19 March 2022 Punjabi Murli Today | Brahma Kumaris

Read and Listen today’s Gyan Murli in Punjabi 

March 18, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਆਏ ਹਨ ਤੁਹਾਨੂੰ ਇਸ ਦੁੱਖ ਦੇ ਲੋਕ ਤੋਂ ਕੱਢ ਸੁੱਖ ਦੇ ਧਾਮ ਵਿੱਚ ਲੈ ਜਾਣ, ਧਾਮ ਪਵਿੱਤਰ ਸਥਾਨ ਨੂੰ ਕਿਹਾ ਜਾਂਦਾ ਹੈ"

ਪ੍ਰਸ਼ਨ: -

ਇਹ ਬੇਹੱਦ ਦਾ ਖੇਡ ਕਿਨ੍ਹਾਂ ਦੋ ਸ਼ਬਦਾਂ ਦੇ ਆਧਾਰ ਤੇ ਬਣਿਆ ਹੋਇਆ ਹੈ?

ਉੱਤਰ:-

“ਵਰਸਾ ਅਤੇ ਸ਼ਰਾਪ” ਬਾਪ ਸੁੱਖ ਦਾ ਵਰਸਾ ਦਿੰਦੇ ਹਨ, ਰਾਵਣ ਦੁੱਖ ਦਾ ਸ਼ਰਾਪ ਦਿੰਦਾ ਹੈ, ਇਹ ਬੇਹੱਦ ਦੀ ਗੱਲ ਹੈ। ਦੇਵੀ – ਦੇਵਤਾ ਧਰਮ ਵਾਲੇ ਬਾਪ ਤੋਂ ਵਰਸਾ ਲੈਂਦੇ ਹਨ। ਅੱਧਾਕਲਪ ਦੇ ਬਾਦ ਫਿਰ ਰਾਵਣ ਸ਼ਰਾਪ ਦਿੰਦਾ ਹੈ। ਤੁਸੀਂ ਬੱਚਿਆਂ ਨੂੰ ਹੁਣ ਸਮ੍ਰਿਤੀ ਆਈ ਹੈ ਕਿ ਅਸੀਂ ਨਿਰਾਕਾਰੀ ਦੁਨੀਆਂ ਵਿੱਚ ਰਹਿੰਦੇ ਸੀ ਫਿਰ ਸੁੱਖ ਦਾ ਪਾਰ੍ਟ ਵਜਾਇਆ ਹੈ। ਅਸੀਂ ਸੋ ਦੇਵਤਾ, ਸ਼ਤ੍ਰੀ, ਵੈਸ਼, ਸ਼ੁਦ੍ਰ ਬਣੇ, ਹੁਣ ਬ੍ਰਾਹਮਣ ਬਣ ਦੇਵਤਾ ਬਣਦੇ ਹਾਂ।

ਗੀਤ:-

ਓਮ ਨਮੋ ਸ਼ਿਵਾਏ…

ਓਮ ਸ਼ਾਂਤੀ ਇਹ ਹੈ ਬੇਹੱਦ ਬਾਪ ਦੀ ਮਹਿਮਾ। ਉੱਚ ਤੇ ਉੱਚ ਉਹ ਭਗਵਾਨ ਹੈ – ਇਹ ਤਾਂ ਸਭ ਜਾਣਦੇ ਹਨ। ਉੱਚ ਤੇ ਉੱਚ ਭਗਵਾਨ ਦੀ ਮੱਤ ਵੀ ਜ਼ਰੂਰ ਉੱਚੀ ਹੋਵੇਗੀ ਇਸਲਈ ਕਿਹਾ ਜਾਂਦਾ ਹੈ ਸ਼੍ਰੀਮਤ ਮਤਲਬ ਸ਼੍ਰੇਸ਼ਠ ਮੱਤ। ਸਾਰੀਆਂ ਭਗਤੀਆਂ ਉਨ੍ਹਾਂ ਨੂੰ ਯਾਦ ਕਰਦੀਆਂ ਹਨ। ਉਹ ਹਨ ਭਗਵਾਨ, ਤਾਂ ਭਗਵਤੀ ਵੀ ਚਾਹੀਦੀ ਹੈ। ਪਿਤਾ ਹੈ ਮਾਤਾ ਵੀ ਚਾਹੀਦੀ ਹੈ। ਇੱਕ ਹੁੰਦਾ ਹੈ ਲੌਕਿਕ ਮਾਤਾ – ਪਿਤਾ, ਦੂਜਾ ਹੁੰਦਾ ਹੈ ਪਾਰਲੌਕਿਕ ਮਾਤਾ – ਪਿਤਾ। ਲੌਕਿਕ ਹੁੰਦੇ ਹੋਏ ਕੋਈ ਦੁਖੀ ਹੁੰਦੇ ਹਨ ਤਾਂ ਪਾਰਲੌਕਿਕ ਨੂੰ ਯਾਦ ਕੀਤਾ ਜਾਂਦਾ ਹੈ। ਹੁਣ ਤੁਹਾਡਾ ਲੌਕਿਕ ਸੰਬੰਧ ਵੀ ਹੈ। ਪਾਰਲੌਕਿਕ ਮਾਤਾ – ਪਿਤਾ ਤੁਹਾਨੂੰ ਪਰਲੋਕ ਵਿੱਚ ਲੈ ਜਾਂਦੇ ਹਨ। ਲੌਕਿਕ ਨੂੰ ਬੰਧਨ ਕਹਾਂਗੇ ਜਿਸ ਵਿੱਚ ਦੁੱਖ ਹੈ। ਦੋ ਪਰਲੋਕ ਹਨ – ਇੱਕ ਨਿਰਾਕਾਰੀ ਲੋਕ, ਜਿੱਥੇ ਆਤਮਾਵਾਂ ਰਹਿੰਦੀਆਂ ਹਨ, ਦੂਜਾ ਸਾਕਾਰੀ ਲੋਕ, ਜਿਸ ਨੂੰ ਸੁੱਖਧਾਮ ਕਿਹਾ ਜਾਂਦਾ ਹੈ। ਉਹ ਸ਼ਾਂਤੀਧਾਮ, ਉਹ ਸੁੱਖਧਾਮ। ਬਾਬਾ ਆਕੇ ਇਸ ਦੁੱਖ ਦੇ ਲੋਕ, ਜਿਸ ਨੂੰ ਮ੍ਰਿਤੂਲੋਕ ਅਤੇ ਪਤਿਤ ਭ੍ਰਿਸ਼ਟਾਚਾਰੀ ਦੁਨੀਆਂ ਕਿਹਾ ਜਾਂਦਾ ਹੈ। ਇੱਥੇ ਤੋਂ ਲੈ ਜਾਂਦੇ ਹਨ, ਇੱਥੇ ਸਭ ਹਨ ਪਤਿਤ। ਪਤਿਤ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਵਿਕਾਰ ਵਿੱਚ ਜਾਂਦੇ ਹਨ। ਸਤਿਯੁਗ ਵਿੱਚ ਪਾਵਨ ਸੰਪੂਰਨ ਨਿਰਵਿਕਾਰੀ ਰਹਿੰਦੇ ਹਨ। ਪਹਿਲੇ ਲਕਸ਼ਮੀ – ਨਾਰਾਇਣ ਦੀ ਮਹਿਮਾ ਗਾਉਂਦੇ ਸੀ, ਆਪਣੇ ਨੂੰ ਵਿਕਾਰੀ ਸਮਝਦੇ ਸੀ। ਲਕਸ਼ਮੀ – ਨਾਰਾਇਣ, ਮਹਾਰਾਜਾ – ਮਹਾਰਾਣੀ ਪਵਿੱਤਰ ਸਨ ਤਾਂ ਪ੍ਰਜਾ ਨੂੰ ਵੀ ਪਵਿੱਤਰ ਕਹਾਂਗੇ। ਉਹ ਹੈ ਸੁੱਖਧਾਮ, ਬੈਕੁੰਠ। ਨਰਕ ਨੂੰ ਧਾਮ ਨਹੀਂ ਕਹਾਂਗੇ। ਧਾਮ ਪਵਿੱਤਰ ਨੂੰ ਕਿਹਾ ਜਾਂਦਾ ਹੈ। ਇਹ ਹੈ ਅਪਵਿੱਤਰ ਦੁਨੀਆਂ। ਭਾਰਤ ਸੁੱਖਧਾਮ ਸੀ। ਹੁਣ ਪਤਿਤ ਭ੍ਰਿਸ਼ਟਾਚਾਰੀ, ਨਰਕ ਹੈ। ਸਭ ਨੂੰ ਸੁੱਖ ਦੇ ਧਾਮ ਵਿੱਚ ਲੈ ਜਾਣਾ ਹੈ, ਤਾਂ ਜ਼ਰੂਰ ਬਾਪ ਨੂੰ ਹੀ ਆਉਣਾ ਪਵੇ, ਜੋ ਆਕੇ ਬੱਚਿਆਂ ਨੂੰ ਸੁਖੀ ਬਣਾਏ। ਬਾਬਾ ਹੈ ਸ੍ਵਰਗ ਦਾ ਰਚਤਾ। ਕਹਿੰਦੇ ਹਨ ਹੇ ਬਾਬਾ, ਪਹਿਲੇ – ਪਹਿਲੇ ਤੁਸੀਂ ਸਾਨੂੰ ਸ੍ਵਰਗ ਦਾ ਵਰਸਾ ਦਿੱਤਾ ਸੀ। ਅੱਧਾਕਲਪ ਅਸੀਂ ਸ੍ਵਰਗ ਵਿੱਚ ਰਹੇ, ਉਸ ਨੂੰ ਕਿਹਾ ਹੀ ਜਾਂਦਾ ਹੈ ਸੂਰਜਵੰਸ਼ੀ- ਚੰਦ੍ਰਵੰਸ਼ੀ ਰਾਜਧਾਨੀ। ਬਾਬਾ ਯਾਦ ਦਿਲਾਉਂਦੇ ਹਨ 21 ਜਨਮ ਤੁਸੀਂ ਸ੍ਵਰਗ ਵਿੱਚ ਰਹੇ। 8 ਜਨਮ ਸਤਿਯੁਗ ਦੇ ਲਈ, 12 ਜਨਮ ਤ੍ਰੇਤਾ ਦੇ ਲਈ, ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਕਹਿੰਦੇ ਹਨ – ਬੱਚੇ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ, ਮੈਂ ਤੁਹਾਨੂੰ ਸਭ ਕੁਝ ਦੱਸਦਾ ਹਾਂ। ਨਿਰਾਕਾਰ ਬਾਪ ਨਿਰਾਕਾਰ ਬੱਚਿਆਂ ਨਾਲ ਗੱਲ ਕਰਦੇ ਹਨ। ਕਹਿੰਦੇ ਹਨ ਇਸ ਸਾਧਾਰਨ ਤਨ ਦਾ ਲੋਣ ਲੈਕੇ ਮੈਂ ਤੁਹਾਨੂੰ ਸਮਝਾਉਂਦਾ ਹਾਂ। ਅੱਧਾਕਲਪ ਤੁਸੀਂ ਅਸ਼ੋਕ ਵਾਟਿਕਾ ਵਿੱਚ ਸੀ, ਫਿਰ ਤੁਸੀਂ ਸ਼ੋਕ ਵਾਟਿਕਾ ਵਿੱਚ ਆ ਗਏ। ਸੁੱਖ ਪੂਰਾ ਹੋਕੇ ਦੁੱਖ ਆ ਗਿਆ। ਵਾਮ ਮਾਰਗ ਮਾਨਾ ਨਰਕ। ਉਸ ਇੱਚ ਤੁਸੀਂ ਦੁੱਖ ਉਠਾਉਂਦੇ ਹੋ ਫਿਰ ਬਾਪ ਆਕੇ ਰਾਵਣਰਾਜ ਤੋਂ ਛੁੱਡਾਕੇ ਰਾਮਰਾਜ ਵਿੱਚ ਲੈ ਜਾਂਦੇ ਹਨ। ਇਹ ਖੇਡ ਬਣਿਆ ਹੋਇਆ ਹੈ। ਬਾਪ ਸੁੱਖ ਦਾ ਵਰਸਾ ਦਿੰਦੇ ਹਨ, ਰਾਵਣ ਦੁੱਖ ਦਾ ਸ਼ਰਾਪ ਦਿੰਦੇ ਹਨ। ਇਹ ਬੇਹੱਦ ਦੀ ਗੱਲ ਹੈ। ਹੁਣ ਬਾਪ ਤੁਹਾਨੂੰ 21 ਜਨਮ ਦੇ ਲਈ ਸੁੱਖ ਦਾ ਵਰਸਾ ਦੇ ਰਹੇ ਹਨ। ਭਗਵਾਨ ਸ੍ਵਰਗ ਰਚਦੇ ਹਨ, ਤਾਂ ਸ੍ਵਰਗ ਦਾ ਵਰਸਾ ਮਿਲਣਾ ਚਾਹੀਦਾ ਹੈ। ਵਰਸਾ ਪਾਇਆ ਹੋਇਆ ਸੀ। ਮਾਇਆ ਨੇ ਅੱਧਾਕਲਪ ਸ਼ਰਾਪ ਦੇ ਦਿੱਤਾ। ਤੁਹਾਡੀ ਬੁੱਧੀ ਵਿੱਚ ਸਾਰਾ ਚੱਕਰ ਹੈ। ਇਸ ਚੱਕਰ ਦਾ ਕਦੀ ਅੰਤ ਨਹੀਂ ਹੁੰਦਾ। ਫਿਰ ਵਰਸਾ ਦੇਣ ਬਾਪ ਨੂੰ ਜ਼ਰੂਰ ਆਉਣਾ ਹੀ ਹੈ। ਹੁਣ ਬਾਪ ਆਏ ਹਨ, ਜਾਣਦੇ ਹਨ ਵਰਸਾ ਲੈਣਗੇ ਉਹ ਹੀ ਜਿਨ੍ਹਾਂ ਨੇ ਕਲਪ ਪਹਿਲੇ ਵੀ ਲਿੱਤਾ ਸੀ। ਦੇਵੀ – ਦੇਵਤਾ ਧਰਮ ਦੇ ਸਿਵਾਏ ਦੂਜਾ ਕੋਈ ਵਰਸਾ ਲੈ ਨਾ ਸਕੇ। ਪਹਿਲੇ ਬ੍ਰਾਹਮਣ ਬਣਨ ਬਗੈਰ ਦੇਵਤਾ ਬਣ ਨਾ ਸਕਣ। ਪਹਿਲੇ ਅਸੀਂ ਆਤਮਾਵਾਂ ਨਿਰਾਕਾਰੀ ਦੁਨੀਆਂ ਵਿਚ ਰਹਿਣ ਵਾਲੇ ਹਾਂ। ਫਿਰ ਆਉਂਦੇ ਹਨ ਸੁੱਖ ਦਾ ਪਾਰ੍ਟ ਵਜਾਉਣ। ਅਸੀਂ ਸੋ ਦੇਵਤਾ ਬਣ ਫਿਰ ਸ਼ਤ੍ਰੀ, ਵੈਸ਼ ਸੋ ਸ਼ੁਦ੍ਰ ਬਣੇ। ਅਸੀਂ ਇਨ੍ਹਾਂ ਵਰਨਾਂ ਵਿੱਚ ਆਉਂਦੇ ਹਾਂ। ਹੁਣ ਜੋ ਬ੍ਰਾਹਮਣ ਬਣਦੇ ਹਨ ਉਹ ਆਪਣੇ ਨੂੰ ਬ੍ਰਹਮਾਕੁਮਾਰ ਅਤੇ ਕੁਮਾਰੀਆਂ ਕਹਿਲਾਉਂਦੇ ਹਨ। ਸਮਝਦੇ ਹਨ ਅਸੀਂ ਭਰਾ – ਭੈਣ ਹੋ ਗਏ। ਫਿਰ ਵਿਕਾਰ ਦੀ ਦ੍ਰਿਸ਼ਟੀ ਰਹਿ ਨਾ ਸਕੇ। ਜਾਣਦੇ ਹਨ ਅਸੀਂ ਪਵਿੱਤਰ ਬਣ ਪਵਿੱਤਰ ਦੁਨੀਆਂ ਦੇ ਮਾਲਿਕ ਬਣਾਂਗੇ। ਬਾਪ ਅਤੇ ਸ੍ਵਰਗ ਨੂੰ ਯਾਦ ਕਰਦੇ ਹਨ ਅਤੇ ਇਹ ਇੱਕ ਜਨਮ ਪਵਿੱਤਰ ਰਹਿੰਦੇ ਹਨ। ਇਹ ਹੈ ਮ੍ਰਿਤੂਲੋਕ। ਇਹ ਮੁਰਦਾਬਾਦ ਹੋ, ਅਮਰਲੋਕ ਜਿੰਦਾਬਾਦ ਹੋਣਾ ਹੈ। ਉੱਥੇ 5 ਵਿਕਾਰ ਹੁੰਦੇ ਹੀ ਨਹੀਂ, ਰਾਵਣਰਾਜ ਹੀ ਖਤਮ ਹੋ ਜਾਵੇਗਾ। ਸਤਿਯੁਗ ਤ੍ਰੇਤਾ ਨੂੰ ਰਾਮਰਾਜ, ਦਵਾਪਰ ਕਲਯੁਗ ਨੂੰ ਰਾਵਣਰਾਜ ਕਿਹਾ ਜਾਂਦਾ ਹੈ। ਉਹ ਹੀ ਭਾਰਤ ਹੀਰੇ ਵਰਗਾ ਸੀ, ਹੁਣ ਕੌਡੀ ਵਰਗਾ ਬਣ ਗਿਆ ਹੈ। ਹੁਣ ਬਾਪ ਕਹਿੰਦੇ ਹਨ ਤੁਹਨੂੰ ਹੀਰੇ ਵਰਗਾ ਜਨਮ ਦੇਣ ਆਇਆ ਹਾਂ। ਤੁਸੀਂ ਮੇਰੀ ਸ਼੍ਰੀਮਤ ਤੇ ਚੱਲੋ। ਨਹੀਂ ਤਾਂ ਤੁਸੀਂ ਸ੍ਵਰਗ ਦੇ ਸੁੱਖ ਵੇਖ ਨਹੀਂ ਸਕੋਗੇ। ਸਵਰਗ ਵਿੱਚ ਦੁੱਖ ਦਾ ਨਾਮ ਨਹੀਂ ਹੁੰਦਾ ਹੈ ਹੋਰ ਕੋਈ ਖੰਡ ਨਹੀਂ ਰਹਿੰਦਾ। ਭਾਰਤ ਹੀ ਅਸਲ ਵਿਚ ਪ੍ਰਾਚੀਨ ਖੰਡ ਹੈ। ਸਿਰ੍ਫ ਦੇਵੀ – ਦੇਵਤਾਵਾਂ ਦਾ ਹੀ ਰਾਜ ਹੁੰਦਾ ਹੈ ਇਸਲਈ ਉਸ ਨੂੰ ਸ੍ਵਰਗ ਕਿਹਾ ਜਾਂਦਾ ਹੈ ਅੱਧਾਕਲਪ ਤੁਸੀਂ ਸਵਰਗ ਦਾ ਸੁੱਖ ਭੋਗਿਆ ਫਿਰ ਰਾਵਣ ਰਾਜ ਸ਼ੁਰੂ ਹੋਇਆ। ਸਤਿਯੁਗ ਨੂੰ ਸ਼ਿਵਾਲਾ ਕਿਹਾ ਜਾਂਦਾ ਹੈ। ਸ਼ਿਵਬਾਬਾ ਦਾ ਸਥਾਪਨ ਕੀਤਾ ਹੋਇਆ ਹੈ। ਸ਼ਿਵਬਾਬਾ ਬ੍ਰਹਮਾ ਦਵਾਰਾ ਸ੍ਵਰਗ ਦੀ ਸਥਾਪਨਾ, ਸ਼ੰਕਰ ਦਵਾਰਾ ਨਰਕ ਦਾ ਵਿਨਾਸ਼ ਕਰਾਉਂਦੇ ਹਨ। ਜੋ ਸਥਾਪਨਾ ਕਰਨਗੇ ਉਹ ਹੀ ਸ੍ਵਰਗ ਵਿਚ ਪਾਲਣਾ ਵੀ ਕਰਨਗੇ। ਉਹ ਹੀ ਵਿਸ਼ਨੂੰਪੂਰੀ ਦੇ ਮਾਲਿਕ ਵੀ ਬਣਨਗੇ। ਸ਼ਿਵਬਾਬਾ ਹੀ ਸ਼ੁਦ੍ਰ ਤੋਂ ਬ੍ਰਾਹਮਣ ਬਣਾਉਂਦੇ ਹਨ। ਇਸ ਸਮੇਂ ਤੁਹਾਡਾ ਬ੍ਰਾਹਮਣ ਵਰਨ ਹੈ। ਫਿਰ ਦੇਵਤਾਵਾਂ ਦਾ ਵਰਨ ਹੋ ਜਾਵੇਗਾ। ਹੁਣ ਤੁਸੀਂ ਈਸ਼ਵਰ ਦਵਾਰਾ ਬ੍ਰਾਹਮਣ ਵਰਨ ਵਿੱਚ ਆਏ ਹੋ ਫਿਰ ਤੁਸੀਂ ਈਸ਼ਵਰੀ ਵਰਨ ਵਿੱਚ ਬਾਪ ਦੇ ਨਾਲ ਪਰਮਧਾਮ ਵਿਚ ਰਹੋਗੇ। ਫਿਰ ਉੱਥੋਂ ਦੇਵਤਾ ਵਰਨ ਵਿੱਚ ਆਓਗੇ। ਸਤਿਯੁਗ ਵਿਚ ਇੱਕ ਦੇਵਤਾਵਾਂ ਦਾ ਹੀ ਰਾਜ ਸੀ, ਉਸ ਸਮੇਂ ਹੋਰ ਕੋਈ ਖੰਡ ਨਹੀਂ ਸੀ। ਬਾਦ ਵਿੱਚ ਇਸਲਾਮੀ ਬੋਧੀ ਆਦਿ ਆਏ ਹਨ।

ਹੁਣ ਤੁਸੀਂ ਪਾਂਡਵ ਯੋਗਬਲ ਨਾਲ 5 ਵਿਕਾਰਾਂ ਤੇ ਜਿੱਤ ਪਾਏ ਜਗਤ ਜੀਤ ਵਿਸ਼ਵ ਦੇ ਮਾਲਿਕ ਬਣਦੇ ਹੋ। ਲਕਸ਼ਮੀ – ਨਾਰਾਇਣ, ਸੂਰਜਵੰਸ਼ੀ ਸ੍ਵਰਗ ਦੇ ਮਾਲਿਕ ਸਨ। ਉਨ੍ਹਾਂ ਨੂੰ ਵੀ ਸੰਗਮ ਤੇ ਬਾਪ ਤੋਂ ਹੀ ਵਰਸਾ ਮਿਲਿਆ। ਸੰਗਮਯੁਗ ਬ੍ਰਾਹਮਣਾਂ ਦਾ ਹੈ, ਜੋ ਬ੍ਰਾਹਮਣ ਨਹੀਂ ਬਣਦੇ ਉਹ ਗੋਇਆ ਕਲਯੁਗ ਵਿਚ ਹਨ। ਬਾਪ ਤੁਹਾਨੂੰ ਵੈਸ਼ਲਿਆ ਤੋਂ ਕੱਢ ਸ਼ਿਵਾਲਾ ਵਿੱਚ ਲੈ ਜਾ ਰਹੇ ਹਨ। ਹੁਣ ਤੁਸੀਂ ਹੋ ਬ੍ਰਹਮਾ ਦੇ ਬੱਚੇ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀਆਂ। ਤੁਸੀਂ ਭਰਾ – ਭੈਣ ਹੋ ਕਦੀ ਵੀ ਵਿਸ਼ ਪਾਨ ਨਹੀਂ ਕਰ ਸਕਦੇ। ਹਾਂ, ਗ੍ਰਹਿਸਥ ਵਿਵਹਾਰ ਵਿੱਚ ਤਾਂ ਰਹਿਣਾ ਹੀ ਹੈ, ਪਰ ਵਿਕਾਰ ਵਿਚ ਨਹੀਂ ਜਾ ਸਕਦੇ। ਇਸ ਰਾਵਣਰਾਜ ਵਿਚ ਰਹਿ ਕਮਲ ਫੁੱਲ ਸਮਾਨ ਪਵਿੱਤਰ ਰਹਿਣਾ ਹੈ। ਫਿਰ ਇਹ ਪ੍ਰਸ਼ਨ ਨਹੀਂ ਉੱਠ ਸਕਦਾ ਕਿ ਸ੍ਰਿਸ਼ਟੀ ਕਿਵੇਂ ਵੱਧੇਗੀ। ਬਾਪ ਦਾ ਫਰਮਾਨ ਹੈ – ਮੈਂ ਪਵਿੱਤਰ ਦੁਨੀਆਂ ਬਣਾਉਣ ਆਇਆ ਹਾਂ। ਤੁਸੀਂ ਇਹ ਅੰਤਿਮ ਜਨਮ ਪਵਿੱਤਰ ਬਣੋ ਤਾਂ ਤੁਸੀਂ ਪਵਿੱਤਰ ਦੁਨੀਆਂ ਦੇ ਮਾਲਿਕ ਬਣ ਸਕਦੇ ਹੋ। ਇਸ ਤੇ ਹੀ ਅਬਲਾਵਾਂ ਤੇ ਅਤਿਆਚਾਰ ਹੁੰਦੇ ਹਨ। ਰੁਦ੍ਰ ਗਿਆਨ ਯਗ ਵਿੱਚ ਅਸੁਰਾਂ ਦੇ ਵਿਘਨ ਵੀ ਪੈਂਦੇ ਹਨ। ਬਾਪ ਕਹਿੰਦੇ ਹਨ ਸ਼੍ਰੀਮਤ ਤੇ ਚੱਲਣ ਨਾਲ ਹੀ ਤੁਸੀਂ ਸ਼੍ਰੇਸ਼ਠ ਬਣਦੇ ਹੋ। ਇੰਨਾ ਸਮੇਂ ਤੁਸੀਂ ਆਸੁਰੀ ਮੱਤ ਤੇ ਮਤਲਬ 5 ਭੂਤਾਂ ਦੀ ਮੱਤ ਤੇ ਸੀ। ਮੈਂ ਆਤਮਾ ਹਾਂ, ਮੈਨੂੰ ਇਸ ਸ਼ਰੀਰ ਨਾਲ ਪਾਰ੍ਟ ਵਜਾਉਣਾ ਹੈ – ਇਹ ਕੋਈ ਜਾਣਦੇ ਨਹੀਂ। ਆਤਮਾ ਸਾਲੀਗ੍ਰਾਮ ਨੂੰ ਹੀ ਕਹਿੰਦੇ ਹਨ। ਸਾਲੀਗ੍ਰਾਮ ਵੀ ਕੋਈ ਇਨ੍ਹਾਂ ਵੱਡਾ ਨਹੀਂ ਹੈ। ਪਰਮਾਤਮਾ ਵੀ ਇੰਨਾ ਕੋਈ ਵੱਡਾ ਨਹੀਂ ਹੈ। ਆਤਮਾ ਅਤੇ ਪਰਮਾਤਮਾ ਸਟਾਰ ਮਿਸਲ ਹੈ। ਆਤਮਾ ਵਿਚ ਸਾਰਾ ਪਾਰ੍ਟ ਭਰਿਆ ਹੋਇਆ ਹੈ । ਆਤਮਾ ਕਹਿੰਦੀ ਹੈ ਮੈਂ ਇੱਕ ਸ਼ਰੀਰ ਛੱਡ ਦੂਜਾ ਧਾਰਨ ਕਰਦੀ ਹਾਂ – ਪਾਰ੍ਟ ਵਜਾਉਣ ਲਈ। ਸ਼੍ਰੀ ਨਾਰਾਇਣ ਦੀ ਆਤਮਾ ਕਹੇਗੀ ਅਸੀਂ ਸ਼੍ਰੀ ਨਾਰਾਇਣ ਦਾ ਰੂਪ ਧਾਰਨ ਕਰ ਇੰਨੇ ਜਨਮ ਰਾਜ ਕਰਾਂਗੇ। ਆਤਮਾ ਵਿੱਚ ਹੀ ਸਾਰਾ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ, ਇਨ੍ਹਾਂ ਨੂੰ ਹੀ ਗੌਡ ਫਾਦਰਲੀ ਨਾਲੇਜ਼ ਕਿਹਾ ਜਾਂਦਾ ਹੈ। ਭਗਵਾਨੁਵਾਚ, ਸਪ੍ਰਿਚੂਅਲ ਫਾਦਰ ਆਤਮਾਵਾਂ ਨੂੰ ਬੈਠ ਪੜ੍ਹਾਉਂਦੇ ਹਨ, ਕੋਈ ਮਨੁੱਖ ਨਹੀਂ ਪੜ੍ਹਾਉਂਦੇ ਹਨ। ਇਹ ਬੇਹੱਦ ਦਾ ਬਾਪ ਪੜ੍ਹਾਉਂਦੇ ਹਨ। ਤਾਂ ਇਹ ਚੱਕਰ ਕਿਵੇਂ ਫਿਰਦਾ ਹੈ। ਇਸ ਸ੍ਰਿਸ਼ਟੀ ਚੱਕਰ ਅਤੇ ਰਚਤਾ ਤੇ ਰਚਨਾ ਦੀ ਨਾਲੇਜ਼ ਨੂੰ ਕੋਈ ਮਨੁੱਖ ਮਾਤਰ ਨਹੀਂ ਜਾਣਦੇ। ਹੁਣ ਤੁਸੀਂ ਸ਼ਿਵਾਲਾ ਸਤਿਯੁਗ ਵਿੱਚ ਰਾਜ ਕਰਨ ਲਾਇਕ ਬਣਦੇ ਹੋ। ਭਾਰਤ ਜਦ ਲਾਇਕ ਸੀ ਤਾਂ ਬੜਾ ਅਕਲਮੰਦ ਸੀ। ਹੁਣ ਬਾਪ ਫਿਰ ਹੀਰੇ ਵਰਗਾ ਬਣਾਉਣ ਆਇਆ ਹੈ। ਤਾਂ ਉਨ੍ਹਾਂ ਦੀ ਸ਼੍ਰੀਮਤ ਤੇ ਚਲਣਾ ਪਵੇ। ਰਾਵਣ ਮਤ ਤੁਹਾਨੂੰ ਕੌਡੀ ਤੁਲ੍ਯ ਬਣਾਉਂਦੀ ਹੈ।

ਤੁਸੀਂ ਜਾਣਦੇ ਹੋ ਕਿ ਇਸ ਦੁਨੀਆਂ ਦੀ ਉਮਰ 5 ਹਜ਼ਾਰ ਵਰ੍ਹੇ ਹੈ, ਉਸ ਵਿੱਚ ਹੀ ਪੁਰਾਣੀ ਅਤੇ ਨਵੀਂ ਦੁਨੀਆਂ ਬਣਦੀ ਹੈ। ਸਤਿਯੁਗ ਤ੍ਰੇਤਾ ਨਵੀਂ ਦੁਨੀਆਂ, ਦਵਾਪਰ ਕਲਯੁਗ ਪੁਰਾਣੀ ਦੁਨੀਆਂ। ਬਾਪ ਫਿਰ ਤੋਂ ਦੈਵੀ ਦੁਨੀਆਂ ਦੀ ਸਥਾਪਨ ਕਰਨ ਆਏ ਹਨ। ਤੁਸੀਂ ਆਤਮਾਵਾਂ ਪੂਰੇ 84 ਜਨਮ ਲੈਂਦੀਆਂ ਹੋ। ਆਤਮਾ ਹੀ ਇਨ੍ਹਾਂ ਆਰਗਨਸ ਦਵਾਰਾ ਬੋਲਦੀ ਅਤੇ ਸੁਣਦੀ ਹੈ। ਇੱਕ ਪੁਰਾਣਾ ਸ਼ਰੀਰ ਛੱਡ ਨਵਾਂ ਲੈਂਦੀ ਹੈ। ਆਤਮਾਵਾਂ ਨੂੰ ਬਾਪ ਨੇ ਇਹ ਗਿਆਨ ਦਿੱਤਾ ਹੈ ਕਿ ਅਸੀਂ ਬਾਪ ਦੇ ਨਾਲ ਪਹਿਲੇ ਸਵੀਟ ਹੋਮ ਵਿਚ ਸੀ ਫਿਰ ਅਸੀਂ ਸੋ ਦੇਵਤਾ, ਸ਼ਤ੍ਰੀ, ਵੈਸ਼, ਸ਼ੁਦ੍ਰ ਬਣੇ। ਹੁਣ ਸਾਡਾ ਅੰਤਿਮ ਜਨਮ ਹੈ। ਅਸੀਂ ਬ੍ਰਾਹਮਣ ਸ੍ਵਰਗ ਦਾ ਵਰਸਾ ਲੈ ਦੇਵਤਾ ਬਣਾਂਗੇ। ਨਵਾਂ ਸ਼ਰੀਰ ਧਾਰਨ ਕਰਾਂਗੇ। ਇਹ ਚੱਕਰ ਬੁੱਧੀ ਵਿੱਚ ਫਿਰਨਾ ਚਾਹੀਦਾ ਹੈ। ਪਵਿੱਤਰ ਰਹਿਣ ਨਾਲ ਤੁਸੀਂ ਸ੍ਵਰਗ ਦੇ ਚਕ੍ਰਵਰਤੀ ਮਾਹਰਾਜ ਬਣੋਗੇ। ਇਹ ਗੱਲ ਉਨ੍ਹਾਂ ਦੀ ਬੁੱਧੀ ਵਿੱਚ ਆਵੇਗੀ ਜੋ ਕਲਪ ਪਹਿਲੇ ਮੁਅਫਿਕ ਬਣੇ ਹੋਣਗੇ। ਨਹੀਂ ਤਾਂ ਬੁੱਧੀ ਵਿੱਚ ਆਵੇਗਾ ਹੀ ਨਹੀਂ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਸਮਝਣ ਦੀ ਹੈ। ਕੋਈ ਤਾਂ ਜਾਣਕੇ ਵੀ ਇਹ ਪੜ੍ਹਾਈ ਛੱਡ ਦਿੰਦੇ ਹਨ। ਸ੍ਵਰਗ ਵਿੱਚ ਤਾਂ ਆਉਣਗੇ ਪਰ ਯੋਗੀ ਬਣ ਵਿਕਰਮ ਵਿਨਾਸ਼ ਨਹੀਂ ਕੀਤਾ ਤਾਂ ਸਜਾ ਭੋਗਣੀ ਪਵੇਗੀ। ਸਵਰਗ ਵਿੱਚ ਆਉਣਗੇ ਪਰ ਪ੍ਰਜਾ ਵਿੱਚ ਵੀ ਘੱਟ ਪਦਵੀ ਪਾਉਣਗੇ। ਸ੍ਵਰਗ ਵਿੱਚ ਪਹਿਲੇ ਪਾਵਨ ਮਹਾਰਾਜਾ – ਮਹਾਰਾਣੀ ਸਨ ਉਹ ਹੀ ਫਿਰ ਪਤਿਤ ਰਾਜਾ ਰਾਣੀ ਬਣੇ। ਹੁਣ ਤਾਂ ਉਹ ਵੀ ਰਾਜਾ ਰਾਣੀ ਨਹੀਂ ਹਨ। ਫਿਰ ਹੁਣ ਬਾਪ ਦਵਾਰਾ ਪਾਵਨ ਰਾਜਾ – ਰਾਣੀ ਬਣ ਰਹੇ ਹਨ। ਇਹ ਈਸ਼ਵਰੀ ਨਾਲੇਜ਼ ਨਿਰਾਕਾਰ ਬਾਪ ਹੀ ਪੜ੍ਹਾਉਂਦੇ ਹਨ। ਇਹ ਸਾਕਾਰ ਵਿੱਚ ਬ੍ਰਹਮਾ ਵੀ ਉਸ ਨਿਰਾਕਾਰ ਤੋਂ ਹੀ ਸੁਣ ਰਿਹਾ ਹੈ। ਨਿਰਾਕਾਰ ਬਾਪ ਬੈਠ ਪੜ੍ਹਾਉਂਦੇ ਹਨ। ਇਸ ਗਿਆਨ ਤੋਂ ਹੀ ਮਨੁੱਖ ਤੋਂ ਦੇਵਤਾ ਬਣਦੇ ਹਨ, ਇਸ ਬ੍ਰਹਮਾ ਦੀ ਆਤਮਾ ਵੀ ਪੜ੍ਹਦੀ ਹੈ। ਬੱਚਿਆਂ ਦੀ ਆਤਮਾ ਵੀ ਪੜ੍ਹਦੀ ਹੈ। ਚੰਗੇ ਅਤੇ ਬੁਰੇ ਸੰਸਕਾਰ ਆਤਮਾ ਵਿੱਚ ਹੀ ਰਹਿੰਦੇ ਹਨ। ਚੰਗੇ ਸੰਸਕਾਰ ਹੋਣਗੇ ਤਾਂ ਚੰਗੇ ਘਰ ਵਿੱਚ ਜਨਮ ਲੈਣਗੇ। ਪੜ੍ਹਦੇ – ਪੜ੍ਹਦੇ ਫਿਰ ਨਾਲੇਜ਼ ਵੀ ਛੱਡ ਦਿੰਦੇ ਹਨ। ਮਾਇਆ ਆਪਣੀ ਵੱਲ ਖਿੱਚ ਲੈਂਦੀ ਹੈ। ਇੱਕ ਪਾਸੇ ਹੈ ਰਾਵਣ ਦੀ ਮਤ, ਦੂਜੇ ਪਾਸੇ ਹੈ ਰਾਮ ਦੀ ਮਤ। ਇਸ ਅੰਤਿਮ ਜਨਮ ਵਿਚ ਰਾਮ ਦੀ ਮਤ ਤੇ ਚਲਣਾ ਹੈ। ਰਾਵਣ ਦੀ ਜਿੱਤ ਹੋਣ ਨਾਲ ਕਦੀ ਉੱਧਰ ਚਲੇ ਜਾਂਦੇ ਹਨ। ਫਿਰ ਰਾਮ ਨਾਲ ਦੁਸ਼ਮਣ ਬਣ ਪੈਂਦੇ ਹਨ। ਉਸ ਦੇ ਲਈ ਸਜਾ ਬੜੀ ਕੜੀ ਹੈ। ਤੁਸੀਂ ਰਾਮ ਦੀ ਸ਼ਰਨ ਲਿੱਤੀ ਹੈ। ਫਿਰ ਜੇਕਰ ਟ੍ਰੇਟਰ ਬਣ ਰਾਵਣ ਦੀ ਸ਼ਰਨ ਲਿੱਤੀ ਤਾਂ ਰਾਮ ਦੀ ਨਿੰਦਾ ਕਰਵਾਉਣਗੇ। ਤੁਹਾਡੀ ਬੁੱਧੀ ਵਿੱਚ ਹੈ ਕਿ ਇਹ ਬਰੋਬਰ ਰਾਮਰਾਜ ਅਤੇ ਰਾਵਣ ਰਾਜ ਦਾ ਖੇਡ ਬਣਿਆ ਹੋਇਆ ਹੈ। ਸਤਿਯੁਗ ਸਤੋਪ੍ਰਧਾਨ, ਤ੍ਰੇਤਾ ਸਤੋ, ਫਿਰ ਦਵਾਪਰ ਰਜੋ, ਕਲਯੁਗ ਵਿੱਚ ਤਮੋ, ਤੁਸੀਂ ਹੁਣ ਸਤੋਪ੍ਰਧਾਨ ਵਿੱਚ ਜਾਓਗੇ। ਬਾਬਾ ਆਕੇ ਸਤੋਪ੍ਰਧਾਨ ਬਣਾਉਂਦੇ ਹਨ। ਫਿਰ 16 ਕਲਾ ਤੋਂ 14 ਕਲਾ ਵਿੱਚ ਆਉਣਾ ਹੈ। ਫਿਰ ਰਾਵਣ ਦੇ ਸੰਗ ਵਿੱਚ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਹੁਣ ਕਲਯੁਗ ਵਿੱਚ ਕੋਈ ਕਲਾ ਨਹੀਂ ਰਹੀ। ਸਭ ਕਹਿੰਦੇ ਹਨ ਅਸੀਂ ਪਤਿਤ ਭ੍ਰਿਸ਼ਟਾਚਾਰੀ ਹਾਂ। ਪਤਿਤ ਦੁਨੀਆਂ ਦਾ ਵਿਨਾਸ਼ ਹੋਣਾ ਹੈ, ਪਾਵਨ ਦੁਨੀਆਂ ਸਥਾਪਨ ਹੋ ਰਹੀ ਹੈ। ਬੇਹੱਦ ਦਾ ਬਾਪ ਬੱਚਿਆਂ ਨੂੰ ਜਾਨ ਸਕਦੇ ਹਨ। ਹੁਣ ਤੁਸੀਂ ਭਗਵਾਨ ਦੇ ਘਰ ਵਿਚ ਬੈਠੇ ਹੋ। ਤੁਸੀਂ ਬ੍ਰਾਹਮਣ ਬ੍ਰਹਮਣੀਆਂ ਫਿਰ ਦੇਵਤਾ ਬਣੋਗੇ, ਫਿਰ ਸ਼ਤ੍ਰੀ, ਵੈਸ਼, ਸ਼ੁਦ੍ਰ… ਇਹ ਚੱਕਰ ਹੈ। ਚਕ੍ਰਵਰਤੀ ਤੁਸੀਂ ਬ੍ਰਾਹਮਣ ਹੋ। ਰਾਜਯੋਗ ਸਿੱਖ ਗਿਆਨ ਧਾਰਨ ਕਰਨ ਨਾਲ ਚਕ੍ਰਵਰਤੀ ਰਾਜਾ ਰਾਣੀ ਬਣੋਗੇ। ਤਾਂ ਪੁਰਸ਼ਾਰਥ ਕਰ ਸ੍ਵਰਗ ਵਿੱਚ ਉੱਚ ਪਦਵੀ ਪਾਉਣਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਅੰਤਿਮ ਜਨਮ ਵਿੱਚ ਰਾਮ ਦੀ ਮਤ ਤੇ ਚਲਣਾ ਹੈ। ਕਦੀ ਵੀ ਰਾਮ ਦੀ ਸ਼ਰਨ ਛੱਡ ਰਾਵਣ ਦੀ ਸ਼ਰਨ ਵਿੱਚ ਜਾਕੇ ਬਾਪ ਦੀ ਨਿੰਦਾ ਨਹੀਂ ਕਰਾਉਣੀ ਹੈ।

2. ਸਜਾਵਾਂ ਤੋਂ ਛੁੱਟਣ ਦੇ ਲਈ ਯੋਗੀ ਬਣ ਵਿਕਰਮ ਵਿਨਾਸ਼ ਕਰਨੇ ਹਨ। ਪਵਿੱਤਰ ਦੁਨੀਆਂ ਵਿਚ ਚੱਲਣ ਦੇ ਲਈ ਪਵਿੱਤਰ ਜ਼ਰੂਰ ਬਣਨਾ ਹੈ।

ਵਰਦਾਨ:-

ਸੰਗਮਯੁਗ ਤੇ ਤੁਸੀਂ ਬੱਚਿਆਂ ਨੂੰ ਵਰਸਾ ਵੀ ਪ੍ਰਾਪਤ ਹੈ, ਪੜ੍ਹਾਈ ਦੇ ਆਧਾਰ ਤੇ ਸੋਰਸ ਓਫ ਇਨਕਮ ਵੀ ਹੈ ਅਤੇ ਵਰਦਾਨ ਵੀ ਮਿਲੇ ਹੋਏ ਹਨ। ਤਿੰਨ ਹੀ ਸੰਬੰਧ ਨਾਲ ਇਸ ਅਧਿਕਾਰ ਨੂੰ ਸਮ੍ਰਿਤੀ ਵਿੱਚ ਇਮਰਜ ਰੱਖਕੇ ਹਰ ਕਦਮ ਉਠਾਓ। ਹੁਣ ਇਸ ਸਮੇਂ, ਪ੍ਰਕ੍ਰਿਤੀ ਅਤੇ ਮਾਇਆ ਵਿਦਾਈ ਦੇ ਲਈ ਇੰਤਜਾਰ ਕਰ ਰਹੀ ਹੈ ਸਿਰਫ ਤੁਸੀਂ ਮਾਸਟਰ ਰਚਤਾ ਬੱਚੇ, ਸੰਪੂਰਨਤਾ ਦੀਆਂ ਵਧਾਈਆਂ ਮਨਾਓ ਤਾਂ ਉਹ ਵਿਦਾਈ ਲੈ ਲੈਣਗੇ। ਨਾਲੇਜ਼ ਦੇ ਆਈਨੇ ਵਿੱਚ ਵੇਖੋ ਕਿ ਜੇਕਰ ਇਸੀ ਘੜੀ ਵਿਨਾਸ਼ ਹੋ ਜਾਵੇ ਤਾਂ ਮੈਂ ਕੀ ਬਣਾਂਗਾ?

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top