17 July 2021 PUNJABI Murli Today | Brahma Kumaris

Read and Listen today’s Gyan Murli in Punjabi 

16 July 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ - ਗਿਆਨ ਸਾਗਰ ਬਾਪ ਤੁਹਾਨੂੰ ਗਿਆਨ ਦਾ ਤੀਸਰਾ ਨੇਤ੍ਰ ਦੇਣ ਆਏ ਹਨ, ਜਿਸ ਨਾਲ ਆਤਮਾ ਦੀ ਜਯੋਤੀ ਜੱਗ ਜਾਂਦੀ ਹੈ"

ਪ੍ਰਸ਼ਨ: -

ਬਾਪ ਨੂੰ ਕਰਣਕਰਾਵਣਹਾਰ ਕਿਉਂ ਕਿਹਾ ਗਿਆ ਹੈ? ਉਹ ਕੀ – ਕੀ ਕਰਦੇ ਤੇ ਕੀ ਕਰਵਾਉਂਦੇ ਹਨ?

ਉੱਤਰ:-

ਬਾਬਾ ਕਹਿੰਦੇ ਹਨ – ਮੈਂ ਤੁਹਾਨੂੰ ਬੱਚਿਆਂ ਨੂੰ ਮੁਰਲੀ ਸੁਣਾਉਣ ਦਾ ਕੰਮ ਕਰਦਾ ਹਾਂ। ਮੁਰਲੀ ਸੁਣਾਉਂਦਾ, ਮੰਤਰ ਦਿੰਦਾ, ਤੁਹਾਨੂੰ ਲਾਇਕ ਬਣਾਉਂਦਾ ਅਤੇ ਫਿਰ ਤੁਹਾਡੇ ਦਵਾਰਾ ਸਵਰਗ ਦਾ ਉਦਘਾਟਨ ਕਰਵਾਉਂਦਾ ਹਾਂ। ਤੁਸੀਂ ਪੈਗੰਬਰ ਬਣ ਸਭ ਨੂੰ ਪੈਗਾਮ ਦਿੰਦੇ ਹੋ। ਮੈਂ ਤੁਹਾਨੂੰ ਬੱਚਿਆਂ ਨੂੰ ਡਾਇਰੈਕਸ਼ਨ ਦਿੰਦਾ ਹਾਂ, ਇਹ ਹੀ ਮੇਰੀ ਕ੍ਰਿਪਾ ਅਤੇ ਆਸ਼ੀਰਵਾਦ ਹੈ ।

ਗੀਤ:-

ਕੌਣ ਆਇਆ ਅੱਜ ਸਵੇਰੇ – ਸਵੇਰੇ ..

ਓਮ ਸ਼ਾਂਤੀਬੱਚਿਆਂ ਨੇ ਗੀਤ ਸੁਣਿਆ। ਸਾਨੂੰ ਬੱਚਿਆਂ ਨੂੰ ਸਵੇਰੇ – ਸਵੇਰੇ ਜਗਾਉਣ ਕੌਣ ਆਇਆ ਹੈ – ਜੋ ਸਾਡਾ ਤੀਸਰਾ ਗਿਆਨ ਦਾ ਨੇਤਰ ਇੱਕਦਮ ਖੁਲ੍ਹ ਗਿਆ ਹੈ? ਗਿਆਨ ਸਾਗਰ, ਪਰਮਪਿਤਾ ਪਰਮਾਤਮਾ ਦਵਾਰਾ ਤੀਜਾ ਨੇਤ੍ਰ ਗਿਆਨ ਦਾ ਖੁਲਿਆ ਹੈ। ਕਹਿੰਦੇ ਵੀ ਹਨ ਬਾਪ ਜਯੋਤੀ ਜਗਾਉਣ ਵਾਲਾ ਹੈ। ਪਰ ਉਹ ਬਾਪ ਹੈ – ਇਹ ਕੋਈ ਨਹੀਂ ਜਾਣਦੇ ਹਨ। ਬ੍ਰਹਮ – ਸਮਾਜੀ ਕਹਿੰਦੇ ਹਨ ਉਹ ਸ਼ਮਾ ਹੈ, ਜਯੋਤੀ ਹੈ। ਮੰਦਿਰ ਵਿੱਚ ਹਮੇਸ਼ਾ ਉਹ ਜਯੋਤੀ ਹੀ ਜਗਾਉਂਦੇ ਹਨ ਕਿਉਂਕਿ ਉਹ ਪਰਮਾਤਮਾ ਨੂੰ ਜਯੋਤੀ ਸਵਰੂਪ ਮੰਨਦੇ ਹਨ, ਇਸਲਈ ਉਹ ਮੰਦਿਰ ਵਿੱਚ ਦੀਵਾ ਜਗਾਉਂਦੇ ਹੀ ਰਹਿੰਦੇ ਹਨ। ਹੁਣ ਉਹ ਬਾਪ ਕੋਈ ਮਾਚਿਸ ਨਾਲ ਦੀਵਾ ਨਹੀਂ ਜਗਾਉਂਦੇ ਹਨ। ਇਹ ਤਾਂ ਗੱਲ ਹੀ ਨਿਆਰੀ ਹੈ। ਗਾਇਆ ਵੀ ਜਾਂਦਾ ਹੈ – ਈਸ਼ਵਰ ਦੀ ਗਤਿ ਮਤ ਨਿਆਰੀ ਹੈ। ਤੁਸੀਂ ਬੱਚੇ ਹੁਣ ਸਮਝਦੇ ਹੋ ਬਾਪ ਸਦਗਤੀ ਦੇ ਲਈ ਆਕੇ ਗਿਆਨ – ਯੋਗ ਸਿਖਾਉਂਦੇ ਹਨ। ਸਿਖਾਉਣ ਵਾਲਾ ਤਾਂ ਜਰੂਰ ਚਾਹੀਦਾ ਹੈ ਨਾ। ਸ਼ਰੀਰ ਤਾਂ ਨਹੀਂ ਸਿਖਾਏਗਾ। ਆਤਮਾ ਹੀ ਸਭ ਕੁੱਝ ਕਰਦੀ ਹੈ। ਆਤਮਾ ਵਿੱਚ ਹੀ ਚੰਗੇ ਮਾੜੇ ਸੰਸਕਾਰ ਰਹਿੰਦੇ ਹਨ। ਇਸ ਸਮੇਂ ਰਾਵਣ ਦੀ ਪ੍ਰਵੇਸ਼ਤਾ ਦੇ ਕਾਰਨ ਮਨੁੱਖਾਂ ਦੇ ਸੰਸਕਾਰ ਵੀ ਬੁਰੇ ਹਨ, ਮਤਲਬ 5 ਵਿਕਾਰਾਂ ਦੀ ਪ੍ਰਵੇਸ਼ਤਾ ਹੈ। ਦੇਵਤਾਵਾਂ ਵਿੱਚ ਇਹ 5 ਵਿਕਾਰ ਹੁੰਦੇ ਨਹੀਂ। ਭਾਰਤ ਵਿੱਚ ਜਦੋਂ ਦੇਵੀ ਸਵਰਾਜ ਸੀ ਤਾਂ ਇਹ ਬੁਰੇ ਸੰਸਕਾਰ ਨਹੀਂ ਸਨ। ਸਰਵਗੁਣ ਸਪੰਨ ਸੀ, ਕਿੰਨੇ ਵਧੀਆ ਸੰਸਕਾਰ ਸੀ ਦੇਵੀ – ਦੇਵਤਾਵਾਂ ਦੇ, ਜੋ ਹੁਣ ਤੁਸੀਂ ਧਾਰਨ ਕਰ ਰਹੇ ਹੋ। ਬਾਪ ਹੀ ਆਕੇ ਸੈਕੰਡ ਵਿੱਚ ਸਰਵ ਨੂੰ ਸਦਗਤੀ ਦਿੰਦੇ ਹਨ। ਬਾਕੀ ਗੁਰੂ ਗੋਸਾਈ ਆਦਿ ਤਾਂ ਭਗਤੀ ਮਾਰਗ ਵਿੱਚ ਚਲਦੇ ਆਏ ਹਨ, ਜੋ ਇੱਕ ਦੀ ਵੀ ਗਤੀ ਸਦਗਾਤੀ ਨਹੀਂ ਕਰ ਸਕਦੇ। ਬਾਪ ਦੇ ਆਉਣ ਨਾਲ ਹੀ ਸਭ ਦੀ ਸਦਗਾਤੀ ਹੁੰਦੀ ਹੈ। ਪਰਮਪਿਤਾ ਪਰਮਾਤਮਾ ਨੂੰ ਬੁਲਾਉਂਦੇ ਹੀ ਇਸਲਈ ਹਨ ਕਿ ਆਕੇ ਪਤਿਤ ਦੁਨੀਆ ਦਾ ਵਿਨਾਸ਼ ਕਰ ਪਾਵਨ ਦੁਨੀਆਂ ਦਾ ਉਦਘਾਟਨ ਕਰੋ ਜਾਂ ਦਰਵਾਜ਼ਾ ਖੋਲੋ। ਬਾਪ ਆਕੇ ਗੇਟ ਖ਼ੁਲਵਾਉਦੇ ਹਨ – ਸ਼ਿਵ ਸ਼ਕਤੀ ਮਾਤਾਵਾਂ ਦਵਾਰਾ। ਵੰਦੇ ਮਾਤਰਮ ਗਾਇਆ ਹੋਇਆ ਹੈ। ਇਸ ਸਮੇਂ ਕਿਸੇ ਵੀ ਮਾਤਾ ਦੀ ਵੰਦਨਾ ਨਹੀਂ ਕੀਤੀ ਜਾਂਦੀ ਕਿਉਂਕਿ ਕੋਈ ਵੀ ਸ੍ਰੇਸ਼ਠਾਚਾਰੀ ਮਾਤਾ ਨਹੀਂ ਹੈ। ਸ੍ਰੇਸ਼ਠਾਚਾਰੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਯੋਗਬਲ ਨਾਲ ਪੈਦਾ ਹੋਣ। ਲਕਸ਼ਮੀ – ਨਾਰਾਇਣ ਨੂੰ ਸ੍ਰੇਸ਼ਠਾਚਾਰੀ ਕਿਹਾ ਜਾਂਦਾ ਹੈ ਭਾਰਤ ਵਿੱਚ ਜਦੋਂ ਦੇਵੀ ਦੇਵਤਾ ਸਨ ਤਾਂ ਭਾਰਤ ਸ੍ਰੇਸ਼ਠਾਚਾਰੀ ਸੀ। ਇਨ੍ਹਾਂ ਗੱਲ ਨੂੰ ਮਨੁੱਖ ਤਾਂ ਜਾਣਦੇ ਨਹੀਂ ਹਨ। ਉਹ ਆਪਣੇ ਹੀ ਪਲੈਨ ਬਣਾ ਰਹੇ ਹਨ। ਗਾਂਧੀ ਵੀ ਰਾਮ ਰਾਜ ਚਾਹੁੰਦੇ ਸੀ, ਇਸ ਤੋਂ ਸਿੱਧ ਹੁੰਦਾ ਹੈ ਕਿ ਰਾਵਣ ਰਾਜ ਹੈ। ਭਾਰਤ ਪਤਿਤ ਹੈ। ਪਰ ਰਾਮਰਾਜ ਸਥਾਪਨ ਕਰਨ ਦੇ ਲਈ ਤਾਂ ਬੇਹੱਦ ਦਾ ਬਾਪੂ ਜੀ ਚਾਹੀਦਾ ਹੈ, ਜੋ ਰਾਮਰਾਜ ਦੀ ਸਥਾਪਨਾ ਅਤੇ ਰਾਵਣ ਰਾਜ ਦਾ ਵਿਨਾਸ਼ ਕਰਨ, ਬੱਚੇ ਜਾਣਦੇ ਹਨ – ਰਾਵਣ ਰਾਜ ਨੂੰ ਹੁਣ ਅੱਗ ਲਗਣੀ ਹੈ। ਸਾਰੀਆਂ ਆਤਮਾਵਾਂ ਅਗਿਆਨ ਹਨੇਰੇ ਵਿੱਚ ਸੁੱਤੀਆਂ ਹੋਇਆ ਹਨ। ਤੁਸੀਂ ਜਾਣਦੇ ਹੋ ਅਸੀਂ ਵੀ ਸੁੱਤੇ ਹੋਏ ਸੀ, ਬਾਪ ਨੇ ਆਕੇ ਜਗਾਇਆ ਹੈ। ਭਗਤੀ ਦੀ ਰਾਤ ਪੂਰੀ ਹੋਈ, ਦਿਨ ਸ਼ੁਰੂ ਹੁੰਦਾ ਹੈ। ਰਾਤ ਪੂਰੀ ਹੋ, ਹੁਣ ਦਿਨ ਹੋ ਰਿਹਾ ਹੈ। ਬਾਪ ਸੰਗਮ ਤੇ ਆਇਆ ਹੋਇਆ ਹੈ। ਬੱਚਿਆਂ ਨੂੰ ਦਿਵਯ ਦ੍ਰਿਸ਼ਟੀ ਤੇ ਗਿਆਨ ਦਾ ਤੀਸਰਾ ਨੇਤਰ ਦਿੰਦੇ ਹਨ। ਜਿਸ ਨਾਲ ਤੁਸੀਂ ਸਾਰੇ ਵਿਸ਼ਵ ਨੂੰ ਜਾਣ ਚੁੱਕੇ ਹੋ। ਤੁਹਾਡੀ ਬੁੱਧੀ ਵਿੱਚ ਬੈਠਿਆਂ ਹੋਇਆ ਹੈ ਕਿ ਇਹ ਬਣਿਆ ਬਣਇਆ ਅਵਿਨਾਸ਼ੀ ਡਰਾਮਾ ਹੈ, ਜੋ ਫ਼ਿਰਦਾ ਹੀ ਰਹਿੰਦਾ ਹੈ। ਹੁਣ ਤੁਸੀਂ ਕਿੰਨਾ ਜੱਗ ਗਏ ਹੋ, ਸਾਰੀ ਦੁਨੀਆਂ ਸੁੱਤੀ ਹੋਈ ਹੈ।

ਹੁਣ ਤੁਹਾਨੂੰ ਬੱਚਿਆਂ ਨੂੰ ਵਿਸ਼ਵ ਦੇ ਆਦਿ – ਮੱਤ – ਅੰਤ, ਮੂਲਵਤਨ, ਸੂਕ੍ਸ਼੍ਮਵਤਨ, ਸਥੂਲਵਤਨ ਦਾ ਪਤਾ ਹੈ। ਬਾਕੀ ਸਾਰੀ ਦੁਨੀਆਂ ਕੁੰਭ੍ਰਕਰਨ ਦੀ ਅਗਿਆਨ ਨੀਂਦ ਵਿੱਚ ਸੁੱਤੀ ਹੋਈ ਹੈ। ਇਹ ਕਿਸੇਨੂੰ ਪਤਾ ਨਹੀਂ ਹੈ ਕਿ ਪਤਿਤ – ਪਾਵਨ ਕੌਣ ਹੈ। ਪੁਕਾਰਦੇ ਹਨ ਹੇ ਪਤਿਤ – ਪਾਵਨ ਆਓ। ਇਹ ਨਹੀਂ ਕਹਿੰਦੇ ਸ੍ਰਿਸ਼ਠੀ ਦੇ ਆਦਿ – ਮੱਧ – ਅੰਤ ਦਾ ਰਾਜ਼ ਸਮਝਾਓ। ਬਾਪ ਕਹਿੰਦੇ ਹਨ – ਤੁਸੀਂ ਇਸ ਸ੍ਰਿਸ਼ਠੀ ਚੱਕਰ ਨੂੰ ਸਮਝਣ ਨਾਲ ਹੀ ਚੱਕਰਵਰਤੀ ਰਾਜਾ ਬਣਦੇ ਹੋ। ਯਾਦ ਨਾਲ ਹੀ ਪਾਵਨ ਬਣਦੇ ਹੋ। ਇਹ ਵੀ ਜਾਣਦੇ ਹੋ ਵਿਨਾਸ਼ ਸਾਹਮਣੇ ਖੜਾ ਹੈ, ਲੜਾਈ ਵੀ ਹੋਣੀ ਹੈ। ਬਾਕੀ ਕੌਰਵਾਂ, ਪਾਂਡਵਾਂ ਦੀ ਲੜਾਈ ਨਹੀਂ ਹੋਈ। ਪਾਂਡਵ ਕੌਣ ਸੀ! ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਸੈਨਾ ਆਦਿ ਦੀ ਕੋਈ ਗੱਲ ਨਹੀਂ ਹੈ। ਤੁਹਾਡੀ ਤਰਫ਼ ਹੈ ਸਾਕਸ਼ਾਤ ਪਰਮਪਿਤਾ ਪਰਮਾਤਮਾ। ਉਸ ਬਾਪ ਕੋਲੋਂ ਹੀ ਵਰਸਾ ਮਿਲਦਾ ਹੈ। ਤੁਸੀਂ ਜਾਣ ਗਏ ਹੋ ਕ੍ਰਿਸ਼ਨ ਦੀ ਆਤਮਾ ਨੇ 84 ਜਨਮ ਭੋਗ, ਹੁਣ ਫ਼ਿਰ ਬਾਪ ਤੋਂ ਵਰਸਾ ਲੈ ਰਹੀ ਹੈ। ਵਰਲ੍ਡ ਦੀ ਹਿਸਟਰੀ – ਜੋਗਰਫ਼ੀ ਰਪੀਟ ਹੁੰਦੀ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਵਿਨਾਸ਼ ਤੋਂ ਪਹਿਲਾਂ ਪਵਿੱਤਰ ਰਹਿਣਾ ਹੈ। ਗਾਇਆ ਹੋਇਆ ਹੈ ਭਗਵਾਨੁਵਾਚ, ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਇਹ ਇਕ ਜਨਮ ਪਵਿੱਤਰ ਬਣੋ। ਪਾਸਟ ਇਜ ਪਾਸਟ। ਇਹ ਤਾਂ ਡਰਾਮਾ ਵਿੱਚ ਨੂੰਧ ਹੈ। ਸ੍ਰਿਸ਼ਠੀ ਨੂੰ ਸਤੋਪ੍ਰਧਾਨ ਬਨਣਾ ਹੀ ਹੈ, ਇਹ ਡਰਾਮਾ ਦੀ ਭਾਵੀ ਹੈ। ਈਸ਼ਵਰ ਦੀ ਭਾਵੀ ਨਹੀਂ, ਡਰਾਮਾ ਦੀ ਭਾਵੀ ਬਣੀ ਹੋਈ ਹੈ। ਸੋ ਬਾਪ ਬੈਠ ਸਮਝਾਉਂਦੇ ਹਨ। ਅੱਧਾਕਲਪ ਜਦੋਂ ਪੂਰਾ ਹੁੰਦਾ ਹੈ ਤਾਂ ਬਾਪ ਆਉਂਦਾ ਹੈ। ਬਾਪ ਕਹਿੰਦੇ ਹਨ – ਜਦੋਂ ਰਾਤ ਪੂਰੀ ਹੋ ਦਿਨ ਸ਼ੁਰੂ ਹੁੰਦਾ ਹੈ ਤਾਂ ਹੀ ਮੈਂ ਆਉਂਦਾ ਹਾਂ। ਸ਼ਿਵਰਾਤ੍ਰੀ ਵੀ ਕਹਿੰਦੇ ਹਨ ਨਾ। ਸ਼ਿਵ ਦੇ ਪੁਜਾਰੀ ਸ਼ਿਵਰਾਤ੍ਰੀ ਨੂੰ ਮਨਾਉਦੇ ਹਨ। ਗੌਰਮਿੰਟ ਨੇ ਤਾਂ ਹਾਲੀਡੇ ਵੀ ਬੰਦ ਕਰ ਦਿੱਤਾ ਹੈ। ਨਹੀਂ ਤਾਂ ਘੱਟ ਤੋਂ ਘੱਟ ਇੱਕ ਮਾਸ ਹਾਲੀਡੇ ਚਲਨੀ ਚਾਹੀਦੀ ਹੈ। ਕਿਸੇ ਨੂੰ ਵੀ ਪਤਾ ਨਹੀਂ – ਸ਼ਿਵਬਾਬਾ ਸਰਵ ਦੀ ਸਦਗਾਤੀ ਕਰਨ ਵਾਲਾ ਹੈ। ਉਹ ਹੀ ਸਰਵ ਦਾ ਦੁੱਖ ਹਰਤਾ ਸੁੱਖ ਕਰਤਾ ਹੈ। ਉਨ੍ਹਾਂ ਦੀ ਜਯੰਤੀ ਤਾਂ ਬੜੇ ਧੂਮਧਾਮ ਨਾਲ ਇੱਕ ਮਹੀਨਾ ਸਾਰੇ ਧਰਮ ਵਾਲਿਆਂ ਨੂੰ ਮਨਾਉਣੀ ਚਾਹੀਦੀ ਹੈ। ਖ਼ਾਸ ਭਾਰਤ ਨੂੰ ਬਾਪ ਡਾਇਰੈਕਟ ਆਕੇ ਸਦਗਤੀ ਦਿੰਦੇ ਹਨ। ਜਦੋਂ ਭਾਰਤ ਸਵਰਗ ਸੀ ਤਾਂ ਦੇਵੀ – ਦੇਵਤਾਵਾਂ ਦਾ ਰਾਜ ਸੀ, ਉਸ ਸਮੇਂ ਹੋਰ ਕੋਈ ਧਰਮ ਨਹੀਂ ਸੀ, ਦੇਵਤਾ ਵਿਸ਼ਵ ਦੇ ਮਲਿਕ ਸਨ। ਕੋਈ ਪਾਰ੍ਟਸ਼ੀਨ ਆਦਿ ਨਹੀਂ ਸੀ ਇਸਲਈ ਕਿਹਾ ਜਾਂਦਾ ਹੈ ਅਟਲ, ਅਖੰਡ, ਸੁੱਖ ਸ਼ਾਂਤੀ, ਸੰਪਤੀ ਦਾ ਦੈਵੀ ਰਾਜ ਅਸੀਂ ਫਿਰ ਤੋਂ ਅਸੀਂ ਪ੍ਰਾਪਤ ਕਰ ਰਹੇ ਹਾਂ। ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ 5 ਹਜ਼ਾਰ ਵਰ੍ਹੇ ਪਹਿਲੇ ਵੀ ਮਿਲਿਆ ਸੀ। ਸ਼ੂਰਜਵੰਸ਼ੀ ਚੰਦਰਵੰਸ਼ੀ ਰਾਜ ਵਿੱਚ ਦੁੱਖ ਦਾ ਨਾਮ ਨਹੀਂ ਸੀ। ਗਇਆ ਵੀ ਜਾਂਦਾ ਹੈ – ਰਾਮ ਰਾਜਾ, ਰਾਮ ਪ੍ਰਜਾ, ਰਾਮ… ਉੱਥੇ ਅਧਰਮ ਦੀ ਕੋਈ ਗੱਲ ਨਹੀਂ। ਬਾਬਾ ਨੇ ਤੁਹਾਨੂੰ ਬ੍ਰਹਮਾ ਤੇ ਵਿਸ਼ਨੂੰ ਦੇ ਬਾਰੇ ਵਿੱਚ ਵੀ ਸਮਝਾਇਆ ਹੈ ਕਿ ਇਨ੍ਹਾਂ ਦੋਨੋਂ ਦਾ ਆਪਸ ਵਿੱਚ ਕੀ ਸੰਬੰਧ ਹੈ ਬ੍ਰਹਮਾ ਦੀ ਨਾਭੀ ਤੋਂ ਵਿਸ਼ਨੂੰ ਨਿਕਲਿਆ.. ਇਹ ਕਿਵੇਂ ਵੰਡਰਫੁਲ ਚਿੱਤਰ ਬਣਾਇਆ ਹੈ ਬਾਪ ਸਮਝਾਉਂਦੇ ਹਨ – ਇਹ ਲਕਸ਼ਮੀ – ਨਾਰਾਇਣ ਹੀ ਅੰਤ ਵਿੱਚ ਆਕੇ ਬ੍ਰਹਮਾ ਸਰਸਵਤੀ, ਜਗਤ – ਅੰਬਾ, ਜਗਤ – ਪਿਤਾ ਬਣਦੇ ਹਨ, ਜੋ ਦੋਨੋਂ ਫਿਰ ਵਿਸ਼ਨੂੰ ਮਤਲਬ ਲਕਸ਼ਮੀ – ਨਾਰਾਇਣ ਬਣਦੇ ਹਨ। ਬਾਪ ਬੈਠ ਸਮਝਾਉਂਦੇ ਹਨ ਜੋ ਵੀ ਚਿੱਤਰ ਵੇਖਦੇ ਹੋ – ਇਨ੍ਹਾਂ ਵਿੱਚ ਕੋਈ ਵੀ ਅਸਲ ਨਹੀਂ ਹੈ। ਸ਼ਿਵ ਦਾ ਵੱਡਾ ਚਿੱਤਰ ਬਣਾਉਂਦੇ ਹਨ, ਉਹ ਵੀ ਅਯਥਾਰਥ ਹੈ। ਭਗਤੀ ਦੇ ਕਾਰਨ ਵੱਡਾ ਬਣਾਇਆ ਹੈ। ਨਹੀਂ ਤਾਂ ਬਿੰਦੀ ਦੀ ਪੂਜਾ ਕਿਵੇਂ ਹੋ ਸਕਦੀ ਹੈ। ਅੱਛਾ ਫਿਰ ਬ੍ਰਹਮਾ, ਵਿਸ਼ਨੂੰ, ਸ਼ੰਕਰ ਦੇ ਲਈ ਵੀ ਸਮਝ ਨਹੀਂ ਸਕਦੇ। ਤ੍ਰਿਮੂਰਤੀ ਬ੍ਰਹਮਾ ਕਹਿ ਦਿੰਦੇ ਹਨ। ਬ੍ਰਹਮਾ ਦਵਾਰਾ ਸਥਾਪਨਾ, ਵਿਸ਼ਨੂੰ ਦਵਾਰਾ ਪਾਲਣਾ… ਇਹ ਵੀ ਕਹਿੰਦੇ ਹਨ ਪਰ ਬ੍ਰਹਮਾ ਤਾਂ ਸਥਾਪਨਾ ਕਰਦੇ ਨਹੀਂ ਹਨ। ਸ੍ਵਰਗ ਦੀ ਸਥਾਪਨਾ ਬ੍ਰਹਮਾ ਕਰਨਗੇ? ਨਹੀਂ। ਸ੍ਵਰਗ ਦੀ ਸਥਾਪਨਾ ਤਾਂ ਪਰਮਪਿਤਾ ਪਰਮਾਤਮਾ ਹੀ ਕਰਦੇ ਹਨ। ਇਹ ਆਤਮਾ ਤਾਂ ਪਤਿਤ ਹੈ, ਇਨ੍ਹਾਂ ਨੂੰ ਵਿਅਕਤ ਬ੍ਰਹਮਾ ਕਿਹਾ ਜਾਂਦਾ ਹੈ। ਇਹ ਹੀ ਆਤਮਾ ਪਾਵਨ ਬਣ ਜਾਵੇਗੀ ਅਤੇ ਚਲੀ ਜਾਵੇਗੀ। ਫਿਰ ਸਤਿਯੁਗ ਵਿੱਚ ਜਾਕੇ ਨਾਰਾਇਣ ਬਣਦੇ ਹਨ। ਤਾਂ ਪ੍ਰਜਾਪਿਤਾ ਬ੍ਰਹਮਾ ਜਰੂਰ ਇੱਥੇ ਚਾਹੀਦਾ ਹੈ ਨਾ। ਚਿੱਤਰ ਫਿਰ ਉੱਥੇ ਦੇ ਦਿੱਤੇ ਹਨ। ਜਿਵੇਂ ਇਹ ਗਿਆਨ ਦੇ ਅਲੰਕਾਰ ਅਸਲ ਵਿੱਚ ਹਨ ਤੁਹਾਡੇ ਪਰ ਵਿਸ਼ਨੂੰ ਨੂੰ ਦੇ ਦਿੱਤੇ ਹਨ। ਨੌਂਧਾ ਭਗਤੀ ਵਿੱਚ ਵੀ ਸਾਕਸ਼ਾਤਕਾਰ ਹੁੰਦਾ ਹੈ। ਮੀਰਾ ਦਾ ਵੀ ਨਾਮ ਗਇਆ ਹੋਇਆ ਹੈ ਨਾ। ਪੁਰਸ਼ਾਂ ਵਿੱਚ ਨੰਬਰਵਨ ਭਗਤ ਹੈ ਨਾਰਦ। ਮਾਤਾਵਾਂ ਵਿੱਚ ਮੀਰਾ ਗਾਈ ਹੋਈ ਹੈ। ਤੁਸੀਂ ਹੁਣ ਨਾਰਾਇਣ ਅਤੇ ਲਕਸ਼ਮੀ ਨੂੰ ਵਰਣ ਦੇ ਲਈ ਇਹ ਗਿਆਨ ਸੁਣ ਰਹੇ ਹੋ। ਤੁਹਾਡਾ ਹੀ ਸਵੰਬਰ ਹੁੰਦਾ ਹੈ। ਨਾਰਦ ਦੇ ਲਈ ਵੀ ਵਿਖਾਉਂਦੇ ਹਨ – ਸਭ ਵਿੱਚ ਆਕੇ ਕਿਹਾ ਅਸੀਂ ਲਕਸ਼ਮੀ ਨੂੰ ਵਰ ਸਕਦੇ ਹਾਂ! ਹੁਣ ਲਕਸ਼ਮੀ ਨੂੰ ਵਰਣ ਲਾਇਕ ਤੁਸੀਂ ਬਣ ਰਹੇ ਹੋ। ਬਾਕੀ ਉਹ ਤਾਂ ਸਭ ਹੈ ਭਗਤੀ ਮਾਰਗ ਦੀਆਂ ਕਥਾਵਾਂ। ਬਾਪ ਰੀਅਲ ਗੱਲ ਬੈਠ ਸਮਝਾਉਂਦੇ ਹਨ। ਲਕਸ਼ਮੀ ਸਤਿਯੁਗ ਵਿੱਚ, ਨਾਰਦ ਭਗਤ ਦਵਾਪਰ ਵਿੱਚ। ਸਤਿਯੁਗ ਵਿੱਚ ਫਿਰ ਨਾਰਦ ਕਿੱਥੋਂ ਆਇਆ। ਰਾਧੇ – ਕ੍ਰਿਸ਼ਨ ਦਾ ਹੀ ਸਵੰਬਰ ਦੇ ਬਾਦ ਨਾਮ ਲਕਸ਼ਮੀ – ਨਾਰਾਇਣ ਪੈਂਦਾ ਹੈ। ਇਹ ਵੀ ਭਾਰਤਵਾਸੀ ਨਹੀਂ ਜਾਣਦੇ ਹਨ। ਕਿੰਨਾ ਅਗਿਆਨ ਹਨ੍ਹੇਰਾ ਹੈ। ਬਾਪ ਹੈ ਕਲਿਆਣਕਾਰੀ। ਤੁਹਾਨੂੰ ਵੀ ਕਲਿਆਣਕਾਰੀ ਬਣਾਉਂਦੇ ਹਨ। ਹੁਣ ਵਿਚਾਰ ਸਾਗਰ – ਮੰਥਨ ਕਰਨਾ ਚਾਹੀਦਾ ਹੈ ਹੋਰਾਂ ਨੂੰ ਵੀ ਕਿਵੇਂ ਸਮਝਾਈਏ। ਤਾਂ ਬਾਪ ਸਮਝਾਉਂਦੇ ਹਨ ਕਿ ਚਿੱਤਰ ਆਦਿ ਕਿਵੇਂ ਬੈਠ ਬਣਾਏ ਹਨ। ਗਾਂਧੀ ਦੀ ਨਾਭੀ ਤੋਂ ਨਹਿਰੂ ਨਿਕਲਿਆ, ਹੁਣ ਕਿੱਥੇ ਉਹ ਵਿਸ਼ਨੂੰ ਦੇਵਤਾ, ਕਿੱਥੇ ਇਹ ਮਨੁੱਖ… ਇਨ੍ਹਾਂ ਸਭ ਗੱਲਾਂ ਨੂੰ ਤੁਸੀਂ ਬੱਚੇ ਹੁਣ ਸਮਝਦੇ ਹੋ। ਨੰਬਰਵਾਰ ਤੁਹਾਨੂੰ ਖੁਸ਼ੀ ਰਹਿੰਦੀ ਹੈ। ਬੇਹੱਦ ਦਾ ਬਾਪ ਸਾਨੂੰ ਪੜ੍ਹਾ ਰਹੇ ਹਨ। ਇਹ ਤਾਂ ਕਦੀ ਸੁਣਿਆ ਨਹੀਂ ਸੀ ਕਿਓਂਕਿ ਗੀਤਾ ਵਿੱਚ ਤਾਂ ਕ੍ਰਿਸ਼ਨ ਭਗਵਾਨੁਵਾਚ ਲਿੱਖ ਦਿੱਤਾ ਹੈ। ਭਗਵਾਨ ਕਦੋਂ ਆਇਆ, ਕਦੋਂ ਆਕੇ ਗੀਤਾ ਸੁਣਾਈ! ਤਿਥੀ ਤਾਰੀਖ ਕੁਝ ਹੈ ਨਹੀਂ। ਕਲਪ ਦੀ ਉਮਰ ਹੀ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਕੋਈ ਦੀ ਵੀ ਬੁੱਧੀ ਵਿੱਚ ਆਉਂਦਾ ਨਹੀਂ ਹੈ। ਹੁਣ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਬ੍ਰਾਹਮਣਾਂ ਦਾ ਝਾੜ ਵ੍ਰਿਧੀ ਨੂੰ ਪਾਉਂਦਾ ਰਹਿੰਦਾ ਹੈ। ਪਾਉਂਦੇ – ਪਾਉਂਦੇ ਅਣਗਿਣਤ ਹੋ ਜਾਣਗੇ। ਤੁਸੀਂ ਬੱਚੇ ਜਾਣਦੇ ਹੋ ਵਰਣ ਕਿਵੇਂ ਚੱਕਰ ਲਗਾਉਂਦੇ ਹਨ। ਅਸੀਂ ਬ੍ਰਾਹਮਣਾਂ ਦਾ ਵਰਣ ਸਭ ਤੋਂ ਉੱਚ ਹੈ। ਅਸੀਂ ਹਾਂ ਭਾਰਤ ਦੇ ਗੁਪਤ ਸੱਚੇ ਰੂਹਾਨੀ ਸੋਸ਼ਲ ਵਰਕਰ। ਪਰਮਪਿਤਾ ਪਰਮਾਤਮਾ ਸਾਡੇ ਤੋਂ ਸੇਵਾ ਕਰਵਾ ਰਹੇ ਹਨ। ਅਸੀਂ ਰੂਹਾਨੀ ਸੇਵਾ ਕਰਦੇ ਹਾਂ, ਉਹ ਜਿਸਮਾਨੀ ਸੇਵਾ ਕਰਦੇ ਹਨ। ਤੁਹਾਨੂੰ ਕਹਿੰਦੇ ਹਨ ਤੁਸੀਂ ਭਾਰਤ ਦੀ ਕੀ ਸੇਵਾ ਕਰਦੇ ਹੋ? ਬੋਲੋ ਅਸੀਂ ਹਾਂ ਰੂਹਾਨੀ ਸੇਵਾਧਾਰੀ। ਸ੍ਵਰਗ ਦਾ ਉਦਘਾਟਨ ਕਰਾ ਰਹੇ ਹਾਂ, ਸਥਾਪਨਾ ਕਰਵਾ ਰਹੇ ਹਾਂ । ਸ਼ਿਵਬਾਬਾ ਹੈ ਕਰਨਕਰਾਵਣਹਾਰ, ਜੋ ਕਰਵਾ ਰਹੇ ਹਨ। ਉਹ ਕਰਦਾ ਵੀ ਹੈ। ਮੁਰਲੀ ਕੌਣ ਚਲਾਉਂਦਾ ਹੈ? ਤਾਂ ਕਰਮ ਕਰਦਾ ਹੈ! ਤੁਹਾਨੂੰ ਵੀ ਸਿਖਾਉਂਦੇ ਹਨ ਕਿ ਇਵੇਂ ਚਲਾਓ। ਮਹਾਮੰਤ੍ਰ ਦਿੰਦੇ ਹਨ ਮਨਮਨਾਭਵ। ਕਰਮ ਸਿਖਾਇਆ ਨਾ। ਫਿਰ ਤੁਹਾਨੂੰ ਕਹਿੰਦੇ ਹਨ ਹੋਰਾਂ ਨੂੰ ਸਿਖਾਓ, ਇਸਲਈ ਕਰਣਕਰਾਵਣਹਾਰ ਕਿਹਾ ਜਾਂਦਾ ਹੈ। ਤੁਸੀਂ ਬੱਚੇ ਵੀ ਇਹ ਹੀ ਸਿੱਖਿਆ ਦਿੰਦੇ ਹੋ। ਬਾਪ ਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਇਹ ਹੀ ਤੁਸੀਂ ਬੱਚਿਆਂ ਨੇ ਪੈਗਾਮ ਪਹੁੰਚਾਉਣਾ ਹੈ। ਇਵੇਂ ਨਹੀਂ ਦੂਜੇ ਨੂੰ ਪੈਗਾਮ ਦੇ ਅਤੇ ਆਪ ਯਾਦ ਵਿੱਚ ਨਾ ਰਹੇ ਫਿਰ ਕੀ ਹੋਵੇਗਾ। ਦੂਜੇ ਪੁਰਸ਼ਾਰਥ ਕਰ ਉੱਚ ਚੜ੍ਹ ਜਾਣਗੇ, ਮੈਸੇਜ ਦੇਣ ਵਾਲੇ ਰਹਿ ਜਾਣਗੇ। ਯਾਦ ਦਾ ਪੁਰਸ਼ਾਰਥ ਨਾ ਕਰਨ ਨਾਲ ਇੰਨਾ ਉੱਚ ਪਦਵੀ ਨਹੀਂ ਪਾਉਂਦੇ ਹਨ। ਦੂਜੇ ਯਾਦ ਦੀ ਯਾਤਰਾ ਨਾਲ ਪਾਵਨ ਬਣ ਜਾਂਦੇ ਹਨ। ਜਿਵੇਂ ਬਾਬਾ ਬੰਧੇਲੀਆਂ ਦਾ ਮਿਸਾਲ ਦਿੰਦੇ ਹਨ। ਉਹ ਯਾਦ ਵਿੱਚ ਜਾਸਤੀ ਰਹਿੰਦੀਆਂ ਹਨ, ਬਗੈਰ ਵੇਖੇ ਵੀ ਪੱਤਰ ਲਿਖਦੀਆਂ ਹਨ। ਬਾਬਾ ਅਸੀਂ ਤੁਹਾਡੇ ਹੋ ਚੁਕੇ ਹਾਂ, ਅਸੀਂ ਪਵਿੱਤਰ ਜਰੂਰ ਰਹਾਂਗੇ। ਤੁਸੀਂ ਬੱਚਿਆਂ ਦੀ ਹੈ ਬਾਪ ਨਾਲ ਪ੍ਰੀਤ ਬੁੱਧੀ। ਤੁਹਾਡੀ ਹੀ ਮਾਲਾ ਬਣੀ ਹੋਈ ਹੈ। ਵਿਸ਼ਨੂੰ ਦੀ ਮਾਲਾ ਅਤੇ ਰੁਦਰਾਕਸ਼ ਦੀ ਮਾਲਾ ਵਿੱਚ ਉੱਪਰ ਹੈ ਮੇਰੂ। ਮਾਲਾ ਉਠਾਉਂਦੇ ਹੀ ਪਹਿਲੇ ਫੁੱਲ ਅਤੇ ਦੋ ਦਾਣੇ ਹੱਥ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਨਮਸਕਾਰ ਕਰਦੇ ਹਨ। ਫਿਰ ਹੈ ਮਾਲਾ। ਤੁਸੀਂ ਭਾਰਤ ਨੂੰ ਸ੍ਵਰਗ ਬਣਾ ਰਹੇ ਹੋ ਤਾਂ ਇਹ ਮਾਲਾ ਤੁਹਾਡਾ ਹੀ ਯਾਦਗਰ ਹੈ। ਬਾਪ ਨੇ ਇਹ ਗੀਤਾ ਗਿਆਨ ਯਗਿਆ ਰਚਿਆ ਹੈ, ਇਸ ਵਿੱਚ ਸਾਰੀ ਪੁਰਾਣੀ ਦੁਨੀਆਂ ਸਵਾਹਾ ਹੋਵੇਗੀ। ਬਾਪ ਹੈ ਮੋਸ੍ਟ ਬਿਲਵੇਡ ਫਾਦਰ। ਤੁਹਾਨੂੰ ਭਵਿੱਖ ਦੇ ਲਈ ਹਮੇਸ਼ਾ ਸੁੱਖ ਦਾ ਵਰਸਾ ਦਿੰਦੇ ਹਨ- 21 ਜਨਮ ਦੇ ਲਈ। ਜਿਨ੍ਹਾਂ ਨੇ ਕਲਪ ਪਹਿਲੇ ਵਰਸਾ ਲਿੱਤਾ ਹੈ ਉਹ ਜਰੂਰ ਆਉਣਗੇ, ਡਰਾਮਾ ਪਲਾਨ ਅਨੁਸਾਰ। ਬਾਪ ਕਹਿੰਦੇ ਹਨ ਬੱਚੇ ਸੁੱਖਧਾਮ ਚਲਣਾ ਹੈ ਤਾਂ ਪਵਿੱਤਰ ਬਣਨਾ ਹੈ। ਮੇਰੇ ਨੂੰ ਯਾਦ ਕਰੋ, ਮੰਗਣਾ ਕੁਝ ਵੀ ਨਹੀਂ ਹੈ ਕਿ ਕ੍ਰਿਪਾ ਕਰੋ ਜਾਂ ਮਦਦ ਕਰੋ। ਨਹੀਂ। ਅਸੀਂ ਤਾਂ ਸਭ ਦੀ ਮਦਦ ਕਰਦੇ ਹਾਂ। ਪੁਰਸ਼ਾਰਥ ਤਾਂ ਤੁਹਾਨੂੰ ਕਰਨਾ ਹੈ। ਅਸ਼ੀਰਵਾਦ ਦੀ ਗੱਲ ਨਹੀਂ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਇਹ ਕਰਨਾ ਤੁਹਾਡਾ ਕੰਮ ਹੈ। ਡਾਇਰੈਕਸ਼ਨ ਦੇਣਾ – ਇਹ ਹੀ ਕ੍ਰਿਪਾ ਹੈ। ਬਾਕੀ ਤਾਂ ਭਾਵੇਂ ਖਾਓ, ਪਿਓ, ਘੁੰਮੋ, ਫਿਰੋ… ਤੁਹਾਨੂੰ ਪਵਿੱਤਰ ਭੋਜਨ ਹੀ ਖਾਣਾ ਹੈ। ਅਸੀਂ ਦੇਵੀ – ਦੇਵਤਾ ਬਣਦੇ ਹਾਂ, ਉੱਥੇ ਪਿਆਜ ਆਦਿ ਥੋੜੀ ਹੀ ਹੋਵੇਗਾ। ਇਹ ਸਭ ਇੱਥੇ ਛੱਡਣਾ ਹੈ। ਇਹ ਚੀਜ਼ਾਂ ਉੱਥੇ ਹੁੰਦੀਆਂ ਨਹੀਂ। ਬੀਜ ਹੀ ਨਹੀਂ ਹੈ। ਜਿਵੇਂ ਸਤਿਯੁਗ ਵਿੱਚ ਬਿਮਾਰੀ ਆਦਿ ਹੁੰਦੀ ਨਹੀਂ। ਹੁਣ ਵੇਖੋ ਕਿੰਨੀਆਂ ਬਿਮਾਰੀਆਂ ਨਿਕਲੀਆਂ ਹਨ। ਉੱਥੇ ਤਮੋਗੁਣੀ ਕੋਈ ਚੀਜ਼ ਹੁੰਦੀ ਨਹੀਂ। ਹਰ ਚੀਜ਼ ਸਤੋਪ੍ਰਧਾਨ। ਇੱਥੇ ਵੇਖੋ ਮਨੁੱਖ ਕੀ – ਕੀ ਖਾਂਦੇ ਹਨ। ਹੁਣ ਬਾਪ ਬੱਚਿਆਂ ਨੂੰ ਕਹਿੰਦੇ ਹਨ – ਮੈਨੂੰ ਯਾਦ ਕਰੋ ਹੋਰ ਸੰਗ ਤੋੜ ਮੇਰੇ ਸੰਗ ਜੋੜੋ ਤਾਂ ਤੁਸੀਂ ਪਾਵਨ ਬਣ ਜਾਵੋਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਪਾਸਟ ਇਜ਼ ਪਾਸਟ, ਜੋ ਬੀਤਿਆ ਉਸ ਨੂੰ ਭੁੱਲ ਕੇ, ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਹੋਏ ਸਤੋਪ੍ਰਧਾਨ ਬਣਨ ਦਾ ਪੁਰਸ਼ਾਰਥ ਕਰਨਾ ਹੈ। ਵਿਨਾਸ਼ ਦੇ ਪਹਿਲੇ ਪਾਵਨ ਜਰੂਰ ਬਣਨਾ ਹੈ।

2. ਭਾਰਤ ਨੂੰ ਸ੍ਵਰਗ ਬਣਾਉਣ ਦੇ ਸੱਚੀ – ਸੱਚੀ ਸੇਵਾ ਵਿੱਚ ਤੱਤਪਰ ਰਹਿਣਾ ਹੈ। ਖਾਨ – ਪਾਣ ਬਹੁਤ ਸ਼ੁੱਧ ਰੱਖਣਾ ਹੈ। ਪਵਿੱਤਰ ਭੋਜਨ ਹੀ ਖਾਣਾ ਹੈ।

ਵਰਦਾਨ:-

ਰੂਹਾਨੀ ਰੂਹੇ ਗੁਲਾਬ ਆਪਣੀ ਰੂਹਾਨੀ ਵ੍ਰਿਤੀ ਦਵਾਰਾ ਰੂਹਾਨੀਯਤ ਦੀ ਖੁਸ਼ਬੂ ਦੂਰ – ਦੂਰ ਤੱਕ ਫੈਲਾਉਂਦੇ ਹਨ। ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਹਮੇਸ਼ਾ ਸੁਪਰੀਮ ਰੂਹ ਸਮਾਇਆ ਹੋਇਆ ਰਹਿੰਦਾ ਹੈ। ਉਹ ਹਮੇਸ਼ਾ ਰੂਹ ਨੂੰ ਵੇਖਦੇ ਹਨ, ਰੂਹ ਤੋਂ ਬੋਲਦੇ ਹਨ। ਮੈਂ ਰੂਹ ਹਾਂ, ਹਮੇਸ਼ਾ ਸੁਪਰੀਮ ਰੂਹ ਦੀ ਛਤਰਛਾਇਆ ਵਿੱਚ ਚਲ ਰਿਹਾ ਹਾਂ, ਮੈਨੂੰ ਰੂਹ ਦਾ ਕਰਾਵਣਹਾਰ ਸੁਪਰੀਮ ਰੂਹ ਹੈ, ਇਵੇਂ ਹਰ ਸੇਕੇਂਡ ਹਜੂਰ ਨੂੰ ਹਾਜਿਰ ਅਨੁਭਵ ਕਰਨ ਵਾਲੇ ਹਮੇਸ਼ਾ ਰੂਹਾਨੀ ਖੁਸ਼ਬੂ ਵਿੱਚ ਅਵਿਨਾਸ਼ੀ ਅਤੇ ਇਕਰਸ ਰਹਿੰਦੇ ਹਨ। ਇਹ ਹੀ ਹੈ ਰੂਹਾਨੀ ਸੇਵਾਧਾਰੀ ਦੀ ਨੰਬਰਵਨ ਵਿਸ਼ੇਸ਼ਤਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top