16 June 2021 PUNJABI Murli Today | Brahma Kumaris

Read and Listen BK Murli Of 16 June 2021 in Punjabi Murli Today | Daily Murli Online

15 June 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਡੇ ਕੋਲ ਅਵਿਨਾਸ਼ੀ ਗਿਆਨ ਰਤਨਾਂ ਦਾ ਅਥਾਹ ਖਜਾਨਾ ਹੈ, ਤੁਸੀਂ ਉਸ ਦਾ ਦਾਨ ਕਰੋ, ਤੁਹਾਡੇ ਦਰ ਤੋਂ ਕੋਈ ਵੀ ਵਾਪਿਸ ਨਹੀਂ ਜਾਣਾ ਚਾਹੀਦਾ ਹੈ"

ਪ੍ਰਸ਼ਨ: -

ਸਰਵ ਸੰਬੰਧਾਂ ਦੀ ਸੈਕਰੀਨ ਬਾਪ ਆਪਣੇ ਬੱਚਿਆਂ ਨੂੰ ਕਿਹੜੀ ਸ਼੍ਰੀਮਤ ਦਿੰਦੇ ਹਨ?

ਉੱਤਰ:-

 ਮਿੱਠੇ ਬੱਚੇ – ਆਪਣਾ ਬੁੱਧੀ ਯੋਗ ਸਭ ਤਰਫ ਤੋਂ ਹਟਾਏ ਇੱਕ ਮੈਨੂੰ ਯਾਦ ਕਰਦੇ ਰਹੋ। ਦੁਨੀਆਂ ਦੀ ਕੋਈ ਵੀ ਚੀਜ਼ ਮਿੱਤਰ ਸੰਬੰਧੀ ਆਦਿ ਯਾਦ ਨਾ ਆਉਣ ਕਿਓਂਕਿ ਇਸ ਸਮੇਂ ਸਭ ਦੁੱਖ ਦੇਣ ਵਾਲੇ ਹਨ। ਵਿਸ਼ਵ ਦਾ ਮਾਲਿਕ ਬਣਨਾ ਹੈ ਤਾਂ ਜਰੂਰ 63 ਜਨਮਾਂ ਦਾ ਹਿਸਾਬ – ਕਿਤਾਬ ਚੁਕਤੂ ਕਰਨ ਦੀ ਮਿਹਨਤ ਕਰਨੀ ਪਵੇ। ਸਭ ਕੁਝ ਭੁੱਲ ਅਸ਼ਰੀਰੀ ਬਣੋ ਤਾਂ ਹਿਸਾਬ – ਕਿਤਾਬ ਚੁਕਤੂ ਹੋਵੇ। ਮੈਂ ਸਰਵ ਸੰਬੰਧਾਂ ਦੀ ਸਕਰੀਨ ਹਾਂ।

ਓਮ ਸ਼ਾਂਤੀ ਬਾਪਦਾਦਾ ਬੱਚਿਆਂ ਤੋਂ ਪੁੱਛਦੇ ਹਨ ਕਿ ਕਿਸ ਦੀ ਯਾਦ ਵਿੱਚ ਬੈਠੇ ਹੋ? (ਸ਼ਿਵਬਾਬਾ ਦੀ) ਬੁਲੰਦ ਅਵਾਜ ਵਿੱਚ ਕਹਿਣਾ ਚਾਹੀਦਾ ਹੈ – ਸ਼ਿਵਬਾਬਾ ਦੀ ਯਾਦ ਵਿੱਚ ਬੈਠੇ ਹਾਂ। ਤੁਸੀਂ ਬੱਚੇ ਮਤਲਬ ਆਤਮਾਵਾਂ ਦਾ ਕਨੈਕਸ਼ਨ ਹੈ ਸ਼ਿਵਬਾਬਾ ਨਾਲ। ਤੁਸੀਂ ਸ਼ਿਵਬਾਬਾ ਦੇ ਬਣਦੇ ਹੋ ਇਨ੍ਹਾਂ ਦਵਾਰਾ, ਕਿਓਂਕਿ ਸ਼ਿਵਬਾਬਾ ਇਨ੍ਹਾਂ ਦੇ ਦਵਾਰਾ ਹੀ ਮਿਲਦੇ ਹਨ। ਇਹ ਵਿੱਚ ਦਲਾਲ ਵੀ ਕਿਹਾ ਜਾਂਦਾ ਹੈ। ਤੁਹਾਡਾ ਦਲਾਲ ਨਾਲ ਕੋਈ ਕਨੈਕਸ਼ਨ ਨਹੀਂ ਹੈ। ਇਹ ਤਾਂ ਸਿਰਫ ਵਿੱਚ ਮਾਰਫ਼ਤ ਹੈ। ਲੈਣ – ਦੇਣ ਦਾ ਸਭ ਦਾ ਹਿਸਾਬ – ਕਿਤਾਬ ਬਾਪ ਨਾਲ ਹੋਣਾ ਹੈ, ਇਨ੍ਹਾਂ ਨਾਲ ਨਹੀਂ। ਇਨ੍ਹਾਂ ਦਾ ਵੀ ਲੈਣ – ਦੇਣ ਬਾਪ ਨਾਲ ਹੈ। ਇਹ ਵੀ ਉਸ ਬਾਪ ਨੂੰ ਕਹਿੰਦੇ ਹਨ – ਬਾਬਾ ਮੇਰਾ ਸਭ ਕੁਝ ਤੁਹਾਡਾ ਹੈ। ਤੁਹਾਨੂੰ ਵੀ ਇੱਕ ਤਾਂ ਨਿਸ਼ਚਾ ਇਹ ਹੈ ਕਿ ਅਸੀਂ ਆਤਮਾ ਹਾਂ ਅਤੇ ਦੂਜਾ ਇਹ ਵੀ ਨਿਸ਼ਚਾ ਹੈ ਕਿ ਅਸੀਂ ਆਤਮਾਵਾਂ ਹੁਣ ਪਰਮਪਿਤਾ ਪਰਮਾਤਮਾ ਤੋਂ ਵਰਸਾ ਲੈ ਰਹੇ ਹਾਂ। ਮਨਸਾ – ਵਾਚਾ – ਕਰਮਨਾ, ਤਨ – ਮਨ – ਧਨ ਨਾਲ ਅਸੀਂ ਸ਼ਿਵਬਾਬਾ ਦੇ ਮਦਦਗਾਰ ਬਣਦੇ ਹਾਂ। ਇਹ ਸਭ ਕੁਝ ਸ਼ਿਵਬਾਬਾ ਨੂੰ ਅਰਪਣ ਕੀਤਾ ਹੋਇਆ ਹੈ। ਫਿਰ ਸ਼ਿਵਬਾਬਾ ਡਾਇਰੈਕਸ਼ਨ ਦਿੰਦੇ ਹਨ – ਇਵੇਂ – ਇਵੇਂ ਇਹ ਕਰੋ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਸ਼੍ਰੀਮਤ। ਬਾਪ ਆਪ ਕਹਿੰਦੇ ਹਨ ਮੈਂ ਇਸ ਪੁਰਾਣੇ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਵੀ ਪਤਿਤ ਤੋਂ ਪਾਵਨ ਬਣ ਰਹੇ ਹਨ। ਇਹ ਕਿਸ ਨੇ ਕਿਹਾ ਹੈ? ਸ਼ਿਵਬਾਬਾ ਨੇ। ਇਹ ਵੀ ਪਾਵਨ ਬਣ ਰਹੇ ਹਨ। ਇਨ੍ਹਾਂ ਦਾ ਵੀ ਮੇਰੇ ਨਾਲ ਹਿਸਾਬ – ਕਿਤਾਬ ਹੈ। ਇਨ੍ਹਾਂ ਦੇ ਨਾਲ ਇਸੇ ਦਾ ਹਿਸਾਬ – ਕਿਤਾਬ ਨਹੀਂ। ਤੁਸੀਂ ਚਿੱਠੀ ਲਿਖਦੇ ਹੋ – ਸ਼ਿਵਬਾਬਾ ਕੇਯਰ ਆਫ ਬ੍ਰਹਮਾ। ਪਰ ਮਾਇਆ ਇਵੇਂ ਦੀ ਹੈ ਜੋ ਨਿਰੰਤਰ ਯਾਦ ਕਰਨ ਨਹੀਂ ਦਿੰਦੀ ਹੈ। ਬੁੱਧੀਯੋਗ ਘੜੀ – ਘੜੀ ਤੋੜ ਦਿੰਦੀ ਹੈ। ਜੇਕਰ ਇਹ ਹੀ ਪੱਕਾ ਪੁਰਸ਼ਾਰਥ ਕਰੋਂਗੇ ਤਾਂ ਫਿਰ ਦੂਜਾ ਸਭ ਕੁਝ ਭੁੱਲ ਜਾਵੇਗਾ। ਸ਼ਰੀਰ ਵੀ ਭੁੱਲ ਜਾਵੇਗਾ। ਇਹ ਸ਼ਰੀਰ ਹੋਵੇਗਾ ਪਰ ਆਤਮਾ ਨੂੰ ਇਨ੍ਹਾਂ ਸਭ ਚੀਜ਼ਾਂ ਤੋਂ ਨਫਰਤ ਹੋਵੇਗੀ। ਇਹ ਅਵਸਥਾ ਜਮਾਉਣ ਦੀ ਪ੍ਰੈਕਟਿਸ ਕਰਨੀ ਹੁੰਦੀ ਹੈ। ਅੰਤ ਵਿੱਚ ਸਾਨੂੰ ਆਪਣਾ ਸ਼ਰੀਰ ਵੀ ਯਾਦ ਨਾ ਪਵੇ। ਬਾਪ ਕਹਿੰਦੇ ਹਨ – ਆਪਣੇ ਨੂੰ ਅਸ਼ਰੀਰੀ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਮੈਂ ਹਮੇਸ਼ਾ ਅਸ਼ਰੀਰੀ ਹਾਂ, ਤੁਸੀਂ ਵੀ ਅਸ਼ਰੀਰੀ ਸੀ। ਫਿਰ ਤੁਸੀਂ ਪਾਰ੍ਟ ਵਜਾਇਆ। ਹੁਣ ਫਿਰ ਤੁਹਾਨੂੰ ਪਾਰ੍ਟ ਵਜਾਉਣਾ ਹੈ, ਇਹ ਮਿਹਨਤ ਹੈ। ਵਿਸ਼ਵ ਦਾ ਮਾਲਿਕ ਬਣਨਾ ਕੋਈ ਘੱਟ ਗੱਲ ਹੈ ਕੀ। ਮਨੁੱਖ ਹੀ ਵਿਸ਼ਵ ਦਾ ਮਾਲਿਕ ਬਣ ਸਕਦਾ ਹੈ। ਇਹ ਦੇਵਤਾ ਵੀ ਮਨੁੱਖ ਹੈ ਪਰ ਇਨ੍ਹਾਂ ਨੂੰ ਦੈਵੀਗੁਣ ਵਾਲੇ ਦੇਵਤਾ ਕਿਹਾ ਜਾਂਦਾ ਹੈ। ਲਕਸ਼ਮੀ – ਨਾਰਾਇਣ ਵਿਸ਼ਵ ਦੇ ਮਾਲਿਕ ਸਨ, ਇਨ੍ਹਾਂ ਨੂੰ ਆਪਣੇ ਬੱਚੇ ਹੋਣਗੇ। ਉਹ ਹੀ ਉਨ੍ਹਾਂ ਨੂੰ ਮਾਂ – ਬਾਪ ਮੰਨਣਗੇ। ਪਰ ਅਜਕਲ ਮਨੁੱਖ ਅੰਧਸ਼ਰਧਾ ਵਿੱਚ ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਤਵਮੇਵ ਮਾਤਾਸ਼ ਪਿਤਾ…ਕਹਿੰਦੇ ਹਨ। ਅਸਲ ਵਿੱਚ ਇਹ ਮਹਿਮਾ ਹੈ ਸ਼ਿਵਬਾਬਾ ਦੀ। ਦੇਵਤਾਵਾਂ ਦੀ ਮਹਿਮਾ ਗਾਉਂਦੇ ਹਨ ਆਪ ਸਰਵਗੁਣ ਸੰਪੰਨ… ਪਰ ਉਨ੍ਹਾਂ ਦੀ ਪੂਜਾ ਕਿਓਂ ਕਰਦੇ ਹਨ, ਇਹ ਕਿਸੇ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਇਵੇਂ ਮਹਿਮਾ ਨਹੀਂ ਗਾਓਗੇ ਕਿ ਤੁਸੀਂ ਮਾਤ – ਪਿਤਾ… ਹਾਂ ਤੁਸੀਂ ਜਾਣਦੇ ਹੋ ਸ਼ਿਵਬਾਬਾ ਉਹ ਨਿਰਾਕਾਰ ਪਰਮਪਿਤਾ ਪਰਮਾਤਮਾ ਹੈ। ਉਨ੍ਹਾਂ ਤੋਂ ਹੀ ਸੁੱਖ ਘਨੇਰੇ ਮਿਲਦੇ ਹਨ। ਬਾਕੀ ਜੋ ਵੀ ਸੰਬੰਧੀ ਆਦਿ ਹਨ ਉਨ੍ਹਾਂ ਤੋਂ ਦੁੱਖ ਹੀ ਮਿਲਦਾ ਹੈ। ਇਹ ਤਾਂ ਇੱਕ ਸੈਕਰੀਨ ਹੈ, ਜਿਸ ਤੋਂ ਸਰਵ ਸੰਬੰਧ ਦੀ ਰਸਨਾ ਮਿਲਦੀ ਹੈ ਇਸਲਈ ਬਾਪ ਕਹਿੰਦੇ ਹਨ ਮਾਮਾ, ਕਾਕਾ, ਚਾਚਾ ਆਦਿ ਸਭ ਤੋਂ ਬੁੱਧੀਯੋਗ ਹਟਾਓ ਮਾਮੇਕਮ ਯਾਦ ਕਰੋ। ਤੁਸੀਂ ਗਾਉਂਦੇ ਵੀ ਹੋ ਦੁੱਖ ਹਰਤਾ ਸੁੱਖ ਕਰਤਾ… ਸਰਵ ਦਾ ਸਦਗਤੀ ਦਾਤਾ ਇੱਕ ਹੀ ਹੈ, ਉਹ ਹੀ ਸਾਡਾ ਸਭ ਕੁਝ ਹੈ। ਲੌਕਿਕ ਬਾਪ ਤੋਂ ਵੀ ਦੁੱਖ ਮਿਲਦਾ ਹੈ। ਬਾਕੀ ਟੀਚਰ ਹੈ ਜੋ ਕਿਸੇ ਨੂੰ ਦੁੱਖ ਨਹੀਂ ਦਿੰਦੇ ਹਨ। ਟੀਚਰ ਕੋਲ ਜਾਕੇ ਪੜ੍ਹਨ ਨਾਲ ਤੁਸੀਂ ਸ਼ਰੀਰ ਨਿਰਵਾਹ ਕਰਦੇ ਹੋ। ਹੁਨਰ ਸਿਖਾਉਣ ਵਾਲੇ ਵੀ ਹੁੰਦੇ ਹਨ। ਉਹ ਸਭ ਅਲਪਕਾਲ ਦੇ ਲਈ ਟੀਚਿੰਗ ਕਰਦੇ ਹਨ। ਭਗਤੀ ਵਿੱਚ ਵੀ ਮਹਿਮਾ ਇੱਕ ਰਾਮ ਅਥਵਾ ਪਰਮਪਿਤਾ ਪਰਮਾਤਮਾ ਦੀ ਹੀ ਕਰਦੇ ਹਨ, ਉਨ੍ਹਾਂ ਨੂੰ ਹੀ ਯਾਦ ਕਰਦੇ ਹਨ। ਅਸਲ ਵਿੱਚ ਭਗਤੀ ਵੀ ਇੱਕ ਦੀ ਹੀ ਕਰਨੀ ਹੈ। ਉਹ ਇੱਕ ਹੀ ਤੁਹਾਨੂੰ ਪੂਜੀਏ ਬਣਾਉਂਦੇ ਹਨ। ਤੁਸੀਂ ਪਹਿਲੇ – ਪਹਿਲੇ ਇੱਕ ਸ਼ਿਵਬਾਬਾ ਦੀ ਪੂਜਾ ਕਰਦੇ ਹੋ। ਉਨ੍ਹਾਂ ਨੂੰ ਸਤੋਪ੍ਰਧਾਨ ਭਗਤੀ ਕਿਹਾ ਜਾਂਦਾ ਹੈ। ਫਿਰ ਆਤਮਾ ਵੀ ਸਤੋਪ੍ਰਧਾਨ ਤੋਂ ਸਤੋ ਰਜੋ ਤਮੋ ਬਣਦੀ ਹੈ। ਤੁਸੀਂ ਸਮਝਦੇ ਹੋ ਅਸੀਂ ਪੁਜਾਰੀ ਬਣਦੇ ਹਾਂ। ਤੁਸੀਂ ਪਹਿਲੇ ਇੱਕ ਸ਼ਿਵ ਦੀ ਹੀ ਪੂਜਾ ਕਰਦੇ ਹੋ ਫਿਰ ਕਲਾਵਾਂ ਘਟਦੀਆਂ ਜਾਂਦੀਆਂ ਹਨ। ਭਗਤੀ ਵੀ ਸਤੋਪ੍ਰਧਾਨ ਤੋਂ, ਸਤੋ ਰਜੋ ਤਮੋ ਬਣ ਜਾਂਦੀ ਹੈ। ਸਾਰਾ ਡਰਾਮਾ ਤੁਹਾਡੇ ਉੱਪਰ ਹੀ ਬਣਿਆ ਹੋਇਆ ਹੈ। ਆਪ ਹੀ ਪੂਜੀਯ ਆਪ ਹੀ ਪੁਜਾਰੀ, ਜੋ 84 ਜਨਮ ਪੂਰੇ ਲੈਂਦੇ ਹੋ, ਉਨ੍ਹਾਂ ਦੀ ਕਹਾਣੀ ਹੈ। ਉਨ੍ਹਾਂ ਨੂੰ ਹੀ ਬਾਪ ਬੈਠ ਦੱਸਦੇ ਹਨ – ਤੁਹਾਨੂੰ 84 ਜਨਮ ਕਿਵੇਂ ਲੈਣੇ ਹਨ। ਹਿਸਾਬ ਹੀ ਉਨ੍ਹਾਂ ਦਾ ਹੈ। ਜੋ ਪਹਿਲੇ – ਪਹਿਲੇ ਪੂਜੀਯ ਦੇਵੀ – ਦੇਵਤਾ ਬਣਦੇ ਹਨ। ਬਾਪ ਕਹਿੰਦੇ ਹਨ – ਮੈਂ ਕਲਪ – ਕਲਪ ਆਕੇ ਤੁਹਾਨੂੰ ਪੜ੍ਹਾਉਂਦਾ ਹਾਂ ਅਤੇ ਦੇਵੀ – ਦੇਵਤਾ ਧਰਮ ਦੀ ਸਥਾਪਨਾ ਕਰਦਾ ਹਾਂ, ਰਾਜਯੋਗ ਸਿਖਾਉਂਦਾ ਹਾਂ। ਗੀਤ ਵਿੱਚ ਭੁੱਲ ਨਾਲ ਕ੍ਰਿਸ਼ਨ ਭਗਵਾਨੁਵਾਚ ਲਿੱਖ ਦਿੱਤਾ ਹੈ। ਭਗਵਾਨ ਤਾਂ ਇੱਕ ਹੀ ਹੁੰਦਾ ਹੈ। ਉਹ ਤਾਂ ਕਹਿੰਦੇ ਹਨ ਠੀਕਰ ਭਿੱਤਰ, ਕਣ – ਕਣ ਵਿੱਚ ਪਰਮਾਤਮਾ ਹੈ। ਪਰ ਇਵੇਂ ਤਾਂ ਹੋ ਨਹੀਂ ਸਕਦਾ। ਭਗਵਾਨ ਦੀ ਤਾਂ ਮਹਿਮਾ ਅਪ੍ਰਮਾਪਰ ਹੈ। ਕਹਿੰਦੇ ਹਨ – ਹੇ ਬਾਬਾ ਤੁਹਾਡੀ ਗਤਿ ਮਤਿ ਨਿਆਰੀ ਮਤਲਬ ਤੁਹਾਡੀ ਜੋ ਸ਼੍ਰੀਮਤ ਮਿਲਦੀ ਹੈ, ਉਹ ਸਭ ਤੋਂ ਨਿਆਰੀ ਹੈ। ਬਾਪ ਨੂੰ ਕਹਿੰਦੇ ਹੀ ਹਨ ਗਤੀ – ਸਦਗਤੀ ਦਾਤਾ ਪਰਮਪਿਤਾ ਪਰਮਾਤਮਾ, ਤਾਂ ਬੁੱਧੀ ਉੱਪਰ ਵਿੱਚ ਜਾਂਦੀ ਹੈ। ਦੁੱਖ ਦੇ ਟਾਈਮ ਉਨ੍ਹਾਂ ਦੀ ਹੀ ਯਾਦ ਆਉਂਦੀ ਹੈ। ਜੇ ਰਾਮ – ਸੀਤਾ ਬੁੱਧੀ ਵਿੱਚ ਹੋਣ ਫਿਰ ਤਾਂ ਸਾਰਾ ਰਾਮਾਇਣ ਬੁੱਧੀ ਵਿੱਚ ਆ ਜਾਵੇ। ਤੁਸੀਂ ਤਾਂ ਪੁਕਾਰਦੇ ਹੀ ਹੋ, ਉਸ ਇੱਕ ਬਾਪ ਨੂੰ। ਸਿਵਾਏ ਇੱਕ ਬਾਪ ਦੇ ਕੋਈ ਵੀ ਸਾਕਾਰੀ ਮਨੁੱਖ ਅਤੇ ਆਕਾਰੀ ਦੇਵਤਾ ਨਾਲ ਬੁੱਧੀ ਨਹੀਂ ਲਗਾਉਣੀ ਹੈ। ਪਤਿਤ – ਪਾਵਨ ਹੈ ਹੀ ਇੱਕ ਬਾਪ। ਕੋਈ ਵੀ ਸਤਿਸੰਗ ਵਿੱਚ ਜਾਕੇ ਇਹ ਹੀ ਗਾਉਂਦੇ ਹਨ – ਪਤਿਤ ਪਾਵਨ ਸੀਤਾਰਾਮ, ਅਰਥ ਕੁਝ ਨਹੀਂ। ਇਹ ਸਭ ਹੈ -ਭਗਤੀ ਮਾਰਗ ਦਾ ਗਾਇਨ। ਸਭ ਰਾਵਣ ਦੀ ਜੇਲ੍ਹ ਵਿੱਚ ਹਨ। ਭਗਤੀ ਮਾਰਗ ਵਿੱਚ ਬਹੁਤ ਭਟਕਦੇ ਹਨ। ਇੱਥੇ ਭਟਕਣ ਦੀ ਕੋਈ ਗੱਲ ਨਹੀਂ । ਬਾਪ ਸਮਝਾਉਂਦੇ ਹਨ, ਬੱਚਿਆਂ ਨੂੰ ਪੁਆਇੰਟਸ ਬੁੱਧੀ ਵਿੱਚ ਚੰਗੀ ਰੀਤੀ ਧਾਰਨ ਕਰਨੀ ਹੈ, ਪੜ੍ਹਾਈ ਰੈਗੂਲਰ ਕਰਨੀ ਹੈ। ਜੇਕਰ ਕੋਈ ਕਾਰਨ ਤੋਂ ਸਵੇਰੇ ਨਹੀਂ ਆ ਸਕਦੇ ਤਾਂ ਦੁਪਹਿਰ ਨੂੰ ਆ ਜਾਣਾ ਚਾਹੀਦਾ ਹੈ। ਕਿਸੇ ਨੂੰ ਤੰਗ ਵੀ ਨਹੀਂ ਕਰਨਾ ਹੈ। ਸਾਰਾ ਦਿਨ ਪਿਆ ਹੈ। ਕੋਈ ਵੀ ਸਮੇਂ ਜਾਕੇ ਪੜ੍ਹਨਾ ਹੈ। ਇਹ ਬੱਚੀਆਂ ਸਵੇਰੇ ਤੋਂ ਲੈਕੇ ਸ਼ਾਮ ਤਕ ਸਰਵਿਸ ਤੇ ਹਨ। ਸਾਰਾ ਦਿਨ ਸਰਵਿਸ ਸਟੇਸ਼ਨ ਖੁੱਲੇ ਹੋਏ ਹਨ। ਕੋਈ ਵੀ ਆਵੇ, ਉਨ੍ਹਾਂ ਨੂੰ ਰਸਤਾ ਦੱਸਣਾ ਹੈ। ਪਹਿਲੇ – ਪਹਿਲੇ ਤਾਂ ਦੱਸਣਾ ਹੈ- ਵਿਚਾਰ ਕਰੋ ਤੁਹਾਡੇ ਦੋ ਬਾਪ ਹਨ। ਦੁੱਖ ਵਿੱਚ ਪਾਰਲੌਕਿਕ ਬਾਪ ਨੂੰ ਯਾਦ ਕਰਦੇ ਹਨ ਨਾ। ਹੁਣ ਸ਼ਿਵਬਾਬਾ ਕਹਿੰਦੇ ਹਨ, ਮਾਮੇਕਮ ਯਾਦ ਕਰੋ। ਮੌਤ ਤਾਂ ਸਾਹਮਣੇ ਖੜਿਆ ਹੈ। ਇਹ ਉਹ ਹੀ ਮਹਾਭਾਰਤ ਲੜਾਈ ਹੈ। ਭਾਵੇਂ ਬੜੇ ਪਦਮਾਪਤੀ, ਕਰੋੜਪਤੀ ਹਨ, ਵੱਡੇ – ਵੱਡੇ ਮਕਾਨ ਆਦਿ ਬਣਾਉਂਦੇ ਹਨ। ਪਰ ਉਹ ਰਹਿਣੇ ਥੋੜੀ ਹਨ, ਇਹ ਸਭ ਟੁੱਟ ਜਾਣੇ ਹਨ। ਉਹ ਸਮਝਦੇ ਹਨ – ਕਲਯੁਗ ਦੀ ਉਮਰ ਲੱਖਾਂ ਵਰ੍ਹੇ ਹੈ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਘੋਰ ਹਨ੍ਹੇਰਾ। ਕਿਸੇ ਦੇ ਕੋਲ ਪੈਸੇ ਹਨ, ਪੁੱਛਦੇ ਹਨ ਮਕਾਨ ਬਣਾਈਏ। ਬਾਬਾ ਕਹਿਣਗੇ ਪੈਸੇ ਹੈ ਤਾਂ ਭਾਵੇਂ ਬਣਾ ਲਵੋ। ਪੈਸੇ ਵੀ ਤਾਂ ਮਿੱਟੀ ਵਿੱਚ ਮਿਲ ਜਾਂਦੇ ਹਨ। ਇਹ ਤਾਂ ਟੈਮਪ੍ਰੇਰੀ ਹਨ। ਨਹੀਂ ਤਾਂ ਇਹ ਸਭ ਪੈਸੇ ਵੀ ਚਲੇ ਜਾਣਗੇ। ਕੁਝ ਰਹੇਗਾ ਨਹੀਂ, ਭਾਵੇਂ ਬਣਾਓ। ਫਿਰ ਉਸ ਵਿਚ ਗੀਤਾ ਪਾਠਸ਼ਾਲਾ ਦਾ ਪ੍ਰਬੰਧ ਰੱਖੋ। ਜੋ ਤੁਹਾਡੇ ਦਰ ਤੇ ਕੋਈ ਵੀ ਆਵੇ ਉਨ੍ਹਾਂ ਨੂੰ ਭੀਖ ਅਜਿਹੀ ਦਵੋ ਜੋ ਉਨ੍ਹਾਂ ਨੂੰ ਇਕਦਮ ਵਿਸ਼ਵ ਦਾ ਮਾਲਿਕ ਬਣਾ ਦੋ। ਤੁਹਾਡੇ ਕੋਲ ਅਥਾਹ ਗਿਆਨ ਧਨ ਹੈ, ਇੰਨਾ ਕੋਈ ਦੇ ਕੋਲ ਨਹੀਂ ਹੈ। ਤੁਹਾਡੇ ਕੋਲ ਸਭ ਤੋਂ ਸਾਹੂਕਾਰ ਉਹ ਹੈ, ਜਿਨ੍ਹਾਂ ਦੇ ਕੋਲ ਬਹੁਤ ਗਿਆਨ ਰਤਨ ਬੁੱਧੀ ਵਿੱਚ ਭਰੇ ਹੋਏ ਹਨ। ਕੋਈ ਵੀ ਆਵੇ ਤਾਂ ਤੁਸੀਂ ਉਨ੍ਹਾਂ ਦੀ ਝੋਲੀ ਭਰ ਦੋ। ਤੁਹਾਡੇ ਕੋਲ ਇੰਨਾ ਖਜਾਨਾ ਹੈ। ਸਿਰਫ ਇਹ ਬੋਰਡ ਲੱਗਾ ਦਵੋ- ਆਓ ਤਾਂ ਅਸੀਂ ਤੁਹਾਨੂੰ ਹਮੇਸ਼ਾ ਸੁਖੀ ਸ੍ਵਰਗ ਦਾ ਵਰਸਾ ਪਾਉਣ ਦਾ ਰਸਤਾ ਦੱਸੀਏ। ਪਰ ਬੱਚਿਆਂ ਵਿੱਚ ਉਹ ਨਸ਼ਾ ਨਹੀਂ ਰਹਿੰਦਾ ਹੈ। ਇੱਥੇ ਨਸ਼ਾ ਚੜ੍ਹਦਾ ਹੈ, ਬਾਹਰ ਜਾਨ ਨਾਲ ਭੁੱਲ ਜਾਂਦਾ ਹੈ। ਸ਼ੋਂਕ ਹੋਣਾ ਚਾਹੀਦਾ ਹੈ। ਕੋਈ ਵੀ ਆਏ ਉਨ੍ਹਾਂ ਨੂੰ ਰਸਤਾ ਦੱਸੋ ਜੋ ਬੇੜਾ ਪਾਰ ਹੋ ਜਾਵੇ। ਤੁਹਾਡੇ ਕੋਲ ਬਹੁਤ ਭਾਰੀ ਧਨ ਹੈ। ਕੋਈ ਵੀ ਭਿਖਾਰੀ ਆਏ ਅਤੇ ਲਖ਼ਪਤੀ ਆਏ ਤਾਂ ਤੁਸੀਂ ਉਨ੍ਹਾਂ ਨੂੰ ਵੀ ਬਹੁਤ ਰਤਨ ਦੇ ਸਕਦੇ ਹੋ। ਬਾਬਾ ਇੱਥੇ ਨਸ਼ਾ ਚੜ੍ਹਾਉਂਦਾ ਹੈ ਫਿਰ ਸੋਡਾਵਾਟਰ ਹੋ ਜਾਂਦਾ ਹੈ। ਬਾਬਾ ਤੁਹਾਡੀ ਅਵਿਨਾਸ਼ੀ ਗਿਆਨ ਰਤਨਾਂ ਨਾਲ ਝੋਲੀ ਭਰ ਦਿੰਦੇ ਹਨ। ਪਰ ਨੰਬਰਵਾਰ ਹਨ। ਕਿਸੇ ਦੀ ਤਕਦੀਰ ਵਿੱਚ ਹੈ ਤਾਂ ਪੂਰੀ ਰੀਤੀ ਧਾਰਨ ਕਰ ਲੈਂਦੇ ਹਨ। ਬਾਬਾ ਕਹਿੰਦੇ ਹਨ – ਕੋਸ਼ਿਸ਼ ਕਰ ਤੁਸੀਂ ਨਿਰੰਤਰ ਯਾਦ ਵਿੱਚ ਰਹੋ। ਇਵੇਂ ਨਹੀਂ ਕਿ ਸੈਂਟਰ ਵਿੱਚ ਜਾਕੇ ਇੱਕ ਜਗ੍ਹਾ ਬੈਠਣਾ ਹੈ। ਨਹੀਂ, ਚਲਦੇ – ਫਿਰਦੇ ਜੋ ਵੀ ਸਮੇਂ ਮਿਲੇ ਬਾਪ ਨੂੰ ਯਾਦ ਕਰਦੇ ਰਹਿਣਾ ਹੈ। ਹੱਥ ਕਾਰ ਡੇ, ਦਿਲ ਮਤਲਬ ਬੁੱਧੀ ਦਾ ਯੋਗ ਬਾਪ ਦੇ ਨਾਲ ਹੋਵੇ। ਬਾਪ ਦੀ ਯਾਦ ਨਾਲ ਤੁਹਾਡਾ ਬਹੁਤ ਕਲਿਆਣ ਹੋਵੇਗਾ। 21 ਜਨਮ ਦੇ ਲਈ ਤੁਸੀਂ ਸਾਹੂਕਾਰ ਬਣ ਜਾਂਦੇ ਹੋ। ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦਿੰਦੇ ਹਨ। ਭਾਰਤ ਸ੍ਵਰਗ ਸੀ। ਹੁਣ ਨਰਕ ਹੈ।

ਬਾਪ ਕਹਿੰਦੇ ਹਨ – ਹੁਣ ਮੈਨੂੰ ਯਾਦ ਕਰੋ ਤਾਂ ਤੁਹਾਡੀ ਆਤਮਾ ਸਤੋਪ੍ਰਧਾਨ ਬਣ ਜਾਵੇਗੀ। ਬਾਪ ਨੂੰ ਯਾਦ ਕਰੋਗੇ ਤਾਂ ਨਸ਼ਾ ਚੜ੍ਹੇਗਾ। ਸਾਡੇ ਜਿਹਾ ਧਨਵਾਨ ਸ੍ਰਿਸ਼ਟੀ ਵਿੱਚ ਕੋਈ ਨਹੀਂ ਹੈ। ਬਾਪ ਹੀ ਯਾਦ ਨਹੀਂ ਹੋਵੇਗਾ ਤਾਂ ਧਨ ਕਿੱਥੋਂ ਆਵੇਗਾ। ਸਵਰਗ ਵਿੱਚ ਤਾਂ ਤੁਸੀਂ ਬੱਚਿਆਂ ਨੂੰ ਅਪਾਰ ਸੁੱਖ ਮਿਲਦਾ ਹੈ। ਸ਼ਾਸਤਰਾਂ ਵਿੱਚ ਤਾਂ ਕਿੰਨੀਆਂ ਦੰਤ ਕਥਾਵਾਂ ਲਿੱਖ ਦਿੱਤੀਆਂ ਹਨ। ਗਾਉਂਦੇ ਵੀ ਹਨ – ਰਾਮ ਰਾਜਾ, ਰਾਮ ਪ੍ਰਜਾ … ਧਰਮ ਦਾ ਉਪਕਾਰ ਹੈ। ਫਿਰ ਕਹਿੰਦੇ ਹਨ ਰਾਮ ਦੀ ਸੀਤਾ ਚੁਰਾਈ ਗਈ, ਬੰਦਰਾਂ ਦੀ ਸੈਨਾ ਲਿੱਤੀ… ਅੱਗੇ ਆਪ ਵੀ ਪੜ੍ਹਦੇ ਸੀ, ਕੁਝ ਵੀ ਸਮਝਦੇ ਨਹੀਂ ਸੀ। ਹੁਣ ਕਿੰਨਾ ਸਮਝ ਵਿੱਚ ਆਉਂਦਾ ਹੈ। ਕਿੰਨੀਆਂ ਵੰਡਰਫੁੱਲ ਗੱਲਾਂ ਲਿਖੀਆਂ ਹਨ। ਬਾਪ ਕਹਿੰਦੇ ਹਨ – ਮੈਨੂੰ ਪ੍ਰਕ੍ਰਿਤੀ ਦਾ ਅਧਾਰ ਲੈਣਾ ਪੈਂਦਾ ਹੈ। ਤ੍ਰਿਮੂਰਤੀ ਵਿੱਚ ਵੀ ਬ੍ਰਹਮਾ, ਵਿਸ਼ਨੂੰ, ਸ਼ੰਕਰ ਵਿਖਾਉਂਦੇ ਹਨ। ਪਰ ਇਹ ਵੀ ਸਮਝਦੇ ਨਹੀਂ ਕਿ ਵਿਸ਼ਨੂੰ ਕੌਣ ਹੈ। ਕਿੱਥੇ ਦੇ ਰਹਿਣ ਵਾਲਾ ਹੈ। ਵਿਸ਼ਨੂੰ ਦੇ ਮੰਦਿਰ ਨੂੰ ਲਕਸ਼ਮੀ – ਨਰਾਇਣ ਦਾ ਮੰਦਿਰ ਕਹਿੰਦੇ ਹਨ। ਪਰ ਅਰਥ ਕੁਝ ਵੀ ਨਹੀਂ ਸਮਝਦੇ ਹਨ। ਵਿਸ਼ਨੂੰ ਦੇ ਇਹ ਦੋ ਰੂਪ ਲਕਸ਼ਮੀ – ਨਾਰਾਇਣ ਹਨ, ਜੋ ਸਤਿਯੁਗ ਵਿੱਚ ਰਾਜ ਕਰਦੇ ਸੀ। ਹੁਣ ਤੁਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹੋ। ਕੋਈ ਵੀ ਆਏ ਤਾਂ ਬੋਲੋ ਇਹ ਬ੍ਰਹਮਕੁਮਾਰ – ਕੁਮਾਰੀਆਂ ਹਨ। ਤਾਂ ਪ੍ਰਜਾਪਿਤਾ ਬ੍ਰਹਮਾ ਸਭ ਦਾ ਬਾਪ ਹੋਇਆ। ਬਹੁਤ ਢੇਰ ਦੀ ਢੇਰ ਪ੍ਰਜਾ ਹੈ। ਨਾਮ ਤਾਂ ਸੁਣਿਆ ਹੈ ਨਾ। ਭਗਵਾਨ ਨੇ ਬ੍ਰਹਮਾ ਦਵਾਰਾ ਬ੍ਰਾਹਮਣ ਰਚੇ। ਬਾਪ ਨੇ ਜਰੂਰ ਬੱਚਿਆਂ ਨੂੰ ਵਰਸਾ ਤਾਂ ਦਿੱਤਾ ਹੋਵੇਗਾ ਨਾ। ਤੁਸੀਂ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਤੁਸੀਂ ਸ਼ਿਵਬਾਬਾ ਤੋਂ ਵਰਸਾ ਪਾਉਂਦੇ ਹੋ। ਇੱਕ ਹੈ ਲੌਕਿਕ ਬਾਪ, ਦੂਜਾ ਹੈ ਪਾਰਲੌਕਿਕ ਬਾਪ। ਹੁਣ ਇਹ ਤੁਹਾਨੂੰ ਅਲੌਕਿਕ ਬਾਪ ਮਿਲੀਆ ਹੈ, ਇਹ ਤਾਂ ਜੌਹਰੀ ਸੀ। ਇਹ ਥੋੜੀ ਕੁਝ ਜਾਣਦਾ ਸੀ। ਇਨ੍ਹਾਂ ਦੇ ਲਈ ਕਹਿੰਦੇ ਹਨ ਕਿ ਇਨ੍ਹਾਂ ਬਹੁਤ ਜਨਮਾਂ ਦੇ ਅੰਤ ਦੇ ਜਨਮ ਦੇ ਵੀ ਅੰਤ ਵਿੱਚ ਇਨ੍ਹਾਂ ਵਿਚ ਪ੍ਰਵੇਸ਼ ਕਰਦਾ ਹਾਂ। ਵਾਨਪ੍ਰਸਥੀ ਬਣਨ ਦਾ ਰਿਵਾਜ ਵੀ ਭਾਰਤ ਵਿੱਚ ਹੈ। 60 ਵਰ੍ਹੇ ਦੇ ਬਾਪ ਗੁਰੂ ਦੇ ਕੋਲ ਚਲੇ ਜਾਂਦੇ ਹਨ। ਬਾਪ ਇਨ੍ਹਾਂ ਵਿੱਚ ਪ੍ਰਵੇਸ਼ ਕਰ ਕਹਿੰਦੇ ਹਨ ਹੁਣ ਤੁਹਾਨੂੰ ਘਰ ਚਲਣਾ ਹੈ। ਮੁਕਤੀ ਸਭ ਚਾਹੁੰਦੇ ਹਨ ਪਰ ਮੁਕਤੀ ਨੂੰ ਜਾਣਦੇ ਕੋਈ ਵੀ ਨਹੀਂ। ਬ੍ਰਹਮ ਵਿੱਚ ਲੀਨ ਤਾਂ ਕੋਈ ਹੋ ਨਹੀਂ ਸਕਦੇ। ਇਹ ਤਾਂ ਸ੍ਰਿਸ਼ਟੀ ਦਾ ਚੱਕਰ ਫਿਰਦਾ ਹੀ ਰਹਿੰਦਾ ਹੈ, ਸਭ ਨੂੰ ਪਾਰ੍ਟ ਵਜਾਉਣਾ ਹੀ ਹੈ। ਕਹਿੰਦੇ ਹਨ ਵਰਲਡ ਦੀ ਹਿਸਟਰੀ – ਜੋਗ੍ਰਾਫੀ ਰਪੀਟ। ਇਹ ਅਨਾਦਿ ਡਰਾਮਾ ਬਣਿਆ ਹੋਇਆ ਹੈ। 84 ਜਨਮਾਂ ਦਾ ਪਾਰਟ ਤੁਸੀਂ ਵਜਾਉਣਾ ਹੀ ਹੈ। ਇਹ ਗਿਆਨ ਡਾਂਸ ਹੁੰਦੀ ਹੈ। ਉਹ ਲੋਕ ਫਿਰ ਡਮਰੂ ਵਿਖਾਉਂਦੇ ਹਨ। ਹੁਣ ਸੂਕ੍ਸ਼੍ਮਵਤਨ ਵਾਸੀ ਸ਼ੰਕਰ ਡਮਰੂ ਕਿਵੇਂ ਵਜਾਏਗਾ।

ਬਾਪ ਨੇ ਸਮਝਾਇਆ ਹੈ – ਤੁਸੀਂ ਬੰਦਰ ਮਿਸਲ ਸੀ। ਤਾਂ ਤੁਸੀਂ ਬੰਦਰਾਂ ਦੀ ਸੈਨਾ ਲਿੱਤੀ। ਤੁਹਾਡੇ ਅੱਗੇ ਬਾਬਾ ਗਿਆਨ ਦਾ ਡਮਰੂ ਵਜਾ ਰਹੇ ਹਨ। ਤੁਹਾਨੂੰ ਗਿਆਨ ਦਿੰਦੇ ਹਨ। ਹੁਣ ਤੁਹਾਡੀ ਸੂਰਤ ਅਤੇ ਸੀਰਤ ਦੋਨੋ ਪਲਟਾ ਰਹੇ ਹਨ। ਕਾਮ – ਚਿਤਾ ਤੇ ਬੈਠ ਤੁਸੀਂ ਕਾਲੇ ਹੋ ਗਏ ਹੋ। ਬਾਬਾ ਫਿਰ ਤੁਹਾਨੂੰ ਗਿਆਨ – ਚਿਤਾ ਤੇ ਬਿਠਾਏ ਸੂਰਤ ਅਤੇ ਸੀਰਤ ਦੋਨੋ ਪਲਟਾ ਕੇ ਸਾਂਵਰੇ ਤੋਂ ਗੋਰਾ ਬਣਾ ਦਿੰਦੇ ਹਨ। ਇੱਥੇ ਬਾਬਾ ਕਿੰਨਾ ਨਸ਼ਾ ਚੜ੍ਹਾਉਂਦੇ ਹਨ ਫਿਰ ਨਸ਼ਾ ਗੁੰਮ ਕਿਓਂ ਹੋਣਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਨੇ ਜੋ ਅਥਾਹ ਗਿਆਨ ਦਾ ਧਨ ਦਿੱਤਾ ਹੈ, ਉਸ ਨੂੰ ਧਾਰਨ ਕਰ ਆਪ ਵੀ ਸਾਹੂਕਾਰ ਬਣਨਾ ਹੈ ਅਤੇ ਸਭ ਨੂੰ ਦਾਨ ਵੀ ਕਰਨਾ ਹੈ। ਜੋ ਵੀ ਆਏ ਉਸ ਦੀ ਝੋਲੀ ਭਰ ਦੇਣੀ ਹੈ।

2. ਬਾਪ ਦੀ ਯਾਦ ਤੋਂ ਹੀ ਕਲਿਆਣ ਹੋਣਾ ਹੈ, ਇਸਲਈ ਜਿੰਨਾ ਹੋ ਸਕੇ ਚਲਦੇ – ਫਿਰਦੇ ਬਾਪ ਦੀ ਯਾਦ ਵਿੱਚ ਰਹਿਣਾ ਹੈ। ਸਰਵ ਸੰਬੰਧਾਂ ਦੀ ਰਸਨਾ ਇੱਕ ਬਾਪ ਤੋਂ ਲੈਣੀ ਹੈ।

ਵਰਦਾਨ:-

ਭਗਤੀ ਮਾਰਗ ਵਿਚ ਵਿਖਾਉਂਦੇ ਹਨ ਕਿ ਤਪੱਸਵੀ ਵਰੀਕ੍ਸ਼ ਦੇ ਥੱਲੇ ਬੈਠਕੇ ਤਪੱਸਿਆ ਕਰਦੇ ਹਨ। ਇਸ ਦਾ ਵੀ ਰਹੱਸ ਹੈ। ਤੁਸੀਂ ਬੱਚਿਆਂ ਦਾ ਨਿਵਾਸ ਇਸ ਸ੍ਰਿਸ਼ਟੀ ਰੂਪੀ ਕਲਪ ਵਰੀਕ੍ਸ਼ ਦੀ ਜੜ ਵਿੱਚ ਹੈ। ਵਰੀਕ੍ਸ਼ ਦੇ ਥੱਲੇ ਬੈਠਣ ਨਾਲ ਸਾਰੇ ਵਰੀਕ੍ਸ਼ ਦੀ ਨਾਲੇਜ ਬੁੱਧੀ ਵਿੱਚ ਆਪੇ ਹੀ ਰਹਿੰਦੀ ਹੈ। ਤਾਂ ਸਾਰੇ ਵਰੀਕ੍ਸ਼ ਦੀ ਨਾਲੇਜ ਸਮ੍ਰਿਤੀ ਵਿੱਚ ਰੱਖ ਸਾਕਸ਼ੀ ਹੋਕੇ ਇਸ ਵਰੀਕ੍ਸ਼ ਨੂੰ ਵੇਖੋ। ਤਾਂ ਇਹ ਨਸ਼ਾ, ਖੁਸ਼ੀ ਦਿਲਾਏਗਾ ਅਤੇ ਇਸ ਨਾਲ ਬੈਟਰੀ ਚਾਰਜ ਹੋ ਜਾਵੇਗੀ। ਫਿਰ ਸੇਵਾ ਕਰਦੇ ਵੀ ਤਪੱਸਿਆ ਨਾਲ – ਨਾਲ ਰਹੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top