11 July 2021 PUNJABI Murli Today | Brahma Kumaris
Read and Listen today’s Gyan Murli in Punjabi
10 July 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਬ੍ਰਹਮਾ ਮਾਤ - ਪਿਤਾ ਦੀਆਂ ਆਪਣੇ ਬ੍ਰਾਹਮਣ ਬੱਚਿਆਂ ਦੇ ਪ੍ਰਤੀ ਦੋ ਸ਼ੁਭ ਆਸ਼ਾਵਾਂ"
ਅੱਜ ਵਿਸ਼ਵ ਦੀ ਸਰਵ ਆਤਮਾਵਾਂ ਨੂੰ ਸਰਵ ਆਸ਼ਾਵਾਂ ਪੂਰਨ ਕਰਨ ਵਾਲੇ ਬਾਪਦਾਦਾ ਆਪਣੀ ਸ਼ੁਭ ਆਸ਼ਾਵਾਂ ਦੇ ਰੂਹਾਨੀ ਦੀਪਕਾਂ ਨੂੰ ਦੇਖ ਰਹੇ ਹਨ। ਜਿਵੇਂ ਬਾਪ ਸਰਵ ਦੀਆਂ ਸ਼ੁਭ ਆਸ਼ਾਵਾਂ ਪੂਰਨ ਕਰਨ ਵਾਲੇ ਹਨ, ਤਾਂ ਬੱਚੇ ਵੀ ਬਾਪ ਦੀਆਂ ਸ਼ੁਭ ਆਸ਼ਾਵਾਂ ਪੂਰਨ ਕਰਨ ਵਾਲੇ ਹਨ। ਬਾਪ ਬੱਚਿਆਂ ਦੀਆਂ ਆਸ਼ਾਵਾਂ ਪੂਰਨ ਕਰਦੇ, ਬੱਚੇ ਬਾਪ ਦੀਆਂ ਕਰਦੇ। ਬਾਪ ਦੀਆਂ ਬੱਚਿਆਂ ਪ੍ਰਤੀ ਸ਼ੁਭ ਆਸ਼ਾਵਾਂ ਕਿਹੜੀਆਂ ਹਨ, ਉਹ ਜਾਣਦੇ ਹੋ ਨਾ? ਹਰ ਇੱਕ ਬ੍ਰਾਹਮਣ ਆਤਮਾ ਬਾਪ ਦੀਆਂ ਆਸ਼ਾਵਾਂ ਦੇ ਦੀਪਕ ਹਨ। ਦੀਪਕ ਮਤਲੱਬ ਸਦਾ ਜਗਦੀ ਜੋਤ। ਸਦਾ ਜਗਦਾ ਹੋਇਆ ਦੀਪਕ ਪਿਆਰਾ ਲਗਦਾ ਹੈ। ਜੇਕਰ ਬਾਰ – ਬਾਰ ਟਿਮਟਿਮਾਉਂਦਾ ਦੀਪਕ ਹੋਵੇ ਤਾਂ ਕਿਵੇਂ ਲੱਗੇਗਾ? ਬਾਪ ਦੀ ਸਰਵ ਆਸ਼ਾਵਾਂ ਨੂੰ ਪੂਰਨ ਕਰਨ ਵਾਲੇ ਮਤਲਬ ਸਦਾ ਜਗਮਗਾਉਂਦੇ ਹੋਏ ਦੀਪਕਾਂ ਨੂੰ ਬਾਪਦਾਦਾ ਵੀ ਦੇਖ ਹਰਸ਼ਿਤ ਹੁੰਦੇ ਹਨ।
ਅੱਜ ਬਾਪਦਾਦਾ ਆਪਸ ਵਿੱਚ ਰੂਹ ਰਿਹਾਨ ਕਰ ਰਹੇ ਸੀ। ਬਾਪਦਾਦਾ ਦੇ ਸਾਹਮਣੇ ਸਦਾ ਕੌਣ ਰਹਿੰਦੇ ਹਨ? ਬੱਚੇ ਰਹਿੰਦੇ ਹਨ ਨਾ। ਤਾਂ ਰੂਹ ਰੂਹਾਨ ਵੀ ਬੱਚਿਆਂ ਨਾਲ ਹੀ ਕਰਨਗੇ ਨਾ। ਸ਼ਿਵ ਬਾਪ ਬ੍ਰਹਮਾ ਕੋਲੋਂ ਪੁੱਛ ਰਹੇ ਸੀ ਕਿ ਬੱਚਿਆਂ ਦੇ ਪ੍ਰਤੀ ਹੁਣ ਤੱਕ ਕੋਈ ਸ਼ੁਭ ਆਸ਼ਾਵਾਂ ਹਨ? ਤਾਂ ਬ੍ਰਹਮਾ ਨੇ ਬੋਲਿਆ ਕਿ ਬੱਚੇ ਨੰਬਰਵਾਰ ਆਪਣੀ ਸ਼ਕਤੀ ਪ੍ਰਮਾਣ, ਸਨੇਹ ਪ੍ਰਮਾਨ ਅਟੇੰਸ਼ਨ ਪ੍ਰਮਾਣ ਸਦਾ ਬਾਪ ਦੀ ਸ਼ੁਭ ਆਸ਼ਾਵਾਂ ਨੂੰ ਪੂਰਨ ਕਰਨ ਵਿੱਚ ਲੱਗੇ ਹੋਏ ਜ਼ਰੂਰ ਹਨ, ਹਰ ਇੱਕ ਦੀ ਦਿਲ ਵਿੱਚ ਉਮੰਗ – ਉਤਸ਼ਾਹ ਜ਼ਰੂਰ ਹੈ – ਜਦੋੰਕਿ ਬਾਪ ਨੇ ਸਾਡੀਆਂ ਸਰਵ ਆਸ਼ਾਵਾਂ ਪੂਰਨ ਕੀਤੀਆਂ ਹਨ ਤਾਂ ਅਸੀਂ ਵੀ ਬਾਪ ਦੀਆਂ ਸਰਵ ਆਸ਼ਾਵਾਂ ਪੂਰਨ ਕਰਕੇ ਹੀ ਦਿਖਾਵਾਂਗੇ ਪਰ ਕਰਕੇ ਵਿਖਾਉਣ ਵਿੱਚ ਨੰਬਰਵਾਰ ਬਣ ਜਾਂਦੇ ਹਨ। ਸੋਚਨਾ ਅਤੇ ਕਰਕੇ ਵਿਖਾਉਣਾ – ਇਸ ਵਿੱਚ ਅੰਤਰ ਪੈ ਜਾਂਦਾ ਹੈ। ਕੋਈ – ਕੋਈ ਬੱਚੇ ਅਜਿਹੇ ਵੀ ਹਨ ਜੋ ਸੋਚਨਾ ਅਤੇ ਕਰਕੇ ਵਿਖਾਉਣਾ – ਇਸ ਵਿੱਚ ਸਮਾਨ ਹਨ ਪਰ ਸਾਰੇ ਇਵੇਂ ਨਹੀਂ ਹਨ। ਜਿਸ ਸਮੇਂ ਬਾਪ ਦੇ ਸਨੇਹ ਅਤੇ ਬਾਪ ਦਵਾਰਾ ਪ੍ਰਾਪਤੀਆਂ ਨੂੰ ਸਮ੍ਰਿਤੀ ਵਿੱਚ ਲਿਆਉਂਦੇ ਹੋ ਕਿ ਬਾਪ ਨੇ ਕੀ ਬਣਾਇਆ ਅਤੇ ਕੀ ਦਿੱਤਾ, ਤਾਂ ਸਨੇਹ ਸਵਰੂਪ ਹੋਣ ਦੇ ਕਾਰਨ ਬਹੁਤ ਉਮੰਗ – ਉਤਸ਼ਾਹ ਵਿੱਚ ਉੱਡਦੇ ਹੋ ਕਿ ਬਾਪ ਨੇ ਜੋ ਕਿਹਾ ਹੈ ਉਹ ਮੈਂ ਹੀ ਕਰਕੇ ਦਿਖਾਵਾਂਗਾ ਪਰ ਜਦੋਂ ਸੇਵਾ ਜਾਂ ਸੰਗਠਨ ਦੇ ਸੰਪਰਕ ਵਿੱਚ ਆਉਂਦੇ ਹੋ ਮਤਲਬ ਪ੍ਰੈਕਟੀਕਲ ਕਰਨ ਦੇ ਲਈ ਕਰਮ ਵਿੱਚ ਆਉਣਾ ਪੈਂਦਾ ਹੈ ਤਾਂ ਕੀਤੇ ਹੋਏ ਸੰਕਲਪ ਅਤੇ ਕਰਮ ਸਮਾਨ ਹੋ ਜਾਂਦਾ ਹੈ ਮਤਲਬ ਉਹ ਹੀ ਉਮੰਗ – ਉਤਸ਼ਾਹ ਰਹਿੰਦਾ ਹੈ ਅਤੇ ਕਦੀ ਕਰਮ ਵਿੱਚ ਆਉਣ ਸਮੇਂ ਸੰਗਠਨ ਦੇ ਸੰਸਕਾਰ ਅਤੇ ਮਾਇਆ ਅਤੇ ਪ੍ਰਕ੍ਰਿਤੀ ਦਵਾਰਾ ਆਏ ਹੋਏ ਸਰਕਮਸਟਾਂਸ ਰੂਪੀ ਪੇਪਰ ਕਿਤੇ ਮੁਸ਼ਿਕਲ ਅਨੁਭਵ ਕਰਦੇ ਹੋ ਇਸਲਈ ਸਨੇਹ ਵਿੱਚ ਜੋ ਉਮੰਗ – ਉਤਸ਼ਾਹ ਦਾ ਸੰਕਲਪ ਰਿਹਾ, ਉਹ ਸਰਕਮਸਟਾਂਸ ਕਾਰਨ, ਸੰਸਕਾਰ ਕਾਰਨ ਕਰਨ ਵਿੱਚ ਅੰਤਰ ਪਾ ਦਿੰਦਾ ਹੈ। ਫਿਰ ਸੋਚਦੇ ਹਨ – ਜੇਕਰ ਇਹ ਨਹੀਂ ਹੁੰਦਾ ਤਾਂ ਬਹੁਤ ਚੰਗਾ ਹੁੰਦਾ। “ਅਗਰ” ਅਤੇ “ਮਗਰ” ਦੇ ਚੱਕਰ ਵਿੱਚ ਆ ਜਾਂਦੇ ਹਨ। ਹੋਣਾ ਤੇ ਇਹ ਚਾਹੀਦਾ ਹੈ ਪਰ ਇਵੇਂ ਹੋਇਆ, ਇਸਲਈ ਇਹ ਹੋਇਆ – ਇਸ ਅਗਰ, ਮਗਰ ਦੇ ਚੱਕਰ ਵਿੱਚ ਆ ਜਾਂਦੇ ਹਨ ਇਸਲਈ ਉਮੰਗ – ਉਤਸ਼ਾਹ ਦਾ ਸੰਕਲਪ ਅਤੇ ਪ੍ਰੈਕਟੀਕਲ ਕਰਮ ਵਿੱਚ ਅੰਤਰ ਹੋ ਜਾਂਦਾ ਹੈ।
ਤਾਂ ਬ੍ਰਹਮਾ ਬਾਪ ਬੱਚਿਆਂ ਦੇ ਪ੍ਰਤੀ ਵਿਸ਼ੇਸ਼ ਦੋ, ਆਸ਼ਾਵਾਂ ਸੁਣਾ ਰਹੇ ਸਨ ਕਿਉਂਕਿ ਬ੍ਰਹਮਾ ਬਾਪ ਨੇ ਨਾਲ ਲੈ ਵੀ ਜਾਣਾ ਹੈ ਅਤੇ ਨਾਲ ਰਹਿਣਾ ਵੀ ਹੈ। ਸ਼ਿਵ ਬਾਪ ਤਾਂ ਨਾਲ ਲੈ ਜਾਣ ਵਾਲਾ ਹੈ, ਰਾਜ ਵਿੱਚ ਅਤੇ ਸਾਰੇ ਕਲਪ ਵਿੱਚ ਨਾਲ ਨਹੀਂ ਰਹਿਣਾ ਹੈ। ਉਹ ਸਦਾ ਨਾਲ ਰਹਿਣ ਵਾਲਾ ਹੈ ਅਤੇ ਉਹ ਸਾਕਸ਼ੀ ਹੋ ਦੇਖਣ ਵਾਲਾ ਹੈ। ਬ੍ਰਹਮਾ ਬਾਪ ਨੂੰ ਬੱਚਿਆਂ ਦੇ ਪ੍ਰਤੀ ਸਦਾ ਹੀ ਸਮਾਨ ਬਣਾਉਣ ਦੀਆਂ ਸ਼ੁਭ ਆਸ਼ਾਵਾਂ ਇਮਰਜ਼ ਰਹਿੰਦੀਆਂ ਹਨ। ਉਵੇਂ ਬਾਪਦਾਦਾ ਦੋਵੇਂ ਜ਼ਿਮੇਵਾਰ ਹਨ ਪਰ ਫਿਰ ਵੀ ਰਚਨਾ ਸਾਕਾਰ ਵਿੱਚ ਬ੍ਰਹਮਾ ਹੈ ਇਸਲਈ ਸਾਕਾਰ ਰਚਨਾ ਨੂੰ ਸਾਕਾਰ ਰਚਨਾ ਦੇ ਲਈ ਖ਼ੁਦ ਹੀ ਸਨੇਹ ਰਹਿੰਦਾ ਹੈ। ਪਹਿਲਾ ਵੀ ਸੁਣਾਇਆ ਸੀ ਨਾ – ਬੱਚੇ ਮਾਂ – ਬਾਪ ਦੋਨਾਂ ਦੇ ਹੁੰਦੇ ਹਨ ਪਰ ਫਿਰ ਵੀ ਮਾਂ ਦਾ ਵਿਸ਼ੇਸ਼ ਸਨੇਹ ਬੱਚਿਆਂ ਵਿੱਚ ਰਹਿੰਦਾ ਹੈ ਕਿਉਂਕਿ ਪਾਲਨਾ ਦੇ ਨਿਮਿਤ ਬਣਦੀ ਹੈ। ਬਾਪ – ਸਮਾਨ ਬਣਾਉਣ ਵਾਲੀ ਨਿਮਿਤ ਮਾਂ ਹੁੰਦੀ ਹੈ ਇਸਲਈ ਮਾਂ ਦੀ ਮਮਤਾ ਗਾਈ ਹੋਈ ਹੈ। ਇਹ ਸ਼ੁੱਧ ਮਮਤਾ ਹੈ, ਮੋਹ ਵਾਲੀ ਨਹੀਂ, ਵਿਕਾਰ ਵਾਲੀ ਨਹੀਂ। ਜਿੱਥੇ ਮੋਹ ਹੁੰਦਾ ਹੈ, ਉੱਥੇ ਪ੍ਰੇਸ਼ਾਨ ਹੁੰਦੇ ਹਨ ਅਤੇ ਜਿੱਥੇ ਰੂਹਾਨੀ ਮਮਤਾ ਕਹੋ, ਸਨੇਹ ਕਹੋ – ਉਹ ਹੋਵੇਗਾ ਤਾਂ ਮਾਂ ਦਾ ਬੱਚਿਆਂ ਪ੍ਰਤੀ ਸ਼ਾਨ ਹੁੰਦੀ ਹੈ, ਪ੍ਰੇਸ਼ਾਨ ਨਹੀਂ ਹੁੰਦੀ। ਤਾਂ ਬ੍ਰਹਮਾ ਮਾਂ ਕਹੋ, ਬਾਪ ਕਹੋ – ਦੋਨਾਂ ਰੂਪਾਂ ਵਿੱਚ ਬੱਚਿਆਂ ਦੇ ਪ੍ਰਤੀ ਕਿਹੜੀਆਂ ਵਿਸ਼ੇਸ਼ ਆਸ਼ਾਵਾਂ ਰੱਖਦੇ ਹਨ? ਇੱਕ ਬਾਪ ਪ੍ਰਤੀ ਆਸ਼ਾ ਹੈ ਅਤੇ ਦੂਸਰੀ ਬ੍ਰਾਹਮਣ ਪਰਿਵਾਰ ਦੇ ਪ੍ਰਤੀ ਸ਼ੁਭ ਆਸ਼ਾ ਹੈ। ਬਾਪ ਦੇ ਪ੍ਰਤੀ ਸ਼ੁਭ ਆਸ਼ਾ ਹੈ ਕਿ – ਜਿਵੇਂ ਬਾਪਦਾਦਾ ਸਾਕਸ਼ੀ ਵੀ ਹੈ ਅਤੇ ਸਾਥੀ ਵੀ ਹੈ, ਇਵੇਂ ਬਾਪਦਾਦਾ ਸਮਾਨ ਸਾਕਸ਼ੀ ਅਤੇ ਸਾਥੀ, ਸਮੇਂ ਪ੍ਰਮਾਣ ਦੋਨੋ ਹੀ ਪਾਰ੍ਟ ਸਦਾ ਵਜਾਉਣ ਵਾਲੇ ਮਹਾਨ ਆਤਮਾ ਬਣੋ। ਤਾਂ ਬਾਪ ਦੇ ਪ੍ਰਤੀ ਸ਼ੁਭ ਆਸ਼ਾ ਹੋਈ – ਬਾਪਦਾਦਾ ਸਮਾਨ ਸਾਕਸ਼ੀ, ਸਾਥੀ ਬਣਨਾ।
ਇੱਕ ਗੱਲ ਵਿੱਚ ਬਾਪਦਾਦਾ ਦੋਨੋ ਬੱਚਿਆਂ ਕੋਲੋਂ ਪੂਰਨ ਸੰਤੁਸ਼ਟ ਹਨ, ਉਹ ਕੀ? ਹਰ ਬੱਚੇ ਦਾ ਬਾਪਦਾਦਾ ਨਾਲ ਸਨੇਹ ਚੰਗਾ ਹੈ, ਬਾਪਦਾਦਾ ਨਾਲੋਂ ਸਨੇਹ ਕਦੀ ਟੁੱਟਦਾ ਨਹੀਂ ਹੈ ਅਤੇ ਸਨੇਹ ਦੇ ਕਾਰਨ ਹੀ ਚਾਹੇ ਸ਼ਕਤੀਸ਼ਾਲੀ ਬਣ, ਭਾਵੇਂ ਯਥਾ ਸ਼ਕਤੀ ਬਣ ਚਲ ਰਹੇ ਹਨ। ਬ੍ਰਾਹਮਣ ਆਤਮਾ ਰੂਪੀ ਮੋਤੀ ਬਣ ਸਨੇਹ ਦੇ ਧਾਗੇ ਵਿੱਚ ਪਿਰੋਏ ਹੋਏ ਜ਼ਰੂਰ ਹਨ। ਸਨੇਹ ਦਾ ਧਾਗਾ ਮਜ਼ਬੂਤ ਹੈ, ਉਸ ਨਾਲ ਟੁੱਟ ਨਹੀਂ ਸਕਦੇ ਹੋ। ਸਨੇਹ ਦੀ ਮਾਲਾ ਤੇ ਲੰਬੀ ਹੈ, ਵਿਜੇ ਮਾਲਾ ਛੋਟੀ ਹੈ। ਬਾਪਦਾਦਾ ਦੇ ਸਨੇਹ ਦੇ ਉੱਪਰ ਸਮ੍ਰਪਿਤ ਵੀ ਹਨ। ਕੋਈ ਕਿੰਨਾ ਵੀ ਬਾਪ ਦੇ ਸਨੇਹ ਤੋਂ ਜੁਦਾ ਕਰਨਾ ਚਾਹੇ, ਤਾਂ ਅਜਿਹੇ ਸਨੇਹ ਵਿੱਚ ਫ਼ਿਦਾ ਹਨ ਜੋ ਜੁਦਾ ਹੋ ਹੀ ਨਹੀਂ ਸਕਦੇ। ਸਾਰਿਆਂ ਨੂੰ ਦਿਲ ਦੇ ਸਨੇਹ ਨਾਲ “ਮੇਰਾ ਬਾਬਾ” ਸ਼ਬਦ ਨਿਕਲਦਾ ਹੈ। ਤਾਂ ਸਨੇਹ ਦੀ ਮਾਲਾ ਵਿੱਚ ਸੰਤੁਸ਼ਟ ਹਨ ਪਰ ਬਾਪ ਸਮਾਨ ਸ਼ਕਤੀਸ਼ਾਲੀ, ਅਗਰ – ਮਗਰ ਦੇ ਚੱਕਰ ਤੋਂ ਨਿਆਰੇ – ਇਸ ਵਿੱਚ ਸਦਾ ਸ਼ਕਤੀਸ਼ਾਲੀ ਦੀ ਬਜਾਏ ਯਥਾ ਸ਼ਕਤੀ ਹਨ। ਬਾਪਦਾਦਾ ਇਸ ਵਿੱਚ ਬਾਪ ਸਮਾਣ ਸਦਾ ਸ਼ਕਤੀਸ਼ਾਲੀ ਬਣਨ ਦੀ ਸਾਰੇ ਬੱਚਿਆਂ ਪ੍ਰਤੀ ਸ਼ੁਭ ਆਸ਼ਾ ਰੱਖਦੇ ਹਨ। ਜਿੱਥੇ ਸਾਕਸ਼ੀ ਬਣਨਾ ਹੈ, ਉੱਥੇ ਕਦੀ ਸਾਥੀ ਬਣ ਜਾਂਦੇ ਹਨ ਅਤੇ ਜਿੱਥੇ ਸਾਥੀ ਬਣਨਾ ਹੈ, ਉੱਥੇ ਸਾਕਸ਼ੀ ਬਣ ਜਾਂਦੇ ਹਨ। ਸਮੇਂ ਪ੍ਰਮਾਣ ਦੋਨੋ ਤਰ੍ਹਾਂ ਨਿਭਾਉਣਾਂ – ਇਸ ਨੂੰ ਕਹਿੰਦੇ ਹਨ ਬਾਪ ਸਮਾਨ ਬਣਨਾ। ਸਨੇਹ ਦੀ ਮਾਲਾ ਤੇ ਤਿਆਰ ਹੈ ਪਰ ਵਿਜੇ ਮਾਲਾ ਇੰਨੀ ਲੰਬੀ ਤਿਆਰ ਹੋ ਜਾਏ – ਬਾਪਦਾਦਾ ਇਹ ਹੀ ਸ਼ੁਭ ਆਸ਼ਾ ਰੱਖਦੇ ਹਨ। 108 ਤਾਂ ਕੀ, ਬਾਪਦਾਦਾ ਖੁਲੀ ਛੁੱਟੀ ਦਿੰਦੇ ਹਨ – ਜਿੰਨੇ ਵਿਜਯੀ ਬਣਨਾ ਚਾਹੋ ਉਣੀ ਵੱਡੀ ਮਾਲਾ ਬਣ ਸਕਦੀ ਹੈ। 108 ਦੀ ਹੱਦ ਵਿੱਚ ਨਹੀਂ ਜਾਓ। ਹੈ ਹੀ 108 ਨੰਬਰ, ਅਸੀਂ ਤਾਂ ਉਨ੍ਹਾਂ ਵਿੱਚ ਆ ਨਹੀਂ ਸਕਦੇ – ਇਵੇਂ ਦੀ ਕੋਈ ਗੱਲ ਨਹੀਂ ਹੈ। ਬਣੋ।
ਵਿਜਯੀ ਬਣਨ ਲਈ ਬੈਲੇਂਸ ਦੀ ਜ਼ਰੂਰਤ ਹੈ। ਯਾਦ ਅਤੇ ਸੇਵਾ ਦਾ ਬੈਲੇਂਸ ਤਾਂ ਸਦਾ ਸੁਣਦੇ ਰਹਿੰਦੇ ਹਨ ਪਰ ਯਾਦ ਅਤੇ ਸੇਵਾ ਦਾ ਬੈਲੇਂਸ ਚਾਹੁੰਦੇ ਹੋਏ ਵੀ ਰਹਿੰਦਾ ਕਿਉਂ ਨਹੀਂ ਹੈ? ਸਮਝਦੇ ਹੋਏ ਵੀ ਕਰਮ ਵਿੱਚ ਕਿਉਂ ਨਹੀਂ ਆਉਂਦਾ ਹੈ? ਉਸਦੇ ਲਈ ਇੱਕ ਹੋਰ ਬੈਲੇਂਸ ਦੀ ਜ਼ਰੂਰਤ ਹੈ, ਉਹ ਹੀ ਬ੍ਰਹਮਾ ਬਾਪ ਦੀ ਦੂਸਰੀ ਆਸ਼ਾ ਹੈ। ਇੱਕ ਆਸ਼ਾ ਤੇ ਬਾਪ ਪ੍ਰਤੀ ਹੋਈ – ਸਮਾਣ ਬਣਨ ਦੀ। ਦੂਸਰੀ ਆਸ਼ਾ ਪਰਿਵਾਰ ਪ੍ਰਤੀ, ਉਹ ਹੈ – ਹਰ ਬ੍ਰਾਹਮਣ ਆਤਮਾ ਪ੍ਰਤੀ ਸ਼ੁਭ ਭਾਵਨਾ – ਸ਼ੁਭ ਕਾਮਨਾ ਕਰਮ ਵਿੱਚ ਰਹਿਣਾ, ਸਿਰਫ਼ ਸੰਕਲਪ ਤੱਕ ਅਤੇ ਚਾਹਨਾ ਤੱਕ ਨਹੀਂ। ਚਾਹੁੰਦੇ ਤਾਂ ਹਨ, ਕਈ ਕਹਿੰਦੇ ਹਨ ਚਾਹਨਾ ਤਾਂ ਇਹੋ ਹੀ ਹੈ ਕਿ ਸ਼ੁਭ ਭਾਵਨਾ ਰੱਖੀਏ ਪਰ ਕਰਮ ਵਿੱਚ ਬਦਲ ਜਾਂਦਾ ਹੈ। ਇਸਦਾ ਵਿਸਤਾਰ ਪਹਿਲਾਂ ਵੀ ਸੁਣਾਇਆ ਹੈ। ਪਰਿਵਾਰ ਪ੍ਰਤੀ ਸ਼ੁਭ ਭਾਵਨਾ ਸ਼ੁਭ ਕਾਮਨਾ ਕਿਉਂ ਨਹੀਂ ਰਹਿੰਦੀ, ਇਸਦਾ ਕਾਰਨ? ਜਿਵੇਂ ਬਾਪ ਨਾਲ ਦਿਲ ਦਾ ਸਨੇਹ ਜਿਗਰ ਦਾ ਸਨੇਹ ਹੈ ਅਤੇ ਦਿਲ ਦੇ ਜਿਗਰ ਦੇ ਸਨੇਹ ਦੀ ਨਿਸ਼ਾਨੀ ਹੈ ਕਿ ਅਟੁੱਟ ਹੈ। ਬਾਪ ਦੇ ਪ੍ਰਤੀ ਕੋਈ ਕਿੰਨਾ ਵੀ ਤੁਹਾਨੂੰ ਮਿਸ ਅੰਡਰਸਟੈਂਡਿੰਗ (ਗਲਤਫਹਿਮੀ) ਕਰੇ ਅਤੇ ਕੋਈ ਤੁਹਾਨੂੰ ਕਿਵੇਂ ਦੀਆਂ ਵੀ ਗੱਲਾਂ ਆਕੇ ਸੁਣਾਏ ਅਤੇ ਕਦੀ ਸਾਕਾਰ ਵਿੱਚ ਵੀ ਖ਼ੁਦ ਬਾਪ ਵੀ ਕਿਸੇ ਬੱਚਿਆਂ ਨੂੰ ਅੱਗੇ ਵਧਾਉਣ ਦੇ ਲਈ ਕੋਈ ਇਸ਼ਾਰਾ ਅਤੇ ਸਿੱਖਿਆ ਦਵੇ ਪਰ ਜਿੱਥੇ ਸਨੇਹ ਹੁੰਦਾ ਹੈ ਉੱਥੇ ਸਿੱਖਿਆ ਅਤੇ ਕੋਈ ਵੀ ਪ੍ਰੀਵਰਤਨ ਦਾ ਇਸ਼ਾਰਾ ਮਿਸ ਅੰਡਰਸਟੈਂਡਿੰਗ ਪੈਦਾ ਨਹੀਂ ਕਰੇਗਾ। ਸਦੈਵ ਇਹ ਹੀ ਭਾਵਨਾ ਰਹਿੰਦੀ ਅਤੇ ਰਹੀ ਹੈ ਕਿ ਬਾਬਾ ਜੋ ਕਹਿੰਦਾ ਹੈ ਉਸ ਵਿੱਚ ਕਲਿਆਣ ਹੈ। ਕਦੀ ਸਨੇਹ ਦੀ ਕਮੀ ਨਹੀਂ ਹੋਈ, ਹੋਰ ਹੀ ਆਪਣੇ ਨੂੰ ਬਾਪ ਦੇ ਦਿਲ ਦੇ ਸਮੀਪ ਸਮਝਦੇ ਰਹੇ ਕਿ ਇਹ ਆਪਣੇਪਨ ਦਾ ਸਨੇਹ ਹੈ। ਇਸਨੂੰ ਕਹਿੰਦੇ ਦਿਲ ਦਾ ਜਿਗਰੀ ਸਨੇਹ, ਜੋ ਭਾਵਨਾ ਨੂੰ ਪਰਿਵਰਤਨ ਕਰ ਦਿੰਦਾ ਹੈ। ਬਾਪ ਦੇ ਪ੍ਰਤੀ ਸਨੇਹ ਦੀ ਨਿਸ਼ਾਨੀ – ਸਦਾ ਹੀ ਬਾਪ ਨੇ ਕਿਹਾ ਅਤੇ “ ਹਾਂ ਜੀ” ਕੀਤਾ, ਇਵੇਂ ਦੇ ਬ੍ਰਾਹਮਣ ਪਰਿਵਾਰ ਦੇ ਪ੍ਰਤੀ ਸਦਾ ਹੀ ਦਿਲ ਦਾ ਸਨੇਹ ਹੋਵੇ, ਭਾਵਨਾ ਪਰਿਵਰਤਨ ਦੀ ਵਿੱਧੀ ਹੋਵੇ, ਤਾਂ ਬਾਪ ਅਤੇ ਪਰਿਵਾਰ ਵਿੱਚ ਸਨੇਹ ਦਾ ਬੈਲੇਂਸ, ਯਾਦ ਅਤੇ ਸੇਵਾ ਦਾ ਬੈਲੇਂਸ ਖ਼ੁਦ ਹੀ ਪ੍ਰੈਕਟੀਕਲ ਵਿੱਚ ਦਿਖਾਈ ਦਵੇਗਾ। ਤਾਂ ਬਾਪ ਦੇ ਸਨੇਹ ਦਾ ਪਲੜਾ ਭਾਰੀ ਹੈ ਪਰ ਸਰਵ ਬ੍ਰਾਹਮਣ ਪਰਿਵਾਰ ਵਿੱਚ ਸਨੇਹ ਦਾ ਪਲੜਾ ਬਦਲਦਾ ਰਹਿੰਦਾ ਹੈ। ਕਦੀ ਭਾਰੀ, ਕਦੀ ਹਲਕਾ। ਕਿਸਦੇ ਪ੍ਰਤੀ ਭਾਰੀ, ਕਿਸਦੇ ਪ੍ਰਤੀ ਹਲਕਾ। ਇਹ ਬਾਪ ਅਤੇ ਬੱਚਿਆਂ ਦੇ ਸਨੇਹ ਦਾ ਬੈਲੇਂਸ ਰਹੇ – ਇਹ ਹੀ ਬ੍ਰਹਮਾ ਬਾਪ ਦੀ ਦੂਸਰੀ ਸ਼ੁਭ ਆਸ਼ਾ ਹੈ। ਸਮਝਾ? ਇਸ ਵਿੱਚ ਬਾਪ ਸਮਾਨ ਬਣੋ।
ਸਨੇਹ ਇਸ ਤਰ੍ਹਾਂ ਦੀ ਸ੍ਰੇਸ਼ਠਤਾ ਹੈ ਜਿਸ ਵਿੱਚ ਤੁਸੀਂ ਕੀਤਾ ਜਾਂ ਦੂਸਰੇ ਨੇ ਕੀਤਾ, ਇਸ ਵਿੱਚ ਦੋਨਾਂ ਵਿੱਚ ਸਮਾਨ ਖੁਸ਼ੀ ਦਾ ਅਨੁਭਵ ਹੋਵੇ। ਜਿਵੇਂ ਬਾਪਦਾਦਾ ਸਥਾਪਨਾ ਦੇ ਕੰਮ ਨਿਮਿਤ ਬਣੇ ਪਰ ਜਦੋਂ ਬੱਚਿਆਂ ਨੂੰ ਸੇਵਾ ਵਿੱਚ ਸਾਥੀ ਬਣਾਇਆ, ਜੇਕਰ ਪ੍ਰੈਟੀਕਲ ਵਿੱਚ ਬਾਪ ਨਾਲੋਂ ਵੀ ਬੱਚੇ ਜ਼ਿਆਦਾ ਸੇਵਾ ਕਰਦੇ ਹਨ, ਕਰਦੇ ਰਹੇ ਹਨ ਤਾਂ ਬਾਪਦਾਦਾ ਸਦਾ ਬੱਚਿਆਂ ਨੂੰ ਸੇਵਾ ਵਿੱਚ ਅੱਗੇ ਵਧਦੇ, ਸਨੇਹ ਦੇ ਕਾਰਨ ਖੁਸ਼ ਰਹੇ। ਇਹ ਸੰਕਲਪ ਕਦੀ ਵੀ ਦਿਲ ਦੇ ਸਨੇਹ ਵਿਚ ਪੈਦਾ ਨਹੀਂ ਹੋ ਸਕਦਾ ਕਿ ਬੱਚੇ ਕਿਉਂ ਸੇਵਾ ਵਿੱਚ ਅੱਗੇ ਵਧਣ, ਨਿਮਿਤ ਤਾਂ ਮੈਂ ਹਾਂ, ਮੈਂ ਹੀ ਇਨ੍ਹਾਂ ਨੂੰ ਨਿਮਿਤ ਬਣਾਇਆ। ਕਦੀ ਸੁਪਨੇ ਵਿੱਚ ਵੀ ਇਹ ਭਾਵਨਾ ਪੈਦਾ ਨਹੀਂ ਹੋਈ। ਇਸਨੂੰ ਕਿਹਾ ਜਾਂਦਾ ਹੈ ਸੱਚਾ ਸਨੇਹ, ਨਿਸਵਾਰਥ ਸਨੇਹ, ਰੂਹਾਨੀ ਸਨੇਹ। ਸਦਾ ਬੱਚਿਆਂ ਨੂੰ ਅੱਗੇ ਨਿਮਿਤ ਬਨਾਉਣ ਵਿੱਚ ਹਰਸ਼ਿਤ ਰਹੇ। ਬੱਚਿਆਂ ਨੇ ਕੀਤਾ ਜਾਂ ਬਾਪ ਨੇ ਕੀਤਾ, ਮੈਂ-ਪਨ ਨਹੀਂ ਰਿਹਾ। ਮੇਰਾ ਕੰਮ ਹੈ, ਮੇਰੀ ਡਿਊਟੀ ਹੈ, ਮੇਰਾ ਅਧਿਕਾਰ ਹੈ, ਮੇਰੀ ਬੁੱਧੀ ਹੈ, ਮੇਰਾ ਪਲਾਨ ਹੈ – ਨਹੀਂ। ਸਨੇਹ ਇਹ ਮੇਰਾਪਨ ਮਿਟਾ ਦਿੰਦਾ ਹੈ। ਤੁਸੀਂ ਕੀਤਾ ਸੋ ਮੈਂ ਕੀਤਾ, ਮੈਂ ਕੀਤਾ ਸੋ ਤੁਸੀਂ ਕੀਤਾ – ਇਹ ਸ਼ੁਭ ਭਾਵਨਾ ਜਾਂ ਸ਼ੁਭ ਕਾਮਨਾ, ਇਸਨੂੰ ਕਿਹਾ ਜਾਂਦਾ ਹੈ ਦਿਲ ਦਾ ਸਨੇਹ। ਸਨੇਹ ਵਿੱਚ ਕਦੇ ਆਪਣਾ ਜਾਂ ਪਰਾਇਆ ਨਹੀਂ ਲਗਦਾ। ਸਨੇਹ ਵਿੱਚ ਕਦੇ ਸਨੇਹ ਦਾ ਬੋਲ ਕਿਵੇਂ ਦਾ ਵੀ ਸਧਾਰਨ, ਹੁੱਜਤ ਦਾ ਬੋਲ ਹੋਵੇ ਪਰ ਮਹਿਸੂਸ ਨਹੀਂ ਹੋਵੇਗਾ। ਫੀਲਿੰਗ ਨਹੀਂ ਆਵੇਗੀ – ਇਸ ਨੇ ਇਹ ਕਿਉਂ ਕਿਹਾ। ਸਨੇਹੀ, ਸਨੇਹੀ ਆਤਮਾ ਦੇ ਪ੍ਰਤੀ ਅਨੁਮਾਨ ਪੈਦਾ ਨਹੀਂ ਕਰੇਗਾ – ਇਵੇਂ ਹੋਵੇਗਾ, ਇਹ ਹੋਵੇਗਾ! ਸਦਾ ਸਨੇਹੀ ਦੇ ਪ੍ਰਤੀ ਫੇਥ ਹੋਣ ਦੇ ਕਾਰਨ ਉਸਦਾ ਹਲਕਾ ਬੋਲ ਵੀ ਇਵੇਂ ਲੱਗੇਗਾ ਕਿ ਇਸ ਨੇ ਜਰੂਰ ਕਿਸੇ ਮਤਲਬ ਨਾਲ ਕਿਹਾ ਹੈ। ਬੇਮਤਲਬ, ਵਿਅਰੱਥ ਨਹੀਂ ਲੱਗੇਗਾ। ਜਿੱਥੇ ਸਨੇਹ ਹੋਵੇਗਾ, ਉੱਥੇ ਫੇਥ ਜਰੂਰ ਹੋਵੇਗਾ। ਸਨੇਹ ਨਹੀਂ ਤਾਂ ਫੇਥ ਵੀ ਨਹੀਂ ਹੋਵੇਗਾ। ਤਾਂ ਬ੍ਰਾਹਮਣ ਪਰਿਵਾਰ ਦੇ ਪ੍ਰਤੀ ਸਨੇਹ ਜਾਂ ਫੇਥ ਹੋਣਾ – ਇਸਨੂੰ ਕਹਿੰਦੇ ਹਨ ਬ੍ਰਹਮਾ ਬਾਪ ਦੀ ਦੂਸਰੀ ਆਸ਼ਾ ਪੂਰੀ ਕਰਨਾ। ਜਿਵੇਂ ਬਾਪ ਦੇ ਪ੍ਰਤੀ ਸਨੇਹ ਦੇ ਲਈ ਬਾਪ ਬਾਪਦਾਦਾ ਨੇ ਸਰਟੀਫਿਕੇਟ ਦਿੱਤਾ, ਇਵੇਂ ਬ੍ਰਾਹਮਣ ਪਰਿਵਾਰ ਦੇ ਪ੍ਰਤੀ ਜੋ ਸਨੇਹ ਦੀ ਪਰਿਭਾਸ਼ਾ ਸੁਣਾਈ, ਉਸ ਵਿੱਧੀ ਨਾਲ ਪ੍ਰਤੱਖ ਕਰਮ ਵਿੱਚ ਆਉਣਾ – ਇਹ ਵੀ ਸਰਟੀਫਿਕੇਟ ਲੈਣਾ ਹੈ। ਇਹ ਬੈਲੈਂਸ ਚਾਹੀਦਾ ਹੈ। ਜਿਨਾਂ ਬਾਪ ਤੋਂ ਉਣਾ ਬੱਚਿਆਂ ਤੋਂ – ਇਹ ਬੈਲੈਂਸ ਨਾ ਹੋਣ ਦੇ ਕਾਰਨ ਸੇਵਾ ਵਿੱਚ ਜਦੋਂ ਅੱਗੇ ਵੱਧਦੇ ਹੋ ਤਾਂ ਖ਼ੁਦ ਹੀ ਕਹਿੰਦੇ ਹੋ – ਸੇਵਾ ਵਿੱਚ ਮਾਇਆ ਆਉਂਦੀ ਹੈ। ਅਤੇ ਕੱਦੇ ਵਾਯੂਮੰਡਲ ਨੂੰ ਵੇਖ ਇਹ ਵੀ ਕਹਿੰਦੇ ਹੋ ਕਿ ਅਜਿਹੀ ਸੇਵਾ ਨਾਲੋਂ ਤਾਂ ਯਾਦ ਵਿੱਚ ਰਹਿਣਾ ਹੀ ਚੰਗਾ ਹੈ, ਸਭਤੋਂ ਸੇਵਾ ਛੁਡਾਕੇ ਭੱਠੀ ਵਿੱਚ ਬਿਠਾ ਦਵੋ। ਤੁਸੀਂ ਲੋਕਾਂ ਦੇ ਕੋਲ ਇਹ ਸੰਕਲਪ ਹੁੰਦੇ ਹਨ ਸਮੇਂ ਪ੍ਰਮਾਣ।
ਅਸਲ ਵਿੱਚ ਸੇਵਾ ਮਾਯਾਜੀਤ ਬਨਾਉਣ ਵਾਲੀ ਹੈ, ਮਾਇਆ ਲਿਆਉਣ ਵਾਲੀ ਨਹੀਂ ਹੈ, ਪਰ ਸੇਵਾ ਵਿੱਚ ਮਾਇਆ ਕਿਉਂ ਆਉਂਦੀ ਹੈ? ਇਸਦਾ ਮੂਲ ਕਾਰਨ ਦਿਲ ਦਾ ਸਨੇਹ ਨਹੀਂ ਹੈ, ਪਰਿਵਾਰ ਦੇ ਪ੍ਰਮਾਣ ਸਨੇਹ ਹੈ, ਲੇਕਿਨ ਦਿਲ ਦਾ ਸਨੇਹ ਤਿਆਗ ਦੀ ਭਾਵਨਾ ਪੈਦਾ ਕਰਦਾ ਹੈ। ਉਹ ਨਾ ਹੋਣ ਦੇ ਕਾਰਨ ਕਦੇ – ਕਦੇ ਸੇਵਾ ਮਾਇਆ ਰੂਪ ਬਣ ਜਾਂਦੀ ਹੈ ਅਤੇ ਅਜਿਹੀ ਸੇਵਾ ਨੂੰ ਸੇਵਾ ਦੇ ਖਾਤੇ ਵਿੱਚ ਜਮਾਂ ਨਹੀਂ ਕਰ ਸਕਦੇ – ਭਾਵੇਂ ਕੋਈ 50 -60 ਸੈਂਟਰਜ਼ ਖੋਲ੍ਹਣ ਦੇ ਵੀ ਨਿਮਿਤ ਬਣ ਜਾਣ! ਪਰ ਸੇਵਾ ਦੇ ਖਾਤੇ ਵਿੱਚ ਜਾਂ ਬਾਪਦਾਦਾ ਦੇ ਦਿਲ ਵਿੱਚ ਸੇਵਾ ਦਾ ਜਮਾਂ ਖਾਤਾ ਉਤਨਾ ਹੀ ਹੁੰਦਾ ਹੈ ਜੋ ਮਾਇਆ ਤੋਂ ਮੁਕਤ ਹੋ, ਯੋਗਯੁਕਤ ਹੋ ਕਰਦੇ ਹੋ। ਕਿਸੇ ਦੇ ਕੋਲ 2 ਸੈਂਟਰ ਹਨ, ਵੇਖਣ ਵਿੱਚ ਦੋ ਸੈਂਟਰਾਂ ਦੀ ਇੰਚਾਰਜ ਆਉਂਦੀ ਹੈ, ਅਤੇ ਕੋਈ 50 ਸੈਂਟਰਾਂ ਦੀ ਇੰਚਾਰਜ ਵਿਖਾਈ ਦਿੰਦੀ ਹੈ, ਲੇਕਿਨ ਜੇਕਰ ਦੋ ਸੇਵਾਕੇਂਦਰ ਵੀ ਨਿਰਵਿਘਨ ਹਨ, ਮਾਇਆ ਤੋਂ, ਹਲਚਲ ਤੋੰ, ਸਵਭਾਵ – ਸੰਸਕਾਰ ਦੇ ਟੱਕਰ ਤੋਂ ਮੁਕਤ ਹਨ ਤਾਂ ਦੋ ਸੈਂਟਰ ਵਾਲੇ ਦਾ ਵੀ 50 ਸੇਵਾਕੇਂਦਰ ਵਾਲੇ ਤੋਂ ਜਿਆਦਾ ਸੇਵਾ ਦਾ ਖਾਤਾ ਜਮਾਂ ਹੈ। ਇਸ ਵਿੱਚ ਖੁਸ਼ ਨਹੀਂ ਹੋ ਜਾਓ ਕਿ ਮੇਰੇ 30 ਸੈਂਟਰਜ਼ ਹਨ ਪਰ ਮਾਇਆ ਤੋਂ ਮੁਕਤ ਕਿੰਨੇ ਸੈਂਟਰਜ਼ ਹਨ? ਸੈਂਟਰਜ਼ ਵੀ ਵਧਾਉਂਦੇ ਜਾਓ, ਮਾਇਆ ਵੀ ਵਧਾਉਂਦੇ ਜਾਓ – ਅਜਿਹੀ ਸੇਵਾ ਬਾਪ ਦੇ ਰਜਿਸਟਰ ਵਿੱਚ ਜਮਾਂ ਨਹੀਂ ਹੁੰਦੀ ਹੈ। ਤੁਸੀਂ ਸੋਚੋਗੇ – ਅਸੀਂ ਤਾਂ ਬਹੁਤ ਸੇਵਾ ਕਰ ਰਹੇ ਹਾਂ, ਦਿਨ – ਰਾਤ ਨੀਂਦ ਵੀ ਨਹੀਂ ਕਰਦੇ, ਭੋਜਨ ਵੀ ਇੱਕ ਵਾਰ ਬਣਾ ਕੇ ਰਾਤ ਨੂੰ ਖਾ ਲੈਂਦੇ – ਐਨਾ ਬਿਜ਼ੀ ਰਹਿੰਦੇ! ਪਰ ਸੇਵਾ ਦੇ ਨਾਲ – ਨਾਲ ਮਾਇਆ ਨਾਲ ਬਿਜ਼ੀ ਤਾਂ ਨਹੀਂ ਰਹਿੰਦੇ? ਇਹ ਕਿਉਂ ਹੋਇਆ, ਇਹ ਕਿਵੇਂ ਹੋਇਆ, ਇਸਨੇ ਕਿਉਂ ਕੀਤਾ, ਮੈਂ ਕਿਉਂ ਨਹੀਂ ਕੀਤਾ, ਮੇਰਾ ਹੱਕ ਪਰ ਬਾਪ ਦਾ ਹੱਕ ਕਿੱਥੇ ਗਿਆ? ਸਮਝਾ? ਸੇਵਾ ਮਤਲਬ ਜਿਸ ਵਿੱਚ ਖ਼ੁਦ ਦੇ ਅਤੇ ਸਰਵ ਦੇ ਸਹਿਯੋਗ ਅਤੇ ਸੰਤੁਸ਼ਟਤਾ ਦਾ ਫ਼ਲ ਪ੍ਰਤੱਖ ਦਿਖਾਈ ਦੇਵੇ। ਜੇਕਰ ਸਰਵ ਦੀ ਸ਼ੁਭ ਭਾਵਨਾ – ਸ਼ੁਭ ਕਾਮਨਾ ਦਾ ਸਹਿਯੋਗ ਅਤੇ ਸੰਤੁਸ਼ਟਤਾ ਪ੍ਰਤੱਖ ਫ਼ਲ ਦੇ ਰੂਪ ਵਿੱਚ ਨਹੀਂ ਪ੍ਰਾਪਤ ਹੁੰਦੀ ਤਾਂ ਚੈੱਕ ਕਰੋ – ਕੀ ਕਾਰਨ ਹੈ, ਫਲ ਕਿਉਂ ਨਹੀਂ ਮਿਲਿਆ? ਅਤੇ ਵਿਧੀ ਨੂੰ ਚੈੱਕ ਕਰਕੇ ਚੇਂਜ ਕਰੋ।
ਅਜਿਹੀ ਸੱਚੀ ਸੇਵਾ ਵਧਾਉਣਾ ਹੀ ਸੇਵਾ ਵਧਾਉਣਾ ਹੈ। ਸਿਰਫ਼ ਆਪਣੀ ਦਿਲ ਖੁਸ਼ ਨਹੀਂ ਕਰੋ ਕਿ ਮੈਂ ਬਹੁਤ ਵਧੀਆ ਸੇਵਾ ਕਰ ਰਹੀ ਹਾਂ ਪਰ ਬਾਪ ਦੀ ਦਿਲ ਖੁਸ਼ ਕਰੋ ਅਤੇ ਬ੍ਰਾਹਮਣ ਪਰਿਵਾਰ ਦੇ ਦਿਲ ਦੀਆਂ ਦੁਆਵਾਂ ਲਵੋ। ਇਸਨੂੰ ਕਿਹਾ ਜਾਂਦਾ ਹੀ ਸੱਚੀ ਸੇਵਾ। ਦਿਖਾਵੇ ਦੀ ਸੇਵਾ ਤਾਂ ਬਹੁਤ ਵੱਡੀ ਹੈ ਪਰ ਜਿੱਥੇ ਦਿਲ ਦੀ ਸੇਵਾ ਹੋਵੇਗੀ, ਉੱਥੇ ਦਿਲ ਦੇ ਸਨੇਹ ਦੀ ਸੇਵਾ ਜ਼ਰੂਰ ਹੋਵੇਗੀ। ਇਸਨੂੰ ਕਹਿੰਦੇ ਹਨ ਪਰਿਵਾਰ ਦੇ ਪ੍ਰਤੀ ਬ੍ਰਹਮਾ ਬਾਪ ਦੀ ਆਸ਼ਾ ਪੂਰਨ ਕਰਨਾ। ਇਹ ਸੀ ਅੱਜ ਦੀ ਰੂਹ ਰਿਹਾਨ। ਬਾਕੀ ਹੋਰ ਅੱਗੇ ਸੁਣਾਵਾਂਗੇ। ਅੱਜ ਭਾਰਤਵਾਸੀ ਬੱਚਿਆਂ ਦੀ ਇਸ ਸੀਜ਼ਨ ਦਾ ਲਾਸ੍ਟ ਚਾਂਸ ਹੈ ਇਸਲਈ ਬਾਪਦਾਦਾ ਕੀ ਚਾਹੁੰਦੇ ਹਨ – ਉਹ ਸੁਣਾਇਆ। ਇੱਕ ਸਰਟੀਫਿਕੇਟ ਪਾਸ ਦਾ ਲਿਆ ਹੈ, ਹਾਲੇ ਦੂਸਰਾ ਸਰਟੀਫਿਕੇਟ ਲੈਣਾ ਹੈ। ਅੱਛਾ! ਹੁਣ ਬਾਪ ਦੀ ਆਸ਼ਾਵਾਂ ਦਾ ਦੀਪਕ ਸਦਾ ਜਗਮਗਾਉਂਦੇ ਰਹਿਣਾ। ਅੱਛਾ!
ਚਾਰੋਂ ਪਾਸੇ ਦੇ ਸਰਵ ਬ੍ਰਾਹਮਣ ਕੁਲ ਦੀਪਕ, ਸਦਾ ਬਾਪਦਾਦਾ ਦੀ ਸ਼ੁਭ ਆਸ਼ਾਵਾਂ ਪੂਰਨ ਕਰਨ ਵਾਲੇ, ਸਦਾ ਬਾਪ ਅਤੇ ਪਰਿਵਾਰ ਦੇ ਦਿਲ ਦੇ ਸਨੇਹ ਦਾ ਬੈਲੇਂਸ ਰੱਖਣ ਵਾਲੇ, ਸਦਾ ਦਿਲ ਦੀ ਸੇਵਾ ਨਾਲ ਸੇਵਾ ਦਾ ਖਾਤਾ ਜਮਾਂ ਕਰਨ ਵਾਲੇ, ਅਜਿਹੇ ਬਾਪ ਦੀਆਂ ਸ਼ੁਭ ਆਸ਼ਾਵਾਂ ਦੇ ਦੀਪਕਾਂ ਦੀ, ਸੱਚੀ ਦਿਲ ਨਾਲ ਸੇਵਾ ਕਰਨ ਵਾਲੇ ਸੇਵਾਧਾਰੀਆਂ ਨੂੰ ਬਾਪਦਾਦਾ ਦਾ ਯਾਦ ਪਿਆਰ ਅਤੇ ਨਮਸਤੇ।
ਵਰਦਾਨ:-
ਡਰਾਮਾ ਦੀ ਪੁਆਇੰਟ ਦੇ ਜੋ ਅਨੁਭਵੀ ਹਨ ਉਹ ਸਦਾ ਸਾਕਸ਼ੀਪਨ ਦੀ ਸਟੇਜ਼ ਤੇ ਸਥਿਤ ਰਹਿ ਇੱਕਰਸ , ਅਚਲ – ਅਡੋਲ ਸਥਿਤੀ ਦਾ ਅਨੁਭਵ ਕਰਦੇ ਹਨ। ਡਰਾਮਾ ਦੇ ਪੁਆਇੰਟ ਦੀ ਅਨੁਭਵੀ ਆਤਮਾ ਕਦੀ ਵੀ ਬੁਰੇ ਵਿੱਚ ਬੁਰਾਈ ਨੂੰ ਨਾ ਦੇਖ ਚੰਗਿਆਈ ਹੀ ਦੇਖੇਗੀ ਮਤਲਬ ਸਵ – ਕਲਿਆਣ ਦਾ ਰਸਤਾ ਦਿਖਾਈ ਦਵੇਗਾ। ਅਕਲਿਆਣ ਦਾ ਖਾਤਾ ਖ਼ਤਮ ਹੋਇਆ। ਕਲਿਆਣਕਾਰੀ ਬਾਪ ਦੇ ਬੱਚੇ ਹਾਂ, ਕਲਿਆਣਕਾਰੀ ਯੁਗ ਹੈ – ਇਸ ਨਾਲੇਜ਼ ਅਤੇ ਅਨੁਭਵ ਦੀ ਅਥਾਰਿਟੀ ਨਾਲ ਅਚਲ – ਅਡੋਲ ਬਣੋ।
ਸਲੋਗਨ:-
➤ Email me Murli: Receive Daily Murli on your email. Subscribe!