17 January 2022 Punjabi Murli Today | Brahma Kumaris

Read and Listen today’s Gyan Murli in Punjabi 

January 16, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਪਿਆਰ ਨਾਲ ਮੁਰਲੀ ਸੁਣੋ ਅਤੇ ਸੁਣਾਓ, ਗਿਆਨ ਰਤਨਾਂ ਨਾਲ ਆਪਣੀ ਝੋਲੀ ਭਰਪੂਰ ਕਰੋ ਤਾਂ ਭਵਿੱਖ ਵਿੱਚ ਰਾਜ ਅਧਿਕਾਰੀ ਬਣੋਗੇ।"

ਪ੍ਰਸ਼ਨ: -

ਸ਼ਿਵਬਾਬਾ ਨੂੰ ਭੋਲਾਨਾਥ ਕਿਉਂ ਕਿਹਾ ਗਿਆ ਹੈ?

ਉੱਤਰ:-

ਕਿਉਂਕਿ ਸ਼ਿਵਬਾਬਾ ਸਾਰੇ ਬੱਚਿਆਂ ਦੀ ਬਿਗੜੀ ਨੂੰ ਇੱਕ ਸੈਕਿੰਡ ਵਿੱਚ ਬਣਾ ਦਿੰਦੇ ਹਨ। ਕਹਿੰਦੇ ਵੀ ਹਨ ਰਾਜਾ ਜਨਕ ਨੂੰ ਸੈਕਿੰਡ ਵਿੱਚ ਜੀਵਨਮੁਕਤੀ ਮਿਲੀ ਤਾਂ ਇੱਕ ਜਨਕ ਦੀ ਗੱਲ ਨਹੀਂ, ਤੁਸੀਂ ਸਾਰਿਆਂ ਨੂੰ ਬਾਪ ਇੱਕ ਸੈਕਿੰਡ ਵਿੱਚ ਜੀਵਨਮੁਕਤੀ ਦੇ ਦਿੰਦੇ ਹਨ। ਭਾਰਤ ਦੀ ਬਿਗੜੀ ਨੂੰ ਬਣਾ ਦਿੰਦੇ ਹਨ। ਦੁਖੀ ਬੱਚਿਆਂ ਨੂੰ ਸਦਾ ਦੇ ਲਈ ਸੁਖੀ ਬਣਾ ਦਿੰਦੇ ਹਨ, ਇਸਲਈ ਉਨ੍ਹਾਂਨੂੰ ਸਭ ਭੋਲਾਨਾਥ ਕਹਿਕੇ ਯਾਦ ਕਰਦੇ ਹਨ। ਸ਼ੰਕਰ ਨੂੰ ਭੋਲਾਨਾਥ ਨਹੀਂ ਕਹਾਂਗੇ।

ਗੀਤ:-

ਭੋਲੇਨਾਥ ਤੋੰ ਨਿਰਾਲਾ..

ਓਮ ਸ਼ਾਂਤੀ ਭੋਲਾਨਾਥ ਬਾਪ ਦਾ ਬੱਚਿਆਂ ਪ੍ਰਤੀ ਪਹਿਲਾਂ – ਪਹਿਲਾਂ ਇਹ ਡਾਇਰੈਕਸ਼ਨ ਹੈ ਕਿ ਭੋਲਾਨਾਥ ਦੀ ਯਾਦ ਵਿੱਚ ਰਹੋ। ਮਨੁੱਖ ਨੂੰ ਭੋਲਾ ਨਹੀਂ ਕਿਹਾ ਜਾਂਦਾ। ਭੋਲਾਨਾਥ ਸ਼ਿਵਬਾਬਾ ਨੂੰ ਹੀ ਕਹਾਂਗੇ। ਸ਼ੰਕਰ ਨੂੰ ਵੀ ਭੋਲਾਨਾਥ ਨਹੀਂ ਕਹਿ ਸਕਦੇ। ਜੋ ਬਿਗੜੀ ਨੂੰ ਬਨਾਉਣ ਮਤਲਬ ਦੁਖੀ ਨੂੰ ਸੁਖੀ ਬਨਾਉਣ ਵਾਲਾ ਹੈ, ਉਸਨੂੰ ਹੀ ਭੋਲਾਨਾਥ ਕਿਹਾ ਜਾਂਦਾ ਹੈ। ਬਿਗੜੀ ਵੀ ਭਾਰਤਵਾਸੀਆਂ ਦੀ ਹੈ ਤਾਂ ਭਾਰਤ ਦੀ ਬਿਗੜੀ ਨੂੰ ਬਨਾਉਣ ਵਾਲਾ ਵੀ ਜਰੂਰ ਭਾਰਤ ਵਿੱਚ ਹੀ ਆਵੇਗਾ ਨਾ। ਬਿਗੜੀ ਨੂੰ ਬਨਾਉਣ ਦੀ ਯੁਕਤੀ ਸੈਕਿੰਡ ਵਿੱਚ ਦੱਸਦੇ ਹਨ। ਜਨਕ ਨੂੰ ਵੀ ਯੁਕਤੀ ਦਿੱਤੀ ਸੀ। ਬਿਗੜੀ ਵੀ ਕੋਈ ਇੱਕ ਦੀ ਨਹੀਂ ਬਣਦੀ। ਜੇਕਰ ਜਨਕ ਦੀ ਬਿਗੜੀ ਬਣਾਈ ਅਤੇ ਉਸਨੇ ਜੀਵਨਮੁਕਤੀ ਪਾਈ ਤਾਂ ਜ਼ਰੂਰ ਰਾਜਧਾਨੀ ਹੋਵੇਗੀ। ਉਨ੍ਹਾਂ ਦੇ ਨਾਲ ਬਹੁਤਿਆਂ ਨੂੰ ਜੀਵਨਮੁਕਤੀ ਮਿਲੀ ਹੋਵੇਗੀ। ਭਾਰਤਵਾਸੀ ਇਹ ਵੀ ਸਮਝਦੇ ਹਨ ਕਿ ਭਾਰਤ ਜੀਵਨਮੁਕਤ ਸੀ। ਜੀਵਨਮੁਕਤ ਕਿਹਾ ਜਾਂਦਾ ਹੈ ਸਵਰਗ ਨੂੰ। ਜੀਵਨਬੰਧ ਕਿਹਾ ਜਾਂਦਾ ਹੈ ਨਰਕ ਨੂੰ। ਇਹ ਹੈ ਰਾਜਯੋਗ। ਰਾਜਯੋਗ ਨਾਲ ਹੀ ਰਾਜਾਈ ਦੀ ਸਥਾਪਨਾ ਹੁੰਦੀ ਹੈ। ਇੱਕ ਜਨਕ ਦੀ ਗੱਲ ਨਹੀਂ। ਭਗਵਾਨ ਨੇ ਰਾਜਯੋਗ ਸਿਖਾਇਆ ਤਾਂ ਰਾਜਾਈ ਵੀ ਦਿੱਤੀ ਹੈ। ਬਰੋਬਰ ਵੇਖਦੇ ਹੋ ਸਤਿਯੁਗ ਦੇ ਲਕਸ਼ਮੀ – ਨਾਰਾਇਣ ਨੇ ਰਾਜਾਈ ਕਿਵੇਂ ਪਾਈ। ਹੁਣ ਤੇ ਹੈ ਕਲਯੁਗ। ਪ੍ਰਜਾ ਦਾ ਪ੍ਰਜਾ ਤੇ ਰਾਜ ਸਥਾਪਨ ਹੋ ਚੁੱਕਾ ਹੈ। ਇਹ ਹੈ ਪੰਚਾਇਤੀ ਰਾਜ। ਇਸਦੇ ਬਾਅਦ ਹੈ ਸਤਿਯੁਗ। ਤੁਸੀਂ ਜਾਣਦੇ ਹੋ ਲਕਸ਼ਮੀ – ਨਾਰਾਇਣ ਨੇ ਪਹਿਲੇ ਜਨਮ ਵਿੱਚ ਅਜਿਹਾ ਕਰਤਵਿਆ ਕੀਤਾ ਹੈ ਤਾਂ ਸੂਰਜਵੰਸ਼ੀ ਰਾਜਾਈ ਪਾਈ ਹੈ। ਫਿਰ ਹਨ ਚੰਦ੍ਰਵੰਸ਼ੀ। ਉਹ ਤਾਂ ਰਾਜ ਦੀ ਟਰਾਂਸਫਰ ਹੁੰਦੀ ਹੈ। ਤੁਸੀਂ ਜਾਣਦੇ ਹੋ ਗੀਤਾ ਹੈ ਸਰਵੋਤਮ ਧਰਮ ਸ਼ਾਸਤਰ, ਜਿਸ ਨਾਲ ਤਿੰਨ ਧਰਮ ਸਥਾਪਨ ਹੁੰਦੇ ਹਨ। ਅਤੇ ਹਰ ਇੱਕ ਧਰਮ ਦਾ ਸ਼ਾਸਤਰ ਇੱਕ ਹੀ ਹੁੰਦਾ ਹੈ। ਸੰਗਮ ਦਾ ਵੀ ਇੱਕ ਹੀ ਸ਼ਾਸਤਰ ਹੈ। ਮਹਿਮਾ ਵੀ ਗੀਤਾ ਦੀ ਹੀ ਹੈ, ਜਿਸ ਨਾਲ ਸਭ ਦੀ ਸਦਗਤੀ ਹੁੰਦੀ ਹੈ। ਤਾਂ ਸਦਗਤੀ ਕਰਨ ਵਾਲਾ ਇੱਕ ਹੀ ਹੈ। ਗੀਤਾ ਵਿੱਚ ਬਰੋਬਰ ਰੁਦ੍ਰ ਗਿਆਨ ਯੱਗ ਦਾ ਵੀ ਵਰਨਣ ਹੈ, ਜਿਸ ਨਾਲ ਪੁਰਾਣੇ ਨਰਕ ਦਾ ਵਿਨਾਸ਼ ਹੁੰਦਾ ਹੈ ਅਤੇ ਸਵਰਗ ਦੀ ਸਥਾਪਨਾ ਵੀ ਹੁੰਦੀ ਹੈ। ਇਸ ਵਿੱਚ ਮੁੰਝਣ ਦੀ ਤਾਂ ਕੋਈ ਗੱਲ ਹੀ ਨਹੀਂ। ਬਾਬਾ ਨੇ ਸਮਝਾਇਆ ਹੈ – ਪਹਿਲਾਂ – ਪਹਿਲਾਂ ਬਾਪ ਦਾ ਪਰਿਚੈ ਦੇਣਾ ਹੈ ਕਿ ਵਿਸ਼ਵ ਵਿੱਚ ਸਵਰਗ ਦੀ ਸਥਾਪਨਾ ਕਰਨ ਵਾਲਾ ਵਿਸ਼ਵ ਦਾ ਮਾਲਿਕ ਠਹਿਰਿਆ। ਉਹ ਹੈ ਸਭ ਦਾ ਬਾਪ ਫਿਰ ਲਕਸ਼ਮੀ – ਨਾਰਾਇਣ ਹਨ ਵਿਸ਼ਵ ਦੇ ਮਾਲਿਕ। ਉਨ੍ਹਾਂ ਨੂੰ ਜਰੂਰ ਸ਼ਿਵਬਾਬਾ ਨੇ ਰਾਜ ਦਿੱਤਾ ਹੋਵੇਗਾ। ਹੁਣ ਤਾਂ ਕਲਯੁਗ ਹੈ। ਭਾਰਤ ਕੌਡੀ ਵਰਗਾ ਹੈ, ਕਰਜ ਵਧਦਾ ਜਾ ਰਿਹਾ ਹੈ ਇਸਲਈ ਸੋਨਾ ਲੈਣ ਦਾ ਪ੍ਰਬੰਧ ਕਰਦੇ ਰਹਿੰਦੇ ਹਨ। ਭਾਰਤ ਫਿਰ ਹੀਰੇ ਵਰਗਾ ਕਿਵੇਂ ਬਣੇਗਾ। ਲਕਸ਼ਮੀ – ਨਾਰਾਇਣ ਨੂੰ ਸਵਰਗ ਦੀ ਰਾਜਾਈ ਮਿਲੀ ਹੈ ਨਾ।

ਇਹ ਵੀ ਤੁਸੀਂ ਬੱਚੇ ਜਾਣਦੇ ਹੋ – ਗਾਲੀਆਂ ਤਾਂ ਖਾਣੀਆਂ ਹੀ ਹਨ। ਭਾਰਤ ਵਿੱਚ ਦੇਵਤੇ ਗਾਲੀ ਖਾਂਦੇ ਆਏ ਹਨ ਹੋਰ ਦੇਸ਼ ਵਾਲੇ ਤਾਂ ਬਹੁਤ ਮਹਿਮਾ ਗਾਉਂਦੇ ਹਨ, ਉਹ ਜਾਣਦੇ ਹਨ ਕਿ ਇਹ ਪ੍ਰਾਚੀਨ ਭਾਰਤ ਦੇ ਮਾਲਿਕ ਸਨ। ਹੁਣ ਤੁਸੀਂ ਬੱਚੇ ਪ੍ਰੈਕਟੀਕਲ ਵੇਖ ਰਹੇ ਹੋ। ਤੁਸੀਂ ਬੱਚਿਆਂ ਵਿੱਚ ਜੋ ਵਿਸ਼ਾਲ ਬੁੱਧੀ ਹਨ ਉਨ੍ਹਾਂਨੂੰ ਹੀ ਖੁਸ਼ੀ ਹੋਵੇਗੀ। ਵਿਸ਼ਾਲ – ਬੁੱਧੀ ਉਹ ਹਨ ਜੋ ਧਾਰਨ ਕਰ ਅਤੇ ਫਿਰ ਦੂਜਿਆਂ ਨੂੰ ਕਰਵਾਉਂਦੇ ਹਨ। ਅਜਿਹਾ ਨਾ ਸਮਝੋ ਉੱਥੇ ਸਤਿਸੰਗ ਆਦਿ ਵਿੱਚ ਤੇ 5 -10 ਹਜ਼ਾਰ ਲੋਕ ਰੋਜ ਜਾਂਦੇ ਹਨ, ਇੱਥੇ ਤਾਂ ਇੰਨੇ ਆਉਂਦੇ ਨਹੀਂ। ਭਗਤੀ ਤਾਂ ਵ੍ਰਿਧੀ ਨੂੰ ਜ਼ਰੂਰ ਪਾਉਂਦੀ ਰਹੇਗੀ। ਉਨ੍ਹਾਂ ਨਾਲ ਇਹ ਕਲਮ ਲਗਦਾ ਰਹੇਗਾ। ਜਿੰਨ੍ਹਾਂ ਨੇ ਕਲਪ ਪਹਿਲਾਂ ਸਮਝਿਆ ਹੈ ਉਹ ਹੀ ਇਨ੍ਹਾਂ ਗੱਲਾਂ ਨੂੰ ਸਮਝ ਸਕਦੇ ਹਨ। ਲੋਕੀ ਤਾਂ ਕਥਾ ਸੁਣਾਉਂਦੇ ਹਨ ਅਤੇ ਸੁਣਨ ਵਾਲੇ ਸੁਣਕੇ ਘਰ ਚਲੇ ਗਏ ਬਸ। ਇੱਥੇ ਤਾਂ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਪਵਿਤ੍ਰਤਾ ਤੇ ਕਿੰਨੇ ਹੰਗਾਮੇ ਹੁੰਦੇ ਹਨ। ਗੌਰਮਿੰਟ ਵੀ ਕੁਝ ਨਹੀਂ ਕਰ ਸਕਦੀ। ਇਹ ਪਾਂਡਵ ਗੌਰਮਿੰਟ ਤੇ ਗੁਪਤ ਹੈ। ਅੰਡਰਗਰਾਊਂਡ ਸੈਨਾ ਇੱਕ ਨਾਮ ਹੈ। ਤੁਸੀਂ ਸ਼ਕਤੀ ਸੈਨਾ ਗੁਪਤ ਹੋ। ਤੁਹਾਨੂੰ ਕੋਈ ਸਮਝ ਨਹੀਂ ਸਕਦਾ। ਤੁਸੀਂ ਹੋ ਨੋਨਵਾਈਲੈਂਸ ਸ਼ਕਤੀ ਸੈਨਾ, ਇਸ ਦਾ ਅਰਥ ਕੋਈ ਸਮਝ ਨਹੀਂ ਸਕਦਾ। ਗੀਤਾ ਦੇ ਅੱਖਰ ਦਾ ਵੀ ਮਤਲਬ ਸਮਝ ਨਹੀਂ ਸਕਦੇ। ਬਾਪ ਖੁਦ ਬੋਲਦੇ ਹਨ, ਇਹ ਨਾਲੇਜ਼ ਪਰਾਏ ਲੋਪ ਹੋ ਜਾਂਦੀ ਹੈ। ਲਕਸ਼ਮੀ – ਨਾਰਾਇਣ ਵਿੱਚ ਵੀ ਇਹ ਗਿਆਨ ਨਹੀਂ ਰਹਿੰਦਾ। ਮੈਂ ਜੋ ਇਹ ਗਿਆਨ ਸੁਣਾਕੇ ਰਾਜਧਾਨੀ ਸਥਾਪਨ ਕਰਦਾ ਹਾਂ, ਉਹ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਇਹ ਬਾਬਾ ਵੀ ਗੀਤਾ ਆਦਿ ਪੜ੍ਹਦੇ ਸਨ। ਪਰ ਇਹ ਗੱਲਾਂ ਥੋੜ੍ਹੀ ਬੁੱਧੀ ਵਿੱਚ ਸਨ। ਹੁਣ ਵੇਖੋ ਸੈਂਟਰਜ ਵੀ ਕਿੰਨੇ ਖੁਲ੍ਹਦੇ ਜਾਂਦੇ ਹਨ। ਪਵਿਤ੍ਰਤਾ ਤੇ ਵਿਘਨ ਵੀ ਪੈ ਰਹੇ ਹਨ ਪ੍ਰੈਕਟੀਕਲ ਵਿੱਚ। ਪਹਿਲੋਂ ਵੀ ਪੈਂਦੇ ਸਨ। ਉਨ੍ਹਾਂ ਗੀਤਾ ਪਾਠਸ਼ਲਾਵਾਂ ਵਿੱਚ ਵਿਘਨ ਦੀ ਗੱਲ ਨਹੀਂ ਰਹਿੰਦੀ। ਇੱਥੇ ਤਾਂ ਤੁਸੀਂ ਬ੍ਰਹਮਾਕੁਮਾਰ – ਕੁਮਾਰੀ ਬਣਦੇ ਹੋ। ਇਹ ਅੱਖਰ ਤਾਂ ਗੀਤਾ ਵਿੱਚ ਵੀ ਨਹੀਂ ਹਨ। ਇਹ ਵੀ ਸਮਝ ਦੀ ਗੱਲ ਹੈ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ, ਬ੍ਰਹਮਾਕੁਮਾਰ – ਕੁਮਾਰੀ ਤਾਂ ਹਰ ਇੱਕ ਮਨੁੱਖ ਹੈ, ਨਾਕਿ ਸਿਰ੍ਫ ਭਾਰਤਵਾਸੀ। ਪਰੰਤੂ ਸਾਰੀ ਸ੍ਰਿਸ਼ਟੀ ਦੇ ਮਨੁੱਖ ਸਭ ਹਨ। ਸਾਰੇ ਪ੍ਰਜਾਪਿਤਾ ਬ੍ਰਹਮਾ ਨੂੰ ਏਡਮ ਕਹਿੰਦੇ ਹਨ। ਜਾਣਦੇ ਹਨ ਉਹ ਮਨੁੱਖ ਸ੍ਰਿਸ਼ਟੀ ਦਾ ਪਹਿਲਾ ਹੈਡ ਹੈ। ਹਿਮੂਨਟੀ ਸਥਾਪਨ ਕਰਨ ਵਾਲਾ ਹੈ। ਇਵੇਂ ਨਹੀਂ ਕਿ ਸ੍ਰਿਸ਼ਟੀ ਹੁੰਦੀ ਹੀ ਨਹੀਂ ਹੈ ਫਿਰ ਬ੍ਰਹਮਾ ਪੈਦਾ ਹੋਇਆ, ਉਨ੍ਹਾਂ ਦੇ ਮੂੰਹ ਤੋਂ ਮਨੁੱਖ ਰਚੇ ਜਾਂਦੇ ਹਨ। ਨਹੀਂ, ਜੇਕਰ ਕੋਈ ਵੀ ਮਨੁੱਖ ਨਾ ਹੋਵੇ ਤਾਂ ਫਿਰ ਵੰਸ਼ਾਵਲੀ ਵੀ ਪੈਦਾ ਹੋ ਨਾ ਸਕੇ। ਨਾ ਬ੍ਰਹਮਾ ਮੁੱਖ ਵੰਸ਼ਾਵਲੀ, ਨਾ ਬ੍ਰਹਮਾ ਕੁੱਖ ਵੰਸ਼ਾਵਲੀ ਹੋ ਸਕੇ। ਸ੍ਰਿਸ਼ਟੀ ਤੇ ਸਾਰੀ ਹੈ, ਉਨ੍ਹਾਂ ਦੀ ਕਲਮ ਲਗਾਈ ਜਾਂਦੀ ਹੈ। ਇਹ ਨਵੀਆਂ – ਨਵੀਆਂ ਗੱਲਾਂ ਸਮਝਣ ਦੀਆਂ ਹਨ। ਕਿਸੇ ਦੀ ਬੁੱਧੀ ਵਿੱਚ ਬੈਠਣ ਵਿੱਚ ਟਾਈਮ ਲਗਦਾ ਹੈ। ਕਈ ਤਾਂ ਇੱਕ ਮਹੀਨੇ ਵਿੱਚ ਵੀ ਖੜ੍ਹੇ ਹੋ ਜਾਂਦੇ ਹਨ। ਜਿਵੇਂ ਵੇਖੋ ਬੰਗਲੌਰ ਦੇ ਅੰਗਨਾ ਬੱਚੇ ਨੂੰ ਕਿੰਨਾਂ ਨਸ਼ਾ ਚੜ੍ਹਿਆ ਹੋਇਆ ਸੀ। ਜੋ ਸਾਡੇ ਕੋਲ 20 ਵਰ੍ਹੇ ਵਾਲੇ ਨੂੰ ਵੀ ਨਸ਼ਾ ਨਹੀਂ ਹੈ। ਖੁਸ਼ੀ ਵਿੱਚ ਡਾਂਸ ਕਰਦਾ ਸੀ। ਭਗਵਾਨ ਮਿਲ ਗਿਆ, ਖੁਸ਼ੀ ਦੀ ਗੱਲ ਹੈ ਨਾ। ਭਗਵਾਨ ਆਕੇ ਰੱਖਿਆ ਕਰਦੇ ਹਨ ਮਾਇਆ ਤੋੰ। ਫਿਰ ਸਵਰਗ ਦੀ ਰਾਜਾਈ ਸਥਾਪਨ ਕਰਦੇ ਹਨ। ਬਾਬਾ ਤਾਂ ਬਹੁਤ ਕਲੀਅਰ ਸਮਝਾਉਂਦੇ ਹਨ। ਮੈਂ ਇਸ ਸਧਾਰਨ ਤਨ ਦਵਾਰਾ ਫਿਰ ਤੋੰ ਤੁਸੀਂ ਬੱਚਿਆਂ ਨੂੰ ਉਹ ਹੀ ਸਹਿਜ ਰਾਜਯੋਗ ਅਤੇ ਸ੍ਰਿਸ਼ਟੀ ਚੱਕਰ ਦੇ ਆਦਿ – ਮੱਧ – ਅੰਤ ਦਾ ਗਿਆਨ ਸਿਖਾਉਂਦਾ ਹਾਂ। ਤੁਸੀਂ ਕਹਿ ਸਕਦੇ ਹੋ ਆਓ ਤਾਂ ਅਸੀਂ ਤੁਹਾਨੂੰ ਸਤਿਯੁਗ ਤੋੰ ਲੈਕੇ ਕਲਯੁਗ ਅੰਤ ਤੱਕ ਦੀ ਹਿਸਟ੍ਰੀ ਸੁਣਾਈਏ ਕਿ ਹੁਣ ਕਿਵੇਂ ਫਿਰ ਤੋਂ ਸਤਿਯੁਗ ਆਉਣ ਵਾਲਾ ਹੈ। ਜਰੂਰ ਸਿਖਾਉਣ ਵਾਲਾ ਵੀ ਹੋਣਾ ਚਾਹੀਦਾ ਹੈ। ਸਾਨੂੰ ਸਿਖਾਉਂਦੇ ਹਨ ਤਾਂ ਤੇ ਅਸੀਂ ਸਮਝਾ ਸਕਦੇ ਹਾਂ ਨਾ। ਬਾਕੀ ਤਾਂ ਜੋ ਗੀਤਾ ਸੁਨਾਉਣ ਵਾਲੇ ਹਨ, ਉਨ੍ਹਾਂ ਤੋੰ ਤਾਂ ਤੁਸੀਂ ਲੋਕਾਂ ਨੇ ਬਹੁਤ ਸੁਣਿਆ ਹੈ। ਬਹੁਤ ਲੈਕਚਰਜ਼ ਹੁੰਦੇ ਰਹਿੰਦੇ ਹਨ। ਪਰ ਉਹ ਇਸ ਧਰਮ ਦੇ ਨਾ ਹੋਣ ਦੇ ਕਾਰਨ ਇਸ ਪਾਸੇ ਖਿੱਚਦੇ ਨਹੀਂ ਹਨ। ਜਦ ਤੁਹਾਡਾ ਪ੍ਰਭਾਵ ਨਿਕਲੇਗਾ ਤਾਂ ਵ੍ਰਿਧੀ ਹੋਵੇਗੀ। ਹੌਲੀ – ਹੌਲੀ ਵ੍ਰਿਧੀ ਹੁੰਦੀ ਰਹੇਗੀ। ਇਹ ਤਾਂ ਜਾਣਦੇ ਹੋ- ਭਾਰਤ ਕਿੰਨਾਂ ਕੰਗਾਲ ਹੈ। ਮਨੁੱਖ ਭੁੱਖੇ ਬਹੁਤ ਮਰਦੇ ਹਨ। ਦੁਖੀ ਹੁੰਦੇ ਹਨ। ਭਗਵਾਨ ਦੀ ਭਗਤੀ ਕਰਦੇ ਹਨ ਕਿ ਆਕੇ ਦੁਖਾਂ ਤੋੰ ਛੁਡਾਓ। ਤੁਸੀਂ ਬੱਚੇ ਜਾਣਦੇ ਹੋ ਕਿ ਸੁਖ ਦੀ ਸ੍ਰਿਸ਼ਟੀ ਕਦੋਂ ਹੁੰਦੀ ਹੈ। ਇੱਥੇ ਤੁਸੀਂ ਬੱਚਿਆਂ ਦੀ ਝੋਲੀ ਭਰ ਰਹੀ ਹੈ ਇਨ੍ਹਾਂ ਅਵਿਨਾਸ਼ੀ ਗਿਆਨ ਰਤਨਾਂ ਨਾਲ। ਪਹਿਲੋਂ ਤਾਂ ਸਾਰੇ ਸੁਣਦੇ – ਸੁਣਾਉਂਦੇ ਸਨ ਪਰ ਉਸ ਵਿੱਚ ਝੋਲੀ ਭਰਨ ਦਾ ਪ੍ਰਸ਼ਨ ਨਹੀਂ। ਝੋਲੀ ਹੁਣ ਸਿਰ੍ਫ ਤੁਹਾਡੀ ਭਰ ਰਹੀ ਹੈ ਅਤੇ ਜੋ ਟੇਪ ਸੁਣਨਗੇ ਜਾਂ ਮੁਰਲੀ ਪੜ੍ਹਨਗੇ ਜਾਂ ਸੁਣ ਰਹੇ ਹੋਣਗੇ ਉਹ ਵੀ ਝੋਲੀ ਭਰ ਰਹੇ ਹਨ।

ਤੁਸੀਂ ਹੋ ਸ਼ਿਵ ਸ਼ਕਤੀ ਸੈਨਾ, ਭਾਰਤ ਦੀ ਝੋਲੀ ਭਰਨ ਵਾਲੇ। ਭਾਰਤ ਬਹੁਤ ਸਾਹੂਕਾਰ ਹੋ ਜਾਵੇਗਾ। ਪਰ ਜੋ ਝੋਲੀ ਭਰਦੇ ਹਨ, ਰਾਜ ਤਾਂ ਸਿਰ੍ਫ ਉਹ ਹੀ ਕਰਨਗੇ ਨਾ। ਭਾਰਤ ਸੋਨੇ ਦੀ ਚਿੜੀਆ ਸੀ ਫਿਰ ਬਣ ਜਾਵੇਗੀ। ਸਾਰੇ ਸੁਖੀ ਹੋਣਗੇ। ਪਰ ਭਾਰਤ ਵਿੱਚ ਕਿੰਨੇਂ ਕਰੋੜ ਹਨ, ਇੰਨੇ ਸਾਰੇ ਤਾਂ ਉੱਥੇ ਨਹੀਂ ਹੋਣਗੇ। ਜੋ ਝੋਲੀ ਭਰਦੇ ਹਨ, ਰਾਜਭਾਗ ਤਾਂ ਉਹ ਹੀ ਲੈਣਗੇ। ਇਸ ਵਿੱਚ ਮੁੰਝਣ ਦੀ ਗੱਲ ਹੀ ਨਹੀਂ ਕਿ ਕਿਵੇਂ ਹੋਵੇਗਾ। ਅਰੇ ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਵੇਖੋ ਨਾ। ਇਹ ਸਤਿਯੁਗ ਦੇ ਮਾਲਿਕ ਹਨ ਨਾ। ਸਵਰਗ ਦਾ ਰਚਿਯਤਾ ਹੈ ਸ਼ਿਵਬਾਬਾ ਅਤੇ ਇਹ ਲਕਸ਼ਮੀ – ਨਾਰਾਇਣ ਸਤਿਯੁਗ ਦੇ ਮਾਲਿਕ ਹਨ ਨਾ। ਜ਼ਰੂਰ ਪਹਿਲੇ ਜਨਮ ਵਿੱਚ ਪੁਰਸ਼ਾਰਥ ਕੀਤਾ ਹੈ। ਪਹਿਲੇ ਵਾਲਾ ਜਨਮ ਹੋਵੇਗਾ ਸੰਗਮ ਤੇ। ਸੰਗਮ ਕਲਿਆਣਕਾਰੀ ਹੈ ਨਾ ਕਿਉਂਕਿ ਸੰਗਮਯੁਗ ਤੇ ਹੀ ਦੁਨੀਆਂ ਬਦਲਦੀ ਹੈ ਤਾਂ ਜਰੂਰ ਕਲਯੁਗ ਅਤੇ ਸਤਿਯੁਗ ਦੇ ਵਿੱਚ ਗਿਆਨ ਦਿੱਤਾ ਹੋਵੇਗਾ। ਸੋ ਹੁਣ ਫਿਰ ਤੋਂ ਦੇ ਰਹੇ ਹਨ। ਫਿਰ ਕੋਈ ਕਹੇ ਕਿ ਨਿਰਾਕਾਰ ਪਰਮਾਤਮਾ ਕਿਵੇਂ ਆਕੇ ਰਾਜਯੋਗ ਸਿਖਾਉਣਗੇ। ਤਾਂ ਤੁਸੀਂ ਤ੍ਰਿਮੂਰਤੀ ਵਿਖਾਓ। ਬ੍ਰਹਮਾ ਦਵਾਰਾ ਸਥਾਪਨਾ ਤਾਂ ਜੋ ਸਥਾਪਨਾ ਕਰਨਗੇ ਉਹ ਹੀ ਪਾਲਣਾ ਵੀ ਕਰਨਗੇ। ਜਿਵੇਂ ਕ੍ਰਾਈਸਟ ਨੇ ਸਥਾਪਨਾ ਕੀਤੀ ਫਿਰ ਪਾਲਣਾ ਦੇ ਲਈ ਪੌਪ ਵੀ ਉਨ੍ਹਾਂ ਨੂੰ ਬਣਨਾ ਪਵੇ। ਵਾਪਿਸ ਤਾਂ ਕੋਈ ਜਾ ਨਹੀਂ ਸਕਦਾ। ਪਾਲਣਾ ਜ਼ਰੂਰ ਕਰਨੀ ਹੈ। ਪੁਨਰਜਨਮ ਲੈਣਾ ਹੀ ਹੈ, ਨਹੀਂ ਤਾਂ ਸ੍ਰਿਸ਼ਟੀ ਵਧੇ ਕਿਵੇਂ। ਜਦੋਂ ਸਤਿਯੁਗ ਤ੍ਰੇਤਾ ਵਿੱਚ ਪਹਿਲੋਂ ਦੇਵਤਾਵਾਂ ਦਾ ਰਾਜ ਸੀ ਤਾਂ ਸਭ ਤੋੰ ਜਿਆਦਾ ਆਦਮਸ਼ੁਮਾਰੀ ਜ਼ਰੂਰ ਇਨ੍ਹਾਂ ਦੀ ਹੋਣੀ ਚਾਹੀਦੀ ਹੈ। ਫਿਰ ਕ੍ਰਿਸ਼ਚਨਸ ਦੀ ਜ਼ਿਆਦਾ ਕਿਉਂ ਹੈ? ਫਿਰ ਲੱਖਾਂ ਵਰ੍ਹਿਆਂ ਦੀ ਤੇ ਕੋਈ ਗੱਲ ਹੀ ਨਹੀਂ ਹੈ। ਇਹ ਸਾਰੀਆਂ ਗੱਲਾਂ ਸਮਝਣਗੇ ਉਹ ਹੀ ਜੋ ਆਪਣੇ ਘਰਾਣੇ ਦੇ ਹੋਣਗੇ। ਹੋਰਾਂ ਨੂੰ ਤੇ ਤੀਰ ਲੱਗੇਗਾ ਨਹੀਂ। ਇਹ ਗਿਆਨ ਦਾ ਤੀਰ ਹੈ ਨਾ। ਬਾਬਾ ਕਹਿੰਦੇ ਹਨ ਭਾਵੇਂ ਕਿਸੇ ਨੂੰ ਵੀ ਲੈ ਆਓ ਤੇ ਗਿਆਨ ਬਾਣ ਲਗਾਈਏ। ਹੋਵੇਗਾ ਬ੍ਰਾਹਮਣ ਕੁਲ ਦਾ ਤਾਂ ਤੀਰ ਲੱਗੇਗਾ। ਸ਼ਾਸਤਰਾਂ ਵਿੱਚ ਵਿਖਾਉਂਦੇ ਹਨ – ਲੜ੍ਹਾਈ ਵਿੱਚ ਯਾਦਵ ਕੌਰਵ ਮਾਰੇ ਗਏ। ਪਾਂਡਵ 5 ਸਨ। ਫਿਰ ਹਿਮਾਲਾ ਤੇ ਜਾਕੇ ਗੱਲ ਮਰੇ। ਹੁਣ ਇੰਝ ਤੇ ਹੋ ਨਹੀਂ ਸਕਦਾ। ਗਾਇਆ ਵੀ ਜਾਂਦਾ ਹੈ ਜੀਵ ਘਾਤੀ ਮਹਾਪਾਪੀ। ਆਤਮਾ ਦਾ ਕਦੇ ਘਾਤ ਨਹੀਂ ਹੁੰਦਾ ਹੈ। ਆਤਮਾ ਖੁਦ ਜਾਕੇ ਸ਼ਰੀਰ ਦਾ ਘਾਤ ਮਤਲਬ ਵਿਨਾਸ਼ ਕਰਦੀ ਹੈ। ਹੁਣ ਪਾਂਡਵ ਜਿੰਨ੍ਹਾਂ ਨੂੰ ਸ਼੍ਰੀਮਤ ਦੇਣ ਵਾਲਾ ਪ੍ਰਮਾਤਮਾ ਸੀ, ਉਹ ਜਾਕੇ ਪਹਾੜਾਂ ਤੇ ਗਲੇ, ਇਹ ਤਾਂ ਹੋ ਨਹੀਂ ਸਕਦਾ। ਅੱਛਾ ਉਹ ਤੇ ਪਾਂਡਵ ਸਨ। ਬਾਕੀ ਹੋਰ ਪਾਂਡਵ ਕਿੱਥੇ ਗਏ? ਸੈਨਾ ਤੇ ਵਿਖਾਈ ਨਹੀਂ ਹੈ। ਤੁਸੀਂ ਜਾਣਦੇ ਹੋ ਵਿਨਾਸ਼ ਕਿਵੇਂ ਹੋਵੇਗਾ। ਤੁਸੀਂ ਵੇਖੋਗੇ ਵੀ। ਤੁਹਾਨੂੰ ਬੱਚਿਆਂ ਨੂੰ ਸਾਖਸ਼ਤਕਾਰ ਵੀ ਬਹੁਤ ਹੋਣਗੇ। ਸ਼ੁਰੂ ਵਿੱਚ ਤੁਹਾਨੂੰ ਬਹੁਤ ਸਾਖਸ਼ਤਕਾਰ ਹੁੰਦੇ ਸਨ। ਕਦੇ ਲਕਸ਼ਮੀ ਨੂੰ, ਕਦੇ ਨਾਰਾਇਣ ਨੂੰ ਇਨਵਾਇਟ ਕਰਦੇ ਸੀ। ਕਿੰਨੇ ਸਾਖਸ਼ਤਕਾਰ ਹੁੰਦੇ ਸਨ ਫਿਰ ਪਿਛਾੜੀ ਦੇ ਟਾਈਮ ਜਦੋਂ ਹਾਹਾਕਾਰ ਹੋਵੇਗਾ ਤਾਂ ਫਿਰ ਤੁਹਾਨੂੰ ਸਾਖਸ਼ਤਕਾਰ ਹੋਣਗੇ। ਹੰਗਾਮੇ ਹੋਣਗੇ ਤਾਂ ਤੁਸੀਂ ਬੱਚੇ ਆਕੇ ਇੱਥੇ ਇਕੱਠੇ ਹੋਵੋਗੇ ਇਸਲਈ ਮਧੁਬਨ ਵਿੱਚ ਜ਼ਿਆਦਾ ਮਕਾਨ ਬਨਾਉਂਦੇ ਰਹਿੰਦੇ ਹਨ। ਫਿਰ ਤੁਹਾਨੂੰ ਬੱਚਿਆਂ ਨੂੰ ਇਨ੍ਹਾਂ ਸਾਖਸ਼ਤਕਾਰ ਨਾਲ ਖੁਸ਼ੀ ਵਿੱਚ ਲਿਆਉਂਦੇ ਰਹਾਂਗੇ, ਪ੍ਰੰਤੂ ਮਾਸੀ ਦਾ ਘਰ ਨਹੀਂ ਹੈ ਜੋ ਸਾਰੇ ਇੱਥੇ ਆ ਜਾਣ। ਜੋ ਸਪੂਤ ਬੱਚੇ ਬਾਬਾ ਦੇ ਮਦਦਗਾਰ ਹੋਣਗੇ, ਉਹ ਹੀ ਆਉਣਗੇ। ਜੇਕਰ ਪਾਂਡਵਾਂ ਦੇ ਗਲਨ ਦੀ ਗੱਲ ਹੁੰਦੀ ਤਾਂ ਫਿਰ ਮਕਾਨ ਹੀ ਕਿਉਂ ਬਨਾਉਂਦੇ। ਕਿਸੇ ਵੀ ਗੱਲ ਵਿੱਚ ਮੁੰਝਦੇ ਹੋ ਤਾਂ ਅੰਨਨਿਆਂ ਬੱਚਿਆਂ ਨੂੰ ਪੁੱਛ ਸਕਦੇ ਹੋ। ਨਹੀਂ ਤਾਂ ਇਹ ਬ੍ਰਹਮਾ ਬਾਬਾ ਬੈਠਾ ਹੈ। ਇਹ ਨਹੀਂ ਦੱਸ ਸਕਦਾ ਤਾਂ ਵੱਡਾ ਬਾਬਾ (ਸ਼ਿਵਬਾਬਾ) ਬੈਠਾ ਹੈ। ਇਹ ਤਾਂ ਸਮਝਾਇਆ ਹੈ ਹਾਲੇ ਬਹੁਤ ਕੁਝ ਸਮਝਣ ਦਾ ਬਾਕੀ ਹੈ। ਸਾਰੇ ਚੱਕਰ ਦਾ ਰਾਜ਼ ਬਾਬਾ ਸਮਝਾਉਂਦੇ ਰਹਿੰਦੇ ਹਨ। ਕਿੰਨੇਂ ਪੋਇੰਟਸ ਨਿੱਕਲਦੇ ਰਹਿੰਦੇ ਹਨ। ਹਾਲੇ ਟਾਈਮ ਪਿਆ ਹੈ ਤਾਂ ਜ਼ਰੂਰ ਹੋਰ ਵੀ ਸਮਝਾਉਣਾ ਹੋਵੇਗਾ। ਪਰ ਪਹਿਲਾਂ ਮੂਲ ਗੱਲ ਇਹ ਜ਼ਰੂਰ ਲਿਖਣੀ ਹੈ, ਇਕਦਮ ਬਲੱਡ ਨਾਲ ਲਿਖਵਾਉਣਾ ਹੈ ਕਿ ਸਾਨੂੰ ਨਿਸ਼ਚੇ ਹੈ ਕਿ ਬਰੋਬਰ ਪਰਮਪਿਤਾ ਪ੍ਰਮਾਤਮਾ ਪੜ੍ਹਾਉਂਦੇ ਹਨ। ਇਵੇਂ ਨਹੀਂ ਸਿਰ੍ਫ ਲਿਖਣ ਨਾਲ ਹੀ ਬਦਲ ਜਾਂਦੇ ਹਨ। ਕਹਿੰਦੇ ਹਨ ਅਸੀਂ ਤੇ ਇਵੇਂ ਹੀ ਲਿਖ ਦਿੱਤਾ। ਜਿਆਦਾ ਕਿਸੇ ਨਾਲ ਮੱਥਾ ਨਹੀਂ ਮਾਰਨਾ ਹੈ। ਬੋਲੋ ਭਗਵਾਨੁਵਾਚ – ਭਗਵਾਨ ਅਸੀਂ ਸ਼ਿਵਬਾਬਾ ਨੂੰ ਮੰਨਦੇ ਹਾਂ। ਉਹ ਗਿਆਨ ਦਾ ਸਾਗਰ ਸੱਤ -ਚਿਤ ਹੈ। ਉਨ੍ਹਾਂ ਨੂੰ ਆਪਣਾ ਸ਼ਰੀਰ ਤੇ ਹੈ ਨਹੀਂ। ਤਾਂ ਜ਼ਰੂਰ ਸਧਾਰਨ ਤਨ ਦਾ ਆਧਾਰ ਲੈਣਗੇ ਨਾ। ਤਾਂ ਪਹਿਲਾਂ – ਪਹਿਲਾਂ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਦੇਹ ਦੇ ਸਭ ਧਰਮ ਛੱਡ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਮੇਰੇ ਕੋਲ ਚਲੇ ਆਵੋਗੇ, ਅਤੇ ਚੱਕਰ ਨੂੰ ਯਾਦ ਕਰਨ ਤੇ ਤੁਸੀਂ ਚਕ੍ਰਵਰਤੀ ਰਾਜਾ ਬਣੋਗੇ। ਬਾਬਾ ਕਿੰਨਾਂ ਮਿੱਠਾ ਹੈ। ਸਤਿਯੁਗ ਦੀਆਂ ਨਿਸ਼ਾਨੀਆਂ ਹਨ ਉਹ ਫਿਰ ਰਪੀਟ ਜ਼ਰੂਰ ਹੋਣਗੀਆਂ। ਕਲਯੁਗ ਵੀ ਹੈ। ਹੁਣ ਤੁਸੀਂ ਰਾਜਯੋਗ ਸਿੱਖ ਰਹੇ ਹੋ, ਵਿਨਾਸ਼ ਸਾਹਮਣੇ ਖੜ੍ਹਾ ਹੈ ਹੋਰ ਕੀ ਸਬੂਤ ਦਈਏ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਸਮਾਨ ਬਣਨਾ ਹੈ। ਭਗਵਾਨ ਆਕੇ ਮਾਇਆ ਤੋੰ ਸਾਡੀ ਰੱਖਿਆ ਕਰਦੇ ਹਨ, ਇਸ ਖੁਸ਼ੀ ਵਿੱਚ ਰਹਿਣਾ ਹੈ।

2. ਕਿਸੇ ਵੀ ਗੱਲ ਵਿੱਚ ਮੁੰਝਣਾ ਨਹੀਂ ਹੈ, ਸਪੂਤ ਬੱਚਾ ਬਣ ਬਾਪ ਦਾ ਪੂਰਾ – ਪੂਰਾ ਮਦਦਗਾਰ ਬਣਨਾ ਹੈ।

ਵਰਦਾਨ:-

ਜਿਵੇਂ ਬ੍ਰਹਮਾ ਬਾਪ ਨੇ ਜੋ ਆਪਣੇ ਸੰਸਕਾਰ ਬਣਾਏ, ਉਹ ਸਾਰੇ ਬੱਚਿਆਂ ਨੂੰ ਅੰਤ ਸਮੇਂ ਵਿੱਚ ਯਾਦ ਦਿਲਵਾਏ – ਨਿਰਾਕਾਰੀ, ਨਿਰਵਿਕਾਰੀ ਅਤੇ ਨਿਰਹੰਕਾਰੀ – ਤਾਂ ਇਹ ਬ੍ਰਹਮਾ ਬਾਪ ਦੇ ਸੰਸਕਾਰ ਹੀ ਬ੍ਰਾਹਮਣਾਂ ਦੇ ਸੰਸਕਾਰ ਨੈਚੁਰਲ ਹੋਣ। ਸਦਾ ਇਨ੍ਹਾਂ ਹੀ ਸ੍ਰੇਸ਼ਠ ਸੰਸਕਾਰਾਂ ਨੂੰ ਸਾਹਮਣੇ ਰੱਖੋ। ਸਾਰੇ ਦਿਨ ਵਿੱਚ ਹਰ ਕਰਮ ਦੇ ਸਮੇਂ ਚੈਕ ਕਰੋ ਕਿ ਤਿੰਨੋ ਹੀ ਸੰਸਕਾਰ ਇਮਰਜ਼ ਰੂਪ ਵਿੱਚ ਹਨ। ਇਨ੍ਹਾਂ ਹੀ ਸੰਸਕਾਰਾਂ ਨੂੰ ਧਾਰਨ ਕਰਨ ਨਾਲ ਸਵ ਪਰਿਵਰਤਕ ਸੋ ਵਿਸ਼ਵ ਪਰਿਵਰਤਕ ਬਣ ਜਾਵੋਗੇ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ
ਬਾਪ ਦਾ ਤੁਸੀਂ ਬੱਚਿਆਂ ਨਾਲ ਇਤਨਾ ਪਿਆਰ ਹੈ ਜੋ ਜੀਵਨ ਦੀ ਸੁੱਖ – ਸ਼ਾਂਤੀ ਦੀ ਸਭ ਕਾਮਨਾਵਾਂ ਪੂਰਨ ਕਰ ਦਿੰਦੇ ਹਨ। ਬਾਪ ਸੁਖ ਹੀ ਨਹੀਂ ਦਿੰਦੇ ਲੇਕਿਨ ਸੁਖ ਦੇ ਭੰਡਾਰੇ ਦਾ ਸਦਾ ਮਾਲਿਕ ਬਣਾ ਦਿੰਦੇ ਹਨ। ਨਾਲ – ਨਾਲ ਸ੍ਰੇਸ਼ਠ ਭਾਗ ਦੀ ਲਕੀਰ ਖਿੱਚਣ ਦਾ ਕਲਮ ਵੀ ਦਿੰਦੇ ਹਨ, ਜਿਨਾਂ ਚਾਹੋ ਉਤਨਾ ਭਾਗ ਬਣਾ ਸਕਦੇ ਹੋ – ਇਹ ਹੀ ਪਰਮਾਤਮ ਪਿਆਰ ਹੈ। ਇਸੇ ਪਿਆਰ ਵਿੱਚ ਸਮਾਏ ਰਹੋ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top