20 December 2021 PUNJABI Murli Today | Brahma Kumaris
Read and Listen today’s Gyan Murli in Punjabi
19 December 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ:- ਤੁਸੀਂ ਜੋ ਵੀ ਸੁਣਦੇ ਹੋ ਉਸ ਤੇ ਵਿਚਾਰ ਸਾਗਰ ਮੰਥਨ ਕਰੋ ਤਾਂ ਬੁੱਧੀ ਵਿੱਚ ਸਾਰਾ ਦਿਨ ਇਹ ਗਿਆਨ ਟਪਕਦਾ ਰਹੇਗਾ"
ਪ੍ਰਸ਼ਨ: -
ਇਥੋਂ ਦਾ ਕਿਹੜਾ ਹੁਨਰ ਨਵੀਂ ਦੁਨੀਆਂ ਦੀ ਸਥਾਪਨਾ ਵਿੱਚ ਕੰਮ ਆਵੇਗਾ?
ਉੱਤਰ:-
ਇੱਥੇ ਜੋ ਸਾਇੰਸ ਦਾ ਹੁਨਰ ਹੈ – ਜਿਸ ਨਾਲ ਐਰੋਪਲੇਨ, ਮਕਾਨ ਆਦਿ ਬਣਾਉਂਦੇ ਹਨ, ਇਹ ਸੰਸਕਾਰ ਉੱਥੇ ਵੀ ਨਾਲ ਲੈ ਜਾਣਗੇ। ਇੱਥੇ ਭਾਵੇਂ ਗਿਆਨ ਨਾ ਲੈਣ ਪਰ ਉੱਥੇ ਇਹ ਹੁਨਰ ਨਾਲ ਜਾਵੇਗਾ। ਤੁਸੀਂ ਹੁਣ ਸਤਿਯੁਗ ਤੋਂ ਲੈਕੇ ਕਲਯੁਗ ਅੰਤ ਤੱਕ ਦੀ ਹਿਸਟ੍ਰੀ – ਜੋਗ੍ਰਾਫੀ ਜਾਣਦੇ ਹੋ। ਤੁਹਾਨੂੰ ਪਤਾ ਹੈ ਕਿ ਇਨ੍ਹਾਂ ਅੱਖਾਂ ਨਾਲ ਜੋ ਕੁਝ ਪੁਰਾਣੀ ਦੁਨੀਆਂ ਦਾ ਵੇਖਦੇ ਹੋ, ਉਹ ਸਭ ਹੁਣੇ ਖ਼ਤਮ ਹੋਣਾ ਹੈ।
ਗੀਤ:-
ਤੁਨੇ ਰਾਤ ਗਵਾਈ ਸੋ ਕੇ.
ਓਮ ਸ਼ਾਂਤੀ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਹੂਬਹੂ ਜਿਵੇਂ 5 ਹਜ਼ਾਰ ਵਰ੍ਹੇ ਪਹਿਲੇ ਸਮਝਾਇਆ ਸੀ, ਉਵੇਂ ਫਿਰ ਵੀ ਸਮਝਾ ਰਹੇ ਹਨ ਕਿ ਪੁਰਾਣੀ ਦੁਨੀਆਂ ਦਾ ਵਿਨਾਸ਼ ਅਤੇ ਨਵੀਂ ਦੁਨੀਆਂ ਸਤਿਯੁਗ ਦੀ ਸਥਾਪਨਾ ਕਿਵੇਂ ਹੁੰਦੀ ਹੈ। ਹੁਣ ਹੈ ਪੁਰਾਣੀ ਦੁਨੀਆਂ ਅਤੇ ਨਵੀਂ ਦੁਨੀਆਂ ਦਾ ਸੰਗਮਯੁਗ। ਬਾਪ ਨੇ ਸਮਝਾਇਆ ਹੈ ਨਵੀਂ ਦੁਨੀਆਂ ਸਤਿਯੁਗ ਤੋਂ ਲੈਕੇ ਹੁਣ ਕਲਯੁਗ ਅੰਤ ਤੱਕ ਕੀ – ਕੀ ਹੋ ਰਿਹਾ ਹੈ! ਕੀ – ਕੀ ਸਮੱਗਰੀ ਹੈ! ਕੀ – ਕੀ ਵੇਖਦੇ ਹੋ! ਯਗ, ਤਪ, ਦਾਨ – ਪੁੰਨ ਆਦਿ ਕੀ ਕਰਦੇ ਹਨ। ਇਹ ਜੋ ਕੁਝ ਵੇਖਣ ਵਿੱਚ ਆਉਂਦਾ ਹੈ ਇਹ ਕੁਝ ਵੀ ਰਹਿਣਾ ਨਹੀਂ ਹੈ। ਪੁਰਾਣੀ ਕੋਈ ਵੀ ਚੀਜ਼ ਰਹਿਣ ਵਾਲੀ ਨਹੀਂ ਹੈ। ਜਿਵੇਂ ਪੁਰਾਣਾ ਮਕਾਨ ਤੋੜਦੇ ਹਨ ਤਾਂ ਉਨ੍ਹਾਂ ਵਿੱਚ ਜੋ ਮਾਰਬਲ ਪੱਥਰ ਆਦਿ ਚੰਗੀਆਂ ਚੀਜਾਂ ਹੁੰਦੀਆਂ ਹਨ, ਉਹ ਰੱਖ ਦਿੰਦੇ ਹਨ। ਬਾਕੀ ਤੋੜ ਫੋੜ ਦਿੰਦੇ ਹਨ। ਤੁਸੀਂ ਬੱਚੇ ਜਾਣਦੇ ਹੋ ਇਹ ਪੁਰਾਣਾ ਸਭ ਖ਼ਤਮ ਹੋਣਾ ਹੈ। ਬਾਕੀ ਇਹ ਜੋ ਸਾਇੰਸ ਦਾ ਹੁਨਰ ਹੈ, ਉਹ ਕਾਇਮ ਰਹੇਗਾ। ਤੁਸੀਂ ਸਭ ਜਾਣਦੇ ਹੋ ਕਿ ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਸਤਿਯੁਗ ਤੋਂ ਲੈਕੇ ਕਲਯੁਗ ਅੰਤ ਤੱਕ ਕੀ – ਕੀ ਹੁੰਦਾ ਹੈ। ਇਹ ਸਾਇੰਸ ਵੀ ਇੱਕ ਵਿਧਿਆ ਹੈ, ਉਸ ਨਾਲ ਏਰੋਪਲੇਨ, ਬਿਜਲੀ ਆਦਿ ਸਭ ਕੁਝ ਬਣੇ ਹਨ। ਪਹਿਲੇ ਇਹ ਨਹੀਂ ਸਨ, ਹੁਣ ਬਣਿਆ ਹੈ। ਦੁਨੀਆਂ ਤਾਂ ਚਲਦੀ ਰਹਿੰਦੀ ਹੈ। ਭਾਰਤ ਹੈ ਅਵਿਨਾਸ਼ੀ ਖੰਡ, ਪ੍ਰਲਯ ਤਾਂ ਹੁੰਦੀ ਨਹੀਂ। ਇਹ ਸਾਇੰਸ ਜਿਸ ਨਾਲ ਹੁਣ ਇਤਨਾ ਸੁਖ ਮਿਲਦਾ ਹੈ, ਉਹ ਹੁਨਰ ਵੀ ਉੱਥੇ ਰਹਿੰਦਾ ਹੈ। ਸਿੱਖੀਆਂ ਹੋਈਆਂ ਚੀਜ਼ਾਂ ਦੂਸਰੇ ਜਨਮ ਵਿੱਚ ਕੰਮ ਆਉਂਦੀਆਂ ਹਨ। ਕੁਝ ਨਾ ਕੁਝ ਹੁੰਦਾ ਰਹਿੰਦਾ ਹੈ। ਇੱਥੇ ਵੀ ਅਰਥਕੁਵੇਕ ਜਿੱਥੇ ਹੁੰਦੀ ਹੈ ਤਾਂ ਫਿਰ ਜਲਦੀ ਨਾਲ ਸਾਰਾ ਨਵਾਂ ਬਣਾ ਦਿੰਦੇ ਹਨ। ਉੱਥੇ ਨਵੀਂ ਦੁਨੀਆਂ ਵਿੱਚ ਵਿਮਾਨ ਆਦਿ ਬਨਾਉਣ ਵਾਲੇ ਵੀ ਹੋਣਗੇ। ਸ੍ਰਿਸ਼ਟੀ ਤਾਂ ਚਲਦੀ ਹੀ ਰਹਿੰਦੀ ਹੈ। ਇਹ ਬਨਾਉਣ ਵਾਲੇ ਫਿਰ ਵੀ ਆਉਣਗੇ। ਅੰਤ ਮਤੀ ਸੋ ਗਤੀ ਹੋਵੇਗੀ। ਭਾਵੇਂ ਉਨ੍ਹਾਂ ਵਿੱਚ ਇਹ ਗਿਆਨ ਨਹੀਂ ਹੈ। ਪਰ ਉਹ ਆਉਣਗੇ ਜਰੂਰ ਅਤੇ ਆਕੇ ਨਵੀਆਂ – ਨਵੀਆਂ ਚੀਜਾਂ ਬਨਾਉਣਗੇ। ਇਹ ਖਿਆਲਾਤ ਹੁਣ ਤੁਹਾਡੀ ਬੁੱਧੀ ਵਿੱਚ ਹਨ। ਇਹ ਸਾਰੇ ਖਤਮ ਹੋ ਜਾਣਗੇ, ਬਾਕੀ ਸਿਰ੍ਫ ਭਾਰਤ ਖੰਡ ਹੀ ਰਹੇਗਾ। ਤੁਸੀਂ ਵਾਰੀਅਰਸ ਹੋ। ਆਪਣੇ ਲਈ ਯੋਗਬਲ ਨਾਲ ਸਵਰਾਜ ਦੀ ਸਥਾਪਨਾ ਕਰ ਰਹੇ ਹੋ। ਉੱਥੇ ਸਭ ਕੁਝ ਨਵਾਂ ਹੋਵੇਗਾ। ਤਤ੍ਵ ਵੀ ਜੋ ਤਮੋਪ੍ਰਧਾਨ ਹਨ ਉਹ ਸਤੋਪ੍ਰਧਾਨ ਬਣ ਜਾਣਗੇ। ਤੁਸੀਂ ਵੀ ਨਵੀਂ ਪਵਿੱਤਰ ਦੁਨੀਆਂ ਵਿੱਚ ਜਾਣ ਦੇ ਲਈ ਹੁਣ ਪਵਿੱਤਰ ਬਣ ਰਹੇ ਹੋ। ਤੁਸੀਂ ਜਾਣਦੇ ਹੋ ਅਸੀਂ ਬੱਚੇ ਇਹ ਸਿੱਖ ਕੇ ਬਹੁਤ ਹੁਸ਼ਿਆਰ ਬਣ ਜਾਵਾਂਗੇ। ਬਹੁਤ ਮਿੱਠੇ ਫੁੱਲ ਬਣ ਜਾਵਾਂਗੇ। ਤੁਸੀਂ ਕਿਸੇ ਨੂੰ ਵੀ ਇਹ ਗੱਲਾਂ ਸੁਣਾਉਂਦੇ ਹੋ ਤਾਂ ਉਹ ਬਹੁਤ ਖੁਸ਼ ਹੁੰਦੇ ਹਨ। ਜੋ ਜਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ, ਉਨ੍ਹਾਂ ਤੇ ਬਹੁਤ ਖੁਸ਼ ਹੁੰਦੇ ਹਨ। ਕਹਿੰਦੇ ਹਨ ਇਹ ਸਮਝਾਉਂਦੇ ਤਾਂ ਬਹੁਤ ਚੰਗਾ ਹੈ, ਪਰ ਜਦੋਂ ਓਪੀਣੀਅਨ ਲਿਖਣ ਲਈ ਕਹਿੰਦੇ ਹਨ ਤਾਂ ਆਖਦੇ ਹਨ ਵਿਚਾਰ ਕਰਾਂਗੇ। ਇੰਨੇ ਵਿੱਚ ਅਸੀਂ ਕਿਵੇਂ ਲਿਖ ਦਈਏ। ਇੱਕ ਵਾਰੀ ਸੁਣਨ ਤੇ ਬਾਪ ਨਾਲ ਯੋਗ ਕਿਵੇਂ ਰੱਖੀਏ, ਇਹ ਸਿੱਖ ਨਹੀਂ ਸਕਦੇ। ਚੰਗਾ ਤੇ ਲਗਦਾ ਹੈ। ਤੁਸੀਂ ਇਹ ਜ਼ਰੂਰ ਸਮਝਾਉਂਦੇ ਹੋਵੋਗੇ ਕਿ ਹੁਣ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਪਾਪਾਂ ਦਾ ਬੋਝਾ ਸਿਰ ਤੇ ਬਹੁਤ ਹੈ। ਇਹ ਪਤਿਤ ਦੁਨੀਆਂ ਹੈ, ਪਾਪ ਬਹੁਤ ਕੀਤੇ ਹੋਏ ਹਨ। ਰਾਵਣਰਾਜ ਵਿੱਚ ਸਾਰੇ ਪਤਿਤ ਹਨ ਤਾਂ ਹੀ ਤੇ ਪਤਿਤ – ਪਾਵਨ ਬਾਪ ਨੂੰ ਬੁਲਾਉਂਦੇ ਹਨ। ਇਹ ਗਿਆਨ ਵੀ ਹੁਣੇ ਤੁਹਾਨੂੰ ਹੈ। ਸਤਿਯੁਗ ਵਿੱਚ ਇਹ ਕੋਈ ਨਹੀਂ ਜਾਣਦੇ ਕਿ ਇਸ ਦੇ ਬਾਦ ਤ੍ਰੇਤਾ ਆਵੇਗਾ। ਉੱਥੇ ਤਾਂ ਪ੍ਰਾਲਾਬੱਧ ਭੋਗਦੇ ਹਨ।
ਹੁਣ ਤੁਸੀਂ ਬੱਚੇ ਕਿੰਨੇ ਬੁੱਧੀਵਾਨ ਬਣਦੇ ਹੋ, ਜਾਣਦੇ ਹੋ ਸਾਨੂੰ ਰੂਹਾਨੀ ਬਾਪ ਪੜ੍ਹਾਉਂਦੇ ਹਨ। ਬਾਬਾ ਹਨ ਵਰਲਡ ਆਲਮਾਇਟੀ ਅਥਾਰਟੀ, ਉਹ ਹਨ ਸ਼ਾਸਤਰਾਂ ਦੀ ਅਥਾਰਟੀ। ਉਨ੍ਹਾਂ ਸ਼ਾਸਤਰ ਪੜ੍ਹਨ ਵਾਲਿਆਂ ਨੂੰ ਆਲਮਾਇਟੀ ਨਹੀਂ ਕਿਹਾ ਜਾਂਦਾ ਹੈ। ਇਹ ਸਭ ਭਗਤੀ ਮਾਰਗ ਦੇ ਸ਼ਾਸਤਰ ਹਨ। ਬਾਕੀ ਇਹ ਜੋ ਬਾਬਾ ਤੁਹਾਨੂੰ ਪੜ੍ਹਾ ਰਹੇ ਹਨ, ਇਹ ਹੈ ਨਵੀਂ ਦੁਨੀਆਂ ਦੇ ਲਈ ਨਵੀਆਂ ਗੱਲਾਂ। ਤਾਂ ਤੁਹਾਨੂੰ ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਬੁੱਧੀ ਵਿੱਚ ਸਾਰਾ ਦਿਨ ਇਹ ਗਿਆਨ ਟਪਕਦਾ ਰਹੇ। ਸਟੂਡੈਂਟ ਜੋ ਪੜ੍ਹਦੇ ਹਨ ਉਸਨੂੰ ਫਿਰ ਰਿਵਾਇਜ਼ ਵੀ ਕਰਦੇ ਹਨ, ਜਿਸਨੂੰ ਹੀ ਵਿਚਾਰ ਸਾਗਰ ਮੰਥਨ ਕਿਹਾ ਜਾਂਦਾ ਹੈ। ਤੁਸੀਂ ਇਹ ਸਮਝਦੇ ਹੋ ਕਿ ਬਾਬਾ ਸਾਨੂੰ ਬੇਹੱਦ ਦੀ ਪੜ੍ਹਾਈ ਅਤੇ ਸ੍ਰਿਸ਼ਟੀ ਦੇ ਆਦਿ – ਮੱਧ- ਅੰਤ ਦਾ ਸਾਰਾ ਰਾਜ਼ ਬੈਠ ਸਮਝਾਉਂਦੇ ਹਨ, ਜਿਸਨੂੰ ਤੁਹਾਡੇ ਸਿਵਾਏ ਕੋਈ ਸਮਝ ਨਹੀਂ ਸਕਦੇ ਇਸਲਈ ਤੁਹਾਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਤੁਸੀਂ ਵੱਡੇ ਆਦਮੀ ਹੋ। ਤੁਹਾਨੂੰ ਪੜ੍ਹਾਉਣ ਵਾਲਾ ਵੀ ਉੱਚ ਤੋਂ ਉੱਚ ਬਾਪ ਹੈ। ਤਾਂ ਤੁਹਾਨੂੰ ਸਦਾ ਖੁਸ਼ੀ ਦਾ ਪਾਰਾ ਚੜ੍ਹਿਆ ਰਹਿਣਾ ਚਾਹੀਦਾ ਹੈ। ਸਦਾ ਬੁੱਧੀ ਵਿੱਚ ਇਹ ਗੱਲਾਂ ਰਿਵਾਇਜ਼ ਕਰੋ ਕਿ ਪਹਿਲਾਂ – ਪਹਿਲਾਂ ਅਸੀਂ ਪਾਵਨ ਸੀ। ਫਿਰ 84 ਜਨਮ ਲੈ ਪਤਿਤ ਬਣ ਗਏ, ਹੁਣ ਡਰਾਮਾ ਪਲਾਨ ਅਨੁਸਾਰ ਬਾਬਾ ਪਾਵਨ ਬਣਾ ਰਹੇ ਹਨ। ਸਾਧੂ – ਸੰਤ ਆਦਿ ਸਭ ਕਹਿੰਦੇ ਹਨ ਅਸੀਂ ਰਚਤਾ ਬਾਪ ਅਤੇ ਰਚਨਾ ਦੇ ਆਦਿ-ਮੱਧ – ਅੰਤ ਨੂੰ ਨਹੀਂ ਜਾਣਦੇ। ਤੁਸੀਂ ਜਾਣਦੇ ਹੋ ਕ੍ਰਾਈਸਟ ਫਿਰ ਆਪਣੇ ਸਮੇਂ ਤੇ ਆਵੇਗਾ। ਕ੍ਰਿਸ਼ਚਨ ਦਾ ਜਿਵੇਂ ਸਾਰੀ ਪ੍ਰਿਥਵੀ ਤੇ ਰਾਜ ਸੀ, ਹੁਣ ਸਾਰੇ ਵੱਖ ਵੱਖ ਹੋ ਗਏ ਹਨ, ਆਪਸ ਵਿੱਚ ਲੜ – ਝਗੜ ਰਹੇ ਹਨ। ਹੁਣ ਕਹਿੰਦੇ ਹਨ ਇੱਕ ਰਾਜ, ਇੱਕ ਭਾਸ਼ਾ ਹੋਵੇ। ਮਤਭੇਦ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ। ਹੁਣ ਤੇ ਆਪਸ ਵਿੱਚ ਲੜ – ਝਗੜ ਕੇ ਹੋਰ ਵੀ ਪੱਕੇ ਹੋ ਗਏ ਹਨ। ਹੁਣ ਇਹ ਤਾਂ ਹੋ ਨਹੀਂ ਸਕਦਾ ਸਭ ਦੀ ਦੇਵਤਾਈ ਮੱਤ ਹੋ ਜਾਵੇ। ਭਾਵੇਂ ਕਹਿੰਦੇ ਹਨ ਰਾਮਰਾਜ ਚਾਹੀਦਾ ਹੈ ਪਰ ਸਮਝਦੇ ਕੁਝ ਨਹੀਂ। ਤੁਹਾਨੂੰ ਵੀ ਪਹਿਲੋਂ ਕੁਝ ਪਤਾ ਨਹੀਂ ਸੀ। ਹੁਣ ਤੁਸੀਂ ਬ੍ਰਾਹਮਣ ਬਣੇ ਹੋ, ਤੁਸੀਂ ਜਾਣਦੇ ਹੋ ਕਿ ਸਾਡਾ ਯੁਗ ਹੀ ਵੱਖ ਹੈ। ਇਸ ਸੰਗਮਯੁਗ ਤੇ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਧਰਮ ਦੀ ਸਥਾਪਨਾ ਹੁੰਦੀ ਹੈ। ਤੁਸੀਂ ਬ੍ਰਾਹਮਣ ਹੋ ਰਾਜਰਿਸ਼ੀ। ਤੁਸੀਂ ਪਵਿੱਤਰ ਵੀ ਹੋ ਅਤੇ ਸ਼ਿਵਬਾਬਾ ਤੋਂ ਰਾਜ ਪ੍ਰਾਪਤ ਕਰਦੇ ਹੋ। ਉਹ ਯੋਗ ਰੱਖਦੇ ਹਨ ਬ੍ਰਹਮ ਨਾਲ, ਇੱਕ ਬਾਪ ਨਾਲ ਨਹੀਂ ਰੱਖਦੇ। ਕੋਈ ਕਿਸੇ ਨਾਲ ਰੱਖਦੇ, ਕੋਈ ਕਿਸੇ ਨਾਲ। ਕੋਈ ਕਿਸੇ ਦਾ ਪੁਜਾਰੀ ਅਤੇ ਕੋਈ ਕਿਸੇ ਦਾ। ਇਹ ਕਿਸੇ ਨੂੰ ਪਤਾ ਹੀ ਨਹੀਂ ਕਿ ਉੱਚੇ ਤੋਂ ਉੱਚਾ ਕੌਣ ਹੈ ਇਸਲਈ ਬਾਪ ਕਹਿੰਦੇ ਹਨ ਇਹ ਸਭ ਹਨ ਆਸੁਰੀ ਸੰਪ੍ਰਦਾਯ, ਤੁੱਛ ਬੁੱਧੀ। ਰਾਵਣ ਦੇ ਮੁਰੀਦ ਹਨ। ਤੁਸੀਂ ਹੁਣ ਸ਼ਿਵਬਾਬਾ ਦੇ ਬਣੇ ਹੋ। ਤੁਹਾਨੂੰ ਬਾਪ ਤੋਂ ਵਰਸਾ ਮਿਲਦਾ ਹੈ ਨਵੀਂ ਦੁਨੀਆਂ ਸਤਿਯੁਗ ਦਾ। ਬਾਪ ਕਹਿੰਦੇ ਹਨ ਹੇ ਆਤਮਾਓ ਤੁਹਾਨੂੰ ਹੁਣ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ ਇਸਲਈ ਸਿਰ੍ਫ ਮੈਨੂੰ ਯਾਦ ਕਰੋ। ਕਿੰਨੀ ਸਹਿਜ ਗੱਲ ਹੈ। ਗੀਤਾ ਵਿੱਚ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ ਫਿਰ ਉਨ੍ਹਾਂ ਨੂੰ ਦਵਾਪਰ ਯੁਗ ਵਿੱਚ ਲੈ ਗਏ ਹਨ। ਭੁੱਲ ਤਾਂ ਭਾਰੀ ਕੀਤੀ ਹੈ ਪਰ ਇਹ ਗੱਲਾਂ ਉਨ੍ਹਾਂ ਦੀ ਹੀ ਬੁੱਧੀ ਵਿੱਚ ਬੈਠਣਗੀਆਂ ਜੋ ਇੱਥੇ ਸਥਾਈ ਰੂਪ ਵਿੱਚ ਆਉਂਦੇ ਰਹਿਣਗੇ। ਮੇਲੇ ਵਿੱਚ ਆਉਂਦੇ ਤੇ ਢੇਰ ਹਨ ਉਨ੍ਹਾਂ ਵਿਚੋਂ ਵੇਖੋ ਸੈਪਲਿੰਗ ਕਿਵੇਂ ਲਗਦਾ ਹੈ। ਅਨੇਕ ਧਰਮਾਂ ਵਾਲੇ ਆਉਂਦੇ ਹਨ, ਉਨ੍ਹਾਂ ਵਿਚੋਂ ਵੀ ਜ਼ਿਆਦਾ ਹਿੰਦੂ ਧਰਮ ਵਾਲੇ ਆਉਂਦੇ ਹਨ, ਜੋ ਦੇਵੀ – ਦੇਵਤਿਆਂ ਦੇ ਪੁਜਾਰੀ ਹੋਣਗੇ। ਆਪੇ ਹੀ ਪੂਜੀਏ ਆਪੇ ਹੀ ਪੁਜਾਰੀ… ਇਸ ਦਾ ਅਰਥ ਵੀ ਸਮਝਣਾ ਪੈਂਦਾ ਹੈ। ਮੇਲੇ ਪ੍ਰਦਰਸ਼ਨੀ ਵਿੱਚ ਇਤਨਾ ਜਿਆਦਾ ਸਮਝਾ ਨਹੀਂ ਸਕਦੇ। ਕੋਈ ਤਾਂ 4-5 ਮਹੀਨੇ ਆਉਂਦੇ ਹਨ, ਸਮਝਦੇ ਹਨ। ਕੋਈ ਥੋੜ੍ਹਾ ਚੰਗੀ ਤਰ੍ਹਾਂ ਸਮਝਦੇ ਹਨ। ਤੁਸੀਂ ਜਿੰਨੇ ਜਿਆਦਾ ਪ੍ਰਦਰਸ਼ਨੀ ਮੇਲੇ ਆਦਿ ਕਰੋਗੇ ਉਤਨੇ ਬਹੁਤ ਆਉਣਗੇ। ਸਮਝਣਗੇ ਗਿਆਨ ਬੜਾ ਚੰਗਾ ਹੈ, ਜਾਕੇ ਸਮਝੀਏ। ਸੈਂਟਰ ਤੇ ਇੰਨੇ ਚਿੱਤਰ ਨਹੀਂ ਹੁੰਦੇ ਹਨ। ਪ੍ਰਦਰਸ਼ਨੀ ਵਿੱਚ ਬਹੁਤ ਚਿੱਤਰ ਹੁੰਦੇ ਹਨ। ਤੁਸੀਂ ਸਮਝਾਉਂਦੇ ਹੋ ਤਾਂ ਚੰਗਾ ਵੀ ਉਨ੍ਹਾਂ ਨੂੰ ਲਗਦਾ ਹੈ ਪ੍ਰੰਤੂ ਬਾਹਰ ਜਾਣ ਨਾਲ ਮਾਇਆ ਦਾ ਵਾਯੂਮੰਡਲ ਹੈ, ਆਪਣੇ ਧੰਧੇਧੋਰੀ ਵਿੱਚ ਲੱਗ ਜਾਂਦੇ ਹਨ। ਹੁਣ ਇਹ ਪੁਰਾਣੀ ਦੁਨੀਆਂ ਖ਼ਤਮ ਹੋ ਨਵੀ ਬਣੇਗੀ ਅਤੇ ਬਾਬਾ ਸਾਡੇ ਲਈ ਸਵਰਗ ਦੀ ਬਾਦਸ਼ਾਹੀ ਸਥਾਪਨ ਕਰ ਰਹੇ ਹਨ। ਨਵੀਂ ਦੁਨੀਆਂ ਵਿੱਚ ਅਸੀਂ ਜਾਕੇ ਨਵੇਂ ਮਹਿਲ ਬਣਾਵਾਂਗੇ। ਇਵੇਂ ਨਹੀਂ ਹੇਠਾਂ ਤੋਂ ਮਹਿਲ ਨਿਕਲ ਆਉਣਗੇ। ਪਹਿਲੀ – ਪਹਿਲੀ ਮੁੱਖ ਇਹ ਗੱਲ ਨਿਸ਼ਚੇ ਕਰਨੀ ਹੈ ਕਿ ਉਹ ਸਾਡਾ ਬਾਪ ਵੀ ਹੈ, ਟੀਚਰ ਵੀ ਹੈ। ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਵੀ ਹੈ। ਉਨ੍ਹਾਂ ਵਿੱਚ ਸਾਰੀ ਨਾਲੇਜ ਹੈ, ਤਾਂ ਤੇ ਮਹਿਮਾ ਗਾਉਂਦੇ ਹਨ ਗਿਆਨ ਦਾ ਸਾਗਰ…ਉਹ ਬੀਜ ਜੜ੍ਹ ਹੁੰਦਾ ਹੈ। ਉਹ ਬੋਲ ਨਾ ਸਕੇ। ਇਹ ਚੇਤੰਨ ਹੈ। ਬਾਪ ਨੇ ਤੁਹਾਨੂੰ ਸਾਰੀ ਨਾਲੇਜ ਦਿੱਤੀ ਹੈ ਜੋ ਹੋਰਾਂ ਨੂੰ ਚੰਗੀ ਤਰ੍ਹਾਂ ਸਮਝਾਉਣੀ ਹੈ। ਮੇਲੇ ਜਾਂ ਪ੍ਰਦਰਸ਼ਨੀ ਵਿੱਚ ਢੇਰ ਆਉਂਦੇ ਹਨ। ਨਿਕਲਦੇ ਕੋਟਾਂ ਵਿਚੋਂ ਕੋਈ ਹਨ। 7-8 ਦਿਨ ਆਕੇ ਫਿਰ ਗੁੰਮ ਹੋ ਜਾਂਦੇ ਹਨ। ਇਵੇਂ ਕਰਕੇ ਕੋਈ ਨਾ ਕੋਈ ਨਿਕਲ ਆਵੇਗਾ। ਸਮਾਂ ਘੱਟ ਹੈ, ਵਿਨਾਸ਼ ਸਾਹਮਣੇ ਖੜ੍ਹਾ ਹੈ। ਕਰਮਾਤੀਤ ਅਵਸਥਾ ਨੂੰ ਪਾਉਣਾ ਜਰੂਰ ਹੈ। ਪਤਿਤ ਤੋਂ ਪਾਵਨ ਹੋਣ ਦੇ ਲਈ ਯਾਦ ਬਹੁਤ ਜਰੂਰੀ ਹੈ। ਆਪਣੀ ਸੰਭਾਲ ਕਰਨੀ ਹੈ। ਮੈਨੂੰ ਸਤੋਪ੍ਰਧਾਨ ਬਣਨਾ ਹੈ – ਇਹ ਚਿੰਤਾ ਲੱਗੀ ਰਹੇ ਕਿਉਂਕਿ ਸਿਰ ਤੇ ਜਨਮ – ਜਨਮਾਂਤ੍ਰ ਦਾ ਬੋਝਾ ਹੈ। ਰਾਵਣ ਰਾਜ ਹੋਣ ਨਾਲ ਸੀੜੀ ਉਤਰਦੇ ਆਏ ਹੋ। ਹੁਣ ਯੋਗਬਲ ਨਾਲ ਚੜ੍ਹਨਾ ਹੈ। ਰਾਤ ਦਿਨ ਇਹ ਹੀ ਫਿਕਰਾਤ ਰਹੇ ਕਿ ਮੈਨੂੰ ਸਤੋਪ੍ਰਧਾਨ ਬਣਨਾ ਹੈ ਅਤੇ ਸ੍ਰਿਸ਼ਟੀ ਚੱਕਰ ਦੀ ਨਾਲੇਜ ਵੀ ਬੁੱਧੀ ਵਿੱਚ ਚਾਹੀਦੀ ਹੈ। ਸਕੂਲ ਵਿੱਚ ਵੀ ਇਹ ਰਹਿੰਦਾ ਹੈ ਕਿ ਅਸੀਂ ਫਲਾਣੀ- ਫਲਾਣੀ ਸਬਜੈਕਟ ਵਿੱਚ ਪਾਸ ਹੋ ਜਾਈਏ, ਇਸ ਵਿੱਚ ਮੁੱਖ ਸਬਜੈਕਟ ਹੈ ਯਾਦ ਦੀ। ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਵੀ ਗਿਆਨ ਚਾਹੀਦਾ ਹੈ। ਤੁਹਾਡੀ ਬੁੱਧੀ ਵਿੱਚ ਸਾਰਾ ਸੀੜੀ ਦਾ ਗਿਆਨ ਹੈ ਕਿ ਹੁਣ ਅਸੀਂ ਬਾਬਾ ਦੀ ਯਾਦ ਨਾਲ ਸਤਿਯੁਗੀ ਸੂਰਜਵੰਸ਼ੀ ਘਰਾਣੇ ਦੀ ਸੀੜੀ ਚੜ੍ਹਦੇ ਹਾਂ। 84 ਜਨਮ ਲੈਂਦੇ ਸੀੜੀ ਉਤਰਦੇ ਆਏ, ਹੁਣ ਫਟ ਨਾਲ ਚੜ੍ਹ ਜਾਣਾ ਹੈ। ਗਾਇਨ ਹੈ ਨਾ – ਸੈਕਿੰਡ ਵਿੱਚ ਜੀਵਨ ਮੁਕਤੀ। ਇਸ ਜਨਮ ਵਿੱਚ ਹੀ ਬਾਪ ਤੋਂ ਜੀਵਨਮੁਕਤੀ ਦਾ ਵਰਸਾ ਲੈਕੇ ਸੋ ਦੇਵਤਾ ਬਣ ਜਾਵਾਂਗੇ। ਬਾਬਾ ਕਹਿੰਦੇ ਹਨ ਬੱਚੇ ਤੁਸੀਂ ਹੀ ਸੂਰਜਵੰਸ਼ੀ ਸੀ, ਫਿਰ ਚੰਦ੍ਰਵੰਸ਼ੀ, ਵੈਸ਼ਵੰਸ਼ੀ ਬਣੇ। ਹੁਣ ਤੁਹਾਨੂੰ ਬ੍ਰਾਹਮਣ ਬਣਾਉਂਦਾ ਹਾਂ। ਬ੍ਰਾਹਮਣ ਹਨ ਚੋਟੀ। ਉੱਚੇ ਤੋਂ ਉੱਚਾ ਪਰਮਪਿਤਾ ਪ੍ਰਮਾਤਮਾ ਆਕੇ ਬ੍ਰਾਹਮਣ, ਦੇਵਤਾ, ਸ਼ਤ੍ਰੀ, ਤਿੰਨ ਧਰਮ ਸਥਾਪਨ ਕਰਦੇ ਹਨ। ਤੁਸੀਂ ਜਾਣਦੇ ਹੋ ਅਸੀਂ ਬ੍ਰਾਹਮਣ ਵਰਣ ਵਿੱਚ ਹਾਂ। ਫਿਰ ਦੇਵਤਾ ਵਰਣ ਵਿੱਚ ਆਵਾਂਗੇ। ਬੱਚਿਆਂ ਨੂੰ ਰੋਜ਼ ਕਿੰਨਾਂ ਬੁੱਧੀ ਵਿੱਚ ਗਿਆਨ ਭਰਦੇ ਰਹਿੰਦੇ ਹਨ, ਜਿਸਨੂੰ ਧਾਰਨ ਕਰਨਾ ਹੈ। ਨਹੀਂ ਤਾਂ ਆਪ ਸਮਾਨ ਕਿਵੇਂ ਬਨਾਓਗੇ। ਸੂਰਜਵੰਸ਼ੀ ਘਰਾਣੇ ਵਿੱਚ ਬਹੁਤ ਥੋੜ੍ਹੇ ਆਉਣਗੇ, ਜੋ ਚੰਗੀ ਤਰ੍ਹਾਂ ਪੜ੍ਹਨਗੇ ਅਤੇ ਪੜ੍ਹਾਉਣਗੇ।
ਇਸ ਸਮੇਂ ਤੁਹਾਡੀ ਗਤ ਮਤ ਦੁਨੀਆਂ ਤੋਂ ਬਿਲਕੁਲ ਨਿਆਰੀ ਹੈ ਜਿਵੇਂ ਕਹਿੰਦੇ ਹਨ ਈਸ਼ਵਰ ਦੀ ਗਤ ਮਤ ਨਿਆਰੀ ਹੈ। ਤੁਹਾਡੇ ਸਿਵਾਏ ਕੋਈ ਵੀ ਬਾਪ ਨਾਲ ਯੋਗ ਲਗਾਉਂਦੇ ਨਹੀਂ ਹਨ। ਪ੍ਰਦਰਸ਼ਨੀ ਵਿੱਚ ਆਉਂਦੇ ਹਨ ਫਿਰ ਚਲੇ ਜਾਂਦੇ ਹਨ। ਉਹ ਬਣ ਜਾਂਦੇ ਹਨ ਪ੍ਰਜਾ। ਬਾਕੀ ਜੋ ਚੰਗੀ ਤਰ੍ਹਾਂ ਪੜ੍ਹਨਗੇ ਅਤੇ ਪੜ੍ਹਾਉਣਗੇ ਉਹ ਚੰਗੀ ਪਦਵੀ ਪਾ ਸਕਦੇ ਹਨ। ਫਿਰ ਤੁਹਾਡੀ ਇਹ ਮਿਸ਼ਨਰੀ ਵੀ ਜੋਰ ਭਰਦੀ ਜਾਵੇਗੀ। ਬਹੁਤਿਆਂ ਦੀ ਕਸ਼ਿਸ਼ ਹੋਵੇਗੀ, ਆਉਂਦੇ ਰਹਿਣਗੇ। ਨਵੀਂ ਗੱਲ ਨੂੰ ਫੈਲਣ ਵਿੱਚ ਟਾਈਮ ਤੇ ਲਗਦਾ ਹੈ ਨਾ। ਚਿੱਤਰ ਵੀ ਫਟ ਨਾਲ ਬਹੁਤ ਬਣ ਜਾਣਗੇ। ਦਿਨ – ਪ੍ਰਤੀਦਿਨ ਮਨੁੱਖ ਵੀ ਵ੍ਰਿਧੀ ਨੂੰ ਪਾਉਂਦੇ ਜਾਂਦੇ ਹਨ।
ਤੁਸੀਂ ਜਾਣਦੇ ਹੋ ਇਹ ਜੋ ਬੋਮਬਜ਼ ਆਦਿ ਦੀ ਲੜਾਈ ਲੱਗੇਗੀ ਫਿਰ ਕੀ ਹਾਲ ਹੋਵੇਗਾ। ਦਿਨ – ਪ੍ਰਤੀਦਿਨ ਦੁਖ ਅਪਾਰ ਹੁੰਦਾ ਜਾਵੇਗਾ। ਆਖਿਰ ਇਹ ਦੁਖ ਦੀ ਦੁਨੀਆਂ ਖਤਮ ਹੋਵੇਗੀ। ਟੋਟਲ ਵਿਨਾਸ਼ ਨਹੀਂ ਹੋਵੇਗਾ। ਸ਼ਾਸਤਰਾਂ ਵਿੱਚ ਇਹ ਗਾਇਨ ਹੈ ਭਾਰਤ ਅਵਿਨਾਸ਼ੀ ਖੰਡ ਹੈ। ਤੁਸੀਂ ਜਾਣਦੇ ਹੋ ਸਾਡਾ ਯਾਦਗਰ ਹੂਬਹੂ ਆਬੂ ਵਿੱਚ ਹੈ। ਉਸ ਤੇ ਸਮਝਾਉਣਾ ਚਾਹੀਦਾ ਹੈ, ਉਹ ਹੈ ਜੜ੍ਹ ਯਾਦਗਰ। ਇੱਥੇ ਪ੍ਰੈਕਟੀਕਲ ਸਥਾਪਨਾ ਹੋ ਰਹੀ ਹੈ। ਰਾਜਯੋਗ ਸਿੱਖ ਰਹੇ ਹੋ ਬੈਕੁੰਠ ਦੇ ਲਈ। ਦੇਲਵਾੜਾ ਮੰਦਿਰ ਕਿੰਨਾਂ ਚੰਗਾ ਬਣਿਆ ਹੋਇਆ ਹੈ। ਅਸੀਂ ਵੀ ਇੱਥੇ ਆਕੇ ਬੈਠੇ ਹਾਂ। ਪਹਿਲਾਂ ਤੋਂ ਹੀ ਸਾਡਾ ਯਾਦਗਰ ਬਣਿਆ ਹੋਇਆ ਹੈ। ਤੁਸੀਂ ਸਵਰਗ ਦੀ ਰਾਜਾਈ ਪਾਉਣ ਦੇ ਲਈ ਇੱਥੇ ਬੈਠੇ ਹੋ। ਕਹਿੰਦੇ ਹਨ ਬਾਬਾ ਅਸੀਂ ਤੁਹਾਡੇ ਤੋਂ ਰਾਜ ਲੈਕੇ ਹੀ ਛੱਡਾਂਗੇ। ਜੋ ਚੰਗੀ ਤਰ੍ਹਾਂ ਸਾਰਾ ਦਿਨ ਸਿਮਰਨ ਕਰਦੇ ਅਤੇ ਕਰਾਉਂਦੇ ਹੋਣਗੇ, ਖੁਸ਼ੀ ਵੀ ਉਨ੍ਹਾਂ ਨੂੰ ਰਹੇਗੀ। ਸਟੂਡੈਂਟ ਖੁੱਦ ਸਮਝਦੇ ਹਨ- ਅਸੀਂ ਪਾਸ ਹੋਵਾਂਗੇ ਜਾਂ ਨਹੀਂ। ਲੱਖਾਂ ਕਰੋੜਾਂ ਵਿਚੋਂ ਸਕਾਲਰਸ਼ਿਪ ਕਿੰਨੇ ਥੋੜ੍ਹਿਆਂ ਨੂੰ ਮਿਲਦੀ ਹੈ। ਮੁੱਖ ਹਨ 8 ਸੋਨੇ ਦੇ ਫਿਰ 108 ਚਾਂਦੀ ਦੇ, ਬਾਕੀ 16000 ਤਾਂਬੇ ਦੇ। ਜਿਵੇਂ ਵੇਖੋ ਪੌਪ ਮੈਡਲਜ਼ ਦਿੰਦੇ ਸਨ ਤਾਂ ਸਭ ਨੂੰ ਸੋਨੇ ਦਾ ਥੋੜ੍ਹੀ ਨਾ ਦੇਣਗੇ। ਕਿਸੇ ਨੂੰ ਸੋਨੇ ਦਾ ਕਿਸੇ ਨੂੰ ਚਾਂਦੀ ਦਾ। ਮਾਲਾ ਵੀ ਇਵੇਂ ਹੀ ਬਣਦੀ ਹੈ। ਤੁਸੀਂ ਚਾਉਂਦੇ ਤਾਂ ਹੋ ਗੋਲਡਨ ਪ੍ਰਾਈਜ਼ ਲਈਏ। ਚਾਂਦੀ ਦੀ ਲੈਣ ਨਾਲ ਚੰਦ੍ਰਵੰਸ਼ੀ ਵਿੱਚ ਆ ਜਾਵੋਗੇ। ਬਾਬਾ ਕਹਿੰਦੇ ਹਨ ਮੈਨੂੰ ਯਾਦ। ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਹੋਰ ਕੋਈ ਉਪਾਏ ਹੈ ਹੀ ਨਹੀਂ। ਇਹ ਹੀ ਫੁਰਨਾ ਰੱਖੋ ਪਾਸ ਹੋਣ ਦਾ। ਲੜ੍ਹਾਈ ਦਾ ਥੋੜ੍ਹਾ ਜਿਆਦਾ ਹੰਗਾਮਾ ਹੋਵੇਗਾ ਫਿਰ ਜੋਰ ਨਾਲ ਪੁਰਸ਼ਾਰਥ ਕਰਨ ਲੱਗ ਜਾਣਗੇ। ਇਮਤਿਹਾਨ ਦੇ ਟਾਈਮ ਸਟੂਡੈਂਟ ਵੀ ਗੈਲਪ ਕਰਨ ਪੁਰਸ਼ਾਰਥ ਕਰਨ ਲੱਗ ਜਾਂਦੇ ਹਨ। ਇਹ ਬੇਹੱਦ ਦਾ ਸਕੂਲ ਹੈ। ਪ੍ਰਦਰਸ਼ਨੀ ਤੇ ਖੂਬ ਪ੍ਰੈਕਟਿਸ ਕਰਦੇ ਰਹੋ। ਪ੍ਰੋਜੈਕਟਰ ਤੋਂ ਇਤਨੇ ਪ੍ਰਭਾਵਿਤ ਨਹੀਂ ਹੁੰਦੇ ਹਨ, ਜਿਨ੍ਹਾਂ ਪ੍ਰਦਰਸ਼ਨੀ ਵੇਖ ਵੰਡਰ ਖਾਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਵੇ ਉਸ ਤੋਂ ਪਹਿਲਾਂ ਆਪਣੀ ਕਰਮਾਤੀਤ ਅਵਸਥਾ ਬਨਾਉਣੀ ਹੈ, ਯਾਦ ਵਿੱਚ ਰਹਿ ਸਤੋਪ੍ਰਧਾਨ ਬਣਨਾ ਹੈ।
2. ਸਦਾ ਇਹ ਹੀ ਖੁਸ਼ੀ ਰਹੇ ਕਿ ਸਾਨੂੰ ਪੜ੍ਹਾਉਣ ਵਾਲਾ ਖੁਦ ਉੱਚੇ ਤੋਂ ਉੱਚਾ ਬਾਪ ਹੈ। ਪੜ੍ਹਾਈ ਚੰਗੀ ਤਰ੍ਹਾਂ ਪੜ੍ਹਨੀ ਅਤੇ ਪੜ੍ਹਾਉਣੀ ਹੈ। ਸੁਣਕੇ ਵਿਚਾਰ ਸਾਗਰ ਮੰਥਨ ਕਰਨਾ ਹੈ।
ਵਰਦਾਨ:-
ਜੋ ਬੱਚੇ ਆਤਮ – ਅਭਿਮਾਨੀ ਬਣਦੇ ਹਨ ਉਹ ਸਹਿਜ ਹੀ ਨਿਰਵਿਕਾਰੀ ਬਣ ਜਾਂਦੇ ਹਨ। ਆਤਮ – ਅਭਿਮਾਨੀ ਸਥਿਤੀ ਦਵਾਰਾ ਮਨਸਾ ਵਿੱਚ ਵੀ ਨਿਰਵਿਕਾਰੀਪਨ ਦੀ ਸਟੇਜ ਦਾ ਅਨੁਭਵ ਹੁੰਦਾ ਹੈ। ਅਜਿਹੇ ਨਿਰਵਿਕਾਰੀ, ਜਿੰਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਇਮਪਿਓਰਟੀ ਜਾਂ 5 ਤਤਵਾਂ ਦੀ ਆਕਰਸ਼ਣ ਨਹੀਂ ਕਰਦੀ – ਉਹ ਹੀ ਫਰਿਸ਼ਤਾ ਕਹਾਉਂਦੇ ਹਨ। ਇਸਦੇ ਲਈ ਸਾਕਾਰ ਵਿੱਚ ਰਹਿੰਦੇ ਹੋਏ ਆਪਣੀ ਨਿਰਕਾਰੀ ਆਤਮ – ਅਭਿਮਾਨੀ ਸਥਿਤੀ ਵਿੱਚ ਸਥਿਤ ਰਹੋ।
ਸਲੋਗਨ:-
➤ Email me Murli: Receive Daily Murli on your email. Subscribe!