16 May 2022 Punjabi Murli Today | Brahma Kumaris

Read and Listen today’s Gyan Murli in Punjabi 

May 15, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਇਸਵਰੀ ਫੈਮਲੀ ਦੇ ਹੋ, ਇਸਵਰੀ ਫੈਮਲੀ ਦਾ ਲਾਅ (ਨਿਯਮ) ਹੈ - ਭਰਾ - ਭਰਾ ਹੋ ਰਹਿਣਾ, ਬ੍ਰਾਹਮਣ ਕੁਲ ਦਾ ਲਾਅ ਹੈ ਭਰਾ - ਭੈਣ ਹੋ ਰਹਿਣਾ ਇਸਲਈ ਵਿਕਾਰ ਦੀ ਦ੍ਰਿਸ਼ਟੀ ਹੋ ਨਹੀਂ ਸਕਦੀ"

ਪ੍ਰਸ਼ਨ: -

ਇਹ ਸੰਗਮਯੁਗ ਕਲਿਆਣਕਾਰੀ ਯੁਗ ਹੈ – ਕਿਵੇਂ?

ਉੱਤਰ:-

ਇਸੀ ਸਮੇਂ ਬਾਪ ਆਪਣੇ ਲਾਡਲੇ ਬੱਚਿਆਂ ਦੇ ਸਮੁੱਖ ਆਉਦੇ ਹਨ ਅਤੇ ਬਾਪ, ਟੀਚਰ, ਸਤਿਗੁਰੂ ਦਾ ਪਾਰ੍ਟ ਹੁਣ ਹੀ ਚਲਦਾ ਹੈ। ਇਹ ਹੀ ਕਲਿਆਣਕਾਰੀ ਸਮੇਂ ਹੈ ਜਦੋਂ ਤੁਸੀਂ ਬੱਚੇ ਬਾਪ ਦੀ ਨਿਆਰੀ ਮਤ, ਜੋ ਨਰਕ ਨੂੰ ਸਵਰਗ ਬਣਾਉਣ ਦੀ ਅਤੇ ਸਭਨੂੰ ਸਦਗਤੀ ਦੇਣ ਦੀ ਹੈ, ਉਸ ਸ਼੍ਰੀਮਤ ਨੂੰ ਜਾਣਦੇ ਅਤੇ ਉਸ ਤੇ ਚਲਦੇ ਹੋ।

ਪ੍ਰਸ਼ਨ: -

ਤੁਹਾਡਾ ਸੰਨਿਆਸ ਸਤੋਪ੍ਰਧਾਨ ਸੰਨਿਆਸ ਹੈ – ਕਿਵੇਂ?

ਉੱਤਰ:-

 ਤੁਸੀਂ ਬੁੱਧੀ ਨਾਲ ਇਸ ਪੁਰਾਣੀ ਦੁਨੀਆਂ ਨੂੰ ਭੁਲਦੇ ਜਾਓ। ਤੁਸੀਂ ਇਸ ਸੰਨਿਆਸ ਵਿੱਚ ਸਿਰਫ਼ ਬਾਪ ਅਤੇ ਵਰਸੇ ਨੂੰ ਯਾਦ ਕਰਦੇ, ਪਵਿੱਤਰ ਬਣਦੇ ਅਤੇ ਪਰਹੇਜ ਰੱਖਦੇ, ਜਿਸਨਾਲ ਦੇਵਤਾ ਬਣ ਜਾਂਦੇ ਹੋ। ਉਹਨਾਂ ਦਾ ਸੰਨਿਆਸ ਹੱਦ ਦਾ ਹੈ, ਬੇਹੱਦ ਦਾ ਨਹੀਂ।

ਗੀਤ:-

ਭੋਲੇਨਾਥ ਸੇ ਨਿਰਾਲਾ…

ਓਮ ਸ਼ਾਂਤੀ ਪਹਿਲੇ -ਪਹਿਲੇ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। 5 ਹਜ਼ਾਰ ਵਰ੍ਹੇ ਪਹਿਲੇ ਵੀ ਬਾਪ ਨੇ ਕਿਹਾ ਸੀ ਮਨਮਨਾਭਵ। ਦੇਹ ਦੇ ਸੰਬੰਧ ਛੋੜ ਆਪਣੇ ਨੂੰ ਅਸ਼ਰੀਰੀ ਆਤਮਾ ਸਮਝੋ। ਸਭ ਆਪਣੇ ਨੂੰ ਆਤਮਾ ਸਮਝਦੇ ਹੋ? ਆਪਣੇ ਨੂੰ ਕੋਈ ਪਰਮਾਤਮਾ ਤੇ ਨਹੀਂ ਸਮਝਦੇ ਹੋ? ਗਾਉਂਦੇ ਵੀ ਹਨ ਪਾਪ ਆਤਮਾ, ਪੁੰਨ ਆਤਮਾ, ਮਹਾਨ ਆਤਮਾ। ਮਹਾਨ ਪਰਮਾਤਮਾ ਨੂੰ ਨਹੀਂ ਕਿਹਾ ਜਾਂਦਾ ਹੈ। ਆਤਮਾ ਪਵਿੱਤਰ ਬਣਦੀ ਹੈ ਤੇ ਸ਼ਰੀਰ ਵੀ ਪਵਿੱਤਰ ਮਿਲਦਾ ਹੈ। ਖਾਦ ਆਤਮਾ ਵਿੱਚ ਹੀ ਪੈਂਦੀ ਹੈ। ਬਾਪ ਬੱਚਿਆਂ ਨੂੰ ਯੁਕਤੀ ਨਾਲ ਬੈਠ ਸਮਝਾਉਂਦੇ ਹਨ। ਇਹ ਤੇ ਜਰੂਰ ਹੈ ਕਿ ਆਤਮਾ ਰੂਪ ਵਿੱਚ ਅਸੀਂ ਸਭ ਭਰਾ -ਭਰਾ ਹਾਂ ਅਤੇ ਸ਼ਰੀਰ ਦੇ ਸੰਬੰਧ ਵਿੱਚ ਆਏ ਤਾਂ ਭਰਾ ਅਤੇ ਭੈਣ ਹਾਂ। ਹੁਣ ਕਈ ਯੁਗਲ ਬੈਠੇ ਹਨ ਉਹਨਾਂ ਨੂੰ ਕਹੋ ਕੀ ਆਪਣੇ ਨੂੰ ਭਰਾ -ਭੈਣ ਸਮਝੋ ਤਾਂ ਵਿਗੜ ਪੈਂਦੇ ਹਨ। ਪਰ ਇਹ ਲਾਅ ਸਮਝਾਇਆ ਜਾਂਦਾ ਹੈ ਕਿ ਅਸੀਂ ਸਭ ਆਤਮਾਵਾਂ ਦਾ ਬਾਪ ਇੱਕ ਹੈ ਤਾਂ ਭਰਾ -ਭਰਾ ਹੋ ਗਏ। ਫਿਰ ਮਨੁੱਖ ਤਨ ਵਿੱਚ ਆਉਂਦੇ ਹਨ ਤੇ ਪ੍ਰਜਾਪਿਤਾ ਬ੍ਰਹਮਾ ਦਵਾਰਾ ਰਚਨਾ ਰਚਦੇ ਹਨ। ਤਾਂ ਜਰੁਰ ਉਹਨਾਂ ਦੀ ਮੁਖ ਵੰਸ਼ਾਵਲੀ ਆਪਸ ਵਿੱਚ ਭਰਾ – ਭੈਣ ਠਹਿਰੇ। ਸਭ ਕਹਿੰਦੇ ਵੀ ਹਨ ਕਿ ਪਰਮਪਿਤਾ ਪਰਮ ਆਤਮਾ। ਬਾਪ ਹੈ ਹੀ ਸਵਰਗ ਦਾ ਰਚੇਤਾ। ਅਸੀਂ ਉਹਨਾਂ ਦੇ ਬੱਚੇ ਹਾਂ ਤੇ ਕਿਉਂ ਨਾ ਸਵਰਗ ਦੇ ਮਾਲਿਕ ਬਣੀਏ। ਪਰ ਸਵਰਗ ਤੇ ਹੁੰਦਾ ਹੀ ਹੈ ਸਤਿਯੁਗ ਵਿੱਚ। ਇਵੇਂ ਨਹੀਂ ਕਿ ਬਾਪ ਆਕੇ ਕੋਈ ਨਵੀਂ ਸ੍ਰਿਸ਼ਟੀ ਰਚਦੇ ਹਨ। ਬਾਪ ਆਕੇ ਪੁਰਾਣੀ ਨੂੰ ਨਵਾਂ ਬਣਾਉਂਦੇ ਹਨ ਮਤਲਬ ਇਸ ਵਿਸ਼ਵ ਨੂੰ ਬਦਲਦੇ ਹਨ। ਤਾਂ ਜਰੂਰ ਬਾਪ ਇੱਥੇ ਆਇਆ ਹੈ। ਭਾਰਤ ਨੂੰ ਸਵਰਗ ਦਾ ਵਰਸਾ ਦਿੱਤਾ ਹੈ। ਉਸਦਾ ਯਾਦਗਾਰ ਸੋਮਨਾਥ ਦਾ ਮੰਦਿਰ ਸਭ ਤੋਂ ਵੱਡਾ ਬਣਾਇਆ ਹੈ। ਬਰੋਬਰ ਭਾਰਤ ਵਿੱਚ ਇੱਕ ਦੇਵੀ – ਦੇਵਤਾ ਧਰਮ ਸੀ ਹੋਰ ਕੋਈ ਧਰਮ ਨਹੀਂ ਸੀ ਹੋਰ ਸਭ ਬਾਦ ਵਿੱਚ ਵ੍ਰਿਧੀ ਨੂੰ ਪਾਏ ਹਨ। ਤਾਂ ਜਰੂਰ ਬਾਕੀ ਸਭ ਆਤਮਾ ਨਿਰਵਾਨਧਾਮ ਵਿੱਚ ਬਾਪ ਦੇ ਕੋਲ ਰਹਿਣਗੀਆਂ। ਭਾਰਤਵਾਸੀ ਜੀਵਨਮੁਕਤ ਸਨ। ਸੂਰਜਵੰਸ਼ੀ ਘਰਾਣੇ ਵਿੱਚ ਸਨ। ਹੁਣ ਜੀਵਨਬੰਧ ਵਿੱਚ ਹਨ। ਜਨਕ ਦਾ ਵੀ ਮਿਸਾਲ ਹੈ ਕਿ ਉਹਨਾਂ ਨੂੰ ਸੈਕਿੰਡ ਵਿੱਚ ਜੀਵਨਮੁਕਤੀ ਮਿਲੀ। ਜੀਵਨਮੁਕਤ ਸਾਰੇ ਸਵਰਗ ਨੂੰ ਕਹਾਂਗੇ। ਫਿਰ ਉਸ ਵਿੱਚ ਬਾਕੀ ਜਿਨ੍ਹਾਂ ਨੇ ਜਿੰਨੀ ਮਿਹਨਤ ਕੀਤੀ ਹੈ ਓਨਾ ਪਦਵੀ ਪਾਉਣਗੇ। ਜੀਵਨਮੁਕਤੀ ਤਾਂ ਸਭਨੂੰ ਕਹਾਂਗੇ। ਤਾਂ ਜਰੂਰ ਮੁਕਤੀ ਜੀਵਨਮੁਕਤੀ ਦਾਤਾ ਇੱਕ ਸਤਿਗੁਰੂ ਹੋਣਾ ਚਾਹੀਦਾ ਹੈ। ਪਰ ਇਹ ਕਿਸੇਨੂੰ ਪਤਾ ਨਹੀਂ ਹੈ। ਹੁਣ ਤੇ ਸਾਰੇ ਮਾਇਆ ਦੇ ਬੰਧਨ ਵਿੱਚ ਹਨ। ਕਿਹਾ ਜਾਂਦਾ ਹੈ ਕਿ ਈਸ਼ਵਰ ਦੀ ਗਤੀ ਮਤਿ ਨਿਆਰੀ… ਉਹਨਾਂ ਦੀ ਹੈ ਸ਼੍ਰੀਮਤ। ਉਹ ਆਉਂਦੇ ਹਨ ਜਰੂਰ। ਪਿਛਾੜੀ ਵਿੱਚ ਸਾਰੇ ਕਹਿਣਗੇ ਕਿ ਓਹੋ ਪ੍ਰਭੂ। ਤੁਸੀਂ ਹੁਣ ਕਹਿ ਰਹੇ ਹੋ ਕਿ ਓਹੋ ਪ੍ਰਭੂ ਤੇਰੇ ਇਸ ਨਰਕ ਨੂੰ ਸਵਰਗ ਬਣਾਉਣ ਦੀ ਗਤ ਬੜੀ ਨਿਆਰੀ ਹੈ। ਤੁਸੀਂ ਜਾਣਦੇ ਹੋ ਫਿਰ ਤੋਂ ਅਸੀਂ ਸਹਿਜ਼ ਰਾਜਯੋਗ ਸਿੱਖ ਰਹੇ ਹਾਂ। ਕਲਪ ਪਹਿਲੇ ਵੀ ਸੰਗਮ ਤੇ ਹੀ ਸਿਖਾਇਆ ਹੋਵੇਗਾ ਨਾ। ਬਾਪ ਖੁਦ ਕਹਿੰਦੇ ਹਨ -“ਲਾਡਲੇ ਬੱਚਿਓ”, ਮੈਂ ਤੁਸੀਂ ਬੱਚਿਆਂ ਦੇ ਹੀ ਸਮੁੱਖ ਆਉਂਦਾ ਹਾਂ। ਉਹ ਸੁਪ੍ਰੀਮ ਬਾਪ ਵੀ ਹੈ, ਤੇ ਸੁਪ੍ਰੀਮ ਟੀਚਰ ਵੀ ਹੈ। ਨਾਲੇਜ਼ ਦਿੰਦੇ ਹਨ ਹੋਰ ਕੋਈ ਵੀ ਇਸ ਸ੍ਰਿਸ਼ਟੀ ਚੱਕਰ ਦੀ ਨਾਲੇਜ਼ ਦੇ ਨਾ ਸਕੇ। ਇਸ ਸ੍ਰਿਸ਼ਟੀ ਚੱਕਰ ਦੇ ਆਦਿ – ਮੱਧ – ਅੰਤ ਅਤੇ ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਨੂੰ ਕੋਈ ਨਹੀਂ ਜਾਣਦੇ। ਪਰਮਪਿਤਾ ਪਰਮਾਤਮਾ ਸਥਾਪਨਾ ਅਤੇ ਵਿਨਾਸ਼ ਦਾ ਕੰਮ ਕਿਵੇਂ ਕਰਾਉਂਦੇ ਹਨ, ਇਹ ਕੋਈ ਵੀ ਨਹੀਂ ਜਾਣਦੇ। ਤੁਸੀਂ ਬੱਚੇ ਹੁਣ ਜਾਣ ਗਏ ਹੋ। ਮਨੁੱਖ ਤੋਂ ਦੇਵਤਾ ਕੀਤੇ… ਇਹ ਮਹਿਮਾ ਉਹਨਾਂ ਦੀ ਹੈ। ਮੂਤ ਪਲੀਤੀ ਕਪੜ੍ਹ ਧੋਏ …ਹੁਣ ਆਪਣੇ ਨੂੰ ਹਰੇਕ ਪੁੱਛੇ ਕਿ ਅਸੀਂ ਮੂਤ ਪਲੀਤੀ ਹਾਂ ਜਾਂ ਪਵਿੱਤਰ ਹਾਂ? ਅਕਾਲ ਤਖ਼ਤ ਹੈ ਨਾ। ਅਕਾਲਮੂਰਤ ਉਹਨਾਂ ਦਾ ਤਖ਼ਤ ਕਿੱਥੇ ਹੈ? ਉਹ ਤੇ ਜਰੂਰ ਪਰਮਧਾਮ ਮਤਲਬ ਬ੍ਰਹਮ ਮਹਾਤਤ੍ਵ ਹੈ। ਅਸੀਂ ਆਤਮਾਵਾਂ ਵੀ ਉੱਥੇ ਰਹਿੰਦੀਆਂ ਹਾਂ। ਉਹਨਾਂ ਨੂੰ ਵੀ ਅਕਾਲਤਖ਼ਤ ਕਿਹਾ ਜਾਂਦਾ ਹੈ। ਉੱਥੇ ਕੋਈ ਆ ਨਾ ਸਕੇ। ਉਸ ਸਵੀਟ ਹੋਮ ਵਿੱਚ ਅਸੀਂ ਰਹਿੰਦੇ ਹਾਂ, ਬਾਬਾ ਵੀ ਉੱਥੇ ਰਹਿੰਦੇ ਹਨ। ਬਾਕੀ ਉੱਥੇ ਕੋਈ ਤਖ਼ਤ ਅਤੇ ਕੁਰਸੀਆਂ ਆਦਿ ਰਹਿਣ ਲਈ ਨਹੀਂ ਹਨ। ਉੱਥੇ ਤੇ ਅਸ਼ਰੀਰੀ ਹਨ ਨਾ। ਤਾਂ ਸਮਝਾਉਣਾ ਚਾਹੀਦਾ ਹੈ ਕਿ ਸੈਕਿੰਡ ਵਿੱਚ ਜੀਵਨਮੁਕਤੀ ਮਿਲਦੀ ਹੈ ਮਤਲਬ ਲਾਈਕ ਬਣਦੇ ਹਨ।

ਬਾਪ ਕਹਿੰਦੇ ਹਨ ਸ਼ਿਵਬਾਬਾ ਨੂੰ ਯਾਦ ਕਰੋ, ਵਿਸ਼ਨੂੰਪੂਰੀ ਨੂੰ ਯਾਦ ਕਰੋ। ਹੁਣ ਤੁਸੀਂ ਬ੍ਰਹਮਾਪੁਰੀ ਵਿੱਚ ਬੈਠੇ ਹੋ। ਬ੍ਰਹਮਾ ਦੀ ਸੰਤਾਨ ਅਤੇ ਸ਼ਿਵਬਾਬਾ ਦੇ ਬੱਚੇ ਵੀ ਹੋ। ਜੇਕਰ ਆਪਣੇ ਨੂੰ ਭਰਾ – ਭੈਣ ਨਹੀਂ ਸਮਝੋਂਗੇ ਤੇ ਕਾਮ ਵਿਕਾਰ ਵਿੱਚ ਚਲੇ ਜਾਓਗੇ। ਇਹ ਹੈ ਈਸ਼ਵਰੀਏ ਫੈਮਿਲੀ। ਪਹਿਲੇ ਤੁਸੀਂ ਬੈਠੇ ਹੋ, ਦਾਦਾ ਵੀ ਹਨ, ਬਾਬਾ ਵੀ ਹਨ ਅਤੇ ਤੁਸੀਂ ਉਹਨਾਂ ਦੇ ਬੱਚੇ ਹੋ ਤਾਂ ਤੁਸੀਂ ਹੋਏ ਸ਼ਿਵਬਾਬਾ ਦੀ ਬ੍ਰਹਮਾ ਦਵਾਰਾ ਸੰਤਾਨ। ਸ਼ਿਵ ਦੇ ਪੋਤਰੇ ਠਹਿਰੇ। ਫਿਰ ਮਨੁੱਖ ਤਨ ਵਿੱਚ ਹਨ ਤੇ ਭੈਣ -ਭਰਾ ਹੋਏ। ਇਸ ਸਮੇਂ ਤੁਸੀਂ ਬਾਕੀ ਭੈਣ -ਭਰਾ ਪ੍ਰੈਕਟੀਕਲ ਵਿੱਚ ਹੋ। ਇਹ ਬ੍ਰਾਹਮਣਾਂ ਦਾ ਕੁੱਲ ਹੈ। ਇਹ ਬੁੱਧੀ ਨਾਲ ਸਮਝਣ ਦੀ ਗੱਲ ਹੈ। ਜੀਵਨਮੁਕਤੀ ਵੀ ਸੈਕਿੰਡ ਵਿੱਚ ਮਿਲਦੀ ਹੈ। ਬਾਕੀ ਮਰਤਬੇ ਤੇ ਬਹੁਤ ਹਨ। ਉੱਥੇ ਦੁੱਖ ਦੇਣ ਵਾਲੀ ਤੇ ਮਾਇਆ ਤੇ ਹੁੰਦੀ ਨਹੀਂ। ਇਵੇਂ ਨਹੀਂ ਕਿ ਸਤਿਯੁਗ ਤੱਕ ਰਾਵਣ ਨੂੰ ਸਾੜਦੇ ਰਹਿਣਗੇ। ਜੋ ਕਹਿੰਦੇ ਹਨ ਕਿ ਪਰਮਪਰਾ ਨਾਲ ਸਾੜਦੇ ਆਉਂਦੇ ਹਨ, ਇਹ ਅਸੰਭਵ ਹੈ। ਸਵਰਗ ਵਿੱਚ ਅਸੁਰ ਕਿਥੋਂ ਤੋ ਆਏ? ਬਾਪ ਨੇ ਕਿਹਾ ਕਿ ਇਹ ਆਸੁਰੀ ਸੰਪ੍ਰਦਾਈ ਹੈ। ਫਿਰ ਉਹਨਾਂ ਦਾ ਨਾਮ ਰੱਖ ਦਿੱਤਾ ਹੈ ਅਕਾਸੁਰ -ਬਕਾਸੁਰ। ਕਹਿੰਦੇ ਹਨ ਕ੍ਰਿਸ਼ਨ ਨੇ ਗਊਆਂ ਚਰਾਈਆਂ, ਇਹ ਵੀ ਪਾਰ੍ਟ ਚੱਲਿਆ ਹੈ, ਸ਼ਿਵਬਾਬਾ ਦੀਆਂ ਗਾਵਾਂ ਤੁਸੀਂ ਠਹਿਰੇ ਨਾ। ਸ਼ਿਵਬਾਬਾ ਸਭ ਨੂੰ ਗਿਆਨ ਘਾਸ ਖਵਾਉਦੇ ਹਨ। ਘਾਸ ਖਵਾਉਣ ਵਾਲਾ, ਪਰਵਰਿਸ਼ ਕਰਨ ਵਾਲਾ ਉਹ ਹੈ।

ਮਨੁੱਖ ਮੰਦਿਰਾਂ ਵਿੱਚ ਜਾਕੇ ਦੇਵਤਾਵਾਂ ਦੀ ਮਹਿਮਾ ਗਾਉਂਦੇ ਹਨ ਕਿ ਤੁਸੀਂ ਸਰਵਗੁਣ ਸੰਪੰਨ ਅਤੇ ਅਸੀਂ ਨੀਚ ਪਾਪੀ… ਹਾਂ। ਆਪਣੇ ਨੂੰ ਦੇਵਤਾ ਕਹਿ ਨਾ ਸਕਣ, ਹਿੰਦੂ ਕਹਿ ਦਿੰਦੇ ਹਨ। ਅਸਲ ਨਾਮ ਭਾਰਤ ਹੈ। ਗੀਤਾ ਵਿੱਚ ਵੀ ਹੈ ਯਦਾ ਯਦਾਹਿ ਧਰਮਸਯ… ਗੀਤਾ ਵਿੱਚ ਹਿੰਦੂਸਤਾਨ ਤੇ ਨਹੀਂ ਕਿਹਾ ਹੈ। ਇਹ ਹੈ ਭਗਵਾਨੁਵਾਚ। ਭਗਵਾਨ ਇੱਕ ਨਿਰਾਕਾਰ ਹੈ ਜਿਸਨੂੰ ਸਭ ਜਾਣਦੇ ਹਨ। ਸਵਰਗ ਵਿੱਚ ਹਨ ਸਭ ਦੈਵੀ ਗੁਣ ਵਾਲੇ ਮਨੁੱਖ। ਉਹਨਾਂ ਨੂੰ ਹੀ 84 ਜਨਮ ਲੈਣੇ ਹਨ। ਤਾਂ ਜਰੂਰ ਸਵਰਗ ਤੋਂ ਨਰਕ ਵਿੱਚ ਆਉਣਗੇ। ਆਪੇਹੀ ਪੂਜਯ ਆਪੇਹੀ ਪੁਜਾਰੀ। ਉਹਨਾਂ ਦਾ ਵੀ ਅਰਥ ਹੋਵੇਗਾ ਨਾ। ਨੰਬਰਵਨ ਪੂਜਯ ਸ਼੍ਰੀਕ੍ਰਿਸ਼ਨ ਹਨ। ਕਿਸ਼ੋਰ ਅਵਸਥਾ ਨੂੰ ਸਤੋਪ੍ਰਧਾਨ ਕਿਹਾ ਜਾਂਦਾ ਹੈ। ਬਾਪ ਅਵਸਥਾ ਨੂੰ ਸਤੋ, ਯੁਵਾ ਹੈ ਰਜੋ, ਵਰਿਧ ਹੈ ਤਮੋਂ। ਸ੍ਰਿਸ਼ਟੀ ਵੀ ਸਤੋ ਰਜੋ ਤਮੋ ਹੁੰਦੀ ਹੈ। ਕਲਿਯੁਗ ਦੇ ਬਾਦ ਫਿਰ ਸਤਿਯੁਗ ਆਉਣਾ ਚਾਹੀਦਾ ਹੈ। ਬਾਪ ਆਉਂਦੇ ਹੀ ਹਨ ਸੰਗਮ ਤੇ। ਇਹ ਹੈ ਮੋਸਟ ਕਲਿਆਣਕਾਰੀ ਯੁਗ। ਅਜਿਹਾ ਯੁਗ ਕੋਈ ਹੋ ਨਹੀਂ ਸਕਦਾ। ਸਤਿਯੁਗ ਤ੍ਰੇਤਾ, ਉਹਨਾਂ ਨੂੰ ਕਲਿਆਣਕਾਰੀ ਨਹੀਂ ਕਹਾਂਗੇ ਕਿਉਂਕਿ ਦੋ ਕਲਾ ਘੱਟ ਹੋਈ ਤਾਂ ਉਹਨਾਂ ਨੂੰ ਕਲਿਆਣਕਾਰੀ ਕਿਵੇਂ ਕਹਾਂਗੇ? ਫਿਰ ਦਵਾਪਰ ਵਿੱਚ ਆਉਣਗੇ ਤਾਂ ਕਲਾ ਕਮਤੀ ਹੋ ਜਾਏਗੀ। ਤਾਂ ਇਹ ਕਲਿਆਣਕਾਰੀ ਯੁਗ ਨਹੀਂ ਰਿਹਾ। ਕਲਿਆਣਕਾਰੀ ਇਹ ਸੰਗਮਯੁਗ ਹੈ, ਜਦੋਂਕਿ ਬਾਪ ਖਾਸ ਭਾਰਤ ਨੂੰ ਅਤੇ ਆਮ ਸਾਰਿਆਂ ਨੂੰ ਗਤੀ ਸਦਗਤੀ ਦਿੰਦੇ ਹਨ। ਹੁਣ ਤੁਸੀਂ ਸਵਰਗ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਬਾਪ ਕਹਿੰਦੇ ਹਨ ਕਿ ਇਹ ਦੇਵੀ – ਦੇਵਤਾ ਧਰਮ ਹੀ ਸੁੱਖ ਦੇਣ ਵਾਲਾ ਹੈ। ਤੁਸੀਂ ਆਪਣੇ ਧਰਮ ਨੂੰ ਭੁੱਲ ਗਏ ਹੋ ਤਾਂ ਹੀ ਹੋਰ -ਹੋਰ ਧਰਮ ਵਿੱਚ ਘੁਸ ਜਾਂਦੇ ਹੋ। ਅਸਲ ਵਿੱਚ ਤੇ ਤੁਹਾਡਾ ਧਰਮ ਸਭ ਤੋਂ ਉੱਚ ਹੈ। ਹੁਣ ਫਿਰ ਉਹ ਹੀ ਰਾਜਯੋਗ ਸਿੱਖ ਰਹੇ ਹੋ ਤਾਂ ਸ਼੍ਰੀਮਤ ਤੇ ਚਲਣਾ ਪਵੇ। ਬਾਕੀ ਸਭ ਹਨ ਆਸੁਰੀ ਰਾਵਣ ਮਤ ਤੇ। ਸਭ ਵਿੱਚ 5 ਵਿਕਾਰ ਹਨ, ਉਸ ਵਿੱਚ ਵੀ ਪਹਿਲਾ ਹੈ ਅਸ਼ੁੱਧ ਹੰਕਾਰ। ਬਾਪ ਕਹਿੰਦੇ ਹਨ ਦੇਹ – ਹੰਕਾਰ ਛੱਡ ਦੇਹੀ – ਅਭਿਮਾਨੀ ਬਣੋ, ਅਸ਼ਰੀਰੀ ਭਵ। ਤੁਸੀਂ ਮੈਨੂੰ ਬਾਪ ਨੂੰ ਭੁੱਲ ਗਏ ਹੋ। ਇਹ ਵੀ ਭੁੱਲ – ਭੁਲਾਇਆ ਦਾ ਖੇਡ ਹੈ। ਕਈ ਫਿਰ ਕਹਿੰਦੇ ਹਨ ਥੱਲੇ ਡਿੱਗਣਾ ਹੀ ਹੈ ਤੇ ਫਿਰ ਪੁਰਸ਼ਾਰਥ ਕਿਉਂ ਕਰੀਏ? ਅਰੇ ਪੁਰਸ਼ਾਰਥ ਨਹੀਂ ਕਰੋਂਗੇ ਤੇ ਸਵਰਗ ਦੀ ਰਾਜਾਈ ਕਿਵੇਂ ਮਿਲੇਗੀ। ਡਰਾਮੇ ਨੂੰ ਵੀ ਸਮਝਣਾ ਹੈ। ਇਹ ਇੱਕ ਹੀ ਸ੍ਰਿਸ਼ਟੀ ਹੈ, ਜਿਸਦਾ ਚੱਕਰ ਫਿਰਦਾ ਹੈ। ਸਤਿਯੁਗ ਆਦਿ ਸਤ ਹੈ, ਹੈ ਵੀ ਸਤ, ਹੋਸੀ ਵੀ ਸਤ… ਕਹਿੰਦੇ ਵੀ ਹਨ ਵਰਲਡ ਦੀ ਹਿਸਟ੍ਰੀ ਜੋਗ੍ਰਾਫੀ ਰਿਪੀਟ ਹੁੰਦੀ ਹੈ। ਤੇ ਕਦੋਂ ਸ਼ੁਰੂ ਹੋਵੇਗੀ? ਕਿਵੇਂ ਰਿਪੀਟ ਹੋਵੇਗੀ? ਉਸਦੇ ਲਈ ਤੁਸੀਂ ਪੁਰਸ਼ਾਰਥ ਕਰਦੇ ਹੋ। ਬਾਪ ਕਹਿੰਦੇ ਹਨ ਫਿਰ ਤੋਂ ਤੁਹਾਨੂੰ ਰਾਜਯੋਗ ਸਿਖਾਉਣ ਆਇਆ ਹਾਂ। ਤੁਸੀਂ ਵੀ ਸਿੱਖਦੇ ਹੋ। ਰਾਜਾਈ ਸਥਾਪਨ ਹੋਵੇਗੀ। ਯਾਦਵ ਕੌਰਵ ਖ਼ਤਮ ਹੋ ਗਏ ਅਤੇ ਜੈ ਜੈ ਕਾਰ ਹੋ ਗਈ। ਫਿਰ ਮੁਕਤੀ ਅਤੇ ਜੀਵਨਮੁਕਤੀ ਦੇ ਰਸਤੇ ਖੁਲ ਜਾਂਦੇ ਹਨ। ਨਹੀਂ ਤੇ ਉਦੋਂ ਤੱਕ ਰਸਤਾ ਬੰਦ ਰਹਿੰਦਾ ਹੈ। ਜਦੋਂ ਲੜਾਈ ਲੱਗਦੀ ਹੈ ਉਦੋਂ ਹੀ ਗੇਟ ਖੁਲ੍ਹਦਾ ਹੈ। ਬਾਪ ਆਕੇ ਗਾਈਡ ਬਣ ਲੈ ਜਾਂਦੇ ਹਨ। ਲੀਬ੍ਰੇਟਰ ਵੀ ਹਨ। ਮਾਇਆ ਦੇ ਫੰਦੇ ਤੋਂ ਛੁਡਾਉਂਦੇ ਹਨ। ਗੁਰੂਆਂ ਦੀਆਂ ਜੰਜੀਰਾਂ ਵਿੱਚ ਬਹੁਤ ਫ਼ਸੇ ਹੋਏ ਹਨ। ਬਹੁਤ ਡਰਦੇ ਹਨ ਕੀ ਆਗਿਆ ਨਾ ਮੰਨੀ ਤੇ ਕੁਝ ਸ਼ਰਾਪ ਨ ਮਿਲ ਜਾਏ। ਅਰੇ ਆਗਿਆ ਤਾਂ ਤੁਸੀਂ ਮੰਨਦੇ ਹੀ ਕਿੱਥੇ ਹੋ। ਉਹ ਨਿਰਵਿਕਾਰੀ ਪਵਿੱਤਰ ਅਤੇ ਤੁਸੀਂ ਵਿਕਾਰੀ ਅਪਵਿੱਤਰ। ਗੁਰੂ ਵਿੱਚ ਮਨੁੱਖ ਦੀ ਕਿੰਨੀ ਭਾਵਨਾ ਰਹਿੰਦੀ ਹੈ। ਕੀ ਕਰਦੇ ਹਨ, ਕੁਝ ਵੀ ਪਤਾ ਨਹੀਂ ਹੈ। ਭਗਤੀ ਮਾਰਗ ਦਾ ਪ੍ਰਭਾਵ ਹੈ। ਹੁਣ ਤੁਸੀਂ ਸਮਝੁ ਸਿਆਣੇ ਬਣੇ ਹੋ। ਤੁਸੀਂ ਜਾਣਦੇ ਹੋ ਕਿ ਬ੍ਰਹਮਾ, ਵਿਸ਼ਨੂੰ, ਸ਼ੰਕਰ ਹਨ ਸੂਖਸ਼ਮਵਤਨ ਵਾਸੀ। ਉਸ ਵਿੱਚ ਵੀ ਬ੍ਰਹਮਾ ਸੋ ਵਿਸ਼ਨੂੰ ਦਾ ਪਾਰ੍ਟ ਇੱਥੇ ਹੈ। ਸ਼ੰਕਰ ਨੂੰ ਇੱਥੇ ਆਉਣ ਦੀ ਲੋੜ ਨਹੀਂ। ਇਥੇ ਹੈ ਜਗਦੰਬਾ ਜਗਤਪਿਤਾ ਅਤੇ ਤੁਸੀਂ ਬੱਚੇ। ਫਿਰ ਇੰਨੀਆਂ ਭੁਜਾਵਾਂ ਵਾਲੀਆਂ ਦੇਵੀਆਂ ਆਦਿ ਕਿੰਨੀਆਂ ਬੈਠ ਬਨਾਉਂਦੇ ਹਨ, ਅਥਾਹ ਚਿੱਤਰ ਹਨ। ਇਹ ਸਭ ਚਿੱਤਰ ਹਨ ਭਗਤੀ ਮਾਰਗ ਦੇ ਲਈ। ਮਨੁੱਖ ਤੇ ਮਨੁੱਖ ਹੀ ਹਨ। ਰਾਧੇ ਕ੍ਰਿਸ਼ਨ ਆਦਿ ਨੂੰ ਵੀ ਚਾਰ ਭੁਜਾਵਾਂ ਦੇ ਦਿੰਦੇ ਹਨ। ਦੀਪਮਾਲਾ ਵਿੱਚ ਵੀ ਮਹਾਲਕਸ਼ਮੀ ਦੀ ਪੂਜਾ ਕਰਦੇ ਹਨ, ਉਹ ਹਨ ਦੋ ਭੁਜਾ ਲਕਸ਼ਮੀ ਦੀ, ਦੋ ਬਾਹਵਾਂ ਨਾਰਾਇਣ ਦੀਆਂ, ਦੋ ਬਾਹਵਾਂ ਨਾਰਾਇਣ ਦੀਆਂ ਇਸਲਈ ਦੋਵਾਂ ਦੀ ਪੂਜਾ ਹੁੰਦੀ ਹੈ, ਕਮਬਾਂਈਂਡ ਰੂਪ ਵਿੱਚ। ਇਹ ਪ੍ਰਵ੍ਰਿਤੀ ਮਾਰਗ ਹੈ, ਹੋਰ ਕੁਝ ਹੈ ਨਹੀਂ। ਕਾਲੀ ਦੀ ਜੀਭ ਕਿਵੇਂ ਦੀ ਦਿਖਾਉਂਦੇ ਹਨ। ਕ੍ਰਿਸ਼ਨ ਨੂੰ ਵੀ ਕਾਲਾ ਬਣਾ ਦਿੱਤਾ ਹੈ। ਵਾਮ ਮਾਰਗ ਵਿੱਚ ਜਾਣ ਕਾਰਨ ਕਾਲੀ ਹੋ ਜਾਂਦੀ ਹੈ। ਫਿਰ ਗਿਆਨ ਚਿਤਾ ਤੇ ਬੈਠਣ ਨਾਲ ਗੋਰੀ ਹੋ ਜਾਂਦੀ ਹੈ। ਜਗਦੰਬਾ ਅਜਿਹੀ ਮਿੱਠੀ ਮੰਮਾ ਸਭ ਦੀਆਂ ਮਨੋਕਾਮਨਾਵਾਂ ਪੂਰਨ ਕਰਨ ਵਾਲੀ, ਉਸਦੀ ਮੂਰਤੀ ਨੂੰ ਵੀ ਕਾਲਾ ਬਣਾ ਦਿੱਤਾ ਹੈ। ਕਿੰਨੀਆਂ ਦੇਵੀਆਂ ਬਣਾਉਂਦੇ ਹਨ। ਪੂਜਾ ਕਰ ਸਮੁੰਦਰ ਵਿੱਚ ਡੁਬੋ ਦਿੰਦੇ ਹਨ। ਤਾਂ ਇਹ ਗੁੱਡੀਆਂ ਦੀ ਪੂਜਾ ਹੋਈ ਨਾ। ਬਾਬਾ ਕਹਿੰਦੇ ਹਨ ਇਹ ਸਭ ਡਰਾਮੇ ਵਿੱਚ ਨੂੰਧਿਆ ਹੋਇਆ ਹੈ, ਫਿਰ ਵੀ ਹੋਵੇਗਾ। ਭਗਤੀ ਮਾਰਗ ਦਾ ਬੜਾ ਪੇਸ਼ਗੀਰ (ਵਿਸਤਾਰ)) ਹੈ। ਕਿੰਨੇ ਮੰਦਿਰ, ਕਿੰਨੇ ਚਿੱਤਰ, ਸ਼ਾਸ਼ਤਰ ਆਦਿ ਹਨ। ਗੱਲ ਨਾ ਪੁੱਛੋ। ਵੇਸਟ ਆਫ਼ ਟਾਇਮ… ਵੇਸਟ ਆਫ਼ ਮਨੀ… ਮਨੁੱਖ ਬਿਲਕੁਲ ਇਸ ਸਮੇਂ ਤੁੱਛ ਬੁੱਧੀ ਹਨ। ਕੌਡੀ ਮਿਸਲ ਬਣ ਜਾਂਦੇ ਹਨ। ਬਾਪ ਕਹਿੰਦੇ ਹਨ ਹੁਣ ਭਗਤੀਮਾਰਗ ਦੇ ਧੱਕੇ ਬਹੁਤ ਖਾਦੇ। ਹੁਣ ਬਾਪ ਤੁਹਾਨੂੰ ਇਹਨਾਂ ਝੰਝਟਾਂ ਤੋਂ ਛੁੱਡਾ ਦਿੰਦੇ ਹਨ। ਸਿਰਫ਼ ਬਾਪ ਅਤੇ ਵਰਸੇ ਨੂੰ ਯਾਦ ਕਰੋ ਅਤੇ ਪਵਿੱਤਰ ਵੀ ਜਰੂਰ ਬਣਨਾ ਪਵੇ। ਪਰਹੇਜ ਵੀ ਰੱਖਣਾ ਪਵੇ। ਨਹੀਂ ਤੇ ਜਿਵੇਂ ਅੰਨ ਉਵੇਂ ਮਨ ਹੋ ਜਾਂਦਾ ਹੈ। ਸੰਨਿਆਸੀਆਂ ਨੂੰ ਵੀ ਗ੍ਰਹਿਸਤੀਆਂ ਦੇ ਕੋਲ ਜਨਮ ਲੈਣਾ ਪੈਦਾ ਹੈ। ਉਹ ਹੈ ਰਜੋਪ੍ਰਧਾਨ ਸੰਨਿਆਸ। ਇਹ ਹੈ ਸਤੋਪ੍ਰਧਾਨ ਸੰਨਿਆਸ। ਤੁਸੀਂ ਪੁਰਾਣੀ ਦੁਨੀਆਂ ਤੋਂ ਸੰਨਿਆਸ ਕਰਦੇ ਹੋ। ਉਸ ਸੰਨਿਆਸ ਵਿੱਚ ਵੀ ਕਿੰਨਾ ਬੱਲ ਹੈ। ਪ੍ਰੈਜ਼ੀਡੈਂਟ ਵੀ ਗੁਰੂਆਂ ਦੇ ਅੱਗੇ ਮੱਥਾ ਟੇਕਦੇ ਹਨ। ਭਾਰਤ ਪਵਿੱਤਰ ਸੀ। ਉਸਦੀ ਮਹਿਮਾ ਗਾਈ ਜਾਂਦੀ ਹੈ। ਭਾਰਤਵਾਸੀ ਸਰਵਗੁਣ ਸੰਪੰਨ ਸਨ। ਹੁਣ ਤੇ ਸੰਪੂਰਨ ਵਿਕਾਰੀ ਹਨ। ਦੇਵਤਾਵਾਂ ਦੇ ਮੰਦਿਰ ਵਿੱਚ ਜਾਂਦੇ ਹਨ ਤਾਂ ਜਰੂਰ ਉਸ ਧਰਮ ਦੇ ਹੋਣਗੇ। ਗੁਰੁਨਾਨਕ ਦੇ ਮੰਦਿਰ ਵਿੱਚ ਜਾਂਦੇ ਤਾਂ ਜਰੂਰ ਸਿੱਖ ਧਰਮ ਦੇ ਹੋਣਗੇ ਨਾ। ਪਰ ਇਹ ਸਭ ਆਪਣੇ ਨੂੰ ਦੇਵਤਾ ਧਰਮ ਦੇ ਕਹਿਲਾ ਨਹੀਂ ਸਕਦੇ ਕਿਉਂਕਿ ਪਵਿੱਤਰ ਨਹੀਂ ਹਨ।

ਹੁਣ ਬਾਪ ਕਹਿੰਦੇ ਹਨ ਫਿਰ ਤੋਂ ਮੈਂ ਸ਼ਿਵਾਲਾ ਬਣਾਉਣ ਆਇਆ ਹਾਂ। ਸਵਰਗ ਵਿੱਚ ਸਿਰਫ ਦੇਵੀ – ਦੇਵਤਾ ਹੀ ਰਹਿੰਦੇ ਸਨ। ਇਹ ਗਿਆਨ ਫਿਰ ਪ੍ਰਾਯ ਲੋਪ ਹੋ ਜਾਂਦਾ ਹੈ। ਗੀਤਾ ਰਾਮਾਇਣ ਆਦਿ ਸਭ ਖ਼ਤਮ ਹੋਣੇ ਹਨ। ਡਰਾਮਾ ਅਨੁਸਾਰ ਫਿਰ ਆਪਣੇ ਸਮੇਂ ਤੇ ਨਿਕਲਣਗੇ। ਕਿੰਨੀਆਂ ਸਮਝਣ ਦੀਆਂ ਗੱਲਾਂ ਹਨ। ਇਹ ਪਾਠਸ਼ਾਲਾ ਹੀ ਹੈ ਮਨੁੱਖ ਤੋਂ ਦੇਵਤਾ ਬਣਨ ਦੀ। ਪਰ ਮਨੁੱਖ, ਮਨੁੱਖ ਦੀ ਸਦਗਤੀ ਕਦਾਚਿੱਤ ਕਰ ਨਹੀਂ ਸਕਦੇ। ਅਲਪਕਾਲ ਦਾ ਸੁਖ ਤੇ ਸਭ ਇੱਕ ਦੋ ਨੂੰ ਦਿੰਦੇ ਰਹਿੰਦੇ ਹਨ। ਇੱਥੇ ਹੈ ਅਲਪਕਾਲ ਦਾ ਸੁੱਖ, ਬਾਕੀ ਦੁੱਖ ਹੀ ਦੁੱਖ ਹੈ। ਸਤਿਯੁਗ ਵਿੱਚ ਦੁੱਖ ਦਾ ਨਾਮ ਹੀ ਨਹੀਂ। ਨਾਮ ਹੀ ਹੈ ਸਵਰਗ, ਸੁਖਧਾਮ। ਸਵਰਗ ਦਾ ਕਿੰਨਾ ਨਾਮ ਬਾਲਾ ਹੈ। ਬਾਪ ਕਹਿੰਦੇ ਹਨ ਕਿ ਭਾਵੇਂ ਗ੍ਰਹਿਸਤ ਵਿਵਹਾਰ ਵਿੱਚ ਰਹੋ, ਪਰ ਇਸ ਅੰਤਿਮ ਜਨਮ ਬਾਪ ਨਾਲ ਪ੍ਰਤਿਗਿਆ ਕਰਨੀ ਹੈ ਕਿ ਬਾਬਾ ਮੈਂ ਤੁਹਾਡਾ ਬੱਚਾ ਹਾਂ। ਇਹ ਅੰਤਿਮ ਜਨਮ ਜਰੂਰ ਪਵਿੱਤਰ ਬਣ, ਪਵਿੱਤਰ ਦੁਨੀਆਂ ਦਾ ਵਰਸਾ ਲਵਾਂਗਾ। ਬਾਪ ਨੂੰ ਯਾਦ ਕਰਨਾ ਬਹੁਤ ਸਹਿਜ ਹੈ।ਅੱਛਾ

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਦੇਹ – ਹੰਕਾਰ ਨੂੰ ਛੱਡ ਦੇਹੀ – ਅਭਿਮਾਨੀ ਬਣਨਾ ਹੈ। ਅਸ਼ੀਰੀਰੀ ਬਣਨ ਦਾ ਅਭਿਆਸ ਕਰਨਾ ਹੈ।

2. ਡਰਾਮੇ ਨੂੰ ਪੂਰੀ ਤਰ੍ਹਾਂ ਸਮਝ ਕੇ ਪੁਰਸ਼ਾਰਥ ਕਰਨਾ ਹੈ। ਡਰਾਮੇ ਵਿੱਚ ਹੋਵੇਗਾ ਤੇ ਕਰਾਂਗੇ, ਅਜਿਹਾ ਸੋਚ ਕੇ ਪੁਰਸ਼ਾਰਥ ਹੀਣ ਨਹੀਂ ਬਣਨਾ ਹੈ।

ਵਰਦਾਨ:-

ਸੰਗਮਯੁਗ ਛੋਟਾ ਜਿਹਾ ਯੁਗ ਹੈ, ਇਸ ਯੁਗ ਵਿੱਚ ਹੀ ਬਾਪ ਦੇ ਸਾਥ ਦਾ ਅਨੁਭਵ ਹੁੰਦਾ ਹੈ। ਸੰਗਮ ਦਾ ਸਮੇਂ ਅਤੇ ਇਹ ਜੀਵਨ ਦੋਂਵੇ ਹੀ ਹੀਰੇ ਤੁਲ੍ਯ ਹਨ। ਤਾਂ ਐਨਾ ਮਹੱਤਵ ਜਾਣਦੇ ਹੋਏ ਇੱਕ ਸੈਕਿੰਡ ਵੀ ਸਾਥ ਨਹੀਂ ਛੱਡਣਾ। ਸੈਕਿੰਡ ਗਿਆ ਤੇ ਸੈਕਿੰਡ ਨਹੀਂ ਪਰ ਬਹੁਤ ਕੁਝ ਗਿਆ। ਸਾਰੇ ਕਲਪ ਦੀ ਸ੍ਰੇਸ਼ਠ ਪ੍ਰਾਲਬੱਧ ਜਮਾ ਕਰਨ ਦਾ ਇਹ ਯੁਗ ਹੈ, ਜੇਕਰ ਇਸ ਯੁਗ ਦੇ ਮਹੱਤਵ ਨੂੰ ਵੀ ਯਾਦ ਰੱਖੋ ਤੇ ਤੀਵਰ ਪੁਰਸ਼ਾਰਥ ਦਵਾਰਾ ਰਾਜ ਅਧਿਕਾਰ ਪ੍ਰਾਪਤ ਕਰ ਲਵੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top