16 January 2022 Punjabi Murli Today | Brahma Kumaris
Read and Listen today’s Gyan Murli in Punjabi
15 January 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਰੂਹਾਨੀ ਫਾਖੁਰ ਵਿੱਚ ਰਹਿ ਬੇਫਿਕਰ ਬਾਦਸ਼ਾਹ ਬਣੋ"
ਅੱਜ ਵੱਡੇ ਤੇ ਵੱਡੇ ਬਾਪ ਬੱਚਿਆਂ ਨੂੰ ਅਲੌਕਿਕ ਦਿਵਯ ਸਤਿਯੁਗ ਦੇ ਹਰ ਦਿਨ ਦੀ ਮੁਬਾਰਕ ਦੇ ਰਹੇ ਹਨ। ਦੁਨੀਆਂ ਵਾਲਿਆਂ ਦੇ ਲਈ ਵਿਸ਼ੇਸ਼ ਇੱਕ ਦਿਨ ਵੱਡਾ ਹੁੰਦਾ ਹੈ ਅਤੇ ਤੁਸੀਂ ਵੱਡੇ ਦਿਨ ਤੇ ਕੀ ਕਰਦੇ ਹੋ? ਉਹ ਸਮਝਦੇ ਹਨ ਵੱਡੇ ਦਿਲ ਨਾਲ ਮਨਾ ਰਹੇ ਹਾਂ। ਪਰ ਤੁਸੀਂ ਜਾਣਦੇ ਹੋ ਉਹਨਾਂ ਦਾ ਮਨਾਉਣਾ ਕੀ ਹੈ! ਉਹਨਾਂ ਦਾ ਮਨਾਉਣਾ ਅਤੇ ਤੁਸੀਂ ਵੱਡੇ ਤੇ ਵੱਡੇ ਬਾਪ ਦੇ ਵੱਡੇ ਦਿਲ ਵਾਲੇ ਬੱਚਿਆਂ ਦਾ ਮਨਾਉਣਾ – ਕਿੰਨਾ ਨਿਆਰਾ ਅਤੇ ਪਿਆਰਾ ਹੈ! ਜਿਵੇਂ ਦੁਨੀਆਂ ਵਾਲਿਆਂ ਦਾ ਵੱਡਾ ਦਿਨ ਹੈ। ਖੁਸ਼ੀ ਵਿੱਚ ਨੱਚਦੇ – ਗਾਉਦੇ ਇੱਕ ਦੋ ਨੂੰ ਉਸ ਦਿਨ ਲਈ ਮੁਬਾਰਕ ਦਿੰਦੇ ਹਨ। ਇਵੇਂ ਤੁਸੀਂ ਬੱਚਿਆਂ ਦੇ ਲਈ ਸੰਗਮਯੁਗ ਹੀ ਵੱਡਾ ਯੁੱਗ ਹੈ। ਉਮਰ ਵਿੱਚ ਛੋਟਾ ਹੈ ਪਰ ਵਿਸ਼ੇਸ਼ਤਾਵਾਂ ਅਤੇ ਪ੍ਰਾਪਤੀ ਦਵਾਉਣ ਦਾ ਸਭ ਤੋਂ ਵੱਡਾ ਯੁੱਗ ਹੈ। ਤਾਂ ਸੰਗਮਯੁਗ ਦਾ ਹਰ ਦਿਨ ਤੁਹਾਡੇ ਲਈ ਵੱਡਾ ਦਿਨ ਹੈ ਕਿਉਕਿ ਵੱਡੇ – ਤੇ – ਵੱਡੇ ਬਾਪ ਵੱਡੇ ਯੁਗ “ਸੰਗਗਮ ਯੁਗ” ਵਿੱਚ ਹੀ ਮਿਲਦਾ ਹੈ। ਨਾਲ – ਨਾਲ ਬਾਪ ਦਵਾਰਾ ਵੱਡੇ ਤੇ ਵੱਡੀ ਪ੍ਰਾਪਤੀ ਵੀ ਹੁਣ ਹੁੰਦੀ ਹੈ। ਬਾਪਦਾਦਾ ਸਾਰੇ ਬੱਚਿਆਂ ਨੂੰ ਵੱਡੇ ਤੋਂ ਵੱਡਾ ਪੁਰਸ਼ੋਤਮ ਹੁਣ ਬਣਾਉਂਦੇ ਹਨ। ਜਿਵੇਂ ਅੱਜ ਦੇ ਦਿਨ ਦੀ ਵਿਸ਼ੇਸਤਾ ਹੈ ਖੁਸ਼ੀਆਂ ਮਨਾਉਣਾ ਅਤੇ ਇੱਕ – ਦੂਜੇ ਨੂੰ ਗਿਫ਼੍ਟ ਦੇਣਾ, ਮੁਬਾਰਕ ਦੇਣਾ ਅਤੇ ਫਾਦਰ ਦਵਾਰਾ ਹੀ ਗਿਫ਼੍ਟ ਮਿਲਣ ਦਾ ਦਿਨ ਮਨਾਉਂਦੇ ਹਨ। ਤੁਹਾਨੂੰ ਸਭ ਨੂੰ ਬਾਪ ਕੋਲੋਂ ਸੰਗਮਯੁਗ ਤੇ ਹੀ ਵੱਡੇ – ਤੇ – ਵੱਡੀ ਗਿਫ਼੍ਟ ਕੀ ਦਿੱਤੀ ਹੈ? ਬਾਪਦਾਦਾ ਸਦਾ ਕਹਿੰਦੇ ਹਨ ਕਿ ਮੈਂ ਤੁਸੀਂ ਬੱਚਿਆਂ ਦੇ ਲਈ ਹਥੇਲੀ ਤੇ ਸਵਰਗ ਦਾ ਰਾਜ – ਭਾਗ ਲਿਆਇਆ ਹਾਂ। ਤਾਂ ਸਾਰਿਆਂ ਦੀ ਹਥੇਲੀ ਤੇ ਸਵਰਗ ਦਾ ਰਾਜ ਭਾਗ ਹੈ ਨਾ। ਜਿਸਨੂੰ ਕਹਿੰਦੇ ਹਨ – ਤਿਰੀ ਤੇ ਬਹਿਸ਼ਤ (ਹਥੇਲੀ ਤੇ ਸਵਰਗ) ਇਸ ਤੋਂ ਵੱਡੀ ਗਿਫ਼੍ਟ ਹੋਰ ਕੋਈ ਦੇ ਨਹੀਂ ਸਕਦਾ ਹੈ? ਕਿੰਨੇ ਵੀ ਵੱਡੇ ਆਦਮੀ ਵੱਡੀ ਗਿਫ਼੍ਟ ਦੇਣ ਪਰ ਬਾਪ ਦੀ ਗਿਫ਼੍ਟ ਦੇ ਅੱਗੇ ਕਿ ਹੋਵੇਗੀ? ਜਿਵੇਂ ਸੂਰਜ ਦੇ ਅੱਗੇ ਦੀਪਕ? ਤਾਂ ਸੰਗਮਯੁਗ ਦੀ ਯਾਦਗਾਰ ਨਿਸ਼ਾਨੀਆਂ ਹੋਰ ਧਰਮਾਂ ਵਿੱਚ ਵੀ ਰਹਿ ਗਈਆਂ ਹਨ। ਤੁਹਾਨੂੰ ਵੱਡੇ ਯੁਗ ਵਿੱਚ ਵੱਡੇ ਬਾਪ ਨੇ ਵੱਡੇ -ਤੇ -ਵੱਡੀ ਗਿਫ਼੍ਟ ਦਿੱਤੀ ਹੈ, ਇਸਲਈ ਅੱਜ ਦੇ ਵੱਡੇ ਦਿਨ ਤੇ ਇਸ ਵਿਧੀ ਨਾਲ ਮਨਾਉਂਦੇ ਹਨ। ਉਹ ਕ੍ਰਿਸਮਿਸ ਫਾਦਰ ਕਹਿੰਦੇ ਹਨ। ਫਾਦਰ ਸਦਾ ਬੱਚਿਆਂ ਨੂੰ ਦੇਣ ਵਾਲਾ “ਦਾਤਾ” ਹੈ। ਭਾਵੇਂ ਲੌਕਿਕ ਰੀਤੀ ਨਾਲ ਵੀ ਦੇਖੋ – ਫਾਦਰ ਬੱਚਿਆਂ ਦਾ ਦਾਤਾ ਹੁੰਦਾ ਹੈ। ਇਹ ਹੈ ਬੇਹੱਦ ਦਾ ਫਾਦਰ। ਬੇਹੱਦ ਦਾ ਫਾਦਰ ਗਿਫ਼੍ਟ ਵੀ ਬੇਹੱਦ ਦੀ ਦਿੰਦੇ ਹਨ। ਹੋਰ ਕੋਈ ਵੀ ਗਿਫ਼੍ਟ ਕਿੰਨਾ ਸਮੇਂ ਚੱਲੇਗੀ? ਕਿੰਨੇ ਵਧੀਆ – ਵਧੀਆ ਮੁਬਾਰਕ ਦੇ ਕਾਰਡ ਗਿਫ਼੍ਟ ਵਿੱਚ ਦਿੰਦੇ ਹਨ। ਪਰ ਅੱਜ ਦਾ ਦਿਨ ਬੀਤ ਗਿਆ, ਫਿਰ ਉਸ ਕਾਰਡ ਨੂੰ ਕੀ ਕਰਨਗੇ? ਥੋੜਾ ਸਮੇਂ ਚਲਦਾ ਹੈ ਨਾ। ਖਾਣ – ਪੀਣ ਦੀਆਂ ਮਿੱਠੀਆਂ ਚੀਜਾਂ ਵੀ ਦੇਣਗੇ, ਉਹ ਵੀ ਕਿੰਨਾ ਸਮੇਂ ਚੱਲਣਗੀਆਂ! ਕਿੰਨਾ ਸਮੇਂ ਖੁਸ਼ੀ ਮਨਾਓਣਗੇ! ਨੱਚਣਗੇ, ਗਾਉਣਗੇ – ਇੱਕ ਰਾਤ। ਪਰ ਤੁਸੀਂ ਆਤਮਾਵਾਂ ਨੂੰ ਬਾਪ ਅਜਿਹੀ ਗਿਫ਼੍ਟ ਦਿੰਦੇ ਹਨ ਜੋ ਇਸ ਜਨਮ ਵਿੱਚ ਤੇ ਨਾਲ ਹੈ ਹੀ ਪਰ ਜਨਮ – ਜਨਮ ਨਾਲ ਰਹੇਗੀ। ਦੁਨੀਆਂ ਵਾਲੇ ਕਹਿੰਦੇ ਹਨ ਖਾਲੀ ਹੱਥ ਆਏ ਖਾਲੀ ਹੱਥ ਜਾਣਾ ਹੈ। ਪਰ ਤੁਸੀਂ ਕੀ ਕਹੋਗੇ? ਤੁਸੀਂ ਫ਼ਲਕ ਨਾਲ ਕਹਿੰਦੇ ਹੋ ਕਿ ਅਸੀਂ ਆਤਮਾਵਾਂ ਬਾਪ ਦਵਾਰਾ ਮਿਲੇ ਹੋਏ ਖਜਾਨੇ ਨਾਲ ਭਰਪੂਰ ਹੋਕੇ ਜਾਵਾਂਗੇ ਅਤੇ ਅਨੇਕ ਜਨਮ ਭਰਪੂਰ ਰਹਾਂਗੇ। 21 ਜਨਮਾਂ ਤੱਕ ਇਹ ਗਿਫ਼੍ਟ ਨਾਲ ਰਹੇਗੀ। ਅਜਿਹੀ ਗਿਫ਼੍ਟ ਕਦੀ ਦੇਖੀ ਹੈ? ਭਾਵੇਂ ਕਿਸੀ ਵੀ ਫੋਰਨ ਦੇ ਦੇਸ਼ ਦੇ ਰਾਜਾ ਅਤੇ ਰਾਣੀ ਹੋਣ, ਇਵੇਂ ਦੀ ਗਿਫ਼੍ਟ ਦੇ ਸਕਦੇ ਹਨ? ਭਾਵੇਂ ਪੂਰਾ ਤਖ਼ਤ ਦੇ ਦੇਣ, ਆਫਰ ਕਰਨ – ਇਹ ਤਖ਼ਤ ਤੁਸੀਂ ਲੈ ਲਵੋ। ਤੁਸੀਂ ਕੀ ਕਰੋਗੇ, ਕੋਈ ਲਵੇਗਾ? ਬਾਪ ਦੇ ਦਿਲ ਤਖ਼ਤ ਦੇ ਅੱਗੇ ਇਹ ਤਖ਼ਤ ਵੀ ਕੀ ਹੈ! ਇਸਲਈ ਤੁਸੀਂ ਸਭ ਵੀ ਫਾਖੁਰ ਵਿੱਚ ਰਹਿੰਦੇ ਹੋ, ਫਾਖੁਰ ਮਤਲਬ ਰੂਹਾਨੀ ਨਸ਼ਾ। ਇਸ ਰੂਹਾਨੀ ਫਾਖੁਰ ਵਿੱਚ ਰਹਿਣ ਵਾਲੇ ਕਿਸੀ ਵੀ ਗੱਲ ਦਾ ਫਿਕਰ ਨਹੀਂ ਕਰਦੇ, ਬੇਫ਼ਿਕਰ ਬਾਦਸ਼ਾਹ ਬਣ ਜਾਂਦੇ ਹਨ। ਹੁਣ ਦੇ ਵੀ ਬਾਦਸ਼ਾਹ ਅਤੇ ਭਵਿੱਖ ਵਿੱਚ ਵੀ ਰਜਾਈ ਪ੍ਰਾਪਤ ਕਰਦੇ ਹੋ। ਇਸਲਈ ਸਭ ਤੋਂ ਵੱਡੀ ਅਤੇ ਸਭ ਤੋਂ ਚੰਗੀ ਇਹ ਬੇਫਿਕਰ ਬਾਦਸ਼ਾਹੀ ਹੈ। ਕੋਈ ਫ਼ਿਕਰ ਹੈ? ਅਤੇ ਪ੍ਰਵ੍ਰਿਤੀ ਵਿੱਚ ਰਹਿਣ ਵਾਲਿਆਂ ਨੂੰ ਬਾਲ – ਬੱਚਿਆਂ ਦੀ ਫਿਕਰ ਹੈ? ਕੁਮਾਰਾਂ ਨੂੰ ਖਾਣਾ ਬਣਾਉਣ ਦਾ ਫ਼ਿਕਰ ਜ਼ਿਆਦਾ ਹੈ, ਕੁਮਾਰੀਆਂ ਨੂੰ ਕੀ ਫ਼ਿਕਰ ਹੁੰਦਾ ਹੈ? ਨੌਕਰੀ ਦਾ ਕਿ ਚੰਗੀ ਨੌਕਰੀ ਮਿਲੇ, ਫ਼ਿਕਰ ਹੈ ਕੀ? ਬੇਫਿਕਰ ਹੋ ਨਾ! ਜਿਸ ਨੂੰ ਫ਼ਿਕਰ ਹੋਵੇਗਾ ਉਹ ਬੇਫ਼ਿਕਰ ਬਾਦਸ਼ਾਹੀ ਦਾ ਮਜ਼ਾ ਨਹੀਂ ਲੈ ਸਕਣਗੇ। ਵਿਸ਼ਵ ਦੀ ਰਾਜਾਈ ਤਾਂ 20 ਜਨਮ ਹੋਵੇਗੀ ਪਰ ਇਹ ਬੇਫ਼ਿਕਰ ਬਾਦਸ਼ਾਹੀ ਅਤੇ ਦਿਲਤਖਤ – ਇਹ ਇੱਕ ਹੀ ਇਸ ਯੁਗ ਵਿੱਚ ਮਿਲਦੇ ਹਨ ਇੱਕ ਜਨਮ ਦੇ ਲਈ। ਤਾਂ ਇੱਕ ਦਾ ਮਹੱਤਵ ਹੈ ਨਾ!
ਬਾਪਦਾਦਾ ਬੱਚਿਆਂ ਨੂੰ ਸਦਾ ਇਹ ਹੀ ਕਹਿੰਦੇ – “ਬ੍ਰਾਹਮਣ ਜੀਵਨ ਮਤਲਬ ਬੇਫਿਕਰ ਬਾਦਸ਼ਾਹ”। ਬ੍ਰਹਮਾ ਬਾਪ ਬੇਫ਼ਿਕਰ ਬਾਦਸ਼ਾਹ ਬਣੇ ਤਾਂ ਕੀ ਗੀਤ ਗਾਇਆ – ਪਾਉਣਾ ਸੀ ਸੋ ਪਾ ਲਿਆ। ਕੰਮ ਬਾਕੀ ਕੀ ਰਿਹਾ, ਤੁਸੀਂ ਕੀ ਕਹਿੰਦੇ ਹੋ? ਸੇਵਾ ਦਾ ਕੰਮ ਬਾਕੀ ਰਿਹਾ ਹੋਇਆ ਹੈ, ਪਰ ਉਹ ਵੀ ਕਰਾਵਨਹਾਰ ਬਾਪ ਕਰਵਾ ਰਹੇ ਹਨ ਅਤੇ ਕਰਾਉਂਦੇ ਰਹਿਣਗੇ। ਸਾਨੂੰ ਕਰਨਾ ਹੈ – ਇਸ ਨਾਲ ਬੋਝ ਹੋ ਜਾਂਦਾ ਹੈ। ਬਾਪ ਸਾਡੇ ਦਵਾਰਾ ਕਰਾ ਰਹੇ ਹਨ – ਤਾਂ ਬੇਫ਼ਿਕਰ ਹੋ ਜਾਣਗੇ। ਨਿਸ਼ਚੇ ਹੈ ਇਹ ਸ੍ਰੇਸ਼ਠ ਕੰਮ ਹੋਣਾ ਹੀ ਹੈ ਅਤੇ ਹੋਇਆ ਹੀ ਪਿਆ ਹੈ ਇਸਲਈ ਨਿਸ਼ਚੇ ਬੁੱਧੀ, ਨਿਸ਼ਚਿੰਤ, ਬੇਫ਼ਿਕਰ ਰਹਿੰਦੇ ਹਨ। ਇਹ ਤਾਂ ਸਿਰਫ਼ ਬੱਚਿਆਂ ਨੂੰ ਬਿਜ਼ੀ ਰੱਖਣ ਲਈ ਸੇਵਾ ਦਾ ਇੱਕ ਖੇਡ ਕਰਵਾ ਰਹੇ ਹਨ। ਨਿਮਿਤ ਬਣਾਏ ਵਰਤਮਾਨ ਅਤੇ ਭਵਿੱਖ ਸੇਵਾ ਦੇ ਫਲ ਦਾ ਅਧਿਕਾਰੀ ਬਣਾ ਰਹੇ ਹਨ। ਕੰਮ ਬਾਪ ਦਾ, ਨਾਮ ਬੱਚਿਆਂ ਦਾ। ਫਲ ਬੱਚਿਆਂ ਨੂੰ ਖਵਾਉਂਦੇ, ਖੁਦ ਨਹੀਂ ਖਾਂਦੇ ਹਨ। ਤਾਂ ਬੇਫ਼ਿਕਰ ਹੋਏ ਨਾ। ਸੇਵਾ ਵਿੱਚ ਸਫਲਤਾ ਦਾ ਸਹਿਜ ਸਾਧਨ ਹੀ ਇਹ ਹੈ, ਕਰਾਉਣ ਵਾਲਾ ਕਰਵਾ ਰਿਹਾ ਹੈ। ਜੇਕਰ “ਮੈਂ ਕਰ ਰਿਹਾ ਹਾਂ” ਤਾਂ ਆਤਮਾ ਦੀ ਸ਼ਕਤੀ ਪ੍ਰਮਾਣ ਸੇਵਾ ਦਾ ਫ਼ਲ ਮਿਲਦਾ ਹੈ। ਬਾਪ ਕਰਵਾ ਰਿਹਾ ਹੈ ਤਾਂ ਬਾਪ ਸ੍ਰਵਸ਼ਕਤੀਵਾਨ ਹੈ। ਕਰਮ ਦਾ ਫਲ ਵੀ ਇੰਨਾਂ ਹੀ ਸ੍ਰੇਸ਼ਠ ਮਿਲਦਾ ਹੈ। ਤਾਂ ਸਦਾ ਬਾਪ ਦਵਾਰਾ ਪ੍ਰਾਪਤ ਹੋਈ ਬੇਫਿਕਰ ਬਾਦਸ਼ਾਹੀ ਅਤੇ ਹਥੇਲੀ ਤੇ ਸਵਰਗ ਦੇ ਰਾਜ – ਭਾਗ ਦੀ ਗੌਡਲੀ ਗਿਫ਼੍ਟ ਸਮ੍ਰਿਤੀ ਵਿੱਚ ਰੱਖੋ। ਬਾਪ ਅਤੇ ਗਿਫ਼੍ਟ ਦੋਨਾਂ ਦੀ ਯਾਦ ਨਾਲ ਹਰ ਦਿਨ ਤਾਂ ਹਰ ਦਿਨ ਕੀ ਪਰ ਹਰ ਘੜੀ ਵੱਡੇ – ਤੇ – ਵੱਡੀ ਘੜੀ ਹੈ, ਵੱਡਾ ਦਿਨ ਹੈ – ਇਵੇਂ ਅਨੁਭੂਤੀ ਕਰਨਗੇ। ਦੁਨੀਆਂ ਵਾਲੇ ਤਾਂ ਸਿਰਫ਼ ਮੁਬਾਰਕ ਦਿੰਦੇ ਹਨ। ਕੀ ਕਹਿੰਦੇ ਹਨ ? ਹੈਪੀ ਹੋ, ਹੈਲਦੀ – ਵੇਲਦੀ ਹੋ… ਕਹਿ ਦਿੰਦੇ ਹਨ। ਪਰ ਬਣ ਤੇ ਨਹੀਂ ਜਾਂਦੇ ਹਨ ਨਾ। ਬਾਪ ਤਾਂ ਇਵੇਂ ਦੀ ਮੁਬਾਰਕ ਦਿੰਦੇ ਜੋ ਸਦਾ ਦੇ ਲਈ ਹੈਲਥ-ਵੈਲਥ ਹੈਪੀ ਵਰਦਾਨਾਂ ਦੇ ਰੂਪ ਵਿੱਚ ਨਾਲ ਰਹਿੰਦੀ ਹੈ। ਸਿਰਫ ਮੂੰਹ ਨਾਲ ਕਹਿ ਕਰਕੇ ਖੁਸ਼ ਨਹੀਂ ਕਰਦੇ ਹਨ, ਪਰ ਬਣਾਉਂਦੇ ਹਨ ਅਤੇ ਬਣਨਾ ਹੀ ਮਨਾਉਣਾ ਹੈ ਕਿਉਂਕਿ ਅਵਿਨਾਸ਼ੀ ਬਾਪ ਦੀ ਮੁਬਾਰਕ ਵੀ ਅਵਿਨਾਸ਼ੀ ਹੋਵੇਗੀ ਨਾ। ਤਾਂ ਮੁਬਾਰਕ ਵਰਦਾਨ ਬਣ ਜਾਂਦੀ ਹੈ।
ਤੁਸੀਂ ਤਨੇ ਵਿੱਚੋਂ ਨਿਕਲੇ ਹੋਏ ਹੋ। ਇਹ ਸਭ ਸ਼ਾਖਾਵਾਂ ਹਨ, ਇਹ ਸਾਰੇ ਧਰਮ ਤੁਹਾਡੀਆਂ ਸ਼ਾਖਾਵਾਂ ਹਨ ਨਾ! ਕਲਪ ਵਰੀਕ੍ਸ਼ ਦੀਆਂ ਸ਼ਾਖਾਵਾਂ ਹਨ ਇਸ ਲਈ ਵਰੀਕ੍ਸ਼ ਦੀ ਨਿਸ਼ਾਨੀ ਕ੍ਰਿਸਮਿਸ ਟ੍ਰੀ ਦਿਖਾਉਂਦੇ ਹਨ। ਕ੍ਰਿਸਮਿਸ ਟ੍ਰੀ ਕਦੀ ਸਜੀ ਹੋਈ ਦੇਖੀ ਹੈ? ਇਸ ਵਿੱਚ ਕੀ ਕਰਦੇ ਹਨ? (ਸ੍ਟੇਜ ਤੇ ਦੋ ਕ੍ਰਿਸਮਿਸ ਵਰੀਕ੍ਸ਼ ਸਜੇ ਰੱਖੇ ਹਨ)। ਇਸ ਵਿੱਚ ਕੀ ਵਿਖਾਇਆ ਹੈ? ਵਿਸ਼ੇਸ਼ ਚਮਕਦੇ ਹੋਏ ਜਗੇ ਹੋਏ ਬਲਬ ਦਿਖਾਉਂਦੇ ਹਨ। ਛੋਟੇ – ਛੋਟੇ ਬਲਬਾਂ ਨਾਲ ਹੀ ਸਜਾਉਂਦੇ ਹਨ। ਇਸਦਾ ਅਰਥ ਕੀ ਹੈ? ਕਲਪ ਵਰੀਕ੍ਸ਼ ਦੀਆਂ ਤੁਸੀਂ ਚਮਕਦੀਆਂ ਹੋਈਆਂ ਆਤਮਾਵਾਂ ਹੋ ਅਤੇ ਜੋ ਵੀ ਧਰਮ ਪਿਤਾਵਾਂ ਆਉਂਦੇ ਹਨ ਉਹ ਵੀ ਆਪਣੇ ਹਿਸਾਬ ਨਾਲ ਸਤੋਪ੍ਰਧਾਨ ਹੁੰਦੇ ਹਨ ਇਸਲਈ ਗੋਲਡਨ ਏਜ਼ਡ ਆਤਮਾ ਚਮਕਦੀ ਹੋਈ ਹੁੰਦੀ ਹੈ ਇਸਲਈ ਇਹ ਕਲਪ ਬ੍ਰਿਖ ਦੀ ਨਿਸ਼ਾਨੀ ਹੋਰ ਧਰਮ ਦੀਆਂ ਸ਼ਾਖਾਵਾਂ ਵੀ ਹਰ ਵਰ੍ਹੇ ਨਿਸ਼ਾਨੀ ਮਨਾਉਂਦੇ ਰਹਿੰਦੇ ਹਨ। ਸਾਰੇ ਬ੍ਰਿਖ ਦਾ ਗ੍ਰੇਟ – ਗ੍ਰੇਟ ਗ੍ਰੈੰਡ ਫਾਦਰ ਹੈ ਨਾ। ਕਿਹੜਾ ਬਾਪ ਗ੍ਰੇਟ – ਗ੍ਰੇਟ ਗ੍ਰੈੰਡ ਫਾਦਰ ਹੈ? ਬਾਪ ਨੇ ਬ੍ਰਹਮਾ ਨੂੰ ਅੱਗੇ ਰੱਖਿਆ ਹੈ। ਸਾਕਾਰ ਸ੍ਰਿਸ਼ਟੀ ਦੀਆਂ ਆਤਮਾਵਾਂ ਦਾ ਆਦਿ ਪਿਤਾ, ਆਦਿਨਾਥ ਬ੍ਰਹਮਾ ਹੈ ਇਸ ਲਈ ਗ੍ਰੇਟ ਗ੍ਰੇਟ ਗ੍ਰੈੰਡ ਫਾਦਰ ਹਨ। ਆਦਿ ਦੇਵ ਦੇ ਨਾਲ ਤੁਸੀਂ ਵੀ ਹੋ ਨਾ ਕਿ ਇਕਲੇ ਆਦਿ ਦੇਵ ਹਨ। ਤੁਸੀਂ ਆਦਿ ਆਤਮਾਵਾਂ ਹੁਣ ਆਦਿ ਦੇਵ ਦੇ ਨਾਲ ਹੋ ਅਤੇ ਅੱਗੇ ਵੀ ਨਾਲ ਰਹਿਣਗੀਆਂ, ਇਨਾਂ ਨਸ਼ਾ ਹੈ? ਖੁਸ਼ੀ ਦੇ ਗੀਤ ਸਦਾ ਗਾਉਂਦੇ ਰਹਿੰਦੇ ਹੋ ਨਾ ਜਾਂ ਸਿਰਫ ਅੱਜ ਗਾਓਗੇ?
ਅੱਜ ਵਿਸ਼ੇਸ਼ ਡਬਲ ਫੋਰਨਰਸ ਦਾ ਦਿਨ ਹੈ। ਤੁਹਾਡੇ ਲਈ ਰੋਜ ਵੱਡਾ ਦਿਨ ਹੈ ਜਾਂ ਅੱਜ ਹੈ? ਚਾਰੋ ਪਾਸੇ ਦੇਸ਼ – ਵਿਦੇਸ਼ ਦੇ ਬੱਚੇ ਕਲਪ ਵਰੀਕ੍ਸ਼ ਵਿਚ ਚਮਕਦੇ ਹੋਏ ਸਿਤਾਰੇ ਦਿਖਾਈ ਦੇ ਰਹੇ ਹਨ। ਸੂਕ੍ਸ਼੍ਮ ਰੂਪ ਵਿੱਚ ਤਾਂ ਸਾਰੇ ਮਧੂਬਨ ਵਿੱਚ ਪਹੁੰਚ ਗਏ ਹਨ। ਉਹ ਵੀ ਸਾਰੇ ਆਕਾਰੀ ਰੂਪ ਵਿੱਚ ਮਨਾ ਰਹੇ ਹਨ। ਤੁਸੀਂ ਸਾਕਾਰੀ ਰੂਪ ਵਿੱਚ ਮਨਾ ਰਹੇ ਹੋ। ਸਾਰਿਆਂ ਦਾ ਮਨ ਬਾਪ ਦੀ ਗਾਡਲੀ ਗਿਫ਼੍ਟ ਨੂੰ ਦੇਖ ਖੁਸ਼ੀ ਵਿੱਚ ਨੱਚ ਰਿਹਾ ਹੈ। ਬਾਪਦਾਦਾ ਵੀ ਸਰਵ ਸਾਕਾਰ ਰੂਪ ਅਤੇ ਆਕਾਰ ਰੂਪਧਾਰੀ ਬੱਚਿਆਂ ਨੂੰ ਸਦਾ ਹਰਸ਼ਿਤ ਭਵ ਦੀ ਮੁਬਾਰਕ ਦੇ ਰਹੇ ਹਨ। ਸਦਾ ਦਿਲਖੁਸ਼ ਮਿਠਾਈ ਖਾਂਦੇ ਰਹੋ ਅਤੇ ਪ੍ਰਾਪਤੀ ਦੇ ਗੀਤ ਗਾਉਂਦੇ ਰਹੋ। ਡਰਾਮਾ ਅਨੁਸਾਰ ਭਾਰਤ ਵਾਲਿਆਂ ਨੂੰ ਵਿਸ਼ੇਸ਼ ਭਾਗ ਮਿਲਿਆ ਹੋਇਆ ਹੈ। ਅੱਛਾ।
ਸਾਰੀਆਂ ਟੀਚਰਸ ਨੇ ਵੱਡਾ ਦਿਨ ਮਨਾਇਆ ਕਿ ਰੋਜ ਮਨਾਉਂਦੇ ਹੋ? ਵੱਡਾ ਬਾਪ ਹੈ ਅਤੇ ਵੱਡੇ ਤੁਸੀਂ ਵੀ ਹੋ ਇਸ ਲਈ ਜੋ ਦੁਨੀਆਂ ਵਾਲਿਆਂ ਦੇ ਵੱਡੇ ਦਿਨ ਹਨ ਉਸਨੂੰ ਮਹੱਤਵ ਦਿੰਦੇ ਹਨ। ਇਸ ਵਿੱਚ ਵੀ ਤੁਸੀਂ ਵੱਡੇ, ਛੋਟੇ ਭਰਾਵਾਂ ਨੂੰ ਉਤਸ਼ਾਹ ਦਿਲਵਾਉਂਦੇ ਹੋ। ਸਾਰੇ ਟੀਚਰਸ ਬੇਫਿਕਰ ਬਾਦਸ਼ਾਹ ਹੋ? ਬਾਦਸ਼ਾਹ ਮਤਲਬ ਸਦਾ ਨਿਸ਼ਚੈ ਅਤੇ ਨਸ਼ੇ ਵਿੱਚ ਸਥਿਤ ਰਹਿਣ ਵਾਲੇ ਕਿਉਂਕਿ ਨਿਸ਼ਚੇ ਵਿਜੇਈ ਬਣਾਉਦਾ ਹੈ, ਅਤੇ ਨਸ਼ਾ ਖੁਸ਼ੀ ਵਿੱਚ ਸਦਾ ਉੱਚਾ ਉਡਾਉਂਦਾ ਹੈ। ਤਾਂ ਬੇਫਿਕਰ ਬਾਦਸ਼ਾਹ ਹੀ ਹੋਣਗੇ ਨਾ! ਕੋਈ ਫਿਕਰ ਹੈ ਕੀ? ਸੇਵਾ ਕਿਵੇਂ ਵਧੇਗੀ, ਚੰਗੇ -ਚੰਗੇ ਜਿਗਿਆਸੂ ਪਤਾ ਨਹੀਂ ਕਦੋਂ ਆਉਣਗੇ ਕਦੋਂ ਤੱਕ ਸੇਵਾ ਕਰਨੀ ਪਵੇਗੀ – ਇਹ ਸੋਚਦੇ ਤੇ ਨਹੀਂ ਹੋ? ਅਸੋਚ ਬਣਨ ਨਾਲ ਹੀ ਸੇਵਾ ਵਧੇਗੀ, ਸੋਚਣ ਨਾਲ ਨਹੀਂ ਵਧੇਗੀ। ਅਸੋਚ ਬਣ ਬੁੱਧੀ ਨੂੰ ਫ੍ਰੀ ਰੱਖਣਗੇ ਉਦੋਂ ਤੱਕ ਬਾਪ ਦੀ ਸ਼ਕਤੀ ਮਦਦ ਦੇ ਰੂਪ ਵਿੱਚ ਅਨੁਭਵ ਕਰਨਗੇ। ਸੋਚਣ ਵਿੱਚ ਹੀ ਬੁੱਧੀ ਬਿਜੀ ਰੱਖਣਗੇ ਤਾਂ ਬਾਪ ਦੀ ਟਚਿੰਗ, ਬਾਪ ਦੀ ਸ਼ਕਤੀ ਗ੍ਰਹਿਣ ਨਹੀਂ ਕਰ ਸਕਣਗੇ। ਬਾਬਾ ਅਤੇ ਅਸੀਂ – ਕੰਬਾਇੰਡ ਹਾਂ, ਕਰਾਵਨਹਾਰ ਅਤੇ ਕਰਨ ਦੇ ਨਿਮਿਤ ਮੈਂ ਆਤਮਾ। ਇਸ ਨੂੰ ਕਹਿੰਦੇ ਹਨ ਅਸੋਚ ਮਤਲਬ ਇੱਕ ਦੀ ਯਾਦ। ਸ਼ੁਭਚਿੰਤਨ ਵਿੱਚ ਰਹਿਣ ਵਾਲੇ ਨੂੰ ਕਦੀ ਚਿੰਤਾ ਨਹੀਂ ਹੁੰਦੀ। ਜਿੱਥੇ ਚਿੰਤਾ ਹੈ ਉੱਥੇ ਸ਼ੁਭਚਿੰਤਨ ਨਹੀਂ ਅਤੇ ਜਿੱਥੇ ਸ਼ੁਭਚਿੰਤਨ ਹੈ ਉਥੇ ਚਿੰਤਾ ਨਹੀਂ। ਅੱਛਾ!
ਚਾਰੋਂ ਪਾਸੇ ਦੇ ਗੌਡੁਲੀ ਗਿਫ਼੍ਟ ਦੇ ਅਧਿਕਾਰੀ, ਵੱਡੇ ਤੇ ਵੱਡੇ ਬਾਪ ਦੇ ਵੱਡੇ ਤੇ ਵੱਡੇ ਭਾਗਵਾਨ ਆਤਮਾਵਾਂ, ਆਦਿ ਪਿਤਾ ਦੇ ਸਦਾ ਸਾਥੀ ਆਦਿ, ਆਤਮਾਵਾਂ, ਸਦਾ ਵੱਡੇ ਤੇ ਵੱਡੇ ਬਾਪ ਦਵਾਰਾ ਮੁਹੱਬਤ ਦੀ ਮੁਬਾਰਕ, ਅਵਿਨਾਸ਼ੀ ਵਰਦਾਨ ਪ੍ਰਾਪਤ ਕਰਨ ਵਾਲੇ ਸਰਵ ਸਾਕਾਰੀ ਰੂਪਧਾਰੀ ਅਤੇ ਆਕਾਰੀ ਰੂਪਧਾਰੀ – ਸਾਰੇ ਬੱਚਿਆਂ ਨੂੰ ਦਿਲਖੁਸ਼ ਮਿਠਾਈ ਦੇ ਨਾਲ ਯਾਦ ਪਿਆਰ ਅਤੇ ਨਮਸਤੇ।
ਪੁੰਨਾ – ਬੀਦਰ ਗਰੁੱਪ :- ਰੋਜ਼ ਅੰਮ੍ਰਿਤਵੇਲੇ ਦਿਲਖੁਸ਼ ਮਿਠਾਈ ਖਾਂਦੇ ਹੋ? ਜੋ ਰੋਜ ਅੰਮ੍ਰਿਤਵੇਲੇ ਦਿਲਖੁਸ਼ ਮਿਠਾਈ ਖਾਂਦੇ ਹਨ ਉਹ ਖੁਦ ਵੀ ਸਾਰਾ ਦਿਨ ਖੁਸ਼ੀ ਵਿੱਚ ਰਹਿੰਦੇ ਹਨ ਅਤੇ ਦੂਸਰੇ ਵੀ ਉਹਨਾਂ ਨੂੰ ਦੇਖ ਖੁਸ਼ ਹੁੰਦੇ ਹਨ। ਇਹ ਇਵੇਂ ਦੀ ਖੁਰਾਕ ਹੈ ਜੋ ਕੋਈ ਵੀ ਪਰਿਸਥਿਤੀ ਆ ਜਾਵੇ ਪਰ ਇਹ ਦਿਲਖੁਸ਼ ਖੁਰਾਕ ਪਰਿਸਥਿਤੀ ਨੂੰ ਛੋਟਾ ਬਣਾ ਦਿੰਦੀ ਹੈ, ਪਹਾੜ ਨੂੰ ਰੂਈ ਬਣਾ ਦਿੰਦੀ ਹੈ। ਇੰਨੀ ਤਾਕਤ ਹੈ ਇਸ ਖੁਰਾਕ ਵਿੱਚ! ਜਿਵੇ ਸ਼ਰੀਰ ਦੇ ਹਿਸਾਬ ਨਾਲ ਵੀ ਜੋ ਤੰਦਰੁਸਤ ਅਤੇ ਸ਼ਕਤੀਸ਼ਾਲੀ ਹੋਵੇਗਾ ਉਹ ਹਰ ਪਰਿਸਥਿਤੀ ਨੂੰ ਸਹਿਜ ਪਾਰ ਕਰੇਗਾ ਅਤੇ ਜੋ ਕਮਜ਼ੋਰ ਹੋਵੇਗਾ ਉਹ ਛੋਟੀ ਜਿਹੀ ਗੱਲ ਵਿੱਚ ਵੀ ਘਬਰਾ ਜਾਵੇਗਾ। ਕਮਜ਼ੋਰ ਦੇ ਅੱਗੇ ਪਰਿਸਥਿਤੀ ਵੱਡੀ ਹੋ ਜਾਂਦੀ ਹੈ ਅਤੇ ਸ਼ਕਤੀਸ਼ਾਲੀ ਦੇ ਅੱਗੇ ਪਰਿਸਥਿਤੀ ਪਹਾੜ ਤੋਂ ਰੂਈ ਬਣ ਜਾਂਦੀ ਹੈ। ਤਾਂ ਰੋਜ਼ ਦਿਲਖੁਸ਼ ਮਿਠਾਈ ਖਾਣਾ ਮਾਨਾ ਸਦਾ ਦਿਲਖੁਸ਼ ਰਹੋ। ਇਹ ਆਲੌਕਿਕ ਖੁਸ਼ੀ ਦੇ ਦਿਨ ਕਿੰਨੇ ਥੋੜੇ ਹਨ! ਦੇਵਤਾਈ ਖੁਸ਼ੀ ਅਤੇ ਬ੍ਰਾਹਮਣਾਂ ਦੀ ਖੁਸ਼ੀ ਵਿੱਚ ਵੀ ਫ਼ਰਕ ਹੈ। ਇਹ ਬ੍ਰਾਹਮਣ ਜੀਵਨ ਦੀ ਪਰਮਾਤਮ – ਖੁਸ਼ੀ ਅਤਿਇੰਦ੍ਰੀਏ ਸੁਖ ਦੀ ਅਨੁਭੂਤੀ ਦੇਵਤਾਈ ਜੀਵਨ ਵਿੱਚ ਵੀ ਨਹੀਂ ਹੋਵੇਗੀ ਇਸਲਈ ਇਸ ਖੁਸ਼ੀ ਨੂੰ ਜਿਨਾਂ ਚਾਹੋ ਮਨਾਓ। ਰੋਜ਼ ਸਮਝੋ ਅੱਜ ਖੁਸ਼ੀ ਮਨਾਉਣ ਦਾ ਦਿਨ ਹੈ। ਇੱਥੇ ਆਉਣ ਨਾਲ ਖੁਸ਼ੀ ਵੱਧ ਗਈ ਹੈ ਨਾ! ਇੱਥੇ ਤੋਂ ਥਲੇ ਉਤਰੋਗੇ ਤਾਂ ਘੱਟ ਤੇ ਨਹੀਂ ਹੋਵੇਗੀ? ਉੱਡਦੀ ਕਲਾ ਹੁਣ ਹੈ, ਫਿਰ ਤਾਂ ਜਿਨ੍ਹਾਂ ਪਾਇਆ ਹੈ ਉਨ੍ਹਾਂ ਖਾਂਦੇ ਰਹਿਣਗੇ। ਤਾਂ ਸਦਾ ਇਹ ਸਮ੍ਰਿਤੀ ਵਿੱਚ ਰੱਖੋ ਕਿ ਅਸੀਂ ਦਿਲਖੁਸ਼ ਮਿਠਾਈ ਖਾਣ ਵਾਲੇ ਹਾਂ ਅਤੇ ਦੂਸਰੇ ਨੂੰ ਖਵਾਉਣ ਵਾਲੇ ਹਾਂ ਕਿਉਂਕਿ ਜਿਨ੍ਹਾਂ ਦਵਾਂਗੇ ਉਨੀਂ ਵੱਧਦੀ ਜਾਏਗੀ। ਦੇਖੋ, ਖੁਸ਼ੀ ਦਾ ਚਿਹਰਾ ਸਭ ਨੂੰ ਚੰਗਾ ਲੱਗਦਾ ਹੈ ਅਤੇ ਕੋਈ ਦੁੱਖ ਅਸ਼ਾਂਤੀ ਵਿੱਚ ਘਬਰਾਇਆ ਹੋਇਆ ਚਿਹਰਾ ਹੋਵੇ ਤਾਂ ਚੰਗਾ ਨਹੀਂ ਲੱਗੇਗਾ ਨਾ! ਜਦੋਂ ਦੂਸਰੇ ਨੂੰ ਚੰਗਾ ਨਹੀਂ ਲੱਗੇਗਾ ਤਾਂ ਆਪਣਾ ਵੀ ਨਹੀਂ ਲੱਗਣਾ ਚਾਹੀਦਾ ਹੈ। ਤਾਂ ਸਦੈਵ ਖੁਸ਼ੀ ਦੇ ਚਿਹਰੇ ਨਾਲ ਸੇਵਾ ਕਰਦੇ ਰਹੋ। ਮਾਤਾਵਾਂ ਅਜਿਹੀ ਸੇਵਾ ਕਰਦੀ ਹੋ? ਘਰ ਵਾਲੇ ਤੁਹਾਨੂੰ ਦੇਖ ਕੇ ਖੁਸ਼ ਹੋ ਜਾਣ। ਭਾਵੇਂ ਕੋਈ ਗਿਆਨ ਨੂੰ ਬੁਰਾ ਵੀ ਸਮਝਦੇ ਹੋਣ ਫਿਰ ਵੀ ਖੁਸ਼ੀ ਦੀ ਜੀਵਨ ਨੂੰ ਦੇਖ ਕੇ ਮਨ ਨਾਲ ਅਨੁਭਵ ਜ਼ਰੂਰ ਕਰਦੇ ਹਨ ਕਿ ਇਹਨਾਂ ਨੂੰ ਕੁਝ ਮਿਲਿਆ ਹੈ ਜੋ ਖੁਸ਼ ਰਹਿੰਦੇ ਹਨ। ਬਾਹਰ ਅਭਿਮਾਨ ਨਾਲ ਨਾ ਵੀ ਬੋਲਣ ਪਰ ਅੰਦਰ ਮਹਿਸੂਸ ਕਰਦੇ ਹਨ ਅਤੇ ਆਖ਼ਿਰ ਤਾਂ ਝੁਕਣਾ ਹੀ ਹੈ। ਅੱਜ ਗਾਲਾਂ ਕੱਢਦੇ ਹਨ ਕਲ ਚਰਨਾਂ ਵਿੱਚ ਝੁਕਣਗੇ। ਕਿੱਥੇ ਝੁਕਣਗੇ? “ਅਹੋ ਪ੍ਰਭੂ” ਕਹਿਕੇ ਝੁਕਣਾ ਜ਼ਰੂਰ ਹੈ। ਤਾਂ ਅਜਿਹੀ ਸਥਿਤੀ ਹੋਵੇਗੀ ਉਦੋਂ ਤਾਂ ਤੇ ਝੁਕਣਗੇ ਨਾ! ਕੋਈ ਵੀ ਕਿਸੇ ਦੇ ਅੱਗੇ ਝੁੱਕਦਾ ਹੈ ਉਸ ਵਿੱਚ ਕੋਈ ਬੜਪਣ ਹੁੰਦਾ ਹੈ, ਕੋਈ ਵਿਸ਼ੇਸਤਾ ਹੁੰਦੀ ਹੈ, ਉਸ ਵਿਸ਼ੇਸ਼ਤਾ ਤੇ ਝੁਕਦਾ ਹੈ। ਇਵੇਂ ਤਾਂ ਕੋਈ ਨਹੀਂ ਝੁਕੇਗਾ ਨਾ। ਦਿਖਾਈ ਦਵੇ – ਇਹਨਾਂ ਦੇ ਵਰਗੀ ਜੀਵਨ ਕਿਸੇ ਦੀ ਹੈ ਨਹੀਂ, ਸਦਾ ਖੁਸ਼ ਰਹਿੰਦੇ ਹਨ। ਰੋਣ ਦੀ ਪਰਿਸਥਿਤੀ ਵਿੱਚ ਵੀ ਖੁਸ਼ ਰਹਿੰਦੇ ਹਨ। ਰੋਣ ਦੀ ਪਰਿਸਥਿਤੀ ਵਿੱਚ ਵੀ ਖੁਸ਼ ਰਹੋ, ਮਨ ਖੁਸ਼ ਰਹੇ। ਇਵੇਂ ਨਹੀਂ ਹੱਸਦੇ ਰਹੋ, ਪਰ ਮਨ ਖੁਸ਼ ਹੋਵੇ। ਪਾਂਡਵ ਕੀ ਸਮਝਦੇ ਹਨ? ਇਵੇਂ ਦਾ ਅਨੁਭਵ ਦੂਸਰਿਆਂ ਦਾ ਹੁੰਦਾ ਹੈ ਜਾਂ ਹਾਲੇ ਘੱਟ ਹੁੰਦਾ ਹੈ?
ਖੁਸ਼ਮਿਜਾਜ ਰਹਿਣੇ ਵਾਲੇ ਆਪਣੇ ਚਿਹਰੇ ਨਾਲ ਬਹੁਤ ਸੇਵਾ ਕਰਦੇ ਹਨ। ਮੂੰਹ ਤੋਂ ਬੋਲੋ, ਨਹੀਂ ਬੋਲੋ ਪਰ ਤੁਹਾਡੀ ਸੂਰਤ, ਗਿਆਨ ਦੀ ਸੀਰਤ ਨੂੰ ਖੁਦ ਪ੍ਰਤੱਖ ਕਰੇਗੀ। ਤਾਂ ਇਹ ਹੀ ਯਾਦ ਰੱਖਣਾ ਕਿ ਦਿਲਖੁਸ਼ ਮਿਠਾਈ ਖਾਣੀ ਹੈ ਅਤੇ ਹੋਰਾਂ ਨੂੰ ਵੀ ਖਵਾਉਣੀ ਹੈ। ਜੋ ਖੁਦ ਖਾਂਦਾ ਹੈ ਉਹ ਖਵਾਉਣ ਤੋਂ ਬਿਨਾਂ ਰਹਿ ਨਹੀਂ ਸਕਦਾ। ਅੱਛਾ!
ਬੇਲਗਾਮ, ਸੋ਼ਲਾਪੁਰ ਗਰੁੱਪ : ਆਪਣੇ ਇਸ ਸ੍ਰੇਸ਼ਠ ਜੀਵਨ ਨੂੰ ਦੇਖ ਹਰਸ਼ਿਤ ਹੁੰਦੇ ਹੋ? ਕਿਉਂਕਿ ਇਹ ਜੀਵਨ ਹੀਰੇ ਤੁਲ੍ਯ ਜੀਵਨ ਹੈ। ਹੀਰੇ ਦਾ ਮੁੱਲ ਹੁੰਦਾ ਹੈ ਨਾ। ਤਾਂ ਇਸ ਜੀਵਨ ਨੂੰ ਇਨਾਂ ਅਮੁਲ ਸਮਝ ਕੇ ਹਰ ਕਰਮ ਕਰੋ। ਬ੍ਰਾਹਮਣ ਜੀਵਨ ਮਤਲਬ ਆਲੌਕਿਕ ਜੀਵਨ। ਆਲੌਕਿਕ ਜੀਵਨ ਵਿੱਚ ਸਾਧਾਰਣ ਚਲਣ ਨਹੀਂ ਹੋ ਸਕਦੀ। ਜੋ ਵੀ ਕਰਮ ਕਰਦੇ ਹੋ ਉਹ ਆਲੌਕਿਕ ਹੋਣਾ ਚਾਹੀਦਾ ਹੈ, ਸਾਧਾਰਣ ਨਹੀਂ। ਆਲੌਕਿਕ ਕਰਮ ਉਦੋਂ ਹੁੰਦਾ ਹੈ ਜਦੋ ਆਲੌਕਿਕ ਸਵਰੂਪ ਦੀ ਸਮ੍ਰਿਤੀ ਰਹਿੰਦੀ ਹੈ ਕਿਉਂਕਿ ਜਿਵੇਂ ਸਮ੍ਰਿਤੀ ਹੋਵਗੀ ਉਵੇਂ ਸਥਿਤੀ ਹੋਵੇਗੀ। ਸਮ੍ਰਿਤੀ ਵਿੱਚ ਰਹੋ – ਇੱਕ ਬਾਪ ਦੂਸਰਾ ਨਾ ਕੋਈ। ਤਾਂ ਬਾਪ ਦੀ ਸਮ੍ਰਿਤੀ ਸਦਾ ਸਮਰਥ ਬਣਾਉਂਦੀ ਹੈ, ਇਸ ਲਈ ਕਰਮ ਵੀ ਸ੍ਰੇਸ਼ਠ ਆਲੌਕਿਕ ਹੁੰਦਾ ਹੈ। ਸਾਰਾ ਦਿਨ ਜਿਵੇਂ ਅਗਿਆਨੀ ਜੀਵਨ ਵਿੱਚ ਮੇਰਾ – ਮੇਰਾ ਕਰਦੇ ਰਹਿਣ, ਹੁਣ ਇਹ ਹੀ ਮੇਰਾ ਬਾਪ ਦੇ ਵੱਲ ਲੱਗਾ ਦਿੱਤਾ ਨਾ! ਹੁਣ ਹੋਰ ਸਭ ਮੇਰਾ – ਮੇਰਾ ਖ਼ਤਮ ਹੋ ਗਿਆ। ਬ੍ਰਾਹਮਣ ਜੀਵਨ ਮਤਲਬ ਸਭ ਕੁੱਝ ਤੇਰਾ ਕਰ ਦਿੱਤਾ। ਇਹ ਗਲਤੀ ਤਾਂ ਨਹੀਂ ਕਰਦੇ ਹੋ – ਮੇਰੇ ਨੂੰ ਤੇਰਾ, ਤੇਰੇ ਨੂੰ ਮੇਰਾ ਤੇ ਨਹੀਂ ਬਣਾ ਦਿੰਦੇ ਹੋ? ਜਦੋਂ ਕੋਈ ਮਤਲਬ ਹੋਵੇਗਾ ਤਾਂ ਕਹਿਣਗੇ – ਮੇਰਾ, ਅਤੇ ਕੋਈ ਮਤਲਬ ਨਹੀਂ ਹੋਵੇਗਾ ਤਾਂ ਕਹਿਣਗੇ ਤੇਰਾ। ਮੇਰਾ ਭਾਵੇਂ ਕਹੋ ਪਰ “ਮੇਰਾ ਬਾਬਾ” ਕਹੋ। ਬਾਕੀ ਸਭ ਮੇਰਾ – ਮੇਰਾ ਛੱਡ ਕੇ ਇੱਕ ਮੇਰਾ। ਇੱਕ ਮੇਰਾ ਕਹਿਣ ਨਾਲ ਮਿਹਨਤ ਤੋ ਛੁੱਟ ਜਾਵੋਗੇ, ਬੋਝ ਉਤਰ ਜਾਏਗਾ,। ਨਹੀਂ ਤਾਂ ਗ੍ਰਹਿਸਤੀ ਜੀਵਨ ਵਿੱਚ ਕਿੰਨਾ ਬੋਝ ਹੈ। ਹੁਣ ਹਲਕੇ ਡਬਲ ਲਾਈਟ ਹੋ ਗਏ ਇਸਲਈ ਸਦਾ ਉੱਡਦੀ ਕਲਾ ਵਾਲੇ ਹੋ। ਉੱਡਦੀ ਕਲਾ ਦੇ ਸਿਵਾਏ ਰੁਕਦੀ ਕਲਾ ਵਿੱਚ ਰੁੱਕਣਾ ਨਹੀਂ ਹੈ। ਸਦਾ ਹੀ ਉੱਡਦੇ ਚੱਲੋ। ਬਾਪ ਨੇ ਆਪਣਾ ਬਣਾ ਲਿਆ – ਸਦਾ ਇਸੇ ਖੁਸ਼ੀ ਵਿੱਚ ਰਹੋ।
ਵਰਦਾਨ:-
ਵਰਤਮਾਨ ਸਮੇਂ ਆਪਸ ਵਿੱਚ ਵਿਸ਼ੇਸ਼ ਕਰਮ ਦਵਾਰਾ ਗੁਣ ਦਾਤਾ ਬਣਨ ਦੀ ਲੋੜ ਹੈ, ਇਸ ਲਈ ਗਿਆਨ ਦੇ ਨਾਲ – ਨਾਲ ਗੁਣਾਂ ਨੂੰ ਇਮਰਜ ਕਰੋ। ਇਹ ਹੀ ਸੰਕਲਪ ਕਰੋ ਕਿ ਮੈਨੂੰ ਸਦਾ ਗੁਣ ਮੂਰਤ ਬਣ ਸਾਰਿਆਂ ਨੂੰ ਗੁਣ ਮੂਰਤ ਬਨਾਉਣ ਦਾ ਵਿਸ਼ੇਸ਼ ਕਰਤਵ ਕਰਨਾ ਹੀ ਹੈ ਤਾਂ ਵਿਅਰਥ ਦੇਖਣ, ਸੁਣਨ ਅਤੇ ਕਰਨ ਦੀ ਫੁਰਸਤ ਹੀ ਨਹੀਂ ਰਹੇਗੀ। ਦੂਸਰਿਆਂ ਨੂੰ ਦੇਖਣ ਦੀ ਬਜਾਏ ਬ੍ਰਹਮਾ ਬਾਪ ਨੂੰ ਫਾਲੋ ਕਰਦੇ ਹੋਏ ਹਰ ਸੈਕਿੰਡ ਗੁਣਾਂ ਦਾ ਦਾਨ ਕਰਦੇ ਚੱਲੋ ਤਾਂ ਸ੍ਰਵਗੁਣ ਸੰਪੰਨ ਬਣਨ ਅਤੇ ਬਣਾਉਣ ਦਾ ਐਗਜੇਮਪਲ ਬਣ ਨੰਬਰਵਨ ਹੋ ਜਾਵੋਗੇ।
ਸਲੋਗਨ:-
ਲਵਲੀਨ ਸਤਿਥੀ ਦਾ ਅਨੁਭਵ ਕਰੋ
ਇਹ ਪਰਮਾਤਮ ਪਿਆਰ ਇਵੇਂ ਦਾ ਸੁਖਦਾਈ ਪਿਆਰ ਹੈ ਜੋ ਇਸ ਪਿਆਰ ਵਿੱਚ ਇੱਕ ਸੈਕਿੰਡ ਵੀ ਖੁੱਬ ਜਾਓ ਤਾਂ ਅਨੇਕ ਦੁੱਖ ਭੁੱਲ ਜਾਓਗੇ ਅਤੇ ਸਦਾ ਦੇ ਲਈ ਸੁਖ ਦੇ ਝੂਲੇ ਵਿੱਚ ਝੁੱਲਣ ਲੱਗੋ ਗੇ।
➤ Email me Murli: Receive Daily Murli on your email. Subscribe!