13 November 2021 PUNJABI Murli Today | Brahma Kumaris

13 November 2021 PUNJABI Murli Today | Brahma Kumaris

Read and Listen today’s Gyan Murli in Punjabi 

12 November 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਮੈਂ ਤੁਸੀਂ ਬੱਚਿਆਂ ਦੇ ਲਈ ਹਥੇਲੀ ਤੇ ਬਹਿਸ਼ਤ ਲਿਆਇਆ ਹਾਂ, ਤੁਸੀਂ ਮੈਨੂੰ ਯਾਦ ਕਰੋ ਤਾਂ ਸ੍ਵਰਗ ਦੀ ਬਾਦਸ਼ਾਹੀ ਮਿਲ ਜਾਵੇਗੀ"

ਪ੍ਰਸ਼ਨ: -

ਬੇਹੱਦ ਦੀ ਖੁਸ਼ੀ ਕਿੰਨਾਂ ਬੱਚਿਆਂ ਨੂੰ ਨਿਰੰਤਰ ਰਹਿ ਸਕਦੀ ਹੈ?

ਉੱਤਰ:-

ਜਿਨ੍ਹਾਂ ਨੇ ਬੇਹੱਦ ਦਾ ਸੰਨਿਆਸ ਕੀਤਾ ਹੈ ਹੋਰ ਸੰਗ ਤੋੜ ਇੱਕ ਸੰਗ ਜੋੜਿਆ ਹੈ, ਉਹ ਹੀ ਨਿਰੰਤਰ ਖੁਸ਼ੀ ਵਿੱਚ ਰਹਿ ਸਕਦੇ ਹਨ। 2- ਜੋ ਫਾਲੋ ਫਾਦਰ ਕਰਦੇ ਹਨ, ਜਿਨ੍ਹਾਂ ਨੂੰ ਸਰਵਿਸ ਦਾ ਸ਼ੋਂਕ ਹੈ ਉਨ੍ਹਾਂ ਦੀ ਖੁਸ਼ੀ ਕਦੀ ਗਾਇਬ ਹੋ ਨਹੀਂ ਸਕਦੀ।

ਗੀਤ:-

ਛੱਡ ਵੀ ਦੇ ਅਕਾਸ਼ ਸਿੰਹਾਸਨ..

ਓਮ ਸ਼ਾਂਤੀ ਮਿੱਠੇ – ਮਿੱਠੇ ਰੁਹਾਣੀ ਬੱਚਿਆਂ ਨੇ ਗੀਤ ਸੁਣਿਆ। ਇਹ ਕਿਸ ਨੇ ਕਿਹਾ? ਬਾਪ ਨੇ ਬੱਚਿਆਂ ਨੂੰ ਕਿਹਾ ਕਿ ਗੀਤ ਸੁਣਿਆ? ਜਦ ਅਤਿ ਦੁੱਖ ਹੁੰਦਾ ਹੈ ਤਾਂ ਬੁਲਾਉਂਦੇ ਹਨ। ਬੱਚੇ ਜਾਣਦੇ ਹਨ ਕਿ ਬਾਪ ਹੀ ਸੁੱਖਧਾਮ ਅਤੇ ਪਾਵਨ ਦੁਨੀਆਂ ਰਚਦੇ ਹਨ ਅਤੇ ਭਗਵਾਨ ਭਗਵਤੀ ਦਾ ਰਾਜ ਸਥਾਪਨ ਕਰਦੇ ਹਨ। ਭਗਵਾਨ ਅਤੇ ਭਗਵਤੀ ਜਿਵੇਂ ਸ੍ਵਰਗ ਦੇ ਮਾਲਿਕ ਠਹਿਰੇ। ਤੁਸੀਂ ਵੇਖਦੇ ਹੋ ਲਕਸ਼ਮੀ – ਨਾਰਾਇਣ ਕਿੰਨੇ ਧਨਵਾਨ ਸਨ, ਕਿੰਨੀ ਵੱਡੀ ਰਾਜਧਾਨੀ ਸੀ। ਉਨ੍ਹਾਂ ਦੀ ਰਾਜਧਾਨੀ ਵਿੱਚ ਕਦੀ ਕੋਈ ਉਪਦ੍ਰਵ ਹੁੰਦਾ ਨਹੀਂ। ਬਾਪ ਬੱਚਿਆਂ ਨੂੰ ਵਰਸਾ ਹੀ ਅਜਿਹਾ ਦਿੰਦੇ ਹਨ ਤਾਂ ਕਿੰਨੀ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਪਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਤਾਂ ਹਨ ਹੀ। ਕੋਈ – ਕੋਈ ਤਾਂ ਪੂਰਾ ਗਿਆਨ ਨਾ ਉਠਾਉਣ ਦੇ ਕਾਰਨ ਨਾ ਉੱਥੇ ਦੀ ਖੁਸ਼ੀ ਵਿੱਚ ਰਹਿੰਦੇ ਹਨ ਅਤੇ ਨਾ ਇੱਥੇ ਦੀ ਖੁਸ਼ੀ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਕਹਿੰਦੇ ਹਨ ਦੋਵੇਂ ਜਹਾਨ ਤੋਂ ਗਏ ਕਿਓਂਕਿ ਬਾਪ ਤੋਂ ਵਰਸਾ ਲੈਂਦੇ – ਲੈਂਦੇ ਡਿੱਗ ਪੈਂਦੇ ਹਨ। ਦੁਨੀਆਂ ਵਿੱਚ ਇਹ ਕਸੇ ਨੂੰ ਪਤਾ ਨਹੀਂ ਕਿ ਭਗਵਾਨ ਆਕੇ ਸ੍ਵਰਗ ਸਥਾਪਨ ਕਰ ਰਹੇ ਹਨ ਕਿਓਂਕਿ ਉਹ ਆਉਂਦੇ ਹੀ ਹਨ ਗੁਪਤ ਰੂਪ ਵਿੱਚ। ਕਹਿੰਦੇ ਹਨ ਜਰੂਰ ਭਗਵਾਨ ਇਸ ਸਮੇਂ ਹੋਣਾ ਚਾਹੀਦਾ ਹੈ ਕਿਓਂਕਿ ਸਭ ਘੋਰ ਹਨ੍ਹੇਰੇ ਵਿੱਚ ਹਨ। ਰਾਤ ਨੂੰ 12 ਵਜਦੇ ਹਨ ਤਾਂ ਉਨ੍ਹਾਂ ਨੂੰ ਘੋਰ ਹਨ੍ਹੇਰਾ ਕਿਹਾ ਜਾਂਦਾ ਹੈ। ਰਾਤ ਵਿੱਚ ਘੋਰ ਹਨ੍ਹੇਰਾ, ਦਿਨ ਵਿੱਚ ਘੋਰ ਪ੍ਰਕਾਸ਼ ਹੁੰਦਾ ਹੈ। ਬੱਚੇ ਜਾਣਦੇ ਹਨ ਹੁਣ ਭਗਤੀ ਮਾਰਗ ਦੀ ਰਾਤ ਪੂਰੀ ਹੁੰਦੀ ਹੈ, ਜਿਸ ਵਿੱਚ ਦੁਖ ਹੀ ਦੁੱਖ ਹਨ। ਮਨੁੱਖ ਸਮਝਦੇ ਹਨ ਭਗਤੀ ਦੇ ਬਾਦ ਭਗਵਾਨ ਮਿਲਦਾ ਹੈ। ਤੁਸੀਂ ਜਾਣਦੇ ਹੋ – ਬਾਪ ਹੀ ਆਕੇ ਸਾਡੀ ਸਭ ਦੀ ਸਦਗਤੀ ਕਰਦੇ ਹਨ। ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਤਾਂ ਜਰੂਰ ਹਨ। ਕਿਸੇ ਨੂੰ ਤਾਂ ਖੁਸ਼ੀ ਦਾ ਪਾਰਾ ਚੜ੍ਹਿਆ ਹੋਇਆ ਰਹਿੰਦਾ ਹੈ। ਮਿਹਨਤ ਵੀ ਖੁਸ਼ੀ ਨਾਲ ਕਰਦੇ ਹਨ। ਸਰਵਿਸ ਦਾ ਸ਼ੋਂਕ ਰਹਿੰਦਾ ਹੈ ਕਿ ਕੋਈ ਨੂੰ ਜਾਕੇ ਸਮਝਾਏ, ਇਸਲਈ ਬਾਬਾ ਪ੍ਰਦਰਸ਼ਨੀ, ਮੇਲੇ ਦਾ ਵੀ ਪ੍ਰਬੰਧ ਕਰਦੇ ਰਹਿੰਦੇ ਹਨ ਕਿ ਹੋਰਾਂ ਨੂੰ ਸਮਝਾਉਣ ਨਾਲ ਖੁਸ਼ੀ ਦਾ ਪਾਰਾ ਚੜ੍ਹ ਜਾਵੇ। ਇੱਥੇ ਜਿਸ ਦੇ ਕੋਲ ਧਨ ਹੈ , ਉਹ ਸਮਝਦੇ ਹਨ ਅਸੀਂ ਸ੍ਵਰਗ ਵਿੱਚ ਬੈਠੇ ਹਾਂ। ਉਨ੍ਹਾਂ ਦੇ ਲਈ ਗਿਆਨ ਉੱਠਾਣਾ ਮੁਸ਼ਕਿਲ ਹੈ ਇਸਲਈ ਗਾਇਆ ਹੋਇਆ ਹੈ ਕੋਟਾਂ ਵਿੱਚ ਕੋਈ ਹੀ ਇੰਨਾ ਸਮਝਦਾਰ ਬਣ ਬਾਪ ਦੇ ਵਰਸੇ ਦੇ ਅਧਿਕਾਰੀ ਬਣਦੇ ਹਨ। ਫਾਲੋ ਫਾਦਰ ਗਾਇਆ ਹੋਇਆ ਹੈ। ਤਾਂ ਬਾਪ ਦੀ ਸ਼੍ਰੀਮਤ ਤੇ ਚਲਣਾ ਪਵੇ। ਜੋ ਚੰਗੀ ਤਰ੍ਹਾਂ ਨਾਲ ਸ਼੍ਰੀਮਤ ਤੇ ਚਲਦੇ ਹਨ ਉਨ੍ਹਾਂ ਨੂੰ ਫਾਲੋ ਫਾਦਰ ਕਰਨਾ ਚਾਹੀਦਾ ਹੈ। ਜਿਵੇਂ ਇਹ (ਬ੍ਰਹਮਾ) ਬੱਚਾ ਚੰਗੀ ਤਰ੍ਹਾਂ ਚਲ ਰਿਹਾ ਹੈ। ਲੌਕਿਕ ਬੱਚੇ ਰਾਏ ਤੇ ਨਹੀਂ ਚੱਲੇ ਤਾਂ ਕਿਹਾ ਤੁਸੀਂ ਆਪਣੀ ਰਾਹ ਲੈ ਲੋ। ਰਾਵਣ ਦੀ ਮੱਤ ਤੇ ਚੱਲਣ ਵਾਲੇ ਅਤੇ ਰਾਮ ਦੀ ਮੱਤ ਤੇ ਚੱਲਣ ਵਾਲੇ ਇਕੱਠਾ ਨਹੀਂ ਰਹਿ ਸਕਦੇ।

ਤੁਸੀਂ ਬੱਚੇ ਸਮਝਦੇ ਹੋ ਕਿ ਭਾਰਤ ਵਿੱਚ ਹੀ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸੀ। ਉਹ 84 ਜਨਮ ਲੈ ਪਤਿਤ ਬਣੇ ਹਨ, ਤਾਂ ਪੁਕਾਰਦੇ ਹਨ ਹੇ ਪਤਿਤ – ਪਾਵਨ ਆਓ। ਹੁਣ ਤੁਸੀਂ ਬੱਚੇ ਸਮਝਦੇ ਹੋ ਕਿ ਬਾਕੀ ਥੋੜੇ ਰੋਜ਼ ਹਨ। ਦੈਵੀ ਰਾਜਧਾਨੀ ਸਥਾਪਨ ਕਰਨ ਵਿੱਚ ਟਾਈਮ ਤਾਂ ਲਗਦਾ ਹੈ। ਇਹ ਹੈ ਗੁਪਤ। ਇਸ ਵਿੱਚ ਲੜਾਈ ਦੀ ਗੱਲ ਨਹੀਂ। ਇਵੇਂ ਨਹੀਂ ਚੜ੍ਹਾਈ ਕਰਕੇ ਰਾਜ ਲੈਂਦੇ ਹਨ। ਨਹੀਂ, ਇਹ ਤਾਂ ਬਾਪ ਆਕੇ ਰਾਜਾਵਾਂ ਦਾ ਰਾਜਾ ਬਣਾਉਂਦੇ ਹਨ। ਜਿਸ ਬਾਪ ਨੂੰ ਯਾਦ ਕਰਦੇ ਦੁੱਖ – ਹਰਤਾ ਸੁੱਖ – ਕਰਤਾ ਆਓ। ਸੰਨਿਆਸੀ ਗੁਰੂ ਥੋੜੀ ਦੁੱਖ ਹਰਤਾ ਹੋ ਸਕਦੇ ਹਨ? ਉਨ੍ਹਾਂ ਦਾ ਸੰਨਿਆਸ ਹੈ ਹੱਦ ਦਾ। ਤੁਹਾਡਾ ਹੈ ਬੇਹੱਦ ਦਾ। ਇਸ ਵਿੱਚ ਬੇਹੱਦ ਦੀ ਖੁਸ਼ੀ ਰਹਿੰਦੀ ਹੈ। ਇਨ੍ਹਾਂ ਲਕਸ਼ਮੀ – ਨਾਰਾਇਣ ਭਗਵਤੀ – ਭਗਵਾਨ ਨੂੰ ਵੀ ਬੇਹੱਦ ਦੀ ਖੁਸ਼ੀ ਹੈ ਨਾ। ਪਤਿਤ ਮਨੁੱਖਾਂ ਨੂੰ ਤਾਂ ਜੋ ਆਉਂਦਾ ਸੋ ਬੋਲਦੇ ਹਨ। ਤੁਸੀਂ ਤਾਂ ਇੱਕ – ਇੱਕ ਅੱਖਰ ਅਰਥ ਸਹਿਤ ਬੋਲਦੇ ਹੋ। ਨਵੀਂ ਦੁਨੀਆਂ ਵਿੱਚ ਹੈ ਹੀ ਇੱਕ ਧਰਮ। ਉਨ੍ਹਾਂ ਦੀ ਕਿਸੇ ਨਾਲ ਵੀ ਭੇਂਟ ਨਹੀਂ ਕੀਤੀ ਜਾਂਦੀ ਹੈ। ਪੁਰਾਣੀ ਦੁਨੀਆਂ ਵਿਚ ਭੇਂਟ ਕੀਤੀ ਜਾਂਦੀ ਹੈ। ਨਵੀਂ ਦੁਨੀਆਂ ਵਿੱਚ ਇਹ ਪਤਾ ਨਹੀਂ ਰਹਿੰਦਾ ਕਿ ਪੁਰਾਣੀ ਦੁਨੀਆਂ ਵਿੱਚ ਕੀ ਹੋਵੇਗਾ। ਉੱਥੇ ਸਭ ਕੁਝ ਭੁੱਲ ਜਾਂਦਾ ਹੈ। ਇੱਥੇ ਤੁਹਾਨੂੰ ਸਭ ਕੁਝ ਦੱਸਿਆ ਜਾਂਦਾ ਹੈ ਕਿ ਨਵੀਂ ਦੁਨੀਆਂ ਕਦੋਂ ਸਥਾਪਨ ਹੋਵੇਗੀ! ਪੁਰਾਣੀ ਦੁਨੀਆਂ ਕਦੋਂ ਵਿਨਾਸ਼ ਹੋਵੇਗੀ! ਤੁਹਾਨੂੰ ਸਭ ਨਾਲੇਜ ਹੈ। ਹੁਣ ਤੁਹਾਨੂੰ ਬਾਪ ਮਿਲਿਆ ਹੈ ਸ੍ਵਰਗ ਦੀ ਸਥਾਪਨਾ ਕਰਨ ਵਾਲਾ ਹੈ। ਤਾਂ ਉਨ੍ਹਾਂ ਤੋਂ ਚੰਗੀ ਤਰ੍ਹਾਂ ਨਾਲ ਵਰਸਾ ਲੈਣਾ ਚਾਹੀਦਾ ਹੈ। ਵਰਸਾ ਮਿਲਣਾ ਵੀ ਉਨ੍ਹਾਂ ਨੂੰ ਹੈ ਜਿਨ੍ਹਾਂ ਨੇ ਕਲਪ ਪਹਿਲੇ ਚੰਗੀ ਤਰ੍ਹਾਂ ਪੁਰਸ਼ਾਰਥ ਕੀਤਾ ਸੀ। ਉਨ੍ਹਾਂ ਵਿੱਚ ਵੀ ਨੰਬਰਵਾਰ ਹਨ। ਇਹ ਹੈ ਕੰਡਿਆਂ ਦੀ ਦੁਨੀਆਂ। ਪਹਿਲੇ ਨੰਬਰ ਦਾ ਕੰਡਾ ਤਾਂ ਸਭ ਵਿੱਚ ਹੈ ਹੀ। ਪੁਰਾਣੀ ਦੁਨੀਆਂ ਛੀ – ਛੀ, ਨਵੀਂ ਦੁਨੀਆਂ ਚੰਗੀ ਹੁੰਦੀ ਹੈ। ਸ੍ਵਰਗ ਕਿਸ ਨੂੰ ਕਿਹਾ ਜਾਂਦਾ ਹੈ, ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਇਵੇਂ ਹੀ ਕਹਿ ਦਿੰਦੇ ਹਨ ਕਿ ਫਲਾਣਾ ਸ੍ਵਰਗਵਾਸੀ ਹੋਇਆ। ਸ੍ਵਰਗ ਹੈ ਕਿੱਥੇ ਜੋ ਸ੍ਵਰਗਵਾਸੀ ਹੋਇਆ।

ਤੁਸੀਂ ਜਾਣਦੇ ਹੋ ਸ੍ਵਰਗ ਵੀ ਇਸ ਭਾਰਤ ਵਿੱਚ ਸੀ। ਨਰਕ ਵੀ ਭਾਰਤ ਵਿੱਚ ਹੈ। ਤਾਂ ਇਹ ਅੱਖਰ ਉਹ ਲੋਕ ਫੜਕੇ ਕਹਿ ਦਿੰਦੇ ਹਨ ਸ੍ਵਰਗ ਨਰਕ ਇੱਥੇ ਹੀ ਹੈ। ਜਿਨ੍ਹਾਂ ਨੂੰ ਬਹੁਤ ਧਨ ਹੈ ਉਹ ਸ੍ਵਰਗ ਵਿੱਚ ਹੈ। ਪਰ ਇਵੇਂ ਨਹੀਂ ਹੈ। ਭਾਰਤ ਨਵਾਂ ਸੀ ਤਾਂ ਸਤਿਯੁਗ ਸੀ, ਜਿਸ ਨੂੰ ਸ੍ਵਰਗ ਕਿਹਾ ਜਾਂਦਾ ਹੈ। ਹੁਣ ਪਤਿਤ ਦੁਨੀਆਂ ਨਰਕ ਹੈ। ਦੁਨੀਆਂ ਤਾਂ ਇੱਕ ਹੀ ਹੈ। ਨਵੀਂ ਦੁਨੀਆਂ ਵਿੱਚ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਪੁਰਾਣੀ ਦੁਨੀਆਂ ਵਿੱਚ ਰਾਵਣ ਦਾ ਰਾਜ ਹੈ। ਭਗਵਾਨੁਵਾਚ, ਮੈਂ ਤੁਹਾਨੂੰ 84 ਜਨਮਾਂ ਦਾ ਰਾਜ਼ ਦੱਸਦਾ ਹਾਂ। ਇਸ ਰਾਜਯੋਗ ਨਾਲ ਤੁਹਾਨੂੰ ਰਾਜਿਆਂ ਦਾ ਰਾਜਾ ਸ੍ਵਰਗ ਦਾ ਮਾਲਿਕ ਬਣਾਉਂਦਾ ਹਾਂ। ਤਾਂ ਨਰਕ ਦਾ ਜਰੂਰ ਵਿਨਾਸ਼ ਹੋਣਾ ਹੀ ਚਾਹੀਦਾ ਹੈ। ਸ਼ਾਸਤਰਾਂ ਵਿੱਚ ਕ੍ਰਿਸ਼ਨ ਦਾ ਨਾਮ ਪਾ ਲੜਾਈ ਆਦਿ ਵਿਖਾ ਦਿੱਤੀ ਹੈ । ਪਾਂਡਵਾਂ ਦੀ ਕੋਈ ਸੈਨਾ ਤਾਂ ਹੈ ਨਹੀਂ। ਅੱਜਕਲ ਕੰਨਿਆਵਾਂ, ਮਾਤਾਵਾਂ ਦੀ ਪਲਟਨ ਬਣਾਏ ਉਨ੍ਹਾਂ ਨੂੰ ਬੰਦੂਕ ਆਦਿ ਚਲਾਉਣਾ ਸਿਖਾਉਂਦੇ ਹਨ। ਇੱਥੇ ਤੁਹਾਡੇ ਹੱਥ ਵਿਚ ਬੰਦੂਕ ਆਦਿ ਕੁਝ ਨਹੀਂ ਹੈ। ਉਨ੍ਹਾਂ ਨੂੰ ਕੀ ਪਤਾ ਕਿ ਸ਼ਿਵ ਸ਼ਕਤੀ ਸੈਨਾ ਕੌਣ ਹੈ? ਸ਼ਿਵਬਾਬਾ ਤਾਂ ਕਦੀ ਹਿੰਸਾ ਕਰਵਾ ਨਹੀਂ ਸਕਦੇ। ਲੜਾਈ ਦੀ ਕੋਈ ਗੱਲ ਨਹੀਂ। ਤੁਸੀਂ ਜਾਣਦੇ ਹੋ ਕਿ ਸ਼ਿਵਬਾਬਾ ਦੀ ਰੂਹਾਨੀ ਸੈਨਾ ਹੈ। ਸ਼ਿਵਬਾਬਾ ਸਾਨੂੰ ਡਬਲ ਅਹਿੰਸਕ ਬਣਾਉਂਦੇ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ 100 ਪਰਸੈਂਟ ਨਾਨ – ਵਾਈਲੈਂਸ। ਇੱਥੇ ਹੈ 100 ਪਰਸੈਂਟ ਵਾਈਲੈਂਸ (ਹਿੰਸਾ)। ਇੱਕ ਹੀ ਬੰਬ ਤੋਂ ਕਿੰਨਿਆਂ ਦਾ ਵਿਨਾਸ਼ ਕਰ ਦਿੰਦੇ ਹਨ। ਬੇਹੱਦ ਦੇ ਨਾਨ – ਵਾਈਲੈਂਸ ਅਤੇ ਵਾਈਲੈਂਸ ਵਿੱਚ ਕਿੰਨਾ ਫਰਕ ਹੈ। ਤੁਸੀਂ ਹੁਣ ਇਸ ਸਮੇਂ ਬੇਹੱਦ ਸਾਈਲੈਂਸ ਵਿੱਚ ਹੋ। ਉਸ ਪਾਸੇ ਜਿੰਨਾ ਲੜਾਈ ਦੀ ਤਿਆਰੀ ਹੁੰਦੀ ਜਾਂਦੀ ਹੈ, ਉਨਾਂ ਆਵਾਜ ਵਧਦਾ ਜਾਂਦਾ ਹੈ। ਕਿੰਨਾ ਹੰਗਾਮਾ ਹੁੰਦਾ ਹੈ ਵਿਨਾਸ਼ ਵਿੱਚ। ਸਥਾਪਨਾ ਵਿਚ ਤਾਂ ਕਿੰਨੀ ਸਾਈਲੈਂਸ ਵਿੱਚ ਬੈਠੇ ਹੋ। ਹਿੰਸਾ ਦੀ ਕੋਈ ਗੱਲ ਹੀ ਨਹੀਂ। ਤੁਹਾਡੀ ਹੁਣ ਪ੍ਰੈਕਟੀਕਲ ਲਾਈਫ ਹੈ। ਬਾਪ ਨਾਲ ਯੋਗ ਬਲ ਦਵਾਰਾ ਵਰਸਾ ਪਾ ਰਹੇ ਹੋ। ਬਾਪ ਅਲਫ਼ ਨੂੰ ਯਾਦ ਕਰਨ ਨਾਲ ਸ੍ਵਰਗ ਦੀ ਬਾਦਸ਼ਾਹੀ ਮਿਲਦੀ ਹੈ, ਕਿੰਨਾ ਸਹਿਜ ਹੈ। ਬਾਪ ਕਿੰਨਾ ਮੋਸ੍ਟ ਬਿਲਵੇਡ ਹੈ। ਕਿੰਨਾ ਦੂਰਦੇਸ਼ ਤੋਂ ਆਉਂਦੇ ਹਨ। ਜਿਵੇਂ ਵਲਾਇਤ ਤੋਂ ਕਿਸੇ ਦਾ ਬਾਪ ਆਉਂਦਾ ਹੈ ਤਾਂ ਬੱਚੇ ਬਹੁਤ ਖੁਸ਼ ਹੁੰਦੇ ਹਨ। ਬਾਬਾ ਸਾਡੇ ਲਈ ਵਲਾਇਤ ਤੋਂ ਚੰਗੀ – ਚੰਗੀ ਸੌਗਾਤ ਲਿਆਉਣਗੇ। ਇਹ ਬੇਹੱਦ ਦਾ ਬਾਪ ਤਾਂ ਇੱਕ ਹੀ ਵਾਰ ਆਉਂਦਾ ਹੈ। ਕਿਹੜੀ ਸੌਗਾਤ ਲੈ ਆਉਂਦੇ ਹਨ? ਕਹਿੰਦੇ ਹਨ ਮੈਂ ਤੁਹਾਡੇ ਲਈ ਹਥੇਲੀ ਤੇ ਬਹਿਸ਼ਤ ਲੈ ਆਇਆ ਹਾਂ। ਜਿਵੇੰ ਕਹਿੰਦੇ ਹਨ ਹਨੂਮਾਨ ਸੰਜੀਵਨੀ ਬੂਟੀ ਦਾ ਪਹਾੜ ਲੈ ਆਇਆ। ਹੁਣ ਪਹਾੜ ਤੇ ਕੋਈ ਚੁੱਕ ਨਹੀਂ ਸਕਦਾ ਹੈ। ਉਵੇਂ ਹੀ ਬਾਪ ਕਹਿੰਦੇ ਹਨ ਮੈਂ ਹਥੇਲੀ ਤੇ ਬਹਿਸ਼ਤ ਲੈ ਆਇਆ ਹਾਂ। ਹੁਣ ਬਹਿਸ਼ਤ ਕੋਈ ਹਥੇਲੀ ਤੇ ਥੋੜ੍ਹੀ ਨਾ ਉੱਠਦਾ ਹੈ। ਇਹ ਤਾਂ ਸਮਝ ਦੀ ਗੱਲ ਹੈ। ਬੱਚੇ ਤਾਂ ਜਾਣਦੇ ਹਨ ਬਾਬਾ ਸਾਡੇ ਲਈ ਨੰਬਰਵਨ ਸੌਗਾਤ ਲਿਆਏ ਹਨ। ਬਾਪ ਕਹਿੰਦੇ ਹਨ – ਮੈਂ ਆਇਆ ਹਾਂ ਤੁਹਾਨੂੰ ਪਾਵਨ ਦੁਨੀਆਂ ਦਾ ਮਾਲਿਕ ਬਣਾਉਣ ਤਾਂ ਪਾਵਨ ਬਣਨਾ ਪਵੇ। ਇਹ ਰਾਜਯੋਗ ਹੈ ਨਾ। ਭਾਰਤ ਦਾ ਪ੍ਰਾਚੀਨ ਰਾਜਯੋਗ ਗੀਤਾ ਦੇ ਭਗਵਾਨ ਨੇ ਹੀ ਸਿਖਾਇਆ ਸੀ ਅਤੇ ਰਜਾਈ ਦਿੱਤੀ ਸੀ। ਹੁਣ ਫਿਰ ਤੋਂ ਰਾਜਯੋਗ ਸਿਖਾ ਰਹੇ ਹਨ। ਤੁਸੀਂ ਕਹਿੰਦੇ ਹੋ ਕਿ ਅਸੀਂ ਸ੍ਵਰਗ ਦੀ ਸਥਾਪਨਾ ਕਰਨ ਵਾਲੇ ਬਾਪ ਦੇ ਬੱਚੇ ਹਾਂ, ਬਾਪ ਨਵੀਂ ਦੁਨੀਆਂ ਸਥਾਪਨ ਕਰਦੇ ਹਨ ਤਾਂ ਜਰੂਰ ਕਿਸੀ ਨੂੰ ਤਾਂ ਬਾਦਸ਼ਾਹੀ ਮਿਲੀ ਹੋਵੇਗੀ ਨਾ। ਇਵੇਂ ਵੀ ਨਹੀਂ ਸਿਰਫ ਸ੍ਵਰਗ ਵਿੱਚ ਰਹਿਣ ਵਾਲਿਆਂ ਨੂੰ ਹੀ ਬਾਪ ਨੇ ਦਿੱਤਾ ਹੋਵੇਗਾ। ਹੋਰ ਸਭ ਨੂੰ ਵੀ ਤਾਂ ਬਾਪ ਦਿੰਦੇ ਹਨ ਨਾ। ਬਾਕੀ ਸਭ ਨੂੰ ਡਰਾਮਾ ਅਨੁਸਾਰ ਮੁਕਤੀ ਦਾ ਪਾਰ੍ਟ ਮਿਲਿਆ ਹੋਇਆ ਹੈ। ਸਭ ਮੁਕਤ ਹੋ ਜਾਂਦੇ ਹਨ। ਇੱਕ ਹੀ ਬਾਪ ਸਰਵ ਦਾ ਸਦਗਤੀ ਦਾਤਾ ਹੈ, ਦੂਜਾ ਨਾ ਕੋਈ। ਤੁਹਾਡੇ ਕੋਲ ਪ੍ਰਦਰਸ਼ਨੀ ਵਿੱਚ ਜੋ ਨਾਮੀਗ੍ਰਾਮੀ ਆਉਂਦੇ ਹਨ, ਜੋ ਮੰਨਦੇ ਹਨ ਕਿ ਬਰੋਬਰ ਗੀਤਾ ਦਾ ਭਗਵਾਨ ਸ੍ਰੀਕ੍ਰਿਸ਼ਨ ਨਹੀਂ ਹੈ, ਸ਼ਿਵ ਹੈ, ਤਾਂ ਉਨ੍ਹਾਂ ਤੋਂ ਲਿਖਵਾ ਲੈਣਾ ਹੈ। ਵੱਡੇ ਆਦਮੀਆਂ ਦੀ ਹੀ ਗੱਲ ਨੂੰ ਸੁਣਨਗੇ। ਗਰੀਬ ਦੀ ਤਾਂ ਕੋਈ ਸੁਣਦੇ ਨਹੀਂ ਇਸਲਈ ਪ੍ਰਦਰਸ਼ਨੀ ਵਿੱਚ ਕੋਸ਼ਿਸ ਕਰ ਇਹ ਲਿਖਵਾ ਲੋ ਗੀਤਾ ਦਾ ਭਗਵਾਨ ਇੱਕ ਹੀ ਹੈ। ਉਹ ਸਭ ਦਾ ਬਾਪ ਹੈ। ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਭਾਰਤ ਸਵਰਗ ਸੀ, ਲਕਸ਼ਮੀ – ਨਾਰਾਇਣ ਦਾ ਰਾਜ ਸੀ। ਹੁਣ ਤਾਂ ਸਾਰੇ ਵਿਸ਼ਵ ਤੇ ਰਾਵਣ ਦਾ ਰਾਜ ਹੈ, ਇਹ ਹੀ ਸਭ ਦਾ ਦੁਸ਼ਮਣ ਹੈ, ਜਿਸ ਨੂੰ ਵਰ੍ਹੇ – ਵਰ੍ਹੇ ਸਾੜਦੇ ਹਨ। ਫਿਰ ਵੀ ਮਰਦਾ ਨਹੀਂ ਹੈ। ਹੁਣ ਭਾਰਤ ਦਾ ਵੱਡਾ ਦੁਸ਼ਮਣ ਇਹ ਰਾਵਣ ਹੈ, ਇਹ ਗੱਲ ਸਿਰਫ ਤੁਸੀਂ ਜਾਣਦੇ ਹੋ। ਹੁਣ ਰਾਮ ਪਰਮਪਿਤਾ ਪਰਮਾਤਮਾ ਰਾਵਣ ਤੇ ਜਿੱਤ ਪਹਿਨਾਉਂਦੇ ਹਨ। ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਨਾਸ਼ ਹੋਣਗੇ, ਤੁਸੀਂ ਲਾਇਕ ਬਣ ਜਾਵੋਗੇ ਤਾਂ ਫਿਰ ਨਵੀਂ ਦੁਨੀਆਂ ਚਾਹੀਦੀ ਹੈ। ਜਰੂਰ ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਹੋਇਆ ਸੀ, ਸੋ ਹੋਵੇਗਾ। ਮਹਾਭਾਰਤ ਲੜਾਈ ਲੱਗਦੀ ਹੀ ਉਦੋਂ ਹੈ ਜਦ ਰਾਵਣ ਰਾਜ ਵਿਨਾਸ਼ ਹੋ ਰਾਮਰਾਜ ਸਥਾਪਨ ਹੁੰਦਾ ਹੈ। ਰਾਵਣ ਰਾਜ ਵਿੱਚ ਹੀ ਹਾਹਾਕਰ ਸ਼ੁਰੂ ਹੁੰਦਾ ਹੈ। ਹਾਹਾਕਰ ਦੇ ਬਾਦ ਜੈ-ਜੈਕਾਰ ਹੁੰਦੀ ਹੈ, ਦੁਨੀਆਂ ਬਦਲਦੀ ਹੈ। ਜਿਵੇੰ ਪੁਰਾਣਾ ਘਰ ਤੋੜ ਨਵਾਂ ਬਣਾਇਆ ਜਾਂਦਾ ਹੈ ਫਿਰ ਤੋੜਿਆ ਜਾਂਦਾ ਹੈ, ਇਹ ਵੀ ਸਥਾਪਨਾ ਹੋ ਰਹੀ ਹੈ। ਬੰਬਜ਼ ਆਦਿ ਬਣਾਉਂਦੇ ਹੀ ਰਹਿੰਦੇ ਹਨ। ਤਿਆਰੀਆਂ ਹੋ ਰਹੀਆਂ ਹਨ। ਹੁਣ ਦੁਸ਼ਹਿਰਾ ਆਇਆ ਤਾਂ ਰਾਵਣ ਦੀ ਐਫੀਜੀ ਵੀ ਨਿਕਾਲੀ। ਤੁਹਾਡੀ ਹੈ ਬੇਹੱਦ ਦੀ ਗੱਲ। ਤੁਹਾਡੀ ਬੁੱਧੀ ਵਿੱਚ ਆਉਂਦਾ ਹੈ ਇਹ ਕੀ ਕਰਦੇ ਹਨ। ਤੁਸੀਂ ਜਦੋਂ ਸਮਝਾਓਗੇ ਤਾਂ ਸਮਝਣਗੇ ਅਸੀਂ ਇਹ ਕੀ ਕਰਦੇ ਹਾਂ। ਹੱਸੀ ਵੀ ਆਵੇਗੀ। ਕਿਸ ਨੂੰ ਵੀ ਸਮਝਾ ਸਕਦੇ ਹੋ – ਇੰਨਾ ਵੱਡਾ ਰਾਵਣ ਤਾਂ ਹੁੰਦਾ ਹੀ ਨਹੀਂ। ਹੁਣ ਬਾਪ ਕਹਿੰਦੇ ਹਨ ਤੁਸੀਂ ਰਾਮਰਾਜ ਲਵੋ। 5 ਵਿਕਾਰਾਂ ਦਾ ਦਾਨ ਦਵੋ ਗ੍ਰਹਿਣ ਛੁੱਟ ਜਾਵੇ। ਬਾਪ ਆਕੇ ਸਮਝਾਉਂਦੇ ਹਨ ਇਹ 5 ਵਿਕਾਰਾਂ ਦਾ ਗ੍ਰਹਿਣ ਸਾਰੀ ਦੁਨੀਆਂ ਤੇ ਲੱਗਿਆ ਹੋਇਆ ਹੈ। ਬਿਲਕੁਲ ਹੀ ਕਾਲੇ ਹੋ ਜਾਂਦੇ ਹਨ। ਤੁਸੀਂ ਬੱਚਿਆਂ ਨੂੰ ਤਾਂ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ। ਬਾਕੀ ਥੋੜੇ ਰੋਜ਼ ਹਨ।

ਤੁਸੀਂ ਹੁਣ ਕ੍ਰੀਏਟਰ, ਡਾਇਰੈਕਟਰ, ਮੁੱਖ ਐਕਟਰਸ ਡਰਾਮਾ ਦੇ ਆਦਿ ਮੱਧ ਅੰਤ ਨੂੰ ਜਾਣਦੇ ਹੋ, ਹੋਰ ਕੋਈ ਨਹੀਂ ਜਾਣਦੇ। ਤੁਹਾਡੀ ਹੁਣ ਸਵੱਛ ਬੁੱਧੀ ਬਣੀ ਹੈ। ਤੁਸੀਂ ਬਾਪ ਦੇ ਬਣੇ ਹੋ ਤਾਂ ਜਰੂਰ ਸ੍ਵਰਗ ਵਿੱਚ ਭੇਜ ਦੇਣਗੇ। ਨਾਲੇਜ ਇਜ਼ ਸੋਰਸ ਆਫ ਇਨਕਮ ਕਿਹਾ ਜਾਂਦਾ ਹੈ। ਇਹ ਹੈ ਰੂਹਾਨੀ ਨਾਲੇਜ, ਜੋ ਬਾਪ ਹੀ ਦਿੰਦੇ ਹਨ। ਮਨੁੱਖ, ਮਨੁੱਖ ਨੂੰ ਦੇ ਨਹੀਂ ਸਕਦੇ। ਦੁਨੀਆਂ ਵਿੱਚ ਸਭ ਮਨੁੱਖ, ਮਨੁੱਖਾਂ ਨੂੰ ਨਾਲੇਜ ਦਿੰਦੇ ਹਨ। ਤੁਹਾਨੂੰ ਤਾਂ ਬਾਪ ਸੁਪ੍ਰੀਮ ਸੋਲ ਆਕੇ ਗਿਆਨ ਦਿੰਦੇ ਹਨ। ਬਾਕੀ ਸਭ ਹਨ ਭਗਤੀ ਮਾਰਗ ਦੀ ਦੰਤ ਕਥਾ ਸੁਣਾਉਣ ਵਾਲੇ। ਸੱਤ ਨਾਰਾਇਣ ਦੀ ਕਥਾ, ਰਾਮਾਇਣ ਦੀ ਕਥਾ… ਜੋ ਪਾਸਟ ਹੋ ਗਿਆ ਹੈ ਉਹ ਕੁਝ ਨਾ ਕੁਝ ਬਣਾਉਂਦੇ ਰਹਿੰਦੇ ਹਨ। ਇਹ ਤਾਂ ਹੈ ਪੜ੍ਹਾਈ। ਪੜ੍ਹਾਈ ਵਿੱਚ ਹਿਸਟਰੀ – ਜਾਗਰਫ਼ੀ ਸੁਣਾਈ ਜਾਂਦੀ ਹੈ। ਇਹ ਹੈ ਵਰਲਡ ਦੀ ਹਿਸਟਰੀ – ਜਾਗਰਫ਼ੀ, ਹਯੂਜ਼। ਤੁਸੀਂ ਸਮਝਾਉਂਦੇ ਹੋ ਬਾਬਾ ਨੇ 5 ਹਜਾਰ ਵਰ੍ਹੇ ਪਹਿਲੇ ਵੀ ਕਿਹਾ ਸੀ ਉਹ ਗੀਤਾ ਪੜ੍ਹਨ ਵਾਲੇ ਥੋੜੀ ਕੁਝ ਸਮਝਦੇ ਹਨ। ਯਾਦਵ, ਕੌਰਵ, ਪਾਂਡਵ ਕਿਸ ਨੂੰ ਕਿਹਾ ਜਾਂਦਾ ਹੈ – ਤੁਸੀਂ ਪ੍ਰੈਕਟੀਕਲ ਵਿੱਚ ਵੇਖਦੇ ਹੋ। ਯੂਰੋਪਵਾਸੀ ਯਾਦਵਾਂ ਨੇ ਮੂਸਲ ਕੱਢੇ, ਵਿਨਾਸ਼ ਹੋਇਆ। ਵਿਨਾਸ਼ ਦੇ ਬਾਦ ਕੀ ਹੋਇਆ, ਉਹ ਕੁਝ ਨਹੀਂ ਵਿਖਾਉਂਦੇ ਹਨ। ਉਹ ਸਮਝਦੇ ਹਨ ਪ੍ਰਲ੍ਯ ਹੋ ਗਈ। ਉਹ ਕਹਿੰਦੇ ਹਨ ਤੁਸੀਂ ਸ਼ਾਸਤਰਾਂ ਨੂੰ ਮੰਨਦੇ ਹੋ? ਬੋਲੋ ਹਾਂ, ਅਸੀਂ ਸ਼ਾਸਤਰਾਂ ਨੂੰ ਜਾਣਦੇ ਹਾਂ, ਮੰਨਦੇ ਹਾਂ – ਇਹ ਸਭ ਭਗਤੀ ਮਾਰਗ ਦੇ ਹਨ। ਗਿਆਨ ਤਾਂ ਇੱਕ ਬਾਪ ਹੀ ਸੁਣਾਉਂਦੇ ਹਨ, ਜੋ ਗਿਆਨ ਦਾ ਸਾਗਰ ਹੈ। ਹੁਣ ਭਗਤੀ ਖਤਮ ਹੋ ਗਿਆਨ ਜਿੰਦਾਬਾਦ ਹੋ ਰਿਹਾ ਹੈ। ਪੁਰਾਣੀ ਦੁਨੀਆਂ ਦਾ ਵਿਨਾਸ਼ ਸਾਹਮਣੇ ਖੜਿਆ ਹੈ, ਨਥਿਨਗ ਨ੍ਯੂ। ਸਾਡੀ ਪ੍ਰੀਤ ਹੈ ਬਾਪ ਨਾਲ। ਅਸੀਂ ਹੋਰ ਸੰਗ ਤੋੜ ਇੱਕ ਸੰਗ ਜੋੜਦੇ ਹਾਂ। ਬਾਪ ਕਹਿੰਦੇ ਹਨ – ਆਪਣੇ ਨੂੰ ਆਤਮਾ ਸਮਝ ਮੇਰੇ ਨਾਲ ਯੋਗ ਲਗਾਓ – ਇਸ ਨੂੰ ਹੀ ਭਾਰਤ ਦਾ ਪ੍ਰਾਚੀਨ ਕਿਹਾ ਜਾਂਦਾ ਹੈ, ਜੋ ਬਾਪ ਹੀ ਸਿਖਾਉਂਦੇ ਹਨ। ਕ੍ਰਿਸ਼ਨ ਦੀ ਆਤਮਾ ਵੀ ਇਸ ਸਮੇਂ ਅੰਤਿਮ ਜਨਮ ਵਿੱਚ ਹੈ, ਇਨ੍ਹਾਂ ਨੂੰ ਹੀ ਭਾਰਤ ਦਾ ਪ੍ਰਾਚੀਨ ਯੋਗ ਕਿਹਾ ਜਾਂਦਾ ਹੈ, ਜੋ ਬਾਪ ਹੀ ਸਿਖਾਉਂਦੇ ਹਨ। ਕ੍ਰਿਸ਼ਨ ਦੀ ਆਤਮਾ ਵੀ ਇਸ ਸਮੇਂ ਅੰਤਿਮ ਜਨਮ ਵਿੱਚ ਹੈ, ਇਨ੍ਹਾਂਨੂੰ ਕਹਿੰਦੇ ਹਨ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਇਹ ਤੁਹਾਡਾ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ, ਇਸਲਈ ਮੈਂ ਇਸ ਵਿੱਚ ਪ੍ਰਵੇਸ਼ ਕੀਤਾ ਹੈ। ਮੈਂ ਇਸ ਵਿੱਚ ਬੈਠਕੇ ਤੁਸੀਂ ਬੱਚਿਆਂ ਨੂੰ ਬ੍ਰਹਮਾ ਮੁੱਖ ਵੰਸ਼ਾਵਲੀ ਬਣਾਏ ਰਾਜ – ਭਾਗ ਦਿੰਦਾ ਹਾਂ। ਬਾਪ ਦੇ ਸਿਵਾਏ ਹੋਰ ਕੋਈ ਦੱਸ ਨਾ ਸਕੇ। ਇਹ ਤਾਂ ਬਾਪ ਆਪ ਇਸ ਮੁੱਖ ਦਵਾਰਾ ਸੁਣਾ ਰਹੇ ਹਨ। ਇਹ ਬਾਬਾ ਵੀ ਪਹਿਲੇ ਕੁਝ ਨਹੀਂ ਜਾਣਦੇ ਸੀ, ਤੁਸੀਂ ਵੀ ਕੁਝ ਨਹੀਂ ਜਾਣਦੇ ਸੀ। ਭਾਰਤਵਾਸੀਆਂ ਨੂੰ ਹੀ ਸਮਝਾਉਣਾ ਪਵੇ। 84 ਜਨਮਾਂ ਦਾ ਚੱਕਰ ਕਿਵੇਂ ਫਿਰਦਾ ਹੈ, ਇਹ ਉਹ ਹੀ ਲੜਾਈ ਖੜੀ ਹੈ, ਜਿਸ ਨਾਲ ਸ੍ਵਰਗ ਦੇ ਗੇਟ ਖੁਲ੍ਹੇ ਸਨ। ਜਦਕਿ ਬਾਪ ਨੇ ਆਕੇ ਰਾਜਯੋਗ ਸਿਖਾਏ ਮਨੂੱਖਾਂ ਨੂੰ ਦੇਵਤਾ ਬਣਾਇਆ ਸੀ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਜੋ ਚੰਗੀ ਤਰ੍ਹਾਂ ਸ਼੍ਰੀਮਤ ਤੇ ਚਲਦੇ ਹਨ, ਉਨ੍ਹਾਂ ਨੂੰ ਫਾਲੋ ਕਰਨਾ ਹੈ। ਬੇਹੱਦ ਦੀ ਖੁਸ਼ੀ ਵਿੱਚ ਰਹਿੰਣ ਦੇ ਲਈ ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ।

2. ਪ੍ਰੀਤ ਬੁੱਧੀ ਬਣ ਹੋਰ ਸੰਗ ਤੋੜ ਇਕ ਬਾਪ ਨਾਲ ਜੋੜਨਾ ਹੈ। ਡਬਲ ਅਹਿੰਸਕ ਬਣ ਸਾਈਲੈਂਸ ਵਿੱਚ ਬੈਠ ਆਪਣੀ ਰਜਾਈ ਸਥਾਪਨ ਕਰਨੀ ਹੈ।

ਵਰਦਾਨ:-

ਲੌਕਿਕ ਕਰਮਬੰਧਨ ਦਾ ਸੰਬੰਧ ਹੁਣ ਮਰਜੀਵੇ ਜਨਮ ਦੇ ਕਾਰਨ ਸ਼੍ਰੀਮਤ ਦੇ ਆਧਾਰ ਤੇ ਸੇਵਾ ਦੇ ਸੰਬੰਧ ਦਾ ਆਧਾਰ ਹੈ। ਕਰਮਬੰਧਨ ਨਹੀਂ ਸੇਵਾ ਦਾ ਸੰਬੰਧ ਹੈ। ਸੇਵਾ ਦੇ ਸੰਬੰਧ ਵਿੱਚ ਵਰੇਇਟੀ ਪ੍ਰਕਾਰ ਦੀਆਂ ਆਤਮਾਵਾਂ ਦਾ ਗਿਆਨ ਧਾਰਨ ਕਰ ਚੱਲਣਗੇ ਤਾਂ ਬੰਧੰਨ ਵਿੱਚ ਤੰਗ ਨਹੀਂ ਹੋਣਗੇ। ਪਰ ਅਤਿ ਪਾਪ ਆਤਮਾ, ਅਪਕਾਰੀ ਆਤਮਾ ਤੋਂ ਵੀ ਨਫਰਤ ਅਤੇ ਘ੍ਰਿਣਾ ਦੀ ਬਜਾਏ, ਰਹਿਮਦਿਲ ਬਣ ਤਰਸ ਦੀ ਭਾਵਨਾ ਰੱਖਦੇ ਹੋਏ, ਸੇਵਾ ਦਾ ਸੰਬੰਧ ਸਮਝਕੇ ਸੇਵਾ ਕਰਨਗੇ ਤਾਂ ਨਾਮੀਗ੍ਰਾਮੀ ਵਿਸ਼ਵ ਕਲਿਆਣੀ ਅਤੇ ਪਰੋਪਕਾਰੀ ਗਾਏ ਜਾਣਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top