20 April 2022 Punjabi Murli Today | Brahma Kumaris

Read and Listen today’s Gyan Murli in Punjabi 

April 19, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਜੋ ਖੁਸ਼ੀ ਖੁਦ ਨੂੰ ਮਿਲੀ ਹੈ, ਉਹ ਸਭ ਨੂੰ ਦੇਣੀ ਹੈ, ਤੁਸੀਂ ਸੁੱਖ-ਸ਼ਾਂਤੀ ਵੰਡਣ ਦਾ ਧੰਦਾ ਕਰਨਾ ਹੈ"

ਪ੍ਰਸ਼ਨ: -

ਤੁਸੀਂ ਬੱਚਿਆਂ ਨੂੰ ਬੇਹੱਦ ਡਰਾਮੇ ਦੀ ਹਰ ਸੀਨ ਬਹੁਤ ਹੀ ਪਸੰਦ ਹੈ – ਕਿਉਂ?

ਉੱਤਰ:-

ਕਿਉਂਕਿ ਖੁਦ ਕ੍ਰਿਏਟਰ ਨੂੰ ਇਹ ਡਰਾਮਾ ਪਸੰਦ ਹੈ। ਜਦੋਂ ਕ੍ਰਿਏਟਰ ਨੂੰ ਪਸੰਦ ਹੈ ਤਾਂ ਬੱਚਿਆਂ ਨੂੰ ਵੀ ਜ਼ਰੂਰ ਪਸੰਦ ਹੋਵੇਗਾ। ਤੁਸੀਂ ਕਿਸੇ ਗੱਲ ਵਿੱਚ ਵੀ ਨਾਰਾਜ਼ ਨਹੀਂ ਹੋ ਸਕਦੇ। ਤੁਸੀਂ ਜਾਣਦੇ ਹੋ ਇਹ ਦੁੱਖ-ਸੁੱਖ ਦਾ ਨਾਟਕ ਬਹੁਤ ਸੁੰਦਰ ਬਣਿਆ ਹੋਇਆ ਹੈ। ਇਸ ਵਿੱਚ ਹਾਰ-ਜਿੱਤ ਦਾ ਖੇਲ ਚੱਲਦਾ ਰਹਿੰਦਾ ਹੈ, ਇਸਨੂੰ ਖ਼ਰਾਬ ਕਹਿ ਨਹੀਂ ਸਕਦੇ। ਦਿਨ ਵੀ ਚੰਗਾ ਰਾਤ ਵੀ ਚੰਗੀ…. ਇਸ ਡਰਾਮੇ ਵਿੱਚ ਜੋ ਪਾਰ੍ਟ ਮਿਲਿਆ ਹੋਇਆ ਹੈ, ਉਸਨੂੰ ਖੁਸ਼ੀ ਨਾਲ ਵਜਾਉਣ ਵਾਲੇ ਬਹੁਤ ਮਜ਼ੇ ਵਿੱਚ ਰਹਿੰਦੇ ਹਨ। ਇਸ ਬੇਹੱਦ ਦੇ ਨਾਟਕ ਦੀ ਨਾਲੇਜ ਦਾ ਸਿਮਰਨ ਕਰਨ ਵਾਲੇ ਸਦਾ ਹਰਸ਼ਿਤ ਰਹਿੰਦੇ ਹਨ। ਬੁੱਧੀ ਭਰਪੂਰ ਰਹਿੰਦੀ ਹੈ।

ਗੀਤ:-

ਹਮਾਰੇ ਤੀਰਥ ਨਿਆਰੇ ਹਨ.

ਓਮ ਸ਼ਾਂਤੀ ਅਸਲ ਵਿੱਚ ਸਕੂਲ ਵਿੱਚ ਕੋਈ ਗੀਤ ਨਹੀਂ ਗਏ ਜਾਂਦੇ ਹਨ। ਇਹ ਪਾਠਸ਼ਾਲਾ ਹੈ। ਫਿਰ ਵੀ ਇੱਥੇ ਗੀਤ ਕਿਉਂ ਗਾਏ ਜਾਂਦੇ ਹਨ? ਸਤਿਯੁਗ ਵਿੱਚ ਤਾਂ ਇਹ ਗੀਤ ਗਾਏ ਜਾਂਦੇ ਹਨ। ਹੁਣ ਅਸੀਂ ਲੋਕ ਬੈਠੇ ਹਾਂ ਸੰਗਮ ਤੇ ਇਸਲਈ ਭਗਤੀ ਅਤੇ ਗੀਤਾਂ ਆਦਿ ਨੂੰ ਲੈਕੇ ਉਸਦਾ ਅਰਥ ਸਮਝਾਉਂਦੇ ਹਨ, ਮਨੁੱਖ ਤੇ ਅਰਥ ਸਮਝਦੇ ਨਹੀਂ। ਅਸੀਂ ਹੁਣ ਨਾ ਇੱਥੇ ਹਾਂ, ਨਾ ਉੱਥੇ ਹਾਂ। ਵਿੱਚਕਾਰ ਬੈਠੇ ਹਾਂ, ਤਾਂ ਇਹਨਾਂ ਦਾ ਥੋੜ੍ਹਾ ਆਧਾਰ ਲੈਂਦੇ ਹਾਂ। ਬੱਚਿਆਂ ਨੂੰ ਤਾਂ ਗਿਆਨ ਅਤੇ ਭਗਤੀ ਦਾ ਰਾਜ਼ ਸਮਝਾਇਆ ਗਿਆ ਹੈ। ਇਸ ਸਮੇਂ ਤੁਸੀਂ ਗਿਆਨ ਸੁਣ ਰਹੇ ਹੋ, ਭਵਿੱਖ ਦੇ ਲਈ। ਭਵਿੱਖ ਦੇ ਲਈ ਪੁਰਸ਼ਾਰਥ ਕਰ ਕੋਈ ਪ੍ਰਾਲਬੱਧ ਬਣਾਏ, ਅਜਿਹਾ ਕੋਈ ਮਨੁੱਖ ਨਹੀਂ ਹੈ। ਤੁਸੀਂ ਪੁਰਸ਼ਾਰਥ ਕਰਦੇ ਹੋ – ਭਵਿੱਖ ਨਵੀਂ ਦੁਨੀਆਂ ਦੇ ਲਈ। ਮਨੁੱਖ ਦਾਨ ਪੁੰਨ ਆਦਿ ਕਰਦੇ ਹਨ ਦੂਸਰੇ ਜਨਮ ਦੇ ਲਈ। ਉਹ ਹੈ ਭਗਤੀ, ਇਹ ਹੈ ਗਿਆਨ, ਕਈ ਕਹਿੰਦੇ ਵੀ ਹਨ ਗਿਆਨ, ਭਗਤੀ ਅਤੇ ਵੈਰਾਗ। ਸੰਨਿਆਸੀਆਂ ਦਾ ਹੈ ਹੱਦ ਦਾ ਵੈਰਾਗ। ਤੁਹਾਡਾ ਹੈ ਬੇਹੱਦ ਦਾ ਵੈਰਾਗ। ਉਹ ਲੋਕ ਘਰਬਾਰ ਤੋਂ ਵੈਰਾਗ ਦਵਾਉਂਦੇ ਹਨ, ਦੁਨੀਆਂ ਤੋਂ ਨਹੀਂ। ਉਹ ਇਹ ਜਾਣਦੇ ਹੀ ਨਹੀਂ ਕਿ ਤਮੋਪ੍ਰਧਾਨ ਜੜਜੜੀਭੂਤ ਸ੍ਰਿਸ਼ਟੀ ਹੈ, ਇਹਨਾਂ ਦਾ ਵਿਨਾਸ਼ ਹੋਣਾ ਹੈ ਕਿਉਂਕਿ ਕਲਪ ਦੀ ਉਮਰ ਲੰਬੀ ਬਣਾ ਦਿੱਤੀ ਹੈ। ਹੁਣ ਬਾਪ ਬੈਠ ਸਮਝਾਉਂਦੇ ਹਨ, ਬੁੱਧੀ ਵੀ ਕਹਿੰਦੀ ਹੈ ਇਹ ਗੱਲ ਤਾਂ ਬਿਲਕੁਲ ਹੀ ਠੀਕ ਹੈ। ਮੁੱਖ ਗੱਲ ਹੈ ਪਵਿੱਤਰਤਾ ਦੀ, ਜਿਸਦੇ ਲਈ ਉਹ ਘਰਬਾਰ ਛੱਡਦੇ ਹਨ। ਤੁਸੀਂ ਸਾਰੀ ਪੁਰਾਣੀ ਦੁਨੀਆਂ ਨੂੰ ਬੁੱਧੀ ਨਾਲ ਭੁੱਲ ਜਾਂਦੇ ਹੋ। ਪਵਿੱਤਰ ਬਣਦੇ ਹੋ, ਪਵਿੱਤਰ ਦੁਨੀਆਂ ਵਿੱਚ ਜਾਣ ਲਈ। ਤੁਹਾਡੀ ਯਾਤਰਾ ਹੈ ਬੁੱਧੀ ਦੀ। ਕਰਮਿੰਦਰੀਆਂ ਨਾਲ ਕਿਧਰੇ ਜਾਣਾ ਨਹੀਂ ਹੈ, ਤੁਹਾਡਾ ਸ਼ਰੀਰਿਕ ਕੁਝ ਵੀ ਨਹੀਂ ਚਲਦਾ। ਹੁਣ ਅਸੀਂ ਰੂਹਾਨੀ ਬਾਪ ਦੇ ਕੋਲ ਜਾਂਦੇ ਹਾਂ, ਉਹ ਜਿਸਮਾਨੀ ਯਾਤਰਾਵਾਂ ਤੇ ਅਨੇਕ ਹਨ। ਕਦੇ ਕਿੱਥੇ ਜਾਵਾਂਗੇ, ਕਦੇ ਕਿੱਥੇ। ਤੁਹਾਡੀ ਬੁੱਧੀ ਇੱਕ ਪਾਸੇ ਹੀ ਹੈ। ਇਸਨੂੰ ਅਵਿਭਚਾਰੀ ਭਗਤੀ ਕਹੀਏ ਤਾਂ ਵੀ ਹੋ ਸਕਦਾ ਹੈ। ਤੁਸੀਂ ਇੱਕ ਨੂੰ ਯਾਦ ਕਰਦੇ ਹੋ। ਉਹਨਾਂ ਸਭ ਦੀ ਭਗਤੀ ਹੀ ਵਿਭਚਾਰੀ ਹੈ। ਅਨੇਕਾਂ ਨੂੰ ਯਾਦ ਕਰਦੇ ਹਨ। ਤੁਹਾਡੀ ਹੈ ਅਵਿਭਚਾਰੀ ਰੂਹਾਨੀ ਯਾਤਰਾ, ਜਿਸ ਵਿੱਚ ਅਸੀਂ ਜਾ ਰਹੇ ਹਾਂ ਵਾਪਿਸ ਆਪਣੇ ਘਰ। ਉਹ ਲੋਕੀ ਨਿਰਵਾਣਧਾਮ ਨੂੰ ਘਰ ਵੀ ਨਹੀਂ ਸਮਝਣਗੇ। ਕਹਿੰਦੇ ਹਨ ਪਾਰ ਨਿਰਵਾਣ ਗਿਆ। ਤੁਸੀਂ ਜਾਣਦੇ ਹੋ ਉੱਥੇ ਅਸੀਂ ਆਤਮਾਵਾਂ ਬਾਬਾ ਦੇ ਨਾਲ ਰਹਿੰਦੀਆਂ ਹਾਂ। ਹੁਣ ਬਾਬਾ ਸਾਨੂੰ ਲੈਣ ਦੇ ਲਈ ਆਏ ਹਨ। ਉਹ ਸਮਝਦੇ ਹਨ ਅਸੀਂ ਸਭ ਈਸ਼ਵਰ ਦੇ ਰੂਪ ਹਾਂ। ਕਿੰਨੇ ਸ਼ਾਸਤਰ ਆਦਿ ਪੜ੍ਹਦੇ ਹਨ, ਇੱਥੇ ਤੁਹਾਨੂੰ ਇਹ ਕੁਝ ਵੀ ਨਹੀਂ ਸਿਖਾਇਆ ਜਾਂਦਾ ਹੈ। ਤੁਹਾਨੂੰ ਤੇ ਇਹਨਾਂ ਕਰਮਕਾਂਡਾਂ ਦਾ ਵੀ ਸੰਨਿਆਸ ਕਰਾਇਆ ਜਾਂਦਾ ਹੈ। ਇਹ ਸਭ ਭਗਤੀ ਦੇ ਕਰਮਕਾਂਡ ਹਨ। ਜਿਵੇਂ ਪ੍ਰਭੂ ਦੀ ਗਤ ਮਤ ਨਿਆਰੀ ਹੈ। ਪਹਿਲੇ – ਪਹਿਲੇ ਤੁਹਾਨੂੰ ਅਲਫ਼ ਸਿਖਾਉਂਦੇ ਹਨ। ਬਾਪ ਖੁਦ ਹੀ ਦਲਾਲ ਬਣਕੇ ਆਉਂਦੇ ਹਨ। ਗਾਉਂਦੇ ਵੀ ਹਨ, ਪਰ ਸਮਝਦੇ ਨਹੀਂ ਹਨ। ਤੁਹਾਨੂੰ ਕੋਈ ਭਗਤੀ ਨਾਲ ਘ੍ਰਿਣਾ ਨਹੀਂ ਹੈ। ਕਿਸੇ ਨਾਲ ਵੀ ਘ੍ਰਿਣਾ ਨਹੀਂ ਆਉਂਦੀ ਹੈ, ਜਦੋਂਕਿ ਜਾਣਦੇ ਹਨ ਕਿ ਡਰਾਮਾ ਬਣਿਆ ਹੋਇਆ ਹੀ। ਹਾਂ ਸਮਝਦੇ ਜ਼ਰੂਰ ਹਨ ਕਿ ਇਸ ਪੁਰਾਣੀ ਛੀ- ਛੀ ਦੁਨੀਆਂ ਨੂੰ ਛੱਡਣਾ ਹੈ, ਵਾਪਿਸ ਜਾਣਾ ਹੈ। ਜਦ ਭਗਤੀ ਵਿੱਚ ਸੀ ਤਾਂ ਭਗਤੀ ਨਾਲ ਪਿਆਰ ਸੀ। ਗੀਤ ਆਦਿ ਸੁਣਨ ਨਾਲ ਮੌਜ ਆਉਂਦੀ ਸੀ। ਹੁਣ ਸਮਝਦੇ ਹਨ ਉਹ ਤਾਂ ਕੋਈ ਕੰਮ ਦੇ ਨਹੀਂ ਸਨ। ਸੁਣਨ ਵਿੱਚ ਤੇ ਕੋਈ ਹਰਜਾ ਨਹੀਂ ਹੈ ਪਰ ਜਾਣਦੇ ਹਨ, ਇਹ ਵੀ ਭਗਤੀ ਦੀ ਐਕਟ ਹੈ। ਸਾਡਾ ਹੁਣ ਉਹਨਾਂ ਨਾਲ ਬੁੱਧੀ ਯੋਗ ਟੁੱਟ ਗਿਆਨ ਨਾਲ ਜੁੱਟ ਗਿਆ ਹੈ। ਗਿਆਨ ਅਤੇ ਭਗਤੀ ਦੋਵਾਂ ਨੂੰ ਤੁਸੀਂ ਜਾਣਦੇ ਹੋ। ਮਨੁੱਖਾਂ ਨੂੰ ਜਦੋਂ ਤੱਕ ਗਿਆਨ ਨਾ ਮਿਲੇ ਤਾਂ ਭਗਤੀ ਨੂੰ ਹੀ ਬਹੁਤ ਚੰਗਾ ਸਮਝਦੇ ਹਨ। ਅਸੀਂ ਜਨਮ-ਜਨਮਾਂਤਰ ਭਗਤੀ ਕਰਦੇ ਆਏ। ਭਗਤੀ ਨਾਲ ਸਨੇਹ ਵੱਧ ਗਿਆ। ਹੁਣ ਸਾਡੀ ਬੁੱਧੀ ਵਿੱਚ ਹੈ – ਇਹ ਦੁੱਖ ਸੁਖ, ਹਾਰ ਜਿੱਤ ਦਾ ਬਣਿਆ ਹੋਇਆ ਡਰਾਮਾ ਹੈ। ਤਾਂ ਉਹਨਾਂ ਤੇ ਰਹਿਮ ਆਉਂਦਾ ਹੈ, ਕਿਉਂ ਨਾ ਉਹਨਾਂ ਨੂੰ ਵੀ ਰਚਤਾ ਅਤੇ ਰਚਨਾ ਦਾ ਗਿਆਨ ਮਿਲ ਜਾਏ, ਤਾਂ ਬਾਬਾ ਦਾ ਵਰਸਾ ਪਾ ਸਕਣ। ਜੋ ਖੁਸ਼ੀ ਆਪਣੇ ਨੂੰ ਮਿਲੀ ਹੈ ਉਹ ਦੂਸਰਿਆਂ ਨੂੰ ਦੇਣੀ ਚਾਹੀਦੀ ਹੈ। ਸਿੰਧਵ੍ਰਤੀ (ਵਿਦੇਸ਼ ਵਿੱਚ ਬਿਜਨੇਸ ਕਰਨ ਜਾਣ ਵਾਲੇ) ਜਦੋਂ ਦੇਖਦੇ ਹਨ ਫਲਾਣੀ ਜਗ੍ਹਾ ਧੰਧਾ ਚੰਗਾ ਚੱਲਦਾ ਹੈ, ਤਾਂ ਆਪਣੇ ਮਿੱਤਰ ਸੰਬੰਧੀਆਂ ਨੂੰ ਵੀ ਰਾਏ ਦਿੰਦੇ ਹਨ ਕਿ ਫਲਾਣੀ ਜਗ੍ਹਾ ਤੇ ਚੱਲੋ, ਉੱਥੇ ਕਮਾਈ ਬਹੁਤ ਚੰਗੀ ਹੋਵੇਗੀ।

ਤੁਸੀਂ ਜਾਣਦੇ ਹੋ ਕਿ ਇਸ ਰਾਵਣ ਰਾਜ ਵਿੱਚ ਦੁੱਖ ਹੀ ਦੁੱਖ ਹੈ। ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਗਿਆਨ ਕੀ ਚੀਜ਼ ਹੈ। ਸਾਧੂ-ਸੰਤ ਵੀ ਨਹੀਂ ਜਾਣਦੇ ਹਨ ਕਿ ਇਸ ਗਿਆਨ ਨਾਲ ਸਵਰਾਜ ਮਿਲਦਾ ਹੈ। ਪੁੱਛਦੇ ਹਨ ਇਸ ਗਿਆਨ ਨਾਲ ਕੀ ਪ੍ਰਾਪਤੀ ਹੁੰਦੀ ਹੈ? ਤਾਂ ਲਿਖਿਆ ਜਾਂਦਾ ਹੈ ਸ਼ਾਂਤੀ ਅਤੇ ਸੁਖ ਦੋਨੋ ਮਿਲਦੇ ਹਨ, ਸੋ ਵੀ ਅਵਿਨਾਸ਼ੀ। ਕਿਸੇ ਨੂੰ ਸੁੱਖ-ਸ਼ਾਂਤੀ ਦਾ ਧੰਦਾ ਹੱਥ ਆ ਜਾਂਦਾ ਹੈ ਫਿਰ ਉਸ ਵਿੱਚ ਹੀ ਲੱਗ ਜਾਂਦੇ ਹਨ। ਹਾਂ ਜਿਸਮਾਨੀ ਸਰਵਿਸ ਵੀ ਕੁਝ ਸਮੇਂ ਦੇ ਲਈ ਕਰਨੀ ਪੈਂਦੀ ਹੈ। ਸਤਿਸੰਗ ਦਾ ਟਾਈਮ ਵੀ ਸਵੇਰੇ ਅਤੇ ਸ਼ਾਮ ਦਾ ਹੁੰਦਾ ਹੈ। ਮਾਤਾਵਾਂ ਨੂੰ ਘਰ ਵਿੱਚ ਬੰਧਨ ਰਹਿੰਦਾ ਹੈ ਤਾਂ ਉਹਨਾਂ ਦੇ ਲਈ ਫਿਰ ਦਿਨ ਦਾ ਟਾਈਮ ਰੱਖਿਆ ਜਾਂਦਾ ਹੈ। ਸਵੇਰ ਦਾ ਟਾਈਮ ਸਭ ਤੋਂ ਚੰਗਾ ਹੈ, ਫਰੈਸ਼ ਮਾਈਂਡ ਹੁੰਦਾ ਹੈ। ਜੋ ਸੁਣਦੇ ਹੋ ਉਸਨੂੰ ਫਿਰ ਧਾਰਣ ਕਰ ਉਗਾਰਣਾ ਹੈ। ਦੁਨੀਆਂ ਵਿੱਚ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਨਿਰਾਕਾਰ ਪਰਮਾਤਮਾ ਵੀ ਪੜ੍ਹਾਉਣ ਆਉਂਦੇ ਹਨ। ਭਗਵਾਨੁਵਾਚ – ਤੁਹਾਨੂੰ ਰਾਜਯੋਗ ਸਿਖਾਕੇ ਨਰ ਤੋਂ ਨਾਰਾਇਣ ਬਣਾਉਦਾ ਹਾਂ। ਇਹ ਯੋਗ ਬੜਾ ਨਾਮੀਗ੍ਰਾਮੀ ਹੈ। ਮਨੁੱਖ ਵਿਨਾਸ਼ੀ ਧਨ ਦਾ ਦਾਨ ਪੁੰਨ ਕਰਦੇ ਹਨ ਜੋ ਰਜਾਈ ਘਰ ਵਿੱਚ ਚੰਗਾ ਜਨਮ ਲੈ ਲੈਂਦੇ ਹਨ। ਇੱਥੇ ਤਾਂ ਤੁਸੀਂ 21 ਜਨਮ ਦਾ ਵਰਸਾ ਪਾ ਰਹੇ ਹੋ। ਤੁਸੀਂ ਸਭ ਕੁਝ ਦਾਨ ਕਰਦੇ ਹੋ 21 ਜਨਮ ਦੇ ਲਈ। ਫਿਰ ਕੋਈ ਵੀ ਪਦਵੀ ਪਾਉਣ ਦੇ ਲਈ ਪੁਰਸ਼ਾਰਥ ਨਹੀਂ ਕਰਨਾ ਪਵੇਗਾ। ਪਦਵੀ ਫਿਕਸ ਹੋ ਜਾਂਦੀ ਹੈ। ਹੁਣ ਤੁਸੀਂ ਆਪਣਾ ਵਰਸਾ ਬਾਪ ਕੋਲੋ ਲੈ ਰਹੇ ਹੋ ਇਸਲਈ ਬਾਬਾ ਕਹਿੰਦੇ ਹਨ ਚੰਗੀ ਤਰ੍ਹਾਂ ਪੜ੍ਹੋ ਤਾਂ ਜਨਮ- ਜਨਮਾਂਤਰ ਰਾਜਾ ਬਣੋ। ਪਹਿਲਾ ਜਨਮ ਮਿਲੇਗਾ ਹੀ ਉੱਚ। ਪ੍ਰਜਾ ਨੂੰ ਵੀ ਉੱਚ ਮਿਲਦਾ ਹੈ। ਰਾਜਾਈ ਵਿੱਚ ਦਾਸ- ਦਾਸੀਆਂ ਆਦਿ ਸਭ ਚਾਹੀਦੇ ਹਨ। ਜਿਨਾਂ ਪੜ੍ਹੋਗੇ, ਮਹਾਦਾਨੀ ਬਣੋਗੇ ਓਨਾ ਉੱਚ ਪਦਵੀ ਪਾਓਗੇ। ਬਾਬਾ ਵੀ ਮਹਾਦਾਨੀ ਹੈ। ਸਭਨੂੰ ਸਾਹੂਕਾਰ ਬਣਾ ਦਿੰਦੇ ਹਨ। ਸੁੱਖ ਅਤੇ ਸ਼ਾਂਤੀ ਦਾ ਵਰਸਾ ਦਿੰਦੇ ਹਨ। ਪਹਿਲੇ – ਪਹਿਲੇ ਸੁੱਖ ਵਿੱਚ ਆਉਂਦੇ ਹੋ, ਸਾਰੇ ਸੁਖੀ ਰਹਿੰਦੇ ਸਨ ਕਿਉਕਿ ਪਹਿਲਾ ਸਮੇਂ ਸਤੋਪ੍ਰਧਾਨ ਫਿਰ ਰਜ਼ੋ ਫਿਰ ਤਮੋ ਵਿੱਚ ਆਉਂਦੇ ਹਨ। ਉਹਨਾਂ ਦਾ ਪਾਰ੍ਟ ਆਪਣਾ ਅਤੇ ਸਾਡਾ ਪਾਰ੍ਟ ਆਪਣਾ। ਜੋ ਇਸ ਧਰਮ ਦੇ ਹਨ, ਉਹਨਾਂ ਦਾ ਹੀ ਸੈਪਲਿੰਗ ਲਗਦਾ ਹੈ। ਤੁਸੀਂ ਸੰਪੂਰਨ ਬਣ ਜਾਓਗੇ ਤਾਂ ਝੱਟ ਜਾਣ ਜਾਓਗੇ ਕਿ ਇਹ ਸਾਡੇ ਧਰਮ ਦਾ ਹੈ ਜਾਂ ਨਹੀਂ ਹੈ।

ਤੁਸੀਂ ਬੱਚੇ ਸਭ ਨੂੰ ਸਮਝਾਉਂਦੇ ਹੋ ਕਿ ਬਾਪ ਨਵੀਂ ਦੁਨੀਆਂ ਰਚਦੇ ਹਨ ਤਾਂ ਭਾਰਤ ਨੂੰ ਹੀ ਵਰਸਾ ਮਿਲਿਆ ਸੀ, ਫਿਰ ਗੁੰਮ ਹੋ ਗਿਆ। ਡਰਾਮੇ ਅਨੁਸਾਰ ਵਰਸਾ ਲੈਣਾ ਵੀ ਹੈ ਤੇ ਗੁਵਾਉਣਾ ਵੀ ਹੈ। ਇਹ ਚੱਕਰ ਚੱਲਦਾ ਰਹਿੰਦਾ ਹੈ। ਇਸ ਸਮੇਂ ਅਸੀਂ ਵਰਸਾ ਗਵਾਇਆ ਹੈ, ਹੁਣ ਫਿਰ ਤੋਂ ਲੈ ਰਹੇ ਹਾਂ ਲਕਸ਼ਮੀ – ਨਾਰਾਇਣ ਦੇ ਰਾਜ ਦਾ ਕਿਸੇ ਨੂੰ ਪਤਾ ਨਹੀਂ ਹੈ, ਇਸਲਈ ਪੁੱਛਿਆ ਜਾਂਦਾ ਹੈ ਕਿ ਲਕਸ਼ਮੀ – ਨਾਰਾਇਣ ਨੂੰ ਇਹ ਰਾਜ ਕਦੋਂ ਅਤੇ ਕਿਵੇਂ ਮਿਲਿਆ? ਜਿਵੇਂ ਉਹਨਾਂ ਨੇ ਕ੍ਰਿਸ਼ਨ ਨੂੰ ਅੱਗੇ ਰੱਖ ਲਕਸ਼ਮੀ -ਨਾਰਾਇਣ ਨੂੰ ਗੁੰਮ ਕਰ ਦਿੱਤਾ ਹੈ ਅਤੇ ਅਸੀਂ ਫਿਰ ਲਕਸ਼ਮੀ – ਨਾਰਾਇਣ ਨੂੰ ਅੱਗੇ ਰੱਖ ਕ੍ਰਿਸ਼ਨ ਦਾ ਨਾਮ ਗੁੰਮ ਕਰ ਦਿੰਦੇ ਹਾਂ। ਲਕਸ਼ਮੀ – ਨਾਰਾਇਣ ਤਾਂ ਹਨ ਹੀ ਸਤਿਯੁਗ ਦੇ, ਨਾਰਾਇਣ ਵਾਚ ਤੇ ਹੋ ਨਾ ਸਕੇ। ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਹਾਂ ਸੰਗਮ ਤੇ। ਲਕਸ਼ਮੀ -ਨਾਰਾਇਣ ਨੇ ਜਰੂਰ ਅੱਗੇ ਜਨਮ ਵਿੱਚ ਸੰਗਮ ਤੇ ਹੀ ਰਾਜ ਲਿਆ ਹੈ। ਲਕਸ਼ਮੀ -ਨਾਰਾਇਣ ਹੀ 84 ਜਨਮ ਭੋਗ ਹੁਣ ਅੰਤਿਮ ਜਨਮ ਵਿੱਚ ਹਨ। ਲਕਸ਼ਮੀ -ਨਾਰਾਇਣ ਨੂੰ ਵੀ ਰਾਜ ਦੇਣ ਵਾਲਾ ਜਰੂਰ ਕੋਈ ਹੋਵੇਗਾ ਨਾ। ਤਾਂ ਭਗਵਾਨ ਨੇ ਹੀ ਦਿੱਤਾ। ਇਸ ਸਮੇਂ ਤੁਸੀਂ ਬਿਲਕੁਲ ਹੀ ਬੇਗਰ ਹੋ ਫਿਰ ਪ੍ਰਿੰਸ ਬਣ ਜਾਂਦੇ ਹੋ। ਪ੍ਰਿੰਸ ਨੂੰ ਤੇ ਜਰੂਰ ਰਾਜਾ ਮਹਾਰਾਜਾ ਕੋਲ ਜਾਣਾ ਹੋਵੇਗਾ। ਹੁਣ ਤੱਕ ਵੀ ਕੋਈ ਚੰਗੇ -ਚੰਗੇ ਰਾਜੇ ਹਨ, ਜਿਨ੍ਹਾਂ ਦਾ ਪ੍ਰਜਾ ਨਾਲ ਬਹੁਤ ਪਿਆਰ ਰਹਿੰਦਾ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਰਾਜਯੋਗ ਸਿੱਖ ਰਹੇ ਹਾਂ, ਜਿਸ ਨਾਲ ਅਸੀਂ ਰਾਜ -ਭਾਗ ਪਾਉਂਦੇ ਹਾਂ। ਸਾਨੂੰ ਇਹ ਨਿਸ਼ਚੇ ਹੈ, ਕਿਉਂਕਿ ਇਹ ਅਨਾਦਿ ਡਰਾਮਾ ਹੈ। ਹਾਰ ਜਿੱਤ ਦਾ ਖੇਡ ਹੈ। ਜੋ ਹੁੰਦਾ ਹੈ ਉਹ ਠੀਕ, ਕੀ ਕ੍ਰਿਏਟਰ ਨੂੰ ਇਹ ਡਰਾਮਾ ਪਸੰਦ ਹੋਵੇਗਾ! ਜ਼ਰੂਰ ਪਸੰਦ ਹੋਵੇਗਾ। ਤਾਂ ਕ੍ਰਿਏਟਰ ਦੇ ਬੱਚਿਆਂ ਨੂੰ ਵੀ ਪਸੰਦ ਹੋਵੇਗਾ। ਅਸੀਂ ਨਫਰਤ ਕਿਸੇ ਨਾਲ ਨਹੀਂ ਕਰ ਸਕਦੇ। ਇਹ ਤਾਂ ਸਮਝਦੇ ਹਨ ਕਿ ਭਗਤੀ ਦਾ ਵੀ ਡਰਾਮੇ ਵਿੱਚ ਪਾਰ੍ਟ ਹੈ। ਡਰਾਮਾ ਸਾਰਾ ਵਧੀਆ ਹੈ। ਬੁਰਾ ਡਰਾਮਾ ਕਿਉਂ ਕਹਾਂਗੇ! ਡਰਾਮੇ ਦਾ ਰਾਜ਼ ਬੁੱਧੀ ਵਿੱਚ ਹੈ, ਜੋ ਤੁਹਾਨੂੰ ਸਮਝਾਉਦੇ ਹਾਂ। ਹੁਣ ਭਗਤੀ ਦਾ ਪਾਰ੍ਟ ਪੂਰਾ ਹੁੰਦਾ ਹੈ। ਹੁਣ ਪੁਰਸ਼ਾਰਥ ਕਰ ਬਾਪ ਕੋਲੋਂ ਵਰਸਾ ਲੈਣਾ ਹੈ। ਬਾਪ ਕਹਿੰਦੇ ਹਨ ਇਹ ਪੁਰਾਣਾ ਆਸੁਰੀ ਸੰਪ੍ਰਦਾਯ ਹੈ, ਇਸਵਿੱਚ ਘ੍ਰਿਣਾ ਦੀ ਤੇ ਕੋਈ ਗੱਲ ਨਹੀਂ। ਈਸ਼ਵਰੀ ਸੰਪ੍ਰਦਾਯ ਅਤੇ ਆਸੁਰੀ ਸੰਪ੍ਰਦਾਯ ਦਾ ਤੇ ਖੇਡ ਹੈ। ਉਹ ਕੋਈ ਆਪਣੇ ਨੂੰ ਦੁੱਖੀ ਸਮਝਦੇ ਥੋੜੀ ਹੀ ਹਨ। ਭਗਤੀ ਕਰਦੇ ਰਹਿੰਦੇ ਹਨ ਅਤੇ ਸਮਝਦੇ ਹਨ ਇੱਕ ਦਿਨ ਭਗਵਾਨ ਆਕੇ ਭਗਤੀ ਦਾ ਫ਼ਲ ਦਵੇਗਾ। ਘਰ ਬੈਠ ਕਿਸੇ ਨਾ ਕਿਸੇ ਰੂਪ ਵਿੱਚ ਭਗਵਾਨ ਆਕੇ ਮਿਲੇਗਾ, ਸੰਨਿਆਸੀ ਲੋਕ ਸਮਝਦੇ ਹਨ ਅਸੀਂ ਆਪੇਹੀ ਚਲੇ ਜਾਵਾਂਗੇ ਨਿਰਵਾਣਧਾਮ। ਆਪਣੇ ਪੁਰਸ਼ਾਰਥ ਨਾਲ ਤੱਤਵ ਦੇ ਨਾਲ ਯੋਗ ਲਗਾਉਂਦੇ ਹਨ ਅਤੇ ਸਮਝਦੇ ਹਨ ਅਸੀਂ ਲੀਨ ਹੋ ਜਾਵਾਂਗੇ। ਦੁਨੀਆਂ ਵਿੱਚ ਅਨੇਕ ਮਤ ਹਨ, ਬਾਬਾ ਆਕੇ ਇੱਕ ਮਤ ਬਣਾਉਂਦੇ ਹਨ। ਸਮਝਾਉਂਦੇ ਹਨ ਇਹ ਡਰਾਮਾ ਅਨਾਦਿ ਬਣਿਆ ਹੋਇਆ ਹੈ, ਬਹੁਤ ਹੀ ਸੁੰਦਰ ਨਾਟਕ ਬਣਿਆ ਹੋਇਆ ਹੈ। ਡਰਾਮੇ ਵਿੱਚ ਦੁੱਖ ਸੁੱਖ ਦਾ ਪਾਰ੍ਟ ਨੂੰਧਿਆ ਹੋਇਆ ਹੈ, ਜਿਸਨੂੰ ਦੇਖ ਬਹੁਤ ਖੁਸ਼ੀ ਹੁੰਦੀ ਹੈ। ਇਹ ਬੇਹੱਦ ਦਾ ਖੇਡ ਬੜਾ ਫਾਇਨ ਬਣਿਆ ਹੋਇਆ ਹੈ। ਸੋ ਤਾਂ ਸਾਰਿਆਂ ਨੂੰ ਪੰਸਦ ਹੀ ਆਉਣਾ ਚਾਹੀਦਾ ਹੈ। ਦਿਨ ਵੀ ਚੰਗਾ ਤੇ ਰਾਤ ਵੀ ਚੰਗੀ। ਖੇਡ ਹੈ ਨਾ। ਜਾਣਦੇ ਹਨ ਰਾਤ ਪੂਰੀ ਹੋਣੀ ਹੈ। ਅਸੀਂ ਦਿਨ ਵਿੱਚ ਜਾਕੇ ਉੱਚ ਪਦਵੀ ਪਾਉਣੀ ਹੈ। ਨਾਰਾਜ਼ ਕੀ ਹੋਣਗੇ, ਡਰਾਮੇ ਵਿੱਚ ਜੋ ਪਾਰ੍ਟ ਮਿਲਿਆ ਹੈ, ਉਹ ਤੇ ਵਜਾਉਣਾ ਹੀ ਹੈ। ਬਹੁਤ ਵਧੀਆ ਡਰਾਮਾ ਹੈ, ਇਸਨੂੰ ਖ਼ਰਾਬ ਕਹਿ ਨਹੀਂ ਸਕਦੇ। ਇਹ ਖੇਡ ਕਦੀ ਬੰਦ ਹੁੰਦਾ ਹੀ ਨਹੀਂ ਹੈ, ਬਹੁਤ ਫਸਟਕਲਾਸ ਖੇਡ ਹੈ। ਇਸਨੂੰ ਜਾਨਣ ਨਾਲ ਬੁੱਧੀ ਭਰਪੂਰ ਹੋ ਗਈ ਹੈ। ਜਿਵੇਂ ਬਾਪ ਨਾਲੇਜ਼ਫੁੱਲ ਹੈ ਉਵੇਂ ਬੱਚੇ ਵੀ ਨਾਲੇਜ਼ਫੁੱਲ ਹਨ। ਕਿੰਨਾ ਸਮੇਂ ਸੁੱਖ, ਕਿੰਨਾ ਸਮੇਂ ਦੁੱਖ ਪਾਉਣਾ ਹੈ, ਇਹ ਵੀ ਤੁਸੀਂ ਸਭ ਕੁਝ ਜਾਣ ਗਏ ਹੋ ਤਾਂ ਹੀ ਤੇ ਕਹਿੰਦੇ ਹੋ ਵਾਹ ਪ੍ਰਭੂ ਤੇਰੀ ਲੀਲਾ। ਪ੍ਰਭੂ ਦੀ ਰਚਨਾ ਚੰਗੀ ਹੀ ਹੋਵੇਗੀ। ਉਸਨੂੰ ਖਰਾਬ ਕੌਣ ਕਹੇਗਾ। ਡਰਾਮੇ ਵਿੱਚ ਜੋ ਪਾਰ੍ਟ ਮਿਲਿਆ ਹੋਇਆ ਹੈ ਉਹ ਤਾਂ ਵਜਾਉਣਾ ਹੀ ਹੈ। ਇਹ ਖੇਡ ਕਦੀ ਬੰਦ ਹੋਣਾ ਹੀ ਨਹੀਂ ਹੈ, ਇਸਨੂੰ ਜਾਨਣ ਨਾਲ ਮਜ਼ਾ ਹੀ ਮਜ਼ਾ ਆਉਂਦਾ ਹੈ। ਭਗਤੀ ਵਿੱਚ ਸਤਿਯੁਗੀ ਰਜਾਈ ਦਾ ਪਤਾ ਹੀ ਨਹੀਂ ਹੈ। ਸਤਿਯੁਗੀ ਰਾਜਾਈ ਵਿੱਚ ਫਿਰ ਭਗਤੀ ਦਾ ਪਤਾ ਨਹੀਂ ਰਹਿੰਦਾ ਹੈ। ਭਗਤੀ ਵਿੱਚ ਵੀ ਕਿੰਨੇ ਸੋਹਣੇ ਗੀਤ ਗਾਉਂਦੇ ਹਨ ਹੇ ਪ੍ਰਭੂ ਤੇਰੀ ਲੀਲਾ ਵਚਿੱਤਰ ਹੈ। ਇਹ ਤੁਸੀਂ ਬੱਚੇ ਹੀ ਸਮਝ ਸਕਦੇ ਹੋ ਹੋਰ ਕੋਈ ਇਸ ਲੀਲਾ ਨੂੰ ਜਾਣਦੇ ਹੀ ਨਹੀਂ। ਬਾਬਾ ਕੋਲੋਂ ਸਾਨੂੰ ਕਿੰਨਾ ਵਰਸਾ ਮਿਲਦਾ ਹੈ। ਸਾਰਾ ਦਿਨ ਬੁੱਧੀ ਵਿੱਚ ਖਿਆਲ ਚਲਣਾ ਚਾਹੀਦਾ ਹੈ, ਕਿਵੇਂ ਦਾ ਵੰਡਰਫੁੱਲ ਖੇਡ ਹੈ। ਵੰਡਰਫੁੱਲ ਇਸ ਦੀ ਸਮਝਾਉਣੀ ਹੈ। ਬਾਪ ਦੀ ਲੀਲਾ ਕਿੰਨੀ ਵਧੀਆ ਹੈ। ਤੁਸੀਂ ਇਸ ਬੇਹੱਦ ਦੇ ਨਾਟਕ ਨੂੰ ਜਾਣਦੇ ਹੋ, ਫਿਰ ਜੋ ਪਦਵੀ ਮਿਲਦੀ ਹੈ ਉਸਨੂੰ ਵੀ ਦੇਖ ਹਰਸ਼ਿਤ ਹੁੰਦੇ ਹੋ, ਮਨੁੱਖ ਨਾਟਕ ਨੂੰ ਦੇਖ ਦੇ ਖੁਸ਼ ਹੁੰਦੇ ਹਨ ਨਾ। ਉਹ ਵੈਰਾਇਟੀ ਨਾਟਕ ਹੁੰਦੇ ਹਨ, ਇਹ ਇੱਕ ਹੀ ਨਾਟਕ ਹੈ। ਇਸ ਨਾਟਕ ਨੂੰ ਜਾਨਣ ਨਾਲ ਵਿਸ਼ਵ ਦੇ ਮਾਲਿਕ ਬਣ ਜਾਂਦੇ ਹਨ। ਕਿੰਨੀ ਵੰਡਰਫੁੱਲ ਗੱਲ ਹੈ। ਬਾਪ ਦਵਾਰਾ ਤੁਸੀਂ ਹੀ ਜਾਣਿਆ ਹੈ। ਇਹਨਾਂ ਗੱਲਾਂ ਵਿੱਚ ਰਮਣ ਕਰਨਾ ਪੈਂਦਾ ਹੈ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ 2-3 ਘੰਟੇ ਕੱਢ, ਉਹ ਨਾਟਕ ਦੇਖਕੇ ਆਉਂਦੇ ਹਨ। ਉਹ ਵੀ ਕਿਸੇ ਤੋਂ ਪੁੱਛਿਆ ਜਾਂਦਾ ਹੈ ਕੀ? ਬੁੱਧੀ ਵਿੱਚ ਬੈਠ ਜਾਂਦਾ ਹੈ। ਉਵੇਂ ਇਹ ਵੀ ਬੇਹੱਦ ਦਾ ਨਾਟਕ ਹੈ, ਇਹ ਕਿਉਂ ਭੁਲਣਾ ਚਾਹੀਦਾ ਹੈ। ਇਸ ਚੱਕਰ ਦੀ ਸਮ੍ਰਿਤੀ ਤਾਂ ਬਿਲਕੁਲ ਹੀ ਸਹਿਜ ਹੈ, ਇਸਨੂੰ ਹੋਰ ਕੋਈ ਨਹੀਂ ਜਾਣਦੇ ਹਨ। ਤੁਸੀਂ ਬੁੱਧੀ ਨਾਲ ਜਾਣਦੇ ਹੋ ਅਤੇ ਫਿਰ ਦਿਵਯ ਦ੍ਰਿਸ਼ਟੀ ਨਾਲ ਦੇਖਦੇ ਵੀ ਹੋ। ਅੱਗੇ ਚੱਲ ਹੋਰ ਵੀ ਬਹੁਤ ਹੀ ਸੀਨ ਸਿਨਰੀਆਂ ਦੇਖੋਂਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਸਮਾਨ ਮਹਾਦਾਨੀ ਬਣਨਾ ਹੈ। ਸਭ ਨੂੰ ਸੁੱਖ-ਸ਼ਾਂਤੀ ਦਾ ਵਰਸਾ ਦੇਣਾ ਹੈ। ਗਿਆਨ ਨੂੰ ਧਾਰਣ ਕਰ ਫਿਰ ਉਗਾਰਣਾ ਹੈ।

2. ਬੇਹੱਦ ਦੇ ਨਾਟਕ ਨੂੰ ਦੇਖ ਸਦਾ ਹਰਸ਼ਿਤ ਰਹਿਣਾ ਹੈ। ਪ੍ਰਭੂ ਦੀ ਲੀਲਾ ਅਤੇ ਇਹ ਡਰਾਮਾ ਕਿੰਨਾ ਵਚਿੱਤਰ ਹੈ – ਇਸਦਾ ਸਿਮਰਣ ਕਰ ਮਜੇ ਵਿੱਚ ਰਹਿਣਾ ਹੈ।

ਵਰਦਾਨ:-

ਪੁਰਸ਼ਾਰਥ ਧਰਨੀ ਬਣਾਉਂਦਾ ਹੈ, ਇਹ ਵੀ ਜ਼ਰੂਰੀ ਹੈ ਪਰ ਪੁਰਸ਼ਾਰਥ ਦੇ ਨਾਲ -ਨਾਲ ਯੋਗ ਦੇ ਪ੍ਰਯੋਗ ਵਿੱਚ ਸਭਦੀਆਂ ਵ੍ਰਿਤੀਆਂ ਨੂੰ ਪਰਿਵਰਤਨ ਕਰੋ ਤਾਂ ਸਫਲਤਾ ਨੇੜੇ ਦਿਖਾਈ ਦਵੇਗੀ। ਦ੍ਰਿੜ੍ਹ ਨਿਸ਼ਚੇ ਅਤੇ ਯੋਗ ਦੇ ਪ੍ਰਯੋਗ ਦਵਾਰਾ ਕਿਸੀ ਦੀ ਵੀ ਬੁੱਧੀ ਨੂੰ ਪਰਿਵਰਤਨ ਕਰ ਸਕਦੇ ਹੋ। ਸੇਵਾਵਾਂ ਵਿੱਚ ਜਦੋਂ ਵੀ ਕੋਈ ਹਲਚਲ ਹੋਈ ਹੈ ਤਾਂ ਉਸ ਵਿੱਚ ਵਿਜੇ ਯੋਗ ਦੇ ਪ੍ਰਯੋਗ ਨਾਲ ਹੀ ਮਿਲੀ ਹੈ, ਇਸਲਈ ਪੁਰਸ਼ਾਰਥ ਨਾਲ ਧਰਨੀ ਬਣਾਓ ਪਰ ਬੀਜ਼ ਨੂੰ ਪ੍ਰਤੱਖ ਕਰਨ ਦੇ ਲਈ ਯੋਗ ਦਾ ਪ੍ਰਯੋਗ ਕਰੋ ਤਾਂ ਵਿਜੇਈ ਭਵ ਦਾ ਵਰਦਾਨ ਪ੍ਰਾਪਤ ਹੋਵੇਗਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top