20 August 2021 PUNJABI Murli Today | Brahma Kumaris
Read and Listen today’s Gyan Murli in Punjabi
19 August 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਬਾਪ ਦੇ ਰਾਈਟ ਹੈਂਡ ਬਣਨਾ ਹੈ ਤਾਂ ਹਰ ਗੱਲ ਵਿੱਚ ਰਾਈਟੀਯਸ ਬਣੋ, ਹਮੇਸ਼ਾ ਸ਼੍ਰੇਸ਼ਠ ਕਰਮ ਕਰੋ"
ਪ੍ਰਸ਼ਨ: -
ਕਿਹੜਾ ਸੰਸਕਾਰ ਸੇਵਾ ਵਿੱਚ ਬਹੁਤ ਵਿਘਨ ਪਾਉਂਦਾ ਹੈ?
ਉੱਤਰ:-
ਭਾਵ – ਸ੍ਵਭਾਵ ਦੇ ਕਾਰਨ ਆਪਸ ਵਿੱਚ ਜੋ ਦਵੈਤ ਮੱਤ ਦੇ ਸੰਸਕਾਰ ਹੋ ਜਾਂਦੇ ਹਨ, ਉਹ ਸੇਵਾ ਵਿੱਚ ਬਹੁਤ ਵਿਘਨ ਪਾਉਂਦੇ ਹਨ ਦੋ ਮੱਤਾਂ ਨਾਲ ਬਹੁਤ ਨੁਕਸਾਨ ਹੁੰਦਾ ਹੈ। ਗੁੱਸੇ ਦਾ ਭੂਤ ਅਜਿਹਾ ਹੈ ਜੋ ਭਗਵਾਨ ਦਾ ਵੀ ਸਾਹਮਣਾ ਕਰਨ ਵਿੱਚ ਦੇਰੀ ਨਾ ਕਰੇ ਇਸਲਈ ਬਾਬਾ ਕਹਿੰਦੇ ਹਨ ਮਿੱਠੇ ਬੱਚੇ, ਅਜਿਹਾ ਕੋਈ ਵੀ ਸੰਸਕਾਰ ਹੋਵੇ ਤਾਂ ਉਸ ਨੂੰ ਕੱਡ ਦਵੋ।
ਗੀਤ:-
ਤਕਦੀਰ ਜਗਾਕੇ ਆਈ ਹਾਂ…
ਓਮ ਸ਼ਾਂਤੀ। ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਰੂਹਾਨੀ ਬੱਚਿਆਂ ਮਤਲਬ ਸ਼ਿਵਬਾਬਾ ਜੋ ਸੁਪ੍ਰੀਮ ਰੂਹ ਹੈ, ਉਨ੍ਹਾਂ ਦੇ ਬੱਚਿਆਂ ਆਤਮਾਵਾਂ ਨੇ ਸ਼ਰੀਰ ਰੂਪੀ ਕਰਮਇੰਦਰੀਆਂ ਦਵਾਰਾ ਗੀਤ ਸੁਣਿਆ। ਹੁਣ ਤਾਂ ਬੱਚਿਆਂ ਨੂੰ ਆਤਮ – ਅਭਿਮਾਨੀ ਬਣਨਾ ਹੈ। ਬਹੁਤ ਮਿਹਨਤ ਵੀ ਹੈ। ਘੜੀ – ਘੜੀ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਇਹ ਹੈ ਗੁਪਤ ਮਿਹਨਤ। ਬਾਪ ਵੀ ਗੁਪਤ, ਤਾਂ ਮਿਹਨਤ ਵੀ ਗੁਪਤ ਕਰਾਉਂਦੇ ਹਨ। ਬਾਪ ਆਪ ਆਕੇ ਕਹਿੰਦੇ ਹਨ ਬੱਚਿਓ, ਮੈਨੂੰ ਯਾਦ ਕਰੋ ਤਾਂ ਕਲਪ 5 ਹਜ਼ਾਰ ਵਰ੍ਹੇ ਪਹਿਲੇ ਮੁਆਫਿਕ ਫਿਰ ਤੋਂ ਸਤੋਪ੍ਰਧਾਨ ਬਣੋਗੇ। ਬੱਚੇ ਸਮਝਦੇ ਹਨ ਅਸੀਂ ਹੀ ਸਤੋਪ੍ਰਧਾਨ ਸੀ ਫਿਰ ਅਸੀਂ ਹੀ ਹੁਣ ਤਮੋਪ੍ਰਧਾਨ ਬਣੇ ਹਾਂ। ਸਤੋਪ੍ਰਧਾਨ ਬਣਨਾ ਹੈ ਜਰੂਰ। ਗੀਤ ਵਿੱਚ ਵੀ ਕਹਿੰਦੇ ਹਨ ਤਕਦੀਰ ਜੋ ਗੁਆਈ ਹੋਈ ਹੈ ਉਹ ਫਿਰ ਪਾਉਣ ਦੇ ਲਈ ਤਦਬੀਰ ਕਰਾਉਣ ਵਾਲਾ ਇੱਕ ਹੀ ਸ੍ਰਵਸ਼ਕਤੀਮਾਨ ਬਾਪ ਹੈ, ਕਿਓਂਕਿ ਸਭ ਨੂੰ ਪਾਵਨ ਬਣਾਉਂਦੇ ਹਨ ਨਾ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ, ਹੇ ਰੂਹਾਨੀ ਬੱਚਿਓ ਹੁਣ ਤਕਦੀਰ ਬਣਾਉਣ ਆਏ ਹੋ। ਸਟੂਡੈਂਟ ਸਕੂਲ ਵਿੱਚ ਤਕਦੀਰ ਬਣਾਉਣ ਜਾਂਦੇ ਹਨ ਨਾ। ਉਹ ਤਾਂ ਛੋਟੇ ਬੱਚੇ ਹੁੰਦੇ ਹਨ। ਤੁਸੀਂ ਛੋਟੇ ਨਹੀਂ ਹੋ, ਤੁਸੀਂ ਤਾਂ ਵੱਡੇ ਬਜੁਰਗ ਹੋ। ਤਕਦੀਰ ਬਣਾ ਰਹੇ ਹੋ। ਹਾਂ ਕੋਈ ਬੁੱਢੇ – ਬੁੱਢੇ ਵੀ ਹਨ। ਬੁਢਾਪੇ ਤੋਂ ਜਵਾਨੀ ਵਿੱਚ ਪੜ੍ਹਨਾ ਚੰਗਾ ਹੁੰਦਾ ਹੈ, ਜਵਾਨ ਦੀ ਬੁੱਧੀ ਚੰਗੀ ਹੁੰਦੀ ਹੈ। ਇਹ ਤਾਂ ਸਭ ਦੇ ਲਈ ਬਹੁਤ ਸਹਿਜ ਹੈ। ਤੁਹਾਡਾ ਸ਼ਰੀਰ ਤਾਂ ਵੱਡਾ ਹੈ ਨਾ। ਇਹ ਬੇਬੀ ਹੈ, ਇੰਨਾ ਨਹੀਂ ਸਮਝ ਸਕਣਗੇ ਕਿਓਂਕਿ ਆਰਗਨਸ ਛੋਟੇ ਹਨ। ਸਤੂਤੀ – ਨਿੰਦਾ, ਦੁੱਖ – ਸੁੱਖ ਇਨ੍ਹਾਂ ਗੱਲਾਂ ਨੂੰ ਤੁਸੀਂ ਸਮਝ ਸਕਦੇ ਹੋ। ਆਤਮਾ ਤਾਂ ਬਿੰਦੀ ਹੈ। ਸ਼ਰੀਰ ਵਧਦਾ ਰਹਿੰਦਾ ਹੈ। ਆਤਮਾ ਤਾਂ ਇੱਕਰਸ ਹੀ ਹੁੰਦੀ ਹੈ। ਕਦੀ ਘੱਟਦੀ – ਵੱਧਦੀ ਨਹੀਂ। ਉਸ ਆਤਮਾ ਦੀ ਬੁੱਧੀ ਦੇ ਲਈ ਬਾਪ ਕਸਤੂਰੀ ਜਿਵੇਂ ਸੌਗਾਤ ਦੇ ਰਹੇ ਹਨ ਕਿਓਂਕਿ ਹੁਣ ਤਾਂ ਬੁੱਧੀ ਬਿਲਕੁਲ ਤਮੋਪ੍ਰਧਾਨ ਬਣ ਗਈ ਹੈ। ਸੋ ਹੁਣ ਸਵੱਛ ਵੀ ਬਣ ਰਹੀ ਹੈ। ਇਹ ਚਿੱਤਰ ਤੁਹਾਨੂੰ ਸਮਝਾਉਣ ਵਿੱਚ ਬਹੁਤ ਕੰਮ ਵਿਚ ਆਉਂਦੇ ਹਨ। ਭਗਤੀ ਮਾਰਗ ਵਿੱਚ ਦੇਵਤਾਵਾਂ ਦੇ ਅੱਗੇ ਜਾਕੇ ਮੱਥਾ ਝੁਕਾਉਂਦੇ ਹਨ, ਪੂਜਾ ਕਰਦੇ ਹਨ। ਅੱਗੇ ਤੁਸੀਂ ਵੀ ਅੰਧਸ਼ਰਧਾ ਨਾਲ ਜਾਂਦੇ ਸੀ। ਸ਼ਿਵ ਦੇ ਮੰਦਿਰ ਵਿੱਚ ਜਾਂਦੇ ਸੀ, ਤੁਹਾਨੂੰ ਇਹ ਥੋੜੀ ਪਤਾ ਸੀ ਕਿ ਇਹ ਸ਼ਿਵਬਾਬਾ ਹੈ। ਬਾਬਾ ਤੋਂ ਜਰੂਰ ਵਰਸਾ ਮਿਲਿਆ ਹੈ ਤਾਂ ਤੇ ਉਨ੍ਹਾਂ ਦੀ ਮਹਿਮਾ ਗਾਈ ਜਾਂਦੀ ਹੈ। ਕੋਈ ਚੰਗਾ ਕੰਮ ਕਰਕੇ ਜਾਂਦੇ ਹਨ ਤਾਂ ਉਨ੍ਹਾਂ ਦੀ ਮਹਿਮਾ ਗਾਈ ਜਾਂਦੀ ਹੈ। ਸਟੈਮ੍ਪ ਬਨਾਉਣੀ ਚਾਹੀਦੀ ਹੈ ਸ਼ਿਵਬਾਬਾ ਦੀ। ਸ਼ਿਵਬਾਬਾ ਗੀਤਾ ਸਮਰੋਨਾਈਜ਼ਰ… ਇਹ ਸਟੈਮਪ ਸਹਿਜ ਬਣ ਸਕੇਗੀ। ਉਹ ਬਾਪ ਸਭ ਨੂੰ ਸੁੱਖ ਦੇਣ ਵਾਲਾ ਹੈ। ਬਾਪ ਕਹਿੰਦੇ ਹਨ – ਮੈਂ ਤੁਹਾਨੂੰ ਸੁੱਖਧਾਮ ਦਾ ਮਾਲਿਕ ਬਨਾਉਣ ਵਾਲਾ ਹਾਂ। ਬੁੱਢੀਆਂ ਵੀ ਇਹ ਤਾਂ ਸਮਝਦੀ ਹੋਣੀਆਂ ਹਨ ਕਿ ਅਸੀਂ ਆਏ ਹਾਂ ਸ਼ਿਵਬਾਬਾ ਦੇ ਕੋਲ ਜੋ ਵਚਿੱਤਰ ਹਨ। ਜਿਸ ਨੇ ਇਸ ਚਿੱਤਰ (ਤਨ) ਵਿੱਚ ਪ੍ਰਵੇਸ਼ ਕੀਤਾ ਹੈ। ਨਿਰਾਕਾਰ ਨੂੰ ਵਚਿੱਤਰ ਕਿਹਾ ਜਾਂਦਾ ਹੈ। ਬੁੱਧੀ ਵਿੱਚ ਰਹਿੰਦਾ ਹੈ ਅਸੀਂ ਸ਼ਿਵਬਾਬਾ ਦੇ ਕੋਲ ਜਾਂਦੇ ਹਾਂ, ਜਿਸ ਨੇ ਇਹ ਟੈਮਪਰੇਰੀ ਚਿੱਤਰ ਧਾਰਨ ਕੀਤਾ ਹੈ। ਪਤਿਤਾਂ ਨੂੰ ਪਾਵਨ ਬਣਾ ਕੇ ਮੁਕਤੀ – ਜੀਵਨਮੁਕਤੀ ਦਿੰਦੇ ਹਨ ਅਤੇ ਸ਼ਾਂਤੀਧਾਮ, ਸੁੱਖਧਾਮ ਦਾ ਰਹਿਵਾਸੀ ਬਣਾਉਂਦੇ ਹਨ। ਮਨੁੱਖ ਸ਼ਾਂਤੀ ਦੇ ਲਈ ਹੀ ਕੋਸ਼ਿਸ਼ ਕਰਦੇ ਹਨ। ਭਗਵਾਨ ਮਿਲੇ ਤਾਂ ਸ਼ਾਂਤੀ ਮਿਲੇ, ਸੁੱਖ ਦੇ ਲਈ ਪੁਰਸ਼ਾਰਥ ਨਹੀਂ ਕਰਦੇ ਹਨ। ਬਸ ਬਾਪ ਦੇ ਕੋਲ ਘਰ ਜਾਈਏ, ਭਗਵਾਨ ਮਿਲੇ। ਇਸ ਸਮੇਂ ਸਭ ਮੁਕਤੀ ਦੀ ਚਾਹਨਾ ਰੱਖਣ ਵਾਲੇ ਹਨ। ਜੀਵਨਮੁਕਤੀ ਲੈਣ ਵਾਲੇ ਸਿਰਫ ਤੁਸੀਂ ਬ੍ਰਾਹਮਣ ਹੀ ਹੋ। ਬਾਕੀ ਸਭ ਮੁਕਤੀ ਦੀ ਚਾਹਨਾ ਰੱਖਣ ਵਾਲੇ ਹਨ। ਜੀਵਨਮੁਕਤੀ ਦਾ ਰਸਤਾ ਦੱਸਣ ਵਾਲਾ ਕੋਈ ਹੈ ਹੀ ਨਹੀਂ। ਸੰਨਿਆਸੀਆਂ ਆਦਿ ਦੇ ਕੋਲ ਜਾਕੇ ਸ਼ਾਂਤੀ ਮੰਗਦੇ ਹਨ। ਕਹਿਣਗੇ ਮਨ ਦੀ ਸ਼ਾਂਤੀ ਕਿਵੇਂ ਮਿਲੇ। ਜੋ ਵੀ ਰਸਤਾ ਦੱਸਣ ਵਾਲੇ ਹਨ ਉਹ ਹਨ ਹੀ ਮੁਕਤੀ ਵਿੱਚ ਜਾਨ ਵਾਲੇ। ਮੋਕਸ਼ ਕੀ ਹੁੰਦਾ ਹੈ, ਉਹ ਵੀ ਬੁੱਧੀ ਵਿੱਚ ਨਹੀਂ ਆਉਂਦਾ ਹੈ। ਤੰਗ ਹੋਕੇ ਕਹਿੰਦੇ ਹਨ ਮੁਕਤੀ ਵਿੱਚ ਜਾਈਏ ਤਾਂ ਚੰਗਾ ਹੈ। ਅਸਲ ਵਿੱਚ ਮੁਕਤੀਧਾਮ ਹੈ ਆਤਮਾਵਾਂ ਦੇ ਰਹਿਣ ਦਾ ਸਥਾਨ। ਇੰਨੇ ਸੈਂਟਰਜ਼ ਤੇ ਬੱਚੇ ਹਨ ਸਭ ਜਾਣਦੇ ਹਨ ਕਿ ਅਸੀਂ ਨਵੀਂ ਦੁਨੀਆਂ ਦੇ ਲਈ ਰਾਜ – ਭਾਗ ਲੈਂਦੇ ਹਾਂ। ਬਾਬਾ ਸਾਨੂੰ ਨਵੀਂ ਦੁਨੀਆਂ ਦਾ ਰਾਜ ਦਿੰਦੇ ਹਨ। ਕਿੱਥੇ ਦੇਣਗੇ? ਨਵੀਂ ਦੁਨੀਆਂ ਵਿੱਚ ਦੇਣਗੇ ਜਾਂ ਪੁਰਾਣੀ ਦੁਨੀਆਂ ਵਿੱਚ ਦੇਣਗੇ? ਬਾਪ ਕਹਿੰਦੇ ਹਨ ਮੈਂ ਸੰਗਮ ਤੇ ਆਉਂਦਾ ਹਾਂ। ਮੈਂ ਨਾ ਸਤਿਯੁਗ ਵਿੱਚ, ਨਾ ਕਲਯੁਗ ਵਿੱਚ ਆਉਂਦਾ ਹਾਂ। ਦੋਵਾਂ ਦੇ ਵਿੱਚ ਆਉਂਦਾ ਹਾਂ। ਬਾਪ ਤਾਂ ਸਭ ਨੂੰ ਸਦਗਤੀ ਦੇਣਗੇ ਨਾ। ਇਵੇਂ ਤਾਂ ਨਹੀਂ ਦੁਰਗਤੀ ਵਿੱਚ ਛੱਡ ਜਾਣਗੇ। ਸਦਗਤੀ ਅਤੇ ਦੁਰਗਤੀ ਇਕੱਠੇ ਨਹੀਂ ਰਹਿ ਸਕਦੇ। ਬੱਚੇ ਜਾਣਦੇ ਹਨ ਇਹ ਪੁਰਾਣੀ ਦੁਨੀਆਂ ਵਿਨਾਸ਼ ਹੋਣੀ ਹੈ, ਇਸਲਈ ਇਸ ਨਾਲ ਪਿਆਰ ਨਹੀਂ ਰੱਖਣਾ ਹੈ। ਬੁੱਧੀ ਕਹਿੰਦੀ ਹੈ ਬਰੋਬਰ ਹੁਣ ਅਸੀਂ ਸੰਗਮਯੁਗ ਤੇ ਹਾਂ। ਇਹ ਦੁਨੀਆਂ ਬਦਲਣ ਵਾਲੀ ਹੈ। ਹੁਣ ਬਾਪ ਆਇਆ ਹੋਇਆ ਹੈ – ਬਾਪ ਕਹਿੰਦੇ ਹਨ – ਮੈਂ ਕਲਪ – ਕਲਪ ਸੰਗਮ ਤੇ ਆਉਂਦਾ ਹਾਂ। ਤੁਹਾਨੂੰ ਦੁੱਖ ਤੋਂ ਛੁੜਾਕੇ ਹਰਿ ਦੇ ਦਵਾਰ ਲੈ ਜਾਂਦਾ ਹਾਂ। ਇਹ ਗਿਆਨ ਦੀ ਗੱਲ ਹੈ। ਹਰਿਦਵਾਰ, ਕ੍ਰਿਸ਼ਨ ਦਾ ਦਵਾਰਾ ਮਤਲਬ ਕ੍ਰਿਸ਼ਨਪੁਰੀ ਕਿਹਾ ਜਾਂਦਾ ਹੈ। ਚੰਗਾ ਉਨ੍ਹਾਂ ਦੇ ਪਿੱਛੇ ਫਿਰ ਲਕਸ਼ਮਣ ਝੂਲਾ ਲਗਾ ਦਿੱਤਾ ਹੈ। ਪਹਿਲੇ ਹਰਿਦਵਾਰ ਆਏਗਾ। ਸਤਿਯੁਗ ਨੂੰ ਹਰਿ – ਦਵਾਰ ਕਿਹਾ ਜਾਂਦਾ ਹੈ। ਫਿਰ ਰਾਮ ਲਕਸ਼ਮਣ ਆਦਿ ਵਿਖਾਉਂਦੇ ਹਨ। ਉਹ ਗੱਲ ਕੋਈ ਹੈ ਨਹੀਂ। ਉਹ ਤਾਂ ਬਣਾਈ ਹੋਈ ਗੱਲ ਹੈ। ਰਾਮ ਨੂੰ ਕਿੰਨੇ ਭਰਾ ਦੇ ਦਿੱਤੇ ਹਨ! 4 ਭਰਾ ਤਾਂ ਹੁੰਦੇ ਨਹੀਂ। 4 – 8 ਭਰਾ ਤਾਂ ਇੱਥੇ ਹੁੰਦੇ ਹਨ। ਇੱਕ ਪਾਸੇ ਹੈ ਈਸ਼ਵਰੀ ਸੰਤਾਨ, ਦੂਜੇ ਵੱਲ ਹੈ ਆਸੁਰੀ ਸੰਤਾਨ।
ਹੁਣ ਤੁਸੀਂ ਜਾਣਦੇ ਹੋ ਸ਼ਿਵਬਾਬਾ ਬ੍ਰਹਮਾ ਤਨ ਵਿੱਚ ਆਏ ਹਨ। ਸ਼ਿਵਬਾਬਾ ਹੈ, ਬ੍ਰਹਮਾ ਹੈ ਦਾਦਾ। ਪ੍ਰਜਾਪਿਤਾ ਹੈ। ਉਹ ਆਤਮਾਵਾਂ ਦਾ ਪਿਤਾ ਤਾਂ ਅਨਾਦਿ ਹੈ, ਇਸ ਸਮੇਂ ਬ੍ਰਾਹਮਣਾਂ ਨੂੰ ਰਚਦੇ ਹਨ। ਇਵੇਂ ਨਹੀਂ ਕਿ ਸ਼ਿਵਬਾਬਾ ਸਾਲੀਗ੍ਰਾਮਾਂ ਨੂੰ ਰਚਦੇ ਹਨ। ਨਹੀਂ, ਸਾਲੀਗ੍ਰਾਮ ਤਾਂ ਅਵਿਨਾਸ਼ੀ ਹਨ ਹੀ ਹਨ। ਸਿਰਫ ਬਾਪ ਆਕੇ ਪਵਿੱਤਰ ਬਣਾਉਂਦੇ ਹਨ। ਜਦੋਂ ਤੱਕ ਆਤਮਾ ਪਵਿੱਤਰ ਨਹੀਂ ਬਣੀ ਹੈ ਉਦੋਂ ਤੱਕ ਸ਼ਰੀਰ ਕਿਵੇਂ ਪਵਿੱਤਰ ਬਣ ਸਕਦਾ ਹੈ। ਅਸੀਂ ਆਤਮਾਵਾਂ ਪਵਿੱਤਰ ਸੀ ਤਾਂ ਸਤੋਪ੍ਰਧਾਨ ਸੀ। ਹੁਣ ਅਪਵਿੱਤਰ ਤਮੋਪ੍ਰਧਾਨ ਹਨ ਫਿਰ ਸਤੋਪ੍ਰਧਾਨ ਕਿਵੇਂ ਬਣਨ। ਇਹ ਤਾਂ ਸਹਿਜ ਸਮਝ ਦੀ ਗੱਲ ਹੈ। ਤੁਸੀਂ ਇਸ ਸਮੇਂ ਖਾਦ ਪਾਉਣ ਨਾਲ ਪਤਿਤ ਤਮੋਪ੍ਰਧਾਨ ਹੋ ਗਏ ਹੋ। ਹੁਣ ਫਿਰ ਸਤੋਪ੍ਰਧਾਨ ਬਣਨਾ ਹੈ। ਹਿਸਾਬ – ਕਿਤਾਬ ਚੁਕਤੁ ਕਰ ਸਭ ਸ਼ਾਂਤੀਧਾਮ ਅਤੇ ਸੁੱਖਧਾਮ ਵਿੱਚ ਆਉਣਗੇ । ਆਤਮਾਵਾਂ ਨਿਰਾਕਾਰੀ ਘਰ ਤੋਂ ਕਿਵੇਂ ਆਉਂਦੀਆਂ ਹਨ, ਉਸ ਦੀ ਯਾਦਗਾਰ ਵੀ ਕ੍ਰਿਸ਼ਚਨ ਲੋਕ ਝਾੜ ਵਿੱਚ ਬਲਬ ਲਗਾਕੇ ਮਨਾਉਂਦੇ ਹਨ। ਤੁਸੀਂ ਜਾਣਦੇ ਹੋ ਇਹ ਸਾਰੇ ਧਰਮਾਂ ਦੀ ਵੱਖ – ਵੱਖ ਸ਼ਖਾਵਾਂ ਹਨ, ਉੱਥੇ ਤੋਂ ਆਤਮਾਵਾਂ ਕਿਵੇਂ ਨੰਬਰਵਾਰ ਥੱਲੇ ਉਤਰਦੀਆਂ ਹਨ, ਇਹ ਨਾਲੇਜ ਤੁਹਾਨੂੰ ਮਿਲ ਗਈ ਹੈ। ਅਸੀਂ ਆਤਮਾਵਾਂ ਦਾ ਘਰ ਸ਼ਾਂਤੀਧਾਮ ਹੈ। ਹੁਣ ਹੈ ਸੰਗਮ। ਉੱਥੇ ਤੋਂ ਸਭ ਆਤਮਾਵਾਂ ਆ ਜਾਣਗੀਆਂ ਫਿਰ ਸਭ ਜਾਣਗੇ। ਪ੍ਰਲ੍ਯ ਤਾਂ ਹੋਣ ਦੀ ਨਹੀਂ ਹੈ। ਤੁਸੀਂ ਜਾਣਦੇ ਹੋ ਅਸੀਂ ਬਾਬਾ ਤੋਂ ਤਕਦੀਰ ਬਣਾਉਣ ਫਿਰ ਤੋਂ ਸਵਰਾਜ ਲੈਣ ਆਏ ਹਾਂ। ਇਹ ਕੋਈ ਸਿਰਫ ਕਹਿਣ ਮਾਤਰ ਨਹੀਂ ਹੈ। ਯਾਦ ਨਾਲ ਹੀ ਵਰਸਾ ਮਿਲੇਗਾ। ਬਾਪ ਕਹਿੰਦੇ ਹਨ – ਦੇਹ ਸਹਿਤ ਜੋ ਵੀ ਦੇਹ ਦੇ ਮਿੱਤਰ – ਸੰਬੰਧੀ ਆਦਿ ਹਨ, ਸਭ ਨੂੰ ਭੁੱਲ ਜਾਓ। ਚਿੱਤਰ ਅਤੇ ਵਚਿੱਤਰ ਹੈ ਨਾ। ਵਚਿੱਤਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਵੇਖਿਆ ਨਹੀਂ ਜਾਂਦਾ ਹੈ। ਇਹ ਬਹੁਤ ਮਹੀਨ ਗੱਲਾਂ ਹਨ। ਆਤਮਾ ਕਿੰਨੀ ਛੋਟੀ ਹੈ। ਉਨ੍ਹਾਂ ਨੂੰ ਘੜੀ – ਘੜੀ ਪਾਰ੍ਟ ਵਜਾਉਣਾ ਪੈਂਦਾ ਹੈ ਹੋਰ ਕਿਸੇ ਦੀ ਬੁੱਧੀ ਵਿੱਚ ਅਜਿਹੀਆਂ ਗੱਲਾਂ ਹਨ ਨਹੀਂ। ਪਹਿਲੇ – ਪਹਿਲੇ ਤਾਂ ਇਹ ਬੁੱਧੀ ਵਿੱਚ ਬਿਠਾਉਣਾ ਹੈ ਕਿ ਅਸੀਂ ਆਤਮਾ ਹਾਂ, ਉਹ ਸਾਡਾ ਬਾਪ ਹੈ। ਉਨ੍ਹਾਂ ਨੂੰ ਹੀ ਪਤਿਤ – ਪਾਵਨ, ਹੇ ਭਗਵਾਨ ਕਹਿ ਯਾਦ ਕਰਦੇ ਹਨ । ਦੂਜੀ ਕੋਈ ਜਗ੍ਹਾ ਜਾਣ ਦੀ ਲੋੜ ਨਹੀਂ ਹੈ। ਤਾਂ ਯਾਦ ਵੀ ਇੱਕ ਨੂੰ ਕਰਨਾ ਚਾਹੀਦਾ ਹੈ। ਭਗਵਾਨ ਨੂੰ ਯਾਦ ਕਰਦੇ ਹਨ ਤਾਂ ਜਰੂਰ ਉਸ ਤੋਂ ਕੁਝ ਮਿਲਣ ਦਾ ਹੋਵੇਗਾ। ਫਿਰ ਦਰ – ਦਰ ਧੱਕੇ ਕਿਓਂ ਖਾਂਦੇ ਹੋ! ਭਗਵਾਨ ਨੂੰ ਤੇ ਪਰਮਧਾਮ ਤੋੰ ਆਉਣਾ ਪਵੇਗਾ ਨਾ। ਅਸੀਂ ਤਾਂ ਜਾ ਨਹੀਂ ਸਕਦੇ ਕਿਉਂਕਿ ਪਤਿਤ ਹਾਂ। ਪਤਿਤ ਉੱਥੇ ਜਾ ਨਹੀਂ ਸਕਦੇ। ਹੁਣ ਤੁਸੀਂ ਵੰਡਰ ਖਾਂਦੇ ਹੋ। ਭਗਤੀਮਾਰਗ ਦਾ ਮਾਰਗ ਕਿਵੇਂ ਵੰਡਰਫੁਲ ਹੈ। ਇੱਕ ਭਗਵਾਨ ਨੂੰ ਹੀ ਯਾਦ ਕਰਦੇ ਹਨ- ਹੇ ਈਸ਼ਵਰ, ਹੇ ਪਰਮਪਿਤਾ, ਓ ਗੌਡ ਫਾਦਰ। ਜਦੋਂ ਉਹ ਇੱਕ ਹੀ ਹੈ ਫਿਰ ਦੂਜੇ ਪਾਸੇ ਧੱਕੇ ਕਿਉਂ ਖਾਂਦੇ ਹੋ! ਉਹ ਇੱਕ ਉੱਪਰ ਵਿੱਚ ਰਹਿੰਦੇ ਹਨ। ਪਰ ਇਹ ਸਭ ਨੂੰਧ ਹੈ, ਡਰਾਮਾ ਅਨੁਸਾਰ ਭਗਤੀ ਕਰਦੇ ਹਨ, ਬੇਹੱਦ ਬੇਸਮਝੀ ਨਾਲ। ਹੁਣ ਤੁਸੀਂ ਫਿਰ ਬੇਹੱਦ ਸਮਝਦਾਰ ਬਣਦੇ ਹੋ। ਸ਼੍ਰੀਮਤ ਤੇ ਚੱਲਣ ਵਾਲੇ ਹੀ ਸਮਝਦਾਰ ਬਣਦੇ ਹਨ। ਉਹ ਫਿਰ ਛਿਪੇ ਨਹੀਂ ਰਹਿ ਸਕਦੇ, ਉਹ ਹਮੇਸ਼ਾ ਸ਼੍ਰੇਸ਼ਠਾਚਾਰੀ ਕੰਮ ਹੀ ਕਰਨਗੇ। ਬਾਪ ਕਹਿੰਦੇ ਹਨ – ਅਸੀਂ ਦੁੱਖ ਹਰਤਾ ਸੁੱਖ ਕਰਤਾ ਹਾਂ ਤਾਂ ਬੱਚਿਆਂ ਨੂੰ ਵੀ ਕਿੰਨਾ ਮਿੱਠਾ ਬਣਨਾ ਚਾਹੀਦਾ ਹੈ। ਬਾਪ ਦਾ ਰਾਈਟ ਹੈਂਡ ਬਣਨਾ ਚਾਹੀਦਾ ਹੈ। ਅਜਿਹੇ ਬੱਚੇ ਹੀ ਬਾਪ ਨੂੰ ਪਿਆਰੇ ਲੱਗਦੇ ਹਨ। ਰਾਈਟ ਹੈਂਡ ਹਨ ਨਾ। ਤੁਹਾਨੂੰ ਪਤਾ ਹੈ ਲੇਫ਼੍ਟ ਹੱਥ ਨੂੰ ਹੀ ਸ਼ੁਭ ਕੰਮ ਵਿੱਚ ਲਗਾਉਂਦੇ ਹਨ। ਪੂਜਾ ਸਦਾ ਰਾਈਟ ਹੈਂਡ ਨਾਲ ਕਰਦੇ ਹਨ। ਬਾਪ ਕਹਿੰਦੇ ਹਨ ਰਾਈਟਿਆਸ ਬਣੋ। ਬਾਪ ਮਿਲਿਆ ਹੈ ਤਾਂ ਖੁਸ਼ੀ ਹੋਣੀ ਚਾਹੀਦੀ ਹੈ।
ਬਾਪ ਕਹਿੰਦੇ ਹਨ – ਮਾਮੇਕਮ ਯਾਦ ਕਰੋ ਤਾਂ ਫਿਰ ਅੰਤ ਮਤੀ ਸੋ ਗਤੀ ਹੋ ਜਾਵੇਗੀ। ਮਤ ਅਤੇ ਗਤ ਜਾਂ ਗਤੀ ਕਰਨ ਦੀ ਮੱਤ ਇੱਕ ਹੀ ਹੈ। ਗਾਇਆ ਵੀ ਜਾਂਦਾ ਹੈ ਈਸ਼ਵਰ ਦੀ ਗਤ ਮਤ ਈਸ਼ਵਰ ਹੀ ਜਾਣੇ। ਪਤਿਤ – ਪਾਵਨ ਉਹ ਹੀ ਹੈ। ਉਹ ਜਾਣਦੇ ਹਨ ਮੈਂ ਮਨੁੱਖਾਂ ਨੂੰ ਪਾਵਨ ਬਣਾਕੇ ਦੁਰਗਤੀ ਤੋਂ ਸਦਗਤੀ ਵਿੱਚ ਕਿਵੇਂ ਲੈ ਜਾਵਾਂਗਾ। ਭਗਤੀ ਮਾਰਗ ਵਿੱਚ ਕਿੰਨੀ ਮਿਹਨਤ ਕਰਦੇ ਹਨ ਪਰ ਸਦਗਤੀ ਹੁੰਦੀ ਨਹੀਂ। ਫਲ ਕੁਝ ਵੀ ਮਿਲਦਾ ਨਹੀਂ, ਸਦਗਤੀ ਦੇਣ ਵਾਲਾ ਤਾਂ ਇੱਕ ਹੀ ਬਾਪ ਹੈ। ਭਗਤੀ ਵਿੱਚ ਜੋ ਜਿਸ ਭਾਵਨਾ ਨਾਲ ਪੂਜਾ ਕਰਦੇ ਹਨ, ਉਨ੍ਹਾਂ ਨੂੰ ਉਹ ਫਲ ਦੇਣ ਵਾਲਾ ਮੈਂ ਹੀ ਹਾਂ। ਉਹ ਵੀ ਡਰਾਮਾ ਵਿੱਚ ਨੂੰਧ ਹੈ, ਉਨ੍ਹਾਂ ਨੂੰ ਆਪੇ ਹੀ ਮਿਲ ਜਾਂਦਾ ਹੈ – ਆਪਣੇ ਪੁਰਸ਼ਾਰਥ ਨਾਲ। ਹੁਣ ਪਵਿੱਤਰ ਵੀ ਆਪਣੇ ਪੁਰਸ਼ਾਰਥ ਨਾਲ ਬੱਚਿਆਂ ਨੂੰ ਬਣਨਾ ਹੈ। ਬਾਪ ਕਹਿੰਦੇ ਹਨ – ਮਿੱਠੇ – ਮਿੱਠੇ ਬਾਪ ਨੂੰ ਯਾਦ ਕਰੋ। ਉਹ ਹੀ ਸ੍ਰਵਸ਼ਕਤੀਮਾਨ,ਆਲਮਾਈਟੀ ਅਥਾਰਿਟੀ ਕਿੰਨਾ ਚੰਗਾ ਬਣਾਉਂਦੇ ਹਨ। ਤੁਸੀਂ ਸਭ ਕੁਝ ਜਾਣ ਚੁਕੇ ਹੋ ਫਿਰ ਬਾਪ ਤੋਂ ਵਰਸਾ ਲੈ ਰਹੇ ਹੋ। ਰਚਤਾ ਅਤੇ ਰਚਨਾ ਦੀ ਨਾਲੇਜ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਜਾਣਦੇ ਹੋ ਇਹ ਨਾਲੇਜ ਸਾਡੇ ਵਿੱਚ ਨਹੀਂ ਸੀ। ਯਗ – ਤਪ ਆਦਿ ਕਰਨਾ, ਸ਼ਾਸਤਰ ਆਦਿ ਸੁਣਨਾ – ਇਹ ਹੈ ਸ਼ਾਸਤਰਾਂ ਦੀ ਨਾਲੇਜ। ਉਨ੍ਹਾਂ ਨੂੰ ਭਗਤੀ ਕਿਹਾ ਜਾਂਦਾ ਹੈ। ਉਸ ਵਿੱਚ ਐਮ ਆਬਜੈਕਟ ਕੁਝ ਹੈ ਨਹੀਂ। ਪੜ੍ਹਾਈ ਵਿੱਚ ਐਮ ਆਬਜੈਕਟ ਰਹਿੰਦੀ ਹੈ। ਕੋਈ ਨਾ ਕੋਈ ਪ੍ਰਕਾਰ ਦੀ ਨਾਲੇਜ ਹੁੰਦੀ ਹੈ। ਸਾਨੂੰ ਪਤਿਤ ਤੋਂ ਪਾਵਨ ਬਣਨ ਦੀ ਨਾਲੇਜ ਪਤਿਤ – ਪਾਵਨ ਬਾਪ ਨੇ ਦਿੱਤੀ ਹੈ। ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦੀ ਨਾਲੇਜ ਬਾਪ ਨੇ ਦਿੱਤੀ ਹੈ। ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਇਸ ਵਿੱਚ ਸਾਰੇ ਐਕਟਰਸ ਪਾਰ੍ਟਧਾਰੀ ਹਨ। ਇਹ ਅਨਾਦਿ ਨਾਟਕ ਬਣਿਆ ਹੋਇਆ ਹੈ। ਇਹ ਬੇਹੱਦ ਦੀ ਨਾਲੇਜ ਤਾਂ ਜਰੂਰ ਹੋਣੀ ਚਾਹੀਦੀ ਹੈ।
ਤੁਸੀਂ ਬੱਚੇ ਜਾਣਦੇ ਹੋ ਹੁਣ ਅਸੀਂ ਘੋਰ ਹਨ੍ਹੇਰੇ ਤੋਂ ਨਿਕਲ ਘੋਰ ਸੋਝਰੇ ਵਿੱਚ ਜਾ ਰਹੇ ਹਾਂ। ਤੁਸੀਂ ਹੁਣ ਦੇਵਤਾ ਬਣ ਰਹੇ ਹੋ। ਇਹ ਵੀ ਸਮਝਾਉਣਾ ਹੈ ਕਿ ਆਦਿ ਸਨਾਤਨ ਤਾਂ ਦੇਵੀ – ਦੇਵਤਾ ਧਰਮ ਹੈ, ਜਿਸ ਨੂੰ ਹਿੰਦੂ ਧਰਮ ਕਹਿ ਦਿੱਤਾ ਹੈ। ਹੋਲੀ – ਹੋਲੀ ਇਹ ਗੱਲ ਵੀ ਸਮਝ ਜਾਵੋਗੇ। ਬੱਚਿਆਂ ਨੂੰ ਖੜ੍ਹਾ ਹੋਣਾ ਚਾਹੀਦਾ ਹੈ। ਇਸ ਵਿੱਚ ਤਾਂ ਢੇਰ ਬੱਚੇ ਚਾਹੀਦੇ ਹਨ। ਦਿੱਲੀ ਵਿੱਚ ਕਾਨਫ੍ਰੈਂਸ ਕਰਨੀ ਪਵੇ। ਪਰੀਸਤਾਨ ਵੀ ਦਿੱਲੀ ਨੂੰ ਕਿਹਾ ਜਾਂਦਾ ਹੈ। ਇਹ ਹੀ ਜਮੁਨਾ ਦਾ ਕੰਠਾ ਸੀ, ਦਿੱਲੀ ਕੈਪੀਟਲ ਹੈ। ਬਹੁਤਿਆਂ ਦੇ ਹੱਥ ਆਈ ਹੈ। ਦੇਵਤਾਵਾਂ ਦੀ ਕੈਪੀਟਲ ਵੀ ਇਹ ਸੀ, ਦਿੱਲੀ ਵਿੱਚ ਬਹੁਤ ਵੱਡੀ ਕਾਨਫ੍ਰੈਂਸ ਹੋਣੀ ਚਾਹੀਦੀ ਹੈ ਪਰ ਮਾਇਆ ਅਜਿਹੀ ਨਹੀਂ ਹੈ ਜੋ ਕਰਨ ਨਹੀਂ ਦਿੰਦੀ ਹੈ। ਵਿਘਨ ਬਹੁਤ ਪਾਉਂਦੀ ਹੈ। ਅੱਜਕਲ ਭਾਵ – ਸ੍ਵਭਾਵ ਵੀ ਬਹੁਤ ਹੋ ਗਏ ਹਨ ਨਾ। ਬੱਚਿਆਂ ਨੂੰ ਆਪਸ ਵਿੱਚ ਮਿਲਕੇ ਸਰਵਿਸ ਵਿੱਚ ਲਗਣਾ ਹੈ। ਉਹ ਲੋਕ ਵੀ ਆਪਸ ਵਿੱਚ ਨਹੀਂ ਮਿਲਦੇ ਹਨ ਤਾਂ ਰਜਾਈ ਹੀ ਉੱਡ ਜਾਂਦੀ ਹੈ, ਦੋ ਪਾਰਟੀਆਂ ਹੋ ਜਾਂਦੀਆਂ ਹਨ ਤਾਂ ਪ੍ਰੈਜ਼ੀਡੈਂਟ ਨੂੰ ਵੀ ਉੱਡਾ ਦਿੰਦੇ ਹਨ। ਦਵੈਤ ਮੱਤ ਬਹੁਤ ਨੁਕਸਾਨ ਕਰਦੀ ਹੈ। ਫਿਰ ਭਗਵਾਨ ਦਾ ਵੀ ਸਾਹਮਣਾ ਕਰਨ ਵਿੱਚ ਦੇਰੀ ਨਹੀਂ ਕਰਦੇ ਹਨ। ਨੁਕਸਾਨ ਵੀ ਬਹੁਤ ਪਾਉਂਦੇ ਹਨ। ਗੁੱਸੇ ਦਾ ਭੂਤ ਆ ਜਾਂਦਾ ਹੈ ਤਾਂ ਫਿਰ ਗੱਲ ਨਾ ਪੁੱਛੋ ਇਸਲਈ ਬਾਬਾ ਕਹਿੰਦੇ ਹਨ ਗੁੜ ਜਾਣੇ ਗੁੜ ਦੀ ਗੋਥਰੀ ਜਾਣੇ। ਬਾਪ ਬੱਚਿਆਂ ਨੂੰ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਨਾਲੇਜ ਸੁਣਾ ਰਹੇ ਹਨ। ਹੁਣ ਕੋਈ ਧਾਰਨਾ ਕਰੇ ਜਾਂ ਨਾ ਕਰੇ, ਉਹ ਹੈ ਪੁਰਸ਼ਾਰਥ ਤੇ ਮਦਾਰ। ਇਵੇਂ ਨਹੀਂ ਕੋਈ ਤੇ ਬਾਬਾ ਆਸ਼ੀਰਵਾਦ ਤੇ ਕ੍ਰਿਪਾ ਕਰਨਗੇ, ਇਸ ਵਿੱਚ ਕ੍ਰਿਪਾ ਆਦਿ ਮੰਗਣ ਦੀ ਗੱਲ ਨਹੀਂ। ਪ੍ਰੇਰਨਾ ਨਾਲ ਜੇਕਰ ਯੋਗ ਅਤੇ ਗਿਆਨ ਸਿਖਾਉਣਾ ਹੁੰਦਾ ਹੈ, ਫਿਰ ਤਾਂ ਬਾਪ ਕਹਿੰਦੇ ਹਨ ਮੈਂ ਇਸ ਗੰਦੀ ਦੁਨੀਆਂ ਵਿੱਚ ਆਉਂਦਾ ਕਿਓਂ? ਪ੍ਰੇਰਨਾ, ਆਸ਼ੀਰਵਾਦ ਇਹ ਸਭ ਭਗਤੀ ਮਾਰਗ ਦੇ ਅੱਖਰ ਹਨ। ਇਸ ਵਿੱਚ ਪੁਰਸ਼ਾਰਥ ਕਰਨਾ ਹੁੰਦਾ ਹੈ, ਪ੍ਰੇਰਨਾ ਦੀ ਗੱਲ ਨਹੀਂ। ਤੁਹਾਨੂੰ 3 ਇੰਜਨ ਮਿਲੇ ਹਨ ਇਕੱਠੇ। ਉੱਥੇ ਤਾਂ ਬਾਪ ਵੱਖ, ਟੀਚਰ ਵੱਖ ਮਿਲਦਾ ਹੈ, ਗੁਰੂ ਪਿਛਾੜੀ ਵਿੱਚ ਮਿਲਦਾ ਹੈ। ਇੱਥੇ ਤਾਂ ਇਹ ਤਿੰਨੋਂ ਹੀ ਇਕੱਠੇ ਹਨ। ਬਾਪ ਕਹਿੰਦੇ ਹਨ – ਮੈਂ ਤੁਹਾਨੂੰ ਪੂਜੀਏ ਬਣਾਉਂਦਾ ਹਾਂ, ਤੁਸੀਂ ਫਿਰ ਪੁਜਾਰੀ ਬਣ ਜਾਵੋਗੇ। ਬਹੁਤ ਯੁਕਤੀ ਨਾਲ ਸਮਝਾਉਣਾ ਹੈ। ਇਵੇਂ ਨਾ ਹੋਵੇ ਕਿ ਕੋਈ ਬੇਹੋਸ਼ ਹੋ ਜਾਵੇ। ਪਹਿਲੇ – ਪਹਿਲੇ ਮੁੱਖ ਹੈ ਦੋ ਬਾਪ ਦੀ ਗੱਲ। ਭਗਵਾਨ ਬਾਪ ਹੈ, ਉਨ੍ਹਾਂ ਦਾ ਜਨਮ ਸ਼ਿਵ ਜਯੰਤੀ ਵੀ ਇੱਥੇ ਮਨਾਉਂਦੇ ਹਨ। ਜਰੂਰ ਸ੍ਵਰਗ ਦਾ ਮਾਲਿਕ ਬਣਾਉਂਦੇ ਹੋਣਗੇ। ਭਾਰਤ ਵਿੱਚ ਹੀ ਸ੍ਵਰਗ ਸੀ। ਹੁਣ ਨਰਕ ਦੇ ਵਿਨਾਸ਼ ਲਈ ਮਹਾਭਾਰਤ ਲੜਾਈ ਖੜੀ ਹੈ। ਜਰੂਰ ਬਾਪ ਨਵੀਂ ਦੁਨੀਆਂ ਦੀ ਸਥਾਪਨਾ ਕਰਾਉਣ ਵਾਲਾ ਹੈ। ਬਾਪ ਦੀ ਸ਼੍ਰੀਮਤ ਤੇ ਹੀ ਅਸੀਂ ਕਹਿੰਦੇ ਹਾਂ ਕਿ ਭਾਰਤ ਨੂੰ ਅਸੀਂ ਪਾਵਨ ਬਣਾਕੇ ਹੀ ਛੱਡਾਂਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਜਿਵੇਂ ਬਾਪ ਦੁੱਖ ਹਰਤਾ ਸੁੱਖ ਕਰਤਾ ਹੈ, ਇਵੇਂ ਬਾਪ ਸਮਾਨ ਬਣਨਾ ਹੈ। ਬਹੁਤ ਮਿੱਠਾ ਬਣਨਾ ਹੈ। ਹਮੇਸ਼ਾ ਸ਼ੁਭ ਕੰਮ ਕਰਕੇ ਰਾਈਟ ਹੈਂਡ ਬਣ ਜਾਣਾ ਹੈ।
2. ਕਦੀ ਦੋ ਮੱਤਾਂ ਨਹੀਂ ਬਨਾਉਣੀਆਂ ਹਨ। ਭਾਵ – ਸ੍ਵਭਾਵ ਵਿੱਚ ਆਕੇ ਇਕ – ਦੋ ਦਾ ਸਾਹਮਣਾ ਨਹੀਂ ਕਰਨਾ ਹੈ। ਗੁੱਸੇ ਦਾ ਭੂਤ ਕੱਢ ਦੇਣਾ ਹੈ।
ਵਰਦਾਨ:-
ਸੰਗਮਯੁਗ ਦੀ ਵਿਸ਼ੇਸ਼ਤਾ ਹੈ – ਹੁਣ – ਹੁਣ ਪੁਰਸ਼ਾਰਥ, ਹੁਣ – ਹੁਣ ਪ੍ਰਤਿਅਕਸ਼ ਫਲ। ਹੁਣੇ ਸਮ੍ਰਿਤੀ ਸਵਰੂਪ ਹੁਣੇ ਪ੍ਰਾਪਤੀ ਦਾ ਅਨੁਭਵ। ਭਵਿੱਖ ਦੀ ਗਾਰੰਟੀ ਤਾਂ ਹੈ ਹੀ ਪਰ ਭਵਿੱਖ ਨਾਲ ਸ੍ਰੇਸ਼ਠ ਭਾਗ ਹੁਣ ਦਾ ਹੈ। ਇਸ ਭਾਗ ਦੇ ਨਸ਼ੇ ਵਿੱਚ ਰਹੋ ਤਾਂ ਖੁਦ ਯਾਦ ਰਹੇਗੀ। ਜਿੱਥੇ ਯਾਦ ਹੈ ਉੱਥੇ ਫਰਿਆਦ ਨਹੀਂ ਹੈ। ਕੀ ਕਰੀਏ, ਕਿਵੇਂ ਕਰੀਏ, ਇਹ ਹੁੰਦਾ ਨਹੀਂ ਹੈ, ਥੋੜੀ ਮਦਦ ਦੇ ਦੋ – ਇਹ ਹੈ ਫਰਿਆਦ। ਤਾਂ ਫਰਿਆਦ ਨੂੰ ਛੱਡ ਕੇ ਖੁਦ ਯੋਗੀ ਨਿਰੰਤਰ ਯੋਗੀ ਬਣੋ।
ਸਲੋਗਨ:-
➤ Email me Murli: Receive Daily Murli on your email. Subscribe!