19 May 2022 Punjabi Murli Today | Brahma Kumaris

Read and Listen today’s Gyan Murli in Punjabi 

May 18, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਸਮੇਂ ਭਾਰਤ ਨੂੰ ਸ਼੍ਰੀਮਤ ਦੀ ਲੋੜ ਹੈ, ਸ਼੍ਰੀਮਤ ਨਾਲ ਹੀ ਕੌਡੀ ਵਰਗਾ ਭਾਰਤ ਹੀਰੇ ਵਰਗਾ ਬਣੇਗਾ, ਸਭਦੀ ਗਤੀ ਸਦਗਤੀ ਹੋਵੇਗੀ"

ਪ੍ਰਸ਼ਨ: -

ਸ੍ਰਵਸ਼ਕਤੀਮਾਨ ਬਾਪ ਵਿੱਚ ਕਿਹੜੀ ਸ਼ਕਤੀ ਹੈ, ਜੋ ਮਨੁੱਖਾਂ ਵਿੱਚ ਨਹੀਂ?

ਉੱਤਰ:-

ਰਾਵਣ ਨੂੰ ਮਾਰਨ ਦੀ ਸ਼ਕਤੀ ਇੱਕ ਸ੍ਰਵਸ਼ਕਤੀਮਾਨ ਬਾਪ ਵਿੱਚ ਹੈ, ਮਨੁੱਖਾਂ ਵਿੱਚ ਨਹੀਂ। ਰਾਮ ਦੀ ਸ਼ਕਤੀ ਦੇ ਸਿਵਾਏ ਇਹ ਰਾਵਣ ਮਰ ਨਹੀਂ ਸਕਦਾ। ਬਾਪ ਜਦੋਂ ਆਉਂਦੇ ਹਨ ਤੁਹਾਨੂੰ ਬੱਚਿਆਂ ਨੂੰ ਅਜਿਹੀ ਸ਼ਕਤੀ ਦਿੰਦੇ ਹਨ ਜਿਸ ਨਾਲ ਤੁਸੀਂ ਰਾਵਣ ਤੇ ਜਿੱਤ ਪਾ ਲੈਂਦੇ ਹੋ।

ਓਮ ਸ਼ਾਂਤੀ ਮਿੱਠੇ ਬੱਚੇ ਜਾਣਦੇ ਹਨ ਕਿ ਇਹ ਹੋਲੀਹੰਸ ਦੀ ਸਭਾ ਹੈ, ਇੱਥੇ ਸਾਰੇ ਬ੍ਰਾਹਮਣ ਬੈਠੇ ਹਨ। ਪਵਿੱਤਰ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ, ਅਪਵਿੱਤਰ ਨੂੰ ਸ਼ੂਦ੍ਰ ਦਾ ਕਹਾਂਗੇ। ਜੋ ਪੁਰਸ਼ਾਰਥੀ ਹਨ ਉਹਨਾਂ ਨੂੰ ਹਾਫ਼ ਕਾਸਟ ਕਹਾਂਗੇ, ਨਾ ਇੱਧਰ ਦੇ, ਨਾ ਉੱਧਰ ਦੇ। ਇੱਕ ਪੈਰ ਉਸ ਪਾਰ ਜਾਣ ਵਾਲੀ ਨਾਂਵ ਵਿੱਚ, ਇੱਕ ਪੈਰ ਇਸ ਪਾਰ ਜਾਣ ਵਾਲੀ ਨਾਂਵ ਵਿੱਚ ਹੋਵੇਗਾ ਤੇ ਚੀਰ ਜਾਣਗੇ ਇਸਲਈ ਨਿਰਣੇ ਕਰਨਾ ਚਾਹੀਦਾ ਹੈ – ਕਿਸ ਪਾਸੇ ਜਾਈਏ? ਜੇਕਰ ਕੋਈ ਅਸੁਰ ਬੈਠੇ ਹੋਣਗੇ ਤੇ ਵਿਘਣ ਪਾਉਣਗੇ। ਇਹ ਕੌਣ ਸਮਝਾਉਂਦੇ ਹਨ? ਸ਼ਿਵਬਾਬਾ। ਸ਼ਿਵ ਦੇ ਲਈ ਹੀ ਬਾਬਾ ਅੱਖਰ ਮੁਖ ਤੋਂ ਨਿਕਲਦਾ ਹੈ। ਸ਼ਿਵਬਾਬਾ ਹੀ ਝੋਲੀ ਭਰਨ ਵਾਲਾ ਹੈ। ਬਾਪ ਕੋਲੋਂ ਵਰਸਾ ਜਰੂਰ ਮਿਲੇਗਾ। ਸ਼ਿਵ ਦੇ ਕਿੰਨੇ ਅਥਾਹ ਮੰਦਿਰ ਹਨ, ਇਹ ਵੀ ਹੈ ਨਿਰਾਕਾਰ, ਵਿਸ਼ਵ ਦਾ ਰਚੇਤਾ। ਵਿਸ਼ਵ ਵਿੱਚ ਲਕਸ਼ਮੀ – ਨਾਰਾਇਣ ਦਾ ਰਾਜ ਸੀ, ਤਾਂ ਜਰੂਰ ਬਾਪ ਕੋਲੋਂ ਵਰਸਾ ਮਿਲਿਆ ਹੋਵੇਗਾ। ਹੁਣ ਤੁਸੀਂ ਸ਼ੂਦ੍ਰ ਤੋਂ ਬ੍ਰਾਹਮਣ ਬਣੇ ਹੋ, ਸ਼ੂਦ੍ਰ ਹਨ ਪੱਥਰਬੁੱਧੀ, ਲਕਸ਼ਮੀ – ਨਾਰਾਇਣ ਤੇ ਪਾਰਸਬੁੱਧੀ ਸਨ ਨਾ। ਮਾਇਆ ਨਾਲ ਬੁੱਧੀ ਮਾਰੀ ਜਾਂਦੀ ਹੈ। ਮਾਇਆ ਦਾ ਨਾਮ ਭਾਰਤ ਵਿੱਚ ਮਸ਼ਹੂਰ ਹੈ। ਇਸ ਸਮੇਂ ਮਾਇਆ ਰਾਵਣ ਦਾ ਰਾਜ ਹੈ ਮਤਲਬ ਰਾਵਣ ਸਮ੍ਪ੍ਰਦਾਏ ਹਨ ਇਸਲਈ ਰਾਵਣ ਨੂੰ ਮਾਰਦੇ ਹਨ, ਪਰ ਮਰਦਾ ਨਹੀਂ। ਰਾਮ ਦੀ ਸ਼ਕਤੀ ਦੇ ਸਿਵਾਏ ਰਾਵਣ ਤੇ ਜਿੱਤ ਪਾ ਨਹੀਂ ਸਕਦੇ। ਸ੍ਰਵਸ਼ਕਤੀਮਾਨ ਤੋਂ ਹੀ ਸ਼ਕਤੀ ਮਿਲ ਸਕਦੀ ਹੈ। ਉਹ ਤੇ ਹੈ ਇੱਕ ਪਰਮਾਤਮਾ। ਉਹਨਾਂ ਦਾ ਨਾ ਸੂਖਸ਼ਮ ਸ਼ਰੀਰ ਹੈ, ਨਾ ਸਥੂਲ – ਇਹ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਕੀ ਉਹ ਨਿਰਾਕਾਰ ਫਿਰ ਭਾਰਤ ਵਿੱਚ ਕਿਵੇਂ ਆਇਆ। ਆਤਮਾ ਆਰਗੰਜ ਤੋਂ ਬਿਨਾਂ ਕਰਮ ਕਰ ਨਹੀਂ ਸਕਦੀ। ਕੁਝ ਵੀ ਸਮਝਦੇ ਨਹੀਂ ਹਨ, ਇਸਲਈ ਪੱਥਰਬੁੱਧੀ ਕਿਹਾ ਜਾਂਦਾ ਹੈ। ਬਾਪ ਬੈਠ ਸਮਝਾਉਂਦੇ ਹਨ ਭਗਵਾਨ ਹੈ ਉੱਚ ਤੇ ਉੱਚ। ਉਹਨਾਂ ਦੀ ਸਭ ਤੋਂ ਉੱਚੀ ਮਤ ਹੈ। ਨਹੀਂ ਤੇ ਭਗਵਾਨ ਦਾ ਸਿਮਰਣ ਕਿਉਂ ਕਰਦੇ ਹਨ। ਉਹਨਾਂ ਦੀ ਮਤ ਸਿਮਰਦੇ ਹਨ। ਜਰੂਰ ਭਗਵਾਨ ਦੇ ਆਉਣ ਦਾ ਵੀ ਡਰਾਮੇ ਵਿੱਚ ਪਾਰ੍ਟ ਹੈ। ਮਨੁੱਖ ਸਮਝਦੇ ਨਹੀਂ। ਬਹੁਤ ਕਹਿੰਦੇ ਹਨ ਕ੍ਰਾਇਸਟ ਤੋਂ 3 ਹਜ਼ਾਰ ਵਰ੍ਹੇ ਪਹਿਲੇ ਗੀਤਾ ਸੁਣਾਈ ਗਈ ਸੀ। ਪਰ ਇਹ ਤੇ ਦੱਸੋ ਉਹ ਗੀਤਾ ਕਿਸ ਨੇਸ਼ਨ ਨੂੰ, ਕਿਸ ਯੁਗ ਵਿੱਚ ਸੁਣਾਈ ਗਈ ਅਤੇ ਕਿਸ ਨੇ ਸੁਣਾਈ? ਇੱਕ ਹੀ ਸ਼ਾਸ਼ਤਰ ਵਿੱਚ ਕ੍ਰਿਸ਼ਨ ਭਗਵਾਨੁਵਾਚ ਲਿਖਿਆ ਹੋਇਆ ਹੈ ਫਿਰ ਰੂਦ੍ਰ ਗਿਆਨ ਯੱਗ ਵੀ ਕਹਿੰਦੇ ਹਨ। ਰੂਦ੍ਰ ਤੇ ਸ਼ਿਵਬਾਬਾ ਨੂੰ ਕਿਹਾ ਜਾਂਦਾ ਹੈ। ਕ੍ਰਿਸ਼ਨ ਨੂੰ ਕਦੀ ਬਾਪ ਨਹੀਂ ਕਹਾਂਗੇ। ਸ਼ਿਵਬਾਬਾ ਕਿਹਾ ਜਾਂਦਾ ਹੈ। ਸ਼ਿਵਬਾਬਾ ਹੀ ਨਾਲੇਜ਼ਫੁੱਲ, ਬਲਿਸਫੁੱਲ ਹਨ ਤਾਂ ਹੀ ਭਗਤ ਲੋਕ ਪੁਕਾਰਦੇ ਹਨ। ਸਮਝਦੇ ਹਨ ਭਗਤੀ ਕਰਨ ਦੇ ਬਾਦ ਭਗਵਾਨ ਮਿਲੇਗਾ। ਅੱਛਾ ਭਗਤੀ ਕਦੋਂ ਸ਼ੁਰੂ ਹੁੰਦੀ, ਭਗਵਾਨ ਕਦੋਂ ਮਿਲਦਾ? ਪਾਪ ਆਤਮਾਵਾਂ ਦੀ ਦੁਨੀਆਂ ਤੋਂ ਪੁੰਨ ਆਤਮਾਵਾਂ ਦੀ ਦੁਨੀਆਂ ਕਦੋਂ ਜਾਣਾ ਹੁੰਦਾ, ਇਹ ਕੋਈ ਨਹੀਂ ਜਾਣਦੇ। ਤੁਸੀਂ ਵੀ ਸ਼ੂਦ੍ਰ ਵਰਣ ਦੇ ਸੀ। ਹੁਣ ਤੁਸੀਂ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣ ਕਹਾਉਂਦੇ ਹੋ। ਬ੍ਰਾਹਮਣ ਕਿਸਨੇ ਬਣਾਇਆ? ਸ਼ਿਵਬਾਬਾ ਨੇ। ਇਹ ਹੈ ਰਚਤਾ। ਬ੍ਰਾਹਮਣ ਵਰਣ ਹੈ ਸਭ ਤੋਂ ਉੱਚ। ਬ੍ਰਾਹਮਣਾਂ ਦੀ ਚੋਟੀ ਵੀ ਹੈ ਕਿਉਂਕਿ ਸਾਕਾਰ ਵਿੱਚ ਹਨ ਨਾ। ਪਰ ਉਹਨਾਂ ਨੂੰ ਬਣਾਉਣ ਵਾਲਾ ਨਿਰਾਕਾਰ ਹੈ। ਉਹ ਪਰਮਪਿਤਾ ਪਰਮ ਆਤਮਾ ਮਾਨਾ ਪਰਮਾਤਮਾ, ਇਹ ਅੱਖਰ ਪੱਕਾ ਯਾਦ ਕਰ ਲਵੋ। ਡਰਾਮੇ ਅਨੁਸਾਰ ਜਦੋਂ ਸ਼੍ਰਿਸਟੀ ਤਮੋਂਪ੍ਰਧਾਨ ਬਣ ਜਾਂਦੀ ਹੈ ਉਦੋਂ ਮੈਨੂੰ ਆਉਂਣਾ ਪੈਂਦਾ ਹੈ। ਮੈਂ ਵੀ ਡਰਾਮੇ ਦੇ ਬੰਧੰਨ ਵਿੱਚ ਬੰਨਿਆ ਹੋਇਆ ਹਾਂ। ਤੁਹਾਨੂੰ ਪਤਿਤ ਤੋਂ ਪਾਵਨ ਬਣਾਕੇ ਸੁੱਖ – ਸ਼ਾਂਤੀ ਦਾ ਵਰਸਾ ਆਕੇ ਦਿੰਦਾ ਹਾਂ। ਬਾਕੀ ਸਭ ਨੂੰ ਸ਼ਾਂਤੀ ਦਾ ਵਰਸਾ ਮਿਲ ਜਾਂਦਾ ਹੈ। ਬਰੋਬਰ ਸਤਿਯੁਗ ਤ੍ਰੇਤਾ ਵਿੱਚ ਨਵੀਂ ਦੁਨੀਆਂ ਸੀ, ਜੋ ਰਾਮ ਨੇ ਸਥਾਪਨ ਕੀਤੀ ਸੀ। ਰਾਮ ਤੋਂ ਵੀ ਸ਼ਿਵਬਾਬਾ ਅੱਖਰ ਠੀਕ ਹੈ। ਸ਼ਿਵਬਾਬਾ ਅੱਖਰ ਸਭਦੇ ਮੁੱਖ ਤੇ ਹੈ। ਤਾਂ ਬਾਬਾ ਨਵੀਂ ਦੁਨੀਆਂ ਦਾ ਰਚੇਤਾ ਹੈ, ਉਹ ਆਕੇ ਵਰਸਾ ਦਿੰਦੇ ਹਨ। ਗੀਤਾ ਬ੍ਰਾਹਮਣਾਂ ਨੂੰ ਹੀ ਸੁਣਾਉਣੀ ਹੈ। ਜਦੋਂ ਸ਼ੂਦ੍ਰ ਤੋਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਬਣਨ ਉਦੋਂ ਉਹਨਾਂ ਨੂੰ ਗੀਤਾ ਸੁਣਾਈ। ਬ੍ਰਾਹਮਣਾਂ ਦੇ ਗਿਆਨ ਦਾ ਤੀਸਰਾ ਨੇਤਰ ਖੋਲ੍ਹਿਆ ਇਸਲਈ ਕਹਿੰਦੇ ਹਨ ਗਿਆਨ ਅੰਜਨ ਸਤਿਗੁਰੂ ਦੀਆ, ਅਗਿਆਨ ਅੰਧੇਰ ਵਿਨਾਸ਼। ਬੱਚੇ ਕਹਿੰਦੇ ਹਨ ਬਾਬਾ ਨਰਕ ਵਰਗੀ ਦੁਨੀਆਂ ਤੋਂ ਹੁਣ ਸਵਰਗ ਲੈ ਚੱਲੋ। ਇਹ ਹੈ ਸ਼ਿਵ ਭਗਵਾਨੁਵਾਚ, ਸ਼ਿਵਾਚਾਰਯ ਵਾਚ। ਸ਼ਿਵਾਚਾਰਯ (ਸ਼ਿਵਬਾਬਾ) ਬੇਹੱਦ ਦਾ ਸੰਨਿਆਸ ਸਿਖਾਉਂਦੇ ਹਨ। ਸ਼ੰਕਰਾਚਾਰਯ ਦਾ ਹੈ ਹੱਦ ਦਾ ਸੰਨਿਆਸ। ਬੇਹੱਦ ਦਾ ਬਾਪ ਕਹਿੰਦੇ ਹਨ ਪੁਰਾਣੀ ਦੁਨੀਆਂ ਨੂੰ ਭੁੱਲੋ। ਹੁਣ ਤੁਹਾਉ ਸਦਾ ਸੁੱਖ ਦੀ ਦੁਨੀਆਂ ਵਿੱਚ ਚੱਲਣਾ ਹੈ। ਕ੍ਰਿਸ਼ਨਪੁਰੀ ਅਤੇ ਕੰਸਪੁਰੀ ਕਹਿੰਦੇ ਹਨ ਨਾ। ਕ੍ਰਿਸ਼ਨਪੁਰੀ ਸਤਿਯੁਗ ਨੂੰ. ਕੰਸਪੁਰੀ ਕਲਿਯੁਗ ਨੂੰ ਕਿਹਾ ਜਾਂਦਾ ਹੈ। ਦੋਵੇਂ ਇੱਕਠੇ ਹੋ ਨਾ ਸਕਣ। ਸਤਿਯੁਗ ਵਿੱਚ ਫਿਰ ਕੰਸ ਕਿਥੋਂ ਆਇਆ? ਬੁੱਧੀ ਨਾਲ ਕੰਮ ਲੈਣਾ ਚਾਹੀਦਾ ਹੈ ਨਾ। ਹੁਣ ਬਾਪ ਖੁਦ ਆਇਆ ਹੈ ਸਵਰਗ ਦਾ ਅਥਾਹ ਸੁੱਖ ਦੇਣ।

ਬਾਪ ਕਹਿੰਦੇ ਹਨ ਇਸ ਅੰਤਿਮ ਜਨਮ ਵਿੱਚ ਜੋ ਪੜ੍ਹੇ ਉਹ ਪੜ੍ਹੇ, ਫਿਰ ਤੇ ਰਾਜਾਈ ਸਥਾਪਨ ਹੋ ਜਾਂਦੀ ਹੈ। ਬਾਪ ਹੀ ਆਕੇ ਸ਼ੂਦ੍ਰ ਤੋਂ ਬ੍ਰਾਹਮਣ ਸੋ ਦੇਵਤਾ ਬਣਾਉਂਦੇ ਹਨ। ਉਹ ਲੋਕੀ ਹਿੰਦੂ ਨੂੰ ਕ੍ਰਿਸ਼ਚਨ ਜਾਂ ਬੋਧੀ ਬਣਾਉਣਗੇ। ਪਰ ਇਹ ਕਦੀ ਸੁਣਿਆ ਕਿ ਸ਼ੂਦ੍ਰ ਵਰਣ ਤੋ ਬ੍ਰਾਹਮਣ ਵਰਣ ਬਣਾਇਆ। ਇਹ ਤੇ ਸ਼ਿਵਬਾਬਾ ਦਾ ਹੀ ਕੰਮ ਹੈ। ਉਹ ਹੀ ਬ੍ਰਾਹਮਣਾਂ ਨੂੰ ਫਿਰ ਦੇਵਤਾ ਬਣਾਉਂਦੇ ਹਨ। ਹਰੇਕ ਆਪਣੇ ਕੋਲੋਂ ਪੁੱਛੋਂ ਕਿ ਅਸੀਂ ਪਹਿਲੇ ਕਿਸ ਧਰਮ ਵਿੱਚ ਅਤੇ ਕਿਸ ਵਰਣ ਦੇ ਸੀ? ਗੁਰੂ ਕੌਣ ਸੀ? ਸ਼ਾਸ਼ਤਰ ਕਿਹੜਾ ਪੜ੍ਹਦੇ ਸੀ? ਗੁਰੂ ਕੋਲੋਂ ਕੀ ਮੰਤਰ ਮਿਲਿਆ? ਫਿਰ ਕਦੋਂ ਤੋਂ ਸ਼ਿਵਬਾਬਾ ਨੇ ਬ੍ਰਹਮਾ ਦਵਾਰਾ ਬ੍ਰਾਹਮਣ ਵਰਣ ਵਿੱਚ ਲਿਆਉਂਦਾ? ਇਹ ਹਰ ਇੱਕ ਤੋਂ ਲਿਖਵਾਉਣਾ ਚਾਹੀਦਾ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਮਾਇਆ ਰਾਵਣ ਨੇ ਤੁਹਾਡੀ ਕੀ ਦੂਰਦਸ਼ਾ ਕਰ ਦਿੱਤੀ ਹੈ। ਹੁਣ ਤੁਸੀਂ ਬਣੇ ਹੋ ਬ੍ਰਾਹਮਣ ਸੰਪ੍ਰਦਾਈ, ਫਿਰ ਦੈਵੀ ਸਮ੍ਪ੍ਰਾਈ ਬਣਨਾ ਹੈ। ਤੁਹਾਨੂੰ ਨਿਰਾਕਾਰ ਪਰਮਪਿਤਾ ਪਰਮਾਤਮਾ ਨੇ ਕੰਵਰਟ ਕੀਤਾ ਹੈ। ਬੱਚਿਆਂ ਨੂੰ ਹਰ ਇੱਕ ਤੋੰ ਲਿਖਵਾਉਣਾ ਚਾਹੀਦਾ ਹੈ ਕਿ ਕਿਸ ਧਰਮ ਦੇ ਸੀ, ਕਿਸਨੂੰ ਪੂਜਦੇ ਸੀ। ਹੁਣ ਤੁਹਾਨੂੰ ਬੱਚਿਆਂ ਨੂੰ ਤਾਂ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਮਾਇਆ ਰਾਵਣ ਨੇ ਤੁਹਾਡੀ ਕੀ ਦੁਰਦਸ਼ਾ ਕਰ ਦਿੱਤੀ ਹੈ। ਹੁਣ ਤੁਸੀਂ ਬਣੇ ਹੋ ਬ੍ਰਾਹਮਣ ਸੰਪ੍ਰਦਾਈ, ਫਿਰ ਦੈਵੀ ਸੰਪ੍ਰਦਾਈ ਬਣਨਾ ਹੈ। ਤੁਹਾਨੂੰ ਨਿਰਾਕਾਰ ਪਰਮਪਿਤਾ ਪਰਮਾਤਮਾ ਨੇ ਕੰਨਵਰਟ ਕੀਤਾ ਹੈ। ਬੱਚਿਆਂ ਨੂੰ ਹਰ ਇੱਕ ਤੋਂ ਲਿਖਵਾਉਣਾ ਚਾਹੀਦਾ ਹੈ ਕਿ ਕਿਸ ਧਰਮ ਦੇ ਸੀ, ਕਿਸਨੂੰ ਪੂਜਦੇ ਸੀ? ਗੁਰੂ ਕੀਤਾ ਹੈ ਜਾਂ ਨਹੀਂ? ਫਿਰ ਬ੍ਰਾਹਮਣ ਵਰਣ ਵਿੱਚ ਕੌਣ ਲੈ ਆਇਆ? ਇਹ ਬਾਬਾ ਵੀ ਲਿਖਣਗੇ ਕੀ ਅਸੀਂ ਹਿੰਦੂ ਧਰਮ ਦੇ ਕਹਾਉਂਦੇ ਸੀ। ਗੁਰੂ ਬਹੁਤ ਕੀਤੇ। ਸ਼ਾਸਤਰ ਬਹੁਤ ਪੜ੍ਹੇ। ਸਿੱਖ ਧਰਮ ਵਾਲੇ ਕਹਿਣਗੇ ਅਸੀਂ ਸਿੱਖ ਧਰਮ ਦੇ ਹਾਂ। ਸਿਰ੍ਫ ਭਾਰਤਵਾਸੀਆਂ ਨੂੰ ਆਪਣੇ ਦੇਵੀ – ਦੇਵਤਾ ਧਰਮ ਦਾ ਪਤਾ ਨਹੀਂ ਹੈ। ਇਵੇਂ ਨਹੀਂ ਕਿ ਸਿੱਖ ਧਰਮ ਵਾਲੇ ਆਪਣੇ ਨੂੰ ਦੇਵਤਾ ਕਹਾਉਣਗੇ। ਹਰ ਇੱਕ ਆਪਣੇ ਨੂੰ ਆਪਣੇ ਧਰਮ ਵਾਲਾ ਹੀ ਕਹਿਲਾਉਣਗੇ ਹੁਣ ਬਾਪ ਦਾਦਾ ਕਹਿੰਦੇ ਹਨ ਜੋ ਸ਼ਿਵ ਦੇ ਭਗਤ ਜਾਂ ਸ਼ਿਵ ਦੀ ਰਚਨਾ ਦੇਵੀ – ਦੇਵਤਾਵਾਂ ਦੇ ਭਗਤ ਹੋਣਗੇ ਉਨ੍ਹਾਂਨੂੰ ਸੁਨਾਉਣਾ ਹੈ। ਉਹ ਚੰਗੀ ਤਰ੍ਹਾਂ ਸੁਣਨਗੇ। ਸਤਿਯੁਗ ਤ੍ਰੇਤਾ ਵਿੱਚ ਬਰੋਬਰ ਸੂਰਜਵੰਸ਼ੀ ਚੰਦ੍ਰਵੰਸ਼ੀ ਸਨ, ਜਿਨ੍ਹਾਂ ਦੇ ਚਿੱਤਰ ਵੀ ਹਨ। ਇੰਗਲਿਸ਼ ਵਿੱਚ ਡਿਟੀਜਮ ਕਿਹਾ ਜਾਂਦਾ ਹੈ। ਹੁਣ ਬਾਬਾ ਦੇਵੀ – ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਨ। ਹੁਣ ਤੁਸੀਂ ਬ੍ਰਾਹਮਣ ਵਰਣ ਤੋੰ ਦੇਵਤਾ ਵਰਣ ਵਾਲੇ ਬਣ ਰਹੇ ਹੋ। ਭਾਰਤਵਾਸੀ ਹੀ ਆਪੇ ਪੂਜੀਏ ਆਪੇ ਪੂਜਾਰੀ ਬਣਦੇ ਹਨ। ਸਤਿਯੁਗ ਵਿੱਚ ਪੂਜੀਏ ਸਨ… ਬਾਬਾ ਕਹਿੰਦੇ ਮੈਂ ਤਾਂ ਏਵਰ ਪੂਜੀਏ ਹਾਂ। ਹੁਣ ਤੁਸੀਂ ਇੱਥੇ ਆਏ ਹੋ ਰਾਜਯੋਗ ਸਿੱਖਣ। ਭਵਿੱਖ 21 ਜਨਮ ਲਈ ਸ਼ਿਵਬਾਬਾ ਤੋੰ ਵਰਸਾ ਲੈਣ। ਤਾਂ ਫਾਲੋ ਕਰਨਾ ਚਾਹੀਦਾ ਹੈ। ਜਦੋਂ ਤੱਕ ਤੁਸੀਂ ਬ੍ਰਹਮਾਵੰਸ਼ੀ ਨਹੀਂ ਬਣੋਗੇ ਤਾਂ ਬ੍ਰਾਹਮਣ ਕਿਵੇਂ ਕਹਿਲਾਵੋਗੇ। ਅੱਛਾ।

ਅੱਜ ਭੋਗ ਹੈ। ਬ੍ਰਾਹਮਣਾ ਨੂੰ ਖਵਾਉਣ ਦੀ ਵੀ ਰਸਮ ਪਈ ਹੋਈ ਹੈ। ਬਾਕੀ ਗਿਆਨ ਦਾ ਇਸ ਨਾਲ ਤਾਲੁਕ ਨਹੀਂ ਹੈ। ਇੱਥੇ ਤਾਂ ਹੈ ਗਿਆਨ ਸਾਗਰ ਅਤੇ ਗਿਆਨ ਗੰਗਾਵਾਂ ਦਾ ਮਿਲਣ। ਉੱਥੇ ਫਿਰ ਦੇਵਤਾਵਾਂ ਅਤੇ ਤੁਸੀਂ ਬ੍ਰਾਹਮਣਾਂ ਦਾ ਮੇਲਾ ਲਗਦਾ ਹੈ, ਇਸ ਵਿੱਚ ਮੂੰਝਣ ਦੀ ਗੱਲ ਨਹੀਂ। ਬਾਪ ਕਹਿੰਦੇ ਹਨ ਦੇਹ ਸਹਿਤ ਦੇਹ ਦੇ ਸਭ ਸਬ ਸੰਬੰਧਾਂ ਤੋੰ ਮਮਤਵ ਮਿਟਾਉਂਦੇ ਜਾਵੋ। ਮੈਨੂੰ ਇੱਕ ਨੂੰ ਯਾਦ ਕਰੋ ਤਾਂ ਅੰਤ ਮਤੀ ਸੋ ਗਤੀ ਹੋ ਜਾਵੇਗੀ। ਮੈਂ ਪ੍ਰਤਿਗਿਆ ਕਰਦਾ ਹਾਂ ਤੁਹਾਨੂੰ ਸਵਰਗ ਵਿੱਚ ਭੇਜ ਦੇਵਾਂਗਾ। ਰੋਜ ਕਲਾਸ ਵਿੱਚ ਪੁੱਛੋ – ਸ਼ਿਵਬਾਬਾ ਦੇ ਨਾਲ ਪ੍ਰਤਿਗਿਆ ਕਰੋਗੇ! ਸ਼ਿਵਬਾਬਾ ਕਹਿੰਦੇ ਹਨ ਮੇਰੀ ਮਤ ਤੇ ਚੱਲੋ। ਬਾਪ ਦੀ ਸ਼੍ਰੀਮਤ ਨਾਮੀਗ੍ਰਾਮੀ ਹੈ। ਸ਼੍ਰੀਮਤ ਮਤਲਬ ਸ੍ਰੇਸ਼ਠ ਮਤ। ਬ੍ਰਹਮਾ ਦੀ ਮਤ ਵੀ ਗਾਈ ਜਾਂਦੀ ਹੈ। ਬ੍ਰਹਮਾ ਤੋਂ ਵੀ ਬ੍ਰਹਮਾ ਦਾ ਬਾਪ ਉੱਚਾ ਹੈ ਨਾ। ਜਦੋਂ ਭੋਜਨ ਤੇ ਬੈਠਦੇ ਹੋ ਤਾਂ ਵੀ ਸ਼ਿਵਬਾਬਾ ਨੂੰ ਯਾਦ ਕਰੋ। ਮੋਸ੍ਟ ਬਿਲਵਰਡ ਬਾਪ ਹੈ ਜਿਵੇਂ ਕਿ ਉਨ੍ਹਾਂ ਦੇ ਨਾਲ ਅਸੀਂ ਭੋਜਨ ਪਾ ਰਹੇ ਹਾਂ। ਇਸ ਯਾਦ ਨਾਲ ਬਹੁਤ ਤਾਕਤ ਆਵੇਗੀ। ਪਰ ਬੱਚੇ ਘੜੀ – ਘੜੀ ਭੁੱਲ ਜਾਂਦੇ ਹਨ। ਭਾਰਤ ਨੂੰ ਹੁਣ ਸ਼ਿਵਬਾਬਾ ਦੇ ਸ਼੍ਰੀਮਤ ਦੀ ਲੋੜ ਹੈ, ਕਿਉਂਕਿ ਬਾਪ ਹੀ ਸ੍ਰਵ ਦਾ ਸਦਗਤੀ ਦਾਤਾ, ਪਤਿਤ – ਪਾਵਨ ਹੈ ਨਾ। ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਮਾਇਆ ਵਿਘਨ ਵੀ ਕਈ ਤਰ੍ਹਾਂ ਦੇ ਪਾਵੇਗੀ, ਉਨ੍ਹਾਂ ਤੋੰ ਡਰਨਾ ਨਹੀਂ ਹੈ। ਗਿਆਨ ਤੇ ਬਹੁਤ ਸਹਿਜ ਹੈ। ਬਾਕੀ ਯੋਗ ਵਿੱਚ ਰਹਿਣਾ, ਇੱਕ ਨਾਲ ਬੁੱਧੀਯੋਗ ਜੋੜਨਾ, ਇਸ ਵਿੱਚ ਹੀ ਮਿਹਨਤ ਹੈ। ਹੋਰ ਜਗ੍ਹਾ ਭਟਕਣ ਤੋੰ ਤਾਂ ਇੱਕ ਸ਼ਿਵਬਾਬਾ ਨੂੰ ਯਾਦ ਕਰਨਾ ਚੰਗਾ ਹੈ ਨਾ। ਗੀਤਾ ਪੜ੍ਹਨ ਦੀ ਵੀ ਗੱਲ ਨਹੀਂ। ਜਦੋਂਕਿ ਬਾਪ ਖ਼ੁਦ ਆਏ ਹਨ। ਬਾਕੀ ਸਾਰੇ ਸ਼ਾਸਤਰ ਹੋਏ ਬਾਲ ਬੱਚੇ, ਉਨ੍ਹਾਂ ਤੋੰ ਵਰਸਾ ਮਿਲ ਨਹੀਂ ਸਕਦਾ। ਬੇਹੱਦ ਦਾ ਵਰਸਾ ਇੱਕ ਹੀ ਬੇਹੱਦ ਦੇ ਬਾਪ ਤੋੰ ਮਿਲਦਾ ਹੈ। ਅੱਛਾ!

ਬਾਪਦਾਦਾ ਤੇ ਬੱਚਿਆਂ ਦੇ ਸਾਮਣੇ ਬੈਠਾ ਹੈ। ਬਾਪ ਕਹਿੰਦੇ ਹਨ ਮੈਂ ਤੁਹਾਡੇ ਬਾਪ ਬ੍ਰਹਮਾ ਦਵਾਰਾ ਮੰਮਾ ਦਾ, ਦਾਦੇ ਦਾ, ਬੱਚਿਆਂ ਨੂੰ ਸਭ ਦਾ ਯਾਦਪਿਆਰ ਦਿੰਦਾ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਮੋਸ੍ਟ ਬਿਲਵਰਡ ਬਾਪ ਨੂੰ ਨਾਲ ਵਿੱਚ ਰੱਖ ਭੋਜਨ ਖਾਣਾ ਹੈ। ਇੱਕ ਬਾਪ ਨਾਲ ਹੀ ਬੁਧੀਯੋਗ ਜੋੜਨਾ ਹੈ। ਇੱਕ ਦੀ ਸ਼੍ਰੀਮਤ ਤੇ ਚਲਣਾ ਹੈ।

2. ਬੁੱਧੀ ਤੋਂ ਬੇਹੱਦ ਦੀ ਪੁਰਾਣੀ ਦੁਨੀਆਂ ਨੂੰ ਭੁੱਲਣਾ ਹੈ, ਇਸਦਾ ਸੰਨਿਆਸ ਕਰਨਾ ਹੈ।

ਵਰਦਾਨ:-

ਫਰਿਸ਼ਤਾ ਮਤਲਬ ਪੁਰਾਣੀ ਦੁਨੀਆਂ ਦੇਹ ਨਾਲ ਲਗਾਵ ਦਾ ਰਿਸ਼ਤਾ ਨਹੀਂ। ਦੇਹ ਨਾਲ ਆਤਮਾ ਦਾ ਰਿਸ਼ਤਾ ਤੇ ਹੈ ਲੇਕਿਨ ਲਗਾਵ ਦਾ ਸੰਬੰਧ ਨਹੀਂ। ਕਰਮਿੰਦਰੀਆਂ ਨਾਲ ਕਰਮ ਦੇ ਸੰਬੰਧ ਵਿੱਚ ਆਉਣਾ ਵੱਖ ਗੱਲ ਹੈ ਲੇਕਿਨ ਕਰਮਬੰਧਨ ਵਿੱਚ ਨਹੀਂ ਆਉਣਾ। ਫਰਿਸ਼ਤਾ ਮਤਲਬ ਕਰਮ ਕਰਦੇ ਵੀ ਕਰਮ ਦੇ ਬੰਧਨ ਤੋਂ ਮੁਕਤ। ਨਾ ਦੇਹ ਦਾ ਬੰਧਨ, ਨਾ ਦੇਹ ਦੇ ਸੰਬੰਧ ਦਾ ਬੰਧਨ, ਨਾ ਦੇਹ ਦੇ ਪਦਾਰਥਾਂ ਦਾ ਬੰਧਨ – ਅਜਿਹੇ ਬੰਧਨ ਮੁਕਤ ਰਹਿਣ ਵਾਲੇ ਹੀ ਜੀਵਨਮੁਕਤ ਫਰਿਸ਼ਤਾ ਹਨ।

ਸਲੋਗਨ:-

“ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ”

ਬਦਨਸੀਬੀ ਅਤੇ ਖੁਸ਼ਨਸੀਬੀ ਹੁਣ ਇਨ੍ਹਾਂ ਦੋਵਾਂ ਸ਼ਬਦਾਂ ਦਾ ਮਦਾਰ ਕਿਸ ਤੇ ਚਲਦਾ ਹੈ? ਇਹ ਤਾਂ ਅਸੀਂ ਜਾਣਦੇ ਹਾਂ ਕਿ ਖੁਸ਼ਨਸੀਬ ਬਨਾਉਣ ਵਾਲਾ ਪ੍ਰਮਾਤਮਾ ਹੈ, ਤਾਂ ਬਦਨਸੀਬ ਬਨਾਉਣ ਵਾਲਾ ਖੁਦ ਹੀ ਮਨੁੱਖ ਹੈ। ਜਦ ਮਨੁੱਖ ਸ੍ਰਵਦਾ ਸੁਖੀ ਹੈ ਤਾਂ ਉਨ੍ਹਾਂ ਦੀ ਚੰਗੀ ਕਿਸਮਤ ਕਹਿੰਦੇ ਹਨ ਅਤੇ ਜਦੋਂ ਮਨੁੱਖ ਆਪਣੇ ਨੂੰ ਦੁਖੀ ਸਮਝਦੇ ਹਨ ਤਾਂ ਉਹ ਆਪਣੇ ਨੂੰ ਬਦਨਸੀਬ ਸਮਝਦੇ ਹਨ। ਅਸੀਂ ਇੰਝ ਨਹੀਂ ਕਹਾਂਗੇ ਕਿ ਬਦਨਸੀਬੀ ਜਾਂ ਖੁਸ਼ਨਸੀਬੀ ਕੋਈ ਪਰਮਾਤਮਾ ਦਵਾਰਾ ਮਿਲਦੀ ਹੈ, ਨਹੀਂ। ਤਕਦੀਰ ਨੂੰ ਵਿਗਾੜ੍ਹਨਾ ਜਾਂ ਬਨਾਉਣਾ, ਇਹ ਸਭ ਕਰਮਾਂ ਦੇ ਉੱਪਰ ਹੀ ਮਦਾਰ ਹੈ। ਇਹ ਸਭ ਮਨੁੱਖਾਂ ਦੇ ਸੰਸਕਾਰਾਂ ਦੇ ਉੱਪਰ ਹੀ ਹੈ। ਫਿਰ ਜਿਵੇਂ ਪਾਪ ਅਤੇ ਪੁੰਨ ਦਾ ਸੰਸਕਾਰ ਭਰਦਾ ਹੈ ਉਵੇਂ ਹੀ ਤਕਦੀਰ ਬਣਦੀ ਹੈ ਪਰ ਮਨੁੱਖ ਇਸ ਰਾਜ਼ ਨੂੰ ਨਾ ਜਾਨਣ ਦੇ ਕਾਰਨ ਪਰਮਾਤਮਾ ਦੇ ਉਪਰ ਦੋਸ਼ ਰੱਖਦੇ ਹਨ। ਹੁਣ ਵੇਖੋ, ਮਨੁੱਖ ਆਪਣੇ ਨੂੰ ਸੁਖੀ ਰੱਖਣ ਦੇ ਲਈ ਕਿੰਨੇਂ ਮਾਇਆ ਦੇ ਤਰੀਕੇ ਕੱਢਦੇ ਹਨ ਫਿਰ ਉਸੇ ਮਾਇਆ ਨਾਲ ਕੋਈ ਆਪਣੇ ਨੂੰ ਸੁਖੀ ਸਮਝਦੇ ਹਨ ਅਤੇ ਕਈ ਫਿਰ ਉਸ ਹੀ ਮਾਇਆ ਦਾ ਸੰਨਿਆਸ ਕਰ ਮਾਇਆ ਨੂੰ ਛੱਡਣ ਕਾਰਨ ਆਪਣੇ ਨੂੰ ਸੁਖੀ ਸਮਝਦੇ ਹਨ। ਮਤਲਬ ਤਾਂ ਕਈ ਤਰ੍ਹਾਂ ਦੇ ਯਤਨ ਕਰਦੇ ਹਨ ਪਰ ਇਤਨੇ ਤਰੀਕੇ ਕਰਦੇ ਵੀ ਰਿਜ਼ਲਟ ਦੁਖ ਦੇ ਵੱਲ ਜਾ ਰਹੀ ਹੈ। ਜਦੋਂ ਸ੍ਰਿਸ਼ਟੀ ਤੇ ਭਾਰੀ ਦੁਖ ਹੁੰਦਾ ਹੈ ਤਾਂ ਉਸੇ ਸਮੇਂ ਖੁਦ ਪਰਮਾਤਮਾ ਆਕੇ ਗੁਪਤ ਰੂਪ ਵਿੱਚ ਆਪਣੀ ਈਸ਼ਵਰੀਏ ਯੋਗ ਪਾਵਰ ਨਾਲ ਦੈਵੀ ਸ੍ਰਿਸ਼ਟੀ ਦੀ ਸਥਾਪਨਾ ਕਰਵਾ ਕੇ ਸਭ ਮਨੁੱਖ ਆਤਮਾਵਾਂ ਨੂੰ ਖੁਸ਼ਕਿਸਮਤ ਬਨਾਉਂਦੇ ਹਨ।

2) ਮਨੁੱਖ ਗਾਉਂਦੇ ਹਨ – ਤੁਸੀਂ ਮਾਤ – ਪਿਤਾ ਅਸੀਂ ਬਾਲਿਕ ਤੇਰੇ, ਤੁਹਾਡੀ ਕ੍ਰਿਪਾ ਵਿੱਚ ਸੁਖ ਘਨੇਰੇ… ਹੁਣ ਇਹ ਮਹਿਮਾ ਕਿਸ ਦੇ ਲਈ ਗਾਈ ਹੋਈ ਹੈ? ਜਰੂਰ ਪਰਮਾਤਮਾ ਦੇ ਲਈ ਗਾਇਨ ਹੈ ਕਿਉਂਕਿ ਪਰਮਾਤਮਾ ਖ਼ੁਦ ਮਾਤਾ – ਪਿਤਾ ਦੇ ਰੂਪ ਵਿੱਚ ਆਏ ਇਸ ਸ੍ਰਿਸ਼ਟੀ ਨੂੰ ਅਪਾਰ ਸੁਖ ਦਿੰਦਾ ਹੈ। ਪਰਮਾਤਮਾ ਨੇ ਜਰੂਰ ਕਦੇ ਤਾਂ ਸੁਖ ਦੀ ਸ੍ਰਿਸ਼ਟੀ ਬਣਾਈ ਹੈ ਤਾਂ ਹੀ ਤੇ ਉਨ੍ਹਾਂਨੂੰ ਮਾਤਾ – ਪਿਤਾ ਕਹਿ ਕੇ ਬੁਲਾਉਂਦੇ ਹਨ। ਪਰ ਮਨੁੱਖਾਂ ਨੂੰ ਇਹ ਪਤਾ ਹੀ ਨਹੀਂ ਕਿ ਸੁਖ ਕੀ ਚੀਜ਼ ਹੈ? ਜਦੋਂ ਇਸ ਸ੍ਰਿਸ਼ਟੀ ਤੇ ਅਪਾਰ ਸੁਖ ਸਨ ਉਦੋਂ ਸ਼ਾਂਤੀ ਵੀ ਸੀ, ਪਰ ਹੁਣ ਉਹ ਸੁਖ ਨਹੀਂ ਹਨ। ਹੁਣ ਮਨੁੱਖ ਦੇ ਅੰਦਰ ਇਹ ਚਾਹਨਾ ਉੱਠਦੀ ਹੈ ਕਿ ਉਹ ਸੁਖ ਸਾਨੂੰ ਚਾਹੀਦੇ ਹਨ, ਫਿਰ ਕੋਈ ਧਨ ਪਦਾਰਥ ਮੰਗਦੇ ਹਨ, ਕੋਈ ਬੱਚੇ ਮੰਗਦੇ ਹਨ, ਕੋਈ ਤਾਂ ਫਿਰ ਇਵੇਂ ਵੀ ਮੰਗਦੇ ਹਨ ਕਿ ਅਸੀਂ ਪਤਿਵਰਤਾ ਨਾਰੀ ਬਣੀਏ, ਜਦੋਂ ਤੱਕ ਮੇਰਾ ਪਤੀ ਜਿਉਂਦਾ ਹੈ, ਅਸੀਂ ਦੁਹਾਗਿਨ ( ਵਿਧਵਾ) ਨਾ ਬਣੀਏ। ਤਾਂ ਚਾਹਨਾ ਤੇ ਸੁਖ ਦੀ ਹੀ ਰਹਿੰਦੀ ਹੈ ਨਾ। ਤਾਂ ਪਰਮਾਤਮਾ ਵੀ ਕਿਸੇ ਵਕਤ ਉਨ੍ਹਾਂ ਦੀ ਆਸ ਜਰੂਰ ਪੂਰੀ ਕਰਨਗੇ। ਸਤਿਯੁਗ ਦੇ ਵਕਤ ਜਦੋਂ ਸ੍ਰਿਸ਼ਟੀ ਤੇ ਸਵਰਗ ਹੈ ਤਾਂ ਉੱਥੇ ਸਦਾ ਸੁਖ ਹੈ, ਉੱਥੇ ਇਸਤਰੀ ਕਦੇ ਦੁਹਾਗਿਨ ਨਹੀਂ ਬਣਦੀ। ਤਾਂ ਉਹ ਆਸ ਸਤਿਯੁਗ ਵਿੱਚ ਪੂਰਨ ਹੁੰਦੀ ਹੈ ਜਿੱਥੇ ਅਪਾਰ ਸੁਖ ਹਨ। ਬਾਕੀ ਤਾਂ ਇਸ ਸਮੇਂ ਹੈ ਹੀ ਕਲਯੁਗ। ਇਸ ਸਮੇੰ ਤਾਂ ਮਨੁੱਖ ਦੁਖ ਹੀ ਦੁਖ ਭੋਗਦੇ ਹਨ। ਦੁਖੀ ਮਨੁੱਖ ਫਿਰ ਕਹਿ ਦਿੰਦੇ ਹਨ ਕਿ ਪ੍ਰਭੂ ਦਾ ਭਾਣਾ ਮਿੱਠਾ ਕਰਕੇ ਭੋਗਣਾ ਹੈ। ਪਰੰਤੂ ਉਹ ਕਦੇ ਕਿਸੇ ਨੂੰ ਦੁਖ ਨਹੀਂ ਦੇ ਸਕਦੇ। ਉਹ ਸਾਡੇ ਸਾਰੇ ਕਰਮਾਂ ਦਾ ਖਾਤਾ ਚੁਕਤੂ ਕਰਵਾਉਂਦੇ ਹਨ ਤਾਂ ਹੀ ਅਸੀਂ ਕਹਿੰਦੇ ਹਾਂ ਤੁਸੀਂ ਮਾਤ ਪਿਤਾ ਅਸੀਂ ਬਾਲਿਕ ਤੇਰੇ… ਅੱਛਾ। ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top