20 July 2021 PUNJABI Murli Today | Brahma Kumaris

Read and Listen today’s Gyan Murli in Punjabi 

19 July 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਸਭਾ ਵਿੱਚ ਬਾਹਰਮੁਖੀ ਬਣ ਕੇ ਨਹੀਂ ਬੈਠਣਾ ਹੈ, ਬਾਪ ਦੀ ਯਾਦ ਵਿੱਚ ਰਹਿਣਾ ਹੈ। ਮਿਤ੍ਰ ਸਬੰਧੀ ਅਤੇ ਧੰਧੇ ਆਦਿ ਨੂੰ ਯਾਦ ਕਰਨ ਨਾਲ ਵਾਯੂਮੰਡਲ ਵਿੱਚ ਵਿਘਨ ਪੇਂਦਾ ਹੈ"

ਪ੍ਰਸ਼ਨ: -

ਤੁਸੀਂ ਬੱਚਿਆਂ ਦੇ ਰੂਹਾਨੀ ਡਰਿੱਲ ਦੀ ਵਿਸ਼ੇਸ਼ਤਾ ਕੀ ਹੈ, ਜਿਸ ਨੂੰ ਮਨੁੱਖ ਨਹੀਂ ਕਰ ਸਕਦੇ?

ਉੱਤਰ:-

ਤੁਹਾਡੀ ਰੂਹਾਨੀ ਡਰਿੱਲ ਬੁੱਧੀ ਦੀ ਹੈ, ਉਸਦੀ ਵਿਸ਼ੇਸ਼ਤਾ ਇਹ ਹੀ ਹੈ ਜੋ ਤੁਸੀਂ ਆਸ਼ਿਕ ਬਣ ਆਪਣੇ ਮਸ਼ੂਕ ਨੂੰ ਯਾਦ ਕਰਦੇ ਹੋ। ਇਸ ਦਾ ਹੀ ਇਸ਼ਾਰਾ ਗੀਤਾ ਵਿੱਚ ਵੀ ਆਇਆ ਹੈ – ਮਨਮਨਾਭਵ। ਪ੍ਰੰਤੂ ਮਨੁੱਖ ਆਪਣੇ ਮਸ਼ੂਕ ਪਰਮਾਤਮਾ ਨੂੰ ਜਾਣਦੇ ਹੀ ਨਹੀਂ ਤਾਂ ਡਰਿੱਲ ਕਿਵੇਂ ਕਰ ਸਕਣਗੇ। ਉਹ ਤਾਂ ਇੱਕ ਦੂਜੇ ਨੂੰ ਜਿਸਮਾਨੀ ਡਰਿੱਲ ਸਿਖਾਉਂਦੇ ਹਨ।

ਓਮ ਸ਼ਾਂਤੀ ਬੱਚੇ ਵੀ ਸਮਝਦੇ ਹਨ, ਬਾਪ ਵੀ ਸਮਝਾਉਂਦੇ ਹਨ ਕੀ ਬੱਚੇ ( ਯੋਗ ਕਰਵਾਉਣ ਵਾਲੇ ) ਇੱਥੇ ਕੀ ਕਰ ਰਹੇ ਹਨ! ਯਾਦ ਦੀ ਯਾਤ੍ਰਾ ਦੀ ਡਰਿੱਲ ਕਰਵਾ ਰਹੇ ਹਨ। ਮੂੰਹ ਨਾਲ ਕੁਝ ਵੀ ਕਹਿਣ ਦਾ ਨਹੀਂ ਹੈ। ਕਿਸਦੀ ਯਾਦ ਹੈ? ਪਰਮਪਿਤਾ ਪਰਮਾਤਮਾ ਸ਼ਿਵਬਾਬਾ ਦੀ। ਉਨ੍ਹਾਂ ਦੀ ਯਾਦ ਵਿੱਚ ਰਹਿਣ ਨਾਲ ਸਾਡੇ ਜੋ ਵੀ ਵਿਕਰਮ ਹਨ, ਉਹ ਭਸੱਮ ਹੋ ਜਾਣਗੇ ਅਤੇ ਵਿਕਰਮਾਜੀਤ ਬਣ ਜਾਵਾਂਗੇ, ਜਿੰਨਾਂ ਜੋ ਯਾਦ ਦੀ ਡਰਿੱਲ ਵਿੱਚ ਰਹਿਣਗੇ। ਇਹ ਆਤਮਾ ਦੀ ਡਰਿੱਲ ਹੈ, ਸ਼ਰੀਰ ਦੀ ਨਹੀਂ। ਭਾਰਤ ਵਿੱਚ ਜੋ ਵੀ ਡਰਿੱਲ ਸਿਖਾਉਂਦੇ ਹਨ, ਉਹ ਸਭ ਹਨ ਜਿਸਮਾਨੀ, ਇਹ ਹੈ ਰੂਹਾਨੀ ਡਰਿੱਲ। ਇਸ ਰੂਹਾਨੀ ਡਰਿੱਲ ਨੂੰ ਤੁਸੀਂ ਬੱਚਿਆਂ ਦੇ ਸਿਵਾਏ ਕੋਈ ਜਾਣਦੇ ਹੀ ਨਹੀਂ।

ਰੂਹਾਨੀ ਡਰਿੱਲ ਦਾ ਇਸ਼ਾਰਾ ਗੀਤਾ ਵਿੱਚ ਹੈ ਜਰੂਰ। ਭਗਵਾਨੁਵਾਚ ਅਤੇ ਭਗਵਾਨ ਦੇ ਬੱਚਿਆਂ ਦਾ ਵੀ ਵਾਚ ਹੈ। ਤੁਸੀਂ ਹੁਣ ਭਗਵਾਨ ਸ਼ਿਵਬਾਬਾ ਦੇ ਬੱਚੇ ਬਣੇ ਹੋ ਨਾ। ਬੱਚਿਆਂ ਨੂੰ ਫਰਮਾਨ ਮਿਲਿਆ ਹੈ – ਮਾਮੇਕਮ ਯਾਦ ਕਰੋ। ਬਾਪ ਵੀ ਡਰਿੱਲ ਸਿਖਾਉਂਦੇ ਹਨ। ਬੱਚੇ ਵੀ ਇਹ ਹੀ ਡਰਿੱਲ ਸਿਖਾਉਂਦੇ ਹਨ। ਕਲਪ ਪਹਿਲਾਂ ਵੀ ਬਾਪ ਨੇ ਇਹ ਹੀ ਕਿਹਾ ਸੀ ਕਿ ਮੈਨੂੰ ਬਾਪ ਨੂੰ ਯਾਦ ਕਰੋ। ਇਸ ਵਿੱਚ ਘੜੀ – ਘੜੀ ਕਹਿਣ ਦੀ ਲੋੜ ਨਹੀਂ ਹੈ, ਪ੍ਰੰਤੂ ਕਹਿਣਾ ਪੈਂਦਾ ਹੈ। ਇੱਥੇ ਬੈਠੇ ਕੋਈ ਆਪਣੇ ਮਿੱਤਰ – ਸਬੰਧੀਆਂ, ਧੰਧੇ ਆਦਿ ਨੂੰ ਯਾਦ ਕਰਦੇ ਰਹਿੰਦੇ ਹਨ ਤਾਂ ਵਾਯੂਮੰਡਲ ਵਿੱਚ ਵਿਘਨ ਪਾਉਂਦੇ ਹਨ। ਬਾਪ ਕਹਿੰਦੇ ਹਨ – ਜਿਵੇੰ ਇੱਥੇ ਤੁਸੀਂ ਯਾਦ ਵਿੱਚ ਬੈਠੇ ਹੋ ਇਵੇਂ ਹੀ ਚਲੱਦੇ ਫਿਰਦੇ, ਕਰਮ ਕਰਦੇ ਹੋਏ ਯਾਦ ਵਿੱਚ ਰਹਿਣਾ ਹੈ। ਜਿਵੇੰ ਆਸ਼ਿਕ ਮਸ਼ੂਕ ਇੱਕ ਦੂਜੇ ਨੂੰ ਯਾਦ ਕਰਦੇ ਹਨ। ਉਨ੍ਹਾਂ ਦੀ ਯਾਦ ਹੈ ਜਿਸਮਾਨੀ। ਤੁਹਾਡੀ ਹੈ ਰੂਹਾਨੀ ਯਾਦ। ਆਤਮਾਵਾਂ ਭਗਤੀਮਾਰਗ ਵਿੱਚ ਵੀ ਆਸ਼ਿਕ ਹੁੰਦੀਆਂ ਹਨ ਪਰਮਪਿਤਾ ਪਰਮਾਤਮਾ ਮਾਸ਼ੂਕ ਦੀਆਂ। ਪਰੰਤੂ ਮਾਸ਼ੂਕ ਨੂੰ ਜਾਣਦੇ ਨਹੀਂ ਹਨ, ਨਾ ਆਪਣੀ ਆਤਮਾ ਨੂੰ ਜਾਣਦੇ ਹਨ। ਮਾਸ਼ੂਕ ਬਾਪ ਆਇਆ ਹੋਇਆ ਹੈ। ਭਗਤੀਮਾਰਗ ਤੋਂ ਲੈਕੇ ਆਤਮਾਵਾਂ ਆਸ਼ਿਕ ਬਣੀਆਂ ਹਨ। ਇਹ ਹੈ ਹੀ ਆਤਮਾਵਾਂ ਅਤੇ ਪ੍ਰਮਾਤਮਾ ਦੀ ਗੱਲ। ਬਾਪ ਬੱਚਿਆਂ ਨੂੰ ਸਨਮੁੱਖ ਕਹਿੰਦੇ ਹਨ – ਤੁਸੀਂ ਆਸ਼ਿਕ ਮੈਨੂੰ ਮਾਸ਼ੂਕ ਨੂੰ ਯਾਦ ਕਰਦੇ ਹੋ ਕਿ ਬਾਬਾ ਆਓ। ਸਾਨੂੰ ਆਕੇ ਦੁਖ ਤੋਂ ਲਿਬਰੇਟ ਕਰੋ ਅਤੇ ਆਪਣੇ ਨਾਲ ਸ਼ਾਂਤੀਧਾਮ ਵਿੱਚ ਲੈ ਚੱਲੋ। ਤੁਸੀਂ ਜਾਣਦੇ ਹੋ ਹੁਣ ਇਸ ਦੁਖਧਾਮ, ਮ੍ਰਿਤੂਲੋਕ ਦਾ ਵਿਨਾਸ਼ ਹੋਣਾ ਹੈ। ਅਮਰਲੋਕ ਜਿੰਦਾਬਾਦ, ਮ੍ਰਿਤੂਲੋਕ ਮੁਰਦਾਬਾਦ। ਤੁਸੀਂ ਹੁਣ ਬ੍ਰਾਹਮਣ ਬੱਚੇ ਬਣੇ ਹੋ, ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ। ਤੁਹਾਨੂੰ ਬੱਚਿਆਂ ਨੂੰ ਪੂਰਾ ਨਿਸ਼ਚੇ ਹੋਣਾ ਚਾਹੀਦਾ ਹੈ ਕਿ ਅਸੀਂ ਹੁਣ ਨਰਕਵਾਸੀ ਤੋਂ ਸਵਰਗਵਾਸੀ 21 ਜਨਮ ਦੇ ਲਈ ਬਣਦੇ ਹਾਂ। ਕੋਈ ਮਰਦਾ ਹੈ ਤਾਂ ਕਹਿੰਦੇ ਹਨ ਸਵਰਗਵਾਸੀ ਹੋਇਆ। ਪ੍ਰੰਤੂ ਕਿੰਨੇਂ ਸਮੇਂ ਦੇ ਲਈ ਸਵਰਗਵਾਸੀ ਹੋਇਆ … ਇਹ ਕੋਈ ਵੀ ਨਹੀਂ ਜਾਣਦਾ। ਹੁਣ ਤੁਸੀਂ ਪੁਰਸ਼ਾਰਥ ਕਰ ਰਹੇ ਹੋ – ਸਵਰਗਵਾਸੀ ਬਣਨ ਦੇ ਲਈ। ਇਹ ਕੌਣ ਨਿਸ਼ਚੇ ਕਰਵਾਉਂਦੇ ਹਨ! ਉਹ ਹੈ ਗੀਤਾ ਦਾ ਭਗਵਾਨ। ਪ੍ਰੰਤੂ ਉਹ ਤਾਂ ਇੱਕ ਹੀ ਨਿਰਾਕਾਰ ਹੁੰਦਾ ਹੈ। ਮਨੁੱਖ ਸਮਝਦੇ ਹਨ – ਨਿਰਾਕਾਰ ਤਾਂ ਨਿਰਾਕਾਰ ਹੀ ਹੈ। ਉਹ ਕਿਵੇਂ ਇੱਥੇ ਆਕੇ ਸਿਖਾਉਣਗੇ? ਬਾਪ ਨੂੰ ਨਾ ਜਾਨਣ ਦੇ ਕਾਰਨ ਡਰਾਮਾ ਅਨੁਸਾਰ ਕ੍ਰਿਸ਼ਨ ਦਾ ਨਾਮ ਭੁੱਲ ਨਾਲ ਪਾ ਦਿੱਤਾ ਹੈ। ਕ੍ਰਿਸ਼ਨ ਅਤੇ ਸ਼ਿਵ ਦਾ ਸੰਬੰਧ ਇਸ ਸਮੇਂ ਨੇੜ੍ਹੇ ਹੈ। ਸ਼ਿਵ ਜਯੰਤੀ ਹੁੰਦੀ ਹੈ ਸੰਗਮ ਤੇ। ਫਿਰ ਕਲ ਹੋਵੇਗੀ ਕ੍ਰਿਸ਼ਨ ਜਯੰਤੀ। ਸ਼ਿਵਜਯੰਤੀ ਹੈ ਰਾਤ ਵਿੱਚ, ਕ੍ਰਿਸ਼ਨ ਜਯੰਤੀ ਹੈ ਸਵੇਰੇ, ਉਸਨੂੰ ਪ੍ਰਭਾਤ ਕਹਾਂਗੇ। ਜਦੋਂ ਸ਼ਿਵਰਾਤ੍ਰੀ ਪੂਰੀ ਹੁੰਦੀ ਹੈ ਤਾਂ ਫਿਰ ਕ੍ਰਿਸ਼ਨ ਜਯੰਤੀ ਹੁੰਦੀ ਹੈ। ਇਹ ਗੱਲਾਂ ਬੱਚੇ ਹੀ ਸਮਝ ਸਕਦੇ ਹਨ, ਕਾਇਦਾ ਹੈ – ਇੱਥੇ ਸਭਾ ਵਿੱਚ ਕੋਈ ਬਾਹਰਮੁਖੀ ਨਾ ਹੋਵੇ। ਬਾਪ ਦੀ ਯਾਦ ਵਿੱਚ ਰਹਿਣਾ ਹੈ। ਮਨੁੱਖ ਪੁਕਾਰਦੇ ਵੀ ਹਨ ਹੇ ਪਤਿਤ – ਪਾਵਨ ਆਓ, ਆਕੇ ਪਾਵਨ ਬਨਾਓ। ਪਰੰਤੂ ਡਰਾਮਾ ਅਨੁਸਾਰ ਪਥਰਬੁੱਧੀ ਕੁਝ ਵੀ ਸਮਝਦੇ ਨਹੀਂ। ਜੇਕਰ ਜਾਣਦੇ ਹੁੰਦੇ ਤਾਂ ਦੱਸਦੇ। ਉਨ੍ਹਾਂਨੂੰ ਇਹ ਵੀ ਪਤਾ ਨਹੀਂ ਹੈ ਕਿ ਹੁਣ ਕਲਯੁਗ ਦਾ ਅੰਤ ਹੈ ਫਿਰ ਜਦੋਂ ਬਾਪ ਆਉਂਦੇ ਹਨ ਤਾਂ ਆਦਿ ਹੁੰਦੀ ਹੈ। ਮਨੁੱਖ ਤਾਂ ਬਿਲਕੁਲ ਘੋਰ ਹਨ੍ਹੇਰੇ ਵਿੱਚ ਹਨ। ਲੋਕੀ ਸਮਝਦੇ ਹਨ ਕਲਯੁਗ ਵਿੱਚ ਅਜੇ 40 ਹਜ਼ਾਰ ਵਰ੍ਹੇ ਪਏ ਹਨ। ਬੇਹੱਦ ਦਾ ਬਾਪ ਸਮਝਾਉਂਦੇ ਹਨ ਹੱਦ ਦਾ ਬਾਪ ਕੱਦੇ ਪਤਿਤ – ਪਾਵਨ ਹੋ ਨਹੀਂ ਸਕਦਾ। ਬਾਪ ਨਾਮ ਤਾਂ ਬਹੁਤਿਆਂ ਦੇ ਰੱਖ ਦਿੱਤੇ ਹਨ। ਬਜ਼ੁਰਗ ਨੂੰ ਵੀ ਬਾਪੂ ਜਾਂ ਪਿਤਾਜੀ ਕਹਿੰਦੇ ਹਨ। ਇਹ ਰੂਹਾਨੀ ਪਿਤਾਸ਼੍ਰੀ ਤਾਂ ਇੱਕ ਹੀ ਹੈ ਜੋ ਪਤਿਤ – ਪਾਵਨ, ਗਿਆਨ ਦਾ ਸਾਗਰ ਹੈ। ਬੱਚਿਆਂ ਨੂੰ ਪਾਵਨ ਹੋਣ ਦੇ ਲਈ ਗਿਆਨ ਚਾਹੀਦਾ ਹੈ। ਪਾਣੀ ਵਿੱਚ ਸ਼ਨਾਨ ਕਰਨ ਨਾਲ ਕੋਈ ਪਾਵਨ ਥੋੜ੍ਹੀ ਨਾ ਬਣਨਗੇ। ਤੁਸੀਂ ਜਾਣਦੇ ਹੋ ਸ਼ਿਵਬਾਬਾ ਸਾਡੇ ਸਾਹਮਣੇ ਇਸ ਤਨ ਵਿੱਚ ਪ੍ਰਤੱਖ ਹਨ। ਬ੍ਰਹਮਾ ਦਵਾਰਾ ਬ੍ਰਾਹਮਣਾ ਨੂੰ ਰਾਜਯੋਗ ਸਿਖਾ ਰਹੇ ਹਨ। ਉਹ ਤਾਂ ਕਹਿ ਦਿੰਦੇ ਹਨ ਭਗਵਾਨੁਵਾਚ ਅਰਜੁਨ ਪ੍ਰਤੀ। ਬ੍ਰਾਹਮਣਾਂ ਦਾ ਨਾਮ ਨਿਸ਼ਾਨ ਨਹੀਂ ਹੈ। ਗਾਇਆ ਜਾਂਦਾ ਹੈ ਬ੍ਰਹਮਾ ਦਵਾਰਾ ਸਥਾਪਨਾ, ਵਿਸ਼ਨੂੰ ਦਵਾਰਾ ਪਾਲਣਾ। ਸਥਾਪਨਾ ਤਾਂ ਬ੍ਰਹਮਾ ਦਵਾਰਾ ਹੀ ਕਰਨਗੇ, ਨਾ ਕਿ ਵਿਸ਼ਨੂੰ ਦਵਾਰਾ, ਨਾ ਸ਼ੰਕਰ ਦਵਾਰਾ। ਤੁਹਾਨੂੰ ਬੱਚਿਆਂ ਨੂੰ ਇਹ ਸਮਝਾਉਣੀ ਹੁਣ ਮਿਲੀ ਹੈ। ਬਾਪ ਨੂੰ ਇੱਥੇ ਆਉਣਾ ਪੈਂਦਾ ਹੈ, ਵਾਪਿਸ ਤਾਂ ਕੋਈ ਵੀ ਆਤਮਾ ਜਾ ਨਹੀਂ ਸਕਦੀ। ਜੋ ਵੀ ਆਉਂਦੇ ਹਨ ਉਨ੍ਹਾਂਨੂੰ ਸਤੋ, ਰਜੋ, ਤਮੋ ਨਾਲ ਪਾਸ ਕਰਨਾ ਹੀ ਹੈ। ਕ੍ਰਿਸ਼ਨ ਵੀ ਪੂਰੇ 84 ਜਨਮ ਲੈਂਦੇ ਹਨ ਅਤੇ ਪੂਰੇ 5 ਹਜਾਰ ਵਰ੍ਹੇ ਪਾਰਟ ਵਜਾਇਆ। ਜਦੋਂ ਆਤਮਾ ਪੇਟ ਵਿੱਚ ਹੈ ਤਾਂ ਵੀ ਜਨਮ ਤੇ ਹੈ ਨਾ। ਕ੍ਰਿਸ਼ਨ ਦੀ ਆਤਮਾ ਜਦੋਂ ਸਤਿਯੁਗ ਵਿੱਚ ਆਉਂਦੀ ਹੈ, ਗਰਭ ਵਿੱਚ ਪ੍ਰਵੇਸ਼ ਕੀਤਾ ਉਦੋਂ ਤੋਂ ਲੈਕੇ 5 ਹਜਾਰ ਵਰ੍ਹਿਆਂ ਵਿੱਚ 84 ਜਨਮਾਂ ਦਾ ਪਾਰਟ ਵਜਾਉਣਾ ਹੈ। ਜਿਵੇੰ ਸ਼ਿਵ ਜਯੰਤੀ ਮਨਾਉਂਦੇ ਹਨ ਤਾਂ ਇਸ ਵਿੱਚ ਬੈਠਾ ਹੈ ਨਾ। ਕ੍ਰਿਸ਼ਨ ਦੀ ਆਤਮਾ ਵੀ ਗਰਭ ਵਿੱਚ ਆਈ ਚੁਰਪੁਰ ਹੋਈ, ਉਸ ਸਮੇਂ ਤੋਂ ਲੈਕੇ 5 ਹਜਾਰ ਵਰ੍ਹੇ ਦਾ ਹਿਸਾਬ ਸ਼ੂਰੁ ਹੁੰਦਾ ਹੈ। ਜੇਕਰ ਘੱਟ ਜਿਆਦਾ ਹੋਵੇ ਤਾਂ ਫਿਰ 5 ਹਜਾਰ ਵਰ੍ਹੇ ਵਿੱਚ ਘੱਟ ਹੋ ਜਾਵੇ। ਇਹ ਬੜੀਆਂ ਸੁਖਸ਼ਮ ਸਮਝਣ ਦੀਆਂ ਗੱਲਾਂ ਹਨ। ਬੱਚੇ ਜਾਣਦੇ ਹਨ ਕ੍ਰਿਸ਼ਨ ਦੀ ਆਤਮਾ ਫਿਰ ਤੋਂ ਇਹ ਗਿਆਨ ਲੈ ਰਹੀ ਹੈ, ਫਿਰ ਤੋਂ ਕ੍ਰਿਸ਼ਨ ਬਣਨ ਦੇ ਲਈ। ਤੁਸੀਂ ਵੀ ਕੰਸਪੁਰੀ ਤੋਂ ਕ੍ਰਿਸ਼ਨਪੁਰੀ ਵਿੱਚ ਜਾਂਦੇ ਹੋ। ਇਹ ਗੱਲਾਂ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ।

ਬਾਬਾ ਕਹਿੰਦੇ ਹਨ – ਮਾਇਆ ਬੜੀ ਦੁਸ਼ਤਰ ਹੈ। ਚੰਗੇ – ਚੰਗੇ ਮਹਾਂਰਥੀਆਂ ਨੂੰ ਵੀ ਹਰਾ ਦਿੰਦੀ ਹੈ। ਗਿਆਨ ਲੈਂਦੇ – ਲੈਂਦੇ ਕਿੱਥੇ ਗ੍ਰਹਿਚਾਰੀ ਬੈਠ ਜਾਂਦੀ ਹੈ। ਅਸ਼ਚਰਿਯਵਤ ਸਾਡਾ ਬਨੰਤੀ, ਕਥੰਤੀ… ਅਹੋ ਮਾਇਆ ਫਿਰ ਵੀ ਭਗੰਤੀ ਹੋ ਜਾਂਦੇ ਹਨ। ਕਮਾਈ ਵਿੱਚ ਗ੍ਰਹਿਚਾਰੀ ਬੈਠ ਜਾਂਦੀ ਹੈ। ਰਾਹੂ ਦਾ ਗ੍ਰਹਿਣ ਸਭ ਨੂੰ ਲੱਗਿਆ ਹੋਇਆ ਹੈ। ਹੁਣ ਤੁਹਾਡੇ ਤੇ ਬ੍ਰਹਿਸਪਤੀ ਦੀ ਦਸ਼ਾ ਬੈਠੀ ਹੈ ਫਿਰ ਚਲਦੇ – ਚਲਦੇ ਕਿਸੇ ਤੇ ਰਾਹੂ ਦਾ ਗ੍ਰਹਿਣ ਬੈਠ ਜਾਂਦਾ ਹੈ, ਤਾਂ ਕਹਿੰਦੇ ਹਨ ਮਹਾਨ ਕੰਬਖਤ ਇਸ ਦੁਨੀਆਂ ਵਿੱਚ ਵੇਖਣਾ ਹੋਵੇ ਤਾਂ ਇੱਥੇ ਦੇਖੋ। ਤੁਹਾਡੀ ਆਤਮਾ ਕਹਿੰਦੀ ਹੈ – ਅਸੀਂ ਬਾਪ ਤੋਂ ਸਦਾ ਸੁਖ ਦਾ ਵਰਸਾ ਲੈ ਰਹੇ ਹਾਂ। ਬਾਬਾ ਤੁਹਾਡੇ ਤੋਂ ਕਲਪ ਪਹਿਲਾਂ ਵੀ ਇਹ ਵਰਸਾ ਲਿਆ ਸੀ। ਫਿਰ ਤੋਂ ਹੁਣ ਬਾਪ ਦੇ ਕੋਲ ਆਏ ਹਾਂ। ਬਾਪ ਨੇ ਸਮਝਾਇਆ ਹੈ – ਬਾਹਰ ਤੁਹਾਡੇ ਸੈਂਟਰ ਤੇ ਬਹੁਤ ਆਉਣਗੇ ਸਮਝਣ ਦੇ ਲਈ। ਇੱਥੇ ਇਹ ਹੈ ਇੰਦ੍ਰ ਸਭਾ। ਇੰਦ੍ਰ ਸ਼ਿਵਬਾਬਾ ਹਨ ਨਾ, ਜੋ ਗਿਆਨ ਬਾਰਿਸ਼ ਬਰਸਾਉਂਦੇ ਹਨ। ਤਾਂ ਅਜਿਹੀ ਸਭਾ ਵਿੱਚ ਪਤਿਤ ਕੋਈ ਆ ਨਹੀਂ ਸਕਦਾ। ਸਬਜ਼ ਪਰੀ, ਪੁਖ਼ਰਾਜ ਪਰੀ ਜੋ ਬ੍ਰਾਹਮਣੀਆਂ ਪੰਡਾ ਬਣ ਆਉਂਦੀਆਂ ਹਨ, ਉਨ੍ਹਾਂਨੂੰ ਕਹਾਂਗੇ ਆਪਣੇ ਨਾਲ ਕੋਈ ਵੀ ਵਿਕਾਰ ਵਿੱਚ ਜਾਣ ਵਾਲਿਆਂ ਨੂੰ ਨਹੀਂ ਲਿਆ ਸਕਦੀਆਂ ਹੋ। ਨਹੀਂ ਤਾਂ ਦੋਵੇਂ ਰਿਸਪਾਂਸੀਬਲ ਹੋ ਜਾਂਦੇ ਹਨ। ਕਿਸੇ ਵਿਕਾਰੀ ਨੂੰ ਨਾਲ ਲੈ ਆਏ ਤਾਂ ਉਨ੍ਹਾਂ ਤੇ ਬਹੁਤ ਦਾਗ ਲੱਗ ਜਾਂਦਾ ਹੈ। ਫਿਰ ਬਹੁਤ ਭਾਰੀ ਸਜਾ ਮਿਲ ਜਾਂਦੀ ਹੈ। ਪਰੀਆਂ ਦੇ ਉਪਰ ਬਹੁਤ ਰਿਸਪਾਂਨਸੀਬੀਲਟੀ ਹੈ। ਕਹਿੰਦੇ ਹਨ – ਮਾਨ ਸਰੋਵਰ ਤੇ ਸ਼ਨਾਨ ਕਰਨ ਨਾਲ ਪਰੀ ਬਣ ਜਾਂਦੇ ਹਨ। ਅਸਲ ਵਿੱਚ ਇਹ ਹੈ ਗਿਆਨ ਮਾਨਸਰੋਵਰ। ਬਾਬਾ ਮਨੁੱਖ ਤਨ ਵਿੱਚ ਆਕੇ ਗਿਆਨ ਦੀ ਬਾਰਿਸ਼ ਬਰਸਾਉਂਦੇ ਹਨ। ਗਿਆਨ ਸਾਗਰ ਹੈ ਨਾ। ਤੁਸੀਂ ਨਦੀ ਵੀ ਹੋ, ਸਰੋਵਰ ਵੀ ਹੋ, ਗਿਆਨ ਸਾਗਰ ਇਸ ਵਿੱਚ ਬੈਠ ਬੱਚਿਆਂ ਨੂੰ ਲਾਇਕ ਬਨਾਉਂਦੇ ਹਨ – ਸਵਰਗ ਵਿੱਚ ਜਾਣ ਦੇ ਲਈ। ਸਵਰਗ ਵਿੱਚ ਹੈ ਸ਼੍ਰੀ ਲਕਸ਼ਮੀ – ਨਰਾਇਣ ਦਾ ਰਾਜ। ਇਹ ਹੈ ਪ੍ਰਵ੍ਰਿਤੀ ਮਾਰਗ ਦਾ ਐਮ ਆਬਜੈਕਟ। ਕਹਿੰਦੇ ਹਨ ਅਸੀਂ ਦੋਵੇਂ ਗਿਆਨ ਚਿਤਾ ਤੇ ਬੈਠ ਲਕਸ਼ਮੀ – ਨਰਾਇਣ ਬਣਨ ਵਾਲੇ ਹਾਂ। ਉੱਚ ਪਦਵੀ ਪਾਉਣੀ ਹੈ ਨਾ। ਅਧਾਕਲਪ ਆਤਮਾਵਾਂ ਤੜਫਦੀਆਂ ਰਹਿੰਦੀਆਂ ਹਨ। ਬਾਬਾ ਆਓ ਆਕੇ ਸਾਨੂੰ ਰਾਜਯੋਗ ਸਿਖਾਏ ਪਾਵਨ ਬਨਾਓ। ਬਾਪ ਇਸ਼ਾਰਾ ਦਿੰਦੇ ਹਨ। ਭਾਰਤਵਾਸੀ ਜੋ ਦੇਵੀ – ਦੇਵਤਾਵਾਂ ਨੂੰ ਮੰਨਣ ਵਾਲੇ ਹਨ ਉਨ੍ਹਾਂਨੇ ਜਰੂਰ 84 ਜਨਮ ਭੋਗੇ ਹਨ। ਜੋ ਦੇਵੀ – ਦੇਵਤਿਆਂ ਦੇ ਭਗਤ ਹਨ, ਕੋਸ਼ਿਸ਼ ਕਰ ਉਨ੍ਹਾਂਨੂੰ ਸਮਝਾਓ। ਬਾਪ ਕਿਵੇਂ ਆਕੇ 3 ਧਰਮ ਸਥਾਪਨ ਕਰਦੇ ਹਨ। ਬ੍ਰਾਹਮਣ, ਸੂਰਜਵੰਸ਼ੀ, ਚੰਦ੍ਰਵਨਸ਼ੀ, ਤਿੰਨੋਂ ਧਰਮ ਬਾਪ ਸਥਾਪਨ ਕਰਦੇ ਹਨ। ਅਧਾਕਲਪ ਫਿਰ ਹੋਰ ਕੋਈ ਧਰਮ ਸਥਾਪਨ ਨਹੀਂ ਹੁੰਦਾ ਹੈ। ਫਿਰ ਅਧਾਕਲਪ ਵਿੱਚ ਕਿੰਨੇਂ ਮੱਠ ਪੰਥ ਆਦਿ ਧਰਮ ਢੇਰ ਦੇ ਢੇਰ ਸਥਾਪਨ ਹੁੰਦੇਂ ਹਨ। ਕਿੱਥੇ ਅਧਾਕਲਪ ਵਿੱਚ ਇੱਕ ਧਰਮ ਉਹ ਵੀ ਸੰਗਮਯੁਗ ਤੇ ਭਵਿੱਖ ਦੇ ਲਈ ਰਾਜਧਾਨੀ ਸਥਾਪਨ ਕਰਦੇ ਹਨ। ਇਹ ਸਭ ਪੁਰਾਣੀ ਦੁਨੀਆਂ ਵਿੱਚ ਹੀ ਆਪਣਾ ਧਰਮ ਸਥਾਪਨ ਕਰਦੇ ਹਨ। ਇੱਥੇ ਬਾਪ ਅਧਾਕਲਪ ਦੇ ਲਈ ਇੱਕ ਧਰਮ ਦੀ ਸਥਾਪਨਾ ਕਰਦੇ ਹਨ। ਕਿਸੇ ਹੋਰ ਵਿੱਚ ਪਾਵਰ ਨਹੀਂ। ਬਾਪ ਤੁਹਾਨੂੰ ਆਪਣਾ ਬਣਾਕੇ, ਸੂਰਜਵੰਸ਼ੀ, ਚੰਦ੍ਰਵਨਸ਼ੀ ਘਰਾਣਾ ਸਥਾਪਨ ਕਰ ਬਾਕੀ ਸਭ ਦਾ ਵਿਨਾਸ਼ ਕਰ ਦਿੰਦੇ ਹਨ। ਸਾਰੀਆਂ ਆਤਮਾਵਾਂ ਸ਼ਾਂਤੀ ਵਿੱਚ ਚਲੀਆਂ ਜਾਂਦੀਆਂ ਹਨ। ਤੁਸੀਂ ਸੁਖ ਵਿੱਚ ਆਉਂਦੇ ਹੋ, ਉਸ ਵਕਤ ਦੁਖ ਕੋਈ ਹੈ ਨਹੀਂ, ਜੋ ਗੌਡ ਨੂੰ ਯਾਦ ਕਰਨ। ਇਹ ਗਿਆਨ ਵੀ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਜਾਣਦੇ ਹੋ ਬਾਪ ਜੋ ਗਿਆਨ ਦਾ ਸਾਗਰ ਹੈ, ਉਹ ਨਾਲੇਜ ਦੇ ਰਹੇ ਹਨ। ਸਾਗਰ ਤਾਂ ਇੱਕ ਹੀ ਹੈ। ਤੁਸੀਂ ਖੁਦ ਨੂੰ ਸਾਗਰ ਨਹੀਂ ਕਹਿਲਾਵੋਗੇ। ਤੁਸੀਂ ਉਨ੍ਹਾਂ ਦੇ ਮਦਦਗਾਰ ਬਣਦੇ ਹੋ ਇਸਲਈ ਤੁਹਾਡਾ ਨਾਮ ਹੈ ਗਿਆਨ ਗੰਗਾਵਾਂ। ਬਾਕੀ ਉਹ ਹਨ ਪਾਣੀ ਦੀਆਂ ਨਦੀਆਂ। ਬਾਪ ਕਹਿੰਦੇ ਹਨ – ਮੇਰੇ ਸਾਗਰ ਦੇ ਤੁਸੀਂ ਬੱਚੇ ਕਾਮ ਚਿਤਾ ਤੇ ਬੈਠ ਜਲ ਮਰੇ ਹੋ ਮਤਲਬ ਪਤਿਤ ਬਣ ਪਏ ਹੋ। ਹੁਣ ਫਿਰ ਮੈਨੂੰ ਯਾਦ ਕਰਨ ਨਾਲ ਹੀ ਤੁਸੀਂ ਪਾਵਨ ਬਣੋਗੇ। ਇਹ ਸ੍ਰਿਸ਼ਟੀ ਦਾ ਚੱਕਰ 5 ਹਜਾਰ ਵਰ੍ਹੇ ਦਾ ਹੈ। ਇਹ ਕਿਸੇ ਨੂੰ ਪਤਾ ਨਹੀਂ ਹੈ। ਸ੍ਰਿਸ਼ਟੀ ਦਾ ਚੱਕਰ ਪੂਰੇ ਚਾਰ ਹਿੱਸਿਆਂ ਵਿੱਚ ਹੈ। 4 ਯੁਗ ਹਨ ਨਾ। ਇਹ ਸੰਗਮਯੁਗ ਹੈ ਕਲਿਆਣਕਾਰੀ। ਕੁੰਭ ਕਹਿੰਦੇ ਹਨ ਨਾ। ਕੁੰਭ ਕਿਹਾ ਜਾਂਦਾ ਹੈ – ਮੇਲੇ ਨੂੰ। ਨਦੀ ਆਕੇ ਸਾਗਰ ਨਾਲ ਮਿਲਦੀ ਹੈ। ਆਤਮਾ ਆਕੇ ਪਰਮਾਤਮਾ ਨਾਲ ਮਿਲਦੀ ਹੈ, ਇਸਨੂੰ ਕੁੰਭ ਕਹਿੰਦੇ ਹਨ। ਆਤਮਾ ਅਤੇ ਪ੍ਰਮਾਤਮਾ ਦਾ ਮੇਲਾ ਵੀ ਤੁਸੀਂ ਵੇਖਦੇ ਹੋ। ਤੁਸੀਂ ਆਪਸ ਵਿੱਚ ਮਿਲਦੇ ਹੋ, ਸੈਮੀਨਾਰ ਕਰਦੇ ਹੋ, ਇਸ ਨੂੰ ਕੁੰਭ ਨਹੀਂ ਕਹਾਂਗੇ। ਸਾਗਰ ਤੇ ਆਪਣੀ ਜਗ੍ਹਾ ਤੇ ਬੈਠੇ ਹਨ। ਇਸ ਤਨ ਵਿੱਚ ਹਨ ਨਾ। ਜਿੱਥੇ ਇਨ੍ਹਾਂ ਦਾ ਤਨ ਉੱਥੇ ਗਿਆਨ ਦਾ ਸਾਗਰ ਹੈ। ਬਾਕੀ ਤੁਸੀਂ ਆਪਸ ਵਿੱਚ ਗਿਆਨ ਗੰਗਾਵਾਂ ਮਿਲਦੀਆਂ ਹੋ। ਨਦੀਆਂ ਛੋਟੀਆਂ – ਵੱਡੀਆਂ ਤਾਂ ਹੁੰਦੀਆਂ ਹਨ ਨਾ। ਉੱਥੇ ਸ਼ਨਾਨ ਕਰਨ ਜਾਂਦੇ ਹਨ। ਗੰਗਾ, ਜਮੁਨਾ, ਸਰਸਵਤੀ ਤਾਂ ਹਨ ਹੀ। ਦਿੱਲੀ ਜਮੁਨਾ ਦਾ ਕੰਠਾ ਹੈ – ਸਵਰਗ। ਕ੍ਰਿਸ਼ਨਪੁਰੀ ਤਾਂ ਹੁੰਦੀ ਹੈ। ਦਿੱਲੀ ਦੇ ਲਈ ਕਹਿੰਦੇ ਹਨ – ਪਰਿਸਥਾਨ ਸੀ। ਜਦੋੰ ਲਕਸ਼ਮੀ – ਨਰਾਇਣ ਦਾ ਰਾਜ ਸੀ। ਰਾਧੇ ਕ੍ਰਿਸ਼ਨ ਯੁਗਲ ਬਣਨ ਤਾਂ ਰਾਜ ਕਰ ਸਕਣ। ਹੁਣ ਤੁਸੀਂ ਬੱਚੇ ਕਿੰਨੀ ਖੁਸ਼ੀ ਵਿੱਚ ਹੋ। ਮਾਇਆ ਦੇ ਤੂਫ਼ਾਨ ਤਾਂ ਬਹੁਤ ਆਉਣਗੇ। ਬੇਹੱਦ ਦੀ ਬਾਕਸਿੰਗ ਹੈ। ਹਰ ਇੱਕ ਦੀ 5 ਵਿਕਾਰਾਂ ਦੇ ਬਾਦ ਯੁੱਧ ਚਲਦੀ ਹੈ। ਅਸੀਂ ਚਾਉਂਦੇ ਹਾਂ ਬਾਬਾ ਨੂੰ ਨਿਰੰਤਰ ਯਾਦ ਕਰੀਏ। ਮਾਇਆ ਸਾਡਾ ਯੋਗ ਉੱਡਾ ਦਿੰਦੀ ਹੈ। ਇੱਕ ਖੇਲ੍ਹ ਵੀ ਵਿਖਾਉਂਦੇ ਹਨ – ਪਰਮਾਤਮਾ ਆਪਣੀ ਤਰਫ ਖਿੱਚਦੇ ਹਨ, ਮਾਇਆ ਆਪਣੀ ਵੱਲ। ਅਜਿਹਾ ਇੱਕ ਨਾਟਕ ਬਣਿਆ ਹੋਇਆ ਹੈ। ਬਾਈਸਕੋਪ ਦਾ ਫੈਸ਼ਨ ਹੁਣ ਨਿਕਲਿਆ ਹੈ। ਤੁਹਾਨੂੰ ਡਰਾਮੇ ਅਨੁਸਾਰ ਬਾਈਸਕੋਪ ਤੇ ਹੀ ਸਮਝਾਉਣਾ ਸੀ। ਨਾਟਕ ਵਿੱਚ ਤੇ ਬਦਲੀ – ਸਦਲੀ ਹੁੰਦੀ ਹੈ। ਇਹ ਤਾਂ ਅਨਾਦਿ – ਅਵਿਨਾਸ਼ੀ ਡਰਾਮਾ ਬਣਿਆ ਬਣਾਇਆ ਹੈ। ਬਣੀ ਬਣਾਈ ਬਣ ਰਹੀ… ਫਲਾਣਾ ਮਰ ਗਿਆ ਇਤਨਾ ਹੀ ਪਾਰਟ ਸੀ, ਅਸੀਂ ਚਿੰਤਾ ਕਿਉਂ ਕਰੀਏ। ਡਰਾਮਾ ਹੈ ਨਾ। ਸ਼ਰੀਰ ਛੱਡ ਦਿੱਤਾ ਫਿਰ ਥੋੜ੍ਹੀ ਨਾ ਆ ਸਕਦਾ ਹੈ। ਰੋਣ ਨਾਲ ਫਾਇਦਾ ਹੀ ਕੀ? ਇਸ ਦਾ ਨਾਮ ਹੀ ਹੈ ਦੁਖਧਾਮ। ਸਤਿਯੁਗ ਵਿੱਚ ਮੋਹਜਿਤ ਰਾਜੇ ਹੁੰਦੇ ਹਨ। ਇਸ ਤੇ ਕਹਾਣੀ ਵੀ ਹੈ। ਸਤਿਯੁਗ ਵਿੱਚ ਮੋਹ ਦੀ ਗੱਲ ਹੁੰਦੀ ਨਹੀਂ। ਇੱਥੇ ਤਾਂ ਮਨੁੱਖਾਂ ਦਾ ਕਿੰਨਾਂ ਮੋਹ ਹੈ। ਕਿਸੇ ਨੂੰ ਰੋਣਾ ਨਾ ਆਵੇ ਤਾਂ ਰੋ ਕੇ ਵੀ ਉਨ੍ਹਾਂ ਨੂੰ ਰੁਲਾ ਦੇਣਗੇ। ਤਾਂ ਸਮਝਣ ਕੀ ਇਹ ਅਫਸੋਸ ਕਰਦੇ ਹਨ। ਨਹੀਂ ਤਾਂ ਗਲਾਨੀ ਹੋ ਜਾਵੇ। ਭਾਰਤ ਵਿੱਚ ਹੀ ਇਹ ਸਭ ਰਿਵਾਜ ਹੈ। ਭਾਰਤ ਵਿੱਚ ਹੀ ਸੁਖ, ਭਾਰਤ ਵਿੱਚ ਹੀ ਬਹੁਤ ਦੁੱਖ ਹੁੰਦਾ ਹੈ। ਭਾਰਤ ਵਿੱਚ ਗੌਡ ਗੋਡਜ਼ ਰਾਜ ਕਰਦੇ ਸਨ। ਵਿਦੇਸ਼ੀ ਲੋਕ ਪੁਰਾਣੇ ਚਿੱਤਰ ਬੜੀ ਖੁਸ਼ੀ ਨਾਲ ਲੈਂਦੇ ਹਨ। ਪੁਰਾਣੀ ਚੀਜ ਦਾ ਮਾਨ ਹੁੰਦਾ ਹੈ। ਸਭ ਤੋਂ ਪੁਰਾਣਾ ਸ਼ਿਵ ਤਾਂ ਇੱਥੇ ਆਇਆ ਸੀ ਨਾ, ਉਨ੍ਹਾਂ ਦੀ ਕਿੰਨੀ ਪੂਜਾ ਕਰਦੇ ਹਨ। ਹੁਣ ਤੇ ਸ਼ਿਵਬਾਬਾ ਆਇਆ ਹੈ, ਤੁਸੀਂ ਪੂਜਾ ਨਹੀਂ ਕਰੋਗੇ। ਉਹ ਹੋਕੇ ਗਿਆ ਹੈ ਤਾਂ ਉਨ੍ਹਾਂ ਦੀ ਪੂਜਾ ਕਰਦੇ ਰਹਿੰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਡਰਾਮੇ ਦੇ ਗਿਆਨ ਨੂੰ ਬੁੱਧੀ ਵਿੱਚ ਰੱਖ ਨਿਸ਼ਚਿੰਤ ਬਣਨਾ ਹੈ। ਕਿਸੇ ਵੀ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਹੈ ਕਿਉਂਕਿ ਜਾਣਦੇ ਹਨ ਬਣੀ – ਬਣਾਈ ਬਣ ਰਹੀ… ਨਿਰਮੋਹੀ ਬਣਨਾ ਹੈ।

2. ਬਾਪ ਦਵਾਰਾ ਜਦਕਿ ਬ੍ਰਹਿਸਪਤੀ ਦੀ ਦਸ਼ਾ ਬੈਠੀ ਹੈ ਤਾਂ ਸੰਭਾਲ ਕਰਨੀ ਹੈ, ਰਾਹੂ ਦਾ ਗ੍ਰਹਿਣ ਨਾ ਲੱਗ ਜਾਵੇ। ਕੋਈ ਵੀ ਗ੍ਰਹਿਚਾਰੀ ਹੋਵੇ ਤਾਂ ਉਸਨੂੰ ਗਿਆਨ ਦਾਨ ਨਾਲ ਖ਼ਤਮ ਕਰਨਾ ਹੈ।

ਵਰਦਾਨ:-

ਅਨੁਭਵਾਂ ਨੂੰ ਵਧਾਉਣ ਦਾ ਆਧਾਰ ਹੈ ਮਨਣ ਸ਼ਕਤੀ। ਮਨਣ ਵਾਲਾ ਸਵਤਾ ਮਗਨ ਰਹਿੰਦਾ ਹੈ। ਮਗਨ ਅਵਸਥਾ ਵਿੱਚ ਯੋਗ ਲਗਾਉਣਾ ਨਹੀਂ ਪੈਂਦਾ ਪਰ ਨਿਰੰਤਰ ਲੱਗਿਆ ਰਹਿੰਦਾ ਹੈ, ਮਿਹਨਤ ਨਹੀਂ ਕਰਨੀ ਪੈਂਦੀ। ਮਗਨ ਮਤਲਬ ਮੁਹੱਬਤ ਦੇ ਸਾਗਰ ਵਿੱਚ ਸਮਾਇਆ ਹੋਇਆ, ਅਜਿਹਾ ਸਮਾਇਆ ਹੋਇਆ ਜੋ ਕੋਈ ਵੱਖ ਕਰ ਨਹੀਂ ਸਕਦਾ। ਤਾਂ ਮਿਹਨਤ ਤੋਂ ਛੁੱਟੋ, ਸਾਗਰ ਦੇ ਬੱਚੇ ਹੋ ਤਾਂ ਅਨੁਭਵਾਂ ਦੇ ਤਾਲਾਬ ਵਿੱਚ ਨਹੀਂ ਨਹਾਓ ਲੇਕਿਨ ਸਾਗਰ ਵਿੱਚ ਸਮ੍ਹਾ ਜਾਵੋ ਤਾਂ ਕਹਾਂਗੇ ਅਨੁਭਵੀ ਮੂਰਤ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top