16 September 2021 PUNJABI Murli Today | Brahma Kumaris

Read and Listen today’s Gyan Murli in Punjabi 

September 15, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਬੇਹੱਦ ਦਾ ਬਾਪ ਇਸ ਬੇਹੱਦ ਦੀ ਮਹਿਫ਼ਲ ਵਿੱਚ ਗਰੀਬ ਬੱਚਿਆਂ ਨੂੰ ਗੋਦ ਲੈਣ ਦੇ ਲਈ ਆਏ ਹਨ, ਉਨ੍ਹਾਂਨੂੰ ਦੇਵਤਾਵਾਂ ਦੀ ਮਹਿਫਲ ਵਿੱਚ ਆਉਣ ਦੀ ਲੋੜ ਨਹੀਂ

ਪ੍ਰਸ਼ਨ: -

ਬੱਚਿਆਂ ਨੂੰ ਕਿਹੜਾ ਦਿਨ ਬਹੁਤ ਧੂਮਧਾਮ ਨਾਲ ਮਨਾਉਣਾ ਚਾਹੀਦਾ?

ਉੱਤਰ:-

ਜਿਸ ਦਿਨ ਮਰਜੀਵਾ ਜਨਮ ਹੋਇਆ, ਬਾਪ ਵਿੱਚ ਨਿਸ਼ਚੇ ਹੋਇਆ… ਉਹ ਦਿਨ ਬਹੁਤ ਹੀ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ। ਉਹ ਹੀ ਤੁਹਾਡੇ ਲਈ ਜਨਮਅਸ਼ਟਮੀ ਹੈ। ਜੇਕਰ ਆਪਣਾ ਮਰਜੀਵਾ ਜਨਮ ਮਨਾਓਗੇ ਤਾਂ ਬੁੱਧੀ ਵਿੱਚ ਯਾਦ ਰਹੇਗਾ ਕਿ ਅਸੀਂ ਪੁਰਾਣੀ ਦੁਨੀਆਂ ਤੋਂ ਕਿਨਾਰਾ ਕਰ ਲਿਆ ਹੈ। ਅਸੀਂ ਬਾਬਾ ਦੇ ਬਣ ਗਏ ਮਤਲਬ ਵਰਸੇ ਦੇ ਅਧਿਕਾਰੀ ਬਣ ਗਏ।

ਗੀਤ:-

ਮਹਿਫਲ ਮੇਂ ਜਲ ਉਠੀ ਸ਼ਮਾਂ…

ਓਮ ਸ਼ਾਂਤੀ ਗੀਤ- ਕਵਿਤਾਵਾਂ, ਭਜਨ, ਵੇਦ – ਸ਼ਾਸ਼ਤਰ, ਉਪਨਿਸ਼ਦ, ਦੇਵਤਾਵਾਂ ਦੀ ਮਹਿਮਾ ਆਦਿ ਤੁਸੀਂ ਭਾਰਤਵਾਸੀ ਬੱਚੇ ਬਹੁਤ ਹੀ ਸੁਣਦੇ ਆਏ ਹੋ। ਹੁਣ ਤੁਹਾਨੂੰ ਸਮਝ ਮਿਲੀ ਹੈ ਕਿ ਇਸ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਪਾਸਟ ਨੂੰ ਵੀ ਬੱਚਿਆਂ ਨੇ ਜਾਣਿਆ ਹੈ। ਪ੍ਰੇਜੇਂਟ ਦੁਨੀਆਂ ਦਾ ਕੀ ਹੈ, ਉਹ ਵੀ ਵੇਖ ਰਹੇ ਹੋ। ਉਹ ਵੀ ਪ੍ਰੈਕਟੀਕਲ ਵਿੱਚ ਅਨੁਭਵ ਕੀਤਾ ਹੈ। ਬਾਕੀ ਜੋ ਕੁਝ ਹੋਣਾ ਹੈ ਉਹ ਹਾਲੇ ਪ੍ਰੈਕਟੀਕਲ ਵਿੱਚ ਅਨੁਭਵ ਨਹੀਂ ਕੀਤਾ ਹੈ। ਪਾਸਟ ਵਿੱਚ ਜੋ ਹੋਇਆ ਉਸ ਦਾ ਅਨੁਭਵ ਕੀਤਾ ਹੈ। ਬਾਪ ਨੇ ਹੀ ਸਮਝਾਇਆ ਹੈ, ਬਾਪ ਬਿਨਾ ਕੋਈ ਸਮਝਾ ਨਹੀਂ ਸਕਦਾ। ਅਥਾਹ ਮਨੁੱਖ ਹਨ, ਪਰ ਉਹ ਕੁਝ ਵੀ ਨਹੀਂ ਜਾਣਦੇ ਹਨ। ਰਚਤਾ ਅਤੇ ਰਚਨਾ ਦੇ ਆਦਿ- ਮੱਧ – ਅੰਤ ਨੂੰ ਕੁਝ ਨਹੀਂ ਜਾਣਦੇ। ਹੁਣ ਕਲਯੁਗ ਦਾ ਅੰਤ ਹੈ, ਇਹ ਵੀ ਮਨੁੱਖ ਨਹੀਂ ਜਾਣਦੇ। ਹਾਂ ਅੱਗੇ ਚਲ ਅੰਤ ਨੂੰ ਜਾਣਨਗੇ। ਮੂਲ ਨੂੰ ਜਾਨਣਗੇ। ਬਾਕੀ ਸਾਰੀ ਨਾਲੇਜ ਨੂੰ ਨਹੀਂ ਜਾਨਣਗੇ। ਪੜ੍ਹਨ ਵਾਲੇ ਸਟੂਡੇੰਟ ਹੀ ਜਾਣ ਸਕਦੇ ਹਨ। ਇਹ ਹੈ ਮਨੁੱਖ ਤੋਂ ਰਾਜਿਆਂ ਦਾ ਰਾਜਾ ਬਣਨਾ। ਸੋ ਵੀ ਨਾ ਆਸੁਰੀ ਰਾਜੇ ਪਰ ਦੈਵੀ ਰਾਜੇ, ਜਿੰਨ੍ਹਾਂ ਨੂੰ ਆਸੁਰੀ ਰਾਜੇ ਪੂਜਦੇ ਹਨ। ਇਹ ਸਭ ਗੱਲਾਂ ਤੁਸੀਂ ਬੱਚੇ ਹੀ ਜਾਣਦੇ ਹੋ। ਵਿਦਵਾਨ, ਅਚਾਰਿਆ ਆਦਿ ਜਰਾ ਵੀ ਨਹੀਂ ਜਾਣਦੇ। ਭਗਵਾਨ, ਜਿਸਨੂੰ ਸ਼ਮਾਂ ਕਹਿ ਕੇ ਪੁਕਾਰਦੇ ਹਨ ਉਸਨੂੰ ਜਾਣਦੇ ਨਹੀਂ। ਗੀਤ ਗਾਉਣ ਵਾਲੇ ਵੀ ਕੁਝ ਨਹੀਂ ਜਾਣਦੇ। ਮਹਿਮਾ ਸਿਰ੍ਫ ਗਾਉਂਦੇ ਹਨ। ਭਗਵਾਨ ਵੀ ਕਿਸੇ ਵਕਤ ਇਸ ਦੁਨੀਆ ਦੀ ਮਹਿਫਲ ਵਿੱਚ ਆਇਆ ਸੀ। ਮਹਿਫਲ ਮਤਲਬ ਜਿੱਥੇ ਬਹੁਤ ਇਕੱਠੇ ਹੋਣ। ਮਹਿਫਲ ਵਿੱਚ ਖਾਣਾ – ਪੀਣਾ, ਸ਼ਰਾਬ ਆਦਿ ਮਿਲਦਾ ਹੈ। ਹੁਣ ਇਸ ਮਹਿਫ਼ਲ ਵਿੱਚ ਤੁਹਾਨੂੰ ਬਾਪ ਤੋਂ ਅਵਿਨਾਸ਼ੀ ਗਿਆਨ ਰਤਨਾਂ ਦਾ ਖਜਾਨਾ ਮਿਲ ਰਿਹਾ ਹੈ ਅਤੇ ਇਵੇਂ ਕਹੀਏ ਸਾਨੂੰ ਬੈਕੁੰਠ ਦੀ ਬਦਸ਼ਾਹੀ ਬਾਪ ਤੋਂ ਮਿਲ ਰਹੀ ਹੈ। ਇਸ ਸਾਰੀ ਮਹਿਫ਼ਲ ਵਿੱਚ ਬੱਚੇ ਹੀ ਬਾਪ ਨੂੰ ਜਾਣਦੇ ਹਨ ਕਿ ਬਾਪ ਸਾਨੂੰ ਸੌਗਾਤ ਦੇਣ ਆਏ ਹਨ। ਬਾਪ ਮਹਿਫਲ ਵਿੱਚ ਕੀ ਦਿੰਦੇ ਹਨ, ਮਨੁੱਖ ਮਹਿਫ਼ਲ ਵਿੱਚ ਇੱਕ – ਦੋ ਨੂੰ ਕੀ ਦਿੰਦੇ ਹਨ, ਰਾਤ – ਦਿਨ ਦਾ ਫਰਕ ਹੈ। ਬਾਪ ਵਰਗਾ ਹਲਵਾ ਖਿਲਾਉਂਦੇ ਹਨ ਅਤੇ ਉਹ ਸਸਤੇ ਵਿੱਚ ਸਸਤੀ ਵਸਤੂ ਚਣੇ ਖਿਲਾਉਂਦੇ ਹਨ। ਹਲੁਆ ਅਤੇ ਚਨਾ – ਦੋਵਾਂ ਵਿੱਚ ਕਿੰਨਾ ਫਰਕ ਹੈ। ਇੱਕ – ਦੋ ਨੂੰ ਚਣੇ ਖਿਲਾਉਂਦੇ ਰਹਿੰਦੇ ਹਨ। ਕੋਈ ਕਮਾਉਂਦਾ ਨਹੀਂ ਹੈ ਤਾਂ ਕਿਹਾ ਜਾਂਦਾ ਹੈ – ਇਹ ਤਾਂ ਚਣੇ ਚਬਾ ਰਹੇ ਹਨ।

ਹੁਣ ਤੁਸੀਂ ਬੱਚੇ ਜਾਣਦੇ ਹੋ ਬੇਹੱਦ ਦਾ ਬਾਪ ਸਾਨੂੰ ਸਵਰਗ ਦੀ ਰਜਾਈ ਦਾ ਵਰਦਾਨ ਦੇ ਰਹੇ ਹਨ। ਸ਼ਿਵਬਾਬਾ ਇਸ ਮਹਿਫ਼ਲ ਵਿੱਚ ਆਉਂਦੇ ਹਨ ਨਾ। ਸ਼ਿਵ ਜਯੰਤੀ ਵੀ ਤਾਂ ਮਨਾਉਂਦੇ ਹਨ ਨਾ। ਪਰ ਉਹ ਕੀ ਆਕੇ ਕਰਦੇ ਹਨ – ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਉਹ ਬਾਪ ਹੈ। ਬਾਪ ਜਰੂਰ ਕੁਝ ਖਵਾਉਂਦੇ ਹਨ, ਦਿੰਦੇ ਹਨ। ਮਾਤਾ – ਪਿਤਾ ਜੀਵਨ ਦੀ ਪਾਲਣਾ ਤਾਂ ਕਰਦੇ ਹਨ ਨਾ। ਤੁਸੀਂ ਵੀ ਜਾਣਦੇ ਹੋ ਉਹ ਮਾਤਾ – ਪਿਤਾ ਆਕੇ ਜੀਵਨ ਦੀ ਸੰਭਾਲ ਕਰਦੇ ਹਨ। ਅਡੋਪਟ ਕਰਦੇ ਹਨ। ਬੱਚੇ ਖੁਦ ਕਹਿੰਦੇ ਹਨ ਬਾਬਾ ਅਸੀਂ ਤੁਹਾਡੇ 10 ਦਿਨ ਦੇ ਬੱਚੇ ਹਾਂ ਮਤਲਬ 10 ਦਿਨ ਤੋਂ ਆਪ ਦੇ ਬਣੇ ਹਾਂ। ਤਾਂ ਸਮਝਾਉਣਾ ਚਾਹੀਦਾ ਹੈ ਕਿ ਅਸੀਂ ਤੁਹਾਡੇ ਤੋਂ ਸ੍ਵਰਗ ਦੀ ਬਾਦਸ਼ਾਹੀ ਲੈਣ ਦੇ ਹੱਕਦਾਰ ਬਣ ਚੁਕੇ ਹਾਂ। ਗੋਦ ਲੀਤੀ ਹੈ। ਜਿਉਂਦੇ ਜੀ ਕਿਸੇ ਦੀ ਗੋਦ ਲਿੱਤੀ ਜਾਂਦੀ ਹੈ ਤਾਂ ਅੰਧਸ਼ਰਧਾ ਨਾਲ ਤਾਂ ਨਹੀਂ ਲੈਂਦੇ ਹਨ। ਮਾਤਾ – ਪਿਤਾ ਵੀ ਬੱਚੇ ਨੂੰ ਗੋਦ ਵਿੱਚ ਦਿੰਦੇ ਹਨ। ਸਮਝਦੇ ਹਨ ਸਾਡਾ ਬੱਚਾ ਉਨ੍ਹਾਂ ਦੇ ਕੋਲ ਜਿਆਦਾ ਸੁਖੀ ਰਹੇਗਾ ਹੋਰ ਹੀ ਪਿਆਰ ਨਾਲ ਸੰਭਾਲਣਗੇ। ਤੁਸੀਂ ਵੀ ਲੌਕਿਕ ਬਾਪ ਦੇ ਬੱਚੇ ਇੱਥੇ ਬੇਹੱਦ ਦੇ ਬਾਪ ਦੀ ਗੋਦ ਲੈਂਦੇ ਹੋ। ਬੇਹੱਦ ਦਾ ਬਾਪ ਕਿੰਨਾ ਰੁਚੀ ਨਾਲ ਗੋਦ ਲੈਂਦੇ ਹਨ। ਬੱਚੇ ਵੀ ਲਿਖਦੇ ਹਨ ਬਾਬਾ ਅਸੀਂ ਤੁਹਾਡੇ ਹੋ ਗਏ। ਸਿਰਫ ਦੂਰ ਤੋਂ ਤੇ ਨਹੀਂ ਕਹਿਣਗੇ। ਪ੍ਰੈਕਟੀਕਲ ਵਿੱਚ ਗੋਦ ਲਿੱਤੀ ਜਾਂਦੀ ਹੈ ਤਾਂ ਸੇਰੇਮਨੀ ਵੀ ਕੀਤੀ ਜਾਂਦੀ ਹੈ। ਜਿਵੇਂ ਜਨਮ ਦਿਨ ਮਨਾਉਂਦੇ ਹਨ ਨਾ। ਤਾਂ ਇਹ ਵੀ ਬੱਚੇ ਬਣਦੇ ਹਨ, ਕਹਿੰਦੇ ਹਨ ਅਸੀਂ ਤੁਹਾਡੇ ਹਾਂ ਤਾਂ 6 – 7 ਦਿਨ ਬਾਦ ਨਾਮਕਰਨ ਵੀ ਮਨਾਉਣਾ ਚਾਹੀਦਾ ਹੈ ਨਾ। ਪਰ ਕੋਈ ਵੀ ਮਨਾਉਂਦੇ ਨਹੀਂ। ਆਪਣੀ ਜਨ੍ਮਸ਼ਟਮੀ ਤਾਂ ਬੜੇ ਧੂਮਧਾਮ ਨਾਲ ਮਨਾਉਣੀ ਚਾਹੀਦੀ ਹੈ। ਪਰ ਮਨਾਉਂਦੇ ਹੀ ਨਹੀਂ। ਗਿਆਨ ਵੀ ਨਹੀਂ ਹੈ ਕਿ ਅਸੀਂ ਜਯੰਤੀ ਮਨਾਉਣੀ ਹੈ। 12 ਮਹੀਨੇ ਹੁੰਦੇ ਹਨ ਤਾਂ ਮਨਾਉਂਦੇ ਹਨ। ਅਰੇ ਪਹਿਲੇ ਮਨਾਇਆ ਨਹੀਂ, 12 ਮਹੀਨੇ ਦੇ ਬਾਦ ਕਿਓਂ ਮਨਾਉਂਦੇ ਹੋ। ਗਿਆਨ ਹੀ ਨਹੀਂ, ਨਿਸ਼ਚਾ ਨਹੀਂ ਹੋਵੇਗਾ। ਇੱਕ ਵਾਰ ਜਨਮ ਦਿਨ ਮਨਾਇਆ ਉਹ ਤਾਂ ਪੱਕੇ ਹੋ ਗਏ ਫਿਰ ਜੇਕਰ ਜਨਮ ਦਿਨ ਮਨਾਉਂਦੇ ਹੋਏ ਭਗੰਤੀ ਹੋ ਗਏ ਤਾਂ ਸਮਝਿਆ ਜਾਵੇਗਾ ਇਹ ਮਰ ਗਿਆ। ਜਨਮ ਵੀ ਕੋਈ ਤਾਂ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਕੋਈ ਗਰੀਬ ਹੋਵੇਗਾ ਤਾਂ ਗੁੜ, ਛੋਲੇ ਵੀ ਵੰਡ ਸਕਦੇ ਹਨ। ਜਿਆਦਾ ਨਹੀਂ। ਬੱਚਿਆਂ ਨੂੰ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਆਉਂਦਾ ਹੈ ਇਸਲਈ ਖੁਸ਼ੀ ਨਹੀਂ ਹੁੰਦੀ ਹੈ। ਜਨਮ ਦਿਨ ਮਨਾਉਣ ਤਾਂ ਯਾਦ ਵੀ ਪੱਕਾ ਪਵੇ। ਪਰ ਉਹ ਬੁੱਧੀ ਨਹੀਂ ਹੈ। ਅੱਜ ਫਿਰ ਵੀ ਬਾਪ ਸਮਝਾਉਂਦੇ ਹਨ ਜੋ – ਜੋ ਨਵੇਂ ਬੱਚੇ ਬਣੇ, ਉਨ੍ਹਾਂ ਨੂੰ ਨਿਸ਼ਚਾ ਹੁੰਦਾ ਹੈ ਤਾਂ ਜਨਮ – ਦਿਨ ਮਨਾਉਣ। ਫਲਾਣੇ ਦਿਨ ਸਾਨੂੰ ਨਿਸ਼ਚਾ ਹੋਇਆ, ਜਿਸ ਤੋਂ ਜਨ੍ਮਸ਼ਟਮੀ ਸ਼ੁਰੂ ਹੁੰਦੀ ਹੈ। ਤਾਂ ਬੱਚੇ ਨੂੰ ਬਾਪ ਅਤੇ ਵਰਸੇ ਨੂੰ ਪੂਰਾ ਯਾਦ ਕਰਨਾ ਚਾਹੀਦਾ ਹੈ। ਬੱਚਾ ਕਦੀ ਵੀ ਭੁਲਦਾ ਥੋੜੀ ਹੀ ਹੈ ਕਿ ਮੈਂ ਫਲਾਣੇ ਦਾ ਬੱਚਾ ਹਾਂ। ਇੱਥੇ ਕਹਿੰਦੇ ਹਨ ਕਿ ਬਾਬਾ ਤੁਸੀਂ ਸਾਨੂੰ ਯਾਦ ਨਹੀਂ ਪੈਂਦੇ ਹੋ। ਇਵੇਂ ਅਗਿਆਨਕਾਲ ਵਿੱਚ ਤਾਂ ਕਦੀ ਨਹੀਂ ਕਹਿਣਗੇ। ਯਾਦ ਨਾ ਪੈਣ ਦਾ ਸਵਾਲ ਵੀ ਨਹੀਂ ਉੱਠਦਾ। ਤੁਸੀਂ ਬਾਪ ਨੂੰ ਯਾਦ ਕਰਦੇ ਹੋ, ਬਾਪ ਤਾਂ ਸਭ ਨੂੰ ਯਾਦ ਕਰਦੇ ਹੀ ਹਨ। ਸਭ ਸਾਡੇ ਬੱਚੇ ਕਾਮ – ਚਿਤਾ ਤੇ ਸੜ੍ਹਕੇ ਭਸਮ ਹੋ ਗਏ ਹਨ। ਇਵੇਂ ਹੋਰ ਕੋਈ ਗੁਰੂ ਜਾਂ ਮਹਾਤਮਾ ਆਦਿ ਨਹੀਂ ਕਹਿਣਗੇ। ਇਹ ਭਗਵਾਨੁਵਾਚ ਹੀ ਹੈ ਕਿ ਮੇਰੇ ਸਭ ਬੱਚੇ ਹਨ। ਭਗਵਾਨ ਦੇ ਤਾਂ ਸਭ ਬੱਚੇ ਹਨ ਨਾ। ਸਭ ਆਤਮਾਵਾਂ ਪਰਮਾਤਮਾ ਬਾਪ ਦੇ ਬੱਚੇ ਹਨ। ਬਾਪ ਵੀ ਆਉਂਦੇ ਹਨ ਤਾਂ ਕਹਿੰਦੇ ਹਨ – ਇਹ ਸਭ ਆਤਮਾਵਾਂ ਸਾਡੇ ਬੱਚੇ ਹਨ। ਕਾਮ – ਚਿਤਾ ਤੇ ਚੜ੍ਹ ਭਸਮੀਭੂਤ ਤਮੋਪ੍ਰਧਾਨ ਹੋ ਪਏ ਹਨ। ਭਾਰਤਵਾਸੀ ਕਿੰਨੇ ਆਇਰਨ ਏਜ਼ਡ ਹੋ ਗਏ ਹਨ। ਕਾਮ – ਚਿਤਾ ਤੇ ਬੈਠ ਸਭ ਸਾਂਵਰੇ ਬਣ ਪਏ ਹਨ। ਜੋ ਪੂਜਯ ਨੰਬਰਵਨ ਗੋਰਾ ਸੀ, ਸੋ ਹੁਣ ਪੁਜਾਰੀ ਸਾਂਵਰਾ ਬਣ ਗਿਆ ਹੈ। ਸੁੰਦਰ ਸੋ ਸ਼ਾਮ ਹੈ। ਇਹ ਕਾਮ – ਚਿਤਾ ਤੇ ਚੜ੍ਹਨਾ ਗੋਇਆ ਸੱਪ ਤੇ ਚੜ੍ਹਨਾ ਹੈ। ਬੈਕੁੰਠ ਵਿੱਚ ਸੱਪ ਆਦਿ ਨਹੀਂ ਹੁੰਦੇ ਹਨ ਜੋ ਕਿਸੇ ਨੂੰ ਡੱਸਣ। ਅਜਿਹੀ ਗੱਲ ਹੋ ਨਾ ਸਕੇ। ਬਾਪ ਕਹਿੰਦੇ ਹਨ – 5 ਵਿਕਾਰਾਂ ਦੀ ਪ੍ਰਵੇਸ਼ਤਾ ਹੋਣ ਨਾਲ ਤੁਸੀਂ ਤਾਂ ਜਿਵੇਂ ਜੰਗਲੀ ਕੰਢੇ ਬਣ ਗਏ ਹੋ। ਕਹਿੰਦੇ ਹਨ ਬਾਬਾ ਅਸੀਂ ਮੰਨਦੇ ਹਾਂ ਇਹ ਹੈ ਹੀ ਕੰਢਿਆਂ ਦਾ ਜੰਗਲ। ਇੱਕ ਦੋ ਨੂੰ ਡੱਸਕੇ ਸਭ ਭਸਮੀਭੂਤ ਹੋ ਗਏ ਹਨ। ਭਗਵਾਨੁਵਾਚ ਮੈਨੂੰ ਗਿਆਨ ਸਾਗਰ ਦੇ ਬੱਚੇ ਜਿਨ੍ਹਾਂ ਨੂੰ ਮੈਂ ਕਲਪ ਪਹਿਲੇ ਵੀ ਆਕੇ ਸਵੱਛ ਬਣਾਇਆ ਸੀ। ਉਹ ਹੁਣ ਪਤਿਤ ਕਾਲੇ ਹੋ ਗਏ ਹਨ। ਬੱਚੇ ਜਾਣਦੇ ਹਨ ਅਸੀਂ ਗੋਰੇ ਤੋਂ ਸਾਂਵਰੇ ਕਿਵੇਂ ਬਣਦੇ ਹਾਂ। ਸਾਰੇ 84 ਜਨਮਾਂ ਦੀ ਹਿਸਟਰੀ – ਜਾਗਰਫ਼ੀ ਨਟਸ਼ੇਲ ਵਿੱਚ ਬੁੱਧੀ ਵਿੱਚ ਹੈ। ਇਸ ਸਮੇਂ ਤੁਸੀਂ ਜਾਣਦੇ ਹੋ ਕੋਈ 5 – 6 ਵਰ੍ਹੇ ਤੋਂ ਲੈਕੇ ਆਪਣੀ ਬਾਯੋਗ੍ਰਾਫੀ ਜਾਣਦੇ ਹਨ – ਨੰਬਰਵਾਰ ਬੁੱਧੀ ਅਨੁਸਾਰ। ਹਰ ਇੱਕ ਆਪਣੇ ਪਾਸਟ ਬਾਯੋਗ੍ਰਾਫੀ ਨੂੰ ਵੀ ਜਾਣਦੇ ਹਨ – ਅਸੀਂ ਕੀ – ਕੀ ਬੁਰਾ ਕੰਮ ਕੀਤਾ ਹੈ। ਮੋਟੀਆਂ – ਮੋਟੀਆਂ ਗੱਲਾਂ ਤਾਂ ਦੱਸੀਆਂ ਜਾਂਦੀਆਂ ਹਨ – ਅਸੀਂ ਕੀ – ਕੀ ਕੀਤਾ ਹੈ। ਅੱਗੇ ਜਨਮ ਦੀ ਤਾਂ ਦੱਸ ਹੀ ਨਹੀਂ ਸਕਦੇ। ਜਨਮ – ਜਨਮਾਂਤ੍ਰ ਦੀ ਬਾਯੋਗ੍ਰਾਫੀ ਕੋਈ ਦੱਸ ਨਾ ਸਕੇ। ਬਾਕੀ 84 ਜਨਮ ਕਿਵੇਂ ਲਿੱਤੇ ਹਨ ਸੋ ਬਾਪ ਬੈਠ ਉਨ੍ਹਾਂ ਨੂੰ ਸਮਝਾਉਂਦੇ ਹਨ, ਜਿਨ੍ਹਾਂ ਨੇ ਪੂਰੇ 84 ਜਨਮ ਲਿੱਤੇ ਹਨ, ਉਨ੍ਹਾਂ ਦੀ ਹੀ ਸਮ੍ਰਿਤੀ ਵਿੱਚ। ਆਵੇਗਾ ਘਰ ਜਾਨ ਦੇ ਲਈ ਮੈਂ ਤੁਹਾਨੂੰ ਮਤ ਦਿੰਦਾ ਹਾਂ ਇਸਲਈ ਬਾਪ ਕਹਿੰਦੇ ਹਨ ਇਹ ਨਾਲੇਜ ਸਭ ਧਰਮਾਂ ਵਾਲਿਆਂ ਦੇ ਲਈ ਹੈ। ਜੇਕਰ ਮੁਕਤੀਧਾਮ ਘਰ ਜਾਣਾ ਚਾਹੁੰਦੇ ਹੋ ਤਾਂ ਬਾਪ ਹੀ ਲੈ ਜਾ ਸਕਦੇ ਹਨ। ਸਿਵਾਏ ਬਾਪ ਦੇ ਹੋਰ ਕੋਈ ਵੀ ਆਪਣੇ ਘਰ ਜਾ ਨਹੀਂ ਸਕਦੇ। ਕਿਸੇ ਦੇ ਕੋਲ ਇਹ ਯੁਕਤੀ ਹੈ ਨਹੀਂ ਜੋ ਬਾਪ ਨੂੰ ਯਾਦ ਕਰਨ ਅਤੇ ਉੱਥੇ ਪਹੁੰਚਣ। ਪੁਨਰਜਨਮ ਤਾਂ ਸਭ ਨੂੰ ਲੈਣਾ ਹੈ। ਬਾਪ ਬਗੈਰ ਤਾਂ ਕੋਈ ਲੈ ਜਾ ਨਹੀਂ ਸਕਦੇ। ਮੋਖ਼ਸ਼ ਦਾ ਖਿਆਲ ਤਾਂ ਕਦੀ ਵੀ ਨਹੀਂ ਕਰਨਾ ਹੈ। ਇਹ ਤਾਂ ਹੋ ਨਹੀਂ ਸਕਦਾ। ਇਹ ਤਾਂ ਅਨਾਦਿ ਬਣਿਆ – ਬਣਾਇਆ ਡਰਾਮਾ ਹੈ, ਇਸ ਤੋਂ ਕੋਈ ਵੀ ਨਿਕਲ ਨਹੀਂ ਸਕਦੇ। ਸਭ ਦਾ ਇੱਕ ਬਾਪ ਹੀ ਲਿਬ੍ਰੇਟਰ, ਗਾਈਡ ਹੈ। ਉਹ ਹੀ ਆਕੇ ਯੁਕਤੀ ਦੱਸਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਨਹੀਂ ਤਾਂ ਸਜਾਵਾਂ ਖਾਣੀਆਂ ਪੈਣਗੀਆਂ। ਪੁਰਸ਼ਾਰਥ ਨਹੀਂ ਕਰਦੇ ਹਨ ਤਾਂ ਸਮਝਦੇ ਹਨ ਇੱਥੇ ਦਾ ਨਹੀਂ ਹੈ। ਮੁਕਤੀ – ਜੀਵਨਮੁਕਤੀ ਦਾ ਰਸਤਾ ਤੁਸੀਂ ਬੱਚੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ। ਹਰ ਇੱਕ ਦੇ ਸਮਝਾਉਂਣ ਦੀ ਰਫਤਾਰ ਆਪਣੀ – ਆਪਣੀ ਹੈ। ਤੁਸੀਂ ਵੀ ਤਾਂ ਕਹਿ ਸਕਦੇ ਹੋ – ਇਸ ਸਮੇਂ ਪਤਿਤ ਦੁਨੀਆਂ ਹੈ। ਕਿੰਨਾ ਮਾਰਾਮਾਰੀ ਆਦਿ ਹੁੰਦੀ ਹੈ। ਸਤਿਯੁਗ ਵਿਚ ਇਹ ਨਹੀਂ ਹੋਵੇਗਾ। ਹੁਣ ਕਲਯੁਗ ਹੈ। ਇਹ ਤਾਂ ਸਭ ਮਨੁੱਖ ਮੰਣਨਗੇ। ਸਤਿਯੁਗ ਤ੍ਰੇਤਾ… ਗੋਲਡਨ ਏਜ਼, ਸਿਲਵਰ ਏਜ… ਹੋਰ – ਹੋਰ ਭਾਸ਼ਾਵਾਂ ਵਿੱਚ ਵੀ ਕੋਈ ਨਾਮ ਕਹਿੰਦੇ ਜਰੂਰ ਹੋਣਗੇ। ਇੰਗਲਿਸ਼ ਤਾਂ ਸਭ ਜਾਣਦੇ ਹਨ। ਡਿਕਸ਼ਨਰੀ ਵੀ ਹੁੰਦੀ ਹੈ – ਇੰਗਲਿਸ਼ ਹਿੰਦੀ ਦੀ। ਅੰਗਰੇਜ਼ ਲੋਕ ਬਹੁਤ ਸਮੇਂ ਰਾਜ ਕਰਕੇ ਗਏ ਤਾਂ ਉਨ੍ਹਾਂ ਦੀ ਇੰਗਲਿਸ਼ ਕੰਮ ਵਿੱਚ ਆਉਂਦੀ ਹੈ।

ਮਨੁੱਖ ਇਸ ਸਮੇਂ ਇਹ ਤਾਂ ਮੰਨਦੇ ਹਨ ਕਿ ਸਾਡੇ ਵਿੱਚ ਕੋਈ ਗੁਣ ਨਹੀਂ ਹੈ, ਬਾਬਾ ਤੁਸੀਂ ਆਕੇ ਰਹਿਮ ਕਰੋ ਫਿਰ ਤੋਂ ਸਾਨੂੰ ਪਵਿੱਤਰ ਬਣਾਓ, ਅਸੀਂ ਪਤਿਤ ਹਾਂ। ਹੁਣ ਤੁਸੀਂ ਬੱਚੇ ਸਮਝਦੇ ਹੋ ਕਿ ਪਤਿਤ ਆਤਮਾਵਾਂ ਇੱਕ ਵੀ ਵਾਪਿਸ ਜਾ ਨਹੀਂ ਸਕਦੀ। ਸਭਨੂੰ ਸਤੋ – ਰਜੋ – ਤਮੋ ਵਿੱਚ ਆਉਣਾ ਹੀ ਹੈ। ਹੁਣ ਬਾਪ ਇਸ ਪਤਿਤ ਮਹਿਫ਼ਲ ਵਿੱਚ ਆਉਂਦੇ ਹਨ, ਕਿੰਨੀ ਵੱਡੀ ਮਹਿਫ਼ਲ ਹੈ। ਮੈਂ ਪਤਿਤ ਦੀ ਮਹਿਫ਼ਲ ਵਿੱਚ ਕਦੀ ਆਉਂਦਾ ਹੀ ਨਹੀਂ ਹਾਂ। ਜਿੱਥੇ ਮਾਲ – ਠਾਲ, 36 ਪ੍ਰਕਾਰ ਦੇ ਭੋਜਨ ਮਿਲ ਸਕਣ, ਉੱਥੇ ਮੈਂ ਆਉਂਦਾ ਹੀ ਨਹੀਂ ਹਾਂ। ਜਿੱਥੇ ਬੱਚਿਆਂ ਨੂੰ ਰੋਟੀ ਵੀ ਨਹੀਂ ਮਿਲਦੀ, ਉਨ੍ਹਾਂ ਦੇ ਕੋਲ ਆਕੇ ਗੋਦ ਵਿੱਚ ਲੈਕੇ ਬੱਚਾ ਬਣਾਏ ਵਰਸਾ ਦਿੰਦਾ ਹਾਂ। ਸ਼ਾਹੂਕਾਰਾਂ ਨੂੰ ਗੋਦ ਵਿੱਚ ਨਹੀਂ ਲੈਂਦਾ ਹਾਂ, ਉਹ ਤਾਂ ਆਪਣੇ ਹੀ ਨਸ਼ੇ ਵਿੱਚ ਚੂਰ ਰਹਿੰਦੇ ਹਨ। ਖੁਦ ਕਹਿੰਦੇ ਹਨ ਕਿ ਸਾਡੇ ਲਈ ਤਾਂ ਸ੍ਵਰਗ ਇੱਥੇ ਹੀ ਹੈ ਫਿਰ ਕੋਈ ਮਰਦਾ ਹੈ ਤਾਂ ਕਹਿੰਦੇ ਹਨ ਕਿ ਸ੍ਵਰਗਵਾਸੀ ਹੋਇਆ। ਤਾਂ ਜਰੂਰ ਇਹ ਨਰਕ ਹੋਇਆ ਨਾ। ਤੁਸੀਂ ਕਿਓਂ ਨਹੀਂ ਸਮਝਾਉਂਦੇ ਹੋ। ਹੁਣ ਅਖਬਾਰ ਵਿੱਚ ਵੀ ਯੁਕਤੀਯੁਕਤ ਕੋਈ ਨੇ ਪਾਇਆ ਨਹੀਂ ਹੈ। ਬੱਚੇ ਵੀ ਜਾਣਦੇ ਹਨ ਸਾਨੂੰ ਡਰਾਮਾ ਪੁਰਸ਼ਾਰਥ ਕਰਾਉਂਦਾ ਹੈ, ਅਸੀਂ ਜੋ ਪੁਰਸ਼ਾਰਥ ਕਰਦੇ ਹਾਂ – ਉਹ ਡਰਾਮਾ ਵਿੱਚ ਨੂੰਧ ਹੈ। ਪੁਰਸ਼ਾਰਥ ਕਰਨਾ ਵੀ ਜਰੂਰ ਹੈ। ਡਰਾਮਾ ਤੇ ਬੈਠ ਨਹੀਂ ਜਾਣਾ ਹੈ। ਹਰ ਗੱਲ ਵਿੱਚ ਪੁਰਸ਼ਾਰਥ ਜਰੂਰ ਕਰਨਾ ਹੀ ਹੈ। ਕਰਮ ਯੋਗੀ, ਰਾਜਯੋਗੀ ਹਨ ਨਾ। ਉਹ ਹੈ ਕਰਮ ਸੰਨਿਆਸੀ, ਹਠਯੋਗੀ। ਤੁਸੀਂ ਤਾਂ ਸਭ ਕੁਝ ਕਰਦੇ ਹੋ। ਘਰ ਵਿੱਚ ਰਹਿੰਦੇ, ਬਾਲ – ਬੱਚਿਆਂ ਨੂੰ ਸੰਭਾਲਦੇ ਹੋ। ਉਹ ਤਾਂ ਭੱਜ ਜਾਂਦੇ ਹਨ। ਅੱਛਾ ਨਹੀਂ ਲਗਦਾ ਹੈ। ਪਰ ਉਹ ਪਵਿੱਤਰਤਾ ਵੀ ਭਾਰਤ ਵਿੱਚ ਚਾਹੀਦੀ ਹੈ ਨਾ। ਫਿਰ ਵੀ ਚੰਗਾ ਹੈ। ਹੁਣ ਤਾਂ ਪਵਿੱਤਰ ਵੀ ਨਹੀਂ ਰਹਿੰਦੇ ਹਨ। ਇਵੇਂ ਨਹੀਂ ਕਿ ਉਹ ਕੋਈ ਪਵਿੱਤਰ ਦੁਨੀਆਂ ਵਿੱਚ ਜਾ ਸਕਦੇ ਹਨ। ਸਿਵਾਏ ਬਾਪ ਦੇ ਕੋਈ ਲੈ ਨਹੀਂ ਜਾ ਸਕਦੇ। ਹੁਣ ਤੁਸੀਂ ਜਾਣਦੇ ਹੋ – ਸ਼ਾਂਤੀਧਾਮ ਤਾਂ ਸਾਡਾ ਘਰ ਹੈ। ਪਰ ਜਾਈਏ ਕਿਵੇਂ? ਬਹੁਤ ਪਾਪ ਕੀਤਾ ਹੋਏ ਹਨ। ਈਸ਼ਵਰ ਨੂੰ ਸਰਵਵਿਆਪੀ ਕਹਿ ਦਿੰਦੇ ਹਨ। ਇਹ ਇੱਜਤ ਕਿਸ ਦੀ ਗਵਾਉਂਦੇ ਹਨ? ਸ਼ਿਵਬਾਬਾ ਦੀ। ਕੁੱਤੇ ਬਿੱਲੀ, ਕਣ – ਕਣ ਵਿੱਚ ਪਰਮਾਤਮਾ ਕਹਿ ਦਿੰਦੇ ਹਨ। ਹੁਣ ਰਿਪੋਰਟ ਕਿਸ ਨੂੰ ਕਰੀਏ! ਬਾਪ ਕਹਿੰਦੇ ਮੈਂ ਹੀ ਸਮਰੱਥ ਹਾਂ। ਮੇਰੇ ਨਾਲ ਧਰਮਰਾਜ ਵੀ ਹੈ। ਇਹ ਸਭ ਦੇ ਲਈ ਕਿਆਮਤ ਦਾ ਸਮੇਂ ਹੈ। ਸਭ ਸਜ਼ਾਵਾਂ ਆਦਿ ਭੋਗ ਕਰ ਵਾਪਿਸ ਚਲੇ ਜਾਣਗੇ। ਡਰਾਮਾ ਦੀ ਬਣਾਵਟ ਹੀ ਇਵੇਂ ਹੈ। ਸਜਾਵਾਂ ਖਾਣੀ ਹੀ ਹੈ ਜਰੂਰ। ਇਹ ਤਾਂ ਸਾਖ਼ਸ਼ਾਤਕਾਰ ਵੀ ਹੁੰਦਾ ਹੈ। ਗਰਭਜੇਲ ਵਿੱਚ ਵੀ ਸਾਖ਼ਸ਼ਾਤਕਾਰ ਹੁੰਦਾ ਹੈ। ਤੁਸੀਂ ਇਹ – ਇਹ ਕੰਮ ਕੀਤੇ ਹਨ ਫਿਰ ਉਨ੍ਹਾਂ ਦੀ ਸਜਾ ਮਿਲਦੀ ਹੈ, ਤਾਂ ਤੇ ਕਹਿੰਦੇ ਹਨ ਕਿ ਹੁਣ ਇਸ ਜੇਲ ਤੋਂ ਕੱਢੋ। ਅਸੀਂ ਫਿਰ ਅਜਿਹੇ ਪਾਪ ਨਹੀਂ ਕਰਾਂਗੇ। ਬਾਪ ਇੱਥੇ ਸਨਮੁੱਖ ਆਕੇ ਇਹ ਸਭ ਗੱਲਾਂ ਤੁਹਾਨੂੰ ਸਮਝਾਉਂਦੇ ਹਨ। ਗਰਭ ਵਿੱਚ ਸਜਾਵਾਂ ਖਾਂਦੇ ਹਨ। ਉਹ ਵੀ ਜੇਲ ਹੈ, ਦੁੱਖ ਫੀਲ ਹੁੰਦਾ ਹੈ। ਉੱਥੇ ਸਤਿਯੁਗ ਵਿੱਚ ਦੋਵੇਂ ਜੇਲ ਨਹੀਂ ਹੁੰਦੀਆਂ, ਜਿੱਥੇ ਸਜਾ ਖਾਣ।

ਹੁਣ ਬਾਪ ਸਮਝਾਉਂਦੇ ਹਨ ਬੱਚੇ ਮੈਨੂੰ ਯਾਦ ਕਰੋ ਤਾਂ ਖਾਦ ਨਿਕਲ ਜਾਵੇਗੀ। ਇਹ ਤੁਹਾਡੇ ਅੱਖਰ ਬਹੁਤ ਮੰਣਨਗੇ। ਭਗਵਾਨ ਦਾ ਨਾਮ ਤਾਂ ਹੈ। ਸਿਰਫ ਭੁੱਲ ਕੀਤੀ ਹੈ ਜੋ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਹੁਣ ਬਾਪ ਵੀ ਬੱਚਿਆਂ ਨੂੰ ਸਮਝਾਉਂਦੇ ਹਨ – ਇਹ ਜੋ ਸੁਣਦੇ ਹੋ, ਸੁਣਕੇ ਅਖਬਾਰ ਵਿੱਚ ਪਾਓ, ਸ਼ਿਵਬਾਬਾ ਇਸ ਸਮੇਂ ਸਭ ਨੂੰ ਕਹਿੰਦੇ ਹਨ – 84 ਜਨਮ ਭੋਗ ਤਮੋਪ੍ਰਧਾਨ ਬਣੇ ਹੋ। ਹੁਣ ਫਿਰ ਮੈਂ ਰਾਏ ਦਿੰਦਾ ਹਾਂ – ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਫਿਰ ਤੁਸੀਂ ਮੁਕਤੀ – ਜੀਵਨਮੁਕਤੀ ਧਾਮ ਵਿੱਚ ਚਲੇ ਜਾਓਗੇ। ਬਾਪ ਦਾ ਇਹ ਫਰਮਾਨ ਹੈ – ਮੈਨੂੰ ਯਾਦ ਕਰੋ ਤਾਂ ਖਾਦ ਨਿਕਲ ਜਾਵੇਗੀ। ਅੱਛਾ – ਬੱਚੇ ਕਿੰਨਾ ਸਮਝਾਈਏ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਹਰ ਗੱਲ ਦੇ ਲਈ ਪੁਰਸ਼ਾਰਥ ਜਰੂਰ ਕਰਨਾ ਹੈ। ਡਰਾਮਾ ਕਹਿਕੇ ਬੈਠ ਨਹੀਂ ਜਾਣਾ ਹੈ। ਕਰਮਯੋਗੀ, ਰਾਜਯੋਗੀ ਬਣਨਾ ਹੈ। ਕਰਮ ਸੰਨਿਆਸੀ, ਹਠਯੋਗੀ ਨਹੀਂ।

2. ਬਗੈਰ ਸਜਾ ਖਾਏ ਬਾਪ ਦੇ ਨਾਲ ਘਰ ਚਲਣ ਦੇ ਲਈ ਯਾਦ ਵਿੱਚ ਰਹਿਕੇ ਆਤਮਾ ਨੂੰ ਸਤੋਪ੍ਰਧਾਨ ਬਣਾਉਣਾ ਹੈ। ਸਾਂਵਰੇ ਤੋਂ ਗੋਰਾ ਬਣਨਾ ਹੈ।

ਵਰਦਾਨ:-

ਹੁਣ ਸਮੇਂ ਪ੍ਰਮਾਣ, ਸਮੀਪਤਾ ਦੇ ਪ੍ਰਮਾਣ ਸ਼ਕਤੀ ਰੂਪ ਦਾ ਪ੍ਰਭਾਵ ਜੱਦ ਦੂਜਿਆਂ ਤੇ ਪਾਓਗੇ ਤਾਂ ਅੰਤਿਮ ਪ੍ਰਤੱਖ਼ਤਾ ਕੋਲ ਲਿਆ ਸਕਣਗੇ। ਜਿਵੇਂ ਪਿਆਰ ਅਤੇ ਸਹਿਯੋਗ ਨੂੰ ਪ੍ਰਤੱਖ ਕੀਤਾ ਹੈ ਇਵੇਂ ਸਰਵਿਸ ਦੇ ਸ਼ੀਸ਼ੇ ਵਿੱਚ ਸ਼ਕਤੀ ਰੂਪ ਦਾ ਅਨੁਭਵ ਕਰਵਾਓ। ਜੱਦ ਆਪਣੀ ਸ਼੍ਰੇਸ਼ਠਤਾ ਦਵਾਰਾ ਸ਼ਕਤੀ ਰੂਪ ਦੀ ਨਵੀਨਤਾ ਦਾ ਝੰਡਾ ਲਹਿਰਾਉਣਗੇ ਤਾਂ ਪ੍ਰਤੱਖਤਾ ਹੋਵੇਗੀ। ਆਪਣੀ ਸ਼ਕਤੀ ਸਵਰੂਪ ਨਾਲ ਸਰਵਸ਼ਕਤੀਮਾਨ ਬਾਪ ਦਾ ਸਾਖ਼ਸ਼ਾਤਕਾਰ ਕਰਾਓ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top