11 November 2021 PUNJABI Murli Today | Brahma Kumaris
Read and Listen today’s Gyan Murli in Punjabi
10 November 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਇਹ ਹੀ ਪੜ੍ਹਾਈ ਹੈ ਜੋ ਤੁਹਾਨੂੰ ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਾਉਂਦੀ ਹੈ, ਇਸਲਈ ਪੜ੍ਹਾਈ ਤੇ ਬਹੁਤ - ਬਹੁਤ ਧਿਆਨ ਦੇਣਾ ਹੈ"
ਪ੍ਰਸ਼ਨ: -
ਬਾਪ ਦਵਾਰਾ ਬੱਚਿਆਂ ਨੂੰ ਕਿਹੜਾ ਵਰਸਾ ਮਿਲਦਾ ਹੈ ਜੋ ਕਿਸੇ ਤੀਰਥ ਜਾਂ ਜੰਗਲ ਵਿੱਚ ਜਾਣ ਤੇ ਨਹੀਂ ਮਿਲ ਸਕਦਾ?
ਉੱਤਰ:-
ਬਾਪ ਦਵਾਰਾ ਬੱਚਿਆਂ ਨੂੰ ਸੁੱਖ – ਸ਼ਾਂਤੀ – ਸੰਪਤੀ ਦਾ ਵਰਸਾ ਮਿਲਦਾ ਹੈ, ਜੋ ਕਿੱਥੇ ਵੀ ਨਹੀਂ ਮਿਲ ਸਕਦਾ ਹੈ। ਮਨੁੱਖ ਸ਼ਾਂਤੀ ਦੇ ਲਈ ਜੰਗਲ ਵਿੱਚ ਜਾਂਦੇ ਹਨ, ਪਰ ਤੁਸੀਂ ਜਾਣਦੇ ਹੋ ਸ਼ਾਂਤੀ ਤਾਂ ਅਸੀਂ ਆਤਮਾਵਾਂ ਦਾ ਸਵਧਰ੍ਮ ਹੈ।
ਗੀਤ:-
ਤੁਮੇ ਪਾਕੇ ਹਮਨੇ ਜਹਾਂ ਪਾ ਲਿਆ ਹੈ…
ਓਮ ਸ਼ਾਂਤੀ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਕਿਓਂਕਿ ਤੁਸੀਂ ਹੁਣ ਧਨਕੇ ਬਣੇ ਹੋ। ਬਾਕੀ ਜੋ ਵੀ ਮਨੁੱਖਮਾਤਰ ਹਨ, ਉਹ ਨਿਧਨਕੇ ਹੈ। ਧਨੀ ਇੱਕ ਬਾਪ ਨੂੰ ਹੀ ਕਿਹਾ ਜਾਂਦਾ ਹੈ। ਘਰ ਵਿੱਚ ਜਦ ਲੜਦੇ ਹਨ ਤਾਂ ਕਿਹਾ ਜਾਂਦਾ ਹੈ – ਤੁਹਾਡਾ ਕੋਈ ਧਨੀ ਧੋਣੀ ਨਹੀਂ ਹੈ ਕੀ? ਹੁਣ ਸਾਰੀ ਦੁਨੀਆਂ ਦੇ ਮਨੁੱਖ ਮਾਤਰ ਲੜਦੇ ਝਗੜਦੇ ਰਹਿੰਦੇ ਹਨ। ਇੱਕ ਦੋ ਦਾ ਖੂਨ ਵੀ ਕਰ ਦਿੰਦੇ ਹਨ। ਬਾਪ ਹੀ ਆਕੇ ਸਮਝਾਉਂਦੇ ਹਨ- ਇਹ ਕਾਮ ਤੇ ਮਹਾਸ਼ਤ੍ਰੁ ਹੈ, ਜਿਸ ਤੋਂ ਸਾਰੇ ਆਦਿ – ਮੱਧ – ਅੰਤ ਦੁੱਖ ਪਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ – ਹੁਣ ਅਸੀਂ ਬੇਹੱਦ ਬਾਪ ਤੋਂ ਬੇਹੱਦ ਸੁੱਖ ਦਾ ਵਰਸਾ ਲੈ ਰਹੇ ਹਾਂ। ਮਨੁੱਖ ਭਾਵੇਂ ਕਹਿੰਦੇ ਹਨ ਸਾਨੂੰ ਸ਼ਾਂਤੀ ਚਾਹੀਦੀ ਹੈ, ਪਰ ਸ਼ਾਂਤੀ ਕੀ ਹੈ, ਕਿੱਥੋਂ ਮਿਲਦੀ ਹੈ, ਕੀ ਜੰਗਲ ਵਿੱਚ ਜਾਣ ਨਾਲ ਸ਼ਾਂਤੀ ਮਿਲੇਗੀ? ਸੁੱਖ – ਸ਼ਾਂਤੀ ਕਦੋਂ ਅਤੇ ਕੌਣ ਦਿੰਦੇ, ਤੀਰਥਾਂ ਤੇ ਕਿਸਲਈ ਜਾਂਦੇ ਹਨ? ਇਹ ਵੀ ਕੋਈ ਜਾਣਦਾ ਨਹੀਂ। ਸਿਰਫ ਸੁਣਿਆ ਹੈ ਕਿ ਭਗਤੀ ਕਰਨ ਨਾਲ ਭਗਵਾਨ ਮਿਲੇਗਾ। ਜਾਣਦੇ ਭਗਵਾਨ ਨੂੰ ਵੀ ਨਹੀਂ। ਬਾਪ ਕਹਿੰਦੇ ਹਨ ਮੈਂ ਆਕੇ ਤੁਸੀਂ ਬੱਚਿਆਂ ਨੂੰ ਸੁੱਖ – ਸ਼ਾਂਤੀ ਦਿੰਦਾ ਹਾਂ। ਹੁਣ ਸੁੱਖ – ਸ਼ਾਂਤੀ, ਸੰਪਤੀ ਕਿਸੇ ਦੇ ਕੋਲ ਨਹੀਂ ਹੈ। ਦੇਣ ਵਾਲੇ ਨੂੰ ਵੀ ਕੋਈ ਜਾਣਦਾ ਨਹੀਂ। ਬਾਪ ਆਕੇ ਸਮਝਾਉਂਦੇ ਹਨ ਤੁਸੀਂ ਗਾਉਂਦੇ ਵੀ ਹੋ, ਦੁੱਖ ਹਰਤਾ ਸੁੱਖ ਕਰਤਾ। ਗਾਂਧੀ ਜੀ ਵੀ ਪੁਕਾਰਦੇ ਸੀ ਕਿ ਹੇ ਪਤਿਤ – ਪਾਵਨ ਆਕੇ ਪਾਵਨ ਬਣਾਓ। ਗਾਉਂਦੇ ਹਨ ਪਤਿਤ – ਪਾਵਨ ਸੀਤਾਰਾਮ, ਪਰ ਅਰਥ ਦਾ ਪਤਾ ਨਹੀਂ। ਭਗਤੀ ਕਿਓਂ ਕਰਦੇ ਹਨ, ਉਸ ਤੋਂ ਕੀ ਮਿਲੇਗਾ। ਕੁਝ ਵੀ ਜਾਣਦੇ ਨਹੀਂ। ਇਹ ਭਗਤੀ ਦੀ ਵੀ ਡਰਾਮਾ ਵਿੱਚ ਨੂੰਧ ਹੈ। ਦਵਾਪਰ ਤੋਂ ਰਾਵਣਰਾਜ ਸ਼ੁਰੂ ਹੁੰਦਾ ਹੈ। ਮਨੁੱਖ ਇਹ ਨਹੀਂ ਜਾਣਦੇ ਕਿ ਰਾਵਣ ਕੀ ਚੀਜ਼ ਹੈ! ਕਦੋਂ ਤੱਕ ਰਾਵਣ ਨੂੰ ਸਾੜਦੇ ਰਹਿਣਗੇ! ਭਾਵੇਂ ਉਨ੍ਹਾਂ ਦਾ ਜਨਮ ਕਦੋਂ ਹੋਇਆ, ਰਾਵਣ ਦੇ ਵੀ ਬੁੱਤ ਨੂੰ ਬਣਾਕੇ ਸਾੜਦੇ ਹਨ। ਆਤਮਾ ਕਦੀ ਸੜ੍ਹਦੀ ਨਹੀਂ। ਇਹ ਸਭ ਗੱਲਾਂ ਤੁਸੀਂ ਬੱਚੇ ਹੀ ਜਾਣਦੇ ਹੋ। ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਭਾਰਤ ਸ੍ਵਰਗ ਸੀ। ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਲਕਸ਼ਮੀ – ਨਾਰਾਇਣ ਨੂੰ ਹੀ ਭਗਵਤੀ – ਭਗਵਾਨ ਕਿਹਾ ਜਾਂਦਾ ਹੈ। ਫਿਰ ਤ੍ਰੇਤਾ ਵਿੱਚ ਰਾਮ ਦਾ ਰਾਜ ਸੀ। ਉਨ੍ਹਾਂ ਨੂੰ ਇਹ ਰਾਜ ਕਿਵੇਂ ਮਿਲਿਆ, ਫਿਰ ਉਹ ਰਾਜ ਕਿੱਥੇ ਗਿਆ, ਇਹ ਕੋਈ ਨਹੀਂ ਜਾਣਦੇ ਮਤਲਬ ਰਚਨਾ ਦੇ ਆਦਿ – ਮੱਧ – ਅੰਤ ਨੂੰ ਕੋਈ ਜਾਣਦਾ ਨਹੀਂ। ਤੁਸੀਂ ਇਸ ਨਾਲੇਜ ਤੋਂ ਸਵਰਗ ਦੇ ਮਾਲਿਕ ਬਣਦੇ ਹੋ। ਸਕੂਲ ਵਿੱਚ ਪੜ੍ਹਾਈ ਤੋਂ ਕੋਈ ਵਕੀਲ, ਜੱਜ ਬਣਦੇ ਹਨ, ਲਕਸ਼ਮੀ – ਨਾਰਾਇਣ ਨਹੀਂ। ਇਹ ਕਿਸ ਪੜ੍ਹਾਈ ਤੋਂ ਪਦਵੀ ਪਾਈ! ਇਹ ਕਿਸੇ ਨੂੰ ਪਤਾ ਨਹੀਂ। ਭਗਵਾਨੁਵਾਚ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਇਵੇਂ ਕੋਈ ਨਹੀਂ ਹੋਵੇਗਾ ਜੋ ਕਹੇ ਕਿ ਮੈਂ ਤੁਹਾਨੂੰ ਇਹ ਬਣਾਉਂਦਾ ਹਾਂ। ਤੁਸੀਂ ਬੱਚੇ ਜਾਣਦੇ ਹੋ ਇਹ ਲਕਸ਼ਮੀ – ਨਾਰਾਇਣ ਦੀ ਡਾਇਨੈਸਟੀ ਇਸ ਪੜ੍ਹਾਈ ਨਾਲ ਬਣੀ ਹੈ। ਦੁਨੀਆਂ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੀ। ਸਤਿਯੁਗ ਦੇ ਲਈ ਵੀ ਕਹਿ ਦਿੰਦੇ ਲੱਖਾਂ ਵਰ੍ਹੇ, ਤਾਂ ਇਹ ਕਿਵੇਂ ਜਾਨਣ ਕੀ ਲਕਸ਼ਮੀ – ਨਾਰਾਇਣ ਕਿੱਥੇ ਗਏ? ਵੇਖ ਵੀ ਰਹੇ ਹਨ ਕਿ ਭਾਰਤ ਵਿੱਚ ਹੀ ਲਕਸ਼ਮੀ – ਨਾਰਾਇਣ ਦੇ ਬਹੁਤ ਚਿੱਤਰ ਹਨ। ਢੇਰ ਮੰਦਿਰ ਬਣੇ ਹੋਏ ਹਨ। ਸਮਝਦੇ ਹਨ ਇਨ੍ਹਾਂ ਤੋਂ ਸਾਨੂੰ ਧਨ ਮਿਲੇਗਾ। ਮਹਾਲਕਸ਼ਮੀ ਤੋਂ ਹਰ ਦੀਪਮਾਲਾ ਤੇ ਧਨ ਮੰਗਦੇ ਹਨ, ਪਰ ਨਾਲ ਵਿੱਚ ਜਰੂਰ ਨਾਰਾਇਣ ਵੀ ਹੋਵੇਗਾ। ਦੀਪਮਾਲਾ ਤੇ ਪੂਜਾ ਕਰਨਗੇ ਫਿਰ ਉਨ੍ਹਾਂ ਦੀ ਅਲਪਕਾਲ ਸੁੱਖ ਦੀ ਭਾਵਨਾ ਪੂਰੀ ਹੁੰਦੀ ਹੈ ਤਾਂ ਸਮਝਦੇ ਹਨ ਲਕਸ਼ਮੀ ਤੋਂ ਧਨ ਮਿਲਦਾ ਹੈ। ਅਸਲ ਵਿੱਚ ਲਕਸ਼ਮੀ – ਨਾਰਾਇਣ ਦੋਨੋ ਹਨ। ਲਕਸ਼ਮੀ – ਮਹਾਲਕਸ਼ਮੀ ਕੋਈ ਵੱਖ – ਵੱਖ ਨਹੀਂ ਹੈ, ਇਹ ਗੱਲਾਂ ਮਨੁੱਖ ਨਹੀਂ ਜਾਣਦੇ। ਬਾਬਾ ਹੀ ਸਮਝਾਉਂਦੇ ਹਨ। ਅੱਜਕਲ ਮਨੁੱਖ ਤਾਂ ਕਹਿ ਦਿੰਦੇ ਹਨ ਈਸ਼ਵਰ ਪੱਥਰ ਭੀਤਰ ਵਿੱਚ ਹੈ। ਬਾਪ ਕਹਿੰਦੇ ਹਨ ਸਭ ਪੱਥਰਬੁੱਧੀ ਹਨ। ਪਾਰਸਬੁੱਧੀ ਤਾਂ ਸਤਿਯੁਗ ਵਿੱਚ ਹਨ। ਜਦ ਲਕਸ਼ਮੀ – ਨਾਰਾਇਣ ਦਾ ਰਾਜ ਸੀ ਤਾਂ ਸੋਨੇ ਹੀਰੇ ਦੇ ਮਹਿਲ ਸਨ। 5 ਹਜਾਰ ਵਰ੍ਹੇ ਦੀ ਗੱਲ ਹੈ। ਸ਼ਾਸਤਰਾਂ ਵਿੱਚ ਕਲਪ ਦੀ ਉਮਰ ਲੱਖਾਂ ਵਰ੍ਹੇ ਲਿਖ ਦਿੱਤੀ ਹੈ। ਬਾਪ ਕਹਿੰਦੇ ਹਨ – ਇਹ ਭਗਤੀ ਮਾਰਗ ਤੋਂ ਸੀੜੀ ਥੱਲੇ ਉਤਰਨੀ ਪੈਂਦੀ ਹੈ। ਡਰਾਮਾ ਅਨੁਸਾਰ ਜਦ ਦੁਰਗਤੀ ਨੂੰ ਪਾਉਣ ਤਾਂ ਮੈਂ ਵੀ ਆਵਾਂ ਅਤੇ ਆਕੇ ਨਵੀਂ ਦੁਨੀਆਂ ਬਣਾਵਾਂ। ਹੁਣ ਤੁਸੀਂ ਬੱਚੇ ਨਵੀਂ ਦੁਨੀਆਂ ਦੇ ਮਾਲਿਕ ਬਣਨ ਦੇ ਲਈ ਰਾਜਯੋਗ ਸਿੱਖ ਰਹੇ ਹੋ। ਤੁਸੀਂ ਜਾਣਦੇ ਹੋ ਇਸ ਮਹਾਭਾਰਤ ਲੜਾਈ ਤੋਂ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਵੇਗਾ। ਇਹ ਡਰਾਮਾ ਬਣਾ ਬਣਾਇਆ ਹੈ। ਸਤਿਯੁਗ ਵਿੱਚ ਦੇਵੀ – ਦੇਵਤਾਵਾਂ ਦਾ ਰਾਜ ਸੀ। ਉਨ੍ਹਾਂ ਨੂੰ 5 ਹਜਾਰ ਵਰ੍ਹੇ ਹੋਏ। 2500 ਵਰ੍ਹੇ ਸੂਰਜਵੰਸ਼ੀ ਚੰਦਰਵੰਸ਼ੀ ਰਾਜਧਾਨੀ ਚੱਲੀ। ਬਾਕੀ ਦਵਾਪਰ ਤੋਂ ਰਾਵਣਰਾਜ ਸ਼ੁਰੂ ਹੋਇਆ। ਮਨੁੱਖ ਪਤਿਤ ਬਣਦੇ ਜਾਂਦੇ ਹਨ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਸਾਨੂੰ ਪਤਿਤ ਕਿਸ ਨੇ ਬਣਾਇਆ? ਅਸੀਂ ਪਾਵਨ ਸੀ, ਪਤਿਤ ਕਿਵੇਂ ਬਣੇ? ਬਾਪ ਆਕੇ ਸਮਝਾਉਂਦੇ ਹਨ। ਰਾਵਣਰਾਜ ਸ਼ੁਰੂ ਹੋਣ ਨਾਲ ਤੁਸੀਂ ਪਤਿਤ ਬਣਦੇ ਜਾਂਦੇ ਹੋ। ਰਾਵਣ ਦੇ ਜਨਮ ਨੂੰ ਹੁਣ 2500 ਵਰ੍ਹੇ ਹੋਏ। ਸ਼ਿਵਬਾਬਾ ਦੇ ਜਨਮ ਨੂੰ 5 ਹਜਾਰ ਵਰ੍ਹੇ ਹੋਏ। ਉਨ੍ਹਾਂ ਨੂੰ ਰਾਮ, ਉਨ੍ਹਾਂ ਨੂੰ ਰਾਵਣ ਰਾਜ ਕਿਹਾ ਜਾਂਦਾ ਹੈ। ਅਸਲ ਵਿੱਚ ਰਾਮ ਕਹਿਣਾ ਨਹੀਂ ਚਾਹੀਦਾ। ਅੱਜਕਲ ਮਨੁੱਖਾਂ ਦੇ ਨਾਮ ਰਾਮਚੰਦਰ, ਕ੍ਰਿਸ਼ਨ ਚੰਦਰ ਰੱਖਦੇ ਹਨ। 5 ਹਜਾਰ ਵਰ੍ਹੇ ਪਹਿਲੇ ਭਾਰਤ ਸੋਨੇ ਦੀ ਚਿੜੀਆਂ ਸੀ। ਉਨ੍ਹਾਂ ਨੂੰ ਗੋਲਡਨ ਏਜ਼ਡ ਵਰਲਡ ਕਿਹਾ ਜਾਂਦਾ ਹੈ। ਬੈਕੁੰਠ ਸੀ, ਪਰ ਕਿੱਥੇ ਸੀ ਇਹ ਨਹੀਂ ਜਾਣਦੇ। ਆਤਮਾ ਕੀ ਹੈ, ਪਰਮਾਤਮਾ ਕੀ ਹੈ, ਸ੍ਰਿਸ਼ਟੀ ਕੀ ਹੈ। ਕੁਝ ਵੀ ਨਹੀਂ ਜਾਣਦੇ। ਤਾਂ ਹੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਤੁੱਛ ਬੁੱਧੀ। ਰਿਸ਼ੀ ਮੁਨੀ ਰਚਨਾ ਅਤੇ ਰਚਤਾ ਦੇ ਆਦਿ- ਮੱਧ – ਅੰਤ ਨੂੰ ਨਹੀਂ ਜਾਣਦੇ। ਤਾਂ ਤੇ ਕਹਿੰਦੇ ਹਨ ਨੇਤੀ – ਨੇਤੀ, ਨਾ ਬਾਪ ਨੂੰ, ਨਾ ਵਰਸੇ ਨੂੰ ਜਾਣਦੇ। ਬਾਪ ਦਵਾਰਾ ਜੋ ਵਰਸਾ ਵਿਸ਼ਵ ਦੀ ਰਜਾਈ ਮਿਲਦੀ ਹੈ ਉਨ੍ਹਾਂ ਨੂੰ ਵੀ ਨਹੀਂ ਜਾਣਦੇ। ਹੁਣ ਸਾਰੇ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਤੁਸੀਂ ਜਾਣਦੇ ਹੋ, ਤਾਂ ਤੁਸੀਂ ਡਬਲ ਆਸਤਿਕ ਠਹਿਰੇ। ਲੋਕਾਂ ਨੂੰ ਤਾਂ ਇਹ ਵੀ ਮਾਲੂਮ ਨਹੀਂ ਕਿ ਸ਼ਾਂਤੀ ਕਿਸ ਤੋਂ ਅਤੇ ਕਿਥੋਂ ਮਿਲੇਗੀ। ਸੰਨਿਆਸੀਆਂ ਦੇ ਕੋਲ ਜਾਕੇ ਕਹਿੰਦੇ ਹਨ ਸਾਨੂੰ ਸ਼ਾਂਤੀ ਚਾਹੀਦੀ ਹੈ। ਹੁਣ ਸਾਨੂੰ ਸ਼ਾਂਤੀ ਇੱਥੇ ਕਿੱਥੋਂ ਆ ਸਕਦੀ ਹੈ? ਕਰਮ ਤਾਂ ਕਰਨਾ ਹੈ ਨਾ? ਸ਼ਾਂਤੀ ਤਾਂ ਮਿਲੇਗੀ – ਸ਼ਾਂਤੀਧਾਮ ਵਿੱਚ। ਜੇਕਰ ਘਰ ਵਿੱਚ ਇੱਕ ਅਸ਼ਾਂਤ ਹੋਵੇਗਾ ਤਾਂ ਵੀ ਸਾਰੇ ਘਰ ਨੂੰ ਅਸ਼ਾਂਤ ਕਰ ਦਵੇਗਾ। ਸ਼ਾਂਤੀ ਮਿਲਦੀ ਹੈ – ਸਵੀਟ ਹੋਮ ਵਿੱਚ। ਫਿਰ ਉੱਥੇ ਤੋਂ ਸਾਨੂੰ ਆਤਮਾਵਾਂ ਨੂੰ ਬਾਪ ਭੇਜ ਦਿੰਦੇ ਹਨ ਪਾਰ੍ਟ ਵਜਾਉਣ ਦੇ ਲਈ ਨਵੀਂ ਦੁਨੀਆਂ ਵਿੱਚ। ਬਾਪ ਦੋਜ਼ਕ ਵਿੱਚ ਥੋੜੀ ਭੇਜੇਗਾ। ਸ਼ਾਂਤੀਧਾਮ ਵਿੱਚ ਸੁੱਖਧਾਮ ਵਿੱਚ ਜਾਣਗੇ। ਤੁਸੀ ਬੱਚੇ ਜਾਣਦੇ ਹੋ ਇਹ ਭਗਵਾਨ ਦੀ ਪਾਠਸ਼ਾਲਾ ਹੈ। ਇਹ ਕੋਈ ਸਤਿਸੰਗ ਨਹੀਂ ਹੈ। ਇੱਥੇ ਭਗਵਾਨੁਵਾਚ ਹੈ ਬੱਚਿਆਂ ਪ੍ਰਤੀ। ਨਿਰਾਕਾਰ ਸ਼ਿਵਬਾਬਾ ਸ਼ਰੀਰ ਵਿੱਚ ਪ੍ਰਵੇਸ਼ ਕਰ ਤੁਸੀਂ ਬੱਚਿਆਂ ਨਾਲ ਗੱਲ ਕਰਦੇ ਹਨ। ਆਤਮਾ ਵੀ ਸ਼ਰੀਰ ਵਿੱਚ ਹੈ ਨਾ। ਆਤਮਾ ਨੂੰ ਜਦ ਕਰਮਇੰਦਰੀਆਂ ਮਿਲਦੀਆਂ ਹਨ ਤਾਂ ਬੋਲਦੀ ਹੈ, ਸੁਣਦੀ ਹੈ। ਹੁਣ ਆਤਮਾਵਾਂ ਨੂੰ ਬਾਪ ਬੈਠ ਪੜ੍ਹਾਉਂਦੇ ਹਨ, ਪਰਮਾਤਮਾ ਨੂੰ ਬੁਲਾਉਂਦੇ ਹਨ ਹੇ ਪਤਿਤ – ਪਾਵਨ…ਹੇ ਸਦਗਤੀ ਦਾਤਾ, ਲਿਬ੍ਰੇਟਰ, ਗਾਈਡ ਪਰ ਇਹ ਨਹੀਂ ਜਾਣਦੇ ਕਿ ਕਿਵੇਂ ਲਿਬ੍ਰੇਟ ਕਰ ਫਿਰ ਗਾਈਡ ਬਣਕੇ ਕਿੱਥੇ ਲੈ ਜਾਣਗੇ। ਸਿਰਫ ਚਿੱਲਾਉਂਦੇ ਰਹਿੰਦੇ ਹਨ। ਹੁਣ ਗੌਡ ਫਾਦਰ ਆਇਆ ਹੈ। ਤੁਸੀਂ ਬੱਚਿਆਂ ਨੂੰ ਗਾਈਡ ਕਰ ਰਹੇ ਹਨ। ਆਪ ਤੁਹਾਨੂੰ ਸ਼ਾਂਤੀਧਾਮ ਵਿਚ ਲੈ ਜਾਂਦੇ ਹਨ। ਫਿਰ ਤੁਸੀਂ ਆਪ ਹੀ ਸੁੱਖਧਾਮ ਵਿੱਚ ਚਲੇ ਜਾਵੋਗੇ। ਬਾਪ ਇੱਕ ਹੀ ਵਾਰ ਆਕੇ ਸਭ ਦਾ ਗਾਈਡ ਬਣਦਾ ਹੈ। ਫਿਰ ਨਵੀਂ ਦੁਨੀਆਂ ਵਿੱਚ ਗਾਈਡ ਨਹੀਂ ਕਰਨਗੇ। ਇਸ ਸਮੇਂ ਮਨੁੱਖ ਸਭ ਪਤਿਤ ਹੋਣ ਕਾਰਨ ਇਹ ਨਹੀਂ ਜਾਣਦੇ ਕਿ ਅਸੀਂ ਵਾਪਿਸ ਘਰ ਕਿਵੇਂ ਜਾਈਏ, ਉੱਡ ਨਹੀਂ ਸਕਦੇ। ਭਗਤੀ ਬਹੁਤ ਕਰਦੇ ਹਨ, ਉੱਥੇ ਜਾਣ ਦੇ ਲਈ। ਪਰ ਇਹ ਨਹੀਂ ਜਾਣਦੇ ਕਿ ਅਸੀਂ ਪਤਿਤ ਹਾਂ ਇਸ ਲਈ ਜਾ ਨਹੀਂ ਸਕਦੇ। ਪਤਿਤ – ਪਾਵਨ ਬਾਪ ਆਕੇ ਜਦ ਪਾਵਨ ਬਣਾਏ ਤਾਂ ਅਸੀਂ ਜਾ ਸਕੀਏ। ਹੁਣ ਬਾਪ ਪਾਵਨ ਬਣਨ ਦੀ ਤੁਹਾਨੂੰ ਯੁਕਤੀ ਦੱਸਦੇ ਹਨ ਸਭ ਨੂੰ ਪਤਿਤ ਤੋਂ ਪਾਵਨ ਬਣਨਾ ਹੀ ਹੈ। ਹੁਣ ਕਿੰਨੇ ਢੇਰ ਮਨੁੱਖ ਹਨ। ਸਤਿਯੁਗ ਵਿੱਚ ਜਦ ਦੇਵਤਾਵਾਂ ਦਾ ਰਾਜ ਹੈ ਤਾਂ 9 ਲੱਖ ਨਵੇਂ ਝਾੜ ਵਿੱਚ ਹੁੰਦੇ ਹਨ। ਪਹਿਲੇ ਥੋੜੇ ਪੱਤੇ ਹੁੰਦੇ ਹਨ ਨਾ। ਫਿਰ ਵੱਡਾ ਹੁੰਦਾ ਜਾਂਦਾ ਹੈ। ਪਹਿਲੇ ਇੱਕ ਹੀ ਧਰਮ ਵਾਲੇ ਹਨ। ਤੁਸੀਂ ਹੁਣ ਆਪਣੇ ਨੂੰ ਨਰਕਵਾਸੀ ਨਹੀਂ ਸਮਝੋਗੇ, ਬਾਕੀ ਸਭ ਹਨ ਨਰਕਵਾਸੀ। ਪਰ ਆਪਣੇ ਨੂੰ ਸਮਝਦੇ ਨਹੀਂ ਹਨ। ਇਸ ਸਮੇਂ ਸੂਰਤ ਤਾਂ ਸਭ ਦੀ ਮਨੁੱਖ ਦੀ ਹੈ, ਸੀਰਤ ਬੰਦਰ ਵਰਗੀ ਹੈ। ਵੱਡੇ – ਵੱਡੇ ਰਾਜਾ ਵੀ ਲਕਸ਼ਮੀ – ਨਾਰਾਇਣ ਦੇ ਚਰਨਾਂ ਵਿੱਚ ਝੁਕਦੇ ਹਨ। ਹੁਣ ਉਹ ਕੋਈ ਪਤਿਤ ਨੂੰ ਪਾਵਨ ਬਣਾਉਣ ਵਾਲੇ ਨਹੀਂ ਹਨ ਅਤੇ ਉਹ ਕੋਈ ਰਹਿਮਦਿਲ ਥੋੜੀ ਹਨ। ਜਦ ਕੋਈ ਦੁਖੀ ਹੋਵੇ ਤਾਂ ਉਨ੍ਹਾਂ ਤੇ ਰਹਿਮ ਕੀਤਾ ਜਾਂਦਾ ਹੈ। ਰਹਿਮਦਿਲ ਇੱਕ ਬਾਪ ਹੀ ਹੈ। ਬਾਪ ਹੀ ਆਕੇ ਪੱਥਰ ਬੁੱਧੀਆਂ ਨੂੰ ਪਾਰਸਬੁੱਧੀ ਬਨਾਉਂਦੇ ਹਨ। ਹੁਣ ਤੁਸੀਂ ਦੇਵਤਾ ਬਣ ਰਹੇ ਹੋ। ਇਹ ਹੈ ਹੀ ਨਰ ਤੋਂ ਨਾਰਾਇਣ ਬਣਨ ਦੀ ਪਾਠਸ਼ਾਲਾ। ਇਹ ਹੈ ਰਾਜਯੋਗ। ਰਿਸ਼ੀ – ਮੁਨੀ ਇਹ ਨਹੀਂ ਜਾਣਦੇ ਕਿ ਗੀਤਾ ਦਾ ਰਾਜਯੋਗ ਕਿਸ ਨੇ ਸਿਖਾਇਆ। ਗੀਤਾ ਨੂੰ ਬਿਲਕੁਲ ਖੰਡਨ ਕਰ ਦਿੱਤਾ ਹੈ। ਸਮਝਦੇ ਹਨ – ਕ੍ਰਿਸ਼ਨ ਨੇ ਰਾਜਯੋਗ ਸਿਖਾਇਆ ਸੀ। ਕਹਿੰਦੇ ਹਨ ਕ੍ਰਿਸ਼ਨ ਭਗਵਾਨੁਵਾਚ ਮਨਮਨਾਭਵ। ਹੁਣ ਕ੍ਰਿਸ਼ਨ ਤਾਂ ਪਰਮਾਤਮਾ ਹੈ ਨਹੀਂ। ਉਹ ਤਾਂ ਸਤਿਯੁਗ ਦਾ ਪ੍ਰਿੰਸ ਹੈ। ਜੋ ਹੀ ਸੰਗਮਯੁਗ ਤੇ ਰਾਜਯੋਗ ਸਿੱਖਕੇ ਰਜਾਈ ਪ੍ਰਾਪਤ ਕਰਦੇ ਹਨ। ਉਨ੍ਹਾਂ ਨੂੰ ਫਿਰ ਭਗਵਾਨ ਬਣਾ ਦਿੱਤਾ ਹੈ। ਢੇਰ ਮਨੁੱਖ ਗੀਤਾ ਸੁਣਦੇ ਹਨ। ਪਰ ਇੱਕ ਨੂੰ ਵੀ ਪਤਾ ਨਹੀਂ ਕਿ ਗੀਤਾ ਦਾ ਭਗਵਾਨ ਸ਼ਿਵ ਹੈ, ਨਾ ਕਿ ਕ੍ਰਿਸ਼ਨ। ਕਹਿ ਦਿੰਦੇ ਹਨ ਸਭ ਇੱਕ ਹੀ ਹੈ। ਅਜਿਹੇ ਮਨੁੱਖਾਂ ਨਾਲ ਵੀ ਮੱਥਾ ਮਾਰਨਾ ਪੈਂਦਾ ਹੈ। 63 ਜਨਮਾਂ ਤੋਂ ਸਮਝਦੇ ਆਏ ਹਨ ਕਿ ਕ੍ਰਿਸ਼ਨ ਭਗਵਾਨ ਹੈ। ਦਵਾਪਰ ਤੋਂ ਸ਼ਾਸਤਰ ਬਣੇ ਹਨ। ਜਰੂਰ ਪਹਿਲੇ – ਪਹਿਲੇ ਗੀਤਾ ਬਣੀ ਹੋਵੇਗੀ। ਇਹ ਸ਼ਾਸਤਰ ਸਭ ਹੈ ਭਗਤੀ ਮਾਰਗ ਦੇ। ਗਿਆਨ ਮਾਰਗ ਦਾ ਇਕ ਵੀ ਸ਼ਾਸਤਰ ਨਹੀਂ ਹੈ। ਗੀਤਾ ਹੈ ਨੰਬਰਵਨ। ਬਾਦ ਵਿੱਚ ਇਹ ਵੇਦ ਉਪਨਿਸ਼ਦ ਬਣੇ ਹਨ। ਉਹ ਵੀ ਗੀਤਾ ਦੇ ਸਭ ਬਾਲ ਬੱਚੇ ਹਨ। ਉਹ ਪੜ੍ਹਦੇ – ਪੜ੍ਹਦੇ ਥੱਲੇ ਉਤਰਦੇ ਆਏ ਹਨ। ਹੁਣ 84 ਜਨਮ ਪੂਰੇ ਹੋਏ। ਹੁਣ ਚਲਣਾ ਹੈ – ਪਹਿਲੇ ਨੰਬਰ ਤੇ। ਹੁਣ ਤੁਸੀਂ ਫਿਰ ਸਤਿਯੁਗੀ ਲਕਸ਼ਮੀ – ਨਾਰਾਇਣ ਬਣਨ ਦੇ ਲਈ ਇੱਥੇ ਪੜ੍ਹਨ ਆਏ ਹੋ। ਸਭ ਤਾਂ ਲਕਸ਼ਮੀ – ਨਾਰਾਇਣ ਨਹੀਂ ਬਣਨਗੇ, ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਪਰ ਕਿਸ ਨੇ ਰਾਜਧਾਨੀ ਸਥਾਪਨ ਕੀਤੀ, ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਏਗਾ। ਕਲਯੁਗ ਵਿੱਚ ਇੰਨੇ ਢੇਰ ਮਨੁੱਖ ਹਨ ਜੋ ਖਾਣ ਦੇ ਲਈ ਅਨਾਜ ਵੀ ਨਹੀਂ ਮਿਲਦਾ ਅਤੇ ਸਤਿਯੁਗ ਵਿੱਚ ਸਿਰਫ ਲਕਸ਼ਮੀ – ਨਾਰਾਇਣ ਦੀ ਰਾਜਧਾਨੀ ਹੋਵੇਗੀ। ਇੱਥੇ ਵੇਖੋ ਕਿੰਨੇ ਧਰਮ ਹਨ। ਸਾਹਮਣੇ ਮਹਾਭਾਰਤ ਲੜਾਈ ਵੀ ਖੜੀ ਹੈ, ਫਿਰ ਵੀ ਮਨੁੱਖਾਂ ਦੀਆਂ ਅੱਖਾਂ ਨਹੀਂ ਖੁਲਦੀਆਂ ਹਨ। ਤਾਂ ਇਹ ਮਹਾਭਾਰੀ ਲੜਾਈ ਕਲਪ ਪਹਿਲੇ ਵੀ ਲੱਗੀ ਸੀ, ਉਨ੍ਹਾਂ ਦੇ ਬਾਦ ਕੀ ਹੋਇਆ, ਕੁਝ ਨਹੀਂ ਜਾਣਦੇ। ਇਹ ਸਭ ਗੱਲਾਂ ਤੁਸੀਂ ਬ੍ਰਾਹਮਣ ਬ੍ਰਹਮਣੀਆਂ ਹੀ ਜਾਣਦੇ ਹੋ। ਤੁਹਾਨੂੰ ਬਾਪ ਨੇ ਬ੍ਰਹਮਾ ਦਵਾਰਾ ਏਡਾਪਟ ਕੀਤਾ ਹੈ। ਭਗਵਾਨ ਤੁਹਾਨੂੰ ਪੜ੍ਹਾਕੇ ਇਹ ਲਕਸ਼ਮੀ – ਨਾਰਾਇਣ ਬਣਾਉਂਦੇ ਹਨ, ਤਾਂ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਸਿਰਫ ਬਾਪ ਨੂੰ ਅਤੇ ਨਵੀਂ ਦੁਨੀਆਂ ਨੂੰ ਯਾਦ ਕਰੋ ਤਾਂ ਤੁਸੀਂ ਨਵੀਂ ਦੁਨੀਆਂ ਵਿੱਚ ਚਲੇ ਜਾਵੋਗੇ। ਫਿਰ ਜੇ ਚੰਗੀ ਤਰ੍ਹਾਂ ਪੜ੍ਹਣਗੇ ਅਤੇ ਪੜ੍ਹਾਉਣਗੇ ਤਾਂ ਰਾਜਾ ਬਣ ਸਕਦੇ ਹਨ। ਜਿੰਨੀ ਰੂਹਾਨੀ ਸਰਵਿਸ ਕਰਨਗੇ। ਤੁਸੀਂ ਹੋ ਰੂਹਾਨੀ ਸੋਸ਼ਲ ਵਰਕਰ। ਬਾਕੀ ਸਾਰੀ ਦੁਨੀਆਂ ਹੈ ਜਿਸਮਾਨੀ ਸੋਸ਼ਲ ਵਰਕਰ। ਤੁਸੀਂ ਆਤਮਾਵਾਂ ਨੂੰ ਬਾਪ ਰੋਜ਼ ਗਿਆਨ ਦਿੰਦੇ ਹਨ। ਆਤਮਾਵਾਂ ਦੀ ਸੇਵਾ ਕਰਦੇ ਹਨ ਨਾ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਆਤਮਾਵਾਂ ਦੀ ਸੇਵਾ, ਜੋ ਸਿਖਾਉਂਦੇ ਵੀ ਹਨ ਸਪ੍ਰਿਚੂਅਲ ਫਾਦਰ। ਇਹ ਹੈ ਮਨੁੱਖ ਨੂੰ ਦੇਵਤਾ ਬਣਾਉਣ ਦੀ ਪਾਠਸ਼ਾਲਾ। ਬਣਨਗੇ ਵੀ ਜਰੂਰ। ਜਦ ਤੁਸੀਂ ਪੜ੍ਹਕੇ ਤਿਆਰ ਹੋ ਜਾਵੋਗੇ ਅਤੇ ਵਿਨਾਸ਼ ਸ਼ੁਰੂ ਹੋਵੇਗਾ ਫਿਰ ਤੁਸੀਂ ਵੀ ਜਾਵੋਗੇ। ਕਹਿੰਦੇ ਹਨ ਨਾ – ਰਾਮ ਗਯੋ, ਰਾਵਣ ਗਯੋ…ਸਿਰਫ ਥੋੜੇ ਰਹਿ ਜਾਂਦੇ ਹਨ ਜੋ ਫਿਰ ਅਦਲੀ – ਬਦਲੀ ਹੁੰਦੇ ਰਹਿੰਦੇ ਹਨ। ਫਿਰ ਤੁਸੀਂ ਆਓਗੇ ਸ੍ਵਰਗ ਵਿੱਚ। ਤੁਹਾਡੇ ਲਈ ਹੁਣ ਨਵੀਂ ਦੁਨੀਆਂ ਸਥਾਪਨ ਹੋ ਰਹੀ ਹੈ, ਤੁਸੀਂ ਸ੍ਵਰਗਵਾਸੀ ਬਣਨ ਦੇ ਲਈ ਪੜ੍ਹ ਰਹੇ ਹੋ। ਇਹ ਨਰਕ ਹੈ। ਹੁਣ ਤੁਸੀਂ ਹੋ ਸੰਗਮ ਤੇ। ਹੁਣ ਤੁਸੀਂ ਬ੍ਰਾਹਮਣ ਬ੍ਰਹਮਣੀਆਂ ਨਹੀਂ ਬਣੋਗੇ ਤਾਂ ਵਰਸਾ ਲੈ ਨਹੀਂ ਸਕੋਗੇ। ਵਰਸਾ ਬ੍ਰਾਹਮਣਾਂ ਨੂੰ ਮਿਲਦਾ ਹੈ, ਜੋ ਇੱਕ ਬਾਪ ਦੇ ਸਿਵਾਏ ਹੋਰ ਕੋਈ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਦੇ ਹਨ। ਬਾਕੀ ਕੁਝ ਨਾ ਕੁਝ ਸੁਣਿਆ ਤਾਂ ਪ੍ਰਜਾ ਵਿੱਚ ਆ ਜਾਣਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਰੂਹਾਨੀ ਸੋਸ਼ਲ ਵਰਕਰ ਬਣ ਪੜ੍ਹਨਾ ਅਤੇ ਪੜ੍ਹਾਉਣਾ ਹੈ। ਬਾਪ ਦੇ ਨਾਲ – ਨਾਲ ਆਉਣ ਵਾਲੀ ਨਵੀਂ ਦੁਨੀਆਂ ਨੂੰ ਵੀ ਯਾਦ ਕਰਨਾ ਹੈ।
2. ਬਾਪ ਸਮਾਨ ਰਹਿਮਦਿਲ ਬਣ ਸਭ ਨੂੰ ਪਾਰਸਬੁੱਧੀ ਬਣਾਉਣ ਦੀ ਸੇਵਾ ਕਰਨੀ ਹੈ।
ਵਰਦਾਨ:-
ਕੋਈ ਵੀ ਪੁਰਾਣੀ ਦੁਨੀਆਂ ਦੇ ਅਕਰਸ਼ਣਮਯ ਦ੍ਰਿਸ਼, ਅਲਪਕਾਲ ਦੇ ਸੁੱਖ ਦੇ ਸਾਧਨ ਯੂਜ਼ ਕਰਦੇ ਅਤੇ ਵੇਖਦੇ ਹੋ ਤਾਂ ਉਨ੍ਹਾਂ ਸਾਧਾਨਾਂ ਦੇ ਵਸੀਭੂਤ ਹੋ ਜਾਂਦੇ ਹਨ। ਸਾਧਨਾਂ ਦੇ ਅਧਾਰ ਤੇ ਸਾਧਨਾ ਇਵੇਂ ਹੈ ਜਿਵੇਂ ਰੇਤ ਦੇ ਫਾਊਂਡੇਸ਼ਨ ਤੇ ਬਿਲਡਿੰਗ, ਇਸ ਲਈ ਕਿਸੇ ਵੀ ਵਿਨਾਸ਼ੀ ਸਾਧਨ ਦੇ ਆਧਾਰ ਤੇ ਅਵਿਨਾਸ਼ੀ ਸਾਧਨਾ ਨਾ ਹੋਵੇ। ਸਾਧਨ ਨਿਮਿਤਮਾਤਰ ਹਨ ਅਤੇ ਸਾਧਨਾ ਨਿਰਮਾਣ ਦਾ ਆਧਾਰ ਹੈ, ਇਸਲਈ ਸਾਧਨਾ ਨੂੰ ਮਹੱਤਵ ਦਵੋ ਤਾਂ ਸਾਧਨਾ ਸਿੱਧੀ ਨੂੰ ਪ੍ਰਾਪਤ ਕਰਾਏਗੀ।
ਸਲੋਗਨ:-
➤ Email me Murli: Receive Daily Murli on your email. Subscribe!