19 April 2022 Punjabi Murli Today | Brahma Kumaris

19 April 2022 Punjabi Murli Today | Brahma Kumaris

Read and Listen today’s Gyan Murli in Punjabi 

18 April 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਹੈ ਭਗਤਾਂ ਅਤੇ ਬੱਚਿਆਂ ਦੀ ਰਖਵਾਲੀ ਕਰਨ ਵਾਲਾ ਭਗਤ- ਵਤਸਲਮ, ਪਤਿਤ ਤੋਂ ਪਾਵਨ ਬਣਾਕੇ ਘਰ ਲੈ ਜਾਣ ਦੀ ਜਿੰਮੇਵਾਰੀ ਬਾਪ ਦੀ ਹੈ, ਬੱਚਿਆਂ ਦੀ ਨਹੀਂ"

ਪ੍ਰਸ਼ਨ: -

ਬਾਪ ਦਾ ਕਲਪ-ਕਲਪ ਫਰਜ਼ ਕੀ ਹੈ? ਕਿਹੜਾ ਔਣਾ ਬਾਪ ਨੂੰ ਹੀ ਰਹਿੰਦਾ ਹੈ?

ਉੱਤਰ:-

ਬਾਪ ਦਾ ਫਰਜ਼ ਹੈ ਬੱਚਿਆਂ ਨੂੰ ਰਾਜਯੋਗ ਸਿਖਾਕੇ ਪਾਵਨ ਬਨਾਉਣਾ, ਸਾਰਿਆਂ ਨੂੰ ਦੁੱਖ ਤੋਂ ਛੁਡਾਉਣਾ ਹੈ। ਬਾਪ ਨੂੰ ਹੀ ਔਣਾ (ਫਿਕਰ) ਰਹਿੰਦਾ ਹੈ ਕਿ ਮੈਂ ਜਾਕੇ ਆਪਣੇ ਬੱਚਿਆਂ ਨੂੰ ਸੁਖੀ ਬਣਾਵਾਂ।

ਗੀਤ:-

ਮੁਖੜਾ ਦੇਖ ਲੇ ਪ੍ਰਾਣੀ..

ਓਮ ਸ਼ਾਂਤੀ ਇਹ ਕੌਣ ਪੁੱਛ ਰਿਹਾ ਹੈ? ਬਾਪ ਜਿਸ ਨੂੰ ਆਲਮਾਈਟੀ ਅਥਾਰਿਟੀ ਕਹਿੰਦੇ ਹਨ। ਬਾਪ ਦੀ ਮਹਿਮਾ ਤਾਂ ਕਰਦੇ ਹਨ ਅਤੇ ਲਿਬ੍ਰੇਟਰ, ਗਾਈਡ ਵੀ ਕਹਿੰਦੇ ਹਨ। ਉਹ ਹੈ ਸਭ ਦੀ ਸਦਗਤੀ ਕਰਨਵਾਲਾ। ਉਹ ਸਰਵ ਦਾ ਦੁੱਖ – ਹਰਤਾ ਸੁੱਖ ਕਰਤਾ ਹੈ। ਸਮਝਦੇ ਹਨ ਕਿ ਉਹ ਹੈ ਪਰਮਧਾਮ ਦਾ ਰਹਿਣ ਵਾਲਾ। ਪਰ ਅਗਿਆਨ ਦੇ ਵਸ਼ ਕਹਿ ਦਿੱਤਾ ਹੈ, ਸਰਵਵਿਆਪੀ ਹੈ। ਸਭ ਭਗਤ ਹਨ ਬੱਚੇ ਅਤੇ ਭਗਵਾਨ ਹੈ ਬਾਪ। ਇਹ ਤਾਂ ਜ਼ਰੂਰ ਸਭ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਦੁੱਖ ਹਰਤਾ ਸੁੱਖ ਕਰਤਾ ਸਾਡਾ ਬਾਪ ਹੈ। ਉਨ੍ਹਾਂ ਦਾ ਨਾਮ ਗਾਇਆ ਜਾਂਦਾ ਹੈ – ਭਗਤ ਵਤਸਲਮ। ਇਹ ਨਾਮ ਕੋਈ ਗੁਰੂ ਗੋਸਾਈ ਨੂੰ ਨਹੀਂ ਦੇ ਸਕਦੇ ਹਾਂ। ਹੁਣ ਬੱਚੇ ਜਾਂ ਭਗਤ ਤਾਂ ਬਹੁਤ ਹਨ ਉਨ੍ਹਾਂ ਤੇ ਰਹਿਮ ਕਰਨ ਵਾਲਾ ਇੱਕ ਹੀ ਬਾਪ ਹੈ। ਸਾਰੀ ਦੁਨੀਆਂ ਨੂੰ ਇੱਕ ਬਾਪ ਹੀ ਆਕੇ ਸੁੱਖ ਸ਼ਾਂਤੀ ਦਿੰਦੇ ਹਨ। ਸਮਝਾਉਂਦੇ ਵੀ ਹਨ ਲਕਸ਼ਮੀ – ਨਾਰਾਇਣ ਦੇ ਰਾਜ ਨੂੰ ਬੈਕੁੰਠ ਅਤੇ ਸ੍ਵਰਗ ਕਿਹਾ ਜਾਂਦਾ ਹੈ। ਇਸ ਸਮੇਂ ਕਲਯੁਗ ਹੈ, ਤਾਂ ਬਾਬਾ ਨੂੰ ਕਿੰਨਾ ਓਨਾ। ਹੋਵੇਗਾ। ਹੱਦ ਦੇ ਬਾਪ ਨੂੰ ਵੀ ਫੁਰਨਾ ਹੁੰਦਾ ਹੈ। ਇਹ ਹੈ ਬੇਹੱਦ ਦਾ ਬਾਪ। ਪਤਾ ਹੋਣਾ ਚਾਹੀਦਾ ਹੈ ਕਿ ਸਾਰੇ ਭਗਤਾਂ ਦਾ ਕਲਿਆਣਕਾਰੀ ਇੱਕ ਬਾਪ ਹੀ ਹੈ, ਉਨ੍ਹਾਂ ਨੂੰ ਹੀ ਫੁਰਨਾ ਰਹਿੰਦਾ ਹੈ ਕਿ ਬੱਚਿਆਂ ਨੂੰ ਜਾਕੇ ਸੁਖੀ ਬਣਾਵਾਂ। ਜੱਦ ਮਨੁੱਖਾਂ ਤੇ ਆਫ਼ਤਾਂ ਆਉਂਦੀਆਂ ਹਨ ਤਾਂ ਸਾਰੇ ਭਗਵਾਨ ਨੂੰ ਯਾਦ ਕਰਦੇ ਹਨ, ਪੁਕਾਰਦੇ ਹਨ ਹੇ ਪਰਮਪਿਤਾ ਪਰਮਾਤਮਾ ਬਚਾਓ। ਹੁਣ ਤੁਸੀਂ ਬੱਚਿਆਂ ਦੇ ਸਮੁੱਖ ਬਾਪ ਬੈਠਾ ਹੈ। ਬਾਪ ਕਹਿੰਦੇ ਹਨ ਕੀ ਮੈਨੂੰ ਖਿਆਲ ਨਹੀਂ ਹੋਵੇਗਾ ਕਿ ਹੁਣ ਸਭ ਪਤਿਤ ਹੋ ਗਏ ਹਨ। ਮੈਂ ਜਾਕੇ ਸਭ ਨੂੰ ਰਾਜਯੋਗ ਸਿਖਾਕੇ ਪਾਵਨ ਬਣਾਵਾਂ। ਇਹ ਤਾਂ ਮੇਰਾ ਕਲਪ – ਕਲਪ ਦਾ ਫਰਜ਼ ਹੈ। ਭਾਵੇਂ ਇਸ ਸਮੇਂ ਪੁਕਾਰਦੇ ਤਾਂ ਸਾਰੇ ਹਨ ਪਰ ਉਹ ਲਵ ਨਹੀਂ ਹੈ। ਹੁਣ ਤੁਸੀਂ ਸਾਰੇ ਡਰਾਮਾ ਨੂੰ ਸਮਝ ਗਏ ਹੋ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਪਾਵਨ ਬਣਾਉਣ ਆਇਆ ਹਾਂ। ਇਹ ਮੇਰੀ ਗੱਲ ਮੰਨੋ ਤਾਂ ਸਹੀ ਨਾ। ਸੰਨਿਆਸੀ ਵੀ ਇਨ੍ਹਾਂ ਵਿਕਾਰਾਂ ਨੂੰ ਛੱਡਦੇ ਹਨ। ਉਨ੍ਹਾਂ ਦਾ ਹੈ ਹੱਦ ਦਾ ਸੰਨਿਆਸ। ਸਾਡਾ ਹੈ ਬੇਹੱਦ ਦਾ ਸੰਨਿਆਸ, ਸਾਰੀ ਪੁਰਾਣੀ ਦੁਨੀਆਂ ਦਾ। ਬਾਪ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ। ਪ੍ਰਜਾਪਿਤਾ ਬ੍ਰਹਮਾਕੁਮਾਰ ਅਤੇ ਕੁਮਾਰੀਆਂ ਪ੍ਰੈਕਟੀਕਲ ਵਿੱਚ ਹਨ ਨਾ। ਬੋਰਡ ਵੀ ਲੱਗਿਆ ਹੋਇਆ ਹੈ। ਕਿੰਨੇ ਢੇਰ ਬੱਚੇ ਹਨ, ਸਭ ਕਹਿੰਦੇ ਹਨ। ਮੰਮਾ ਬਾਬਾ। ਗਾਂਧੀ ਨੂੰ ਵੀ ਫਾਦਰ ਆਫ਼ ਨੇਸ਼ਨ ਕਹਿੰਦੇ ਹਨ। ਉਹ ਵੀ ਭਾਰਤ ਦਾ ਫਾਦਰ ਸੀ, ਉਨ੍ਹਾਂ ਨੂੰ ਸਾਰੀ ਦੁਨੀਆਂ ਦਾ ਤਾਂ ਨਹੀਂ ਕਹਾਂਗੇ ਨਾ। ਸਾਰੀ ਦੁਨੀਆਂ ਦਾ ਪਿਤਾ ਤਾਂ ਇੱਕ ਹੀ ਹੈ। ਉਹ ਬਾਪ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ, ਤੁਸੀਂ ਇਨ੍ਹਾਂ ਤੇ ਜਿੱਤ ਪਾਓ। ਇਨ੍ਹਾਂ ਵਿੱਚ ਕੋਈ ਸੁੱਖ ਨਹੀਂ ਹੈ। ਪਵਿੱਤਰ ਦੇਵੀ ਦੇਵਤਾਵਾਂ ਦੇ ਅੱਗੇ ਜਾਕੇ ਸਿਰ ਝੁਕਾਉਂਦੇ ਹਨ। ਸਮਝਦੇ ਕੁਝ ਨਹੀਂ। ਬਾਪ ਸਿਰਫ ਕਹਿੰਦੇ ਹਨ ਬੱਚੇ ਇਹ ਅੰਤਿਮ ਜਨਮ ਪਵਿੱਤਰ ਬਣੋ ਤਾਂ 21 ਜਨਮਾਂ ਦੇ ਲਈ ਤੁਹਾਡੀ ਕਾਇਆ ਕਲਪਤਰੁ ਕਰ ਦਵਾਂਗਾ। ਬਹੁਤ ਸਹਿਜ ਹੈ। ਪਰ ਮਾਇਆ ਅਜਿਹੀ ਹੈ ਜੋ ਹਰਾ ਦਿੰਦੀ ਹੈ। ਭਾਵੇਂ 4 – 6 ਮਾਹੀਨੇ ਪਵਿੱਤਰ ਰਹਿੰਦੇ ਹਨ ਫਿਰ ਵੀ ਕਮਰ ਟੁੱਟ ਪੈਂਦੀ ਹੈ। ਤੁਸੀਂ ਜਾਣਦੇ ਹੋ ਬਾਬਾ ਕਲਪ ਪੂਰਵ ਦੀ ਤਰ੍ਹਾਂ ਸਮਝਾ ਰਹੇ ਹਨ। ਕੌਰਵ ਪਾਂਡਵ ਭਰਾ – ਭਰਾ ਵਿਖਾਉਂਦੇ ਹਨ। ਦੂਜੇ ਪਿੰਡ ਜਾਂ ਦੇਸ਼ ਦੇ ਨਹੀਂ ਹਨ। ਪਤਿਤ – ਪਾਵਨ ਬਾਪ, ਅਵਿਨਾਸ਼ੀ ਖੰਡ ਭਾਰਤ ਵਿੱਚ ਹੀ ਆਉਂਦੇ ਹਨ। ਇਹ ਬਰਥ ਪਲੇਸ ਹੈ। ਸ਼ਿਵ ਜਯੰਤੀ ਵੀ ਮਨਾਉਂਦੇ ਹਨ। ਨਿਰਾਕਾਰ ਸ਼ਿਵ ਪਰਮਾਤਮਾ ਜਨਮ ਲੈਂਦੇ ਹਨ, ਨਾਮ ਸ਼ਿਵ ਹੈ। ਸ਼ਰੀਰ ਤਾਂ ਨਹੀਂ ਹੈ। ਹੋਰ ਸਭ ਦੇ ਬ੍ਰਹਮਾ ਵਿਸ਼ਨੂੰ ਸ਼ੰਕਰ ਦੇ ਵੀ ਚਿੱਤਰ ਹਨ। ਉੱਚੇ ਤੇ ਉੱਚਾ ਇੱਕ ਭਗਵਾਨ ਹੈ, ਉਹ ਇਨ੍ਹਾਂ ਵਿੱਚ ਪ੍ਰਵੇਸ਼ ਕਰਦੇ ਹਨ। ਪਰ ਆਇਆ ਕਿਵੇਂ? ਕਦੋਂ ਆਇਆ? ਕਿਸੇ ਨੂੰ ਵੀ ਇਹ ਪਤਾ ਨਹੀਂ ਹੈ। ਭਾਰਤ ਵਿੱਚ ਹੀ ਸ਼ਿਵ ਜਯੰਤੀ ਮਨਾਉਂਦੇ ਹਨ। ਮੰਦਿਰ ਵੀ ਸਭ ਤੋਂ ਵੱਡਾ ਇੱਥੇ ਹੀ ਹੈ, ਇਸ ਵਿਚ ਵੀ ਲਿੰਗ ਰੱਖ ਦਿੱਤਾ ਹੈ। ਸਮਝਾਉਣਾ ਚਾਹੀਦਾ ਹੈ ਸ਼ਿਵ ਜਰੂਰ ਆਉਂਦੇ ਹਨ। ਸ਼ਰੀਰ ਬਗੈਰ ਤਾਂ ਕੁਝ ਹੋਣਾ ਹੀ ਨਹੀਂ ਹੈ। ਸਭ ਦੁੱਖ ਆਤਮਾ ਸ਼ਰੀਰ ਦੇ ਨਾਲ ਹੀ ਭੋਗਦੀ ਹੈ। ਆਤਮਾ ਵੱਖ ਹੋ ਜਾਂਦੀ ਹੈ ਤਾਂ ਕੁਝ ਵੀ ਕਰ ਨਹੀਂ ਸਕਦੀ। ਸ਼ਿਵਬਾਬਾ ਨੇ ਵੀ ਕੁਝ ਕੀਤਾ ਹੋਵੇਗਾ। ਉਹ ਪਤਿਤ – ਪਾਵਨ ਹੈ ਪਰ ਕਿਵੇਂ ਆਕੇ ਸਭ ਨੂੰ ਪਾਵਨ ਬਣਾਉਂਦੇ ਹਨ, ਇਹ ਕੋਈ ਜਾਣਦੇ ਨਹੀਂ। ਹੁਣ ਬਾਬਾ, ਸਾਧਾਰਨ ਤਨ ਵਿਚ ਪ੍ਰਵੇਸ਼ ਕਰ ਪਾਰ੍ਟ ਵਜਾਉਂਦੇ ਹਨ। ਗਾਉਂਦੇ ਵੀ ਹਨ ਬ੍ਰਹਮਾ ਦਵਾਰਾ ਸਥਾਪਨਾ। ਤਾਂ ਪਤਿਤ ਦੁਨੀਆਂ ਵਿੱਚ ਬ੍ਰਹਮਾ ਕਿੱਥੋਂ ਆਇਆ? ਪਰਮਾਤਮਾ ਆਪ ਕਹਿੰਦੇ ਹਨ ਮੇਰਾ ਸ਼ਰੀਰ ਤਾਂ ਹੈ ਨਹੀਂ। ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ। ਮੇਰਾ ਨਾਮ ਸ਼ਿਵ ਹੈ। ਤੁਸੀਂ ਆਕੇ ਮੇਰੇ ਬਣੇ ਹੋ, ਤਾਂ ਤੁਹਾਡਾ ਵੀ ਨਾਮ ਬਦਲਦਾ ਹੈ। ਸੰਨਿਆਸੀਆਂ ਦੇ ਕੋਲ ਜਾਕੇ ਸੰਨਿਆਸ ਕਰਦੇ ਹਨ ਤਾਂ ਉਨ੍ਹਾਂ ਦੇ ਵੀ ਨਾਮ ਬਦਲੀ ਹੁੰਦੇ ਹਨ। ਹੁਣ ਬਾਪ ਸਮੁੱਖ ਆਇਆ ਹੈ। ਈਸ਼ਵਰ ਜਿਸ ਨੂੰ ਅੱਧਾਕਲਪ ਤੁਸੀਂ ਯਾਦ ਕੀਤਾ ਫਿਰ ਚਲਦੇ – ਚਲਦੇ ਤੁਸੀਂ ਉਨ੍ਹਾਂ ਨੂੰ ਵੀ ਭੁੱਲ ਜਾਂਦੇ ਹੋ। ਸੰਨਿਆਸੀ ਤਾਂ ਸੁੱਖ ਨੂੰ ਮਨਾਉਂਦੇ ਨਹੀਂ, ਉਹ ਸੁੱਖ ਨੂੰ ਕਾਗ ਵਿਸ਼ਟਾ ਦੇ ਸਮਾਨ ਮਸਝਦੇ ਹਨ। ਸ੍ਵਰਗ ਦਾ ਨਾਮ ਤਾਂ ਬਾਲਾ ਹੈ। ਕੋਈ ਮਰਦਾ ਹੈ ਤਾਂ ਵੀ ਕਹਿੰਦੇ ਹਨ ਸ੍ਵਰਗ ਗਿਆ। ਨਵੀਂ ਦੁਨੀਆਂ ਨੂੰ ਸੁੱਖਧਾਮ, ਪੁਰਾਣੀ ਦੁਨੀਆਂ ਨੂੰ ਦੁੱਖਧਾਮ ਕਿਹਾ ਜਾਂਦਾ ਹੈ। ਬਾਪ ਇਨਾਂ ਸਮਝਾਉਂਦੇ ਹਨ ਤਾਂ ਕਿਓਂ ਨਹੀਂ ਉਨ੍ਹਾਂ ਦੀ ਮੱਤ ਤੇ ਪੂਰਨ ਰੂਪ ਨਾਲ ਚਲਣਾ ਚਾਹੀਦਾ ਹੈ। ਬਾਬਾ ਆਇਆ ਹੈ ਸਭ ਨੂੰ ਮੁਕਤੀ – ਜੀਵਨਮੁਕਤੀ ਦੇਣ। ਬਾਬਾ ਦਾ ਪਾਰ੍ਟ ਹੈ ਬੱਚਿਆਂ ਨੂੰ ਵਰਸਾ ਦੇਣਾ। ਨਿਰਾਕਾਰ ਰਚਤਾ ਬਾਪ ਤੋਂ ਵਰਸਾ ਕਿਵੇਂ ਮਿਲਦਾ ਹੈ, ਇਹ ਵੀ ਤੁਸੀਂ ਜਾਣਦੇ ਹੋ। ਮੇਰਾ ਪਰਿਚੈ ਤੁਹਾਨੂੰ ਕਿੱਥੋਂ ਮਿਲਿਆ? ਭਗਵਾਨੁਵਾਚ। ਕੀ ਮੈਂ ਕ੍ਰਿਸ਼ਨ ਹਾਂ! ਮੈਂ ਬ੍ਰਹਮਾ ਹਾਂ! ਮੈਂ ਤਾਂ ਸਾਰੀਆਂ ਆਤਮਾਵਾਂ ਦਾ ਨਿਰਾਕਾਰ ਬਾਪ ਹਾਂ। ਹੋਰ ਕੋਈ ਨਹੀਂ ਕਹਿ ਸਕਦਾ। ਭਾਵੇਂ ਆਪਣੇ ਨੂੰ ਸ਼ਿਵੋਹਮ ਕਹਿੰਦੇ ਹਨ ਪਰ ਇਹ ਨਹੀਂ ਕਹਿ ਸਕਦੇ ਕਿ ਮੈਂ ਸਾਰੀਆਂ ਆਤਮਾਵਾਂ ਦਾ ਬਾਪ ਹਾਂ। ਉਹ ਆਪਣੇ ਨੂੰ ਗੁਰੂ ਕਹਾਉਂਦੇ ਹਨ। ਉੱਥੇ ਬਾਪ ਤਾਂ ਮਿਲਿਆ ਨਹੀਂ, ਟੀਚਰ ਮਿਲਿਆ ਨਹੀਂ, ਫੱਟ ਤੋਂ ਗੁਰੂ ਮਿਲ ਗਿਆ। ਇੱਥੇ ਕਾਇਦੇ ਦਾ ਗਿਆਨ ਹੈ। ਇੱਥੇ ਤੁਹਾਡਾ ਬਾਪ ਟੀਚਰ ਗੁਰੂ ਮੈਂ ਇੱਕ ਹੀ ਹਾਂ। ਵੰਡਰ ਖਾਣਾ ਚਾਹੀਦਾ ਹੈ – ਸਾਰੀ ਪਤਿਤ ਦੁਨੀਆਂ ਨੂੰ ਕਿਵੇਂ ਪਾਵਨ ਬਣਾਉਂਦੇ ਹੋਣਗੇ! 21 ਜਨਮ ਦਾ ਵਰਸਾ ਦੇਣ ਵਾਲੇ ਬਾਪ ਦੀ ਮੱਤ ਤੇ ਕਦਮ-ਕਦਮ ਚੱਲੋ। ਮਾਇਆ ਦੁਸ਼ਤਰ ਹੈ। ਬਾਬਾ – ਬਾਬਾ ਕਹਿੰਦੇ ਹਨ, ਪੜ੍ਹਦੇ ਵੀ ਹਨ, ਫਿਰ ਵੀ ਅਹੋ ਮਾਇਆ ਵਸ਼ ਬਾਪ ਨੂੰ ਫਾਰਕਤੀ ਦੇ ਦਿੰਦੇ ਹਨ ਇਸਲਈ ਕਹਿੰਦੇ ਹਨ ਖ਼ਬਰਦਾਰ ਰਹਿਣਾ ਹੈ। ਬਾਪ ਨੂੰ ਬੱਚੇ ਫਾਰਕਤੀ ਦੇਣ ਤਾਂ ਕਹਿਣਗੇ ਨਾ – ਮੈਂ ਤੁਹਾਡੀ ਇੰਨੀ ਪਾਲਣਾ ਕੀਤੀ ਫਿਰ ਵੀ ਮੈਨੂੰ ਛੱਡ ਦਿੱਤਾ। ਇੱਥੇ ਤਾਂ ਹੋਰਾਂ ਦੀ ਸੇਵਾ ਕਰਨੀ ਹੈ, ਹੋਰਾਂ ਨੂੰ ਖੁਦ ਸਮਾਨ ਬਣਾਉਣ ਦੀ। ਇਹ ਮਦਦ ਮੇਰੀ ਨਹੀਂ ਕਰੋਗੇ? ਫਾਰਕਤੀ ਦੇ ਨਾਮ ਬਦਨਾਮ ਕਰ ਦਿੰਦੇ ਹਨ। ਕਿੰਨੀ ਮੁਸ਼ਕਿਲ ਹੁੰਦੀ ਹੈ। ਅਬਲਾਵਾਂ ਤੇ ਬਹੁਤ ਅੱਤਿਆਚਾਰ ਹੁੰਦੇ ਹਨ। ਗਿਆਨ ਯਗ ਵਿੱਚ ਵਿਘਨ ਪੈਂਦੇ ਹਨ। ਮਾਇਆ ਕਿੰਨੇ ਤੂਫ਼ਾਨ ਲਿਆਉਂਦੀ ਹੈ। ਭਗਤੀ ਮਾਰਗ ਵਿੱਚ ਇਹ ਨਹੀਂ ਹੁੰਦਾ।

ਬਾਪ ਕਹਿੰਦੇ ਹਨ – ਸਿਆਣੇ ਬੱਚੇ, ਤੁਸੀਂ ਮੇਰੀ ਮੱਤ ਤੇ ਚੱਲੋ। ਆਪਣੇ ਦਿਲ ਰੂਪੀ ਦਰਪਣ ਵਿੱਚ ਵੇਖਣਾ ਚਾਹੀਦਾ ਹੈ ਕਿ ਮੈਂ ਕੋਈ ਵਿਕਰਮ ਤਾਂ ਨਹੀਂ ਕੀਤਾ। ਬਾਪ ਦਾ ਬਣ ਥੋੜਾ ਵੀ ਵਿਕਰਮ ਕਰਦੇ ਹੋ ਤਾਂ ਸੌ ਗੁਣਾਂ ਦੰਡ ਹੋ ਜਾਂਦਾ ਹੈ। ਬਹੁਤ ਨੁਕਸਾਨ ਕਰ ਦਿੰਦੇ ਹਨ। ਵੇਖਣਾ ਹੈ ਅਸੀਂ ਆਪਣਾ ਖਾਤਾ ਜਮਾਂ ਕਰਦੇ ਹਾਂ ਜਾਂ ਨਹੀਂ ਕਰਦੇ ਹਾਂ। ਮਾਇਆ ਦੇ ਭੂਤਾਂ ਨੂੰ ਭਜਾ ਦੇਣਾ ਚਾਹੀਦਾ ਹੈ। ਅਜਿਹੀ ਅਵਸਥਾ ਹੋਵੇ ਤਾਂ ਦਿਲ ਤੇ ਚੜ੍ਹਨ ਫਿਰ ਤਖਤ ਤੇ ਵੀ ਬੈਠਣਗੇ। ਉਹ ਵੀ ਸਮਝਦੇ ਹੋ ਸਾਡਾ ਤਖਤ ਕੀ ਹੋਵੇਗਾ। ਸ਼ਿਵਬਾਬਾ ਦਾ ਮੰਦਿਰ ਬਣਾਉਂਦੇ ਹੋ ਤਾਂ ਤੁਹਾਡਾ ਮਹਿਲ ਕਿੰਨਾ ਸੁੰਦਰ ਅਤੇ ਉੱਚ ਹੋਵੇਗਾ। ਮੈਂ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ, ਤੁਹਾਡੇ ਕੋਲ ਅਥਾਹ ਧਨ ਹੋਵੇਗਾ। ਫਿਰ ਤੁਸੀਂ ਮੇਰਾ ਮੰਦਿਰ ਬਣਾਉਂਦੇ ਹੋ। ਸਾਰਾ ਧਨ ਮੰਦਿਰ ਬਣਾਉਣ ਵਿੱਚ ਤਾਂ ਨਹੀਂ ਲਗਾਉਣਗੇ। ਹੁਣ ਤੁਸੀਂ ਜਾਣਦੇ ਹੋ ਅਸੀਂ ਵਿਸ਼ਵ ਦੇ ਮਾਲਿਕ ਸੀ। ਉੱਥੇ ਵਿਸ਼ਵ ਮਹਾਰਾਜਨ ਨੂੰ ਧਨ ਦਾਤਾ ਕਹਿਣਗੇ, ਉਸ ਨੇ ਭਗਤੀ ਮਾਰਗ ਵਿਚ ਕਿੰਨਾ ਵੱਡਾ ਮੰਦਿਰ ਬਣਾਇਆ। ਤੁਸੀਂ ਵੀ ਬਣਾਉਂਦੇ ਹੋ। ਉੱਥੇ ਦਵਾਪਰ ਵਿੱਚ ਸਾਰੇ ਰਾਜਿਆਂ ਦੇ ਕੋਲ ਮੰਦਿਰ ਰਹਿੰਦਾ ਹੈ। ਪਹਿਲੇ – ਪਹਿਲੇ ਬਣਾਉਂਦੇ ਹਨ ਸ਼ਿਵ ਦਾ ਮੰਦਿਰ ਫਿਰ ਦੇਵਤਾਵਾਂ ਦਾ ਬਣਾਉਂਦੇ ਹਨ। ਹੁਣ ਬਾਪ ਤੁਸੀਂ ਬੱਚਿਆਂ ਨੂੰ ਕਿੰਨਾ ਸੱਤ ਸਮਾਚਾਰ ਸੁਣਾਉਂਦੇ ਹਨ। ਤੁਸੀਂ ਬੱਚਿਆਂ ਨੂੰ ਇਸ ਪੜ੍ਹਾਈ ਨਾਲ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਤੁਸੀਂ ਬੱਚੇ ਜਾਣਦੇ ਹੋ ਪੁਰਸ਼ਾਰਥ ਨਾਲ ਅਸੀਂ ਇਹ ਬਣਾਂਗੇ, ਫਿਰ ਸ਼੍ਰੀਮਤ ਤੇ ਕਿਓਂ ਨਹੀਂ ਚਲਦੇ। ਤੁਸੀਂ ਭੁੱਲ ਕਿਓਂ ਜਾਂਦੇ ਹੋ। ਇਹ ਤਾਂ ਕਹਾਣੀ ਹੈ। ਘਰ ਵਿੱਚ ਮਿੱਤਰ ਸੰਬੰਧੀ ਕਹਾਣੀਆਂ ਸੁਣਾਉਂਦੇ ਹਨ। ਬਾਪ ਵੀ ਤੁਹਾਨੂੰ ਸਾਰੇ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦੀ ਕਹਾਣੀ ਸੁਣਾਉਂਦੇ ਹਨ। ਤੁਸੀਂ 5 ਹਜਾਰ ਵਰ੍ਹੇ ਪਹਿਲੇ ਵਿਸ਼ਵ ਦੇ ਮਾਲਿਕ ਸੀ। ਬਾਬਾ ਰੋਜ਼ ਇਹ ਕਹਾਣੀ ਸੁਣਾਉਂਦੇ ਹਨ। ਤੁਸੀਂ ਬੱਚੇ ਬਣ ਜਾਓ। ਆਪਣੇ ਨੂੰ ਲਾਇਕ ਬਣਾਓ – ਰਾਜ – ਭਾਗ ਲੈਣ ਦੇ। ਇਹ ਹੈ ਸੱਤ – ਨਾਰਾਇਣ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਸੁਣਕੇ ਫਿਰ ਹੋਰਾਂ ਨੂੰ ਸੁਨਾਉਣੀ ਹੈ, ਅਮਰ ਬਣਾਉਣ ਦੇ ਲਈ। ਫਿਰ ਭਗਤੀ ਮਾਰਗ ਵਿੱਚ ਕਥਾਵਾਂ ਸੁਣਾਉਣਗੇ। ਫਿਰ ਸਤਿਯੁਗ ਤ੍ਰੇਤਾ ਵਿੱਚ ਇਹ ਗਿਆਨ ਭੁੱਲ ਜਾਵੇਗਾ। ਬਾਪ ਕਿੰਨਾ ਸਾਧਾਰਨ ਚਲਦੇ ਹਨ। ਕਹਿੰਦੇ ਹਨ ਮੈਂ ਤੁਸੀਂ ਬੱਚਿਆਂ ਦਾ ਸਰਵੈਂਟ ਹਾਂ। ਜਦੋਂ ਤੁਸੀਂ ਦੁਖੀ ਬਣਦੇ ਹੋ ਤਾਂ ਮੈਨੂੰ ਬੁਲਾਉਂਦੇ ਹੋ ਕਿ ਸਾਨੂੰ ਆਕੇ ਵਿਸ਼ਵ ਦਾ ਮਾਲਿਕ ਬਣਾਓ। ਪਤਿਤਾਂ ਨੂੰ ਪਾਵਨ ਬਣਾਓ। ਮਨੁੱਖ ਸਮਝਦੇ ਥੋੜੀ ਹੀ ਹਨ। ਤੁਸੀਂ ਸਮਝਦੇ ਹੋ ਕਿ ਬਾਬਾ ਸਾਨੂੰ ਪਤਿਤ ਤੋਂ ਪਾਵਨ ਬਣਾ ਰਹੇ ਹਨ, ਤਾਂ ਬਾਬਾ ਨੂੰ ਭੁਲਣਾ ਨਹੀਂ ਚਾਹੀਦਾ ਹੈ। ਤੁਹਾਨੂੰ ਉੱਚ ਸਰਵਿਸ ਕਰਨੀ ਹੈ। ਬਾਪ ਨੂੰ ਯਾਦ ਕਰਨਾ ਹੈ ਅਤੇ ਘਰ ਚਲਣਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਰੋਜ਼ ਆਪਣੇ ਦਿਲ ਰੂਪੀ ਦਰਪਣ ਵਿੱਚ ਵੇਖਣਾ ਹੈ ਕਿ ਕੋਈ ਵਿਕਰਮ ਕਰਕੇ ਆਪਣਾ ਅਤੇ ਦੂਜਿਆਂ ਦਾ ਨੁਕਸਾਨ ਤਾਂ ਨਹੀਂ ਕਰਦੇ ਹਾਂ! ਸਿਆਣਾ ਬਣ ਬਾਪ ਦੀ ਮੱਤ ਤੇ ਚਲਣਾ ਹੈ, ਭੂਤਾਂ ਨੂੰ ਭਜਾ ਦੇਣਾ ਹੈ।

2. ਬਾਪ ਜੋ ਸੱਤ ਸਮਾਚਾਰ ਅਤੇ ਕਹਾਣੀ ਸੁਣਾਉਂਦੇ ਹਨ ਉਹ ਸੁਣਕੇ ਹੋਰਾਂ ਨੂੰ ਵੀ ਸੁਣਾਉਣੀ ਹੈ।

ਵਰਦਾਨ:-

ਜਿਵੇਂ ਸਨੇਹ ਦੇ ਕਾਰਨ ਹਰ ਇੱਕ ਦੇ ਦਿਲ ਵਿੱਚ ਆਉਂਦਾ ਹੈ ਕਿ ਅਸੀਂ ਬਾਪ ਨੂੰ ਪ੍ਰਤੱਖ ਕਰਨਾ ਹੀ ਹੈ। ਇਵੇਂ ਆਪਣੇ ਸੰਕਲਪ ਬੋਲ ਅਤੇ ਕਰਮ ਦਵਾਰਾ ਦਿਲ ਵਿੱਚ ਪ੍ਰਤੱਖਤਾ ਦਾ ਝੰਡਾ ਲਹਿਰਾਓ, ਹਮੇਸ਼ਾ ਖੁਸ਼ ਰਹਿਣ ਦੀ ਡਾਂਸ ਕਰੋ, ਕਦੀ ਖੁਸ਼, ਕਦੀ ਉਦਾਸ – ਇਹ ਨਹੀਂ। ਅਜਿਹਾ ਦ੍ਰਿੜ ਸੰਕਲਪ ਮਤਲਬ ਵਰਤ ਧਾਰਨ ਕਰੋ ਕਿ ਜਦ ਤੱਕ ਜਿਉਣਾ ਹੈ ਉਦੋਂ ਤੱਕ ਖੁਸ਼ ਰਹਿੰਣਾ ਹੈ। ਮਿੱਠਾ ਬਾਬਾ, ਪਿਆਰਾ ਬਾਬਾ, ਮੇਰਾ ਬਾਬਾ – ਇਹ ਹੀ ਗੀਤ ਆਟੋਮੈਟਿਕ ਵਜਦਾ ਰਹੇ ਤਾਂ ਪ੍ਰਤੱਖਤਾ ਦਾ ਝੰਡਾ ਲਹਿਰਾਉਣ ਲੱਗੇਗਾ।

ਸਲੋਗਨ:-

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – “ਪਰਮਾਤਮਾ ਸੁੱਖ ਦਾਤਾ ਹੈ ਨਾ ਕਿ ਦੁੱਖ ਦਾਤਾ”

ਇਹ ਤਾਂ ਸਾਰੇ ਮਨੁੱਖ ਜਾਣਦੇ ਹਨ ਕਿ ਤਕਦੀਰ ਬਣਾਉਣ ਵਾਲਾ ਇੱਕ ਹੈ ਉਹ ਹੀ ਪਰਮਾਤਮਾ ਹੈ। ਕਹਾਵਤ ਵੀ ਹੈ ਕਿ ਤਕਦੀਰ ਬਣਾਉਣ ਵਾਲਾ ਜਰਾ ਸਾਹਮਣੇ ਤਾਂ ਆ… ਤਾਂ ਇਹ ਸਾਰੀ ਮਹਿਮਾ ਅਤੇ ਗਾਇਨ ਇੱਕ ਪਰਮਾਤਮਾ ਦੀ ਹੈ। ਇੰਨਾ ਸਮਝਦੇ ਹੋਏ ਵੀ ਜੱਦ ਕੋਈ ਕਸ਼ਟ ਆਉਂਦਾ ਹੈ, ਤਾਂ ਦੁਖੀ ਹੋਣ ਕਾਰਨ ਕਹਿ ਦਿੰਦੇ ਹਨ ਇਹ ਦੁੱਖ ਸੁੱਖ, ਭਲਾ ਬੁਰਾ ਇਹ ਤਕਦੀਰ ਪਰਮਾਤਮਾ ਨੇ ਬਣਾਈ ਹੈ। ਫਿਰ ਕਹਿ ਦਿੰਦੇ ਹਨ ਪ੍ਰਭੂ ਦਾ ਦਿੱਤਾ ਹੋਇਆ ਮਿੱਠਾ ਕਰਕੇ ਭੋਗਣਾ ਹੈ। ਇਸ ਵਿੱਚ ਹੀ ਆਪਣੇ ਨੂੰ ਸੰਤੁਸ਼ਟ ਰੱਖੀਏ, ਹੁਣ ਪ੍ਰਭੂ ਦਾ ਭਾਣਾ (ਦਿੱਤਾ ਹੋਇਆ ਫਲ) ਵੀ ਉਨ੍ਹਾਂ ਨੂੰ ਮਿੱਠਾ ਰਹਿਣ ਥੋੜੀ ਦਿੰਦਾ ਹੈ, ਪਰ ਮਨੁੱਖਾਂ ਨੂੰ ਇੰਨੀ ਵੀ ਬੁੱਧੀ ਨਹੀਂ ਹੈ ਕਿ ਅਸੀਂ ਪਰਮਾਤਮਾ ਨੂੰ ਇਹ ਦੋਸ਼ ਕਿਓਂ ਦਿੰਦੇ ਹਾਂ। ਇਹ ਦੋਸ਼ ਤਾਂ ਖੁਦ ਮਨੁੱਖ ਦਾ ਹੈ। ਮਨੁੱਖ ਨੇ ਜੋ ਵੀ ਕਰਮ ਕੀਤੇ ਹਨ, ਉਸਨੂੰ ਭੋਗਣਾ ਪੈਂਦਾ ਹੈ। ਤਾਂ ਹਰ ਇੱਕ ਆਪਣੇ – ਆਪਣੇ ਕਰਮਾਂ ਅਨੁਸਾਰ ਭੋਗਦਾ ਹੈ। ਫਿਰ ਜੇਕਰ ਕੋਈ ਸ਼੍ਰੇਸ਼ਠ ਕਰਮ ਕਰਦੇ ਹਨ ਤਾਂ ਸੁੱਖ ਭੋਗਦੇ ਹਨ ਅਤੇ ਕੋਈ ਭ੍ਰਿਸ਼ਟ ਕਰਮ ਕਰਦੇ ਹਨ ਤਾਂ ਦੁਖੀ ਬਣਦੇ ਹਨ। ਹੁਣ ਉਸ ਭਾਣੇ ਨੂੰ ਵੀ ਮਿੱਠਾ ਕਰ ਭੋਗਣ ਦੇ ਲਈ ਮਨੁੱਖ ਨੂੰ ਪਹਿਲੇ ਸਮਝ ਹੋਣੀ ਚਾਹੀਦੀ ਇਸਲਈ ਪਰਮਾਤਮਾ ਆਕੇ ਖੁਦ ਗਿਆਨ ਅਤੇ ਯੋਗ ਸਿਖਾਉਂਦੇ ਹਨ। ਹੁਣ ਇਹ ਕਾਇਦਾ ਹੈ ਜੋ ਮਾਇਆ ਦਾ ਸਾਥ ਛੱਡ ਪਰਮਾਤਮਾ ਦਾ ਸਾਥ ਲੈਂਦਾ ਹੈ, ਤਾਂ ਮਾਇਆ ਫਿਰ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੀ ਹੈ, ਬਹੁਤ ਵਿਘਨ ਪਾਉਂਦੀ ਹੈ। ਹੁਣ ਪਰਮਾਤਮਾ ਦੇ ਸਦਕੇ ਜੋ ਵੀ ਕੁਝ ਸਹਿਣ ਕਰਦੇ ਹਨ, ਉਹ ਭੋਗਣਾ ਮਿੱਠੀ ਲਗਦੀ ਹੈ। ਉਹ ਅਸੀਂ ਮਾਈਟ ਅਤੇ ਲਾਈਟ ਦੇ ਦਿੰਦੇ ਹਨ। ਹੁਣ ਪਰਮਾਤਮਾ ਕਹਿੰਦੇ ਹਨ ਬੱਚੇ, ਬਿਗੜੀ ਹੋਈ ਤਕਦੀਰ ਬਣਾਉਂਦਾ ਹਾਂ, ਤਾਂ ਮੈਂ ਤਕਦੀਰ ਨੂੰ ਬਣਾਉਣ ਵਾਲਾ ਹਾਂ। ਬਾਕੀ ਜੋ ਮਨੁੱਖ ਆਪਣੇ ਆਪ ਵਿਸਮ੍ਰਿਤ ਕਰਦੇ ਹਨ, ਉਹ ਆਪਣੀ ਤਕਦੀਰ ਆਪ ਹੀ ਵਿਗਾੜਦੇ ਹਨ ਪਰ ਜੋ ਮਨੁੱਖ ਮੇਰੇ ਮਿਲਣ ਅਰਥ ਭੋਗਣਾ ਭੋਗਦੇ ਹਨ, ਉਨ੍ਹਾਂ ਦੇ ਲਈ ਜਵਾਬਦਾਰ ਮੈਂ ਹਾਂ। ਹੁਣ ਉਹ ਵੀ ਤਾਂ ਹੋਵੇਗਾ ਜਦੋਂ ਇਵੇਂ ਕਹਿਣਗੇ ਕਿ ਪਰਮਾਤਮਾ ਤੇਰੀ ਮੇਰੀ ਇੱਕ ਮਰਜੀ ਹੋਵੇ, ਭਾਵੇਂ ਲੱਖਾਂ ਦੁਨੀਆਂ ਵਾਲੇ ਕੁਝ ਵੀ ਕਹਿਣ ਪਰ ਉਨ੍ਹਾਂ ਨੂੰ ਪੂਰਨ ਨਿਸ਼ਚਾ ਹੈ ਕਿ ਸਾਨੂੰ ਪੜ੍ਹਾਉਣ ਵਾਲਾ ਖੁਦ ਪਰਮਾਤਮਾ ਹੈ, ਮੈਂ ਉਸ ਨਾਲ ਸੌਦਾ ਕੀਤਾ ਹੈ, ਹੁਣ ਮੈਂ ਕਿਸ ਦੀ ਪ੍ਰਵਾਹ ਰੱਖਾਂ! ਇਸ ਲਈ ਤਾਂ ਕਹਿੰਦੇ ਹਨ ਪ੍ਰਵਾਹ ਰਹੀ ਪਾਰਬ੍ਰਹਮ ਦੀ ਉਹ ਮਿਲ ਗਿਆ… ਹੁਣ ਪਰਮਾਤਮਾ ਕਹਿੰਦੇ ਹਨ ਜੋ ਸਿਰਫ ਮੇਰੀ ਹੀ ਸੁਣਦੇ ਹਨ ਅਤੇ ਮੈਨੂੰ ਹੀ ਵੇਖਦੇ ਹਨ, ਅਜਿਹੀ ਸੀੜੀ ਤੇ ਜਿਸ ਨੇ ਪੈਰ ਰੱਖਿਆ, ਉਨ੍ਹਾਂ ਨੂੰ ਭਾਵੇਂ ਮਾਇਆ ਦੀ ਲਹਿਰ ਹਿਲਾਏਗੀ ਵੀ, ਪਰ ਜਿਨ੍ਹਾਂ ਨੂੰ ਪੂਰਾ ਨਿਸ਼ਚਾ ਹੋ ਚੁੱਕਿਆ ਹੈ ਉਹ ਤਾਂ ਪ੍ਰਭੂ ਦਾ ਹੱਥ ਕਦੀ ਨਹੀਂ ਛੱਡਣਗੇ। ਬਾਕੀ ਇਵੇਂ ਨਾ ਹੋਵੇ ਜਰਾ ਜਿਹੀ ਮਾਇਆ ਦੀ ਉੱਛਲ ਵਿੱਚ ਆਏ ਆਪਣੀ ਤਕਦੀਰ ਨੂੰ ਲਕੀਰ ਲਗਾ ਦੇਣ। ਤਕਦੀਰ ਨੂੰ ਬਿਗਾੜਨਾ ਅਤੇ ਬਨਾਉਣਾ ਇਹ ਮਨੁੱਖ ਦੇ ਹੱਥ ਵਿੱਚ ਹੈ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

ఎలాగైతే స్నేహం కారణంగా ప్రతి ఒక్కరి హృదయంలో – మేము తండ్రిని ప్రత్యక్షం చేయాల్సిందే అని అనిపిస్తుంది. అలాగే, మీ సంకల్పం, మాట మరియు కర్మ ద్వారా హృదయంలో ప్రత్యక్షత యొక్క జెండాను ఎగురవేయండి, సదా సంతోషంగా ఉండే డాన్స్ చేయండి, అప్పుడప్పుడు సంతోషం, అప్పుడప్పుడు ఉదాసీనత – ఇలా కాదు. ఇటువంటి దృఢ సంకల్పాన్ని అనగా వ్రతాన్ని ధారణ చేయండి, ఎప్పటివరకైతే జీవించి ఉండాలో, అప్పటివరకు సంతోషంగా ఉండాలి. మధురమైన బాబా, ప్రియమైన బాబా, నా బాబా – ఈ పాట ఆటోమేటిక్ గా మోగుతూ ఉన్నట్లయితే ప్రత్యక్షత యొక్క జెండా ఎగురుతూ ఉంటుంది.

ఎలాగైతే స్నేహం కారణంగా ప్రతి ఒక్కరి హృదయంలో – మేము తండ్రిని ప్రత్యక్షం చేయాల్సిందే అని అనిపిస్తుంది. అలాగే, మీ సంకల్పం, మాట మరియు కర్మ ద్వారా హృదయంలో ప్రత్యక్షత యొక్క జెండాను ఎగురవేయండి, సదా సంతోషంగా ఉండే డాన్స్ చేయండి, అప్పుడప్పుడు సంతోషం, అప్పుడప్పుడు ఉదాసీనత – ఇలా కాదు. ఇటువంటి దృఢ సంకల్పాన్ని అనగా వ్రతాన్ని ధారణ చేయండి, ఎప్పటివరకైతే జీవించి ఉండాలో, అప్పటివరకు సంతోషంగా ఉండాలి. మధురమైన బాబా, ప్రియమైన బాబా, నా బాబా – ఈ పాట ఆటోమేటిక్ గా మోగుతూ ఉన్నట్లయితే ప్రత్యక్షత యొక్క జెండా ఎగురుతూ ఉంటుంది.

Leave a Comment

Your email address will not be published. Required fields are marked *

Scroll to Top
Scroll to Top