14 January 2022 Punjabi Murli Today | Brahma Kumaris

Read and Listen today’s Gyan Murli in Punjabi 

13 January 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਹ ਸ਼ਰੀਰ ਰਾਵਣ ਦੀ ਪ੍ਰਾਪਰਟੀ ਹੈ, ਇਸਨੂੰ ਰਾਵਣ ਨੂੰ ਦੇਕੇ ਅਸ਼ਰੀਰੀ ਬਣ ਘਰ ਜਾਣਾ ਹੈ ਇਸਲਈ ਇਸ ਤੋੰ ਮਮਤਵ ਕੱਢ ਦਵੋ"

ਪ੍ਰਸ਼ਨ: -

ਸਾਰੀ ਸ੍ਰਿਸ਼ਟੀ ਨੂੰ ਸੁੱਖ ਅਤੇ ਸ਼ਾਂਤੀ ਦਾ ਦਾਨ ਦੇਣ ਦੀ ਵਿਧੀ ਕੀ ਹੈ?

ਉੱਤਰ:-

ਸਵੇਰੇ – ਸਵੇਰੇ ਉੱਠ ਅਸ਼ਰੀਰੀ ਹੋਕੇ ਬਾਪ ਦੀ ਗੋਦ ਵਿੱਚ ਬੈਠਣਾ ਹੈ, ਇਹ ਹੈ ਵਿਸ਼ਵ ਨੂੰ ਸ਼ਾਂਤੀ ਦਾ ਦਾਨ ਦੇਣ ਦੀ ਵਿਧੀ ਅਤੇ ਸਵਦਰਸ਼ਨ ਚੱਕ੍ਰ ਫਿਰੌਣਾ – ਇਹ ਹੈ ਸੁਖ ਦਾ ਦਾਨ ਦੇਣ ਦੀ ਵਿਧੀ। ਗਿਆਨ ਅਤੇ ਯੋਗ ਨਾਲ ਹੀ ਤੁਸੀਂ ਏਵਰਹੇਲਦੀ, ਵੇਲਦੀ ਬਣ ਜਾਂਦੇ ਹੋ। ਸ੍ਰਿਸ਼ਟੀ ਨਵੀਂ ਹੋ ਜਾਂਦੀ ਹੈ।

ਗੀਤ:-

ਮੁਝੇ ਆਪਣੀ ਸ਼ਰਨ ਮੇਂ ਲੇ ਲੋ..

ਓਮ ਸ਼ਾਂਤੀ ਇਹ ਭਗਤ, ਭਗਤੀਮਾਰਗ ਵਿੱਚ ਗੀਤ ਗਾਉਂਦੇ ਹਨ ਕਿ ਹੇ ਰਾਮ ਆਪਣੀ ਸ਼ਰਨ ਵਿੱਚ ਲੈ ਲਵੋ। ਅੰਗ੍ਰੇਜ਼ੀ ਵਿੱਚ ਕਹਿੰਦੇ ਹਨ ਕਿ ਏਸ਼ਲਮ ਵਿੱਚ ਲੈ ਲਵੋ। ਹਿੰਦੀ ਅੱਖਰ ਸਰਣਾਗਤੀ ਹੈ। ਭਗਤ ਗਾਉਂਦੇ ਹਨ ਕਿਉਂਕਿ ਰਾਵਣਰਾਜ ਹੈ। ਰਾਵਣ ਨੂੰ ਸਾੜਦੇ ਵੀ ਹਨ ਇਸ ਤੋੰ ਵੀ ਸਿੱਧ ਹੈ ਰਾਵਣਰਾਜ ਹੈ। ਇਸ ਦਾ ਵੀ ਅਰਥ ਕੋਈ ਸਮਝਦੇ ਨਹੀਂ। ਰਾਵਣ ਦਾ ਵਿਨਾਸ਼ ਕਰਨ ਦੇ ਲਈ ਦੁਸ਼ਿਹਰਾ ਕਰਦੇ ਹਨ। ਇਹ ਵੀ ਇੱਕ ਨਿਸ਼ਾਨੀ ਹੈ। ਹੁਣ ਇਹ ਸੰਗਮ ਹੈ ਤਾਂ ਇਸ ਵਕਤ ਹੀ ਰਾਮ ਦੀ ਸ਼ਰਨ ਵਿੱਚ ਗਏ ਹੋਣਗੇ ਅਤੇ ਰਾਵਣ ਦਾ ਵਿਨਾਸ਼ ਕੀਤਾ ਹੋਵੇਗਾ। ਪਾਸਟ ਵਿੱਚ ਜੋ – ਜੋ ਹੋਕੇ ਜਾਂਦੇ ਹਨ ਉਨ੍ਹਾਂ ਦਾ ਹੀ ਨਾਟਕ ਬਨਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਅਸੀਂ ਹੁਣ ਰਾਵਣ ਦੀ ਜੇਲ੍ਹ ਵਿਚੋਂ ਨਿਕਲ ਰਾਮ ਦੀ ਏਸ਼ਲਮ ਵਿੱਚ ਆਏ ਹਾਂ। ਰਾਮਰਾਜ ਵਿੱਚ ਰਾਵਣਰਾਜ ਨਹੀਂ ਹੋ ਸਕਦਾ ਅਤੇ ਰਾਵਣਰਾਜ ਵਿੱਚ ਰਾਮਰਾਜ ਨਹੀਂ ਹੋ ਸਕਦਾ ਹੈ। ਗਾਇਆ ਵੀ ਜਾਂਦਾ ਹੈ – ਅਧਾਕਲਪ ਰਾਮਰਾਜ, ਅਧਾਕਲਪ ਰਾਵਣਰਾਜ। ਰਾਮਰਾਜ ਸਤਿਯੁਗ ਅਤੇ ਤ੍ਰੇਤਾ ਨੂੰ ਕਹਾਂਗੇ। ਸੰਗਮਯੁਗ ਤੇ ਜਿੰਨ੍ਹਾਂ ਨੇ ਰਾਮ ਦੀ ਸ਼ਰਨ ਲਈ ਉਹ ਹੀ ਰਾਮਰਾਜ ਵਿੱਚ ਗਏ ਹੋਣਗੇ। ਤੁਸੀਂ ਜਾਣਦੇ ਹੋ ਹੁਣ ਅਸੀਂ ਰਾਮ ਦੀ ਸ਼ਰਨ ਵਿੱਚ ਹਾਂ। ਇਹ ਸਾਰੀ ਦੁਨੀਆਂ ਇੱਕ ਟਾਪੂ ਹੈ, ਚਾਰੋਂ ਪਾਸੇ ਪਾਣੀ ਹੈ। ਵਿਚਕਾਰ ਹੈ ਟਾਪੂ। ਵੱਡੇ – ਵੱਡੇ ਟਾਪੂ ਵੀ ਫਿਰ ਛੋਟੇ – ਛੋਟੇ ਟਾਪੂ ਵੀ ਹਨ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਤਾਂ ਰਾਵਣਰਾਜ ਸਾਰੀ ਦੁਨੀਆਂ ਤੇ ਹੈ। ਕਦੋਂ ਤੋਂ ਸ਼ੁਰੂ ਹੁੰਦਾ ਹੈ? ਸਮਝਾਇਆ ਜਾਂਦਾ ਹੈ ਅੱਧਾ – ਅੱਧਾ ਹੈ। ਰਾਮਰਾਜ ਵਿੱਚ ਸੁਖ, ਬ੍ਰਹਮਾ ਦਾ ਦਿਨ, ਰਾਵਣਰਾਜ ਵਿੱਚ ਦੁਖ ਮਤਲਬ ਬ੍ਰਹਮਾ ਦੀ ਰਾਤ। ਅੱਧਾਕਲਪ ਸੋਝਰਾ ਤਾਂ ਅੱਧਾਕਲਪ ਹਨ੍ਹੇਰਾ। ਸਤਿਯੁਗ ਤ੍ਰੇਤਾ ਵਿੱਚ ਭਗਤੀ ਦਾ ਨਾਮ ਨਿਸ਼ਾਨ ਵੀ ਨਹੀਂ। ਫਿਰ ਅੱਧਾਕਲਪ ਭਗਤੀਮਾਰਗ ਚਲਦਾ ਹੈ ਦਵਾਪਰ ਅਤੇ ਕਲਯੁਗ ਵਿੱਚ। ਭਗਤੀ ਦੋ ਤਰ੍ਹਾਂ ਦੀ ਹੈ। ਦਵਾਪਰ ਵਿੱਚ ਪਹਿਲੇ – ਪਹਿਲੇ ਅਵਿਭਚਾਰੀ ਭਗਤੀ ਹੁੰਦੀ ਹੈ। ਕਲਯੁਗ ਵਿੱਚ ਵਿਭਚਾਰੀ ਭਗਤੀ ਬਣ ਜਾਂਦੀ ਹੈ। ਹੁਣ ਤਾਂ ਵੇਖੋ ਕੱਛ – ਮੱਛ ਆਦਿ ਸਭ ਦੀ ਭਗਤੀ ਕਰਦੇ ਹਨ। ਮਨੁੱਖਾਂ ਦੀ ਬੁੱਧੀ ਨੂੰ ਸਤੋਪ੍ਰਧਾਨ ਸਤੋ, ਰਜੋ, ਤਮੋ ਹੋਣਾ ਹੀ ਹੈ। ਇਨ੍ਹਾਂ ਸਟੇਜਿਸ ਤੋੰ ਪਾਰ ਹੋਣਾ ਹੈ।

ਬਾਪ ਸਮਝਾਉਂਦੇ ਹਨ ਤੁਸੀਂ ਹੁਣ ਰਾਮ ਮਤਲਬ ਸ਼ਿਵਬਾਬਾ ਦੀ ਗੋਦ ਲਈ ਹੈ। ਈਸ਼ਵਰ ਨੂੰ ਬਾਬਾ ਕਹਿੰਦੇ ਹਨ। ਜਦ ਉਹ ਫਾਦਰ ਹੈ ਫਿਰ ਫਾਦਰ ਨੂੰ ਸ੍ਰਵਵਿਆਪੀ ਕਹਿਣਾ – ਇਹ ਕਿੱਥੇ ਸੁਣਿਆ? ਕਹਿਣਗੇ ਫਲਾਣੇ ਸ਼ਾਸਤਰ ਵਿੱਚ ਵਿਆਸ ਭਗਵਾਨ ਨੇ ਲਿਖਿਆ ਹੈ। ਬਾਪ ਸਮਝਾਉਂਦੇ ਹਨ ਸ੍ਰਵਵਿਆਪੀ ਦੇ ਗਿਆਨ ਨਾਲ ਤੁਹਾਨੂੰ ਕੁਝ ਵੀ ਫਾਇਦਾ ਨਹੀਂ ਹੋਇਆ ਹੈ। ਸਦਗਤੀ ਦੇਣ ਵਾਲਾ ਜਰੂਰ ਕੋਈ ਚਾਹੀਦਾ ਹੈ। ਉਹ ਜਰੂਰ ਦੂਸਰਾ ਹੋਵੇਗਾ। ਸਦਗਤੀ ਦਿੰਦੇ ਹਨ ਹੀ ਗੌਡ ਫਾਦਰ। ਇਹ ਤੁਹਾਡਾ ਈਸ਼ਵਰੀਏ ਜਨਮ ਹੈ। ਤੁਸੀਂ ਹੁਣ ਸੰਗਮ ਤੇ ਹੋ। ਇਹ ਸੰਗਮ ਦਾ ਸਮਾਂ ਦਿਨ ਜਾਂ ਰਾਤ ਵਿੱਚ ਨਹੀਂ ਗਿਣਿਆ ਜਾਂਦਾ ਹੈ। ਇਹ ਛੋਟਾ ਜਿਹਾ ਸੰਗਮ ਹੈ ਜਦਕਿ ਦੁਨੀਆਂ ਬਦਲਣੀ ਹੈ। ਆਇਰਨ ਏਜ਼ ਤੋਂ ਬਦਲ ਗੋਲਡਨ ਏਜ਼ ਹੁੰਦੀ ਹੈ। ਰਾਵਨਰਾਜ ਤੋੰ ਬਦਲ ਰਾਮਰਾਜ ਹੁੰਦਾ ਹੈ, ਜਿਸ ਰਾਮਰਾਜ ਦੇ ਲਈ ਤੁਸੀਂ ਪੁਰਸ਼ਾਰਥ ਕਰ ਰਹੇ ਹੋ। ਤਾਂ ਅਜਿਹੇ ਗੀਤ ਵੀ ਕੰਮ ਆਉਂਦੇ ਹਨ। ਇਹ ਹੋਇਆ ਜਿਵੇਂ ਸ਼ਲੋਕ, ਇਨ੍ਹਾਂ ਦਾ ਅਰਥ ਕੀਤਾ ਜਾਂਦਾ ਹੈ। ਰਾਮ ਦੀ ਸ਼ਰਨ ਵਿੱਚ ਜਾਣ ਨਾਲ ਫਿਰ ਤੁਸੀਂ ਸੁਖ ਮਤਲਬ ਰਾਮਰਾਜ ਵਿੱਚ ਆਵੋਗੇ। ਇੱਕ ਕਹਾਣੀ ਵੀ ਹੈ ਤੁਸੀਂ ਪਹਿਲਾਂ ਸੁਖ ਚਾਉਂਦੇ ਹੋ ਜਾਂ ਦੁਖ? ਬੋਲੋ ਸੁਖ ਕਿਉਂਕਿ ਸੁਖ ਵਿੱਚ ਫਿਰ ਜਮਦੂਤ ਲੈਣ ਨਹੀਂ ਆਉਣਗੇ। ਪ੍ਰੰਤੂ ਅਰਥ ਨਹੀਂ ਸਮਝਦੇ। ਬਾਪ ਬੈਠ ਚੰਗੀ ਤਰ੍ਹਾਂ ਸਮਝਾਉਂਦੇ ਹਨ। ਤੁਹਾਡੀ ਬੁੱਧੀ ਵਿੱਚ ਹੈ ਸਾਡਾ ਦੇਵੀ – ਦੇਵਤਾ ਕੁਲ ਬਹੁਤ ਉੱਚਾ ਸੀ। ਪਹਿਲਾਂ ਬ੍ਰਾਹਮਣ ਕੁਲ ਹੁੰਦਾ ਹੈ ਫਿਰ ਦੇਵਤਾ ਬਣਦੇ ਹਨ, ਫਿਰ ਸ਼ਤ੍ਰੀ, ਵੈਸ਼, ਸ਼ੁਦ੍ਰ ਬਣਦੇ ਹਨ। ਤੁਸੀਂ ਜਾਣਦੇ ਹੋ ਅਸੀਂ ਹੀ ਇਨਾਂ ਵਰਨਾਂ ਨੂੰ ਪਾਸ ਕਿਤਾ ਹੈ। ਹੁਣ ਆਕੇ ਬ੍ਰਾਹਮਣ ਬਣੇ ਹਾਂ। ਇਹ ਵਿਰਾਟ ਰੂਪ ਬਿਲਕੁਲ ਹੀ ਠੀਕ ਹੈ। ਵਰਨ ਸਿੱਧ ਹੋ ਜਾਂਦੇ ਹਨ। 84 ਜਨਮ ਇੱਕ ਹੀ ਸਤਿਯੁਗ ਵਿੱਚ ਨਹੀਂ ਲੀਤੇ ਜਾ ਸਕਦੇ। ਇਹ ਵਰਨ ਫਿਰਦੇ ਰਹਿੰਦੇ ਹਨ। ਡਰਾਮੇ ਦਾ ਚੱਕ੍ਰ ਪੂਰਾ ਹੋਇਆ ਗੋਇਆ 84 ਜਨਮ ਪੂਰੇ ਹੋਏ। ਚੱਕਰ ਤਾਂ ਲਗਾਉਣਾ ਹੀ ਹੈ ਇਸਲਈ ਵਿਖਾਇਆ ਜਾਂਦਾ ਹੈ – ਦੈਵੀ ਵਰਨ ਵਿੱਚ ਇਨਾਂ ਵਕਤ, ਸ਼ਤ੍ਰੀ ਵਿੱਚ ਇਨਾਂ ਵਕਤ। ਪਹਿਲੋਂ ਇਹ ਪਤਾ ਥੋੜ੍ਹੀ ਸੀ। ਕਦੇ ਸ਼ਾਸਤਰਾਂ ਵਿੱਚ ਵੀ ਨਹੀਂ ਸੁਣਿਆ ਸੀ ਕਿ ਇਵੇਂ ਵਰਨਾਂ ਵਿੱਚ ਆਉਣਾ ਹੈ। ਤੁਸੀਂ ਜਾਣਦੇ ਹੋ 84 ਜਨਮ ਕੌਣ ਲੈਂਦੇ ਹਨ। ਆਤਮਾ ਅਤੇ ਪਰਮਾਤਮਾ ਵੱਖ ਰਹੀ ਬਹੁਕਾਲ… ਇਹ ਗੱਲ ਸਿੱਧ ਕਰਕੇ ਦੱਸਣੀ ਹੈ। ਪਹਿਲੋਂ -ਪਹਿਲੇ ਦੇਵੀ – ਦੇਵਤੇ ਹੀ ਭਾਰਤ ਵਿੱਚ ਸਨ। ਭਾਰਤ ਗੋਲਡਨ ਏਜ਼ ਸੀ। ਉਸ ਸਮੇਂ ਹੋਰ ਕੋਈ ਧਰਮ ਨਹੀਂ ਸੀ ਫਿਰ ਚੱਕਰ ਨੂੰ ਫਿਰਨਾ ਹੀ ਹੈ। ਮਨੁੱਖ ਨੂੰ ਪੁਨਰਜਨਮ ਲੈਣਾ ਹੀ ਹੈ। ਚੱਕਰ ਤੇ ਸਮਝਾਉਣਾ ਬਹੁਤ ਸਹਿਜ ਹੈ। ਬਾਬਾ ਡਾਇਰੈਕਸ਼ਨ ਦਿੰਦੇ ਹਨ, ਪ੍ਰਦਰਸ਼ਨੀ ਵਿੱਚ ਇਵੇਂ – ਇਵੇਂ ਸਮਝਾਉਣਾ। ਇਸ ਸਮੇਂ ਜਦਕਿ ਅਸੀਂ ਨਵੀਂ ਦੁਨੀਆਂ ਵਿੱਚ ਜਾਣਾ ਹੈ ਤਾਂ ਬਾਪ ਕਹਿੰਦੇ ਹਨ ਇਹ ਪੁਰਾਣੀ ਦੁਨੀਆਂ ਹੈ। ਇਸ ਪੁਰਾਣੀ ਦੁਨੀਆਂ, ਪੁਰਾਣਾ ਸ਼ਰੀਰ ਦੇ ਜੋ ਵੀ ਸਬੰਧੀ ਆਦਿ ਹਨ, ਉਨ੍ਹਾਂ ਦਾ ਬੁੱਧੀ ਤੋੰ ਤਿਆਗ ਕਰੋ। ਬੁੱਧੀ ਨਾਲ ਨਵੇਂ ਘਰ ਦਾ ਅਵਾਹਨ ਕੀਤਾ ਜਾਂਦਾ ਹੈ। ਇਹ ਹੈ ਬੇਹੱਦ ਦਾ ਸੰਨਿਆਸ। ਦੇਹ ਸਹਿਤ ਜੋ ਵੀ ਪੁਰਾਣੀ ਦੁਨੀਆਂ ਦੇ ਸੰਬੰਧ ਆਦਿ ਹਨ, ਉਨ੍ਹਾਂ ਸਭਨਾਂ ਨੂੰ ਭੁੱਲਣਾ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਦੇਹੀ ਸਮਝੋ। ਤੁਸੀਂ ਅਸਲ ਵਿੱਚ ਮੁਕਤੀਧਾਮ ਦੇ ਰਹਿਣ ਵਾਲੇ ਹੋ। ਸਾਰੇ ਧਰਮਾਂ ਵਾਲਿਆਂ ਨੂੰ ਬਾਪ ਕਹਿੰਦੇ ਹਨ ਹੁਣ ਵਾਪਿਸ ਚਲਣਾ ਹੈ। ਮੁਕਤੀ ਨੂੰ ਤੇ ਸਾਰੇ ਯਾਦ ਕਰਦੇ ਹਨ ਨਾ। ਹੁਣ ਚੱਲੋ ਆਪਣੇ ਘਰ। ਜਿਥੋਂ ਤੁਸੀਂ ਨੰਗੇ ( ਅਸ਼ਰੀਰੀ) ਆਏ ਸੀ, ਹੁਣ ਫਿਰ ਅਸ਼ਰੀਰੀ ਹੋਕੇ ਹੀ ਜਾਣਾ ਹੈ। ਸ਼ਰੀਰ ਨੂੰ ਤੇ ਲੈਕੇ ਜਾ ਨਹੀਂ ਸਕੋਗੇ। ਆਏ ਅਸ਼ਰੀਰੀ ਹੋ ਤਾਂ ਜਾਣਾ ਵੀ ਅਸ਼ਰੀਰੀ ਹੈ। ਸਿਰ੍ਫ ਕਦੋਂ ਆਉਣਾ, ਕਦੋਂ ਜਾਣਾ ਹੈ, ਇਹ ਚੱਕਰ ਸਮਝਣਾ ਹੈ। ਬਰੋਬਰ ਸਤਿਯੁਗ ਵਿੱਚ ਪਹਿਲੋਂ ਦੇਵੀ – ਦੇਵਤਾ ਧਰਮ ਦੇ ਹੀ ਆਉਂਦੇ ਹਨ ਫਿਰ ਨੰਬਰਵਾਰ ਆਉਂਦੇ ਜਾਂਦੇ ਹਨ। ਜਦੋਂ ਮੂਲਵਤਨ ਤੋੰ ਸਾਰੇ ਆ ਜਾਂਦੇ ਹਨ ਤਾਂ ਵਾਪਿਸ ਜਾਣਾ ਸ਼ੁਰੂ ਹੁੰਦਾ ਹੈ। ਉੱਥੇ ਤੇ ਆਤਮਾ ਹੀ ਜਾਵੇਗੀ, ਇਹ ਤਨ ਤਾਂ ਰਾਵਣ ਦੀ ਪ੍ਰਾਪਰਟੀ ਹੈ ਤਾਂ ਇਹ ਰਾਵਣ ਨੂੰ ਹੀ ਦੇਕੇ ਜਾਣਾ ਹੈ। ਇਹ ਸਭ ਕੁਝ ਇੱਥੇ ਹੀ ਵਿਨਾਸ਼ ਹੁੰਦਾ ਹੈ। ਤੁਸੀਂ ਅਸ਼ਰੀਰੀ ਹੋਕੇ ਚੱਲੋ। ਬਾਪ ਕਹਿੰਦੇ ਹਨ ਮੈਂ ਲੈਣ ਆਇਆ ਹਾਂ। ਬਾਬਾ ਕਿੰਨਾਂ ਸਹਿਜ ਕਰਕੇ ਸਮਝਾਉਂਦੇ ਹਨ, ਫਿਰ ਧਾਰਨਾ ਵੀ ਹੋਣੀ ਚਾਹੀਦੀ ਹੈ। ਫਿਰ ਜਾਕੇ ਹੋਰਾਂ ਨੂੰ ਸਮਝਾਉਣਾ ਚਾਹੀਦਾ ਹੈ। ਤੁਸੀਂ ਗਰੰਟੀ ਕਰਦੇ ਹੋ – ਬਾਬਾ ਅਸੀਂ ਸੁਣਕੇ ਫਿਰ ਸੁਣਾਵਾਂਗੇ। ਜਿੰਨ੍ਹਾਂ ਨੂੰ ਇਹ ਪ੍ਰੈਕਟਿਸ ਹੋਵੇਗੀ ਉਹ ਸੁਣਾ ਸਕਣਗੇ। ਤੁਸੀਂ ਜਾਣਦੇ ਹੋ ਅਸੀਂ ਇਸ ਦੁਨੀਆਂ ਨੂੰ ਪਵਿੱਤਰ ਬਣਾਉਣਾ ਹੈ। ਯੋਗ ਵਿੱਚ ਰਹਿ ਕੇ ਸ਼ਾਂਤੀ ਅਤੇ ਸੁਖ ਦਾ ਦਾਨ ਦੇਣਾ ਹੈ ਇਸਲਈ ਬਾਬਾ ਕਹਿੰਦੇ ਹਨ ਰਾਤ ਨੂੰ ਉੱਠ ਕੇ ਯੋਗ ਵਿਚ ਬੈਠੋ ਅਤੇ ਸ੍ਰਿਸ਼ਟੀ ਨੂੰ ਦਾਨ ਦਵੋ। ਸਵੇਰੇ – ਸਵੇਰੇ ਅਸ਼ਰੀਰੀ ਹੋਕੇ ਬੈਠਦੇ ਹੋ ਤਾਂ ਤੁਸੀਂ ਭਾਰਤ ਨੂੰ, ਬਲਕਿ ਸਾਰੀ ਸ੍ਰਿਸ਼ਟੀ ਨੂੰ ਯੋਗ ਨਾਲ ਸ਼ਾਂਤੀ ਦਾ ਦਾਨ ਦਿੰਦੇ ਹੋ। ਅਤੇ ਫਿਰ ਚੱਕਰ ਦਾ ਗਿਆਨ ਸਿਮਰਨ ਕਰਨ ਨਾਲ ਤੁਸੀਂ ਸੁਖ ਦਾ ਦਾਨ ਦਿੰਦੇ ਹੋ। ਸੁਖ ਹੁੰਦਾ ਹੈ ਧਨ ਨਾਲ। ਤਾਂ ਸਵੇਰੇ ਉੱਠ ਕੇ ਯਾਦ ਵਿੱਚ ਬੈਠੋ। ਬਾਬਾ ਬਸ ਹੁਣ ਤੁਹਾਡੇ ਕੋਲ ਆਏ ਕਿ ਆਏ। ਹੁਣ ਸਾਡੇ 84 ਜਨਮ ਪੂਰੇ ਹੋਏ ਹਨ। ਤਾਂ ਸਵੇਰੇ ਉੱਠਕੇ ਬਾਪ ਨੂੰ ਯਾਦ ਕਰ, ਸ਼ਾਂਤੀ ਅਤੇ ਸੁਖ ਦਾ ਦਾਨ ਦੇਣਾ ਪਵੇ। ਯੋਗ ਅਤੇ ਗਿਆਨ ਨਾਲ ਹੈਲਥ ਅਤੇ ਵੈਲਥ ਮਿਲੇਗੀ। ਜਦੋਂ ਅਸੀਂ ਏਵਰਹੇਲਦੀ ਹੁੰਦੇ ਹਾਂ ਤਾਂ ਸ੍ਰਿਸ਼ਟੀ ਹੀ ਨਵੀਂ ਹੁੰਦੀ ਹੈ। ਸਤਿਯੁਗ , ਤ੍ਰੇਤਾ ਵਿੱਚ ਹੈਲਦੀ, ਵੈਲਦੀ ਹਨ। ਕਲਯੁਗ ਵਿੱਚ ਅਨਹੇਲਦੀ – ਅਨਵੇਲਦੀ ਹਨ। ਹੁਣ ਅਸੀਂ ਹੈਲਦੀ – ਵੈਲਦੀ ਬਣਦੇ ਹਾਂ। ਫਿਰ ਅੱਧਾਕਲਪ ਸਾਡਾ ਹੀ ਰਾਜ ਚਲਦਾ ਹੈ। ਬੁੱਧੀ ਵਿੱਚ ਜਦ ਇਹ ਗਿਆਨ ਹੋਵੇ ਤਾਂ ਖੁਸ਼ੀ ਰਹਿ ਸਕੇ। ਭਾਵੇਂ ਇਹ ਵੀ ਲਿਖ ਦਵੋ ਕਿ 2500 ਵਰ੍ਹੇ ਦੇ ਲਈ ਏਵਰਹੇਲਦੀ, ਵੇਲਦੀ ਬਣਨਾ ਹੋਵੇ ਤਾਂ ਆਓ ਇਸ ਈਸ਼ਵਰੀਏ ਕਿਓਰ ਸੈਂਟਰ ਵਿੱਚ। ਪ੍ਰੰਤੂ ਇਹ ਲਿਖਣਗੇ ਵੀ ਉਹ ਜਿੰਨ੍ਹਾਂ ਨੂੰ ਗਿਆਨ ਹੋਵੇਗਾ। ਇਵੇਂ ਥੋੜ੍ਹੀ ਸੈਂਟਰ ਅਸੀਂ ਖੋਲ੍ਹਦੇ ਹਾਂ, ਸਰਵਿਸ ਤੁਸੀਂ ਆਕੇ ਕਰੋ। ਜੋ ਖੋਲ੍ਹਦੇ ਹਨ ਉਨ੍ਹਾਂ ਨੂੰ ਖੁਦ ਸਰਵਿਸ ਕਰਨੀ ਚਾਹੀਦੀ ਹੈ। ਝਗੜਾ ਸਾਰਾ ਪਵਿਤ੍ਰਤਾ ਤੇ ਹੀ ਚਲਦਾ ਹੈ। ਵਿਸ਼ ਨਾ ਮਿਲੇ ਤਾਂ ਅਤਿਆਚਾਰ ਹੁੰਦੇ ਹਨ। ਹੁਣ ਹੈ ਸੰਗਮ। ਤਾਂ ਬੁੱਧੀ ਵਿੱਚ ਸੁਖਧਾਮ ਅਤੇ ਸ਼ਾਂਤੀਧਾਮ ਨੂੰ ਹੀ ਯਾਦ ਕਰਨਾ ਚਾਹੀਦਾ ਹੈ। ਦੁਖਧਾਮ ਹੈ ਤਾਂ ਤੇ ਸੁਖਧਾਮ ਨੂੰ ਯਾਦ ਕਰਦੇ ਹਨ। ਤਾਂ ਹੀ ਗਾਉਂਦੇ ਹਨ ਦੁਖ ਵਿੱਚ ਸਿਮਰਨ ਸਭ ਕਰਨ… ਇਹ ਪਤਿਤ ਦੁਨੀਆਂ ਹੈ। ਲਾਅ ਕਹਿੰਦਾ ਹੈ ਕਲਯੁਗ ਦੇ ਅੰਤ ਵਿੱਚ ਸਭਨੂੰ ਪਤਿਤ ਹੋਣਾ ਹੀ ਹੈ। ਜਦੋਂ ਤੱਕ ਸੰਗਮ ਆਏ ਅਤੇ ਰਾਮਰਾਜ ਦੀ ਸਥਾਪਨਾ ਹੋ ਜਾਵੇ ਫਿਰ ਰਾਵਣਰਾਜ ਦਾ ਵਿਨਾਸ਼ ਹੋਵੇ। ਹੁਣ ਵਿਨਾਸ਼ ਦੀ ਤਿਆਰੀ ਹੋ ਰਹੀ ਹੈ। ਰਾਵਣਰਾਜ ਖਲਾਸ ਹੋਣਾ ਹੀ ਹੈ। ਬਾਕੀ ਇਹ ਗੁੱਡੀਆਂ ਦਾ ਖੇਲ ਕਰਦੇ ਹਨ। ਕਿੰਨੇ ਗੁੱਡੇ – ਗੁੱਡੀਆਂ ਬਨਾਉਂਦੇ ਹਨ ਇਸਲਈ ਇਸਨੂੰ ਅੰਧਸ਼ਰਧਾ ਕਿਹਾ ਜਾਂਦਾ ਹੈ। ਜਿੰਨੇ ਭਾਰਤ ਵਿੱਚ ਚਿੱਤਰ ਬਣਦੇ ਹਨ, ਉਨੇ ਹੋਰ ਕਿਧਰੇ ਨਹੀਂ ਬਣਦੇ ਹਨ। ਭਾਰਤ ਵਿੱਚ ਢੇਰ ਚਿੱਤਰ ਹਨ। ਗਾਇਆ ਵੀ ਜਾਂਦਾ ਹੈ ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ, ਦਿਨ ਨੂੰ ਫਿਰ ਲੰਬਾ ਕਿਉਂ ਕਰ ਦਿੱਤਾ ਹੈ। ਇਹ ਵੀ ਸਮਝਣ ਦੀ ਗੱਲ ਹੈ। ਪਹਿਲਾਂ ਅਵਿਭਚਾਰੀ ਭਗਤੀ ਫਿਰ ਵਿਭਚਾਰੀ। ਪਹਿਲੇ 16 ਕਲਾ ਫਿਰ 14, ਅੰਤ ਵਿੱਚ ਤਾਂ ਕੁਝ ਕਲਾ ਰਹਿ ਜਾਂਦੀ ਹੈ ਪਰ ਇਸ ਸਮੇਂ ਨੋ ਕਲਾ। ਇਸ ਸਮੇਂ ਹੈ ਤਮੋਪ੍ਰਧਾਨ ਦੁਨੀਆਂ। ਤਮੋ ਕਲਯੁਗ ਤੋਂ ਸ਼ੁਰੂ ਹੁੰਦਾ ਹੈ ਫਿਰ ਅੰਤ ਤਾਂ ਕਹਾਂਗੇ ਤਮੋਪ੍ਰਧਾਨ। ਹੁਣ ਦੁਨੀਆਂ ਜੜ੍ਹਜੜ੍ਹੀਭੂਤ ਹੋ ਗਈ ਹੈ। ਪੁਰਾਣੀ ਚੀਜ ਨੂੰ ਆਪੇ ਹੀ ਅੱਗ ਲੱਗ ਜਾਂਦੀ ਹੈ। ਜਿਵੇਂ ਬਟ ਦਾ ਜੰਗਲ ਹੁੰਦਾ ਹੈ ਤਾਂ ਉਸਨੂੰ ਆਪੇ ਹੀ ਅੱਗ ਲੱਗ ਜਾਂਦੀ ਹੈ, ਇਸਨੂੰ ਵੀ ਅੱਗ ਲਗਣੀ ਹੈ। ਥੋੜ੍ਹਾ ਵੀ ਕੁਝ ਆਪਸ ਵਿੱਚ ਹੋਇਆ ਤਾਂ ਅੱਗ ਸੁਲਗ ਜਾਵੇਗੀ। ਘਰ ਵਿੱਚ ਕਿਸੇ ਛੋਟੀ ਗੱਲ ਤੇ ਝਗੜਾ ਹੋ ਜਾਂਦਾ ਹੈ, ਆਪਸ ਵਿਚ ਦੋਸਤ ਹੁੰਦੇ ਹਨ, ਥੋੜ੍ਹੀ ਜਿਹੀ ਗੱਲ ਤੇ ਦੁਸ਼ਮਣੀ ਹੋ ਜਾਂਦੀ ਹੈ ਜੋ ਇੱਕ ਦੂਜੇ ਦਾ ਗਲਾ ਕੱਟਣ ਲੱਗ ਜਾਂਦੇ ਹਨ। ਕ੍ਰੋਧ ਵੀ ਘੱਟ ਨਹੀਂ ਹੈ। ਇੱਕ ਦੂਜੇ ਨੂੰ ਮਾਰਨ ਦੇ ਲਈ ਵੇਖੋ ਕਿੰਨੀ ਤਿਆਰੀ ਕਰ ਰਹੇ ਹਨ। ਇਹ ਹੈ ਡਰਾਮਾ। ਕ੍ਰਿਸ਼ਚਨ ਲੋਕ ਹਨ ਦੋਵੇਂ ਵੱਡੇ, ਆਪਸ ਵਿਚ ਮਿਲ ਜਾਣ ਤਾਂ ਸਭ ਕੁਝ ਕਰ ਸਕਦੇ ਹਨ। ਪੌਪ ਵੀ ਕ੍ਰਿਸ਼ਚਨਾਂ ਦਾ ਹੈਡ ਹੈ ਉਸਦਾ ਮਾਨ ਬਹੁਤ ਰੱਖਦੇ ਹਨ। ਪਰ ਮੰਨਦੇ ਉਸ ਦੀ ਵੀ ਨਹੀਂ ਹਨ। ਇੱਥੇ ਵੀ ਜੋ ਬੱਚੇ ਬਾਪ ਦੀ ਮੰਨਦੇ ਨਹੀਂ ਤਾਂ ਉਹ ਵਿਨਾਸ਼ੀ ਪਦਵੀ ਪਾਉਦੇ ਹਨ। ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ। ਸ਼੍ਰੀਮਤ ਭਗਵਤ ਗੀਤਾ ਹੈ ਨਾ ਹੋਰ ਕੋਈ ਸ਼ਾਸ਼ਤਰ ਵਿੱਚ ਸ਼੍ਰੀਮਤ ਹੈ ਨਹੀਂ। ਸ਼੍ਰੀ ਮਾਨਾ ਸ੍ਰੇਸ਼ਠ ਤੇ ਸ੍ਰੇਸ਼ਠ ਜੋ ਕਦੀ ਪੁਨਰਜਨਮ ਵਿੱਚ ਨਹੀਂ ਆਉਂਦੇ। ਮਨੁੱਖ ਤਾਂ ਪੁਨਰਜਨਮ ਵਿੱਚ ਆਉਂਦੇ ਹਨ। ਵਿਦਵਾਨਾਂ ਨੇ ਤਾਂ ਜਨਮ – ਮਰਨ ਤੋਂ ਰਹਿਤ ਦੀ ਗਾਈ ਗੀਤਾ ਵਿੱਚ ਪੂਰੇ 84 ਜਨਮ ਲੈਣ ਵਾਲੇ ਦਾ ਨਾਮ ਪਾ ਦਿੱਤਾ ਹੈ। ਅਸਲ ਵਿੱਚ ਪਰਮਪਿਤਾ ਪਰਮਾਤਮਾ ਹੀ ਗਿਆਨ ਦਾ ਸਾਗਰ, ਪਵਿੱਤਰਤਾ ਦਾ ਸਾਗਰ, ਪਤਿਤ – ਪਾਵਨ ਗਾਇਆ ਹੋਇਆ ਹੈ। ਉਹ ਹੀ ਵਰਦਾਨ ਦਿੰਦੇ ਹਨ ਬੱਚਿਆਂ ਨੂੰ। ਉਹਨਾਂ ਦੇ ਬਦਲੇ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਪਹਿਲੇ – ਪਹਿਲੇ ਸ਼ਿਵ ਜਯੰਤੀ ਫਿਰ ਹੁੰਦੀ ਹੈ ਕ੍ਰਿਸ਼ਨ ਜਯੰਤੀ।

ਸ਼ਿਵਬਾਬਾ ਆਉਂਦੇ ਹਨ ਨਵੀਂ ਦੁਨੀਆਂ ਸਥਾਪਨ ਕਰਨ, ਤਾਂ ਪਹਿਲੇ ਬਾਪ ਦਾ ਜਨਮ ਫਿਰ ਬੱਚੇ ਦਾ ਜਨਮ। ਬਾਪ ਦੇ ਜਨਮ ਨਾਲ ਹੀ ਕ੍ਰਿਸ਼ਨ ਬੱਚਾ ਨਿਕਲਿਆ। ਉਹ ਵੀ ਇੱਕ ਤੇ ਨਹੀਂ ਹੋਵੇਗਾ। ਦੈਵੀ ਸੰਪ੍ਰਦਾਈ ਕਿਹਾ ਜਾਂਦਾ ਹੈ ਨਾ। ਤਾਂ ਕਿੰਨੀ ਭੁੱਲ ਕਰ ਦਿਤੀ ਹੈ। ਕੋਈ ਇੱਕ ਵੀ ਇਸ ਗੱਲ ਨੂੰ ਸਮਝ ਜਾਣ ਤਾਂ ਉਹਨਾਂ ਦੇ ਸਭ ਜਿਗਿਆਸੂ ਟੁੱਟ ਪੈਣ। ਸਭ ਦਾ ਮੂੰਹ ਪੀਲਾ ਹੋ ਜਾਏ। ਕਿੰਨੀ ਵੱਡੀ ਭੁੱਲ ਹੈ ਤਾਂ ਹੀ ਬਾਪ ਨੂੰ ਆਉਣਾ ਪੈਂਦਾ ਹੈ। ਕਿਸੇ ਨੂੰ ਸਮਝਾਣੀ ਦੇਣ ਲਈ ਟਾਈਮ ਚਾਹੀਦਾ ਹੈ। ਪਹਿਲੇ ਤਾਂ ਇਹ ਨਿਸ਼ਚਾ ਕਰਾਓ ਕਿ ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਤਾਂ ਸਮਝਣ ਭਗਵਾਨ ਬਾਪ ਹੈ। ਭਗਵਾਨ ਨੂੰ ਭਗਵਾਨ ਦੀ ਪਦਵੀ ਤੇ ਤਾਂ ਰੱਖੋ। ਸਭ ਇੱਕ ਵਰਗੇ ਕਿਵੇਂ ਹੋਣਗੇ। ਕਹਿੰਦੇ ਹਨ ਸਭ ਭਗਵਾਨ ਦੀ ਲੀਲਾ ਹੈ। ਇੱਕ ਰੂਪ ਛੱਡ ਦੂਜਾ ਲੈਂਦੇ ਹਨ। ਪਰ ਪਰਮਾਤਮਾ ਕੋਈ ਪੁਨਰਜਨਮ ਥੋੜੀ ਲੈਂਦੇ ਹਨ। ਇਹ ਬਾਪਦਾਦਾ ਦੋਨੋਂ ਹੀ ਕਮਬਾਈਂਡ ਹਨ ਅਤੇ ਬੱਚਿਆਂ ਨੂੰ ਸਮਝਾ ਰਹੇ ਹਨ। ਬਾਪਦਾਦਾ ਦਾ ਵੀ ਅਰਥ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਤਵਮੇਵ ਮਾਤਾਸ਼ਚ ਪਿਤਾ… ਕਹਿੰਦੇ ਹਨ। ਓ ਗਾਡ ਫਾਦਰ ਵੀ ਕਹਿੰਦੇ ਹਨ ਤਾਂ ਜਰੂਰ ਮਦਰ ਚਾਹੀਦਾ ਹੈ। ਪਰ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਹੈ।

ਬੱਚਿਆਂ ਨੂੰ ਸਮਝਾਇਆ ਤਾਂ ਸ਼ਰਨ ਕਦੋਂ ਲਿੱਤੀ ਜਾਂਦੀ ਹੈ? ਜਦ ਰਾਵਣ ਰਾਜ ਖਤਮ ਹੁੰਦਾ ਹੈ ਤਾਂ ਰਾਮ ਆਉਂਦੇ ਹਨ। ਰਾਮ ਦੀ ਸ਼ਰਨ ਲੈਣ ਨਾਲ ਹੀ ਸਦਗਤੀ ਮਿਲਦੀ ਹੈ। ਕਹਿੰਦੇ ਹਨ ਰਾਮਰਾਜ ਹੋਵੇ। ਉਨ੍ਹਾਂ ਨੂੰ ਸੂਰਜਵੰਸ਼ੀ ਰਾਜ ਦਾ ਪਤਾ ਹੀ ਨਹੀਂ। ਕਹਿੰਦੇ ਹਨ ਰਾਮਰਾਜ ਵਿਚ ਨਵੀਂ ਦੁਨੀਆਂ ਨਵਾਂ ਭਾਰਤ ਹੋਵੇ ਸੋ ਤਾਂ ਹੁਣ ਬਣ ਰਿਹਾ ਹੈ। ਬਣਨਾ ਹੈ ਜਰੂਰ। ਡਰਾਮਾ ਨੂੰ ਚਲਣਾ ਹੈ ਜਰੂਰ। ਇਹ ਪੜ੍ਹਾਈ ਹੈ ਮਨੁੱਖ ਤੋਂ ਦੇਵਤਾ ਬਣਨ ਦੀ। ਮਨੁੱਖ ਕਿਸੇ ਨੂੰ ਦੇਵਤਾ ਬਣਾ ਨਾ ਸਕਣ। ਬਾਬਾ ਆਕੇ ਮਨੁੱਖ ਨੂੰ ਦੇਵਤਾ ਬਣਾਉਂਦੇ ਹਨ ਕਿਓਂਕਿ ਬਾਬਾ ਹੀ ਸ੍ਵਰਗ ਦੀ ਸਥਾਪਨਾ ਕਰਦੇ ਹਨ। ਬ੍ਰਾਹਮਣਾਂ ਦੀ ਮਾਲਾ ਨਹੀਂ ਗਾਈ ਜਾਂਦੀ ਹੈ। ਵੈਜਯੰਤੀ ਮਾਲਾ ਵਿਸ਼ਨੂੰ ਦੀ ਹੈ। ਇਹ ਹੈ ਈਸ਼ਵਰੀ ਘਰਾਣਾ, ਜੋ ਹੁਣ ਨਵਾਂ ਸ਼ੁਰੂ ਹੁੰਦਾ ਹੈ। ਅੱਗੇ ਸੀ ਰਾਵਣ ਦਾ ਆਸੁਰੀ ਘਰਾਣਾ। ਰਾਵਣ ਨੂੰ ਅਸੁਰ ਕਿਹਾ ਜਾਂਦਾ ਹੈ। ਇਹ ਕੰਸ ਜਰਾਸੰਧੀ ਨਾਮ ਹੁਣ ਸਿੱਧ ਹੁੰਦੇ ਹਨ। ਜਨਮ – ਜਨਮਾਂਤਰ ਤੁਹਾਨੂੰ ਸਾਕਾਰ ਤੋਂ ਵਰਸਾ ਮਿਲਦਾ ਹੈ। ਸਤਿਯੁਗ ਵਿੱਚ ਵੀ ਸਾਕਾਰ ਤੋਂ ਮਿਲਦਾ ਹੈ। ਸਿਰਫ ਇਸ ਸਮੇਂ ਤੁਹਾਨੂੰ ਨਿਰਾਕਾਰ ਬਾਪ ਤੋਂ ਵਰਸਾ ਮਿਲਦਾ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਦੇਹ ਸਹਿਤ ਪੁਰਾਣੀ ਦੁਨੀਆਂ ਦੇ ਸਬੰਧੀ ਆਦਿ ਸਭ ਭੁੱਲ ਖ਼ੁਦ ਨੂੰ ਦੇਹੀ ਸਮਝਣਾ ਹੈ। ਬੁੱਧੀ ਨਾਲ ਨਵੇਂ ਘਰ ਦਾ ਆਹਵਾਨ ਕਰਨਾ ਹੈ।

2. ਸਵੇਰੇ – ਸਵੇਰੇ ਉੱਠ ਸਾਰੀ ਦੁਨੀਆਂ ਨੂੰ ਸ਼ਾਂਤੀ ਅਤੇ ਸੁੱਖ ਦਾ ਦਾਨ ਦੇਣਾ ਹੈ।

ਵਰਦਾਨ:-

ਜਿਵੇਂ ਸਾਕਾਰ ਵਿੱਚ ਰਹਿਣਾ ਨੈਚੁਰਲ ਹੋ ਗਿਆ ਹੈ, ਇਵੇਂ ਹੀ ਮੈਂ ਆਕਾਰੀ ਫਰਿਸ਼ਤਾ ਹਾਂ ਅਤੇ ਨਿਰਾਕਾਰੀ ਸ਼੍ਰੇਸ਼ਠ ਆਤਮਾ ਹਾਂ – ਇਹ ਦੋਨੋ ਸਮ੍ਰਿਤੀਆਂ ਨੈਚੁਰਲ ਹੋਣ ਕਿਓਂਕਿ ਸ਼ਿਵ ਬਾਪ ਹੈ ਨਿਰਾਕਾਰੀ ਅਤੇ ਬ੍ਰਹਮਾ ਬਾਪ ਹੈ ਆਕਾਰੀ। ਜੇਕਰ ਦੋਨਾਂ ਨਾਲ ਪਿਆਰ ਹੈ ਤਾਂ ਸਮਾਨ ਬਣੋ। ਸਾਕਾਰ ਵਿੱਚ ਰਹਿੰਦੇ ਅਭਿਆਸ ਕਰੋ – ਹੁਣੇ – ਹੁਣੇ ਆਕਾਰੀ ਅਤੇ ਹੁਣੇ – ਹੁਣੇ ਨਿਰਾਕਾਰੀ। ਤਾਂ ਇਹ ਅਭਿਆਸ ਹੀ ਹਲਚਲ ਵਿੱਚ ਅਚਲ ਬਣਾ ਦਵੇਗਾ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ

ਜੋ ਪਿਆਰਾ ਹੁੰਦਾ ਹੈ, ਉਸ ਨੂੰ ਯਾਦ ਕੀਤਾ ਨਹੀਂ ਜਾਂਦਾ, ਉਸ ਦੀ ਯਾਦ ਆਪੇ ਹੀ ਆਉਂਦੀ ਹੈ। ਸਿਰਫ ਪਿਆਰ ਦਿਲ ਦਾ ਹੋਵੇ, ਸੱਚਾ ਅਤੇ ਨਿਸਵਾਰਥ ਹੋਵੇ। ਜਦ ਕਹਿੰਦੇ ਹੋ ਮੇਰਾ ਬਾਬਾ, ਪਿਆਰਾ ਬਾਬਾ – ਤਾਂ ਪਿਆਰੇ ਨੂੰ ਕਦੀ ਭੁੱਲ ਨਹੀਂ ਸਕਦੇ। ਅਤੇ ਨਿਸਵਾਰਥ ਪਿਆਰ ਸਿਵਾਏ ਬਾਪ ਦੇ ਕਿਸੀ ਆਤਮਾ ਤੋਂ ਮਿਲ ਨਹੀਂ ਸਕਦਾ। ਇਸਲਈ ਕਦੀ ਮਤਲਬ ਨਾਲ ਯਾਦ ਨਹੀਂ ਕਰੋ, ਨਿਸਵਾਰਥ ਪਿਆਰ ਵਿੱਚ ਲਵਲੀਨ ਰਹੋ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top