13 May 2022 Punjabi Murli Today | Brahma Kumaris
Read and Listen today’s Gyan Murli in Punjabi
12 May 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਬਾਪ ਨੇ ਰੂਦ੍ਰ ਗਿਆਨ ਯੱਗ ਰਚਿਆ ਹੈ - ਤੁਸੀਂ ਬ੍ਰਾਹਮਣ ਇਸ ਯੱਗ ਦੀ ਸੰਭਾਲ ਕਰਨ ਵਾਲੇ ਹੋ ਇਸਲਈ ਤੁਹਾਨੂੰ ਪਵਿੱਤਰ ਜਰੂਰ ਰਹਿਣਾ ਹੈ"
ਪ੍ਰਸ਼ਨ: -
ਅੰਤ ਸਮੇਂ ਵਿੱਚ ਬਾਪ ਕਿਹੜੇ ਬੱਚਿਆਂ ਨੂੰ ਸਹਾਇਤਾ ਦਿੰਦੇ ਹਨ?
ਉੱਤਰ:-
ਜੋ ਚੰਗੀ ਤਰ੍ਹਾਂ ਸਰਵਿਸ ਕਰਦੇ ਹਨ ਉਹਨਾਂ ਨੂੰ ਅੰਤ ਵਿੱਚ ਜਦੋਂ ਬਹੁਤ ਆਫਤਾਂ ਆਉਣਗੀਆਂ ਉਹਨਾਂ ਨੂੰ ਸਹਾਇਤਾ ਮਿਲੇਗੀ। ਜਰੂਰ ਜੋ ਬਾਪ ਦੇ ਮਦਦਗਾਰ ਬਣਨ, ਬਾਪ ਉਹਨਾਂ ਨੂੰ ਮਦਦ ਕਰਨਗੇ।
ਪ੍ਰਸ਼ਨ: -
ਵੰਡਰਫੁਲ ਮੁਖੜਾ ਕਿਹੜਾ ਹੈ? ਉਸਦਾ ਯਾਦਗਾਰ ਕਿਸ ਰੂਪ ਵਿੱਚ ਹੈ ?
ਉੱਤਰ:-
ਸ਼ਿਵਬਾਬਾ ਜਿਨ੍ਹਾਂ ਨੂੰ ਆਪਣਾ ਮੁੱਖੜਾ ਨਹੀਂ, ਉਹ ਜਦੋਂ ਇਸ ਮੁਖੜੇ ਦਾ ਆਧਾਰ ਲੈਂਦੇ ਹਨ ਤੇ ਇਹ ਹੋ ਜਾਂਦਾ ਹੈ ਵੰਡੇਰਫੁਲ ਮੁਖੜਾ ਇਸਲਈ ਤੁਸੀਂ ਬੱਚੇ ਸਮੁੱਖ ਮੁਖੜਾ ਦੇਖਣ ਦੇ ਲਈ ਆਉਂਦੇ ਹੋ। ਇਸਦਾ ਯਾਦਗਾਰ ਰੁੰਡ ਮਾਲਾ ਵਿੱਚ ਮੁਖੜਾ ਵਿਖਾਉਂਦੇ ਹਨ।
ਗੀਤ:-
ਕਿੰਨਾ ਮਿੱਠਾ ਕਿੰਨਾ ਪਿਆਰਾ.
ਓਮ ਸ਼ਾਂਤੀ। ਬੇਹੱਦ ਦਾ ਬਾਪ ਕਹਿੰਦੇ ਹਨ ਮੈਂ ਇੱਕ ਹੀ ਵਾਰ 5 ਹਜ਼ਾਰ ਵਰ੍ਹੇ ਬਾਦ ਬੱਚਿਆਂ ਦਾ ਮੁਖੜਾ ਦੇਖਦਾ ਹਾਂ। ਬਾਪ ਨੂੰ ਆਪਣਾ ਮੁਖੜਾ ਤੇ ਹੈ ਨਹੀਂ। ਸ਼ਿਵਬਾਬਾ ਵੀ ਪੁਰਾਣੇ ਸ਼ਰੀਰ ਦਾ ਲੋਨ ਲੈਂਦੇ ਹਨ। ਤਾਂ ਤੁਸੀਂ ਬਾਪਦਾਦਾ ਦੋਵਾਂ ਦਾ ਮੁਖੜਾ ਦੇਖਦੇ ਹੋ। ਤਾਂ ਕਹਿੰਦੇ ਹਨ ਬਾਪਦਾਦਾ ਦਾ ਯਾਦਪਿਆਰ ਸਵੀਕਾਰ ਹੋਵੇ। ਹੁਣ ਰੁੰਡ ਮਾਲਾ ਬੱਚਿਆਂ ਨੇ ਦੇਖੀ ਹੈ, ਉਸ ਵਿੱਚ ਮੁਖੜਾ ਦਿਖਾਉਂਦੇ ਹਨ। ਰੁੰਡ ਮਾਲਾ ਬਣਾਈ ਜਾਂਦੀ ਹੈਂ ਤਾਂ ਸ਼ਿਵਬਾਬਾ ਦਾ ਵੀ ਇਵੇਂ ਮੁਖੜਾ ਦੇਖਣਗੇ। ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਸ਼ਿਵਬਾਬਾ ਵੀ ਆਕੇ ਸ਼ਰੀਰ ਦਾ ਲੋਂਣ ਲੈਂਦੇ ਹਨ। ਸ਼ਿਵਬਾਬਾ ਇਸ ਬ੍ਰਹਮਾ ਦੇ ਮੂੰਹ ਨਾਲ ਬੋਲਦੇ ਹਨ। ਤਾਂ ਇਹ ਉਸਦਾ ਮੂੰਹ ਹੋ ਗਿਆ ਨਾ। ਇਸ ਸਮੇਂ ਇੱਕ ਹੀ ਵਾਰ ਬਾਪ ਆਕੇ ਬੱਚਿਆਂ ਦਾ ਮੁਖੜਾ ਵੇਖਦੇ ਹਨ। ਬੱਚੇ ਜਾਣਦੇ ਹਨ ਸ਼ਿਵਬਾਬਾ ਨੇ ਇਹ ਮੁਖੜਾ ਕਿਰਾਏ ਤੇ ਲੋਣ ਲਿਤਾ ਹੋਇਆ ਹੈ। ਅਜਿਹੇ ਬਾਪ ਨੂੰ ਆਪਣਾ ਮਕਾਨ ਕਿਰਾਏ ਤੇ ਦੇਣ ਦਾ ਕਿੰਨਾ ਫਾਇਦਾ ਹੁੰਦਾ ਹੈ। ਪਹਿਲੇ -ਪਹਿਲੇ ਇਹਨਾਂ ਦੇ ਕੰਨ ਸੁਣਦੇ ਹਨ। ਭਾਵੇਂ ਫਟ ਨਾਲ ਤੁਸੀਂ ਸੁਣਦੇ ਹੋ ਪਰ ਸਭ ਤੋਂ ਨੇੜ੍ਹੇ ਇਹਨਾਂ ਦੇ ਕੰਨ ਹਨ। ਤੁਹਾਡੀ ਆਤਮਾ ਤਾਂ ਦੂਰ ਬੈਠੀ ਹੈ ਨਾ। ਆਤਮਾ ਕੰਨਾਂ ਦਵਾਰਾ ਸੁਣਦੀ ਹੈ ਤੇ ਥੋੜਾ ਫ਼ਰਕ ਰਹਿੰਦਾ ਹੈ। ਤੁਸੀਂ ਬੱਚੇ ਇੱਥੇ ਆਉਂਦੇ ਹੋ ਸਮੁੱਖ ਮੁਖੜਾ ਦੇਖਣ। ਇਹ ਹੈ ਵੰਡਰਫੁਲ ਮੁਖੜਾ। ਸ਼ਿਵਰਾਤ੍ਰੀ ਮਨਾਉਂਦੇ ਹਨ ਤਾਂ ਜਰੂਰ ਸ਼ਿਵਬਾਬਾ ਜੋ ਨਿਰਾਕਾਰ ਹੈ ਉਹ ਇੱਥੇ ਆਕੇ ਪ੍ਰਵੇਸ਼ ਕਰਦੇ ਹਨ ਤਾਂ ਉਹਨਾਂ ਦਾ ਵੀ ਇਹ ਭਾਰਤ ਦੇਸ਼ ਹੋਇਆ। ਭਾਰਤ ਹੈ ਅਵਿਨਾਸ਼ੀ ਪਰਮਪਿਤਾ ਪਰਮਾਤਮਾ ਦਾ ਬਰਥ ਪਲੇਸ। ਪਰ ਉਹਨਾਂ ਦਾ ਬਰਥ ਬਾਕੀ ਮਨੁੱਖਾਂ ਵਾਂਗ ਨਹੀਂ ਹੈ। ਖੁਦ ਕਹਿੰਦੇ ਹਨ ਮੈਂ ਆਕੇ ਇਹਨਾਂ ਵਿੱਚ ਪ੍ਰਵੇਸ਼ ਕਰਦਾ ਹਾਂ ਅਤੇ ਫਿਰ ਬੱਚਿਆਂ ਨੂੰ ਗਿਆਨ ਸੁਣਾਉਂਦਾ ਹਾਂ ਹੋਰ ਸਭ ਆਤਮਾਵਾਂ ਦਾ ਆਪਣਾ -ਆਪਣਾ ਸ਼ਰੀਰ ਹੈ। ਮੇਰਾ ਕੋਈ ਸ਼ਰੀਰ ਨਹੀਂ ਹੈ। ਸ਼ਿਵ ਦਾ ਹਮੇਸ਼ਾ ਲਿੰਗ ਰੂਪ ਵਿਖਾਉਂਦੇ ਹਨ। ਰੂਦ੍ਰ ਯੱਗ ਜਦੋਂ ਰਚਦੇ ਹਨ ਤੇ ਮਿੱਟੀ ਦੇ ਗੋਲ -ਗੋਲ ਲਿੰਗ ਬਣਾਉਂਦੇ ਹਨ। ਸਾਲੀਗ੍ਰਾਮ ਛੋਟੇ -ਛੋਟੇ ਬਣਾਉਂਦੇ ਹਨ, ਸ਼ਿਵਲਿੰਗ ਵੱਡਾ ਬਣਾਉਂਦੇ ਹਨ। ਅਸਲ ਵਿੱਚ ਛੋਟੇ ਵੱਡੇ ਹਨ ਨਹੀਂ। ਸਿਰਫ਼ ਦਿਖਾਉਣ ਲਈ ਕਿ ਉਹ ਬਾਪ ਹੈ, ਉਹ ਬੱਚੇ ਹਨ। ਪੂਜਾ ਵੀ ਦੋਵਾਂ ਦੀ ਵੱਖ – ਵੱਖ ਕਰਦੇ ਹਨ। ਸਮਝਦੇ ਵੀ ਹਨ ਉਹ ਸ਼ਿਵ ਹਨ, ਉਹ ਸਾਲੀਗ੍ਰਾਮ ਹਨ। ਇਵੇਂ ਤੇ ਨਹੀਂ ਕਹਿੰਦੇ ਸਾਰੇ ਸ਼ਿਵ ਹੀ ਸ਼ਿਵ ਹਨ। ਨਹੀਂ, ਸ਼ਿਵਲਿੰਗ ਵੱਡਾ ਬਣਾਉਂਦੇ ਹਨ ਅਤੇ ਸਾਲੀਗ੍ਰਾਮ ਛੋਟੇ -ਛੋਟੇ ਬਣਾਉਂਦੇ ਹਨ। ਇਹ ਸਭ ਬੱਚੇ ਹਨ ਉਹਨਾਂ ਦੇ ਨਾਲ। ਬਾਬਾ ਨੇ ਸਮਝਾਇਆ ਹੈ ਇਹਨਾਂ ਸਾਲੀਗ੍ਰਾਮਾਂ ਦੀ ਪੂਜਾ ਕਿਉਂ ਕਰਦੇ ਹਨ? ਕਿਉਂਕਿ ਤੁਸੀਂ ਸਭ ਆਤਮਾਵਾਂ ਹੋ ਨਾ। ਤੁਸੀਂ ਇਸ ਸ਼ਰੀਰ ਦੇ ਨਾਲ ਭਾਰਤ ਨੂੰ ਸ੍ਰੇਸ਼ਠਾਚਾਰੀ ਬਣਾ ਰਹੇ ਹੋ। ਸ਼ਿਵਬਾਬਾ ਦੀ ਸ਼੍ਰੀਮਤ ਸਾਲੀਗ੍ਰਾਮ ਲੈ ਰਹੇ ਹਨ। ਇਹ ਵੀ ਗਿਆਨ ਯੱਗ ਰਚਿਆ ਹੋਇਆ ਹੈ – ਰੂਦ੍ਰ ਸ਼ਿਵਬਾਬਾ ਦਾ। ਸ਼ਿਵਬਾਬਾ ਬੋਲਦੇ ਹਨ, ਸਾਲੀਗ੍ਰਾਮ ਵੀ ਬੋਲਦੇ ਹਨ। ਇਹ ਅਮਰਕਥਾ, ਸੱਤ ਨਾਰਾਇਣ ਦੀ ਕਥਾ ਹੈ। ਮਨੁੱਖ ਨੂੰ ਨਰ ਤੋਂ ਨਾਰਾਇਣ ਬਣਾਉਂਦੇ ਹਨ। ਸਭ ਤੋਂ ਉੱਚ ਪੂਜਾ ਉਹਨਾਂ ਦੀ ਹੋਈ ਨਾ। ਆਤਮਾ ਕੋਈ ਬਹੁਤ ਵੱਡੀ ਨਹੀਂ ਹੈ। ਬਿਲਕੁਲ ਬਿੰਦੀ ਮਿਸਲ ਹੈ। ਉਸ ਵਿੱਚ ਕਿੰਨੀ ਨਾਲੇਜ਼ ਹੈ, ਕਿੰਨਾ ਪਾਰ੍ਟ ਭਰਿਆ ਹੋਇਆ ਹੈ। ਇੰਨੀ ਛੋਟੀ ਜਿਹੀ ਆਤਮਾ ਕਹਿੰਦੀ ਹੈ ਮੈਂ ਸ਼ਰੀਰ ਵਿੱਚ ਪ੍ਰਵੇਸ਼ ਕਰ ਪਾਰ੍ਟ ਵਜਾਉਂਦਾ ਹਾਂ। ਸ਼ਰੀਰ ਕਿੰਨਾ ਵੱਡਾ ਹੈ। ਸ਼ਰੀਰ ਵਿੱਚ ਆਤਮਾ ਪ੍ਰਵੇਸ਼ ਹੋਣ ਨਾਲ ਛੋਟੇਪਨ ਤੋਂ ਹੀ ਪਾਰ੍ਟ ਵਜਾਉਣ ਲੱਗ ਜਾਂਦੀ ਹਨ। ਅਨਾਦਿ ਅਵਿਨਾਸ਼ੀ ਪਾਰ੍ਟ ਮਿਲਿਆ ਹੋਇਆ ਹੈ। ਸ਼ਰੀਰ ਤੇ ਜੜ੍ਹ ਹੈ। ਉਸ ਵਿੱਚ ਜਦੋਂ ਚੇਤੰਨ ਆਤਮਾ ਪ੍ਰਵੇਸ਼ ਕਰਦੀ ਹੈ, ਉਸਦੇ ਬਾਦ ਗਰਭ ਵਿੱਚ ਸਜਾਵਾਂ ਖਾਣ ਲੱਗਦੇ ਹਨ। ਸਜਾਵਾਂ ਵੀ ਕਿਵੇਂ ਖਾਂਦੀ ਹੈ। ਭਿੰਨ -ਭਿੰਨ ਸ਼ਰੀਰ ਧਾਰਨ ਕਰ, ਜਿਸ -ਜਿਸ ਨੂੰ ਜਿਸ ਰੂਪ ਨਾਲ ਦੁੱਖ ਦਿੱਤਾ ਹੈ ਤਾਂ ਉਹ ਸਾਕਸ਼ਾਤਕਾਰ ਕਰਦੇ ਜਾਂਦੇ ਹਨ। ਦੰਡ ਮਿਲਦਾ ਜਾਂਦਾ ਹੈ। ਤ੍ਰਾਹਿ – ਤ੍ਰਾਹਿ ਕਰਦੇ ਹਨ, ਇਸਲਈ ਗਰਭ ਜੇਲ ਕਹਿੰਦੇ ਹਨ। ਡਰਾਮਾ ਕਿਵੇਂ ਵਧੀਆ ਬਣਿਆ ਹੋਇਆ ਹੈ। ਕਿੰਨਾ ਪਾਰ੍ਟ ਵਜਾਉਂਦੇ ਹਨ। ਆਤਮਾ ਅੰਜਾਮ (ਵਾਇਦਾ) ਕਰਦੀ ਹੈ। ਮੈਂ ਕਦੇ ਪਾਪ ਨਹੀਂ ਕਰਾਂਗੀ। ਇਤਨੀ ਛੋਟੀ ਆਤਮਾ ਨੂੰ ਕਿੰਨਾ ਅਵਿਨਾਸ਼ੀ ਪਾਰ੍ਟ ਮਿਲਿਆ ਹੋਇਆ ਹੈ। 84 ਜਨਮਾਂ ਦਾ ਪਾਰ੍ਟ ਵਜਾਕੇ ਫਿਰ ਰਿਪੀਟ ਕਰਦੇ ਹਨ। ਵੰਡਰ ਹੈ ਨਾ। ਇਹ ਬਾਪ ਬੈਠ ਸਮਝਾਉਂਦੇ ਹਨ। ਬੱਚੇ ਵੀ ਸਮਝਦੇ ਹਨ – ਇਹ ਤੇ ਸਹੀ ਗੱਲ ਹੈ। ਇੰਨੀ ਛੋਟੀ ਜਿਹੀ ਬਿੰਦੀ ਵਿੱਚ ਕਿੰਨਾ ਪਾਰ੍ਟ ਹੈ। ਆਤਮਾ ਦਾ ਬਹੁਤਿਆਂ ਨੂੰ ਸਾਕਸ਼ਾਤਕਾਰ ਹੁੰਦਾ ਹੈ। ਗਾਉਂਦੇ ਵੀ ਹਨ ਆਤਮਾ ਸਟਾਰ ਹੈ ਜੋ ਇਸ ਭ੍ਰਿਕੁਟੀ ਦੇ ਵਿੱਚ ਰਹਿੰਦੀ ਹੈ। ਕਿੰਨਾ ਪਾਰ੍ਟ ਵਜਾਉਂਦੀ ਹੈ, ਇਸਨੂੰ ਕਿਹਾ ਜਾਂਦਾ ਹੈ ਕੁਦਰਤ। ਤੁਸੀਂ ਤੇ ਜਾਣਦੇ ਹੋ ਅਸੀਂ ਆਤਮਾ ਇੱਕ ਸ਼ਰੀਰ ਛੱਡ ਦੂਸਰਾ ਲੈਂਦੀ ਹਾਂ। ਸਾਨੂੰ ਬਾਬਾ ਆਕੇ ਸਮਝਾਉਂਦੇ ਹਨ। ਕਿੰਨੀ ਉੱਚੀ ਨਾਲੇਜ਼ ਹੈ। ਦੁਨੀਆਂ ਵਿੱਚ ਕੋਈ ਨੂੰ ਇਹ ਨਾਲੇਜ਼ ਨਹੀਂ ਹੈ। ਇਹ ਵੀ ਤੇ ਮਨੁੱਖ ਸੀ ਨਾ, ਇਹਨਾਂ ਵਿੱਚ ਬਾਪ ਨੇ ਆਕੇ ਪ੍ਰਵੇਸ਼ ਕੀਤਾ ਹੈ। ਇਵੇਂ ਨਹੀਂ ਕਿ ਕੋਈ ਗੁਰੂ ਗੋਸਾਈਂ ਦਾ ਚੇਲਾ ਹੋਵੇਗਾ। ਉਸ ਕੋਲੋਂ ਰਿਧੀ ਸਿੱਧੀ ਸਿੱਖੇ ਹਨ। ਕੋਈ – ਕੋਈ ਸਮਝਦੇ ਹਨ ਗੁਰੂ ਦਾ ਵਰਦਾਨ ਮਤਲਬ ਗੁਰੂ ਦੀ ਸ਼ਕਤੀ ਮਿਲੀ ਹੋਈ ਹੈ। ਇਹ ਤੇ ਗੱਲਾਂ ਹੀ ਨਿਆਰੀਆਂ ਹਨ। ਸਮੁੱਖ ਸੁਣਨ ਤੇ ਤੁਹਾਨੂੰ ਬਹੁਤ ਮਜ਼ਾ ਆਉਂਦਾ ਹੈ। ਜਾਣਦੇ ਹੋ ਸਾਨੂੰ ਬਾਬਾ ਸਮੁੱਖ ਸਮਝਾ ਰਹੇ ਹਨ। ਬਾਬਾ ਵੀ ਇਨਾਂ ਛੋਟਾ ਹੈ, ਜਿਨਾਂ ਅਸੀਂ ਆਤਮਾਵਾਂ ਛੋਟੀਆਂ ਹਾਂ। ਉਸਨੂੰ ਕਿਹਾ ਜਾਂਦਾ ਹੈ – ਪਰਮਪਿਤਾ ਪਰਮਾਤਮਾ, ਪਰਮ ਮਾਨਾ ਸੁਪ੍ਰੀਮ। ਪਰੇ ਤੇ ਪਰੇ ਪਰਮਧਾਮ ਵਿੱਚ ਰਹਿਣ ਵਾਲੇ। ਪਰੇ ਤੇ ਪਰੇ ਤੁਸੀਂ ਬੱਚੇ ਵੀ ਰਹਿੰਦੇ ਹੋ। ਬਾਪ ਕਿੰਨੀਆਂ ਮਹੀਨ ਗੱਲਾਂ ਸੁਣਾਉਂਦੇ ਹਨ। ਸ਼ੁਰੂਆਤ ਵਿੱਚ ਥੋੜੇ ਹੀ ਸਮਝਾਉਂਦੇ ਸਨ। ਦਿਨਪ੍ਰਤਿਦਿਨ ਤੁਸੀਂ ਬੱਚਿਆਂ ਨੂੰ ਕਿੰਨੀ ਗੰਭੀਰ ਨਾਲੇਜ਼ ਮਿਲਦੀ ਰਹਿੰਦੀ ਹੈ। ਕੌਣ ਦਿੰਦੇ ਹਨ? ਉੱਚ ਤੇ ਉੱਚ ਭਗਵਾਨ। ਉਹ ਆਕੇ ਕਹਿੰਦੇ ਹਨ ਬੱਚੇ… ਆਤਮਾ ਕਿਵੇਂ ਆਰਗੰਜ਼ ਦਵਾਰਾ ਗੱਲ ਕਰਦੀ ਹੈ। ਕਹਿੰਦੇ ਵੀ ਹਨ ਭ੍ਰਿਕੁਟੀ ਦੇ ਵਿੱਚ ਚਮਕਦੀ ਹੈ। ਪਰ ਸਿਰਫ਼ ਕਹਿਣ ਮਾਤਰ ਕਹਿੰਦੇ ਹਨ, ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਹੈ। ਕਿਸੇ ਨੂੰ ਇਹ ਨਾਲੇਜ਼ ਹੈ ਨਹੀਂ ਜੋ ਸਮਝਾਵੇ। ਤੁਹਾਡੇ ਵਿੱਚ ਵੀ ਇਹ ਗੱਲਾਂ ਬਹੁਤ ਘੱਟ ਸਮਝਦੇ ਹਨ। ਜੋ ਸਮਝਦੇ ਹਨ ਉਹ ਚੰਗੀ ਤਰ੍ਹਾਂ ਫਿਰ ਧਾਰਨ ਕਰਦੇ ਹਨ ਅਤੇ ਫਿਰ ਧਾਰਨ ਕਰਾਉਂਦੇ ਹਨ ਮਤਲਬ ਵਰਨਣ ਕਰਦੇ ਹਨ। ਪਰਮਪਿਤਾ ਪਰਮਾਤਮਾ ਕਹਿੰਦੇ ਹੋ ਤੇ ਪਿਤਾ ਤੋਂ ਜਰੂਰ ਵਰਸਾ ਮਿਲਣਾ ਚਾਹੀਦਾ ਹੈ ਨਾ। ਸਵਰਗ ਦੇ ਮਾਲਿਕ ਹੋਣੇ ਚਾਹੀਦੇ ਹੋ। ਉਹਨਾਂ ਨੂੰ ਜਰੂਰ ਬਾਪ ਕੋਲੋਂ ਸਵਰਗ ਦਾ ਵਰਸਾ ਮਿਲਿਆ ਹੋਵੇਗਾ। ਕਿਥੇ ਵਰਸਾ ਦਿੱਤਾ? ਕੀ ਸਤਿਯੁਗ ਵਿੱਚ ਦਿੱਤਾ? ਜਰੂਰ ਪਾਸਟ ਦੇ ਕਰਮ ਹਨ। ਹੁਣ ਤੁਸੀਂ ਕਰਮਾਂ ਦੀ ਥਿਊਰੀ ਨੂੰ ਸਮਝਦੇ ਹੋ। ਤੁਹਾਨੂੰ ਬਾਬਾ ਅਜਿਹੇ ਕਰਮ ਸਿਖਾਉਂਦੇ ਹਨ ਜਿਸ ਨਾਲ ਤੁਸੀਂ ਅਜਿਹੇ ਬਣ ਸਕਦੇ ਹੋ। ਜਦੋਂ ਤੁਸੀਂ ਬ੍ਰਹਮਾ ਮੂੰਹ ਵੰਸ਼ਾਵਲੀ ਬਣੇ ਹੋ ਤਾਂ ਸ਼ਿਵਬਾਬਾ ਬ੍ਰਹਮਾ ਮੂੰਹ ਨਾਲ ਤੁਹਾਨੂੰ ਇਹ ਨਾਲੇਜ਼ ਸੁਣਾਉਂਦੇ ਹਨ। ਕਿੰਨਾ ਰਾਤ – ਦਿਨ ਦਾ ਫ਼ਰਕ ਹੈ। ਕਿੰਨਾ ਘੋਰ ਹਨ੍ਹੇਰਾ ਹੋ ਗਿਆ ਹੈ। ਕੋਈ ਵੀ ਬਾਪ ਨੂੰ ਜਾਣਦੇ ਨਹੀਂ, ਜਿਸਨਾਲ ਰੋਸ਼ਨੀ ਮਿਲੇ। ਕਹਿੰਦੇ ਹਨ ਅਸੀਂ ਐਕਟਰਸ ਪਾਰ੍ਟ ਵਜਾਉਣ ਆਏ ਹਾਂ, ਇਸ ਕਰਮਸ਼ੇਤਰ ਵਿੱਚ। ਪਰ ਅਸੀਂ ਕੌਣ ਹਾਂ, ਸਾਡਾ ਬਾਬਾ ਕੌਣ ਹੈ – ਕੁਝ ਵੀ ਪਤਾ ਨਹੀਂ ਹੈ। ਸ਼੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਕੁਝ ਵੀ ਨਹੀਂ ਜਾਣਦੇ। ਗਾਇਆ ਵੀ ਹੋਇਆ ਹੈ ਅਹਿਲਾਆਵਾਂ, ਕੁਬਜਾਵਾਂ, ਗਨਿਕਾਵਾਂ ਜੋ ਹਨ ਉਹਨਾਂ ਨੂੰ ਆਕੇ ਪੜ੍ਹਾਉਦੇ ਹਨ। ਪ੍ਰਦਰਸ਼ਨੀ ਵਿੱਚ ਬਹੁਤ ਵੱਡੇ -ਵੱਡੇ ਆਦਮੀ ਵੀ ਆਉਂਦੇ ਹਨ। ਪਰ ਉਹਨਾਂ ਦੀ ਤਕਦੀਰ ਵਿੱਚ ਹੈ ਨਹੀਂ। ਬਾਪ ਹੈ ਹੀ ਗਰੀਬ ਨਿਵਾਜ਼। 100 ਵਿੱਚੋਂ ਤਾਂ ਮੁਸ਼ਕਿਲ ਕੋਈ ਇੱਕ ਸਾਹੂਕਾਰ ਨਿਕਲੇਗਾ। ਸੋ ਵੀ ਉੱਚ ਪਦਵੀ ਪਾਉਣ ਦਾ ਪੁਰਸ਼ਾਰਥ ਕੋਈ ਵਿਰਲਾ ਹੀ ਕਰਦੇ ਹਨ। ਤੁਸੀਂ ਹੋ ਗਰੀਬ। ਮਾਤਾਵਾਂ ਦੇ ਕੋਲ ਬਹੁਤ ਪੈਸੇ ਆਦਿ ਥੋੜੀ ਹੀ ਰਹਿੰਦੇ ਹਨ। ਕੰਨਿਆਂਵਾ ਦੇ ਕੋਲ ਕਿਥੋਂ ਆਏ। ਉਹ ਤੇ ਫਿਰ ਵੀ ਹਾਫ ਪਾਟਨਰ ਹਨ। ਕੰਨਿਆਵਾਂ ਨੂੰ ਤੇ ਕੁੱਝ ਵੀ ਮਿਲਦਾ ਨਹੀਂ ਹੈ। ਉਹ ਉੱਥੇ ਚਲੀਆਂ ਜਾਂਦੀਆਂ ਹਨ ਹਾਫ਼ ਪਾਟਨਰ ਬਣਦੀਆਂ ਹਨ, ਵਰਸਾ ਨਹੀਂ ਲੈ ਸਕਦੀਆਂ ਹਨ। ਬੱਚੇ ਤੇ ਫੁਲ ਮਾਲਿਕ ਹੁੰਦੇ ਹਨ। ਤਾਂ ਅਜਿਹੀਆਂ ਕੰਨਿਆਵਾਂ ਨੂੰ ਹੀ ਪਹਿਲੇ -ਪਹਿਲੇ ਬਾਪ ਆਪਣਾ ਬਣਾਉਂਦੇ ਹਨ। ਇੱਕ ਤੇ ਪੜ੍ਹਾਈ ਕੀਤੀ ਬ੍ਰਹਮਾਚਾਰੀ ਲਾਇਫ ਹੈ, ਗਰੀਬ ਹੈ, ਪਵਿੱਤਰ ਹਨ, ਇਹਨਾਂ ਦੀ ਹੀ ਪੂਜਾ ਹੁੰਦੀ ਹੈ। ਹਨ ਸਾਰੀਆਂ ਇਸ ਸਮੇਂ ਦੀਆਂ ਗੱਲਾਂ। ਇਸ ਸਮੇਂ ਤੁਹਾਡੀ ਐਕਟ ਚੱਲਦੀ ਹੈ ਜੋ ਫਿਰ ਪੂਜਾ ਹੁੰਦੀ ਹੈ। ਸ਼ਿਵ ਜਯੰਤੀ ਬਿਗਰ ਕ੍ਰਿਸ਼ਨ ਜਯੰਤੀ ਹੋ ਨਾ ਸਕੇ। ਤੁਸੀਂ ਜਾਣਦੇ ਹੋ ਸ਼ਿਵ ਜਯੰਤੀ ਫਿਰ ਕ੍ਰਿਸ਼ਨ ਦੀ, ਰਾਮ ਦੀ ਜਯੰਤੀ। ਸ਼ਿਵ ਜਯੰਤੀ ਨਾਲ ਜਗਤ ਅੰਬਾ, ਜਗਤ ਪਿਤਾ ਦਾ ਵੀ ਜਨਮ ਹੁੰਦਾ ਹੈ। ਤਾਂ ਜਰੂਰ ਜਗਤ ਦਾ ਹੀ ਵਰਸਾ ਮਿਲੇਗਾ। ਸਾਰੇ ਜਗਤ ਦੇ ਮਾਲਿਕ ਤੁਸੀਂ ਬਣਦੇ ਹੋ। ਜਗਤ ਮਾਤਾ ਹੈ ਜਗਤ ਦੀ ਮਾਲਿਕ। ਜਗਤ ਅੰਬਾ ਦਾ ਬਹੁਤ ਮੇਲਾ ਲਗਦਾ ਹੈ। ਬ੍ਰਹਮਾ ਨੂੰ ਇਤਨਾ ਨਹੀਂ ਪੁੱਜਦੇ। ਤਾਂ ਬਾਪ ਮਾਤਾਵਾਂ ਨੂੰ ਅੱਗੇ ਰੱਖਦੇ ਹਨ। ਸ਼ਿਵ ਸ਼ਕਤੀਆਂ ਮਾਤਾਵਾਂ ਨੂੰ ਸਭਨੇ ਠੋਕਰਾਂ ਮਾਰੀਆਂ ਹਨ, ਖਾਸ ਪਤੀਆਂ ਨੇ। ਇਹ ਤੇ ਪਤੀਆਂ ਦਾ ਪਤੀ ਹੈ। ਕੰਨਿਆਵਾਂ ਨੂੰ ਸਮਝਾਉਂਦੇ ਹਨ, ਇਹ ਜਗਤ ਅੰਬਾ ਦੀਆਂ ਬੱਚੀਆਂ ਮਾਸਟਰ ਜਗਤ ਅੰਬਾ ਹੋਈ ਨਾ। ਇਹ ਬੱਚੀਆਂ ਵੀ ਮਾਂ ਵਾਂਗ ਕੰਮ ਕਰ ਰਹੀਆਂ ਹਨ।
ਮੰਮਾ ਮਿਸਲ ਤੁਸੀਂ ਵੀ ਤ੍ਰਿਕਾਲਦਰਸ਼ੀ ਹੋ। ਮੇਲ ਫੀਮੇਲ ਦੋਨੋ ਹਨ। ਪ੍ਰਵ੍ਰਿਤੀ ਮਾਰਗ ਹੈ ਨਾ। ਮੈਜਿਓਰਟੀ ਮਾਤਾਵਾਂ ਦੀ ਹੈ। ਨਾਮ ਵੀ ਇਹਨਾਂ ਦਾ ਬਾਲਾ ਹੈ। ਬ੍ਰਹਮਾ ਦਾ ਏਨਾਂ ਬਾਲਾ ਨਹੀਂ ਹੈ। ਸਾਰਸਿੱਧ ਬ੍ਰਾਹਮਣ ਬ੍ਰਾਹਮਣਾਂ ਨੂੰ ਪੂਜਦੇ ਹਨ। ਦੋ ਤਰ੍ਹਾਂ ਦੇ ਬ੍ਰਾਹਮਣ ਹੁੰਦੇਂ ਹਨ- ਸਾਰ ਸਿੱਧ ਅਤੇ ਪੁਸ਼ਕਰਨੀ। ਸ਼ਾਸ਼ਤਰ ਸੁਨਾਉਣ ਵਾਲੇ ਵੱਖ ਹੁੰਦੇ ਹਨ। ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਕਿਵੇਂ ਚੱਕਰ ਫਿਰਦਾ ਹੈ। ਕਿਵੇਂ ਮੈਂ ਆਉਂਦਾ ਹਾਂ। ਵਾਇਦਾ ਤੇ ਹੈ ਨਾ ਕਿ ਮੈਂ ਫਿਰ ਤੋਂ 5 ਹਜ਼ਾਰ ਵਰ੍ਹੇ ਦੇ ਬਾਦ ਗਿਆਨ ਸੁਣਾਵਾਂਗਾ। ਗੀਤ ਵਿੱਚ ਵੀ ਹੈ ਨਾ। ਜੋ ਪਾਸਟ ਹੋ ਜਾਂਦਾ ਹੈ ਉਹ ਫਿਰ ਭਗਤੀ ਮਾਰਗ ਵਿੱਚ ਗਾਇਆ ਜਾਂਦਾ ਹੈ। ਇਹ ਤੇ ਅਨਾਦਿ ਡਰਾਮਾ ਹੈ। ਕਦੀ ਸ਼ੂਟ ਨਹੀਂ ਹੁੰਦਾ, ਇਸਦਾ ਕੋਈ ਆਦਿ -ਮੱਧ – ਅੰਤ ਨਹੀਂ ਹੈ। ਚੱਲਦਾ ਹੀ ਆਉਂਦਾ ਹੈ। ਬਾਪ ਆਕੇ ਸਮਝਦੇ ਹਨ – ਇਹ ਡਰਾਮਾ ਕਿਵੇਂ ਚੱਲਦਾ ਹੈ। 84 ਜਨਮ ਤੁਹਾਨੂੰ ਹੀ ਭੋਗਣੇ ਪੈਂਦੇ ਹਨ। ਤੁਸੀਂ ਹੀ ਬ੍ਰਾਹਮਣ, ਦੇਵਤਾ, ਸ਼ਤਰੀ ਆਦਿ ਵਰਣ ਵਿੱਚ ਆਉਂਦੇ ਹੋ। ਸ਼ਿਵਬਾਬਾ ਅਤੇ ਬ੍ਰਾਹਮਣ ਦੋਨੋਂ ਹੀ ਗੁੰਮ ਕਰ ਦਿੱਤੇ ਹਨ। ਬ੍ਰਹਮਾ ਦਵਾਰਾ ਤੁਸੀਂ ਬ੍ਰਾਹਮਣ ਬਣਦੇ ਹੋ। ਬ੍ਰਾਹਮਣ ਹੀ ਯੱਗ ਸੰਭਾਲਦੇ ਹਨ। ਪਤਿਤ ਤੇ ਯੱਗ ਦੀ ਸੰਭਾਲ ਕਰ ਨਾ ਸਕਣ। ਯੱਗ ਜਦੋਂ ਰਚਦੇ ਹਨ ਤੇ ਵਿਕਾਰ ਵਿੱਚ ਨਹੀਂ ਜਾਂਦੇ। ਯਾਤਰਾ ਤੇ ਵੀ ਵਿਕਾਰ ਵਿੱਚ ਨਹੀਂ ਜਾਂਦੇ ਹਨ। ਤੁਸੀਂ ਹੋ ਰੂਹਾਨੀ ਯਾਤਰਾ ਤੇ, ਤਾਂ ਵਿਕਾਰ ਵਿੱਚ ਜਾ ਨਹੀਂ ਸਕਦੇ ਹੋ। ਨਹੀਂ ਤੇ ਵਿਘਣ ਪੈ ਜਾਏਗਾ। ਤੁਹਾਡੀ ਹੈ ਰੂਹਾਨੀ ਯਾਤਰਾ। ਬਾਬਾ ਕਹਿੰਦੇ ਹਨ ਮੈਂ ਆਉਂਦਾ ਹਾਂ ਤੁਹਾਨੂੰ ਬੱਚਿਆਂ ਨੂੰ ਲੈ ਜਾਣ। ਮੱਛਰਾਂ ਦੇ ਸਦ੍ਰਿਸ਼ ਲੈ ਜਾਵਾਂਗਾ। ਉੱਥੇ ਅਸੀਂ ਆਤਮਾਵਾਂ ਰਹਿੰਦੀਆਂ ਹਾਂ। ਉਹ ਹੈ ਪਰਮਧਾਮ, ਜਿੱਥੇ ਆਤਮਾਵਾਂ ਨਿਵਾਸ ਕਰਦੀਆਂ ਹਨ। ਫਿਰ ਅਸੀਂ ਆਉਂਦੇ ਹਾਂ ਦੇਵਤਾ, ਸ਼ਤ੍ਰੀ, ਵੈਸ਼, ਸ਼ੂਦ੍ਰ ਬਣਦੇ ਹਾਂ। ਹੁਣ ਫਿਰ ਬ੍ਰਾਹਮਣ ਬਣੇ ਹੋ। ਜੋ ਬ੍ਰਾਹਮਣ ਬਣੇਗਾ ਉਹ ਹੀ ਸਵਰਗ ਵਿੱਚ ਚੱਲੇਗਾ। ਇੱਥੇ ਵੀ ਝੂਲੇ ਵਿੱਚ ਝੁੱਲਦੇ ਹਨ ਨਾ। ਉੱਥੇ ਤੇ ਤੁਸੀਂ ਰਤਨ ਜੜਿਤ ਝੂਲਿਆਂ ਵਿੱਚ ਝੂਲੋਂਗੇ। ਸ਼੍ਰੀ ਕ੍ਰਿਸ਼ਨ ਦਾ ਝੂਲਾ ਕਿੰਨਾ ਚੰਗਾ ਸ਼ਿੰਗਾਰਦੇ ਹਨ। ਉਹਨਾਂ ਦੇ ਨਾਲ ਸਭ ਦਾ ਪਿਆਰ ਹੈ। ਗਾਉਂਦੇ ਵੀ ਹਨ ਨਾ – ਭਜੋ ਰਾਧੇ ਗੋਵਿੰਦ ਚੱਲੋ ਵਰਿੰਦਾਵਨ… ਹੁਣ ਤੁਸੀਂ ਪ੍ਰੈਕਟੀਕਲ ਵਿੱਚ ਉੱਥੇ ਚੱਲਣ ਦੇ ਲਈ ਤਿਆਰ ਹੋ ਰਹੇ ਹੋ। ਜਾਣਦੇ ਹੋ ਸਾਡੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਹੁਣ ਤੁਸੀਂ ਈਸ਼ਵਰੀਏ ਪੁਰੀ ਵਿੱਚ ਚੱਲਦੇ ਹੋ। ਜਾਣਦੇ ਹੋ ਸਭ ਨੂੰ ਬਾਬਾ ਕਿਵੇਂ ਲੈ ਜਾਂਦਾ ਹੈ। ਮੱਖਣ ਵਿੱਚੋ ਵਾਲ। ਬਾਪ ਤੁਹਾਨੂੰ ਕੋਈ ਵੀ ਤਕਲੀਫ ਨਹੀਂ ਦਿੰਦੇ ਹਨ। ਕਿਵੇ ਸਹਿਜ ਬਾਦਸ਼ਾਹੀ ਦਿੰਦੇ ਹਨ। ਬਾਪ ਕਹਿੰਦੇ ਹਨ ਜਿੱਥੇ ਚੱਲਣਾ ਹੈ ਉਸ ਆਪਣੀ ਕ੍ਰਿਸ਼ਨਪੂਰੀ ਨੂੰ ਯਾਦ ਕਰੋ। ਪਹਿਲੇ -ਪਹਿਲੇ ਜਰੁਰ ਬਾਬਾ ਤੁਹਾਨੂੰ ਘਰ ਲੈ ਜਾਏਗਾ। ਫਿਰ ਉਥੋਂ ਭੇਜ ਦੇਣਗੇ ਸਵਰਗ ਵਿੱਚ। ਹੁਣ ਤੁਸੀਂ ਕ੍ਰਿਸ਼ਨਪੂਰੀ ਵਿੱਚ ਜਾ ਰਹੇ ਹੋ ਵਾਯਾ ਸ਼ਾਂਤੀਧਾਮ। ਜਿਵੇਂ ਵਾਯਾ ਦਿੱਲੀ ਜਾਣਾ ਹੁੰਦਾ ਹੈ। ਹੁਣ ਸਮਝਦੇ ਹੋ ਵਾਪਿਸ ਜਾਂਦੇ ਹਾਂ, ਫਿਰ ਆਵਾਂਗੇ ਕ੍ਰਿਸ਼ਨਪੂਰੀ ਵਿੱਚ। ਅਸੀਂ ਸ਼੍ਰੀਮਤ ਤੇ ਚੱਲ ਰਹੇ ਹਾਂ ਤੇ ਬਾਪ ਨੂੰ ਯਾਦ ਕਰਨਾ ਹੈ, ਪਵਿੱਤਰ ਬਣਨਾ ਹੈ। ਯਾਤਰਾ ਤੇ ਸਦਾ ਪਵਿੱਤਰ ਰਹਿੰਦੇ ਹਨ। ਪੜ੍ਹਾਈ ਵੀ ਬ੍ਰਹਮਚਰਯ ਵਿੱਚ ਪੜ੍ਹਾਉਦੇ ਹਨ। ਪਵਿੱਤਰਤਾ ਜਰੂਰ ਚਾਹੀਦੀ ਹੈ। ਬਾਪ ਫਿਰ ਵੀ ਬੱਚਿਆਂ ਨੂੰ ਪੁਰਸ਼ਾਰਥ ਕਰਾਉਂਦੇ ਹਨ। ਇਸ ਸਮੇਂ ਦਾ ਪੁਰਸ਼ਾਰਥ ਤੁਹਾਡਾ ਕਲਪ – ਕਲਪ ਦਾ ਬਣ ਜਾਏਗਾ। ਪੁਰਸ਼ਾਰਥ ਤੇ ਕਰਨਾ ਚਾਹੀਦਾ ਹੈ ਨਾ। ਇਹ ਸਕੂਲ ਹੈ ਬਹੁਤ ਵੱਡਾ ਜਰੁਰ ਪੜ੍ਹਣਾ ਚਾਹੀਦਾ ਹੈ। ਭਗਵਾਨ ਖੁਦ ਪੜਾਉਂਦੇ ਹਨ। ਇੱਕ ਦਿਨ ਵੀ ਮਿਸ ਨਹੀਂ ਕਰਨਾ ਚਾਹੀਦਾ। ਮੋਸ੍ਟ ਵੈਲ੍ਯੂਬੁਲ ਪੜ੍ਹਾਈ ਹੈ। ਇਹ ਬਾਬਾ ਕਦੀ ਵੀ ਮਿਸ ਨਹੀਂ ਕਰੇਗਾ। ਇੱਥੇ ਤੁਸੀਂ ਬੱਚੇ ਸਮੁੱਖ ਖਜ਼ਾਨੇ ਨਾਲ ਝੋਲੀ ਭਰ ਸਕਦੇ ਹੋ। ਜਿਨਾਂ ਪੜ੍ਹੋਗੇ ਉਨਾਂ ਨਸ਼ਾ ਚੜ੍ਹੇਗਾ। ਬੰਧਣ ਨਹੀਂ ਹੈ ਤੇ ਫਿਰ ਠਹਿਰ ਸਕਦੇ ਹਨ। ਪਰ ਮਾਇਆ ਅਜਿਹੀ ਹੈ ਜੋ ਬੰਧੰਨ ਵਿੱਚ ਬੰਨ੍ਹ ਦਿੰਦੀ ਹੈ। ਬਹੁਤ ਹਨ ਜਿਨ੍ਹਾਂ ਨੂੰ ਛੁੱਟੀ ਵੀ ਮਿਲਦੀ ਹੀ। ਬਾਬਾ ਕਹਿੰਦੇ ਹਨ ਪੂਰਾ ਰਿਫ੍ਰੇਸ਼ ਹੋ ਜਾਓ। ਬਾਹਰ ਜਾਣ ਨਾਲ ਫਿਰ ਉਹ ਨਸ਼ਾ ਨਹੀਂ ਰਹਿੰਦਾ ਹੈ। ਬਹੁਤਿਆਂ ਨੂੰ ਸਿਰ੍ਫ ਮੁਰਲੀ ਪੜ੍ਹਨ ਨਾਲ ਵੀ ਨਸ਼ਾ ਚੜ੍ਹ ਜਾਂਦਾ ਹੈ। ਬਹੁਤ ਆਫ਼ਤਾਂ ਆਉਣੀਆਂ ਹਨ। ਮਦਦ ਉਨ੍ਹਾਂ ਨੂੰ ਮਿਲੇਗੀ ਜੋ ਮਦਦਗਾਰ ਬਣਨਗੇ, ਚੰਗੀ ਤਰ੍ਹਾਂ ਸਰਵਿਸ ਕਰਨਗੇ। ਤੇ ਉਹਨਾਂ ਨੂੰ ਅੰਤ ਵਿੱਚ ਮਦਦ ਵੀ ਮਿਲਦਾ ਹੈ ਨਾ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਪੜ੍ਹਾਈ ਮੋਸ੍ਟ ਵੈਲ੍ਯੂਏਬਲ ਹੈ। ਖ਼ੁਦ ਭਗਵਾਨ ਪੜ੍ਹਾਉਂਦੇ ਹਨ ਇਸਲਈ ਇੱਕ ਦਿਨ ਵੀ ਮਿਸ ਨਹੀਂ ਕਰਨੀ ਹੈ। ਗਿਆਨ ਖਜ਼ਾਨੇ ਨਾਲ ਝੋਲੀ ਭਰਨੀ ਹੈ।
2. ਇਹ ਪੜ੍ਹਾਈ ਦਾ ਸਮੇਂ ਹੈ, ਯਾਤਰਾ ਤੇ ਚੱਲ ਰਹੇ ਹਾਂ। ਰੂਦ੍ਰ ਯੱਗ ਦੀ ਸੰਭਾਲ ਕਰਨੀ ਹੈ, ਇਸਲਈ ਪਵਿੱਤਰ ਜਰੂਰ ਰਹਿਣਾ ਹੈ। ਕਿਸੀ ਵੀ ਵਿਕਾਰ ਦੇ ਵਸ਼ ਹੋ ਵਿਘਣ ਨਹੀਂ ਪਾਉਣਾ ਹੈ।
ਵਰਦਾਨ:-
ਸਭ ਤੋਂ ਵੱਡੀ ਖੁਸ਼ਨਸ਼ੀਬੀ ਇਹ ਹੈ – ਜੋ ਭਾਗਵਿਧਾਤਾ ਬਾਪ ਨੇ ਆਪਣਾ ਬਣਾ ਲਿਤਾ! ਦੁਨੀਆਂ ਵਾਲੇ ਤੜਫ਼ਦੇ ਹਨ ਕਿ ਭਗਵਾਨ ਦੀ ਇੱਕ ਸੈਕਿੰਡ ਦੀ ਨਜ਼ਰ ਪੈ ਜਾਵੇ ਅਤੇ ਤੁਸੀਂ ਸਦਾ ਨੈਣਾ ਵਿੱਚ ਸਮਾਏ ਹੋਏ ਹੋ। ਇਸਨੂੰ ਕਿਹਾ ਜਾਦਾ ਹੈ ਖੁਸ਼ਨਸੀਬ। ਭਾਗ ਤੁਹਾਡਾ ਵਰਸਾ ਹੈ। ਸਾਰੇ ਕਲਪ ਵਿੱਚ ਅਜਿਹਾ ਭਾਗ ਹੁਣ ਹੀ ਮਿਲਦਾ ਹੈ। ਤਾਂ ਭਾਗ ਨੂੰ ਵਧਾਉਂਦੇ ਚੱਲੋ। ਵਧਾਉਣ ਦਾ ਸਾਧਣ ਹੈ ਵੰਡਣਾ। ਜਿਨਾਂ ਦੂਜਿਆਂ ਨੂੰ ਵੰਡਣਗੇ ਮਤਲਬ ਭਾਗਵਾਨ ਬਨਾਉਣਗੇ ਉਨਾਂ ਹੀ ਭਾਗ ਵਧੇਗਾ।
ਸਲੋਗਨ:-
➤ Email me Murli: Receive Daily Murli on your email. Subscribe!