19 January 2022 Punjabi Murli Today | Brahma Kumaris

19 January 2022 Punjabi Murli Today | Brahma Kumaris

Read and Listen today’s Gyan Murli in Punjabi 

18 January 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਕੰਮ ਵਿਵਹਾਰ ਕਰਦੇ ਬੁੱਧੀਯੋਗ ਇੱਕ ਬਾਪ ਨਾਲ ਲੱਗਾ ਰਹੇ, ਇਹ ਹੀ ਹੈ ਸੱਚੀ ਯਾਤਰਾ, ਇਸ ਯਾਤਰਾ ਵਿੱਚ ਕਦੀ ਵੀ ਥੱਕਣਾ ਨਹੀਂ"

ਪ੍ਰਸ਼ਨ: -

ਬ੍ਰਾਹਮਣ ਜੀਵਨ ਵਿੱਚ ਉਨਤੀ ਦੇ ਲਈ ਕਿਸ ਗੱਲ ਦਾ ਬਲ ਚਾਹੀਦਾ ਹੈ?

ਉੱਤਰ:-

ਕਈਆਂ ਆਤਮਾਵਾਂ ਦੀ ਆਸ਼ਰੀਵਾਦ ਦਾ ਬਲ ਹੀ ਉਨਤੀ ਦਾ ਸਾਧਨ ਹੈ। ਜਿੰਨਾ ਕਈਆਂ ਦਾ ਕਲਿਆਣ ਕਰੋਗੇ, ਜੋ ਗਿਆਨ – ਰਤਨ ਬਾਪ ਤੋਂ ਮਿਲੇ ਹਨ, ਉਨ੍ਹਾਂ ਦਾ ਦਾਨ ਕਰੋਗੇ ਉਨ੍ਹਾਂ ਕਈਆਂ ਆਤਮਾਵਾਂ ਦੀ ਆਸ਼ੀਰਵਾਦ ਮਿਲੇਗੀ। ਬਾਬਾ ਬੱਚਿਆਂ ਨੂੰ ਰਾਏ ਦਿੰਦੇ ਹਨ ਬੱਚੇ ਪੈਸਾ ਹੈ ਤਾਂ ਸੈਂਟਰ ਖੋਲਦੇ ਜਾਓ। ਹਸਪਤਾਲ ਕਮ ਯੂਨੀਵਰਸਿਟੀ ਖੋਲੋ। ਉਸ ਵਿੱਚ ਜਿਸ ਦਾ ਵੀ ਕਲਿਆਣ ਹੋਵੇਗਾ ਉਸ ਦੀ ਆਸ਼ਰੀਵਾਦ ਮਿਲ ਜਾਵੇਗੀ।

ਗੀਤ:-

ਰਾਤ ਕੇ ਰਾਹੀ ਥੱਕ ਮਤ ਜਾਣਾ..

ਓਮ ਸ਼ਾਂਤੀ ਗੀਤ ਦਾ ਅਰਥ ਤਾਂ ਬੱਚਿਆਂ ਨੂੰ ਆਪੇ ਹੀ ਬੁੱਧੀ ਵਿੱਚ ਆਉਣਾ ਚਾਹੀਦਾ ਹੈ। ਹੁਣ ਅਸੀਂ ਸਭ ਹਾਂ ਰੂਹਾਨੀ ਰਾਹੀ। ਭਗਵਾਨ ਬਾਪ ਦੇ ਕੋਲ ਆਤਮਾਵਾਂ ਨੂੰ ਜਾਣਾ ਹੈ। ਇਵੇਂ ਨਹੀਂ ਕਹਾਂਗੇ ਕਿ ਜੀਵ ਆਤਮਾਵਾਂ ਨੂੰ ਜਾਣਾ ਹੈ। ਜੀਵ ਆਤਮਾਵਾਂ ਨੂੰ ਸ਼ਰੀਰ ਛੱਡਕੇ ਵਾਪਸ ਜਾਣਾ ਹੈ। ਮਨੁੱਖ ਮਰਦੇ ਹਨ ਤਾਂ ਕਹਿੰਦੇ ਹਨ ਫਲਾਣਾ ਬੈਕੁੰਠਵਾਸੀ ਹੋਇਆ। ਪਰ ਤੁਸੀਂ ਜਾਣਦੇ ਹੋ – ਚੰਗੇ ਅਤੇ ਬੁਰੇ ਸੰਸਕਾਰਾਂ ਅਨੁਸਾਰ ਪੁਨਰਜਨਮ ਲੈਣਾ ਪੈਂਦਾ ਹੈ। ਬੁਰੇ ਸੰਸਕਾਰਾਂ ਦੇ ਕਾਰਨ ਤੁਹਾਡੇ ਸਿਰ ਤੇ ਪਾਪਾਂ ਦਾ ਬੋਝ ਚੜ੍ਹਿਆ ਹੋਇਆ ਹੈ। ਭਾਵੇਂ ਇਸ ਜਨਮ ਦਾ ਜਾਂ ਜਨਮ – ਜਨਮਾਂਤ੍ਰ ਦਾ ਚੜ੍ਹਿਆ ਹੋਇਆ ਹੈ। ਉਹ ਹੁਣ ਤੁਹਾਨੂੰ ਯੋਗਬਲ ਨਾਲ ਭਸਮ ਕਰਨਾ ਹੈ। ਬਾਪ ਨੂੰ ਯਾਦ ਕਰਨਾ ਹੈ – ਇਸ ਨੂੰ ਹੀ ਯੋਗ ਅਗਨੀ ਕਿਹਾ ਜਾਂਦਾ ਹੈ। ਕਾਮ ਚਿਤਾ ਤੇ ਬੈਠਣ ਨਾਲ ਪਾਪ ਆਤਮਾ ਬਣਦੇ ਹਨ ਅਤੇ ਇਸ ਯੋਗ ਅਗਨੀ ਤੇ ਫਿਰ ਚੜ੍ਹੇ ਹੋਏ ਪਾਪ ਭਸਮ ਹੁੰਦੇ ਹਨ। ਤਾਂ ਬ੍ਰਾਹਮਣ ਬੱਚੇ ਜਾਣਦੇ ਹਨ ਕਿ ਅਸੀਂ ਰਾਹੀਂ ਹਾਂ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ, ਧੰਧਾ ਆਦਿ ਕਰਦੇ ਸਦਾ ਬੁੱਧੀਯੋਗ ਬਾਪ ਦੇ ਨਾਲ ਹੈ ਤਾਂ ਜਿਵੇਂਕਿ ਅਸੀਂ ਯਾਤਰਾ ਤੇ ਹਾਂ। ਇਸ ਵਿੱਚ ਥੱਕਣਾ ਨਹੀਂ ਹੈ, ਬਹੁਤ ਪੁਰਸ਼ਾਰਥ ਚਾਹੀਦਾ ਹੈ। ਗਿਆਨ ਤਾਂ ਬਹੁਤ ਸਹਿਜ ਹੈ। ਪ੍ਰਾਚੀਨ ਭਾਰਤ ਦੇ ਯੋਗ ਦੀ ਬਹੁਤ ਮਹਿਮਾ ਹੈ। ਪਰ ਉਹ ਗੀਤਾ ਸੁਣਾਉਣ ਵਾਲੇ ਕਦੀ ਵੀ ਇਵੇਂ ਨਹੀਂ ਕਹਿੰਦੇ ਹਨ ਕਿ ਸ਼ਿਵਬਾਬਾ ਨੇ ਯੋਗ ਸਿਖਾਇਆ। ਗੀਤਾ ਵਿੱਚ ਵਿਖਾਇਆ ਹੈ ਇੱਕ ਅਰਜੁਨ ਨੂੰ ਹੀ ਬੈਠ ਕ੍ਰਿਸ਼ਨ ਸੁਣਾਉਂਦੇ ਹਨ। ਅਜਿਹੀ ਤਾਂ ਗੱਲ ਹੈ ਨਹੀਂ। ਇਹ ਤਾਂ ਮਨੁੱਖ ਤੋਂ ਦੇਵਤਾ ਬਣਨਾ ਹੈ ਅਤੇ ਪਾਂਡਵ ਸੈਨਾ ਹੈ ਜ਼ਰੂਰ, ਪਾਂਡਵਾਂ ਦੀ ਸੈਨਾ ਨੂੰ ਹੀ ਨਾਲੇਜ ਮਿਲਦੀ ਹੈ ਅਤੇ ਪਾਂਡਵਪਤੀ ਹੀ ਦਿੰਦੇ ਹਨ। ਮਨੁੱਖਾਂ ਨੂੰ ਕੁਝ ਵੀ ਪਤਾ ਨਹੀਂ ਹੈ। ਅੱਗੇ ਚੱਲਕੇ ਬਹੁਤ ਲੋਕ ਕਹਿਣਗੇ ਬਰੋਬਰ ਗੀਤਾ ਦੇ ਭਗਵਾਨ ਨੇ 5 ਹਜਾਰ ਵਰ੍ਹੇ ਪਹਿਲੇ ਗਿਆਨ ਦਿੱਤਾ ਸੀ। ਪਰ ਇਹ ਪਤਾ ਨਹੀਂ ਹੈ ਕਿ ਕਿਸ ਨੇ ਦਿੱਤਾ ਸੀ। ਕਲਪ ਦੀ ਉੱਮਰ ਦਾ ਵੀ ਪਤਾ ਨਹੀਂ ਹੈ। ਆਪਣੀ – ਆਪਣੀ ਮੱਤ ਦਿੰਦੇ ਰਹਿੰਦੇ ਹਨ – ਗਾਂਧੀ ਗੀਤਾ, ਟੈਗੋਰ ਗੀਤਾ ਅੰਦਰ ਵਿੱਚ ਨਾਮ ਇਹ ਹੀ ਪਾਉਂਦੇ ਹਨ, ਕ੍ਰਿਸ਼ਨ ਭਗਵਾਨੁਵਾਚ ਅਰਜੁਨ ਪ੍ਰਤੀ। ਲੜਾਈ ਵੀ ਵਿਖਾਉਂਦੇ ਹਨ। ਪਰ ਲੜਾਈ ਦੀ ਗੱਲ ਹੈ ਨਹੀਂ। ਇੱਥੇ ਤੁਹਾਡੀ ਹੈ ਯੋਗਬਲ ਦੀ ਗੱਲ। ਉਨ੍ਹਾਂ ਨੇ ਨਾਮ ਲਗਾ ਦਿੱਤਾ ਹੈ ਲੜ੍ਹਾਈ ਦਾ। ਜਿਵੇਂ ਚੰਦ੍ਰਵੰਸ਼ੀ ਰਾਮ ਨੂੰ ਬਾਨ ਆਦਿ ਦਿੱਤੇ ਹਨ। ਅਸਲ ਵਿੱਚ ਗਿਆਨ ਬਾਨ ਦੀ ਗੱਲ ਹੈ। ਉਹ ਨਾਪਾਸ ਹੋਇਆ ਇਸਲਈ ਨਿਸ਼ਾਨੀ ਦੇ ਦਿੱਤੀ ਹੈ। ਤਾਂ ਤ੍ਰੇਤਾਯੁਗੀ ਰਾਮ – ਸੀਤਾ ਦਾ ਵੀ ਚਿੱਤਰ ਦੇਣਾ ਪਵੇ। ਘਰਾਣੇ ਹੁੰਦੇ ਹਨ ਨਾ। ਸੂਰਜਵੰਸ਼ੀ ਘਰਾਣਾ, ਚੰਦ੍ਰਵੰਸ਼ੀ ਘਰਾਣਾ। ਗੀਤਾ ਵਿੱਚ ਤਾਂ ਅਜਿਹੀ ਗੱਲ ਲਿਖੀ ਹੋਈ ਨਹੀਂ ਹੈ ਕਿ ਭਗਵਾਨ ਨੇ ਗੀਤਾ ਸੁਣਾਕੇ ਸੂਰਜਵੰਸ਼ੀ, ਚੰਦ੍ਰਵੰਸ਼ੀ ਰਾਜਧਾਨੀ ਸਥਾਪਨ ਕੀਤੀ। ਇਹ ਤਾਂ ਜ਼ਰੂਰ ਹੈ ਕਿ ਗੀਤਾ ਹੈ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦਾ ਸ਼ਾਸਤਰ, ਉਹ ਹਿੰਦੂ ਕਹਿ ਦਿੰਦੇ ਹਨ। ਆਪਣੇ ਨੂੰ ਦੇਵੀ – ਦੇਵਤਾ ਧਰਮ ਦਾ ਕਹਿ ਨਹੀਂ ਸਕਦੇ ਕਿਓਂਕਿ ਅਪਵਿੱਤਰ ਹਨ। ਇਹ ਜੋ ਕਹਿੰਦੇ ਹਨ ਝੂਠੀ ਮਾਇਆ, ਝੂਠੀ ਕਾਇਆ… ਸੋ ਤਾਂ ਬਿਲਕੁਲ ਠੀਕ ਹੈ। ਝੂਠ ਖੰਡ ਵਿੱਚ ਝੂਠੇ ਹੀ ਰਹਿਣਗੇ। ਸੱਚਖੰਡ ਵਿੱਚ ਹੈ ਸੱਚ। ਸੱਚਖੰਡ ਸਥਾਪਨ ਕਰਨ ਵਾਲਾ ਸੱਚ ਦੱਸਦੇ ਹਨ। ਭਾਰਤ ਜੋ ਪੂਜਯ ਸੀ ਉਹ ਹੀ ਹੁਣ ਪੁਜਾਰੀ ਬਣ ਗਿਆ ਹੈ। ਪੂਜਯ ਜੋ ਹੋਕੇ ਗਏ ਹਨ, ਉਨ੍ਹਾਂ ਦੀ ਪੂਜਾ ਕਰ ਰਹੇ ਹਨ। ਜੋ ਪੂਜੀਏ ਘਰਾਣਾ ਸੀ ਉਹ ਹੁਣ ਪੁਜਾਰੀ ਹੈ ਇਸਲਈ ਗਾਇਆ ਜਾਂਦਾ ਹੈ ਆਪੇ ਹੀ ਪੂਜਯ ਆਪ ਹੀ ਪੁਜਾਰੀ। ਪੂਜਯ ਡਾਇਨੈਸਟੀ ਸੀ, ਹੁਣ ਕਲਯੁਗ ਵਿੱਚ ਹਨ ਪੁਜਾਰੀ, ਸ਼ੂਦ੍ਰ ਡਾਇਨੈਸਟੀ। ਸੂਰਜਵੰਸ਼ੀ ਕੁਲ, ਚੰਦ੍ਰਵੰਸ਼ੀ ਕੁਲ। ਤੁਸੀਂ ਬੱਚਿਆਂ ਨੂੰ ਸਮਝਾਉਣਾ ਹੈ ਕਿ ਭਾਰਤ ਅਜਿਹਾ ਸੀ। ਚਿੱਤਰ ਤਾਂ ਹਨ ਨਾ। ਸਤਿਯੁਗ ਵਿੱਚ ਭਾਰਤ ਮਾਲਾਮਾਲ ਸੀ। ਇਹ ਬੇਹੱਦ ਦੀ ਹਿਸਟਰੀ – ਜਾਗਰਫ਼ੀ ਕੋਈ ਵੀ ਨਹੀਂ ਜਾਣਦੇ ਹਨ। ਇਹ ਵਰਨ ਵੀ ਸਮਝਾਉਣ ਦੇ ਲਈ ਜ਼ਰੂਰੀ ਹਨ। ਅਸੀਂ ਬ੍ਰਾਹਮਣ ਹਾਂ ਉੱਚ ਤੇ ਉੱਚ, ਇਸ ਨੂੰ ਕਹਾਂਗੇ ਨਵਾਂ ਉੱਚ ਵਰਨ। ਜਦ ਸ਼ਾਦੀ ਕਰਦੇ ਹਨ ਤਾਂ ਵੀ ਕੁਲ ਨੂੰ ਵੇਖਦੇ ਹਨ ਨਾ। ਤਾਂ ਤੁਹਾਡਾ ਕੁਲ ਬਹੁਤ ਉੱਚਾ ਹੈ। ਭਾਵੇਂ ਬ੍ਰਾਹਮਣ ਤਾਂ ਦੁਨੀਆਂ ਵਿੱਚ ਉਹ ਵੀ ਬਹੁਤ ਹਨ। ਪਰ ਸੰਗਮ ਤੇ ਬ੍ਰਹਮਾ ਦੀ ਸੰਤਾਨ ਬ੍ਰਾਹਮਣ ਕੁਲ ਹੁੰਦਾ ਹੈ। ਉਹ ਇਹ ਨਹੀਂ ਜਾਣਦੇ, ਇਹ ਨਵੀਂ ਗੱਲ ਹੈ ਨਾ। ਮਨੁੱਖ ਸਮਝਦੇ ਹਨ ਇਨ੍ਹਾਂ ਦੀ ਸ਼ਾਇਦ ਆਪਣੀ ਨਵੀਂ ਗੀਤਾ ਬਣੀ ਹੋਈ ਹੈ। ਇਹ ਤਾਂ ਤੁਸੀਂ ਬੱਚੇ ਜਾਣਦੇ ਹੋ ਬਾਪ ਰਾਜਯੋਗ ਸਿਖਾ ਰਹੇ ਹਨ। ਅਸੀਂ ਸੋ ਦੇਵਤਾ ਬਣ ਰਹੇ ਹਾਂ। ਅਸੀਂ ਰਜਾਈ ਸਥਾਪਨ ਕਰ ਰਹੇ ਹਾਂ, ਇਵੇਂ ਹੋਰ ਕੋਈ ਕਹਿ ਨਾ ਸਕੇ। ਉਹ ਤਾਂ ਜੋ ਪਾਸਟ ਹੋ ਗਏ ਹਨ ਉਨ੍ਹਾਂ ਦੀ ਕਥਾਵਾਂ ਬੈਠ ਸੁਣਾਉਂਦੇ ਹਨ। ਇੱਥੇ ਅਸੀਂ ਮਹਿਮਾ ਤਾ ਗੀਤਾ ਦੀ ਹੀ ਕਰਦੇ ਹਾਂ। ਤਾਂ ਮਨੁੱਖ ਸਮਝਦੇ ਹਨ ਇਹ ਗੀਤਾ ਨੂੰ ਮੰਨਦੇ ਹਨ। ਤੁਸੀਂ ਜਾਣਦੇ ਹੋ ਉਹ ਹੈ ਭਗਤੀ ਮਾਰਗ ਦੀ ਗੀਤਾ। ਪਰ ਜਿਸ ਨੇ ਗੀਤਾ ਸੁਣਾਈ, ਉਨ੍ਹਾਂ ਤੋਂ ਤੁਸੀਂ ਹੁਣ ਡਾਇਰੈਕਟ ਸੁਣ ਰਹੇ ਹੋ। ਬੰਦਰ ਸੈਨਾ ਵੀ ਮਸ਼ਹੂਰ ਹੈ। ਚਿੱਤਰ ਵੀ ਵਿਖਾਉਂਦੇ ਹਨ ਹਿਯਰ ਨੋ ਇਵਿਲ, ਸੀ ਨੋ ਇਵਿਲ… ਹੁਣ ਬੰਦਰ ਨੂੰ ਤਾਂ ਇਹ ਨਹੀਂ ਕਹਾਂਗੇ। ਜਰੂਰ ਮਨੁੱਖ ਦੇ ਲਈ ਹੋਵੇਗਾ। ਭਾਵੇਂ ਸੂਰਤ ਮਨੁੱਖ ਦੀ ਹੈ ਪਰ ਸੀਰਤ ਬੰਦਰ ਦੀ ਹੈ ਇਸਲਈ ਹਿਊਮਨ ਬੰਦਰਾਂ ਨੂੰ ਕਿਹਾ ਜਾਂਦਾ ਹੈ – ਬੁਰਾ ਨਾ ਸੁਣੋ, ਕੰਨ ਬੰਦ ਕਰ ਦੋ।

ਤੁਸੀਂ ਬੱਚੇ ਜਾਣਦੇ ਹੋ ਇਹ ਹੈ ਪੁਰਾਣਾ ਸ਼ਰੀਰ ਇਸ ਨੂੰ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ। ਕੋਈ ਦੀ ਇਸਤਰੀ ਮਰਦੀ ਹੈ ਤਾਂ ਕਹਿੰਦੇ ਹਨ ਪੁਰਾਣੀ ਜੁੱਤੀ ਗਈ, ਫਿਰ ਨਵੀਂ ਖ੍ਰ੍ਰੀਦ ਲਵਾਂਗੇ। ਸ਼ਿਵਬਾਬਾ ਨੂੰ ਤਾਂ ਚਾਹੀਦੀ ਵੀ ਪੁਰਾਣੀ ਜੁੱਤੀ ਹੈ। ਨਵੀਂ ਜੁੱਤੀ ਮਤਲਬ ਨਵਾਂ ਸ਼ਰੀਰ ਉਸ ਵਿੱਚ ਤਾਂ ਆਉਣਾ ਨਹੀਂ ਹੈ। ਜੋ ਨਵੇਂ ਤੇ ਨਵਾਂ ਸੀ ਉਹ ਹੀ ਹੁਣ ਪੁਰਾਣਾ ਹੋਇਆ ਹੈ। ਬਾਬਾ ਕਹਿੰਦੇ ਹਨ ਨੰਬਰ ਵਨ ਵਿੱਚ 84 ਜਨਮ ਇਸ ਨੇ ਲਏ ਹਨ। ਜੋ ਨੰਬਰ ਵਨ ਪਾਵਨ, ਸਰਵਗੁਣ ਸੰਪੰਨ ਹੈ… ਉਨ੍ਹਾਂ ਨੂੰ ਵੀ ਪਤਿਤ ਬਣਨਾ ਪਵੇ, ਤਾਂ ਫਿਰ ਪਾਵਨ ਬਣੇ। 84 ਜਨਮਾਂ ਦਾ ਹਿਸਾਬ ਹੈ ਨਾ। ਆਪ ਹੀ ਪੂਜਯ… ਉਹ ਹੀ ਸ਼੍ਰੀ ਨਾਰਾਇਣ ਜਦ ਖੁਦ ਪੁਜਾਰੀ ਬਣਦੇ ਹਨ ਤਾਂ ਨਾਰਾਇਣ ਦੀ ਬੈਠ ਪੂਜਾ ਕਰਦੇ ਹਨ। ਵੰਡਰ ਹੈ ਨਾ। ਪਿਛਾੜੀ ਦੇ ਜਨਮ ਵਿੱਚ ਵੀ ਲਕਸ਼ਮੀ – ਨਾਰਾਇਣ ਦੀ ਪੂਜਾ ਕਰਦੇ ਸੀ। ਪਰ ਵੇਖਿਆ ਲਕਸ਼ਮੀ ਦਾਸੀ ਬਣ ਪੈਰ ਦਬਾ ਰਹੀ ਹੈ ਤਾਂ ਉਹ ਚੰਗਾ ਨਹੀਂ ਲੱਗਿਆ। ਤਾਂ ਲਕਸ਼ਮੀ ਦਾ ਚਿੱਤਰ ਉਡਾਕੇ ਸਿਰਫ ਨਾਰਾਇਣ ਦਾ ਰੱਖ ਦਿੱਤਾ। ਉਹ ਹੀ ਆਤਮਾ ਫਿਰ ਪੁਜਾਰੀ ਤੋਂ ਪੂਜਯ ਬਣਦੀ ਹੈ, ਤਤ੍ਵਮ। ਸਿਰਫ ਇੱਕ ਤਾਂ ਨਹੀਂ ਹੋਵੇਗਾ ਨਾ। ਸਤਿਯੁਗ ਵਿੱਚ ਬੱਚੇ ਪੈਦਾ ਹੋਣਗੇ ਤਾਂ ਉਹ ਵੀ ਪ੍ਰਿੰਸ ਪ੍ਰਿੰਸੇਜ ਹੋਣਗੇ ਨਾ। ਹੁਣ ਤੁਸੀਂ ਬੱਚਿਆਂ ਦਾ ਬਾਪ ਸ਼ਿੰਗਾਰ ਕਰ ਰਹੇ ਹਨ ਵਾਪਿਸ ਲੈ ਚੱਲਣ ਦੇ ਲਈ। ਜਾਣਦੇ ਹੋ ਕਿ ਅਸੀਂ ਸ੍ਵਰਗ ਦੇ ਮਾਲਿਕ ਬਣ ਰਹੇ ਹਾਂ। ਪੁਨਰਜਨਮ ਸਤਿਯੁਗ ਵਿੱਚ ਮਿਲੇਗਾ। ਹੁਣ ਸਥਾਪਨਾ ਹੋ ਰਹੀ ਹੈ। ਤੁਸੀਂ ਜਾਣਦੇ ਹੋ ਕਿ ਬਰੋਬਰ ਅਜਿਹਾ ਅਟਲ – ਅਖੰਡ, ਸੁੱਖ – ਸ਼ਾਂਤੀ ਦਾ ਰਾਜ ਸੀ। ਤੁਸੀਂ ਕੋਈ ਨੂੰ ਵੀ ਇਹ ਸਮਝਾ ਸਕਦੇ ਹੋ ਕਿ ਅਸੀਂ ਰਾਜਯੋਗ ਪ੍ਰੈਕਟੀਕਲ ਵਿੱਚ ਸਿੱਖ ਰਹੇ ਹਾਂ। ਕੋਈ ਕਹਿੰਦੇ ਹਨ ਕਿ ਫਲਾਣੇ ਸੰਤ ਦੇ ਕੋਲ ਗਏ, ਸਾਨੂੰ ਬਹੁਤ ਸ਼ਾਂਤੀ ਮਿਲੀ ਪਰ ਇਹ ਤਾਂ ਹੋਈ ਅਲਪਕਾਲ ਸ਼ਨਭੰਗੁਰ ਦੀ ਸ਼ਾਂਤੀ। ਕਰਕੇ 10 – 20 ਨੂੰ ਮਿਲੇਗੀ। ਇੱਥੇ ਤਾ ਦੁਨੀਆਂ ਦਾ ਸਵਾਲ ਹੈ। ਸੱਚੀ – ਸੱਚੀ ਸ਼ਾਂਤੀ ਤਾਂ ਸਤਿਯੁਗ ਵਿੱਚ ਹੀ ਰਹਿੰਦੀ ਹੈ। ਜੋ ਸਿਆਣੇ ਬੱਚੇ ਹਨ ਉਹ ਕਲਪ ਪਹਿਲੇ ਮੁਅਫਿਕ ਆਪਣਾ ਪੁਰਸ਼ਾਰਥ ਕਰ ਰਹੇ ਹਨ। ਕਈ ਨਵੀਂ – ਨਵੀਂ ਗੋਪਿਕਾਵਾਂ ਨੂੰ ਘਰ ਬੈਠ ਇੱਕ ਵਾਰ ਗਿਆਨ ਮਿਲਦਾ ਹੈ ਤਾਂ ਖੁਸ਼ੀ ਦਾ ਪਾਰਾ ਚੜ੍ਹ ਜਾਂਦਾ ਹੈ। ਕਲ ਇੱਕ ਯੁਗਲ ਬਾਬਾ ਦੇ ਕੋਲ ਆਇਆ, ਬਾਬਾ ਨੇ ਸਮਝਾਇਆ – ਬੱਚੇ ਤੁਸੀਂ ਬਾਪ ਤੋਂ ਬੇਹੱਦ ਦਾ ਵਰਸਾ ਨਹੀਂ ਲਵੋਗੇ। ਅੱਧਾ ਕਲਪ ਨਰਕ ਵਿੱਚ ਗੋਤੇ ਖਾਕੇ ਦੁਖੀ ਹੋਏ ਹੋ, ਹੁਣ ਇੱਕ ਜਨਮ ਵਿਸ਼ ਛੱਡ ਨਹੀਂ ਸਕਦੇ ਹੋ? ਸ੍ਵਰਗ ਦਾ ਮਾਲਿਕ ਬਣਨ ਦੇ ਲਈ ਪਵਿੱਤਰ ਨਹੀਂ ਬਣੋਗੇ। ਬੋਲਿਆ – ਹੈ ਤਾਂ ਡਿਫੀਕਲਟ। ਬਾਬਾ ਨੇ ਕਿਹਾ ਕਾਮ ਚਿਤਾ ਤੇ ਬੈਠਣ ਲਈ ਜਿਸਮਾਨੀ ਬ੍ਰਾਹਮਣ ਨੇ ਤੁਹਾਡਾ ਹਥਿਆਲਾ ਬੰਨਿਆ, ਹੁਣ ਤੁਸੀਂ ਗਿਆਨ ਚਿਤਾ ਤੇ ਬੈਠ ਸ੍ਵਰਗ ਦੇ ਮਹਾਰਾਜਾ ਮਹਾਰਾਣੀ ਬਣੋ। ਤਾਂ ਕਿਹਾ ਤੁਹਾਨੂੰ ਸਹਾਇਤਾ ਦੇਣੀ ਪਵੇਗੀ। ਬਾਬਾ ਨੇ ਕਿਹਾ – ਸ਼ਿਵਬਾਬਾ ਨੂੰ ਯਾਦ ਕਰਦੇ ਰਹੋਗੇ ਤਾਂ ਜਰੂਰ ਸਹਾਇਤਾ ਮਿਲੇਗੀ। ਬੋਲਿਆ ਹਾਂ ਯਾਦ ਕਰਾਂਗਾ। ਝੱਟ ਬਾਪ ਤੋਂ ਹਥਿਆਲਾ ਬੰਨਿਆ, ਅੰਗੂਠੀ ਵੀ ਪਹਿਨੀ। ਇਹ ਬਾਪਦਾਦਾ ਹੈ ਨਾ। ਬੇਹੱਦ ਦਾ ਬਾਪ ਕਹਿੰਦੇ ਹਨ ਬੱਚੇ ਤੁਸੀਂ ਪਵਿੱਤਰ ਨਹੀਂ ਬਣੋਗੇ ਤਾਂ ਸ੍ਵਰਗ ਵਿੱਚ ਵੀ ਨਹੀਂ ਚਲ ਸਕੋਗੇ। ਇਹ ਅੰਤਿਮ ਜਨਮ ਪਵਿੱਤਰ ਨਹੀਂ ਬਣਨ ਤੇ ਤੁਸੀਂ ਰਜਾਈ ਗਵਾ ਬੈਠੋਗੇ। ਇੰਨਾ ਥੋੜਾ ਸਮੇਂ ਵੀ ਤੁਸੀਂ ਪਵਿੱਤਰ ਨਹੀਂ ਬਣ ਸਕਦੇ ਹੋ! ਬਾਬਾ ਤੁਹਾਡਾ ਗਿਆਨ – ਯੋਗ ਨਾਲ ਸ਼ਿੰਗਾਰ ਕਰ ਰਹੇ ਹਨ। ਤੁਸੀਂ ਅਜਿਹੇ ਲਕਸ਼ਮੀ – ਨਾਰਾਇਣ ਬਣ ਜਾਂਦੇ ਹੋ। ਜੇਕਰ ਬਾਪ ਦਾ ਨਹੀਂ ਮੰਨਿਆ ਤਾਂ ਸਮਝਾਂਗੇ ਇਨ੍ਹਾਂ ਵਰਗਾ ਮਹਾਂਮੂਰਖ ਦੁਨੀਆਂ ਕੋਈ ਨਹੀਂ ਹੈ। ਇੱਕ ਹੁੰਦੇ ਹਨ ਹੱਦ ਦੇ ਮੂਰਖ, ਦੂਜੇ ਹੁੰਦੇ ਹਨ ਬੇਹੱਦ ਦੇ ਮੂਰਖ। ਇੱਥੇ ਤੇ ਇਵੇਂ ਨਹੀਂ ਬੈਠ ਸਕਦੇ ਹਨ, ਜੋ ਵਾਯੂਮੰਡਲ ਨੂੰ ਖਰਾਬ ਕਰਨ। ਹੰਸ ਮੰਡਲੀ ਵਿੱਚ ਮਲੇਛ ਬੈਠ ਨਾ ਸਕਣ। ਬਾਪ ਕਿੰਨਾ ਸ਼ਿੰਗਾਰ ਕਰ ਲਕਸ਼ਮੀ – ਨਾਰਾਇਣ ਜਿਹਾ ਬਣਾਉਂਦੇ ਹਨ ਅਤੇ ਮਾਇਆ ਫਿਰ ਬਿਲਕੁਲ ਕੰਗਾਲ ਵਰਥ ਨਾਟ ਪੈਣੀ ਬਣਾ ਦਿੰਦੀ ਹੈ। ਭਾਵੇਂ ਕੋਈ ਦੇ ਕੋਲ 50 ਕਰੋੜ ਹਨ ਤਾਂ ਵੀ ਵਰਥ ਨਾਟ ਪੈਨੀ ਹੈ ਕਿਓਂਕਿ ਇਹ ਸਭ ਤਾਂ ਭਸਮ ਹੋਣਾ ਹੈ। ਨਾਲ ਵਿੱਚ ਤਾਂ ਸੱਚੀ ਕਮਾਈ ਹੀ ਚੱਲੇਗੀ।

ਬਾਬਾ ਰਾਏ ਦਿੰਦੇ ਹਨ ਬੱਚੇ ਸੈਂਟਰਜ਼ ਖੋਲਦੇ ਜਾਓ। ਮਨੁੱਖਾਂ ਦਾ ਬੈਠ ਸ਼ਿੰਗਾਰ ਕਰੋ। ਪਰ ਯੂਨੀਵਰਸਿਟੀ ਕਮ ਹਸਪਤਾਲ ਖੋਲਣ ਵਾਲਾ ਵੀ ਚੰਗਾ ਹੋਵੇ, ਜੋ ਕਿਸੇ ਨੂੰ ਸਮਝਾ ਸਕੇ ਜਾਂ ਦੂਜੇ ਨੂੰ ਖੋਲਕੇ ਦਵੇ ਤਾਂ ਉਹ ਬੈਠ ਸਮਝਾਵੇ। ਤਾਂ ਉਨ੍ਹਾਂ ਦੀ ਆਸ਼ਰੀਵਾਦ ਤੋਂ ਵੀ ਭਰਪੂਰ ਹੋ ਜਾਣਗੇ। ਬਲ ਤਾਂ ਮਿਲਦਾ ਹੈ ਨਾ। 21 ਜਨਮ ਦੇ ਲਈ ਫਾਇਦਾ ਹੈ। ਇਵੇਂ ਦਾ ਕੋਈ ਹੋਵੇਗਾ ਜੋ ਬਾਪ ਦੀ ਸ਼੍ਰੀਮਤ ਤੇ ਨਾ ਚੱਲੇ। ਕਦਮ – ਕਦਮ ਤੇ ਬਾਪ ਦੀ ਸ਼੍ਰੀਮਤ ਤੇ ਚਲਣਾ ਚਾਹੀਦਾ ਹੈ। ਵਿਘਨ ਤਾਂ ਪੈਣਗੇ ਹੀ। ਬੰਧੇਲੀ ਗੋਪਿਕਾਵਾਂ ਤੇ ਕਿੰਨੇ ਸਿਤਮ ਹੁੰਦੇ ਹਨ, ਇਸ ਵਿੱਚ ਨਿਰਭੈ ਹੋਣਾ ਹੁੰਦਾ ਹੈ। ਬਾਪ ਦੀ ਮਹਿਮਾ ਹੈ – ਨਿਰਭੈ, ਨਿਰਵੈਰ… ਸਾਡਾ ਕੋਈ ਨਾਲ ਵੈਰ ਨਹੀਂ। ਬਾਪ ਸ਼ਿੰਗਾਰ ਕਰਾਉਂਦੇ ਹਨ ਤਾਂ ਉਨ੍ਹਾਂ ਦੀ ਸਰਵਿਸ ਸਵੀਕਾਰ ਕਰਨੀ ਚਾਹੀਦੀ ਹੈ। ਬਾਬਾ ਕਿਓਂ ਨਹੀਂ ਅਸੀਂ ਤੁਹਾਡੀ ਸ਼੍ਰੀਮਤ ਤੇ ਚੱਲਾਂਗੇ! ਸਾਡਾ ਤਾਂ ਇਸ ਵਿੱਚ ਬਹੁਤ ਕਲਿਆਣ ਹੈ। ਸਾਡੇ ਪਿੱਛੇ ਬੱਚਿਆਂ ਆਦਿ ਦਾ ਵੀ ਕਲਿਆਣ ਹੈ। ਹਰ ਇੱਕ ਨੂੰ ਸੱਚੀ ਯਾਤਰਾ ਤੇ ਚਲਣ ਦਾ ਰਸਤਾ ਦੱਸਣਾ ਚਾਹੀਦਾ ਹੈ। ਝਗੜਾ ਹੋਵੇਗਾ, ਅਬਲਾਵਾਂ ਨੂੰ ਸਹਿਣ ਕਰਨਾ ਪੈਂਦਾ ਹੈ। ਨਹੀਂ ਮੰਨਦੇ ਹਨ ਤਾਂ ਸਮਝੋ ਸਾਡੇ ਕੁਲ ਦਾ ਨਹੀਂ ਹੈ। ਮਿਹਨਤ ਕਰਨੀ ਪੈਂਦੀ ਹੈ। ਕਿੱਥੇ ਤੋਂ ਸਾਡੇ ਕੁਲ ਦਾ ਨਿਕਲ ਪਵੇ ਫਿਰ ਭਾਵੇਂ ਪ੍ਰਜਾ ਲਾਇਕ ਵੀ ਬਣੇ। ਹੋਰਾਂ ਨੂੰ ਵੀ ਪ੍ਰਜਾ ਲਾਇਕ ਬਣਾਵੇ, ਇਹ ਵੀ ਚੰਗਾ ਹੈ। ਪ੍ਰਜਾ ਵੀ ਤਾਂ ਬਣਨੀ ਹੈ ਨਾ। ਮਨੁੱਖ ਤੋਂ ਦੇਵਤਾ ਬਨਾਉਣਾ, ਇਹ ਕੰਮ ਬਾਪ ਦੇ ਸਿਵਾਏ ਕੋਈ ਕਰ ਨਹੀਂ ਸਕਦਾ। ਤੁਸੀਂ ਬ੍ਰਾਹਮਣ ਹੋ ਉੱਚ ਤੇ ਉੱਚ। ਉਹ ਹਨ ਨੀਚ ਤੇ ਨੀਚ, ਤੁਸੀਂ ਹੰਸ ਉਹ ਬਗੁਲੇ। ਤਾਂ ਜ਼ਰੂਰ ਝਗੜਾ ਹੋਵੇਗਾ। ਅਤਿਆਚਾਰ ਹੋਣਗੇ। ਮਾਇਆ ਰਾਵਣ ਨੇ ਸਭ ਨੂੰ ਬਰਬਾਦ ਕਰ ਦਿੱਤਾ ਹੈ, ਬਾਪ ਆਕੇ ਆਬਾਦ ਕਰਦੇ ਹਨ। ਸਾਲਵੈਂਟ ਬਨਾਉਂਦੇ ਹਨ। ਪਿਛਾੜੀ ਵਿਚ ਬਾਦਸ਼ਾਹੀ ਤੁਹਾਡੀ ਹੋਵੇਗੀ। ਲੜਾਈ ਦੇ ਬਾਦ ਭਾਰਤ ਮਾਲਾਮਾਲ ਬਣਦਾ ਹੈ, ਉਹ ਤਾਂ ਜਾਣਦੇ ਨਹੀਂ ਕਿ ਇਸ ਮਹਾਭਾਰੀ ਲੜਾਈ ਦੇ ਬਾਦ ਹੀ ਭਾਰਤ ਸ੍ਵਰਗ ਬਣਦਾ ਹੈ। ਤਾਂ ਹੁਣ ਬੱਚਿਆਂ ਨੂੰ ਬਹੁਤ ਚੰਗਾ ਪੁਰਸ਼ਾਰਥ ਕਰਨਾ ਹੈ। ਭਾਸ਼ਣ ਵੀ ਰਿਫਾਇਨ ਕਰਨਾ ਚਾਹੀਦਾ ਹੈ। ਸ਼ੰਖ ਧਵਨੀ ਕਰਨੀ ਹੈ। ਨਹੀਂ ਤਾਂ ਕਹਿਣਗੇ ਇਨ੍ਹਾਂ ਦੇ ਕੋਲ ਸ਼ੰਖ ਨਹੀਂ ਹੈ। ਭਾਵੇਂ ਕਮਲ ਫੁੱਲ ਸਮਾਨ ਹਨ, ਚੱਕਰ ਵੀ ਹੈ ਪਰ ਸ਼ੰਖ ਨਹੀਂ ਹੈ। ਬਾਬਾ ਕਹਿੰਦੇ ਗਿਆਨੀ ਤੂੰ ਆਤਮਾ ਹੀ ਮੈਨੂੰ ਪ੍ਰਿਯ ਹਨ। ਗੋਪੀਆਂ ਵੀ ਮੁਰਲੀ ਤੇ ਮਸਤ ਹੁੰਦੀ ਸੀ। ਕ੍ਰਿਸ਼ਨ ਨੇ ਤਾਂ ਮੁਰਲੀ ਨਹੀਂ ਸੁਣਾਈ। ਇਹ ਹੈ ਸ਼੍ਰੀਕ੍ਰਿਸ਼ਨ ਦੀ ਆਤਮਾ ਦਾ ਅੰਤਿਮ ਜਨਮ। ਜੋ ਚੱਕਰ ਲਗਾਕੇ ਆਈ, ਹੁਣ ਇਨ੍ਹਾਂ ਨੂੰ ਨਾਲੇਜ ਮਿਲੀ ਹੈ। ਤੁਸੀਂ ਜਾਣਦੇ ਹੋ ਇਹ ਹੈ ਪੁਰਾਣੀ ਦੁਨੀਆਂ, ਇਨ੍ਹਾਂ ਨੂੰ ਫਾਰਕਤੀ ਦੇਣੀ ਹੈ। ਹੁਣ ਤੁਸੀਂ ਨਵੀਂ ਦੁਨੀਆਂ ਦੇ ਮਾਲਿਕ ਬਣ ਰਹੇ ਹੋ। ਵਿਨਾਸ਼ ਦੇ ਪਹਿਲੇ ਪੁਰਾਣੀ ਦੁਨੀਆਂ ਨੂੰ ਫਾਰਕਤੀ ਦਿੰਦੇ ਹੋ। ਜੇਕਰ ਫਾਰਕਤੀ ਨਹੀਂ ਦੇਵੋਗੇ ਤਾਂ ਨਵੀਂ ਦੁਨੀਆਂ ਨਾਲ ਵੀ ਯੋਗ ਨਹੀਂ ਲੱਗੇਗਾ। ਰਾਵਣਪੁਰੀ ਵਿੱਚ 63 ਜਨਮ ਦੁੱਖ ਭੋਗਦੇ ਹਨ। ਹੁਣ ਇਸ ਨੂੰ ਫਾਰਕਤੀ ਦੇ ਦਵੋ। ਦੇਹ ਸਹਿਤ ਜੋ ਕੁਝ ਵੀ ਹੈ ਇਨ੍ਹਾਂ ਸਾਰਿਆਂ ਨੂੰ ਫ਼ਾਰਕਤੀ ਦਵੋ ਫਿਰ ਤੁਸੀਂ ਇਕੱਲੀ ਆਤਮਾ ਬਣ ਮੇਰੇ ਕੋਲ ਆ ਜਾਓਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਗਿਆਨੀ ਤੂੰ ਆਤਮਾ ਬਣ ਸ਼ੰਖ – ਧਵਨੀ ਕਰਨੀ ਹੈ। ਹਰ ਇੱਕ ਨੂੰ ਸੱਚੀ ਯਾਤਰਾ ਸਿਖਾਉਣੀ ਹੈ। ਆਪਣੀ ਪ੍ਰਜਾ ਤਿਆਰ ਕਰਨੀ ਹੈ।

2. ਬੁੱਧੀ ਤੋਂ ਪੁਰਾਣੀ ਦੁਨੀਆਂ ਨੂੰ ਫਾਰਕਤੀ ਦੇਣਾ ਹੈ, ਨਵੀਂ ਦੁਨੀਆਂ ਨਾਲ ਬੁੱਧੀਯੋਗ ਲਗਾਉਣਾ ਹੈ। ਨਿਰਭੈ, ਨਿਰ – ਵੈਰ ਬਣਨਾ ਹੈ।

ਵਰਦਾਨ:-

ਪ੍ਰਵ੍ਰਿਤੀ ਵਿੱਚ ਰਹਿੰਦੇ ਬੰਧਨਮੁਕੱਤ ਬਣਨ ਦੇ ਲਈ ਸੰਕਲਪ ਨਾਲ ਵੀ ਕਿਸੀ ਸੰਬੰਧ ਵਿੱਚ, ਆਪਣੀ ਦੇਹ ਵਿੱਚ ਅਤੇ ਪਦਾਰਥਾਂ ਵਿੱਚ ਫਸਣਾ ਨਹੀਂ। ਸੰਕਲਪ ਵਿੱਚ ਵੀ ਕੋਈ ਬੰਧਨ ਆਕ੍ਰਸ਼ਿਤ ਨਾ ਕਰੇ ਕਿਓਂਕਿ ਸੰਕਲਪ ਵਿੱਚ ਆਵੇਗਾ ਤਾਂ ਸੰਕਲਪ ਦੇ ਬਾਦ ਫਿਰ ਕਰਮ ਵਿੱਚ ਵੀ ਆ ਜਾਵੇਗਾ ਇਸਲਈ ਵਿਅਕਤ ਭਾਵ ਵਿੱਚ ਆਉਂਦੇ ਵੀ, ਵਿਅਕਤ ਭਾਵ ਦੀ ਆਕਰਸ਼ਣ ਵਿੱਚ ਨਹੀਂ ਆਉਣਾ, ਤੱਦ ਹੀ ਨਿਆਰੀ ਅਤੇ ਪਿਆਰੀ ਅਵਿਅਕਤ ਸਥਿਤੀ ਦਾ ਅਨੁਭਵ ਕਰ ਸਕੋਂਗੇ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ

ਪਰਮਾਤਮ ਪਿਆਰ ਵਿੱਚ ਹਮੇਸ਼ਾ ਲਵਲੀਨ, ਖੋਏ ਹੋਏ ਰਹੋ ਤਾਂ ਚਿਹਰੇ ਦੀ ਝਲਕ ਅਤੇ ਫ਼ਲਕ, ਅਨੁਭੂਤੀ ਦੀ ਕਿਰਨਾਂ ਇੰਨੀ ਸ਼ਕਤੀਸ਼ਾਲੀ ਹੋਣਗੀਆਂ ਜੋ ਕੋਈ ਵੀ ਸੱਮਸਿਆ ਕੋਲ ਆਉਣਾ ਤਾਂ ਦੂਰ ਪਰ ਅੱਖ ਉਠਾਕੇ ਵੀ ਨਹੀਂ ਵੇਖ ਸਕਦੀ। ਕਿਸੀ ਵੀ ਤਰ੍ਹਾਂ ਦੀ ਮਿਹਨਤ ਅਨੁਭਵ ਨਹੀਂ ਹੋਵੇਗੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top