20 February 2022 Punjabi Murli Today | Brahma Kumaris
Read and Listen today’s Gyan Murli in Punjabi
19 February 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਪੁਰਸ਼ਾਰਥ ਦੀ ਤੀਵਰਤਾ ਵਿੱਚ ਕਮੀ ਦੇ ਦੋ ਮੁੱਖ ਕਾਰਨ"
ਅੱਜ ਬ੍ਰਾਹਮਣਾਂ ਦੇ ਅਨਾਦਿ ਰਚਤਾ ਬਾਪਦਾਦਾ ਵਿਸ਼ੇਸ਼ ਆਪਣੀ ਡਾਇਰੈਕਟ ਸਮੀਪ ਰਚਨਾ, ਸ੍ਰੇਸ਼ਠ ਰਚਨਾ – ਬ੍ਰਾਹਮਣ ਬੱਚਿਆਂ ਨੂੰ ਦੇਖ ਰਹੇ ਹਨ। ਬਾਪਦਾਦਾ ਦੀ ਅਤਿ ਪਿਆਰੀ ਰਚਨਾ ਬ੍ਰਾਹਮਣ ਆਤਮਾਵਾਂ ਹੋ ਜੋ ਸਮੀਪ ਅਤੇ ਸਮਾਨ ਬਣਨ ਦੇ ਲਕਸ਼ ਨੂੰ ਸਦਾ ਸਮ੍ਰਿਤੀ ਵਿੱਚ ਰੱਖ ਅੱਗੇ ਵੱਧ ਰਹੇ ਹੋ। ਤਾਂ ਅੱਜ ਅਜੇਹੀ ਆਦਿ ਰਚਨਾ ਨੂੰ ਵਿਸ਼ੇਸ਼ ਰੂਪ ਵਿੱਚ ਦੇਖ ਰਹੇ ਸਨ। ਸਰਵ ਤੀਵਰ ਪੁਰਸ਼ਾਰਥੀ ਅਤੇ ਪੁਰਸ਼ਾਰਥੀ ਦੋਨਾਂ ਦੀ ਗਤੀਵਿਧੀ ਨੂੰ ਦੇਖ ਰਹੇ ਹਨ। ਬਾਪਦਾਦਾ ਦਵਾਰਾ ਮਿਲੀ ਹੋਈ ਸ੍ਰੇਸ਼ਠ ਸਹਿਜ ਵਿਧੀ ਦਵਾਰਾ ਕਦੀ ਤੀਵਰ ਗਤੀ ਅਤੇ ਕਦੀ ਤੀਵਰ ਕਦੀ ਘੱਟ ਗਤੀ – ਦੋਨੋਂ ਹੀ ਪ੍ਰਕਾਰ ਦੇ ਬ੍ਰਾਹਮਣ ਬੱਚਿਆਂ ਨੂੰ ਦੇਖਿਆ। ਪੜ੍ਹਾਈ, ਪਾਲਣਾ ਅਤੇ ਪ੍ਰਾਪਤੀ – ਸਭ ਨੂੰ ਇੱਕ ਜਿਹੀ ਮਿਲ ਰਹੀ ਹੈ, ਫਿਰ ਗਤੀ ਵਿੱਚ ਅੰਤਰ ਕਿਉਂ? ਤੀਵਰ ਪੁਰਸ਼ਾਰਥੀ ਮਤਲਬ ਫਸਟ ਡਵੀਜ਼ਨ ਵਾਲੇ ਅਤੇ ਪੁਰਸ਼ਾਰਥੀ ਮਤਲਬ ਸੈਕਿੰਡ ਡਵੀਜ਼ਨ ਵਿੱਚ ਪਾਸ ਹੋਣ ਵਾਲੇ। ਅੱਜ ਵਿਸ਼ੇਸ਼ ਸਾਰਿਆਂ ਦਾ ਚਾਰਟ ਚੈਕ ਕੀਤਾ। ਕਾਰਨ ਬਹੁਤ ਹਨ ਪਰ ਵਿਸ਼ੇਸ਼ ਦੋ ਕਾਰਨ ਹਨ। ਚਾਹਣਾ ਸਭ ਨੂੰ ਫਸਟ ਡਵੀਜ਼ਨ ਦੀ ਹੈ, ਸੈਕਿੰਡ ਡਵੀਜ਼ਨ ਵਿੱਚ ਆਉਣਾ ਕੋਈ ਨਹੀਂ ਚਾਹੁੰਦਾ। ਪਰ ਲਕਸ਼ ਅਤੇ ਲੱਛਣ, ਦੋਵਾਂ ਵਿੱਚ ਅੰਤਰ ਪੈ ਜਾਂਦਾ ਹੈ। ਵਿਸ਼ੇਸ਼ ਦੋ ਕਾਰਨ ਦੇਖੇ?
ਇੱਕ ਸੰਕਲਪ ਸ਼ਕਤੀ ਜੋ ਸਭ ਤੋਂ ਸ੍ਰੇਸ਼ਠ ਸ਼ਕਤੀ ਹੈ ਉਸਨੂੰ ਪੂਰੀ ਤਰ੍ਹਾਂ ਖੁਦ ਪ੍ਰਤੀ ਅਤੇ ਸੇਵਾ ਪ੍ਰਤੀ ਅਤੇ ਸਮੇਂ ਪ੍ਰਮਾਣ ਕੰਮ ਵਿੱਚ ਲਗਾਉਣ ਦਾ ਸਹੀ ਢੰਗ ਨਹੀਂ ਹੈ। ਦੂਸਰਾ ਕਾਰਨ – ਵਾਣੀ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ, ਸਮਰਥ ਢੰਗ ਨਾਲ ਕੰਮ ਵਿੱਚ ਲਗਾਉਣ ਦੀ ਕਮੀ। ਇਹਨਾਂ ਦੋਵਾਂ ਦੀ ਕਮੀ ਦਾ ਕਾਰਨ ਹੈ – ਯੂਜ਼ ਦੀ ਬਜਾਏ ਲੂਜ। ਸ਼ਬਦਾਂ ਵਿੱਚ ਅੰਤਰ ਥੋੜਾ ਹੈ ਪਰ ਪਰਿਣਾਮ ਵਿੱਚ ਬਹੁਤ ਫਰਕ ਪੈ ਜਾਂਦਾ ਹੈ। ਬਾਪਦਾਦਾ ਨੇ ਸਿਰਫ 3.-4 ਦਿਨ ਦੀ ਰਿਜ਼ਲਟ ਦੇਖੀ, ਟੋਟਲ ਰਿਜ਼ਲਟ ਨਹੀਂ ਦੇਖੀ। ਹਰ ਇੱਕ ਦੀ 3-4 ਦਿਨ ਦੀ ਰਿਜ਼ਲਟ ਵਿੱਚ ਕੀ ਦੇਖਿਆ? 50 ਪਰਸੈਂਟ ਮਤਲਬ ਅੱਧਾ – ਅੱਧਾ ਸੰਕਲਪ ਅਤੇ ਬੋਲ ਵਿੱਚ ਦੋਵੇਂ ਸ਼ਕਤੀਆਂ ਦਾ ਜਮਾਂ ਦਾ ਖਾਤਾ, 50 ਪਰਸੈਂਟ ਆਤਮਾਵਾਂ ਦਾ 40 ਪਰਸੈਂਟ ਅਤੇ ਵਿਅਰਥ ਅਤੇ ਸਾਧਾਰਨ ਦਾ ਖਾਤਾ 60 ਪਰਸੈਂਟ ਦੇਖਿਆ। ਤਾਂ ਸੋਚੋ ਜਮਾਂ ਕਿੰਨਾ ਹੋਇਆ! ਜਿਆਦਾ ਵਜਣ ਕਿਸ ਦਾ ਹੋਇਆ? ਇਸ ਵਿੱਚ ਵੀ ਵਾਚਾ ਦੇ ਕਾਰਨ ਮਨਸਾ ਤੇ ਪ੍ਰਭਾਵ ਪੈਂਦਾ ਹੈ। ਮਨਸਾ, ਵਾਚਾ ਨੂੰ ਵੀ ਆਪਣੇ ਵਲ ਖਿੱਚਦੀ ਹੈ। ਅੱਜ ਬਾਪਦਾਦਾ ਵਾਣੀ ਮਤਲਬ ਬੋਲ ਦੇ ਵੱਲ ਵਿਸ਼ੇਸ਼ ਅਟੈਂਸ਼ਨ ਦਿਵਾ ਰਹੇ ਹਨ ਕਿਉਂਕਿ ਬੋਲ ਦਾ ਸੰਬੰਧ ਆਪਣੇ ਨਾਲ ਵੀ ਹੈ ਅਤੇ ਸਰਵ ਦੇ ਨਾਲ ਵੀ ਹੈ। ਅਤੇ ਦੇਖਿਆ ਕੀ? ਮਨਸਾ ਦਵਾਰਾ ਯਾਦ ਵਿੱਚ ਰਹਿਣਾ ਹੈ – ਉਸਦੇ ਲਈ ਫਿਰ ਵੀ ਵਿੱਚ – ਵਿੱਚ ਪ੍ਰੋਗਰਾਮ ਰੱਖਦੇ ਹਨ। ਪਰ ਬੋਲ ਦੇ ਲਈ ਅਲਬੇਲਾਪਨ ਜ਼ਿਆਦਾ ਹੈ, ਇਸਲਈ ਬਾਪਦਾਦਾ ਇਸ ਤੇ ਵਿਸ਼ੇਸ਼ ਅੰਡਰਲਾਇਨ ਕਰਵਾ ਰਹੇ ਹਨ। ਦੋ ਵਰ੍ਹੇ ਪਹਿਲੇ ਬਾਪਦਾਦਾ ਨੇ ਵਿਸ਼ੇਸ਼ ਪੁਰਸ਼ਾਰਥ ਵਿੱਚ ਸੇਵਾ ਵਿੱਚ ਅੱਗੇ ਵੱਧਣ ਵਾਲੇ ਮਹਾਰਥੀ ਆਤਮਾਵਾਂ ਨੂੰ ਹੋਰ ਸਾਰਿਆਂ ਨੂੰ ਤਿੰਨ ਗੱਲਾਂ ਬੋਲ ਦੇ ਲਈ ਕਹੀਆਂ ਸਨ – “ਘੱਟ ਬੋਲੋ, ਹੋਲੀ ਬੋਲੋ ਅਤੇ ਮਿੱਠਾ ਬੋਲੋ।” ਵਿਅਰਥ ਬੋਲਣ ਦੀ ਨਿਸ਼ਾਨੀ ਹੈ – ਉਹ ਜ਼ਿਆਦਾ ਬੋਲੇਗਾ, ਮਜਬੂਰੀ ਨਾਲ ਸਮੇਂ ਪ੍ਰਮਾਣ, ਸੰਗਠਨ ਪ੍ਰਮਾਣ ਆਪਣੇ ਨੂੰ ਕੰਟਰੋਲ ਕਰੇਗਾ ਪਰ ਅੰਦਰ ਇਵੇਂ ਮਹਿਸੂਸ ਕਰੇਗਾ ਜਿਵੇਂ ਕਿਸੇ ਨੇ ਸ਼ਾਂਤੀ ਵਿੱਚ ਚੁੱਪ ਰਹਿਣ ਲਈ ਬੰਨਿਆ ਹੈ। ਵਿਅਰਥ ਬੋਲ ਵੱਡੇ – ਤੇ – ਵੱਡੇ ਨੁਕਸਾਨ ਕੀ ਕਰਦਾ ਹੈ? ਇੱਕ ਤਾਂ ਸ਼ਰੀਰਿਕ ਐਨਰਜੀ ਖ਼ਤਮ ਹੁੰਦੀ ਹੈ ਕਿਉਂਕਿ ਖਰਚ ਹੁੰਦੀ ਹੈ ਅਤੇ ਦੂਸਰਾ – ਸਮੇਂ ਵਿਅਰਥ ਹੋ ਜਾਂਦਾ ਹੈ। ਵਿਅਰਥ ਬੋਲਣ ਵਾਲੇ ਦੀ ਆਦਤ ਕੀ ਹੋਵੇਗੀ? ਛੋਟੀ ਜਿਹੀ ਗੱਲ ਨੂੰ ਬਹੁਤ ਲੰਬਾ – ਚੋੜਾ ਕਰੇਗਾ ਅਤੇ ਗੱਲ ਕਰਨ ਦਾ ਤਰੀਕਾ ਕਥਾ ਮੁਅਫਿਕ ਹੋਵੇਗਾ। ਜਿਵੇਂ ਰਾਮਾਇਣ, ਮਹਾਭਾਰਤ ਦੀ ਕਥਾ … ਇੰਟਰਨੇਟ ਤੇ ਸੁਣਦੇ ਹੋ ਨਾ। ਖੁਦ ਵੀ ਰੁਚੀ ਨਾਲ ਬੋਲੇਗਾ, ਦੂਸਰੇ ਦੀ ਵੀ ਰੁਚੀ ਪੈਦਾ ਕਰ ਲਵੇਗਾ, ਪਰ ਰਿਜ਼ਲਟ ਕੀ ਹੁੰਦੀ? ਰਾਮਾਇਣ, ਮਹਾਭਾਰਤ ਦੀ ਰਿਜ਼ਲਟ ਕੀ ਹੈ? ਰਾਮ ਬਨਵਾਸ ਗਿਆ, ਕੌਰਵਾਂ ਅਤੇ ਪਾਂਡਵਾਂ ਦੀ ਯੁੱਧ ਹੋਈ, ਕਹਾਣੀ ਵਰਗਾ ਦਿਖਾਉਂਦੇ ਹਨ, ਸਾਰ ਕੁਝ ਵੀ ਨਹੀਂ ਹੈ ਪਰ ਸਾਜ਼ ਬਹੁਤ ਰਮਣੀਕ ਹੁੰਦਾ ਹੈ। ਇਸਨੂੰ ਕਹਿੰਦੇ ਹੋ ਕਥਾ। ਵਿਅਰਥ ਬੋਲਣ ਵਾਲੇ ਮਾਇਆ ਦੇ ਪ੍ਰਭਾਵ ਦੇ ਕਾਰਨ ਉਹ ਕਮਜ਼ੋਰ ਆਤਮਾ ਹੈ, ਉਹਨਾਂ ਨੂੰ ਸੁਣਨ ਅਤੇ ਸੁਣਾਉਣ ਦੇ ਸਾਥੀ ਜਲਦੀ ਬਣਦੇ ਹਨ। ਇਵੇਂ ਦੀ ਆਤਮਾ ਇਕਾਂਤਪ੍ਰਿਯ ਹੋ ਨਹੀਂ ਸਕਦੀ ਇਸਲਈ ਉਹ ਸਾਥੀ ਬਨਾਉਣ ਵਿੱਚ ਬਹੁਤ ਹੁਸ਼ਿਆਰ ਹੋਵੇਗਾ। ਬਾਹਰ ਤੋਂ ਕਦੀ – ਕਦੀ ਇਵੇਂ ਦਿਖਾਈ ਦਿੰਦਾ ਹੈ ਕਿ ਇਹਨਾਂ ਦਾ ਸੰਗਠਨ ਪਾਵਰਫੁਲ ਅਤੇ ਜ਼ਿਆਦਾ ਲਗਦਾ ਹੈ। ਪਰ ਇੱਕ ਗੱਲ ਸਦਾ ਦੇ ਲਈ ਯਾਦ ਰੱਖੋ ਕਿ ਮਾਇਆ ਦੇ ਜਾਣ ਦਾ ਅੰਤਿਮ ਚਰਨ ਹੈ, ਇਸਲਈ ਵਿਦਾਈ ਲੈਂਦੇ – ਲੈਂਦੇ ਵੀ ਆਪਣਾ ਤੀਰ ਲਗਾਉਂਦੀ ਰਹਿੰਦੀ ਹੈ ਇਸਲਈ ਕਦੀ – ਕਦੀ, ਕਿਤੇ – ਕਿਤੇ ਮਾਇਆ ਦਾ ਪ੍ਰਭਾਵ ਆਪਣਾ ਕੰਮ ਕਰ ਲੈਂਦਾ ਹੈ। ਉਹ ਅਰਾਮ ਨਾਲ ਜਾਣ ਵਾਲੀ ਨਹੀਂ ਹੈ। ਲਾਸ੍ਟ ਘੜੀ ਤਕ ਡਾਇਰੈਕਟ ਨਹੀਂ ਤਾਂ ਇਨਡਾਇਰੈਕਟ, ਕੜੁਵਾ ਰੂਪ ਨਹੀਂ ਤਾਂ ਬਹੁਤ ਮਿੱਠਾ ਰੂਪ ਅਤੇ ਨਵਾਂ- ਨਵਾਂ ਰੂਪ ਧਾਰਨ ਕਰ ਬ੍ਰਾਹਮਣਾਂ ਦੀ ਟ੍ਰਾਇਲ ਕਰਦੀ ਰਹਿੰਦੀ ਹੈ। ਫਿਰ ਭੋਲੇ – ਭੋਲੇ ਬ੍ਰਾਹਮਣ ਕੀ ਕਹਿੰਦੇ? ਇਹ ਤਾਂ ਬਾਪਦਾਦਾ ਨੇ ਸੁਣਾਇਆ ਹੀ ਨਹੀਂ ਸੀ ਕਿ ਇਸ ਰੂਪ ਵਿੱਚ ਵੀ ਮਾਇਆ ਆਉਂਦੀ ਹੈ! ਅਲਬੇਲੇਪਨ ਦੇ ਕਾਰਨ ਆਪਣੇ ਨੂੰ ਚੈਕ ਵੀ ਨਹੀਂ ਕਰਦੇ ਅਤੇ ਸੋਚਦੇ ਹਨ ਕਿ ਬਾਪਦਾਦਾ ਤੇ ਕਹਿੰਦੇ ਹਨ ਕਿ ਮਾਇਆ ਆਵੇਗੀ। ਅੱਧਾ ਅੱਖਰ ਯਾਦ ਰੱਖਦੇ ਹਨ ਕਿ ਮਾਇਆ ਆਏਗੀ ਪਰ ਮਾਇਆਜੀਤ ਬਣਨਾ ਹੈ – ਇਹ ਭੁੱਲ ਜਾਂਦੇ ਹਨ।
ਹੋਰ ਗੱਲ – ਵਿਅਰਥ ਅਤੇ ਸਧਾਰਣ ਬੋਲ ਦੇ ਭਿੰਨ – ਭਿੰਨ ਰੂਪ ਦੇਖੇ। ਇੱਕ – ਸੀਮਾ ਤੋਂ ਬਾਹਰ ਮਤਲਬ ਲਿਮਿਟ ਤੋਂ ਪਰੇ ਹਸੀ – ਮਜ਼ਾਕ, ਦੂਸਰਾ – ਟੌਟਿੰਗ ਵੇ, ਤੀਸਰਾ – ਏਧਰ – ਉਧਰ ਦੇ ਸਮਾਚਾਰ ਇਕੱਠਾ ਕਰ ਸੁਣਨਾ ਅਤੇ ਸੁਣਾਉਣਾ, ਚੋਥਾ – ਕੁੱਝ ਸੇਵਾ – ਸਮਾਚਾਰ ਅਤੇ ਸੇਵਾ ਸਮਾਚਾਰ ਦੇ ਨਾਲ ਸੇਵਾਧਾਰੀਆ ਦੀ ਕਮਜ਼ੋਰੀ ਦਾ ਚਿੰਤਨ – ਇਹ ਮਿਕਸ ਚਟਨੀ ਅਤੇ ਪੰਜਵਾਂ – ਅਯੁਕਤੀਯੁਕਤ ਬੋਲ, ਜੋ ਬ੍ਰਾਹਮਣਾਂ ਦੀ ਡਿਕਸ਼ਨਰੀ ਵਿੱਚ ਹੈ ਹੀ ਨਹੀਂ। ਇਹ ਪੰਜ ਰੂਪ ਰੇਖਾਵਾਂ ਵੇਖੀਆਂ। ਇਹਨਾਂ ਪੰਜਾ ਨੂੰ ਹੀ ਬਾਪਦਾਦਾ ਵਿਅਰਥ ਬੋਲ ਦੀ ਗਿਣਤੀ ਕਰਦੇ ਹਨ। ਅਜਿਹਾ ਨਹੀਂ ਸਮਝੋ – ਹਾਸਾ – ਮਜ਼ਾਕ ਚੰਗੀ ਚੀਜ਼ ਹੈ। ਹਾਸਾ – ਮਜ਼ਾਕ ਚੰਗਾ ਉਹ ਹੈ ਜਿਸ ਵਿੱਚ ਰੂਹਾਨੀਅਤ ਹੋਵੇ ਅਤੇ ਜਿਸ ਨਾਲ ਹਾਸਾ – ਮਜ਼ਾਕ ਕਰਦੇ ਹੋ ਉਸ ਆਤਮਾ ਨੂੰ ਫਾਇਦਾ ਹੋਇਆ, ਟਾਇਮ ਪਾਸ ਹੋਇਆ ਜਾਂ ਟਾਇਮ ਵੇਸ੍ਟ ਗਿਆ? ਰਮਨੀਕਤਾ ਦਾ ਗੁਣ ਚੰਗਾ ਮੰਨਿਆ ਜਾਂਦਾ ਹੈ ਪਰ ਵਿਅਕਤੀ, ਸਮਾਂ, ਸੰਗਠਨ, ਸਥਾਨ,, ਵਾਯੂਮੰਡਲ ਦੇ ਪ੍ਰਮਾਣ ਰਮਨੀਕਤਾ ਚੰਗੀ ਲਗਦੀ ਹੈ। ਜੇਕਰ ਇਹਨਾਂ ਸਾਰੀਆਂ ਗੱਲਾਂ ਵਿੱਚ ਇੱਕ ਗੱਲ ਵੀ ਠੀਕ ਨਹੀਂ ਹੈ ਤਾਂ ਰਮਨੀਕਤਾ ਵੀ ਵਿਅਰਥ ਦੀ ਲਾਇਨ ਵਿੱਚ ਗਿਣੀ ਜਾਏਗੀ ਅਤੇ ਸਰਟੀਫਿਕੇਟ ਕੀ ਮਿਲੇਗਾ ਕਿ ਹੱਸਦੇ ਬਹੁਤ ਚੰਗਾ ਹਨ ਪਰ ਬੋਲਦੇ ਬਹੁਤ ਹਨ। ਤਾਂ ਮਿਕ੍ਸ ਚੱਟਣੀ ਹੋ ਗਈ ਨਾ। ਤਾਂ ਸਮੇਂ ਦੀ ਸੀਮਾ ਰੱਖੋ। ਇਸਨੂੰ ਕਿਹਾ ਜਾਂਦਾ ਹੈ ਮਰਿਆਦਾ ਪੁਰਸ਼ੋਤਮ। ਕਹਿੰਦੇ ਹਨ – ਮੇਰਾ ਸੁਭਾਵ ਹੀ ਇਵੇਂ ਦਾ ਹੈ। ਇਹ ਕਿਹੜਾ ਸੁਭਾਵ ਹੈ? ਬਾਪਦਾਦਾ ਵਾਲਾ ਸੁਭਾਵ ਹੈ? ਤਾਂ ਇਸਨੂੰ ਮਰਿਆਦਾ ਪੁਰਸ਼ੋਤਮ ਨਹੀਂ ਕਹਾਂਗੇ, ਸਾਧਾਰਨ ਪੁਰਸ਼ੋਤਮ ਕਹਾਂਗੇ। ਬੋਲ ਹਮੇਸ਼ਾਂ ਅਜਿਹੇ ਹੋਣ ਜੋ ਸੁਣਨ ਵਾਲੇ ਚਾਤ੍ਰਕ ਹੋਣ ਕਿ ਇਹ ਕੁੱਝ ਬੋਲਣ ਅਤੇ ਅਸੀਂ ਸੁਣੀਏ – ਇਸਨੂੰ ਕਿਹਾ ਜਾਂਦਾ ਹੈ। ਅਨਮੋਲ ਮਹਾਂਵਾਕ। ਮਹਾਂਵਾਕ ਜਿਆਦਾ ਨਹੀਂ ਹੁੰਦੇ। ਜਦੋਂ ਚਾਹੇ ਬੋਲਦਾ ਰਹੇ – ਇਸਨੂੰ ਮਹਾਂਵਾਕ ਨਹੀਂ ਕਹਾਂਗੇ। ਤਾਂ ਸਤਿਗੁਰੂ ਦੇ ਬੱਚੇ – ਮਾਸਟਰ ਸਤਿਗੁਰੂ ਦੇ ਮਹਾਂਵਾਕ ਹੁੰਦੇ ਹਨ ਵਾਕ ਨਹੀਂ। ਵਿਅਰਥ ਬੋਲਣ ਵਾਲਾ ਆਪਣੀ ਬੁੱਧੀ ਵਿੱਚ ਵਿਅਰਥ ਗੱਲਾਂ, ਵਿਅਰਥ ਸਮਾਚਾਰ, ਚਾਰੋਂ ਪਾਸੇ ਦਾ ਕੂੜਾ – ਕਿਚੜਾ ਜ਼ਰੂਰ ਇਕੱਠਾ ਕਰੇਗਾ ਕਿਉਂਕਿ ਉਹਨਾਂ ਨੂੰ ਕਥਾ ਦਾ ਰਮਣੀਕ ਰੂਪ ਦੇਣਾ ਪਵੇਗਾ। ਜਿਵੇਂ ਸ਼ਾਸਤਰਵਾਦੀਆਂ ਦੀ ਬੁੱਧੀ ਹੈ ਨਾ ਇਸਲਈ ਜਿਸ ਸਮੇਂ ਅਤੇ ਜਿਸ ਸਥਾਨ ਤੇ ਜੋ ਬੋਲ ਜ਼ਰੂਰੀ ਹਨ ਯੁਕਤੀਯੁਕਤ ਹਨ, ਖੁਦ ਦੇ ਅਤੇ ਦੂਸਰੀ ਆਤਮਾਵਾਂ ਦੇ ਲਾਭ – ਲਾਇਕ ਹਨ, ਉਹ ਹੀ ਬੋਲ ਬੋਲੋ। ਬੋਲ ਦੇ ਉਪਰ ਅਟੈਂਸ਼ਨ ਘੱਟ ਹੈ, ਇਸਲਈ ਇਸ ਤੇ ਡਬਲ ਅੰਡਰਲਾਇਨ।
ਵਿਸ਼ੇਸ਼ ਇਸ ਵਰ੍ਹੇ ਬੋਲ ਦੇ ਉੱਪਰ ਅਟੈਂਸ਼ਨ ਰੱਖੋ। ਚੈਕ ਕਰੋ – ਬੋਲ ਦਵਾਰਾ ਐਨਰਜੀ ਅਤੇ ਸਮਾਂ ਕਿੰਨਾ ਜਮਾਂ ਕੀਤਾ ਅਤੇ ਕਿੰਨਾ ਵਿਅਰਥ ਗਿਆ? ਜਦੋਂ ਇਸ ਨੂੰ ਚੈਕ ਕਰੋਗੇ ਤਾਂ ਖੁਦ ਹੀ ਅੰਤਰਮੁਖ਼ਤਾ ਦੇ ਰਸ ਨੂੰ ਅਨੁਭਵ ਕਰ ਸਕਣਗੇ। ਅੰਤਰਮੁੱਖਤਾ ਦਾ ਰਸ ਅਤੇ ਬੋਲਚਾਲ ਦਾ ਰਸ – ਇਸ ਵਿੱਚ ਰਾਤ – ਦਿਨ ਦਾ ਫ਼ਰਕ ਹੈ। ਅੰਤਰਮੁੱਖਤਾ ਸਦਾ ਭ੍ਰਿਕੁਟੀ ਦੀ ਕੁਟੀਆ ਵਿੱਚ ਤੱਪਸਵੀਮੂਰਤ ਦਾ ਅਨੁਭਵ ਕਰਦਾ ਹੈ ਸਮਝਾ!
ਸਮਝਣਾ ਮਤਲਬ ਬਣਨਾ। ਜਦੋਂ ਕੋਈ ਗੱਲ ਸਮਝ ਵਿੱਚ ਆ ਜਾਂਦੀ ਹੈ ਤਾਂ ਉਹ ਕਰੇਗਾ ਜ਼ਰੂਰ, ਸਮਝੇਗਾ ਜ਼ਰੂਰ। ਟੀਚਰਸ ਤਾਂ ਹਨ ਹੀ ਸਮਝਦਾਰ, ਤਾਂ ਹੀ ਤੇ ਭਾਗ ਮਿਲਿਆ ਹੈ ਨਾ। ਨਿਮਿਤ ਬਣਨ ਦਾ ਭਾਗ – ਇਸਦਾ ਮਹੱਤਵ ਕਦੀ – ਕਦੀ ਸਾਧਾਰਣ ਲਗਦਾ ਹੈ, ਪਰ ਇਹ ਭਾਗ ਸਮੇਂ ਤੇ ਅਤਿ ਸ੍ਰੇਸ਼ਠ ਅਨੁਭਵ ਕਰੋਗੇ। ਕਿਸਨੇ ਨਿਮਿਤ ਬਣਾਇਆ, ਕਿਸਨੇ ਮੈਨੂੰ ਆਤਮਾ ਨੂੰ ਇਸ ਯੋਗ ਚੁਣਿਆ – ਇਹ ਸਮ੍ਰਿਤੀ ਹੀ ਖੁਦ ਸ੍ਰੇਸ਼ਠ ਬਣਾ ਦਿੰਦੀ ਹੈ। “ਬਣਾਉਣ ਵਾਲਾ ਕੌਣ”! – ਜੇਕਰ ਇਸ ਸਮ੍ਰਿਤੀ ਵਿੱਚ ਰਹੋ ਤਾਂ ਬਹੁਤ ਸਹਿਜ ਨਿਰੰਤਰ ਯੋਗੀ ਬਣ ਜਾਓਗੇ। ਸਦਾ ਦਿਲ ਵਿੱਚ, ਬਣਾਉਣ ਵਾਲੇ ਬਾਪ ਦੇ ਗੁਣਾਂ ਦੇ ਗੀਤ ਗਾਉਂਦੇ ਰਹੋ ਤਾਂ ਨਿਰੰਤਰ ਯੋਗੀ ਹੋ ਜਾਓਗੇ। ਇਹ ਘੱਟ ਗੱਲ ਨਹੀਂ ਹੈ! ਸਾਰੇ ਵਿਸ਼ਵ ਦੀ ਕੋਟਾਂ ਦੀ ਕੋਟ (ਕਰੋੜਾਂ) ਆਤਮਾਵਾਂ ਵਿੱਚੋਂ ਕਿੰਨੇ ਨਿਮਿਤ ਟੀਚਰਸ ਬਣੇ ਹੋ! ਬ੍ਰਾਹਮਣ ਪਰਿਵਾਰ ਵਿੱਚ ਵੀ ਟੀਚਰਸ ਕਿੰਨੀਆਂ ਹਨ! ਤਾਂ ਕੋਈ – ਵਿੱਚ- ਕੋਈ ਹੋ ਗਈ ਨਾ! ਟੀਚਰਸ ਮਤਲਬ ਸਦਾ ਭਗਵਾਨ ਅਤੇ ਭਾਗ ਦੇ ਗੀਤ ਗਾਉਂਦੇ ਰਹਿਣ। ਬਾਪਦਾਦਾ ਨੂੰ ਟੀਚਰਸ ਤੇ ਨਾਜ਼ ਹੁੰਦਾ ਹੈ ਪਰ ਰਾਜ਼ਯੁਕਤ ਟੀਚਰਸ ਤੇ ਨਾਜ਼ ਹੁੰਦਾ ਹੈ ਅੱਛਾ!
ਪ੍ਰਵ੍ਰਿਤੀ ਵਾਲੇ ਵੀ ਮਜ਼ੇ ਵਿੱਚ ਰਹਿੰਦੇ ਹੋ ਨਾ। ਮੂੰਝਣ ਵਾਲੇ ਹੋ ਜਾਂ ਮਜੇ ਵਿੱਚ ਰਹਿਣ ਵਾਲੇ ਹੋ? ਬ੍ਰਾਹਮਣ – ਜੀਵਨ ਵਿੱਚ ਹਰ ਸੈਕਿੰਡ ਤਨ, ਮਨ, ਧਨ, ਜਨ ਦਾ ਮਜ਼ਾ ਹੀ ਮਜ਼ਾ ਹੈ। ਆਰਾਮ ਨਾਲ ਸੋਂਦੇ ਹੋ, ਆਰਾਮ ਨਾਲ ਖਾਂਦੇ ਹੋ। ਆਰਾਮ ਵਿੱਚ ਰਹਿਣਾ, ਖਾਣਾ, ਸੋਨਾ ਅਤੇ ਪੜ੍ਹਣਾ। ਹੋਰ ਕੁਝ ਚਾਹੀਦਾ ਹੈ ਕੀ? ਪੜ੍ਹਣਾ ਈ ਠੀਕ ਹੈ ਜਾਂ ਅੰਮ੍ਰਿਤਵੇਲੇ ਸੋ ਜਾਂਦੇ ਹੋ? ਇਵੇਂ ਕਈ ਬੱਚੇ ਕਰਦੇ ਹਨ, ਕਹਿਣਗੇ – ਸਾਰੀ ਰਾਤ ਜਾਗ ਰਹੇ ਸੀ, ਸਵੇਰੇ ਨੂੰ ਨੀਂਦ ਆ ਗਈ। ਜਾਂ ਇੱਕ ਸੇਵਾ ਕਰੋਗੇ ਤਾਂ ਅੰਮ੍ਰਿਤਵੇਲੇ ਨੂੰ ਛੱਡ ਦੇਵੋਗੇ। ਤਾਂ ਜਮਾਂ ਕੀ ਹੋਇਆ? ਐਕਸਟਰਾ ਜਮਾਂ ਤਾਂ ਹੋਇਆ ਨਹੀਂ। ਇੱਕ ਪਾਸੇ ਸੇਵਾ ਦੀ, ਦੂਸਰੇ ਪਾਸੇ ਅੰਮ੍ਰਿਤਵੇਲਾ ਮਿਸ ਕੀਤਾ। ਤਾਂ ਕੀ ਹੋਇਆ? ਪਰ ਨੇਮੀਨਾਥ ਮੁਅਫਿਕ ਇਵੇਂ ਝੂਟਕਾ ਖਾਂਦੇ ਨਹੀਂ ਬੈਠਣਾ। ਉਹ ਟੀ. ਵੀ. ਬਹੁਤ ਚੰਗੀ ਹੁੰਦੀ ਹੈ। ਜਿਵੇ ਉਹ ਯੋਗ ਦੇ ਆਸਨ ਕਰਦੇ ਹਨ ਨਾ – ਅਨੇਕ ਤਰ੍ਹਾਂ ਦੇ ਪੋਜ਼ ਬਦਲਦੇ ਰਹਿੰਦੇ ਹਨ। ਤਾਂ ਇੱਥੇ ਵੀ ਇਵੇਂ ਹੋ ਜਾਂਦੇ ਹਨ। ਸੋਚਦੇ ਹਨ – ਸਹਿਜ ਯੋਗ ਹੈ ਨਾ, ਇਸਲਈ ਅਰਾਮ ਨਾਲ ਬੈਠੋ। ਕਈਆਂ ਦੀ ਤਾਂ ਟਿਊਨ ਵੀ ਬਪਦਾਦਾ ਨੂੰ ਸੁਣਨ ਵਿੱਚ ਆਉਂਦੀ ਹੈ। ਬਾਪਦਾਦਾ ਦੇ ਪਾਸ ਉਹ ਵੀ ਕੈਸੇਟ ਹਨ। ਤਾਂ ਹੁਣ ਡਬਲ ਅੰਡਰਲਾਇਨ ਕਰੋਗੇ ਨਾ। ਫਿਰ ਬਾਪਦਾਦਾ ਸੁਣਾਉਣਗੇ ਕਿ ਰਿਜ਼ਲਟ ਵਿੱਚ ਕਿੰਨਾ ਅੰਤਰ ਪਿਆ। ਅੱਛਾ!
ਚਾਰੋ ਪਾਸੇ ਦੇ ਸ੍ਰੇਸ਼ਠ ਲਕਸ਼ ਅਤੇ ਸ੍ਰੇਸ਼ਠ ਲਕਸ਼ਣ ਧਾਰਨ ਕਰਨ ਵਾਲੇ ਤੀਵਰ ਪੁਰਸ਼ਾਰਥੀ ਆਤਮਾਵਾਂ ਨੂੰ, ਸਦਾ ਆਪਣੇ ਬੋਲ ਨੂੰ ਸਮੇਂ ਅਤੇ ਸੰਯਮ ਵਿੱਚ ਰੱਖਣ ਵਾਲੇ ਪੁਰਸ਼ੋਤਮ ਆਤਮਾਵਾਂ ਨੂੰ, ਸਦਾ ਮਹਾਵੀਰ ਬਣ ਮਾਇਆ ਦੇ ਸਰਵ ਰੂਪਾਂ ਨੂੰ ਜਾਨਣ ਵਾਲੇ ਨਾਲੇਜ਼ਫੁੱਲ ਆਤਮਾਵਾਂ ਨੂੰ ਸਦਾ ਹਰ ਸੈਕਿੰਡ ਮੋਜ਼ ਵਿੱਚ ਰਹਿਣ ਵਾਲੇ ਬੇਫਿਕਰ ਬਾਦਸ਼ਾਹਾਂ ਨੂੰ ਬਾਪਦਾਦਾ ਦਾ ਯਾਦ – ਪਿਆਰ ਅਤੇ ਨਮਸਤੇ।
“ਅਵਿਯਕਤ ਬਾਪਦਾਦਾ ਦੀ ਪਾਰਟੀਆਂ ਨਾਲ ਮੁਲਾਕਾਤ”
ਸਾਈਲੈਂਸ ਦੀ ਸ਼ਕਤੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ? ਸਾਈਲੈਂਸ ਦੀ ਸ਼ਕਤੀ ਸੈਕਿੰਡ ਵਿੱਚ ਆਪਣੀ ਸਵੀਟ ਹੋਮ, ਸ਼ਾਤੀਧਾਮ ਵਿੱਚ ਪਹੁੰਚਾ ਦਿੰਦੀ ਹੈ। ਸਾਇੰਸ ਵਾਲੇ ਤੇ ਫਾਸਟ ਗਤੀ ਵਾਲੇ ਯੰਤਰ ਕੱਢਣ ਦੀ ਕੋਸ਼ਿਸ ਕਰ ਰਹੇ ਹਨ। ਪਰ ਤੁਹਾਡਾ ਯੰਤਰ ਕਿੰਨੀ ਤੀਵਰ ਗਤੀ ਦਾ ਹੈ! ਸੋਚਿਆ ਅਤੇ ਪਹੁੰਚਿਆ! ਇਵੇਂ ਦਾ ਯੰਤਰ ਸਾਇੰਸ ਵਿੱਚ ਹੈ ਜੋ ਇਨਾ ਦੂਰ ਬਿਨਾਂ ਖ਼ਰਚ ਦੇ ਪਹੁੰਚ ਜਾਣ? ਉਹ ਤਾਂ ਇੱਕ – ਇੱਕ ਯੰਤਰ ਬਣਾਉਣ ਵਿੱਚ ਕਿੰਨਾ ਖ਼ਰਚ ਕਰਦੇ ਹਨ, ਕਿੰਨ੍ਹਾਂ ਸਮੇਂ ਅਤੇ ਕਿੰਨੀ ਐਨਰਜੀ ਲਗਾਉਂਦੇ ਹਨ, ਤੁਸੀਂ ਕੀ ਕੀਤਾ? ਬਿਨਾਂ ਖਰਚ ਮਿਲ ਗਿਆ। ਇਹ ਸੰਕਲਪ ਦੀ ਸ਼ਕਤੀ ਸਭ ਤੋਂ ਫਾਸਟ ਹੈ। ਤੁਹਾਨੂੰ ਸ਼ੁਭ ਸੰਕਲਪਾਂ ਦਾ ਯੰਤਰ ਮਿਲਿਆ ਹੈ, ਦਿਵਯ ਬੁੱਧੀ ਮਿਲੀ ਹੈ। ਸ਼ੁਧ ਮਨ ਅਤੇ ਦਿਵਯਬੁੱਧੀ ਨਾਲ ਪਹੁੰਚ ਜਾਂਦੇ ਹੋ। ਜਦੋਂ ਚਾਹੋ ਉਦੋਂ ਮੁੜ ਆਓ। ਜਦੋਂ ਚਾਹੋ ਤਾਂ ਚਲੇ ਜਾਵੋ। ਸਾਇੰਸ ਵਾਲਿਆਂ ਨੂੰ ਤਾਂ ਮੌਸਮ ਵੀ ਦੇਖਣਾ ਪੈਂਦਾ ਹੈ। ਤੁਹਾਨੂੰ ਤੇ ਇਹ ਵੀ ਨਹੀਂ ਦੇਖਣਾ ਪੈਂਦਾ ਹੈ ਕਿ ਅੱਜ ਬੱਦਲ ਹਨ, ਨਹੀਂ ਜਾਂ ਸਕਾਂਗੇ। ਅੱਜਕਲ ਦੇਖੋ – ਬੱਦਲ ਤਾਂ ਕੀ ਥੋੜੀ ਜਿਹੀ ਫਾਗੀ ਵੀ ਹੁੰਦੀ ਹੈ ਤਾਂ ਪਲੇਨ ਨਹੀਂ ਉੱਡ ਸਕਦਾ ਅਤੇ ਤੁਹਾਡਾ ਵਿਮਾਨ ਏਵਰਰੇਡੀ ਹੈ ਜਾਂ ਕਦੀ ਫਾਗੀ ਆਉਂਦੀ ਹੈ? ਏਵਰਰੇਡੀ ਹੋ? ਸੈਕਿੰਡ ਵਿੱਚ ਜਾ ਸਕਦੇ ਹੋ – ਇਵੇਂ ਦੀ ਤੀਵਰ ਗਤੀ ਹੈ? ਮਾਇਆ ਕਦੀ ਰੁਕਾਵਟ ਤੇ ਨਹੀਂ ਪਾਉਂਦੀ ਹੈ? ਮਾਸਟਰ ਸਰਵਸ਼ਕਤੀਮਾਨ ਨੂੰ ਕੋਈ ਰੋਕ ਨਹੀਂ ਸਕਦਾ। ਜਿੱਥੇ ਸਰਵਸ਼ਕਤੀਆਂ ਹਨ ਉੱਥੇ ਕੌਣ ਰੋਕੇਗਾ! ਕਿਸੇ ਵੀ ਸ਼ਕਤੀ ਦੀ ਕਮੀ ਹੁੰਦੀ ਹੈ ਤਾਂ ਸਮੇਂ ਤੇ ਧੋਖਾ ਮਿਲ ਸਕਦਾ ਹੈ। ਮੰਨੋ ਸਹਿਣ ਸ਼ਕਤੀ ਤੁਹਾਡੇ ਵਿੱਚ ਹੈ ਪਰ ਨਿਰ੍ਣਯ ਕਰਨ ਦੀ ਸ਼ਕਤੀ ਕਮਜ਼ੋਰ ਹੈ ਤਾਂ ਜਦੋਂ ਇਵੇਂ ਦੀ ਕੋਈ ਪ੍ਰਸਥਿਤੀ ਆਏਗੀ ਜਿਸ ਵਿੱਚ ਨਿਰ੍ਣਯ ਕਰਨਾ ਹੋਵੇ, ਉਸ ਸਮੇਂ ਨੁਕਸਾਨ ਹੋ ਜਾਏਗਾ। ਹੁੰਦੀ ਇੱਕ ਹੀ ਘੜੀ ਨਿਰ੍ਣਯ ਕਰਨ ਦੀ ਹੈ – ਹਾਂ ਜਾਂ ਨਾ, ਪਰ ਉਸਦਾ ਪਰਿਣਾਮ ਕਿੰਨਾ ਵੱਡਾ ਹੁੰਦਾ ਹੈ! ਤਾਂ ਸਭ ਸ਼ਕਤੀਆਂ ਆਪਣੇ ਕੋਲ ਚੈਕ ਕਰੋ। ਇਵੇਂ ਨਹੀਂ ਠੀਕ ਹੈ, ਚੱਲ ਰਹੇ ਹਾਂ ਯੋਗ ਤੇ ਲਗਾ ਰਹੇ ਹਾਂ। ਪਰ ਯੋਗ ਨਾਲ ਜੋ ਪ੍ਰਾਪਤੀਆਂ ਹਨ- ਉਹ ਸਭ ਹਨ? ਜਾਂ ਥੋੜੇ ਵਿੱਚ ਖੁਸ਼ ਹੋ ਗਏ ਕਿ ਬਾਪ ਤਾਂ ਆਪਣਾ ਹੋ ਗਿਆ। ਬਾਪ ਤਾਂ ਆਪਣਾ ਹੈ ਪਰ ਪ੍ਰਾਪਰਟੀ (ਵਰਸਾ) ਵੀ ਆਪਣਾ ਹੈ ਨਾ ਜਾਂ ਸਿਰਫ਼ ਬਾਪ ਨੂੰ ਪਾ ਲਿਆ ਉਹ ਹੀ ਠੀਕ ਹੈ? ਵਰਸੇ ਦੇ ਮਾਲਿਕ ਬਣਨਾ ਹੈ ਨਾ? ਬਾਪ ਦੀ ਪ੍ਰਾਪਰਟੀ ਹੈ ਸ੍ਰਵਸ਼ਕਤੀਆਂ ਇਸਲਈ ਬਾਪ ਦੀ ਮਹਿਮਾ ਹੈ ਹੈ ਸ੍ਰਵਸ਼ਕਤੀਮਾਨ ਆਲਮਾਈਟੀ ਅਥਾਰਿਟੀ। ਸ੍ਰਵਸ਼ਕਤੀਆਂ ਦਾ ਸਟਾਕ ਜਮਾਂ ਹੈ? ਜਾਂ ਇਤਨਾ ਹੀ ਹੈ – ਕਮਾਇਆ ਅਤੇ ਖਾਦਾ, ਬਸ! ਬਾਪਦਾਦਾ ਨੇ ਸੁਣਾਇਆ ਹੈ ਕਿ ਅੱਗੇ ਚੱਲਕੇ ਤੁਸੀਂ ਮਾਸਟਰ ਸ੍ਰਵਸ਼ਕਤੀਵਾਨ ਦੇ ਕੋਲ ਸਭ ਭਿਖਾਰੀ ਬਣਕੇ ਆਉਣਗੇ। ਪੈਸੇ ਜਾਂ ਅਨਾਜ ਦੇ ਭਿਖਾਰੀ ਨਹੀਂ ਪਰ ਸ਼ਕਤੀਆਂ ਦੇ ਭਿਖਾਰੀ ਆਉਣਗੇ। ਤਾਂ ਜਦੋਂ ਸਟਾਕ ਜਮਾਂ ਹੋਵੇਗਾ ਤਾਂ ਹੀ ਤੇ ਦੇਵੋਗੇ ਨਾ! ਦਾਨ ਉਹ ਹੀ ਦੇ ਸਕਦਾ ਹੈ ਜਿਸ ਦੇ ਕੋਲ ਆਪਣੇ ਤੋਂ ਜ਼ਿਆਦਾ ਹੈ। ਜੇਕਰ ਆਪਣੇ ਜਿਨਾਂ ਹੀ ਹੋਵੇਗਾ ਤਾਂ ਦਾਨ ਕੀ ਕਰਨਗੇ? ਤਾਂ ਇਨਾਂ ਜਮਾਂ ਕਰੋ। ਸੰਗਮ ਤੇ ਹੋਰ ਕੰਮ ਹੀ ਕੀ ਹੈ? ਜਮਾਂ ਕਰਨ ਦਾ ਹੀ ਕੰਮ ਮਿਲਿਆ ਹੈ। ਸਾਰੇ ਕਲਪ ਵਿੱਚ ਹੋਰ ਕੋਈ ਯੁਗ ਨਹੀਂ ਹੈ। ਜਿਸ ਵਿੱਚ ਜਮਾਂ ਕਰ ਸਕੋ। ਫਿਰ ਤੇ ਖ਼ਰਚ ਕਰਨਾ ਪਵੇਗਾ, ਜਮਾਂ ਨਹੀਂ ਕਰ ਸਕੋਗੇ। ਤਾਂ ਜਮਾਂ ਦੇ ਸਮੇਂ ਜੇਕਰ ਜਮਾਂ ਨਹੀਂ ਕੀਤਾ ਤੇ ਅੰਤ ਵਿੱਚ ਕੀ ਕਰਨਾ ਪਵੇਗਾ?” ਹੁਣ ਨਹੀਂ ਤਾਂ ਕਦੀ ਨਹੀਂ” ਹਾਲੇ ਤੇ ਲੇਟ ਦਾ ਬੋਰਡ ਹੈ, ਟੂ ਲੇਟ ਦਾ ਨਹੀਂ।
ਸਾਰੀਆਂ ਮਾਤਾਵਾਂ ਨੇ ਇਤਨਾ ਜਮਾਂ ਕੀਤਾ ਹੈ? ਸ਼ਿਵਸ਼ਕਤੀਆਂ ਹੋ ਜਾਂ ਘਰ ਦੀਆਂ ਮਾਤਾਵਾਂ ਹੋ? ਸ਼ਿਵਸ਼ਕਤੀ ਕਹਿਣ ਨਾਲ ਸ਼ਕਤੀਆਂ ਯਾਦ ਆਉਂਦੀਆਂ ਹਨ। ਕਿਨ੍ਹੀਆਂ ਮਾਤਾਵਾਂ ਨੂੰ ਬਾਪ ਨੇ ਸ਼ਿਵ ਸ਼ਕਤੀਆਂ ਬਣਾ ਦਿੱਤਾ ਹੈ! ਜੇਕਰ ਕੋਈ ਸ਼ਕਲ ਆਕੇ ਦੇਖੇ ਤਾਂ ਕੀ ਕਹਾਂਗੇ! ਅਜਿਹਿਆਂ ਸ਼ਕਤੀਆਂ ਹੁੰਦੀਆਂ ਹਨ ਕੀ! ਪਰ ਬਾਪ ਨੇ ਪਹਿਚਾਣ ਲਿਤਾ ਹੈ ਕੀ ਉਹ ਆਤਮਾਵਾਂ ਸ਼ਕਤੀਸ਼ਾਲੀ ਹਨ। ਬਾਪ ਤਾਂ ਆਤਮਾਵਾਂ ਨੂੰ ਦੇਖਦਾ ਹੈ, ਨਾ ਬੁੱਢਾ ਵੇਖਦਾ, ਨਾ ਜਵਾਨ ਵੇਖਦਾ, ਨਾ ਬੱਚਾ ਵੇਖਦਾ। ਆਤਮਾ ਤਾਂ ਬੁੱਢੀ ਅਤੇ ਛੋਟੀ ਹੈ ਹੀ ਨਹੀਂ। ਤਾਂ ਇਹ ਖੁਸ਼ੀ ਹੈ ਨਾ ਕਿ ਸਾਨੂੰ ਬਾਬਾ ਨੇ ਸ਼ਿਵਸ਼ਕਤੀ ਬਣਾ ਦਿੱਤਾ। ਦੁਨੀਆਂ ਵਿੱਚ ਕਿੰਨੀਆਂ ਪੜ੍ਹੀਆਂ – ਲਿਖੀਆਂ ਮਾਤਾਵਾਂ ਹਨ ਪਰ ਬਾਪ ਨੂੰ ਗਾਂਵ ਵਾਲੇ ਹੀ ਪਸੰਦ ਹਨ, ਕਿਓਂ ਪਸੰਦ ਹਨ? “ਸੱਚੀ ਦਿਲ ਤੇ ਸਾਹਿਬ ਰਾਜੀ”। ਬਾਪ ਨੂੰ ਸੱਚੀ ਦਿਲ ਪਿਆਰੀ ਲਗਦੀ ਹੈ। ਜੋ ਭੋਲੇ ਹੋਣਗੇ ਉਨ੍ਹਾਂ ਨੂੰ ਝੂਠ – ਕਪਟ ਕਰਨਾ ਨਹੀਂ ਆਵੇਗਾ। ਜੋ ਚਾਲਾਕ, ਚਤੁਰ ਹੁੰਦੇ ਹਨ ਉਸ ਵਿੱਚ ਇਹ ਸਭ ਗੱਲਾਂ ਹੁੰਦੀਆਂ ਹਨ। ਤਾਂ ਜਿਸ ਦੀ ਦਿਲ ਭੋਲੀ ਹੈ ਮਤਲਬ ਦੁਨੀਆਂ ਦੀ ਮਾਇਆਵੀ ਚਤੁਰਾਈ ਤੋਂ ਪਰੇ ਹੈ, ਉਹ ਬਾਪ ਨੂੰ ਅਤਿ ਪ੍ਰਿਯ ਹੈ। ਬਾਪ ਸੱਚੀ ਦਿਲ ਨੂੰ ਵੇਖਦਾ ਹੈ। ਬਾਕੀ ਪੜ੍ਹਾਈ ਨੂੰ, ਸ਼ਕਲ ਨੂੰ, ਗਾਂਵ ਨੂੰ, ਪੈਸੇ ਨੂੰ ਨਹੀਂ ਵੇਖਦਾ ਹੈ। ਸੱਚੀ ਦਿਲ ਚਾਹੀਦੀ ਹੈ, ਇਸਲਈ ਬਾਪ ਦਾ ਨਾਮ ‘ਦਿਲਵਾਲਾ’ ਹੈ। ਅੱਛਾ!
ਵਰਦਾਨ:-
ਦ੍ਰਿੜ ਨਿਸ਼ਚਾ ਭਾਗ ਨੂੰ ਨਿਸ਼ਚਿਤ ਕਰ ਦਿੰਦਾ ਹੈ। ਜਿਵੇਂ ਬ੍ਰਹਮਾ ਬਾਪ ਫਸਟ ਨੰਬਰ ਵਿੱਚ ਨਿਸ਼ਚਿਤ ਹੋ ਗਏ, ਇਵੇਂ ਸਾਨੂੰ ਫਸਟ ਡਿਵੀਜ਼ਨ ਵਿੱਚ ਆਉਣਾ ਹੀ ਹੈ – ਇਹ ਦ੍ਰਿੜ ਨਿਸ਼ਚਾ ਹੋਵੇ। ਡਰਾਮਾ ਵਿੱਚ ਹਰ ਇੱਕ ਬੱਚੇ ਨੂੰ ਇਹ ਗੋਲਡਨ ਚਾਂਸ ਹੈ। ਸਿਰਫ ਅਭਿਆਸ ਤੇ ਅਟੈਂਸ਼ਨ ਹੋਵੇ ਤਾਂ ਨੰਬਰ ਅੱਗੇ ਲੈ ਸਕਦੇ ਹਨ, ਇਸਲਈ ਮਾਸਟਰ ਨਾਲੇਜ਼ਫੁਲ ਬਣ ਹਰ ਕਰਮ ਕਰਦੇ ਚੱਲੋ। ਨਾਲ ਦੇ ਅਨੁਭਵ ਨੂੰ ਵਧਾਓ ਤਾਂ ਸਭ ਸਹਿਜ ਹੋ ਜਾਵੇਗਾ, ਜਿਸ ਦੇ ਨਾਲ ਖੁਦ ਸ੍ਰਵਸ਼ਕਤੀਮਾਨ ਬਾਪ ਹੈ ਉਸ ਦੇ ਅੱਗੇ ਮਾਇਆ ਪੇਪਰ ਟਾਈਗਰ ਹੈ।
ਸਲੋਗਨ:-
➤ Email me Murli: Receive Daily Murli on your email. Subscribe!