11 June 2021 PUNJABI Murli Today | Brahma Kumaris
10 June 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਤੁਸੀਂ ਹੁਣ ਸੱਚੇ - ਸੱਚੇ ਰਾਜਯੋਗੀ ਹੋ, ਤੁਹਾਨੂੰ ਰਾਜ ਰਿਸ਼ੀ ਵੀ ਕਿਹਾ ਜਾਂਦਾ ਹੈ, ਰਾਜ ਰਿਸ਼ੀ ਮਾਨਾ ਹੀ ਪਵਿੱਤਰ"
ਪ੍ਰਸ਼ਨ: -
ਤੁਸੀਂ ਬੱਚੇ, ਮਨੁੱਖ ਨੂੰ ਮਾਇਆ ਰੂਪੀ ਦਲਦਲ ਵਿਚੋਂ ਕਦੋਂ ਕੱਢ ਸਕੋਗੇ?
ਉੱਤਰ:-
ਜਦੋਂ ਤੁਸੀਂ ਉਸ ਦਲ – ਦਲ ਵਿੱਚੋਂ ਨਿਕਲੇ ਹੋਏ ਹੋਵੋਗੇ। ਦਲ – ਦਲ ਵਿਚੋਂ ਨਿਕਲਣ ਵਾਲਿਆਂ ਦੀ ਨਿਸ਼ਾਨੀ ਹੈ – ਇੱਛਾ ਮਾਤ੍ਰ੍ਰਮ ਅਵਿੱਦਿਆ। ਇੱਕ ਬਾਪ ਤੋਂ ਸਿਵਾਏ ਹੋਰ ਕੁੱਝ ਵੀ ਯਾਦ ਨਾ ਆਏ। ਚੰਗਾ ਕਪੜਾ ਪਾਵਾਂ, ਚੰਗੀ ਚੀਜ਼ ਖਾਵਾਂ ਇਹ ਲਾਲਚ ਨਾ ਹੋਵੇ, ਤੁਸੀਂ ਪੂਰਾ ਹੀ ਵਨਵਾਹ ਵਿੱਚ ਹੋ। ਇਸ ਸ਼ਰੀਰ ਨੂੰ ਵੀ ਭੂਲੇ ਹੋਏ, ਮੇਰਾ ਕੁੱਝ ਵੀ ਨਹੀਂ, ਮੈਂ ਆਤਮਾ ਹਾਂ – ਇਵੇਂ ਦੇ ਆਤਮ ਅਭਿਮਾਨੀ ਬੱਚੇ ਹੀ ਰਾਵਣ ਦੀ ਦਲ – ਦਲ ਤੋਂ ਮਨੁੱਖਾਂ ਨੂੰ ਕੱਢ ਸਕਦੇ ਹਨ।
ਗੀਤ:-
ਤੂੰ ਪਿਆਰ ਦਾ ਸਾਗਰ ਹੈ…
ਓਮ ਸ਼ਾਂਤੀ। ਕਿਸੇ ਸਮੇਂ ਜਦੋਂ ਗੀਤ ਵਜਾਇਆ ਜਾਂਦਾ ਸੀ ਤਾਂ ਬੱਚਿਆਂ ਨੂੰ ਗੀਤ ਦਾ ਅਰਥ ਵੀ ਪੁੱਛਦੇ ਸਨ। ਹੁਣ ਦਸੋਂ ਤੁਸੀਂ ਕਦੋਂ ਤੋਂ ਰਾਹ ਭੂਲੇ ਹੋ? (ਕਿਸੇ ਨੇ ਕਿਹਾ ਦਵਾਪਰ ਤੋਂ, ਕਿਸੇ ਨੇ ਕਿਹਾ ਸਤਿਯੁਗ ਤੋਂ) ਜੋ ਕਹਿੰਦੇ ਹਨ ਦਵਾਪਰ ਤੋਂ ਭੂਲੇ ਹਾਂ, ਉਹ ਰਾਂਗ ਹਨ। ਸਤਿਯੁਗ ਤੋੰ ਰਾਹ ਭੂਲੇ ਹਾਂ। ਰਾਹ ਦੱਸਣ ਵਾਲਾ ਵੀ ਤੁਹਾਨੂੰ ਹੁਣੇ ਹੀ ਮਿਲਿਆ ਹੈ। ਸਤਿਯੁਗ ਵਿੱਚ ਰਾਹ ਦੱਸਣ ਵਾਲੇ ਨੂੰ ਨਹੀਂ ਜਾਣਦੇ ਹਨ। ਉੱਥੇ ਕੋਈ ਬਾਪ ਨੂੰ ਜਾਣਦੇ ਹੀ ਨਹੀਂ। ਗੋਯਾ ਭੂਲੇ ਹੋਏ ਹਨ। ਭੁੱਲਣਾ ਵੀ ਡਰਾਮੇ ਵਿੱਚ ਨੂੰਧਿਆ ਹੋਇਆ ਹੈ। ਫਿਰ ਹੁਣ ਰਾਹ ਦੱਸਣ ਆਏ ਹਨ। ਕਹਿੰਦੇ ਹਨ ਪ੍ਰਭੂ ਰਾਹ ਦੱਸੋ। ਅਸੀਂ ਸਤਿਯੁਗ ਤੋੰ ਲੈਕੇ ਬਾਪ ਨੂੰ ਭੁੱਲੇ ਹਾਂ। ਬਾਬਾ ਪ੍ਰਸ਼ਨ ਪੁੱਛਦੇ ਹਨ – ਬੁੱਧੀ ਚਲਾਉਣ ਲਈ। ਇਹ ਗਿਆਨ ਹੀ ਨਿਰਾਲਾ ਹੈ ਨਾ, ਗਿਆਨ ਦਾ ਸਾਗਰ ਬਾਪ ਹੀ ਹੈ। ਬਾਪ ਸਮੁੱਖ ਸਮਝਾਉਂਦੇ ਹਨ। ਗਿਆਨ ਦਾ ਸਾਗਰ, ਸੁੱਖ ਦਾ ਸਾਗਰ ਮੈਂ ਹੀ ਹਾਂ। ਤੁਸੀਂ ਜਾਣਦੇ ਹੋ – ਬਰੋਬਰ ਪਤਿਤ – ਪਾਵਨ ਵੀ ਇੱਕ ਹੀ ਬਾਪ ਹੈ। ਇਹ ਤਾਂ ਭਗਤੀ ਵਾਲੇ ਵੀ ਮੰਨਦੇ ਹਨ। ਪਾਵਨ ਦੁਨੀਆਂ ਹੈ ਹੀ ਸ਼ਾਂਤੀਧਾਮ ਅਤੇ ਸੁਖਧਾਮ। ਹੁਣ ਦੁਖਧਾਮ ਅਤੇ ਸੁਖਧਾਮ ਅੱਧਾ – ਅੱਧਾ ਹੈ। ਇਹ ਤਾਂ ਬੱਚੇ ਚੰਗੀ ਤਰ੍ਹਾਂ ਜਾਣਦੇ ਹਨ। ਬਾਪ ਪਿਆਰ ਦਾ ਸਾਗਰ ਹੈ, ਹੁਣ ਤਾਂ ਉਹਨਾਂ ਨੂੰ ਸਭ ਫਾਦਰ ਕਹਿ ਕੇ ਪੁਕਾਰਦੇ ਹਨ ਪਰ ਉਹ ਕੌਣ ਹਨ, ਕਿਵੇਂ ਆਉਂਦੇ ਹਨ, ਇਹ ਭੁੱਲ ਜਾਂਦੇ ਹਨ। 5 ਹਜ਼ਾਰ ਵਰ੍ਹੇ ਦੀ ਗੱਲ ਹੈ, ਬਰੋਬਰ ਇਨ੍ਹਾਂ ਦੇਵੀ – ਦੇਵਤਾਵਾਂ ਦਾ ਰਾਜ ਸੀ। ਸਤਿਯੁਗ ਵਿੱਚ ਹੈ ਸਦਗਤੀ ਫਿਰ ਦੁਰਗਤੀ ਕਿਵੇਂ ਹੁੰਦੀ ਹੈ, ਕੌਣ ਦੱਸੇਗਾ? ਬਾਪ ਹੀ ਆਕੇ ਸਮਝਾਉਂਦੇ ਹਨ, ਦਵਾਪਰ ਤੋਂ ਤੁਹਾਡੀ ਦੁਰਗਤੀ ਹੋਈ ਹੈ ਤਾਂ ਹੀ ਤਾਂ ਬੁਲਾਉਂਦੇ ਹਨ। ਤੁਸੀਂ ਸਮਝਦੇ ਹੋ ਇਹ ਕੋਈ ਨਵੀਂ ਗੱਲ ਨਹੀਂ ਹੈ। ਬਾਪ ਕਲਪ – ਕਲਪ ਆਉਂਦੇ ਹਨ। ਹੁਣ ਨਿਰਾਕਾਰ ਬਾਪ ਆਤਮਾਵਾਂ ਨੂੰ ਸਮਝਾਉਂਦੇ ਹਨ। ਕੋਈ ਵੀ ਆਪਣੀ ਆਤਮਾ ਨੂੰ ਨਹੀਂ ਜਾਣਦੇ ਹਨ। ਇਵੇਂ ਕੋਈ ਨਹੀਂ ਦੱਸੇਗਾ ਕਿ ਸਾਡੀ ਆਤਮਾ ਵਿੱਚ ਸਾਰਾ ਪਾਰ੍ਟ ਭਰਿਆ ਹੋਇਆ ਹੈ। ਕਦੀ ਨਹੀਂ ਕਹਿਣਗੇ ਕਿ ਮੈਂ ਅਨੇਕ ਵਾਰ ਇਹ ਬਣਿਆ ਹਾਂ, ਪਾਰ੍ਟ ਵਜਾਇਆ ਹੈ। ਡਰਾਮੇ ਨੂੰ ਉਹ ਜਾਣਦੇ ਹੀ ਨਹੀਂ। ਕਰਕੇ ਲੱਖਾਂ ਹਜ਼ਾਰਾਂ ਵਰ੍ਹੇ ਕਹਿਣ ਫ਼ਿਰ ਵੀ ਡਰਾਮਾ ਤੇ ਹੈ ਨਾ। ਡਰਾਮਾ ਰਿਪੀਟ ਹੁੰਦਾ ਹੈ ਨਾ। ਇਹ ਤਾਂ ਕਹਾਂਗੇ ਨਾ। ਇਹ ਗਿਆਨ ਬਾਪ ਹੀ ਆਕੇ ਬੱਚਿਆਂ ਨੂੰ ਸਮੁੱਖ ਦਿੰਦੇ ਹਨ। ਮੁੱਖ ਤੋਂ ਗੱਲ ਕਰ ਰਹੇ ਹਨ। ਤੁਸੀਂ ਜਾਣਦੇ ਹੋ ਸਾਨੂੰ ਸ਼ਿਵਬਾਬਾ ਨੇ ਬ੍ਰਹਮਾ ਦੁਆਰਾ ਆਪਣਾ ਬਣਾਏ ਬ੍ਰਾਹਮਣ ਬਣਾਇਆ ਹੈ। ਸ਼ਿਵ ਬਾਬਾ ਦਾ ਇਹ ਬੱਚਾ ਵੀ ਹੈ। ਵੰਨੀ (ਇਸਤਰੀ) ਵੀ ਹੈ। ਵੇਖੋ, ਕਿੰਨੇ ਬੱਚਿਆਂ ਦੀ ਸੰਭਾਲ ਹੋ ਜਾਂਦੀ ਹੈ। ਇੱਕਲਾ ਮੇਲ ਹੋਣ ਦੇ ਕਾਰਨ ਸਰਸਵਤੀ ਨੂੰ ਮਦਦਗਾਰ ਬਣਾਇਆ ਹੈ ਕਿ ਬੱਚਿਆਂ ਨੂੰ ਸੰਭਾਲੋ। ਇਹ ਗੱਲਾਂ ਸ਼ਾਸਤਰਾਂ ਵਿੱਚ ਨਹੀਂ ਹਨ। ਇਹ ਹੈ ਪ੍ਰੈਕਟੀਕਲ। ਬਾਪ ਹੀ ਰਾਜਯੋਗ ਸਿਖਾਉਂਦੇ ਹਨ, ਜਿਨ੍ਹਾਂ ਨੂੰ ਰਾਜਯੋਗ ਸਿਖਾਇਆ, ਉਹ ਰਾਜਾ ਬਣੇ। 84 ਜਨਮਾਂ ਵਿੱਚ ਆਏ। ਬਾਈਬਲ, ਕੁਰਾਨ, ਵੇਦ – ਸ਼ਾਸਤਰ ਤਾਂ ਬਹੁਤ ਹਨ ਪਰ ਸਮਝਦੇ ਕੁਝ ਵੀ ਨਹੀਂ ਹਨ। ਹੁਣ ਤੁਸੀਂ ਕੋਈ ਤਤ੍ਵ ਯੋਗੀ ਨਹੀਂ ਹੋ। ਤੁਹਾਡਾ ਤਾਂ ਬਾਪ ਨਾਲ ਯੋਗ ਹੈ ਮਤਲਬ ਬਾਪ ਦੀ ਯਾਦ ਹੈ। ਤੁਸੀਂ ਹੁਣ ਰਾਜਯੋਗੀ, ਰਾਜਰਿਸ਼ੀ ਹੋ ਮਤਲਬ ਯੋਗੀਰਾਜ ਹੋ। ਯੋਗੀ ਪਵਿੱਤਰ ਨੂੰ ਕਿਹਾ ਜਾਂਦਾ ਹੈ। ਸਵਰਗ ਦੀ ਰਜਾਈ ਲੈਣ ਲਈ ਤੁਸੀਂ ਯੋਗੀ ਬਣੇ ਹੋ। ਬਾਪ ਪਹਿਲੇ – ਪਹਿਲੇ ਕਹਿੰਦੇ ਹਨ ਪਵਿੱਤਰ ਬਣੋ। ਯੋਗੀ ਨਾਮ ਹੀ ਉਨ੍ਹਾਂ ਦਾ ਹੈ। ਤੁਸੀਂ ਸਭ ਰਾਜਯੋਗੀ ਹੋ। ਇਹ ਤੁਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣਾਂ ਦੀ ਗੱਲ ਹੈ। ਤੁਹਾਨੂੰ ਰਾਜਯੋਗ ਸਿਖਾ ਰਹੇ ਹਨ, ਸਟੂਡੈਂਟ ਹੋ ਗਏ ਨਾ। ਸਟੂਡੈਂਟਸ ਨੂੰ ਕਦੇ ਟੀਚਰ ਭੁੱਲੇਗਾ ਕੀ? ਜਾਣਦੇ ਹੋ ਸ਼ਿਵਬਾਬਾ ਸਾਨੂੰ ਪੜ੍ਹਾ ਰਹੇ ਹਨ। ਪਰ ਮਾਇਆ ਫਿਰ ਵੀ ਭੁੱਲਾ ਦਿੰਦੀ ਹੈ। ਤੁਸੀਂ ਆਪਣੇ ਪੜ੍ਹਾਉਣ ਵਾਲੇ ਟੀਚਰ ਨੂੰ ਭੁੱਲ ਜਾਂਦੇ ਹੋ। ਭਗਵਾਨ ਪੜ੍ਹਾਉਂਦੇ ਹਨ – ਇਹ ਸਮਝਣ ਤਾਂ ਹੀ ਨਸ਼ਾ ਚੜ੍ਹੇ। ਸਕੂਲ ਵਿੱਚ ਆਈ.ਸੀ.ਐਸ. ਪੜ੍ਹਦੇ ਹਨ ਤਾਂ ਕਿੰਨਾ ਨਸ਼ਾ ਰਹਿੰਦਾ ਹੈ। ਤੁਸੀਂ ਬੱਚੇ ਤਾਂ 21 ਜਨਮ ਦੇ ਲਈ ਇਹ ਰਾਜਯੋਗ ਦੀ ਪੜ੍ਹਾਈ ਪੜ੍ਹਦੇ ਹੋ । ਪੜ੍ਹਨਾ ਤਾਂ ਫਿਰ ਵੀ ਹੁੰਦਾ ਹੈ। ਰਾਜਵਿਦਿਆ ਵੀ ਪੜ੍ਹਨੀ ਪਵੇ, ਭਾਸ਼ਾ ਆਦਿ ਸਿੱਖਣੀ ਪਵੇ।
ਤੁਸੀਂ ਬੱਚੇ ਸਮਝਦੇ ਹੋ ਸਤਿਯੁਗ ਤੋਂ ਅਸੀਂ ਇਹ ਰਾਹ ਭੁਲਣੀ ਸ਼ੁਰੂ ਕਰਦੇ ਹਾਂ। ਫਿਰ ਇੱਕ – ਇੱਕ ਢਾਕਾ (ਪੌੜੀ – ਸਟੈਪ), ਇੱਕ – ਇੱਕ ਜਨਮ ਵਿੱਚ ਥੱਲੇ ਉਤਰਦੇ ਹਾਂ। ਹੁਣ ਤੁਹਾਨੂੰ ਸਾਰਾ ਯਾਦ ਹੈ। ਕਿਵੇਂ ਅਸੀਂ ਚੜ੍ਹਦੇ ਹਾਂ, ਕਿਵੇਂ ਅਸੀਂ ਉਤਰਦੇ ਹਾਂ। ਇਹ ਸੀੜੀ ਚੰਗੀ ਤਰ੍ਹਾਂ ਨਾਲ ਯਾਦ ਕਰੋ । 84 ਜਨਮ ਪੂਰੇ ਹੋਏ, ਹੁਣ ਸਾਨੂੰ ਜਾਣਾ ਹੈ। ਤਾਂ ਖੁਸ਼ੀ ਹੁੰਦੀ ਹੈ, ਇਹ ਬੇਹੱਦ ਦਾ ਨਾਟਕ ਹੈ। ਆਤਮਾ ਕਿੰਨੀ ਛੋਟੀ ਹੈ। ਪਾਰ੍ਟ ਵਜਾਉਂਦੇ – ਵਜਾਉਂਦੇ ਆਤਮਾ ਥੱਕ ਜਾਂਦੀ ਹੈ ਤਾਂ ਕਹਿੰਦੇ ਹਨ ਬਾਬਾ ਰਾਹ ਦੱਸੋ ਤਾਂ ਅਸੀਂ ਅਰਾਮ ਪਾਈਏ, ਸੁੱਖ – ਸ਼ਾਂਤੀ ਪਾਈਏ। ਤੁਸੀਂ ਸੁਖਧਾਮ ਵਿਚ ਹੋ ਤਾਂ ਤੁਹਾਡੇ ਲਈ ਉੱਥੇ ਸੁੱਖ – ਸ਼ਾਂਤੀ ਵੀ ਹੈ। ਉੱਥੇ ਕੋਈ ਹੰਗਾਮਾ ਨਹੀਂ। ਆਤਮਾ ਨੂੰ ਸ਼ਾਂਤੀ ਹੈ। ਸ਼ਾਂਤੀ ਦੀਆਂ ਦੋ ਜਗ੍ਹਾ ਹਨ – ਸ਼ਾਂਤੀਧਾਮ ਅਤੇ ਸੁਖਧਾਮ। ਦੁਖਧਾਮ ਵਿੱਚ ਅਸ਼ਾਂਤੀ ਹੈ। ਇਹ ਪੜ੍ਹਾਈ ਹੈ, ਤੁਸੀਂ ਜਾਣਦੇ ਹੋ ਸਾਨੂੰ ਬਾਬਾ ਸੁਖਧਾਮ ਵਾਇਆ ਸ਼ਾਂਤੀਧਾਮ ਵਿੱਚ ਲੈ ਜਾ ਰਹੇ ਹਨ। ਤੁਹਾਨੂੰ ਕਹਿਣ ਦੀ ਲੋੜ ਨਹੀਂ। ਤੁਸੀਂ ਜਾਣਦੇ ਹੋ ਅਸੀਂ ਇੱਥੇ ਪਾਰ੍ਟ ਵਜਾਉਣ ਆਏ ਹਾਂ ਫਿਰ ਜਾਣਾ ਹੈ। ਇਹ ਖੁਸ਼ੀ ਹੈ। ਸ਼ਾਂਤੀ ਦੀ ਖੁਸ਼ੀ ਨਹੀਂ ਹੈ। ਪਾਰ੍ਟ ਵਜਾਉਣ ਵਿੱਚ ਸਾਨੂੰ ਮਜਾ ਆਉਂਦਾ ਹੈ, ਖੁਸ਼ੀ ਹੁੰਦੀ ਹੈ। ਜਾਣਦੇ ਹਨ ਬਾਪ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ। ਕੋਈ ਕਹਿੰਦੇ ਹਨ ਸਾਨੂੰ ਮਨ ਦੀ ਸ਼ਾਂਤੀ ਮਿਲੇ। ਇਹ ਅੱਖਰ ਵੀ ਰਾਂਗ ਹੈ। ਨਹੀਂ, ਅਸੀਂ ਬਾਪ ਨੂੰ ਯਾਦ ਕਰਦੇ ਹਾਂ ਕਿ ਵਿਕਰਮ ਵਿਨਾਸ਼ ਹੋਣ। ਸ਼ਾਂਤ ਤਾਂ ਮਨ ਰਹਿ ਨਾ ਸਕੇ। ਕਰਮ ਬਗੈਰ ਰਹਿ ਨਹੀਂ ਸਕਦੇ। ਬਾਕੀ ਮਹਿਸੂਸਤਾ ਆਉਂਦੀ ਹੈ, ਅਸੀਂ ਬਾਪ ਤੋਂ ਪਵਿੱਤਰਤਾ, ਸੁੱਖ – ਸ਼ਾਂਤੀ ਦਾ ਵਰਸਾ ਲੈ ਰਹੇ ਹਾਂ ਤਾਂ ਖੁਸ਼ੀ ਹੋਣੀ ਚਾਹੀਦੀ ਹੈ। ਇਹ ਤਾਂ ਹੈ ਹੀ ਦੁਖਧਾਮ। ਇਸ ਵਿੱਚ ਸੁੱਖ ਹੋ ਨਹੀਂ ਸਕਦਾ। ਮਨੁੱਖ ਸ਼ਾਂਤੀਧਾਮ ਸੁਖਧਾਮ ਨੂੰ ਭੁੱਲ ਗਏ ਹਨ। ਤਾਂ ਜਿਨ੍ਹਾਂ ਨੂੰ ਬਹੁਤ ਪੈਸੇ ਹਨ, ਸਮਝਦੇ ਹਨ ਅਸੀਂ ਸੁੱਖ ਵਿੱਚ ਹਾਂ, ਸੰਨਿਆਸੀ ਘਰਬਾਰ ਛੱਡ ਜੰਗਲ ਵਿੱਚ ਜਾਂਦੇ ਹਨ। ਕੋਈ ਹੰਗਾਮਾ ਤਾਂ ਹੈ ਨਹੀਂ। ਤਾਂ ਸ਼ਾਂਤ ਤੇ ਹੋ ਜਾਂਦੇ ਹਨ ਪਰ ਉਹ ਹੋਇਆ ਅਲਪਕਲ ਦੇ ਲਈ। ਆਤਮਾ ਦਾ ਜੋ ਸ਼ਾਂਤੀ ਸਵਧਰ੍ਮ ਹੈ, ਉਸ ਵਿੱਚ ਤੁਸੀਂ ਸ਼ਾਂਤੀ ਵਿਚ ਰਹਿੰਦੇ ਹੋ। ਇਥੇ ਤਾਂ ਪ੍ਰਵ੍ਰਿਤੀ ਵਿੱਚ ਆਉਣਾ ਹੀ ਹੈ। ਪਾਰ੍ਟ ਵਜਾਉਣਾ ਹੀ ਹੈ। ਇੱਥੇ ਆਉਂਦੇ ਹੀ ਹਨ ਕਰਮ ਕਰਨ। ਕਰਮ ਵਿੱਚ ਤਾਂ ਆਤਮਾ ਨੂੰ ਜਰੂਰ ਆਉਣਾ ਹੀ ਹੈ। ਤੁਸੀਂ ਬੱਚੇ ਸਮਝਦੇ ਹੋ – ਇਹ ਸਮਝਾਉਣੀ ਬੇਹੱਦ ਦਾ ਬਾਪ ਦੇ ਰਹੇ ਹਨ। ਨਿਰਾਕਾਰ ਭਗਵਾਨੁਵਾਚ – ਹੁਣ ਤੁਸੀਂ ਜਾਣਦੇ ਹੋ ਅਸੀਂ ਆਤਮਾ ਹਾਂ, ਸਾਡਾ ਬਾਪ ਪਰਮ ਆਤਮਾ ਹੈ। ਪਰਮ ਆਤਮਾ ਮਾਨਾ ਪਰਮਾਤਮਾ। ਉਨ੍ਹਾਂ ਨੂੰ ਇਹ ਆਤਮਾ ਬੁਲਾਉਂਦੀ ਹੈ। ਉਹ ਬਾਪ ਹੀ ਸਰਵ ਦਾ ਸਦਗਤੀ ਦਾਤਾ ਹੈ। ਹੁਣ ਬਾਪ ਕਹਿੰਦੇ ਹਨ – ਬੱਚੇ ਦੇਹੀ – ਅਭਿਮਾਨੀ ਬਣੋ। ਇਹ ਹੀ ਮਿਹਨਤ ਹੈ। ਅੱਧਾਕਲਪ ਤੋਂ ਜੋ ਖਾਦ ਪੈਂਦੀ ਹੈ, ਉਹ ਇਸ ਯਾਦ ਤੋਂ ਹੀ ਨਿਕਲੇਗੀ। ਤੁਹਾਨੂੰ ਸੱਚਾ ਸੋਨਾ ਬਣਨਾ ਹੈ। ਜਿਵੇਂ ਸੱਚੇ ਸੋਨੇ ਵਿੱਚ ਖਾਦ ਮਿਲਾਏ ਫਿਰ ਜੇਵਰ ਬਣਾਉਂਦੇ ਹਨ। ਤੁਸੀਂ ਅਸਲ ਵਿੱਚ ਸੱਚਾ ਸੋਨਾ ਸੀ ਫਿਰ ਤੁਹਾਡੇ ਵਿੱਚ ਖਾਦ ਪੈਂਦੀ ਹੈ। ਹੁਣ ਤੁਹਾਡੀ ਬੁੱਧੀ ਵਿੱਚ ਹੈ, ਅਸੀਂ ਪਾਰ੍ਟ ਵਜਾਇਆ ਹੈ। ਹੁਣ ਅਸੀਂ ਜਾਂਦੇ ਹਾਂ ਪਿਯਰ ਘਰ। ਜਿਵੇਂ ਵਿਲਾਇਤ ਤੋਂ ਜੱਦ ਪਿਯਰ ਘਰ ਮੁੜਦੇ ਹੋ ਤਾਂ ਖੁਸ਼ੀ ਹੁੰਦੀ ਹੈ, ਤੁਹਾਨੂੰ ਵੀ ਖੁਸ਼ੀ ਹੈ, ਤੁਸੀਂ ਜਾਣਦੇ ਹੋ ਬਾਬਾ ਸਾਡੇ ਲਈ ਸ੍ਵਰਗ ਲਿਆਇਆ ਹੈ। ਬੇਹੱਦ ਦੇ ਬਾਪ ਦੀ ਸੌਗਾਤ ਹੈ – ਬੇਹੱਦ ਦੀ ਬਾਦਸ਼ਾਹੀ ਮਤਲਬ ਸਦਗਤੀ। ਸੰਨਿਆਸੀ ਲੋਕ ਮੁਕਤੀ ਦੀ ਸੌਗਾਤ ਪਸੰਦ ਕਰਦੇ ਹਨ। ਕੋਈ ਮਰਦਾ ਹੈ ਤਾਂ ਵੀ ਕਹਿੰਦੇ ਹਨ ਸ੍ਵਰਗਵਾਸੀ ਹੋਇਆ। ਸੰਨਿਆਸੀ ਕਹਿਣਗੇ ਜਯੋਤੀ ਜੋਤ ਸਮਾਇਆ, ਜਿਸ ਵਿੱਚ ਸਭ ਮਿਲ ਜਾਣਗੇ। ਉਹ ਤਾਂ ਰਹਿਣ ਦਾ ਸਥਾਨ ਹੈ, ਜਿੱਥੇ ਤੁਸੀਂ ਆਤਮਾਵਾਂ ਰਹਿੰਦੀਆਂ ਹੋ। ਬਾਕੀ ਕੋਈ ਜਯੋਤੀ ਅਤੇ ਅੱਗ ਥੋੜੀ ਹੀ ਹੈ, ਜਿਸ ਵਿੱਚ ਸਭ ਮਿਲ ਜਾਣ। ਬ੍ਰਹਮਾ ਮਹਾਤੱਤਵ ਹੈ, ਜਿਸ ਵਿੱਚ ਆਤਮਾਵਾਂ ਰਹਿੰਦੀਆਂ ਹਨ। ਬਾਪ ਵੀ ਉੱਥੇ ਰਹਿੰਦੇ ਹਨ। ਉਹ ਵੀ ਹੈ ਬਿੰਦੀ। ਬਿੰਦੀ ਦਾ ਕਿਸੇ ਨੂੰ ਸਾਕਸ਼ਾਤਕਾਰ ਹੋਵੇ ਤਾਂ ਸਮਝ ਨਹੀਂ ਸਕਣਗੇ। ਬੱਚੇ ਬਹੁਤ ਕਹਿੰਦੇ ਹਨ – ਬਾਬਾ ਯਾਦ ਕਰਨ ਵਿੱਚ ਦਿੱਕਤ ਹੁੰਦੀ ਹੈ। ਬਿੰਦੀ ਰੂਪ ਨੂੰ ਕਿਵੇਂ ਯਾਦ ਕਰੀਏ। ਅੱਧਾਕਲਪ ਤਾਂ ਵੱਡੇ ਲਿੰਗ ਰੂਪ ਨੂੰ ਯਾਦ ਕੀਤਾ। ਉਹ ਵੀ ਬਾਪ ਸਮਝਾਉਂਦੇ ਹਨ। ਬਿੰਦੀ ਦੀ ਤਾਂ ਪੂਜਾ ਹੋ ਨਾ ਸਕੇ। ਇਨ੍ਹਾਂ ਦਾ ਮੰਦਿਰ ਕਿਵੇਂ ਬਣਾਉਣਗੇ? ਬਿੰਦੀ ਤਾਂ ਵੇਖਣ ਵਿੱਚ ਵੀ ਨਾ ਆਵੇ, ਇਸਲਈ ਸ਼ਿਵਲਿੰਗ ਵੱਡਾ ਬਣਾਉਂਦੇ ਹਨ। ਬਾਕੀ ਆਤਮਾਵਾਂ ਦੇ ਸਾਲੀਗ੍ਰਾਮ ਤਾਂ ਬਹੁਤ ਛੋਟੇ – ਛੋਟੇ ਬਣਾਉਂਦੇ ਹਨ। ਅੰਡੇ ਮਿਸਲ ਬਣਾਉਂਦੇ ਹਨ। ਕਹਿਣਗੇ ਪਹਿਲੇ ਇਹ ਕਿਓਂ ਨਹੀਂ ਦੱਸਿਆ – ਪਰਮਾਤਮਾ ਬਿੰਦੀ ਮਿਸਲ ਹੈ। ਬਾਪ ਕਹਿੰਦੇ ਹਨ – ਉਸ ਸਮੇਂ ਇਹ ਦੱਸਣ ਦਾ ਪਾਰ੍ਟ ਹੀ ਨਹੀਂ ਸੀ। ਅਰੇ ਤੁਸੀਂ ਆਈ. ਸੀ.ਐਸ. ਸ਼ੁਰੂ ਵਿੱਚ ਕਿਓਂ ਨਹੀਂ ਪੜ੍ਹਦੇ ਹੋ? ਪੜ੍ਹਾਈ ਦੇ ਵੀ ਕਾਇਦੇ ਹਨ ਨਾ। ਕੋਈ ਇਵੇਂ ਗੱਲ ਪੁਛੇ ਤਾਂ ਤੁਸੀਂ ਕਹਿ ਸਕਦੇ ਹੋ – ਅੱਛਾ ਬਾਬਾ ਤੋਂ ਪੁੱਛਦੇ ਹਾਂ ਜਾਂ ਸਾਡੇ ਤੋਂ ਵੱਡੀ ਟੀਚਰ ਹੈ ਉਨ੍ਹਾਂ ਤੋਂ ਲਿਖਕੇ ਪੁੱਛਦੇ ਹਾਂ। ਬਾਬਾ ਨੂੰ ਦੱਸਣਾ ਹੋਵੇਗਾ ਤਾਂ ਦੱਸਣਗੇ ਅਤੇ ਕਹਿਣਗੇ ਅੱਗੇ ਚਲ ਸਮਝ ਲੈਣਗੇ। ਇੱਕ ਹੀ ਟਾਈਮ ਤਾਂ ਨਹੀਂ ਸੁਣਾਉਣਗੇ। ਇਹ ਸਭ ਹੈ ਨਵੀਆਂ ਗੱਲਾਂ। ਤੁਹਾਡੇ ਵੇਦ ਸ਼ਾਸਤਰਾਂ ਵਿੱਚ ਜੋ ਹਨ – ਬਾਪ ਬੈਠ ਸਾਰ ਦੱਸਦੇ ਹਨ। ਇਹ ਵੀ ਭਗਤੀ ਮਾਰਗ ਦੀ ਨੂੰਧ ਹੈ, ਫਿਰ ਵੀ ਤੁਹਾਨੂੰ ਪੜ੍ਹਣਾ ਹੀ ਹੋਵੇਗਾ। ਇਹ ਭਗਤੀ ਦਾ ਪਾਰ੍ਟ ਵਜਾਉਣਾ ਹੀ ਹੋਵੇਗਾ। ਇਹ ਭਗਤੀ ਦਾ ਪਾਰ੍ਟ ਵਜਾਉਣਾ ਹੀ ਹੋਵੇਗਾ। ਪਤਿਤ ਬਣਨ ਦਾ ਵੀ ਪਾਰ੍ਟ ਵਜਾਉਣਾ ਹੈ। ਕਹਿੰਦੇ ਹਨ ਭਗਤੀ ਦੇ ਦੁਬਣ ਵਿੱਚ ਫੱਸ ਗਏ ਹਨ। ਬਾਹਰ ਤੋਂ ਤਾਂ ਖੂਬਸੂਰਤੀ ਬਹੁਤ ਹੈ। ਜਿਵੇਂ ਰੂਨਯ ਦੇ ਪਾਣੀ ਦਾ ਮਿਸਾਲ ਦਿੰਦੇ ਹਨ। ਭਗਤੀ ਵੀ ਸੁਹਾਣੀ (ਆਕਰਸ਼ਕ) ਬਹੁਤ ਹੈ। ਬਾਪ ਕਹਿੰਦੇ ਹਨ ਇਹ ਰੂਨਯ ਦਾ ਪਾਣੀ ਹੈ। (ਮ੍ਰਿਗਤ੍ਰਿਸ਼ਨਾ ਸਮਾਨ) ਇਸ ਦੁਬਣ ਵਿੱਚ ਫੱਸ ਜਾਂਦੇ ਹਨ। ਫਿਰ ਨਿਕਲਣਾ ਹੀ ਮੁਸ਼ਕਿਲ ਹੋ ਜਾਂਦਾ ਹੈ, ਇਕਦਮ ਫੱਸ ਪੈਂਦੇ ਹਨ। ਜਾਂਦੇ ਹਨ ਹੋਰਾਂ ਨੂੰ ਕੱਢਣ ਫਿਰ ਆਪ ਹੀ ਫੱਸ ਪੈਂਦੇ ਹਨ। ਇਵੇਂ ਬਹੁਤ ਫੱਸ ਪਏ। ਅਸ਼ਚਰਯਵਤ ਸੁੰਨਤੀ, ਕਥੰਤੀ ਹੋਰਾਂ ਨੂੰ ਨਿਕਾਲਵੰਤੀ, ਚਲਦੇ – ਚਲਦੇ ਫਿਰ ਆਪ ਫੱਸ ਪੈਂਦੇ ਹਨ। ਕਿੰਨੇ ਚੰਗੇ – ਚੰਗੇ ਫਸਟਕਲਾਸ ਸੀ। ਫਿਰ ਉਨ੍ਹਾਂ ਨੂੰ ਨਿਕਲਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਬਾਪ ਨੂੰ ਭੁੱਲ ਜਾਂਦੇ ਹਨ, ਤਾਂ ਦੁਬਨ ਤੋਂ ਨਿਕਲਣ ਵਿੱਚ ਕਿੰਨੀ ਮਿਹਨਤ ਲਗਦੀ ਹੈ। ਕਿੰਨਾ ਵੀ ਸਮਝਾਵੋ ਬੁੱਧੀ ਵਿੱਚ ਨਹੀਂ ਬੈਠਦਾ। ਹੁਣ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਮਾਇਆ ਰੂਪੀ ਰਾਵਣ ਦੀ ਦਲ – ਦਲ ਤੋਂ ਕਿੰਨਾ ਨਿਕਲੇ ਹਾਂ। ਜਿੰਨਾ – ਜਿੰਨਾ ਨਿਕਲਦੇ ਜਾਂਦੇ ਹਨ, ਉਨ੍ਹਾਂ – ਉਨ੍ਹਾਂ ਖੁਸ਼ੀ ਹੁੰਦੀ ਹੈ। ਜੋ ਆਪ ਨਿਕਲਿਆ ਹੋਵੇਗਾ ਉਨ੍ਹਾਂ ਦੇ ਕੋਲ ਸ਼ਕਤੀ ਹੋਵੇਗੀ ਦੂਜੇ ਨੂੰ ਕੱਡਣ ਦੀ। ਬਾਣ ਚਲਾਉਣ ਵਾਲੇ ਕੋਈ ਤਿੱਖੇ ਹੁੰਦੇ ਹਨ, ਕੋਈ ਕਮਜ਼ੋਰ ਹੁੰਦੇ ਹਨ। ਭੀਲ ਅਤੇ ਅਰਜੁਨ ਦਾ ਵੀ ਮਿਸਾਲ ਹੈ ਨਾ। ਅਰਜੁਨ ਨਾਲ ਰਹਿਣਾ ਵਾਲਾ ਸੀ, ਅਰਜੁਨ ਇੱਕ ਨੂੰ ਨਹੀਂ, ਜੋ ਬਾਪ ਦੇ ਬਣਕੇ ਬਾਪ ਦੇ ਨਾਲ ਰਹਿੰਦੇ ਹਨ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਅਰਜੁਨ। ਨਾਲ ਵਿੱਚ ਰਹਿਣ ਵਾਲੇ ਅਤੇ ਬਾਹਰ ਵਿੱਚ ਰਹਿਣ ਵਾਲੇ ਦੀ ਰੇਸ ਕਰਾਈ ਜਾਂਦੀ ਹੈ। ਭੀਲ ਮਤਲਬ ਬਾਹਰ ਰਹਿਣ ਵਾਲਾ ਤਿੱਖਾ ਚਲਾ ਗਿਆ। ਦ੍ਰਿਸ਼ਟਾਂਤ ਇੱਕ ਦਾ ਦਿੱਤਾ ਜਾਂਦਾ ਹੈ। ਗੱਲ ਤਾਂ ਬਹੁਤਿਆਂ ਦੀ ਹੈ। ਤੀਰ ਵੀ ਇਹ ਗਿਆਨ ਦਾ ਹੈ। ਹਰ ਇੱਕ ਆਪਣੇ ਨੂੰ ਸਮਝ ਸਕਦੇ ਹਨ, ਅਸੀਂ ਕਿੰਨਾ ਬਾਪ ਨੂੰ ਯਾਦ ਕਰਦੇ ਹਾਂ, ਹੋਰ ਕੋਈ ਦੀ ਯਾਦ ਤਾਂ ਨਹੀਂ ਆਉਂਦੀ ਹੈ! ਚੰਗੀ ਚੀਜ਼ ਪਹਿਨਣ ਅਤੇ ਖਾਣ ਦੀ ਲਾਲਚ ਤਾਂ ਨਹੀਂ ਰਹਿੰਦੀ! ਇੱਥੇ ਅੱਛਾ ਪਾਉਣਗੇ ਤਾਂ ਉੱਥੇ ਘੱਟ ਹੋ ਜਾਵੇਗਾ। ਸਾਨੂੰ ਇੱਥੇ ਤਾਂ ਵਨਵਾਹ ਵਿੱਚ ਰਹਿਣਾ ਹੈ। ਬਾਪ ਕਹਿੰਦੇ ਹਨ ਤੁਸੀਂ ਆਪਣੇ ਇਸ ਸ਼ਰੀਰ ਨੂੰ ਵੀ ਭੁੱਲ ਜਾਓ। ਇਹ ਤਾਂ ਪੁਰਾਣਾ ਤਮੋਪ੍ਰਧਾਨ ਸ਼ਰੀਰ ਹੈ। ਤੁਸੀਂ ਸ੍ਵਰਗ ਦੇ ਮਾਲਿਕ ਬਣਦੇ ਹੋ। ਇੱਛਾ ਮਾਤਰਮ ਅਵਿੱਦਿਆ।
ਬਾਪ ਕਹਿੰਦੇ ਹਨ – ਤੁਸੀਂ ਇੱਥੇ ਜੇਵਰ ਆਦਿ ਵੀ ਨਾ ਪਾਓ, ਇਵੇਂ ਕਿਓਂ ਕਹਿੰਦੇ ਹਨ? ਇਸ ਦੇ ਵੀ ਕਈ ਕਾਰਨ ਹੈ। ਕੋਈ ਦਾ ਜੇਵਰ ਗੁੱਮ ਹੋ ਜਾਵੇਗਾ ਤਾਂ ਕਹਿਣਗੇ ਉੱਥੇ ਬੀ. ਕੇ. ਨੂੰ ਦੇਕੇ ਆਈ ਹੈ ਅਤੇ ਫਿਰ ਚੋਰ – ਚਕਾਰ ਵੀ ਰਸਤੇ ਚਲਦੇ ਖੋਹ ਲੈਂਦੇ ਹਨ। ਅੱਜਕਲ ਮਾਈਆਂ ਵੀ ਲੁੱਟਣ ਵਾਲੀਆਂ ਬਹੁਤ ਨਿਕਲੀਆਂ ਹਨ। ਫੀਮੇਲ ਵੀ ਡਾਕਾ ਮਾਰਦੀਆਂ ਹਨ। ਦੁਨੀਆਂ ਦਾ ਹਾਲ ਵੇਖੋ ਕੀ ਹੈ? ਤੁਸੀਂ ਸਮਝਦੇ ਹੋ, ਇਹ ਦੁਨੀਆਂ ਬਿਲਕੁਲ ਵੇਸ਼ਾਲਿਆ ਹੈ। ਅਸੀਂ ਇੱਥੇ ਸ਼ਿਵਾਲਿਆ ਵਿੱਚ ਬੈਠੇ ਹਾਂ – ਸ਼ਿਵਬਾਬਾ ਦੇ ਨਾਲ। ਉਹ ਸੱਤ ਹੈ, ਚੇਤੰਨ ਹੈ, ਆਨੰਦ ਸਵਰੂਪ ਹੈ। ਆਤਮਾ ਦੀ ਹੀ ਮਹਿਮਾ ਹੈ। ਆਤਮਾ ਹੀ ਕਹਿੰਦੀ ਹੈ ਮੈਂ ਪ੍ਰੈਜ਼ੀਡੈਂਟ ਬਣਿਆ ਹਾਂ, ਮੈਂ ਫਲਾਣਾ ਹਾਂ। ਅਤੇ ਤੁਹਾਡੀ ਆਤਮਾ ਕਹਿੰਦੀ ਹੈ ਅਸੀਂ ਬ੍ਰਾਹਮਣ ਹੈ। ਬਾਬਾ ਤੋਂ ਵਰਸਾ ਲੈ ਰਹੇ ਹਾਂ। ਆਤਮ – ਅਭਿਮਾਨ ਵਿੱਚ ਰਹਿਣਾ ਹੈ, ਇਸ ਵਿੱਚ ਹੀ ਮਿਹਨਤ ਹੈ। ਇਹ ਮੇਰਾ ਫਲਾਣਾ ਹੈ, ਇਹ ਮੇਰਾ ਹੈ, ਇਹ ਯਾਦ ਰਹਿੰਦਾ ਹੈ, ਅਸੀਂ ਆਤਮਾ ਭਰਾ – ਭਰਾ ਹਾਂ, ਇਹ ਭੁੱਲ ਜਾਂਦੇ ਹਨ। ਇੱਥੇ ਮੇਰਾ – ਮੇਰਾ ਛੱਡਣਾ ਪੈਂਦਾ ਹੈ। ਮੈਂ ਆਤਮਾ ਹਾਂ, ਇਨ੍ਹਾਂ ਦੀ ਆਤਮਾ ਵੀ ਜਾਣਦੀ ਹੈ। ਬਾਪ ਸਮਝਾ ਰਹੇ ਹਨ, ਮੈਂ ਵੀ ਸੁਣਦਾ ਰਹਿੰਦਾ ਹਾਂ। ਪਹਿਲੇ ਮੈਂ ਸੁਣਦਾ ਹਾਂ, ਭਾਵੇਂ ਮੈਂ ਵੀ ਸੁਣਾ ਸਕਦਾ ਹਾਂ ਪਰ ਬੱਚਿਆਂ ਦੇ ਕਲਿਆਣ ਅਰਥ ਕਹਿੰਦਾ ਹਾਂ – ਤੁਸੀਂ ਹਮੇਸ਼ਾ ਸਮਝੋ ਕਿ ਸ਼ਿਵਬਾਬਾ ਸਮਝਾਉਂਦੇ ਹਨ। ਵਿਚਾਰ ਸਾਗਰ ਮੰਥਨ ਕਰਨਾ ਬੱਚਿਆਂ ਦਾ ਕੰਮ ਹੈ। ਜਿਵੇਂ ਤੁਸੀਂ ਕਰਦੇ ਹੋ, ਵੈਸੇ ਮੈਂ ਵੀ ਕਰਦਾ ਹਾਂ। ਨਹੀਂ ਤਾਂ ਪਹਿਲੇ ਨੰਬਰ ਵਿੱਚ ਕਿਵੇਂ ਜਾਣਗੇ ਪਰ ਆਪਣੇ ਨੂੰ ਗੁਪਤ ਰੱਖਦੇ ਹਨ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਮੇਰਾ – ਮੇਰਾ ਸਭ ਛੱਡ ਆਪਣੇ ਨੂੰ ਆਤਮਾ ਸਮਝਣਾ ਹੈ। ਆਤਮ – ਅਭਿਮਾਨੀ ਰਹਿਣ ਦੀ ਮਿਹਨਤ ਕਰਨੀ ਹੈ। ਇੱਥੇ ਬਿਲਕੁਲ ਵਨਵਾਹ ਵਿੱਚ ਰਹਿਣਾ ਹੈ। ਕੋਈ ਵੀ ਪਹਿਨਣ, ਖਾਨ ਦੀ ਇੱਛਾ ਤੋਂ ਇੱਛਾ ਮਾਤਰ ਅਵਿੱਦਿਆ ਬਣਨਾ ਹੈ।
2. ਪਾਰ੍ਟ ਵਜਾਉਂਦੇ ਹੋਏ ਕਰਮ ਕਰਦੇ ਆਪਣੇ ਸ਼ਾਂਤੀ ਸਵਧਰ੍ਮ ਵਿੱਚ ਸਥਿਤ ਰਹਿਣਾ ਹੈ। ਸ਼ਾਂਤੀਧਾਮ ਅਤੇ ਸੁਖਧਾਮ ਨੂੰ ਯਾਦ ਕਰਨਾ ਹੈ। ਇਸ ਦੁੱਖਧਾਮ ਨੂੰ ਭੁੱਲ ਜਾਣਾ ਹੈ।
ਵਰਦਾਨ:-
ਸੰਪੂਰਨ ਵਫ਼ਾਦਾਰ ਉਨ੍ਹਾਂ ਕਿਹਾ ਜਾਂਦਾ ਹੈ ਜੋ ਹਰ ਵਸਤੂ ਦੀ ਪੂਰੀ – ਪੂਰੀ ਸੰਭਾਲ ਕਰਦੇ ਹਨ। ਕੋਈ ਵੀ ਚੀਜ਼ ਵਿਅਰਥ ਨਹੀਂ ਜਾਣ ਦਿੰਦੇ। ਜੱਦ ਤੋਂ ਜਨਮ ਹੋਇਆ ਤੱਦ ਤੋਂ ਸੰਕਲਪ, ਸਮੇਂ ਅਤੇ ਕਰਮ ਸਭ ਈਸ਼ਵਰੀ ਸੇਵਾ ਅਰਥ ਹੋਵੇ। ਜੇਕਰ ਈਸ਼ਵਰੀ ਸੇਵਾ ਦੇ ਬਜਾਏ ਕਿੱਥੇ ਵੀ ਸੰਕਲਪ ਅਤੇ ਸਮੇਂ ਜਾਂਦਾ ਹੈ, ਵਿਅਰਥ ਬੋਲ ਨਿਕਲਦੇ ਹਨ ਜਾਂ ਤਨ ਦਵਾਰਾ ਵਿਅਰਥ ਕੰਮ ਹੁੰਦਾ ਹੈ ਤਾਂ ਉਨ੍ਹਾਂ ਨੂੰ ਸੰਪੂਰਨ ਵਫ਼ਾਦਾਰ ਨਹੀਂ ਕਹਾਂਗੇ। ਇਵੇਂ ਨਹੀਂ ਕਿ ਇੱਕ ਸੈਕਿੰਡ ਜਾਂ ਇੱਕ ਪੈਸਾ ਵਿਅਰਥ ਗਿਆ – ਤਾਂ ਕੀ ਵੱਡੀ ਗੱਲ ਹੈ। ਨਹੀਂ। ਸੰਪੂਰਨ ਵਫ਼ਾਦਾਰ ਮਤਲਬ ਸਭ ਕੁਝ ਸਫਲ ਕਰਨ ਵਾਲੇ।
ਸਲੋਗਨ:-
➤ Email me Murli: Receive Daily Murli on your email. Subscribe!