12 May 2022 Punjabi Murli Today | Brahma Kumaris

Read and Listen today’s Gyan Murli in Punjabi 

May 11, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਸਮੇਂ ਬੁੱਢੇ, ਬੱਚੇ, ਜਵਾਨ ਸਭ ਦੀ ਵਾਨਪ੍ਰਸਥ ਅਵਸਥਾ ਹੈ, ਕਿਓਂਕਿ ਸਾਰਿਆਂ ਨੂੰ ਵਾਨੀ ਤੋਂ ਪਰੇ ਮੁਕਤੀਧਾਮ ਜਾਣਾ ਹੈ, ਤੁਸੀਂ ਉਨ੍ਹਾਂ ਨੂੰ ਘਰ ਦਾ ਰਸਤਾ ਦੱਸੋ"

ਪ੍ਰਸ਼ਨ: -

ਬਾਪ ਦੀ ਸ਼੍ਰੀਮਤ ਹਰ ਬੱਚੇ ਦੇ ਪ੍ਰਤੀ ਵੱਖ – ਵੱਖ ਹੈ, ਇੱਕ ਜਿਹੀ ਨਹੀਂ – ਕਿਓਂ?

ਉੱਤਰ:-

ਕਿਓਂਕਿ ਬਾਪ ਹਰ ਬੱਚੇ ਦੀ ਨਬਜ਼ ਵੇਖ, ਸਰਕਮਸਟਾਂਸ ਵੇਖ ਸ਼੍ਰੀਮਤ ਦਿੰਦੇ ਹਨ। ਸਮਝੋ ਕੋਈ ਨਿਰਬੰਧਨ ਹੈ। ਬੁੱਢਾ ਹੈ ਜਾਂ ਕੁਮਾਰੀ ਹੈ, ਸਰਵਿਸ ਦੇ ਲਾਇਕ ਹੈ ਤਾਂ ਬਾਬਾ ਰਾਏ ਦੇਣਗੇ ਇਸ ਸੇਵਾ ਵਿੱਚ ਪੂਰਾ ਲਗ ਜਾਓ। ਬਾਕੀ ਸਭ ਨੂੰ ਤਾਂ ਇੱਥੇ ਨਹੀਂ ਬਿਠਾ ਦੇਣਗੇ। ਜਿਸ ਦੇ ਪ੍ਰਤੀ ਬਾਪ ਦੀ ਸ਼੍ਰੀਮਤ ਮਿਲਦੀ ਹੈ ਉਸ ਵਿੱਚ ਕਲਿਆਣ ਹੈ। ਜਿਵੇਂ ਮੰਮਾ ਬਾਬਾ, ਸ਼ਿਵਬਾਬਾ ਤੋਂ ਵਰਸਾ ਲੈਂਦੇ ਹਨ ਇਵੇਂ ਫਾਲੋ ਕਰ ਉਨ੍ਹਾਂ ਵਰਗੀ ਸਰਵਿਸ ਕਰ ਵਰਸਾ ਲੈਣਾ ਹੈ।

ਗੀਤ:-

ਭੋਲੇਨਾਥ ਤੋਂ ਨਿਰਾਲਾ..

ਓਮ ਸ਼ਾਂਤੀ ਮਿੱਠੇ – ਮਿੱਠੇ ਸਿਕਿਲੱਧੇ ਬੱਚਿਆਂ ਨੇ ਗੀਤ ਸੁਣਿਆ। ਸ਼ਿਵ ਨੂੰ ਭੋਲੇਨਾਥ ਕਿਹਾ ਜਾਂਦਾ ਹੈ। ਅਤੇ ਇਹ ਜੋ ਡਮਰੂ ਵਜਾਉਂਦੇ ਹਨ ਉਨ੍ਹਾਂ ਨੂੰ ਸ਼ੰਕਰ ਕਹਿ ਦਿੰਦੇ ਹਨ। ਇੱਥੇ ਕਿੰਨੇ ਆਸ਼ਰਮ ਹਨ, ਜਿੱਥੇ ਵੇਦ, ਸ਼ਾਸਤਰ, ਉਪਨਿਸ਼ਦ ਆਦਿ ਸੁਣਾਉਂਦੇ ਹਨ, ਇਹ ਵੀ ਜਿਵੇਂ ਡਮਰੂ ਵਜਾਉਂਦੇ ਹਨ। ਕਿੰਨੇ ਆਸ਼ਰਮ ਹਨ ਜਿੱਥੇ ਮਨੁੱਖ ਜਾਕੇ ਰਹਿੰਦੇ ਵੀ ਹਨ। ਪਰ ਏਮ ਆਬਜੈਕਟ ਕੋਈ ਵੀ ਹੈ ਨਹੀਂ। ਸਮਝਦੇ ਹਨ ਗੁਰੂ ਲੋਕ ਸਾਨੂੰ ਵਾਨੀ ਤੋਂ ਪਰੇ ਸ਼ਾਂਤੀਧਾਮ ਲੈ ਜਾਣਗੇ। ਇਸ ਵਿਚਾਰ ਨਾਲ ਜਾਕੇ ਰਹਿੰਦੇ ਹਨ ਕਿ ਇੱਥੇ ਹੀ ਪ੍ਰਾਨ ਤਿਆਗਣ, ਪਰ ਵਾਪਿਸ ਤਾਂ ਕੋਈ ਵੀ ਜਾ ਨਹੀਂ ਸਕਦੇ। ਉਹ ਲੋਕ ਤਾਂ ਆਪਣੀ – ਆਪਣੀ ਭਗਤੀ ਆਦਿ ਸਿਖਾਉਂਦੇ ਹਨ। ਇੱਥੇ ਤਾਂ ਬੱਚੇ ਜਾਂਦੇ ਹਨ ਸੱਚਾ – ਸੱਚਾ ਇਹ ਵਾਨਪ੍ਰਸਥ ਹੈ। ਬੱਚੇ ਬੁੱਢੇ ਜਵਾਨ ਸਾਰੇ ਵਾਨਪ੍ਰਸਥੀ ਹਨ। ਬਾਕੀ ਮੁਕਤੀਧਾਮ ਵਿੱਚ ਜਾਨ ਦੇ ਲਈ ਪੁਰਸ਼ਾਰਥ ਕਰ ਰਹੇ ਹਨ। ਅਜਿਹਾ ਹੋਰ ਕੋਈ ਨਹੀਂ ਹੋਵੇਗਾ ਜੋ ਸਦਗਤੀ ਅਤੇ ਵਾਨੀ ਤੋਂ ਪਰੇ ਜਾਣ ਦਾ ਰਸਤਾ ਦੱਸੇ। ਗਤੀ ਸਦਗਤੀ ਦਾਤਾ ਇੱਕ ਹੀ ਹੈ। ਬਾਪ ਇਵੇਂ ਨਹੀਂ ਕਹਿ ਸਕਦੇ ਕਿ ਗ੍ਰਹਿਸਥ ਵਿਵਹਾਰ ਨੂੰ ਛੱਡ ਕੇ ਇੱਥੇ ਬੈਠ ਜਾਓ। ਹਾਂ, ਜੋ ਸਰਵਿਸ ਦੇ ਲਾਇਕ ਹਨ ਉਨ੍ਹਾਂ ਨੂੰ ਰੱਖਿਆ ਜਾ ਸਕਦਾ ਹੈ। ਹੋਰਾਂ ਨੂੰ ਵੀ ਵਾਣਪ੍ਰਸਥ ਦੱਸ ਰਸਤਾ ਦੱਸਣਾ ਹੈ ਕਿਓਂਕਿ ਹੁਣ ਸਾਰਿਆਂ ਦਾ ਵਾਨੀ ਤੋਂ ਪਰੇ ਜਾਨ ਦਾ ਸਮੇਂ ਹੈ। ਵਾਨਪ੍ਰਸਥ ਅਤੇ ਮੁਕਤੀਧਾਮ ਵਿੱਚ ਲੈ ਜਾਨ ਵਾਲਾ ਇੱਕ ਹੀ ਬਾਪ ਹੈ। ਉਸ ਬਾਪ ਦੇ ਕੋਲ ਤੁਸੀਂ ਬੈਠੇ ਹੋ। ਉਹ ਲੋਕ ਭਾਵੇਂ ਵਾਨਪ੍ਰਸਥ ਲੈਂਦੇ ਹਨ ਪਰ ਵਾਪਿਸ ਤਾਂ ਕੋਈ ਵੀ ਜਾ ਨਹੀਂ ਸਕਦੇ। ਵਾਨਪ੍ਰਸਥ ਵਿੱਚ ਲੈ ਜਾਨ ਵਾਲਾ ਇੱਕ ਬਾਪ ਹੈ ਉਹ ਹੀ ਚੰਗੀ ਮੱਤ ਦੇਣਗੇ। ਕੋਈ ਕਹੇ ਬਾਬਾ ਅਸੀਂ ਘਰਬਾਰ ਲੈ ਇੱਥੇ ਆਕੇ ਬੈਠੀਏ। ਨਹੀਂ, ਵੇਖਣਾ ਹੁੰਦਾ ਹੈ ਇਹ ਸਰਵਿਸ ਲਾਇਕ ਹੈ ਜਾਂ ਨਹੀਂ। ਕੋਈ ਬੰਧਨਮੁਕਤ ਹੈ, ਬਜੁਰਗ ਹੈ, ਸਰਵਿਸਏਬਲ ਹੈ ਤਾਂ ਉਨ੍ਹਾਂ ਨੂੰ ਸ਼੍ਰੀਮਤ ਦਿੱਤੀ ਜਾਂਦੀ ਹੈ। ਜਿਵੇਂ ਬੱਚੇ ਕਹਿੰਦੇ ਹਨ ਸੈਮੀਨਾਰ ਕਰੋ ਤਾਂ ਸਰਵਿਸ ਦੀਆਂ ਯੁਕਤੀਆਂ ਸਿੱਖੋ। ਕੰਨਿਆਵਾਂ ਦੇ ਨਾਲ – ਨਾਲ ਮਾਤਾਵਾਂ, ਪੁਰਸ਼ ਵੀ ਸਿੱਖਦੇ ਜਾਣਗੇ। ਸੈਮੀਨਾਰ ਤਾਂ ਇਹ ਹੈ ਨਾ। ਬਾਬਾ ਰੋਜ਼ ਸਿੱਖਿਆ ਦਿੰਦੇ ਰਹਿੰਦੇ ਹਨ – ਕਿਵੇਂ ਕਿਸੇ ਨੂੰ ਸਮਝਾਉਣਾ ਹੈ। ਰਾਏ ਦਿੰਦੇ ਰਹਿੰਦੇ ਹਨ। ਪਹਿਲੇ ਤਾਂ ਇੱਕ ਹੀ ਗੱਲ ਸਮਝਾਓ। ਪਰਮਪਿਤਾ ਪਰਮਾਤਮਾ ਜਿਸ ਨੂੰ ਯਾਦ ਕਰਦੇ ਹਨ ਉਹ ਤੁਹਾਡਾ ਕੀ ਲਗਦਾ ਹੈ। ਜੇਕਰ ਬਾਪ ਹੈ ਤਾਂ ਬਾਪ ਤੋਂ ਤਾਂ ਵਰਸਾ ਮਿਲਣਾ ਚਾਹੀਦਾ ਹੈ। ਤੁਸੀਂ ਤਾਂ ਬਾਪ ਨੂੰ ਜਾਣਦੇ ਨਹੀਂ ਹੋ। ਕਹਿ ਦਿੰਦੇ ਹੋ ਸਭ ਵਿੱਚ ਭਗਵਾਨ ਹੈ। ਕਣ – ਕਣ ਵਿੱਚ ਭਗਵਾਨ ਹੈ ਫਿਰ ਤੁਹਾਡਾ ਕੀ ਹਾਲ ਹੋਵੇਗਾ! ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਬਾਬਾ ਦੇ ਸਮੁੱਖ ਬੈਠੇ ਹਾਂ। ਬਾਬਾ ਸਾਨੂੰ ਲਾਇਕ ਬਣਾਕੇ, ਕੰਡੇ ਤੋਂ ਫੁੱਲ ਬਣਾਕੇ ਨਾਲ ਲੈ ਜਾਣਗੇ ਬਾਕੀ ਹੋਰ ਤਾਂ ਸਭ ਜੰਗਲ ਦਾ ਹੀ ਰਸਤਾ ਦੱਸਦੇ ਹਨ। ਬਾਪ ਤਾਂ ਕਿੰਨਾ ਸਹਿਜ ਰਸਤਾ ਦੱਸਦੇ ਹਨ। ਸੈਕਿੰਡ ਵਿੱਚ ਜੀਵਨਮੁਕਤੀ ਗਾਈ ਹੋਈ ਹੈ। ਉਹ ਕੋਈ ਝੂਠ ਥੋੜੀ ਹੈ। ਬਾਬਾ ਕਿਹਾ ਮਾਨਾ ਤੁਸੀਂ ਜੀਵਨਮੁਕਤ ਹੋ ਗਏ। ਬਾਬਾ ਪਹਿਲੇ – ਪਹਿਲੇ ਆਪਣੇ ਘਰ ਲੈ ਜਾਂਦੇ ਹਨ। ਤੁਸੀਂ ਸਭ ਆਪਣੇ ਘਰ ਨੂੰ ਭੁੱਲੇ ਹੋਏ ਹੋ ਨਾ। ਕਹਿੰਦੇ ਹਨ ਗੌਡ ਫਾਦਰ ਸਭ ਮਸੇਂਜਰ ਨੂੰ ਭੇਜ ਦਿੰਦੇ ਹਨ – ਧਰਮ ਸਥਾਪਨ ਕਰਨ, ਫਿਰ ਸਰਵ ਵਿਆਪੀ ਕਿਓਂ ਕਹਿੰਦੇ ਹਨ? ਉਪਰ ਤੋਂ ਭੇਜ ਦਿੰਦੇ ਹਨ ਨਾ। ਬੋਲਦੇ ਇੱਕ ਹਨ ਫਿਰ ਮੰਨਦੇ ਨਹੀਂ। ਬਾਪ ਧਰਮ ਸਥਾਪਨ ਅਰਥ ਭੇਜ ਦਿੰਦੇ ਹਨ ਤਾਂ ਉਨ੍ਹਾਂ ਦੀ ਸੰਸਥਾ ਵੀ ਉਨ੍ਹਾਂ ਦੇ ਪਿੱਛੇ ਆਉਣ ਲੱਗ ਪਵੇਗੀ। ਪਹਿਲੇ – ਪਹਿਲੇ ਹੈ ਦੇਵੀ – ਦੇਵਤਿਆਂ ਦੀ ਸੰਸਥਾ। ਪਹਿਲੇ – ਪਹਿਲੇ ਆਦਿ ਸਨਾਤਨ ਦੇਵੀ – ਦੇਵਤਾ ਧਰਮ ਵਾਲੇ ਲਕਸ਼ਮੀ – ਨਾਰਾਇਣ ਆਉਣਗੇ ਆਪਣੀ ਪ੍ਰਜਾ ਸਹਿਤ, ਹੋਰ ਕੋਈ ਪ੍ਰਜਾ ਸਹਿਤ ਨਹੀਂ ਆਉਂਦੇ ਹਨ। ਉਹ ਇੱਕ ਆਵੇਗਾ ਫਿਰ ਦੂਜਾ, ਤੀਜਾ ਆਵੇਗਾ। ਇੱਥੇ ਤੁਸੀਂ ਸਭ ਤਿਆਰ ਹੋ ਰਹੇ ਹੋ ਬਾਪ ਤੋਂ ਵਰਸਾ ਲੈਣ। ਇਹ ਸਕੂਲ ਹੈ। ਘਰ ਵਿੱਚ ਰਹਿੰਦੇ ਹਨ ਇੱਕ ਘੜੀ, ਅੱਧੀ ਘੜੀ, ਅੱਧੇ ਦੀ ਫਿਰ ਅੱਧ। ਇੱਕ ਸੈਕਿੰਡ ਵਿੱਚ ਤੁਹਾਨੂੰ ਸਿਰ੍ਫ ਦੱਸਦੇ ਹਨ – ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ। ਮੂੰਹ ਤੋਂ ਕਹਿੰਦੇ ਵੀ ਹਨ ਪਰਮਪਿਤਾ… ਉਹ ਤਾਂ ਸਭ ਦਾ ਬਾਪ, ਕ੍ਰਿਏਟਰ ਹੈ ਫਿਰ ਵੀ ਬਾਪ ਨਾ ਸਮਝਣ ਤਾਂ ਕੀ ਕਹਾਂਗੇ! ਬਾਪ ਸ੍ਵਰਗ ਦਾ ਰਚਤਾ ਹੈ ਤਾਂ ਜਰੂਰ ਸ੍ਵਰਗ ਦੀ ਬਾਦਸ਼ਾਹੀ ਦੇਣਗੇ। ਭਾਰਤ ਨੂੰ ਦਿੱਤਾ ਹੋਇਆ ਹੈ ਨਾ। ਨਰ ਤੋਂ ਨਾਰਾਇਣ ਬਣਾਉਣ ਵਾਲਾ ਰਾਜਯੋਗ ਮਸ਼ਹੂਰ ਹੈ। ਇਹ ਸੱਤ ਨਾਰਾਇਣ ਦੀ ਕਥਾ ਵੀ ਹੈ। ਅਮਰਕਥਾ ਵੀ ਹੈ, ਤੀਜਰੀ ਦੀ ਮਤਲਬ ਤੀਜਾ ਨੇਤਰ ਮਿਲਣ ਦੀ ਕਥਾ ਵੀ ਹੈ। ਤੁਸੀਂ ਬੱਚੇ ਜਾਣਦੇ ਹੋ ਬਾਬਾ ਸਾਨੂੰ ਵਰਸਾ ਦੇ ਰਹੇ ਹਨ। ਬਾਪ ਸ਼੍ਰੀਮਤ ਦਿੰਦੇ ਹਨ। ਉਨ੍ਹਾਂ ਦੀ ਮਤ ਤੋਂ ਜਰੂਰ ਕਲਿਆਣ ਹੀ ਹੋਵੇਗਾ। ਬਾਬਾ ਹਰ ਇੱਕ ਦੀ ਨਬਜ਼ ਵੇਖਦੇ ਹਨ। ਉਨ੍ਹਾਂ ਨੂੰ ਕੋਈ ਬੰਧਨ ਨਹੀਂ ਹੈ। ਸਰਵਿਸ ਵੀ ਕਰ ਸਕਦੇ ਹਨ। ਬਾਪ ਲਾਇਕ ਵੇਖਕੇ ਫਿਰ ਡਾਇਰੈਕਸ਼ਨ ਦਿੰਦੇ ਹਨ। ਸਰਕਮਸਟਾਂਸ ਵੇਖ ਕਿਹਾ ਜਾਂਦਾ ਹੈ – ਤੁਸੀਂ ਇੱਥੇ ਰਹਿ ਸਕਦੇ ਹੋ, ਸਰਵਿਸ ਵੀ ਕਰਦੇ ਰਹੋ। ਜਿੱਥੇ – ਜਿੱਥੇ ਜਰੂਰਤ ਪਵੇਗੀ, ਪ੍ਰਦਰਸ਼ਨੀ ਵਿੱਚ ਤਾਂ ਬਹੁਤਿਆਂ ਦੀ ਜਰੂਰਤ ਪੈਂਦੀ ਹੈ। ਬਜੁਰਗ ਵੀ ਚਾਹੀਦੇ ਹਨ, ਕੰਨਿਆਵਾਂ ਵੀ ਚਾਹੀਦੀਆਂ ਹਨ। ਸਭ ਨੂੰ ਸਿੱਖਿਆ ਮਿਲਦੀ ਰਹਿੰਦੀ ਹੈ। ਇਹ ਹੈ ਪੜ੍ਹਾਈ। ਭਗਵਾਨੁਵਾਚ, ਭਗਵਾਨ ਕਿਹਾ ਜਾਂਦਾ ਹੈ ਨਿਰਾਕਾਰ ਨੂੰ। ਤੁਸੀਂ ਆਤਮਾਵਾਂ ਉਨ੍ਹਾਂ ਦੇ ਬੱਚੇ ਹੋ। ਕਹਿੰਦੇ ਹੋ ਓ ਗੌਡ ਫਾਦਰ ਤਾਂ ਉਨ੍ਹਾਂ ਨੂੰ ਫਿਰ ਸਰਵਵਿਆਪੀ ਥੋੜੀ ਕਹਾਂਗੇ। ਲੌਕਿਕ ਬਾਪ ਸਰਵਵਿਆਪੀ ਹੈ ਕੀ! ਨਹੀਂ, ਤੁਸੀਂ ਫਾਦਰ ਕਹਿੰਦੇ ਹੋ ਅਤੇ ਗਾਉਂਦੇ ਵੀ ਹੋ ਪਤਿਤ – ਪਾਵਨ ਬਾਪ ਹੈ ਤਾਂ ਜਰੂਰ ਇੱਥੇ ਆਕੇ ਪਾਵਨ ਬਣਾਉਣਗੇ। ਤੁਸੀਂ ਬੱਚੇ ਜਾਣਦੇ ਹੋ ਪਤਿਤ ਤੋਂ ਪਾਵਨ ਬਣ ਰਹੇ ਹਾਂ।

ਬਾਪ ਕਹਿੰਦੇ ਹਨ ਮੇਰੇ 5 ਹਜਾਰ ਵਰ੍ਹੇ ਬਾਦ ਫਿਰ ਤੋਂ ਆਕੇ ਮਿਲੇ ਹੋਏ ਬੱਚੇ। ਤੁਸੀਂ ਫਿਰ ਤੋਂ ਵਰਸਾ ਲੈਣ ਆਏ ਹੋ। ਜਾਣਦੇ ਹੋ ਰਾਜਧਾਨੀ ਸਥਾਪਨ ਹੋ ਰਹੀ ਹੈ। ਜਿਵੇਂ ਮੰਮਾ ਬਾਬਾ ਸ਼ਿਵਬਾਬਾ ਤੋਂ ਵਰਸਾ ਲੈਂਦੇ ਹਨ, ਅਸੀਂ ਵੀ ਉਨ੍ਹਾਂ ਨੂੰ ਮਿਲਦੇ ਹਾਂ, ਫਾਲੋ ਕਰੋ। ਮੰਮਾ ਬਾਬਾ ਵਰਗੀ ਸਰਵਿਸ ਵੀ ਕਰੋ। ਮੰਮਾ ਬਾਬਾ ਨਰ ਤੋਂ ਨਾਰਾਇਣ ਬਣਾਉਣ ਦੀ ਕਥਾ ਸੁਣਾਉਂਦੇ ਹਨ। ਅਸੀਂ ਫਿਰ ਘੱਟ ਕਿਓਂ ਸੁਣੀਏ। ਜਾਣਦੇ ਹੋ ਉਹ ਹੀ ਸੂਰਜਵੰਸ਼ੀ ਫਿਰ ਚੰਦ੍ਰਵੰਸ਼ੀ ਵੀ ਬਣਨਗੇ। ਪਹਿਲੇ ਤਾਂ ਸੂਰਜਵੰਸ਼ੀ ਵਿੱਚ ਜਾਣਾ ਪਵੇਗਾ ਨਾ। ਸਮਝ ਤਾਂ ਹੈ ਨਾ। ਬਗੈਰ ਸਮਝ ਸਕੂਲ ਵਿਚ ਕੋਈ ਬੈਠ ਨਾ ਸਕੇ। ਬਾਬਾ ਸ਼੍ਰੀਮਤ ਦਿੰਦੇ ਹਨ। ਅਸੀਂ ਜਾਣਦੇ ਹਾਂ ਇਨ੍ਹਾਂ ਵਿੱਚ ਤਾਂ ਬਾਬਾ ਦੀ ਪ੍ਰਵੇਸ਼ਤਾ ਹੈ। ਨਹੀਂ ਤਾਂ ਪ੍ਰਜਾਪਿਤਾ ਕਿਥੋਂ ਆਏ। ਬ੍ਰਹਮਾ ਤਾਂ ਸੂਕ੍ਸ਼੍ਮਵਤਨਵਾਸੀ ਹੈ। ਪ੍ਰਜਾਪਿਤਾ ਤਾਂ ਇੱਥੇ ਚਾਹੀਦਾ ਹੈ ਨਾ। ਬਾਪ ਕਹਿੰਦੇ ਹਨ ਬ੍ਰਹਮਾ ਦਵਾਰਾ ਮੈਂ ਸਥਾਪਨਾ ਕਰਦਾ ਹਾਂ। ਕਿਸ ਦੀ? ਬ੍ਰਾਹਮਣਾਂ ਦੀ। ਇਸ ਬ੍ਰਹਮਾ ਵਿੱਚ ਪ੍ਰਵੇਸ਼ ਕਰਦਾ ਹਾਂ। ਤੁਸੀਂ ਆਤਮਾਵਾਂ ਵੀ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੋ ਨਾ। ਮੈਨੂੰ ਕਹਿੰਦੇ ਹੈ ਗਿਆਨ ਦਾ ਸਾਗਰ। ਤਾਂ ਮੈਂ ਨਿਰਾਕਾਰ ਗਿਆਨ ਕਿਵੇਂ ਸੁਣਾਵਾਂ। ਕ੍ਰਿਸ਼ਨ ਨੂੰ ਤਾਂ ਗਿਆਨ ਦਾ ਸਾਗਰ ਨਹੀਂ ਕਹਾਂਗੇ। ਕ੍ਰਿਸ਼ਨ ਦੀ ਆਤਮਾ ਬਹੁਤ ਜਨਮਾਂ ਦੇ ਅੰਤ ਵਿੱਚ ਗਿਆਨ ਲੈਕੇ ਫਿਰ ਕ੍ਰਿਸ਼ਨ ਬਣੀ ਹੈ, ਹੁਣ ਨਹੀਂ ਹੈ। ਤੁਸੀਂ ਜਾਣਦੇ ਹੋ ਭਗਵਾਨ ਦਵਾਰਾ ਰਾਜਯੋਗ ਸਿੱਖ ਦੇਵੀ – ਦੇਵਤਾ ਸ੍ਵਰਗ ਦੇ ਮਾਲਿਕ ਬਣੇ ਹਨ। ਬਾਪ ਕਹਿੰਦੇ ਹਨ -ਕਲਪ ਕਲਪ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਪੜ੍ਹਾਈ ਤੋਂ ਰਜਾਈ ਮਿਲਦੀ ਹੈ। ਤੁਸੀਂ ਰਾਜਿਆਂ ਦੇ ਰਾਜਾ ਬਣੋਂਗੇ। ਤੁਹਾਡੀ ਏਮ ਆਬਜੈਕਟ ਹੀ ਇਹ ਹੈ। ਤੁਸੀਂ ਆਏ ਹੋ ਫਿਰ ਤੋਂ ਸੋ ਸੂਰਜਵੰਸ਼ੀ ਦੇਵੀ – ਦੇਵਤਾ ਬਣਨ। ਇੱਕ ਦੇਵੀ – ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ। ਹੁਣ ਤਾਂ ਅਨੇਕਾਨੇਕ ਧਰਮ ਹਨ। ਕਈ ਗੁਰੂ ਹਨ। ਉਹ ਸਭ ਖਲਾਸ ਹੋ ਜਾਣਗੇ। ਇਨ੍ਹਾਂ ਸਭ ਗੁਰੂਆਂ ਦਾ ਗੁਰੂ ਸਦਗਤੀ ਦਾਤਾ ਇੱਕ ਬਾਪ ਹੈ। ਸਾਧੂ ਲੋਕਾਂ ਦੀ ਵੀ ਸਦਗਤੀ ਕਰਨ ਆਇਆ ਹਾਂ। ਅੱਗੇ ਚਲ ਉਹ ਵੀ ਤੁਹਾਡੇ ਅੱਗੇ ਝੁਕਣਗੇ, ਕਲਪ ਪਹਿਲੇ ਮੁਅਫਿਕ।

ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਡਰਾਮਾ ਦਾ ਸਾਰਾ ਰਾਜ਼ ਹੈ। ਜਾਣਦੇ ਹੋ ਸੁਕਸ਼ਵਤਨ ਵਿੱਚ ਹੈ ਬ੍ਰਹਮਾ, ਵਿਸ਼ਨੂੰ, ਸ਼ੰਕਰ, ਇਹ ਫਿਰ ਹੈ ਪ੍ਰਜਾਪਿਤਾ। ਕਹਿੰਦੇ ਹਨ ਬ੍ਰਹਮਾ ਦੇ ਬੁੱਢੇ ਤਨ ਵਿਚ ਪ੍ਰਵੇਸ਼ ਕਰਦਾ ਹਾਂ। ਇਨ੍ਹਾਂ ਨੂੰ ਵੀ ਕਹਿੰਦੇ ਹਨ ਹੇ ਬੱਚੇ, ਤੁਸੀਂ ਸਭ ਬ੍ਰਾਹਮਣ ਹੋ ਤੁਹਾਡੇ ਤੇ ਕਲਸ਼ ਰੱਖਦਾ ਹਾਂ। ਤੁਸੀਂ ਇੰਨੇ ਜਨਮ ਲਿੱਤੇ ਹਨ। ਇਸ ਸਮੇਂ ਹੈ ਹੀ ਰੋਰਵ ਨਰਕ, ਬਾਕੀ ਤਾਂ ਕੋਈ ਨਦੀ ਨਹੀਂ ਹੈ ਜਿਸ ਨੂੰ ਨਰਕ ਕਿਹਾ ਜਾਵੇ। ਗਰੁੜ ਪੁਰਾਨ ਵਿੱਚ ਤਾਂ ਬਹੁਤ ਗੱਲਾਂ ਲਿਖ ਦਿੱਤੀਆਂ ਹਨ। ਹੁਣ ਬਾਬਾ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਇਹ ਵੀ ਤਾਂ ਪੜ੍ਹਿਆ ਹੋਇਆ ਹੈ ਨਾ। ਤਾਂ ਹੁਣ ਭੋਲੇਨਾਥ ਬਾਪ ਤੁਸੀਂ ਭੋਲੇ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਗਰੀਬ ਭੋਲੇ ਬੱਚਿਆਂ ਨੂੰ ਫਿਰ ਉੱਚ ਤੇ ਉੱਚ ਸਾਹੂਕਾਰ ਬਣਾਉਂਦੇ ਹਨ। ਤੁਸੀਂ ਜਾਣਦੇ ਹੋ ਸੂਰਜਵੰਸ਼ੀ ਮਾਲਿਕ ਬਣਦੇ ਹਨ। ਫਿਰ ਅਹਿਸਤੇ – ਅਹਿਸਤੇ ਡਿੱਗਦੇ – ਡਿੱਗਦੇ ਕੀ ਹੋ ਗਏ ਹੋ। ਕਿਵੇਂ ਦਾ ਵੰਡਰਫੁੱਲ ਖੇਲ੍ਹ ਹੈ। ਸ੍ਵਰਗ ਵਿੱਚ ਕਿੰਨੇ ਮਾਲਾਮਾਲ ਸਨ। ਹੁਣ ਵੀ ਰਾਜਾਵਾਂ ਦੇ ਬਹੁਤ ਵੱਡੇ – ਵੱਡੇ ਮਹਿਲ ਹਨ। ਜੈਪੁਰ ਵਿੱਚ ਵੀ ਹਨ। ਹੁਣ ਹੀ ਇਵੇਂ – ਇਵੇਂ ਦੇ ਮਹਿਲ ਹਨ ਤਾਂ ਅੱਗੇ ਵਾਲੇ ਪਤਾ ਨਹੀਂ ਕਿਵੇਂ ਹੋਣਗੇ। ਗੌਰਮਿੰਟ ਹਾਊਸ ਇਵੇਂ ਨਹੀਂ ਬਣਦੇ ਹਨ। ਰਾਜਿਆਂ ਦੇ ਮਹਿਲ ਬਨਾਉਣ ਦਾ ਭਭਕਾ ਹੀ ਵੱਖ ਹੈ। ਚੰਗਾ ਫਿਰ ਸ੍ਵਰਗ ਦਾ ਮਾਡਲ ਵੇਖਣਾ ਹੋਵੇ ਤਾਂ ਜਾਓ ਅਜਮੇਰ ਵਿੱਚ। ਇੱਕ ਮਾਡਲ ਬਣਾਉਣ ਵਿਚ ਵੀ ਮਿਹਨਤ ਚੰਗੀ ਕੀਤੀ ਹੈ। ਵੇਖਣ ਨਾਲ ਤੁਹਾਨੂੰ ਕਿੰਨੀ ਖੁਸ਼ੀ ਹੋਵੇਗੀ। ਇੱਥੇ ਤਾਂ ਬਾਬਾ ਝਟ ਸਾਕਸ਼ਾਤਕਾਰ ਕਰਵਾ ਦਿੰਦੇ ਹਨ। ਜੋ ਦਿਵਯ ਦ੍ਰਿਸ਼ਟੀ ਤੋਂ ਵੇਖਦੇ ਹਨ ਉਹ ਫਿਰ ਤੁਹਾਨੂੰ ਪ੍ਰੈਕਟੀਕਲ ਵਿੱਚ ਵੇਖਣਾ ਹੈ। ਭਗਤੀ ਮਾਰਗ ਵਿੱਚ ਭਗਤਾਂ ਨੂੰ ਭਾਵੇਂ ਸਾਕਸ਼ਾਤਕਾਰ ਹੁੰਦਾ ਹੈ ਪਰ ਉਹ ਕੋਈ ਬੈਕੁੰਠ ਦੇ ਮਾਲਿਕ ਥੋੜੀ ਬਣੇ ਹਨ। ਤੁਸੀਂ ਤਾਂ ਪ੍ਰੈਕਟੀਕਲ ਮਾਲਿਕ ਬਣਦੇ ਹੋ। ਹੁਣ ਤਾਂ ਹੈ ਹੀ ਨਰਕ। ਇੱਕ ਦੋ ਨੂੰ ਕੱਟਦੇ, ਲੜਦੇ ਰਹਿੰਦੇ ਹਨ। ਬੱਚੇ ਬਾਪ ਦਾ, ਭਰਾ ਦਾ ਵੀ ਖੂਨ ਕਰਨ ਵਿੱਚ ਦੇਰੀ ਨਹੀਂ ਕਰਦੇ ਹਨ। ਸਤਿਯੁਗ ਵਿੱਚ ਲੜਾਈ ਆਦਿ ਦੀ ਤਾਂ ਕੋਈ ਗੱਲ ਹੀ ਨਹੀਂ। ਹੁਣ ਦੀ ਕਮਾਈ ਵਿਚੋਂ ਤੁਸੀਂ 21 ਜਨਮਾਂ ਦੇ ਲਈ ਪਦਵੀ ਪਾਉਂਦੇ ਹੋ। ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਪਹਿਲੀ ਗੱਲ ਹੈ ਜੇਕਰ ਬਾਪ ਦਾ ਪਰਿਚੈ ਅਤੇ ਬਾਪ ਦੀ ਬਾਯੋਗ੍ਰਾਫੀ ਨੂੰ ਨਾ ਜਾਨਣ ਤਾਂ ਬਾਕੀ ਬਾਬਾ ਕਹਿਣ ਨਾਲ ਫਾਇਦਾ ਹੀ ਕੀ, ਇਨੇ ਦਾਨ ਪੁੰਨ ਕਰਦੇ ਤਾਂ ਭਾਰਤ ਦਾ ਇਹ ਹਾਲ ਹੋ ਗਿਆ ਹੈ। ਪਰ ਇਹ ਸਮਝਦੇ ਕੋਈ ਨਹੀਂ ਹਨ। ਕਹਿੰਦੇ ਹਨ ਭਗਤੀ ਦੇ ਬਾਦ ਭਗਵਾਨ ਮਿਲੇਗਾ। ਪਰ ਕੱਦ ਅਤੇ ਕਿਸ ਨੂੰ ਮਿਲੇਗਾ! ਭਗਤੀ ਤਾਂ ਸਭ ਕਰਦੇ ਪਰ ਸਭ ਨੂੰ ਰਜਾਈ ਤਾਂ ਨਹੀਂ ਮਿਲੇਗੀ। ਕਿੰਨੀ ਗੁੰਜਾਇਸ਼ ਹੈ ਸਮਝਣ ਦੀ। ਤੁਸੀਂ ਕੋਈ ਨੂੰ ਵੀ ਕਹਿ ਸਕਦੇ ਹੋ, ਇਹ ਸ਼ਾਸਤਰ ਆਦਿ ਸਭ ਭੁੱਲੋ, ਜਿਉਂਦੇ ਜੀ ਮਰੋ। ਬ੍ਰਹਮਾ ਤੱਤਵ ਹੈ। ਉਸ ਤੋਂ ਵਰਸਾ ਤਾਂ ਨਹੀਂ ਮਿਲ ਸਕਦਾ ਹੈ। ਵਰਸਾ ਤਾਂ ਬਾਪ ਤੋਂ ਹੀ ਮਿਲਦਾ ਹੈ। ਕਲਪ – ਕਲਪ ਅਸੀਂ ਲੈਂਦੇ ਹਾਂ। ਕੋਈ ਨਵੀਂ ਗੱਲ ਨਹੀਂ ਹੈ। ਹੁਣ ਨਾਟਕ ਪੂਰਾ ਹੋਣ ਵਾਲਾ ਹੈ। ਸਾਨੂੰ ਸ਼ਰੀਰ ਛੱਡ ਵਾਪਿਸ ਘਰ ਜਾਣਾ ਹੈ। ਜਿੰਨਾ ਯਾਦ ਕਰਨਗੇ ਤਾਂ ਅੰਤ ਮਤਿ ਸੋ ਗਤੀ ਹੋਵੇਗੀ। ਇਨ੍ਹਾਂ ਨੂੰ ਕਿਆਮਤ ਦਾ ਸਮੇਂ ਕਿਹਾ ਜਾਂਦਾ ਹੈ। ਪਾਪ ਆਤਮਾਵਾਂ ਦਾ ਹਿਸਾਬ – ਕਿਤਾਬ ਚੁਕਤੁ ਹੋਣਾ ਹੈ। ਹੁਣ ਪੁੰਨ ਆਤਮਾ ਬਣਨਾ ਹੈ ਯੋਗਬਲ ਨਾਲ। ਭੰਬੋਰ ਨੂੰ ਅੱਗ ਲੱਗੇਗੀ। ਆਤਮਾਵਾਂ ਚਲੀਆਂ ਜਾਣਗੀਆਂ ਵਾਪਿਸ। ਇੱਕ ਧਰਮ ਦੀ ਸਥਾਪਨਾ ਹੁੰਦੀ ਹੈ ਤਾਂ ਕਈ ਧਰਮ ਜਰੂਰ ਵਾਪਿਸ ਚਲੇ ਜਾਣਗੇ। ਸ਼ਰੀਰ ਥੋੜ੍ਹੀ ਨਾ ਨਾਲ ਲੈ ਜਾਣਗੇ।

ਕੋਈ ਕਹੇ ਮੋਕਸ਼ ਮਿਲੇ। ਪਰ ਇਹ ਹੋ ਕਿਵੇਂ ਸਕਦਾ ਹੈ, ਜਦ ਕਿ ਬਣਿਆ ਬਣਾਇਆ ਡਰਾਮਾ ਹੈ, ਜੋ ਹਮੇਸ਼ਾ ਚਲਦਾ ਹੀ ਰਹਿੰਦਾ ਹੈ। ਇਨ੍ਹਾਂ ਦੀ ਇੰਡ ਕਦੀ ਹੁੰਦੀ ਨਹੀਂ। ਅਨਾਦਿ ਚੱਕਰ ਕਿਵੇਂ ਫਿਰਦਾ ਹੈ ਸੋ ਹੁਣ ਬਾਪ ਬੈਠ ਰਾਜ ਸਮਝਾਉਂਦੇ ਹਨ। ਇਹ ਸਭ ਗੱਲਾਂ ਸਮਝਾਉਣੀ ਪਵੇ। ਜਦ ਜਿਆਦਾ ਸਮਝਨ ਲੱਗ ਪੈਣਗੇ ਫਿਰ ਵ੍ਰਿਧੀ ਹੋਣ ਲਗ ਪਵੇਗੀ। ਇਹ ਤੁਹਾਡਾ ਬਹੁਤ ਉੱਚ ਧਰਮ ਹੈ, ਇਨ੍ਹਾਂ ਨੂੰ ਚਿੜੀਆਂ ਖਾ ਜਾਂਦੀ ਹੈ ਹੋਰ ਧਰਮਾਂ ਨੂੰ ਚਿੜੀਆਂ ਨਹੀਂ ਖਾਂਦੀਆਂ। ਤੁਸੀਂ ਬੱਚਿਆਂ ਨੂੰ ਇਸ ਦੁਨੀਆਂ ਵਿੱਚ ਕੋਈ ਸ਼ੋਂਕ ਨਹੀਂ ਰੱਖਣਾ ਚਾਹੀਦਾ ਹੈ – ਇਹ ਕਬਰਿਸਤਾਨ ਹੈ। ਪੁਰਾਣੀ ਦੁਨੀਆਂ ਤੋਂ ਕੀ ਲਾਗਤ (ਲਗਾਵ) ਰੱਖਣੀ ਹੈ। ਅਮਰੀਕਾ ਵਿੱਚ ਜੋ ਸੈਂਸੀਬਲ ਹਨ ਉਹ ਸਮਝਦੇ ਹਨ ਕੋਈ ਪ੍ਰੇਰਕ ਹੈ। ਮੌਤ ਸਾਹਮਣੇ ਖੜਿਆ ਹੈ। ਵਿਨਾਸ਼ ਤਾਂ ਹੋਣਾ ਹੀ ਹੈ। ਸਭ ਦੀ ਦਿਲ ਤਾਂ ਖਾਂਦੀ ਰਹਿੰਦੀ ਹੈ। ਡਰਾਮਾ ਦੀ ਭਾਵੀ ਇਵੇਂ ਬਣੀ ਹੋਈ ਹੈ। ਸ਼ਿਵਬਾਬਾ ਤਾਂ ਦਾਤਾ ਹੈ, ਇਨ੍ਹਾਂ ਨੂੰ ਤਾਂ ਕੋਈ ਆਸਕਤੀ ਨਹੀਂ। ਨਿਰਾਕਾਰ ਹੈ। ਇਹ ਸਭ ਕੁਝ ਬੱਚਿਆਂ ਦਾ ਹੈ। ਨਵੀਂ ਦੁਨੀਆ ਵੀ ਬੱਚਿਆਂ ਦੀ ਹੈ। ਵਿਸ਼ਵ ਦੀ ਬਾਦਸ਼ਾਹੀ ਅਸੀਂ ਸਥਾਪਨ ਕਰ ਰਹੇ ਹਾਂ, ਅਸੀਂ ਹੀ ਰਾਜ ਕਰਾਂਗੇ। ਬਾਬਾ ਕਿੰਨਾ ਨਿਸ਼ਕਾਮੀ ਹੈ। ਤੁਸੀਂ ਬਾਬਾ ਨੂੰ ਯਾਦ ਕਰੋਂਗੇ ਤਾਂ ਤੁਹਾਡੀ ਬੁੱਧੀ ਦਾ ਤਾਲਾ ਖੁਲ੍ਹੇਗਾ। ਤੁਸੀਂ ਡਬਲ ਫਲੈਂਥਰੀਫਿਸਟ (ਮਹਾਂਦਾਨੀ) ਹੋ। ਤਨ – ਮਨ – ਧਨ ਦਿੰਦੇ ਹੋ, ਅਵਿਨਾਸ਼ੀ ਗਿਆਨ ਰਤਨ ਵੀ ਦਿੰਦੇ ਹੋ। ਸ਼ਿਵਬਾਬਾ ਨੂੰ ਤੁਸੀਂ ਕੀ ਦਿੰਦੇ ਹੋ? ਕਰਨੀਘੋਰ ਨੂੰ ਦਿੰਦੇ ਹੈ ਨਾ। ਈਸ਼ਵਰ ਸਮਰਪਣ, ਈਸ਼ਵਰ ਭੁੱਖਾ ਹੈ ਕੀ? ਅਤੇ ਕ੍ਰਿਸ਼ਨ ਅਰਪਨਮ ਕਰਦੇ । ਦੋਨੋਂ ਨੂੰ ਬਿਖਾਰੀ ਬਣਾ ਦਿੱਤਾ ਹੈ। ਉਹ ਤਾਂ ਦਾਤਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਪੁਰਾਣੀ ਦੁਨੀਆਂ ਦੀ ਕਿਸੀ ਵੀ ਚੀਜ਼ ਵਿੱਚ ਲਾਗਤ (ਲਗਾਵ) ਨਹੀਂ ਰੱਖਣਾ ਹੈ। ਇਸ ਦੁਨੀਆਂ ਵਿਚ ਕਿਸੀ ਵੀ ਗੱਲ ਦਾ ਸ਼ੋਂਕ ਨਹੀਂ ਰੱਖਣਾ ਹੈ ਕਿਓਂਕਿ ਇਹ ਕਬਰਿਸਤਾਨ ਹੋਣ ਵਾਲੀ ਹੈ।

2. ਹੁਣ ਨਾਟਕ ਪੂਰਾ ਹੁੰਦਾ ਹੈ, ਹਿਸਾਬ – ਕਿਤਾਬ ਚੁਕਤੁ ਕਰ ਘਰ ਜਾਣਾ ਹੈ ਇਸਲਈ ਯੋਗਬਲ ਦਵਾਰਾ ਪਾਪਾਂ ਤੋਂ ਮੁਕਤ ਹੋ ਪੁੰਨ ਆਤਮਾ ਬਣਨਾ ਹੈ। ਡਬਲ ਦਾਨੀ ਬਣਨਾ ਹੈ।

ਵਰਦਾਨ:-

“ਵਾਹ ਬਾਬਾ ਵਾਹ ਅਤੇ ਵਾਹ ਮੇਰਾ ਭਾਗ ਵਾਹ!” ਹਮੇਸ਼ਾ ਇਹ ਹੀ ਖੁਸ਼ੀ ਦੀ ਗੀਤ ਗਾਉਂਦੇ ਰਹੋ। “ਖੁਸ਼ੀ” ਸਭ ਤੋਂ ਵੱਡੀ ਖੁਰਾਕ ਹੈ, ਖੁਸ਼ੀ ਵਰਗੀ ਹੋਰ ਕੋਈ ਖੁਰਾਕ ਨਹੀਂ। ਜੋ ਰੋਜ਼ ਖੁਸ਼ੀ ਦੀ ਖੁਰਾਕ ਖਾਂਦੇ ਹਨ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ। ਕਦੀ ਬਿਮਾਰ ਨਹੀਂ ਹੁੰਦੇ, ਇਸਲਈ ਖੁਸ਼ੀ ਦੀ ਖੁਰਾਕ ਦਵਾਰਾ ਮਨ ਅਤੇ ਬੁੱਧੀ ਨੂੰ ਸ਼ਕਤੀਸ਼ਾਲੀ ਬਣਾਓ ਤਾਂ ਸਥਿਤੀ ਸ਼ਕਤੀਸ਼ਾਲੀ ਰਹੇਗੀ। ਅਜਿਹੀ ਸ਼ਕਤੀਸ਼ਾਲੀ ਸਥਿਤੀ ਵਾਲੇ ਹਮੇਸ਼ਾ ਹੀ ਅਚਲ – ਅਡੋਲ ਰਹਿਣਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top