15 August 2021 PUNJABI Murli Today | Brahma Kumaris

Read and Listen today’s Gyan Murli in Punjabi 

August 14, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਹੋਲੀ ਕਿਵੇਂ ਮਨਾਈਏ ਅਤੇ ਸਦਾਕਾਲ ਦਾ ਪਰਿਵਰਤਨ ਕਿਵੇਂ ਹੋਵੇ?"

ਅੱਜ ਸ੍ਰਵ ਦੇ ਭਗਿਆਵਿਧਾਤਾ ਬਾਪ ਆਪਣੇ ਹੋਲੀ ਹੰਸਾਂ ਨਾਲ ਗਿਆਨ ਰਤਨਾਂ ਦੀ ਹੋਲੀ ਮਨਾਉਣ ਆਏ ਹਨ। ਮਨਾਉਣਾ ਮਤਲਬ ਮਿਲਣ ਮਨਾਉਣਾ। ਬਾਪਦਾਦਾ ਹਰ ਇੱਕ ਅਤੀ ਸਨੇਹੀ, ਸਹਿਜਯੋਗੀ, ਸਦਾ ਬਾਪ ਦੇ ਕੰਮ ਵਿੱਚ ਸਹਿਯੋਗੀ, ਸਦਾ ਪਾਵਨ ਵ੍ਰਿਤੀ ਨਾਲ, ਪਾਵਨ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਨੂੰ ਪਰਿਵਰਤਨ ਕਰਨ ਵਾਲੇ ਸ੍ਰਵ ਹੋਲੀ ਬੱਚਿਆਂ ਨੂੰ ਵੇਖ ਸਦਾ ਹਰਸ਼ਿਤ ਹੁੰਦੇ ਹਨ। ਪਾਵਨ ਤੇ ਅਜਕਲ ਦੇ ਗਾਏ ਹੋਏ ਮਹਾਤਮਾ ਵੀ ਬਣਦੇ ਹਨ। ਲੇਕਿਨ ਤੁਸੀਂ ਸ੍ਰੇਸ਼ਠ ਆਤਮਾਵਾਂ ਹਾਈਐਸਟ ਹੋਲੀ ਬਣਦੇ ਹੋ ਮਤਲਬ ਸੰਕਲਪ -ਮਾਤਰ, ਸ੍ਵਪਨ ਮਾਤਰ ਵੀ ਅਪਵਿਤ੍ਰਤਾ ਵ੍ਰਿਤੀ ਨੂੰ, ਦ੍ਰਿਸ਼ਟੀ ਨੂੰ ਪਾਵਨ ਸਥਿਤੀ ਤੋੰ ਹੇਠਾਂ ਨਹੀਂ ਲਿਆ ਸਕਦੀ। ਹਰ ਸੰਕਲਪ ਮਤਲਬ ਸਮ੍ਰਿਤੀ ਪਾਵਨ ਹੋਣ ਦੇ ਕਾਰਨ ਵ੍ਰਿਤੀ, ਦ੍ਰਿਸ਼ਟੀ ਆਪੇ ਹੀ ਪਾਵਨ ਹੋ ਜਾਂਦੀ ਹੈ। ਨਾ ਸਿਰ੍ਫ ਤੁਸੀਂ ਪਾਵਨ ਬਣਦੇ ਹੋ ਲੇਕਿਨ ਪ੍ਰਕ੍ਰਿਤੀ ਨੂੰ ਵੀ ਪਾਵਨ ਬਣਾ ਦਿੰਦੇ ਹੋ ਇਸ ਲਈ ਪਾਵਨ ਪ੍ਰਕ੍ਰਿਤੀ ਦੇ ਕਾਰਨ ਭਵਿੱਖ ਅਨੇਕ ਜਨਮ ਸ਼ਰੀਰ ਵੀ ਪਾਵਨ ਮਿਲਦੇ ਹਨ। ਅਜਿਹੇ ਹੋਲੀ ਹੰਸ ਜਾਂ ਸਦਾ ਪਾਵਨ ਸੰਕਲਪਧਾਰੀ ਸ੍ਰੇਸ਼ਠ ਆਤਮਾਵਾਂ ਬਣ ਜਾਂਦੀਆਂ ਹੋ। ਉੱਚੇ ਤੋਂ ਉੱਚਾ ਬਾਪ ਹਰ ਗੱਲ ਵਿੱਚ ਸ੍ਰੇਸ਼ਠ ਜੀਵਨ ਵਾਲੇ ਬਨਾਉਂਦੇ ਹਨ। ਪਵਿਤ੍ਰਤਾ ਵੀ ਉੱਚੇ ਤੇ ਉੱਚੀ ਪਵਿਤ੍ਰਤਾ, ਸਧਾਰਨ ਨਹੀਂ। ਸਧਾਰਨ ਪਵਿੱਤਰ ਆਤਮਾਵਾਂ ਖ਼ੁਦ ਮਹਾਨ ਪਵਿੱਤਰ ਆਤਮਾਵਾਂ ਦੇ ਅੱਗੇ ਮਨ ਤੋੰ ਮੰਨਣ ਦਾ ਨਮਸਕਾਰ ਕਰਨਗੇ ਕਿ ਤੁਹਾਡੀ ਪਵਿਤ੍ਰਤਾ ਅਤੀ ਸ੍ਰੇਸ਼ਠ ਹੈ। ਅਜਕਲ ਦੇ ਗ੍ਰਹਿਸਥੀ ਆਪਣੇ ਨੂੰ ਅਪਵਿੱਤਰ ਸਮਝਣ ਦੇ ਕਾਰਨ ਜਿਹੜੀਆਂ ਅਪਵਿੱਤਰ ਆਤਮਾਵਾਂ ਨੂੰ ਮਹਾਨ ਸਮਝਕੇ ਸਿਰ ਝੁਕਾਉਂਦੇ ਹਨ, ਉਹ ਮਹਾਨ ਆਤਮਾਵਾਂ ਕਹਿਲਾਉਣ ਵਾਲੀ ਤੁਸੀਂ ਸ੍ਰੇਸ਼ਠ ਪਾਵਨ ਆਤਮਾਵਾਂ ਦੇ ਅੱਗੇ ਮਣਨਗੀਆਂ ਕਿ ਤੁਹਾਡੀ ਪਵਿਤ੍ਰਤਾ ਅਤੇ ਸਾਡੀ ਪਵਿਤ੍ਰਤਾ ਵਿੱਚ ਮਹਾਨ ਫ਼ਰਕ ਹੈ।

ਇਹ ਹੋਲੀ ਦਾ ਤਿਉਹਾਰ ਤੁਸੀਂ ਪਾਵਨ ਆਤਮਾਵਾਂ ਦੇ ਪਾਵਨ ਬਣਨ ਦੀ ਵਿਧੀ ਦਾ ਯਾਦਗਰ ਹੈ ਕਿਉਂਕਿ ਤੁਸੀਂ ਸਾਰੇ ਨੰਬਰਵਾਰ ਆਤਮਾਵਾਂ ਬਾਪ ਦੇ ਯਾਦ ਦੀ ਲਗਨ ਦੀ ਅਗਨੀ ਦਵਾਰਾ ਸਦਾ ਦੇ ਲਈ ਅਪਵਿਤ੍ਰਤਾ ਨੂੰ ਭਸੱਮ ਕਰ ਦਿੰਦੇ ਹੋ ਇਸਲਈ ਪਹਿਲੋਂ ਸਾੜਨ ਦੀ ਹੋਲੀ ਮਨਾਉਂਦੇ ਹਨ, ਫਿਰ ਰੰਗ ਦੀ ਹੋਲੀ ਜਾਂ ਮੰਗਲ ਮਿਲਣ ਮਨਾਉਂਦੇ ਹਨ। ਸਾੜਨਾ ਮਤਲਬ ਨਾਮ – ਨਿਸ਼ਾਨ ਖ਼ਤਮ ਕਰਨਾ। ਉਵੇਂ ਕਿਸੇ ਨੂੰ ਨਾਮ – ਨਿਸ਼ਾਨ ਤੋਂ ਖਤਮ ਕਰਨਾ ਹੁੰਦਾ ਹੈ ਤਾਂ ਕੀ ਕਰਦੇ ਹਨ? ਸਾੜ ਦਿੰਦੇ ਹਨ, ਇਸਲਈ ਰਾਵਣ ਨੂੰ ਵੀ ਮਾਰਨ ਦੇ ਬਾਦ ਸਾੜ੍ਹ ਦਿੰਦੇ ਹਨ। ਇਹ ਤੁਹਾਡਾ ਆਤਮਾਵਾਂ ਦਾ ਯਾਦਗਰ ਹੈ। ਅਪਵਿਤ੍ਰਤਾ ਨੂੰ ਸਾੜ ਦਿੱਤਾ ਤਾਂ ਪਾਵਨ ‘ਹੋਲੀ’ ਬਣ ਗਏ। ਬਾਪਦਾਦਾ ਸਦੈਵ ਸੁਣਦੇ ਹੀ ਹਨ ਕਿ ਬ੍ਰਾਹਮਣਾਂ ਦੀ ਹੋਲੀ ਮਨਾਉਣਾ ਮਤਲਬ ਹੋਲੀ ( ਪਵਿੱਤਰ) ਬਨਾਉਣਾ। ਤਾਂ ਇਹ ਚੈਕ ਕਰੋ ਕਿ ਅਪਵਿਤ੍ਰਤਾ ਨੂੰ ਸਿਰ੍ਫ ਮਾਰਿਆ ਹੈ ਜਾਂ ਸਾੜਿਆ ਹੈ? ਮਰਨ ਵਾਲੇ ਫਿਰ ਵੀ ਜਿੰਦਾ ਹੋ ਜਾਂਦੇ ਹਨ, ਕਿਤੇ ਨਾ ਕਿਤੇ ਸਵਾਸ ਛਿਪਿਆ ਰਹਿ ਜਾਂਦਾ ਹੈ। ਲੇਕਿਨ ਸਾੜਨਾ ਮਤਲਬ ਨਾਮ – ਨਿਸ਼ਾਨ ਖ਼ਤਮ ਕਰਨਾ। ਕਿਥੋਂ ਤੱਕ ਪਹੁੰਚੇ ਹੋ, ਆਪਣੇ – ਆਪ ਨੂੰ ਚੈਕ ਕਰਨਾ ਪਵੇ। ਸੁਪਨੇ ਵਿੱਚ ਵੀ ਅਪਵਿਤ੍ਰਤਾ ਦਾ ਛਿਪਿਆ ਹੋਇਆ ਸਾਹ ਫਿਰ ਤੋਂ ਜੀਵਿਤ ਨਹੀਂ ਹੋਣਾ ਚਾਹੀਦਾ। ਇਸਨੂੰ ਕਹਿੰਦੇ ਹਨ ਸ਼੍ਰੇਸ਼ਠ ਪਾਵਨ ਆਤਮਾ। ਸੰਕਲਪ ਨਾਲ ਸੁਪਨੇ ਵੀ ਪਰਿਵ੍ਰਤਿਤ ਹੋ ਜਾਂਦੇ ਹਨ।

ਅੱਜ ਵਤਨ ਵਿੱਚ ਬਾਪਦਾਦਾ ਬੱਚਿਆਂ ਦੇ ਸਮੇਂ ਪ੍ਰਤੀ ਸਮੇਂ ਸੰਕਲਪ ਦਵਾਰਾ ਜਾਂ ਲਿਖਿਤ ਦਵਾਰਾ ਬਾਪ ਨਾਲ ਕੀਤੇ ਹੋਏ ਵਾਅਦੇ ਵੇਖ ਰਹੇ ਸਨ। ਭਾਵੇਂ ਸਥਿਤੀ ਵਿੱਚ ਮਹਾਰਥੀ, ਭਾਵੇਂ ਸੇਵਾ ਵਿੱਚ ਮਹਾਰਥੀ – ਦੋਨਾਂ ਦੇ ਸਮੇਂ – ਪ੍ਰਤੀ – ਸਮੇਂ ਦੇ ਵਾਅਦੇ ਬਹੁਤ ਚੰਗੇ – ਚੰਗੇ ਕੀਤੇ ਹੋਏ ਹਨ। ਮਹਾਰਥੀ ਵੀ ਦੋ ਤਰ੍ਹਾਂ ਦੇ ਹਨ। ਇੱਕ ਹਨ ਆਪਣੇ ਵਰਦਾਨ ਜਾਂ ਵਰਸੇ ਦੀ ਪ੍ਰਾਪਤੀ ਦੇ ਪੁਰਸ਼ਾਰਥ ਦੇ ਅਧਾਰ ਨਾਲ ਮਹਾਰਥੀ ਅਤੇ ਦੂਜੇ ਹਨ ਕਿਸੇ ਨਾ ਕਿਸੇ ਸੇਵਾ ਦੇ ਆਧਾਰ ਨਾਲ ਮਹਾਰਥੀ। ਕਹਾਉਂਦੇ ਦੋਵੇਂ ਹੀ ਮਹਾਰਥੀ ਹਨ ਲੇਕਿਨ ਜੋ ਪਹਿਲਾ ਨੰਬਰ ਸੁਣਾਇਆ – ਸਥਿਤੀ ਦੇ ਆਧਾਰ ਵਾਲੇ, ਉਹ ਸਦਾ ਮਨ ਤੋੰ ਅਤਿੰਦਰੀਏ ਸੁਖ ਦੇ, ਸੰਤੁਸ਼ਟਤਾ ਦੇ, ਸ੍ਰਵ ਦੇ ਦਿਲ ਦੇ ਸਨੇਹ ਦੇ ਪ੍ਰਾਪਤੀ – ਸ੍ਵਰੂਪ ਦੇ ਝੂਲੇ ਵਿੱਚ ਝੂਲਦੇ ਰਹਿੰਦੇ ਹਨ। ਅਤੇ ਦੂਸਰਾ ਨੰਬਰ ਸੇਵਾ ਦੀ ਵਿਸ਼ੇਸ਼ਤਾ ਦੇ ਆਧਾਰ ਵਾਲੀ ਤਨ ਤੋਂ ਮਤਲਬ ਬਾਹਰ ਤੋਂ ਸੇਵਾ ਦੀ ਵਿਸ਼ੇਸ਼ਤਾ ਦੇ ਫਲਸਵਰੂਪ ਸੰਤੁਸ਼ੱਟ ਵਿਖਾਈ ਦੇਣਗੇ। ਸੇਵਾ ਦੀ ਵਿਸ਼ੇਸ਼ਤਾ ਦੇ ਕਾਰਨ ਸੇਵਾ ਦੇ ਆਧਾਰ ਤੇ ਮਨ ਦੀ ਸੰਤੁਸ਼ਟਤਾ ਹੈ। ਸੇਵਾ ਦੀ ਵਿਸ਼ੇਸ਼ਤਾ ਕਾਰਨ ਸ੍ਰਵ ਦਾ ਸਨੇਹ ਵੀ ਹੋਵੇਗਾ ਲੇਕਿਨ ਮਨ ਤੋੰ ਜਾਂ ਦਿਲ ਤੋਂ ਨਹੀਂ ਹੋਵੇਗਾ। ਕਦੇ ਬਾਹਰ, ਕਦੇ ਦਿਲ ਨਾਲ। ਲੇਕਿਨ ਸੇਵਾ ਦੀ ਵਿਸ਼ੇਸ਼ਤਾ ਮਹਾਰਥੀ ਬਣਾ ਦਿੰਦੀ ਹੈ। ਗਿਣਤੀ ਵਿੱਚ ਮਹਾਰਥੀ ਦੀ ਲਾਈਨ ਵਿੱਚ ਆਉਂਦਾ ਹੈ।

ਤਾਂ ਅੱਜ ਬਾਪਦਾਦਾ ਮਹਾਰਥੀ ਅਤੇ ਪੁਰਸ਼ਾਰਥੀ – ਦੋਵਾਂ ਦੇ ਵਾਇਦੇ ਵੇਖ ਰਹੇ ਸਨ। ਹੁਣ – ਹੁਣ ਨਜ਼ਦੀਕ ਵਿੱਚ ਵਾਅਦੇ ਬਹੁਤ ਕੀਤੇ ਹਨ। ਤਾਂ ਕੀ ਵੇਖਿਆ? ਵਾਅਦੇ ਤੋਂ ਫਾਇਦਾ ਤਾਂ ਹੁੰਦਾ ਹੈ ਕਿਉਂਕਿ ਦ੍ਰਿੜ੍ਹਤਾ ਦਾ ਫੁਲ ‘ਅਟੈਂਸ਼ਨ’ ਰਹਿੰਦਾ ਹੈ। ਬਾਰ – ਬਾਰ ਵਾਅਦੇ ਦੀ ਸਮ੍ਰਿਤੀ ਸਮਰਥੀ ਦਵਾਉਂਦੀ ਹੈ। ਇਸ ਕਾਰਨ ਥੋੜ੍ਹਾ ਬਹੁਤ ਪਰਿਵ੍ਰਤਨ ਵੀ ਹੁੰਦਾ ਹੈ। ਲੇਕਿਨ ਬੀਜ ਦਬਿਆ ਹੋਇਆ ਰਹਿੰਦਾ ਹੈ ਇਸਲਈ ਜਦੋਂ ਅਜਿਹਾ ਸਮੇਂ ਜਾਂ ਸਮੱਸਿਆ ਆਉਂਦੀ ਹੈ ਤਾਂ ਸਮੱਸਿਆ ਜਾਂ ‘ਕਾਰਨ’ ਦਾ ਪਾਣੀ ਮਿਲਣ ਨਾਲ ਦੱਬਿਆ ਹੋਇਆ ਬੀਜ ਫਿਰ ਤੋੰ ਪੱਤੇ ਕੱਢਣਾ ਸ਼ੁਰੂ ਕਰ ਦਿੰਦਾ ਹੈ। ਸਦਾ ਦੇ ਲਈ ਸਮਾਪਤ ਨਹੀਂ ਹੁੰਦਾ ਹੈ। ਬਾਪਦਾਦਾ ਵੇਖ ਰਹੇ ਸਨ – ਸਾੜਨ ਦੀ ਹੋਲੀ ਕਿਨ੍ਹਾਂ ਨੇ ਮਨਾਈ। ਜਦੋਂ ਬੀਜ ਨੂੰ ਸਾੜਿਆ ਜਾਂਦਾ ਹੈ ਤਾਂ ਸੜਿਆ ਹੋਇਆ ਬੀਜ ਕਦੇ ਫਲ ਨਹੀਂ ਦਿੰਦਾ। ਵਾਅਦੇ ਤਾਂ ਸਾਰਿਆਂ ਨੇ ਕੀਤੇ ਕਿ ਬੀਤੀ ਨੂੰ ਬੀਤੀ ਕਰ ਜੋ ਹੁਣ ਤੱਕ ਹੋਇਆ, ਭਾਵੇਂ ਆਪਣੇ ਪ੍ਰਤੀ, ਭਾਵੇਂ ਹੋਰਾਂ ਦੇ ਪ੍ਰਤੀ – ਸਭ ਨੂੰ ਖਤਮ ਕਰ ਪਰਿਵ੍ਰਤਨ ਕਰਾਂਗੇ। ਸਾਰਿਆਂ ਨੇ ਹੁਣੇ – ਹੁਣੇ ਵਾਅਦੇ ਕੀਤੇ ਹਨ ਨਾ। ਰੂਹ – ਰਿਹਾਨ ਵਿੱਚ ਸਾਰੇ ਵਾਅਦੇ ਕਰਦੇ ਹਨ ਨਾ। ਹਰ ਇੱਕ ਦਾ ਰਿਕਾਰਡ ਬਾਪਦਾਦਾ ਦੇ ਕੋਲ ਹੈ। ਬਹੁਤ ਚੰਗੇ ਰੂਪ ਨਾਲ ਵਾਅਦਾ ਕਰਦੇ ਹਨ। ਕੋਈ ਗੀਤ – ਕਵਿਤਾ ਦਵਾਰਾ, ਕੋਈ ਚਿੱਤਰਾਂ ਦਵਾਰਾ।

ਬਾਪਦਾਦਾ ਵੇਖ ਰਹੇ ਸਨ ਜਿੰਨਾਂ ਚਾਉਂਦੇ ਹੋ ਉਤਨਾ ਪਰਿਵ੍ਰਤਨ ਕਿਉਂ ਨਹੀਂ ਹੁੰਦਾ? ਕਾਰਨ ਕੀ ਹੈ, ਕਿਉਂ ਨਹੀਂ ਸਦਾ ਦੇ ਲਈ ਸਮਾਪਤ ਹੋ ਜਾਂਦਾ, ਤਾਂ ਕੀ ਵੇਖਿਆ? ਆਪਣੇ ਪ੍ਰਤੀ ਜਾਂ ਦੂਜਿਆਂ ਦੇ ਪ੍ਰਤੀ ਸੰਕਲਪ ਕਰਦੇ ਹੋ ਕਿ ਇਹ ਕਮਜ਼ੋਰੀ ਫਿਰ ਆਉਣ ਨਹੀਂ ਦੇਵਾਂਗੇ ਜਾਂ ਦੂਜੇ ਦੇ ਪ੍ਰਤੀ ਸੋਚਦੇ ਹੋ ਕਿ ਜਿਸ ਕਿਸੀ ਆਤਮਾ ਨਾਲ ਹਿਸਾਬ – ਕਿਤਾਬ ਚੁਕਤੂ ਹੋਣ ਦੇ ਕਾਰਨ ਸੰਕਲਪ, ਬੋਲ ਜਾਂ ਕਰਮ ਵਿੱਚ ਸੰਸਕਾਰ ਟਕਰਾਉਂਦੇ ਹਨ, ਉਨ੍ਹਾਂ ਦਾ ਪਰਿਵ੍ਰਤਨ ਕਰਾਂਗੇ। ਲੇਕਿਨ ਸਮੇਂ ਤੇ ਫਿਰ ਤੋਂ ਕਿਉਂ ਰਪੀਟ ਹੁੰਦਾ ਹੈ? ਉਸਦਾ ਕਾਰਨ? ਸੋਚਦੇ ਹੋ ਕੀ ਅੱਗੇ ਤੋਂ ਇਸ ਆਤਮਾ ਦੇ ਇਸ ਸੰਸਕਾਰ ਨੂੰ ਜਾਣਦੇ ਹੋਏ ਖ਼ੁਦ ਨੂੰ ਸੇਫ਼ ਰੱਖ ਉਸ ਆਤਮਾ ਨੂੰ ਵੀ ਸ਼ੁਭ ਭਾਵਨਾ – ਸ਼ੁਭ ਕਾਮਨਾ ਦੇਵਾਂਗੇ ਲੇਕਿਨ ਜਿਵੇੰ ਦੂਜੇ ਦੀ ਕਮਜ਼ੋਰੀ ਵੇਖਣ, ਸੁਣਨ ਜਾਂ ਗ੍ਰਹਿਣ ਕਰਨ ਦੀ ਆਦਤ ਨੈਚੁਰਲ ਜਾਂ ਬਹੁਤਕਾਲ ਦੀ ਹੋ ਗਈ ਹੈ, ਇਹ ਆਦਤ ਨਹੀਂ ਰੱਖਾਂਗੇ – ਇਹ ਤਾਂ ਬਹੁਤ ਚੰਗਾ, ਲੇਕਿਨ ਉਸਦੇ ਸਥਾਨ ਤੇ ਕੀ ਵੇਖਾਂਗੇ! ਕੀ ਉਸ ਆਤਮਾ ਤੋੰ ਗ੍ਰਹਿਣ ਕਰਾਂਗੇ! ਉਹ ਬਾਰ – ਬਾਰ ਅਟੈਂਸ਼ਨ ਵਿੱਚ ਨਹੀਂ ਰੱਖਦੇ। ਇਹ ਨਹੀਂ ਕਰਨਾ ਹੈ, ਇਹ ਤਾਂ ਯਾਦ ਰਹਿੰਦਾ ਹੈ ਲੇਕਿਨ ਅਜਿਹੀਆਂ ਆਤਮਾਵਾਂ ਦੇ ਪ੍ਰਤੀ ਕੀ ਕਰਨਾ ਹੈ, ਕੀ ਸੋਚਣਾ ਹੈ, ਕੀ ਵੇਖਣਾ ਹੈ! ਇਹ ਗੱਲਾਂ ਨੈਚੁਰਲ ਅਟੈਂਸ਼ਨ ਵਿੱਚ ਨਹੀਂ ਰਹਿੰਦੀਆਂ। ਜਿਵੇੰ ਕੋਈ ਜਗ੍ਹਾ ਖਾਲੀ ਰਹਿੰਦੀ ਹੈ, ਉਸਨੂੰ ਚੰਗੇ ਰੂਪ ਨਾਲ ਜੇਕਰ ਯੂਜ਼ ਨਹੀਂ ਕਰਦੇ ਤਾਂ ਖਾਲੀ ਸਥਾਨ ਵਿੱਚ ਕਿਚੜ੍ਹਾ ਜਾਂ ਮੱਛਰ ਆਦਿ ਆਪੇ ਹੀ ਪੈਦਾ ਹੋ ਜਾਂਦੇ ਹਨ ਕਿਉਂਕਿ ਵਾਯੂਮੰਡਲ ਵਿੱਚ ਮਿੱਟੀ – ਧੂਲ, ਮੱਛਰ ਆਦਿ ਹਨ ਹੀ; ਤਾਂ ਉਹ ਫਿਰ ਤੋਂ ਥੋੜ੍ਹਾ – ਥੋੜ੍ਹਾ ਕਰਕੇ ਵੱਧ ਜਾਂਦਾ ਹੈ ਕਿਉਂਕਿ ਜਗ੍ਹਾ ਭਰੀ ਨਹੀਂ ਹੈ। ਤਾਂ ਜਦੋਂ ਵੀ ਆਤਮਾਵਾਂ ਦੇ ਸੰਪਰਕ ਵਿੱਚ ਆਉਂਦੇ ਹੋ, ਪਹਿਲਾਂ ਨੈਚੁਰਲ ਪਰਿਵਰਤਨ ਕੀਤਾ ਹੋਇਆ ਸ੍ਰੇਸ਼ਠ ਸੰਕਲਪ ਦਾ ਸ੍ਵਰੂਪ ਸਮ੍ਰਿਤੀ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਨਾਲੇਜਫੁਲ ਤਾਂ ਹੋ ਹੀ ਜਾਂਦੇ ਹੋ। ਸਾਰਿਆਂ ਦੇ ਗੁਣ, ਕਰਤਵਿਆ, ਸੰਸਕਾਰ, ਸੇਵਾ, ਸੁਭਾਅ ਪਰਿਵ੍ਰਤਨ ਦੇ ਸ਼ੁਭ ਸੰਸਕਾਰ ਜਾਂ ਸਥਾਨ ਸਦਾ ਭਰਪੂਰ ਹੋਵੇਗਾ ਤਾਂ ਅਸ਼ੁੱਧ ਨੂੰ ਆਪੇ ਹੀ ਖਤਮ ਕਰ ਦੇਵੇਗਾ।

ਜਿਵੇਂ ਸੁਣਾਇਆ ਸੀ – ਕਈ ਬੱਚੇ ਜੱਦ ਯਾਦ ਵਿੱਚ ਬੈਠਦੇ ਹਨ ਅਤੇ ਬ੍ਰਾਹਮਣ ਜੀਵਨ ਵਿੱਚ ਚਲਦੇ – ਫਿਰਦੇ ਯਾਦ ਦਾ ਅਭਿਆਸ ਕਰਦੇ ਹਨ ਤਾਂ ਯਾਦ ਵਿੱਚ ਸ਼ਾਂਤੀ ਦਾ ਅਨੁਭਵ ਕਰਦੇ ਹਨ ਪਰ ਖੁਸ਼ੀ ਦਾ ਅਨੁਭਵ ਨਹੀਂ ਕਰਦੇ। ਸਿਰਫ ਸ਼ਾਂਤੀ ਦੀ ਅਨੁਭੂਤੀ ਕਦੀ ਮੱਥਾ ਭਾਰੀ ਕਰ ਦਿੰਦੀ ਹੈ ਅਤੇ ਕਦੀ ਨਿਦ੍ਰਾ ਦੇ ਵੱਲ ਲੈ ਜਾਂਦੀ ਹੈ। ਸ਼ਾਂਤੀ ਦੀ ਸਥਿਤੀ ਦੇ ਨਾਲ ਖੁਸ਼ੀ ਨਹੀਂ ਰਹਿੰਦੀ ਹੈ। ਤਾਂ ਜਿੱਥੇ ਖੁਸ਼ੀ ਨਹੀਂ, ਉੱਥੇ ਉਮੰਗ – ਉਤਸ਼ਾਹ ਨਹੀਂ ਹੁੰਦਾ ਅਤੇ ਆਪਣੇ ਤੋਂ ਸੰਤੁਸ਼ਟ ਨਹੀਂ ਹੁੰਦੇ ਥੱਕੇ ਹੋਏ ਰਹਿੰਦੇ ਹਨ। ਹਮੇਸ਼ਾ ਸੋਚ ਦੀ ਮੂਡ ਵਿੱਚ ਰਹਿੰਦੇ, ਸੋਚਦੇ ਹੀ ਰਹਿੰਦੇ ਹਨ। ਖੁਸ਼ੀ ਕਿਓਂ ਨਹੀਂ ਆਉਂਦੀ, ਇਸ ਦਾ ਵੀ ਕਾਰਨ ਹੈ ਕਿਓਂਕਿ ਸਿਰਫ ਇਹ ਸੋਚਦੇ ਹੋ ਕਿ ਮੈਂ ਆਤਮਾ ਹਾਂ, ਬਿੰਦੂ ਹਾਂ, ਜਯੋਤੀ – ਸਵਰੂਪ ਹਾਂ, ਬਾਪ ਵੀ ਇਵੇਂ ਹੀ ਹੈ। ਪਰ ਮੈਂ ਕਿਹੜੀ ਆਤਮਾ ਹਾਂ! ਮੇਰੀ ਆਤਮਾ ਦੀ ਵਿਸ਼ੇਸ਼ਤਾ ਕੀ ਹੈ? ਜਿਵੇਂ ਮੈਂ ਪਦਮਾਪਦਮ ਭਾਗਵਾਨ ਆਤਮਾ ਹਾਂ, ਮੈਂ ਆਦਿ ਰਚਨਾ ਵਾਲੀ ਆਤਮਾ ਹਾਂ, ਮੈਂ ਬਾਪ ਦੇ ਦਿਲਤਖਤਨਸ਼ੀਨ ਹੋਣ ਵਾਲੀ ਆਤਮਾ ਹਾਂ। ਉਹ ਵਿਸ਼ੇਸ਼ਤਾਵਾਂ ਜੋ ਖੁਸ਼ੀ ਦਿਲਾਉਂਦੀਆਂ ਹਨ, ਉਹ ਨਹੀਂ ਸੋਚਦੇ ਹੋ। ਸਿਰਫ ਬਿੰਦੀ ਹਾਂ, ਜਯੋਤੀ ਹਾਂ, ਸ਼ਾਂਤ- ਸਵਰੂਪ ਹਾਂ… ਤਾਂ ਨਿਲ ਵਿੱਚ ਚਲੇ ਜਾਂਦੇ ਹੋ ਇਸਲਈ ਮੱਥਾ ਭਾਰੀ ਹੋ ਜਾਂਦਾ ਹੈ। ਇਵੇਂ ਹੀ ਜਦੋਂ ਆਪਣੇ ਪ੍ਰਤੀ ਜਾਂ ਦੂਜੀਆਂ ਆਤਮਾਵਾਂ ਦੇ ਪ੍ਰਤੀ ਪਰਿਵਰਤਨ ਦਾ ਦ੍ਰਿੜ ਸੰਕਲਪ ਕਰਦੇ ਹੋ ਤਾਂ ਆਪਣੇ ਪ੍ਰਤੀ ਅਤੇ ਦੂਜੀਆਂ ਆਤਮਾਵਾਂ ਦੇ ਪ੍ਰਤੀ ਸ਼ੁਭ, ਸ਼੍ਰੇਸ਼ਠ ਸੰਕਲਪ ਅਤੇ ਵਿਸ਼ੇਸ਼ਤਾ ਦਾ ਸਵਰੂਪ ਹਮੇਸ਼ਾ ਇਮਰਜ ਰੂਪ ਵਿੱਚ ਰੱਖੋ ਤਾਂ ਪਰਿਵ੍ਰਤਨ ਹੋ ਜਾਵੇਗਾ।

ਜਿਵੇਂ ਇਹ ਸੰਕਲਪ ਆਉਂਦਾ ਹੈ ਕਿ ਇਹ ਹੈ ਹੀ ਇਵੇਂ, ਇਹ ਹੋਵੇਗਾ ਹੀ ਇਵੇਂ, ਇਹ ਕਰਦਾ ਹੀ ਇਵੇਂ ਹੈ। ਇਸ ਦੇ ਬਜਾਏ ਇਹ ਸੋਚੋ ਕਿ ਇਹ ਵਿਸ਼ੇਸ਼ਤਾ ਪ੍ਰਮਾਣ ਵਿਸ਼ੇਸ਼ ਇਵੇਂ ਹੈ। ਜਿਵੇਂ ਕਮਜ਼ੋਰੀ ਦਾ “ਇਵੇਂ” ਅਤੇ “ਉਵੇਂ” ਆਉਂਦਾ ਹਾਂ, ਵੈਸੇ ਸ਼੍ਰੇਸ਼ਠਤਾ ਅਤੇ ਵਿਸ਼ੇਸ਼ਤਾ ਦਾ ‘ਇਵੇਂ’ ‘ਉਵੇਂ’ ਹੈ – ਇਹ ਸਾਹਮਣੇ ਲਿਆਵੋ। ਸਮ੍ਰਿਤੀ ਨੂੰ, ਸਵਰੂਪ ਨੂੰ, ਵ੍ਰਿਤੀ ਨੂੰ, ਦ੍ਰਿਸ਼ਟੀ ਨੂੰ ਪਰਿਵ੍ਰਤਨ ਵਿੱਚ ਲਿਆਓ। ਇਸ ਰੂਪ ਨਾਲ ਆਪਣੇ ਆਪ ਨੂੰ ਵੀ ਵੇਖੋ ਅਤੇ ਦੂਜਿਆਂ ਨੂੰ ਵੀ ਵੇਖੋ। ਇਸ ਨੂੰ ਕਹਿੰਦੇ ਹਨ ਸਥਾਨ ਭਰ ਦਿੱਤਾ, ਖਾਲੀ ਨਹੀਂ ਛੱਡਿਆ। ਇਸ ਵਿਧੀ ਨਾਲ ਸਾੜਨ ਦੀ ਹੋਲੀ ਮਨਾਓ। ਆਪਣੇ ਪ੍ਰਤੀ ਅਤੇ ਦੂਜਿਆਂ ਦੇ ਪ੍ਰਤੀ ਇਵੇਂ ਕਦੀ ਨਹੀਂ ਸੋਚੋ ਕਿ ਵੇਖੋ ਅਸੀਂ ਕਿਹਾ ਸੀ ਨਾ ਕਿ ਇਹ ਬਦਲਣ ਵਾਲੇ ਹਨ ਹੀ ਨਹੀਂ। ਪਰ ਉਸ ਵਕਤ ਆਪਣੇ ਤੋਂ ਪੁੱਛੋ ਕਿ ‘ਕੀ ਮੈਂ ਬਦਲਿਆ ਹਾਂ’? ਸਵ ਪਰਿਵ੍ਰਤਨ ਹੀ ਹੋਰਾਂ ਦਾ ਵੀ ਪਰਿਵ੍ਰਤਨ ਸਾਹਮਣੇ ਲਿਆਵੇਗਾ। ਹਰ ਇੱਕ ਇਹ ਸੋਚੋ ਕਿ ‘ਪਹਿਲੇ ਮੈਂ ਬਦਲਣ ਦਾ ਐਗਜਮਪਲ ਬਣਾ’ ਇਸ ਨੂੰ ਕਹਿੰਦੇ ਹਨ ਹੋਲੀ ਸਾੜਨਾ। ਸਾੜਨ ਦੇ ਬਿਨਾਂ ਮਨਾਉਣਾ ਨਹੀਂ ਹੁੰਦਾ, ਪਹਿਲੇ ਸਾੜਨਾ ਹੀ ਹੁੰਦਾ ਹੈ ਕਿਓਂਕਿ ਜੱਦ ਸਾੜ ਦਿੱਤਾ ਮਤਲਬ ਸਵੱਛ ਹੋ ਗਏ, ਸ਼੍ਰੇਸ਼ਠ ਪਵਿੱਤਰ ਬਣ ਗਏ। ਤਾਂ ਅਜਿਹੀ ਆਤਮਾ ਨੂੰ ਆਪੇ ਹੀ ਬਾਪ ਦੇ ਸੰਗ ਦਾ ਰੰਗ ਹਮੇਸ਼ਾ ਲੱਗਿਆ ਹੋਇਆ ਹੀ ਰਹਿੰਦਾ ਹੈ। ਹਮੇਸ਼ਾ ਹੀ ਅਜਿਹੀ ਆਤਮਾ ਬਾਪ ਤੋਂ ਅਤੇ ਸਰਵ ਆਤਮਾਵਾਂ ਤੋਂ ਮੰਗਲ – ਮਿਲਣ ਮਤਲਬ ਕਲਿਆਣਕਾਰੀ ਸ਼੍ਰੇਸ਼ਠ ਸ਼ੁਭ ਮਿਲਣ ਮਨਾਉਂਦੀ ਹੀ ਰਹਿੰਦੀ ਹੈ। ਸਮਝਾ?

ਅਜਿਹੀ ਹੋਲੀ ਮਨਾਉਣੀ ਹੈ ਨਾ। ਜਿੱਥੇ ਉਮੰਗ – ਉਤਸ਼ਾਹ ਹੁੰਦਾ ਹੈ, ਉੱਥੇ ਹਰ ਘੜੀ ਉਤਸਵ ਹੈ ਹੀ ਹੈ। ਤਾਂ ਖੁਸ਼ੀ ਨਾਲ ਖੂਬ ਮਨਾਓ, ਖੇਲੋ – ਖਾਓ, ਮੌਜ ਕਰੋ ਪਰ ਹਮੇਸ਼ਾ ਹੋਲੀ ਬਣ ਮਿਲਣ ਮਨਾਉਂਦੇ ਰਹੋ। ਅੱਛਾ!

ਹਮੇਸ਼ਾ ਹਰ ਸੇਕੇਂਡ ਬਾਪ ਦਵਾਰਾ ਵਰਦਾਨ ਦੀ ਮੁਬਾਰਕ ਲੈਣ ਵਾਲੇ, ਹਮੇਸ਼ਾ ਹਰ ਬ੍ਰਾਹਮਣ ਆਤਮਾ ਦਵਾਰਾ ਸ਼ੁਭ ਭਾਵਨਾ ਦੀ ਮੁਬਾਰਕ ਲੈਣ ਵਾਲੇ, ਹਮੇਸ਼ਾ ਅਤਿ ਸ਼੍ਰੇਸ਼ਠ ਪਾਵਨ ਆਤਮਾਵਾਂ ਨੂੰ, ਹਮੇਸ਼ਾ ਸੰਗ ਦੇ ਰੰਗ ਵਿੱਚ ਰੰਗੀ ਹੋਈ ਆਤਮਾਵਾਂ ਨੂੰ, ਹਮੇਸ਼ਾ ਬਾਪ ਤੋਂ ਮਿਲਣ ਮਨਾਉਣ ਵਾਲੀ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

“ਪਰਸਨਲ ਮੁਲਾਕਾਤ ਦੇ ਸਮੇਂ ਵਰਦਾਨ ਦੇ ਰੂਪ ਵਿੱਚ ਉੱਚਾਰੇ ਹੋਏ ਮਹਾਂਵਾਕ”

1.ਹਮੇਸ਼ਾ ਆਪਣੇ ਨੂੰ ਬਾਪ ਦੀ ਯਾਦ ਦੀ ਛਤ੍ਰਛਾਇਆ ਵਿੱਚ ਰਹਿਣ ਵਾਲੀ ਸ਼੍ਰੇਸ਼ਠ ਆਤਮਾ ਅਨੁਭਵ ਕਰਦੇ ਹੋ? ਛਤ੍ਰਛਾਇਆ ਹੀ ਸੇਫਟੀ ਦਾ ਸਾਧਨ ਹੈ। ਇਸ ਛਤ੍ਰਛਾਇਆ ਤੋਂ ਸੰਕਲਪ ਵਿੱਚ ਵੀ ਨਿਕਲਦੇ ਹੋ ਤਾਂ ਕੀ ਹੋਵੇਗਾ? ਰਾਵਣ ਉਠਾਕੇ ਲੈ ਜਾਵੇਗਾ ਅਤੇ ਸ਼ੋਕ ਵਾਟਿਕਾ ਵਿੱਚ ਬਿਠਾ ਦਵੇਗਾ। ਤਾਂ ਉੱਥੇ ਤਾਂ ਜਾਣਾ ਨਹੀਂ ਹੈ। ਹਮੇਸ਼ਾ ਬਾਪ ਦੀ ਛਤ੍ਰਛਾਇਆ ਵਿੱਚ ਰਹਿਣ ਵਾਲੀ, ਬਾਪ ਦੀ ਸਨੇਹੀ ਆਤਮਾ ਹਾਂ – ਇਸੀ ਅਨੁਭਵ ਵਿੱਚ ਰਹੋ। ਇਸੀ ਅਨੁਭਵ ਨਾਲ ਹਮੇਸ਼ਾ ਸ਼ਕਤੀਸ਼ਾਲੀ ਬਣ ਅੱਗੇ ਵਧਦੇ ਰਹੋਗੇ।

2. ਹਮੇਸ਼ਾ ਆਪਣੇ ਨੂੰ ਬਾਪਦਾਦਾ ਦੀ ਨਜਰਾਂ ਵਿਚ ਸਮਾਈ ਹੋਈ ਆਤਮਾ ਅਨੁਭਵ ਕਰਦੇ ਹੋ? ਨੈਣਾਂ ਵਿੱਚ ਸਮਾਈ ਹੋਈ ਆਤਮਾ ਦਾ ਸਵਰੂਪ ਕੀ ਹੋਵੇਗਾ? ਅੱਖਾਂ ਵਿੱਚ ਕੀ ਹੁੰਦਾ ਹੈ? ਬਿੰਦੀ। ਵੇਖਣ ਦੀ ਸਾਰੀ ਸ਼ਕਤੀ ਬਿੰਦੀ ਵਿੱਚ ਹੈ ਨਾ। ਤਾਂ ਨੈਣਾਂ ਵਿੱਚ ਸਮਾਈ ਹੋਈ ਮਤਲਬ ਹਮੇਸ਼ਾ ਬਿੰਦੀ ਸਵਰੂਪ ਵਿੱਚ ਸਥਿਤ ਰਹਿਣ ਵਾਲੀ – ਇਵੇਂ ਅਨੁਭਵ ਹੁੰਦਾ ਹੈ ਨਾ! ਇਸ ਨੂੰ ਹੀ ਕਹਿੰਦੇ ਹਨ ਨੂਰੇ ਰਤਨ। ਤਾਂ ਹਮੇਸ਼ਾ ਆਪਣੇ ਆਪ ਨੂੰ ਇਸ ਸਮ੍ਰਿਤੀ ਨਾਲ ਅੱਗੇ ਵਧਾਉਂਦੇ ਰਹੋ। ਹਮੇਸ਼ਾ ਇਸੀ ਨਸ਼ੇ ਵਿਚ ਰਹੋ ਕਿ ਮੈਂ ਨੂਰੇ ਰਤਨ ਆਤਮਾ ਹਾਂ।

ਵਰਦਾਨ:-

ਜਿਵੇਂ ਕੋਈ ਆਕਰਸ਼ਣ ਕਰਨ ਵਾਲੀ ਚੀਜ਼ ਆਸ – ਪਾਸ ਵਾਲਿਆਂ ਨੂੰ ਆਪਣੀ ਤਰਫ ਅਕ੍ਰਿਸ਼ਿਤ ਕਰਦੀ ਹੈ, ਸਾਰਿਆਂ ਦਾ ਅਟੈਂਸ਼ਨ ਜਾਂਦਾ ਹੈ। ਉਵੇਂ ਜਦੋਂ ਆਪ ਦੀ ਵ੍ਰਿਤੀ ਅਲੌਕਿਕ, ਰੂਹਾਨੀਯਤ ਵਾਲੀ ਹੋਵੇਗੀ ਤਾਂ ਆਪ ਦਾ ਪ੍ਰਭਾਵ ਕਈ ਆਤਮਾਵਾਂ ਤੇ ਆਪੇ ਪਵੇਗਾ। ਆਲੌਕਿਕ ਵ੍ਰਿਤੀ ਮਤਲਬ ਨਿਆਰੇ ਅਤੇ ਪਿਆਰੇ ਪਨ ਦੀ ਸਥਿਤੀ ਖ਼ੁਦ ਕਈ ਆਤਮਾਵਾਂ ਨੂੰ ਆਕਰਸ਼ਿਤ ਕਰਦੀ ਹੈ। ਅਜਿਹੀਆਂ ਆਲੌਕਿਕ ਸ਼ਕਤੀਸ਼ਾਲੀ ਆਤਮਾਵਾਂ ਮਾਸਟਰ ਗਿਆਨ ਸੂਰਜ ਬਣ ਆਪਣਾ ਪ੍ਰਕਾਸ਼ ਚਾਰੋਂ ਪਾਸੇ ਫੈਲਾਉਂਦੀਆਂ ਹਨ।

ਸਲੋਗਨ:-

*** Om Shanti ***

ਸੂਚਨਾ:- ਅੱਜ ਮਾਸ ਦਾ ਤੀਜਾ ਰਵਿਵਾਰ ਅੰਤਰਰਾਸ਼ਟਰੀਯ ਯੋਗ ਦਿਵਸ ਹੈ, ਬਾਬਾ ਦੇ ਸਾਰੇ ਬੱਚੇ ਸ਼ਾਮ 6:30 ਤੋਂ 7:30 ਵਜੇ ਤੱਕ ਵਿਸ਼ੇਸ਼ ਮਾਸਟਰ ਮੁਕਤੀ ਦਾਤਾ ਬਣ, ਪੁਰਾਣੀ ਦੇਹ ਅਤੇ ਦੁਨੀਆਂ ਦੇ ਬੰਧਨਾਂ ਤੋਂ, ਪੁਰਾਣੇ ਸੰਸਕਾਰ ਸ੍ਵਭਾਵ ਤੋਂ ਮੁਕਤ ਬਣ ਮੁਕਤੀ ਜੀਵਨਮੁਕਤੀ ਦਾ ਵਰਦਾਨ ਦੇਣ ਦੀ ਸੇਵਾ ਕਰੇ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top