13 August 2021 PUNJABI Murli Today | Brahma Kumaris

Read and Listen today’s Gyan Murli in Punjabi 

12 August 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਮਨਮਨਾਭਵ ਦੀ ਡ੍ਰਿਲ ਸਦਾ ਕਰਦੇ ਰਹੋ ਤਾਂ 21 ਜਨਮਾਂ ਦੇ ਲਈ ਰੁੱਸ਼ਟ - ਪੁਸ਼ਟ ( ਨਿਰੋਗੀ) ਬਣ ਜਾਵੋਗੇ"

ਪ੍ਰਸ਼ਨ: -

ਸਤਿਗੁਰੂ ਦੀ ਕਿਹੜੀ ਸ਼੍ਰੀਮਤ ਪਾਲਣ ਕਰਨ ਵਿੱਚ ਹੀ ਗੁਪਤ ਮਿਹਨਤ ਹੈ?

ਉੱਤਰ:-

ਸਤਿਗੁਰੂ ਦੀ ਸ਼੍ਰੀਮਤ ਹੈ – ਮਿੱਠੇ ਬੱਚੇ ਇਸ ਦੇਹ ਨੂੰ ਭੁੱਲ ਕੇ ਮੈਨੂੰ ਯਾਦ ਕਰੋ। ਆਪਣੇ ਨੂੰ ਇਕੱਲੀ ਆਤਮਾ ਸਮਝੋ। ਦੇਹੀ – ਅਭਿਮਾਨੀ ਰਹਿਣ ਦਾ ਪੁਰਸ਼ਾਰਥ ਕਰੋ। ਸਭ ਨੂੰ ਇਹ ਹੀ ਪੈਗਾਮ ਦਵੋ ਕਿ ਅਸ਼ਰੀਰੀ ਬਣੋ। ਦੇਹ ਸਹਿਤ ਦੇਹ ਦੇ ਸਭ ਧਰਮਾਂ ਨੂੰ ਭੁੱਲੋ ਤਾਂ ਤੁਸੀਂ ਪਾਵਨ ਬਣ ਜਾਵੋਗੇ। ਇਸ ਸ਼੍ਰੀਮਤ ਨੂੰ ਪਾਲਣ ਕਰਨ ਵਿੱਚ ਬੱਚਿਆਂ ਨੂੰ ਗੁਪਤ ਮਿਹਨਤ ਕਰਨੀ ਪੈਂਦੀ ਹੈ। ਤਕਦੀਰਵਾਨ ਬੱਚੇ ਹੀ ਇਹ ਗੁਪਤ ਮਿਹਨਤ ਕਰ ਸਕਦੇ ਹਨ।

ਓਮ ਸ਼ਾਂਤੀ ਬੱਚੇ ਬੈਠੇ ਹਨ ਆਪਣੇ ਭੈਣ ਅਤੇ ਭਰਾਵਾਂ ਨੂੰ ਡ੍ਰਿਲ ਸਿਖਲਾਉਣ। ਇਹ ਕਿਹੜੀ ਡ੍ਰਿਲ ਹੈ? ਇਸ ਵਿੱਚ ਬੱਚਿਆਂ ਨੂੰ ਕੁਝ ਕਹਿਣਾ ਨਹੀਂ ਹੁੰਦਾ ਹੈ। ਉਹ ਜੋ ਜਿਸਮਾਨੀ ਡ੍ਰਿਲ ਆਦਿ ਕਰਦੇ ਹਨ ਉਸ ਵਿੱਚ ਤੇ ਕਹਿਣਾ ਪੈਂਦਾ ਹੈ। ਇਹ ਤਾਂ ਸੁਪ੍ਰੀਮ ਟੀਚਰ ਹੈ ਜੋ ਗੀਤਾ ਦਾ ਭਗਵਾਨ ਵੀ ਹੈ, ਜੋ ਬੱਚਿਆਂ ਨੂੰ ਬੈਠ ਯੋਗ ਦੀ ਡ੍ਰਿਲ ਵੀ ਸਿਖਾਉਂਦੇ ਹਨ। ਇਹ ਡ੍ਰਿਲ ਵੀ ਗੁਪਤ ਹੈ। ਡ੍ਰਿਲ ਸਿਖਲਾਈ ਇਸ ਲਈ ਜਾਂਦੀ ਹੈ ਕਿ ਸਟੂਡੇੰਟ ਰੁੱਸ਼ਟ – ਪੁਸ਼ਟ ( ਹੈਲਦੀ) ਹੋਣ। ਤੁਸੀਂ ਬੱਚੇ ਜਾਣਦੇ ਹੋ ਕਿ ਇਸ ਮਨਮਨਾਭਵ ਦੀ ਡ੍ਰਿਲ ਨਾਲ 21 ਜਨਮਾਂ ਦੇ ਲਈ ਬਹੁਤ ਰੁਸ਼ਟ – ਪੁਸ਼ਟ (ਹੈਲਦੀ) ਰਹੋਗੇ। ਕਦੇ ਬਿਮਾਰ ਨਹੀਂ ਹੋਵੋਗੇ। ਤਾਂ ਇਹ ਕਿੰਨੀ ਚੰਗੀ ਰੂਹਾਨੀ ਡ੍ਰਿਲ ਹੈ। ਬਾਪ ਸਮਝਾਉਂਦੇ ਹਨ ਕਿ ਮਨਮਨਾਭਵ, ਇਸ ਵਿੱਚ ਕਹਿਣ ਦੀ ਵੀ ਲੋੜ ਨਹੀਂ। ਸਿਰ੍ਫ ਸਮਝਾਇਆ ਜਾਂਦਾ ਹੈ ਕਿ ਆਪਣੇ ਨੂੰ ਆਤਮਾ ਸਮਝੋ। ਦੇਹੀ – ਅਭਿਮਾਨੀ ਭਵ। ਭਵ ਦਾ ਅਰਥ ਹੀ ਹੈ ਕਿ ਤੁਸੀਂ ਬਾਪ ਨੂੰ ਯਾਦ ਕਰੋ ਤਾਂ ਏਵਰਹੇਲਦੀ ਬਣ ਜਾਵੋਗੇ। ਕਲਪ ਪਹਿਲੋਂ ਵੀ ਅਸੀਂ ਇਸ ਰੂਹਾਨੀ ਡ੍ਰਿਲ ਨਾਲ ਏਵਰਹੇਲਦੀ ਬਣੇ ਸੀ। ਰੂਹਾਨੀ ਡ੍ਰਿਲ, ਰੂਹਾਨੀ ਬਾਪ ਪਰਮਪਿਤਾ ਪਰਮਾਤਮਾ ਸ਼ਿਵ ਹੀ ਸਿਖਲਾਉਂਦੇ ਹਨ। ਭਗਵਾਨ ਤਾਂ ਉਨ੍ਹਾਂ ਨੂੰ ਹੀ ਕਿਹਾ ਜਾਂਦਾ ਹੈ, ਜਿਨਾਂ ਦੀ ਪੂਜਾ ਵੀ ਹੁੰਦੀ ਹੈ। ਸ਼ਿਵਾਏ ਨਮਾ ਵੀ ਕਹਿੰਦੇ ਹਨ ਨਾ। ਬ੍ਰਹਮਾ ਦੇਵਤਾਏ ਨਮਾ ਸ਼ਿਵ ਪ੍ਰਮਾਤਮਾਏ ਨਮਾ ਕਹਾਂਗੇ। ਇਹ ਡ੍ਰਿਲ ਕੋਈ ਜਿਸਮਾਨੀ ਮਨੁੱਖ ਨਹੀਂ ਸਿਖਾਉਂਦੇ ਹਨ। ਇਵੇਂ ਨਹੀਂ ਕਿ ਤੁਹਾਨੂੰ ਇਹ ਡ੍ਰਿਲ ਬ੍ਰਹਮਾ ਨੇ ਸਿਖਲਾਈ ਹੈ। ਨਹੀਂ, ਭਾਵੇਂ ਬ੍ਰਹਮਾਕੁਮਾਰ – ਕੁਮਾਰੀਆਂ ਕਹਾਉਂਦੇ ਹੋ ਪਰੰਤੂ … ਚਿੱਠੀ ਤੇ ਵੀ ਲਿਖਦੇ ਹੋ ਸ਼ਿਵਬਾਬਾ ਕੇਅਰ ਆਫ ਬ੍ਰਹਮਾ ਬਾਬਾ। ਉਹ ਤੇ ਗੁਪਤ ਹੋ ਗਿਆ। ਲੇਕਿਨ ਮਨੁੱਖਾਂ ਨੂੰ ਕਿਵੇਂ ਪਤਾ ਪਵੇ, ਬ੍ਰਹਮਾ ਤੇ ਪ੍ਰਜਾਪਿਤਾ ਹੈ। ਤਾਂ ਸਾਰੀ ਦੁਨੀਆਂ ਉਨ੍ਹਾਂ ਦੇ ਬੱਚੇ ਹਨ। ਪ੍ਰਜਾਪਿਤਾ ਹੈ ਨਾ। ਡ੍ਰਿਲ ਸਿਖਾਉਣ ਵਾਲਾ ਤਾਂ ਨਿਰਾਕਾਰ ਬਾਪ ਹੈ। ਉਹ ਹੈ ਗੁਪਤ। ਗੁਪਤ ਹੋਣ ਦੇ ਕਾਰਨ ਮਨੁੱਖਾਂ ਨੂੰ ਸਮਝਣ ਵਿੱਚ ਵੀ ਡੀਫਿਕਲਟੀ ਹੁੰਦੀ ਹੈ। ਬ੍ਰਹਮਾ ਨੂੰ ਤਾਂ ਭਗਵਾਨ ਨਹੀਂ ਕਿਹਾ ਜਾਂਦਾ। ਇੱਥੇ ਨਾਮ ਹੀ ਵਿਖਾਉਂਦੇ ਹਨ – ਬ੍ਰਹਮਾਕੁਮਾਰ ਕੁਮਾਰੀਆਂ ਮਤਲਬ ਬ੍ਰਹਮਾ ਦੀ ਸੰਤਾਨ। ਜਦੋਂ ਕੋਈ ਆਉਂਦਾ ਹੈ ਤਾਂ ਉਨ੍ਹਾਂ ਨੂੰ ਸਮਝਾਉਣਾ ਹੈ ਕਿ ਇਹ ਨਵੀਂ ਦੁਨੀਆਂ ਰਚਨ ਵਾਲਾ ਬ੍ਰਹਮਾ ਨਹੀਂ ਹੈ ਪਰ ਨਿਰਾਕਾਰ ਬਾਪ ਹੈ। ਜੋ ਬ੍ਰਹਮਾ ਦਵਾਰਾ ਰਚਨਾ ਰਚਦੇ ਹਨ। ਪਾਰਲੌਕਿਕ ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਰਚਦੇ ਹਨ ਗੋਇਆ ਸੁਪ੍ਰੀਮ ਸੋਲ ਦੀ ਰਚਨਾ ਹੋਈ। ਤੁਸੀਂ ਪੱਤਰ ਦੇ ਉੱਪਰ ਲਿਖਦੇ ਹੋ ਸ਼ਿਵਬਾਬਾ ਕੇਅਰ ਆਫ ਬ੍ਰਹਮਾ। ਤਾਂ ਇਹ ਵੀ ਯਾਦ ਕਰਨ ਦੀ ਯੁਕਤੀ ਹੈ। ਸ਼ਿਵਬਾਬਾ ਸਿਖਾਉਂਦੇ ਹਨ ਬ੍ਰਹਮਾ ਦਵਾਰਾ। ਬਸ ਸਿਰ੍ਫ ਕਹਿੰਦੇ ਹਨ ਮਨਮਨਾਭਵ ਭਵ ਹੋਰ ਕੋਈ ਤਕਲੀਫ ਨਹੀਂ ਦਿੱਤੀ ਜਾਂਦੀ ਸਿਰ੍ਫ ਕਿਹਾ ਜਾਂਦਾ ਹੈ ਤੁਸੀਂ ਆਪਣੀ ਉੱਨਤੀ ਚਾਹੁੰਦੇ ਹੋ ਅਤੇ ਸੱਚਖੰਡ ਦਾ ਮਾਲਿਕ ਬਣਨਾ ਚਾਹੁੰਦੇ ਹੋ ਤਾਂ ਸੱਚਖੰਡ ਸਥਾਪਨ ਕਰਨ ਵਾਲਾ ਤਾਂ ਇੱਕ ਹੀ ਸੱਤ ਬਾਪ ਹੈ, ਉਸਨੂੰ ਯਾਦ ਕਰੋ। ਬੇਹੱਦ ਦਾ ਬਾਪ ਹੀ ਆਕੇ ਬੱਚਿਆਂ ਨੂੰ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਪਾਪਾਂ ਤੋਂ ਮੁਕਤ ਹੋਵੋਗੇ। ਕ੍ਰਿਸ਼ਨ ਨੂੰ ਪਤਿਤ – ਪਾਵਨ ਨਹੀਂ ਕਿਹਾ ਜਾਂਦਾ ਹੈ ਸ਼ਿਵਾਏ ਪਰਮਪਿਤਾ ਪਰਮਾਤਮਾ ਦੇ। ਹੋਰ ਕੋਈ ਨਾਮ ਨਹੀਂ ਲਵਾਂਗੇ। ਗੌਡ ਫਾਦਰ ਹੀ ਕਹਾਂਗੇ। ਸਾਰੇ ਉਨ੍ਹਾਂ ਨੂੰ ਫਾਦਰ ਕਹਿੰਦੇ ਹਨ ਫਿਰ ਉਨ੍ਹਾਂ ਨੂੰ ਸਰਵਵਿਆਪੀ ਕਿਵੇਂ ਕਹਿ ਸਕਦੇ। ਕਹਿੰਦੇ ਹਨ ਉਹ ਆਉਂਦੇ ਹਨ ਲਿਬਰੇਟ ਕਰਨ ਦੇ ਲਈ। ਇਹ ਮਨੁੱਖ ਨਹੀਂ ਜਾਣਦੇ। ਤਾਂ ਕਲਪ ਦੀ ਉੱਮਰ ਹੀ ਉਲਟੀ ਲਿਖ ਦਿੱਤੀ ਹੈ। ਹੁਣ ਬੱਚਿਆਂ ਨੂੰ ਇਹ ਡ੍ਰਿਲ ਕਰਨੀ ਹੈ। ਗਿਆਨ ਤੇ ਮਿਲਿਆ ਹੋਇਆ ਹੈ। ਜਦੋਂ ਬੈਠਦੇ ਹੋ ਤਾਂ ਆਪਣੇ ਨੂੰ ਦੇਹੀ ਸਮਝਕੇ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਟੀਚਰ ਸਾਮਣੇ ਬੈਠਦਾ ਹੈ ਗੱਦੀ ਤੇ, ਤਾਂ ਸ਼ੋਭਦਾ ਹੈ। ਕਾਇਦਾ ਹੈ ਕਿ ਡ੍ਰਿਲ ਕਰਾਉਣ ਦੇ ਲਈ ਟੀਚਰ ਜਰੂਰ ਚਾਹੀਦਾ ਹੈ। ਕੋਈ ਵੱਡਾ ਟੀਚਰ ਤਾਂ ਕੋਈ ਛੋਟਾ ਟੀਚਰ ਹੁੰਦਾ ਹੈ। ਹੁਣ ਤੁਹਾਡਾ ਇਮਤਿਹਾਨ ਲੈਣ ਦੀ ਕੋਈ ਲੋੜ ਨਹੀਂ ਕਿਉਂਕਿ ਤੁਸੀਂ ਖੁਦ ਜਾਣਦੇ ਹੋ ਕਿ ਅਸੀਂ ਕਿੰਨਾ ਸਮੇਂ ਮੋਸ੍ਟ ਬਿਲਵਡ ਬਾਪ ਨੂੰ ਯਾਦ ਕਰਦੇ ਹਾਂ। ਬ੍ਰਹਮਾ ਕੋਈ ਮੋਸ੍ਟ ਬਿਲਵਡ ਨਹੀਂ ਹੈ। ਬਿਲਵਰਡ ਮੋਸ੍ਟ ਉਹ ਹੈ ਜੋ ਸਦਾ ਪਾਵਨ ਹੈ। ਤੁਸੀਂ ਬੱਚੇ ਜਾਣਦੇ ਹੋ ਕਿ ਸਭ ਤੋੰ ਪਿਆਰਾ ਕੌਣ ਹੈ। ਮਨੁੱਖ ਪਰਮਾਤਮਾ ਨੂੰ ਹੀ ਯਾਦ ਕਰਦੇ ਹਨ ਹੇ ਦੁਖ ਹਰਤਾ ਸੁਖ਼ ਕਰਤਾ। ਉਸਨੂੰ ਲਿਬਰੇਟਰ ਵੀ ਕਹਿੰਦੇ ਹਨ ਮਤਲਬ ਦੁੱਖਾਂ ਤੋਂ ਮੁਕਤ ਕਰਨ ਵਾਲਾ। ਤਾਂ ਬੱਚਿਆਂ ਨੂੰ ਆਪਣਾ ਪੁਰਸ਼ਾਰਥ ਕਰਨਾ ਹੈ। ਡਰਾਮਾ ਪਲਾਨ ਅਨੁਸਾਰ ਇਹ ਦੁਨੀਆਂ ਪਾਵਨ ਹੋਣੀ ਜਰੂਰ ਹੈ ਅਤੇ ਪਾਵਨ ਦੁਨੀਆਂ ਬਣਨ ਦੇ ਲਈ ਅੱਗ ਲੱਗਣੀ ਹੈ। ਇਹ ਵੀ ਜਾਣਦੇ ਹੋ ਅੱਗ ਕਿਵੇਂ ਲੱਗੇਗੀ। ਵਿਨਾਸ਼ ਹੋਏ ਬਿਗਰ ਦੁਨੀਆਂ ਪਾਵਨ ਬਣ ਨਹੀਂ ਸਕੇਗੀ। ਇਹ ਹੈ ਰੂਦ੍ਰ ਗਿਆਨ ਯਗ… ਰੂਦ੍ਰ ਅਤੇ ਸ਼ਿਵ ਕੋਈ ਫਰਕ ਨਹੀਂ ਹੈ। ਪਰੰਤੂ ਸ਼ਿਵ ਨਾਮ ਹੈ ਮੁੱਖ। ਬਾਕੀ ਤਾਂ ਆਪਣੀ – ਆਪਣੀ ਭਾਸ਼ਾ ਵਿੱਚ ਕਈ ਨਾਮ ਰੱਖ ਦਿੱਤੇ ਹਨ। ਅਸਲ ਨਾਮ ਹੈ ਸ਼ਿਵ। ਸ਼ਿਵ ਜਯੰਤੀ ਵੀ ਮਨਾਉਂਦੇ ਹਨ। ਭਾਰਤ ਵਿੱਚ ਹੀ ਸ਼ਿਵ ਜਯੰਤੀ ਮਸ਼ਹੂਰ ਹੈ। ਬੇਹੱਦ ਦੇ ਬਾਪ ਦੀ ਸ਼ਿਵ ਜਯੰਤੀ ਹੈ ਤਾਂ ਆਉਂਦੇ ਵੀ ਜਰੂਰ ਹੋਣਗੇ। ਸ਼ਿਵਬਾਬਾ ਦਾ ਨਾਮ ਬਾਲਾ ਹੈ। ਬ੍ਰਹਮਾ ਦਵਾਰਾ ਸਵਰਗ ਦੀ ਸਥਾਪਨਾ ਕਰਾਉਣ ਵਾਲਾ ਹੈ। ਤਾਂ ਉਸ ਉੱਚ ਤੇ ਉੱਚ ਬਾਪ ਨੂੰ ਯਾਦ ਕਰਨਾ ਪਵੇ। ਬ੍ਰਹਮਾ ਉੱਚ ਤੇ ਉੱਚ ਨਹੀਂ ਹੈ। ਅਸਲ ਵਿੱਚ ਬ੍ਰਹਮਾ ਉੱਚ ਤੇ ਉੱਚ ਬਣਦੇ ਹਨ। ਫਿਰ ਹੇਠਾਂ ਉੱਤਰਦੇ ਹਨ। ਤੁਸੀਂ ਬੀ. ਕੇ. ਵੀ ਹੇਠਾਂ ਸੀ ਹੁਣ ਉੱਚ ਬਣ ਰਹੇ ਹੋ। ਇੱਕਦਮ ਉੱਚ ਬਾਪ ਦੇ ਘਰ ਚਲੇ ਜਾਵੋਗੇ। ਤੁਸੀਂ ਇਸ ਵਕਤ ਤ੍ਰਿਕਾਲਦਰਸ਼ੀ ਬਣ ਰਹੇ ਹੋ। ਤੁਸੀਂ ਖੁਦ ਜਾਣਦੇ ਹੋ ਕਿ ਅਸੀਂ ਹੀ ਸਵਦਰਸ਼ਨ ਚਕਰਧਾਰੀ ਹਾਂ। ਅਸੀਂ ਬ੍ਰਹਿਮੰਡ ਅਤੇ ਸ੍ਰਿਸ਼ਟੀ ਚੱਕਰ ਦੇ ਆਦਿ – ਮੱਧ – ਅੰਤ ਨੂੰ ਜਾਨਣ ਵਾਲੇ ਹਾਂ। ਬ੍ਰਹਿਮੰਡ ਮਤਲਬ ਉੱਚ ਜਿੱਥੇ ਸਾਰੀਆਂ ਆਤਮਾਵਾਂ ਨਿਵਾਸ ਕਰਦੀਆਂ ਹਨ। ਦੁਨੀਆਂ ਵਿੱਚ ਕੋਈ ਹੋਰ ਨਹੀਂ ਜੋ ਸਮਝਾਏ ਕਿ ਮੂਲਵਤਨ ਵਿੱਚ ਆਤਮਾਵਾਂ ਰਹਿੰਦੀਆਂ ਹਨ ਵਿਸ਼ਵ ਅਤੇ ਬ੍ਰਹਿਮੰਡ ਵੱਖ – ਵੱਖ ਹੈ। ਆਤਮਾਵਾਂ ਰਹਿੰਦੀਆਂ ਹਨ ਨਿਰਵਾਣਧਾਮ ਦੇ ਵਿੱਚ, ਜਿਸਨੂੰ ਸ਼ਾਂਤੀਧਾਮ ਕਿਹਾ ਜਾਂਦਾ ਹੈ। ਉਹ ਸਭਨੂੰ ਪਿਆਰਾ ਲੱਗਦਾ ਹੈ ਉਸਦਾ ਅਸਲੀ ਨਾਮ ਨਿਰਵਾਣਧਾਮ ਅਤੇ ਸ਼ਾਂਤੀਧਾਮ ਹੈ

ਆਤਮਾ ਦਾ ਸ੍ਵਰੂਪ ਹੈ ਸ਼ਾਂਤ। ਇੱਕ ਸ਼ਾਂਤੀਧਾਮ ਫਿਰ ਹੈ ਮੂਵੀਧਾਮ ਅਤੇ ਇਹ ਹੈ ਟਾਕੀ ਧਾਮ। ਮੂਵੀਧਾਮ ਵਿੱਚ ਜ਼ਿਆਦਾ ਰਹਿਣ ਦਾ ਨਹੀਂ ਹੈ। ਸ਼ਾਂਤੀਧਾਮ ਵਿੱਚ ਬਹੁਤਿਆਂ ਨੇ ਰਹਿਣਾ ਹੁੰਦਾ ਹੈ, ਹੋਰ ਕੋਈ ਜਗ੍ਹਾ ਨਹੀਂ ਹੈ। ਆਤਮਾ ਜਦੋਂ ਬਾਪ ਨੂੰ ਅਤੇ ਘਰ ਨੂੰ ਯਾਦ ਕਰਦੀ ਹੈ ਤਾਂ ਉੱਪਰ ਵਿੱਚ ਯਾਦ ਕਰਦੀ ਹੈ। ਵਿਚਕਾਰ ਦੇ ਧਾਮ ਨੂੰ ਤਾਂ ਤੁਹਾਡੇ ਸਿਵਾਏ ਹੋਰ ਕੋਈ ਨਹੀਂ ਜਾਣਦੇ ਹਨ। ਮਨੁੱਖਾਂ ਨੂੰ ਤੇ ਇਨਾਂ ਗਿਆਨ ਹੈ ਨਹੀਂ। ਸਿਰ੍ਫ ਕਹਿੰਦੇ ਹਨ ਬ੍ਰਹਮਾ, ਵਿਸ਼ਨੂੰ, ਸ਼ੰਕਰ ਸੂਖਸ਼ਮਵਤਨ ਵਿੱਚ ਰਹਿੰਦੇ ਹਨ। ਬਾਕੀ ਉਨ੍ਹਾਂ ਦੇ ਆਕਉਪੇਸ਼ਨ ਦਾ ਪਤਾ ਨਹੀਂ ਹੈ। 84 ਜਨਮ ਲੈਂਦੇ ਹਨ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਹੈ। ਇਹ ਹੈ ਲੀਪ ਯੁਗ। ਇਹ ਥੋੜ੍ਹੇ ਸਮੇਂ ਦਾ ਹੈ। ਜਿਵੇਂ ਪੁਰਸ਼ੋਤਮ ਮਹੀਨਾ ਕਿਹਾ ਜਾਂਦਾ ਹੈ। ਇਹ ਤੁਹਾਡਾ ਹੀਰੇ ਵਰਗਾ ਉੱਤਮ ਬਣਨ ਦਾ ਉੱਚ ਜਨਮ ਹੈ। ਸ਼ੂਦ੍ਰ ਤੋਂ ਬ੍ਰਾਹਮਣ ਬਣਨਾ ਸਭ ਤੋਂ ਉੱਤਮ ਹੈ। ਬ੍ਰਾਹਮਣ ਬਣਦੇ ਹੋ ਤਾਂ ਦਾਦੇ ਦਾ ਵਰਸਾ ਲੈਣ ਦੇ ਹੱਕਦਾਰ ਬਣਦੇ ਹੋ।

ਬਾਪ ਬੱਚਿਆਂ ਨੂੰ ਕਹਿੰਦੇ ਹਨ ਬੱਚੇ ਸਦੈਵ ਮਨਮਨਾਭਵ। ਬਾਪ ਦਾ ਮੈਸੇਜ ਸਭ ਨੂੰ ਦਿੰਦੇ ਰਹੋ। ਬਾਪ ਨੂੰ ਕਿਹਾ ਹੀ ਜਾਂਦਾ ਹੈ – ਮੈਸੰਜਰ ਹੋਰ ਕੋਈ ਵੀ ਮੈਸੰਜਰ ਜਾਂ ਪੈਗੰਬਰ ਨਹੀਂ ਹੈ। ਉਹ ਹੀ ਆਕੇ ਆਪਣਾ ਧਰਮ ਸਥਾਪਨ ਕਰਦੇ ਹਨ। ਪੈਗੰਬਰ ਸਿਰ੍ਫ ਇੱਕ ਹੈ ਉਹ ਹੀ ਆਕੇ ਤੁਹਾਨੂੰ ਪਵਿੱਤਰ ਬਣਨ ਦਾ ਪੈਗਾਮ ਦਿੰਦੇ ਹਨ। ਉਹ ਆਉਂਦੇ ਹਨ – ਧਰਮ ਸਥਾਪਨ ਕਰਨ। ਉਹ ਕੋਈ ਵਾਪਿਸ ਲੈ ਜਾਣ ਵਾਲੇ ਗਾਈਡ ਨਹੀਂ ਹਨ। ਉਹ ਤਾਂ ਸਿਰ੍ਫ ਇੱਕ ਹੀ ਸਤਿਗੁਰੂ ਸਦਗਤੀ ਦੇਣ ਵਾਲਾ ਹੈ। ਸੱਚ ਬੋਲਣ ਵਾਲਾ, ਸੱਚਾ ਰਸਤਾ ਦੱਸਣ ਵਾਲਾ ਤਾਂ ਇੱਕ ਹੀ ਪਰਮਪਿਤਾ ਪ੍ਰਮਾਤਮਾ ਸ਼ਿਵ ਹੈ। ਤਾਂ ਬਹੁਤ ਗੁਪਤ ਮਿਹਨਤ ਕਰਨੀ ਹੈ ਬੱਚਿਆਂ ਨੂੰ। ਹੁਣ ਤੁਸੀਂ ਜਾਣਦੇ ਹੋ ਕਿ ਸਾਨੂੰ ਇਹ ਦੇਹ ਭੁੱਲ ਕੇ ਇੱਕ ਬਾਪ ਨੂੰ ਯਾਦ ਕਰਨਾ ਹੈ। ਸ਼ਰੀਰ ਛੁੱਟਿਆਂ ਤਾਂ ਸਾਰੀ ਦੁਨੀਆਂ ਛੁੱਟ ਜਾਂਦੀ ਹੈ। ਆਤਮਾ ਇਕੱਲੀ ਬਣ ਜਾਂਦੀ ਹੈ। ਬਾਪ ਕਹਿੰਦੇ ਹਨ – ਦੇਹੀ ਅਭਿਮਾਨੀ ਬਣੋ ਤਾਂ ਫਿਰ ਕੋਈ ਵੀ ਮਿਤ੍ਰ ਸਬੰਧੀ ਯਾਦ ਨਹੀਂ ਪੈਣਗੇ। ਅਸੀਂ ਆਤਮਾ ਹਾਂ, ਅਸੀਂ ਚਲੇ ਜਾਵਾਂਗੇ ਬਾਪ ਦੇ ਕੋਲ। ਬਾਪ ਰਾਏ ਦਿੰਦੇ ਹਨ ਕਿ ਤੁਸੀਂ ਮੇਰੇ ਕੋਲ ਕਿਵੇਂ ਆ ਸਕਦੇ ਹੋ। ਇਹ ਬਾਬਾ ਵੀ ਨਾਮੀਗ੍ਰਾਮੀ ਹੈ। ਇਨ੍ਹਾਂ ਦਵਾਰਾ ਬਾਪ ਸਾਰੀਆਂ ਆਤਮਾਵਾਂ ਦਾ ਗਾਈਡ ਬਣ ਮੱਛਰਾਂ ਤਰ੍ਹਾਂ ਵਾਪਿਸ ਲੈ ਜਾਂਦੇ ਹਨ। ਇਹ ਅਸਲ ਗਿਆਨ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹੀ ਹੈ। ਤੁਹਾਨੂੰ ਪਾਂਡਵ ਸੈਨਾ ਵੀ ਕਹਿੰਦੇ ਹਨ। ਪਾਂਡਵਪਤੀ ਖ਼ੁਦ ਸਾਖਸ਼ਾਤ ਪਰਮਪਿਤਾ ਪਰਮਾਤਮਾ ਹੈ, ਜੋ ਤੁਹਾਨੂੰ ਬੱਚਿਆਂ ਨੂੰ ਡ੍ਰਿਲ ਸਿਖਾ ਰਹੇ ਹਨ। ਹੂਬਹੂ ਕਲਪ ਪਹਿਲੇ ਦੀ ਤਰ੍ਹਾਂ। ਜਦੋਂ ਵਿਨਾਸ਼ ਹੋਵੇਗਾ ਤਾਂ ਸਾਰੀਆਂ ਆਤਮਾਵਾਂ ਸ਼ਰੀਰ ਛੱਡ ਚਲੀਆਂ ਜਾਣਗੀਆਂ। ਸਤਿਯੁਗ ਵਿੱਚ ਜਦੋਂ ਥੋੜ੍ਹੀਆਂ ਆਤਮਾਵਾਂ ਹਨ ਤਾਂ ਇੱਕ ਰਾਜ ਹੈ। ਹੁਣ ਅਨੇਕ ਹਨ ਫਿਰ ਜਰੂਰ ਇੱਕ ਹੋਵੇਗਾ। ਇਹ ਗਿਆਨ ਸਾਰਾ ਦਿਨ ਬੁੱਧੀ ਵਿੱਚ ਸਿਮਰਨ ਕਰਨਾ ਹੈ। ਬੱਚਿਆਂ ਨੂੰ ਪ੍ਰਦਰਸ਼ਨੀ ਤੇ ਵੀ ਸਮਝਾਉਣਾ ਹੈ। ਜਦੋਂ ਨਵੀਂ ਦਿੱਲੀ ਸੀ ਤਾਂ ਨਵਾਂ ਭਾਰਤ ਸੀ। ਇੱਕ ਹੀ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸੀ। ਆਦਿ ਸਨਾਤਨ ਕੋਈ ਹਿੰਦੂ ਧਰਮ ਨਹੀਂ ਸੀ। ਅਸੀਂ ਬ੍ਰਾਹਮਣ ਸੋ ਦੇਵਤਾ ਬਣਦੇ ਹਾਂ। ਇਹ ਦੂਜੇ ਧਰਮ ਵਾਲੇ ਮੰਨਣਗੇ ਨਹੀਂ। ਜੋ ਪਹਿਲਾਂ ਆਉਂਦੇ ਹਨ ਉਹ ਹੀ 84 ਜਨਮ ਲੈਂਦੇ ਹਨ। ਇਹ ਹਨ ਬਿੱਲਕੁਲ ਸਹਿਜ ਸਮਝਣ ਦੀਆਂ ਗੱਲਾਂ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਹੁਣ ਨਾਟਕ ਪੂਰਾ ਹੁੰਦਾ ਹੈ। ਸਾਰੇ ਐਕਟਰ ਆ ਗਏ ਹਨ। 84 ਜਨਮ ਪੂਰੇ ਕੀਤੇ, ਹੁਣ ਫਿਰ ਘਰ ਚਲਣਾ ਹੈ ਕਿਉਂਕਿ ਬਹੁਤ ਥੱਕ ਗਏ ਹੋ ਨਾ। ਭਗਤੀਮਾਰਗ ਹੈ ਹੀ ਥੱਕਣ ਦਾ ਮਾਰਗ। ਬਾਪ ਕਹਿੰਦੇ ਹਨ – ਹੁਣ ਮੈਨੂੰ ਯਾਦ ਕਰੋ ਦੂਜਿਆਂ ਨੂੰ ਵੀ ਪੈਗਾਮ ਦਵਾਉ ਕਿ ਦੇਹ ਸਹਿਤ ਦੇਹ ਦੇ ਸਭ ਧਰਮ ਛੱਡ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਅਸ਼ਰੀਰੀ ਬਣੋਂ ਤਾਂ ਪਾਵਨ ਬਣ ਜਾਵੋਗੇ ਕਿਉਂਕਿ ਹੁਣ ਵਾਪਿਸ ਘਰ ਚਲਣਾ ਹੈ। ਮੌਤ ਸਾਹਮਣੇ ਖੜ੍ਹਾ ਹੈ।

ਇੱਥੇ ਵੀ ਬੱਚੇ ਬਾਪ ਦੇ ਕੋਲ ਰੀਫਰੇਸ਼ ਹੋਣ ਆਉਂਦੇ ਹਨ। ਬਾਪ ਸਨਮੁੱਖ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਬੱਚੇ ਦੇਹ – ਅਭਿਮਾਨ ਛੱਡ ਮਾਮੇਕਮ ਯਾਦ ਕਰੋ। ਇਹ ਪੁਰਾਣੀ ਦੁਨੀਆਂ ਹੁਣ ਖਤਮ ਹੋਣੀ ਹੈ। ਤੁਸੀਂ ਇੱਕ ਬਾਪ ਨੂੰ ਯਾਦ ਕਰ ਪਵਿੱਤਰ ਬਣੋਗੇ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣੋਗੇ। ਜੇਕਰ ਮਿਹਨਤ ਨਹੀਂ ਕਰੋਗੇ ਤਾਂ ਫਲ ਵੀ ਨਹੀਂ ਮਿਲੇਗਾ। ਫਿਰ ਸਜ਼ਾ ਖਾਣੀ ਪਵੇਗੀ। ਬਾਪ ਕਹਿੰਦੇ ਹਨ ਆਪਣੀ ਕਮਾਈ ਜਮਾਂ ਕਰਦੇ ਰਹੋ ਅਤੇ ਦੂਜਿਆਂ ਨੂੰ ਵੀ ਨਿਮੰਤਰਨ ਦਵੋ। ਬਾਪ ਦਾ ਰਸਤਾ ਵੀ ਦੱਸੋ। ਤੁਸੀਂ ਬੱਚਿਆਂ ਨੂੰ ਵੀ ਕਲਿਆਣਕਾਰੀ ਬਣਨਾ ਹੈ। ਆਪਣੇ ਮਿੱਤਰ ਸਬੰਧੀਆਂ ਦਾ ਵੀ ਕਲਿਆਣ ਕਰਨਾ ਹੈ। ਇੱਥੇ ਤੁਹਾਨੂੰ ਦੇਹੀ – ਅਭਿਮਾਨੀ ਬਣਾਇਆ ਜਾਂਦਾ ਹੈ। ਮਹਾਮੰਤ੍ਰ ਦਿੰਦੇ ਹਨ। ਪ੍ਰਾਚੀਨ ਯੋਗ ਬਾਪ ਨੇ ਹੀ ਆਕੇ ਸਿਖਾਇਆ ਹੈ, ਜਿਸ ਦੇ ਲਈ ਹੀ ਗਾਇਆ ਜਾਂਦਾ ਹੈ – ਯੋਗ ਅਗਨੀ ਨਾਲ ਪਾਪ ਭਸੱਮ ਹੋ ਜਾਣਗੇ, ਕਲਪ ਪਹਿਲਾਂ ਵੀ ਇਹ ਹੀ ਇਸ਼ਾਰਾ ਮਿਲਿਆ ਸੀ। ਬਾਪ ਇਸ਼ਾਰਾ ਦਿੰਦੇ ਹਨ ਕਿ ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ। ਰਹੋ ਭਾਵੇਂ ਆਪਣੇ ਗ੍ਰਹਿਸਤ ਵਿਵਹਾਰ ਵਿੱਚ। ਗਾਇਆ ਹੋਇਆ ਹੈ ਕਿ ਸ਼ਰਨ ਪਈ ਮੈਂ ਤੇਰੇ। ਇਹ ਵੀ ਹੁੰਦਾ ਹੈ – ਜਦੋਂ ਕੋਈ ਦੁਖੀ ਹੁੰਦੇ ਹਨ ਤਾਂ ਉੱਚ ਤਾਕਤ ਵਾਲੇ ਦੀ ਜਾ ਸ਼ਰਨ ਲੈਂਦੇ ਹਨ। ਇੱਥੇ ਤਾਂ ਪ੍ਰੈਕਟੀਕਲ ਵਿਚ ਹੈ। ਜਦੋਂ ਬਹੁਤ ਦੁਖੀ ਵੇਖਦੇ ਹਨ, ਸਹਿਣ ਨਹੀਂ ਕਰ ਸਕਦੇ, ਲਾਚਾਰ ਹੁੰਦੇਂ ਹਨ ਤਾਂ ਫਿਰ ਭੱਜਕੇ ਆਕੇ ਬਾਪ ਦੀ ਸ਼ਰਨ ਲੈਂਦੇ ਹਨ। ਸਦਗਤੀ ਤਾਂ ਸਿਵਾਏ ਬਾਪ ਦੇ ਕੋਈ ਦੇ ਨਹੀਂ ਸਕਦਾ। ਬੱਚੇ ਜਾਣਦੇ ਹਨ ਕਿ ਪੁਰਾਣੀ ਦੁਨੀਆਂ ਵਿਨਾਸ਼ ਹੋਣੀ ਹੈ। ਤਿਆਰੀ ਹੋ ਰਹੀ ਹੈ ਇਸ ਪਾਸੇ ਤੁਹਾਡੀ ਸਥਾਪਨਾ ਦੀ ਤਿਆਰੀ, ਦੂਜੇ ਪਾਸੇ ਵਿਨਾਸ਼ ਦੀ ਤਿਆਰੀ। ਸਥਾਪਨਾ ਹੋ ਗਈ ਤਾਂ ਵਿਨਾਸ਼ ਜਰੂਰ ਹੋਣਾ ਹੈ। ਤੁਸੀਂ ਜਾਣਦੇ ਹੋ ਕਿ ਬਾਬਾ ਆਇਆ ਹੈ ਸਥਾਪਨਾ ਕਰਵਾਉਣ, ਇੰਨ੍ਹਾਂ ਦਵਾਰਾ ਵਰਸਾ ਵੀ ਜ਼ਰੂਰ ਮਿਲੇਗਾ। ਬਾਕੀ ਪ੍ਰਰੇਨਾ ਨਾਲ ਥੋੜ੍ਹੀ ਨਾ ਕੰਮ ਚਲਦਾ ਹੈ। ਟੀਚਰ ਨੂੰ ਕਹੋਗੇ ਕੀ ਅਸੀਂ ਤੁਹਾਡੀ ਪ੍ਰੇਰਨਾ ਨਾਲ ਪੜ੍ਹ ਲਵਾਂਗੇ। ਪ੍ਰੇਰਨਾ ਨਾਲ ਜੇਕਰ ਸਭ ਕੁਝ ਹੁੰਦਾ ਤਾਂ ਸ਼ਿਵਜਯੰਤੀ ਕਿਉਂ ਮਨਾਈ ਜਾਂਦੀ? ਪ੍ਰੇਰਨਾ ਕਰਨ ਵਾਲੇ ਦੀ ਤਾਂ ਸ਼ਿਵਜਯੰਤੀ ਮਨਾਉਣ ਦੀ ਲੋੜ ਨਹੀਂ। ਜਯੰਤੀ ਤੇ ਸਾਰੀਆਂ ਆਤਮਾਵਾਂ ਦੀ ਹੁੰਦੀ ਹੈ। ਆਤਮਾਵਾਂ ਸਭ ਜੀਵ ਵਿੱਚ ਆਉਂਦੀਆਂ ਹਨ। ਆਤਮਾ ਅਤੇ ਸ਼ਰੀਰ ਜਦੋਂ ਮਿਲਦੇ ਹਨ ਤਾਂ ਪਾਰਟ ਵਜਾਉਂਦੇ ਹਨ। ਆਤਮਾ ਦਾ ਤੇ ਸਵਧਰਮ ਹੈ ਸ਼ਾਂਤ, ਉਸ ਵਿੱਚ ਹੀ ਨਾਲੇਜ ਧਾਰਨ ਹੁੰਦੀ ਹੈ। ਆਤਮਾ ਹੀ ਚੰਗਾ ਬੁਰਾ ਸੰਸਕਾਰ ਲੈ ਜਾਂਦੀ ਹੈ। ਬਾਪ ਤੇ ਸਵਰਗ ਦਾ ਰਚਿਯਤਾ ਹੈ। ਉੱਥੇ ਤਾਂ ਪਵਿਤ੍ਰਤਾ ਹੀ ਹੈ। ਅਪਵਿਤ੍ਰਤਾ ਦਾ ਨਾਮ – ਨਿਸ਼ਾਨ ਨਹੀਂ ਹੈ। ਇਹ ਹੈ ਵਿਸ਼ੇ ਸਾਗਰ। ਕਿੰਨਾ ਕਲੀਅਰ ਸਮਝਾਇਆ ਜਾਂਦਾ ਹੈ ਤਾਂ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਪਰੰਤੂ ਤੁਸੀਂ ਕਿਸੇ ਨੂੰ ਵੀ ਦੋਸ਼ ਨਹੀਂ ਦਿੰਦੇ ਹੋ। ਡਰਾਮੇ ਦੇ ਬੰਧੰਨ ਵਿੱਚ ਸਾਰੇ ਬੰਨੇ ਹੋਏ ਹਨ।

ਤੁਸੀਂ ਸਮਝਦੇ ਹੋ – ਸੀੜੀ ਉੱਪਰ ਤੋਂ ਹੇਠਾਂ ਉੱਤਰ ਆਏ ਹਾਂ। ਡਰਾਮਾ ਅਨੁਸਾਰ ਸਾਨੂੰ ਉਤਰਨਾ ਹੀ ਹੈ ਫਿਰ ਬਾਪ ਕਹਿੰਦੇ ਹਨ – ਹੁਣ ਚੜ੍ਹਨ ਦੇ ਲਈ ਪੁਰਸ਼ਾਰਥ ਕਰਨਾ ਹੈ। ਪਰ ਜਿੰਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ ਉਹ ਇਵੇਂ ਕਹਿੰਦੇ ਹਨ। ਜੋ ਇਵੇਂ ਕਹਿੰਦੇ ਹਨ ਉਸ ਤੋਂ ਸਮਝ ਜਾਂਦੇ ਹਨ ਕਿ ਇਸਦੀ ਤਕਦੀਰ ਵਿੱਚ ਨਹੀਂ ਹੈ। 2 – 4 ਵਰ੍ਹੇ ਚਲਦੇ – ਚਲਦੇ ਵੀ ਡਿੱਗ ਪੈਂਦੇ ਹਨ। ਮਹਿਸੂਸ ਵੀ ਕਰਦੇ ਹਨ ਕਿ ਅਸੀਂ ਬੜੀ ਭੁੱਲ ਕੀਤੀ ਹੈ। ਬੜੀ ਚੋਟ ਖਾਈ ਹੈ। ਇਹ ਵੀ ਅੱਧਾਕਲਪ ਦੀ ਬਿਮਾਰੀ ਹੈ, ਘੱਟ ਨਹੀਂ ਹੈ। ਅੱਧਾਕਲਪ ਦੇ ਰੋਗੀ ਹਨ। ਭੋਗੀ ਬਣਨ ਨਾਲ ਰੋਗੀ ਬਣ ਜਾਂਦੇ ਹਨ। ਤਾਂ ਬਾਪ ਆਕੇ ਪੁਰਸ਼ਾਰਥ ਕਰਵਾਉਂਦੇ ਹਨ। ਕ੍ਰਿਸ਼ਨ ਨੂੰ ਯੋਗੇਸ਼ਵਰ ਕਹਿੰਦੇ ਹਨ। ਇਸ ਵਕਤ ਤੁਸੀਂ ਸੱਚੇ – ਸੱਚੇ ਯੋਗੀ ਹੋ, ਯੋਗੇਸ਼ਵਰ ਤੁਹਾਨੂੰ ਯੋਗ ਸਿਖਾਉਂਦੇ ਹਨ। ਤੁਸੀਂ ਗਿਆਨ – ਗਿਆਨੇਸ਼੍ਵਰ ਵੀ ਹੋ ਫਿਰ ਬਣੋਗੇ ਰਾਜ ਰਾਜੇਸ਼ਵਰ। ਗਿਆਨ ਨਾਲ ਤੁਸੀਂ ਧਨਵਾਨ ਬਣਦੇ ਹੋ, ਯੋਗ ਨਾਲ ਨਿਰੋਗੀ ਏਵਰਹੇਲਦੀ ਬਣਦੇ ਹੋ। ਅੱਧਾਕਲਪ ਦੇ ਲਈ ਤੁਹਾਡੇ ਸਾਰੇ ਦੁਖ ਦੂਰ ਹੋ ਜਾਂਦੇ ਹਨ ਤਾਂ ਇਸਦੇ ਲਈ ਕਿਨਾਂ ਪੁਰਸ਼ਾਰਥ ਕਰਨਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਪਾਵਨ ਬਣਨ ਦੇ ਲਈ ਅਸ਼ਰੀਰੀਪਨ ਦਾ ਅਭਿਆਸ ਕਰਨਾ ਹੈ। ਸਭ ਨੂੰ ਪੈਗਾਮ ਦੇਣਾ ਹੈ ਕਿ ਇੱਕ ਬਾਪ ਨੂੰ ਯਾਦ ਕਰੋ। ਦੇਹ ਸਹਿਤ ਸਭ ਕੁਝ ਭੁੱਲ ਜਾਵੋ।

2. ਯੋਗੇਸ਼ਵਰ ਬਾਪ ਤੋਂ ਯੋਗ ਸਿੱਖਕੇ ਸੱਚਾ – ਸੱਚਾ ਯੋਗੀ ਬਣਨਾ ਹੈ। ਗਿਆਨ ਨਾਲ ਧਨਵਾਨ ਅਤੇ ਯੋਗ ਨਾਲ ਨਿਰੋਗੀ, ਏਵਰਹੇਲਦੀ ਬਣਨਾ ਹੈ।

ਵਰਦਾਨ:-

ਤੇਜ਼ ਪੁਰਸ਼ਾਰਥੀ ਉਹ ਹਨ ਜੋ ਸਭ ਦੇ ਪ੍ਰਤੀ ਕਲਿਆਣ ਦੀ ਵ੍ਰਿਤੀ ਅਤੇ ਸ਼ੁਭਚਿੰਤਕ ਭਾਵ ਰੱਖਣ। ਭਾਵੇਂ ਕੋਈ ਬਾਰ – ਬਾਰ ਡਿੱਗਣ ਦੀ ਕੋਸ਼ਿਸ਼ ਕਰੇ, ਵਿਘਨ ਰੂਪ ਬਣੇ ਫਿਰ ਤੁਹਾਡਾ ਉਸਦੇ ਪ੍ਰਤੀ ਸ਼ੁਭਚਿੰਤਕ ਦਾ ਅਡੋਲ ਭਾਵ ਹੋਵੇ, ਗੱਲ ਦੇ ਕਾਰਨ ਭਾਵ ਨਾ ਬਦਲੇ। ਹਰ ਪ੍ਰਸਥਿਤੀ ਵਿੱਚ ਵ੍ਰਿਤੀ ਅਤੇ ਭਾਵ ਠੀਕ ਹੋਵੇ ਤਾਂ ਤੁਹਾਡੇ ਉੱਪਰ ਉਸਦਾ ਅਸਰ ਨਹੀ ਪਵੇਗਾ। ਫਿਰ ਕੋਈ ਵੀ ਵਿਅਰੱਥ ਗੱਲਾਂ ਵੇਖਣ ਵਿਚ ਨਹੀਂ ਆਉਣਗੀਆਂ, ਟਾਈਮ ਬਚ ਜਾਵੇਗਾ। ਇਹ ਹੀ ਹੈ ਵਿਸ਼ਵ ਕਲਿਆਣਕਾਰੀ ਸਟੇਜ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top