13 July 2021 PUNJABI Murli Today | Brahma Kumaris
Read and Listen today’s Gyan Murli in Punjabi
12 July 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਸ਼ਿਵਬਾਬਾ ਨੂੰ ਇਹ ਵੀ ਲਾਲਸਾ ਨਹੀਂ ਕਿ ਬੱਚੇ ਵੱਡੇ ਹੋਣਗੇ ਤਾਂ ਸਾਡੀ ਸੇਵਾ ਕਰਨਗੇ, ਉਹ ਕਦੀ ਬੁੱਢਾ ਹੁੰਦਾ ਨਹੀਂ, ਬਾਪ ਹੀ ਨਿਸ਼ਕਾਮ ਸੇਵਾਧਾਰੀ ਹੈ"
ਪ੍ਰਸ਼ਨ: -
ਭੋਲੇਨਾਥ ਸ਼ਿਵਬਾਬਾ ਸਾਡਾ ਸਭ ਬੱਚਿਆਂ ਦਾ ਬਹੁਤ ਵੱਡਾ ਗ੍ਰਾਹਕ ਹੈ – ਕਿਵੇਂ?
ਉੱਤਰ:-
ਬਾਬਾ ਕਹਿੰਦੇ ਹਨ ਇੰਨਾ ਭੋਲਾ ਗ੍ਰਾਹਕ ਹਾਂ, ਜੋ ਤੁਹਾਡੀਆਂ ਸਭ ਪੁਰਾਣੀਆਂ ਚੀਜ਼ਾਂ ਖਰੀਦ ਕੇ ਲੈਂਦਾ ਹਾਂ ਅਤੇ ਉਸ ਦੇ ਰਿਟਰਨ ਵਿੱਚ ਸਭ ਨਵੀਂਆਂ – ਨਵੀਂਆਂ ਚੀਜ਼ਾਂ ਦਿੰਦਾ ਹਾਂ ਤੁਸੀਂ ਕਹਿੰਦੇ ਹੋ ਬਾਬਾ ਇਹ ਤਨ – ਮਨ – ਧਨ ਸਭ ਤੁਹਾਡਾ ਹੈ ਤਾਂ ਉਸ ਦੀ ਏਵਜ਼ ਵਿੱਚ ਤੁਹਾਨੂੰ ਬਿਯੂਟੀਫੁਲ ਤਨ ਮਿਲ ਜਾਂਦਾ ਹੈ, ਅਪਾਰ ਧਨ ਮਿਲ ਜਾਂਦਾ ਹੈ।
ਗੀਤ:-
ਭੋਲੇਨਾਥ ਸੇ ਨਿਰਾਲਾ…
ਓਮ ਸ਼ਾਂਤੀ। ਇਹ ਭਗਤੀ ਮਾਰਗ ਵਿੱਚ ਗੀਤ ਗਾਉਂਦੇ ਹਨ। ਜੋ ਵੀ ਗੀਤ ਹੈ ਸਭ ਭਗਤੀ ਮਾਰਗ ਦੇ ਹਨ, ਉਨ੍ਹਾਂ ਦਾ ਵੀ ਅਰਥ ਬਾਪ ਸਮਝਾਉਂਦੇ ਹਨ। ਬੱਚੇ ਵੀ ਸਮਝ ਜਾਂਦੇ ਹਨ ਕਿ ਭੋਲੇਨਾਥ ਕਿਸ ਨੂੰ ਕਿਹਾ ਜਾਂਦਾ ਹੈ। ਦੇਵਤਾਵਾਂ ਨੂੰ ਭੋਲੇਨਾਥ ਨਹੀਂ ਕਹਾਂਗੇ। ਗਾਇਆ ਹੋਇਆ ਹੈ ਸੁਦਾਮਾ ਨੇ ਦੋ ਮੁੱਠੀ ਅੰਨ ਦੀ ਦਿੱਤੀ ਤਾਂ ਮਹਿਲ ਮਿਲ ਗਏ। ਤਾਂ ਵੀ ਕਿੰਨੇ ਸਮੇਂ ਦੇ ਲਈ? 21 ਜਨਮ ਦੇ ਲਈ। ਹੁਣ ਬੱਚੇ ਸਮਝਦੇ ਹਨ ਕਿ ਬਾਪ ਆਕੇ ਭਾਰਤਵਾਸੀਆਂ ਨੂੰ ਬਰੋਬਰ ਹੀਰੇ – ਜਵਾਹਰਾਤਾਂ ਦੇ ਮਹਿਲ ਦਿੰਦੇ ਹਨ। ਕਿਸ ਦੀ ਏਵਜ਼ ਵਿੱਚ ਦਿੰਦੇ ਹਨ? ਬੱਚੇ ਕਹਿੰਦੇ ਹਨ ਬਾਬਾ ਇਹ ਤਨ – ਮਨ ਧਨ – ਸਭ ਤੁਹਾਡਾ ਹੈ। ਤੁਹਾਡਾ ਹੀ ਦਿੱਤਾ ਹੋਇਆ ਹੈ। ਕਿਸੇ ਨੂੰ ਬੱਚਾ ਪੈਦਾ ਹੋਇਆ ਤਾਂ ਕਹਿੰਦੇ ਹਨ ਭਗਵਾਨ ਨੇ ਦਿੱਤਾ। ਧਨ ਦੇ ਲਈ ਵੀ ਕਹਿੰਦੇ ਹਨ ਭਗਵਾਨ ਨੇ ਦਿੱਤਾ। ਕਹਿਣ ਵਾਲੇ ਕੌਣ ਹਨ? ਆਤਮਾ। ਭਗਵਾਨ ਮਤਲਬ ਬਾਪ ਨੇ ਦਿੱਤਾ। ਬਾਪ ਕਹਿੰਦੇ ਹਨ – ਸਭ ਕੁਝ ਤੁਹਾਨੂੰ ਹੁਣ ਦੇਣਾ ਹੋਵੇਗਾ। ਉਸਦੀ ਏਵਜ ਵਿਚ। ਬਹੁਤ ਬਿਊਟੀਫੁਲ ਤਨ ਟਰਾਂਸਫਰ ਕਰ ਦੇਵੇਗਾ, ਅਪਾਰ ਧਨ ਦੇਵਾਂਗੇ। ਪਰ ਕਿਸਨੂੰ ਦੇਣਗੇ। ਜਰੂਰ ਬੱਚਿਆਂ ਨੂੰ ਹੀ ਦੇਣਗੇ। ਲੌਕਿਕ ਬਾਪ ਤੋਂ ਅਲਪਕਾਲ ਦੇ ਲਈ ਧਨ ਮਿਲਦਾ ਹੈ। ਬੇਹੱਦ ਦਾ ਬਾਪ ਸਾਨੂੰ ਬੇਹੱਦ ਦਾ ਵਰਸਾ ਦੇਣਗੇ। ਬਾਪ ਸਮਝਾਉਂਦੇ ਹਨ ਗਿਆਨ ਅਤੇ ਭਗਤੀ ਵਿੱਚ ਰਾਤ – ਦਿਨ ਦਾ ਫਰਕ ਹੈ। ਭਗਤੀ ਵਿੱਚ ਅਲਪਕਾਲ ਦੇ ਲਈ ਮਿਲਦਾ ਹੈ। ਧਨ ਹੈ ਤਾਂ ਸੁਖ ਹੈ। ਧਨ ਦੇ ਬਗੈਰ ਮਨੁੱਖ ਕਿੰਨੇ ਦੁੱਖੀ ਹੁੰਦੇ ਹਨ। ਬੱਚੇ ਜਾਣਦੇ ਹਨ ਬਾਬਾ ਸਾਨੂੰ ਅਥਾਹ ਧਨ ਦਿੰਦੇ ਹਨ ਇਸਲਈ ਖੁਸ਼ੀ ਹੁੰਦੀ ਹੈ। ਸੁੱਖਧਾਮ ਵਿੱਚ ਤਾਂ ਸੁੱਖ ਦੀ ਕੋਈ ਕਮੀ ਨਹੀਂ। ਹਰ ਇੱਕ ਨੂੰ ਆਪਣੀ – ਆਪਣੀ ਰਾਜਧਾਨੀ ਹੈ। ਉਸ ਨੂੰ ਕਿਹਾ ਜਾਂਦਾ ਹੈ ਪਵਿੱਤਰ ਗ੍ਰਹਿਸਥ ਆਸ਼ਰਮ। ਤਾਂ ਬਾਪ ਕਿੰਨਾ ਭੋਲਾ ਹੈ, ਕੀ ਲੈਂਦੇ ਹਨ ਅਤੇ ਕੀ ਦਿੰਦੇ ਹਨ! ਕਿੰਨਾ ਚੰਗਾ ਗ੍ਰਾਹਕ ਹੈ ਬਾਪ! ਉਂਝ ਵੀ ਬੱਚਿਆਂ ਦਾ ਤਾਂ ਬਾਪ ਗ੍ਰਾਹਕ ਹੀ ਹੈ ਬੱਚਾ ਪੈਦਾ ਹੋਇਆ ਅਤੇ ਸਾਰੀ ਮਿਲਕੀਯਤ ਉਨ੍ਹਾਂ ਦੀ ਹੈ ਉਹ ਹੁੰਦੇ ਹਨ ਹੱਦ ਦੇ ਗ੍ਰਾਹਕ, ਇਹ ਹੈ ਬੇਹੱਦ ਦਾ ਭੋਲਾਨਾਥ ਬੇਹੱਦ ਦੇ ਬੱਚਿਆਂ ਦਾ ਗ੍ਰਾਹਕ। ਬਾਪ ਕਹਿੰਦੇ ਹਨ – ਮੈਂ ਪਰਮਧਾਮ ਤੋਂ ਆਇਆ ਹਾਂ। ਪੁਰਾਣਾ ਸਭ ਕੁਝ ਤੁਹਾਡੇ ਤੋਂ ਲੈਕੇ ਨਵੀਂ ਦੁਨੀਆਂ ਵਿੱਚ ਤੁਹਾਨੂੰ ਸਭ ਕੁਝ ਦਿੰਦਾ ਹਾਂ। ਇਸਲਈ ਦਾਤਾ ਕਿਹਾ ਜਾਂਦਾ ਹੈ। ਦਾਤਾ ਵੀ ਇਨ੍ਹਾਂ ਵਰਗਾ ਹੋਰ ਕੋਈ ਨਹੀਂ। ਨਿਸ਼ਕਾਮ ਸੇਵਾ ਕਰਦੇ ਹਨ। ਬਾਪ ਕਹਿੰਦੇ ਹਨ – ਮੈਂ ਨਿਸ਼ਕਾਮੀ ਹਾਂ। ਮੇਰੇ ਨੂੰ ਕੋਈ ਵੀ ਲਾਲਸਾ ਨਹੀਂ। ਇਵੇਂ ਤਾਂ ਨਹੀਂ ਕਹਿੰਦਾ ਹਾਂ ਕਿ ਬੱਚਿਆਂ ਦਾ ਕੰਮ ਹੈ – ਬੁੱਢੇ ਬਾਪ ਦੀ ਸੰਭਾਲ ਕਰਨਾ ਕਿਓਂਕਿ ਅਸੀਂ ਤੁਹਾਡੀ ਸੰਭਾਲ ਕੀਤੀ ਹੈ। ਨਹੀਂ, ਇਹ ਕ਼ਾਇਦਾ ਹੁੰਦਾ ਹੈ – ਬਾਪ ਬੁੱਢਾ ਹੋਵੇ ਤਾਂ ਬੱਚੇ ਉਨ੍ਹਾਂ ਦੀ ਸੰਭਾਲ ਕਰਨ। ਇਹ ਬਾਪ ਤਾ ਕਦੀ ਬੁੱਢਾ ਹੁੰਦਾ ਨਹੀਂ, ਹਮੇਸ਼ਾ ਜਵਾਨ ਹੈ। ਆਤਮਾ ਕਦੀ ਬੁੱਢੀ ਨਹੀਂ ਹੁੰਦੀ । ਇਹ ਤਾਂ ਜਾਣਦੇ ਹੋ ਲੌਕਿਕ ਬਾਪ ਬੱਚਿਆਂ ਵਿੱਚ ਉਮੀਦ ਰੱਖਦੇ ਹਨ ਕਿ ਅਸੀਂ ਬੁੱਢੇ ਹੋਵਾਂਗੇ ਤਾਂ ਬੱਚੇ ਸਾਡੀ ਸੇਵਾ ਕਰਨਗੇ। ਭਾਵੇਂ ਸਭ ਕੁਝ ਬੱਚਿਆਂ ਨੂੰ ਦਿੰਦੇ ਹਨ ਫਿਰ ਵੀ ਸੇਵਾ ਤਾਂ ਹੁੰਦੀ ਹੈ। ਇਹ ਸ਼ਿਵਬਾਬਾ ਕਹਿੰਦੇ ਹਨ ਮੈਂ ਹੀ ਹਾਂ ਅਭੋਗਤਾ। ਮੈਂ ਕਦੀ ਖਾਂਦਾ ਹੀ ਨਹੀਂ ਹਾਂ। ਮੈਂ ਆਉਂਦਾ ਹੀ ਹਾਂ ਸਿਰਫ ਬੱਚਿਆਂ ਨੂੰ ਨਾਲੇਜ ਦੇਣ। ਸੁਪ੍ਰੀਮ ਰੂਹ, ਰੂਹਾਂ ਨੂੰ ਬੈਠ ਸਮਝਾਉਂਦੇ ਹਨ। ਰੂਹ ਹੀ ਸੁਣਦੀ ਹੈ, ਹਰ ਇੱਕ ਗੱਲ ਰੂਹ ਕਰਦੀ ਹੈ। ਸੰਸਕਾਰ ਵੀ ਰੂਹ ਲੈ ਜਾਂਦੀ ਹੈ ਜਿਸ ਦੇ ਅਧਾਰ ਤੇ ਸ਼ਰੀਰ ਮਿਲਦਾ ਹੈ। ਇੱਥੇ ਮਨੁੱਖਾਂ ਦੀਆਂ ਕਈ ਮੱਤਾਂ ਹਨ। ਕੋਈ ਕਹਿੰਦੇ ਹਨ ਰੂਹ ਪਰਮਾਤਮਾ ਹੀ ਠਹਿਰਿਆ। ਉਨ੍ਹਾਂ ਨੂੰ ਕੁਝ ਵੀ ਲੇਪ – ਛੇਪ ਨਹੀਂ ਲੱਗਦਾ ਹੈ। ਆਤਮਾ ਨਿਰਲੇਪ ਕਹਿ ਦਿੰਦੇ ਹਨ। ਜੇਕਰ ਆਤਮਾ ਨਿਰਲੇਪ ਹੁੰਦੀ ਹੈ ਤਾਂ ਕਿਓਂ ਕਹਿੰਦੇ ਹਨ ਪਾਪ ਆਤਮਾ, ਪੁੰਨ ਆਤਮਾ। ਜੇਕਰ ਆਤਮਾ ਨਿਰਲੇਪ ਹੈ ਤਾਂ ਕਿਹਾ ਜਾਵੇ – ਪਾਪ ਸ਼ਰੀਰ ਪੁੰਨ ਸ਼ਰੀਰ। ਹੁਣ ਤੁਸੀਂ ਜਾਣਦੇ ਹੋ ਕਿ ਸਾਰੀਆਂ ਆਤਮਾਵਾਂ ਦਾ ਰੂਹਾਨੀ ਬਾਪ ਅਸੀਂ ਰੂਹਾਂ ਨੂੰ ਪੜ੍ਹਾ ਰਹੇ ਹਨ, ਇਸ ਸ਼ਰੀਰ ਦਵਾਰਾ। ਆਤਮਾ ਨੂੰ ਬੁਲਾਉਂਦੇ ਵੀ ਹਨ। ਕਹਿੰਦੇ ਹਨ ਸਾਡੇ ਬਾਪ ਦੀ ਆਤਮਾ ਆਈ, ਟੇਸਟ ਲੀਤੀ ਹੈ। ਆਤਮਾ ਹੀ ਟੇਸਟ ਲੇਂਦੀ ਹੈ। ਬਾਪ ਤਾਂ ਇਵੇਂ ਨਹੀਂ ਕਹਿਣਗੇ। ਉਹ ਤਾਂ ਅਭੋਗਤਾ ਹੈ। ਬ੍ਰਾਹਮਣਾਂ ਨੂੰ ਖਵਾਉਂਦੇ ਹਾਂ, ਆਤਮਾ ਆਉਂਦੀ ਹੈ। ਕਿੱਥੇ ਤਾਂ ਵਿਰਾਜਮਾਨ ਹੁੰਦੀ ਹੋਵੇਗੀ। ਬ੍ਰਾਹਮਣਾਂ ਆਦਿ ਨੂੰ ਖਵਾਉਣਾ ਭਾਰਤ ਵਿੱਚ ਕਾਮਨ ਗੱਲ ਹੈ। ਆਤਮਾ ਨੂੰ ਬੁਲਾਉਂਦੇ ਹਨ, ਉਨ੍ਹਾਂ ਤੋਂ ਪੁੱਛਦੇ ਹਨ ਕਿ ਫਿਰ ਕਈ ਗੱਲਾਂ ਉਨ੍ਹਾਂ ਦੀਆਂ ਵੀ ਨਿਕਲਦੀਆਂ ਹਨ ਇਹ ਪਿਤ੍ਰ ਆਦਿ ਖਵਾਉਣਾ – ਇਹ ਵੀ ਡਰਾਮਾ ਵਿੱਚ ਨੂੰਧ ਹੈ। ਇਸ ਵਿੱਚ ਕੋਈ ਵੰਡਰ ਨਹੀਂ ਖਾਣਾ ਚਾਹੀਦਾ। ਬਾਪ ਨਟਸ਼ੇਲ ਵਿੱਚ ਡਰਾਮਾ ਦੇ ਰਾਜ਼ ਨੂੰ ਦੱਸਦੇ ਹਨ। ਡਿਟੇਲ ਵਿੱਚ ਤਾਂ ਇੰਨੀ ਡਰਾਮਾ ਦੀ ਸਮਝਾਉਣੀ ਦੇ ਨਹੀਂ ਸਕਦੇ। ਇੱਕ – ਇੱਕ ਦੀ ਸਮਝਾਉਣੀ ਵਿੱਚ ਹੀ ਵਰ੍ਹੇ ਲੱਗ ਜਾਣ। ਤੁਸੀਂ ਬੱਚਿਆਂ ਨੂੰ ਬਹੁਤ ਸਹਿਜ ਸਿੱਖਿਆ ਮਿਲਦੀ ਹੈ। ਗਾਉਂਦੇ ਵੀ ਹਨ ਹੇ ਪਤਿਤ – ਪਾਵਨ ਆਓ, ਆਕੇ ਸਾਨੂੰ ਪਾਵਨ ਬਣਾਓ। ਉਨ੍ਹਾਂ ਦਾ ਨਾਮ ਹੀ ਹੈ ਪਤਿਤ – ਪਾਵਨ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਪਤਿਤ – ਪਾਵਨ ਨਹੀਂ ਕਹਿ ਸਕਦੇ ਹਾਂ। ਬਾਪ ਨੂੰ ਹੀ ਪਤਿਤ – ਪਾਵਨ ਲਿਬ੍ਰੇਟਰ ਕਹਿੰਦੇ ਹਨ। ਦੁੱਖ ਹਰਤਾ, ਸੁੱਖ ਕਰਤਾ ਵੀ ਉਨ੍ਹਾਂ ਨੂੰ ਹੀ ਕਿਹਾ ਜਾਂਦਾ ਹੈ। ਉਹ ਹੈ ਨਿਰਾਕਾਰ। ਸ਼ਿਵ ਦੇ ਮੰਦਿਰ ਵਿੱਚ ਜਾਕੇ ਲਿੰਗ ਰੱਖਿਆ ਹੈ। ਜਰੂਰ ਚੇਤੰਨ ਸੀ ਤਾਂ ਤੇ ਪੂਜਾ ਕਰਦੇ ਹਨ। ਇਹ ਦੇਵਤਾ ਵੀ ਕਦੀ ਚੇਤੰਨ ਸਨ ਤਾਂ ਤੇ ਉਨ੍ਹਾਂ ਦੀ ਮਹਿਮਾ ਹੈ। ਨਹਿਰੂ ਚੇਤੰਨ ਵਿੱਚ ਸੀ ਤਾਂ ਤੇ ਉਨ੍ਹਾਂ ਦਾ ਫੋਟੋ ਕੱਢ ਮਹਿਮਾ ਕਰਦੇ ਹਨ। ਕੋਈ ਚੰਗਾ ਕੰਮ ਕਰਕੇ ਜਾਂਦੇ ਹਨ ਤਾਂ ਉਨ੍ਹਾਂ ਦਾ ਜੜ ਚਿੱਤਰ ਬਣਾਏ ਮਹਿਮਾ ਕਰਦੇ ਹਨ। ਪਵਿੱਤਰ ਦੀ ਹੀ ਪੂਜਾ ਕਰਦੇ ਹਨ। ਕੋਈ ਵੀ ਮਨੁੱਖ ਦੀ ਪੂਜਾ ਨਹੀਂ ਕਰ ਸਕਦੇ। ਵਿਕਾਰ ਤੋਂ ਪੈਦਾ ਹੁੰਦੇ ਹੈ ਨਾ ਤਾਂ ਉਨ੍ਹਾਂ ਦੀ ਪੂਜਾ ਨਹੀਂ ਹੋ ਸਕਦੀ। ਪੂਜਾ ਦੇਵਤਾਵਾਂ ਦੀ ਹੁੰਦੀ ਹੈ, ਜੋ ਹਮੇਸ਼ਾ ਪਵਿੱਤਰ ਹੁੰਦੇ ਹਨ। ਤੁਸੀਂ ਜਾਣਦੇ ਹੋ ਬਾਪ ਆਇਆ ਸੀ ਫਿਰ ਸੰਗਮ ਤੇ ਆਇਆ ਹੈ – ਸਵਰਗ ਦੀ ਸਥਾਪਨਾ ਕਰਨ। ਫਿਰ ਦਵਾਪਰ ਤੋਂ ਰਾਵਣ ਰਾਜ ਸ਼ੁਰੂ ਹੋਣ ਨਾਲ ਝੱਟ ਸ਼ਿਵ ਦਾ ਮੰਦਿਰ ਬਣਾਉਂਦੇ ਹਨ। ਹੁਣ ਤਾਂ ਚੇਤੰਨ ਵਿੱਚ ਨਾਲੇਜ ਸੁਣਾ ਰਹੇ ਹਨ ਉਹ ਸੱਤ ਹੈ, ਚੇਤੰਨ ਹੈ। ਉਨ੍ਹਾਂ ਦੀ ਹੀ ਮਹਿਮਾ ਗਾਉਂਦੇ ਹਨ – ਨਿਰਾਕਾਰ ਨੂੰ ਸ਼ਰੀਰ ਤਾਂ ਚਾਹੀਦਾ ਹੈ ਨਾ। ਤਾਂ ਆਪ ਹੀ ਆਕੇ ਵਿਸ਼ਵ ਨੂੰ ਹੈਵਿਨ ਬਣਾਉਂਦੇ ਹਨ, ਉਸ ਹੈਵਿਨ ਵਿੱਚ ਰਾਜ ਕਰਨ ਦੇ ਲਈ ਤੁਸੀਂ ਪੁਰਸ਼ਾਰਥ ਕਰ ਰਹੇ ਹੋ। ਸ੍ਵਰਗਵਾਸੀ ਤੁਸੀਂ ਬਣ ਰਹੇ ਹੋ। ਨਿਰਾਕਾਰ ਪਰਮਪਿਤਾ ਪਰਮਾਤਮਾ ਗਿਆਨ ਦਾ ਸਾਗਰ ਹੈ। ਪਰ ਸੁਣਾਏ ਕਿਵੇਂ? ਕਹਿੰਦੇ ਹਨ ਮੈਂ ਇਸ ਸ਼ਰੀਰ ਵਿੱਚ ਆਇਆ ਹਾਂ, ਮੇਰਾ ਡਰਾਮੇ ਵਿੱਚ ਇਹ ਪਾਰ੍ਟ ਹੈ। ਮੈਂ ਪ੍ਰਾਕ੍ਰਿਤੀ ਦਾ ਆਧਾਰ ਲੈਂਦਾ ਹਾਂ। ਇਹ ਜੋ ਪਹਿਲੇ ਨੰਬਰ ਦਾ ਹੈ ਇਨ੍ਹਾਂ ਦੇ ਹੀ ਬਹੁਤ ਜਨਮਾਂ ਦੇ ਅੰਤ ਵਿੱਚ ਮੈਂ ਆਕੇ ਪ੍ਰਵੇਸ਼ ਕਰਦਾ ਹਾਂ ਅਤੇ ਇਨ੍ਹਾਂ ਦਾ ਨਾਮ ਬ੍ਰਹਮਾ ਰੱਖਦਾ ਹਾਂ। ਪਹਿਲੇ ਤਾਂ ਬਹੁਤਿਆਂ ਨੂੰ ਨਾਮ ਦਿੱਤੇ ਸੀ ਪਰ ਬਹੁਤਿਆਂ ਨੇ ਫਿਰ ਛੱਡ ਦਿੱਤਾ ਇਸਲਈ ਨਾਮ ਰੱਖਣ ਨਾਲ ਕੀ ਫਾਇਦਾ? ਤੁਸੀਂ ਉਹ ਨਾਮ ਵੇਖੋ ਤਾਂ ਵੰਡਰ ਖਾਓ। ਇੱਕ ਹੀ ਵਾਰੀ ਸਭ ਇਕੱਠੇ ਕਿੰਨੇ ਰਮਣੀਕ ਨਾਮ ਆਏ। ਸੰਦੇਸ਼ੀ ਨਾਮ ਲੈ ਆਉਂਦੀ ਸੀ। ਉਹ ਲਿਸਟ ਵੀ ਜਰੂਰ ਰੱਖਣੀ ਚਾਹੀਦੀ ਹੈ। ਸੰਨਿਆਸੀ ਵੀ ਜੱਦ ਸੰਨਿਆਸ ਕਰਦੇ ਹਨ ਤਾਂ ਉਨ੍ਹਾਂ ਦਾ ਵੀ ਨਾਮ ਬਦਲ ਜਾਂਦਾ ਹੈ। ਘਰਬਾਰ ਛੱਡ ਦਿੰਦੇ ਹਨ। ਤੁਸੀਂ ਛੱਡਦੇ ਨਹੀਂ ਹੋ। ਤੁਸੀਂ ਬ੍ਰਹਮਾ ਦੇ ਆਕੇ ਬਣਦੇ ਹੋ। ਸ਼ਿਵ ਦੇ ਤਾਂ ਹੋ ਹੀ। ਤੁਸੀਂ ਕਹਿੰਦੇ ਹੀ ਹੋ ਬਾਪਦਾਦਾ। ਸੰਨਿਆਸੀਆਂ ਦਾ ਇਵੇਂ ਨਹੀਂ ਹੁੰਦਾ ਹੈ। ਭਾਵੇਂ ਨਾਮ ਬਦਲਦੇ ਹਨ ਪਰ ਬਾਪਦਾਦਾ ਨਹੀਂ ਮਿਲਦਾ। ਉਨ੍ਹਾਂ ਨੂੰ ਸਿਰਫ ਗੁਰੂ ਮਿਲਦਾ ਹੈ। ਹਠਯੋਗੀ ਹੱਦ ਦੇ ਸੰਨਿਯਾਸੀ ਅਤੇ ਰਾਜਯੋਗੀ ਬੇਹੱਦ ਦੇ ਸੰਨਿਆਸੀ ਵਿੱਚ ਰਾਤ ਦਿਨ ਦਾ ਫਰਕ ਹੈ। ਗਾਇਆ ਵੀ ਜਾਂਦਾ ਹੈ ਗਿਆਨ, ਭਗਤੀ ਅਤੇ ਵੈਰਾਗ। ਉਨ੍ਹਾਂ ਨੂੰ ਵੀ ਵੈਰਾਗ ਹੈ। ਪਰ ਉਨ੍ਹਾਂ ਦਾ ਹੈ ਘਰਬਾਰ ਤੋਂ ਵੈਰਾਗ। ਤੁਹਾਨੂੰ ਸਾਰੀ ਦੁਨੀਆਂ ਤੋਂ ਵੈਰਾਗ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਸ੍ਰਿਸ਼ਟੀ ਬਦਲਦੀ ਹੈ। ਤੁਹਾਡਾ ਹੈ ਬੇਹੱਦ ਦਾ ਵੈਰਾਗ। ਇਹ ਸ੍ਰਿਸ਼ਟੀ ਖਲਾਸ ਹੋਣੀ ਹੈ। ਤੁਹਾਡੇ ਲਈ ਨਵੀਂ ਦੁਨੀਆਂ ਬਣ ਰਹੀ ਹੈ। ਉੱਥੇ ਜਾਣਾ ਹੈ ਪਰ ਪਾਵਨ ਹੋਣ ਬਗੈਰ ਤਾਂ ਉੱਥੇ ਜਾ ਨਹੀਂ ਸਕਦੇ। ਦਿਲ ਵਿੱਚ ਜਚਦਾ ਹੈ ਬਰੋਬਰ ਨਵੀਂ ਦੁਨੀਆਂ ਵਿੱਚ ਦੇਵੀ – ਦੇਵਤਾ ਦਾ ਰਾਜ ਸੀ, ਜੋ ਬਾਪ ਹੁਣ ਸਥਾਪਨ ਕਰਦੇ ਹਨ। ਤੁਸੀਂ ਜਾਣਦੇ ਹੋ ਸ਼ਿਵਬਾਬਾ ਨੂੰ ਯਾਦ ਕਰਨ ਨਾਲ ਅਸੀਂ ਪੁੰਨ ਆਤਮਾ ਬਣ ਜਾਵਾਂਗੇ। ਹੈ ਬਹੁਤ ਸਹਿਜ, ਪਰ ਯਾਦ ਭੁੱਲ ਜਾਂਦੀ ਹੈ। ਭਗਤੀ ਮਾਰਗ ਦੀ ਰਸਮ ਰਿਵਾਜ ਬਿਲਕੁਲ ਹੀ ਵੱਖ ਹੈ। ਵਾਪਿਸ ਆਪਣੇ ਘਰ ਤਾਂ ਕੋਈ ਜਾ ਨਹੀਂ ਸਕਦਾ। ਪੁਨਰਜਨਮ ਸਭ ਨੇ ਜਰੂਰ ਲੈਣਾ ਹੈ। ਘਰ ਜਾਣ ਦਾ ਸਮੇਂ ਇੱਕ ਹੀ ਹੈ। ਫਲਾਣਾ ਮੋਕਸ਼ ਨੂੰ ਪ੍ਰਾਪਤ ਹੋਇਆ, ਇਹ ਤਾਂ ਗਪੌੜਾ ਹੈ। ਬਾਪ ਕਹਿੰਦੇ ਹਨ – ਕੋਈ ਵੀ ਆਤਮਾ ਵਿੱਚ ਦੀ ਵਾਪਸ ਨਹੀਂ ਜਾ ਸਕਦੀ। ਨਹੀਂ ਤਾਂ ਸਾਰਾ ਖੇਡ ਵਿਗੜ ਜਾਵੇ। ਹਰ ਇੱਕ ਨੂੰ ਸਤੋ ਰਜੋ ਤਮੋ ਵਿੱਚ ਜਰੂਰ ਆਉਣਾ ਹੈ। ਮੋਕਸ਼ ਦੇ ਲਈ ਤਾਂ ਬਹੁਤ ਆਉਂਦੇ ਹਨ, ਸਮਝਾਇਆ ਜਾਂਦਾ ਹੈ ਮੋਕਸ਼ ਹੁੰਦਾ ਨਹੀਂ। ਇਹ ਤਾਂ ਅਨਾਦਿ ਬਣਾ ਬਣਾਇਆ ਡਰਾਮਾ ਹੈ। ਉਹ ਕਦੀ ਬਦਲੀ ਨਹੀਂ ਹੋ ਸਕਦਾ। ਮੱਖੀ ਇੱਥੇ ਤੋਂ ਪਾਸ ਹੋਈ ਫਿਰ 5 ਹਜਾਰ ਵਰ੍ਹੇ ਬਾਦ ਇਵੇਂ ਹੀ ਪਾਸ ਹੋਵੇਗੀ। ਇਹ ਤਾਂ ਜਾਣਦੇ ਹਨ ਬਾਬਾ ਕਿੰਨਾ ਭੋਲਾ ਹੈ। ਪਤਿਤ – ਪਾਵਨ ਬਾਪ ਆਪਣੇ ਪਰਮਧਾਮ ਤੋਂ ਆਉਂਦੇ ਹਨ – ਪਾਰ੍ਟ ਵਜਾਉਣ। ਉਹ ਹੀ ਸਮਝਾਉਂਦੇ ਹਨ ਇਹ ਡਰਾਮਾ ਕਿਵੇਂ ਬਣਿਆ ਹੋਇਆ ਹੈ, ਇਸ ਵਿੱਚ ਮੁੱਖ ਕੌਣ – ਕੌਣ ਹਨ। ਜਿਵੇਂ ਕਹਿੰਦੇ ਹਨ ਕਿ ਸਭ ਤੋਂ ਸਾਹੂਕਾਰ ਕੌਣ ਹੈ – ਇਸ ਦੁਨੀਆਂ ਵਿੱਚ? ਉਸ ਵਿੱਚ ਨੰਬਰਵਾਰ ਨਾਮ ਕੱਢਦੇ ਹਨ। ਤੁਸੀਂ ਜਾਣਦੇ ਹੋ, ਸਭ ਤੋਂ ਸਾਹੂਕਾਰ ਕੌਣ ਹੈ? ਉਹ ਕਹਿਣਗੇ ਅਮਰੀਕਾ। ਪਰ ਤੁਸੀਂ ਜਾਣਦੇ ਹੋ ਸ੍ਵਰਗ ਵਿੱਚ ਸਭ ਤੋਂ ਸਾਹੂਕਾਰ ਇਹ ਲਕਸ਼ਮੀ – ਨਾਰਾਇਣ ਬਣਦੇ ਹਨ। ਤੁਸੀਂ ਪੁਰਸ਼ਾਰਥ ਕਰਦੇ ਹੋ ਭਵਿੱਖ ਦੇ ਲਈ, ਸਭ ਤੋਂ ਵੱਡਾ ਸਾਹੂਕਾਰ ਬਣਨ ਦੇ ਲਈ। ਇਹ ਰੇਸ ਹੈ। ਇਨ੍ਹਾਂ ਲਕਸ਼ਮੀ – ਨਾਰਾਇਣ ਵਰਗਾ ਸਾਹੂਕਾਰ ਕੋਈ ਹੋਵੇਗਾ? ਅਲਾਹ ਅਵਲਦੀਨ ਦੀ ਵੀ ਸਟੋਰੀ ਬਣਾਉਂਦੇ ਹਨ। ਠਕਾ ਕਰਨ ਨਾਲ ਕੁਬੇਰ ਦਾ ਖਜਾਨਾ ਨਿਕਲ ਗਿਆ। ਬਹੁਤ ਕਿਸਮ – ਕਿਸਮ ਦੇ ਨਾਟਕ ਬਣਾਉਂਦੇ ਹਨ। ਹੁਣ ਤੁਹਾਡੀ ਬੁੱਧੀ ਵਿੱਚ ਹੈ – ਇਹ ਸ਼ਰੀਰ ਛੱਡ ਸ੍ਵਰਗ ਵਿੱਚ ਜਾਵਾਂਗੇ। ਸਾਨੂੰ ਕਾਰੂਣ ਦਾ ਖਜਾਨਾ ਮਿਲੇਗਾ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰਨ ਨਾਲ ਮਾਇਆ ਇੱਕਦਮ ਭੱਜ ਜਾਵੇਗੀ । ਬਾਪ ਨੂੰ ਯਾਦ ਨਹੀਂ ਕਰਦੇ ਤਾਂ ਮਾਇਆ ਫਿਰ ਤੰਗ ਕਰਦੀ ਹੈ। ਕਹਿੰਦੇ ਹਨ ਬਾਬਾ ਸਾਨੂੰ ਮਾਇਆ ਦੇ ਤੂਫ਼ਾਨ ਬਹੁਤ ਆਉਂਦੇ ਹਨ। ਅੱਛਾ ਬਾਪ ਨੂੰ ਬਹੁਤ ਪਿਆਰ ਨਾਲ ਯਾਦ ਕਰੋ ਤਾਂ ਤੂਫ਼ਾਨ ਉੱਡ ਜਾਣਗੇ। ਬਾਕੀ ਨਾਟਕ ਆਦਿ ਬੈਠ ਬਣਾਏ ਹਨ। ਗੱਲ ਹੈ ਕੁਝ ਵੀ ਨਹੀਂ। ਬਾਪ ਕਿੰਨਾ ਸਹਿਜ ਦੱਸਦੇ ਹਨ – ਸਿਰਫ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਵਿੱਚ ਜੋ ਅਲਾਏ ਹਨ ਉਹ ਨਿਕਲ ਜਾਵੇਗੀ ਹੋਰ ਕੋਈ ਤਕਲੀਫ ਨਹੀਂ ਦਿੰਦੇ ਹਨ। ਆਤਮਾ ਜੋ ਪਵਿੱਤਰ ਸੱਚਾ ਸੋਨਾ ਸੀ, ਉਹ ਹੁਣ ਝੂਠੀ ਬਣ ਗਈ ਹੈ ਫਿਰ ਸੱਚੀ ਬਣੇਗੀ – ਇਸ ਯਾਦ ਅਗਨੀ ਨਾਲ। ਅੱਗ ਵਿੱਚ ਪਾਉਣ ਬਗੈਰ ਸੋਨਾ ਪਵਿੱਤਰ ਹੋ ਨਾ ਸਕੇ ਤਾਂ ਇਸ ਨੂੰ ਵੀ ਯੋਗ ਅਗਨੀ ਕਹਿੰਦੇ ਹਨ। ਹੈ ਯਾਦ ਦੀ ਗੱਲ। ਉਹ ਲੋਕ ਤਾਂ ਕਈ ਤਰ੍ਹਾਂ ਦੇ ਹਠਯੋਗ ਸਿਖਾਉਂਦੇ ਹਨ। ਤੁਹਾਨੂੰ ਤਾਂ ਬਾਪ ਕਹਿੰਦੇ ਹਨ- ਉਠਦੇ ਬੈਠਦੇ ਯਾਦ ਕਰੋ। ਆਸਨ ਆਦਿ ਕਿੱਥੇ ਤੱਕ ਤੁਸੀ ਲਗਾਓਗੇ। ਇਹ ਤਾਂ ਚਲਦੇ ਫਿਰਦੇ ਕੰਮ ਕਰਦੇ ਯਾਦ ਵਿੱਚ ਰਹਿਣਾ ਹੈ। ਭਾਵੇਂ ਬਿਮਾਰ ਹੋ ਤਾਂ ਇੱਥੇ ਲੇਟਕੇ ਵੀ ਬਾਪ ਨੂੰ ਯਾਦ ਕਰ ਸਕਦੇ ਹੋ। ਸ਼ਿਵਬਾਬਾ ਨੂੰ ਯਾਦ ਕਰੋ ਅਤੇ ਚੱਕਰ ਫਿਰਾਉ, ਬਸ। ਉਨ੍ਹਾਂ ਨੇ ਫਿਰ ਲਿਖਿਆ ਹੈ ਗੰਗਾ ਦਾ ਤੱਟ ਹੋਵੇ, ਅੰਮ੍ਰਿਤ ਮੁੱਖ ਵਿੱਚ ਹੋਵੇ। ਗੰਗਾ ਦੇ ਕਿਨਾਰੇ ਤਾਂ ਗੰਗਾਜਲ ਹੀ ਮਿਲਦਾ ਹੈ, ਇਸਲਈ ਮਨੁੱਖ ਹਰਿਦਵਾਰ ਵਿੱਚ ਜਾਕੇ ਬੈਠਦੇ ਹਨ। ਬਾਪ ਤਾਂ ਕਹਿੰਦੇ ਹਨ ਤੁਸੀਂ ਕਿੱਥੇ ਵੀ ਬੈਠੋ, ਭਾਵੇਂ ਬਿਮਾਰ ਹੋ ਸਿਰਫ ਬਾਪ ਨੂੰ ਯਾਦ ਕਰੋ। ਸਵਦਰਸ਼ਨ ਚੱਕਰ ਫਿਰਾਉਂਦੇ ਰਹੋ ਤਦ ਪ੍ਰਾਨ ਤਨ ਤੋਂ ਨਿਕਲਣ। ਇਹ ਪ੍ਰੈਕਟਿਸ ਕਰਨੀ ਪਵੇ। ਉਸ ਭਗਤੀ ਮਾਰਗ ਦੀਆਂ ਗੱਲਾਂ ਵਿੱਚ ਅਤੇ ਇਸ ਗਿਆਨ ਮਾਰਗ ਦੀਆਂ ਗੱਲਾਂ ਵਿੱਚ ਕਿੰਨਾ ਰਾਤ ਦਿਨ ਦਾ ਫਰਕ ਹੈ। ਬਾਪ ਦੀ ਯਾਦ ਨਾਲ ਤੁਸੀਂ ਸ੍ਵਰਗ ਦੇ ਮਾਲਿਕ ਬਣ ਜਾਵੋਗੇ। ਉਹ ਤਾਂ ਲੜਾਈ ਵਾਲਿਆਂ ਨੂੰ ਕਹਿੰਦੇ ਹਨ – ਜੋ ਯੁੱਧ ਦੇ ਮੈਦਾਨ ਵਿੱਚ ਮਰੇਗਾ ਉਹ ਸ੍ਵਰਗ ਵਿੱਚ ਜਾਵੇਗਾ। ਅਸਲ ਵਿੱਚ ਯੁੱਧ ਇਹ ਹੀ ਹੈ। ਉਨ੍ਹਾਂ ਨੇ ਕੌਰਵਾਂ, ਪਾਂਡਵਾਂ ਦਾ ਲਸ਼ਕਰ ਵਿਖਾਇਆ ਹੈ। ਮਹਾਭਾਰਤ ਲੜਾਈ ਹੋਈ ਫਿਰ ਕੀ ਹੋਇਆ? ਰਿਜਲਟ ਕੁਝ ਵੀ ਨਹੀਂ। ਬਿਲਕੁਲ ਹੀ ਘੋਰ ਹਨ੍ਹੇਰਾ ਹੈ, ਕੁਝ ਵੀ ਸਮਝਦੇ ਨਹੀਂ ਇਸਲਈ ਅਗਿਆਨ ਹਨ੍ਹੇਰਾ ਕਿਹਾ ਜਾਂਦਾ ਹੈ। ਬਾਪ ਫਿਰ ਰੋਸ਼ਨੀ ਕਰਨ ਆਇਆ ਹੈ। ਉਨ੍ਹਾਂ ਨੂੰ ਗਿਆਨ ਦਾ ਸਾਗਰ, ਨਾਲੇਜਫੁਲ ਕਿਹਾ ਜਾਂਦਾ ਹੈ। ਹੁਣ ਤੁਹਾਨੂੰ ਵੀ ਸਾਰਾ ਗਿਆਨ ਮਿਲਿਆ ਹੈ। ਉਹ ਹੈ ਮੂਲਵਤਨ, ਜਿੱਥੇ ਤੁਸੀਂ ਆਤਮਾਵਾਂ ਰਹਿੰਦੀਆਂ ਹੋ ਉਨ੍ਹਾਂ ਨੂੰ ਬ੍ਰਹਮਾਂਡ ਵੀ ਕਿਹਾ ਜਾਂਦਾ ਹੈ। ਇੱਥੇ ਰੁਦ੍ਰ ਯਗ ਰਚਦੇ ਹਨ ਤਾਂ ਬਾਪ ਦੇ ਨਾਲ – ਨਾਲ ਤੁਸੀਂ ਆਤਮਾਵਾਂ ਦੀ ਵੀ ਪੂਜਾ ਕਰਦੇ ਹਨ ਕਿਓਂਕਿ ਤੁਸੀਂ ਬਹੁਤਿਆਂ ਦਾ ਕਲਿਆਣ ਕਰਦੇ ਹੋ। ਬਾਪ ਦੇ ਨਾਲ ਤੁਸੀਂ ਭਾਰਤ ਦੀ ਖਾਸ ਅਤੇ ਦੁਨੀਆਂ ਦੀ ਆਮ ਰੂਹਾਨੀ ਸੇਵਾ ਕਰਦੇ ਹੋ ਇਸਲਈ ਬਾਪ ਦੇ ਨਾਲ ਤੁਸੀਂ ਬੱਚਿਆਂ ਦਾ ਵੀ ਪੂਜਣ ਹੁੰਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਮਾਇਆ ਦੇ ਤੂਫ਼ਾਨਾਂ ਨੂੰ ਭਜਾਉਣ ਦੇ ਲਈ ਬਾਪ ਨੂੰ ਬਹੁਤ – ਬਹੁਤ ਪਿਆਰ ਨਾਲ ਯਾਦ ਕਰਨਾ ਹੈ। ਆਤਮਾ ਨੂੰ ਯੋਗ ਅਗਨੀ ਨਾਲ ਸੱਚਾ – ਸੱਚਾ ਸੋਨਾ ਬਣਾਉਣਾ ਹੈ।
2. ਬੇਹੱਦ ਦਾ ਵੈਰਾਗੀ ਬਣ ਇਸ ਪੁਰਾਣੀ ਦੁਨੀਆਂ ਨੂੰ ਭੁੱਲ ਜਾਣਾ ਹੈ। ਦੁਨੀਆਂ ਬਦਲ ਰਹੀ ਹੈ, ਨਵੀਂ ਦੁਨੀਆਂ ਵਿੱਚ ਜਾਣਾ ਹੈ ਇਸਲਈ ਇਸ ਤੋਂ ਸੰਨਿਆਸ ਲੈ ਲੈਣਾ ਹੈ।
ਵਰਦਾਨ:-
ਗਿਆਨ ਦੀ ਪੁਆਇੰਟਸ ਜੋ ਡਾਇਰੀਆਂ ਵਿੱਚ ਅਤੇ ਬੁੱਧੀ ਵਿੱਚ ਰਹਿੰਦੀ ਹੈ ਉਨ੍ਹਾਂ ਨੂੰ ਹਰ ਰੋਜ਼ ਰਿਵਾਈਜ ਕਰੋ ਅਤੇ ਉਨ੍ਹਾਂ ਨੂੰ ਅਨੁਭਵ ਵਿੱਚ ਲਿਆਓ। ਤਾਂ ਕਿਸੀ ਵੀ ਪ੍ਰਕਾਰ ਦੀ ਸਮੱਸਿਆਂ ਦਾ ਸਹਿਜ ਹੀ ਸਮਾਧਾਨ ਕਰ ਸਕੋਗੇ। ਕਦੀ ਵੀ ਵਿਅਰਥ ਸੰਕਲਪਾਂ ਦੇ ਹੈਮਰ ਨਾਲ ਸਮੱਸਿਆ ਦੇ ਪੱਥਰ ਨੂੰ ਤੋੜਨ ਵਿੱਚ ਸਮੇਂ ਨਹੀਂ ਗਵਾਓ। “ਡਰਾਮਾ” ਸ਼ਬਦ ਦੀ ਸਮ੍ਰਿਤੀ ਤੋਂ ਹਾਈ ਜੰਪ ਦੇ ਅੱਗੇ ਵਧੋ। ਫਿਰ ਇਹ ਪੁਰਾਣੇ ਸੰਸਕਾਰ ਤੁਹਾਡੇ ਦਾਸ ਬਣ ਜਾਣਗੇ, ਪਰ ਪਹਿਲੇ ਬਾਦਸ਼ਾਹ ਬਣੋ, ਤਖਤਨਸ਼ੀਨ ਬਣੋ।
ਸਲੋਗਨ:-
➤ Email me Murli: Receive Daily Murli on your email. Subscribe!