15 January 2022 Punjabi Murli Today | Brahma Kumaris
Read and Listen today’s Gyan Murli in Punjabi
14 January 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਇਹ ਦਾਦਾ ਹੈ ਵੰਡੁਰਫੁਲ ਪੋਸਟ ਆਫ਼ਿਸ, ਇਹਨਾਂ ਦੇ ਦਵਾਰਾ ਹੀ ਤੁਹਾਨੂੰ ਸ਼ਿਵਬਾਬਾ ਦੇ ਡਾਇਰੈਕਸ਼ਨ ਮਿਲਦੇ ਹਨ।"
ਪ੍ਰਸ਼ਨ: -
ਬਾਬਾ ਕਿਸ ਗੱਲ ਵਿੱਚ ਬੱਚਿਆਂ ਨੂੰ ਖਬਰਦਾਰ ਕਰਦੇ ਹਨ ਅਤੇ ਕਿਉਂ?
ਉੱਤਰ:-
ਬਾਬਾ ਕਹਿੰਦੇ ਬੱਚੇ ਖ਼ਬਰਦਾਰ ਰਹੋ – ਮਾਇਆ ਦੀ ਜਾਸਤੀ ਚੋਟ ਨਾ ਖਾਓ, ਜੇਕਰ ਮਾਇਆ ਦੀ ਚੋਟ ਖਾਂਦੇ ਰਹੋਗੇ ਤਾਂ ਪ੍ਰਾਣ ਨਿਕਲ ਜਾਣਗੇ ਅਤੇ ਪਦਵੀ ਮਿਲ ਨਹੀਂ ਸਕੇਗੀ। ਈਸ਼ਵਰ ਦੇ ਕੋਲ ਜਨਮ ਲੈ ਕੇ ਫਿਰ ਕੋਈ ਮਾਇਆ ਦੀ ਚੋਟ ਨਾਲ ਮਰ ਜਾਏ ਤਾਂ ਉਹ ਮੌਤ ਸਭ ਤੋਂ ਖਰਾਬ ਹੈ। ਜਦੋਂ ਮਾਇਆ ਬੱਚਿਆਂ ਕੋਲੋਂ ਉਲਟੇ ਕੰਮ ਕਰਾਉਂਦੀ ਹੈ ਤਾਂ ਬਾਬਾ ਨੂੰ ਬਹੁਤ ਤਰਸ ਪੈਂਦਾ ਹੈ ਇਸਲਈ ਖ਼ਬਰਦਾਰ ਕਰਦੇ ਰਹਿੰਦੇ ਹਨ।
ਗੀਤ:-
ਤੁਮਾਰੇ ਬੁਲਾਣੇ ਕੋ..
ਓਮ ਸ਼ਾਂਤੀ। ਬਾਪ ਨੂੰ ਬੁਲਾਉਣ ਦਾ ਸਮਾਂ ਹੁੰਦਾ ਹੈ ਉਦੋਂ ਜਦੋਂ ਮਨੁੱਖਮਾਤਰ ਦੁਖੀ ਹੁੰਦੇ ਹਨ ਕਿਉਂਕਿ ਵਿਕਾਰੀ ਬਣ ਜਾਂਦੇ ਹਨ। ਦੁਖੀ ਕਿਸ ਕੋਲੋਂ ਹੁੰਦੇ ਹਨ? ਇਹ ਵੀ ਤਮੋਪ੍ਰਧਾਨ ਮਨੁੱਖ ਨਹੀਂ ਜਾਣਦੇ ਹਨ। ਦੁਖੀ ਕਰਦਾ ਹੈ 5 ਵਿਕਾਰਾਂ ਰੂਪੀ ਰਾਵਣ। ਅੱਛਾ ਉਸਦਾ ਰਾਜ ਕਦੋਂ ਤੱਕ ਚੱਲਦਾ ਹੈ? ਜ਼ਰੂਰ ਦੁਨੀਆਂ ਦੇ ਅੰਤ ਤੱਕ ਰਾਜ ਚੱਲੇਗਾ। ਹੁਣ ਕਹਾਂਗੇ ਕੀ ਰਾਵਣ ਰਾਜ ਹੈ। ਰਾਮ ਰਾਜ, ਰਾਵਣ ਰਾਜ ਨਾਮ ਤੇ ਮਸ਼ਹੂਰ ਹੈ। ਰਾਵਣ ਰਾਜ ਨੂੰ ਤਾਂ ਭਾਰਤ ਵਿੱਚ ਹੀ ਜਾਣਦੇ ਹਨ। ਦੇਖਣ ਵਿੱਚ ਆਉਂਦਾ ਹੈ ਦੁਸ਼ਮਣ ਵੀ ਭਾਰਤ ਦਾ ਹੀ ਹੈ। ਭਾਰਤ ਨੂੰ ਰਾਵਣ ਰਾਜ ਨੇ ਹੀ ਡਿਗਾਇਆ ਹੈ, ਜਦੋਂ ਤੋਂ ਦੇਵਤਾ ਵਾਮ ਮਾਰਗ ਵਿੱਚ ਗਏ ਮਤਲਬ ਵਿਕਾਰੀ ਬਣੇ ਹਨ। ਦੁਨੀਆਂ ਇਹ ਨਹੀਂ ਜਾਣਦੀ – ਭਾਰਤ ਜੋ ਨਿਰਵਿਕਾਰੀ ਸੀ, ਉਹ ਵਿਕਾਰੀ ਕਿਵੇਂ ਬਣਿਆ? ਭਾਰਤ ਦੀ ਹੀ ਮਹਿਮਾ ਹੈ। ਭਾਰਤ ਸ੍ਰੇਸ਼ਠਾਚਾਰੀ ਸੀ, ਹੁਣ ਪਤਿਤ ਹੈ। ਜਦੋਂ ਤੋਂ ਪਤਿਤ ਬਣਨਾ ਸ਼ੁਰੂ ਕੀਤਾ, ਉਦੋਂ ਤੋਂ ਭਗਤ ਪੁਜਾਰੀ ਬਣੇ ਹਨ। ਉਦੋਂ ਤੋਂ ਹੀ ਭਗਵਾਨ ਨੂੰ ਯਾਦ ਕਰਦੇ ਆਏ ਹਨ। ਇਹ ਤਾਂ ਸਮਝਾਇਆ ਗਿਆ ਹੈ ਕਿ ਰਾਵਣ ਦੇ ਸੰਗਮ ਦੇ ਯੁਗੇ – ਯੁਗੇ ਬਾਪ ਆਉਂਦੇ ਹਨ। ਕਲਪ ਦੇ 4 ਯੁਗ ਹਨ, ਬਾਕੀ ਪੰਜਵੇਂ ਸੰਗਮਯੁਗ ਦਾ ਕਿਸੇ ਨੂੰ ਪਤਾ ਨਹੀਂ ਹੈ। ਉਹ ਤਾਂ ਸੰਗਮਯੁਗ ਬਹੁਤ ਕਹਿ ਦਿੰਦੇ ਹਨ। ਕਹਿੰਦੇ ਹਨ ਯੁਗੇ – ਯੁਗੇ ਤਾਂ ਕਿੰਨੇ ਸੰਗਮ ਹੋ ਗਏ। ਸਤਿਯੁਗ ਤੋਂ ਤ੍ਰੇਤਾ, ਤ੍ਰੇਤਾ ਤੋਂ ਦਵਾਪਰ, ਦਵਾਪਰ ਤੋਂ ਕਲਿਯੁਗ। ਪਰ ਬਾਪ ਕਹਿੰਦੇ ਹਨ ਕਲਪ ਦੇ ਸੰਗਮਯੁਗੇ ਬਾਪ ਨੂੰ ਆਉਣਾ ਹੀ ਹੈ। ਇਹਨਾਂ ਨੂੰ ਕਲਿਆਣਕਾਰੀ ਪੁਰਸ਼ੋਤਮ ਯੁਗ ਕਹਿੰਦੇ ਹਨ ਜਦੋਕਿ ਮਨੁੱਖ ਪਤਿਤ ਤੋਂ ਪਾਵਨ ਹੁੰਦੇ ਹਨ। ਕਲਿਯੁਗ ਬਾਦ ਫਿਰ ਸਤਿਯੁਗ ਆਉਂਦਾ ਹੈ। ਸਤਿਯੁਗ ਦੇ ਬਾਦ ਫਿਰ ਕੀ ਹੁੰਦਾ ਹੈ? ਤ੍ਰੇਤਾ ਆਉਂਦਾ ਹੈ। ਸੂਰਜਵੰਸ਼ੀ ਲਕਸ਼ਮੀ – ਨਾਰਾਇਣ ਦਾ ਜੋ ਰਾਜ ਸੀ ਉਹ ਫਿਰ ਚੰਦ੍ਰਵੰਸ਼ੀ ਬਣਦੇ ਹਨ। ਤ੍ਰੇਤਾ ਵਿੱਚ ਹੈ ਰਾਮਰਾਜ, ਸਤਿਯੁਗ ਵਿੱਚ ਹੈ ਲਕਸ਼ਮੀ – ਨਰਾਇਣ ਦਾ ਰਾਜ। ਲਕਸ਼ਮੀ – ਨਾਰਾਇਣ ਦੇ ਬਾਦ ਰਾਮ – ਸੀਤਾ ਦਾ ਰਾਜ ਆਉਂਦਾ ਹੈ। ਸਤਿਯੁਗ – ਤ੍ਰੇਤਾ ਜਰੂਰ ਵਿਚਕਾਰ ( ਮੱਧ ਵਿਚ) ਸੰਗਮ ਹੋਵੇਗਾ। ਫਿਰ ਉਹਨਾਂ ਦੇ ਬਾਦ ਇਬ੍ਰਾਹਿਮ ਆਉਂਦਾ ਹੈ, ਇਹ ਹੈ ਉਸ ਪਾਸੇ, ਉਹਨਾਂ ਦਾ ਇੱਥੇ ਤਾਲੂਕ ਨਹੀਂ। ਦਵਾਪਰ ਵਿੱਚ ਬਹੁਤ ਹੀ ਹੁੰਦੇ ਹਨ। ਇਸਲਾਮੀ, ਬੌਧੀ ਕ੍ਰਿਸ਼ਚਨ ਆਦਿ। ਕ੍ਰਿਸ਼ਚਨ ਧਰਮ ਸਥਾਪਨ ਹੋਏ ਦੋ ਹਜ਼ਾਰ ਵਰ੍ਹੇ ਹੋਏ ਹਨ। ਕੋਈ – ਕੋਈ ਥੋੜਾ ਬਹੁਤ ਹਿਸਾਬ ਕੱਢਦੇ ਹਨ। ਹੁਣ ਸੰਗਮ ਦੇ ਬਾਦ ਸਤਿਯੁਗ ਵਿੱਚ ਜਾਣਾ ਹੁੰਦਾ ਹੈ। ਇਹ ਹਿਸਟਰੀ – ਜਾਗਰਫ਼ੀ ਬੁੱਧੀ ਵਿੱਚ ਹੋਣੀ ਚਾਹੀਦੀ ਹੈ। ਗਾਇਆ ਵੀ ਜਾਂਦਾ ਹੈ ਉੱਚੇ ਤੇ ਉੱਚਾ ਭਗਵਾਨ। ਉਹਨਾਂ ਨੂੰ ਹੀ ਤਤਮੇਵ ਮਾਤਾਸ਼ਚ ਪਿਤਾ ਕਿਹਾ ਜਾਂਦਾ ਹੈ। ਇਹ ਹੈ ਉੱਚੇ ਤੇ ਉੱਚੇ ਭਗਵਾਨ ਦੀ ਮਹਿਮਾ। ਤੁਸੀਂ ਮਾਤਾ ਪਿਤਾ ਕਿਸਨੂੰ ਕਹਿੰਦੇ ਹੋ? ਇਹ ਕੋਈ ਨਹੀਂ ਜਾਣਦੇ। ਅੱਜਕਲ ਤਾਂ ਕੋਈ ਵੀ ਮੂਰਤੀ ਦੇ ਅੱਗੇ ਜਾਕੇ ਕਹਿੰਦੇ ਹਨ – ਤੁਮ ਮਾਤਾ – ਪਿਤਾ … ਹੁਣ ਮਾਤਾ – ਪਿਤਾ ਕਿਸਨੂੰ ਕਹੀਏ? ਕੀ ਲਕਸ਼ਮੀ – ਨਾਰਾਇਣ ਨੂੰ? ਬ੍ਰਹਮਾ ਸਰਸਵਤੀ ਨੂੰ? ਸ਼ੰਕਰ ਪਾਰਵਤੀ ਨੂੰ? ਇਹ ਵੀ ਜੋੜਾ ਦਿਖਾਉਦੇ ਹਨ। ਤਾਂ ਮਾਤਾ – ਪਿਤਾ ਕਿਸਨੂੰ ਕਹਿਣਾ ਚਾਹੀਦਾ ਹੈ? ਜੇਕਰ ਪਰਮਾਤਮਾ ਫਾਦਰ ਹੈ ਤਾਂ ਜਰੂਰ ਮਦਰ ਵੀ ਚਾਹੀਦੀ ਹੈ। ਇਹ ਜਾਣਦੇ ਨਹੀਂ ਕਿ ਮਾਤਾ ਕਿਸਨੂੰ ਕਿਹਾ ਜਾਵੇ? ਇਸਨੂੰ ਗੁਹੀਏ ਗੱਲਾਂ ਕਿਹਾ ਜਾਂਦਾ ਹੈ। ਕ੍ਰਿਏਟਰ ਤਾਂ ਫਿਰ ਫੀਮੇਲ ਵੀ ਚਾਹੀਦੀ ਹੈ। ਮਹਿਮਾ ਤਾਂ ਇੱਕ ਦੀ ਹੀ ਕਰੋਗੇ ਨਾ। ਇਵੇਂ ਨਹੀਂ ਕਦੀ ਬ੍ਰਹਮਾ ਦੀ ਕਰਾਂਗੇ, ਕਦੀ ਵਿਸ਼ਨੂੰ ਦੀ ਕਰਾਂਗੇ, ਕਦੀ ਸ਼ੰਕਰ ਦੀ। ਨਹੀਂ, ਮਹਿਮਾ ਇੱਕ ਦੀ ਹੀ ਕਰਦੇ ਹਨ। ਗਾਉਂਦੇ ਵੀ ਹਨ ਕਿ ਪਤਿਤ – ਪਾਵਨ ਆਓ ਤਾਂ ਜਰੂਰ ਅੰਤ ਵਿੱਚ ਆਉਣਗੇ। ਯੁਗੇ – ਯੁਗੇ ਕਿਉਂ ਆਉਣਗੇ? ਪਤਿਤ ਹੁੰਦੇ ਹੀ ਹਨ ਅੰਤ ਵਿੱਚ। ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਬਾਪ, ਉਹਨਾਂ ਨੂੰ ਜਰੂਰ ਪਤਿਤ ਦੁਨੀਆਂ ਵਿੱਚ ਆਉਣਾ ਪਵੇ ਤਾਂ ਹੀ ਤੇ ਆਕੇ ਪਾਵਨ ਬਣਾਉਣਗੇ। ਉੱਥੇ ਬੈਠ ਥੋੜੀ ਹੀ ਬਣਾਉਣਗੇ। ਸਤਿਯੁਗ ਹੈ ਪਾਵਨ ਦੁਨੀਆਂ, ਕਲਿਯੁਗ ਹੈ ਪਤਿਤ ਦੁਨੀਆਂ। ਪੁਰਾਣੀ ਦੁਨੀਆਂ ਨੂੰ ਨਵਾਂ ਬਣਾਉਣਾ, ਬਾਪ ਦਾ ਹੀ ਕੰਮ ਹੈ। ਨਵੀਂ ਦੁਨੀਆਂ ਦੀ ਸਥਾਪਨਾ ਪੁਰਾਣੀ ਦੁਨੀਆਂ ਦਾ ਵਿਨਾਸ਼। ਬ੍ਰਹਮਾ ਦਵਾਰਾ ਸਥਾਪਣਾ ਕਿਸਦੀ ਕਰਾਉਂਦੇ ਹਨ? ਵਿਸ਼ਨੂਪੁਰੀ ਦੀ। ਬ੍ਰਹਮਾ ਅਤੇ ਬ੍ਰਾਹਮਣਾਂ ਦਵਾਰਾ ਸਥਾਪਨਾ ਹੁੰਦੀ ਹੈ। ਬ੍ਰਾਹਮਣਾ ਦਵਾਰਾ ਯੱਗ ਰਚਿਆ ਜਾਂਦਾ ਹੈ ਤਾਂ ਬ੍ਰਾਹਮਣਾਂ ਨੂੰ ਹੀ ਜ਼ਰੂਰ ਪੜ੍ਹਾਉਂਦੇ ਹੋਣਗੇ। ਤੁਸੀਂ ਲਿਖਦੇ ਹੋ ਬਾਬਾ ਬ੍ਰਹਮਾ ਅਤੇ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣਾਂ ਨੂੰ ਰਾਜਯੋਗ ਦੀ ਪੜ੍ਹਾਈ ਪੜ੍ਹਾਉਂਦੇ ਹਨ। ਉਸ ਵਿੱਚ ਸਰਸਵਤੀ ਵੀ ਆ ਗਈ। ਇਹ ਬ੍ਰਾਹਮਣਾਂ ਦਾ ਕੁਲ ਵੰਡਰਫੁਲ ਹੈ। ਭਰਾ – ਭੈਣ ਕਦੀ ਸ਼ਾਦੀ ਕਰ ਨਾ ਸਕੇ। ਜਦ ਕੋਈ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਪਰਿਚੈ ਦਿੰਦੇ ਹਾਂ ਕਿ ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਪਿਤਾ ਤਾਂ ਕਹਿੰਦੇ ਹੀ ਹਨ ਤਾਂ ਉਹ ਹੋਇਆ ਬਾਪ, ਉਹ ਦਾਦਾ, ਵਰਸਾ ਮਿਲਦਾ ਹੈ ਉਨ੍ਹਾਂ ਤੋਂ, ਜੋ ਗਿਆਨ ਦਾ ਸਾਗਰ ਬੇਹੱਦ ਦਾ ਬਾਪ ਹੈ। ਦਿੰਦੇ ਹਨ ਬ੍ਰਹਮਾ ਦਵਾਰਾ। ਇਹ ਈਸ਼ਵਰੀ ਗੋਦ ਹੈ। ਫਿਰ ਮਿਲਦੀ ਹੈ ਦੈਵੀ ਗੋਦ। ਇਹ ਵੀ ਸਮਝਾਉਣਾ ਸਹਿਜ ਹੈ। ਚਾਰ ਯੁਗਾਂ ਦਾ ਹਿਸਾਬ ਵੀ ਬਰੋਬਰ ਹੈ। ਪਾਵਨ ਤੋਂ ਪਤਿਤ ਵੀ ਬਣਨਾ ਹੈ। 16 ਕਲਾ ਤੋਂ 14 ਕਲਾ ਫਿਰ 12 ਕਲਾ ਵਿੱਚ ਆਉਣਾ ਹੈ ਤੁਹਾਨੂੰ ਪਹਿਲੇ – ਪਹਿਲੇ ਸਭ ਨੂੰ ਬਾਪ ਦਾ ਪਰਿਚੈ ਦੇਣਾ ਹੈ। ਬਾਬਾ ਨੂੰ ਨਵਾਂ ਕੋਈ ਮਿਲੇ ਤਾਂ ਕੁਝ ਸਮਝ ਨਾ ਸਕੇ ਕਿਓਂਕਿ ਇਹ ਵੰਡਰ ਹੈ, ਬਾਪਦਾਦਾ ਕਮਬਾਈਂਡ ਹਨ। ਬੱਚਿਆਂ ਨੂੰ ਵੀ ਘੜੀ – ਘੜੀ ਭੁੱਲ ਜਾਂਦਾ ਹੈ – ਅਸੀਂ ਕਿਸ ਨਾਲ ਗੱਲ ਕਰਦੇ ਹਾਂ! ਬੁੱਧੀ ਵਿੱਚ ਸ਼ਿਵਬਾਬਾ ਹੀ ਯਾਦ ਆਉਣਾ ਚਾਹੀਦਾ ਹੈ। ਅਸੀਂ ਸ਼ਿਵਬਾਬਾ ਦੇ ਕੋਲ ਜਾਂਦੇ ਹਾਂ। ਤੁਸੀਂ ਇਸ ਬਾਬਾ ਨੂੰ ਕਿਓਂ ਯਾਦ ਕਰਦੇ ਹੋ? ਸ਼ਿਵਬਾਬਾ ਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਸਮਝੋ ਫੋਟੋ ਨਿਕਾਲਦੇ ਹਨ ਤਾਂ ਵੀ ਬੁੱਧੀ ਸ਼ਿਵਬਾਬਾ ਦੇ ਵੱਲ ਰਹੇ ਕਿ ਇਹ ਬਾਪਦਾਦਾ ਦੋਨੋ ਹਨ। ਸ਼ਿਵਬਾਬਾ ਹੈ ਤਾਂ ਤੇ ਇਹ ਦਾਦਾ ਵੀ ਹੈ। ਬਾਪਦਾਦਾ ਦੇ ਨਾਲ ਫੋਟੋ ਕੱਢਦੇ ਹਨ। ਸ਼ਿਵਬਾਬਾ ਦੇ ਕੋਲ ਇਸ ਦਾਦਾ ਦਵਾਰਾ ਮਿਲਣ ਆਏ ਹਾਂ। ਇਹ ਹੋ ਗਈ ਪੋਸਟ ਆਫਿਸ। ਇਨ੍ਹਾਂ ਦਵਾਰਾ ਸ਼ਿਵਬਾਬਾ ਦੇ ਡਾਇਰੈਕਸ਼ਨ ਲੈਣੇ ਹਨ। ਇਹ ਬੜੀ ਵੰਡਰਫੁਲ ਗੱਲ ਹੈ। ਭਗਵਾਨ ਨੂੰ ਆਉਣਾ ਹੈ ਉਦੋਂ ਜਦ ਦੁਨੀਆਂ ਪੁਰਾਣੀ ਹੁੰਦੀ ਹੈ। ਦਵਾਪਰ ਤੋਂ ਲੈਕੇ ਦੁਨੀਆਂ ਪਤਿਤ ਹੋਣਾ ਸ਼ੁਰੂ ਹੁੰਦੀ ਹੈ। ਅੰਤ ਵਿੱਚ ਸਾਰੀ ਦੁਨੀਆਂ ਪਤਿਤ ਹੋ ਜਾਂਦੀ ਹੈ। ਚਿੱਤਰਾਂ ਤੇ ਸਮਝਾਉਣਾ ਹੈ। ਸਤਿਯੁਗ ਤ੍ਰੇਤਾ ਨੂੰ ਸ੍ਵਰਗ, ਪੈਰਾਡਾਈਜ਼ ਕਿਹਾ ਜਾਂਦਾ ਹੈ। ਨਵੀਂ ਦੁਨੀਆਂ ਹਮੇਸ਼ਾ ਤਾਂ ਨਹੀਂ ਹੋਵੇਗੀ। ਦੁਨੀਆਂ ਜਦ ਅੱਧੀ ਪੂਰੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਪੁਰਾਣੀ ਕਿਹਾ ਜਾਂਦਾ ਹੈ। ਹਰ ਇੱਕ ਚੀਜ਼ ਦੀ ਲਾਈਫ ਅੱਧੀ ਪੁਰਾਣੀ, ਅੱਧੀ ਨਵੀਂ ਹੁੰਦੀ ਹੈ। ਪਰ ਇਸ ਸਮੇਂ ਤਾਂ ਸ਼ਰੀਰ ਤੇ ਭਰੋਸਾ ਨਹੀਂ ਹੈ। ਇਹ ਤਾਂ ਅੱਧਾਕਲਪ ਦਾ ਪੂਰਾ ਹਿਸਾਬ ਹੈ, ਇਸ ਵਿੱਚ ਬਦਲੀ ਹੋ ਨਾ ਸਕੇ। ਸਮੇਂ ਦੇ ਪਹਿਲੇ ਕੁਝ ਵੀ ਬਦਲ ਨਹੀਂ ਸਕਦਾ ਅਤੇ ਵਸਤੂਆਂ ਤਾਂ ਵਿੱਚੋਂ ਹੀ ਟੁੱਟ ਫੁੱਟ ਸਕਦੀਆਂ ਹਨ। ਪਰ ਇਹ ਪੁਰਾਣੀ ਦੁਨੀਆਂ ਦਾ ਵਿਨਾਸ਼ ਅਤੇ ਨਵੀਂ ਦੁਨੀਆਂ ਦੀ ਸਥਾਪਨਾ ਅੱਗੇ ਪਿੱਛੇ ਹੋ ਨਹੀਂ ਸਕਦੀ। ਮਕਾਨ ਤਾਂ ਕੋਈ ਸਮੇਂ ਟੁੱਟ ਸਕਦਾ ਹੈ, ਠਿਕਾਣਾ ਨਹੀਂ ਹੈ। ਇਹ ਚੱਕਰ ਤਾਂ ਅਨਾਦਿ ਅਵਿਨਾਸ਼ੀ ਹੈ। ਆਪਣੇ ਟਾਈਮ ਤੇ ਚਲਦਾ ਹੈ। ਪੁਰਾਣੀ ਦੁਨੀਆਂ ਦੀ ਪੂਰੀ ਏਕੁਰੇਟ ਲਾਈਫ ਹੈ। ਅੱਧਾਕਲਪ ਰਾਮਰਾਜ, ਅੱਧਾਕਲਪ ਰਾਵਣ ਰਾਜ, ਜਿਆਦਾ ਹੋ ਨਹੀਂ ਸਕਦਾ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੁਣ ਸਾਰੀ ਤ੍ਰਿਲੋਕੀ ਆ ਗਈ ਹੈ। ਤੁਸੀਂ ਤ੍ਰਿਲੋਕੀ ਦੇ ਮਾਲਿਕ ਦਵਾਰਾ ਨਾਲੇਜ ਲੈ ਰਹੇ ਹੋ। ਤੁਹਾਡਾ ਮਰਤਬਾ ਇਸ ਸਮੇਂ ਬਹੁਤ ਉੱਚਾ ਹੈ। ਇਸ ਸਮੇਂ ਤੁਸੀਂ ਤ੍ਰਿਲੋਕੀ ਦੇ ਨਾਥ ਹੋ ਕਿਓਂਕਿ ਤੁਸੀਂ ਤਿੰਨਾਂ ਲੋਕਾਂ ਦੇ ਗਿਆਨ ਨੂੰ ਜਾਣਦੇ ਹੋ। ਸਾਕਸ਼ਾਤਕਾਰ ਕਰਦੇ ਹੋ ਮੂਲਵਤਨ, ਸੂਕ੍ਸ਼੍ਮਵਤਨ, ਸਥੂਲਵਤਨ, ਬੱਚਿਆਂ ਦੀ ਬੁੱਧੀ ਵਿੱਚ ਪੂਰੀ ਪਹਿਚਾਣ ਹੈ। ਬਾਬਾ ਤ੍ਰਿਲੋਕੀ ਦਾ ਨਾਥ, ਤਿੰਨਾਂ ਲੋਕਾਂ ਨੂੰ ਜਾਨਣ ਵਾਲਾ ਹੈ। ਤੁਹਾਨੂੰ ਨਾਲੇਜ਼ ਦਿੰਦੇ ਹਨ ਤਾਂ ਅਸੀਂ ਵੀ ਮਾਸਟਰ ਤ੍ਰਿਲੋਕੀਨਾਥ ਠਹਿਰੇ। ਜੋ ਗਿਆਨ ਬਾਬਾ ਵਿੱਚ ਹੈ ਹੁਣ ਤੁਹਾਡੇ ਵਿੱਚ ਵੀ ਹੈ, ਨੰਬਰਵਾਰ ਪੁਰਸ਼ਾਰਥ ਅਨੁਸਾਰ। ਫਿਰ ਸਤਿਯੁਗ ਵਿੱਚ ਤੁਸੀਂ ਵਿਸ਼ਵ ਦੇ ਮਾਲਿਕ ਬਣੋਗੇ। ਉੱਥੇ ਤੁਹਾਨੂੰ ਤ੍ਰਿਲੋਕੀ ਦੇ ਨਾਥ ਨਹੀਂ ਕਹਿਣਗੇ। ਲਕਸ਼ਮੀ – ਨਾਰਾਇਣ ਨੂੰ ਤ੍ਰਿਲੋਕੀ ਦਾ ਗਿਆਨ ਨਹੀਂ ਰਹਿੰਦਾ ਹੈ। ਸ੍ਰਿਸ਼ਟੀ ਚੱਕਰ ਦਾ ਗਿਆਨ ਨਹੀਂ ਰਹਿੰਦਾ ਹੈ। ਤੁਸੀਂ ਨਾਲੇਜ਼ਫੁਲ ਗੌਡ ਦੇ ਬੱਚੇ ਹੋ। ਉਸ ਨੇ ਪੜ੍ਹਾਕੇ ਤੁਹਾਨੂੰ ਆਪ ਸਮਾਨ ਬਣਾਇਆ ਹੈ। ਤੁਸੀਂ ਜਾਣਦੇ ਹੋ ਅਸੀਂ ਫਿਰ ਵਿਸ਼ਨੂੰਪੁਰੀ ਦੇ ਮਾਲਿਕ ਬਣਾਂਗੇ। ਇਸ ਸਮੇਂ ਜੋ ਕੁਝ ਪਾਸਟ ਹੋ ਗਿਆ ਹੈ ਉਹ ਨਾਲੇਜ਼ ਵੀ ਤੁਹਾਡੇ ਕੋਲ ਹੈ। ਮਨੁੱਖਾਂ ਨੂੰ ਹੱਦ ਦੀ ਹਿਸਟਰੀ – ਜਾਗਰਫ਼ੀ ਦਾ ਪਤਾ ਹੈ, ਤੁਹਾਨੂੰ ਬੇਹੱਦ ਦੀ ਹਿਸਟਰੀ – ਜਾਗਰਫ਼ੀ ਬੁੱਧੀ ਵਿੱਚ ਹੈ। ਉਨ੍ਹਾਂ ਨੂੰ ਬਾਹੂਬਲ ਦੀ ਲੜਾਈ ਦਾ ਪਤਾ ਹੈ। ਯੋਗ ਬਲ ਦੀ ਲੜਾਈ ਦਾ ਕਿਸੇ ਨੂੰ ਪਤਾ ਵੀ ਨਹੀਂ ਹੈ। ਤੁਸੀਂ ਬੱਚੇ ਜਾਣਦੇ ਹੋ ਯੋਗ ਬਲ ਨਾਲ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਸਿਖਾਉਣ ਵਾਲਾ ਹੈ ਬਾਪ, ਜੋ ਤ੍ਰਿਲੋਕੀ ਦਾ ਨਾਥ ਹੈ। ਇਸ ਸਮੇਂ ਤੁਹਾਡਾ ਮਰਤਬਾ ਬਹੁਤ ਉੱਚ ਹੈ। ਤੁਸੀਂ ਨਾਲੇਜ਼ਫੁਲ ਬਾਪ ਦੇ ਬੱਚੇ ਮਾਸਟਰ ਨਾਲੇਜ਼ਫੁਲ ਹੋ। ਇਹ ਵੀ ਤੁਸੀਂ ਜਾਣਦੇ ਹੋ ਕਿ ਉਹ ਗਿਆਨ ਦਾ ਸਾਗਰ, ਆਨੰਦ ਦਾ ਸਾਗਰ ਕਿਸ ਤਰ੍ਹਾਂ ਹੈ। ਉਸ ਨੂੰ ਕਹਿੰਦੇ ਹਨ ਸਤ – ਚਿੱਤ – ਆਨੰਦ ਸਵਰੂਪ। ਇਸ ਸਮੇਂ ਆਨੰਦ ਨੂੰ ਤੁਸੀਂ ਫੀਲ ਕਰਦੇ ਹੋ ਕਿਓਂਕਿ ਤੁਸੀਂ ਬਹੁਤ ਦੁਖੀ ਸੀ। ਤੁਸੀਂ ਭੇਂਟ ਕਰ ਸਕਦੇ ਹੋ ਸੁਖ ਅਤੇ ਦੁੱਖ ਦੀ। ਉਹ ਲਕਸ਼ਮੀ – ਨਾਰਾਇਣ ਤਾਂ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੇ। ਉਹ ਤਾਂ ਸਿਰਫ ਬਾਦਸ਼ਾਹੀ ਕਰਦੇ ਹਨ। ਉਹ ਹੈ ਉਨ੍ਹਾਂ ਦੀ ਪ੍ਰਾਲਬੱਧ। ਤੁਸੀਂ ਵੀ ਜਾਕੇ ਸ੍ਵਰਗ ਵਿੱਚ ਰਾਜ ਕਰੋਗੇ। ਉੱਥੇ ਬਹੁਤ ਚੰਗੇ ਮਹਿਲ ਬਣਾਵੋਗੇ। ਉੱਥੇ ਚਿੰਤਾ ਦੀ ਕੋਈ ਗੱਲ ਨਹੀਂ ਰਹਿੰਦੀ। ਇਹ ਵੀ ਬੁੱਧੀ ਵਿੱਚ ਸਥਾਈ ਰਹਿਣਾ ਚਾਹੀਦਾ ਹੈ ਤਾਂ ਖੁਸ਼ੀ ਦਾ ਪਾਰਾ ਵੀ ਚੜ੍ਹੇ। ਤੂਫ਼ਾਨ ਤਾਂ ਕਈ ਤਰ੍ਹਾਂ ਦੇ ਆਉਣਗੇ, ਸੰਪੂਰਨ ਤਾਂ ਕੋਈ ਬਣਿਆ ਨਹੀਂ ਹੈ। ਬਾਪ ਸਮਝਾਉਂਦੇ ਹਨ ਤੁਹਾਨੂੰ ਬਹੁਤ ਸਥੇਰਿਯਮ ਬਣਨਾ ਹੋਵੇਗਾ। ਜੋ ਲੋਕ ਅਮਰਨਾਥ ਤੇ ਜਾਂਦੇ ਹਨ ਫਿਰ ਵੀ ਉਨ੍ਹਾਂ ਨੂੰ ਉਤਰਨਾ ਤਾਂ ਜ਼ਰੂਰ ਹੈ। ਤੁਸੀਂ ਜਾਓਗੇ ਬਾਪ ਦੇ ਕੋਲ ਫਿਰ ਨਵੀਂ ਦੁਨੀਆਂ ਸਤਿਯੁਗ ਵਿੱਚ ਆਓਗੇ ਤਾਂ ਫਿਰ ਉਤਰਨਾ ਸ਼ੁਰੂ ਹੋਵੇਗਾ। ਸਾਡੀ ਇਹ ਬੇਹੱਦ ਦੀ ਯਾਤ੍ਰਾ ਹੈ। ਪਹਿਲਾਂ ਬਾਬਾ ਦੇ ਕੋਲ ਆਰਾਮ ਨਾਲ ਰਹੋਗੇ ਫਿਰ ਰਾਜਧਾਨੀ ਵਿੱਚ ਰਾਜ ਕਰੋਗੇ। ਫਿਰ ਜਨਮ ਬਾਈ ਜਨਮ ਉਤਰਦੇ ਹੀ ਆਉਂਦੇ ਹਨ। ਇਸਨੂੰ ਚੱਕ੍ਰ ਕਹੋ ਜਾਂ ਉਤਰਾਈ ਕਹੋ, ਗੱਲ ਇੱਕ ਹੀ ਹੈ। ਹੇਠਾਂ ਤੋਂ ਉੱਪਰ ਹੋ ਜਾਵੋਗੇ ਫਿਰ ਉਤਰਨਾ ਸ਼ੁਰੂ ਹੋਵੇਗਾ। ਇਹ ਸਭ ਗੱਲਾਂ ਜੋ ਸ਼ੁਰੂਡ ਬੁੱਧੀ ਵਾਲੇ ਹਨ, ਉਹ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਸਮਝਾ ਵੀ ਸਕਦੇ ਹਨ। ਇਹ ਬਾਬਾ ਵੀ ਨਹੀਂ ਜਾਣਦਾ ਸੀ। ਜੇਕਰ ਇਨ੍ਹਾਂ ਦਾ ਕੋਈ ਗੁਰੂ ਹੁੰਦਾ ਤਾਂ ਉਸ ਗੁਰੂ ਦੇ ਹੋਰ ਵੀ ਫਾਲੋਰਸ ਹੁੰਦੇ। ਇਵੇਂ ਥੋੜੀ ਸਿਰਫ ਇੱਕ ਹੀ ਫਾਲੋਅਰ ਹੋਵੇਗਾ। ਸ਼ਾਸਤਰਾਂ ਵਿੱਚ ਤਾਂ ਹੈ ਭਗਵਾਨੁਵਾਚ ਹੇ ਅਰਜੁਨ, ਇੱਕ ਦਾ ਹੀ ਨਾਮ ਲਿੱਖ ਦਿੱਤਾ ਹੈ। ਅਰਜੁਨ ਦੇ ਰਥ ਵਿੱਚ ਬੈਠੇ ਹਾਂ ਤਾਂ ਜਿਵੇਂ ਉਹ ਹੀ ਸੁਣਦਾ ਹੈ, ਹੋਰ ਵੀ ਤਾਂ ਹੋਣਗੇ ਨਾ, ਸੰਜੇ ਵੀ ਹੋਵੇਗਾ। ਇਹ ਬੇਹੱਦ ਦਾ ਸਕੂਲ ਇੱਕ ਹੀ ਵਾਰ ਖੁਲਦਾ ਹੈ। ਉਹ ਸਕੂਲ ਤਾਂ ਚਲਦੇ ਹੀ ਆਉਂਦੇ ਹਨ, ਜਿਵੇਂ ਦਾ ਰਾਜਾ ਉਵੇਂ ਦੀ ਲੈਂਗਵੇਜ। ਉੱਥੇ ਸਤਿਯੁਗ ਵਿੱਚ ਵੀ ਤਾਂ ਸਕੂਲ ਵਿੱਚ ਜਾਂਦੇ ਹਨ ਨਾ। ਭਾਸ਼ਾ, ਧੰਧਾ – ਧੋਰੀ ਆਦਿ ਸਭ ਸਿੱਖਣਗੇ। ਉੱਥੇ ਵੀ ਸਭ ਕੁਝ ਬਣਦਾ ਹੋਵੇਗਾ। ਸਭ ਤੋਂ ਚੰਗੇ ਤੇ ਚੰਗੇ ਚੀਜ਼ ਜੋ ਹੋਣੀ ਚਾਹੀਦੀ ਹੈ ਉਹ ਸ੍ਵਰਗ ਵਿੱਚ ਹੁੰਦੀ ਹੈ। ਫਿਰ ਉਹ ਸਭ ਕੁਝ ਪੁਰਾਣਾ ਹੋ ਜਾਂਦਾ ਹੈ। ਚੰਗੇ ਤੇ ਚੰਗੀ ਚੀਜ਼ ਮਿਲਦੀ ਹੈ ਦੇਵਤਾਵਾਂ ਨੂੰ। ਇੱਥੇ ਕੀ ਮਿਲੇਗਾ? ਮਹਿਸੂਸ ਕਰਦੇ ਹੋ ਕਿ ਨਵੀਂ ਦੁਨੀਆਂ ਵਿੱਚ ਸਭ ਕੁਝ ਨਵਾਂ ਮਿਲੇਗਾ। ਇਹ ਸਭ ਗੱਲਾਂ ਸਮਝਕੇ ਫਿਰ ਮਨੁੱਖਾਂ ਨੂੰ ਸਮਝਾਉਣੀ ਹੈ। ਹੁਣ ਇਸ ਸੰਗਮ ਤੇ ਹਾਂ, ਸਾਡੇ ਲਈ ਹੁਣ ਦੁਨੀਆਂ ਬਦਲ ਰਹੀ ਹੈ। ਡਰਾਮਾ ਅਨੁਸਾਰ ਮੈਂ ਫਿਰ ਆਇਆ ਹਾਂ – ਤੁਹਾਨੂੰ – ਦੇਵਤਾ ਬਣਾਉਣ । ਇਹ ਚੱਕਰ ਫਿਰਦਾ ਹੈ। ਪ੍ਰਜਾਪਿਤਾ ਬ੍ਰਹਮਾ ਦਵਾਰਾ ਜਰੂਰ ਬ੍ਰਾਹਮਣ ਹੀ ਰਚੇ ਹੋਣਗੇ। ਬ੍ਰਾਹਮਣਾਂ ਦਵਾਰਾ ਯੱਗ ਰਚਿਆ ਹੈ। ਬਾਹਮਣ ਸੋ ਦੇਵਤਾ ਬਣਨਗੇ ਇਸਲਈ ਵਿਰਾਟ ਰੂਪ ਦਾ ਚਿੱਤਰ ਵੀ ਜਰੂਰੀ ਹੈ, ਜਿਸ ਤੋਂ ਸਿੱਧ ਹੁੰਦਾ ਹੈ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਹੀ ਸੋ ਦੇਵਤਾ ਬਣਨਗੇ। ਵ੍ਰਿਧੀ ਹੁੰਦੀ ਜਾਵੇਗੀ। ਦੇਵਤਾ ਸੋ ਸ਼ਤ੍ਰੀ, ਵੈਸ਼, ਸ਼ੂਦ੍ਰ ਬਣਨਗੇ। ਇਹ ਸੰਗਮਯੁਗ ਨਾਮੀਗ੍ਰਾਮੀ ਹੈ। ਆਤਮਾ ਪਰਮਾਤਮਾ ਵੱਖ ਰਹੇ ਬਹੁਕਾਲ… ਚੜ੍ਹਦੀ ਕਲਾ ਫਿਰ ਉਤਰਦੀ ਕਲਾ… ਇਹ ਵੀ ਸਮਝਾਉਣਾ ਹੈ। ਪਹਿਲੇ ਈਸ਼ਵਰੀ ਔਲਾਦ ਫਿਰ ਦੇਵਤਾਈ ਔਲਾਦ ਫਿਰ ਥੋੜਾ – ਥੋੜਾ ਘੱਟ ਹੁੰਦਾ ਜਾਂਦਾ ਹੈ। ਤੁਸੀਂ ਪੁੱਛ ਸਕਦੇ ਹੋ ਕਿ ਦੁੱਖ ਹਰਤਾ ਸੁੱਖ ਕਰਤਾ ਕਿਸ ਨੂੰ ਕਹਿੰਦੇ ਹੋ? ਜਰੂਰ ਕਹਿਣਗੇ ਪਰਮਪਿਤਾ ਪਰਮਾਤਮਾ ਨੂੰ। ਜਦ ਦੁਨੀਆਂ ਦਾ ਦੁੱਖ ਮਿੱਟ ਜਾਵੇਗਾ ਤਾਂ ਵਿਸ਼ਨੂੰਪੂਰੀ ਬਣ ਜਾਵੇਗੀ। ਬ੍ਰਾਹਮਣਾਂ ਦੇ ਦੁੱਖ ਮਿੱਟ ਜਾਂਦੇ ਹਨ, ਸੁੱਖ ਮਿਲ ਜਾਂਦੇ ਹਨ। ਇਹ ਹੈ ਸੈਕਿੰਡ ਦੀ ਗੱਲ। ਲੌਕਿਕ ਬਾਪ ਦੀ ਗੋਦ ਤੋਂ ਨਿਕਲ ਪਾਰਲੌਕਿਕ ਬਾਪ ਦੀ ਗੋਦ ਵਿੱਚ ਆ ਗਏ, ਇਹ ਹੈ ਖੁਸ਼ੀ ਦੀ ਗੱਲ।
ਇਹ ਸਭ ਤੋਂ ਵੱਡਾ ਇਮਤਿਹਾਨ ਹੈ। ਰਾਜਿਆਂ ਦੇ ਰਾਜਾ ਬਣਦੇ ਹਨ। ਰਾਜਯੋਗ ਪਰਮਪਿਤਾ ਪਰਮਾਤਮਾ ਦੇ ਸਿਵਾਏ ਕੋਈ ਸਿਖਾ ਨਾ ਸਕੇ। ਇਹ ਚਿੱਤਰ ਬਹੁਤ ਚੰਗੇ ਹਨ। ਇਵੇਂ ਕੌਣ ਕਹਿਣਗੇ ਕਿ ਮੇਰਾ ਪਰਮਪਿਤਾ ਪਰਮਾਤਮਾ ਨਾਲ ਕੋਈ ਨਾਤਾ ਨਹੀਂ । ਅਜਿਹੇ ਨਾਸਤਿਕ ਨਾਲ ਗੱਲ ਨਹੀਂ ਕਰਨੀ ਚਾਹੀਦੀ ਹੈ। ਮਾਇਆ ਚਲਦੇ – ਚਲਦੇ ਬੱਚਿਆਂ ਤੋਂ ਵੀ ਕਦੀ – ਕਦੀ ਉਲਟਾ ਕੰਮ ਕਰਵਾ ਦਿੰਦੀ ਹੈ। ਬਾਬਾ ਨੂੰ ਤਾਂ ਤਰਸ ਪੈਂਦਾ ਹੈ। ਫਿਰ ਸਮਝਾਉਂਦੇ ਹਨ – ਖ਼ਬਰਦਾਰ ਰਹੋ। ਜਿਆਦਾ ਸੱਟ ਨਹੀਂ ਖਾਓ, ਨਹੀਂ ਤਾਂ ਪਦਵੀ ਨਹੀਂ ਪਾਓਗੇ। ਮਾਇਆ ਤਾਂ ਬਹੁਤ ਜ਼ੋਰ ਨਾਲ ਥੱਪੜ ਲਗਾਉਂਦੀ ਹੈ, ਜੋ ਪ੍ਰਾਨ ਹੀ ਨਿਕਲ ਜਾਂਦੇ ਹਨ। ਮਰ ਗਿਆ ਫਿਰ ਜਨਮਦਿਨ ਮਨਾ ਨਹੀਂ ਸਕਣਗੇ। ਕਹਿਣਗੇ ਬੱਚਾ ਮਰ ਗਿਆ। ਈਸ਼ਵਰ ਦੇ ਕੋਲ ਜਨਮ ਲੈ ਫਿਰ ਮਰ ਜਾਵੇ – ਇਹ ਮੌਤ ਸਭ ਤੋਂ ਖਰਾਬ ਹੈ। ਕੋਈ ਗੱਲ ਠੀਕ ਨਹੀਂ ਲਗਦੀ ਤਾਂ ਛੱਡ ਦਵੋ। ਸੰਸ਼ੇ ਪੈਂਦਾ ਹੈ ਤਾਂ ਨਹੀਂ ਵੇਖੋ। ਬਾਬਾ ਕਹਿੰਦੇ ਹਨ ਮਨਮਨਾਭਵ, ਮੈਨੂੰ ਯਾਦ ਕਰੋ ਅਤੇ ਸਵਦਰਸ਼ਨ ਚੱਕਰ ਫਿਰਾਓ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਬਾਪ ਸਮਾਨ ਮਾਸਟਰ ਨਾਲੇਜਫੁੱਲ ਬਣਨਾ ਹੈ। ਗਿਆਨ ਦਾ ਸਿਮਰਨ ਕਰ ਅਪਾਰ ਖੁਸ਼ੀ ਵਿੱਚ ਰਹਿਣਾ ਹੈ। ਆਨੰਦ ਦਾ ਅਨੁਭਵ ਕਰਨਾ ਹੈ।
2. ਕਈ ਪ੍ਰਕਾਰ ਦੇ ਤੂਫ਼ਾਨਾਂ ਵਿੱਚ ਰਹਿੰਦੇ ਖੁਦ ਨੂੰ ਸਥੇਰੀਯਮ ਬਣਾਉਣਾ ਹੈ। ਮਾਇਆ ਦੀ ਸੱਟ ਤੋਂ ਬਚਨ ਦੇ ਲਈ ਬਹੁਤ – ਬਹੁਤ ਖ਼ਬਰਦਾਰ ਰਹਿਣਾ ਹੈ।
ਵਰਦਾਨ:-
ਦਿਵਯ ਗੁਣ ਸਭ ਤੋਂ ਸ਼੍ਰੇਸ਼ਟ ਪ੍ਰਭੂ ਪ੍ਰਸਾਦ ਹੈ। ਇਸ ਪ੍ਰਸਾਦ ਨੂੰ ਖੂਬ ਵੰਡੋ, ਜਿਵੇ ਇੱਕ ਦੋ ਵਿੱਚ ਪਿਆਰ ਦੀ ਨਿਸ਼ਾਨੀ ਸਥੂਲ ਟੋਲੀ ਖਿਲਾਉਂਦੇ ਹੋ, ਇਵੇਂ ਇਹ ਗੁਣਾਂ ਦੀ ਟੋਲੀ ਖਿਲਾਓ। ਜਿਸ ਆਤਮਾ ਨੂੰ ਜਿਸ ਸ਼ਕਤੀ ਦੀ ਜ਼ਰੂਰਤ ਹੈ ਉਸ ਨੂੰ ਆਪਣੀ ਮਨਸਾ ਮਤਲਬ ਸ਼ੁੱਧ ਵ੍ਰਿਤੀ, ਵਾਈਬ੍ਰੇਸ਼ਨ ਦਵਾਰਾ ਸ਼ਕਤੀਆਂ ਦਾ ਦਾਨ ਦੋ ਅਤੇ ਕਰਮ ਦਵਾਰਾ ਗੁਣ ਮੂਰਤ ਬਣ ਗੁਣ ਧਾਰਨ ਕਰਨ ਵਿੱਚ ਸਹਿਯੋਗ ਦੋ। ਤਾਂ ਇਸੇ ਵਿਧੀ ਨਾਲ ਸੰਗਮਯੁਗ ਦਾ ਜੋ ਲਕਸ਼ ਹੈ “ਫਰਿਸ਼ਤਾ ਸੋ ਦੇਵਤਾ” ਇਹ ਸਹਿਜ ਸਰਵ ਵਿੱਚ ਪ੍ਰਤੱਖ ਵਿਖਾਈ ਦਵੇਗਾ।
ਸਲੋਗਨ:-
ਲਵਲੀਨ ਸਥਿਤੀ ਦਾ ਅਨੁਭਵ ਕਰੋ
ਪਰਮਾਤਮਾ ਪਿਆਰ ਦੇ ਅਨੁਭਵ ਵਿੱਚ ਸਹਿਜਯੋਗੀ ਬਣ ਉੱਡਦੇ ਰਹੋ। ਪਰਮਾਤਮ – ਪਿਆਰ ਉਡਾਉਣ ਦਾ ਸਾਧਨ ਹੈ। ਉੱਡਣ ਵਾਲੇ ਕਦੀ ਧਰਨੀ ਦੀ ਆਕਰਸ਼ਣ ਵਿੱਚ ਆ ਨਹੀਂ ਸਕਦੇ। ਮਾਇਆ ਦਾ ਕਿੰਨਾ ਵੀ ਆਕਰਸ਼ਣ ਰੂਪ ਹੋਵੇ ਪਰ ਉਹ ਆਕਰਸ਼ਣ ਉਡਦੀ ਕਲਾ ਵਾਲਿਆਂ ਦੇ ਕੋਲ ਪਹੁੰਚ ਨਹੀਂ ਸਕਦੀ।
➤ Email me Murli: Receive Daily Murli on your email. Subscribe!