17 October 2021 PUNJABI Murli Today | Brahma Kumaris

17 October 2021 PUNJABI Murli Today | Brahma Kumaris

Read and Listen today’s Gyan Murli in Punjabi 

16 October 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਤਿੰਨਾਂ ਸੰਬੰਧਾਂ ਦੀ ਸਹਿਜ ਅਤੇ ਸ੍ਰੇਸ਼ਠ ਪਾਲਣਾ"

ਅੱਜ ਵਿਸ਼ਵ ਸਨੇਹੀ ਬਾਪਦਾਦਾ ਚਾਰੋਂ ਪਾਸੇ ਦੇ ਵਿਸ਼ੇਸ਼ ਬਾਪ – ਸਨੇਹੀ ਬੱਚਿਆਂ ਨੂੰ ਵੇਖ ਰਹੇ ਹਨ। ਬਾਪ ਦਾ ਸਨੇਹ ਅਤੇ ਬੱਚਿਆਂ ਦਾ ਸਨੇਹ ਦੋਨੋ ਇੱਕ ਦੂਜੇ ਨਾਲੋਂ ਜਿਆਦਾ ਹੀ ਹੈ। ਸਨੇਹ ਮਨ ਨੂੰ ਅਤੇ ਤਨ ਨੂੰ ਆਲੌਕਿਕ ਪੰਖ ਲਗਾਏ ਨੇੜ੍ਹੇ ਲੈ ਆਉਂਦਾ ਹੈ। ਸਨੇਹ ਅਜਿਹਾ ਰੂਹਾਨੀ ਆਕਰਸ਼ਣ ਹੈ ਜੋ ਬੱਚਿਆਂ ਨੂੰ ਬਾਪ ਦੇ ਵੱਲ ਆਕਰਸ਼ਿਤ ਕਰ ਮਿਲਣ ਮਨਾਉਣ ਦੇ ਨਿਮਿਤ ਬਣ ਜਾਂਦਾ ਹੈ। ਮਿਲਣ ਮੇਲਾ ਭਾਵੇਂ ਦਿਲ ਨਾਲ, ਭਾਵੇਂ ਸਾਕਾਰ ਸ਼ਰੀਰ ਨਾਲ – ਦੋਵੇਂ ਅਨੁਭਵ ਸਨੇਹ ਦੇ ਆਕਰਸ਼ਣ ਨਾਲ ਹੀ ਹੁੰਦਾ ਹੈ। ਰੂਹਾਨੀ ਪਰਮਾਤਮਾ – ਸਨੇਹ ਨੇ ਹੀ ਤੁਸੀਂ ਬ੍ਰਾਹਮਣਾਂ ਨੂੰ ਦਿਵਿਯ ਜਨਮ ਦਿੱਤਾ। ਅੱਜ ਹੁਣੇ – ਹੁਣੇ ਰੂਹਾਨੀ ਸਨੇਹ ਦੀ ਸਰਚ ਲਾਈਟ ਦਵਾਰਾ ਚਾਰੋਂ ਪਾਸੇ ਦੇ ਬ੍ਰਾਹਮਣ ਬੱਚਿਆਂ ਦੀਆਂ ਸਨੇਹਮਈ ਸੂਰਤਾਂ ਵੇਖ ਰਹੇ ਹਨ। ਚਾਰੋਂ ਪਾਸੇ ਦੇ ਅਨੇਕ ਬੱਚਿਆਂ ਦੇ ਦਿਲ ਦੇ ਸਨੇਹ ਦੇ ਗੀਤ, ਦਿਲ ਦਾ ਮੀਤ ਬਾਪਦਾਦਾ ਸੁਣ ਰਹੇ ਹਨ। ਬਾਪਦਾਦਾ ਸ੍ਰਵ ਸਨੇਹੀ ਬੱਚਿਆਂ ਨੂੰ ਭਾਵੇਂ ਕੋਲ ਹਨ, ਭਾਵੇਂ ਦੂਰ ਹੁੰਦੇ ਵੀ ਦਿਲ ਦੇ ਕੋਲ ਹਨ, ਸਨੇਹ ਦੇ ਰਿਟਰਨ ਵਿੱਚ ਵਰਦਾਨ ਦੇ ਰਹੇ ਹਨ-

ਸਦਾ ਖੁਸ਼ਨਸੀਬ ਭਵ! ਸਦਾ ਖੁਸ਼ਨੁਮਾ ਭਵ। ਸਦਾ ਖੁਸ਼ੀ ਦੀ ਖੁਰਾਕ ਦਵਾਰਾ ਤੰਦਰੁਸਤ ਭਵ! ਸਦਾ ਖੁਸ਼ੀ ਦੇ ਖਜ਼ਾਨੇ ਨਾਲ ਸੰਪੰਨ ਭਵ!”

ਰੂਹਾਨੀ ਸਨੇਹ ਨੇ ਦਿਵਿਯ ਜਨਮ ਦਿੱਤਾ, ਹੁਣ ਵਰਦਾਤਾ ਬਾਪਦਾਦਾ ਦੇ ਵਰਦਾਨਾਂ ਨਾਲ ਦਿਵਿਯ ਪਾਲਣਾ ਹੋ ਰਹੀ ਹੈ। ਪਾਲਣਾ ਸਭ ਨੂੰ ਇੱਕ ਦਵਾਰਾ, ਇੱਕ ਹੀ ਸਮੇਂ, ਇੱਕ ਜਿਹੀ ਮਿਲ ਰਹੀ ਹੈ। ਪਰ ਮਿਲੀ ਹੋਈ ਪਾਲਣਾ ਦੀ ਧਾਰਨਾ ਨੰਬਰਵਾਰ ਬਣਾ ਦਿੰਦੀ ਹੈ। ਉਵੇਂ ਵਿਸ਼ੇਸ਼ ਤਿਨੋਂ ਸੰਬੰਧਾਂ ਦੀ ਪਾਲਣਾ ਅਤਿ ਸ੍ਰੇਸ਼ਠ ਵੀ ਹੈ ਅਤੇ ਸਹਿਜ ਵੀ ਹੈ। ਬਾਪਦਾਦਾ ਦਵਾਰਾ ਵਰਸਾ ਮਿਲਦਾ, ਵਰਸੇ ਦੀ ਸਮ੍ਰਿਤੀ ਦਵਾਰਾ ਪਾਲਣਾ ਹੁੰਦੀ – ਇਸ ਵਿੱਚ ਕੋਈ ਮੁਸ਼ਕਿਲ ਨਹੀਂ। ਸਿਖਿਅਕ ਦਵਾਰਾ ਦੋ ਸ਼ਬਦਾਂ ਦੀ ਪੜ੍ਹਾਈ ਦੀ ਪਾਲਣਾ ਵਿੱਚ ਵੀ ਕੋਈ ਮੁਸ਼ਕਿਲ ਨਹੀਂ। ਸਤਿਗੁਰੂ ਦਵਾਰਾ ਵਰਦਾਨਾਂ ਦੇ ਅਨੁਭੂਤੀ ਦੀ ਪਾਲਣਾ – ਇਸ ਵਿੱਚ ਵੀ ਕੋਈ ਮੁਸ਼ਕਿਲ ਨਹੀਂ। ਲੇਕਿਨ ਕਿਸੇ ਬੱਚੇ ਦੀ ਧਾਰਨਾ ਦੀ ਕਮਜ਼ੋਰੀ ਦੇ ਕਾਰਨ ਸਮੇਂ – ਪ੍ਰਤੀ – ਸਮੇਂ ਸਹਿਜ ਨੂੰ ਮੁਸ਼ਕਿਲ ਬਣਾਉਣ ਦੀ ਆਦਤ ਪੈ ਗਈ ਹੈ। ਮਿਹਨਤ ਕਰਨ ਦੇ ਸੰਸਕਾਰ ਸਹਿਜ ਅਨੁਭਵ ਕਰਨ ਨਾਲ ਮਜਬੂਰ ਕਰ ਦਿੰਦੇ ਹਨ ਅਤੇ ਮਜਬੂਰ ਹੋਣ ਦੇ ਕਾਰਨ, ਧਾਰਨਾ ਦੀ ਕਮਜ਼ੋਰੀ ਦੇ ਕਾਰਨ ਪਰਵਸ਼ ਹੋ ਜਾਂਦੇ ਹਨ। ਅਜਿਹੇ ਪਰਵਸ਼ ਬੱਚਿਆਂ ਦੀ ਜੀਵਨ ਲੀਲਾ ਵੇਖ ਬਾਪਦਾਦਾ ਨੂੰ ਅਜਿਹੇ ਬੱਚਿਆਂ ਤੇ ਰਹਿਮ ਆਉਂਦਾ ਹੈ ਕਿਉਂਕਿ ਬਾਪ ਦੇ ਰੂਹਾਨੀ ਸਨੇਹ ਦੀ ਨਿਸ਼ਾਨੀ ਇਹ ਹੀ ਹੈ – ਕਿਸੇ ਵੀ ਬੱਚੇ ਦੀ ਕਮੀ, ਕਮਜ਼ੋਰੀ ਬਾਪ ਵੇਖ ਨਹੀਂ ਸਕਦੇ। ਆਪਣੇ ਪਰਿਵਾਰ ਦੀ ਕਮੀ ਆਪਣੀ ਕਮਜ਼ੋਰੀ ਹੁੰਦੀ ਹੈ, ਇਸਲਈ ਬਾਪ ਨੂੰ ਘ੍ਰਿਣਾ ਨਹੀਂ ਬਲਕਿ ਰਹਿਮ ਆਉਂਦਾ ਹੈ। ਬਾਪਦਾਦਾ ਕਦੇ – ਕਦੇ ਬੱਚਿਆਂ ਦੀ ਆਦਿ ਤੋਂ ਹੁਣ ਤੱਕ ਦੀ ਜਨਮਪਤ੍ਰੀ ਵੇਖਦੇ ਹਨ। ਕਈ ਬੱਚਿਆਂ ਦੀ ਜਨਮਪਤ੍ਰੀ ਵਿੱਚ ਰਹਿਮ – ਹੀ – ਰਹਿਮ ਹੁੰਦਾ ਹੈ ਅਤੇ ਕਈ ਬੱਚਿਆਂ ਦੀ ਜਨਮਪਤ੍ਰੀ ਰਾਹਤ ਦੇਣ ਵਾਲੀ ਹੁੰਦੀ ਹੈ। ਆਪਣੀ ਆਦਿ ਤੋਂ ਹੁਣ ਤੱਕ ਦੀ ਜਨਮਪਤ੍ਰੀ ਚੈਕ ਕਰੋ। ਆਪਣੇ ਆਪ ਨੂੰ ਵੇਖ ਕੇ ਜਾਣ ਸਕਦੇ ਹੋ – ਤਿੰਨਾਂ ਸੰਬੰਧਾਂ ਦੇ ਪਾਲਣਾ ਦੀ ਧਾਰਨਾ ਸਹਿਜ ਅਤੇ ਸ੍ਰੇਸ਼ਠ ਹੈ? ਕਿਉਂਕਿ ਸਹਿਜ ਚਲਣਾ ਦੋ ਤਰ੍ਹਾਂ ਦਾ ਹੁੰਦਾ ਹੈ – ਇੱਕ ਹੈ ਵਰਦਾਨਾਂ ਨਾਲ ਸਹਿਜ ਜੀਵਨ ਅਤੇ ਦੂਜੀ ਹੈ ਲਾਪਰਵਾਹੀ, ਡੌਂਟਕੇਅਰ – ਇਸ ਨਾਲ ਵੀ ਸਹਿਜ ਚਲਦੇ ਹਨ। ਵਰਦਾਨਾਂ ਨਾਲ ਜਾਂ ਰੂਹਾਨੀ ਪਾਲਣਾ ਨਾਲ ਸਹਿਜ ਚੱਲਣ ਵਾਲੀਆਂ ਆਤਮਾਵਾਂ ਕੇਅਰਫੁਲ ਹੋਣਗੀਆਂ, ਡੌਂਟਕੇਅਰ ਨਹੀਂ ਹੋਣਗੀਆਂ। ਲੇਕਿਨ ਅਟੈਂਸ਼ਨ ਦਾ ਟੈਂਸ਼ਨ ਨਹੀਂ ਹੋਵੇਗਾ। ਅਜਿਹੀਆਂ ਕੇਅਰਫੁਲ ਆਤਮਾਵਾਂ ਦਾ ਸਮਾਂ, ਸਾਧਨ ਅਤੇ ਸਰਕਮਸਟਾਂਸਿਜ ਪ੍ਰਮਾਣ ਬ੍ਰਾਹਮਣ ਪਰਿਵਾਰ ਦਾ ਸਾਥ, ਬਾਪ ਦੀ ਵਿਸ਼ੇਸ਼ ਮਦਦ ਸਹਿਯੋਗ ਦਿੰਦੀ ਹੈ ਇਸਲਈ ਸਭ ਸਹਿਜ ਅਨੁਭਵ ਹੁੰਦਾ ਹੈ। ਤਾਂ ਚੈਕ ਕਰੋ – ਇਹ ਸਭ ਗੱਲਾਂ ਮੇਰੀਆਂ ਸਹਿਯੋਗੀ ਹਨ? ਇਨ੍ਹਾਂ ਸਾਰੀਆਂ ਗੱਲਾਂ ਦਾ ਸਹਿਯੋਗ ਹੀ ਸਹਿਜਯੋਗੀ ਬਣਾ ਦਿੰਦਾ ਹੈ। ਨਹੀਂ ਤਾਂ ਕਦੇ ਛੋਟਾ ਜਿਹਾ ਸਰਕਮਸਟਾਂਸ, ਸਾਧਨ, ਸਮੇਂ, ਸਾਥੀ ਆਦਿ ਭਾਵੇਂ ਹੁੰਦੇਂ ਚਿੰਟੀ ਸਮਾਨ ਹਨ ਲੇਕਿਨ ਛੋਟੀ ਚਿੰਟੀ ਮਹਾਰਥੀ ਨੂੰ ਵੀ ਮੂਰਛਿਤ ਕਰ ਦਿੰਦੀ ਹੈ। ਮੂਰਛਿਤ ਮਤਲਬ ਵਰਦਾਨਾਂ ਦੀ ਸਹਿਜ ਪਾਲਣਾ ਦੀ ਸ੍ਰੇਸ਼ਠ ਸਥਿਤੀ ਤੋਂ ਹੇਠਾਂ ਸੁੱਟ ਦਿੰਦੀ ਹੈ। ਮਜਬੂਰ ਅਤੇ ਮਿਹਨਤ – ਇਹ ਦੋਨੋ ਮੂਰਛਿਤ ਦੀ ਨਿਸ਼ਾਨੀ ਹੈ। ਤਾਂ ਇਸ ਵਿਧੀ ਨਾਲ ਆਪਣੀ ਜਨਮਪਤ੍ਰੀ ਨੂੰ ਚੈਕ ਕਰੋ। ਸਮਝਾ ਕੀ ਕਰਨਾ ਹੈ? ਅੱਛਾ!

ਸਦਾ ਤਿੰਨਾਂ ਸੰਬੰਧਾਂ ਦੀ ਪਾਲਣਾ ਵਿੱਚ ਪਲਣ ਵਾਲੇ, ਸਦਾ ਸੰਤੁਸ਼ੱਟਮਨੀ ਬਣ ਸੰਤੁਸ਼ੱਟ ਰਹਿਣ ਅਤੇ ਸੰਤੁਸ਼ਟਤਾ ਦੀ ਝਲਕ ਫੈਲਾਉਣ ਵਾਲੇ, ਸਦਾ ਫਾਸਟ ਪੁਰਸ਼ਾਰਥੀ ਬਣ ਖ਼ੁਦ ਨੂੰ ਫ਼ਸਟ ਜਨਮ ਵਿੱਚ ਫ਼ਸਟ ਅਧਿਕਾਰ ਪ੍ਰਾਪਤ ਕਰਾਉਣ ਵਾਲੇ, ਅਜਿਹੇ ਖੁਸ਼ਨਸੀਬ ਬੱਚਿਆਂ ਨੂੰ ਵਰਦਾਤਾ ਬਾਪ ਦਾ ਯਾਦਪਿਆਰ ਅਤੇ ਨਮਸਤੇ।

ਪਾਰਟੀਆਂ ਨਾਲ ਮੁਲਾਕਾਤ :- ਸਾਰੇ ਦੂਰ – ਦੂਰ ਤੋਂ ਆਏ ਹਨ। ਸਭ ਤੋਂ ਦੂਰ ਤੋਂ ਤਾਂ ਬਾਪਦਾਦਾ ਆਉਂਦੇ ਹਨ। ਤੁਸੀਂ ਕਹੋਗੇ – ਸਾਨੂੰ ਤੇ ਮਿਹਨਤ ਲੱਗਦੀ ਹੈ। ਬਾਪਦਾਦਾ ਦੇ ਲਈ ਵੀ, ਬੇਹੱਦ ਵਿੱਚ ਰਹਿਣ ਵਾਲੇ ਅਤੇ ਹੱਦ ਵਿੱਚ ਪ੍ਰਵੇਸ਼ ਹੋ – ਇਹ ਵੀ ਤਾਂ ਨਿਆਰੀ ਗੱਲ ਹੋ ਜਾਂਦੀ ਹੈ। ਫਿਰ ਵੀ ਲੋਨ ਲੈਣਾ ਹੁੰਦਾ ਹੈ। ਤੁਸੀਂ ਲੋਕੀ ਟਿਕਟ ਲੈਂਦੇ ਹੋ ਤਾਂ ਬਾਪ ਲੋਣ ਲੈਂਦਾ ਹੈ। ਸਭਨੂੰ ਵਰਦਾਨ ਮਿਲੇ? ਭਾਵੇਂ 7- 8 ਪਾਸੇ ਤੋਂ ਆਏ ਹੋ ਪਰ ਹਰ ਜ਼ੋਨ ਦਾ ਕੋਈ ਨਾ ਕੋਈ ਹੈ ਹੀ ਇਸਲਈ ਸਭ ਜ਼ੋਨ ਇੱਥੇ ਹਾਜ਼ਿਰ ਹਨ। ਵਿਦੇਸ਼ ਵੀ ਅਤੇ ਦੇਸ਼ ਵੀ ਹੈ। ਇੰਟਰਨੈਸ਼ਨਲ ਗ੍ਰੁਪ ਹੋ ਗਿਆ ਨਾ। ਅੱਛਾ!

ਤਾਮਿਲਨਾਡੂ ਗ੍ਰੁਪ:- ਸਭ ਤੋਂ ਵੱਡਾ ਗ੍ਰੁਪ ਤਾਮਿਲਨਾਡੂ ਹੈ। ਤਾਮਿਲਨਾਡੂ ਦੀ ਵਿਸ਼ੇਸ਼ਤਾ ਕੀ ਹੈ? ਸਨੇਹ ਦੇ ਵਾਇਬ੍ਰੇਸ਼ਨ ਨੂੰ ਕੈਚ ਕਰਦੇ ਹਨ। ਬਾਪ ਨਾਲ ਸਨੇਹ ਅਵਿਨਾਸ਼ੀ ਲਿਫਟ ਬਣ ਜਾਂਦੀ ਹੈ। ਸੀੜੀ ਪੰਸਦ ਹੈ ਜਾਂ ਲਿਫਟ ਪਸੰਦ ਹੋ? ਸੀੜੀ ਹੈ ਮਿਹਨਤ, ਲਿਫਟ ਹੈ ਸਹਿਜ। ਤਾਂ ਸਨੇਹ ਵਿੱਚ ਕਦੇ ਵੀ ਅਲਬੇਲੇ ਨਹੀਂ ਹੋਣਾ, ਨਹੀਂ ਤਾਂ ਲਿਫਟ ਜਾਮ ਹੋ ਜਾਵੇਗੀ ਕਿਉਂਕਿ ਜੇਕਰ ਲਾਈਟ ਬੰਦ ਹੋ ਜਾਂਦੀ ਹੈ ਤਾਂ ਲਿਫਟ ਦਾ ਕੀ ਹਾਲ ਹੁੰਦਾ ਹੈ? ਲਾਈਟ ਬੰਦ ਹੋਣ ਨਾਲ, ਕਨੈਕਸ਼ਨ ਖਤਮ ਹੋਣ ਨਾਲ ਜੋ ਸੁਖ ਦੀ ਅਨੁਭੂਤੀ ਹੋਣੀ ਚਾਹੀਦੀ ਹੈ ਉਹ ਨਹੀਂ ਹੁੰਦੀ। ਤਾਂ ਸਨੇਹ ਵਿੱਚ ਅਲਬੇਲਾਪਨ ਹੈ ਤਾਂ ਬਾਪ ਤੋਂ ਕਰੰਟ ਨਹੀਂ ਮਿਲੇਗੀ, ਇਸਲਈ ਫਿਰ ਲਿਫਟ ਕੰਮ ਨਹੀਂ ਕਰੇਗੀ। ਸਨੇਹ ਚੰਗਾ ਹੈ, ਚੰਗੇ ਵਿੱਚ ਚੰਗਾ ਕਰਦੇ ਰਹਿਣਾ। ਤਾਂ ਇਸ ਲਿਫਟ ਦੀ ਗਿਫ਼੍ਟ ਨੂੰ ਨਾਲ ਲੈ ਜਾਣਾ।

ਮੈਸੂਰ ਗ੍ਰੁਪ:- ਮੈਸੂਰ ਦੀ ਵਿਸ਼ੇਸ਼ਤਾ ਕੀ ਹੈ? ਮੈਸੂਰ ਨਿਵਾਸੀ ਬੱਚਿਆਂ ਨੂੰ ਬਾਪਦਾਦਾ ਗਿਫ਼੍ਟ ਦੇ ਰਹੇ ਹਨ – “ਸੰਗਮਯੁਗ ਦੇ ਸੁਹਾਵਣੇ ਮੌਸਮ ਦਾ ਫਲ”। ਸੰਗਮਯੁਗ ਦਾ ਫਲ ਕੀ ਹੈ? ਮੌਸਮ ਦਾ ਫ਼ਲ ਜੋ ਹੁੰਦਾ ਹੈ ਉਹ ਮਿੱਠਾ ਹੁੰਦਾ ਹੈ। ਬਿਨਾਂ ਮੌਸਮ ਦਾ ਫ਼ਲ ਕਿੰਨਾਂ ਵੀ ਵਧੀਆ ਹੋਵੇ ਪਰ ਚੰਗਾ ਨਹੀਂ ਹੁੰਦਾ। ਤਾਂ ਮੈਸੂਰ ਨਿਵਾਸੀ ਬੱਚਿਆਂ ਨੂੰ ਸੰਗਮਯੁਗ ਦੇ ਮੌਸਮ ਦਾ ਫ਼ਲ ਹੈ “ਪ੍ਰਤੱਖਫਲ”। ਹੁਣੇ – ਹੁਣੇ ਸ੍ਰੇਸ਼ਠ ਕਰਮ ਕੀਤਾ ਅਤੇ ਹੁਣੇ – ਹੁਣੇ ਕਰਮ ਦਾ ਪ੍ਰਤੱਖਫਲ ਮਿਲਿਆ ਇਸਲਈ ਸਦਾ ਆਪਣੇ ਨੂੰ ਇਸ ਨਸ਼ੇ ਦੀ ਸਮ੍ਰਿਤੀ ਵਿੱਚ ਰੱਖਣਾ ਕਿ ਅਸੀਂ ਸੰਗਮਯੁਗ ਦੇ ਮੌਸਮ ਦਾ ਪ੍ਰਤੱਖਫ਼ਲ ਖਾਣ ਵਾਲੇ ਹਾਂ, ਪ੍ਰਾਪਤ ਕਰਨ ਵਾਲੇ ਹਾਂ। ਉਵੇਂ ਵੀ ਵ੍ਰਿਧੀ ਚੰਗੀ ਕਰ ਰਹੇ ਹੋ। ਤਾਮਿਲਨਾਡੂ ਵਿੱਚ ਵੀ ਵ੍ਰਿਧੀ ਚੰਗੀ ਹੋ ਰਹੀ ਹੈ।

ਈਸਟਰਨ ਜ਼ੋਨ ਗ੍ਰੁਪ:- ਈਸਟ ਤੋਂ ਕੀ ਨਿਕਲਦਾ ਹੈ? ਸੂਰਜ ਨਿਕਲਦਾ ਹੈ ਨਾ। ਤਾਂ ਈਸਟਰਨ ਜ਼ੋਨ ਵਾਲਿਆਂ ਨੂੰ ਬਾਪਦਾਦਾ ਇੱਕ ਵਿਸ਼ੇਸ਼ ਪੁਸ਼ਪ ਦੇ ਰਹੇ ਹਨ। ਉਹ ਹੈ ਵਿਸ਼ੇਸ਼ਤਾ ਦੇ ਆਧਾਰ ਤੇ – “ਸੂਰਜਮੁਖੀ” ਜੋ ਸਦਾ ਹੀ ਸੂਰਜ ਦੇ ਸਕਾਸ਼ ਵਿੱਚ ਖਿੜਿਆ ਹੋਇਆ ਰਹਿੰਦਾ ਹੈ। ਮੂੰਹ ਸੂਰਜ ਵਲ ਹੁੰਦਾ ਹੈ ਇਸਲਈ ਸੂਰਜਮੁਖੀ ਕਿਹਾ ਜਾਂਦਾ ਹੈ ਅਤੇ ਉਸਦੀ ਸੂਰਤ ਵੀ ਵੇਖੋਗੇ ਤਾਂ ਜਿਵੇੰ ਸੂਰਜ ਦੀਆਂ ਕਿਰਨਾਂ ਹੁੰਦੀਆਂ ਹਨ – ਇਵੇਂ ਚਾਰੋਂ ਪਾਸੇ ਉਸ ਦੀ ਪੰਖੁੜੀ ਕਿਰਨਾਂ ਦੇ ਵਾਂਗੂੰ ਸਰਕਲ ਵਿੱਚ ਹੁੰਦੀ ਹੈ। ਤਾਂ ਸਦਾ – ਗਿਆਨ ਸੂਰਜ ਬਾਪਦਾਦਾ ਦੇ ਸਨਮੁੱਖ ਰਹਿਣ ਵਾਲੇ, ਕਦੇ ਵੀ ਗਿਆਨ ਸੂਰਜ ਤੋਂ ਦੂਰ ਹੋਣ ਵਾਲੇ ਨਹੀਂ। ਸਦਾ ਨੇੜ੍ਹੇ ਅਤੇ ਸਦਾ ਸਾਹਮਣੇ। ਇਸਨੂੰ ਕਹਿੰਦੇ ਹਨ ਸੂਰਜਮੁਖੀ ਫੁੱਲ। ਤਾਂ ਇਵੇਂ ਸੂਰਜਮੁਖੀ ਫੁੱਲ ਦੇ ਸਮਾਣ ਸਦਾ ਗਿਆਨ – ਸੂਰਜ ਦੇ ਪ੍ਰਕਾਸ਼ ਨਾਲ ਖ਼ੁਦ ਵੀ ਚਮਕਣ ਵਾਲੇ ਅਤੇ ਦੂਜਿਆਂ ਨੂੰ ਵੀ ਚਮਕਾਉਣ ਵਾਲੇ – ਇਹ ਹੈ ਈਸਟਰਨ ਜੋਨ ਦੀ ਵਿਸ਼ੇਸ਼ਤਾ। ਉਵੇਂ ਵੀ ਵੇਖੋ ਗਿਆਨ ਸੂਰਜ ਈਸਟਰਨ ਜ਼ੋਨ ਤੋਂ ਪ੍ਰਗਟ ਹੋਇਆ ਹੈ। ਪ੍ਰਵੇਸ਼ਤਾ ਤੇ ਹੋਈ ਨਾ! ਤਾਂ ਈਸਟਰਨ ਜ਼ੋਨ ਵਾਲੇ ਸਭਨੂੰ ਆਪਣੇ ਰਾਤ, ਦਿਨ ਵਿੱਚ ਲੈ ਜਾਣ ਵਾਲੇ, ਰੋਸ਼ਨੀ ਵਿੱਚ ਲੈ ਜਾਣ ਵਾਲੇ ਹਨ।

ਬਨਾਰਸ ਗ੍ਰੁਪ:- ਬਨਾਰਸ ਦੀ ਵਿਸ਼ੇਸ਼ਤਾ ਕੀ ਹੈ? ਹਰ ਇੱਕ ਵਿੱਚ ਰੂਹਾਨੀ ਰਸ ਭਰਨ ਵਾਲੇ। ਬਿਨਾਂ ਰਸ ਨਹੀਂ, ਰਸ ਦੇ ਬਿਨਾਂ ਨਹੀਂ ਹਨ। ਲੇਕਿਨ ਸਭ ਵਿੱਚ ਰੂਹਾਨੀ ਰਸ ਭਰਨ ਵਾਲੇ, ਸਭ ਨੂੰ ਪ੍ਰਮਾਤਮਾ – ਸਨੇਹ ਦਾ, ਪ੍ਰੇਮ ਦਾ ਰਸ ਅਨੁਭਵ ਕਰਵਾਉਣ ਵਾਲੇ ਕਿਉਂਕਿ ਜਦੋਂ ਬਾਪ ਦੇ ਪ੍ਰੇਮ ਦੇ ਰਸ ਵਿੱਚ ਭਰਪੂਰ ਹੋ ਜਾਂਦੇ ਹਨ ਤਾਂ ਹੋਰ ਸਾਰੇ ਰਸ ਫਿੱਕੇ ਲਗਦੇ ਹਨ। ਆਤਮਾਵਾਂ ਵਿੱਚ ਪਰਮਾਤਮ – ਪ੍ਰੇਮ ਦਾ ਰਸ ਭਰਨ ਵਾਲੇ ਕਿਉਂਕਿ ਉੱਥੇ ਭਗਤੀ ਦਾ ਰਸ ਬਹੁਤ ਹੈ। ਭਗਤੀ ਦੇ ਰਸ ਵਾਲਿਆਂ ਨੂੰ ਪਰਮਾਤਮ ਪ੍ਰੇਮ ਰਸ ਦਾ ਅਨੁਭਵ ਕਰਵਾਉਣ ਵਾਲੇ। ਸਦਾ ਜ਼ਿਆਦਾ ਰਸ ਕਿਸ ਵਿੱਚ ਹੁੰਦਾ ਹੈ? ਬਨਾਰਸ ਵਾਲੇ ਸੁਣਾਓ। ਰਸਗੁੱਲੇ ਵਿੱਚ। ਵੇਖੋ ਨਾਮ ਹੀ ਪਹਿਲਾਂ ਰਸ ਤੋਂ ਸ਼ੁਰੂ ਹੁੰਦਾ ਹੈ। ਤਾਂ ਸਦਾ ਗਿਆਨ ਦਾ ਰਸਗੁੱਲਾ ਖਾਣ ਵਾਲੇ ਅਤੇ ਖਿਲਾਉਣ ਵਾਲੇ। ਤਾਂ ਸਦੈਵ ਅਮ੍ਰਿਤਵੇਲੇ ਪਹਿਲੇ ਮਨ ਨੂੰ, ਮੂੰਹ ਨੂੰ ਰਸਗੁੱਲੇ ਨਾਲ ਮਿੱਠਾ ਬਣਾਉਣ ਵਾਲੇ ਅਤੇ ਹੋਰਾਂ ਨੂੰ ਵੀ ਮਨ ਤੋਂ ਅਤੇ ਮੂੰਹ ਤੋਂ ਮਿੱਠਾ ਬਣਾਉਣ ਵਾਲੇ ਇਸਲਈ ਬਨਾਰਸ ਨੂੰ ਮਿਠਾਈ ਦੇ ਰਹੇ ਹਨ – ਰਸਗੁੱਲਾ।

ਬੰਬਈ ਗ੍ਰੁਪ:- ਬੰਬਈ ਨੂੰ ਪਹਿਲਾਂ ਤੋਂ ਹੀ ਵਰਦਾਨ ਮਿਲਿਆ ਹੋਇਆ ਹੈ – ਨਰਦੇਸਾਵਰ ਮਤਲਬ ਸਾਹੂਕਾਰ ਬਨਾਉਣ ਵਾਲਾ। ਨਰਦੇਸਾਵਰ ਦਾ ਅਰਥ ਹੀ ਹੈ ਜੋ ਸਦਾ ਧਨ ਨਾਲ ਸੰਪੰਨ ਰਹਿੰਦਾ ਹੈ। ਬੰਬਈ ਵਾਲਿਆਂ ਦੀ ਵਿਸ਼ੇਸ਼ਤਾ ਹੈ – “ਗਰੀਬ ਨੂੰ ਸਾਹੂਕਾਰ ਬਣਾਉਣ ਵਾਲੇ” ਜੋ ਬਾਪ ਦਾ ਟਾਈਟਲ ਹੈ – “ਗਰੀਬ ਨਿਵਾਜ।” ਤਾਂ ਬੰਬਈ ਵਾਲਿਆਂ ਨੂੰ ਵੀ ਬਾਪਦਾਦਾ ਟਾਈਟਲ ਦੇ ਰਹੇ ਹਨ – “ਗਰੀਬ – ਨਿਵਾਜ ਬਾਪ ਦੇ ਬੱਚੇ, ਗਰੀਬਾਂ ਨੂੰ ਸਾਹੂਕਾਰ ਬਣਾਉਣ ਵਾਲੇ” ਇਸਲਈ ਸਦਾ ਖ਼ੁਦ ਵੀ ਖਜ਼ਾਨਿਆਂ ਨਾਲ ਸੰਪੰਨ ਅਤੇ ਹੋਰਾਂ ਨੂੰ ਵੀ ਸੰਪੰਨ ਬਣਾਉਣ ਵਾਲੇ ਇਸਲਈ ਵਿਸ਼ੇਸ਼ਤਾ ਹੈ ਗਰੀਬ ਨਿਵਾਜ ਬਾਪ ਦੇ ਸਹਿਯੋਗੀ ਸਾਥੀ। ਤਾਂ ਬੰਬਈ ਵਾਲਿਆਂ ਨੂੰ ਟਾਈਟਲ ਦੇ ਰਹੇ ਹਨ। ਮਿਠਾਈ ਨਹੀਂ, ਟਾਈਟਲ।

ਕੁੱਲੂ – ਮਨਾਲੀ ਗ੍ਰੁਪ:- ਕੁੱਲੂ ਮਨਾਲੀ ਦੀ ਵਿਸ਼ੇਸ਼ਤਾ ਕੀ ਹੈ? ਕੁੱਲੂ ਵਿੱਚ ਦੇਵਤਿਆਂ ਦਾ ਮੇਲਾ ਲਗਦਾ ਹੈ ਹੋਰ ਕਿਧਰੇ ਨਹੀਂ ਲਗਦਾ। ਤਾਂ ਕੁੱਲੂ ਮਨਾਲੀ ਵਾਲਿਆਂ ਨੂੰ ਦੇਵਤਾਵਾਂ ਦੇ ਮਿਲਣ ਦਾ ਸਥਾਨ ਕਿਹਾ ਜਾਂਦਾ ਹੈ। ਤਾਂ ਦੇਵਤਾ ਦਾ ਅਰਥ ਹੀ ਹੈ “ਦਿਵਿਯਗੁਣਧਾਰੀ”। ਦਿਵਿਯਗੁਣਾਂ ਦੀ ਧਾਰਨਾ ਦਾ ਯਾਦਗਰ ਦੇਵਤਾ ਰੂਪ ਹੈ। ਤਾਂ ਦੇਵਤਾਵਾਂ ਦੇ ਪਿਆਰ ਦਾ, ਮਿਲਣ ਦਾ ਸਿੰਬਲ਼ ਇਸ ਧਰਨੀ ਦਾ ਹੈ ਇਸਲਈ ਬਾਪਦਾਦਾ ਅਜਿਹੀ ਧਰਨੀ ਦੇ ਨਿਵਾਸੀ ਬੱਚਿਆਂ ਨੂੰ ਵਿਸ਼ੇਸ਼ ਦਿਵਿਯਗੁਣਾਂ ਦਾ ਗੁਲਦਸਤਾ ਗਿਫ਼੍ਟ ਵਿੱਚ ਦੇ ਰਹੇ ਹਨ। ਇਸ ਦਿਵਿਯਗੁਣਾਂ ਦੇ ਗੁਲਦਸਤੇ ਦਵਾਰਾ ਚਾਰੋਂ ਪਾਸੇ ਆਤਮਾ ਅਤੇ ਪ੍ਰਮਾਤਮਾ ਦਾ ਮੇਲਾ ਕਰਦੇ ਰਹਿਣਗੇ। ਉਹ ਦੇਵਤਾਵਾਂ ਦਾ ਮੇਲਾ ਕਰਦੇ ਹਨ, ਤੁਸੀਂ ਦਿਵਿਯਗੁਣਾਂ ਦੇ ਗੁਲਦਸਤੇ ਦਵਾਰਾ ਆਤਮਾ ਅਤੇ ਪ੍ਰਮਾਤਮਾ ਦਾ ਮੇਲਾ ਮਨਾ ਵੀ ਰਹੇ ਹੋ ਪਰ ਹੋਰ ਜੋਰ – ਸ਼ੋਰ ਨਾਲ ਮੇਲਾ ਮਨਾਓ ਜੋ ਸਭ ਵੇਖਣ। ਦੇਵਤਾਵਾਂ ਦਾ ਮੇਲਾ ਤਾਂ ਦੇਵਤਾਵਾਂ ਦਾ ਰਿਹਾ ਪਰ ਇਹ ਮੇਲਾ ਤਾਂ ਸ੍ਰਵਸ੍ਰੇਸ਼ਠ ਮੇਲਾ ਹੈ ਇਸਲਈ ਦਿਵਿਯਗੁਣਾਂ ਦੇ ਖੁਸ਼ਬੂਦਾਰ ਗੁਲਦਸਤੇ ਦੀ ਗਿਫ਼੍ਟ ਨੂੰ ਸਦਾ ਆਪਣੇ ਨਾਲ ਰੱਖੋ।

ਮੀਟਿੰਗ ਵਾਲਿਆਂ ਦੇ ਪ੍ਰਤੀ:- ਮੀਟਿੰਗ ਵਾਲੇ ਕਿਸਲਈ ਆਏ ਹਨ? ਸੈਟਿੰਗ ਕਰਨ। ਪ੍ਰੋਗ੍ਰਾਮ ਦੀ ਸੈਟਿੰਗ, ਸਪੀਕਰਜ਼ ਦੀ ਸੈਟਿੰਗ। ਸਿਟਿੰਗ ਕਰ ਸੈਟਿੰਗ ਕਰਨ ਲਈ ਆਏ ਹੋ। ਜਿਵੇੰ ਸਪੀਚ ਦੇ ਲਈ ਸੈੱਟ ਕੀਤਾ ਹੈ ਜਾਂ ਪ੍ਰੋਗ੍ਰਾਮ ਬਣਾਇਆ ਹੈ, ਇਵੇਂ ਹੀ ਸਪੀਕਰਜ ਜਾਂ ਜੋ ਵੀ ਆਉਣ ਵਾਲੇ ਅਬਜ਼ਰਵਰ ਹਨ, ਉਨ੍ਹਾਂਨੂੰ ਹੁਣੇ ਤੋਂ ਅਜਿਹੇ ਸ੍ਰੇਸ਼ਠ ਵਾਇਬ੍ਰੇਸ਼ਨ ਦਵੋ ਜੋ ਉਹ ਸਿਰ੍ਫ ਸਪੀਚ ਦੀ ਸਟੇਜ ਥੋੜ੍ਹੇ ਸਮੇਂ ਦੇ ਲਈ ਸੈੱਟ ਨਹੀਂ ਕਰਨ ਲੇਕਿਨ ਸਦਾ ਆਪਣੇ ਸ੍ਰੇਸ਼ਠ ਸਟੇਜ ਤੇ ਸੈੱਟ ਹੋ ਜਾਣ ਇਸਲਈ ਬਾਪਦਾਦਾ ਮੀਟਿੰਗ ਵਾਲਿਆਂ ਨੂੰ ਅਵਿਨਾਸ਼ੀ ਸੈਟਿੰਗ ਦੀ ਮਸ਼ੀਨ ਗਿਫ਼੍ਟ ਵਿੱਚ ਦਿੰਦੇ ਹਨ ਜਿਸ ਨਾਲ ਸੈੱਟ ਕਰਦੇ ਰਹਿਣਾ। ਅੱਜਕਲ ਤਾਂ ਮਸ਼ੀਨਰੀ ਯੁਗ ਹੈ ਨਾ। ਮਨੁੱਖਾਂ ਦਵਾਰਾ ਜੋ ਕੰਮ ਬਹੁਤ ਸਮਾਂ ਲੈਂਦਾ ਹੈ ਉਹ ਮਸ਼ੀਨਰੀ ਦਵਾਰਾ ਸਹਿਜ ਅਤੇ ਜਲਦੀ ਹੋ ਜਾਂਦਾ ਹੈ। ਤਾਂ ਹੁਣ ਆਪਣੇ ਸੈਟਿੰਗ ਦੀ ਮਸ਼ੀਨਰੀ ਇਵੇਂ ਪ੍ਰਯੋਗ ਵਿੱਚ ਲਿਆਵੋ ਜੋ ਬਹੁਤ ਜਲਦੀ ਤੋਂ ਜਲਦੀ ਸੈਟਿੰਗ ਹੁੰਦੀ ਜਾਵੇ ਕਿਉਂਕਿ ਆਪਣੀ ਸੁਨਹਿਰੀ ਦੁਨੀਆਂ ਅਤੇ ਸੁਖਮਈ ਦੁਨੀਆਂ ਦੇ ਪਲਾਨ ਅਨੁਸਾਰ ਸੀਟ ਤੇ ਸਭ ਦੀ ਸੈੱਟ ਕਰਨੀ ਹੈ ਨਾ। ਪ੍ਰਜਾ ਨੂੰ ਵੀ ਸੈੱਟ ਕਰਨਾ ਹੈ ਤਾਂ ਪ੍ਰਜਾ ਦੀ ਪ੍ਰਜਾ ਨੂੰ ਵੀ ਸੈੱਟ ਕਰਨਾ ਹੈ। ਰਾਜੇ – ਰਾਣੀ ਤਾਂ ਸੈੱਟ ਹੋ ਰਹੇ ਹਨ ਲੇਕਿਨ ਰਾਇਲ ਫੈਮਲੀ ਹੈ, ਸਾਹੂਕਾਰ ਫੈਮਲੀਜ਼ ਹਨ, ਫਿਰ ਪ੍ਰਜਾ ਹੈ, ਦਾਸ – ਦਾਸੀ ਹਨ – ਕਿੰਨੀ ਸੈਟਿੰਗ ਕਰਨੀ ਹੈ! ਤਾਂ ਹੁਣ ਸੈਟਿੰਗ ਦੀ ਮਸ਼ੀਨਰੀ ਨੂੰ ਮੀਟਿੰਗ ਵਾਲੇ ਵਿਸ਼ੇਸ਼ ਫਾਸਟ ਬਨਾਓ। ਫਾਸਟ ਬਣਾਉਣਾ ਮਤਲਬ ਆਪਣੇ ਨੂੰ ਫਾਸਟ ਪੁਰਸ਼ਾਰਥੀ ਬਣਾਉਣਾ। ਇਹ ਉਸਦਾ ਸਵਿੱਚ ਹੈ। ਮਸ਼ੀਨ ਦਾ ਸਵਿੱਚ ਹੁੰਦਾ ਹੈ ਨਾ। ਤਾਂ ਫਾਸਟ ਮਸ਼ੀਨਰੀ ਦਾ ਸਵਿੱਚ ਹੈ – ਫਾਸਟ ਪੁਰਸ਼ਾਰਥੀ ਬਣਨਾ ਮਤਲਬ ਫਾਸਟ ਸੈਟਿੰਗ ਦੀ ਮਸ਼ੀਨਰੀ ਨੂੰ ਆਨ ਕਰਨਾ। ਬਹੁਤ ਜੁਮੇਵਾਰੀ ਹੈ। ਤਾਂ ਹੁਣ ਆਪਣੀ ਰਾਜਧਾਨੀ ਦੇ ਸੈਟਿੰਗ ਦੀ ਮਸ਼ੀਨਰੀ ਨੂੰ ਫਾਸਟ ਕਰੋ।

ਡੱਬਲ ਵਿਦੇਸ਼ੀ ਗ੍ਰੁਪ:- ਡੱਬਲ ਵਿਦੇਸ਼ੀ ਬੱਚੇ ਅੱਜਕਲ ਸੈਟਲਾਇਟ ਦੀ ਯੋਜਨਾ ਕਰ ਰਹੇ ਹਨ। ਬਾਪ ਨੂੰ ਪ੍ਰਤੱਖ ਕਰਨ ਦੀ ਧੁਨ ਵਿੱਚ ਬਹੁਤ ਚੰਗੇ ਅੱਗੇ ਵਧ ਰਹੇ ਹਨ। ਇਸਲਈ ਬਾਪਦਾਦਾ ‘ਸਦਾ ਸੈੱਟ ਡੱਬਲ ਲਾਈਟ ਰਹਿਣ’ ਦੀ ਗਿਫ਼੍ਟ ਦੇ ਰਹੇ ਹਨ। ਉਹ ਸੈੱਟਲਾਈਟ ਦਾ ਪ੍ਰੋਗ੍ਰਾਮ ਕਰਨ ਦਾ ਸੋਚ ਰਹੇ ਹਨ ਅਤੇ ਬਾਪਦਾਦਾ ਸਦਾ ਸੈੱਟ ਡਬਲ ਲਾਈਟ ਦੀ ਗਿਫ਼੍ਟ ਦੇ ਰਹੇ ਹਨ। ਸਦਾ ਆਪਣੀ ਡੱਬਲ ਲਾਈਟ ਦੀ ਸਥਿਤੀ ਵਿੱਚ ਸੈੱਟ ਰਹਿਣ ਵਾਲੇ – ਅਜਿਹੇ ਡੱਬਲ ਵਿਦੇਸ਼ੀ ਬੱਚਿਆਂ ਨੂੰ ਬਾਪਦਾਦਾ ਦਿਲਾਰਾਮ ਆਪਣੇ ਦਿਲ ਦਾ ਸਨੇਹ ਗਿਫ਼੍ਟ ਵਿੱਚ ਦੇ ਰਹੇ ਹਨ।

ਅਮਰੀਕਾ ਨਿਵਾਸੀ ਬੱਚੇ ਵਿਸ਼ੇਸ਼ ਯਾਦ ਕਰ ਰਹੇ ਹਨ। ਬਹੁਤ ਚੰਗੇ ਉਮੰਗ – ਉਤਸਾਹ ਨਾਲ ਵਿਸ਼ਵ ਵਿੱਚ ਸੇਵਾ ਕਰਨ ਦਾ ਸਾਧਨ ਚੰਗਾ ਬਣਿਆ ਹੈ। ਯੂ. ਐਨ. ਵੀ ਸੇਵਾ ਦੀ ਸਾਥੀ ਬਣੀ ਹੋਈ ਹੈ। ਭਾਰਤ ਸੇਵਾ ਦਾ ਫਾਊਂਡੇਸ਼ਨ ਹੈ ਇਸਲਈ ਭਾਰਤ ਦਾ ਵੀ ਸਰਵਿਸੇਬੁਲ ਸਾਥੀ ( ਜਗਦੀਸ਼ ਜੀ) ਗਏ ਹੋਏ ਹਨ। ਫਾਊਂਡੇਸ਼ਨ ਭਾਰਤ ਹੈ ਅਤੇ ਪ੍ਰਤਖ਼ਤਾ ਦੇ ਨਿਮਿਤ ਵਿਦੇਸ਼। ਪ੍ਰਤਖ਼ਤਾ ਦਾ ਅਵਾਜ ਦੂਰ ਤੋਂ ਭਾਰਤ ਵਿੱਚ ਨਗਾੜਾ ਬਣਕੇ ਆਵੇਗਾ। ਬੱਚਿਆਂ ਦੇ ਵਾਇਬ੍ਰੇਸ਼ਨ ਆ ਰਹੇ ਹਨ। ਉਵੇਂ ਤਾਂ ਲੰਡਨ ਨਿਵਾਸੀ ਵੀ ਸਾਥੀ ਹਨ, ਆਸਟ੍ਰੇਲੀਆ ਵਾਲੇ ਵੀ ਵਿਸ਼ੇਸ਼ ਸੇਵਾ ਦੇ ਸਾਥੀ ਹਨ, ਅਫ਼ਰੀਕਾ ਵੀ ਘੱਟ ਨਹੀਂ। ਸਾਰੇ ਦੇਸ਼ਾਂ ਦਾ ਸਹਿਯੋਗ ਚੰਗਾ ਹੈ। ਬਾਪਦਾਦਾ ਦੇਸ਼ – ਵਿਦੇਸ਼ ਦੇ ਹਰ ਇੱਕ ਨਿਮਿਤ ਬਣੇ ਹੋਏ ਸੇਵਾਧਾਰੀ ਬੱਚਿਆਂ ਨੂੰ ਆਪਣੀ – ਆਪਣੀ ਵਿਸ਼ੇਸ਼ਤਾ ਪ੍ਰਮਾਣ ਵਿਸ਼ੇਸ਼ ਯਾਦਗਰ ਦੇ ਰਹੇ ਹਨ। ਹਰ ਇੱਕ ਦੀ ਮਹਿਮਾ ਆਪਣੀ – ਆਪਣੀ ਹੈ। ਇੱਕ – ਇੱਕ ਦੀ ਮਹਿਮਾ ਵਰਨਣ ਕਰੀਏ ਤਾਂ ਕਿੰਨੀ ਹੋਵੇ! ਲੇਕਿਨ ਬਾਪਦਾਦਾ ਦੇ ਦਿਲ ਵਿੱਚ ਹਰ ਇੱਕ ਬੱਚੇ ਦੀ ਵਿਸ਼ੇਸ਼ਤਾ ਦੀ ਮਹਿਮਾ ਸਮਾਈ ਹੋਈ ਹੈ।

ਮਧੂਬਨ ਨਿਵਾਸੀ ਸੇਵਾਧਾਰੀ ਵੀ ਸੇਵਾ ਦੇ ਹਿਮੰਤ ਦੀ ਮਦਦ ਦੇਣ ਵਾਲੇ ਹਨ ਇਸਲਈ ਜਿਵੇੰ ਬਾਪ ਦੇ ਲਈ ਗਾਇਆ ਹੋਇਆ ਹੈ – ” ਹਿਮੰਤੇ ਬੱਚੇ ਮਦਦੇ ਬਾਪ”, ਇਸੇ ਤਰੀਕੇ ਜੋ ਵੀ ਸੇਵਾ ਚਲਦੀ ਹੈ, ਸੀਜਨ ਚਲਦੀ ਹੈ – ਤਾਂ ਮਧੁਬਨ ਨਿਵਾਸੀ ਵੀ ਹਿਮੰਤ ਦੇ ਸਤੰਭ ਬਨਦੇ ਹਨ ਅਤੇ ਮਧੂਬਨ ਵਾਲਿਆਂ ਦੀ ਹਿਮੰਤ ਨਾਲ ਤੁਹਾਨੂੰ ਸਭ ਨੂੰ ਰਹਿਣ, ਖਾਣ, ਸੌਣ, ਨਹਾਉਣ ਦੀ ਮਦਦ ਮਿਲਦੀ ਹੈ ਇਸਲਈ ਬਾਪਦਾਦਾ ਸਾਰੇ ਮਧੂਬਨ ਨਿਵਾਸੀ ਬੱਚਿਆਂ ਨੂੰ ਹਿਮੰਤ ਦੀ ਮੁਬਾਰਕਬਾਦ ਦੇ ਰਹੇ ਹਨ। ਅੱਛਾ।

ਵਰਦਾਨ:-

ਕਹਾਵਤ ਹੈ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਬਦਲਦੀ ਹੈ। ਤਾਂ ਤੁਹਾਡੀ ਦ੍ਰਿਸ਼ਟੀ ਅਜਿਹੀ ਸਤੋ ਗੁਣੀ ਹੋਵੇ ਜੋ ਕਿਸੇ ਵੀ ਤਰ੍ਹਾਂ ਦੀ ਤਮੋਗੁਣੀ ਜਾਂ ਰਜੋਗੁਣੀ ਆਤਮਾ ਦੀ ਦ੍ਰਿਸ਼ਟੀ, ਵ੍ਰਿਤੀ ਅਤੇ ਉਨ੍ਹਾਂ ਦੀ ਸਥਿਤੀ ਬਦਲ ਜਾਵੇ। ਜੋ ਵੀ ਤੁਹਾਡੇ ਸਾਹਮਣੇ ਆਵੇ ਉਨ੍ਹਾਂਨੂੰ ਦ੍ਰਿਸ਼ਟੀ ਦਵਾਰਾ ਤਿੰਨਾ ਲੋਕਾਂ ਦਾ, ਆਪਣੀ ਪੂਰੀ ਜੀਵਨ ਕਹਾਣੀ ਦਾ ਪਤਾ ਪੈ ਜਾਵੇ – ਇਹ ਹੀ ਹੈ ਨਜਰ ਨਾਲ ਨਿਹਾਲ ਕਰਨਾ। ਅੰਤ ਵਿੱਚ ਜਦੋਂ ਗਿਆਨ ਦੀ ਸਰਵਿਸ ਨਹੀਂ ਹੋਵੇਗੀ ਉਦੋਂ ਇਹ ਸਰਵਿਸ ਚੱਲੇਗੀ।

ਸਲੋਗਨ:-

ਸੂਚਨਾ:- ਅੱਜ ਮਹੀਨੇ ਦਾ ਤੀਜਾ ਇਤਵਾਰ ਅੰਤਰਰਾਸ਼ਟਰੀ ਯੋਗ ਦਿਵਸ ਹੈ, ਬਾਬਾ ਦੇ ਸਾਰੇ ਬੱਚੇ ਸ਼ਾਮ 6.30 ਤੋਂ 7.30 ਵਜੇ ਤੱਕ ਵਿਸ਼ੇਸ਼ ਭ੍ਰਿਕੁਟੀ ਆਸਨ ਤੇ ਵਿਰਾਜਮਾਨ ਹੋ, ਆਪਣੇ ਚਮਕਦੇ ਹੋਏ ਸਿਤਾਰੇ ਨੂੰ ਦਿਵਿਯ ਨੇਤ੍ਰ ਨਾਲ ਵੇਖਦੇ ਹੋਏ ਲਾਈਟ ਮਾਈਟ ਹਾਊਸ ਬਣ ਪ੍ਰਾਕ੍ਰਿਤੀ ਸਹਿਤ ਪੂਰੇ ਵਿਸ਼ਵ ਨੂੰ ਸਰਚਲਾਈਟ ਦੇਣ ਦੀ ਸੇਵਾ ਕਰਨ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top