14 November 2021 PUNJABI Murli Today | Brahma Kumaris

14 November 2021 PUNJABI Murli Today | Brahma Kumaris

Read and Listen today’s Gyan Murli in Punjabi 

13 November 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਵਰਦਾਤਾ ਨੂੰ ਰਾਜ਼ੀ ਕਰਨ ਦੀ ਸਹਿਜ ਵਿੱਧੀ"

ਅੱਜ ਵਰਦਾਤਾ ਬਾਪ ਆਪਣੇ ਵਰਦਾਨੀ ਬੱਚਿਆਂ ਨੂੰ ਵੇਖ ਹਰਸ਼ਿਤ ਹੋ ਰਹੇ ਹਨ। ਵਰਦਾਤਾ ਦੇ ਬੱਚੇ ਵਰਦਾਨੀ ਸਭ ਬੱਚੇ ਹਨ ਲੇਕਿਨ ਨੰਬਰਵਾਰ ਹਨ। ਵਰਦਾਤਾ ਸਾਰੇ ਬੱਚਿਆਂ ਨੂੰ ਵਰਦਾਨਾਂ ਦੀ ਝੋਲੀ ਭਰਕੇ ਦਿੰਦੇ ਹਨ ਫਿਰ ਨੰਬਰ ਕਿਉਂ? ਵਰਦਾਤਾ ਦੇਣ ਵਿੱਚ ਨੰਬਰਵਾਰ ਨਹੀਂ ਦਿੰਦੇ ਹਨ ਕਿਉਂਕਿ ਵਰਦਾਤਾ ਦੇ ਕੋਲ ਅਖੁਟ ਵਰਦਾਨ ਹਨ ਜੋ ਜਿੰਨਾਂ ਲੈਣਾ ਚਾਉਣ ਖੁਲ੍ਹਾ ਭੰਡਾਰ ਹੈ। ਅਜਿਹੇ ਖੁਲ੍ਹੇ ਭੰਡਾਰ ਨਾਲ ਕਈ ਬੱਚੇ ਸ੍ਰਵ ਵਰਦਾਨਾਂ ਤੋਂ ਸੰਪੰਨ ਬਣਦੇ ਹਨ ਅਤੇ ਕੋਈ ਬੱਚੇ ਜਿਵੇੰ – ਸ਼ਕਤੀ ਉਵੇਂ ਸੰਪੰਨ ਬਣਦੇ ਹਨ। ਸਭਤੋਂ ਜਿਆਦਾ ਝੋਲੀ ਭਰਕੇ ਦੇਣ ਵਿੱਚ ਭੋਲਾਨਾਥ ‘ਵਰਦਾਤਾ’ ਰੂਪ ਹੀ ਹੈ। ਪਹਿਲੇ ਵੀ ਸੁਣਾਇਆ ਹੈ – ਦਾਤਾ, ਭਾਗ ਵਿਧਾਤਾ ਅਤੇ ਵਰਦਾਤਾ। ਤਿੰਨਾਂ ਵਿੱਚੋਂ ਵਰਦਾਤਾ ਰੂਪ ਨਾਲ ਭੋਲੇ ਭਗਵਾਨ ਕਿਹਾ ਜਾਂਦਾ ਹੈ ਕਿਉਂਕਿ ਵਰਦਾਤਾ ਬਹੁਤ ਜਲਦੀ ਰਾਜ਼ੀ ਹੋ ਜਾਂਦੇ ਹਨ। ਸਿਰ੍ਫ ਰਾਜ਼ੀ ਕਰਨ ਦੀ ਵਿਧੀ ਜਾਣ ਜਾਂਦੇ ਹੋ ਤਾਂ ਸਿੱਧੀ ਮਤਲਬ ਵਰਦਾਨਾਂ ਦੀ ਝੋਲੀ ਨਾਲ ਸੰਪੰਨ ਰਹਿਣਾ ਬਹੁਤ ਸਹਿਜ ਹੈ। ਸਭ ਤੋਂ ਸਹਿਜ ਵਿਧੀ ਵਰਦਾਤਾ ਨੂੰ ਰਾਜ਼ੀ ਕਰਨ ਦੀ ਜਾਣਦੇ ਹੋ? ਉਨ੍ਹਾਂਨੂੰ ਸਭ ਤੋਂ ਪਿਆਰਾ ਕੌਣ ਲਗਦਾ ਹੈ? ਉਨ੍ਹਾਂਨੂੰ ਇੱਕ ਸ਼ਬਦ ਸਭ ਤੋਂ ਪਿਆਰਾ ਲੱਗਦਾ, ਜੋ ਬੱਚੇ ਇੱਕਵਰਤਾ ਆਦਿ ਤੋਂ ਹੁਣ ਤੱਕ ਹਨ ਉਹ ਹੀ ਵਰਦਾਤਾ ਨੂੰ ਅਤੀ ਪਿਆਰੇ ਹਨ।

ਇੱਕਵਰਤਾ ਮਤਲਬ ਸਿਰ੍ਫ ਪਤੀਵਰਤਾ, ਸ੍ਰਵ ਸੰਬੰਧਾਂ ਨਾਲ ਇੱਕਵਰਤਾ। ਸੰਕਲਪ ਵਿੱਚ ਵੀ, ਸੁਪਨੇ ਵਿੱਚ ਵੀ ਦੂਜਾ – ਵਰਤਾ ਨਾ ਹੋਵੇ। ਇੱਕ – ਵਰਤਾ। ਮਤਲਬ ਸਦਾ ਵ੍ਰਿਤੀ ਵਿੱਚ ਇੱਕ ਹੋ। ਦੂਸਰਾ – ਸਦਾ ਮੇਰਾ ਤਾਂ ਇੱਕ ਦੂਜਾ ਨਾ ਕੋਈ – ਇਹ ਪੱਕਾ ਵਰਤ ਲਿਆ ਹੋਇਆ ਹੋਵੇ। ਕਈ ਬੱਚੇ ਇੱਕਵਰਤਾ ਬਣਨ ਵਿੱਚ ਬੜੀ ਚਤੁਰਾਈ ਕਰਦੇ ਹਨ। ਕਿਹੜੀ ਚਤੁਰਾਈ? ਬਾਪ ਨੂੰ ਹੀ ਮਿੱਠੀਆਂ ਗੱਲਾਂ ਸੁਣਾਉਂਦੇ ਕਿ ਬਾਪ, ਸਿੱਖਿਅਕ, ਸਤਿਗੁਰੂ ਦਾ ਮੁੱਖ ਸੰਬੰਧ ਤਾਂ ਤੁਹਾਡੇ ਨਾਲ ਹੈ ਲੇਕਿਨ ਸਾਕਾਰ ਸ਼ਰੀਰਧਾਰੀ ਹੋਣ ਦੇ ਕਾਰਨ, ਸਾਕਾਰੀ ਦੁਨੀਆਂ ਵਿੱਚ ਚੱਲਣ ਦੇ ਕਾਰਨ ਕੋਈ ਸਾਕਾਰੀ ਸਖਾ ਜਾਂ ਸਖੀ ਸਹਿਯੋਗ ਦੇ ਲਈ, ਸੇਵਾ ਦੇ ਲਈ, ਰਾਏ – ਸਲਾਹ ਦੇ ਲਈ ਸਾਕਾਰ ਵਿੱਚ ਜਰੂਰ ਚਾਹੀਦਾ ਕਿਉਂਕਿ ਬਾਪ ਤਾਂ ਨਿਰਾਕਾਰ ਅਤੇ ਆਕਾਰ ਹੈ ਇਸਲਈ ਸੇਵਾ ਸਾਥੀ ਹੈ। ਹੋਰ ਤਾਂ ਕੁਝ ਨਹੀਂ ਹੈ ਕਿਉਂਕਿ ਨਿਰਾਕਾਰੀ, ਆਕਾਰੀ ਮਿਲਣ ਮਨਾਉਣ ਦੇ ਲਈ ਖ਼ੁਦ ਨੂੰ ਵੀ ਆਕਾਰੀ, ਨਿਰਾਕਾਰੀ ਸਥਿਤੀ ਵਿੱਚ ਸਥਿਤ ਹੋਣਾ ਪੈਂਦਾ ਹੈ। ਉਹ ਕਦੇ – ਕਦੇ ਮੁਸ਼ਕਿਲ ਲਗਦਾ ਹੈ ਇਸਲਈ ਸਮੇਂ ਦੇ ਲਈ ਖੁਦ ਨੂੰ ਵੀ ਆਕਾਰੀ, ਨਿਰਾਕਾਰੀ ਸਥਿਤੀ ਵਿੱਚ ਸਥਿਤ ਹੋਣਾ ਪੈਂਦਾ ਹੈ। ਉਹ ਕਦੇ – ਕਦੇ ਮੁਸ਼ਕਿਲ ਲਗਦਾ ਹੈ ਇਸਲਈ ਸਮੇਂ ਦੇ ਲਈ ਸਾਕਾਰੀ ਸਾਥੀ ਚਾਹੀਦਾ ਹੈ। ਜਦੋਂ ਦਿਮਾਗ ਵਿੱਚ ਬਹੁਤ ਗੱਲਾਂ ਭਰ ਜਾਣਗੀਆਂ ਤਾਂ ਕੀ ਕਰੋਗੇ? ਸੁਣਾਉਣ ਵਾਲਾ ਤਾਂ ਚਾਹੀਦਾ ਹੈ ਨਾ! ਇਕਵਰਤਾ ਆਤਮਾ ਦੇ ਕੋਲ ਅਜਿਹੀਆਂ ਬੋਝ ਦੀਆਂ ਗੱਲਾਂ ਇਕੱਠੀਆਂ ਨਹੀਂ ਹੁੰਦੀਆਂ ਜੋ ਸੁਣਾਨੀਆਂ ਪੈਣ। ਇੱਕ ਪਾਸੇ ਬਾਪ ਨੂੰ ਬਹੁਤ ਖੁਸ਼ ਕਰਦੇ ਹੋ – ਬਸ, ਤੁਸੀਂ ਹੀ ਮੇਰੇ ਨਾਲ ਰਹਿੰਦੇ ਹੋ, ਸਦਾ ਬਾਪ ਮੇਰੇ ਨਾਲ ਹੈ, ਸਾਥੀ ਹੈ ਫਿਰ ਉਸ ਵੇਲੇ ਕਿੱਥੇ ਚਲਾ ਜਾਂਦਾ ਹੈ? ਬਾਪ ਚਲਾ ਜਾਂਦਾ ਜਾਂ ਤੁਸੀਂ ਕਿਨਾਰੇ ਹੋ ਜਾਂਦੇ ਹੋ? ਹਰ ਸਮੇਂ ਨਾਲ ਹੈ ਜਾਂ 6 – 8 ਘੰਟੇ ਨਾਲ ਹੈ। ਵਾਅਦਾ ਕੀ ਹੈ? ਨਾਲ ਹਾਂ, ਨਾਲ ਰਹਾਂਗੇ, ਨਾਲ ਚੱਲਾਂਗੇ, ਇਹ ਵਾਅਦਾ ਪੱਕਾ ਹੈ ਨਾ? ਬ੍ਰਹਮਾ ਬਾਪ ਨਾਲ ਤਾਂ ਇਨਾਂ ਵਾਅਦਾ ਹੈ ਨਾ ਕਿ ਸਾਰੇ ਚੱਕਰ ਵਿੱਚ ਨਾਲ ਪਾਰਟ ਵਜਾਵਾਂਗੇ! ਜਦੋਂ ਅਜਿਹਾ ਵਾਧਾ ਹੈ, ਫਿਰ ਵੀ ਸਾਕਾਰ ਵਿੱਚ ਕੋਈ ਵਿਸ਼ੇਸ਼ ਸਾਥੀ ਚਾਹੀਦਾ ਹੈ?

ਬਾਪਦਾਦਾ ਦੇ ਕੋਲ ਸਭ ਦੀ ਜਨਮਪਤ੍ਰੀ ਰਹਿੰਦੀ ਹੈ। ਬਾਪ ਦੇ ਅੱਗੇ ਤਾਂ ਕਹਾਂਗੇ ਤੁਸੀਂ ਹੀ ਸਾਥੀ ਹੋ। ਜਦੋਂ ਪ੍ਰਸਥਿਤੀ ਆਉਂਦੀ ਹੈ ਤਾਂ ਫਿਰ ਬਾਪ ਨੂੰ ਹੀ ਸਮਝਾਉਣ ਲਗਦੇ ਹਨ ਕਿ ਇਹ ਤਾਂ ਹੋਵੇਗਾ ਹੀ, ਇਤਨਾ ਤਾਂ ਚਾਹੀਦਾ ਹੀ ਹੈ … ਇਸਨੂੰ ਇਕਵਰਤਾ ਕਹਾਂਗੇ? ਸਾਥੀ ਹੈ ਤਾਂ ਸਭ ਸਾਥੀ ਹਨ, ਕੋਈ ਵਿਸ਼ੇਸ਼ ਨਹੀਂ। ਇਸਨੂੰ ਕਹਿੰਦੇ ਹਨ ਇਕਵਰਤਾ। ਤਾਂ ਵਰਦਾਤਾ ਨੂੰ ਅਜਿਹੇ ਬੱਚੇ ਵਿਸ਼ੇਸ਼ ਪਿਆਰੇ ਹਨ। ਅਜਿਹੇ ਬੱਚਿਆਂ ਦੀਆਂ ਹਰ ਸਮੇਂ ਦੀਆਂ ਸ੍ਰਵ ਜਿੰਮੇਵਾਰੀਆਂ ਵਰਦਾਤਾ ਬਾਪ ਖ਼ੁਦ ਆਪਣੇ ਉੱਪਰ ਲੈਂਦੇ ਹਨ। ਅਜਿਹੀਆਂ ਵਰਦਾਨੀ ਆਤਮਾਵਾਂ ਹਰ ਵੇਲੇ, ਹਰ ਪ੍ਰਸਥਿਤੀ ਵਿੱਚ ਵਰਦਾਨਾਂ ਦੀ ਪ੍ਰਾਪਤੀ ਸੰਪੰਨ ਸਥਿਤੀ ਅਨੁਭਵ ਕਰਦੀਆਂ ਹਨ ਅਤੇ ਸਦਾ ਸਹਿਜ ਪਾਰ ਕਰਦੀਆਂ ਹਨ ਅਤੇ ਪਾਸ ਵਿਧ ਆਨਰ ਬਣਦੀਆਂ ਹਨ। ਜਦ ਵਰਦਾਤਾ ਸ੍ਰਵ ਜਿੰਮੇਵਾਰੀਆਂ ਲੈਣ ਦੇ ਲਈ ਏਵਰੇਡੀ ਹਨ ਫਿਰ ਆਪਣੇ ਉੱਪਰ ਜਿੰਮੇਵਾਰੀ ਦਾ ਬੋਝ ਕਿਉਂ ਚੁੱਕਦੇ ਹੋ? ਆਪਣੀ ਜਿੰਮੇਵਾਰੀ ਸਮਝਦੇ ਹੋ ਤਾਂ ਪ੍ਰਸਥਿਤੀ ਵਿੱਚ ਪਾਸ ਵਿਧ ਆਨਰ ਨਹੀਂ ਬਣਦੇ ਲੇਕਿਨ ਧੱਕੇ ਨਾਲ ਪਾਸ ਹੁੰਦੇ ਹੋ। ਕਿਸੇ ਦੇ ਸਾਥ ਦਾ ਧੱਕਾ ਚਾਹੀਦਾ ਹੈ। ਜੇਕਰ ਬੈਟਰੀਫੁੱਲ ਚਾਰਜ਼ ਨਹੀਂ ਹੁੰਦੀ ਤਾਂ ਕਾਰ ਨੂੰ ਧੱਕੇ ਨਾਲ ਚਲਾਉਂਦੇ ਹਨ ਨਾ। ਤਾਂ ਧੱਕਾ ਇਕੱਲਾ ਤੇ ਨਹੀਂ ਦੇਣਗੇ, ਨਾਲ ਚਾਹੀਦਾ ਇਸਲਈ ਵਰਦਾਨੀ ਨੰਬਰਵਾਰ ਬਣ ਜਾਂਦੇ ਹਨ। ਤਾਂ ਵਰਦਾਤਾ ਨੂੰ ਇੱਕ ਸ਼ਬਦ ਪਿਆਰਾ ਹੈ – ‘ਇਕਵਰਤਾ’। ਇੱਕ ਬਲ ਇੱਕ ਭਰੋਸਾ। ਇੱਕ ਦਾ ਭਰੋਸਾ ਦੂਜੇ ਦਾ ਬਲ – ਅਜਿਹਾ ਨਹੀਂ ਕਿਹਾ ਜਾਂਦਾ। ਇੱਕ ਬਲ ਇੱਕ ਭਰੋਸਾ ਹੀ ਗਾਇਆ ਹੋਇਆ ਹੈ। ਨਾਲ – ਨਾਲ ਇਕਮਤ, ਨਾ ਮਨਮਤ ਨਾ ਪਰਮਤ, ਇਕਰਸ – ਨਾ ਹੋਰ ਕੋਈ ਵਿਅਕਤੀ, ਨਾ ਵੈਭਵ ਦਾ ਰਸ। ਇਵੇਂ ਹੀ ਏਕਤਾ, ਇਕਾਂਤਪ੍ਰਿਯ। ਤਾਂ ਇੱਕ ਸ਼ਬਦ ਹੀ ਪ੍ਰਿਯ ਹੋਇਆ ਨਾ। ਇਵੇਂ ਹੋਰ ਵੀ ਕੱਡਣਾ। ਬਾਪ ਇਨਾਂ ਭੋਲਾ ਹੈ ਜੋ ਇੱਕ ਵਿੱਚ ਹੀ ਰਾਜ਼ੀ ਹੋ ਜਾਂਦਾ ਹੈ। ਅਜਿਹੇ ਭੋਲੇਨਾਥ ਵਰਦਾਤਾ ਨੂੰ ਰਾਜ਼ੀ ਕਰਨਾ ਕੀ ਮੁਸ਼ਕਿਲ ਲਗਦਾ ਹੈ? ਸਿਰ੍ਫ ਇੱਕ ਦਾ ਪਾਠ ਪੱਕਾ ਕਰੋ। 5 – 7 ਵਿੱਚ ਜਾਣ ਦੀ ਲੋੜ ਨਹੀਂ ਹੈ। ਵਰਦਾਤਾ ਨੂੰ ਰਾਜ਼ੀ ਕਰਨ ਵਾਲੇ ਅਮ੍ਰਿਤਵੇਲੇ ਤੋਂ ਰਾਤ ਤੱਕ ਹਰ ਦਿਨਚਰਿਆ ਦੇ ਕਰਮ ਵਿੱਚ ਵਰਦਾਨਾਂ ਨਾਲ ਹੀ ਪਲਦੇ ਹਨ, ਚਲਦੇ ਹਨ ਅਤੇ ਉੱਡਦੇ ਹਨ। ਅਜਿਹੇ ਵਰਦਾਨੀ ਆਤਮਾਵਾਂ ਨੂੰ ਕਦੇ ਕੋਈ ਮੁਸ਼ਕਿਲ ਭਾਵੇਂ ਮਨ ਤੋਂ, ਭਾਵੇਂ ਸੰਬੰਧ ਸੰਪਰਕ ਤੋਂ ਅਨੁਭਵ ਨਹੀਂ ਹੋਵੇਗੀ। ਹਰ ਸੰਕਲਪ ਵਿੱਚ, ਹਰ ਸੈਕਿੰਡ, ਹਰ ਕਰਮ ਵਿੱਚ, ਹਰ ਕਦਮ ਵਿੱਚ ਵਰਦਾਤਾ ਅਤੇ ਵਰਦਾਨ ਸਦਾ ਨੇੜ੍ਹੇ, ਸਨਮੁੱਖ ਸਾਕਾਰ ਰੂਪ ਵਿੱਚ ਅਨੁਭਵ ਹੋਵੇਗਾ। ਉਹ ਇਵੇਂ ਅਨੁਭਵ ਕਰੇਗਾ ਜਿਵੇੰ ਸਾਕਾਰ ਵਿੱਚ ਗੱਲ ਕਰ ਰਹੇ ਹਨ। ਉਨ੍ਹਾਂ ਨੂੰ ਮਿਹਨਤ ਅਨੁਭਵ ਨਹੀਂ ਹੋਵੇਗੀ। ਅਜਿਹੇ ਵਰਦਾਨੀ ਆਤਮਾ ਨੂੰ ਇਹ ਵਿਸ਼ੇਸ਼ ਵਰਦਾਨ ਪ੍ਰਾਪਤ ਹੁੰਦਾ ਹੈ ਜੋ ਉਹ ਨਿਰਾਕਾਰ, ਆਕਾਰ ਨੂੰ ਜਿਵੇਂ ਸਾਕਾਰ ਅਨੁਭਵ ਕਰ ਸਕਦੇ ਹਨ! ਅਜਿਹੇ ਵਰਦਾਨੀਆਂ ਦੇ ਅੱਗੇ ਹਜ਼ੂਰ ਸਦਾ ਹਾਜ਼ਿਰ ਹੈ, ਸੁਣਿਆ? ਵਰਦਾਤਾ ਨੂੰ ਰਾਜ਼ੀ ਕਰਨ ਦੀ ਵਿਧੀ ਅਤੇ ਸਿੱਧੀ – ਸੈਕਿੰਡ ਵਿੱਚ ਕਰ ਸਕਦੇ ਹੋ? ਸਿਰ੍ਫ ਇੱਕ ਵਿੱਚ ਦੋ ਨਹੀਂ ਮਿਲਾਉਣਾ, ਬਸ। ਫਿਰ ਸੁਣਾਵਾਂਗੇ ਇੱਕ ਦੇ ਪਾਠ ਦਾ ਵਿਸਤਾਰ। ਬਾਪਦਾਦਾ ਦੇ ਕੋਲ ਸਾਰੇ ਬੱਚਿਆਂ ਦੇ ਚਰਿਤ੍ਰ ਵੀ ਹਨ ਤਾਂ ਚਤੁਰਾਈ ਵੀ ਹੈ। ਰਿਜ਼ਲਟ ਤਾਂ ਸਾਰੀ ਬਾਪਦਾਦਾ ਦੇ ਕੋਲ ਹੈ ਨਾ। ਚਤੁਰਾਈ ਦੀਆਂ ਗੱਲਾਂ ਵੀ ਬਹੁਤ ਇਕੱਠੀਆਂ ਹਨ। ਨਵੀਆਂ – ਨਵੀਆਂ ਗੱਲਾਂ ਸੁਨਾਉਂਦੇ ਹਨ। ਸੁਣਦੇ ਰਹਿੰਦੇ ਹਨ। ਸਿਰ੍ਫ ਬਾਪਦਾਦਾ ਨਾਮ ਨਹੀਂ ਲੈਂਦੇ ਹਨ ਇਸਲਈ ਸਮਝਦੇ ਹਨ ਬਾਪ ਨੂੰ ਪਤਾ ਨਹੀਂ ਪੈਂਦਾ। ਫਿਰ ਵੀ ਚਾਂਸ ਦਿੰਦੇ ਰਹਿੰਦੇ ਹਨ। ਬਾਪ ਸਮਝਦੇ ਹਨ ਬੱਚੇ ਰੀਅਲ ਸਮਝ ਤੋਂ ਭੋਲੇ ਹਨ। ਤਾਂ ਅਜਿਹੇ ਭੋਲੇ ਨਹੀਂ ਬਣੋ। ਅੱਛਾ। ਵਿਦੇਸ਼ ਦਾ ਵੀ ਚੱਕਰ ਲਗਾਕੇ ਬੱਚੇ ਪਹੁੰਚ ਗਏ ਹਨ ( ਜਾਨਕੀ ਦਾਦੀ, ਡਾਕਟਰ ਨਿਰਮਲਾ ਅਤੇ ਜਗਦੀਸ਼ ਭਾਈ ਵਿਦੇਸ਼ ਦਾ ਚੱਕਰ ਲਗਾਕੇ ਆਏ ਹਨ)

ਚੰਗੀ ਰਿਜ਼ਲਟ ਹੈ ਅਤੇ ਸਦਾ ਦੀ ਸੇਵਾ ਦੀ ਸਫ਼ਲਤਾ ਵਿੱਚ ਵ੍ਰਿਧੀ ਹੋਣੀ ਹੀ ਹੈ, ਯੂ . ਐੱਨ ਦਾ ਵੀ ਵਿਸ਼ੇਸ਼ ਸੇਵਾ ਦੇ ਕੰਮ ਵਿੱਚ ਸੰਬੰਧ ਹੈ। ਨਾਮ ਉਨ੍ਹਾਂ ਦਾ, ਕੰਮ ਤੇ ਤੁਹਾਡਾ ਹੋ ਹੀ ਰਿਹਾ ਹੈ। ਆਤਮਾਵਾਂ ਨੂੰ ਸਹਿਜ ਸੰਦੇਸ਼ ਪਹੁੰਚ ਜਾਵੇ – ਇਹ ਕੰਮ ਤੁਹਾਡਾ ਹੋ ਰਿਹਾ ਹੈ। ਤਾਂ ਉੱਥੇ ਦਾ ਵੀ ਪ੍ਰੋਗ੍ਰਾਮ ਚੰਗਾ ਹੋਇਆ। ਰਸੀਆ ਵੀ ਰਿਹਾ ਹੋਇਆ ਸੀ। ਉਨ੍ਹਾਂ ਨੇ ਵੀ ਆਉਣਾ ਹੀ ਸੀ। ਬਾਪਦਾਦਾ ਨੇ ਤਾਂ ਪਹਿਲੇ ਹੀ ਸਫ਼ਲਤਾ ਦਾ ਯਾਦਪਿਆਰ ਦੇ ਦਿੱਤਾ ਸੀ। ਭਾਰਤ ਦੇ ਐਮਬੈਸਡਰ ਬਣਕੇ ਗਏ ਤਾਂ ਭਾਰਤ ਦਾ ਨਾਮ ਬਾਲਾ ਹੋਇਆ ਨਾ! ਚੱਕਰਵ੍ਰਤੀ ਬਣ ਚੱਕਰ ਲਗਾਉਣ ਵਿੱਚ ਮਜ਼ਾ ਆਉਂਦਾ ਹੈ ਨਾ! ਕਿੰਨੀਆਂ ਦੁਆਵਾਂ ਜਮਾਂ ਕਰਕੇ ਆਏ! ਨਿਰਮਲ ਆਸ਼ਰਮ ( ਡਾਕਟਰ ਨਿਰਮਲਾ) ਵੀ ਚੱਕਰ ਹੀ ਲਗਾਉਂਦੀ ਰਹਿੰਦੀ ਹੈ। ਉਵੇਂ ਤਾਂ ਸਭ ਸੇਵਾ ਵਿੱਚ ਲੱਗੇ ਹੋਏ ਹਨ ਲੇਕਿਨ ਸਮੇਂ ਦੇ ਪ੍ਰਮਾਣ ਵਿਸ਼ੇਸ਼ ਸੇਵਾ ਹੁੰਦੀ ਤਾਂ ਵਿਸ਼ੇਸ਼ ਸੇਵਾ ਦੀ ਮੁਬਾਰਕ ਦਿੰਦੇ ਹਨ। ਸੇਵਾ ਦੇ ਬਿਨਾਂ ਤਾਂ ਰਹਿ ਨਹੀਂ ਸਕਦੇ ਹੋ। ਲੰਡਨ, ਅਮਰੀਕਾ, ਅਫ਼ਰੀਕਾ ਅਤੇ ਆਸਟ੍ਰੇਲੀਆ – ਤੁਸੀਂ ਲੋਕਾਂ ਨੇ ਇਹ ਚਾਰ ਜੋਨ ਬਣਾਏ ਹਨ ਨਾ। ਪੰਜਵਾਂ ਹੈ ਭਾਰਤ। ਭਾਰਤ ਵਾਲਿਆਂ ਨੂੰ ਪਹਿਲਾਂ ਚਾਂਸ ਮਿਲਿਆ ਹੈ ਮਿਲਣ ਦਾ। ਜੋ ਕਰਕੇ ਆਏ ਜੋ ਅੱਗੇ ਕਰਨਗੇ – ਸਭ ਚੰਗਾ ਹੈ ਅਤੇ ਸਦਾ ਹੀ ਚੰਗਾ ਰਹੇਗਾ। ਚਾਰੋਂ ਹੀ ਜੋਨ ਦੇ ਸਾਰੇ ਡੱਬਲ ਵਿਦੇਸ਼ੀ ਬੱਚਿਆਂ ਨੂੰ ਅੱਜ ਵਿਸ਼ੇਸ਼ ਯਾਦਪਿਆਰ ਦੇ ਰਹੇ ਹਨ। ਰਸ਼ੀਆ ਵੀ ਏਸ਼ੀਆ ਵਿੱਚ ਆ ਜਾਂਦਾ ਹੈ। ਸੇਵਾ ਦਾ ਰਿਸਪਾਂਡ ਚੰਗਾ ਮਿਲ ਰਿਹਾ ਹੈ। ਹਿਮੰਤ ਵੀ ਚੰਗੀ ਹੈ ਤਾਂ ਮਦਦ ਵੀ ਮਿਲ ਰਹੀ ਹੈ ਅਤੇ ਮਿਲਦੀ ਰਹੇਗੀ। ਭਾਰਤ ਵਿੱਚ ਵੀ ਹੁਣ ਵਿਸ਼ਾਲ ਪ੍ਰੋਗ੍ਰਾਮ ਕਰਨ ਦਾ ਪਲਾਨ ਬਣਾ ਰਹੇ ਹਨ। ਇੱਕ – ਇੱਕ ਨੂੰ ਵਿਸ਼ੇਸ਼ਤਾ ਅਤੇ ਸੇਵਾ ਦੀ ਲਗਨ ਵਿੱਚ ਮਗਨ ਰਹਿਣ ਦੀ ਮੁਬਾਰਕ ਅਤੇ ਯਾਦਪਿਆਰ। ਅੱਛਾ।

ਸ੍ਰਵ ਬੱਚਿਆਂ ਨੂੰ ਸਦਾ ਸਹਿਜ ਚੱਲਣ ਦੀ ਸਿੱਧੀ ਨੂੰ ਪ੍ਰਾਪਤ ਕਰਨ ਦੀ ਸਹਿਜ ਯੁਕਤੀ ਜੋ ਸੁਣਾਈ, ਇਸੇ ਵਿੱਧੀ ਨੂੰ ਸਦਾ ਪ੍ਰਯੋਗ ਵਿੱਚ ਲਿਆਉਣ ਵਾਲੇ ਪ੍ਰਯੋਗੀ ਅਤੇ ਸਹਿਜਯੋਗੀ, ਸਦਾ ਵਰਦਾਤਾ ਦੇ ਵਰਦਾਨਾਂ ਨਾਲ ਸੰਪੰਨ ਵਰਦਾਨੀ ਬੱਚਿਆਂ ਨੂੰ, ਸਦਾ ਇੱਕ ਦਾ ਪਾਠ ਹਰ ਕਦਮ ਵਿੱਚ ਸਾਕਾਰ ਰੂਪ ਵਿੱਚ ਲਿਆਉਣ ਵਾਲੇ, ਸਦਾ ਨਿਰਾਕਾਰ ਆਕਾਰ ਬਾਪ ਨੂੰ ਸਾਥ ਦੀ ਅਨੁਭੂਤੀ ਨਾਲ ਸਦਾ ਸਾਕਾਰ ਸਵਰੂਪ ਵਿੱਚ ਹਾਜ਼ਿਰ ਅਨੁਭਵ ਕਰਨ ਵਾਲੇ, ਅਜਿਹੇ ਸਦਾ ਵਰਦਾਨੀ ਬੱਚਿਆਂ ਨੂੰ ਬਾਪਦਾਦਾ ਦਾ ਦਾਤਾ, ਭਾਗ ਵਿਧਾਤਾ ਅਤੇ ਵਰਦਾਤਾ ਦਾ ਯਾਦਪਿਆਰ ਅਤੇ ਨਮਸਤੇ।

ਦਾਦੀ ਜਾਨਕੀ ਨਾਲ :- ਜਿਨਾਂ ਸਭ ਨੂੰ ਬਾਪ ਦਾ ਪਿਆਰ ਵੰਡਦੇ ਹੋ ਉਤਨਾ ਹੀ ਹੋਰ ਪਿਆਰ ਦਾ ਭੰਡਾਰ ਵਧਦਾ ਜਾਂਦਾ ਹੈ। ਜਿਵੇੰ ਹਰ ਵਕਤ ਪਿਆਰ ਦੀ ਬਰਸਾਤ ਹੋ ਰਹੀ ਹੈ – ਇਵੇਂ ਹੀ ਅਨੁਭਵ ਹੁੰਦਾ ਹੈ ਨਾ! ਇੱਕ ਕਦਮ ਵਿੱਚ ਪਿਆਰ ਦਵੋ ਅਤੇ ਬਾਰ – ਬਾਰ ਪਿਆਰ ਲਵੋ। ਸਭ ਨੂੰ ਪਿਆਰ ਹੀ ਚਾਹੀਦਾ। ਗਿਆਨ ਤਾਂ ਸੁਣ ਲਿਆ ਹੈ ਨਾ! ਤਾਂ ਇੱਕ ਅਜਿਹੇ ਬੱਚੇ ਹਨ ਜਿੰਨ੍ਹਾਂ ਨੂੰ ਪਿਆਰ ਚਾਹੀਦਾ ਅਤੇ ਦੂਜੇ ਹਨ ਜਿੰਨ੍ਹਾਂ ਨੂੰ ਸ਼ਕਤੀ ਚਾਹੀਦੀ ਹੈ। ਤਾਂ ਕੀ ਸੇਵਾ ਕੀਤੀ? ਉਹ ਹੀ ਸੇਵਾ ਕੀਤੀ ਨਾ – ਕਿਸੇ ਨੂੰ ਪਿਆਰ ਦਿੱਤਾ ਬਾਪ ਦਵਾਰਾ ਅਤੇ ਕਿਸੇ ਨੂੰ ਸ਼ਕਤੀ ਬਾਪ ਤੋਂ ਦਵਾਈ। ਗਿਆਨ ਦੇ ਰਾਜ਼ਾਂ ਨੂੰ ਤੇ ਜਾਣ ਗਏ ਹਨ। ਹੁਣ ਚਾਹੀਦਾ ਉਨ੍ਹਾਂ ਵਿੱਚ ਉਮੰਗ – ਉਤਸਾਹ ਸਦਾ ਬਣਿਆ ਰਹੇ, ਉਹ ਹੇਠਾਂ ਉੱਪਰ ਹੁੰਦਾ ਹੈ। ਫਿਰ ਵੀ ਬਾਪਦਾਦਾ ਡੱਬਲ ਵਿਦੇਸ਼ੀ ਬੱਚਿਆਂ ਨੂੰ ਆਫ਼ਰੀਨ ( ਸ਼ਾਬਾਸ਼) ਦਿੰਦੇ ਹਨ – ਵੱਖ ਧਰਮ ਵਿੱਚ ਚਲੇ ਗਏ ਨਾ! ਵੱਖ ਦੇਸ਼, ਵੱਖ ਰਸਮ – ਫਿਰ ਵੀ ਚੱਲ ਰਹੇ ਹਨ ਹੋਰ ਕਈ ਤਾਂ ਵਾਰਿਸ ਵੀ ਨਿਕਲੇ ਹਨ। ਅੱਛਾ!

ਮਹਾਰਾਸ਼ਟਰ – ਪੂਨਾ ਗ੍ਰੁਪ :- ਸਾਰੇ ਮਹਾਨ ਆਤਮਾਵਾਂ ਬਣ ਗਏ ਨਾ! ਪਹਿਲੇ ਸਿਰ੍ਫ ਆਪਣੇ ਨੂੰ ਮਹਾਰਾਸ਼ਟਰ ਨਿਵਾਸੀ ਕਹਾਉਂਦੇ ਹਨ, ਹੁਣ ਖੁਦ ਮਹਾਨ ਬਣ ਗਏ। ਬਾਪ ਨੇ ਆਕੇ ਹਰ ਇੱਕ ਬੱਚੇ ਨੂੰ ਮਹਾਨ ਬਣਾ ਦਿੱਤਾ। ਵਿਸ਼ਵ ਵਿੱਚ ਤੁਹਾਡੇ ਤੋਂ ਮਹਾਨ ਹੋਰ ਕੋਈ ਹੈ? ਸਭ ਤੋਂ ਹੇਠਾਂ ਭਾਰਤਵਾਸੀ ਡਿੱਗੇ ਅਤੇ ਉਨ੍ਹਾਂ ਵਿਚੋਂ ਵੀ ਜੋ 84 ਜਨਮ ਲੈਣ ਵਾਲੀ ਬ੍ਰਾਹਮਣ ਆਤਮਾਵਾਂ ਹਨ, ਉਹ ਹੇਠਾਂ ਡਿੱਗੀਆਂ। ਤਾਂ ਜਿੰਨਾਂ ਹੇਠਾਂ ਡਿੱਗੇ ਉਤਨਾ ਹੁਣ ਉੱਪਰ ਉੱਠ ਗਏ ਇਸਲਈ ਕਹਿੰਦੇ ਹਨ ਬ੍ਰਾਹਮਣ ਮਤਲਬ ਉੱਚੀ ਚੋਟੀ। ਜੋ ਉੱਚਾਈ ਦੀ ਜਗ੍ਹਾ ਹੁੰਦੀ ਹੈ ਉਸਨੂੰ ਚੋਟੀ ਕਿਹਾ ਜਾਂਦਾ ਹੈ। ਪਹਾੜਾਂ ਦੀ ਉਚਾਈ ਨੂੰ ਵੀ ਚੋਟੀ ਕਹਿੰਦੇ ਹਨ ਤਾਂ ਇਹ ਖੁਸ਼ੀ ਹੈ ਕਿ ਕੀ ਤੋਂ ਕੀ ਬਣ ਗਏ। ਪਾਂਡਵਾਂ ਨੂੰ ਜਿਆਦਾ ਖੁਸ਼ੀ ਹੈ ਜਾਂ ਸ਼ਕਤੀਆਂ ਨੂੰ? (ਸ਼ਕਤੀਆਂ ਨੂੰ) ਕਿਉਂਕਿ ਸ਼ਕਤੀਆਂ ਨੂੰ ਬਹੁਤ ਥਲੇ ਡਿਗਾ ਦਿੱਤਾ ਸੀ। ਦਵਾਪਰ ਤੋਂ ਲੈਕੇ ਪੁਰਸ਼ ਤਨ ਨੇ ਹੀ ਕੋਈ ਨਾ ਕੋਈ ਪਦਵੀ ਪ੍ਰਾਪਤ ਕੀਤੀ। ਧਰਮ ਵਿੱਚ ਵੀ ਹੁਣੇ – ਹੁਣੇ ਫੀਮੇਲਜ਼ ਵੀ ਮਹਾਂਮੰਡਲੇਸ਼ਵਰੀਆਂ ਬਣੀਆਂ ਹਨ। ਨਹੀਂ ਤਾਂ ਮਹਾਂਮੰਡਲੇਸ਼ਵਰ ਹੀ ਗਾਏ ਜਾਂਦੇ ਸੀ। ਜਦੋਂ ਤੋਂ ਬਾਪ ਨੇ ਮਾਤਾਵਾਂ ਨੂੰ ਅੱਗੇ ਕੀਤਾ ਹੈ ਉਦੋਂ ਤੋਂ ਉਨ੍ਹਾਂਨੇ ਵੀ 2 -4 ਮੰਡਲੇਸ਼ਵਰੀਆਂ ਰੱਖ ਦਿੱਤੀਆਂ ਹਨ। ਨਹੀਂ ਤਾਂ ਧਰਮ ਦੇ ਕੰਮ ਵਿੱਚ ਮਾਤਾਵਾਂ ਨੂੰ ਕਦੇ ਵੀ ਆਸਨ ਨਹੀਂ ਦਿੰਦੇ ਸਨ। ਇਸਲਈ ਮਾਤਾਵਾਂ ਨੂੰ ਜ਼ਿਆਦਾ ਖੁਸ਼ੀ ਹੈ ਅਤੇ ਪਾਂਡਵਾਂ ਦਾ ਵੀ ਗਾਇਨ ਹੈ। ਪਾਂਡਵਾਂ ਨੇ ਜਿੱਤ ਪ੍ਰਾਪਤ ਕਰ ਲਈ। ਨਾਮ ਪਾਂਡਵਾਂ ਦਾ ਆਉਂਦਾ ਹੈ। ਪਰ ਪੂਜਣ ਜਿਆਦਾਂ ਸ਼ਕਤੀਆਂ ਦਾ ਹੁੰਦਾ ਹੈ। ਪਹਿਲੇ ਗੁਰੂਆਂ ਦਾ ਕਰ ਚੁੱਕੇ ਹਨ, ਹੁਣ ਸ਼ਕਤੀਆਂ ਦਾ ਕਰਦੇ ਹਨ। ਜਾਗਰਣ ਗਣੇਸ਼ ਜਾਂ ਹਨੂਮਾਨ ਦਾ ਨਹੀਂ ਕਰਦੇ, ਸ਼ਕਤੀਆਂ ਦਾ ਕਰਦੇ ਹਨ ਕਿਉਂਕਿ ਸ਼ਕਤੀਆਂ ਹੁਣ ਖੁਦ ਜਗ ਗਈਆਂ ਹਨ। ਤਾਂ ਸ਼ਕਤੀਆਂ ਆਪਣੇ ਸ਼ਕਤੀ ਰੂਪ ਵਿੱਚ ਰਹਿੰਦੀਆਂ ਹਨ ਨਾ! ਜਾਂ ਕਦੇ – ਕਦੇ ਕਮਜ਼ੋਰ ਬਣ ਜਾਂਦੀਆਂ ਹਨ! ਮਾਤਾਵਾਂ ਨੂੰ ਦੇਹ ਦੇ ਸੰਬੰਧ ਦਾ ਮੌਹ ਕਮਜ਼ੋਰ ਕਰਦਾ ਹੈ। ਥੋੜ੍ਹਾ – ਥੋੜ੍ਹਾ ਬਾਲ ਬੱਚਿਆਂ ਵਿੱਚ, ਪੋਤਰੇ – ਪੋਤਰੀਆਂ ਵਿੱਚ ਮੌਹ ਹੁੰਦਾ ਹੈ। ਅਤੇ ਪਾਂਡਵਾਂ ਨੂੰ ਕਿਹੜੀ ਗੱਲ ਕਮਜ਼ੋਰ ਕਰਦੀ ਹੈ? ਪਾਂਡਵਾਂ ਵਿੱਚ ਹੰਕਾਰ ਦੇ ਕਾਰਨ ਕ੍ਰੋਧ ਜਲਦੀ ਜਲਦੀ ਆਉਂਦਾ ਹੈ। ਲੇਕਿਨ ਹੁਣ ਤਾਂ ਜਿੱਤ ਹੋ ਗਈ ਨਾ! ਹੁਣ ਤਾਂ ਸ਼ਾਂਤ ਸ੍ਵਰੂਪ ਪਾਂਡਵ ਹੋ ਗਏ ਅਤੇ ਮਾਤਾਵਾਂ ਨਿਰਮੋਹੀ ਹੋ ਗਈਆਂ। ਦੁਨੀਆਂ ਕਹੇ ਕਿ ਮਾਤਾਵਾਂ ਵਿੱਚ ਮੌਹ ਹੁੰਦਾ ਹੈ ਅਤੇ ਤੁਸੀਂ ਚੈਲੇੰਜ ਕਰੋ ਕਿ ਅਸੀਂ ਮਾਤਾਵਾਂ ਨਿਰਮੋਹੀ ਹਾਂ। ਇਵੇਂ ਪਾਂਡਵ ਵੀ ਸ਼ਾਂਤ ਸ੍ਵਰੂਪ, ਕੋਈ ਵੀ ਆਵੇ ਤਾਂ ਇਹ ਕਮਾਲ ਦੇ ਗੀਤ ਗਾਵੇ ਕਿ ਇਹ ਸਭ ਇਤਨੇ ਸ਼ਾਂਤ ਸ੍ਵਰੂਪ ਬਣ ਗਏ ਹਨ ਜੋ ਕ੍ਰੋਧ ਦਾ ਅੰਸ਼ ਮਾਤਰ ਵੀ ਵਿਖਾਈ ਨਹੀਂ ਦੇਵੇਗਾ। ਨੈਣ – ਚੈਨ ਤੱਕ ਵੀ ਨਹੀਂ ਆਵੇ। ਕਈ ਇਵੇਂ ਕਹਿੰਦੇ ਹਨ – ਕ੍ਰੋਧ ਤਾਂ ਨਹੀਂ ਹੈ, ਥੋੜ੍ਹਾ ਜੋਸ਼ ਆਉਂਦਾ ਹੈ। ਤਾਂ ਉਹ ਕੀ ਹੋਇਆ! ਉਹ ਵੀ ਕ੍ਰੋਧ ਦਾ ਅੰਸ਼ ਹੋਇਆ ਨਾ। ਤਾਂ ਪਾਂਡਵ ਵਿਜੇਈ ਹਨ ਮਤਲਬ ਬਿਲਕੁਲ ਸੰਕਲਪ ਵਿੱਚ ਵੀ ਸ਼ਾਂਤ, ਬੋਲ ਅਤੇ ਕਰਮ ਵਿੱਚ ਵੀ ਸ਼ਾਂਤ ਸ੍ਵਰੂਪ। ਮਾਤਾਵਾਂ ਸਾਰੇ ਵਿਸ਼ਵ ਦੇ ਵਿੱਚ ਆਪਣਾ ਨਿਰਮੋਹੀ ਰੂਪ ਵਿਖਾਵੋ। ਲੋਕੀ ਤਾਂ ਸਮਝਦੇ ਹਨ ਇਹ ਅਸੰਭਵ ਹੈ ਅਤੇ ਤੁਸੀਂ ਕਹਿੰਦੇ ਹੋ – ਸੰਭਵ ਵੀ ਹੈ ਅਤੇ ਬਹੁਤ ਸਹਿਜ ਵੀ ਹੈ। ਲਕਸ਼ ਰੱਖੋ ਤਾਂ ਲਕਸ਼ਨ ਜਰੂਰ ਆਉਣਗੇ। ਜਿਹੋ ਜਿਹੀ ਸਮ੍ਰਿਤੀ ਉਹੋ ਜਿਹੀ ਸਥਿਤੀ ਹੋ ਜਾਵੇਗੀ। ਧਰਨੀ ਵਿੱਚ ਮਾਤਾ – ਪਿਤਾ ਦੇ ਪਿਆਰ ਦਾ ਪਾਣੀ ਪਿਆ ਹੋਇਆ ਹੈ, ਇਸਲਈ ਫਲ ਸਹਿਜ ਨਿਕਲ ਰਿਹਾ ਹੈ। ਚੰਗਾ ਹੈ। ਬਾਪਦਾਦਾ ਸੇਵਾ ਅਤੇ ਸਵ – ਉਣਤੀ ਦੋਵਾਂ ਨੂੰ ਦੇਖਕੇ ਖੁਸ਼ ਹੁੰਦੇ ਹਨ ਸਿਰ੍ਫ ਸੇਵਾ ਨੂੰ ਵੇਖ ਕਰਕੇ ਨਹੀਂ! ਜਿੰਨੀ ਸੇਵਾ ਵਿੱਚ ਵ੍ਰਿਧੀ ਉਤਨੀ ਖ਼ੁਦ ਦੀ ਉਣਤੀ ਵਿੱਚ ਵੀ – ਦੋਵੇਂ ਨਾਲ – ਨਾਲ ਹੋਣ। ਕੋਈ ਇੱਛਾ ਨਹੀਂ, ਜਦੋਂ ਆਪੇ ਹੀ ਸਭ ਮਿਲਦਾ ਹੈ ਤਾਂ ਇੱਛਾ ਕੀ ਰੱਖੀਏ! ਬਿਨਾ ਕਹੇ ਬਿਨਾਂ ਮੰਗੇ ਇਤਨਾ ਮਿਲ ਗਿਆ ਹੈ ਜੋ ਮੰਗਣ ਦੀ ਇੱਛਾ ਦੀ ਲੋੜ ਨਹੀਂ। ਤਾਂ ਅਜਿਹੇ ਸੰਤੁਸ਼ੱਟ ਹੋ ਨਾ! ਇਹ ਹੀ ਟਾਈਟਲ ਆਪਣੀ ਸਮ੍ਰਿਤੀ ਵਿੱਚ ਰੱਖਣਾ ਕਿ ਸੰਤੁਸ਼ੱਟ ਹਾਂ ਅਤੇ ਸਭ ਨੂੰ ਸੰਤੁਸ਼ੱਟ ਕਰ ਪ੍ਰਾਪਤੀ ਸ੍ਵਰੂਪ ਬਣਾਉਣ ਵਾਲੇ ਹਾਂ। ਤਾਂ ਸੰਤੁਸ਼ੱਟ ਰਹਿਣਾ ਅਤੇ ਸੰਤੁਸ਼ੱਟ ਕਰਨਾ – ਇਹ ਹੈ ਵਿਸ਼ੇਸ਼ ਵਰਦਾਨ। ਅਸੰਤੁਸ਼ੱਟਤਾ ਦਾ ਨਾਮ ਨਿਸ਼ਾਨ ਨਹੀਂ। ਅੱਛਾ।

ਗੁਜਰਾਤ ਗ੍ਰੁਪ :- ਬ੍ਰਾਹਮਣ ਜੀਵਨ ਵਿੱਚ ਲਾਸ੍ਟ ਜਨਮ ਹੋਣ ਦੇ ਕਾਰਨ ਸ਼ਰੀਰ ਤੋਂ ਭਾਵੇਂ ਕਿੰਨੇਂ ਵੀ ਕਮਜ਼ੋਰ ਹੋ ਜਾਂ ਬਿਮਾਰ ਹੋ, ਚੱਲ ਸਕਦੇ ਹਨ ਜਾਂ ਨਹੀਂ ਵੀ ਚੱਲ ਸਕਦੇ ਹਨ ਲੇਕਿਨ ਮਨ ਦੀ ਉਡਾਉਣ ਦੇ ਲਈ ਪੰਖ ਦੇ ਦਿੱਤੇ ਹਨ, ਸ਼ਰੀਰ ਤਾਂ ਚੱਲ ਨਹੀਂ ਸਕਦੇ ਪਰ ਮਨ ਤੋਂ ਉੱਡ ਤਾਂ ਸਕਦੇ ਹੋ ਨਾ! ਕਿਉਂਕਿ ਬਾਪਦਾਦਾ। ਜਾਣਦੇ ਹਨ ਕਿ 63 ਜਨਮ ਭਟਕਦੇ – ਭਟਕਦੇ ਕਮਜ਼ੋਰ ਹੋ ਗਏ। ਸ਼ਰੀਰ ਤਮੋਗੁਣੀ ਹੋ ਗਏ ਹਨ। ਤਾਂ ਕਮਜ਼ੋਰ ਹੋ ਗਏ, ਬਿਮਾਰ ਹੋ ਗਏ। ਲੇਕਿਨ ਮਨ ਸਭ ਦਾ ਦਰੁਸਤ ਹੈ। ਸ਼ਰੀਰ ਵਿੱਚ ਤੰਦਰੁਸਤੀ ਨਹੀਂ ਲੇਕਿਨ ਮਨ ਤੋਂ ਤਾਂ ਬਿਮਾਰ ਕੋਈ ਨਹੀਂ ਹੈ ਨਾ। ਮਨ ਸਭ ਦਾ ਪਰਾਂ ਨਾਲ ਉੱਡਣ ਵਾਲਾ ਹੈ। ਪਾਵਰਫੁਲ ਮਨ ਦੀ ਨਿਸ਼ਾਨੀ – ਸੈਕਿੰਡ ਵਿੱਚ ਜਿੱਥੇ ਚਾਹੋ ਉੱਥੇ ਪਹੁੰਚ ਜਾਵੋ। ਅਜਿਹੇ ਪਾਵਰਫੁਲ ਹੋ ਜਾਂ ਕਦੇ ਕਮਜ਼ੋਰ ਹੋ ਜਾਂਦੇ ਹੋ। ਮਨ ਨੂੰ ਜਦੋਂ ਉਡਣਾ ਆ ਗਿਆ, ਪ੍ਰੈਕਟਿਸ ਹੋ ਗਈ ਤਾਂ ਸੈਕਿੰਡ ਵਿੱਚ ਜਿੱਥੇ ਚਾਹੇ ਉੱਥੇ ਪਹੁੰਚ ਸਕਦਾ ਹੈ। ਹੁਣੇ – ਹੁਣੇ ਸਾਕਾਰ ਵਤਨ ਵਿੱਚ, ਹੁਣੇ – ਹੁਣੇ ਪਰਮਧਾਮ ਵਿੱਚ ਇੱਕ ਸੈਕਿੰਡ ਦੀ ਰਫ਼ਤਾਰ ਹੈ। ਤਾਂ ਅਜਿਹੀ ਤੇਜ਼ ਰਫ਼ਤਾਰ ਹੈ? ਸਦਾ ਆਪਣੇ ਭਾਗ ਦੇ ਗੀਤ ਗਾਉਂਦੇ ਉੱਡਦੇ ਰਹੋ। ਸਦਾ ਅਮ੍ਰਿਤਵੇਲੇ ਆਪਣੇ ਭਾਗ ਦੀ ਕੋਈ ਨਾ ਕੋਈ ਗੱਲ ਸਮ੍ਰਿਤੀ ਵਿੱਚ ਰੱਖੋ, ਅਨੇਕ ਤਰ੍ਹਾਂ ਦੇ ਭਾਗ ਮਿਲੇ ਹਨ, ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਹੋਈਆਂ ਹਨ, ਕਦੇ ਕਿਸੇ ਪ੍ਰਾਪਤੀ ਨੂੰ ਸਾਹਮਣੇ ਰੱਖੋ, ਕਦੇ ਕਿਸੇ ਪ੍ਰਾਪਤੀ ਨੂੰ ਰੱਖੋ ਤਾਂ ਬਹੁਤ ਰਮਣੀਕ ਪੁਰਸ਼ਾਰਥ ਰਹੇਗਾ। ਕਦੇ ਪੁਰਸ਼ਾਰਥ ਵਿੱਚ ਆਪਣੇ ਨੂੰ ਕਮਜ਼ੋਰ ਨਹੀਂ ਸਮਝੋਗੇ, ਨਵੀਨਤਾ ਅਨੁਭਵ ਕਰੋਗੇ। ਨਹੀਂ ਤਾਂ ਕਈ ਬੱਚੇ ਕਹਿੰਦੇ ਹਨ। ਬਸ, ਆਤਮਾ ਹਾਂ, ਸ਼ਿਵਬਾਬਾ ਦਾ ਬੱਚਾ ਹਾਂ, ਇਹ ਤਾਂ ਸਦਾ ਕਹਿੰਦੇ ਹੀ ਰਹਿੰਦੇ ਹਨ। ਲੇਕਿਨ ਮੈਨੂੰ ਆਤਮਾ ਨੂੰ ਬਾਪ ਨੇ ਕੀ – ਕੀ ਭਾਗ ਦਿੱਤਾ ਹੈ, ਕੀ – ਕੀ ਟਾਈਟਲ ਦਿੱਤੇ ਹਨ, ਕੀ – ਕੀ ਖਜਾਨਾ ਦਿੱਤਾ ਹੈ, ਇਵੇਂ ਵੱਖ – ਵੱਖ ਸਮ੍ਰਿਤੀਆਂ ਰੱਖੋ। ਲਿਸਟ ਕੱਢੋ, ਸਮ੍ਰਿਤੀਆਂ ਦੀ ਕਿੰਨੀ ਵੱਡੀ ਲਿਸਟ ਹੈ! ਕਦੇ ਖਜ਼ਾਨਿਆਂ ਦੀਆਂ ਸਮ੍ਰਿਤੀਆਂ ਰੱਖੋ, ਕਦੇ ਸ਼ਕਤੀਆਂ ਦੀਆਂ ਸਮ੍ਰਿਤੀਆਂ ਰੱਖੋ, ਕਦੇ – ਕਦੇ ਗੁਣਾਂ ਦੀਆਂ ਰੱਖੋ, ਕਦੇ ਗਿਆਨ ਦੀ ਰੱਖੋ, ਕਦੇ ਟਾਈਟਲ ਦੀ ਰੱਖੋ। ਵੈਰਾਇਟੀ ਵਿੱਚ ਸਦੈਵ ਮਨੋਰੰਜਨ ਹੋ ਜਾਂਦਾ ਹੈ। ਕਦੇ ਵੀ ਮਨੋਰੰਜਨ ਦਾ ਪ੍ਰੋਗ੍ਰਾਮ ਹੋਵੇਗਾ ਤਾਂ ਵਰੇਇਟੀ ਡਾਂਸ ਹੋਵੇਗੀ, ਵਰੇਇਟੀ ਖਾਣਾ ਹੋਵੇਗਾ, ਵਰੇਇਟੀ ਲੋਕਾਂ ਨਾਲ ਮਿਲਣਾ ਹੋਵੇਗਾ। ਤਾਂ ਤੇ ਮਨੋਰੰਜਨ ਹੁੰਦਾ ਹੈ ਨਾ! ਤਾਂ ਇਹ ਵੀ ਸਦਾ ਮਨੋਰੰਜਨ ਵਿੱਚ ਰਹਿਣ ਦੇ ਲਈ ਵਰੇਇਟੀ ਤਰ੍ਹਾਂ ਦੀਆਂ ਗੱਲਾਂ ਸੋਚੋ। ਅੱਛਾ!

ਵਰਦਾਨ:-

ਪੁਰਸ਼ਾਰਥ ਦਾ ਮੁੱਖ ਆਧਾਰ ਕੈਚਿੰਗ ਪਾਵਰ ਹੈ। ਜਿਵੇੰ ਸਾਇੰਸਦਾਨ ਬਹੁਤ ਪਹਿਲੇ ਦੇ ਸਾਊਂਡ ਨੂੰ ਕੈਚ ਕਰਦੇ ਹਨ ਇਵੇਂ ਤੁਸੀਂ ਸਾਈਲੈਂਸ ਦੀ ਸ਼ਕਤੀ ਨਾਲ ਆਪਣੇ ਆਦਿ ਦੈਵੀ ਸੰਸਕਾਰ ਕੈਚ ਕਰੋ, ਇਸ ਦੇ ਲਈ ਸਦਾ ਇਹ ਹੀ ਸਮ੍ਰਿਤੀ ਰਹੇ ਕਿ ਮੈਂ ਇਹ ਹੀ ਸੀ ਅਤੇ ਫਿਰ ਬਣ ਰਿਹਾ ਹਾਂ। ਜਿੰਨਾਂ ਉਨ੍ਹਾਂ ਸੰਸਕਾਰਾਂ ਨੂੰ ਕੈਚ ਕਰੋਗੇ ਉਨਾਂ ਉਸਦਾ ਸ੍ਵਰੂਪ ਬਣੋਗੇ। 5 ਹਜਾਰ ਵਰ੍ਹਿਆਂ ਦੀ ਗੱਲ ਇਤਨੀ ਸਪਸ਼ੱਟ ਅਨੁਭਵ ਵਿੱਚ ਆਵੇ ਜਿਵੇੰ ਕਲ ਦੀ ਗੱਲ ਹੈ। ਆਪਣੀ ਸਮ੍ਰਿਤੀ ਨੂੰ ਇਤਨਾ ਸ੍ਰੇਸ਼ਠ ਅਤੇ ਸਪੱਸ਼ਟ ਬਨਾਓ ਤਾਂ ਸ਼ਕਤੀਸ਼ਾਲੀ ਬਣੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top