19 July 2021 PUNJABI Murli Today | Brahma Kumaris
Read and Listen today’s Gyan Murli in Punjabi
18 July 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਜਿਉਂਦੇ ਜੀ ਇਸ ਸ਼ਰੀਰ ਨਾਲੋਂ ਵੱਖ ਹੋ ਜਾਵੋ, ਅਸ਼ਰੀਰੀ ਬਣ ਬਾਪ ਨੂੰ ਯਾਦ ਕਰੋ, ਇਸਨੂੰ ਹੀ ਕਿਹਾ ਜਾਂਦਾ ਹੈ ਡੈਡ ਸਾਈਲੈਂਸ"
ਪ੍ਰਸ਼ਨ: -
ਤੁਸੀਂ ਬੱਚੇ ਆਪਣਾ ਫਾਊਂਡੇਸ਼ਨ ਮਜਬੂਤ ਕਰ ਰਹੇ ਹੋ, ਮਜ਼ਬੂਤੀ ਕਿਸ ਆਧਾਰ ਤੇ ਆਉਂਦੀ ਹੈ?
ਉੱਤਰ:-
ਪਵਿੱਤਰਤਾ ਦੇ ਆਧਾਰ ਨਾਲ। ਜਿਨਾਂ – ਜਿਨਾਂ ਆਤਮਾ ਪਵਿੱਤਰ ਮਤਲਬ ਸੱਚਾ ਸੋਨਾ ਬਣਦੀ ਜਾਂਦੀ, ਉਣੀ ਹੀ ਮਜ਼ਬੂਤੀ ਆਉਂਦੀ। ਬਾਬਾ ਹੁਣ ਸਵਰਾਜ ਦਾ ਫਾਊਂਡੇਸ਼ਨ ਇਨਾਂ ਮਜਬੂਤ ਪਾਉਂਦੇ ਹਨ ਜੋ ਅਧਾਕਲਪ ਉਸ ਫਾਊਂਡੇਸ਼ਨ ਨੂੰ ਕੋਈ ਹਿਲਾ ਨਹੀਂ ਸਕਦਾ। ਤੁਹਾਡਾ ਰਾਜ ਕੋਈ ਖੋਹ ਨਹੀਂ ਸਕਦਾ।
ਗੀਤ:-
ਓਮ ਨਮੋ ਸਿਵਾਏ …
ਓਮ ਸ਼ਾਂਤੀ। ਬਾਬਾ ਕਹਿੰਦੇ ਹਨ – ਮੈਨੂੰ ਯਾਦ ਕਰੋ ਮਤਲਬ ਸ਼ਰੀਰੀ ਬਣੋ ਮਤਲਬ ਡੇਡ ਸਾਈਲੈਂਸ। ਜਿਵੇਂ ਮਨੁੱਖ ਮਰਦੇ ਹਨ ਤਾਂ ਡੇਡ ਸਾਈਲੈਂਸ ਹੋ ਜਾਂਦੀ ਹੈ। ਕਹਿੰਦੇ ਹਨ ਇਨ੍ਹਾਂ ਦਾ ਸ਼ਰੀਰ ਸ਼ਾਂਤ ਹੋ ਗਿਆ। ਸ਼ਰੀਰ ਅਤੇ ਆਤਮਾ ਸ਼ਾਂਤ ਹੋ ਗਈ, ਖਤਮ ਹੋ ਗਿਆ। ਇੱਥੇ ਤਾਂ ਤੁਸੀਂ ਬੱਚੇ ਜਦੋਂ ਬੈਠਦੇ ਹੋ ਤਾਂ ਡੈੱਡ ਸਾਈਲੈਂਸ ਕਿਹਾ ਜਾਂਦਾ ਹੈ। ਜਿੰਉਂਦੇ ਜੀ ਅਸ਼ਰੀਰੀ ਬਣ ਜਾਓ। ਆਪਣੇ ਨੂੰ ਆਤਮਾ ਸਮਝੋ, ਬਾਪ ਨੂੰ ਯਾਦ ਕਰੋ। ਤੁਸੀਂ ਜਾਣਦੇ ਹੋ ਇਹ ਸੱਚੀ ਸ਼ਾਂਤੀ ਹੈ। ਉਹ ਲੋਕ ਸ਼ਾਂਤੀ ਨੂੰ ਨਹੀਂ ਜਾਣਦੇ। ਡੈੱਡ ਸਾਈਲੈਂਸ ਦਾ ਅਰਥ ਤਾਂ ਜਾਣਦੇ ਹੀ ਨਹੀਂ। ਡੇਡ ਸਾਈਲੈਂਸ ਕਿਉਂ ਕਹਿੰਦੇ ਹਨ? ਯਾਦ ਦਿਵਾਉਂਦੇ ਹਨ – ਉਹ ਮਰ ਗਿਆ, ਸ਼ਾਂਤ ਹੋ ਗਿਆ। ਤੁਸੀਂ ਵੀ ਮਰ ਜਾਓ, ਸ਼ਾਂਤ ਹੋ ਜਾਓ। ਵੱਡੇ – ਵੱਡੇ ਲੋਕ ਗਾਂਧੀ ਦੀ ਸਮਾਧੀ ਤੇ ਜਾਂਦੇ ਹਨ। ਉੱਥੇ ਜਾ ਕੇ ਕਹਿਣਗੇ ਡੇਡ ਸਾਈਲੈਂਸ ਮਤਲਬ ਸ਼ਾਂਤੀ ਵਿੱਚ ਬੈਠੋ। ਤੁਹਾਨੂੰ ਵੀ ਪਤਾ ਹੈ ਅਸੀਂ ਆਤਮਾ ਸ਼ਾਂਤ ਸਵਰੂਪ ਹਾਂ, ਦੁਨੀਆਂ ਨੂੰ ਪਤਾ ਨਹੀਂ ਹੈ। ਅਸੀਂ ਆਪਣੇ ਸਵਰੂਪ ਵਿੱਚ ਟਿੱਕ ਜਾਂਦੇ ਹਾਂ, ਸਾਡਾ ਸਵਧਰਮ ਹੈ ਸ਼ਾਂਤ। ਆਤਮਾ ਆਪਣੇ ਸਵਧਰ੍ਮ ਨੂੰ ਭੂਲੀ ਹੋਈ ਹੈ। ਅਸਲ ਵਿੱਚ ਸਾਡਾ ਧਰਮ ਹੀ ਸ਼ਾਂਤ ਹੈ। ਫ਼ਿਰ ਆਤਮਾ ਕਿਉਂ ਕਹਿੰਦੀ ਹੈ – ਅਸ਼ਾਂਤੀ ਹੈ। ਸ਼ਰੀਰੀ ਹੋ ਬੈਠ ਜਾਓ। ਉਹ ਤਾਂ ਹੱਠ ਨਾਲ ਪ੍ਰਾਣਾਯਾਮ ਚੜਾ ਦਿੰਦੇ ਹਨ ਤਾਂ ਜਿਵੇਂ ਮਰ ਜਾਂਦੇ ਹਨ, ਉਸਨੂੰ ਕਿਹਾ ਜਾਂਦਾ ਹੈ ਆਰਟੀਫਿਸ਼ਲ ਸ਼ਾਂਤੀ। ਤੁਹਾਨੂੰ ਬੱਚਿਆਂ ਨੂੰ ਤਾਂ ਪਤਾ ਹੈ ਸਾਡਾ ਸਵਧਰਮ ਸ਼ਾਂਤ ਹੈ। ਤੁਸੀਂ ਆਤਮਾ ਸਵਰਾਜ ਲੈ ਰਹੀ ਹੋ। ਆਤਮਾ ਹੀ ਸਭ ਕੁੱਝ ਬਣਦੀ ਹੈ। ਆਤਮਾ ਬੈਰਿਸਟੀਰ ਬਣਦੀ ਹੈ। ਆਤਮਾ ਕਹਿੰਦੀ ਹੈ ਸਾਨੂੰ ਰਾਜ ਚਾਹੀਦਾ ਹੈ। ਪਹਿਲੋਂ ਵੀ ਰਾਜ ਲਿਆ ਸੀ ਬਾਪ ਤੋੰ, ਹੁਣ ਫਿਰ ਲੈਣ ਆਏ ਹਾਂ। ਮਨੁੱਖ ਦੇਹ – ਅਭਿਮਾਨ ਵਿੱਚ ਹਨ ਤਾਂ ਦੁੱਖ ਵਿੱਚ ਹਨ।
ਹੁਣ ਤੁਸੀਂ ਸਮਝਦੇ ਹੋ ਕਿ ਅਸੀਂ ਆਤਮਾ ਹਾਂ, ਆਪਣੇ ਪਰਮਪਿਤਾ ਪਰਮਾਤਮਾ ਤੋਂ ਸਵਰਾਜ ਲੈਣਾ ਹੈ। ਤੁਹਾਨੂੰ ਆਤਮਾ ਨੂੰ ਰਜਾਈ ਚਾਹੀਦੀ ਹੈ। ਇਸ ਸਮੇਂ ਆਤਮਾ ਸਵਰਾਜ ਮੰਗਦੀ ਹੈ – ਬੇਹੱਦ ਦੇ ਬਾਪ ਕੋਲੋਂ। ਸ਼੍ਰੀ ਕ੍ਰਿਸ਼ਨ ਕੋਲ ਤਾਂ ਸਵਰਾਜ ਸੀ ਫਿਰ ਗੁੰਮ ਹੋ ਗਿਆ। ਹੁਣ ਬਾਪ ਆਕੇ ਤੁਹਾਨੂੰ ਆਤਮਾਵਾਂ ਨੂੰ ਰਾਜ ਦਿੰਦੇ ਹਨ, ਇਸਨੂੰ ਰਾਜਯੋਗ ਕਿਹਾ ਜਾਂਦਾ ਹੈ। ਪਰਮਪਿਤਾ ਪ੍ਰਮਾਤਮਾ ਰਾਜਯੋਗ ਸਿਖਾਉਂਦੇ ਹਨ। ਮਨੁੱਖ ਦੇਹ – ਅਭਿਮਾਨੀ ਹੋਣ ਦੇ ਕਾਰਨ ਕਹਿੰਦੇ ਹਨ – ਮੈਂ ਫਲਾਨਾ ਹਾਂ। ”ਮੈਂ” ਦੇਹ ਨੂੰ ਹੀ ਸਮਝ ਲੈਂਦੇ ਹਨ। ਅਸਲ ਵਿੱਚ “ਮੈਂ” “ਮੈਂ” ਆਤਮਾ ਕਰਦੀ ਹੈ। ਆਤਮਾ ਕਹਿੰਦੀ ਹੈ ਇਹ ਚੀਜ਼ ਮੈਂ ਚੁੱਕਦਾ ਹਾਂ। ਫੀਮੇਲ ਕਹੇਗੀ ਮੈਂ ਚੁੱਕਦੀ ਹਾਂ। ਅਸਲ ਵਿੱਚ ਆਤਮਾ ਤਾਂ ਮੇਲ ਹੈ। ਮੈਂ ਆਤਮਾ ਬਾਪ ਦਾ ਬੱਚਾ ਹਾਂ। ਆਤਮਾ ਕਹਿੰਦੀ ਹੈ – ਬਾਬਾ ਅਸੀਂ ਤੁਹਾਡੇ ਕੋਲੋਂ ਸਵਰਾਜ ਲੈ ਰਹੇ ਹਾਂ। ਆਤਮਾ ਨੂੰ ਸਵਰਾਜ ਦਿੰਦੇ ਹਨ ਪਰਮਾਤਮਾ। ਭਗਤੀ ਅਤੇ ਗਿਆਨ ਵਿੱਚ ਦੇਖੋ ਕਿੰਨਾ ਫ਼ਰਕ ਹੈ। ਸ਼ਿਵ ਦਾ ਮੰਦਿਰ ਵੀ ਹੁੰਦਾ ਹੈ। ਸਭ ਤੋਂ ਜ਼ਿਆਦਾ ਘੰਟੇ ਵੀ ਸ਼ਿਵ ਦੇ ਮੰਦਰ ਵਿੱਚ ਹੀ ਵੱਜਦੇ ਹਨ। ਉਨ੍ਹਾਂ ਨੂੰ ਜਗਾਉਂਦੇ ਹਨ। ਜਗਾਉਂਦੇ ਤਾਂ ਸਭ ਨੂੰ ਹਨ। ਸਵੇਰੇ – ਸਵੇਰੇ ਬੈਂਡ ਵਜਾਉਂਦੇ ਹਨ। ਇੱਥੇ ਬਾਪ ਬੱਚਿਆਂ ਨੂੰ ਜਗਾ ਕੇ ਦੇਵਤਾ ਬਣਾਉਂਦੇ ਹਨ। ਘੰਟੇ ਆਦਿ ਵਜਾਉਣ ਦੀ ਕੋਈ ਗੱਲ ਨਹੀਂ। ਬਾਪ ਕਹਿੰਦੇ ਹਨ – ਤੁਹਾਨੂੰ ਸਵਰਾਜ ਚਾਹੀਦਾ ਹੈ ਤਾਂ ਪਹਿਲਾ ਪਵਿੱਤਰ ਬਣੋ। ਏਮ ਓਬਜੇਕ੍ਟ ਬੁੱਧੀ ਵਿੱਚ ਰਹਿੰਦੀ ਹੈ। ਸਟੂਡੈਂਟਸ ਕਹਿਣਗੇ – ਅਸੀਂ ਇਹ ਮੈਟ੍ਰਿਕ ਪਾਸ ਕਰਾਂਗੇ ਫਿਰ ਇਹ ਕਰਾਂਗੇ। ਸੰਨਿਆਸੀ ਚਾਹੁੰਦੇ ਹਨ ਸਾਨੂੰ ਸ਼ਾਂਤੀ ਮਿਲੇ। ਇੱਕ ਕਹਾਣੀ ਵੀ ਹੈ ਨਾ – ਰਾਣੀ ਦੇ ਗਲੇ ਵਿੱਚ ਹਾਰ ਪਿਆ ਸੀ ਲੱਭਦੀ ਸੀ ਬਾਹਰ। ਤਾਂ ਉਹ ਵੀ ਸ਼ਾਤੀ ਨੂੰ ਬਾਹਰ ਲੱਭਦੇ ਹਨ। ਪਰ ਆਤਮਾ ਤਾਂ ਖ਼ੁਦ ਸ਼ਾਂਤ ਸਵਰੂਪ ਹੈ। ਆਤਮਾ ਆਪਣੇ ਸਵਧਾਰਮ ਨੂੰ ਭੁੱਲ ਕੇ ਆਪਣੇ ਨੂੰ ਸ਼ਰੀਰ ਸਮਝ ਬੈਠੀ ਹੈ। ਬਾਪ ਫ਼ਿਰ ਤੋਂ ਸਮ੍ਰਿਤੀ ਦਿਵਾਉਂਦੇ ਹਨ ਕਿ ਤੁਸੀਂ ਆਤਮਾ ਹੋ। ਤੁਸੀਂ ਆਤਮਾਵਾਂ ਨੇ 84 ਜਨਮ ਭੋਗੇ ਹਨ। ਇਹ ਗੱਲਾਂ ਦੂਸਰਾ ਕੋਈ ਸਮਝਾ ਨਾ ਸਕੇ। ਬਾਪ ਕਹਿੰਦੇ ਹਨ – ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ, ਮੈਂ ਦੱਸਦਾ ਹਾਂ। ਤੁਸੀਂ ਹੋ ਬ੍ਰਹਮਾਕੁਮਾਰ – ਬ੍ਰਹਮਾਕੁਮਾਰੀਆਂ। ਬਾਪ ਨੇ ਸਮਝਾਇਆ ਹੈ – ਸਿਵਾਏ ਪਵਿੱਤਰਤਾ ਦੇ ਗਿਆਨ ਦੀ ਧਾਰਨਾ ਨਹੀਂ ਹੋ ਸਕਦੀ। ਕਹਿੰਦੇ ਹਨ ਨਾ – ਸ਼ੇਰਨੀ ਦੇ ਦੁੱਧ ਦੇ ਲਈ ਸੋਨੇ ਦਾ ਭਾਂਡਾ ਚਾਹੀਦਾ ਹੈ। ਤਾਂ ਇਸ ਵਿੱਚ ਵੀ ਸੋਨੇ ਦਾ ਭਾਂਡਾ ਚਾਹੀਦਾ ਹੈ। ਆਤਮਾ ਬਾਪ ਨੂੰ ਯਾਦ ਕਰਨ ਨਾਲ ਸੋਨਾ ਬਣ ਜਾਂਦੀ ਹੈ। ਬਾਪ ਵੀ ਸੱਚਾ ਸੋਨਾ ਹੈ। ਆਤਮਾ ਬਾਪ ਨੂੰ ਯਾਦ ਕਰਦੀ ਹੈ ਤਾਂ ਗਿਆਨ ਆ ਜਾਂਦਾ ਹੈ। ਤੁਸੀਂ ਸੱਚਾ ਸੋਨਾ ਪਵਿੱਤਰ ਸੀ – ਇਹ ਗਿਆਨ ਦਾ ਅਸਰ ਕਿਸੇ ਨੂੰ ਪਤਾ ਨਹੀਂ। ਬਾਪ ਕਹਿੰਦੇ ਹਨ – ਮੈਂ ਤੁਸੀਂ ਆਤਮਾਵਾਂ ਨੂੰ ਸਵਰਾਜ ਦਿੰਦਾ ਹਾਂ। ਇਹ ਸਵਰਾਜ ਮਿਲੇਗਾ ਉਦੋਂ ਜਦੋਂ ਪੁਰਾਣੀ ਸ੍ਰਿਸ਼ਠੀ ਦਾ ਅੰਤ ਅਤੇ ਨਵੀਂ ਸ੍ਰਿਸ਼ਠੀ ਦੀ ਆਦਿ ਹੋਵੇਗੀ। ਮਨੁੱਖਾਂ ਦੀ ਹੱਦ ਦੀ ਰਜਾਈ ਹੈ। ਬੇਹੱਦ ਦੀ ਰਜਾਈ ਮਨੁੱਖਾਂ ਨੂੰ ਕਦੀ ਮਿਲਦੀ ਨਹੀਂ। ਵਿਸ਼ਵ ਦੇ ਮਾਲਿਕ ਬਣ ਨਾ ਸਕਣ। ਤੁਸੀਂ ਬਣਦੇ ਹੋ, ਬਾਪ ਦਵਾਰਾ। ਭਗਵਾਨ ਬਾਪ ਨੂੰ ਹੀ ਤੁਹਾਡੇ 84 ਜਨਮਾਂ ਦਾ ਪਤਾ ਹੈ। ਦੇਵਤਾ ਆਪਣੇ ਜਨਮਾਂ ਨੂੰ ਨਹੀਂ ਜਾਣ ਸਕਦੇ। ਜੇਕਰ ਜਾਣ ਜਾਵੇਂ ਤਾਂ ਦੁਖੀ ਹੋ ਜਾਣ, ਕੀ ਸੀੜੀ ਉਤਰਦੇ ਜਾਵਾਂਗੇ! ਰਜਾਈ ਦਾ ਸੁੱਖ ਹੀ ਗੁੰਮ ਹੋ ਜਾਏ। ਇੱਥੇ ਤੁਹਾਨੂੰ ਪਤਾ ਹੈ। ਜਾਣਦੇ ਹੋ ਕਿ ਅਸੀਂ ਆਤਮਾ ਹਾਂ, ਇਸ ਵਿੱਚ ਸੰਸ਼ੇ ਦੀ ਗੱਲ ਨਹੀਂ। ਇੱਕ ਦੋ ਕੋਲੋਂ ਸੁਣ ਕੇ ਵ੍ਰਿਧੀ ਹੁੰਦੀ ਜਾਂਦੀ ਹੈ। ਇਹ ਦੈਵੀ ਧਰਮ ਦਾ ਝਾੜ ਸਥਾਪਨ ਹੋ ਰਿਹਾ ਹੈ। ਤੁਸੀਂ ਸਮਝ ਸਕਦੇ ਹੋ – ਇਹ ਸਾਡੇ ਬ੍ਰਾਹਮਣ ਕੁਲ ਦਾ ਆਇਆ ਹੋਇਆ ਹੈ। ਇਸਨੇ ਪੂਰੀ ਭਗਤੀ ਕੀਤੀ ਹੈ ਫ਼ਿਰ ਬਾਪ ਕੋਲੋਂ ਵਰਸਾ ਲੈਣ ਆਇਆ ਹੈ। ਗਿਆਨ ਪੂਰਾ ਹੁੰਦਾ ਹੈ ਫਿਰ ਭਗਤੀ ਸ਼ੁਰੂ ਹੁੰਦੀ ਹੈ। ਇਹ ਕਿਸੇ ਨੂੰ ਪਤਾ ਨਹੀਂ ਹੈ। ਮਕਾਨ ਵੀ ਨਵੇਂ ਤੋਂ ਪੁਰਾਣਾ ਹੁੰਦਾ ਹੈ ਨਾ। ਕੱਚੇ ਮਕਾਨ ਦੀ ਉਮਰ ਵੀ ਜ਼ਰੂਰ ਘੱਟ ਹੋਵੇਗੀ। ਅੱਜਕਲ ਮਕਾਨ ਬਹੁਤ ਪੱਕੇ ਬਣਦੇ ਹਨ। ਭਾਵੇਂ ਅਰਥਕੁਵੇਕ ਆਦਿ ਹੋਵੇ ਤਾਂ ਮਕਾਨ ਡਿੱਗੇ ਨਹੀਂ, ਨੁਕਸਾਨ ਨਾ ਹੋਵੇ, ਬਹੁਤ ਮਜ਼ਬੂਤ ਬਣਾਉਂਦੇ ਹਨ। ਫਾਊਂਡੇਸ਼ਨ ਜਾਸਤੀ ਪੱਕਾ ਬਣਾਉਂਦੇ ਹਨ। ਹੁਣ ਫਾਊਂਡੇਸ਼ਨ ਪੈ ਰਿਹਾ ਹੈ – ਸਵਰਾਜ ਦਾ। ਆਤਮਾ ਨੂੰ 21 ਜਨਮ ਦੇ ਲਈ ਰਾਜ ਮਿਲਦਾ ਹੈ। ਇੱਥੇ ਦੀ ਰਜਾਈ ਤੇ ਕੁੱਝ ਹੈ ਨਹੀਂ। ਅੱਜ ਰਜਾਈ ਹੈ ਕੱਲ ਕਿਸੇ ਹੋਰ ਨੇ ਚੜਾਈ ਕੀਤੀ, ਖਲਾਸ। ਫਾਊਂਡੇਸ਼ਨ ਕਿਸੇ ਦਾ ਹੈ ਨਹੀਂ। ਮਨੁੱਖ ਦਾ ਵੀ ਫਾਊਂਡੇਸ਼ਨ ਹੈ ਨਹੀਂ, ਅੱਜ ਹਨ ਕਲ ਮਰ ਜਾਣ। ਹੁਣ ਤੁਹਾਡਾ ਫਾਊਂਡੇਸ਼ਨ ਬਾਬਾ ਪੱਕਾ ਪਾ ਦਿੰਦੇ ਹਨ, ਜੋ 21 ਜਨਮ ਤੁਸੀਂ ਰਾਜ ਭਾਗ ਪਾਉਂਦੇ ਹੋ। ਤੁਹਾਡੀ ਰਜਾਈ ਦਾ ਪੱਕਾ ਫਾਊਂਡੇਸ਼ਨ ਪੈਂਦਾ ਹੈ। ਤੁਹਾਨੂੰ ਕੋਈ ਵੀ ਧਰਤੀ ਦਾ ਤੂਫਾਨ ਹਿਲਾ ਨਾ ਸਕੇ। ਗੀਤਾ ਵਿੱਚ ਵੀ ਕਹਿੰਦੇ ਹਨ ਬਾਬਾ ਸਾਨੂੰ ਸਵਰਾਜ ਦਿੰਦੇ ਹਨ, ਜਿਸਨੂੰ ਕੋਈ ਹਿਲਾ ਨਾ ਸਕੇ। ਇਹੋ ਜਿਹੀ ਬਾਦਸ਼ਾਹੀ ਦਿੰਦੇ ਹਨ ਜੋ ਜਰਾ ਵੀ ਦੁੱਖ ਦੀ ਗੱਲ ਨਹੀਂ ਰਹਿੰਦੀ। ਆਤਮਾ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਨਿਸ਼ਚੇ ਤਾਂ ਹੈ ਨਾ। ਨਿਸ਼ਚੇ ਨਹੀਂ ਹੈ ਤਾਂ ਸਵਰਗ ਵਿੱਚ ਚੱਲਣ ਦੇ ਲਾਇਕ ਨਹੀਂ। ਇਨ੍ਹੇ ਢੇਰ ਬ੍ਰਹਮਕੁਮਾਰ – ਕੁਮਾਰੀਆਂ ਵ੍ਰਿਧੀ ਨੂੰ ਪਾਉਂਦੇ ਹਨ।
ਤੁਸੀਂ ਜਾਣਦੇ ਹੋ ਗਿਆਨ ਦਾ ਸਾਗਰ, ਪਤਿਤ – ਪਾਵਨ ਸਾਨੂੰ ਪੜ੍ਹਾ ਕੇ ਰਾਜਯੋਗ ਸਿਖਾ ਰਹੇ ਹਨ। ਉਹ ਫਿਰ ਕਹਿ ਦਿੰਦੇ ਹਨ ਕ੍ਰਿਸ਼ਨ ਨੇ ਸਿਖਾਇਆ। ਇਹ ਕਿਵੇਂ ਸਮਝਣ ਸ਼ਿਵਬਾਬਾ ਨੇ ਮਨੁੱਖ ਤਨ ਵਿੱਚ ਆਕੇ ਸਿਖਾਇਆ। ਭਾਰਤ ਹੀ ਪਵਿੱਤਰ ਸੀ, ਹੁਣ ਅਪਵਿੱਤਰ ਪਤਿਤ ਹੈ। ਦੇਵਤਾਵਾਂ ਦੇ ਅੱਗੇ ਜਾਕੇ ਉਨ੍ਹਾਂ ਦੀ ਮਹਿਮਾ ਗਾਉਂਦੇ ਹਨ। ਸ਼ਿਵ ਦੇ ਅੱਗੇ ਕਦੀ ਇਸ ਤਰ੍ਹਾਂ ਨਹੀਂ ਗਾਉਣਗੇ – ਤੁਸੀਂ ਸਰਵਗੁਣ ਸੰਪੰਨ, 16 ਕਲਾਂ ਸੰਪੂਰਨ ਹੋ। ਸ਼ਿਵ ਦੀ ਮਹਿਮਾ ਵੱਖ ਹੈ। ਉਹ ਗਿਆਨ ਦਾ ਸਾਗਰ ਹੈ, ਪਤਿਤ ਪਾਵਨ, ਸਰਵ ਦੀ ਸਦਗਾਤੀ ਕਰਨ ਵਾਲਾ, ਸਰਵ ਦੀ ਝੋਲੀ ਭਰਨ ਵਾਲਾ ਭੋਲੇਨਾਥ ਹਨ। ਅਜਿਹੇ ਬਾਪ ਨੂੰ ਸਭ ਭੁੱਲ ਗਏ ਹਨ। ਪਰਮਪਿਤਾ ਪਰਮਾਤਮਾ ਨੂੰ ਪੁਕਾਰਦੇ ਹਨ ਕਿ ਆਕੇ ਦੁੱਖ ਹਰੋ, ਸੁੱਖ ਦਵੋ। ਸੁੱਖ ਕਰਤਾ ਦੁੱਖ ਹਰਤਾ ਤਾਂ ਇੱਕ ਹੀ ਹੈ। ਉਨ੍ਹਾਂ ਦੀ ਹੀ ਸ੍ਰੇਸ਼ਠ ਮੱਤ ਹੈ। ਉਹ ਹੈ ਸ਼੍ਰੀ ਸ਼੍ਰੀ ਭਗਵਾਨ ਦੀ ਮੱਤ, ਜਿਸਦੇ ਨਾਲ ਤੁਸੀਂ ਬੱਚੇ ਵੀ ਸ੍ਰੇਸ਼ਠ ਬਣਦੇ ਹੋ। ਸਰਕਾਰ ਵੀ ਕਹਿੰਦੀ ਹੈ ਕਿ ਭ੍ਰਿਸ਼ਟਾਚਾਰੀ ਦੁਨੀਆਂ ਹੈ। ਹੁਣ ਸ੍ਰੇਸ਼ਠ ਕੌਣ ਬਣਾਵੇ, ਪਤਾ ਨਹੀਂ ਪੇਂਦਾ ਹੈ। ਸਮਝਦੇ ਹਨ ਸਾਧੂ ਲੋਕ ਬਣਾਉਣਗੇ, ਪਰ ਉਹ ਤਾਂ ਸ੍ਰੇਸ਼ਠ ਬਣਾ ਨਹੀਂ ਸਕਦੇ। ਇਹ ਤਾਂ ਬਾਪ ਦਾ ਹੀ ਕੰਮ ਹੈ ਨਾ। ਪਹਿਲਾਂ ਇੱਕ ਰਾਜਾ ਦੇ ਹੀ ਹੁਕਮ ਤੇ ਚੱਲਦੇ ਸਨ। ਸਤਿਯੁਗ ਵਿੱਚ ਤੁਹਾਨੂੰ ਕੋਈ ਵਜ਼ੀਰ ਆਦਿ ਵੀ ਨਹੀਂ ਹੈ। ਬਾਦਸ਼ਾਹੀ ਵਿੱਚ ਵੀ ਤਾਕਤ ਰਹਿੰਦੀ ਹੈ। ਵਜ਼ੀਰ ਦਾ ਨਾਮ ਗਾਇਆ ਹੀ ਨਹੀਂ ਜਾਂਦਾ। ਤੁਸੀਂ ਸਮਝਦੇ ਹੋ ਅਸੀਂ ਵਿਸ਼ਵ ਦੇ ਮਾਲਿਕ ਬਣਕੇ ਰਾਜ ਚਲਾਇਆ ਸੀ। ਇਵੇਂ ਹੀ ਜਾਕੇ ਚਲਾਉਣਾ ਹੈ, ਜਿਵੇਂ ਚਲਾਇਆ ਸੀ। ਬਰੋਬਰ ਸਤਿਯੁਗ ਵਿੱਚ ਰਾਜਧਾਨੀ ਲਕਸ਼ਮੀ – ਨਾਰਾਇਣ ਦਾ ਰਾਜ ਸੀ ਨਾ। ਹਰ ਇੱਕ ਨੂੰ ਆਪਣੀ – ਆਪਣੀ ਰਾਜਧਾਨੀ ਮਿਲੇਗੀ। ਕ੍ਰਿਸ਼ਨ ਨੂੰ ਆਪਣੀ ਰਾਜਧਾਨੀ ਹੋਵੇਗੀ। ਦੂਸਰੇ ਵੀ ਰਾਜੇ ਹੁੰਦੇ ਹਨ ਨਾ। ਘੱਟ ਤੋਂ ਘੱਟ 8 ਤਾਂ ਹਨ ਨਾ, ਫਿਰ ਹਨ 108, ਅੱਗੇ ਚੱਲ ਕੇ ਪਤਾ ਲੱਗ ਜਾਏਗਾ। ਇਵੇਂ ਨਹੀਂ ਹੈ ਜੋ ਪਿਛਾੜੀ ਵਿੱਚ ਗਿਆਨ ਦੇਣਾ ਹੈ ਉਹ ਹੁਣੇ ਦੇਣਗੇ। ਜੋ ਜਿਉਣਗੇ, ਬਾਪ ਗਿਆਨ ਦਿੰਦੇ ਰਹਿਣਗੇ। ਦੇਣਾ ਹੀ ਹੈ। ਡਰਾਮੇ ਵਿੱਚ ਨੂੰਧਿਆ ਹੋਇਆ ਹੈ। ਪਰਮਾਤਮਾ ਦਾ ਹੁਣ ਪਾਰਟ ਹੈ। ਇਹ ਗਿਆਨ ਦੇਣ ਦਾ ਪਾਰਟ ਹੁਣ ਨੂੰਧਿਆ ਹੋਇਆ ਹੈ। ਬਾਪ ਕਹਿੰਦੇ ਹਨ – ਅੱਗੇ ਜਾਕੇ ਤੁਸੀਂ ਸਮਝਣ ਵਾਲੇ ਹੋ। ਦਿਨ – ਪ੍ਰਤੀਦਿਨ ਸਮਝਾਉਂਦੇ ਰਹਿੰਦੇ ਹਨ। ਇਹ ਵੀ ਪਤਾ ਚੱਲੇ ਕਿ ਅਸੀਂ ਉੱਥੇ ਰਾਜਧਾਨੀ ਕਿਵੇਂ ਕਰਦੇ ਹਾਂ। ਸਵਰਾਜ ਕਿਵੇਂ ਹੁੰਦਾ ਹੈ! ਤੁਸੀਂ ਧਿਆਨ ਵਿੱਚ ਜਾਂਦੇ ਹੋ, ਬੈਕੁੰਠ ਵਿੱਚ ਜਾਕੇ ਦੇਖਦੇ ਵੀ ਹੋ, ਕਿਵੇਂ ਉੱਥੇ ਦੇ ਸੋਨੇ ਦੇ ਮਹਿਲ ਹਨ। ਸੋਨਾ ਹੀ ਸੋਨਾ ਹੈ। ਆਪਣੇ ਨੂੰ ਪਾਰਸਪੂਰੀ ਵਿੱਚ ਦੇਖਦੇ ਹੋ। ਸੋਨੇ ਦੀਆਂ ਇੱਟਾਂ ਦੇ ਮਕਾਨ ਬਣ ਰਹੇ ਹਨ। ਸਮਝਦੇ ਹਨ – ਥੋੜੀਆਂ ਇੱਟਾਂ ਲੈ ਜਾਵਾਂਗੇ। ਫਿਰ ਉੱਤਰਦੇ ਹੋ ਤਾਂ ਆਪਣੇ ਨੂੰ ਇੱਥੇ ਦੇਖਦੇ ਹੋ। ਮੀਰਾ ਵੀ ਧਿਆਨ ਕਰਦੇ ਆਪਣੇ ਨੂੰ ਕ੍ਰਿਸ਼ਨ ਦੇ ਨਾਲ ਵੇਖਦੀ ਸੀ। ਤੁਸੀਂ ਸੂਖਸ਼ਮ ਵਤਨ ਵਿੱਚ ਜਾਂਦੇ ਹੋ, ਉੱਥੇ ਹੱਡੀ ਮਾਸ ਨਹੀਂ ਹੁੰਦੀ, ਫਰਿਸ਼ਤੇ ਬਣ ਜਾਂਦੇ ਹੋ। ਬ੍ਰਹਮਾ ਦਾ ਵੀ ਸੂਖਸ਼ਮ ਸ਼ਰੀਰ ਦੇਖਣ ਵਿੱਚ ਆਉਂਦਾ ਹੈ। ਇਹ ਫਰਿਸ਼ਤਾ ਬਣ ਜਾਂਦੇ ਹਨ। ਤੁਸੀਂ ਬਗ਼ੀਚਾ ਆਦਿ ਦੇਖਦੇ ਹੋ। ਇਹ ਬਾਪ ਸਾਕ੍ਸ਼ਾਤ੍ਕਾਰ ਕਰਵਾਉਂਦੇ ਹਨ। ਤੁਸੀਂ ਕਹਿੰਦੇ ਹੋ ਬਾਬਾ ਸਾਨੂੰ ਸ਼ੂਭੀਰਸ ਪਿਲਾਉਂਦੇ ਹਨ। ਹੁਣ ਸੂਕ੍ਸ਼੍ਮਵਤਨ ਵਿੱਚ ਤਾ ਪਿਲਾ ਨਾ ਸਕਣ। ਫ਼ਲ – ਫੁੱਲ ਬੈਕੁੰਠ ਵਿੱਚ ਬੜੇ ਫ਼ਸਟਕਲਾਸ ਹੁੰਦੇ ਹਨ। ਸੂਕ੍ਸ਼੍ਮਵਤਨ ਵਿੱਚ ਤਾਂ ਬਗ਼ੀਚਾ ਨਹੀਂ ਹੋਵੇਗਾ। ਤੁਸੀਂ ਦੱਸਦੇ ਹੋ ਬਗ਼ੀਚੇ ਵਿੱਚ ਗਏ ਫਿਰ ਉੱਥੇ ਪ੍ਰਿੰਸ ਸੀ, ਉਹ ਤਾਂ ਬੈਕੁੰਠ ਹੋ ਗਿਆ ਨਾ! ਬੈਕੁੰਠ ਦਾ ਵੈਭਵ ਇੱਥੇ ਮਿਲ ਨਾ ਸਕੇ। ਉੱਥੇ ਤਾਂ ਫ਼ਸਟਕਲਾਸ ਵੈਭਵ ਹੁੰਦੇ ਹਨ। ਬਾਪ ਕਹਿੰਦੇ ਹਨ – ਮੈਂ ਤੁਹਾਨੂੰ ਬੈਕੁੰਠ ਦਾ ਮਾਲਿਕ ਬਣਾਉਦਾ ਹਾਂ। ਇੱਥੇ ਤਾਂ ਦੁੱਖ ਹੀ ਦੁੱਖ ਹੈ। ਕੋਈ ਵੀ ਅਜਿਹਾ ਮਨੁੱਖ ਨਹੀਂ ਹੈ ਜੋ ਇਵੇਂ ਨਾ ਕਹੇ ਕਿ ਹੇ ਭਗਵਾਨ ਦੁੱਖ ਤੋਂ ਛੁਡਾਓ। ਦੁੱਖ ਵਿੱਚ ਹੀ ਯਾਦ ਕਰਦੇ ਹਨ। ਕ੍ਰਿਸ਼ਨ ਦੇ ਪੁਜਾਰੀ ਕਹਿਣਗੇ – ਕ੍ਰਿਸ਼ਨ ਕਹੋ, ਹਨੁਮਾਨ ਦੇ ਪੁਜਾਰੀ ਹਨੁਮਾਨ ਦੀ ਜੈ ਬੋਲਣਗੇ… ਇੱਥੇ ਬਾਪ ਕਹਿੰਦੇ ਹਨ ਨਿਰੰਤਰ ਮੈਨੂੰ ਬਾਪ ਨੂੰ ਯਾਦ ਕਰੋ। ਇਵੇਂ ਦਾ ਯਾਦ ਕਰੋ ਜੋ ਅੰਤਕਾਲ ਕੋਈ ਵੀ ਸਮ੍ਰਿਤੀ ਨਾ ਆਏ। ਕਾਸ਼ੀ ਕਲਵਟ ਖਾਂਦੇ ਹਨ, ਉਸ ਵਿੱਚ ਕੀਤੇ ਹੋਏ ਪਾਪਾਂ ਦੀ ਅਜਿਹੀ ਮਹਿਸੂਸਤਾ ਆਉਂਦੀ ਹੈ – ਜਿਵੇਂ ਜਨਮ – ਜਨਮਾਂਤਰ ਦੀਆਂ ਸਜਾਵਾਂ ਭੋਗਦੇ ਹਨ। ਬਹੁਤ ਪਾਪ ਕੀਤੇ ਹਨ। ਇਸਨੂੰ ਕਿਹਾ ਹੀ ਜਾਂਦਾ ਹੈ ਪਾਪ ਆਤਮਾਵਾਂ ਦੀ ਦੁਨੀਆਂ। ਆਤਮਾ ਪਾਪੀ ਹੈ। ਆਤਮਾ ਹੀ ਬਾਪ ਨੂੰ ਬੁਲਾਉਂਦੀ ਹੈ – ਹੇ ਪਰਮਪਿਤਾ ਪਰਮਾਤਮਾ, ਹੇ ਪਰਮਧਾਮ ਵਿੱਚ ਰਹਿਣ ਵਾਲੇ ਸ਼ਿਵਬਾਬਾ, ਉਨ੍ਹਾਂ ਦਾ ਅਸਲੀ ਨਾਮ ਤਾਂ ਇੱਕ ਹੀ ਹੈ। ਉਹ ਹੈ ਆਤਮਾਵਾਂ ਦਾ ਬਾਪ। ਰੂਦ੍ਰ ਦੇ ਨਾਲ ਸਾਲੀਗ੍ਰਾਮ ਸ਼ਬਦ ਸ਼ੋਭਦਾ ਨਹੀਂ ਹੈ। ਸ਼ਿਵ ਅਤੇ ਸ਼ਾਲੀਗ੍ਰਾਮ ਸ਼ਬਦ ਸ਼ੋਭਦਾ ਹੈ। ਸ਼ਿਵ ਦਾ ਮਿੱਟੀ ਦਾ ਲਿੰਗ ਬਣਾਉਂਦੇ ਹਨ ਤਾਂ ਸ਼ਾਲੀਗ੍ਰਾਮ ਵੀ ਬਣਾਉਂਦੇ ਹਨ। ਪਤਿਤ – ਪਾਵਨ ਉਹ ਹੀ ਹੈ ਨਾ। ਇੱਥੇ ਯੱਗ ਵੀ ਰੱਚਦੇ ਹਨ। ਭਾਰਤ ਸਭ ਤੋਂ ਉੱਚ ਹੈ ਪਰ ਦੇਵਤਾ ਧਰਮ ਨੂੰ ਭੁੱਲ ਗਏ ਹਨ। ਤੁਹਾਡਾ ਆਦਿ ਸਨਾਤਨ ਦੇਵੀ – ਦੇਵਤਾ ਧਰਮ ਹੈ। ਉਹ ਤਾਂ ਚੱਲਿਆ ਆਉਣਾ ਚਾਹੀਦਾ ਹੈ। ਹਿੰਦੂ ਕੋਈ ਧਰਮ ਥੋੜੀ ਹੀ ਹੈ। ਦੇਵਤਾ ਧਰਮ ਵਾਲੇ ਹੀ ਸਤੋ, ਰਜੋ, ਤਮੋ ਵਿੱਚ ਆਉਂਦੇ ਹਨ। ਜਦੋਂ ਤਮੋ ਵਿੱਚ ਆਉਂਦੇ ਹਨ ਤਾਂ ਆਪਣੇ ਨੂੰ ਦੇਵਤਾ ਕਹਿ ਨਹੀਂ ਸਕਦੇ। ਅਸਲ ਵਿੱਚ ਹਿੰਦੂ ਤਾਂ ਧਰਮ ਹੈ ਨਹੀਂ। ਤਾਂ ਸਮਝਾਇਆ ਜਾਂਦਾ ਹੈ ਕਿ ਤੁਸੀਂ ਦੇਵੀ – ਦੇਵਤਾ ਬਣ ਸਕਦੇ ਹੋ, ਆਕੇ ਸਮਝੋ। ਤਾਂ ਕਹਿ ਦਿੰਦੇ ਹਨ ਫੁਰਸਤ ਕਿੱਥੇ ਹੈ। ਬਾਪ ਕਹਿੰਦੇ ਹਨ – ਮੈਂ ਤੁਹਾਨੂੰ ਆਪਣਾ ਬਣਾਉਂਦਾ ਹਾਂ – ਸ਼ਾਤੀ ਅਤੇ ਸੁੱਖ ਦਾ ਵਰਸਾ ਦੇਣ ਦੇ ਲਈ। ਕਈ ਪਰਿਵਾਰ ਆਪਸ ਵਿੱਚ ਇਕੱਠੇ ਰਹਿੰਦੇ ਹਨ, ਬਹੁਤ ਪਿਆਰ ਨਾਲ ਚੱਲਦੇ ਹਨ। ਸਭ ਨੂੰ ਕਮਾਈ ਇਕੱਠੀ ਹੁੰਦੀ ਹੈ। ਕੋਈ ਹੰਗਾਮਾ ਨਹੀਂ ਰਹਿੰਦਾ ਹੈ, ਪਰ ਇਸ ਨੂੰ ਸਵਰਗ ਤਾਂ ਨਹੀਂ ਕਹਾਂਗੇ ਨਾ। ਸਤਿਯੁਗ ਵਿੱਚ ਇੱਕ ਵੀ ਘਰ ਵਿੱਚ ਬਿਮਾਰ, ਦੁੱਖੀ ਹੁੰਦੇ ਨਹੀਂ। ਨਾਮ ਹੀ ਹੈ ਸਵਰਗ। ਉੱਥੇ ਸਭ ਸੁਖੀ ਰਹਿੰਦੇ ਹਨ। ਬਾਪ ਕੋਲੋਂ ਤੁਸੀਂ ਸਦਾ ਸੁੱਖ ਦਾ ਵਰਸਾ ਲੈਣ ਆਏ ਹੋ। ਤੁਹਾਨੂੰ ਗਿਆਨ ਮਿਲਿਆ ਹੈ। ਕਹਿੰਦੇ ਹਨ ਬਾਬਾ ਤੁਸੀਂ ਪਤਿਤ – ਪਾਵਨ ਹੋ। ਸਾਨੂੰ ਵੀ ਪਾਵਨ ਬਣਾਓ। ਬਾਪ ਦੇ ਨਾਲ ਤੁਸੀਂ ਬੱਚੇ ਵੀ ਖੁਦਾਈ ਖ਼ਿਦਮਗਾਰ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਸਵਰਾਜ ਲੈਣ ਦੇ ਲਈ ਪਵਿੱਤਰਤਾ ਦਾ ਫਾਊਂਡੇਸ਼ਨ ਹੁਣੇ ਤੋਂ ਮਜ਼ਬੂਤ ਕਰਨਾ ਹੈ। ਜਿਵੇਂ ਬਾਪ ਪਤਿਤ – ਪਾਵਨ ਹੈ ਇਵੇਂ ਬਾਪ ਸਮਾਨ ਪਾਵਨ ਬਣਨਾ ਹੈ।
2. ਆਪਣੇ ਸ਼ਾਂਤ ਸਵਧਰਮ ਵਿੱਚ ਸਥਿਤ ਰਹਿਣਾ ਹੈ। ਜਿਨ੍ਹਾਂ ਹੋ ਸਕੇ ਦੇਹ – ਅਭਿਮਾਨ ਛੱਡ ਦੇਹੀ – ਅਭਿਮਾਨੀ ਰਹਿਣਾ ਹੈ। ਡੈੱਡ ਸਾਈਲੈਂਸ ਮਤਲਬ ਅਸ਼ਰੀਰੀ ਰਹਿਣ ਦਾ ਅਭਿਆਸ ਕਰਨਾ ਹੈ।
ਵਰਦਾਨ:-
ਜਿਵੇਂ ਬਾਪ ਲੋਨ ਲੈਂਦਾ ਹੈ, ਬੰਧਨ ਵਿੱਚ ਨਹੀਂ ਆਉਂਦਾ, ਇਸ ਤਰ੍ਹਾਂ ਤੁਸੀਂ ਮਰਜੀਵਾ ਜਨਮ ਵਾਲੇ ਬੱਚੇ ਸ਼ਰੀਰ ਦੇ, ਸੰਸਕਾਰਾਂ ਦੇ, ਸਵਭਾਵ ਦੇ ਬੰਧਨਾਂ ਤੋਂ ਮੁੱਕਤ ਬਣੋਂ, ਜਦੋਂ ਚਾਹੋ ਜਿਵੇਂ ਚਾਹੋ ਉਵੇਂ ਦੇ ਸੰਸਕਾਰ ਬਣਾ ਲਵੋ। ਜਿਸ ਤਰ੍ਹਾਂ ਬਾਪ ਨਿਰਬੰਧਨ ਹੈ ਇਵੇਂ ਨਿਰਬੰਧਨ ਬਣੋ। ਮੂਲਵਤਨ ਦੀ ਸਥਿਤੀ ਵਿੱਚ ਸਥਿਤ ਹੋ ਕੇ ਫਿਰ ਥੱਲੇ ਆ ਜਾਓ। ਆਪਣੇ ਅਨਾਦਿ ਆਦਿ ਸਵਰੂਪ ਦੀ ਸਮ੍ਰਿਤੀ ਵਿੱਚ ਰਹੋ, ਅਵਤਰਿਤ ਹੋਈ ਆਤਮਾ ਸਮਝ ਕੇ ਕਰਮ ਕਰੋ ਤਾਂ ਹੋਰ ਵੀ ਤੁਹਾਨੂੰ ਫਾਲੋ ਕਰਨਗੇ।
ਸਲੋਗਨ:-
➤ Email me Murli: Receive Daily Murli on your email. Subscribe!