19 February 2022 Punjabi Murli Today | Brahma Kumaris

Read and Listen today’s Gyan Murli in Punjabi 

18 February 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸਦਾ ਇਸੀ ਨਸ਼ੇ ਵਿੱਚ ਰਹੋ ਕਿ ਗਿਆਨ ਸਾਗਰ ਬਾਪ ਨੇ ਗਿਆਨ ਦੇਕੇ ਸਾਨੂੰ ਸਵਦਰਸ਼ਨ ਚੱਕਰਧਾਰੀ, ਤ੍ਰਿਕਾਲਦਰਸ਼ੀ ਬਣਾਇਆ ਹੈ, ਅਸੀਂ ਹਾਂ ਬ੍ਰਹਮਾ ਵੰਸ਼ੀ ਬ੍ਰਾਹਮਣ"

ਪ੍ਰਸ਼ਨ: -

ਤੁਸੀਂ ਬੱਚੇ ਬ੍ਰਾਹਮਣ ਬਣਦੇ ਹੀ ਪਦਮਾਪਦਮ ਭਾਗਿਆਸ਼ਾਲੀ ਬਣ ਜਾਂਦੇ ਹੋ – ਕਿਵੇਂ?

ਉੱਤਰ:-

ਬ੍ਰਾਹਮਣ ਬਣਨਾ ਮਤਲਬ ਸੇਕੇਂਡ ਵਿੱਚ ਜੀਵਨਮੁਕਤੀ ਪ੍ਰਾਪਤ ਕਰਨਾ ਹੈ। ਬਾਪ ਦਾ ਬੱਚਾ ਬਣਿਆ ਅਤੇ ਵਰਸੇ ਦਾ ਅਧਿਕਾਰ ਮਿਲਿਆ। ਤਾਂ ਜੀਵਨਮੁਕਤੀ ਤੁਹਾਡਾ ਹੱਕ ਹੈ, ਇਸਲਈ ਤੁਸੀਂ ਪਦਮਾਪਦਮ ਭਾਗਿਆਸ਼ਾਲੀ ਹੋ। ਬਾਕੀ ਇਸ ਮ੍ਰਿਤੂਲੋਕ ਵਿੱਚ ਤਾ ਕੋਈ ਸੋਭਾਗਸ਼ਾਲੀ ਵੀ ਨਹੀਂ। ਅਕਾਲੇ ਮ੍ਰਿਤੂ ਹੁੰਦਾ ਰਹਿੰਦਾ ਹੈ। ਤੁਸੀਂ ਬੱਚੇ ਹੁਣ ਕਾਲ ਤੇ ਜਿੱਤ ਪਾਉਂਦੇ ਹੋ। ਤੁਹਾਨੂੰ ਤ੍ਰਿਕਾਲਦਰਸ਼ੀ – ਪਣੇ ਦਾ ਵੀ ਗਿਆਨ ਹੈ। ਸ਼ਿਵਬਾਬਾ 21 ਜਨਮਾਂ ਦੇ ਲਈ ਤੁਹਾਡੀ ਝੋਲੀ ਭਰ ਰਹੇ ਹਨ।

ਓਮ ਸ਼ਾਂਤੀ ਬੱਚੇ ਸਮਝਦੇ ਹਨ ਕਿ ਅਸੀਂ ਕੰਡਿਆਂ ਤੋਂ ਫੁੱਲ ਬਣ ਰਹੇ ਹਾਂ ਮਤਲਬ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਬੱਚੇ ਜਾਣਦੇ ਹਨ ਇਹ ਕੰਡਿਆਂ ਦਾ ਜੰਗਲ ਹੈ। ਹੁਣ ਫਿਰ ਫੁੱਲਾਂ ਦੇ ਬਗੀਚੇ ਵਿੱਚ ਜਾਣਾ ਹੈ। ਇਹ ਦਿੱਲੀ ਵੀ ਕੋਈ ਸਮੇਂ ਪਰੀਸਤਾਨ ਸੀ। ਤੁਸੀਂ ਬੱਚੇ ਰਾਜ ਕਰਦੇ ਸੀ ਜਦ ਕਿ ਦੇਵਤੇ ਸਨ। ਫਿਰ ਕੋਈ ਰਾਜਾ, ਮਹਾਰਾਜਾ ਦੇ ਰੂਪ ਵਿੱਚ, ਕੋਈ ਪ੍ਰਜਾ ਦੇ ਰੂਪ ਵਿੱਚ। ਇਹ ਤਾਂ ਸਭ ਜਾਣਦੇ ਹਨ ਕਿ ਬਰੋਬਰ ਹੁਣ ਸ੍ਰਿਸ਼ਟੀ ਕਬਰਿਸਤਾਨ ਹੋਣੀ ਹੈ। ਉਨ੍ਹਾਂ ਤੇ ਤੁਸੀਂ ਪਰੀਸਤਾਨ ਬਨਾਓਗੇ। ਤੁਸੀਂ ਜਾਣਦੇ ਹੋ ਇਹ ਸਾਰੀ ਦੁਨੀਆਂ ਹੀ ਨਵੀਂ ਬਣਦੀ ਹੈ। ਜਮੁਨਾ ਦੇ ਕੰਠੇ ਤੇ ਰਾਧੇ ਕ੍ਰਿਸ਼ਨ, ਲਕਸ਼ਮੀ – ਨਾਰਾਇਣ ਸਨ। ਇਵੇਂ ਨਹੀਂ ਰਾਧੇ ਕ੍ਰਿਸ਼ਨ ਰਾਜ ਕਰਦੇ ਹਨ। ਨਹੀਂ, ਰਾਧੇ ਦੂਜੀ ਰਾਜਧਾਨੀ ਦੀ ਸੀ, ਕ੍ਰਿਸ਼ਨ ਦੂਜੀ ਰਾਜਧਾਨੀ ਦੇ ਸਨ। ਦੋਵਾਂ ਦਾ ਫਿਰ ਸਵੰਬਰ ਹੋਇਆ। ਸਵੰਬਰ ਦੇ ਬਾਦ ਫਿਰ ਇਹ ਹੀ ਲਕਸ਼ਮੀ – ਨਾਰਾਇਣ ਬਣਦੇ ਹਨ ਫਿਰ ਇਸ ਪਰੀਸਤਾਨ ਵਿੱਚ, ਜਮੁਨਾ ਦੇ ਕੰਠੇ ਤੇ ਰਾਜ ਕਰਦੇ ਹਨ। ਇਹ ਗੱਦੀ ਬਹੁਤ ਪੁਰਾਣੀ ਹੈ। ਆਦਿ ਸਨਾਤਨ ਦੇਵੀ ਦੇਵਤਾਵਾਂ ਦੀ ਗੱਦੀ ਬਣਦੀ ਆਈ ਹੈ। ਪਰ ਇਨ੍ਹਾਂ ਗੱਲਾਂ ਨੂੰ ਸਿਰਫ ਤੁਸੀਂ ਬੱਚੇ ਹੀ ਜਾਣਦੇ ਹੋ। ਤੁਸੀਂ ਹੀ ਆਪਣਾ ਪਰੀਸਤਾਨ ਬਣਾ ਰਹੇ ਹੋ। ਰਾਜਧਾਨੀ ਸਥਾਪਨ ਕਰ ਰਹੇ ਹੋ। ਕਿਵੇਂ? ਯੋਗਬਲ ਨਾਲ। ਦੇਵੀ ਦੇਵਤਾਵਾਂ ਦੀ ਰਾਜਧਾਨੀ ਦੀ ਲੜਾਈ ਨਾਲ ਨਹੀਂ ਸਥਾਪਨ ਹੋਈ ਸੀ। ਤੁਸੀਂ ਇੱਥੇ ਸਿੱਖਣ ਆਏ ਹੋ ਰਾਜਯੋਗ ਬਲ, ਜੋ 5 ਹਜਾਰ ਵਰ੍ਹੇ ਪਹਿਲੇ ਸਿੱਖੇ ਸੀ। ਤੁਸੀਂ ਕਹੋਗੇ ਹਾਂ ਬਾਬਾ ਕਲਪ ਪਹਿਲੇ ਵੀ ਅੱਜ ਦੇ ਹੀ ਦਿਨ ਇਸੀ ਸਮੇਂ ਅਸੀਂ ਬਾਬਾ ਤੋਂ ਪੜ੍ਹਨਾ ਸਿੱਖੇ ਸੀ। ਇੱਥੇ ਸਿਰਫ ਬੱਚੇ ਹੀ ਆਉਂਦੇ ਹਨ। ਬੱਚਿਆਂ ਦੇ ਬਿਨਾ ਬਾਪ ਹੋਰ ਕੋਈ ਨਾਲ ਗੱਲ ਕਰ ਨਾ ਸਕੇ। ਬਾਪ ਕਹਿੰਦੇ ਹਨ ਮੈਂ ਬੱਚਿਆਂ ਨੂੰ ਹੀ ਸਿਖਾਉਂਦਾ ਹਾਂ। ਤੁਹਾਨੂੰ ਕਿੰਨਾ ਨਸ਼ਾ ਹੋਣਾ ਚਾਹੀਦਾ ਹੈ। ਗਿਆਨ ਦਾ ਸਾਗਰ ਬਾਪ ਹੈ, ਉਨ੍ਹਾਂ ਨੂੰ ਹੀ ਗਿਆਨ ਗਿਆਨੇਸ਼ਵਰ ਕਹਿੰਦੇ ਹਨ, ਇਸ ਦਾ ਅਰਥ ਹੈ ਈਸ਼ਵਰ ਜੋ ਗਿਆਨ ਦਾ ਸਾਗਰ ਹੈ, ਉਹ ਇਸ ਸਮੇਂ ਤੁਹਾਨੂੰ ਗਿਆਨ ਦਿੰਦੇ ਹਨ। ਕਿਹੜਾ ਗਿਆਨ? ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ। ਤੁਸੀਂ ਬੱਚੇ ਸਵਦਰਸ਼ਨ ਚੱਕਰਧਾਰੀ ਬਣਦੇ ਹੋ। ਤੁਸੀਂ ਬ੍ਰਹਮਾ ਵੰਸ਼ੀ ਹੋ। ਵਿਸ਼ਨੂੰਵੰਸ਼ੀ ਜੋ ਰਾਜ ਕਰਨਗੇ, ਉਹ ਸਵਦਰਸ਼ਨ ਚੱਕਰਧਾਰੀ, ਤ੍ਰਿਕਾਲਦਰਸ਼ੀ ਨਹੀਂ ਹਨ। ਤੁਸੀਂ ਬ੍ਰਹਮਾ ਵੰਸ਼ੀ ਹੋ ਸੋ ਫਿਰ ਦੇਵਤਾ ਬਣੋਂਗੇ। ਅਸੀਂ ਸੋ ਸੂਰਜਵੰਸ਼ੀ ਸੀ ਫਿਰ ਚੰਦਰਵੰਸ਼ੀ ਵਿੱਚ ਗਏ ਫਿਰ ਵੈਸ਼ਵੰਸ਼ੀ, ਸ਼ੂਦ੍ਰ ਵੰਸ਼ੀ ਬਣੇ। ਹੁਣ ਫਿਰ ਤੋਂ ਅਸੀਂ ਬ੍ਰਾਹਮਣ ਵੰਸ਼ੀ ਬਣੇ ਹਾਂ। ਤੁਸੀਂ ਬਰੋਬਰ ਜਾਣਦੇ ਹੋ ਕਿ ਅਸੀਂ ਸਵਦਰਸ਼ਨ ਚੱਕਰਧਾਰੀ ਹਾਂ। ਸਾਰੇ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ ਸਾਡੇ ਵਿੱਚ ਹੈ। ਇਨ੍ਹਾਂ ਤੋਂ ਹੀ ਫਿਰ ਚਕ੍ਰਵਰਤੀ ਰਾਜਾ ਰਾਣੀ ਬਣਨਗੇ। ਇਹ ਨਾਲੇਜ਼ ਸਾਰੇ ਧਰਮ ਵਾਲਿਆਂ ਦੇ ਲਈ ਹੈ। ਸ਼ਿਵਬਾਬਾ ਸਭ ਨੂੰ ਕਹਿੰਦੇ ਹਨ – ਇਨ੍ਹਾਂ ਬ੍ਰਹਮਾ ਨੂੰ ਵੀ ਕਹਿੰਦੇ ਹਨ, ਇਨ੍ਹਾਂ ਦੀ ਆਤਮਾ ਵੀ ਹੁਣ ਸੁਣ ਰਹੀ ਹੈ। ਤੁਸੀਂ ਹੁਣ ਬ੍ਰਾਹਮਣ ਹੋ। ਹਰ ਇੱਕ ਮਨੁੱਖ ਮਾਤਰ ਸ਼ਿਵਬਾਬਾ ਦਾ ਬੱਚਾ ਵੀ ਹੈ ਤਾਂ ਬ੍ਰਹਮਾ ਬਾਬਾ ਦਾ ਬੱਚਾ ਵੀ ਹੈ। ਬ੍ਰਹਮਾ ਹੈ ਗ੍ਰੇਟ – ਗ੍ਰੇਟ ਗ੍ਰੈੰਡ ਫਾਦਰ, ਜਿਸਮਾਨੀ ਅਤੇ ਸ਼ਿਵਬਾਬਾ ਹੈ ਸਭ ਦਾ ਰੂਹਾਨੀ ਬਾਪ। ਸ਼ਿਵਬਾਬਾ ਨੂੰ ਪ੍ਰਜਾਪਿਤਾ ਨਹੀਂ ਕਹਾਂਗੇ। ਸ਼ਿਵਬਾਬਾ ਆਤਮਾਵਾਂ ਦਾ ਬਾਪ ਹੈ। ਬਾਪ ਕਹਿੰਦੇ ਹਨ ਮੈਂ ਭਾਰਤਵਾਸੀਆਂ ਨੂੰ ਰਾਜ ਭਾਗ ਦਿੰਦਾ ਹਾਂ, ਹੀਰੇ ਵਰਗਾ ਸਦਾ ਸੁਖੀ ਬਣਾਉਂਦਾ ਹਾਂ, 21 ਜਨਮਾਂ ਦੇ ਲਈ ਵਰਸਾ ਦਿੰਦਾ ਹਾਂ। ਫਿਰ ਉਹ ਜਦੋਂ ਪੂਜੀਏ ਤੋਂ ਪੁਜਾਰੀ ਬਣਦੇ ਹਨ ਤਾਂ ਮੇਰੀ ਗਲਾਨੀ ਕਰਨ ਲਗ ਪੈਂਦੇ ਹਨ। ਬਾਪ ਕਹਿੰਦੇ ਹਨ – ਕਿੰਨਾ ਉੱਚਾ ਮੈਂ ਤੁਹਾਡਾ ਬਾਪ ਹਾਂ, ਮੈਂ ਹੀ ਭਾਰਤ ਨੂੰ ਹੈਵਿਨ ਪੈਰਾਡਾਈਜ਼ ਬਣਾਉਂਦਾ ਹਾਂ। ਤੁਸੀਂ ਫਿਰ ਸਰਵਵਿਆਪੀ ਕਹਿ ਗਲਾਨੀ ਕਰਦੇ ਹੋ। 5 ਹਜਾਰ ਵਰ੍ਹੇ ਪਹਿਲੇ ਭਾਰਤ ਸ੍ਵਰਗ ਸੀ। ਕਲ ਦੀ ਗੱਲ ਹੈ। ਤੁਸੀਂ ਹੀ ਰਾਜ ਕਰਦੇ ਸੀ, ਸੋਝਰਾ ਸੀ, ਅੱਜ ਹਨ੍ਹੇਰਾ ਹੈ। ਪਰ ਸਮਝਦੇ ਹਨ ਇਹ ਹੀ ਸ੍ਵਰਗ ਹੈ। ਭਾਰਤਵਾਸੀ ਗਾਉਂਦੇ ਹਨ ਨਵੀਂ ਦੁਨੀਆਂ ਵਿੱਚ ਨਵਾਂ ਭਾਰਤ ਰਾਮਰਾਜ ਹੋਵੇ। ਮਨੁੱਖ ਫਿਰ ਇਸਨੂੰ ਹੀ ਨਵਾਂ ਸਮਝ ਰਹੇ ਹਨ। ਇਹ ਤਾਂ ਡਰਾਮਾ ਹੈ। ਇਸ ਸਮੇਂ ਮਾਇਆ ਦਾ ਪਿਛਾੜੀ ਦਾ ਪੰਪ ਹੈ। ਹੁਣ ਰਾਵਣ ਰਾਜ ਮੁਰਦਾਬਾਦ ਅਤੇ ਰਾਮਰਾਜ ਜਿੰਦਾਬਾਦ ਹੋਣਾ ਹੈ। ਰਾਮਰਾਜ ਕੋਈ ਰਾਮ ਸੀਤਾ ਦੇ ਰਾਜ ਨੂੰ ਨਹੀਂ ਕਿਹਾ ਜਾਂਦਾ ਹੈ। ਸੂਰਜਵੰਸ਼ੀ ਰਾਜ ਨੂੰ ਹੀ ਰਾਮਰਾਜ ਕਿਹਾ ਜਾਂਦਾ ਹੈ। ਤੁਸੀਂ ਆਏ ਹੋ ਸੂਰਜਵੰਸ਼ੀ ਰਾਜਾ ਰਾਣੀ ਬਣਨ ਦੇ ਲਈ। ਇਹ ਰਾਜਯੋਗ ਹੈ। ਇਹ ਨਾਲੇਜ ਕੋਈ ਬ੍ਰਹਮਾ ਜਾਂ ਕ੍ਰਿਸ਼ਨ ਨਹੀਂ ਪੜ੍ਹਾਉਂਦੇ ਹਨ। ਇਹ ਤਾਂ ਪਰਮਪਿਤਾ ਪਰਮਾਤਮਾ ਹੀ ਪੜ੍ਹਾਉਂਦੇ ਹਨ। ਪਤਿਤ – ਪਾਵਨ ਉਹ ਬਾਪ ਹੈ, ਸਾਰੇ ਵਿਸ਼ਵ ਨੂੰ ਹੈਵਿਨ ਬਣਾਉਣ ਵਾਲਾ, ਸੁੱਖ – ਸ਼ਾਂਤੀ ਦੇਣ ਵਾਲਾ ਹੈ। ਇਹ ਭਾਰਤ ਪਹਿਲੇ ਸੁੱਖਧਾਮ ਸੀ। ਆਉਂਦੇ ਤਾਂ ਸਭ ਸ਼ਾਂਤੀਧਾਮ ਤੋਂ ਹਨ। ਅਹਿਮ ਆਤਮਾ ਪਹਿਲੇ ਸ਼ਾਂਤੀਧਾਮ ਵਿੱਚ ਰਹਿਣ ਵਾਲੀ ਹੈ। ਆਤਮਾ ਸੋ ਪਰਮਾਤਮਾ ਨਹੀਂ ਹੈ। ਅਹਿਮ ਆਤਮਾ ਸੂਰਜਵੰਸ਼ੀ ਸੀ ਫਿਰ ਸ਼ਤ੍ਰੀ, ਵੈਸ਼, ਸ਼ੂਦਰ ਬਣੇ। ਹੁਣ ਫਿਰ ਬ੍ਰਾਹਮਣ ਵੰਸ਼ ਵਿੱਚ ਆਏ ਹਾਂ। ਇਹ ਚੱਕਰ ਮਤਲਬ ਬਾਜ਼ੋਲੀ ਦਾ ਖੇਡ ਹੈ। ਪਹਿਲੇ – ਪਹਿਲੇ ਹਨ ਚੋਟੀ ਬ੍ਰਾਹਮਣ ਫਿਰ ਸ਼ਤ੍ਰੀ, ਟੋਟਲ 84 ਜਨਮ ਭੋਗਣੇ ਪੈਂਦੇ ਹਨ। ਬੱਚੇ, ਇਸ ਵਿੱਚ ਮੁੰਝਣ ਦੀ ਕੋਈ ਗੱਲ ਨਹੀਂ ਹੈ। ਸੇਕੇਂਡ ਵਿੱਚ ਜੀਵਨਮੁਕਤੀ। ਬਾਪ ਦਾ ਬੱਚਾ ਬਣਿਆ ਅਤੇ ਵਰਸੇ ਦੇ ਲਾਇਕ ਹੋ ਗਿਆ। ਮਾਂ ਦੇ ਗਰਭ ਤੋਂ ਨਿਕਲਿਆ ਅਤੇ ਵਰਸਾ ਲਿੱਤਾ। ਇਹ ਵੀ ਸੇਕੇਂਡ ਦੀ ਗੱਲ ਹੈ। ਜਨਕ ਨੂੰ ਸੇਕੇਂਡ ਵਿੱਚ ਜੀਵਨਮੁਕਤੀ ਮਿਲੀ ਨਾ। ਤੁਸੀਂ ਵੀ ਈਸ਼ਵਰ ਦੇ ਬਣੇ ਤਾਂ ਜੀਵਨਮੁਕਤੀ ਤੁਹਾਡਾ ਹੱਕ ਹੈ। ਤੁਸੀਂ ਅਮਰਲੋਕ ਦੇ ਮਾਲਿਕ ਬਣਦੇ ਹੋ, ਇਹ ਹੈ ਮ੍ਰਿਤੂਲੋਕ। ਤੁਹਾਡੇ ਤੋਂ ਸੋਭਾਗਸ਼ਾਲੀ ਹੋਰ ਕੋਈ ਹੈ ਨਹੀਂ। ਇੱਥੇ ਤਾਂ ਅਕਾਲੇ ਮ੍ਰਿਤੂ ਹੋ ਜਾਂਦਾ ਹੈ। ਹੁਣ ਤੁਸੀਂ ਕਾਲ ਤੇ ਵਿਜੇ ਪਾਉਂਦੇ ਹੋ। ਬਾਪ ਕਾਲਾਂ ਦੇ ਕਾਲ ਹਨ, ਤਾਂ ਉਸ ਬਾਪ ਤੋਂ ਤੁਹਾਨੂੰ ਕਿੰਨਾਂ ਵਰਸਾ ਮਿਲਦਾ ਹੈ। ਤੁਹਾਨੂੰ ਸਾਰਿਆਂ ਧਰਮਾਂ ਨੂੰ ਵੀ ਜਾਨਣਾ ਚਾਹੀਦਾ ਹੈ ਇਸਲਈ ਇਹ ਚਿੱਤਰ ਬਣਾਏ ਹਨ। ਇਹ ਪਾਠਸ਼ਾਲਾ ਹੈ। ਕੌਣ ਪੜਾਉਂਦੇ ਹਨ? ਭਗਵਾਨੁਵਾਚ, ਕ੍ਰਿਸ਼ਨ ਨਹੀਂ ਪੜ੍ਹਾਉਦੇ। ਗਿਆਨ ਦਾ ਸਾਗਰ ਕ੍ਰਿਸ਼ਨ ਨਹੀਂ ਹੈ। ਉਹ ਤਾਂ ਪਰਮਪਿਤਾ ਪਰਮਾਤਮਾ ਹੈ, ਉਹ ਹੀ ਤੁਹਾਨੂੰ ਗਿਆਨ ਦੇ ਰਹੇ ਹਨ । ਤੁਸੀਂ ਹੋ ਗਿਆਨ ਗੰਗਾਵਾਂ। ਦੇਵਤਾਵਾਂ ਵਿੱਚ ਤਾਂ ਇਹ ਗਿਆਨ ਹੁੰਦਾ ਹੀ ਨਹੀਂ। ਤੁਸੀਂ ਬ੍ਰਾਹਮਣਾਂ ਵਿੱਚ ਇਹ ਗਿਆਨ ਹੈ, ਤ੍ਰਿਕਾਲਦਰਸ਼ੀਪਣੇ ਦਾ। ਤੁਸੀਂ ਹੀ ਇਸ ਸਮੇਂ ਇਹ ਗਿਆਨ ਸਿੱਖਕੇ ਵਰਸਾ ਪਾਉਂਦੇ ਹੋ। ਰਾਜਯੋਗ ਸਿੱਖ ਸ੍ਵਰਗ ਦੇ ਰਾਜਾ ਰਾਣੀ ਬਣਦੇ ਹੋ।

ਤੁਸੀਂ ਜਾਣਦੇ ਹੋ ਅਸੀਂ ਬਾਬਾ ਦਵਾਰਾ ਕਾਲ ਤੇ ਜਿੱਤ ਪਾਵਾਂ ਗੇ। ਉੱਥੇ ਤੁਹਾਨੂੰ ਸਾਕਸ਼ਾਤਕਾਰ ਹੋਵੇਗਾ ਤਾਂ ਇਹ ਪੁਰਾਣਾ ਸ਼ਰੀਰ ਛੱਡ ਜਾਕੇ ਛੋਟਾ ਬੱਚਾ ਬਣੋਂਗੇ। ਸੱਪ ਦਾ ਮਿਸਾਲ… ਇਹ ਸਭ ਮਿਸਾਲ ਤੁਹਾਡੇ ਲਈ ਹੀ ਹੈ। ਇਹ ਹੀ ਭਾਰਤ ਪਹਿਲੇ ਸ਼ਿਵਾਲਾ ਸੀ। ਚੈਤੰਨ ਦੇਵੀ ਦੇਵਤਾਵਾਂ ਦਾ ਰਾਜ ਸੀ, ਜਿਨ੍ਹਾਂ ਦੇ ਮੰਦਿਰ ਬਣਾਏ ਹੋਏ ਹਨ। ਸ਼ਿਵਬਾਬਾ ਆਕੇ ਸ਼ਿਵਾਲਾ ਬਣਾਉਂਦੇ ਹਨ। ਰਾਵਣ ਫਿਰ ਵੇਸ਼ਾਲਿਆ ਬਣਾਉਂਦੇ ਹਨ। ਵੱਡੇ – ਵੱਡੇ ਵਿਦਵਾਨ – ਪੰਡਿਤ ਇਹ ਨਹੀਂ ਜਾਣਦੇ ਕਿ ਰਾਵਣ ਕੀ ਚੀਜ਼ ਹੈ। ਤੁਸੀਂ ਜਾਣਦੇ ਹੋ ਰਾਵਣ ਦਾ ਅੱਧਾਕਲਪ ਰਾਜ ਚਲਦਾ ਹੈ। ਦਿੱਲੀ ਤੇ ਪਹਿਲੇ ਗੌਡ ਗੌਡੇਜ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਕਹਿੰਦੇ ਵੀ ਹਨ ਕਰਾਈਸਟ ਤੋਂ 3 ਹਜਾਰ ਵਰ੍ਹੇ ਪਹਿਲੇ ਭਾਰਤ ਹੈਵਿਨ ਸੀ। ਪਰ ਫਿਰ ਭੁੱਲ ਗਏ ਹਨ। ਕੋਈ ਮਰਦਾ ਹੈ ਤਾਂ ਕਹਿੰਦੇ ਹਨ ਸ੍ਵਰਗਵਾਸੀ ਹੋਇਆ। ਮੂੰਹ ਮਿੱਠਾ ਕਰ ਦਿੰਦੇ ਹਨ। ਜਦੋਂ ਭਾਰਤ ਸ੍ਵਰਗ ਸੀ ਤਾਂ ਪੁਨਰਜਨਮ ਵੀ ਸ੍ਵਰਗ ਵਿੱਚ ਹੁੰਦਾ ਸੀ। ਹੁਣ ਭਾਰਤ ਨਰਕ ਹੈ ਤਾਂ ਪੁਨਰਜਨਮ ਵੀ ਨਰਕ ਵਿੱਚ ਲੈਂਦੇ ਹਨ। ਬਾਪ ਕਹਿੰਦੇ ਹਨ ਬੱਚੇ ਤੁਹਾਨੂੰ ਯਾਦ ਹੈ ਨਾ – ਕਲਪ – ਕਲਪ ਮੈਂ ਆਕੇ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਂਦਾ ਹਾਂ। ਹੁਣ ਤੁਸੀਂ ਪਤਿਤ ਤੋਂ ਪਾਵਨ ਬਣ ਰਹੇ ਹੋ। ਇਹ ਕੰਮ ਇੱਕ ਹੀ ਬਾਪ ਦਾ ਹੈ। ਬੱਚਿਆਂ ਦੀ ਬੁੱਧੀ ਵਿੱਚ ਹੈ – ਉੱਚ ਤੇ ਉੱਚ ਸ਼ਿਵਬਾਬਾ, ਇਸ ਬ੍ਰਹਮਾ ਦਵਾਰਾ ਬੈਠ ਸਾਰੇ ਵੇਦ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹਨ। ਭਗਤੀ ਮਾਰਗ ਵਿੱਚ ਤਾਂ ਮਨੁੱਖ ਖਰਚਾ ਕਰਦੇ – ਕਰਦੇ ਕੌਡੀ ਮਿਸਲ ਬਣ ਗਏ ਹਨ। ਬਾਪ ਕਹਿੰਦੇ ਹਨ ਮੈਂ ਤੁਸੀਂ ਬੱਚਿਆਂ ਨੂੰ ਹੀਰੇ ਜਵਾਹਰਾਂ ਦੇ ਮਹਿਲ ਬਣਾਕੇ ਦਿੱਤੇ। ਫਿਰ ਤਾਂ ਤੁਹਾਨੂੰ ਥੱਲੇ ਉਤਰਨਾ ਹੀ ਸੀ। ਕਲਾ ਘੱਟਦੀ ਹੋਣੀ ਹੀ ਸੀ। ਉਸ ਸਮੇਂ ਕੋਈ ਉੱਪਰ ਚੜ੍ਹ ਨਾ ਸਕੇ ਕਿਓਂਕਿ ਹੈ ਹੀ ਡਿੱਗਦੀ ਕਲਾ ਦਾ ਸਮੇਂ। ਇਸ ਸਮੇਂ ਤੁਸੀਂ ਸਭ ਤੋਂ ਉੱਚ ਈਸ਼ਵਰੀ ਔਲਾਦ ਹੋ ਫਿਰ ਦੇਵਤਾ ਸ਼ਤ੍ਰੀ… ਬਣਨਾ ਹੀ ਹੈ। ਕਿੰਨਾ ਵੀ ਕੋਈ ਦਾਨ – ਪੁੰਨ ਕਰੇ, ਭਗਤੀ ਮਾਰਗ ਵਿੱਚ ਖਰਚਾ ਕਰਦੇ – ਕਰਦੇ ਕਲਾ ਉਤਰਨਾ ਹੀ ਹੈ। ਬਾਬਾ ਵੀ ਬੱਚਿਆਂ ਤੋਂ ਪੁੱਛਦੇ ਹਨ ਮੈਂ ਤੁਹਾਨੂੰ ਇੰਨਾ ਸਾਹੂਕਾਰ ਬਣਾਇਆ, ਤੁਸੀਂ ਸਾਰਾ ਧਨ ਕਿੱਥੇ ਕੀਤਾ? ਬੱਚੇ ਕਹਿੰਦੇ ਬਾਬਾ ਤੁਹਾਡੇ ਹੀ ਮੰਦਿਰ ਬਣਾਏ। ਹੁਣ ਫਿਰ ਸ਼ਿਵ ਭੋਲੇਨਾਥ ਬਾਬਾ ਸਾਡੀ 21 ਜਨਮਾਂ ਦੇ ਲਈ ਝੋਲੀ ਭਰ ਰਹੇ ਹਨ। ਬਾਬਾ ਕਹਿੰਦੇ ਹਨ ਆਈ ਐਮ ਯੋਰ ਓਬੀਡੀਐਂਟ ਸਰਵੈਂਟ… ਮੋਸ੍ਟ ਓਬੀਡੀਐਂਟ ਫਾਦਰ। ਮੋਸ੍ਟ ਓਬੀਡੀਐਂਟ ਟੀਚਰ ਹਾਂ। ਪਾਰਲੌਕਿਕ ਫਾਦਰ, ਪਾਰਲੌਕਿਕ ਟੀਚਰ ਅਤੇ ਪਰਲੋਕ ਵਿੱਚ ਰਹਿਣ ਵਾਲਾ ਮੋਸ੍ਟ ਓਬੀਡੀਐਂਟ ਸਤਿਗੁਰੂ ਵੀ ਹਾਂ। ਤੁਹਾਨੂੰ ਨਾਲ ਲੈ ਜਾਵਾਂਗਾ ਹੋਰ ਕੋਈ ਗੁਰੂ ਤੁਹਾਨੂੰ ਨਾਲ ਨਹੀਂ ਲੈ ਜਾਵੇਗਾ। ਇਸ ਵਿੱਚ ਡਰਨ ਦੀ ਕੋਈ ਗੱਲ ਨਹੀ ਹੈ। ਹੁਣ ਤੁਸੀਂ ਬੱਚਿਆਂ ਨੂੰ ਗਿਆਨ ਦਾ ਤੀਜਾ ਨੇਤਰ ਮਿਲਿਆ ਹੈ, ਇਨ੍ਹਾਂ ਨੇਤਰਾਂ ਤੋਂ ਇਸ ਬਾਬਾ ਨੂੰ ਵੇਖਦੇ ਹੋ ਸ਼ਿਵਬਾਬਾ ਨੂੰ ਤਾਂ ਬੁੱਧੀ ਦੇ ਨੇਤਰ ਤੋਂ ਜਾਣਿਆ ਜਾਂਦਾ ਹੈ। ਵਰਸਾ ਸ਼ਿਵਬਾਬਾ ਤੋਂ ਮਿਲਦਾ ਹੈ। ਇਸ ਬ੍ਰਹਮਾ ਨੂੰ ਵੀ ਵਰਸਾ ਸ਼ਿਵਬਾਬਾ ਤੋਂ ਮਿਲ ਰਿਹਾ ਹੈ। ਉੱਚੇ ਤੇ ਉੱਚਾ ਹੈ ਹੀ ਸ਼ਿਵਬਾਬਾ ਫਿਰ ਬ੍ਰਹਮਾ ਵਿਸ਼ਨੂੰ ਸ਼ੰਕਰ, ਫਿਰ ਬ੍ਰਹਮਾ ਸਰਸਵਤੀ ਫਿਰ ਲਕਸ਼ਮੀ – ਨਾਰਾਇਣ ਬਸ। ਉਨ੍ਹਾਂ ਨੇ ਕਿੰਨੇ ਢੇਰ ਚਿੱਤਰ ਬਣਾਏ ਹਨ। 6 – 8 ਭੁਜਾ ਵਾਲਾ ਕੋਈ ਹੈ ਨਹੀਂ। ਇਹ ਸਭ ਹੈ ਭਗਤੀ ਮਾਰਗ ਦਾ ਖੇਡ। ਵੇਸਟ ਓਫ ਟਾਈਮ, ਵੇਸਟ ਓਫ ਐਨਰਜੀ… ਅਸਲ ਵਿੱਚ ਸਰਵ ਸ਼ਾਸਤਰ ਮਈ ਸ਼ਿਰੋਮਣੀ ਹੈ ਗੀਤਾ। ਉਨ੍ਹਾਂ ਵਿੱਚ ਵੀ ਬਾਪ ਦੇ ਬਦਲੇ ਬੱਚੇ ਦਾ ਨਾਮ ਪਾ ਇਕਜ਼ ਭੁੱਲ ਕਰ ਦਿੱਤੀ ਹੈ। ਇਹ ਵੀ ਡਰਾਮਾ ਹੈ। ਸਭ ਦਾ ਸਦਗਤੀ ਦਾਤਾ, ਪਤਿਤ – ਪਾਵਨ ਇੱਕ ਬਾਪ ਹੀ ਹੈ। ਫਿਰ ਦੂਜਾ ਬਾਪ ਹੈ ਪ੍ਰਜਾਪਿਤਾ ਬ੍ਰਹਮਾ, ਤੀਜਾ ਹੈ ਲੌਕਿਕ ਬਾਪ। ਜਨਮ ਬਾਈ ਜਨਮ ਦੋ ਬਾਪ ਮਿਲਦੇ ਹਨ। ਇਸ ਇੱਕ ਹੀ ਸਮੇਂ ਤੇ ਤਿੰਨ ਬਾਪ ਮਿਲਦੇ ਹਨ। ਇਸ ਵਿੱਚ ਮੁੰਝਣ ਦੀ ਕੋਈ ਗੱਲ ਹੀ ਨਹੀਂ। ਕਹਿੰਦੇ ਹਨ ਗਿਆਨ, ਭਗਤੀ ਅਤੇ ਵੈਰਾਗ। ਹੁਣ ਵੈਰਾਗ ਵੀ ਦੋ ਤਰ੍ਹਾਂ ਦਾ ਹੈ। ਇੱਕ ਹੈ ਹੱਦ ਦਾ, ਦੂਜਾ ਹੈ ਬੇਹੱਦ ਦਾ। ਸੰਨਿਆਸੀ ਤਾਂ ਘਰਬਾਰ ਛੱਡ ਜੰਗਲ ਵਿੱਚ ਚਲੇ ਜਾਂਦੇ ਹਨ। ਇਥੇ ਤਾਂ ਤੁਸੀਂ ਪੁਰਾਣੀ ਦੁਨੀਆਂ ਨੂੰ ਹੀ ਬੁੱਧੀ ਤੋਂ ਛੱਡਦੇ ਹੋ। ਉਹ ਹੈ ਹਠਯੋਗ, ਇਹ ਹੈ ਰਾਜਯੋਗ। ਹਠਯੋਗੀ ਕਦੀ ਰਾਜਯੋਗ ਸਿਖਾ ਨਹੀਂ ਸਕਦੇ। ਬਹੁਤ ਚੰਗੀਆਂ – ਚੰਗੀਆਂ ਗੱਲਾਂ ਸਮਝਣ ਦੀਆਂ ਹਨ। ਤੁਸੀਂ ਬੱਚੇ ਹੀ ਇਸ ਸਮੇਂ ਕੰਡਿਆਂ ਤੋਂ ਫੁੱਲ ਬਣਦੇ ਹੋ। ਪਹਿਲੇ ਨੰਬਰ ਵਿੱਚ ਤਾਂ ਦੇਹ – ਅਭਿਮਾਨ ਦਾ ਵੱਡਾ ਕੰਡਾ ਹੈ। ਉਨ੍ਹਾਂ ਨੂੰ ਬਾਪ ਹੀ ਛੁਡਾ ਸਕਦੇ ਹਨ ਹੋਰ ਕੋਈ ਦੀ ਤਾਕਤ ਹੀ ਨਹੀਂ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ

ਧਾਰਨਾ ਲਈ ਮੁੱਖ ਸਾਰ:-

1. ਇਸ ਪੁਰਾਣੀ ਦੁਨੀਆਂ ਨੂੰ ਬੁੱਧੀ ਤੋਂ ਭੁੱਲ ਬੇਹੱਦ ਦਾ ਵੈਰਾਗੀ ਬਣਨਾ ਹੈ। ਦੇਹ – ਅਭਿਮਾਨ ਦੇ ਭੂਤ ਨੂੰ ਕੱਢ ਦੇਣਾ ਹੈ।

2. ਬਾਪ ਸਮਾਨ ਓਬੀਡੀਐਂਟ ਬਣ ਸੇਵਾ ਕਰਨੀ ਹੈ। ਆਪ ਸਮਾਨ ਬਣਾਉਣਾ ਹੈ। ਕਿਸੀ ਵੀ ਗੱਲ ਵਿੱਚ ਮੁੰਝਣਾ ਨਹੀਂ ਹੈ।

ਵਰਦਾਨ:-

ਪਰਮਾਤਮ ਪਿਆਰ ਅਜਿਹਾ ਸੁਖਦਾਈ ਹੈ ਜੋ ਉਸ ਵਿੱਚ ਜੇਕਰ ਖੋ ਜਾਵੋ ਤਾਂ ਇਹ ਦੁੱਖ ਦੀ ਦੁਨੀਆਂ ਭੁੱਲ ਜਾਵੇਗੀ। ਇਸ ਜੀਵਨ ਵਿੱਚ ਜੋ ਚਾਹੀਦਾ ਹੈ ਉਹ ਸਰਵ ਕਾਮਨਾਵਾਂ ਪੂਰਨ ਕਰ ਦੇਣਾ ਹੈ – ਇਹ ਹੀ ਤਾਂ ਪ੍ਰੀਤਮ ਪਿਆਰ ਦੀ ਨਿਸ਼ਾਨੀ ਹੈ। ਬਾਪ ਸੁੱਖ – ਸ਼ਾਂਤੀ ਕੀ ਦਿੰਦਾ ਪਰ ਉਸ ਦਾ ਭੰਡਾਰ ਬਣਾ ਦਿੰਦਾ ਹੈ। ਜਿਵੇਂ ਬਾਪ ਸੁੱਖ ਦਾ ਸਾਗਰ ਹੈ, ਨਦੀ, ਤਾਲਾਬ, ਨਹੀਂ ਅਜਿਹੇ ਬੱਚਿਆਂ ਨੂੰ ਵੀ ਸੁੱਖ ਦੇ ਭੰਡਾਰ ਦਾ ਮਾਲਿਕ ਬਣਾ ਦਿੰਦਾ ਹੈ, ਇਸਲਈ ਮੰਗਣ ਦੀ ਲੋੜ ਨਹੀਂ, ਸਿਰਫ ਮਿਲੇ ਹੋਏ ਖਜ਼ਾਨੇ ਨੂੰ ਵਿਧੀ ਪੂਰਵਕ ਸਮੇਂ ਪ੍ਰਤੀ ਸਮੇਂ ਕੰਮ ਵਿੱਚ ਲਗਾਓ।

ਸਲੋਗਨ:-

“ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ”

“ਨਿਰਾਕਾਰ ਪਰਮਾਤਮਾ ਦੀ ਆਪਣੀ ਸਾਕਾਰ ਬ੍ਰਹਮਾ ਤਨ ਵਿੱਚ ਪ੍ਰਵੇਸ਼ ਹੋਣ ਦੀ ਵਿਚਿਤਰ ਤਰਕੀਬ” (ਯੁਕਤੀ)

ਵੇਖੋ ਪਰਮਾਤਮਾ ਨੇ ਇਹ ਆਪਣੀ ਤਰਕੀਬ ਰਚੀ ਹੈ ਮਤਲਬ ਆਪਣਾ ਸਾਕਾਰ ਤਨ ਮੁਕਰਰ ਕੀਤਾ ਹੈ, ਜਿਸ ਪ੍ਰਕ੍ਰਿਤੀ ਦਾ ਆਧਾਰ ਲੈ ਆਉਂਦਾ ਹੈ। ਨਹੀਂ ਤਾਂ ਅਸੀਂ ਸਾਕਾਰ ਮਨੁੱਖ ਆਤਮਾਵਾਂ ਨਿਰਾਕਾਰ ਦੀ ਗੋਦ ਵਿੱਚ ਕਿਵੇਂ ਬੈਠ ਸਕੀਏ ਇਸਲਈ ਪਰਮਾਤਮਾ ਕਹਿੰਦੇ ਹਨ, ਸਾਕਾਰ ਰੂਪ ਵਿੱਚ ਆਕੇ ਤੁਸੀਂ ਮੇਰੀ ਗੋਦ ਲੋ, ਇਸ ਵਿਚ ਕੁਝ ਦੇਣ ਦੀ ਗੱਲ ਨਹੀਂ ਹੈ। ਸਿਰਫ 5 ਵਿਕਾਰ ਜਿਨ੍ਹਾਂ ਨੇ ਤੁਹਾਨੂੰ ਦੁਖੀ ਅਸ਼ਾਂਤ ਬਣਾਇਆ ਉਨ੍ਹਾਂ ਦਾ ਸੰਨਿਆਸ ਕਰ ਅਤੇ ਮੈਨੂੰ ਪਰਮਾਤਮਾ ਨੂੰ ਨਿਰੰਤਰ ਯਾਦ ਕਰੋ। ਮਨਸਾ – ਵਾਚਾ – ਕਰਮਣਾ ਮੇਰੇ ਡਾਇਰੈਕਸ਼ਨ ਤੇ ਚੱਲੋ ਤਾਂ ਮੈਂ ਤੇਰੇ ਪਾਪਾਂ ਨੂੰ ਦਗਧ ਕਰਾਂਗਾ ਅਤੇ ਪਰਮਧਾਮ ਵਿੱਚ ਲੈ ਚੱਲਾਂਗਾ, ਇਹ ਹੈ ਪਰਮਾਤਮਾ ਦੀ ਅਸੀਂ ਆਤਮਾਵਾਂ ਨਾਲ ਪ੍ਰਤਿਗਿਆ। ਹੁਣ ਉਨ੍ਹਾਂ ਦੇ ਫਰਮਾਨ ਨੂੰ ਫਾਲੋ ਕਰਨਾ ਹੈ ਸਿਰਫ ਮਾਂ ਬਾਪ ਕਹਿਣ ਮਾਤਰ ਹੀ ਨਹੀਂ ਚਾਹੀਦਾ ਹੈ, ਪਰ ਉਨ੍ਹਾਂ ਦਾ ਸੰਪੂਰਨ ਹੋ ਜਾਣ ਨਾਲ ਸੰਪੂਰਨ ਪ੍ਰਾਪਤੀ ਹੁੰਦੀ ਹੈ, ਥੋੜਾ ਸੰਬੰਧ ਜੋੜੋਗੇ ਤਾਂ ਥੋੜਾ ਮਿਲੇਗਾ। ਹੁਣ ਜੋ ਬਾਪ ਦਾ ਧੰਧਾ ਉਹ ਹੀ ਬੱਚਿਆਂ ਦਾ ਧੰਧਾ ਹੈ। ਇੱਥੇ ਫਾਰਕਤੀ ਦੀ ਕੋਈ ਗੱਲ ਨਹੀਂ, ਇੱਥੇ ਤਾਂ 21 ਪੀੜੀ ਤੱਕ ਉਸ ਪ੍ਰਾਪਰਟੀ ਨੂੰ ਭੋਗਣਾ ਹੈ। ਹੁਣ ਇੰਨਾ ਜਾਨਣਾ ਹੈ ਕਿ ਇਨ੍ਹਾਂ ਤੋਂ ਜਿਆਦਾ ਕੋਈ ਅਥਾਰਿਟੀ ਨਹੀਂ ਹੈ ਤਾਂ ਤੇ ਕਹਿੰਦਾ ਹਾਂ ਜੋ ਹਾਂ, ਜਿਵੇਂ ਹਾਂ ਉਸ ਰੂਪ ਨਾਲ ਤੁਸੀਂ ਯਾਦ ਕਰੋ। ਹੁਣ ਬਾਬਾ ਨੇ ਆਪਣੀ ਫਰਜ਼ ਅਦਾਈ ਪਾਲਣ ਦੀ ਅਤੇ ਬੱਚਿਆਂ ਨੂੰ ਆਪਣੀ ਫਰਜ਼ ਅਦਾਈ ਕਰਨੀ ਹੈ। ਇਹ ਵਿਕਾਰੀ ਯੂਨਿਟੀ ਮਤਲਬ ਵਿਕਾਰੀ ਕੁੱਲ ਦੀ ਲੋਕਲਾਜ ਮਰਯਾਦਾ ਤਾਂ ਜਨਮ – ਜਮਨਾਂਤ੍ਰ ਪਾਲਣ ਕਰਦੇ ਆਏ ਹੋ, ਉਨ੍ਹਾਂ ਨਾਲ ਤਾਂ ਹੋਰ ਹੀ ਕਰਮਬੰਧਨ ਬਣਿਆ। ਹੁਣ ਤਾਂ ਪਾਰਲੌਕਿਕ ਮਰਯਾਦਾ ਮਤਲਬ ਪਰਮਾਤਮਾ ਦੇ ਨਾਲ ਆਲੌਕਿਕ ਕੰਮ ਵਿੱਚ ਮਦਦ ਕਰਨਾ। ਸਾਡਾ ਸੰਬੰਧ ਹੁਣ ਹਾਈਐਸਟ ਅਥਾਰਿਟੀ ਨਾਲ ਹੋਇਆ ਹੈ। ਅਸੀਂ ਉਸ ਬਖਤਾਵਰ ਦੀ ਸੰਤਾਨ ਹਾਂ ਉਹ ਆਕੇ ਸਾਕਾਰ ਤਨ ਦਵਾਰਾ ਸਾਨੂੰ ਨਾਲੇਜ਼ ਦੇ ਰਹੇ ਹਨ, ਤਾਂ ਕਿਓਂ ਨਾ ਵਿਧ ਆਨਰਸ ਪਾਸ ਹੋ ਜਾਈਏ। ਹਰ ਇੱਕ ਦੇ ਪੁਰਸ਼ਾਰਥ ਤੋਂ ਪਤਾ ਪੈਂਦਾ ਹੈ ਕਿ ਬਖਤਾਵਰ ਹੈ ਜਾਂ ਨਹੀਂ। ਜੇਕਰ ਕੋਈ ਪਰਮਾਤਮਾ ਦੀ ਗੋਦ ਲੈਕੇ, ਦਾਅ ਲਗਾਵੇ ਕਿ ਅਸੀਂ ਉਨ੍ਹਾ ਦੇ ਬੱਚੇ ਵਾਰਿਸ ਹਾਂ, ਫਿਰ ਜਾਕੇ ਫਾਰਕਤੀ ਦੇ ਦੇਣ ਤਾਂ ਅਜਿਹੇ ਬੱਚੇ ਨੂੰ ਭਸਮਾਸੁਰ ਕਹਿਣਗੇ ਨਾ! ਚੜ੍ਹੇ ਤਾਂ ਉੱਚ ਪਦਵੀ, ਡਿੱਗੇ ਤਾਂ ਭਸਮਾਸੁਰ ਹੋ ਪੈਂਦੇ ਹਨ। ਹੁਣ ਇਹ ਯਾਦ ਰੱਖਣਾ, ਕਿਸ ਦੇ ਨਾਲ ਸਾਡਾ ਸੰਬੰਧ ਹੈ? ਜਿਸ ਸੰਬੰਧ ਵਿੱਚ ਆਉਣ ਦੇ ਲਈ ਖੁਦ ਦੇਵਤੇ ਵੀ ਇੱਛਾ ਕਰਦੇ ਹਨ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top