16 July 2021 PUNJABI Murli Today | Brahma Kumaris

Read and Listen today’s Gyan Murli in Punjabi 

July 15, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਇਸ ਡਰਾਮਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ, ਤੁਹਾਨੂੰ ਬਾਪ ਦਵਾਰਾ ਗਿਆਨ ਦਾ ਤੀਜਾ ਨੇਤਰ ਮਿਲਿਆ ਹੈ ਇਸਲਈ ਤੁਸੀਂ ਹੋ ਆਸਤਿਕ"

ਪ੍ਰਸ਼ਨ: -

ਬਾਪ ਦਾ ਕਿਹੜਾ ਟਾਈਟਲ ਧਰਮ ਸਥਾਪਕਾਂ ਨੂੰ ਨਹੀਂ ਦੇ ਸਕਦੇ ਹਾਂ?

ਉੱਤਰ:-

ਬਾਬਾ ਹੈ ਸਤਿਗੁਰੂ। ਕਿਸੇ ਵੀ ਧਰਮ ਸਥਾਪਕ ਨੂੰ ਗੁਰੂ ਨਹੀਂ ਕਹਿ ਸਕਦੇ ਕਿਓਂਕਿ ਗੁਰੂ ਉਹ ਹੈ ਜੋ ਦੁੱਖ ਤੋਂ ਛੁਡਾਏ, ਸੁੱਖ ਵਿੱਚ ਲੈ ਜਾਵੇ। ਧਰਮ ਸਥਾਪਨ ਕਰਨ ਵਾਲਿਆਂ ਦੇ ਪਿੱਛੇ ਤਾਂ ਉਨ੍ਹਾਂ ਦੇ ਧਰਮ ਦੀ ਆਤਮਾਵਾਂ ਉੱਪਰ ਤੋਂ ਥੱਲੇ ਆਉਂਦੀਆਂ ਹਨ, ਉਹ ਕਿਸੇ ਨੂੰ ਲੈ ਨਹੀਂ ਜਾਂਦੇ। ਬਾਪ ਜੱਦ ਆਉਂਦੇ ਹਨ ਤਾਂ ਸਾਰੀਆਂ ਆਤਮਾਵਾਂ ਨੂੰ ਘਰ ਲੈ ਜਾਂਦੇ ਹਨ ਇਸਲਈ ਉਹ ਸਾਰੇ ਦੇ ਸਤਿਗੁਰੂ ਨਹੀਂ ਹਨ।

ਗੀਤ:-

ਇਸ ਪਾਪ ਦੀ ਦੁਨੀਆਂ ਤੋਂ..

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਦੀ ਲਾਈਨ ਸੁਣੀ। ਇਹ ਹੈ ਪਾਪ ਦੀ ਦੁਨੀਆਂ। ਬੱਚੇ ਜਾਣਦੇ ਵੀ ਹਨ, ਇਹ ਪਾਪ ਆਤਮਾਵਾਂ ਦੀ ਦੁਨੀਆਂ ਹੈ। ਕਿੰਨਾ ਬੁਰਾ ਅੱਖਰ ਹੈ। ਪਰ ਮਨੁੱਖ ਹੀ ਸਮਝ ਨਹੀਂ ਸਕਦੇ ਕਿ ਸੱਚਮੁੱਚ ਇਹ ਪਾਪ ਆਤਮਾਵਾਂ ਦੀ ਦੁਨੀਆਂ ਹੈ। ਜਰੂਰ ਕੋਈ ਪੁੰਨ ਆਤਮਾਵਾਂ ਦੀ ਦੁਨੀਆਂ ਵੀ ਸੀ, ਉਸ ਨੂੰ ਕਿਹਾ ਜਾਂਦਾ ਹੈ ਸ੍ਵਰਗ। ਪਾਪ ਆਤਮਾਵਾਂ ਦੀ ਦੁਨੀਆਂ ਨੂੰ ਕਿਹਾ ਜਾਂਦਾ ਹੈ ਨਰਕ। ਭਾਰਤ ਵਿੱਚ ਹੀ ਸ੍ਵਰਗ ਅਤੇ ਨਰਕ ਦੀ ਚਰਚਾ ਬਹੁਤ ਹੈ। ਮਨੁੱਖ ਮਰਦੇ ਹਨ ਤਾਂ ਕਹਿੰਦੇ ਹਨ ਸ੍ਵਰਗਵਾਸੀ ਹੋਇਆ, ਤਾਂ ਇਸ ਤੋਂ ਸਿੱਧ ਹੁੰਦਾ ਹੈ ਨਰਕਵਾਸੀ ਸੀ। ਪਤਿਤ ਦੁਨੀਆਂ ਵਿੱਚ ਗਿਆ। ਪਰ ਮਨੁੱਖਾਂ ਨੂੰ ਕੁਝ ਵੀ ਪਤਾ ਨਹੀਂ ਹੈ, ਜੋ ਆਉਂਦਾ ਹੈ ਸੋ ਬੋਲ ਦਿੰਦੇ ਹਨ। ਯਥਾਰਥ ਅਰਥ ਕੁਝ ਵੀ ਨਹੀਂ ਸਮਝਦੇ ਹਨ।

ਬਾਪ ਆਕੇ ਤੁਸੀਂ ਬੱਚਿਆਂ ਨੂੰ ਤਸੱਲੀ ਦਿੰਦੇ ਹਨ ਕਿ ਹੁਣ ਥੋੜਾ ਧੀਰਜ ਧਰੋ। ਤੁਸੀਂ ਪਾਪਾਂ ਦੇ ਬੋਝ ਨਾਲ ਬਹੁਤ ਭਾਰੀ ਹੋ ਪਏ ਹੋ। ਹੁਣ ਤੁਹਾਨੂੰ ਪੁੰਨ ਆਤਮਾ ਬਣਾਏ ਅਜਿਹੀ ਦੁਨੀਆਂ ਵਿੱਚ ਲੈ ਜਾਂਦੇ ਹਨ, ਜਿਸ ਨੂੰ ਸ੍ਵਰਗ ਕਿਹਾ ਜਾਂਦਾ ਹੈ। ਉੱਥੇ ਨਾ ਕੋਈ ਪਾਪ ਹੋਵੇਗਾ, ਨਾ ਕੋਈ ਦੁੱਖ ਹੋਵੇਗਾ। ਬੱਚਿਆਂ ਨੂੰ ਧੀਰਜ ਮਿਲਿਆ ਹੋਇਆ ਹੈ। ਅੱਜ ਇੱਥੇ ਹੈ ਕਲ ਆਪਣੇ ਸ਼ਾਂਤੀਧਾਮ, ਸੁਖਧਾਮ ਵਿੱਚ ਜਾਣਗੇ। ਜਿਵੇਂ ਬਿਮਾਰ ਮਨੁੱਖ ਥੋੜਾ ਠੀਕ ਹੋਣ ਤੇ ਹੁੰਦਾ ਹੈ ਤਾਂ ਡਾਕਟਰ ਧੀਰਜ ਦਿੰਦੇ ਹਨ – ਜਲਦੀ ਤੋਂ ਤੁਸੀਂ ਬਹੁਤ ਚੰਗਾ ਹੋ ਜਾਵੋਗੇ। ਹੁਣ ਇਹ ਤਾਂ ਹੈ ਬੇਹੱਦ ਦਾ ਧੀਰਜ। ਬੇਹੱਦ ਦਾ ਬਾਪ ਕਹਿੰਦੇ ਹਨ – ਤੁਸੀਂ ਤਾਂ ਬਹੁਤ ਦੁਖੀ ਪਤਿਤ ਹੋ ਗਏ ਹੋ। ਹੁਣ ਮੈਂ ਤੁਸੀਂ ਬੱਚਿਆਂ ਨੂੰ ਆਸਤਿਕ ਬਣਾਉਂਦਾ ਹਾਂ। ਫਿਰ ਰਚਨਾ ਦਾ ਵੀ ਪਰਿਚੈ ਦਿੰਦੇ ਹਨ। ਰਿਸ਼ੀ ਆਦਿ ਤਾਂ ਕਹਿੰਦੇ ਆਏ ਹਨ ਕਿ ਅਸੀਂ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ ਹਾਂ। ਹੁਣ ਉਸ ਨੂੰ ਕੌਣ ਜਾਣਦੇ ਹਨ। ਕਦੋਂ ਅਤੇ ਕਿਸ ਦਵਾਰਾ ਜਾਣ ਸਕਦੇ ਹਨ, ਕਿਸੇ ਨੂੰ ਪਤਾ ਨਹੀਂ ਹੈ। ਡਰਾਮਾ ਦੇ ਆਦਿ – ਮੱਧ – ਅੰਤ ਨੂੰ ਕੋਈ ਜਾਣਦੇ ਹੀ ਨਹੀਂ। ਬਾਪ ਕਹਿੰਦੇ ਹਨ – ਮੈਂ ਸੰਗਮਯੁਗ ਤੇ ਆਕੇ ਡਰਾਮਾ ਅਨੁਸਾਰ ਤੁਸੀਂ ਬੱਚਿਆਂ ਨੂੰ ਪਹਿਲੇ – ਪਹਿਲੇ ਆਸਤਿਕ ਬਣਾਉਂਦਾ ਹਾਂ ਫਿਰ ਤੁਹਾਨੂੰ ਰਚਨਾ ਦੇ ਆਦਿ – ਮੱਧ – ਅੰਤ ਦਾ ਰਾਜ ਸੁਣਾਉਂਦਾ ਹਾਂ ਮਤਲਬ ਤੁਹਾਡਾ ਗਿਆਨ ਦਾ ਤੀਜਾ ਨੇਤਰ ਖੋਲ੍ਹਦਾ ਹਾਂ। ਤੁਹਾਨੂੰ ਰੋਸ਼ਨੀ ਮਿਲ ਗਈ ਹੈ। ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਤਾਂ ਮਨੁੱਖ ਅੰਨੇ ਹੋ ਜਾਂਦੇ ਹਨ। ਇਸ ਸਮੇਂ ਮਨੁੱਖਾਂ ਨੂੰ ਗਿਆਨ ਦਾ ਤੀਜਾ ਨੇਤਰ ਨਹੀਂ ਹੈ। ਮਨੁੱਖ ਹੋਕੇ ਉਸ ਬਾਪ ਅਤੇ ਰਚਨਾ ਦੇ ਆਦਿ – ਮੱਧ – ਅੰਤ ਨੂੰ ਨਹੀਂ ਜਾਣਦੇ ਤਾਂ ਉਨ੍ਹਾਂ ਨੂੰ ਬੁੱਧੀਵਾਨ ਕਿਹਾ ਜਾਂਦਾ ਹੈ। ਗੀਤਾ ਵਿੱਚ ਵੀ ਹੈ – ਇੱਕ ਹੈ ਅੰਨ੍ਹੇ ਦੀ ਔਲਾਦ ਅੰਨ੍ਹੀ। ਦੁੱਜਾ ਹੈ ਸੱਜੇ। ਵਿਖਾਉਂਦੇ ਹਨ – ਮਹਾਭਾਰਤ ਲੜਾਈ ਲੱਗੀ ਸੀ ਅਤੇ ਇੱਕ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ ਹੋਈ ਸੀ। ਬਾਪ ਨੇ ਆਤਮਾਵਾਂ ਨੂੰ ਆਕੇ ਰਾਜਯੋਗ ਸਿਖਾਇਆ ਸੀ – ਸਤਿਯੁਗੀ ਸਵਰਾਜ ਦੇਣ ਦੇ ਲਈ। ਆਤਮਾਵਾਂ ਕਹਿੰਦੀਆਂ ਹਨ ਮੈਂ ਰਾਜਾ ਹਾਂ, ਮੈਂ ਬੈਰਿਸਟਰ ਹਾਂ। ਤੁਹਾਡੀ ਆਤਮਾ ਹੁਣ ਜਾਣਦੀ ਹੈ – ਅਸੀਂ ਵਿਸ਼ਵ ਦਾ ਸਵਰਾਜ ਪਾ ਰਹੇ ਹਾਂ – ਵਿਸ਼ਵ ਦੇ ਰਚਤਾ ਬਾਪ ਦਵਾਰਾ। ਉਹ ਕਿਸ ਦਾ ਰਚਤਾ ਹੈ? ਨਵੀਂ ਦੁਨੀਆਂ ਦਾ। ਬਾਪ ਨਵੀਂ ਸ੍ਰਿਸ਼ਟੀ ਰਚਦੇ ਹਨ। ਕ੍ਰੀਏਟਰ ਵੀ ਹਨ ਤਾਂ ਉਨ੍ਹਾਂ ਵਿੱਚ ਸਾਰਾ ਗਿਆਨ ਵੀ ਹੈ। ਸਾਰੇ ਵਰਲਡ ਦੀ ਹਿਸਟਰੀ ਕੋਈ ਇੱਕ ਵੀ ਨਹੀਂ ਜਾਣਦੇ ਹਨ। ਕਿਸ ਨੂੰ ਗਿਆਨ ਦਾ ਤੀਜਾ ਨੇਤਰ ਨਹੀਂ ਹੈ। ਸਿਵਾਏ ਬਾਪ ਦੇ ਕੋਈ ਤੀਜਾ ਨੇਤਰ ਦੇ ਨਹੀਂ ਸਕਦਾ। ਵਰਲਡ ਦੀ ਹਿਸਟਰੀ, ਜਾਗਰਫ਼ੀ, ਮੂਲਵਤਨ, ਸੁਕਸ਼ਮਵਤਨ, ਸਥੂਲਵਤਨ… ਇਹ ਸਭ ਤੁਸੀਂ ਜਾਣਦੇ ਹੋ। ਮੂਲਵਤਨ ਹੈ ਆਤਮਾਵਾਂ ਦੀ ਸ੍ਰਿਸ਼ਟੀ। ਸੰਨਿਆਸੀ ਕਹਿੰਦੇ ਹਨ ਅਸੀਂ ਬ੍ਰਹਮਾ ਵਿੱਚ ਲੀਨ ਹੋ ਜਾਵਾਂਗੇ ਅਤੇ ਜਯੋਤੀ ਜੋਤ ਸਮਾਵਾਂਗੇ। ਇਵੇਂ ਹੈ ਨਹੀਂ। ਤੁਸੀਂ ਜਾਣਦੇ ਹੋ ਬ੍ਰਹਮ ਤਤ੍ਵ ਵਿੱਚ ਜਾਕੇ ਨਿਵਾਸ ਕਰਨਗੇ। ਉਹ ਸ਼ਾਂਤੀਧਾਮ ਘਰ ਹੈ। ਉਹ ਕਹਿ ਦਿੰਦੇ ਹਨ ਬ੍ਰਹਮ ਹੀ ਭਗਵਾਨ ਹੈ, ਕਿੰਨਾ ਫਰਕ ਹੈ। ਬ੍ਰਹਮ ਤਾਂ ਤਤ੍ਵ ਹੈ। ਜਿਵੇਂ ਅਕਾਸ਼ ਤਤ੍ਵ ਹੈ, ਉਵੇਂ ਬ੍ਰਹਮ ਵੀ ਤਤ੍ਵ ਹੈ। ਜਿੱਥੇ ਅਸੀਂ ਆਤਮਾਵਾਂ ਅਤੇ ਪਰਮਪਿਤਾ ਪਰਮਾਤਮਾ ਨਿਵਾਸ ਕਰਦੇ ਹਨ, ਉਨ੍ਹਾਂ ਨੂੰ ਸਵੀਟ ਹੋਮ ਕਿਹਾ ਜਾਂਦਾ ਹੈ। ਉਹ ਹੈ ਆਤਮਾਵਾਂ ਦਾ ਘਰ। ਬੱਚਿਆਂ ਨੂੰ ਪਤਾ ਪਿਆ ਹੈ, ਬ੍ਰਹਮ ਮਹਾਂਤਤ੍ਵ ਵਿੱਚ ਕੋਈ ਆਤਮਾਵਾਂ ਲੀਨ ਨਹੀਂ ਹੁੰਦੀਆ ਹਨ ਅਤੇ ਆਤਮਾ ਕਦੀ ਵਿਨਾਸ਼ ਨੂੰ ਪ੍ਰਾਪਤ ਨਹੀਂ ਹੁੰਦੀ। ਆਤਮਾ ਅਵਿਨਾਸ਼ੀ ਹੈ। ਇਹ ਡਰਾਮਾ ਵੀ ਬਣਾ ਬਣਾਇਆ ਅਵਿਨਾਸ਼ੀ ਹੈ। ਇਸ ਡਰਾਮਾ ਦੇ ਕਿੰਨੇ ਐਕਟਰਸ ਹਨ। ਹੁਣ ਹੈ ਸੰਗਮਯੁਗ, ਜੱਦ ਕਿ ਸਾਰੇ ਐਕਟਰਸ ਹਾਜ਼ਿਰ ਹੁੰਦੇਂ ਹਨ। ਨਾਟਕ ਪੂਰਾ ਹੁੰਦਾ ਹੈ ਤਾਂ ਸਭ ਐਕਟਰਸ, ਕ੍ਰੀਏਟਰ ਆਦਿ ਸਭ ਆਕੇ ਹਾਜ਼ਿਰ ਹੁੰਦੇ ਹਨ। ਇਸ ਸਮੇਂ ਇਹ ਬੇਹੱਦ ਦਾ ਡਰਾਮਾ ਵੀ ਪੂਰਾ ਹੁੰਦਾ ਹੈ ਫਿਰ ਰਿਪੀਟ ਹੋਣਾ ਹੈ। ਉਨ੍ਹਾਂ ਹੱਦ ਦੇ ਨਾਟਕਾਂ ਵਿੱਚ ਚੇਂਜ ਹੋ ਸਕਦੀ ਹੈ। ਡਰਾਮਾ ਪੁਰਾਣਾ ਹੋ ਜਾਂਦਾ ਹੈ। ਇਹ ਤਾਂ ਬੇਹੱਦ ਦਾ ਡਰਾਮਾ ਅਨਾਦਿ ਅਵਿਨਾਸ਼ੀ ਹੈ। ਬਾਪ ਤ੍ਰਿਕਾਲਦਰਸ਼ੀ, ਤ੍ਰਿਨੇਤ੍ਰੀ ਬਣਾਉਂਦੇ ਹਨ। ਦੇਵਤੇ ਕੋਈ ਤ੍ਰਿਕਾਲਦਰਸ਼ੀ ਨਹੀਂ ਹੁੰਦੇ ਹਨ। ਨਾ ਸ਼ੂਦ੍ਰ ਵਰਣ ਵਾਲੇ ਤ੍ਰਿਕਾਲਦਰਸ਼ੀ ਹੁੰਦੇ ਹਨ। ਤ੍ਰਿਕਾਲਦਰਸ਼ੀ ਤਾਂ ਸਿਰਫ ਤੁਸੀਂ ਬ੍ਰਾਹਮਣ ਵਰਣ ਵਾਲੇ ਹੋ। ਜੱਦ ਤਕ ਬ੍ਰਾਹਮਣ ਨਹੀਂ ਬਣਦੇ ਉਦੋਂ ਤੱਕ ਤੀਜਾ ਨੇਤਰ ਗਿਆਨ ਦਾ ਮਿਲ ਨਾ ਸਕੇ। ਤੁਸੀਂ ਝਾੜ ਦੇ ਆਦਿ – ਮੱਧ – ਅੰਤ ਨੂੰ, ਸਾਰੇ ਧਰਮਾਂ ਨੂੰ ਵੀ ਜਾਣਦੇ ਹੋ। ਤੁਸੀਂ ਵੀ ਮਾਸਟਰ ਨਾਲੇਜਫੁਲ ਹੋ ਜਾਂਦੇ ਹੋ। ਬਾਪ ਬੱਚਿਆਂ ਨੂੰ ਆਪ ਸਮਾਨ ਬਣਾਉਣਗੇ ਨਾ। ਗਿਆਨ ਦਾ ਸਾਗਰ ਤਾਂ ਇੱਕ ਹੀ ਬਾਪ ਹੈ, ਜੋ ਸਾਰੀਆਂ ਆਤਮਾਵਾਂ ਦਾ ਬਾਪ ਹੈ। ਸਾਰਿਆਂ ਬੱਚਿਆਂ ਨੂੰ ਆਸਤਿਕ ਬਣਾਏ ਤ੍ਰਿਕਾਲਦਰਸ਼ੀ ਬਣਾਉਂਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਸਭ ਨੂੰ ਇਹ ਕਹਿਣਾ ਹੈ ਕਿ ਸ਼ਿਵਬਾਬਾ ਆਇਆ ਹੈ, ਉਨ੍ਹਾਂ ਨੂੰ ਯਾਦ ਕਰੋ। ਜੋ ਆਸਤਿਕ ਬਣਦੇ ਹਨ ਉਹ ਬਾਪ ਨੂੰ ਚੰਗੀ ਰੀਤੀ ਪਿਆਰ ਕਰਦੇ ਹਨ। ਤੁਹਾਡੇ ਉੱਪਰ ਬਾਪ ਦਾ ਵੀ ਪਿਆਰ ਹੈ। ਤੁਹਾਨੂੰ ਸ੍ਵਰਗ ਦਾ ਵਰਸਾ ਦਿੰਦੇ ਹਨ। ਗਾਇਆ ਹੋਇਆ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ ਵਿਨਸ਼ੰਨਤੀ ਅਤੇ ਵਿਨਾਸ਼ ਕਾਲੇ ਪ੍ਰੀਤ ਬੁੱਧੀ ਵਿਜੇਯੰਤੀ। ਗੀਤਾ ਵਿੱਚ ਕੋਈ – ਕੋਈ ਅੱਖਰ ਸੱਚੇ ਹਨ। ਸ਼੍ਰੀਮਦ ਭਗਵਤ ਗੀਤਾ ਹੈ ਸਰਵੋਤਮ ਸ਼ਾਸਤਰ। ਆਦਿ ਸਨਾਤਨ ਦੇਵੀ – ਦੇਵਤਾ ਧਰਮ ਦਾ ਸ਼ਾਸਤਰ। ਇਹ ਵੀ ਸਮਝਾਇਆ ਹੈ ਮੁੱਖ ਧਰਮ ਸ਼ਾਸਤਰ ਹੈ ਹੀ 4 ਹੋਰ ਜੋ ਧਰਮ ਵਾਲੇ ਹਨ, ਉਹ ਆਉਂਦੇ ਹੀ ਹਨ ਸਿਰਫ ਆਪਣੇ ਧਰਮ ਦੀ ਸਥਾਪਨਾ ਕਰਨ। ਰਜਾਈ ਆਦਿ ਦੀ ਗੱਲ ਨਹੀਂ। ਉਨ੍ਹਾਂ ਨੂੰ ਗੁਰੂ ਵੀ ਨਹੀਂ ਕਹਿ ਸਕਦੇ। ਗੁਰੂ ਦਾ ਤਾਂ ਕੰਮ ਹੀ ਹੈ – ਵਾਪਿਸ ਲੈ ਜਾਣਾ। ਇਬਰਾਹਿਮ, ਬੁੱਧ, ਕ੍ਰਾਈਸਟ ਆਦਿ ਤਾਂ ਆਉਂਦੇ ਹਨ ਫਿਰ ਉਨ੍ਹਾਂ ਦੇ ਪਿਛਾੜੀ ਉਨ੍ਹਾਂ ਦੀ ਵੰਸ਼ਾਵਲੀ ਵੀ ਆਉਂਦੀ ਹੈ। ਗੁਰੂ ਉਹ ਜੋ ਦੁੱਖ ਤੋਂ ਛੁਡਾਉਣ ਅਤੇ ਸੁੱਖ ਵਿੱਚ ਲੈ ਜਾਨ। ਉਹ ਤਾਂ ਸਿਰਫ ਧਰਮ ਸਥਾਪਨ ਕਰਨ ਆਉਂਦੇ ਹਨ। ਉੱਥੇ ਤਾਂ ਬਹੁਤਿਆਂ ਨੂੰ ਗੁਰੂ ਕਹਿ ਦਿੰਦੇ ਹਨ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਵੀ ਗੁਰੂ ਨਹੀਂ ਕਹਿ ਸਕਦੇ। ਇੱਕ ਸ਼ਿਵਬਾਬਾ ਹੀ ਸਰਵ ਦਾ ਸਦਗਤੀ ਦਾਤਾ ਹੈ। ਪੁਕਾਰਦੇ ਵੀ ਇੱਕ ਰਾਮ ਨੂੰ ਹੈ। ਸ਼ਿਵਬਾਬਾ ਨੂੰ ਵੀ ਰਾਮ ਕਹਿੰਦੇ ਹਨ। ਬਹੁਤ ਭਾਸ਼ਾਵਾਂ ਹਨ, ਤਾਂ ਨਾਮ ਵੀ ਬਹੁਤ ਰੱਖ ਦਿੱਤੇ ਹਨ। ਅਸਲ ਨਾਮ ਹੈ ਸ਼ਿਵ। ਉਨ੍ਹਾਂ ਨੂੰ ਸੋਮਨਾਥ ਵੀ ਕਹਿੰਦੇ ਹਨ। ਸੋਮਰਸ ਪਿਲਾਇਆ ਮਤਲਬ ਗਿਆਨ ਧਨ ਦਿੱਤਾ। ਬਾਕੀ ਪਾਣੀ ਆਦਿ ਦੀ ਤਾਂ ਗੱਲ ਹੀ ਨਹੀਂ। ਤੁਹਾਨੂੰ ਸਮੁਖ ਨਾਲੇਜਫੁਲ, ਬਲਿਸਫੁਲ ਬਣਾ ਰਹੇ ਹਨ। ਬਾਪ ਤਾਂ ਗਿਆਨ ਦਾ ਸਾਗਰ ਹੈ। ਤੁਸੀਂ ਬੱਚਿਆਂ ਨੂੰ ਗਿਆਨ ਨਦੀਆਂ ਬਣਾਉਂਦੇ ਹਨ। ਸਾਗਰ ਇੱਕ ਹੁੰਦਾ ਹੈ। ਇੱਕ ਸਾਗਰ ਤੋਂ ਕਈ ਨਦੀਆਂ ਨਿਕਲਦੀਆਂ ਹਨ। ਹੁਣ ਤੁਸੀਂ ਹੋ ਸੰਗਮ ਤੇ। ਇਸ ਸਮੇਂ ਇਹ ਸਾਰੀ ਧਰਤੀ ਰਾਵਣ ਦਾ ਸਥਾਨ ਹੈ। ਸਿਰਫ ਇੱਕ ਲੰਕਾ ਨਹੀਂ ਸੀ, ਸਾਰੀ ਧਰਤੀ ਤੇ ਰਾਵਣ ਦਾ ਰਾਜ ਹੈ। ਰਾਮਰਾਜ ਵਿੱਚ ਬਹੁਤ ਥੋੜੇ ਮਨੁੱਖ ਹੋਣਗੇ। ਇਹ ਸਿਰਫ ਹੁਣ ਤੁਹਾਡੀ ਬੁੱਧੀ ਵਿੱਚ ਹੈ। ਬਾਬਾ ਨੇ ਸਮਝਾਇਆ ਹੈ – ਮੈਂ 3 ਧਰਮਾਂ ਦੀ ਸਥਾਪਨਾ ਕਰਦਾ ਹਾਂ – ਬ੍ਰਾਹਮਣ, ਦੇਵਤਾ, ਸ਼ਤ੍ਰੀ। ਫਿਰ ਵੈਸ਼, ਸ਼ੂਦ੍ਰ ਵਰਣ ਵਿੱਚ ਹੋਰ ਸਾਰੇ ਆਕੇ ਆਪਣਾ – ਆਪਣਾ ਧਰਮ ਸਥਾਪਨ ਕਰਦੇ ਹਨ। ਕਈ ਧਰਮਾਂ ਦਾ ਵਿਨਾਸ਼ ਵੀ ਕਰਾਉਂਦੇ ਹਨ। ਭਾਰਤ ਵਿੱਚ ਤ੍ਰਿਮੂਰਤੀ ਦਾ ਚਿੱਤਰ ਵੀ ਬਣਾਉਂਦੇ ਹਨ। ਪਰ ਉਸ ਵਿੱਚ ਸ਼ਿਵ ਦਾ ਚਿੱਤਰ ਗੁੱਮ ਕਰ ਦਿੱਤਾ ਹੈ। ਸ਼ਿਵ ਤੋਂ ਹੀ ਸਿੱਧ ਹੁੰਦਾ ਹੈ ਕਿ ਪਰਮਪਿਤਾ ਪਰਮਾਤਮਾ ਸ਼ਿਵ ਬ੍ਰਹਮਾ ਦਵਾਰਾ ਸਥਾਪਨਾ, ਵਿਸ਼ਨੂੰ ਦਵਾਰਾ ਪਾਲਣਾ ਕਰਾਉਂਦੇ ਹਨ, ਉਨ੍ਹਾਂ ਨੂੰ ਕਰਨਕਰਾਵਨਹਾਰ ਕਿਹਾ ਜਾਂਦਾ ਹੈ। ਖੁਦ ਵੀ ਕਰਮ ਕਰਦੇ ਹਨ, ਤੁਸੀਂ ਬੱਚਿਆਂ ਨੂੰ ਵੀ ਸਿਖਾਉਂਦੇ ਹਨ। ਕਰਮ – ਅਕਰਮ – ਵਿਕਰਮ ਦੀ ਗਤੀ ਵੀ ਸਮਝਾਉਂਦੇ ਹਨ। ਰਾਵਣ ਰਾਜ ਵਿੱਚ ਤੁਸੀਂ ਜੋ ਕਰਮ ਕਰਦੇ ਉਹ ਵਿਕਰਮ ਬਣ ਜਾਂਦਾ ਹੈ। ਸਤਿਯੁਗ ਵਿੱਚ ਜੋ ਕਰਮ ਕਰਦੇ ਹੋ ਉਹ ਅਕਰਮ ਹੋ ਜਾਂਦਾ ਹੈ। ਇੱਥੇ ਵਿਕਰਮ ਹੀ ਹੁੰਦਾ ਹੈ ਕਿਓਂਕਿ ਰਾਵਣ ਦਾ ਰਾਜ ਹੈ। ਸਤਿਯੁਗ ਵਿੱਚ 5 ਵਿਕਾਰ ਹੁੰਦੇ ਹੀ ਨਹੀਂ। ਇੱਕ – ਇੱਕ ਗੱਲ ਸਮਝਣ ਦੀ ਹੈ ਅਤੇ ਸੇਕੇਂਡ ਵਿੱਚ ਸਮਝਾਈ ਜਾਂਦੀ ਹੈ। ਓਮ ਦਾ ਅਰਥ ਉਹ ਲੋਕ ਤਾਂ ਬਹੁਤ ਵਿਸਤਾਰ ਨਾਲ ਸਮਝਾਉਂਦੇ ਹਨ। ਬਾਪ ਕਹਿੰਦੇ ਹਨ – ਓਮ ਮਾਨਾ ਅਹਿਮ ਆਤਮਾ ਅਤੇ ਇਹ ਮੇਰਾ ਸ਼ਰੀਰ। ਕਿੰਨਾ ਸਹਿਜ ਹੈ। ਅਤੇ ਤੁਸੀਂ ਸਮਝਦੇ ਹੋ ਅਸੀਂ ਸੁਖਧਾਮ ਵਿੱਚ ਜਾ ਰਹੇ ਹਾਂ। ਕ੍ਰਿਸ਼ਨ ਦੇ ਮੰਦਿਰ ਨੂੰ ਸੁੱਖਧਾਮ ਕਹਿੰਦੇ ਹਨ। ਹੈ ਵੀ ਕ੍ਰਿਸ਼ਨਪੁਰੀ। ਮਾਤਾਵਾਂ, ਕ੍ਰਿਸ਼ਨਪੁਰੀ ਵਿੱਚ ਜਾਣ ਦੇ ਲਈ ਬਹੁਤ ਮਿਹਨਤ ਕਰਦੀਆਂ ਹਨ। ਤੁਸੀਂ ਹੁਣ ਭਗਤੀ ਨਹੀਂ ਕਰਦੇ ਹੋ। ਤੁਹਾਨੂੰ ਗਿਆਨ ਮਿਲਿਆ ਹੈ ਹੋਰ ਕਿਸੇ ਮਨੁੱਖ ਮਾਤਰ ਵਿੱਚ ਇਹ ਗਿਆਨ ਨਹੀਂ ਹੈ। ਮੈਂ ਤੁਹਾਨੂੰ ਪਾਵਨ ਬਣਾਕੇ ਜਾਂਦਾ ਹਾਂ ਫਿਰ ਪਤਿਤ ਕੌਣ ਬਣਾਉਂਦੇ ਹਨ? ਇਹ ਕੋਈ ਦੱਸ ਨਾ ਸਕੇ। ਸਭ ਮੇਲ ਅਤੇ ਫੀਮੇਲ ਭਗਤੀਆਂ ਹਨ, ਸਿਤਾਵਾਂ ਹਨ। ਸਭ ਦੀ ਸਦਗਤੀ ਕਰਨ ਵਾਲਾ ਬਾਪ ਹੈ। ਸਭ ਰਾਵਣ ਦੀ ਜੇਲ ਵਿੱਚ ਹਨ। ਇਹ ਹੈ ਹੀ ਦੁੱਖਧਾਮ। ਬਾਪ ਤੁਹਾਨੂੰ ਸੁੱਖਧਾਮ ਦਾ ਮਾਲਿਕ ਬਣਾਉਂਦੇ ਹਨ। ਇਵੇਂ ਦੇ ਬਾਪ ਨੂੰ 5 ਹਜਾਰ ਵਰ੍ਹੇ ਬਾਦ ਸਿਰਫ ਤੁਸੀਂ ਵੇਖਦੇ ਹੋ। ਲਕਸ਼ਮੀ – ਨਾਰਾਇਣ ਦੀ ਆਤਮਾ ਨੂੰ ਹੁਣ ਨਾਲੇਜ ਹੈ। ਅਸੀਂ ਛੋਟੇਪਨ ਵਿੱਚ ਇਹ (ਕ੍ਰਿਸ਼ਨ) ਹੈ ਫਿਰ ਵੱਡੇ ਬਣਨਗੇ, ਇਵੇਂ ਸ਼ਰੀਰ ਛੱਡਣਗੇ। ਫਿਰ ਦੂਜਾ ਲੈਣਾਗੇ ਹੋਰ ਕਿਸੇ ਨੂੰ ਇਹ ਨਾਲੇਜ ਨਹੀਂ ਹੈ।

ਬਾਪ ਕਹਿੰਦੇ ਹਨ – ਤੁਸੀਂ ਸਭ ਪਾਰਵਤੀਆਂ ਹੋ, ਸ਼ਿਵਬਾਬਾ ਤੁਹਾਨੂੰ ਅਮਰਕਥਾ ਸੁਣਾ ਰਹੇ ਹਨ – ਅਮਰ ਬਣਾਉਣ ਦੇ ਲਈ, ਅਮਰਲੋਕ ਵਿੱਚ ਲੈ ਜਾਣ ਦੇ ਲਈ। ਇਹ ਮ੍ਰਿਤੂਲੋਕ ਹੈ। ਤੁਸੀਂ ਸਭ ਪਾਰਵਤੀਆਂ ਅਮਰਨਾਥ ਦਵਾਰਾ ਅਮਰਕਥਾ ਸੁਣ ਰਹੀ ਹੋ। ਤੁਸੀਂ ਸੱਚ – ਸੱਚ ਬਣਦੇ ਹੋ ਸਿਰਫ ਬਾਪ ਨੂੰ ਯਾਦ ਕਰਨ ਨਾਲ ਤੁਹਾਡੀ ਆਤਮਾ ਅਮਰ ਬਣਦੀ ਹੈ, ਜਿੱਥੇ ਦੁੱਖ ਦੀ ਗੱਲ ਨਹੀਂ ਹੁੰਦੀ। ਜਿਵੇਂ ਸੱਪ ਇੱਕ ਖੱਲ ਛੱਡ ਦੂਜੀ ਲੈਂਦੇ ਹਨ। ਇਹ ਸਭ ਮਿਸਾਲ ਇੱਥੇ ਦੇ ਹਨ। ਭ੍ਰਮਰੀ ਦਾ ਮਿਸਾਲ ਵੀ ਇੱਥੇ ਦੇ ਹਨ। ਤੁਸੀਂ ਬ੍ਰਾਹਮਣ ਕੀ ਕਰਦੇ ਹੋ? ਵਿਕਾਰੀ ਕੀੜਿਆਂ ਨੂੰ ਬਦਲ ਦੇਵਤਾ ਬਣਾਉਂਦੇ ਹੋ। ਮਨੁੱਖ ਦੀ ਹੀ ਗੱਲ ਹੈ। ਭ੍ਰਮਰੀ ਦਾ ਤਾਂ ਇੱਕ ਇੱਕ ਦ੍ਰਿਸ਼ਟਾਂਤ ਹੈ। ਤੁਸੀਂ ਬ੍ਰਾਹਮਣ ਬੱਚੇ ਹੁਣ ਬਾਪ ਦਵਾਰਾ ਅਮਰ ਕਥਾ ਸੁਣ ਰਹੇ ਹੋ, ਹੋਰਾਂ ਨੂੰ ਬੈਠ ਗਿਆਨ ਦੀ ਭੂੰ – ਭੂੰ ਕਰਦੇ ਹੋ, ਜਿਸ ਨਾਲ ਮਨੁੱਖ ਤੋਂ ਦੇਵਤਾ, ਸ੍ਵਰਗ ਦੀ ਪਰੀ ਬਣ ਜਾਵੋਗੇ। ਬਾਕੀ ਇਵੇਂ ਨਹੀਂ ਕਿ ਮਾਨਸਰੋਵਰ ਵਿੱਚ ਡੁਬਕੀ ਲਗਾਉਣ ਨਾਲ ਕੋਈ ਪਰੀ ਬਣ ਜਾਣਗੇ। ਇਹ ਸਭ ਹੈ ਝੂਠ। ਤੁਸੀਂ ਝੂਠ ਹੀ ਸੁਣਦੇ ਆਏ ਹੋ, ਹੁਣ ਬਾਪ ਟਰੁੱਥ ਸੁਣਾਉਂਦੇ ਹਨ। ਹੁਣ ਬਾਪ ਕਹਿੰਦੇ ਹਨ – ਆਪਣੇ ਨੂੰ ਆਤਮਾ ਸਮਝੋ। ਤੁਸੀਂ ਸਮਝਦੇ ਹੋ ਨਿਰਾਕਾਰ ਪਰਮਪਿਤਾ ਪਰਮਾਤਮਾ ਇਸ ਮੁੱਖ ਦਵਾਰਾ ਸੁਣਾ ਰਹੇ ਹਨ। ਅਸੀਂ ਇਨ੍ਹਾਂ ਕੰਨਾਂ ਦਵਾਰਾ ਸੁਨ ਰਹੇ ਹਾਂ। ਆਤਮਾ – ਅਭਿਮਾਨੀ ਬਣਨਾ ਹੈ, ਫਿਰ ਪਰਮਾਤਮਾ ਵੀ ਰਿਯਲਾਈਜ਼ ਕਰਾਉਂਦੇ ਹਨ। ਮੈਂ ਕੌਣ ਹਾਂ? ਦੂਜਾ ਕੋਈ ਆਤਮ – ਅਭਿਮਾਨੀ ਬਣਾ ਨਾ ਸਕੇ। ਸਿਵਾਏ ਬਾਪ ਦੇ ਹੋਰ ਕੋਈ ਕਹਿ ਨਾ ਸਕੇ ਕਿ ਤੁਸੀਂ ਆਤਮ – ਅਭਿਮਾਨੀ ਬਣੋ। ਸ਼ਿਵ ਜਯੰਤੀ ਵੀ ਮਨਾਉਂਦੇ ਹਨ ਪਰ ਉਨ੍ਹਾਂ ਦੀ ਜਯੰਤੀ ਕਿਵੇਂ ਹੈ, ਇਹ ਨਹੀਂ ਜਾਣਦੇ। ਬਾਪ ਹੀ ਆਪ ਆਕੇ ਸਮਝਾਉਂਦੇ ਹਨ – ਮੈ ਸਾਧਾਰਨ ਬੁੱਢੇ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਨਹੀਂ ਤਾਂ ਬ੍ਰਹਮਾ ਆਵੇਗਾ ਕਿਥੋਂ? ਪਤਿਤ ਤਨ ਹੀ ਚਾਹੀਦਾ ਹੈ। ਸੂਕ੍ਸ਼੍ਮਵਤਨਵਾਸੀ ਬ੍ਰਹਮਾ ਵਿੱਚ ਵਿਰਾਜਮਾਨ ਹੋਕੇ ਤਾਂ ਬ੍ਰਾਹਮਣ ਨਹੀਂ ਰਚਣਗੇ। ਕਹਿੰਦੇ ਹਨ ਮੈਂ ਪਤਿਤ ਸ਼ਰੀਰ, ਪਤਿਤ ਦੁਨੀਆਂ ਵਿੱਚ ਆਉਂਦਾ ਹਾਂ। ਗਾਇਆ ਹੋਇਆ ਹੈ – ਬ੍ਰਹਮਾ ਦਵਾਰਾ ਸਥਾਪਨਾ। ਫਿਰ ਜਿਸ ਦੀ ਸਥਾਪਨਾ ਕਰਦੇ ਹਨ, ਜੋ ਇਹ ਗਿਆਨ ਪਾਉਂਦੇ ਹਨ ਉਹ ਦੇਵਤਾ ਬਣ ਜਾਂਦੇ ਹਨ। ਮਨੁੱਖ ਬ੍ਰਹਮਾ ਦਾ ਚਿੱਤਰ ਵੇਖਕੇ ਮੂੰਝ ਜਾਂਦੇ ਹਨ। ਕਹਿੰਦੇ ਹਨ ਇਹ ਤਾਂ ਦਾਦਾ ਦਾ ਚਿੱਤਰ ਹੈ। ਪ੍ਰਜਾਪਤੀ ਬ੍ਰਹਮਾ ਤਾਂ ਜਰੂਰ ਇੱਥੇ ਹੋਣਗੇ। ਸੁਕਸ਼ਮਵਤਨ ਵਿੱਚ ਕਿਵੇਂ ਪ੍ਰਜਾ ਰਚਣਗੇ। ਪ੍ਰਜਾਪਿਤਾ ਦੇ ਬੱਚੇ ਹਜਾਰਾਂ ਬ੍ਰਹਮਾਕੁਮਾਰ ਕੁਮਾਰੀਆਂ ਹੈ। ਝੂਠ ਥੋੜੀ ਹੋਵੇਗਾ। ਅਸੀਂ ਸ਼ਿਵਬਾਬਾ ਦਵਾਰਾ ਵਰਸਾ ਪਾ ਰਹੇ ਹਾਂ। ਤੁਸੀਂ ਬੱਚਿਆਂ ਨੂੰ ਸਮਝਾਇਆ ਹੈ ਉਹ ਅਵਿਅਕਤ ਬ੍ਰਹਮਾ ਹੈ। ਪ੍ਰਜਾਪਿਤਾ ਤਾਂ ਸਾਕਾਰ ਵਿੱਚ ਚਾਹੀਦਾ ਹੈ। ਇਹ ਪਤਿਤ ਹੀ ਤਾਂ ਪਾਵਨ ਬਣਦੇ ਹਨ। ਤੱਤ ਤਵਮ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਆਤਮ – ਅਭਿਮਾਨੀ ਬਣ ਕੇ ਇਨ੍ਹਾਂ ਕੰਨਾਂ ਦਵਾਰਾ ਅਮਰਕਥਾ ਸੁਣਨੀ ਹੈ। ਗਿਆਨ ਦੀ ਭੂੰ – ਭੂੰ ਕਰ ਆਪ ਸਮਾਨ ਬਣਾਉਣ ਦੀ ਸੇਵਾ ਵਿੱਚ ਰਹਿਣਾ ਹੈ।

2. ਬਾਪ ਸਮਾਨ ਨਾਲੇਜਫੁਲ, ਬਲਿਸਫੁਲ ਬਣਨਾ ਹੈ। ਸੋਮਰਸ ਪੀਣਾ ਅਤੇ ਪਿਲਾਉਣਾ ਹੈ।

ਵਰਦਾਨ:-

“ਸੀ ਫਾਦਰ – ਫਾਲੋ ਫਾਦਰ” ਇਸ ਮੰਤਰ ਨੂੰ ਹਮੇਸ਼ਾ ਸਾਹਮਣੇ ਰੱਖਦੇ ਹੋਏ ਚੜ੍ਹਦੀ ਕਲਾ ਵਿੱਚ ਚਲਦੇ ਚੱਲੋ, ਉਡਦੇ ਚੱਲੋ। ਕਦੀ ਵੀ ਆਤਮਾਵਾਂ ਨੂੰ ਨਹੀਂ ਵੇਖਣਾ ਕਿਓਂਕਿ ਆਤਮਾਵਾਂ ਸਭ ਪੁਰਸ਼ਾਰਥੀ ਹਨ, ਪੁਰਸ਼ਾਰਥੀ ਵਿੱਚ ਅੱਛਾਈ ਵੀ ਹੁੰਦੀ ਅਤੇ ਕੁਝ ਕਮੀ ਵੀ ਹੁੰਦੀ ਹੈ, ਸੰਪੰਨ ਨਹੀਂ, ਇਸਲਈ ਫਾਲੋ ਫਾਦਰ ਨਾ ਕਿ ਬ੍ਰਦਰ ਸਿਸਟਰ। ਤਾਂ ਜਿਵੇਂ ਫਾਦਰ ਇੱਕਰਸ ਹੈ ਇਵੇਂ ਫਾਲੋ ਕਰਨ ਵਾਲੇ ਇੱਕਰਸ ਖੁਦ ਹੋ ਜਾਣਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top