18 June 2022 Punjabi Murli Today | Brahma Kumaris
Read and Listen today’s Gyan Murli in Punjabi
17 June 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਖੁਦ ਨੂੰ 21 ਜਨਮਾਂ ਦੇ ਲਈ ਸਵਰਾਜ ਤਿਲਕ ਦੇਣਾ ਹੈ ਤਾਂ ਦੇਹ ਸਹਿਤ ਦੇਹ ਦਾ ਸਭ ਭਾਨ ਭੁੱਲ ਇੱਕ ਬਾਪ ਨੂੰ ਯਾਦ ਕਰੋ"
ਪ੍ਰਸ਼ਨ: -
ਗਰੀਬ ਬੱਚਿਆਂ ਦੀ ਕਿਸ ਸਿਆਣਪ (ਸਮਝਦਾਰੀ) ਨਾਲ ਬਾਪ ਖੁਸ਼ ਹੁੰਦੇ ਹਨ, ਉਹਨਾਂ ਨੂੰ ਕਿਹੜੀ ਰਾਏ ਦਿੰਦੇ ਹਨ?
ਉੱਤਰ:-
ਗਰੀਬ ਬੱਚੇ – ਜੋ ਆਪਣਾ ਠੀਕਰ ਠੋਬਰ (ਕੌੜੀਆਂ) ਬਾਬਾ ਦੀ ਸੇਵਾ ਵਿੱਚ ਸਫਲ ਕਰ, ਭਵਿੱਖ 21 ਜਨਮਾਂ ਦੇ ਲਈ ਆਪਣਾ ਭਾਗ ਜਮਾਂ ਕਰ ਲੈਂਦੇ ਹਨ, ਬਾਬਾ ਵੀ ਉਹਨਾਂ ਬੱਚਿਆਂ ਦੀ ਇਸ ਸਿਆਣਪ ਤੋਂ ਬਹੁਤ ਖੁਸ਼ ਹੁੰਦੇ ਹਨ। ਬਾਬਾ ਫਿਰ ਅਜਿਹੇ ਬੱਚਿਆਂ ਨੂੰ ਫਸਟਕਲਾਸ ਰਾਏ ਦਿੰਦੇ – ਬੱਚੇ ਤੁਸੀਂ ਟ੍ਰਸਟੀ ਬਣੋ। ਆਪਣਾ ਨਹੀਂ ਸਮਝੋਂ। ਬੱਚਿਆਂ ਆਦਿ ਨੂੰ ਵੀ ਟ੍ਰਸਟੀ ਹੋਕੇ ਸੰਭਾਲੋ। ਗਿਆਨ ਨਾਲ ਤੁਸੀਂ ਆਪਣੇ ਜੀਵਨ ਦਾ ਸੁਧਾਰ ਕਰ ਰਾਜਿਆਂ ਦਾ ਰਾਜਾ ਬਣੋ।
ਗੀਤ:-
ਤਕਦੀਰ ਜਗਾਕਰ ਆਈ ਹੂੰ…
ਓਮ ਸ਼ਾਂਤੀ। ਬੱਚਿਆਂ ਨੇ ਦੋ ਅੱਖਰ ਸੁਣੇ। ਬੱਚੇ ਸਮਝ ਗਏ ਹਨ ਕਿ ਅਸੀਂ ਇੱਥੇ ਨਵੀਂ ਦੁਨੀਆਂ ਦੇ ਲਈ ਤਕਦੀਰ ਬਣਾਕੇ ਆਏ ਹਾਂ। ਤਕਦੀਰ ਬਣਾਉਣ ਦੇ ਲਈ ਤਦਬੀਰ ਚਾਹੀਦੀ ਹੈ। ਬੱਚੇ ਜਾਣਦੇ ਹਨ ਇੱਥੇ ਸ਼੍ਰੀਮਤ ਮਿਲਦੀ ਹੈ, ਮਹਾਮੰਤਰ ਮਿਲਦਾ ਹੈ, ਮਨਮਨਾਭਵ। ਅੱਖਰ ਤੇ ਹੈ ਨਾ। ਇਹ ਮੰਤਰ ਕੌਣ ਦਿੰਦੇ ਹਨ? ਉਹ ਹੈ ਉੱਚੇ ਤੇ ਉੱਚਾ ਅਤੇ ਮਤ ਦੇਣ ਦਾ ਵੀ ਸਾਗਰ ਹੈ। ਉਹਨਾਂ ਦੀ ਮਤ ਇੱਕ ਹੀ ਵਾਰ ਮਿਲਦੀ ਹੈ। ਡਰਾਮੇ ਵਿੱਚ ਇੱਕ ਵਾਰ ਜੋ ਹੋ ਚੁੱਕਿਆ ਹੈ ਉਹ ਫਿਰ 5000 ਵਰ੍ਹੇ ਬਾਦ ਹੁੰਦਾ ਹੈ। ਇਸ ਇੱਕ ਹੀ ਮਹਾਮੰਤਰ ਨਾਲ ਬੇੜਾ ਪਾਰ ਹੋ ਜਾਂਦਾ ਹੈ। ਪਤਿਤ – ਪਾਵਨ ਬਾਪ ਇੱਕ ਹੀ ਵਾਰ ਆਕੇ ਸ਼੍ਰੀਮਤ ਦਿੰਦੇ ਹਨ। ਪਤਿਤ – ਪਾਵਨ ਕੌਣ ਹੈ? ਪਰਮਪਿਤਾ ਪਰਮਾਤਮਾ ਹੀ ਪਤਿਤ ਤੋਂ ਪਾਵਨ ਬਣਾਕੇ ਪਾਵਨ ਦੁਨੀਆਂ ਵਿੱਚ ਲੈ ਜਾਂਦੇ ਹਨ। ਉਹਨਾਂ ਨੂੰ ਹੀ ਪਤਿਤ – ਪਾਵਨ, ਸਦਗਤੀ ਦਾਤਾ ਕਿਹਾ ਜਾਂਦਾ ਹੈ। ਤੁਸੀਂ ਉਹਨਾਂ ਦੇ ਸਾਹਮਣੇ ਬੈਠੇ ਹੋ। ਜਾਣਦੇ ਹੋ ਉਹ ਸਾਡਾ ਸਭ ਕੁਝ ਹੈ। ਉੱਚੇ ਤੋਂ ਉੱਚੀ ਸਾਡੀ ਤਕਦੀਰ ਬਣਾਉਣ ਵਾਲਾ ਹੈ। ਤੁਹਾਨੂੰ ਨਿਸ਼ਚੇ ਹੈ, ਇਹ ਮਹਾਮੰਤਰ ਮਿਲਦਾ ਹੈ, ਬੇਹੱਦ ਦੇ ਬਾਪ ਦਵਾਰਾ। ਉਹ ਬਾਪ ਹੈ ਨਾ। ਇੱਕ ਨਿਰਾਕਾਰ ਅਤੇ ਇੱਕ ਸਾਕਾਰ। ਬੱਚੇ ਵੀ ਯਾਦ ਕਰਦੇ ਹਨ, ਬਾਪ ਵੀ ਯਾਦ ਕਰਦੇ ਹਨ। ਕਲਪ – ਕਲਪ ਆਪਣੇ ਬੱਚਿਆਂ ਨੂੰ ਹੀ ਸੁਣਾਉਂਦੇ ਹਨ। ਬਾਪ ਕਹਿੰਦੇ ਹਨ ਸਰਵ ਦੀ ਸਦਗਤੀ ਦੇ ਲਈ ਮੰਤਰ ਇੱਕ ਹੀ ਹੈ ਅਤੇ ਇੱਕ ਹੀ ਦੇਣ ਵਾਲਾ ਹੈ। ਸਤਿਗੁਰੂ ਹੀ ਸਤ ਮੰਤਰ ਦੇਣ ਵਾਲਾ ਹੈ। ਤੁਸੀਂ ਜਾਣਦੇ ਹੋ ਅਸੀਂ ਇੱਥੇ ਆਏ ਹਾਂ ਆਪਣੇ ਸੁਖਧਾਮ ਦੇ ਲਈ ਤਕਦੀਰ ਬਣਾਉਣ। ਸੁਖਧਾਮ ਸਤਿਯੁਗ ਨੂੰ ਕਿਹਾ ਜਾਂਦਾ ਹੈ, ਇਹ ਹੈ ਦੁੱਖਧਾਮ। ਜੋ ਬ੍ਰਾਹਮਣ ਬਣਦੇ ਹਨ ਉਹਨਾਂ ਨੂੰ ਹੀ ਸ਼ਿਵਬਾਬਾ ਬ੍ਰਹਮਾ ਮੁੱਖ ਨਾਲ ਮੰਤਰ ਦਿੰਦੇ ਹਨ। ਜਰੂਰ ਸਾਕਾਰ ਵਿੱਚ ਆਉਣਾ ਪਵੇ, ਨਹੀਂ ਤਾਂ ਕਿਵੇਂ ਦੇਣ। ਕਹਿੰਦੇ ਹਨ ਕਲਪ -ਕਲਪ ਤੁਹਾਨੂੰ ਇਹ ਮਹਾਮੰਤਰ ਦਿੰਦਾ ਹਾਂ – ਮਾਮੇਕਮ। ਦੇਹ ਦੇ ਸਭ ਧਰਮ ਤਿਆਗ, ਦੇਹ ਅਤੇ ਦੇਹ ਦੇ ਸਭ ਧਰਮਾਂ ਨੂੰ ਭੁੱਲੋ। ਆਪਣੇ ਨੂੰ ਦੇਹ ਸਮਝਣ ਨਾਲ ਫਿਰ ਦੇਹ ਦੇ ਸੰਬੰਧੀਆਂ ਚਾਚਾ, ਮਾਮਾ, ਗੁਰੂ ਗੋਸਾਈ ਆਦਿ ਸਭ ਯਾਦ ਆ ਜਾਂਦੇ ਹਨ। ਇਹ ਵੀ ਕਹਿੰਦੇ ਹਨ ਆਪ ਮੁਏ ਮਰ ਗਈ ਦੁਨੀਆਂ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਮੰਤਰ ਹੀ ਅਜਿਹਾ ਦਿੰਦਾ ਹਾਂ। ਆਪਣੇ ਨੂੰ ਆਤਮਾ ਸਮਝ, ਅਸ਼ਰੀਰੀ ਬਣ ਜਾਓ। ਸ਼ਰੀਰ ਦਾ ਭਾਨ ਛੱਡ ਦਵੋ। ਇੱਥੇ ਇਹ ਹਨ ਦੇਹ – ਅਭਿਮਾਨੀ। ਸਤਿਯੁਗ ਵਿੱਚ ਹਨ ਆਤਮ – ਅਭਿਮਾਨੀ। ਇਸ ਸੰਗਮ ਤੇ ਤੁਸੀਂ ਆਤਮ – ਅਭਿਮਾਨੀ ਬਣਦੇ ਹੋ ਅਤੇ ਪਰਮਾਤਮਾ ਨੂੰ ਜਾਨਣ ਵਾਲੇ ਆਸਤਿਕ ਵੀ ਬਣਦੇ ਹੋ। ਆਸਤਿਕ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਪਰਮਪਿਤਾ ਨੂੰ ਪਰਮਾਤਮਾ ਅਤੇ ਉਹਨਾਂ ਦੀ ਰਚਨਾ ਨੂੰ ਜਾਣਦੇ ਹਨ। ਆਸਤਿਕ ਨਾ ਕਲਿਯੁਗ ਵਿੱਚ, ਨਾ ਸਤਿਯੁਗ ਵਿੱਚ ਹੁੰਦੇ ਹਨ, ਸੰਗਮਯੁਗ ਤੇ ਹੀ ਹੁੰਦੇ ਹਨ। ਬਾਪ ਕੋਲੋਂ ਵਰਸਾ ਪਾਕੇ ਉਹੀ ਫਿਰ ਸਤਿਯੁਗ ਵਿੱਚ ਰਾਜ ਕਰਦੇ ਹਨ। ਇੱਥੇ ਨਾਸਤਿਕ ਅਤੇ ਆਸਤਿਕ ਦੀ ਗੱਲ ਚੱਲਦੀ ਹੈ, ਉੱਥੇ ਨਹੀਂ ਚੱਲਦੀ। ਆਸਤਿਕ ਬ੍ਰਾਹਮਣ ਬਣਦੇ ਹਨ, ਜੋ ਪਹਿਲੇ ਨਾਸਤਿਕ ਸਨ। ਇਸ ਸਮੇਂ ਸਾਰੀ ਦੁਨੀਆਂ ਨਾਸਤਿਕ ਹੈ। ਕੋਈ ਵੀ ਬਾਪ ਨੂੰ ਅਤੇ ਬਾਪ ਦੀ ਰਚਨਾ ਨੂੰ ਨਹੀਂ ਜਾਣਦੇ ਹਨ। ਸਰਵਵਿਆਪੀ ਕਹਿ ਦਿੰਦੇ ਹਨ। ਤੁਸੀਂ ਬੱਚਿਆਂ ਦਾ ਇੱਕ ਬੇਹੱਦ ਬਾਪ ਨਾਲ ਹੀ ਕੰਮ ਹੈ। ਉਹ ਦੀ ਸ਼੍ਰੀਮਤ ਮਿਲਦੀ ਹੈ ਮਤਲਬ ਤਦਬੀਰ ਕਰਾਉਂਦੇ ਹਨ। ਕਹਿੰਦੇ ਹਨ ਬੱਚੇ ਦੇਹ ਸਹਿਤ ਦੇਹ ਦੇ ਭਾਨ ਨੂੰ ਭੁੱਲ ਕਿਸੇਨੂੰ ਵੀ ਯਾਦ ਨਾ ਕਰੋ। ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਇਸਨੂੰ ਹੀ ਮਹਾਮੰਤਰ ਕਿਹਾ ਜਾਂਦਾ ਹੈ, ਜਿਸਨਾਲ ਤੁਹਾਡੀ ਤਕਦੀਰ ਬਣਦੀ ਹੈ। ਤੁਹਾਨੂੰ ਸਵਰਾਜ ਤਿਲਕ ਮਿਲਦਾ ਹੈ -21 ਜਨਮਾਂ ਦੇ ਲਈ। ਉਹ ਹੈ ਹੀ ਪ੍ਰਾਲਬੱਧ। ਗੀਤਾ ਹੈ ਹੀ ਨਰ ਤੋਂ ਨਾਰਾਇਣ ਬਣਨ ਦੀ, ਮਨੁੱਖ ਤੋਂ ਦੇਵਤਾ ਬਣਨ ਦੀ।
ਤੁਸੀਂ ਬੱਚੇ ਜਾਣਦੇ ਹਨ ਇਹ ਦੁਨੀਆਂ ਬਦਲ ਰਹੀ ਹੈ। ਨਵੀਂ ਦੁਨੀਆਂ ਦੇ ਲਈ ਤਕਦੀਰ ਬਣਾ ਰਹੇ ਹੋ। ਇਹ ਮ੍ਰਿਤੂਲੋਕ ਹੈ। ਇੱਥੇ ਦੇਖੋ ਮਨੁੱਖਾਂ ਦੀ ਤਕਦੀਰ ਕਿਵੇਂ ਦੀ ਹੈ। ਇਸਦਾ ਨਾਮ ਹੀ ਹੈ ਦੁੱਖਧਾਮ। ਇਹ ਕਿਸਨੇ ਕਿਹਾ? ਆਤਮਾ ਨੇ। ਹੁਣ ਤੁਸੀਂ ਆਤਮ – ਅਭਿਮਾਨੀ ਬਣੇ ਹੋ। ਆਤਮਾ ਕਹਿੰਦੀ ਹੈ ਇਹ ਦੁੱਖਧਾਮ ਹੈ। ਸਾਡਾ ਪਰਮਧਾਮ ਉਹ ਹੈ ਜਿੱਥੇ ਬਾਬਾ ਰਹਿੰਦੇ ਹਨ। ਹੁਣ ਬਾਪ ਗਿਆਨ ਸੁਣਾਉਂਦੇ ਹਨ ਅਤੇ ਤਕਦੀਰ ਬਣਾਉਂਦੇ ਹਨ। ਬਾਪ ਇੱਕ ਮਹਾਮੰਤਰ ਦਿੰਦੇ ਹਨ ਮੈਨੂੰ ਯਾਦ ਕਰੋ। ਭਾਵੇਂ ਕੋਈ ਦੇਹਧਾਰੀ ਤੋਂ ਸੁਣੋ, ਪਰ ਯਾਦ ਮੈਨੂੰ ਵਿਦੇਹੀ ਨੂੰ ਕਰੋ। ਸੁਣਨਾ ਤਾਂ ਜਰੂਰ ਦੇਹਧਾਰੀ ਤੋਂ ਹੀ ਪਵੇਗਾ। ਬ੍ਰਹਮਾਕੁਮਾਰ – ਬ੍ਰਹਮਾਕੁਮਾਰੀ ਵੀ ਮੁਖ ਨਾਲ ਹੀ ਸੁਣਾਉਣਗੇ ਕਿ ਪਤਿਤ – ਪਾਵਨ ਨੂੰ ਯਾਦ ਕਰੋ। ਤੁਹਾਡੀ ਸਿਰ ਤੇ ਜੋ ਵਿਕ੍ਰਮਾਂ ਦਾ ਬੋਝਾ ਹੈ ਉਹ ਯਾਦ ਦੇ ਬਲ ਨਾਲ ਹੀ ਭਸਮ ਕਰਨਾ ਹੈ। ਨਿਰੋਗੀ ਬਣਨਾ ਹੈ। ਤੁਸੀਂ ਬੱਚੇ ਬਾਪ ਦੇ ਸਮੁੱਖ ਬੈਠੇ ਹੋ। ਜਾਣਦੇ ਹੋ ਬਾਬਾ ਆਏ ਹਨ ਤਕਦੀਰ ਬਣਾਉਣ ਅਤੇ ਬਹੁਤ ਸਹਿਜ ਰਸਤਾ ਦੱਸਦੇ ਹਨ। ਕਹਿੰਦੇ ਹਨ ਬਾਬਾ ਯਾਦ ਭੁੱਲ ਜਾਂਦੀ ਹੈ। ਅਰੇ ਸ਼ਰਮ ਨਹੀਂ ਆਉਂਦੀ ਹੈ! ਲੌਕਿਕ ਬਾਪ ਜੋ ਤੁਹਾਨੂੰ ਪਤਿਤ ਬਣਾਉਂਦੇ ਹਨ, ਉਹਨਾਂ ਦੀ ਯਾਦ ਰਹਿੰਦੀ ਹੈ ਅਤੇ ਇਹ ਜੋ ਪਾਰਲੌਕਿਕ ਬਾਪ ਤੁਹਾਨੂੰ ਪਾਵਨ ਬਣਾਉਂਦੇ ਹਨ ਕਹਿੰਦੇ ਹਨ ਮਾਮੇਕਮ ਯਾਦ ਕਰੋ, ਤਾਂ ਵਿਕਰਮ ਵਿਨਾਸ਼ ਹੋਣਗੇ। ਉਹਨਾਂ ਦੇ ਲਈ ਕਹਿੰਦੇ ਹੋ ਬਾਬਾ ਭੁੱਲ ਜਾਂਦਾ ਹਾਂ। ਬਾਪ ਕਹਿੰਦੇ ਹਨ ਮੈਂ ਤੁਹਾਨੁੰ ਮੰਦਿਰ ਲਾਇਕ ਬਣਾਉਣ ਆਇਆ ਹਾਂ। ਤੁਸੀਂ ਜਾਣਦੇ ਹੋ ਭਾਰਤ ਸ਼ਿਵਾਲਾ ਸੀ – ਅਸੀਂ ਰਾਜ ਕਰਦੇ ਸੀ ਫਿਰ ਸਾਡੇ ਜੜ੍ਹ ਚਿੱਤਰ ਮੰਦਿਰਾਂ ਵਿੱਚ ਪੁੱਜਦੇ ਆਏ ਹਨ। ਹਮ ਸੋ ਦੇਵਤਾ ਸੀ, ਇਹ ਭੁੱਲ ਗਏ ਹਨ। ਤੁਹਾਡੇ ਮੰਮਾ ਬਾਬਾ ਜੋ ਪੂਜੀਯ ਦੇਵੀ -ਦੇਵਤਾ ਸਨ ਫਿਰ ਪੁਜਾਰੀ ਹੋ ਗਏ ਹਨ। ਇਹ ਨਾਲੇਜ ਬੁੱਧੀ ਵਿੱਚ ਹੈ। ਝਾੜ ਵਿੱਚ ਵੀ ਮੁਖ ਦਿਖਾਇਆ ਹੈ। ਪਹਿਲੇ ਫਾਊਂਡੇਸ਼ਨ ਵਿੱਚ ਆਦਿ ਸਨਾਤਨ ਦੇਵੀ – ਦੇਵਤਾ ਸਨ, ਹੁਣ ਨਹੀਂ ਹਨ। 5 ਹਜ਼ਾਰ ਵਰ੍ਹੇ ਪਹਿਲੇ ਸਤਿਯੁਗ ਸੀ, ਹੁਣ ਕਲਿਯੁਗ ਹੈ। ਕਲਿਯੁਗ ਦੇ ਬਾਦ ਫਿਰ ਸਤਿਯੁਗ ਆਉਣਾ ਹੈ। ਜਰੂਰ ਸ਼੍ਰੀਮਤ ਦੇਣ ਵਾਲੇ ਨੂੰ ਆਉਣਾ ਹੈ। ਦੁਨੀਆਂ ਬਦਲਣੀ ਹੈ ਜਰੂਰ। ਢਿੰਢੋਰਾ ਪਿਟਵਾਉਂਦੇ ਰਹਿੰਦੇ ਹੋ। ਝਾੜ ਤਾਂ ਜਲਦੀ ਵੱਧਣਾ ਹੈ। ਵਿਘਨ ਪੈਂਦੇ ਹਨ। ਭਿੰਨ – ਭਿੰਨ ਨਾਮ ਰੂਪ ਵਿੱਚ ਫ਼ਸ ਪੈਂਦੇ ਹਨ। ਬਾਪ ਕਹਿੰਦੇ ਹਨ ਫ਼ਸੋ ਨਹੀਂ। ਭਾਵੇਂ ਗ੍ਰਹਿਸਤ ਵਿਵਹਾਰ ਵਿੱਚ ਰਹੋ, ਬਾਪ ਨੂੰ ਯਾਦ ਕਰੋ ਅਤੇ ਪਵਿੱਤਰ ਰਹੋ। ਭਗਵਾਨਨੁਵਾਚ – ਕਾਮ ਮਹਾਸ਼ਤਰੂ ਹੈ। ਅੱਗੇ ਵੀ ਗੀਤਾ ਵਿੱਚ ਭਗਵਾਨ ਨੇ ਕਿਹਾ ਸੀ – ਹੁਣ ਵੀ ਫਿਰ ਤੋਂ ਕਹਿੰਦੇ ਹਨ। ਗੀਤਾ ਦੇ ਭਗਵਾਨ ਨੇ ਜਰੂਰ ਕਾਮ ਤੇ ਜਿੱਤ ਪਾਈ ਹੋਵੇਗੀ। ਇੱਕ ਹੈ ਰਾਵਣਰਾਜ, ਦੂਸਰਾ ਹੈ ਰਾਮਰਾਜ। ਰਾਮਰਾਜ ਦਿਨ, ਰਾਵਣ ਰਾਜ ਰਾਤ। ਬਾਪ ਕਹਿੰਦੇ ਹਨ ਹੁਣ ਇਹ ਰਾਵਣਰਾਜ ਖ਼ਤਮ ਹੋਣਾ ਹੈ, ਇਸਦੇ ਲਈ ਸਭ ਤਿਆਰੀਆਂ ਹਨ। ਬਾਪ ਪੜ੍ਹਾਕੇ ਲੈ ਜਾਣਗੇ ਫਿਰ ਤੁਹਾਨੂੰ ਰਾਜ ਚਾਹੀਦਾ ਹੈ। ਇਸ ਪਤਿਤ ਪ੍ਰਿਥਵੀ ਤੇ ਰਾਜ ਥੋੜੀ ਹੀ ਕਰਨਗੇ। ਸ਼ਿਵਬਾਬਾ ਦੇ ਤਾਂ ਪੈਰ ਹਨ ਨਹੀਂ, ਜੋ ਇੱਥੇ ਪੈਰ ਰੱਖੋ। ਦੇਵਤਾਵਾਂ ਦੇ ਪੈਰ ਇਸ ਪਤਿਤ ਦੁਨੀਆਂ ਵਿੱਚ ਆ ਨਾ ਸਕਣ। ਤੁਸੀਂ ਜਾਣਦੇ ਹੋ ਅਸੀਂ ਦੇਵਤਾ ਬਣ ਰਹੇ ਹਾਂ। ਫਿਰ ਭਾਰਤ ਵਿੱਚ ਹੀ ਆਉਣਗੇ। ਪਰ ਸ਼੍ਰਿਸ਼ਟੀ ਬਦਲਕੇ ਕਲਿਯੁਗ ਬਣ ਜਾਏਗੀ। ਹੁਣ ਤੁਸੀਂ ਸ਼੍ਰੇਸ਼ਠ ਬਣ ਰਹੇ ਹੋ। ਬਹੁਤ ਬੱਚੇ ਕਹਿੰਦੇ ਹਨ ਬਾਬਾ ਤੁਫ਼ਾਨ ਆਉਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਬਾਪ ਨੂੰ ਭੁੱਲ ਜਾਂਦੇ ਹੋ। ਬਾਪ ਦੀ ਮਤ ਤੇ ਨਹੀਂ ਚੱਲਦੇ ਹੋ। ਸ਼੍ਰੇਸ਼ਠ ਤੇ ਸ਼੍ਰੇਸ਼ਠ ਬਾਪ ਦੀ ਮਤ ਮਿਲਦੀ ਹੈ – ਬੱਚੇ, ਭ੍ਰਿਸ਼ਟਾਚਾਰੀ ਨਾ ਬਣੋ। ਤੁਹਾਨੂੰ ਪੜ੍ਹਾਉਣ ਵਾਲਾ ਇੱਕ ਹੈ। ਉਹ ਕਹਿੰਦੇ ਹਨ ਮਾਮੇਕਮ ਯਾਦ ਕਰੋ। ਇਹਨਾਂ ਦੇ ਰੱਥ ਨੂੰ ਵੀ ਯਾਦ ਨਹੀਂ ਕਰੋ। ਰਥੀ ਅਤੇ ਰਥਵਾਨ। ਘੋੜੇ ਗਾੜੀ ਦੀ ਗੱਲ ਨਹੀਂ। ਉਸ ਵਿੱਚ ਬੈਠ ਗਿਆਨ ਦਿੱਤਾ ਜਾਂਦਾ ਹੈ ਕੀ? ਅੱਜਕਲ ਤਾਂ ਐਰੋਪਲੇਨ ਦੀ ਸਵਾਰੀ ਹੈ। ਸਾਇੰਸ ਬਿਲਕੁਲ ਜ਼ੋਰ ਤੇ ਹੈ। ਮਾਇਆ ਦੇ ਪੰਪ ਦਾ ਬੜਾ ਜ਼ੋਰ ਹੈ। ਇਸ ਸਮੇਂ ਇੱਕ ਦੋ ਕਿੰਨੀ ਖਾਤਰੀ ਕਰਦੇ ਹਨ। ਫਲਾਣੀ ਜਗ੍ਹਾ ਦਾ ਪ੍ਰਾਇਮ ਮਨਿਸਟਰ ਆਇਆ, ਇੱਜਤ ਮਿਲੀ। 15 ਰੋਜ਼ ਦੇ ਬਾਦ ਫਿਰ ਉਤਾਰ ਦਿੰਦੇ ਹਨ। ਬਾਦਸ਼ਾਹਾਂ ਤੇ ਵੀ ਮੁਸੀਬਤ ਹੈ। ਡਰਦੇ ਰਹਿੰਦੇ ਹਨ। ਤੁਹਾਨੂੰ ਕਿੰਨਾ ਸਹਿਜ ਗਿਆਨ ਮਿਲਦਾ ਹੈ। ਤੁਸੀਂ ਕਿੰਨੇ ਗਰੀਬ ਹੋ, ਕੌਡੀ ਵੀ ਨਹੀਂ ਹੈ। ਟ੍ਰਸਟੀ ਬਣਦੇ ਹੋ – ਬਾਬਾ ਇਹ ਸਭ ਕੁਝ ਤੁਹਾਡਾ ਹੈ। ਬਾਬਾ ਕਹਿੰਦੇ ਹਨ ਅੱਛਾ ਤੁਸੀਂ ਵੀ ਟ੍ਰਸਟੀ ਬਣੇ ਰਹੋ। ਜੇਕਰ ਆਪਣਾ ਸਮਝੋਂਗੇ ਤਾਂ ਇਹ ਤੁਹਾਡੀ ਸਿਆਣਪ ਨਹੀਂ ਰਹੀ। ਸ਼੍ਰੀਮਤ ਤੇ ਚੱਲਣਾ ਪਵੇ। ਜੋ ਟ੍ਰਸਟੀ ਹੋਣਗੇ ਉਹ ਸ਼੍ਰੀਮਤ ਤੇ ਚੱਲਣਗੇ। ਤੁਸੀਂ ਗਰੀਬ ਹੋ, ਸਮਝਦੇ ਹੋ ਇਹ ਠੀਕਰ ਠੋਬਰ ਸਭ ਬਾਬਾ ਨੂੰ ਦੇ ਦੇਵੋ। ਬਾਬਾ ਫਿਰ ਫਸਟਕਲਾਸ ਰਾਏ ਦਿੰਦੇ ਹਨ। ਬੱਚਿਆਂ ਦੀ ਸੰਭਾਲ ਵੀ ਕਰਨੀ ਹੈ। ਇਸ ਸਮੇਂ ਤੁਹਾਨੂੰ ਗਿਆਨ ਮਿਲਦਾ ਹੈ, ਜਿਸ ਨਾਲ ਤੁਹਾਡਾ ਭਵਿੱਖ ਸੁਧਰ ਜਾਂਦਾ ਹੈ ਅਤੇ ਰਾਜਾਵਾਂ ਦਾ ਰਾਜਾ ਬਣ ਜਾਓਗੇ। ਫਿਰ ਬਾਪ ਦਾ ਵੀ ਫਰਜ਼ ਹੈ ਰਾਏ ਦੇਣਾ। ਬਾਪ ਨੂੰ ਯਾਦ ਕਰੋ, ਤਰਸ ਆਉਣਾ ਚਾਹੀਦਾ ਹੈ। ਕਿਸੇ ਨੂੰ ਖੱਡੇ ਵਿੱਚ ਡਿੱਗਣ ਤੋਂ ਬਚਾਉਣਾ ਚਾਹੀਦਾ ਹੈ। ਬੜਾ ਯੁਕਤੀ ਨਾਲ ਚੱਲਣਾ ਪੈਂਦਾ ਹੈ। ਸੁਪਨਖਾ, ਪੂਤਨਾ, ਅਜਾਮਿਲ, ਦੁਰਯੋਧਨ ਇਹ ਸਭ ਹੁਣ ਦੇ ਨਾਮ ਹਨ। ਹੁਣ ਦੇ ਸੀਨ ਫਿਰ ਕਲਪ ਬਾਦ ਹੋਣਗੇ। ਉਹੀ ਬਾਪ ਸਮੁੱਖ ਆਕੇ ਨਾਲੇਜ਼ ਦਿੰਦੇ ਹਨ। ਮਨੁੱਖ ਤੋਂ ਦੇਵਤਾ ਪਦਵੀ ਪ੍ਰਾਪਤ ਕਰਾਉਂਦੇ ਹਨ। ਤੁਸੀਂ ਆਏ ਹੋ 5 ਹਜ਼ਾਰ ਵਰ੍ਹੇ ਪਹਿਲੇ ਮੁਅਫਿਲ ਵਰਸਾ ਲੈਣ। ਪਹਿਲੇ ਵੀ ਮਹਾਭਾਰੀ ਲੜਾਈ ਹੋਈ ਸੀ। ਉਹ ਇਹਨਾਂ ਨਾਲ ਹੀ ਤਾਲੁਕ ਰੱਖਦੀ ਹੈ। ਬਾਪ ਚੰਗੀ ਤਰ੍ਹਾਂ ਸਮਝਾਕੇ ਮਨੁੱਖ ਤੋਂ ਦੇਵਤਾ ਪਦਵੀ ਪ੍ਰਾਪਤ ਕਰਾਉਂਦੇ ਹਨ। ਤੁਸੀਂ ਆਏ ਹੋ ਬਾਪ ਕੋਲੋਂ ਵਰਸਾ ਲੈਣ, ਬ੍ਰਹਮਾ ਅਤੇ ਜਗਤ ਅੰਬਾ ਅਤੇ ਬੀ, ਕੇ. ਤੋਂ ਵਰਸਾ ਨਹੀਂ ਮਿਲਣਾ ਹੈ। ਇਹ ਵੀ ਵਰਸਾ ਬਾਪ ਕੋਲੋਂ ਹੀ ਲੈਣਾ ਹੈ। ਹੋਰਾਂ ਨੂੰ ਵੀ ਸਮਝਾਉਂਦੇ ਹੋ। ਤੁਸੀਂ ਵੀ ਜਗਤਪਿਤਾ ਦੇ ਬੱਚੇ ਬਣ ਉਹਨਾਂ ਕੋਲੋਂ ਵਰਸਾ ਲੈਂਦੇ ਹੋ। ਸਭ ਨੂੰ ਵੱਖਰਾ – ਵੱਖਰਾ ਕਹਿੰਦੇ ਹਨ, ਬੱਚੇ ਮੈਨੂੰ ਯਾਦ ਕਰੋ। ਇਹ ਡਾਇਰੈਕਟ ਤੀਰ ਲੱਗਦਾ ਹੈ। ਬਾਪ ਕਹਿੰਦੇ ਹਨ ਬੱਚਿਓ ਵਰਸਾ ਤੁਹਾਨੂੰ ਮੇਰੇ ਕੋਲੋਂ ਲੈਣਾ ਹੈ। ਕੋਈ ਵੀ ਮਿੱਤਰ ਸੰਬੰਧੀ ਆਦਿ ਮਰ ਜਾਏ, ਵਰਸਾ ਤੁਹਾਨੂੰ ਬਾਪ ਕੋਲੋਂ ਲੈਣਾ ਹੈ। ਇਸ ਵਿੱਚ ਖੁਸ਼ੀ ਬਹੁਤ ਚਾਹੀਦੀ ਹੈ। ਅਰੇ ਤਕਦੀਰ ਬਣਾਉਣ ਆਏ ਹੋ, ਜਾਣਦੇ ਹੋ ਬਾਬਾ ਸਾਨੂੰ ਸਵਰਗ ਦਾ ਮਾਲਿਕ ਹੁਣ ਫਿਰ ਬਨਾਉਂਦੇ ਹਨ। ਤਾਂ ਉਹ ਮੈਨਰਸ ਧਾਰਣ ਕਰਨੇ ਹਨ। ਵਿਕਾਰਾਂ ਤੋਂ ਬਚਣਾ ਹੈ। ਅਸੀਂ ਪਾਵਨ ਨਿਰਵਿਕਾਰੀ ਬਣ ਰਹੇ ਹਾਂ। ਡਰਾਮੇ ਅਤੇ ਝਾੜ ਨੂੰ ਸਮਝਣਾ ਹੈ ਹੋਰ ਕੋਈ ਤਕਲੀਫ ਨਹੀਂ, ਸਿੰਪਲ ਤੇ ਸਿੰਪਲ ਹੈ। ਫਿਰ ਵੀ ਕਹਿੰਦੇ ਹੋ ਬਾਬਾ ਭੁੱਲ ਗਏ। ਭੂਤ ਆ ਗਿਆ। ਬਾਬਾ ਕਹਿੰਦੇ ਹਨ ਇਹਨਾਂ ਭੂਤਾਂ ਨੂੰ ਨਿਕਾਲੋਂ। ਦਿਲ ਦਰਪਣ ਵਿੱਚ ਦੇਖੋ – ਅਸੀਂ ਲਾਇਕ ਬਣੇ ਹਾਂ! ਨਰ ਤੋਂ ਨਾਰਾਇਣ ਬਣਨ ਦਾ ਹੈ। ਬਾਪ ਬੈਠ ਸਮਝਾਉਂਦੇ ਹਨ – ਮਿੱਠੇ -ਮਿੱਠੇ ਸੌਭਾਗਸ਼ਾਲੀ ਬੱਚੇ, ਤੁਸੀਂ ਸੌਭਾਗਸ਼ਾਲੀ ਬਣਨ ਦੇ ਲਈ ਆਏ ਹੋ। ਹੁਣ ਤਾਂ ਸਭ ਦੂਰਭਾਗਸ਼ਾਲੀ ਹਨ ਨਾ। ਭਾਰਤਵਾਸੀ ਹੀ ਸੌਭਾਗਸ਼ਾਲੀ ਸੀ, ਕਿੰਨੇ ਸ਼ਾਹੂਕਾਰ ਸਨ। ਭਾਰਤ ਦੀ ਗੱਲ ਹੈ। ਬਾਪ ਕਹਿੰਦੇ ਹਨ ਤੁਸੀਂ ਆਪਣੇ ਨੂੰ ਆਤਮਾ ਸਮਝੋਂ – ਕਿਉਂਕਿ ਤੁਹਾਨੂੰ ਮੇਰੇ ਕੋਲ ਆਉਣਾ ਹੈ ਤਾਂ ਅੰਤ ਮਤਿ ਸੋ ਗਤੀ ਹੋ ਜਾਏਗੀ। ਹੁਣ ਨਾਟਕ ਪੂਰਾ ਹੁੰਦਾ ਹੈ, ਅਸੀਂ ਗਏ ਕਿ ਗਏ। ਉਪਾਏ ਵੀ ਦੱਸਦੇ ਹਨ। ਸਭ ਪਾਪਾਂ ਤੋਂ ਮੁਕਤ ਹੋ, ਪੁੰਨ ਆਤਮਾ ਬਣ ਜਾਓਗੇ। ਪੁੰਨ ਆਤਮਾਵਾਂ ਦੀ ਦੁਨੀਆਂ ਸੀ ਨਾ ਜੋ ਫਿਰ ਤੋਂ ਸਥਾਪਨ ਹੋ ਰਹੀ ਹੈ। ਪੁਰਾਣੀ ਦੁਨੀਆਂ ਬਦਲ ਨਵੀਂ ਹੋਣੀ ਹੈ। ਸਮਝਦੇ ਹਨ – ਭਾਰਤ ਪ੍ਰਾਚੀਨ ਸੀ, ਹੈਵਿਨ ਸੀ। ਹੈਵਿਨਲੀ ਗੌਡ ਫਾਦਰ ਨੇ ਹੈਵਿਨ ਬਣਾਇਆ। ਉਹ ਕਦੋਂ ਆਇਆ? ਇਸ ਸਮੇਂ ਹੀ ਆਉਂਦੇ ਹਨ। ਇਸਨੂੰ ਕਲਿਆਣਕਾਰੀ ਬਾਪ ਦੇ ਆਉਣ ਦਾ ਸਮੇਂ ਕਿਹਾ ਜਾਂਦਾ ਹੈ। ਇਹ ਤਾਂ ਰਾਵਣ ਦੀ ਸੰਪ੍ਰਦਾਈ ਕਿੰਨੀ ਵੱਡੀ ਹੈ। ਰਾਮ ਦੀ ਸਮ੍ਪ੍ਰਾਈ ਕਿੰਨੀ ਥੋੜੀ ਹੈ। ਇਹ ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ। ਬੱਚੇ ਫਿਰ ਤੋਂ ਬਾਪ ਕੋਲੋਂ ਵਰਸਾ ਲੈਣ ਆਉਂਦੇ ਰਹਿਣਗੇ। ਪ੍ਰਦਰਸ਼ਨੀ ਅਤੇ ਪ੍ਰੋਜੈਕਟਰ ਤੇ ਸਮਝਾਉਂਦੇ ਰਹਿੰਦੇ ਹੋ। ਹੁਣ ਤੇ ਬਹੁਤ ਸਰਵਿਸ ਕਰਨੀ ਹੈ। ਬਾਪ ਕਹਿੰਦੇ ਰਹਿੰਦੇ ਹਨ ਲਾਡਲੇ ਬੱਚੇ – ਇਹ ਡਰਾਮਾ ਹੈ। ਪਰ ਇਸ ਸਮੇਂ ਤੱਕ ਜੋ ਬਣੇ ਉਹ ਏਕੁਰੇਟ ਡਰਾਮਾ ਹੀ ਕਹਾਂਗੇ। ਡਰਾਮੇ ਦੀ ਨੂੰਧ ਵਿੱਚ ਬਾਪ ਕਹਿੰਦੇ ਹਨ – ਮੈਂ ਵੀ ਹਾਂ। ਬੱਚੇ, ਪਤਿਤ ਦੁਨੀਆਂ ਵਿੱਚ ਮੈਨੂੰ ਆਉਣਾ ਪੈਂਦਾ ਹੈ। ਪਰਮਧਾਮ ਛੱਡ ਦੇਖੋ, ਮੈਂ ਕਿਵੇਂ ਇੱਥੇ ਆਉਂਦਾ ਹਾਂ, ਬੱਚਿਆਂ ਦੇ ਲਈ। ਪਲੇਗ ਦੀ ਬਿਮਾਰੀ ਤੋਂ ਡਾਕਟਰ ਲੋਕ ਦੂਰ ਨਹੀਂ ਭੱਜਦੇ ਹਨ। ਉਹਨਾਂ ਨੂੰ ਤਾਂ ਆਉਣਾ ਹੀ ਪਵੇ। ਗਾਉਂਦੇ ਵੀ ਹਨ ਪਤਿਤ – ਪਾਵਨ ਆਓ, ਆਕੇ 5 ਵਿਕਾਰਾਂ ਤੋਂ ਛੁੱਡਾਏ ਪਾਵਨ ਬਣਾਓ ਮਤਲਬ ਲੀਬ੍ਰੇਟ ਕਰੋ। ਦੁੱਖਧਾਮ ਤੋਂ ਸੁੱਖਧਾਮ ਵਿੱਚ ਲੈ ਚੱਲੋ। ਗੌਡ ਇੰਜ ਲੀਬ੍ਰੇਟਰ। ਉਹ ਸਰਵ ਦਾ ਲੀਬ੍ਰੇਟਰ ਵੀ ਹੈ ਨਾ ਅਤੇ ਗਾਈਡ ਬਣ ਵਾਪਿਸ ਲੈ ਜਾਂਦੇ ਹਨ ਫਿਰ ਨੰਬਰਵਾਰ ਆਉਂਦੇ ਹਨ। ਸੂਰਜਵੰਸ਼ੀ ਫਿਰ ਚੰਦਰਵੰਸ਼ੀ, ਫਿਰ ਦਵਾਪਰ ਸ਼ੁਰੂ ਹੁੰਦਾ ਹੈ ਤਾਂ ਤੁਸੀਂ ਪੁਜਾਰੀ ਬਣ ਜਾਂਦੇ ਹੋ। ਗਾਇਆ ਵੀ ਜਾਂਦਾ ਹੈ ਦੇਵਤਾ ਵਾਮ ਮਾਰਗ ਵਿੱਚ ਚਲੇ ਗਏ। ਵਾਮ ਮਾਰਗ ਦੇ ਚਿੱਤਰ ਵੀ ਦਿਖਾਉਂਦੇ ਹਨ। ਹੁਣ ਤੁਸੀਂ ਪ੍ਰੈਕਟੀਕਲ ਸਮਝਦੇ ਹੋ – ਹਮ ਸੋ ਦੇਵਤਾ ਸੀ, ਕਿੰਨਾ ਸਹਿਜ ਗੱਲਾਂ ਹਨ ਸਮਝਾਉਣ ਦੀਆਂ। ਇਹ ਤਾਂ ਚੰਗੀ ਤਰ੍ਹਾਂ ਵਿੱਚ ਧਾਰਣ ਹੋਣਾ ਚਾਹੀਦਾ ਹੈ।
ਹੁਣ ਤੁਸੀਂ ਬੱਚੇ ਆਪਣੀ ਤਕਦੀਰ ਬਣਾਉਣ ਆਏ ਹੋ। ਇੱਥੇ ਬਾਪ ਸਮੁੱਖ ਬੈਠੇ ਹਨ। ਬਾਕੀ ਟੀਚਰਸ ਨੰਬਰਵਾਰ ਹਨ। ਇੱਥੇ ਪ੍ਰਜਾਪਿਤਾ ਬ੍ਰਹਮਾ ਦੇ ਮੁਖ ਨਾਲ ਭਗਵਾਨ ਨੇ ਵੇਦਾਂ ਸ਼ਾਸ਼ਤਰਾਂ ਦਾ ਸਾਰ ਸੁਣਾਇਆ ਹੈ। ਪਹਿਲੇ ਤੇ ਬ੍ਰਹਮਾ ਸੁਣੇਗਾ ਨਾ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਸੂਕ੍ਸ਼੍ਮਵਤਨ ਵਿੱਚ ਦਿਖਾਇਆ ਹੈ। ਹੁਣ ਵਿਸ਼ਨੂੰ ਤਾਂ ਹੈ ਸਤਿਯੁਗ ਦਾ ਮਾਲਿਕ ਅਤੇ ਬ੍ਰਹਮਾ ਹੈ ਸੰਗਮਯੁਗ ਦਾ। ਬ੍ਰਹਮਾ ਤਾਂ ਇੱਥੇ ਚਾਹੀਦਾ ਹੈ ਨਾ, ਜਦੋਂ ਬ੍ਰਾਹਮਣ ਫਿਰ ਦੇਵਤਾ ਬਣਦੇ ਹਨ। ਇਹ ਰੁਦ੍ਰ ਗਿਆਨ ਯਗ ਹੈ। ਅੱਗੇ ਵੀ ਯਗ ਰਚਿਆ ਸੀ, ਇਸ ਵਿੱਚ ਹੀ ਸਾਰੀ ਦੁਨੀਆਂ ਸਵਾਹਾ ਹੋ ਜਾਏਗੀ, ਸਭ ਖ਼ਤਮ ਹੋ ਜਾਣਗੇ। ਤੁਸੀਂ ਬੱਚੇ ਫਿਰ ਇੱਥੇ ਆਕੇ ਰਾਜ ਕਰੋਂਗੇ ਨਵੀਂ ਦੁਨੀਆਂ ਵਿੱਚ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਅੰਦਰ ਤੋਂ ਭੂਤਾਂ ਨੂੰ ਨਿਕਾਲ ਨਰ ਤੋਂ ਨਾਰਾਇਣ ਬਣਨ ਦੇ ਲਾਇਕ ਬਣਨਾ ਹੈ, ਦਿਲ ਦਰਪਣ ਵਿੱਚ ਦੇਖਣਾ ਹੈ, ਅਸੀਂ ਕਿਥੋਂ ਤੱਕ ਲਾਇਕ ਬਣੇ ਹਾਂ।
2. ਆਪਣੇ ਨੂੰ ਆਤਮਾ ਸਮਝ ਅਸ਼ਰੀਰੀ ਬਣ ਬਾਪ ਨੂੰ ਯਾਦ ਕਰਨਾ ਹੈ। ਸ਼ਰੀਰ ਦਾ ਭਾਨ ਨਾ ਰਹੇ – ਇਸਦਾ ਅਭਿਆਸ ਕਰਨਾ ਹੈ।
ਵਰਦਾਨ:-
ਪਵਿੱਤਰਤਾ ਦੀ ਰਾਇਲਟੀ ਮਤਲਬ ਰੀਅਲਟੀ ਵਾਲੀ ਆਤਮਾਵਾਂ ਸਦਾ ਖੁਸ਼ੀ ਵਿੱਚ ਨੱਚਦੀਆਂ ਰਹਿੰਦੀਆਂ ਹਨ। ਉਹਨਾਂ ਦੀ ਖ਼ੁਸ਼ੀ ਕਦੀ ਘੱਟ, ਕਦੀ ਜ਼ਿਆਦਾ ਨਹੀਂ ਹੁੰਦੀ। ਦਿਨਪ੍ਰਤੀਦਿਨ ਹਰ ਸਮੇਂ ਹੋਰ ਖੁਸ਼ੀ ਵੱਧਦੀ ਰਹੇਗੀ, ਉਹਨਾਂ ਦੇ ਅੰਦਰ ਇੱਕ ਬਾਹਰ ਦੂਸਰਾ ਨਹੀਂ ਹੋਵੇਗਾ। ਵ੍ਰਿਤੀ, ਦ੍ਰਿਸ਼ਟੀ, ਬੋਲ ਅਤੇ ਚੱਲਣ ਸਭ ਸੱਤ ਹੋਵੇਗਾ। ਅਜਿਹੀ ਰੀਅਲ ਰੋਇਲ ਆਤਮਾਵਾਂ ਚਿੱਤ ਨਾਲ ਵੀ ਹੋਰ ਨੈਣ – ਚੈਨ ਨਾਲ ਵੀ ਸਦਾ ਹਰਸ਼ਿਤ ਹੋਣਗੀਆਂ। ਹਰਸ਼ਿਤ ਚਿੱਤ, ਹਰਸ਼ਿਤਮੁੱਖ ਅਵਿਨਾਸ਼ੀ ਹੋਵੇਗਾ।
ਸਲੋਗਨ:-
➤ Email me Murli: Receive Daily Murli on your email. Subscribe!