ਪਰ ਇਹ ਗੱਲ ਕੋਈ ਸ਼ਾਸ਼ਤਰਾਂ ਵਿੱਚ ਨਹੀਂ ਗਾਈ ਜਾਂਦੀ। ਇਹ ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ ਸ਼ਾਸ਼ਤਰਾਂ ਵਿੱਚ ਗਾਈ ਹੋਈ ਹੈ। ਹੁਣ ਵਿਸ਼ਨੂੰ ਦੀ ਰਾਤ ਕਿਉਂ ਨਹੀਂ ਕਹਿੰਦੇ। ਉੱਥੇ ਉਹਨਾਂ ਨੂੰ ਇਹ ਗਿਆਨ ਹੀ ਨਹੀਂ। ਬ੍ਰਾਹਮਣਾਂ ਨੂੰ ਪਤਾ ਹੈ – ਬ੍ਰਹਮਾ ਅਤੇ ਬ੍ਰਹਮਾਕੁਮਾਰ ਕੁਮਾਰੀਆਂ ਦੇ ਲਈ ਇਹ ਬੇਹੱਦ ਦਾ ਦਿਨ ਅਤੇ ਰਾਤ ਹੈ। ਸ਼ਿਵਬਾਬਾ ਦਾ ਦਿਨ ਅਤੇ ਰਾਤ ਨਹੀਂ ਕਹਾਂਗੇ। ਬੱਚੇ ਜਾਣਦੇ ਹਨ ਸਾਡਾ ਅੱਧਾਕਲਪ ਦਿਨ ਫਿਰ ਅੱਧਾਕਲਪ ਰਾਤ ਹੈ। ਖੇਡ ਵੀ ਅਜਿਹਾ ਹੈ, ਪ੍ਰਵ੍ਰਿਤੀ ਮਾਰਗ ਵਾਲਿਆਂ ਨੂੰ ਸੰਨਿਆਸੀ ਨਹੀਂ ਜਾਣਦੇ। ਉਹ ਤਾਂ ਨਿਰਵ੍ਰਿਤੀ ਮਾਰਗ ਵਾਲੇ ਹਨ। ਉਹ ਸਵਰਗ ਅਤੇ ਨਰਕ ਦੀ ਗੱਲ ਨਹੀਂ ਜਾਣਦੇ। ਉਹ ਤਾਂ ਕਹਿੰਦੇ ਸਵਰਗ ਕਿਥੋਂ ਆਇਆ ਸ਼ਾਸ਼ਤਰਾਂ ਵਿੱਚ ਸਤਿਯੁਗ ਨੂੰ ਵੀ ਨਰਕ ਬਣਾ ਦਿੱਤਾ ਹੈ। ਹੁਣ ਬਾਪ ਬਹੁਤ ਮਿੱਠੀਆਂ – ਮਿੱਠੀਆਂ ਗੱਲਾਂ ਸੁਣਾਉਂਦੇ ਹਨ। ਕਹਿੰਦੇ ਹਨ ਬੱਚੇ ਮੈਂ ਨਿਰਾਕਾਰ ਗਿਆਨ ਦਾ ਸਾਗਰ ਹਾਂ। ਮੇਰਾ ਪਾਰ੍ਟ ਗਿਆਨ ਦੇਣ ਦਾ ਇਸ ਸਮੇਂ ਇਮਰਜ਼ ਹੁੰਦਾ ਹੈ। ਬਾਪ ਆਪਣਾ ਪਰਿਚੇ ਦਿੰਦੇ ਹਨ। ਭਗਤੀ ਮਾਰਗ ਵਿੱਚ ਮੇਰਾ ਗਿਆਨ ਇਮਰਜ਼ ਨਹੀਂ ਹੁੰਦਾ ਹੈ। ਉਸ ਸਮੇਂ ਸਾਰਾ ਰਸਮ – ਰਿਵਾਜ਼ ਭਗਤੀ ਮਾਰਗ ਦਾ ਚੱਲਦਾ ਹੈ। ਡਰਾਮੇ ਅਨੁਸਾਰ ਜੋ ਭਗਤ ਜਿਸ ਭਾਵਨਾ ਨਾਲ ਪੂਜਾ ਕਰਦੇ ਹਨ ਉਹਨਾਂ ਨੂੰ ਸਾਕਸ਼ਾਤਕਰ ਕਰਾਉਣ ਦਾ ਮੈਂ ਨਿਮਿਤ ਬਣਿਆ ਹੋਇਆ ਹਾਂ। ਉਸ ਸਮੇਂ ਮੇਰੀ ਆਤਮਾ ਵਿੱਚ ਗਿਆਨ ਦਾ ਪਾਰ੍ਟ ਇਮਰਜ਼ ਨਹੀਂ ਹੈ। ਉਹ ਹੁਣ ਇਮਰਜ਼ ਹੋਇਆ ਹੈ। ਜਿਵੇਂ ਤੁਹਾਡੇ ਵਿੱਚ 84 ਜਨਮਾਂ ਦੀ ਰੀਲ ਭਰੀ ਹੋਈ ਹੈ। ਮੇਰਾ ਵੀ ਜੋ ਪਾਰ੍ਟ ਹੈ ਡਰਾਮੇ ਵਿੱਚ ਜਦੋਂ ਨੂੰਧਿਆ ਹੋਇਆ ਹੈ, ਉਹ ਉਸੀ ਸਮੇਂ ਵੱਜਦਾ ਹੈ। ਇਸ ਵਿੱਚ ਸੰਸ਼ੇ ਦੀ ਗੱਲ ਨਹੀਂ ਹੈ। ਜੇਕਰ ਮੇਰੇ ਵਿੱਚ ਗਿਆਨ ਇਮਰਜ਼ ਹੁੰਦਾ ਤਾਂ ਭਗਤੀ ਮਾਰਗ ਵਿੱਚ ਕਿਸੇਨੂੰ ਸੁਣਾਉਂਦਾ। ਲਕਸ਼ਮੀ – ਨਾਰਾਇਣ ਨੂੰ ਉੱਥੇ ਇਹ ਗਿਆਨ ਹੈ ਹੀ ਨਹੀਂ। ਡਰਾਮੇ ਵਿੱਚ ਨੂੰਧਿਆ ਹੀ ਨਹੀਂ। ਮਨੁੱਖ ਮਾਤਰ ਨੂੰ ਜੇਕਰ ਕੋਈ ਕਹਿੰਦੇ ਹਨ ਕਿ ਸਾਨੂੰ ਫਲਾਣੇ ਗੁਰੂ ਸਦਗਤੀ ਦਿੰਦੇ ਹਨ। ਪਰ ਗੁਰੂ ਲੋਕ ਸਦਗਤੀ ਕਿਵੇਂ ਦੇਣਗੇ? ਉਹਨਾਂ ਦਾ ਵੀ ਤੇ ਪਾਰ੍ਟ ਹੈ ਹੋਰ ਕੋਈ ਕਹਿੰਦੇ ਹਨ ਬਰੋਬਰ ਦੁਨੀਆਂ ਰਿਪੀਟ ਹੁੰਦੀ ਰਹਿੰਦੀ ਹੈ। ਇਹ ਚੱਕਰ ਫ਼ਿਰਦਾ ਰਹਿੰਦਾ ਹੈ। ਉਹਨਾਂ ਨੇ ਫਿਰ ਚਰਖ਼ਾ ਰੱਖ ਦਿੱਤਾ ਹੈ। ਸ਼੍ਰਿਸ਼ਟੀ ਦਾ ਚੱਕਰ ਹੈ। ਵੰਡਰ ਦੇਖੋ, ਚਰਖ਼ਾ ਫਿਰਣ ਨਾਲ ਪੇਟ ਪੂਜਾ ਹੁੰਦੀ ਹੈ। ਇੱਥੇ ਇਸ ਸ਼੍ਰਿਸ਼ਟੀ ਚੱਕਰ ਨੂੰ ਜਾਨਣ ਨਾਲ 21 ਜਨਮਾਂ ਦੇ ਲਈ ਤੁਹਾਨੂੰ ਪ੍ਰਾਲਬੱਧ ਮਿਲਦੀ ਹੈ। ਬਾਬਾ ਯਥਾਰਥ ਤਰ੍ਹਾਂ ਅਰਥ ਬੈਠ ਸੁਣਾਉਂਦੇ ਹਨ। ਬਾਕੀ ਸਭ ਅਯਥਾਰਥ ਸੁਣਾਉਂਦੇ ਹਨ। ਤੁਹਾਡੀ ਬੁੱਧੀ ਦਾ ਤਾਲਾ ਖੁਲਿਆ ਹੋਇਆ ਹੈ। ਉੱਚੇ ਤੇ ਉੱਚਾ ਹੈ ਭਗਵਾਨ ਫਿਰ ਬ੍ਰਹਮਾ, ਵਿਸ਼ਨੂੰ, ਸ਼ੰਕਰ ਹਨ ਸੂਕ੍ਸ਼੍ਮਵਤਮ ਵਾਸੀ। ਫਿਰ ਸਥੂਲ ਵਤਨ ਵਿੱਚ ਪਹਿਲੇ ਲਕਸ਼ਮੀ – ਨਾਰਾਇਣ ਫਿਰ ਜਗਤ ਅੰਬਾਂ, ਜਗਤਪਿਤਾ ਹਨ। ਉਹ ਸੰਗਮ ਦੇ ਹਨ। ਹਨ ਤੇ ਮਨੁੱਖ ਹੀ। ਬਾਹਵਾਂ ਆਦਿ ਕੁੱਝ ਵੀ ਹਨ ਨਹੀਂ। ਬ੍ਰਹਮਾ ਨੂੰ ਵੀ ਦੋ ਬਾਹਵਾਂ ਹਨ। ਭਗਤੀ ਮਾਰਗ ਦੇ ਚਿਤਰਾਂ ਵਿੱਚ ਕਿੰਨੀਆਂ ਬਾਹਵਾਂ ਦੇ ਦਿੱਤੀਆਂ ਹਨ। ਜੇਕਰ ਕਿਸੇਨੂੰ ਅੱਠ ਬਾਹਵਾਂ ਹੋਣ ਤਾਂ ਅੱਠ ਟੰਗਾ ਵੀ ਹੋਣੀਆਂ ਚਾਹੀਦੀਆਂ ਹਨ। ਇਵੇਂ ਤਾਂ ਹੁੰਦਾ ਨਹੀਂ। ਰਾਵਣ ਨੂੰ ਦੱਸ ਸਿਰ ਦਿਖਾਉਂਦੇ ਹਨ ਤਾਂ ਟਾਂਗੇ ਵੀ 20 ਦੇਣੀਆਂ ਚਾਹੀਦੀਆਂ ਹਨ। ਇਹ ਸਭ ਹਨ ਗੁਡੀਆਂ ਦੇ ਖੇਡ। ਕੁੱਝ ਵੀ ਸਮਝਦੇ ਨਹੀਂ। ਰਾਮਾਇਣ ਜਦੋ ਸੁਣਦੇ ਹਨ ਤਾਂ ਬਹੁਤ ਰੋਂਦੇ ਹਨ। ਬਾਪ ਸਮਝਾਉਂਦੇ ਹਨ – ਇਹ ਸਭ ਹਨ ਭਗਤੀ ਮਾਰਗ, ਜਦੋਂ ਤੋਂ ਤੁਸੀਂ ਵਾਮ ਮਾਰਗ ਵਿੱਚ ਗਏ ਹੋ ਉਦੋਂ ਤੋਂ ਕਾਮ ਚਿਤਾ ਤੇ ਬੈਠ ਕਾਲੇ ਬਣ ਗਏ ਹੋ। ਹੁਣ ਇੱਕ ਜਨਮ ਵਿੱਚ ਗਿਆਨ ਚਿਤਾ ਦਾ ਹਥਿਆਲਾ ਬੰਨਣ ਨਾਲ 21 ਜਨਮ ਦਾ ਵਰਸਾ ਮਿਲਦਾ ਹੈ। ਉੱਥੇ ਆਤਮ -ਅਭਿਮਾਨੀ ਰਹਿੰਦੇ ਹਨ। ਇੱਕ ਪੁਰਾਣਾ ਸ਼ਰੀਰ ਛੱਡ ਕੇ ਦੂਸਰਾ ਨਵਾ ਲੈ ਲੈਂਦੇ ਹਨ। ਰੋਣ ਆਦਿ ਦੀ ਗੱਲ ਨਹੀਂ ਰਹਿੰਦੀ। ਇੱਥੇ ਬੱਚਾ ਪੈਦਾ ਹੋਵੇਗਾ ਤਾਂ ਵਧਾਈ ਦੇਣਗੇ। ਧੂਮਧਾਮ ਨਾਲ ਮਨਾਉਂਦੇ ਹਨ। ਕੱਲ ਬੱਚਾ ਮਰ ਗਿਆ ਤਾਂ ਯਾ ਹੁਸੈਨ ਮਚਾ ਦੇਣਗੇ। ਦੁਖਦਾਮ ਹੈ ਨਾ। ਜਾਣਦੇ ਹੋ ਭਾਰਤ ਤੇ ਹੀ ਸਾਰਾ ਖੇਲ੍ਹ ਹੈ। ਭਾਰਤ ਅਵਿਨਾਸ਼ੀ ਖੰਡ ਹੈ। ਉਸ ਵਿੱਚ ਹੀ ਸੁੱਖ ਦੁੱਖ, ਨਰਕ ਸਵਰਗ ਦਾ ਵਰਸਾ ਹੁੰਦਾ ਹੈ। ਹੇਵਿਨਲੀ ਗੌਡ ਫ਼ਾਦਰ ਨੇ ਹੀ ਜਰੂਰ ਹੇਵਿਨ ਸਥਾਪਣ ਕੀਤਾ ਹੋਵੇਗਾ। ਲੱਖਾਂ ਵਰ੍ਹੇ ਦੀ ਗੱਲ ਹੋਵੇ ਤਾਂ ਕਿਸੇ ਨੂੰ ਯਾਦ ਕਿਵੇਂ ਪਵੇ। ਕਿਸੇ ਨੂੰ ਵੀ ਪਤਾ ਨਹੀਂ ਹੈ – ਸਵਰਗ ਫਿਰ ਕਦੋਂ ਹੋਵੇਗਾ! ਕਹਿ ਦਿੰਦੇ ਹਨ ਕਲਿਯੁਗ ਦੀ ਉੱਮਰ ਹਾਲੇ ਚਾਲੀ ਹਜ਼ਾਰ ਵਰ੍ਹੇ ਹੈ। ਹੁਣ ਚਾਲੀਸ ਹਜ਼ਾਰ ਵਰ੍ਹੇ ਵਿੱਚ ਕਿੰਨੇ ਜਨਮ ਲੈਣੇ ਪੈਣ! ਜਦੋਂਕਿ ਪੰਜ ਹਜ਼ਾਰ ਵਰ੍ਹੇ ਵਿੱਚ 84 ਜਨਮ ਹਨ। ਹੁਣ ਤੁਹਾਨੂੰ ਬੱਚਿਆਂ ਨੂੰ ਸਮਝ ਵਿੱਚ ਆਉਂਦਾ ਹੈ। ਤੁਸੀਂ ਰੋਸ਼ਨੀ ਵਿੱਚ ਹੋ। ਬਾਕੀ ਜਿਨ੍ਹਾਂ ਨੂੰ ਗਿਆਨ ਨਹੀਂ, ਉਹ ਅਗਿਆਨ ਨੀਂਦ ਵਿੱਚ ਸੁੱਤੇ ਹੋਏ ਹਨ। ਅਗਿਆਨ ਹਨੇਰੀ ਰਾਤ ਹੈ ਮਤਲਬ ਸ਼੍ਰਿਸ਼ਟੀ ਚੱਕਰ ਦਾ ਗਿਆਨ ਨਹੀਂ ਹੈ। ਅਸੀਂ ਐਕਟਰ ਹਾਂ, ਇਹ ਸ਼੍ਰਿਸ਼ਟੀ ਚੱਕਰ ਦੇ ਚਾਰ ਭਾਗ ਹਨ। ਇਹਨਾਂ ਗੱਲਾਂ ਨੂੰ ਮਨੁੱਖ ਹੀ ਜਾਨਣਗੇ। ਹੁਣ ਤੁਸੀਂ ਬੱਚੇ ਜਾਣਦੇ ਹੋ, ਬਾਪ ਨਾਲੇਜ਼ਫੁੱਲ ਹਨ। ਉਹਨਾਂ ਵਿੱਚ ਜੋ ਜੋ ਖੂਬੀਆਂ ਹਨ, ਉਹ ਸਭ ਤੁਹਾਨੂੰ ਦਾਨ ਦੇ ਦਿੰਦੇ ਹਨ। ਗਿਆਨ ਦੇ ਸਾਗਰ ਤੋੰ ਤੁਸੀਂ ਵਰਸਾ ਲੈਂਦੇ ਹੋ। ਬਾਬਾ ਹਮੇਸ਼ਾ ਕਹਿੰਦੇ ਹਨ ਦੇਹਧਾਰੀ ਨੂੰ ਯਾਦ ਨਹੀਂ ਕਰੋ। ਭਾਵੇਂ ਮੈਂ ਵੀ ਦੇਹ ਦਵਾਰਾ ਸੁਣਾਉਂਦਾ ਹਾਂ। ਪਰ ਯਾਦ ਤੁਸੀਂ ਮੈਨੂੰ ਨਿਰਾਕਾਰ ਨੂੰ ਹੀ ਕਰਨਾ। ਯਾਦ ਕਰਦੇ ਰਹੋਂਗੇ ਤਾਂ ਧਾਰਣਾ ਵੀ ਹੋਵੇਗੀ, ਬੁੱਧੀ ਦਾ ਤਾਲਾ ਵੀ ਖੁੱਲ੍ਹੇਗਾ। 15 ਮਿੰਟ ਜਾਂ ਅੱਧਾ ਘੰਟਾ ਤੋਂ ਸ਼ੁਰੂ ਕਰੋ ਫਿਰ ਵੱਧਦੇ ਰਹੋ। ਪਿਛਾੜੀ ਦੇ ਸਮੇਂ ਇੱਕ ਬਾਪ ਦੇ ਸਿਵਾਏ ਹੋਰ ਕੋਈ ਵੀ ਯਾਦ ਨਾ ਰਹੇ ਇਸਲਈ ਸੰਨਿਆਸੀ ਸਭ ਕੁੱਝ ਛੱਡ ਦਿੰਦੇ ਹਨ। ਤਪੱਸਿਆ ਵਿੱਚ ਬੈਠਦੇ ਹਨ, ਜਦੋਂ ਸ਼ਰੀਰ ਛੱਡਦੇ ਹਨ ਉਸ ਸਮੇਂ ਆਸਪਾਸ ਦਾ ਵਾਯੂਮੰਡਲ ਵੀ ਸ਼ਾਂਤੀ ਦਾ ਹੋ ਜਾਂਦਾ ਹੈ। ਜਿਵੇਂ ਕਿਸੇ ਸ਼ਹਿਰ ਵਿੱਚ ਕੋਈ ਮਹਾਪੁਰਸ਼ ਨੇ ਸ਼ਰੀਰ ਛੱਡਿਆ। ਤੁਹਾਨੂੰ ਤੇ ਹੁਣ ਗਿਆਨ ਹੈ। ਆਤਮਾ ਅਵਿਨਾਸ਼ੀ ਹੈ, ਉਹ ਲੀਨ ਹੋ ਨਾ ਸਕੇ। ਉਸ ਵਿੱਚ ਤੇ ਇਹ ਗਿਆਨ ਨਹੀਂ ਹੈ।

ਬਾਬਾ ਸਮਝਾਉਂਦੇ ਹਨ ਆਤਮਾ ਕਦੀ ਵਿਨਾਸ਼ ਹੁੰਦੀ ਨਹੀਂ। ਉਸ ਵਿੱਚ ਜੋ ਗਿਆਨ ਹੈ ਉਹ ਵੀ ਕਦੀ ਵਿਨਾਸ਼ ਨਹੀਂ ਹੁੰਦਾ। ਇਮਪ੍ਰੈਸੀਬਲ ਡਰਾਮਾ ਹੈ। ਸਤਿਯੁਗ ਤ੍ਰੇਤਾ ਦਵਾਪਰ ਕਲਿਯੁਗ… ਇਹ ਚੱਕਰ ਫ਼ਿਰਦਾ ਰਹਿੰਦਾ ਹੈ। ਤੁਸੀਂ ਫਿਰ ਲਕਸ਼ਮੀ – ਨਾਰਾਇਣ ਬਣਦੇ ਹੋ ਫਿਰ ਨੰਬਰਵਾਰ ਹੋਰ ਧਰਮ ਵਾਲੇ ਵੀ ਆਉਂਦੇ ਹਨ। ਗੌਡ ਫਾਦਰ ਇਜ ਵਨ। ਸਤਿਯੁਗ ਤੋਂ ਕਲਿਯੁਗ ਤੱਕ ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ, ਦੂਸਰੇ ਝਾੜ ਬਣ ਨਾ ਸਕਣ। ਚੱਕਰ ਵੀ ਇੱਕ ਹੀ ਹੈ। ਯਾਦ ਵੀ ਇੱਕ ਨੂੰ ਹੀ ਕਰਦੇ ਹਨ। ਗੁਰੂਨਾਨਕ ਨੂੰ ਯਾਦ ਕਰਦੇ ਹਨ ਪਰ ਉਹਨਾਂ ਨੂੰ ਫਿਰ ਆਪਣੇ ਸਮੇਂ ਤੇ ਹੀ ਆਉਣਾ ਪਵੇ। ਜਨਮ – ਮਰਣ ਵਿੱਚ ਸਭ ਨੂੰ ਆਉਣਾ ਹੈ। ਲੋਕ ਸਮਝਦੇ ਹਨ – ਕ੍ਰਿਸ਼ਨ ਹਾਜ਼ਿਰਾ – ਹਜ਼ੂਰ ਹਨ। ਕੋਈ ਕਿਸੇ ਨੂੰ ਮੰਨਦੇ, ਕੋਈ ਕਿਸੇਨੂੰ। ਬਾਬਾ ਸਮਝਾਉਂਦੇ ਹਨ – ਬੱਚੇ ਯੁਕਤੀਨਾਲ ਸਮਝਾਓ – ਈਸ਼ਵਰ ਸਭਦਾ ਇੱਕ ਨਿਰਾਕਾਰ ਹੈ। ਗੀਤਾ ਵਿੱਚ ਹੈ ਭਗਵਾਨੁਵਾਚ। ਤਾਂ ਗੀਤਾ ਹੈ ਸਭਦੀ ਮਾਂ ਬਾਪ ਕਿਉਂਕਿ ਉਸ ਨਾਲ ਹੀ ਸਭਨੂੰ ਸਦਗਤੀ ਮਿਲਦੀ ਹੈ। ਬਾਪ ਸਭਦਾ ਦੁੱਖ ਹਰਤਾ, ਸੁੱਖ ਕਰਤਾ ਹੈ। ਭਾਰਤ ਸਭਦਾ ਤੀਰਥ ਸਥਾਨ ਹੈ। ਸਦਗਤੀ ਬਾਪ ਦਵਾਰਾ ਹੀ ਮਿਲਦੀ ਹੈ। ਇਹ ਉਹਨਾਂ ਦਾ ਬਰਥ ਪਲੇਸ ਹੈ, ਸਭ ਉਹਨਾਂ ਨੂੰ ਯਾਦ ਕਰਦੇ ਹਨ। ਫ਼ਾਦਰ ਹੀ ਆਕੇ ਸਭਨੂੰ ਰਾਵਣ ਦੇ ਰਾਜ ਤੋਂ ਛੁਡਾਉਦੇ ਹਨ। ਹੁਣ ਇਹ ਰੋਰਵ ਨਰਕ ਹੈ।

ਹੁਣ ਬਾਪ ਕਹਿੰਦੇ ਹਨ ਹੇ ਦੇਹਧਾਰੀ ਆਤਮਾਓੰ ਹੁਣ ਵਾਪਿਸ ਚਲਣਾ ਹੈ, ਸਿਰਫ ਮੈਨੂੰ ਯਾਦ ਕਰੋ। ਕਦੀ ਵੀ ਦੇਹਧਾਰੀ ਵਿੱਚ ਲਟਕੇ ਤਾਂ ਰੋਣਾ ਪਵੇਗਾ। ਇੱਕ ਨੂੰ ਯਾਦ ਕਰਨਾ ਹੈ, ਉੱਥੇ ਆਉਣਾ ਹੈ। ਤੁਹਾਡਾ ਰੋਣਾ 21 ਜਨਮਾਂ ਦੇ ਲਈ ਬੰਦ ਹੋ ਜਾਂਦਾ ਹੈ। ਕੋਈ ਮਰੇ ਤਾਂ ਤੁਸੀਂ ਰੋਣ ਲੱਗ ਪਵੋਗੇ ਫਿਰ ਰੋਣਾ ਪਰੂਫ ਤਾਂ ਬਣੋਗੇ ਨਹੀਂ। ਕਿਸਦੀ ਯਾਦ ਵਿੱਚ ਸ਼ਾਕ ਆ ਜਾਏ ਅਤੇ ਮਰ ਜਾਏ ਤਾਂ ਦੁਰਗਤੀ ਹੋ ਜਾਏਗੀ। ਤੁਹਾਨੂੰ ਯਾਦ ਤਾਂ ਸ਼ਿਵਬਾਬਾ ਨੂੰ ਹੀ ਕਰਨਾ ਹੈ ਨਾ। ਹਾਰਟ ਫੇਲ੍ਹ ਹੋ ਜਾਂਦੇ ਹਨ। ਤੁਹਾਨੂੰ ਤੇ ਉੱਠਦੇ – ਬੈਠਦੇ ਇੱਕ ਬਾਪ ਨੂੰ ਯਾਦ ਕਰਨਾ ਹੈ। ਇਹ ਵੀ ਬੁੱਧੀ ਵਿੱਚ ਬਿਠਾਇਆ ਜਾਂਦਾ ਹੈ ਕਿਉਂਕਿ ਸਾਰੇ ਦਿਨ ਵਿੱਚ ਯਾਦ ਨਹੀਂ ਕਰਦੇ ਹਨ ਤਾਂ ਸੰਗਠਨ ਵਿੱਚ ਬਿਠਾਇਆ ਜਾਂਦਾ ਹੈ। ਸਭਦਾ ਇਕੱਠਾ ਫੋਰਸ ਹੁੰਦਾ ਹੈ। ਜੇਕਰ ਹੋਰ ਕਿਸੇ ਦੀ ਯਾਦ ਬੁੱਧੀ ਵਿੱਚ ਰਹੇਗੀ ਤਾਂ ਫਿਰ ਜਨਮ ਲੈਣਾ ਪਵੇਗਾ। ਕੁੱਝ ਵੀ ਹੋ ਜਾਏ, ਸਥੇਰੀਅਮ ਰਹਿਣਾ ਹੈ। ਦੇਹ ਦਾ ਭਾਨ ਨਾ ਰਹੇ। ਜਿਨਾਂ ਬਾਪ ਨੂੰ ਯਾਦ ਕਰਦੇ ਹੋ, ਉਹ ਯਾਦ ਰਿਕਾਰਡ ਵਿੱਚ ਨੂੰਧ ਜਾਂਦੀ ਹੈ। ਤੁਹਾਨੂੰ ਖੁਸ਼ੀ ਵੀ ਬਹੁਤ ਰਹੇਗੀ। ਅਸੀਂ ਜਲਦੀ ਚਲੇ ਜਾਵਾਂਗੇ। ਜਾਕੇ ਤਖ਼ਤ ਤੇ ਬੈਠਾਂਗੇ, ਬਾਪ ਹਮੇਸ਼ਾ ਕਹਿੰਦੇ ਹਨ – ਬੱਚੇ ਤੁਹਾਨੂੰ ਕਦੀ ਰੋਣਾ ਨਹੀਂ ਹੈ, ਰੋਂਦੀ ਤੇ ਵਿਧਵਾ ਹੈ। ਤੁਹਾਨੂੰ ਸਰਵ ਗੁਣ ਸੰਪੰਨ ਇੱਥੇ ਹੀ ਬਣਨਾ ਹੈ, ਜੋ ਫਿਰ ਅਵਿਨਾਸ਼ੀ ਹੋ ਜਾਂਦਾ ਹੈ। ਮਿਹਨਤ ਚਾਹੀਦੀ ਹੈ। ਆਪਣੇ ਤੇ ਨਜ਼ਰ ਰੱਖਣੀ ਹੈ, ਕੋਈ ਵੀ ਭੂਤ ਹੋਵੇਗਾ ਤਾਂ ਉੱਚ ਪਦਵੀ ਪਾ ਨਹੀਂ ਸਕੋਂਗੇ। ਨਾਰਦ ਭਗਤ ਸੀ – ਲਕਸ਼ਮੀ ਨੂੰ ਵਰਣਾ ਚਾਹੁੰਦੇ ਸੀ, ਪਰ ਸ਼ਕਲ ਦੇਖੋ ਤਾਂ ਬੰਦਰ ਮਿਸਲ…। ਤੁਸੀਂ ਪੁਰਸ਼ਾਰਥ ਕਰ ਰਹੇ ਹੋ ਲਕਸ਼ਮੀ ਨੂੰ ਵਰਣ ਦੇ ਲਈ, ਜਿਸ ਵਿੱਚ 5 ਭੂਤ ਹੋਣਗੇ ਉਹ ਕਿਵੇਂ ਵਰ ਸਕੋਂਗੇ। ਬਹੁਤ ਮਿਹਨਤ ਚਾਹੀਦੀ ਹੈ। ਬੜੀ ਜਬਰਦਸਤ ਲਾਟਰੀ ਵਿਨ ਕਰਦੇ ਹੋ। ਅਸੀਂ ਰਾਜਾ ਜਰੂਰ ਬਣਾਂਗੇ ਤਾਂ ਪ੍ਰਜਾ ਵੀ ਹੋਵੇਗੀ। ਹਜ਼ਾਰਾਂ ਲੱਖਾਂ ਦੀ ਵ੍ਰਿਧੀ ਹੁੰਦੀ ਰਹੇਗੀ। ਪਹਿਲੇ -ਪਹਿਲੇ ਕੋਈ ਵੀ ਆਉਂਦੇ ਹਨ ਤਾਂ ਉਹਨਾਂ ਨੂੰ ਬਾਪ ਦਾ ਪਰਿਚੇ ਦਵੋ। ਪਤਿਤ – ਪਵਨ ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ। ਜਰੂਰ ਕਹਿਣਾ ਪਵੇਗਾ ਉਹ ਪਿਤਾ ਹੈ। ਅੱਛਾ ਲਿਖੋ। ਇੱਕ ਹੀ ਪਤਿਤ -ਪਾਵਨ, ਸਰਵ ਨੂੰ ਪਾਵਨ ਬਣਾਉਣ ਵਾਲੇ ਹਨ। ਲਿਖਵਾ ਲੈਣਾ ਨਾਲ ਫਿਰ ਕੋਈ ਬਹਿਸ ਨਹੀਂ ਕਰਣਗੇ। ਬੋਲੋ, ਤੁਸੀਂ ਇੱਥੇ ਸੁਣਨ ਆਏ ਹੋ ਜਾਂ ਸੁਣਾਉਣ? ਸਰਵ ਦਾ ਸਦਗਤੀ ਦਾਤਾ ਤਾਂ ਇੱਕ ਨਿਰਾਕਾਰ ਹੈ ਨਾ। ਉਹ ਕਦੋਂ ਆਕੇ ਸਾਕਾਰ ਵਿੱਚ ਨਹੀਂ ਆਉਂਦਾ ਹੈ। ਅੱਛਾ ਫਿਰ ਪ੍ਰਜਾਪਿਤਾ ਨਾਲ ਕੀ ਸੰਬੰਧ ਹੈ? ਉਹ ਹੈ ਸਕਾਰੀ, ਉਹ ਹੈ ਨਿਰਾਕਾਰੀ ਬਾਬਾ। ਅਸੀਂ ਇੱਕ ਬਾਪ ਨੂੰ ਯਾਦ ਕਰਦਾ ਹਾਂ। ਸਾਡਾ ਏਮ ਆਬਜੈਕਟ ਇਹ ਹੈ। ਇਹਨਾਂ ਕੋਲੋਂ ਅਸੀਂ ਰਾਜਾਈ ਪਾਵਾਂਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕਿਸੇ ਵੀ ਦੇਹਧਾਰੀ ਵਿੱਚ ਆਪਣੀ ਬੁੱਧੀ ਨਹੀਂ ਲਟਕਾਣੀ ਹੈ। ਯਾਦ ਦਾ ਰਿਕਾਰਡ ਠੀਕ ਰੱਖਣਾ ਹੈ। ਕਦੀ ਵੀ ਰੋਣਾ ਨਹੀਂ ਹੈ।

2. ਆਪਣੇ ਸ਼ਾਂਤੀ ਸਵਧਰਮ ਵਿੱਚ ਸਥਿਤ ਰਹਿਣਾ ਹੈ। ਸ਼ਾਂਤੀ ਦੇ ਲਈ ਭਟਕਣਾ ਨਹੀਂ ਹੈ। ਸਭਨੂੰ ਇਸ ਭਟਕਣ ਤੋਂ ਛੁਡਾਉਣਾ ਹੈ। ਸ਼ਾਂਤੀਧਾਮ ਤੇ ਸੁਖਧਾਮ ਨੂੰ ਯਾਦ ਕਰਨਾ ਹੈ।

ਵਰਦਾਨ:-

ਕਦੀ ਵੀ ਪੁਰਸ਼ਾਰਥ ਵਿੱਚ ਨਿਰਾਸ਼ ਨਹੀਂ ਬਣੋ, ਕਰਨਾ ਹੀ ਹੈ, ਹੋਣਾ ਹੀ ਹੈ, ਵਿਜੇ ਮਾਲਾ ਮੇਰਾ ਹੀ ਯਾਦਗਾਰ ਹੈ, ਇਸ ਸਮ੍ਰਿਤੀ ਨਾਲ ਵਿਜੇਈ ਬਣੋ। ਇੱਕ ਸੈਕਿੰਡ ਅਤੇ ਮਿੰਟ ਦੇ ਲਈ ਵੀ ਨਿਰਾਸ਼ਾ ਨੂੰ ਆਪਣੇ ਅੰਦਰ ਸਥਾਨ ਨਾ ਦਵੋ। ਅਭਿਮਾਨ ਅਤੇ ਨਿਰਾਸ਼ਾ – ਇਹ ਦੋਵੇਂ ਮਹਾਬਲਵਾਨ ਬਣਨ ਨਹੀਂ ਦਿੰਦੇ ਹਨ। ਅਭਿਮਾਨ ਵਾਲੇ ਨੂੰ ਅਪਮਾਨ ਦੀ ਫੀਲਿੰਗ ਬਹੁਤ ਆਉਂਦੀ ਹੈ, ਇਸਲਈ ਇਹਨਾਂ ਦੋਵੇਂ ਗੱਲਾਂ ਤੋਂ ਮੁਕਤ ਬਣ ਨਿਰਮਾਣ ਬਣੋ ਤਾਂ ਨਵ ਨਿਰਮਾਣ ਕਾ ਕੰਮ ਕਰਦੇ ਰਹੋਂਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top