12 January 2022 Punjabi Murli Today | Brahma Kumaris

Read and Listen today’s Gyan Murli in Punjabi 

11 January 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਤੋਂ ਪੂਰਾ ਵਰਸਾ ਲੈਣ ਦੇ ਲਈ ਵਿਕਾਰਾਂ ਦਾ ਦਾਨ ਜਰੂਰ ਦੇਣਾ ਹੈ, ਦੇਹੀ - ਅਭਿਮਾਨੀ ਬਣਨਾ ਹੈ, ਮੰਮਾ ਬਾਬਾ ਕਹਿੰਦੇ ਹੋ ਤਾਂ ਲਾਇਕ ਬਣੋ"

ਪ੍ਰਸ਼ਨ: -

ਆਸਤਿਕ ਬਣੇ ਹੋਏ ਬੱਚੇ ਵੀ ਕਿਸ ਇੱਕ ਗੱਲ ਦੇ ਕਾਰਨ ਨਾਸਤਿਕ ਬਣ ਜਾਂਦੇ ਹਨ?

ਉੱਤਰ:-

ਦੇਹ – ਅਭਿਮਾਨ ਦੇ ਕਾਰਨ, ਜੋ ਕਹਿੰਦੇ ਅਸੀਂ ਸਭ ਕੁਝ ਜਾਣਦੇ ਹਾਂ। ਪੁਰਾਣੀ ਚਾਲ ਛੱਡਦੇ ਨਹੀਂ । ਗਿਆਨ ਦੀ ਗੋਲੀ ਲੱਗਣ ਦੇ ਬਾਦ ਫਿਰ ਮਾਇਆ ਦੀ ਗੋਲੀ ਖਾਂਦੇ ਰਹਿੰਦੇ ਹਨ। ਮੈਂ ਆਤਮਾ ਹਾਂ, ਦੇਹੀ – ਅਭਿਮਾਨੀ ਬਣਨਾ ਹੈ, ਇਸ ਗੱਲ ਨੂੰ ਭੁੱਲਣ ਨਾਲ ਆਸਤਿਕ ਬਣੇ ਹੋਏ ਵੀ ਨਾਸਤਿਕ ਬਣ ਜਾਂਦੇ ਹਨ । ਈਸ਼ਵਰੀ ਗੋਦ ਨਾਲ ਮਰ ਜਾਂਦੇ ਹਨ।

ਗੀਤ:-

ਅੱਜ ਨਹੀਂ ਤਾਂ ਕਲ..

ਓਮ ਸ਼ਾਂਤੀ ਉਹ ਵੀ ਘੜੀ ਹੈ, ਇਹ ਬੇਹੱਦ ਦੀ ਘੜੀ ਹੈ। ਉਸ ਵਿੱਚ ਵੀ ਕ੍ਵਾਰਟਰ, ਹਾਫ ਅਤੇ ਫੁਲ ਵਿਖਾਇਆ ਹੈ, ਇਸ ਵਿੱਚ ਵੀ ਇਵੇਂ ਹੈ। 4 ਹਿੱਸੇ ਹਨ। 15 -15 ਮਿੰਟ ਮਿਲੇ ਹੋਏ ਹਨ। ਉਵੇਂ ਇਹ ਫਿਰ ਇੱਕ ਤੋਂ ਸ਼ੁਰੂ ਕਰਨਗੇ। ਇਸ ਵਿੱਚ ਅੱਧਾਕਲਪ ਹੈ ਦਿਨ, ਅੱਧਾਕਲਪ ਹੈ ਰਾਤ। ਜਿਵੇਂ ਨਕਸ਼ੇ ਵਿੱਚ ਵੇਖਿਆ – ਨਾਰਥ ਪੋਲ ਵਿੱਚ 6 ਮਹੀਨੇ ਰਾਤ ਹੁੰਦੀ ਹੈ ਤਾਂ ਜ਼ਰੂਰ ਸਾਊਥ ਪੋਲ ਵਿੱਚ 6 ਮਹੀਨੇ ਦਿਨ ਹੋਵੇਗਾ। ਇੱਥੇ ਵੀ ਬ੍ਰਹਮਾ ਦਾ ਦਿਨ ਅੱਧਾਕਲਪ ਤਾਂ ਬ੍ਰਹਮਾ ਦੀ ਰਾਤ ਅੱਧਾਕਲਪ। ਦੁਨੀਆਂ ਵਾਲੇ ਇਹ ਨਹੀਂ ਜਾਣਦੇ ਕਿ ਇਹ ਡਰਾਮੇ ਦਾ ਚੱਕਰ ਹੈ, ਜਿਸ ਨੂੰ ਕਲਪ ਵਰੀਕ੍ਸ਼ ਵੀ ਕਿਹਾ ਜਾਂਦਾ ਹੈ, ਇਨ੍ਹਾਂ ਦੀ ਉਮਰ ਕਿੰਨੀ ਹੈ। ਨਾਮ ਹੀ ਹੈ ਕਲਪ ਵਰੀਕ੍ਸ਼, ਇੰਨੀ ਉਮਰ ਵਾਲਾ ਵੱਡਾ ਵ੍ਰਿਖ ਤਾਂ ਕੋਈ ਹੁੰਦਾ ਨਹੀਂ ਇਸਲਈ ਇਨ੍ਹਾਂ ਦੀ ਭੇਂਟ ਬੈਨਣ( ਬੋਹੜ) ਟ੍ਰੀ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਦਾ ਵੀ ਫਾਊਂਡੇਸ਼ਨ ਸੜ ਗਿਆ ਹੈ, ਬਾਕੀ ਝਾੜ ਖੜ੍ਹਾ ਹੈ ਇਸਲਈ ਗਾਇਆ ਵੀ ਜਾਂਦਾ ਹੈ ਕਿ ਅੱਧਾਕਲਪ ਗਿਆਨ ਅਤੇ ਅੱਧਾਕਲਪ ਭਗਤੀ। ਉਹ ਅੱਧਾ – ਅੱਧਾ ਨਹੀਂ ਕਰ ਸਕਦੇ। ਸਤਿਯੁਗ ਨੂੰ ਬਹੁਤ ਟਾਈਮ ਦੇ ਦਿੱਤਾ ਹੈ ਤਾਂ ਅੱਧਾ -ਅੱਧਾ ਨਹੀਂ ਹੋ ਸਕਦਾ। ਕੋਈ ਹਿਸਾਬ ਹੀ ਨਹੀਂ ਰਹਿੰਦਾ। ਮਨੁੱਖ ਆਸਤਿਕ ਅਤੇ ਨਾਸਤਿਕ ਅੱਖਰ ਦਾ ਵੀ ਅਰਥ ਨਹੀਂ ਸਮਝਦੇ। ਅੱਧਾ ਕਲਪ ਸ੍ਰਿਸ਼ਟੀ ਆਸਤਿਕ ਰਹਿੰਦੀ ਹੈ, ਅੱਧਾਕਲਪ ਨਾਸਤਿਕ ਰਹਿੰਦੀ ਹੈ। ਉਹ ਆਸਤਿਕ – ਪਣੇ ਦਾ ਵਰਸਾ ਬਾਪ ਤੋਂ ਮਿਲਦਾ ਹੈ। ਕੋਈ ਵੀ ਨਹੀਂ ਜਾਣਦੇ ਕਿ ਸ਼ਿਵਰਾਤਰੀ ਕਦੋਂ ਹੁੰਦੀ ਹੈ। ਟਾਈਮ ਤਾਂ ਹੋਣਾ ਚਾਹੀਦਾ ਹੈ ਨਾ, ਜਦਕਿ ਬਾਪ ਆਕੇ ਰਾਤ ਨੂੰ ਦਿਨ ਬਣਾਏ। ਬਾਬਾ ਨੂੰ ਹੀ ਆਕੇ ਭਗਤੀ ਦਾ ਫਲ ਦੇ ਭਗਤੀ ਤੋਂ ਛੁਡਾਉਣਾ ਹੈ। ਪਰਮਪਿਤਾ ਪਰਮਾਤਮਾ ਨੂੰ ਆਉਣਾ ਵੀ ਜਰੂਰ ਹੈ। ਪੁਕਾਰਦੇ ਹਨ ਪਤਿਤ – ਪਾਵਨ ਆਓ। ਪਤਿਤ – ਪਾਵਨ ਕੌਣ ਹੈ – ਇਹ ਨਹੀਂ ਜਾਣਦੇ, ਇਸਲਈ ਉਨ੍ਹਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ। ਜਾਨਣ ਵਾਲਿਆਂ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ। ਇੱਥੇ ਰਹਿਣ ਵਾਲੇ ਵੀ ਐਕੁਰੇਟ ਨਾ ਜਾਨਣ ਕਾਰਨ ਅਸ਼ਚਰਿਆਵਤ ਸੁੰਨਤੀ, ਕਥੰਤੀ, ਭਗੰਤੀ ਹੋ ਜਾਂਦੇ ਹਨ। ਬਾਬਾ ਦਾ -ਪਹਿਲਾ ਪਹਿਲਾ ਫਰਮਾਨ ਹੈ – ਪਵਿੱਤਰਤਾ ਦਾ। ਬਹੁਤ ਸੈਂਟਰਜ਼ ਹਨ ਜਿੱਥੇ ਵਿਕਾਰੀ ਮਨੁੱਖ ਵੀ ਅੰਮ੍ਰਿਤ ਪੀਣ ਜਾਂਦੇ ਹਨ, ਧਾਰਨਾ ਕੁਝ ਵੀ ਨਹੀਂ ਕਰ ਸਕਦੇ। ਵਿਕਾਰਾਂ ਨੂੰ ਵੀ ਨਹੀਂ ਛੱਡਦੇ। ਜੋ ਅੰਮ੍ਰਿਤ ਛੱਡ ਵਿਸ਼ ਪੀਂਦੇ ਹਨ ਉਨ੍ਹਾਂ ਨੂੰ ਭਸਮਾਸੁਰ ਕਿਹਾ ਜਾਂਦਾ ਹੈ। ਕਾਮ ਚਿਤਾ ਤੇ ਚੜ੍ਹ ਭਸਮ ਹੋ ਜਾਂਦੇ ਹਨ, ਦੇਵਤਾ ਬਣਦੇ ਨਹੀਂ। ਪਹਿਲੇ ਵਿਕਾਰਾਂ ਦਾ ਦਾਨ ਦੇਣਾ ਚਾਹੀਦਾ ਹੈ। ਦਾਨ ਦੇਣ ਤਾਂ ਬਾਬਾ ਮੰਮਾ ਕਹਿਣ ਲਾਇਕ ਹੋਣ। ਗੁੱਸਾ ਵੀ ਘੱਟ ਨਹੀਂ। ਗੁੱਸੇ ਵਿੱਚ ਆਕੇ ਪਹਿਲੇ ਤਾਂ ਗਾਲੀ ਦਿੰਦੇ ਹਨ ਫਿਰ ਮਾਰਨਾ ਵੀ ਸ਼ੁਰੂ ਕਰ ਦਿੰਦੇ ਹਨ। ਇੱਕ ਦੋ ਦਾ ਖੂਨ ਵੀ ਕਰ ਦਿੰਦੇ ਹਨ। ਅਖਬਾਰਾਂ ਵਿੱਚ ਅਜਿਹੇ ਸਮਾਚਾਰ ਬਹੁਤ ਛਪਦੇ ਹਨ। ਬਾਬਾ ਤੋਂ ਵਰਸਾ ਲੈਣਾ ਹੈ ਤਾਂ ਇਨ੍ਹਾਂ ਵਿਕਾਰਾਂ ਤੋਂ, ਜਿਨ੍ਹਾਂ ਤੋਂ ਦੁਰਗਤੀ ਹੋਈ ਹੈ, ਉਸ ਦਾ ਦਾਨ ਜ਼ਰੂਰ ਦੇਣਾ ਪਵੇ। ਬਾਬਾ ਕਹਿੰਦੇ ਹਨ ਬੱਚੇ ਤੁਹਾਨੂੰ ਅਸ਼ਰੀਰੀ ਬਣ ਚਲਣਾ ਹੈ, ਇਹ ਦੇਹ – ਭਾਨ ਛੱਡੋ। ਕਿੰਨਾ ਸਮੇਂ ਤੁਸੀਂ ਦੇਹ – ਅਭਿਮਾਨੀ ਰਹੇ ਹੋ। ਸਤਿਯੁਗ ਵਿੱਚ ਤੁਸੀਂ ਆਤਮ – ਅਭਿਮਾਨੀ ਸੀ। ਤੁਸੀਂ ਸਮਝਦੇ ਸੀ ਅਸੀਂ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਾਂ। ਉੱਥੇ ਮਾਇਆ ਹੁੰਦੀ ਨਹੀਂ ਇਸਲਈ ਦੁੱਖ ਦੀ ਗੱਲ ਨਹੀਂ ਰਹਿੰਦੀ। ਇੱਥੇ ਤਾਂ ਵੱਡਾ ਆਦਮੀ ਬਿਮਾਰ ਪਵੇ ਤਾਂ ਅਖਬਾਰ ਵਿੱਚ ਪੈ ਜਾਂਦਾ ਹੈ। ਕਿੰਨਾ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਵੇਖੋ, ਇਸ ਸਮੇਂ ਪੌਪ ਦਾ ਕਿੰਨਾ ਮਾਨ ਹੈ। ਪਰ ਇਸ ਸਮੇਂ ਸਭ ਹਨ ਨਾਸਤਿਕ। ਗੌਡ ਫਾਦਰ ਨੂੰ ਜਾਣਦੇ ਹੀ ਨਹੀਂ ਤਾਂ ਨਾਸਤਿਕ ਕਹਾਂਗੇ ਨਾ। ਕੋਈ ਬਾਪ ਨੂੰ 5 – 7 ਬੱਚੇ ਹੋਣ ਤਾਂ ਬੱਚੇ ਕਹਿਣਗੇ ਕੀ, ਕਿ ਇਹ ਬਾਪ ਸਾਡਾ ਸ੍ਰਵਵਿਆਪੀ ਹੈ। ਇਹ ਬਾਪ ਵੀ ਕਹਿੰਦੇ ਹਨ ਮੈਂ ਰਚਤਾ ਹਾਂ, ਇਹ ਮੇਰੀ ਰਚਨਾ ਹੈ। ਰਚਨਾ ਵਿੱਚ ਰਚਤਾ ਵਿਆਪਕ ਕਿਵੇਂ ਹੋ ਸਕੇਗਾ। ਕਿੰਨੀ ਸਹਿਜ ਗੱਲ ਹੈ, ਫਿਰ ਵੀ ਸਮਝਦੇ ਨਹੀਂ ਹਨ ਇਸਲਈ ਬਾਪ ਸਮਝਾਉਂਦੇ ਰਹਿੰਦੇ ਹਨ ਪਹਿਲੇ ਨਾਸਤਿਕ ਤੋਂ ਆਸਤਿਕ ਬਣਾਓ ਜੋ ਕਹੇ ਤਾਂ ਬਰੋਬਰ ਪਰਮਪਿਤਾ ਪਰਮਾਤਮਾ ਸਾਡਾ ਬਾਪ ਹੈ, ਉਨ੍ਹਾਂ ਤੋਂ ਵਰਸਾ ਲੈਣਾ ਹੈ। ਕੰਨਿਆ ਦਾਨ ਵਿੱਚ ਜੋ ਪੈਸੇ ਦਿੰਦੇ ਹਨ, ਉਸ ਨੂੰ ਵੀ ਵਰਸਾ ਕਹਾਂਗੇ। ਸੁੱਖ ਦਾ ਵਰਸਾ ਕੌਣ ਦਿੰਦੇ, ਦੁੱਖ ਦਾ ਵਰਸਾ ਕੌਣ ਦਿੰਦੇ, ਇਹ ਨਹੀਂ ਜਾਣਦੇ। ਭਾਰਤਵਾਸੀ ਸ੍ਵਰਗ ਨੂੰ ਹੀ ਭੁੱਲ ਗਏ ਹਨ। ਨਾਮ ਵੀ ਲੈਂਦੇ ਹਨ, ਕਹਿੰਦੇ ਹਨ ਫਲਾਣਾ ਸ੍ਵਰਗ ਵਿੱਚ ਗਿਆ, ਪਰ ਸਮਝਦੇ ਨਹੀਂ। ਬਾਪ ਕਹਿੰਦੇ ਹਨ ਬਿਲਕੁਲ ਤੁੱਛ ਬੁੱਧੀ ਹਨ। ਗਾਉਂਦੇ ਹਨ ਪਤਿਤ – ਪਾਵਨ ਆਓ, ਪਰ ਆਪਣੇ ਨੂੰ ਪਤਿਤ ਸਮਝਦੇ ਥੋੜੀ ਹਨ। ਬਾਪ ਕਹਿੰਦੇ ਹਨ ਪਹਿਲੇ ਅਲਫ਼ ਤੇ ਸਮਝਾਓ। ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ! ਜਦ ਕਹਿਣ ਅਸੀਂ ਨਹੀਂ ਜਾਣਦੇ, ਬੋਲੋ, ਬਾਪ ਨੂੰ ਨਹੀਂ ਜਾਣਦੇ ਹੋ! ਲੌਕਿਕ ਬਾਪ ਤਾਂ ਸ਼ਰੀਰ ਦਾ ਰਚਤਾ ਹੋਇਆ, ਪਰਮਪਿਤਾ ਪਰਮਾਤਮਾ ਤਾਂ ਆਤਮਾਵਾਂ ਦਾ ਬਾਪ ਹੈ। ਤਾਂ ਕੀ ਤੁਸੀਂ ਬਾਪ ਨੂੰ ਨਹੀਂ ਜਾਣਦੇ ਹੋ? ਕਿੰਨੀ ਸਹਿਜ ਗੱਲ ਹੈ। ਪਰ ਬੱਚਿਆਂ ਦੀ ਬੁੱਧੀ ਵਿੱਚ ਨਹੀਂ ਬੈਠਦੀ। ਨਹੀਂ ਤਾਂ ਸਰਵਿਸ ਕਰਨ ਲੱਗ ਪੈਣ। ਪਰਮਪਿਤਾ ਪਰਮਾਤਮਾ ਨਾਲ ਕੀ ਸੰਬੰਧ ਹੈ? ਪ੍ਰਜਾਪਿਤਾ ਬ੍ਰਹਮਾ ਨਾਲ ਕੀ ਸੰਬੰਧ ਹੈ? ਉਹ ਹੈ ਪਰਮਪਿਤਾ, ਇਹ ਹੈ ਪ੍ਰਜਾਪਿਤਾ। ਪ੍ਰਜਾਪਿਤਾ ਤਾਂ ਜਰੂਰ ਫਿਰ ਇੱਥੇ ਹੋਵੇਗਾ ਨਾ। ਪ੍ਰਜਾਪਿਤਾ ਬ੍ਰਹਮਾ ਦਾ ਨਾਮ ਸੁਣਿਆ ਹੈ? ਨਿਰਾਕਾਰ ਪਰਮਾਤਮਾ ਨੇ ਸ੍ਰਿਸ਼ਟੀ ਕਿਵੇਂ ਰਚੀ? ਤਾਂ ਪ੍ਰਜਾਪਿਤਾ ਹੈ ਸਾਕਾਰ, ਉਨ੍ਹਾਂ ਦੇ ਬੱਚੇ ਬੀ. ਕੇ. ਵੀ ਜਰੂਰ ਹੋਣਗੇ। ਬੱਚੇ ਹੀ ਵਰਸੇ ਦੇ ਲਾਇਕ ਬਣਨਗੇ। ਪਰ ਚੰਗੇ – ਚੰਗੇ ਬੱਚੇ ਵੀ ਯੁਕਤੀ ਨਾਲ ਸਮਝਾਉਂਦੇ ਨਹੀਂ ਹਨ। ਨਵੀਂਆਂ – ਨਵੀਂਆਂ ਗੱਲਾਂ ਬਾਬਾ ਸਮਝਾਉਂਦੇ ਹਨ ਫਿਰ ਵੀ ਬੱਚੇ ਆਪਣੀ ਹੀ ਪੁਰਾਣੀ ਚਾਲ ਚਲਦੇ ਰਹਿੰਦੇ ਹਨ। ਨਵੀਂ ਧਾਰਨਾ ਨਹੀਂ ਕਰਦੇ ਹਨ। ਦੇਹ – ਅਭਿਮਾਨ ਰਹਿੰਦਾ ਹੈ। ਕਹਿੰਦੇ ਹਨ ਅਸੀਂ ਸਭ ਕੁਝ ਜਾਣਦੇ ਹਾਂ, ਪਰ ਪਹਿਲੀ ਗੱਲ ਨਾ ਜਾਨਣ ਦੇ ਕਾਰਨ ਹੀ ਫਾਰਕਤੀ ਦੇ ਦਿੰਦੇ ਹਨ। ਆਸਤਿਕ ਤੋਂ ਨਾਸਤਿਕ ਬਣ ਜਾਂਦੇ ਹਨ। ਈਸ਼ਵਰੀ ਗੋਦ ਵਿੱਚ ਆਕੇ ਫਿਰ ਮਰ ਜਾਂਦੇ ਹਨ। ਬਾਬਾ ਮੰਮਾ ਕਹਿੰਦੇ ਵੀ ਫਿਰ ਵੇਖੋ ਮਰਦੇ ਕਿਵੇਂ ਹਨ। ਗੋਲੀ ਲੱਗੀ ਮਾਇਆ ਦੀ ਅਤੇ ਦੇਹ – ਅਭਿਮਾਨ ਦੀ ਅਤੇ ਇਹ ਮਰਾ। ਇਹ ਹੈ ਗਿਆਨ ਦੀ ਗੋਲੀ, ਉਹ ਹੈ ਮਾਇਆ ਦੀ ਗੋਲੀ। ਮਾਇਆ ਇਵੇਂ ਗੋਲੀ ਲਗਾ ਦਿੰਦੀ ਹੈ ਜੋ ਆਉਣਾ ਹੀ ਛੱਡ ਦਿੰਦੇ ਹਨ। ਤੁਸੀਂ ਪਾਂਡਵਾਂ ਦੀ ਯੁੱਧ ਮਾਇਆ ਨਾਲ ਹੈ।

ਬਾਪ ਸਮਝਾਉਂਦੇ ਹਨ, ਮੈਨੂੰ ਗਿਆਨ ਸਾਗਰ ਕਹਿੰਦੇ ਹਨ। ਗਿਆਨ ਸਾਗਰ ਤੋਂ ਗਿਆਨ ਗੰਗਾਵਾਂ ਨਿਕਲੀਆਂ ਹਨ ਜਾਂ ਪਾਣੀ ਦੀਆਂ? ਉੱਥੇ ਗੰਗਾ ਦਾ ਚਿੱਤਰ ਵੀ ਦੇਵੀ ਦਾ ਵਿਖਾਉਂਦੇ ਹਨ, ਫਿਰ ਵੀ ਬੁੱਧੀ ਵਿੱਚ ਨਹੀਂ ਆਉਂਦਾ ਇਹ ਕੌਣ ਹੈ? ਦੇਵੀ – ਦੇਵਤਾ ਤਾਂ ਕਿਸੇ ਨੂੰ ਅੰਮ੍ਰਿਤ ਪਿਲਾ ਨਾ ਸਕਣ। ਯੱਗ ਹਮੇਸ਼ਾ ਬ੍ਰਾਹਮਣਾਂ ਦਵਾਰਾ ਰਚਿਆ ਜਾਂਦਾ ਹੈ। ਯੱਗ ਵਿੱਚ ਫਿਰ ਲੜਾਈ ਦੀ ਗੱਲ ਕਿੱਥੋਂ ਆਈ? ਇਹ ਗੱਲਾਂ ਸੈਂਸੀਬਲ ਬੱਚੇ ਹੀ ਸਮਝਦੇ ਹਨ। ਬੁੱਧੂ ਤਾਂ ਭੁੱਲ ਜਾਂਦੇ ਹਨ। ਸਕੂਲ ਵਿੱਚ ਵੀ ਨੰਬਰਵਾਰ ਤਕਦੀਰਵਾਨ ਹੁੰਦੇ ਹਨ। ਭਾਵੇਂ ਸਕੂਲ ਵਿੱਚ 12 ਮਹੀਨੇ ਬੈਠੇ ਰਹਿਣ ਪਰ ਪੜ੍ਹਾਈ ਤੇ ਧਿਆਨ ਨਹੀਂ ਦਿੰਦੇ ਤਾਂ ਪੜ੍ਹ ਨਹੀਂ ਸਕਦੇ। ਬਾਪ ਤਾਂ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਉਹ ਤਾਂ ਮਨੁੱਖਾਂ ਨੂੰ ਪੜ੍ਹਾਉਂਦੇ ਹਨ। ਬਾਪ ਕਹਿੰਦੇ ਹਨ ਹੇ ਅਤਮਾਓ ਸੁਣਦੀ ਹੋ? ਹੋਰ ਕੋਈ ਆਤਮਾ ਨਾਲ ਗੱਲ ਨਹੀਂ ਕਰ ਸਕਦੇ। ਬਾਪ ਕਹਿੰਦੇ ਹਨ ਲੱਕੀ ਸਿਤਾਰੇ ਸਮਝਦੇ ਹੋ? ਤੁਹਾਨੂੰ ਪੜ੍ਹਾਉਂਦਾ ਹਾਂ? ਆਤਮਾ ਹੀ ਕਰਦੀ ਅਤੇ ਕਰਾਉਂਦੀ ਹੈ। ਕਰਨਕਰਾਵਨਹਾਰ ਆਤਮਾ ਵੀ ਹੈ ਤਾਂ ਪਰਮਾਤਮਾ ਵੀ ਹੈ। ਜਿਵੇਂ ਆਤਮਾ, ਆਤਮਾ ਤੋਂ ਕਰਾਉਂਦੀ ਹੈ ਉਵੇਂ ਪਰਮਾਤਮਾ ਬਾਪ ਆਤਮਾਵਾਂ ਤੋਂ ਕਰਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਤੁਸੀਂ ਆਤਮਾਵਾਂ ਤੋਂ ਚੰਗਾ ਕੰਮ ਕਰਾਉਂਦਾ ਹਾਂ। ਸਾਰਿਆਂ ਨੂੰ ਬਾਪ ਦਾ ਪਰਿਚੈ ਦੇਣਾ ਹੈ। ਪਹਿਲੇ – ਪਹਿਲੇ ਇਹ ਪ੍ਰਸ਼ਨਾਵਲੀ ਉਠਾਓ। ਉਹ ਹੈ ਪਾਰਲੌਕਿਕ ਪਰਮਪਿਤਾ ਪਰਮਾਤਮਾ, ਉਹ ਹੈ ਲੌਕਿਕ ਪਿਤਾ। ਆਤਮਾ ਅਤੇ ਸ਼ਰੀਰ ਵੱਖ ਹਨ ਨਾ। ਸ਼ਰੀਰ ਦਾ ਪਿਤਾ ਲੌਕਿਕ ਬਾਪ, ਆਤਮਾਵਾਂ ਦਾ ਪਿਤਾ ਪਰਮਪਿਤਾ ਪਰਮਾਤਮਾ। ਉਹ ਹੈ ਵੱਡਾ ਬਾਬਾ। ਸਭ ਭਗਤ ਉਨ੍ਹਾਂ ਨੂੰ ਹੀ ਯਾਦ ਕਰਦੇ ਹਨ। ਸਰਵ ਦਾ ਪਤਿਤ – ਪਾਵਨ ਉਹ ਹੈ। ਅੱਜਕਲ ਤਾਂ ਕਈ ਗੁਰੂ ਹਨ, ਜੋ ਜਗਤਗੁਰੂ ਨਾਮ ਰਖਾਉਂਦੇ ਹਨ। ਜਗਤ – ਅੰਬਾਵਾਂ ਵੀ ਬਹੁਤ ਨਿਕਲੀਆਂ ਹਨ। ਇਹ ਹੈ ਸਭ ਝੂਠ। ਝੂਠ ਵਿੱਚ ਸੱਚ ਦਾ ਪਤਾ ਮੁਸ਼ਕਿਲ ਪੈਂਦਾ ਹੈ। ਵੱਡੇ – ਵੱਡੇ ਨਾਮ ਰੱਖ ਬੈਠੇ ਹਨ। ਪਰ ਸੱਚ ਤਾਂ ਛਿਪ ਨਾ ਸਕੇ। ਕਹਿੰਦੇ ਹਨ – ਸੱਚ ਤਾਂ ਬੈਠੋ ਨੱਚ। ਡਾਂਸ ਕਰਦੇ ਰਹੋ। ਡਾਂਸ ਤਾਂ ਮਸ਼ਹੂਰ ਹੈ। ਤੁਸੀਂ ਆਸਤਿਕ ਬਣ ਗਏ, ਧਾਰਨਾ ਕੀਤੀ ਤਾਂ ਸ੍ਵਰਗ ਵਿੱਚ ਤੁਸੀਂ ਡਾਂਸ ਕਰਨਾ। ਦੇਵਤੇ ਹੀ ਡਾਂਸ ਕਰਨਗੇ। ਪਤਿਤ ਦੁਨੀਆਂ ਹੈ ਨਰਕ। ਤਾਂ ਨਰਕ ਨੂੰ ਸ੍ਵਰਗ ਅਤੇ ਪਾਵਨ ਦੁਨੀਆਂ, ਇਹ ਗੁਰੂ ਸਾਧੂ ਲੋਕ ਥੋੜੀ ਬਣਾਉਣਗੇ। ਇਸ ਨੂੰ ਕਿਹਾ ਜਾਂਦਾ ਹੈ ਕੁੰਭੀ ਪਾਕ ਨਰਕ। ਸ੍ਵਰਗ ਨੂੰ ਕਿਹਾ ਜਾਂਦਾ ਹੈ ਸ਼ਿਵਾਲਾ। ਪਹਿਲੇ ਤਾਂ ਇਹ ਲਿਖਵਾ ਲਵੋ ਕਿ ਪਰਮਪਿਤਾ ਪਰਮਾਤਮਾ ਸਾਡਾ ਬਾਪ ਹੈ, ਉਸ ਨੇ ਪ੍ਰਜਾਪਿਤਾ ਬ੍ਰਹਮਾ ਦਵਾਰਾ ਹੀ ਬ੍ਰਾਹਮਣਾਂ ਦੀ ਰਚਨਾ ਰਚੀ ਹੈ। ਅਸੀਂ ਸ਼ਿਵਬਾਬਾ ਦੇ ਪੋਤਰੇ ਠਹਿਰੇ। ਵਰਸਾ ਵੀ ਉਹ ਹੀ ਦੇਣਗੇ। ਗਿਆਨ ਸਾਗਰ ਵੀ ਉਹ ਹੀ ਹੈ। ਅਵਿਨਾਸ਼ੀ ਗਿਆਨ ਰਤਨ ਬ੍ਰਹਮਾ ਦਵਾਰਾ ਦਿੰਦੇ ਹਨ। ਪਹਿਲੇ ਬ੍ਰਹਮਾ ਨੂੰ ਮਿਲਦੇ ਹਨ ਫਿਰ ਮੁੱਖ ਵੰਸ਼ਾਵਲੀ ਨੂੰ ਮਿਲਦੇ ਹਨ। ਸਕੂਲ ਵਿੱਚ ਵੀ ਕੋਈ – ਕੋਈ ਪਿੱਛੇ ਆਉਣ ਵਾਲੇ ਵੀ ਤਿੱਖੇ ਨਿਕਲ ਜਾਂਦੇ ਹਨ ਕਿਓਂਕਿ ਪੜ੍ਹਾਈ ਚੰਗੀ ਕਰਦੇ ਹਨ। ਇੱਥੇ ਵੀ ਚੰਗੀ ਤਰ੍ਹਾਂ ਪੜ੍ਹਨਾ ਅਤੇ ਪੜ੍ਹਾਉਣਾ ਹੈ। ਜੋ ਆਪ ਸਮਾਨ ਨਾ ਬਣਾਵੇ, ਤਾਂ ਜ਼ਰੂਰ ਉਨ੍ਹਾਂ ਵਿੱਚ ਕੁਝ ਨਾ ਕੁਝ ਖਾਮੀਆਂ ਹਨ ਇਸਲਈ ਧਾਰਨਾ ਨਹੀਂ ਹੁੰਦੀ। ਕਾਮ ਵਿਕਾਰ ਦਾ ਜੇਕਰ ਸੇਮੀ ਨਸ਼ਾ ਵੀ ਹੋਵੇਗਾ ਤਾਂ ਧਾਰਨਾ ਮੁਸ਼ਕਿਲ ਹੋਵੇਗੀ। ਲਿਖਦੇ ਹਨ ਬਾਬਾ ਕਾਮ ਦਾ ਤੂਫ਼ਾਨ ਬਹੁਤ ਤੰਗ ਕਰਦਾ ਹੈ। ਬੇਤਾਲਾ ਬਣਾ ਦਿੰਦਾ ਹੈ।

ਬਾਪ ਕਹਿੰਦੇ ਹਨ ਬੱਚੇ ਕਾਮ ਮਹਾਸ਼ਤ੍ਰੁ ਹੈ, ਉਨ੍ਹਾਂ ਨੂੰ ਯੋਗਬਲ ਨਾਲ ਜਿੱਤੋ। ਕਲਪ ਪਹਿਲੇ ਵੀ ਤੁਸੀਂ ਜਿੱਤਿਆ ਹੈ। ਬਾਪ ਦੀ ਗੱਦੀ ਤੇ ਬੈਠੇ ਹੋ। ਉਨ੍ਹਾਂ ਦੇ ਪਿੱਛੇ ਰਾਯਲ ਘਰਾਣਾ ਵੀ ਹੈ। ਸਿਰਫ ਇੱਕ ਜਨਮ ਪਵਿੱਤਰ ਬਣਨ ਨਾਲ ਇੰਨਾ ਉੱਚ ਬਣ ਜਾਵੋਗੇ। ਪਵਿੱਤਰ ਨਾ ਰਹਿਣ ਨਾਲ ਬਹੁਤ ਘਾਟਾ ਪੈ ਜਾਵੇਗਾ। ਮੌਤ ਸਾਹਮਣੇ ਖੜ੍ਹਾ ਹੈ। ਐਕਸੀਡੈਂਟ ਆਦਿ ਕਿੰਨੇ ਹੁੰਦੇ ਰਹਿੰਦੇ ਹਨ। ਰਜੋਪ੍ਰਧਾਨ ਦੇ ਸਮੇਂ ਇੰਨਾ ਮੌਤ ਨਹੀਂ ਹੁੰਦਾ ਹੈ। ਹੁਣ ਤਾਂ ਪੰਪ ਹੈ। ਅੱਗੇ ਇੰਨੀਆਂ ਮਸ਼ੀਨਾਂ ਆਦਿ ਨਹੀਂ ਸਨ। ਅੱਗੇ ਲੜਾਈ ਕੋਈ ਸਟੀਮਰ ਜਾਂ ਐਰੋਪਲੇਨ ਨਾਲ ਥੋੜੀ ਹੁੰਦੀ ਸੀ। ਇਹ ਤਾਂ ਸਭ ਹੁਣ ਨਿਕਲੇ ਹਨ। ਇੱਥੇ ਸੀ ਨਹੀਂ। ਪਹਿਲੇ ਸਤਿਯੁਗ ਵਿਚ ਸੀ ਤਾਂ ਫਿਰ ਸੰਗਮ ਤੇ ਹੀ ਹੋਣਾ ਚਾਹੀਦਾ ਹੈ ਜੋ ਸੁੱਖ ਫਿਰ ਤੁਹਾਨੂੰ ਸ੍ਵਰਗ ਵਿੱਚ ਮਿਲਣਾ ਹੈ। ਐਰੋਪਲੇਨ ਜੋ ਬਣਾਉਂਦੇ ਹਨ ਉਹ ਵੀ ਉੱਥੇ ਹੋਣਗੇ। ਪ੍ਰਜਾ ਵਿੱਚ ਵੀ ਕੋਈ ਨਾ ਕੋਈ ਆ ਜਾਣਗੇ। ਸੰਸਕਾਰ ਲੈ ਜਾਣਗੇ ਫਿਰ ਆਕੇ ਬਣਾਉਣਗੇ। ਹੁਣ ਬਣਾਉਂਦੇ ਹਨ ਵਿਨਾਸ਼ ਦੇ ਲਈ ਫਿਰ ਸੁੱਖ ਦੇ ਕੰਮ ਵਿੱਚ ਆਉਣਗੇ। ਉੱਥੇ ਤਾਂ ਫੁਲਪਰੂਫ ਹੋਣਗੇ। ਮਾਇਆ ਦੀ ਪੰਪ ਨਾਲ ਵਿਨਾਸ਼ ਹੋਵੇਗਾ। ਵਿਨਾਸ਼ ਤਾਂ ਜ਼ਰੂਰ ਹੋਣਾ ਹੈ ਨਾ। ਬ੍ਰਾਹਮਣਾਂ ਦਵਾਰਾ ਯਗ ਵੀ ਰਚਿਆ ਹੋਇਆ ਹੈ, ਇਸ ਵਿੱਚ ਸਾਰੀ ਪੁਰਾਣੀ ਦੁਨੀਆਂ ਸਵਾਹਾ ਹੋ ਜਾਵੇਗੀ। ਬ੍ਰਾਹਮਣਾਂ ਦਵਾਰਾ ਹੀ ਯੱਗ ਰਚਦੇ ਹਨ, ਮਿਲਦਾ ਵੀ ਬ੍ਰਾਹਮਣਾ ਨੂੰ ਹੈ। ਬ੍ਰਾਹਮਣ ਵਰਨ ਹੀ ਸੋ ਦੇਵਤਾ ਵਰਨ ਬਣਦਾ ਹੈ। ਸ਼ਿਵਬਾਬਾ ਬ੍ਰਹਮਾ ਦਵਾਰਾ ਬ੍ਰਾਹਮਣ ਬਣਾਉਂਦੇ ਹਨ। ਬ੍ਰਾਹਮਣ ਫਿਰ ਦੇਵਤਾ ਬਣਦੇ ਹਨ। ਕਿੰਨੀ ਸਿੱਧੀ ਗੱਲ ਹੈ, ਪਰ ਬੱਚਿਆਂ ਤੇ ਬੜਾ ਵੰਡਰ ਲਗਦਾ ਹੈ ਜੋ ਇੰਨੀ ਸਹਿਜ ਗੱਲ ਵੀ ਕਈ ਬੱਚੇ ਧਾਰਨ ਨਹੀਂ ਕਰ ਸਕਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਦੇ ਨਾਲ ਹਮੇਸ਼ਾ ਸੱਚੇ ਰਹਿਣਾ ਹੈ। ਵਿਕਾਰਾਂ ਦਾ ਦਾਨ ਦੇਕੇ ਫਿਰ ਭਸਮਾਸੁਰ ਨਹੀਂ ਬਣਨਾ ਹੈ। ਪਵਿੱਤਰਤਾ ਦਾ ਫਰਮਾਨ ਜਰੂਰ ਪਾਲਣ ਕਰਨਾ ਹੈ।

2. ਵਿਕਾਰਾਂ ਦੇ ਸੂਕ੍ਸ਼੍ਮ ਨਸ਼ੇ ਨੂੰ ਯੋਗਬਲ ਨਾਲ ਖ਼ਤਮ ਕਰਨਾ ਹੈ। ਪੜ੍ਹਾਈ ਚੰਗੀ ਤਰ੍ਹਾਂ ਪੜ੍ਹਨੀ ਅਤੇ ਪੜ੍ਹਾਉਣੀ ਹੈ।

ਵਰਦਾਨ:-

ਤੀਵਰ ਪੁਰਸ਼ਾਰਥੀ ਦੇ ਸਾਹਮਣੇ ਹਮੇਸ਼ਾ ਮੰਜ਼ਿਲ ਹੁੰਦੀ ਹੈ। ਉਹ ਕਦੀ ਇੱਥੇ ਉੱਥੇ ਨਹੀਂ ਵੇਖਦੇ। ਫਸਟ ਨੰਬਰ ਵਿੱਚ ਆਉਣ ਵਾਲੀ ਆਤਮਾਵਾਂ ਵਿਅਰਥ ਨੂੰ ਵੇਖਦੇ ਹੋਏ ਵੀ ਨਹੀਂ ਵੇਖਦੀਆਂ, ਵਿਅਰਥ ਗੱਲਾਂ ਸੁਣਦੇ ਹੋਏ ਵੀ ਨਹੀਂ ਸੁਣਦੀਆਂ। ਉਹ ਮੰਜ਼ਿਲ ਨੂੰ ਸਾਹਮਣੇ ਰੱਖ ਬ੍ਰਹਮਾ ਬਾਪ ਨੂੰ ਫਾਲੋ ਕਰਦੀਆਂ ਹਨ। ਜਿਵੇਂ ਬ੍ਰਹਮਾ ਬਾਪ ਨੇ ਆਪਣੇ ਨੂੰ ਕਰਨਹਾਰ ਸਮਝਕੇ ਕਰਮ ਕੀਤਾ, ਕਦੀ ਕਰਾਵਨਹਾਰ ਨਹੀਂ ਸਮਝਿਆ, ਇਸਲਈ ਜਿੰਮੇਵਾਰੀ ਸੰਭਾਲਦੇ ਵੀ ਹਮੇਸ਼ਾ ਹਲਕੇ ਰਹੇ। ਇਵੇਂ ਫਾਲੋ ਫਾਦਰ ਕਰੋ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ

ਬਾਪ ਦਾ ਬੱਚਿਆਂ ਨਾਲ ਇੰਨਾ ਪਿਆਰ ਹੈ ਜੋ ਰੋਜ਼ ਪਿਆਰ ਦਾ ਰੇਸਪਾਂਡ ਦੇਣ ਦੇ ਲਈ ਇੰਨਾ ਵੱਡਾ ਪੱਤਰ ਲਿਖਦੇ ਹਨ। ਯਾਦਪਿਆਰ ਦਿੰਦੇ ਹਨ ਅਤੇ ਸਾਥੀ ਬਣ ਹਮੇਸ਼ਾ ਸਾਥ ਨਿਭਾਉਂਦੇ ਹਨ, ਤਾਂ ਇਸ ਪਿਆਰ ਵਿੱਚ ਆਪਣੀ ਸਭ ਕਮਜ਼ੋਰੀਆਂ ਕੁਰਬਾਨ ਕਰ ਸਮਾਨ ਸਥਿਤੀ ਵਿੱਚ ਸਥਿਤ ਹੋ ਜਾਓ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top