12 July 2021 PUNJABI Murli Today | Brahma Kumaris

Read and Listen today’s Gyan Murli in Punjabi 

July 11, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਵਰਗਾ ਨਿਰਹੰਕਾਰੀ ਅਤੇ ਨਿਸ਼ਕਾਮ ਸੇਵਾਧਾਰੀ ਕੋਈ ਨਹੀਂ” ਸਾਰੇ ਵਿਸ਼ਵ ਦੀ ਬਾਦਸ਼ਾਹੀ ਬੱਚਿਆਂ ਨੂੰ ਦੇਕੇ ਖੁਦ ਵਾਨਪ੍ਰਸਤ ਵਿੱਚ ਬੈਠ ਜਾਂਦੇ ਹਨ"

ਪ੍ਰਸ਼ਨ: -

ਬਾਪ ਦਾ ਕਿਹੜਾ ਪੈਗਾਮ ਸਾਰੇ ਵਿਸ਼ਵ ਨੂੰ ਦੱਸਣਾ ਹੈ?

ਉੱਤਰ:-

ਸਾਰਿਆਂ ਨੂੰ ਦੱਸੋ ਤੁਸੀਂ ਦੁੱਖ ਹਰਤਾ ਸੁਖਕਰਤਾ ਦੇ ਬੱਚੇ ਹੋ। ਤੁਹਾਨੂੰ ਕਦੀ ਵੀ ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਤੁਸੀਂ ਸੁਖਦਾਤਾ ਬਾਪ ਨੂੰ ਯਾਦ ਕਰੋ, ਉਨ੍ਹਾਂ ਨੂੰ ਫਾਲੋ ਕਰੋ ਤਾਂ ਅਧਾਕਲਪ ਦੇ ਲਈ ਸੁਖਧਾਮ ਵਿੱਚ ਚਲੇ ਜਾਓਗੇ। ਇਹ ਪੈਗਾਮ ਸਭ ਨੂੰ ਦੇਣਾ ਹੈ। ਜੋ ਇਸ ਪੈਗਾਮ ਨੂੰ ਜੀਵਨ ਵਿੱਚ ਧਾਰਨ ਕਰਨਗੇ ਉਹ 21 ਜਨਮਾਂ ਦੇ ਲਈ ਮਾਇਆ ਦੀ ਬੇਹੋਸ਼ੀ ਤੋਂ ਛੁੱਟ ਜਾਣਗੇ।

ਗੀਤ:-

ਹਮਾਰੇ ਤੀਰਥ ਨਿਆਰੇ ਹੈਂ…

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚੇ ਇਸ ਗੀਤ ਦਾ ਅਰਥ ਤਾਂ ਸਮਝ ਗਏ। ਸਾਡਾ ਆਤਮਾਵਾਂ ਦਾ ਉਹ ਬਾਪ ਹੈ। ਮੁੱਖ ਹੈ ਹੀ ਆਤਮਾ। ਹੁਣ ਤੁਸੀਂ ਜਾਣਦੇ ਹੋ – ਸਾਡੀ ਆਤਮਾ ਪਰਮਪਿਤਾ ਪਰਮਾਤਮਾ ਦੇ ਸਮੁੱਖ ਬੈਠੀ ਹੈ। ਤੁਹਾਡੀ ਸੋਲ ਸੁਪ੍ਰੀਮ ਸੋਲ ਦੇ ਸਾਹਮਣੇ ਬੈਠੀ ਹੈ। ਤੁਹਾਨੂੰ ਤਾਂ ਆਪਣਾ ਸ਼ਰੀਰ ਹੈ, ਇਹਨਾਂ ਦਾ ਲੋਨ ਲਿਆ ਹੋਇਆ ਸ਼ਰੀਰ ਹੈ। ਗੁਰੂ ਲੋਕ ਮਨੁੱਖਾਂ ਨੂੰ ਯਾਤਰਾ ਤੇ ਲੈ ਜਾਂਦੇ ਹਨ। ਭਗਤੀ ਮਾਰਗ ਦੇ ਢੇਰ ਗੁਰੂ ਹਨ। ਭਾਰਤ ਵਿੱਚ ਤਾਂ ਇਸਤਰੀ ਆਪਣੇ ਪਤੀ ਨੂੰ ਗੁਰੂ, ਈਸ਼ਵਰ ਸਮਝਦੀ ਹੈ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ – ਤੁਸੀਂ ਬੱਚੇ ਹੋ ਨਾ। ਸਮਝਦੇ ਹੋ ਅਸੀਂ ਬੇਹੱਦ ਦੇ ਬਾਪ ਦੇ ਬੱਚੇ ਹਾਂ। ਬੇਹੱਦ ਬੇਹੱਦ ਦਾ ਵਰਸਾ ਫਿਰ ਤੋਂ ਲੈਣ ਆਏ ਹਾਂ, ਹੁਣ ਸਾਨੂੰ ਸਦਗਤੀ ਨੂੰ ਪਾਉਣਾ ਹੈ। ਇਹ ਤਾਂ ਨਿਸ਼ਚੇ ਹੈ ਨਾ। ਸਾਰੀ ਦੁਨੀਆਂ ਦੁਰਗਤੀ ਵਿੱਚ ਹੈ, ਪਤਿਤ ਹੈ। ਪਾਵਨ ਹੋਣ ਲਈ ਬੁਲਾਉਂਦੇ ਹਨ ਤਾਂ ਭਾਰਤ ਵਿੱਚ ਕਿੰਨੇ ਢੇਰ ਦੇ ਢੇਰ ਗੁਰੂ ਹਨ। ਕਿਸੇ ਦੇ 100 ਫਲੋਰਸ, ਕਿਸੇ ਦੇ 500 ਫਲੋਰਸ, ਕਿਸੇ ਦੇ 50 ਵੀ ਹੁੰਦੇ ਹਨ। ਕਿਸੇ ਦੇ ਲੱਖਾਂ ਕਰੋੜਾਂ ਵੀ ਹੁੰਦੇ ਹਨ। ਜਿਵੇਂ ਖੋਜੋਂ ਦਾ ਆਗਾਖਾਂ ਗੁਰੂ ਹੈ। ਕਿੰਨੇ ਉਨ੍ਹਾਂ ਦੇ ਫਲੋਰਸ ਹਨ, ਕਿੰਨਾ ਉਨ੍ਹਾਂ ਨੂੰ ਰਿਗਾਰ੍ਡ ਦਿੰਦੇ ਹਨ। ਫਿਰ ਭਾਵੇਂ ਕੁੱਝ ਵੀ ਕਰਨ ਵਾਲਾ ਹੋਵੇ ਪਰ ਉਨ੍ਹਾਂ ਦਾ ਮਾਨ ਕਿਨਾਂ ਹੈ। ਭਗਤੀ ਮਾਰਗ ਵਿੱਚ ਗੁਰੂ ਅਨੇਕ ਹਨ, ਫਿਰ ਉਹ ਵੀ ਨੰਬਰਵਾਰ ਹੁੰਦੇ ਹਨ। ਕਿਸੇ ਦੀ ਕਮਾਈ ਤਾਂ ਪਦਮਾ ਦੀ ਹੁੰਦੀ ਹੈ। ਆਗਾਖਾਂ ਦੀ ਕਮਾਈ ਬਹੁਤ ਹੈ। ਉਨ੍ਹਾਂ ਨੂੰ ਹੀਰਿਆਂ ਵਿੱਚ ਤੋਲਕੇ ਦਾਨ ਕੀਤਾ ਸੀ, ਉਨ੍ਹਾਂ ਦੇ ਸ਼ੀਸ਼ਿਆਂ ਨੇ। ਇੱਕ ਪਾਸੇ ਹੀਰੇ ਦੂਜੇ ਪਾਸੇ ਉਹਨਾਂ ਦਾ ਗੁਰੂ। ਹੀਰੇ ਦਾਨ ਕਰਦੇ ਹਨ, ਕਿੰਨੇਂ ਹੀਰੇ ਹੋਣਗੇ। ਅੱਜਕਲ ਸੋਨੇ ਵਿੱਚ ਤਾਂ ਬਹੁਤਿਆਂ ਦਾ ਵਜਨ ਕਰ ਦਿੰਦੇ ਹਨ। ਦੂਜਾ ਪਲੇਟੇਨਿਯਮ ਹੁੰਦਾ ਹੈ, ਉਹ ਸੋਨੇ ਨਾਲੋਂ ਵੀ ਜ਼ਿਆਦਾ ਕੀਮਤੀ ਹੁੰਦਾ ਹੈ। ਉਹ ਵੀ ਵਜ਼ਨ ਕਰਕੇ ਦਿੱਤਾ ਸੀ। ਗੁਰੂ ਦਾ ਮਰਤਬਾ ਵੇਖੋ ਕਿੰਨਾ ਹੈ… ਅਜਿਹੇ ਗੁਰੂ ਲੋਕੀ ਤਾਂ ਢੇਰ ਹਨ। ਹੁਣ ਇਸ ਸਤਿਗੁਰੂ ਨੂੰ ਤੁਸੀਂ ਕਿ ਦਵੋਗੇ? ਉਨ੍ਹਾਂ ਦਾ ਵਜਨ ਕਰੋਗੇ? ਹੀਰੇ ਵਜਨ ਕਰ ਦੇਵੋਗੇ? ਉਨ੍ਹਾਂ ਦਾ ਵਜਨ ਹੋ ਸਕਦਾ ਹੈ? ਉਨ੍ਹਾਂ ਦਾ ਖ਼ੁਦ ਦਾ ਹੀ ਵਜਨ ਨਹੀਂ ਹੈ। ਸ਼ਿਵ ਤਾਂ ਹੈ ਹੀ ਬਿੰਦੀ, ਉਨ੍ਹਾਂ ਦਾ ਵਜਨ ਤੁਸੀਂ ਕੀ ਕਰ ਸਕੋਗੇ । ਉਹ ਤੁਹਾਡਾ ਗੁਰੂ ਕਿਨਾਂ ਵੰਡਰਫੁੱਲ ਹੈ। ਸਭ ਤੋਂ ਹਲਕਾ। ਬਿਲਕੁਲ ਹੀ ਸੂਕ੍ਸ਼੍ਮ ਹੈ। ਤੁਹਾਡਾ ਗੁਰੂ ਇੱਕ ਹੈ। ਤੁਸੀਂ ਜਾਣਦੇ ਹੋ ਸ਼ਿਵਬਾਬਾ ਤਾਂ ਦਾਤਾ ਹੈ। ਭਗਵਾਨ ਕਦੀ ਕੁੱਝ ਲੈ ਨਹੀਂ ਸਕਦੇ, ਉਹ ਤਾਂ ਦਿੰਦੇ ਹਨ। ਈਸ਼ਵਰ ਅਰਥ ਦਾਨ ਤਾਂ ਸਭ ਕਰਦੇ ਹਨ ਤਾਂ ਸਮਝਦੇ ਹਨ – ਦੂਸਰੇ ਜਨਮ ਵਿੱਚ ਇਸ ਦਾ ਏਵਜਾ ਮਿਲੇਗਾ। ਕਾਮਨਾ ਤਾਂ ਰੱਖਦੇ ਹਨ। ਹੁਣ ਇਹ ਤਾਂ ਹੈ ਬੇਹੱਦ ਦਾ ਬਾਪ। ਇਨ੍ਹਾਂ ਵਰਗੀ ਨਿਸ਼ਕਾਮ ਸੇਵਾ ਕੋਈ ਕਰ ਨਹੀਂ ਸਕਦਾ। ਨਿਸ਼ਕਾਮ ਸੇਵਾ ਵੀ ਕਿਹੋ ਜਿਹੀ ਹੈ। ਬੱਚਿਆਂ ਨੂੰ ਵਿਸ਼ਵ ਦਾ, ਸੁਖਧਾਮ ਦਾ ਮਾਲਿਕ ਬਣਾਉਂਦੇ ਹਨ। ਬਾਬਾ ਖ਼ੁਦ ਥੋੜੀ ਹੀ ਵਿਸ਼ਵ ਦਾ ਮਾਲਿਕ ਬਣਦੇ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ – ਸੁਖ ਦਾ ਸਾਗਰ, ਸ਼ਾਂਤੀ ਦਾ ਸਾਗਰ, ਪਵਿੱਤਰਤਾ ਦਾ ਸਾਗਰ। ਬੱਚਿਆਂ ਨੂੰ ਹਰ ਇੱਕ ਗੱਲ ਚੰਗੀ ਤਰ੍ਹਾਂ ਸਮਝਾਈ ਜਾਂਦੀ ਹੈ। ਇੱਕ ਹੀ ਬਾਪ ਕੋਲ਼ੋਂ ਤੁਹਾਨੂੰ ਜੀਵਨ ਮੁਕਤੀ ਮਿਲ ਜਾਂਦੀ ਹੈ। ਬਾਬਾ ਕੋਲੋਂ ਸਵਰਗ ਦਾ ਵਰਸਾ ਮਿਲਦਾ ਹੈ। ਨਿਸ਼ਚੇ ਕੀਤਾ, ਬਸ। ਬਾਬਾ ਅਤੇ ਵਰਸੇ ਨੂੰ ਯਾਦ ਕਰਨਾ ਹੈ। ਇਸਨੂੰ ਕਹਿੰਦੇ ਹਨ – ਗਿਆਨ ਦਾ ਸਾਗਰ। ਸਾਰਾ ਸਾਗਰ ਮਸ (ਸਿਆਹੀ) ਬਣਾਓ। ਸਾਰਾ ਜੰਗਲ ਕਲਮ ਬਣਾਓ… ਤਾਂ ਵੀ ਐਂਡ ਨਹੀਂ ਹੋ ਸਕਦੀ। ਤੁਸੀਂ ਸ਼ੁਰੂ ਤੋਂ ਲੈ ਕੇ ਲਿਖਦੇ ਜਾਓ ਤਾਂ ਤੁਹਾਡੀਆਂ ਢੇਰ ਪੁਸਤਕਾਂ ਹੋ ਜਾਣ। ਇਹ ਨਾਲੇਜ਼ ਤਾਂ ਬਹੁਤ ਵੇਲਯੂਏਬਲ ਹੈ ਜੋ ਧਾਰਨਾ ਕਰਨ ਦੀ ਹੈ। ਜਾਣਦੇ ਹੋ ਇਹ ਕੋਈ ਪਰੰਪਰਾ ਤੇ ਚਲਦੀ ਨਹੀਂ। ਹੁਣ ਤੁਹਾਨੂੰ ਤੰਤ ਮਿਲਦਾ ਹੈ। ਬਾਪ ਆਕੇ ਬੱਚਿਆਂ ਨੂੰ ਆਪਣਾ ਪਰਿਚੈ ਦਿੰਦੇ ਹਨ, ਉਹ ਹੀ ਕਾਫ਼ੀ ਹੈ। ਬਾਪ ਦਾ ਪਰਿਚੈ ਦੇਣ ਨਾਲ, ਰਚਤਾ ਨੂੰ ਜਾਨਣ ਨਾਲ ਰਚਨਾ ਦਾ ਵੀ ਗਿਆਨ ਆ ਜਾਂਦਾ ਹੈ। ਬੁੱਧੀ ਕਹਿੰਦੀ ਹੈ ਜੋ ਸਤਿਯੁਗ ਵਿੱਚ ਆਉਂਦੇ ਹੋਣਗੇ, ਉਨ੍ਹਾਂ ਦੇ ਪੁਨਰਜਨਮ ਜ਼ਿਆਦਾ ਹੋਣਗੇ, ਚੱਕਰ ਵਿੱਚ ਜੋ ਪਹਿਲੇ ਆਏ ਹੋਣਗੇ, ਉਹ ਹੀ ਆਉਣਗੇ। ਇਸ ਚੱਕਰ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਹੈ। ਗੀਤ ਵਿੱਚ ਵੀ ਸੁਣਿਆ, ਸਾਡੇ ਤੀਰਥ ਨਿਆਰੇ ਹਨ। ਉਹ ਤਾਂ ਜਨਮ – ਜਨਮਾਂਤਰ ਤੀਰਥ ਯਾਤਰਾਵਾਂ ਕਰਦੇ ਆਏ ਹਨ। ਇਹ ਸਿਰਫ਼ ਤੁਹਾਡੀ ਇੱਕ ਜਨਮ ਦੀ ਯਾਤਰਾ ਹੈ। ਇਸ ਰੂਹਾਨੀ ਯਾਤਰਾ ਨਾਲ ਜਰਾ ਵੀ ਕੋਈ ਤਕਲੀਫ਼ ਨਹੀਂ। ਗਿਆਨ ਦੇਣ ਵਾਲਾ ਇੱਕ ਹੀ ਸਤਿਗੁਰੂ ਹੈ। ਸਦਗਤੀ ਤਾਂ ਕਿਸੇ ਦੀ ਵੀ ਹੁੰਦੀ ਨਹੀਂ। ਉਹ ਹੈ ਸੁਪ੍ਰੀਮ ਗਿਆਨ ਦਾ ਸਾਗਰ, ਸਰਵ ਦੀ ਸਦਗਤੀ ਹੋ ਜਾਂਦੀ ਹੈ। ਬਾਕੀ ਕਿ ਚਾਹੀਦਾ ਹੈ। ਤੱਤਵ ਵੀ ਸਤੋਪ੍ਰਧਾਨ ਹੋ ਜਾਂਦੇ ਹਨ। ਇੱਥੇ ਤਮੋਂਪ੍ਰਧਾਨ ਹਨ ਤਾਂ ਹਵਾ ਆਦਿ ਵੀ ਅਜਿਹੀ ਤਮੋਂਪ੍ਰਧਾਨ ਹੁੰਦੀ ਹੈ। ਕਿੰਨੇ ਅਰਥਕਵੇਕ ਆਦਿ ਹੁੰਦੇ ਹਨ। ਸਤਿਯੁਗ ਵਿੱਚ ਤਾਂ ਕੋਈ ਦੁੱਖ ਦੇਣ ਵਾਲੀ ਚੀਜ਼ ਨਹੀਂ ਹੋਵੇਗੀ4। ਬਾਪ ਹੈ ਦੁੱਖ ਹਰਤਾ ਸੁੱਖ ਕਰਤਾ। ਤੁਸੀਂ ਉਨ੍ਹਾਂ ਦੇ ਬੱਚੇ ਹੋ, ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ। ਸਭ ਨੂੰ ਇਹ ਰਸਤਾ ਦੱਸਣਾ ਹੈ – ਸੁਖ ਦਾ ਵਰਸਾ ਪਾਉਣ ਦਾ।

ਹੁਣ ਬਾਪ ਕਹਿੰਦੇ ਹਨ – ਤੁਸੀਂ ਸੁੱਖ ਹੀ ਦੇਣਾ ਹੈ। ਬਾਬਾ ਤੁਹਾਨੂੰ ਅੱਧਾਕਲਪ ਦੇ ਲਈ ਅਜਿਹਾ ਸੁੱਖ ਦਿੰਦੇ ਹਨ – ਜੋ ਉੱਥੇ ਦੁੱਖ ਦਾ ਨਾਮ ਨਹੀਂ ਰਹਿੰਦਾ। ਤੁਸੀਂ ਜਾਣਦੇ ਹੋ – ਬਾਪ ਕੋਲੋਂ 21 ਜਨਮਾਂ ਦਾ ਵਰਸਾ ਪਾਉਣ ਅਸੀਂ ਇੱਥੇ ਆਏ ਹਾਂ। ਤੁਸੀਂ ਸਟੂਡੈਂਟ ਹੋ ਨਾ। ਤੁਹਾਡੇ ਦਿਲ ਵਿੱਚ ਹੈ ਕਿ ਸ਼ਿਵਬਾਬਾ ਕੋਲੋਂ ਅਸੀਂ ਸਵਰਗ ਦਾ ਸੁੱਖ ਲੈਂਦੇ ਹਾਂ ਤਾਂ ਸਭ ਦੁੱਖ ਦੂਰ ਹੋ ਜਾਣਗੇ। ਬਾਬਾ ਸਾਨੂੰ ਸੰਜੀਵਨੀ ਬੂਟੀ ਦਿੰਦੇ ਹਨ – ਸੁਰਜਿੱਤ ਹੋਣ ਦੇ ਲਈ। ਫਿਰ 21 ਜਨਮ ਕਦੀ ਵੀ ਮੂਰਛਿਤ ਨਹੀਂ ਹੋਣਗੇ। ਉਹ ਸੰਜੀਵਨੀ ਬੂਟੀ ਹੈ – ਮਨਮਨਾਭਵ। ਸਰਵ ਦਾ ਸਦਗਤੀ ਦਾਤਾ ਇੱਕ ਹੀ ਬਾਪ ਹੈ, ਉਨ੍ਹਾਂ ਨੂੰ ਨਿਰਾਕਾਰ ਨਿਰਹੰਕਾਰੀ ਕਿਹਾ ਜਾਂਦਾ ਹੈ। ਜਿਸ ਤਨ ਵਿੱਚ ਆਉਂਦੇ ਹਨ ਉਹ ਵੀ ਸਧਾਰਨ ਹੈ। ਬਾਪ ਕਹਿੰਦੇ ਹਨ – ਡਿਅਰ ਚਿਲਡਰਨ, ਆਈ ਐਮ ਯੌਰ ਓਬੇਡੀਏਂਟ ਫ਼ਾਦਰ। ਵੱਡੇ, ਆਦਮੀ ਹਮੇਸ਼ਾ ਇਸ ਤਰ੍ਹਾਂ ਲਿਖਦੇ ਹਨ। ਆਈ ਐਮ ਓਬਈਡੈਂਟ ਸਰਵੈਂਟ। ਆਪਣੇ ਨੂੰ ਸ਼੍ਰੀ ਕਦੀ ਨਹੀਂ ਲਿਖਣਗੇ। ਅੱਜਕਲ ਤੇ ਲਿਖਦੇ ਹਨ ਸ਼੍ਰੀ – ਸ਼੍ਰੀ ਫਲਾਣਾ। ਆਪੇਹੀ ਆਪਣੇ ਨੂੰ ਸ਼੍ਰੀ – ਸ਼੍ਰੀ ਲਿਖਦੇ ਰਹਿੰਦੇ ਹਨ। ਉਹ ਬਾਪ ਹੈ ਨਿਰਾਕਾਰੀ, ਨਿਰਹੰਕਾਰੀ। ਹੁਣ ਤੁਸੀਂ ਉਨ੍ਹਾਂ ਦੇ ਸਮੁੱਖ ਬੈਠੇ ਹੋ। ਜਾਣਦੇ ਹੋ ਉਹ ਸਾਡਾ ਬਾਪ, ਟੀਚਰ, ਸਤਿਗੁਰੂ ਹੈ, ਬਾਕੀ ਤਾਂ ਸਭ ਭਗਤੀ ਮਾਰਗ ਦੇ ਅਨੇਕ ਗੁਰੂ ਹਨ। ਗੁਰੂਆਂ ਦੇ ਵੀ ਗੁਰੂ ਹੁੰਦੇ ਹਨ। ਇਨ੍ਹਾਂ ਦਾ ਕੋਈ ਗੁਰੂ ਨਹੀਂ। ਉਹ ਸੱਤ ਬਾਬਾ, ਸੱਤ ਟੀਚਰ, ਸਤਿਗੁਰੂ ਹੈ।

ਤੁਸੀਂ ਜਾਣਦੇ ਹੋ – ਆਤਮਾ ਹੀ ਸੰਸਕਾਰ ਧਾਰਨ ਕਰ ਰਹੀ ਹੈ। ਬਾਬਾ ਵੀ ਆਤਮਾ ਹੈ ਨਾ, ਉਨ੍ਹਾਂ ਵਿੱਚ ਵੀ ਗੁਣ ਹੈ। ਤੁਹਾਡੇ ਗੁਣ ਵੱਖਰੇ – ਵੱਖਰੇ ਹੋ ਜਾਂਦੇ ਹਨ। ਇਸ ਸਮੇਂ ਜੋ ਗੁਣ ਤੁਹਾਡੇ ਵਿੱਚ ਹਨ ਉਹ ਹੀ ਬਾਪ ਦੇ ਹੈ। ਫ਼ਿਰ ਸਤਿਯੁਗ ਵਿੱਚ ਤੁਹਾਡੇ ਦੈਵੀ – ਗੁਣ ਹੋ ਜਾਣਗੇ। ਬਾਪ ਗਿਆਨ ਦਾ ਸਾਗਰ, ਪਿਆਰ ਦਾ ਸਾਗਰ ਹੈ। ਕ੍ਰਿਸ਼ਨ ਦੀ ਮਹਿਮਾ ਵੱਖ ਹੈ। ਸ਼ਿਵਬਾਬਾ ਨੂੰ 16 ਕਲਾਂ ਸੰਪੂਰਨ ਨਹੀਂ ਕਹਿ ਸਕਦੇ। ਉਹ ਤਾਂ ਸਥਿਰ ਹੈ ਹੀ। ਬਾਪ ਕਹਿੰਦੇ ਹਨ – ਇਹ ਟਾਇਟਲ ਤੁਸੀਂ ਮੈਨੂੰ ਨਹੀਂ ਦੇ ਸਕਦੇ ਹੋ। ਮੈਂ ਥੋੜੀ ਹੀ ਵਿਕਾਰੀ ਬਣਦਾ ਹਾਂ, ਜੋ ਫਿਰ ਸਰਵ ਗੁਣ ਸੰਪੰਨ ਬਣਾ। ਮੇਰੀ ਮਹਿਮਾ ਇਨ੍ਹਾਂ ਵਰਗੀ ਥੋੜੀ ਹੀ ਕਰਨਗੇ। ਇਸ ਨਾਲੇਜ਼ ਨੂੰ ਜਿਨ੍ਹਾਂ ਨੇ ਕਲਪ ਪਹਿਲਾ ਸੁਣਿਆ ਹੈ ਉਹ ਹੀ ਆਉਣਗੇ, ਆਕੇ ਬਾਪ ਕੋਲੋਂ ਸੁਣਨਗੇ ਅਤੇ ਬਾਪ ਨੂੰ ਯਾਦ ਕਰਨਗੇ। ਪਛਾੜੀ ਨੂੰ ਹਾਯ – ਹਾਯ ਕਰ ਕੇ ਰੋਂਦੇ ਹਨ ਫਿਰ ਜੈ – ਜੈ ਕਾਰ ਹੋ ਜਾਂਦੀ ਹੈ। ਹੁਣ ਤੁਸੀਂ ਯਾਤਰਾ ਦਾ ਰਾਜ਼ ਵੀ ਸਮਝਿਆ ਹੈ। ਉਨ੍ਹਾਂ ਯਾਤਰਾਵਾਂ ਤੋੰ ਫ਼ਿਰ ਘਰ ਵਾਪਿਸ ਆ ਜਾਂਦੇ ਹੋ। ਕਿੰਨੇ ਮਨੁੱਖ ਸ਼ਨਾਨ ਕਰਨ ਜਾਂਦੇ ਹਨ। ਭਗਤੀ ਦਾ ਵਿਸਤਾਰ ਦੇਖੋ ਕਿੰਨਾ ਹੈ। ਜਿਸ ਤਰ੍ਹਾਂ ਝਾੜ ਕਿੰਨਾ ਵੱਡਾ ਅਥਾਹ ਹੁੰਦਾ ਹੈ, ਬੀਜ ਤਾਂ ਬਿਲਕੁਲ ਛੋਟਾ ਹੁੰਦਾ ਹੈ। ਉਵੇਂ ਭਗਤੀ ਦਾ ਵੀ ਵਿਸਤਾਰ ਕਿੰਨਾ ਹੈ। ਗਿਆਨ ਦਾ ਇੱਕ ਤੁਬਕਾ ਵੀ ਸਦਗਤੀ ਕਰ ਦਿੰਦਾ ਹੈ। ਭਗਤੀ ਵਿੱਚ ਉੱਤਰਦੇ – ਉੱਤਰਦੇ ਅੱਧਾਕਲਪ ਲੱਗ ਜਾਂਦਾ ਹੈ। ਇੱਥੇ ਤੁਹਾਨੂੰ ਸੀੜੀ ਚੜ੍ਹਨ ਵਿੱਚ ਇੱਕ ਸੈਕਿੰਡ ਲੱਗਦਾ ਹੈ – ਲਿਫ਼ਟ ਕਿੰਨੀ ਚੰਗੀ ਹੈ। ਥੱਲੇ ਤੋਂ ਇੱਕਦਮ ਉੱਪਰ, ਆਪਣੇ ਘਰ ਲੈ ਜਾਂਦੀ ਹੈ। ਇਸਨੂੰ ਕਿਹਾ ਜਾਂਦਾ ਹੈ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ। ਸਰਵ ਦਾ ਭਲਾ। ਸਰਵ ਦਾ ਸਦਗਤੀ ਦਾਤਾ ਇੱਕ ਬਾਪ ਹੀ ਹੈ। ਹੁਣ ਗਿਆਨ, ਭਗਤੀ ਦਾ ਫ਼ਰਕ ਦੇਖੋ। ਗਿਆਨ, ਭਗਤੀ, ਵੈਰਾਗ ਹੈ ਨਾ। ਸੰਨਿਆਸੀਆਂ ਦਾ ਹੈ ਹੱਦ ਦਾ ਵੈਰਾਗ। ਬਾਪ ਨੇ ਸਮਝਾਇਆ ਹੈ – ਵੈਰਾਗ ਦੋ ਤਰ੍ਹਾਂ ਦਾ ਹੈ – ਇੱਕ ਹੱਦ ਦਾ ਵੈਰਾਗ ਜਿਸ ਨਾਲ ਕੋਈ ਸਗਦਤੀ ਨਹੀਂ ਹੁੰਦੀ। ਦੂਸਰਾ ਹੈ ਬੇਹੱਦ ਦਾ ਵੈਰਾਗ – ਜਿਸ ਨਾਲ ਤੁਹਾਡੀ ਸਦਗਾਤੀ ਹੋ ਜਾਂਦੀ ਹੈ। ਹੁਣ ਸਦਗਾਤੀ ਦੇ ਲਈ ਤੁਹਾਨੂੰ ਬੱਚਿਆਂ ਨੂੰ ਸ਼੍ਰੀਮਤ ਮਿਲਦੀ ਹੈ – ਸ੍ਰੇਸ਼ਠ ਤੇ ਸ੍ਰੇਸ਼ਠ ਬਣਨ ਦੀ। ਹੁਣ ਸ੍ਰੇਸ਼ਠ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ ਸ਼੍ਰੀਮਤ ਤੇ। ਇਹ ਭ੍ਰਿਸ਼ਟ ਦੁਨੀਆਂ ਰਾਵਣ ਦੀ ਮਤ ਤੇ ਬਣੀ ਹੈ। ਅਸੀਂ ਸ੍ਰੇਸ਼ਠ ਬਣ ਰਹੇ ਹਾਂ – ਇਹ ਗੱਲਾਂ ਤੁਸੀਂ ਹੀ ਜਾਣਦੇ ਹੋ। ਦੁਨੀਆਂ ਬਿਲਕੁਲ ਨਹੀਂ ਜਾਣਦੀ ਹੈ। ਤੁਹਾਡੇ ਲਈ ਤਾਂ ਕਹਿੰਦੇ ਹਨ ਇਹ ਬ੍ਰਹਮਾਕੁਮਾਰੀਆਂ ਵਿਨਾਸ਼ ਕਰਵਾਉਣ ਵਾਲੀਆਂ ਹਨ। ਸੱਚਮੁੱਚ ਵਿਨਾਸ਼ ਤਾਂ ਹੋਣਾ ਹੀ ਹੈ। ਇਸ ਨਾਲ ਹੀ ਤਾਂ ਕਲਿਆਣ ਹੋਣਾ ਹੈ। ਕਲਿਆਣਕਾਰੀ ਬਾਪ ਆਉਂਦੇ ਹਨ ਤਾਂ ਮਹਾਭਾਰੀ ਲੜਾਈ ਲੱਗਦੀ ਹੈ। ਕਹਿਣਗੇ ਅਸੀਂ ਕਿਹਾ ਸੀ ਨਾ ਬ੍ਰਹਮਾਕੁਮਾਰੀਆਂ ਵਿਨਾਸ਼ ਕਰਵਾਉਣਗੀਆਂ। ਬਰੋਬਰ ਵਿਨਾਸ਼ ਤਾਂ ਹੋਣਾ ਹੀ ਹੈ, ਪੁਰਾਣੀ ਦੁਨੀਆਂ ਵਿਨਾਸ਼ ਹੋਵੇਗੀ। ਅਸੀਂ ਨਵੀਂ ਦੁਨੀਆਂ ਸਥਾਪਨ ਕਰਦੇ ਹਾਂ। ਪੁਰਨਿਦੇ ਬਾਦ ਨਵੀਂ ਜਰੂਰ ਹੈ ਹੀ। ਕਲਪ – ਕਲਪ ਵਿਨਾਸ਼ ਹੁੰਦਾ ਹੈ ਤਾਂ ਹੀ ਭਾਰਤ ਵਿੱਚ ਸਵਰਗ ਦੇ ਦਵਾਰ ਖੁਲ੍ਹਦੇ ਹਨ। ਪਰ ਉਹ ਲੋਕ ਸਮਝਣ ਕਿਵੇਂ? ਅੱਗੇ ਚੱਲਕੇ ਬਹੁਤ ਸਮਝਣਗੇ। ਬਾਪ ਜਦੋਂ ਆਉਂਦੇ ਹਨ ਤਾਂ ਪੁਰਾਣੀ ਦੁਨੀਆਂ ਸਾਰੀ ਸਵਾਹਾ ਹੋ ਜਾਂਦੀ ਹੈ। ਤੁਹਾਡਾ ਇਹ ਯਗ ਤਾਂ ਵੰਡਰਫੁੱਲ ਹੈ, ਜਿਸ ਵਿੱਚ ਆਹੂਤੀ ਪੈਂਣੀ ਹੈ। ਇਹ ਵੀ ਤੁਸੀਂ ਜਾਣੋ ਹੋਰ ਨਾ ਜਾਣੇ ਕੋਈ। ਵਿਜੇ ਤਾਂ ਪਾਡਵਾਂ ਦੀ ਹੋਣੀ ਹੈ ਬਾਕੀ ਸਭ ਖ਼ਤਮ ਹੋ ਜਾਣਗੇ। ਬਾਕੀ ਤੁਸੀਂ ਪਾਂਡਵ ਰਹਿੰਦੇ ਹੋ ਫਿਰ ਨਵੀਂ ਦੁਨੀਆਂ ਵਿੱਚ ਰਾਜ ਕਰਦੇ ਹੋ। ਇਹ ਨਾਲੇਜ਼ ਬੜੀ ਵੰਡਰਫੁਲ ਹੈ। ਸਭ ਦਾ ਦੁੱਖ- ਹਰਤਾ, ਸੁਖ- ਕਰਤਾ, ਸਦਗਤੀ ਦੇਣ ਵਾਲਾ ਇੱਕ ਬਾਪ ਹੀ ਹੈ। ਕਿੰਨਾ ਮਿੱਠਾ, ਕਿੰਨਾ ਪਿਆਰਾ ਬਾਪ ਹੈ। ਕਹਿੰਦੇ ਆਏ ਹੋ ਮਿੱਠੇ ਬਾਬਾ, ਤੁਸੀਂ ਜਦੋਂ ਆਓਗੇ ਤਾਂ ਤੁਹਾਡੇ ਤੇ ਅਸੀਂ ਵਾਰੀ ਜਾਵਾਂਗੇ। ਮੇਰੇ ਤੇ ਤੁਸੀਂ ਦੂਸਰਾ ਨਾ ਕੋਈ। ਇਸ ਦਾ ਮਤਲਬ ਇਹ ਨਹੀਂ ਕਿ ਘਰਬਾਰ ਛੱਡ ਇੱਥੇ ਆਕੇ ਬੈਠੋਗੇ। ਨਹੀਂ, ਗ੍ਰਹਿਸਤ ਵਿਵਹਾਰ ਵਿੱਚ ਭਾਵੇਂ ਰਹੋ। 7 ਰੋਜ਼ ਦਾ ਕੋਰਸ ਲੈ ਫਿਰ ਕਿੱਥੇ ਵੀ ਜਾਓ – ਮਨਮਨਾਭਵ। ਬਾਪ ਨੂੰ ਯਾਦ ਕਰਨਾ ਹੈ ਅਤੇ ਵਰਸਾ ਪਾਉਣਾ ਹੈ। ਬਸ ਯਾਦ ਦੀ ਯਾਤਰਾ ਵਿੱਚ ਰਹਿਣਾ ਹੈ, ਇਸ ਨਾਲ ਹੀ ਬੇੜਾ ਪਾਰ ਹੈ। ਇਹ ਵੀ ਤੁਸੀਂ ਜਾਣਦੇ ਹੋ – ਪਵਿੱਤਰ ਰਹਿਣਾ ਹੈ। ਛੀ – ਛੀ ਖਾਣਾ ਆਦਿ ਨਹੀਂ ਖਾਣਾ ਹੈ। ਮੁਰਲੀ ਤਾਂ ਮਿਲਦੀ ਹੀ ਹੈ। ਕਿਸੇ ਸਮੇਂ ਮੁਰਲੀ ਵੀ ਨਹੀਂ ਮਿਲੇਗੀ, ਆਫ਼ਤਾਂ ਆਉਣਗੀਆਂ, ਹੰਗਾਮਾਂ ਆਦਿ ਹੋ ਜਾਏਗਾ ਤਾਂ ਮੁਰਲੀ ਮਿਲ ਨਹੀਂ ਸਕੇਗੀ। ਤੁਸੀਂ ਇਨ੍ਹਾਂ ਅੱਖਾਂ ਨਾਲ ਜੋ ਕੁੱਝ ਵੀ ਦੇਖਦੇ ਹੋ ਉਹ ਨਹੀਂ ਰਹੇਗਾ, ਸਭ ਭਸਮ ਹੋ ਜਾਏਗਾ। ਪ੍ਰਲ੍ਯ ਤਾਂ ਹੁੰਦੀ ਨਹੀਂ। ਦੁਨੀਆਂ ਤਾਂ ਇੱਕ ਹੀ ਹੈ, ਨਵੀਂ ਸੋ ਪੁਰਾਣੀ ਹੁੰਦੀ ਹੈ। ਨਿਊ ਵਰਲ਼ਡ, ਓਲ੍ਡ ਵਰਲਡ, ਕਿਹਾ ਜਾਂਦਾ ਹੈ। ਹੁਣ ਤਾਂ ਕਹਿਣਗੇ ਇਹ ਓਲ੍ਡ ਵਰਲ਼ਡ ਹੈ, ਬਾਕੀ ਥੋੜਾ ਸਮਾਂ ਹੀ ਹੈ। ਉਹ ਕਹਿੰਦੇ ਹਨ ਕਿ ਕਲਪ ਦੀ ਆਯੂ ਲੱਖਾਂ ਵਰ੍ਹੇ ਹੈ। ਕਲਿਯੁਗ ਦੇ ਲਈ ਕਹਿੰਦੇ ਹਨ 40 ਹਜ਼ਾਰ ਵਰ੍ਹੇ ਪਏ ਹਨ। ਅਸਲ ਵਿੱਚ 5 ਹਜ਼ਾਰ ਵਰ੍ਹੇ ਦਾ ਚੱਕਰ ਹੈ। ਤੁਹਾਡੀ ਬੁੱਧੀ ਵਿੱਚ ਸਾਰੀ ਨਾਲੇਜ਼ ਹੈ। ਮਨੁੱਖ ਤਾਂ ਬਿਲਕੁਲ ਪੱਥਰਬੁੱਧੀ ਹਨ। ਐਕਟਰਸ ਹੋ ਕੇ ਡਰਾਮਾ ਦੇ ਕ੍ਰਿਏਟਰ, ਡਾਇਰੈਕਟਰ ਨੂੰ ਨਾ ਜਾਨਣ ਤਾਂ ਉਨ੍ਹਾਂ ਨੂੰ ਕੀ ਕਹਾਂਗੇ। ਵਰਲ਼ਡ ਦੀ ਹਿਸਟਰੀ – ਜੋਗਰਾਫ਼ੀ ਕਿਵੇਂ ਰਿਪੀਟ ਹੁੰਦੀ ਹੈ, ਇਹ ਤਾਂ ਜਾਨਣਾ ਚਾਹੀਦਾ ਹੈ ਨਾ। ਜੋ ਚੰਗੀ ਤਰ੍ਹਾਂ ਜਾਣਦੇ ਹਨ, ਬੁੱਧੀ ਵਿੱਚ ਧਾਰਨ ਕਰਦੇ ਹਨ, ਉਹ ਉੱਚ ਤੋਂ ਉੱਚ ਪਦਵੀਂ ਪਾਉਂਦੇ ਹਨ। ਬਾਪ ਕਹਿੰਦੇ ਹਨ – ਜੋ ਨਾਲੇਜ਼ ਮੇਰੇ ਵਿੱਚ ਸੀ ਉਹ ਮੈਂ ਹੁਣ ਤੁਹਾਨੂੰ ਦੇ ਰਿਹਾ ਹਾਂ। ਡਰਾਮਾ ਪਲੈਨ ਅਨੁਸਾਰ ਮੈਂ ਰਿਪੀਟ ਕਰਦਾ ਹਾਂ। ਮੇਰਾ ਵੀ ਡਰਾਮੇ ਵਿੱਚ ਪਾਰ੍ਟ ਹੈ। ਭਗਤੀ ਮਾਰਗ ਵਿੱਚ ਵੀ ਪਾਰ੍ਟ ਵਜਾਇਆ, ਹੁਣ ਤੁਹਾਨੂੰ ਆਕੇ ਆਪਣਾ ਅਤੇ ਰਚਨਾ ਦੇ ਆਦਿ – ਮੱਧ – ਅੰਤ ਦਾ ਪਰਿਚੈ ਦਿੰਦਾ ਹਾਂ। ਮੈਂ ਵੀ ਡਰਾਮਾ ਦੇ ਬੰਧਨ ਵਿੱਚ ਹਾਂ। ਮੈਂ ਆਉਂਦਾ ਹੀ ਇੱਕ ਵਾਰ ਹਾਂ। ਆਪਣਾ ਪਰਿਚੇ ਦੇਣ ਅਤੇ ਰਚਨਾ ਦੇ ਆਦਿ – ਮੱਧ – ਅੰਤ ਦਾ ਨਾਲੇਜ਼ ਸੁਣਾਉਣ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਸਮਾਨ ਓਬੀਡੈਂਟ ਬਣਨਾ ਹੈ। ਕਦੀ ਵੀ ਕਿਸੀ ਗੱਲ ਵਿੱਚ ਆਪਣਾ ਹੰਕਾਰ ਨਹੀਂ ਦਿਖਾਉਣਾ ਹੈ। ਨਿਰਾਕਾਰੀ ਅਤੇ ਨਿਰਹੰਕਾਰੀ ਹੋ ਕੇ ਰਹਿਣਾ ਹੈ।

2. ਬਾਪ, ਟੀਚਰ ਅਤੇ ਸਤਿਗੁਰੂ ਦੇ ਕੰਟਰਾਸਟ ਨੂੰ ਸਮਝ ਨਿਸ਼ਚੇਬੁੱਧੀ ਬਣ ਸ਼੍ਰੀਮਤ ਤੇ ਚਲਣਾ ਹੈ। ਰੂਹਾਨੀ ਯਾਤਰਾ ਤੇ ਰਹਿਣਾ ਹੈ।

ਵਰਦਾਨ:-

ਜਿਵੇਂ ਹੁਣ ਚਾਰੇ ਪਾਸੇ ਇਹ ਆਵਾਜ਼ ਫੈਲ ਰਿਹਾ ਹੈ ਕਿ ਇਹ ਸਫ਼ੇਦ ਵਸਤਰਧਾਰੀ ਕੌਣ ਹਨ ਅਤੇ ਕਿਥੋਂ ਆਏ ਹਨ। ਇਵੇਂ ਹੁਣ ਚਾਰੋਂ ਪਾਸੇ ਫ਼ਰਿਸ਼ਤੇ ਰੂਪ ਦਾ ਸਾਕਸ਼ਾਤਕਾਰ ਕਰਾਓ – ਇਸ ਨੂੰ ਕਿਹਾ ਜਾਂਦਾ ਹੈ ਡਬਲ ਸੇਵਾ ਦਾ ਰੂਪ। ਜਿਵੇਂ ਬੱਦਲ ਚਾਰੋਂ ਪਾਸੇ ਛਾਂ ਜਾਂਦੇ ਹਨ, ਇਸ ਤਰ੍ਹਾਂ ਚਾਰੋਂ ਪਾਸੇ ਫ਼ਰਿਸ਼ਤੇ ਰੂਪ ਨਾਲ ਪ੍ਰਗਟ ਹੋ ਜਾਓ, ਜਿੱਥੇ ਵੀ ਦੇਖਣ ਤਾਂ ਫ਼ਰਿਸ਼ਤੇ ਹੀ ਨਜ਼ਰ ਆਉਣ। ਪਰ ਇਹ ਤਾਂ ਹੋਏਗਾ ਉਦੋਂ ਜਦੋਂ ਸ਼ਰੀਰ ਨਾਲੋਂ ਡਿਟੈਚ ਹੋਕੇ ਅੰਤਵਾਹਕ ਸ਼ਰੀਰ ਨਾਲ ਚੱਕਰ ਲਗਾਉਣ ਦੇ ਅਭਿਆਸੀ ਹੋਵੋਗੇ। ਮਨਸਾ ਪਾਵਰ ਫੁੱਲ ਹੋਵੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top